ਜਲੰਧਰ : ਸ਼ੁੱਕਰਵਾਰ 23 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਤਾਜ਼ਾ ਖ਼ਬਰਾਂ

ਨਾਭਾ ,9 ਜੁਲਾਈ {ਅਮਨਦੀਪ ਸਿੰਘ ਲਵਲੀ} -ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਦੀ ਅਗਵਾਈ ਵਿੱਚ ਨਾਭਾ ਪੁਲਿਸ ਨੇ ਅੱਜ ਸ਼ਾਮ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਅਚਨਚੇਤ ਸਰਚ ਆਪ੍ਰੇਸ਼ਨ ਕੀਤਾ। ਦੇਰ ਸ਼ਾਮ ਤੱਕ ਚੱਲੇ ਇਸ ਸਰਚ ਉਪਰੇਸ਼ਨ ਦੌਰਾਨ ਵੱਡੀ ਗਿਣਤੀ ਟਚ ਅਤੇ ਕੀਪੈਡ ਵਾਲੇ ਮੋਬਾਇਲ ਫੋਨਾਂ ਸਮੇਤ ਹੋਰ ਬਿਜਲਈ ਸਾਜੋ ਸਮਾਨ ਬਰਾਮਦ ਹੋਇਆ ਹੈ। ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਡੀ.ਐਸ.ਪੀ. ਨਾਭਾ ਛਿੱਬੜ ਵੱਲੋਂ ਸਾਂਝੇ ਤੌਰ 'ਤੇ ਕੀਤੀ । ਰਜੇਸ਼ ਛਿੱਬੜ ਨੇ ਦੱਸਿਆ ਕਿ ਦੱਸਿਆ ਅੱਜ ਕੀਤੇ ਗਏ ਇਸ ਅਚਨਚੇਤ ਸਰਚ ਆਪ੍ਰੇਸ਼ਨ ਦੌਰਾਨ ਨਾਨ-ਲਾਇਨਰ ਜੰਕਸ਼ਨ ਡੀਟੈਕਸ਼ਨ ਦੀ ਮਦਦ ਅਤੇ ਹੱਥਾਂ ਨਾਲ ਕੀਤੀ ਗਈ ਪੁਟਾਈ ਨਾਲ ਜੇਲ੍ਹ ਦੀ ਬੈਰਕ ਨੰਬਰ 6, ਜਿੱਥੇ ਕਿ ਅਨਲਾਅ ਫੁਲ ਐਕਟੀਵਿਟੀ ਐਕਟ ਤਹਿਤ ਦਰਜ ਮੁਕਦਮਿਆਂ ਦੇ ਬੰਦੀਆਂ ਨੂੰ ਬੰਦ ਕੀਤਾ ਗਿਆ ਹੈ, ਦੀਆਂ ਕੰਧਾਂ ਦੀਆਂ ਨੀਹਾਂ ਤੇ ਹੋਰ ਥਾਵਾਂ ਤੋਂ 8 ਟੱਚ ਮੋਬਾਇਲ ਫੋਨ, 4 ਕੀਪੈਡ ਵਾਲੇ ਫੋਨਾਂ ਸਮੇਤ 3 ਜੀਓ ਡੌਂਗਲਜ, 2 ਬੈਟਰੀਆਂ, 14 ਚਾਰਜਰ ਅਤੇ 8 ਹੈਡਫੋਨਜ ਬਰਾਮਦ ਕੀਤੇ ਗਏ।

 

 

ਖ਼ਬਰ ਸ਼ੇਅਰ ਕਰੋ

2020-07-09 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377