ਜਲੰਧਰ : ਮੰਗਲਵਾਰ 26 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਤਾਜ਼ਾ ਖ਼ਬਰਾਂ

 

ਕਈ ਹਲਕਿਆਂ 'ਚ ਸਵਾਲ ਚੁੱਕੇ ਜਾ ਰਹੇ ਹਨ ਕਿ ਪੁਲਵਾਮਾ ਤੇ ਬਾਲਾਕੋਟ 'ਤੇ ਭਾਰਤ ਦੀ ਸਰਜੀਕਲ ਸਟ੍ਰਾਈਕ ਦੀ ਜਾਣਕਾਰੀ ਅਰਨਬ ਗੋਸਵਾਮੀ ਨੂੰ ਪਹਿਲਾ ਕਿਸ ਤਰ੍ਹਾਂ ਸੀ ?

ਇਸਲਾਮਾਬਾਦ, 18 ਜਨਵਰੀ - ਰਿਪਬਲਿਕ ਮੀਡੀਆ ਨੈੱਟਵਰਕ ਦੇ ਐਡੀਟਰ ਇਨ ਚੀਫ਼ ਅਰਨਬ ਗੋਸਵਾਮੀ ਤੇ ਬਾਰਕ ਦੇ ਸਾਬਕਾ ਸੀ.ਈ.ਓ. ਪਾਰਥੋ ਦਾਸਗੁਪਤਾ ਵਿਚਕਾਰ ਕਥਿਤ ਵੱਟਸ ਐਪ ਚੈਟਸ ਲੀਕ ਹੋਣ ਦਾ ਵਿਵਾਦ ਹੁਣ ਪਾਕਿਸਤਾਨ 'ਚ ਵੀ ਗਰਮਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵੀ ਇਸ ਮਸਲੇ 'ਤੇ ਬਹਿਸ ਛਿੜੀ ਹੋਈ ਹੈ। ਭਾਰਤ ਵਿਚ ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ ਨੂੰ ਇਸ ਮਸਲੇ 'ਤੇ ਘੇਰ ਰਹੀ ਹੈ। ਅਰਨਬ ਗੋਸਵਾਮੀ ਦੀ ਇਸ ਕਥਿਤ ਚੈਟ 'ਚ ਪੁਲਵਾਮਾ ਹਮਲੇ ਤੇ ਅੱਗੇ ਫਿਰ ਬਾਲਾਕੋਟ ਸਟ੍ਰਾਈਕ ਦਾ ਜ਼ਿਕਰ ਕੀਤਾ ਗਿਆ ਸੀ। ਇਸ ਚੈਟਸ ਦੇ ਸਕਰੀਨ ਸ਼ਾਟਸ ਵਾਇਰਲ ਹੋਣ ਤੋਂ ਬਾਅਦ ਕਈ ਹਲਕਿਆਂ 'ਚ ਸਵਾਲ ਚੁੱਕੇ ਜਾ ਰਹੇ ਹਨ ਕਿ ਪੁਲਵਾਮਾ ਤੇ ਬਾਲਾਕੋਟ 'ਤੇ ਭਾਰਤ ਦੀ ਸਰਜੀਕਲ ਸਟ੍ਰਾਈਕ ਦੀ ਜਾਣਕਾਰੀ ਅਰਨਬ ਗੋਸਵਾਮੀ ਨੂੰ ਪਹਿਲਾ ਕਿਸ ਤਰ੍ਹਾਂ ਸੀ। ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਮਸਲੇ ਨੂੰ ਲੈ ਕੇ ਇਕ ਤੋਂ ਬਾਅਦ ਕਈ ਟਵੀਟ ਕੀਤੇ ਹਨ। ਇਮਰਾਨ ਖਾਨ ਦਾ ਕਹਿਣਾ ਹੈ ਕਿ ਗੋਸਵਾਮੀ ਦੇ ਵੱਟਸ ਐਪ ਚੈਟ ਲੀਕ ਮਾਮਲਾ ਦਿਖਾਉਂਦਾ ਹੈ ਕਿ ਮੋਦੀ ਸਰਕਾਰ ਨੇ ਬਾਲਾਕੋਟ ਸੰਕਟ ਚੋਣਾਂ ਜਿੱਤਣ ਲਈ ਵਰਤਿਆ ਸੀ।

 

ਖ਼ਬਰ ਸ਼ੇਅਰ ਕਰੋ

 

2021-01-18 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377