ਜਲੰਧਰ : ਮੰਗਲਵਾਰ 13 ਮਾਘ ਸੰਮਤ 552
ਵਿਚਾਰ ਪ੍ਰਵਾਹ: ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ। -ਸਾਇਰਸ

ਤਾਜ਼ਾ ਖ਼ਬਰਾਂ

ਨਾਭਾ, 26 ਨਵੰਬਰ (ਕਰਮਜੀਤ ਸਿੰਘ) - ਇੱਥੋਂ ਦੇ ਲੇਬਰ ਚੌਕ ਵਿਚ ਅੱਜ ਮਜ਼ਦੂਰਾਂ ਵੱਲੋ ਹਰਿਆਣਾ ਰਾਹੀਂ ਦਿੱਲੀ ਜਾ ਰਹੇ ਪੰਜਾਬੀਆਂ ਉੱਪਰ ਹਰਿਆਣਾ ਪੁਲੀਸ ਵੱਲੋ ਧੱਕੇਸ਼ਾਹੀ ਖਿਲਾਫ ਰੋਸ਼ ਮੁਜਾਹਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਹਰਿਆਣਾ ਸਰਕਾਰ ਅਤੇ ਰਾਸ਼ਟਰਪਤੀ ਨਾਲ ਗੱਲ ਕਰਨ ਅਤੇ ਪੰਜਾਬ ਸਰਕਾਰ ਪੰਜਾਬੀਆਂ ਦੀ ਮਦਦ ਲਈ ਡਾਕਟਰ, ਦਵਾਈਆਂ, ਤੰਬੂ ਦਾ ਪ੍ਰਬੰਧ ਕਰਕੇ ਭੇਜੇ। ਮਨਰੇਗਾ ਫ਼ਰੰਟ ਦੇ ਆਗੂ ਰਾਜਕੁਮਾਰ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਅਧਿਕਾਰ ਸਭ ਨੂੰ ਹੈ ਅਤੇ ਹਰਿਆਣਾ ਸਰਕਾਰ ਜਿਸ ਨਾਲ ਕਿਸੇ ਤਰਾਂ ਦਾ ਵਿਰੋਧ ਵੀ ਨਹੀਂ, ਉਸ ਵੱਲੋ ਪੰਜਾਬੀਆਂ ਦੀ ਆਵਾਜ਼ ਨੂੰ ਇਸ ਤਰਾਂ ਦੱਬਣਾ ਸਰਾਸਰ ਬਦ-ਕਿਰਦਾਰੀ ਹੈ। ਆਗੂ ਲਖਵੀਰ ਸਿੰਘ ਲਾਡੀ ਨੇ ਕਿਹਾ ਕਿ ਕੱਲ੍ਹ ਨੂੰ ਮਜ਼ਦੂਰ, ਦੁਕਾਨਦਾਰ, ਔਰਤਾਂ, ਮੁਲਾਜ਼ਮ ਕਿਸੇ ਦੀ ਵੀ ਆਵਾਜ਼ ਨੂੰ ਇਸੇ ਤਰਾਂ ਦੱਬਿਆ ਜਾਵੇਗਾ। ਇਸ ਮੌਕੇ ਮਜ਼ਦੂਰ ਬੈਨਰ ਲੈਕੇ ਲੇਬਰ ਚੌਕ ਵਿਚ ਖੜੇ ਅਤੇ ਉਨ੍ਹਾਂ ਹਰਿਆਣਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਹਰਿਆਣਾ ਪੁਲੀਸ ਵੱਲੋ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਚਲਾਉਣ, ਸੜਕਾਂ ਉੱਪਰ ਪੱਥਰ ਸੁੱਟਣ, ਚਾਬੀਆਂ ਕੱਢਣ, ਅਤੇ ਸ਼ਾਂਤਮਈ ਪ੍ਰਦਰਸ਼ਨ ਲਈ ਜਾ ਰਹੇ ਪੰਜਾਬੀਆਂ ਉੱਪਰ ਤਸ਼ੱਦਦ ਦੀ ਘੋਰ ਨਿੰਦਿਆ ਕਰਦੇ ਹੋਏ ਮਜ਼ਦੂਰਾਂ ਨੇ ਦਸਤਖਤ, ਅੰਗੂਠੇ ਲਾ ਕੇ ਐਸ ਡੀ ਐਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਰਸਤੇ ਵਿਚ ਘੇਰੇ ਗਏ ਪੰਜਾਬੀਆਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ। ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਬਲਕਾਰ ਸਿੰਘ ਨੇ ਦੱਸਿਆ ਕਿ ਅੱਜ ਸੰਵਿਧਾਨ ਦਿਵਸ 'ਤੇ ਹੀ ਸਰਕਾਰਾਂ ਨੇ ਆਪ ਹੀ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ।

 

ਖ਼ਬਰ ਸ਼ੇਅਰ ਕਰੋ

 

2020-11-26 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377