ਜਲੰਧਰ : ਸ਼ੁੱਕਰਵਾਰ 3 ਅੱਸੂ ਸੰਮਤ 552
ਵਿਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ, ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ

ਤਾਜ਼ਾ ਖ਼ਬਰਾਂ

ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਆਏ 28 ਮਾਮਲਿਆਂ 'ਚ 18 ਮਾਮਲੇ ਸ਼ਹਿਰ ਬਰਨਾਲਾ, 2 ਮਾਮਲੇ ਬਲਾਕ ਧਨੌਲਾ, 5 ਮਾਮਲੇ ਬਲਾਕ ਤਪਾ ਅਤੇ 3 ਮਾਮਲੇ ਬਲਾਕ ਮਹਿਲ ਕਲਾਂ ਨਾਲ ਸਬੰਧਤ ਹਨ। ਅੱਜ ਦੇ 28 ਪਾਜ਼ੀਟਿਵ ਮਾਮਲਿਆਂ ਨਾਲ ਜ਼ਿਲ੍ਹਾ ਬਰਨਾਲਾ ਅੰਦਰ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 468 ਹੋ ਚੁੱਕੀ ਹੈ, ਜਿਸ ਚੋਂ 8 ਮੌਤਾਂ ਅਤੇ 128 ਮਰੀਜ਼ ਠੀਕ ਹੋ ਚੁੱਕੇ, ਇਸ ਵੇਲੇ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 332 ਹੈ। ਸਿਹਤ ਵਿਭਾਗ ਮਹਿਲ ਕਲਾਂ ਦੇ ਅਧਿਕਾਰੀਆਂ ਅਨੁਸਾਰ ਮਹਿਲ ਖ਼ੁਰਦ ਅਤੇ ਮਹਿਲ ਕਲਾਂ 'ਚ ਪਾਜ਼ੀਟਵ ਆਏ ਦੋ ਮਰੀਜ਼ਾ ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਏ ਸਨ ਅਤੇ ਤੀਸਰਾ ਮਾਮਲੇ ਪਿੰਡ ਕੁਰੜ ਨਾਲ ਸਬੰਧਤ ਪੁਲਿਸ ਕਰਮਚਾਰੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਸੋਢੇ ਅਤੇ ਮਹਿਲ ਕਲਾਂ ਦੇ ਕੋਰੋਨਾ ਪੀੜਤਾਂ ਨੂੰ ਘਰਾਂ ਅੰਦਰ ਹੀ ਆਈਸੋਲੇਟ ਕੀਤਾ ਗਿਆ ਹੈ, ਜਦਕਿ ਕੁਰੜ ਦੇ ਪੁਲਿਸ ਕਰਮਚਾਰੀ ਨੂੰ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਦੇ ਆਈਸੋਲੇਟ ਵਾਰਡ 'ਚ ਭਰਤੀ ਕੀਤਾ ਗਿਆ। ਸਿਹਤ ਕਰਮਚਾਰੀ ਬੂਟਾ ਸਿੰਘ ਖ਼ਾਲਸਾ ਨੇ ਦੱਸਿਆ ਕਿ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਪੀੜਤਾਂ ਦੇ ਘਰਾਂ ਨੂੰ ਸੇਨੈਟਾਈਜ਼ ਕਰਵਾ ਦਿੱਤਾ ਗਿਆ ਅਤੇ ਜਲਦ ਹੀ ਉਨ੍ਹਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਸੈਂਪਲ ਕੋਵਿਡ-19 ਜਾਂਚ ਲਈ ਭੇਜੇ ਜਾਣਗੇ।

 

ਖ਼ਬਰ ਸ਼ੇਅਰ ਕਰੋ

 

2020-08-10 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377