ਜਲੰਧਰ : ਸੋਮਵਾਰ 19 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਤਾਜ਼ਾ ਖ਼ਬਰਾਂ

ਕਪੂਰਥਲਾ, 9 ਜੁਲਾਈ (ਅਮਰਜੀਤ ਕੋਮਲ)- ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪਲੇਠੀ ਫ਼ੈਕਟਰੀ ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਸੜਕ ਨਿਰਮਾਣ 'ਚ ਪਲਾਸਟਿਕ ਕਚਰੇ ਦੀ ਵਰਤੋਂ ਕਰਨ ਦੀ ਪਹਿਲਕਦਮੀ ਕੀਤੀ ਹੈ। ਆਰ.ਸੀ.ਐਫ. ਦੇ ਲੋਕ ਸੰਪਰਕ ਅਧਿਕਾਰੀ ਜਿਤੇਸ਼ ਕੁਮਾਰ ਨੇ ਦੱਸਿਆ ਕਿ ਰੇਲ ਡੱਬਿਆਂ ਦੇ ਨਿਰਮਾਣ ਲਈ ਪ੍ਰਾਪਤ ਵੱਖ-ਵੱਖ ਵਸਤੂਆਂ ਦੀ ਪੈਕਿੰਗ ਤੋਂ ਆਰ.ਸੀ.ਐਫ. ਨੂੰ 1500 ਕੁਇੰਟਲ ਪਲਾਸਟਿਕ ਕਚਰਾ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਵੈਸਟ ਮੈਟੀਰੀਅਲ ਦਾ ਇਕ ਮਸ਼ੀਨ ਰਾਹੀਂ ਕਚਰਾ ਬਣਾ ਕੇ ਲੁੱਕ 'ਚ ਪਾਇਆ ਗਿਆ ਜਿਸ ਦੀ ਅੱਜ ਸ਼ਹੀਦ ਭਗਤ ਸਿੰਘ ਮਾਰਗ ਆਰ.ਸੀ.ਐਫ. ਵਿਚ ਸੜਕ ਬਣਾਉਣ ਲਈ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਲਾਸਟਿਕ ਕਚਰੇ ਦੀ ਵਰਤੋਂ ਨਾਲ ਲੁੱਕ ਦੀ ਸ਼ਕਲ ਗਾੜੀ ਹੋ ਜਾਂਦੀ ਹੈ ਤੇ ਇਸ ਨਾਲ ਸਰਦੀਆਂ ਵਿਚ ਸੜਕ ਦਾ ਲਚਕੀਲਾਪਣ ਵੱਧ ਜਾਂਦਾ ਹੈ। ਇਸ ਲਈ ਆਰ.ਸੀ.ਐਫ. ਨੇ ਸੜਕ ਨਿਰਮਾਣ ਵਿਚ ਲੁੱਕ ਦੀ ਵਰਤੋਂ ਨਾਲ ਪਲਾਸਟਿਕ ਕਚਰੇ ਨੂੰ ਵਰਤੋਂ ਵਿਚ ਲਿਆਂਦਾ ਹੈ। ਇੱਥੇ ਵਰਨਣਯੋਗ ਹੈ ਕਿ ਪੰਜਾਬ ਵਿਚ ਸੜਕ ਨਿਰਮਾਣ ਦੇ ਕਾਰਜ ਵਿਚ ਲੁੱਕ ਦੀ ਵਰਤੋਂ ਹੀ ਕੀਤੀ ਜਾਂਦੀ ਹੈ ਪ੍ਰੰਤੂ ਆਰ.ਸੀ.ਐਫ. ਨੇ ਲੁੱਕ ਵਿਚ ਪਲਾਸਟਿਕ ਕਚਰਾ ਮਿਲਾਕੇ ਵਾਤਾਵਰਨ ਨੂੰ ਦੀ ਸੰਭਾਲ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।

 

 

ਖ਼ਬਰ ਸ਼ੇਅਰ ਕਰੋ

2020-07-09 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377