ਜਲੰਧਰ : ਬੁਧਵਾਰ 18 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਤਾਜ਼ਾ ਖ਼ਬਰਾਂ

ਲਹਿਰਾਗਾਗਾ (ਸੰਗਰੂਰ), 27 ਅਕਤੂਬਰ (ਸੂਰਜ ਭਾਨ ਗੋਇਲ)- ਪੰਜਾਬ ਸਰਕਾਰ ਵਲੋਂ ਅਧਿਆਪਕਾਂ 'ਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦੇ ਤਾਜ਼ਾ ਫ਼ੈਸਲੇ ਦੇ ਵਿਰੋਧ 'ਚ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਬਲਾਕ ਇਕਾਈ ਲਹਿਰਾਗਾਗਾ ਵਲੋਂ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਹਿਰਾਗਾਗਾ ਦੇ ਮੁੱਖ ਗੇਟ ਅੱਗੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਜੀ. ਟੀ. ਯੂ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਗਲਵੱਟੀ, ਸਤਵੰਤ ਆਲਮਪੁਰ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਕਿਰਨਪਾਲ ਸਿੰਘ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਤਾਜ਼ਾ ਨੋਟੀਫ਼ਿਕੇਸ਼ਨ ਦੇ ਖ਼ਿਲਾਫ਼ ਅਧਿਆਪਕਾਂ 'ਚ ਭਾਰੀ ਰੋਸ ਹੈ।ਪੰਜਾਬ ਦੇ ਮੁਲਾਜ਼ਮਾਂ ਨੇ ਸਿਰੜੀ ਸੰਘਰਸ਼ਾਂ ਤੋਂ ਬਾਅਦ ਵੱਖਰੇ ਤਨਖ਼ਾਹ ਸਕੇਲ ਲਾਗੂ ਕਰਵਾਏ ਸਨ ਪਰ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਵੱਖਰੇ ਸਕੇਲਾਂ ਨੂੰ ਇਕੋ ਝਟਕੇ 'ਚ ਖ਼ਤਮ ਕਰਨਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਸਮੁੱਚੇ ਸੂਬੇ 'ਚ 3 ਨਵੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ।ਇਸ ਮੌਕੇ ਸਤਗੁਰ ਸਿੰਘ, ਜੱਜ ਰਾਮ, ਰਾਜੇਸ਼ ਕੁਮਾਰ, ਅੰਮ੍ਰਿਤਪਾਲ ਸਿੰਘ, ਨਵੀਨ ਕੁਮਾਰ, ਜਸਵਿੰਦਰ ਸਿੰਘ, ਪ੍ਰਿੰਸ ਗੋਇਲ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਗਗਨਦੀਪ ਮਾਲਵਾ, ਅਮਿਤ ਕੁਮਾਰ, ਬੇਅੰਤ ਕੌਰ ਰਮਨਜੀਤ ਕੌਰ ਡੀ. ਟੀ. ਐਫ਼ ਤੋਂ ਗੁਰਪ੍ਰੀਤ ਪਿਸ਼ੋਰ ਅਤੇ ਗੁਰਮੀਤ ਸੇਖੂਵਾਸ ਪ. ਸ਼. ਸ਼. ਫ ਤੋਂ ਅਮਰੀਕ ਗੁਰਨੇ ਆਦਿ ਮੌਜੂਦ ਸਨ।

 

ਖ਼ਬਰ ਸ਼ੇਅਰ ਕਰੋ

 

2020-10-27 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377