ਜਲੰਧਰ : ਮੰਗਲਵਾਰ 17 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਸਾਡਾ ਕੰਮ ਸਾਡੀਆਂ ਸਮਰਥਾਵਾਂ ਦਾ ਹੀ ਪ੍ਰਗਟਾਵਾ ਹੈ। ਗੇਟੇ

ਤਾਜ਼ਾ ਖ਼ਬਰਾਂ

ਦਸੂਹਾ ,24 ਅਕਤੂਬਰ -(ਕੌਸ਼ਲ, ਭੁੱਲਰ)- ਦਸੂਹਾ ਦੇ ਪਿੰਡ ਮੰਡ ਪੰਡੇਰ ਵਿਖੇ ਇੱਕ ਵਿਆਹ ਸਮਾਗਮ ਦੇ ਘਰ ਗੋਲੀ ਚੱਲਣ ਨਾਲ ਦੋ ਰਿਸ਼ਤੇਦਾਰ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ , ਇਸ ਸਬੰਧੀ ਐਸਐਚਓ ਦਸੂਹਾ ਗੁਰਦੇਵ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ‘ਤੇ ਪਹੁੰਚੇ । ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੁਖਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਉਨ੍ਹਾਂ ਦੀ ਭੈਣ ਦਾ ਵਿਆਹ ਸਮਾਗਮ ਸੀ , ਅਤੇ ਸ਼ਾਮ ਵੇਲੇ ਤਰਸੇਮ ਸਿੰਘ ਆਪਣੇ ਤਿੰਨ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆ ਕੇ ਮੈਨੂੰ ਬਾਹਰ ਆਣ ਕੇ ਲਲਕਾਰਾ ਮਾਰਨ ਲੱਗ ਪਿਆ , ਜਦ ਘਰ ਮੈਂਬਰਾਂ ਨੇ ਉਸ ਨੂੰ ਚੁੱਪ ਕਰਨ ਲਈ ਕਿਹਾ ਤਾਂ ਉਸ ਨੇ ਅੱਗਿਓਂ ਗੋਲੀਆਂ ਚਲਾ ਦਿੱਤੀਆਂ , ਜਿਸ ਦੌਰਾਨ ਸੁਖਦੀਪ ਸਿੰਘ , ਹਰਲੀਨ ਸਿੰਘ ਪੁੱਤਰ ਪਰਮਜੀਤ ਸਿੰਘ , ਬਲਵੰਤ ਕੌਰ ਪਤਨੀ ਪਰਮਜੀਤ ਸਿੰਘ ਦੀਆਂ ਲੱਤਾਂ ਦੇ ਗੋਲੀਆਂ ਦੇ ਛੱਰੇ ਲੱਗ ਗਏ । ਜ਼ਖ਼ਮੀ ਹੋਣ ਉਪਰੰਤ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਦਸੂਹਾ ਹਸਪਤਾਲ ਵਿਖੇ ਆਕੇ ਭਰਤੀ ਕਰਵਾਇਆ ਗਿਆ । ਜ਼ਿਕਰਯੋਗ ਹੈ ਕਿ ਦਸੂਹਾ ਅੰਦਰ ਇਹ ਗੋਲੀਆਂ ਚੱਲਣ ਦਾ ਸਿਲਸਿਲਾ ‘ਚ 24 ਘੰਟਿਆਂ ਵਿੱਚ ਦੂਜੀ ਵਾਰ ਹੈ ।

 

ਖ਼ਬਰ ਸ਼ੇਅਰ ਕਰੋ

 

2020-10-24 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377