ਜਲੰਧਰ : ਮੰਗਲਵਾਰ 26 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਤਾਜ਼ਾ ਖ਼ਬਰਾਂ

ਛੇਹਰਟਾ, 26 ਜਨਵਰੀ (ਵਡਾਲੀ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਛੇਹਰਟਾ ਖੇਤਰ ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਦੇ ਕਿਸਾਨਾਂ ਵਲੋਂ ਗੁਰਦੁਆਰਾ ਛੇਹਰਟਾ ਸਾਹਿਬ ਤੋਂ ਨਿਸ਼ਾਨ ਸਿੰਘ ਡੇਅਰੀ ਵਾਲੇ, ਹਰਮਿੰਦਰ ਸਿੰਘ ਮਾਨ, ਪ੍ਰਿਤਪਾਲ ਸਿੰਘ ਵੜੈਚ, ਪ੍ਰਧਾਨ ਸਵਿੰਦਰ ਸਿੰਘ ਕੋਟ ਖ਼ਾਲਸਾ, ਦਿਲਬਾਗ ਸਿੰਘ ਵਡਾਲੀ,ਰੁਪਿੰਦਰ ਸਿੰਘ ਕੋਟਲੀ, ਪ੍ਰੇਮ ਸਿੰਘ ਸ਼ਾਹ, ਸਵਿੰਦਰ ਸਿੰਘ ਬਾਸਰਕੇ, ਮਾਸਟਰ ਗੁਰਦੀਪ ਸਿੰਘ ਰਾਮੂਵਾਲ, ਜਿੰਮੀ ਗਿੱਲ, ਬਘੇਲ ਸਿੰਘ ਵਡਾਲੀ ਮੇਜਰ ਸਿੰਘ ਮਾਨ, ਮੇਜਰ ਸਿੰਘ ਸਰਕਾਰੀਆ, ਬਾਜ ਸਿੰਘ ਖਾਪੜਖੇੜੀ ਗੁਰਦੇਵ ਸਿੰਘ ਆੜ੍ਹਤੀ, ਕੈਪਟਨ ਸਿੰਘ ਗੁਮਾਨਪੁਰਾ ਆਦਿ ਦੀ ਅਗਵਾਈ 'ਚ ਕਿਸਾਨ ਟਰੈਕਟਰ ਪਰੇਡ ਦੀ ਸ਼ੁਰੂਆਤ ਕੀਤੀ ਗਈ। ਇਸ 'ਚ ਸੈਂਕੜੇ ਟਰੈਕਟਰਾਂ 'ਤੇ ਸਵਾਰ ਕਿਸਾਨਾਂ ਨੇ ਭਾਗ ਲਿਆ ਅਤੇ ਇਹ ਟਰੈਕਟਰ ਪਰੇਡ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਤੋਂ ਸ਼ੁਰੂ ਹੋ ਕੇ ਪ੍ਰਤਾਪ ਬਾਜ਼ਾਰ ਛੇਹਰਾਟਾ, ਨਰੈਣਗੜ੍ਹ, ਖੰਡਵਾਲਾ, ਖ਼ਾਲਸਾ ਕਾਲਜ, ਪੁਤਲੀਘਰ, ਭੰਡਾਰੀ ਪੁਲ, ਗੋਲਡਨ ਗੇਟ ਓਝਲ ਉਪਰੰਤ ਵਾਪਸੀ ਚੱਬਾ ਸਾਂਘਣਾ, ਕੋਟਲੀ ਤੋ ਹੁੰਦੇ ਹੋਏ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਆ ਕੇ ਸਮਾਪਤ ਹੋਵੇਗੀ। ਕਿਸਾਨ ਪਰੇਡ ਦੀ ਸ਼ੁਰੂਆਤ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਿੰਨਾ ਚਿਰ ਤਕ ਕਿਸਾਨ ਮਾਰੂ ਕਾਨੂੰਨ ਵਾਪਸ ਨਹੀਂ ਹੁੰਦੇ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਹੋਰ ਤਿੱਖਾ ਹੋਵੇਗਾ, ਜਿਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ।

 

ਖ਼ਬਰ ਸ਼ੇਅਰ ਕਰੋ

 

2021-01-26 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377