ਜਲੰਧਰ : ਸ਼ੁੱਕਰਵਾਰ 15 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ \'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਤਾਜ਼ਾ ਖ਼ਬਰਾਂ

ਰਾਜਾਸਾਂਸੀ, 19 ਜਨਵਰੀ (ਹੇਰ)- ਕੁਝ ਸਮਾਂ ਪਹਿਲਾਂ ਝੋਨੇ ਦੀ ਖ਼ਰੀਦ ਕਰ ਕੇ ਆੜ੍ਹਤੀਆਂ ਨੂੰ ਉਨ੍ਹਾਂ ਦੇ ਬਣਦੇ ਕਰੋੜਾਂ ਰੁਪਏ ਨਾ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ 1 ਔਰਤ ਅਤੇ 3 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਜਾਸਾਂਸੀ ਦੇ ਐਸ. ਐਚ. ਓ. ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਖਿਆਲੀਆ ਸਮੇਤ ਹੋਰਨਾਂ ਆੜ੍ਹਤੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਦਰਖਾਸਤ 'ਚ ਦੱਸਿਆ ਸੀ ਕਿ ਪਰੀ ਇੰਡੀਆ ਕੰਪਨੀ ਦੇ ਮਾਲਕਾਂ ਵਲੋਂ ਦਾਣਾ ਮੰਡੀ ਕੁੱਕੜਾਂਵਾਲਾ ਨਾਲ ਸਬੰਧਿਤ ਆੜ੍ਹਤੀਆਂ ਦੇ ਕੁੱਲ 13 ਕਰੋੜ, 45 ਲੱਖ, 41 ਹਜ਼ਾਰ, 96 ਰੁਪਏ ਨਹੀਂ ਦਿੱਤੇ ਅਤੇ ਧੋਖਾਧੜੀ ਕੀਤੀ ਹੈ, ਜਿਸ ਦੀ ਉੱਚ ਅਧਿਕਾਰੀਆਂ ਵਲੋਂ ਬਰੀਕੀ ਨਾਲ ਜਾਂਚ-ਪੜਤਾਲ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬਲਬੀਰ ਸਿੰਘ ਖਿਆਲੀਆ ਦੇ ਬਿਆਨਾਂ 'ਤੇ ਅਸ਼ੋਕ ਸਚਦੇਵਾ ਪੁੱਤਰ ਚਮਨ ਲਾਲ ਸਚਦੇਵਾ, ਤੁਸ਼ਾਰ ਸਚਦੇਵਾ ਪੁੱਤਰ ਅਸ਼ੋਕ ਸਚਦੇਵਾ, ਰਿਧੀ ਸਚਦੇਵਾ ਪਤਨੀ ਤੁਸ਼ਾਰ ਸਚਦੇਵਾ ਅਤੇ ਮਨਦੀਪਕ ਪਾਲ ਸਿੰਘ ਪੁੱਤਰ ਸਵਰਗੀ ਬਾਵਾ ਸਿੰਘ ਵਾਸੀ ਦਾਲਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

ਖ਼ਬਰ ਸ਼ੇਅਰ ਕਰੋ

 

2021-01-19 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377