ਜਲੰਧਰ : ਸ਼ੁੱਕਰਵਾਰ 7 ਕੱਤਕ ਸੰਮਤ 552
ਵਿਚਾਰ ਪ੍ਰਵਾਹ: ਜਦੋਂ ਅਸੀਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂੰ ਖ਼ਾਨਾਜੰਗੀ ਅਤੇ ਖ਼ੂਨ-ਖ਼ਰਾਬੇ ਵੱਲ ਹੀ ਧੱਕਦੇ ਹਾਂ। -ਆਰਚੀ ਲੀਮੂਰ

ਤਾਜ਼ਾ ਖ਼ਬਰਾਂ

ਰਾਜਪੁਰਾ (ਪਟਿਆਲਾ) / ਘੁਮਾਣ (ਗੁਰਦਾਸਪੁਰ), 24 ਸਤੰਬਰ (ਰਣਜੀਤ ਸਿੰਘ/ਬੰਮਰਾਹ) - ਅੱਜ ਇਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਅਤੇ ਹੋਰ ਕਿਸਾਨ ਮਾਰੂ ਫੈਸਲਿਆਂ ਦੇ ਵਿਰੋਧ ਵਿੱਚ 25 ਸਤੰਬਰ ਨੂੰ ਪੰਜਾਬ ਬੰਦ ਨੂੰ ਲੈ ਕੇ ਸ਼ਹਿਰੀ ਪਰਧਾਨ ਰਣਜੀਤ ਸਿੰਘ ਰਾਣਾ ਦੀ ਅਗਵਾਈ ਵਿਚ ਮੀਟਿੰਗ ਕੀਤੀ ।ਇਸ ਮੀਟਿੰਗ ਵਿੱਚ ਹਲਕਾ ਇੰਚਾਰਜ ਅਤੇ ਵਿਧਾਇਕ ਸ਼੍ਰੀ ਐਨ ਕੇ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ।ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਖੇਤੀ ਆਰਡੀਨੈਂਸ ਦੇ ਨਾਮ ਤੇ ਧੋਖਾ ਕੀਤਾ ਹੈ ।ਇਹਨਾਂ ਆਰਡੀਨੈਂਸਾ ਨੂੰ ਰੱਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਕਿਸਾਨ ਜਥੇਬੰਦੀਆਂ ਕੱਲ੍ਹ ਗਗਨ ਚੌਂਕ ਚ ਇਕੱਠੇ ਹੋ ਕੇ ਪੂਰਨ ਤੌਰ ਤੇ ਪੰਜਾਬ ਬੰਦ ਕਰਨਗੇ । ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਪੂਰੇ ਪੰਜਾਬ ਵਿੱਚ ਕੱਲ੍ਹ 25 ਸਤੰਬਰ ਨੂੰ ਚੱਕਾ ਜਾਮ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਪਾਰਟੀ ਪ੍ਰਧਾਨ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਚੱਕਾ ਜਾਮ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਾਰਟੀ ਵਰਕਰ ਸੜਕਾਂ ਤੇ ਉਤਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਮੁੱਚੇ ਅਕਾਲੀ ਵਰਕਰ ਲਾਲ ਬੱਤੀਆਂ ਚੌਕ ਬਿਆਸ ਦਰਿਆ ਪੁਲ ਸ੍ਰੀ ਹਰਗੋਬਿੰਦਪੁਰ ਵਿਖੇ ਚੱਕਾ ਜਾਮ ਕਰਨਗੇ।

 

ਖ਼ਬਰ ਸ਼ੇਅਰ ਕਰੋ

 

2020-09-24 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377