ਜਲੰਧਰ : ਸ਼ੁੱਕਰਵਾਰ 3 ਅੱਸੂ ਸੰਮਤ 552
ਵਿਚਾਰ ਪ੍ਰਵਾਹ: ਇਸਤਰੀ ਦੇ ਸਨਮਾਨ ਨਾਲ ਸੱਭਿਅਤਾ ਦੀ ਪਛਾਣ ਹੁੰਦੀ ਹੈ। -ਕਰਟਿਸ

ਤਾਜ਼ਾ ਖ਼ਬਰਾਂ

ਬੁਢਲਾਡਾ ,13 ਅਗਸਤ (ਸਵਰਨ ਸਿੰਘ ਰਾਹੀ)- ਅੱਜ ਦੇਰ ਸ਼ਾਮ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਇਲ ਸਵਾਰ ਇੱਕ ਨੌਜਵਾਨ ਦੀ ਮੌਤ ਅਤੇ ਉਸ ਦੇ ਦੂਜੇ ਸਾਥੀ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੀਤਗੜ੍ਹ (ਬੀਰੋਕੇ ਖੁਰਦ) ਦੇ ਗਰੀਬ ਪਰਿਵਾਰਾਂ ਦੇ ਦੋ ਨੌਜਵਾਨ ਜੋ ਕਿ ਡੂੰਘੇ ਟਿਊਬੈਲ ਲਗਾਉਣ ਦਾ ਕੰਮ ਕਰਦੇ ਹਨ, ਆਪਣੇ ਕੰਮ ਦੀ ਸਮਾਪਤੀ ਤੋਂ ਬਾਅਦ ਮੋਟਰਸਾਇਕਲ ਤੇ ਸਵਾਰ ਹੋ ਕੇ ਮਾਨਸਾ ਤੋਂ ਪਿੰਡ ਵੱਲ ਆ ਰਹੇ ਸਨ ਤਾਂ ਦੇਰ ਸ਼ਾਮ 8 ਵਜੇ ਦੇ ਕਰੀਬ ਪਿੰਡ ਫਫੜੇ ਭਾਈਕੇ ਤੇ ਗੁਰਨੇ ਕਲਾਂ ਵਿਚਕਾਰ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਦੇ ਮੋਟਰਸਾਇਕਲ ਨੇ ਫੇਟ ਮਾਰ ਦਿੱਤੀ । ਸਿਵਲ ਹਸਪਤਾਲ ਬੁਢਲਾਡਾ ਵਿਖੇ ਪੁੱਜੇ ਸਾਬਕਾ ਸਰਪੰਚ ਭੋਲਾ ਸਿੰਘ ਬੀਰੋਕੇ ਅਤੇ ਪਿੰਡ ਦੇ ਹੋਰਨਾਂ ਮੋਹਤਬਰ ਵਿਅਕਤੀਆਂ ਨੇ ਜਿਲ੍ਹਾਂ ਪੁਲਿਸ ਮੁੱਖੀ ਪਾਸੋਂ ਇਸ ਮੰਦਭਾਗੀ ਦੁਰਘਟਨਾਂ ਦੇ ਜਿੰਮੇਵਾਰ ਫਰਾਰ ਵਾਹਨ ਚਾਲਕ ਦੀ ਭਾਲ ਕਰਵਾਉਣ ਦੀ ਅਪੀਲ ਕੀਤੀ ਹੈ ।

 

ਖ਼ਬਰ ਸ਼ੇਅਰ ਕਰੋ

 

2020-08-13 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377