ਤਾਜਾ ਖ਼ਬਰਾਂ


ਪਾਕਿਸਤਾਨ ਨੇ ਭਾਰਤੀ ਚੌਕੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਜੰਮੂ, 22 ਅਕਤੂਬਰ - ਜੰਮੂ ਕਸ਼ਮੀਰ ਦੇ ਉੜੀ 'ਚ ਪਾਕਿਸਤਾਨ ਨੇ ਗੋਲੀਬਾਰੀ ਦੀ ਉਲੰਘਣਾ ਕੀਤੀ ਹੈ ਤੇ ਭਾਰਤੀ ਚੌਕੀਆਂ 'ਤੇ ਗੋਲੀਬਾਰੀ ਕੀਤੀ...
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਡੈਨਮਾਰਕ ਓਪਨ ਬੈਡਮਿੰਟਨ : ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਦੱਖਣੀ ਕੋਰੀਆ ਦੇ ਲੀ.ਹਿਊਨ ਇਲ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਲੈਥਮ ਨੇ ਠੋਕਿਆ ਸੈਂਕੜਾ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੂੰ 56 ਗੇਂਦਾਂ 'ਤੇ 65 ਦੌੜਾਂ ਦੀ ਲੋੜ
. . .  1 day ago
ਅਨੰਤਨਾਗ 'ਚ ਅੱਤਵਾਦੀਆਂ ਨੇ ਇੱਕ ਨਾਗਰਿਕ 'ਤੇ ਕੀਤੀ ਫਾਇਰਿੰਗ
. . .  1 day ago
ਰਾਹੁਲ ਗਾਂਧੀ ਨਾਲ ਕੱਲ੍ਹ ਮੁਲਾਕਾਤ ਕਰਨਗੇ ਹਾਰਦਿਕ ਪਟੇਲ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਪਟੇਲ ਨੇ ਸਾਫ਼ ਕੀਤਾ ਹੈ ਕਿ ਉਹ ਕੋਈ ਚੋਣ ਨਹੀਂ...
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : 31ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 150 ਦੌੜਾਂ ਪੂਰੀਆਂ
. . .  1 day ago
ਫੀਫਾ ਅੰਡਰ 17 ਫੁੱਟਬਾਲ ਵਰਲਡ ਕੱਪ : ਈਰਾਨ ਨੂੰ 3-1 ਨਾਲ ਹਰਾ ਕੇ ਸਪੇਨ ਪਹੁੰਚਿਆ ਸੈਮੀਫਾਈਨਲ 'ਚ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਆਊਟ
. . .  1 day ago
ਸੁਸ਼ਮਾ ਸਵਰਾਜ ਨੇ ਸ਼ੇਖ਼ ਹਸੀਨਾ ਨਾਲ ਕੀਤੀ ਮੁਲਾਕਾਤ
. . .  1 day ago
ਨਿਊਜ਼ੀਲੈਂਡ ਨੂੰ ਦੂਸਰਾ ਝਟਕਾ, ਕਪਤਾਨ ਵਿਲੀਅਮਸਨ 6 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ ਹਾਕੀ 2017 ਫਾਈਨਲ : ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ
. . .  1 day ago
ਨਿਊਜ਼ੀਲੈਂਡ ਨੂੰ ਪਹਿਲਾ ਝਟਕਾ, ਮੁਨਰੋ 28 ਦੌੜਾਂ ਬਣਾ ਕੇ ਆਊਟ
. . .  1 day ago
ਵਡੋਦਰਾ 'ਚ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਜਾਰੀ
. . .  1 day ago
ਏਸ਼ੀਆ ਹਾਕੀ ਕੱਪ ਫਾਈਨਲ : ਭਾਰਤ 2 ਮਲੇਸ਼ੀਆ 1
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਤੀਸਰੇ ਕੁਆਟਰ ਤੱਕ ਭਾਰਤ 2-0 ਨਾਲ ਅੱਗੇ
. . .  1 day ago
ਵਡੋਦਰਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਹਾਫ਼ ਟਾਈਮ ਤੱਕ ਭਾਰਤ ਮਲੇਸ਼ੀਆ ਤੋਂ 2-0 ਨਾਲ ਅੱਗੇ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਭਾਰਤ ਨੇ ਕੀਤਾ ਦੂਜਾ ਗੋਲ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਪਹਿਲੇ ਕੁਆਟਰ 'ਚ ਭਾਰਤ 1-0 ਨਾਲ ਅੱਗੇ
. . .  1 day ago
ਨਿਊਜ਼ੀਲੈਂਡ ਨੂੰ ਮਿਲਿਆ 281 ਦੌੜਾਂ ਦਾ ਟੀਚਾ
. . .  1 day ago
ਭਾਰਤ ਨੂੰ 7ਵਾਂ ਝਟਕਾ, ਕੋਹਲੀ 121ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਨੂੰ ਪੰਜਵਾਂ ਝਟਕਾ, ਧੋਨੀ 25 ਦੌੜਾਂ ਬਣਾ ਕੇ ਆਊਟ
. . .  1 day ago
ਜੰਮੂ-ਕਸ਼ਮੀਰ : ਨੈਸ਼ਨਲ ਕਾਨਫ਼ਰੰਸ ਆਗੂ ਦੇ ਘਰ 'ਤੇ ਗਰਨੇਡ ਹਮਲਾ
. . .  1 day ago
2 ਟਰੇਨਾਂ ਦੀ ਟੱਕਰ 'ਚ 4 ਜ਼ਖਮੀ
. . .  1 day ago
ਢਾਕਾ ਪਹੁੰਚੀ ਸੁਸ਼ਮਾ ਸਵਰਾਜ
. . .  1 day ago
ਕਰਾਚੀ ਵਿਚ 8 ਅੱਤਵਾਦੀ ਮੁੱਠਭੇੜ 'ਚ ਢੇਰ
. . .  1 day ago
ਰਾਣੀ ਮੁਖਰਜੀ ਦੇ ਪਿਤਾ ਦਾ ਹੋਇਆ ਦਿਹਾਂਤ
. . .  1 day ago
ਅੱਤਵਾਦੀਆਂ ਨੇ ਔਰਤਾਂ 'ਤੇ ਚਲਾਈਆਂ ਗੋਲੀਆਂ , ਇਕ ਦੀ ਮੌਤ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  1 day ago
ਮੋਦੀ ਨੇ ਗੁਜਰਾਤ 'ਚ ਰੋ ਰੋ ਫੇਰੀ ਸੇਵਾ ਦਾ ਕੀਤਾ ਉਦਘਾਟਨ
. . .  1 day ago
ਪੁਣੇ 'ਚ ਅਗਵਾ ਪਿਛੋਂ ਦੋ ਸਾਲਾਂ ਬੱਚੀ ਦਾ ਕਤਲ
. . .  1 day ago
ਪਾਕਿਸਤਾਨ ਨੇ ਭਾਰਤੀ ਚੌਕੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਦਿੱਲੀ 'ਚ ਦੀਵਾਲੀ ਦੀ ਰਾਤ ਜਵੈਲਰੀ ਇਕਾਈਆਂ ਤੋਂ 12 ਕਰੋੜ ਲੁੱਟੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ
  •     Confirm Target Language  

ਪਹਿਲਾ ਸਫ਼ਾ



ਆਰਥਿਕ ਸੁਧਾਰਾਂ ਸਬੰਧੀ ਮਹੱਤਵਪੂਰਨ ਫ਼ੈਸਲੇ ਭਵਿੱਖ 'ਚ ਵੀ ਲਏ ਜਾਣਗੇ-ਮੋਦੀ

ਗੁਜਰਾਤ 'ਚ 'ਫੈਰੀ' ਸੇਵਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ
ਘੋਘਾ (ਗੁਜਰਾਤ), 22 ਅਕਤੂਬਰ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਰਥਿਕ ਸੁਧਾਰਾਂ ਸਬੰਧੀ ਮਹੱਤਵਪੂਰਨ ਫ਼ੈਸਲੇ ਭਵਿੱਖ ਵਿਚ ਵੀ ਲਏ ਜਾਣਗੇ | ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਨੋਟਬੰਦੀ ਅਤੇ ਜੀ. ਐਸ. ਟੀ. ਦੇ ਸਖ਼ਤ ਫ਼ੈਸਲਿਆਂ ਦੇ ਬਾਵਜੂਦ ਦੇਸ਼ ਦਾ ਅਰਥਚਾਰਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ | ਗੁਜਰਾਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਘੋਘਾ ਤੋਂ ਭਰੂਚ ਦਰਮਿਆਨ 'ਫੈਰੀ' ਸੇਵਾ ਦੇ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨ ਤੋਂ ਬਾਅਦ ਦਾਹੇਜ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਕੰਮ ਸਬੰਧੀ ਨਵਾਂ ਸੱਭਿਆਚਾਰ ਸ਼ੁਰੂ ਕੀਤਾ ਹੈ, ਜੋ ਲੋਕਾਂ ਨੂੰ ਜਵਾਬਦੇਹ ਬਣਾਉਂਦਾ ਹੈ | ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਬੰਦਰਗਾਹਾਂ ਨੂੰ ਵਿਕਸਿਤ ਕਰਨ ਦੀ ਲੋੜ ਦੱਸਦਿਆਂ ਕਿਹਾ ਕਿ ਦੇਸ਼ ਨੂੰ ਵਧੀਆ ਅਤੇ ਹੋਰ ਬੰਦਰਗਾਹਾਂ ਦੀ ਲੋੜ ਹੈ | ਸਮੁੰਦਰੀ ਤੱਟ ਨੂੰ ਦੇਸ਼ ਦੀ ਤਰੱਕੀ ਅਤੇ ਵਿਕਾਸ ਦਾ ਪ੍ਰਵੇਸ਼ ਮਾਰਗ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕਿਆਂ ਦੌਰਾਨ ਕੇਂਦਰ ਸਰਕਾਰਾਂ ਨੇ ਸਮੁੰਦਰੀ ਖੇਤਰ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ | ਸਾਡੀ ਸਰਕਾਰ ਨੇ ਸਮੁੰਦਰੀ ਖੇਤਰ 'ਚ ਸੁਧਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 'ਸਾਗਰਮਾਲਾ' ਪ੍ਰਾਜੈਕਟ ਅਤੇ 106 ਰਾਸ਼ਟਰੀ ਜਲ ਮਾਰਗਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਟਬੰਦੀ ਨੇ ਕਾਲੇ ਧਨ ਨੂੰ ਬਾਹਰ ਕੱਢਿਆ ਹੈ ਅਤੇ ਜਿਸ ਨਾਲ ਨਵੀਂ ਮੁਹਿੰਮ ਸ਼ੁਰੂ ਹੋਈ ਹੈ | ਜੀ. ਐਸ. ਟੀ. ਸਬੰਧੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਦੇਸ਼ 'ਚ ਕਾਰੋਬਾਰ ਦਾ ਨਵਾਂ ਸੱਭਿਆਚਾਰ ਸ਼ੁਰੂ ਹੋਇਆ ਹੈ | ਜੀ. ਐਸ. ਟੀ. ਸਬੰਧੀ ਵਪਾਰੀ ਵਰਗ ਦੀ ਵੱਡੀ ਚਿੰਤਾ ਦਾ ਵੀ ਪ੍ਰਧਾਨ ਮੰਤਰੀ ਨੇ ਜ਼ਿਕਰ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਨੂੰ ਡਰਨ ਦੀ ਲੋੜ ਨਹੀਂ, ਜੀ. ਐਸ. ਟੀ. ਦੇ ਬਾਅਦ ਪੁਰਾਣੇ ਖਾਤਿਆਂ ਦੀ ਜਾਂਚ ਦੇ ਨਾਂਅ 'ਤੇ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਈ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਭਾਰਤ ਦੇ ਅਰਥਚਾਰੇ ਦਾ ਆਧਾਰ ਮਜ਼ਬੂਤ ਹੈ | ਅਸੀਂ ਅਰਥਚਾਰੇ ਲਈ ਸਖ਼ਤ ਫ਼ੈਸਲੇ ਲਏ ਹਨ ਅਤੇ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਅੱਗੇ ਭਵਿੱਖ ਵਿਚ ਵੀ ਅਜਿਹੇ ਫ਼ੈਸਲੇ ਲਏ ਜਾਣਗੇ | ਦੇਸ਼ ਦੇ ਵਿਦੇਸ਼ੀ ਨਿਵੇਸ਼ 'ਚ ਵੀ ਵਾਧਾ ਹੋਇਆ ਹੈ ਅਤੇ ਵਿਦੇਸ਼ੀ ਕਰੰਸੀ ਭੰਡਾਰ 30 ਹਜ਼ਾਰ ਕਰੋੜ ਡਾਲਰ ਤੋਂ ਵਧ ਕੇ 40 ਹਜ਼ਾਰ ਕਰੋੜ ਡਾਲਰ ਹੋ ਗਿਆ ਹੈ | ਵਿਦੇਸ਼ੀ ਮਾਹਿਰ ਵੀ ਮੰਨ ਰਹੇ ਹਨ ਕਿ ਸਾਡਾ ਅਰਥਚਾਰਾ ਮਜ਼ਬੂਤ ਹੋਇਆ ਹੈ |
ਘੋਘਾ ਤੋਂ ਭਰੂਚ ਦਰਮਿਆਨ 'ਫੈਰੀ' ਸੇਵਾ
ਭਾਵਨਗਰ ਦੇ ਘੋਘਾ ਅਤੇ ਭਰੂਚ ਦੇ ਦਾਹੇਜ ਦਰਮਿਆਨ 650 ਕਰੋੜ ਰੁਪਏ ਦੀ 'ਰੋਲ-ਆਨ, ਰੋਲ-ਆਫ਼' (ਰੋ-ਰੋ) ਫੈਰੀ ਸੇਵਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੇਸ਼ ਦੇ ਆਵਾਜਾਈ ਖੇਤਰ ਦੇ ਅਸੰਤੁਲਨ ਨੂੰ ਦੂਰ ਕਰਨ ਦੀ ਦਿਸ਼ਾ 'ਚ ਵੀ ਠੋਸ ਕਦਮ ਚੁੱਕਿਆ ਹੈ | ਨਵੀਂ ਸਮੁੰਦਰੀ ਜਹਾਜ਼ ਆਵਾਜਾਈ ਨੀਤੀ ਅਤੇ ਨਵੀਂ ਹਵਾਈ ਨੀਤੀ ਤਿਆਰ ਕੀਤੀ ਗਈ ਹੈ | ਛੋਟੇ-ਛੋਟੇ ਹਵਾਈ ਅੱਡਿਆਂ ਨੂੰ ਸੁਧਾਰਨ ਦੀ ਪਹਿਲ ਸ਼ੁਰੂ ਕੀਤੀ ਹੈ | ਇਸ ਦੇ ਨਾਲ ਹੀ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਬੁਲੇਟ ਟਰੇਨ ਪ੍ਰਾਜੈਕਟ ਦਾ ਕੰਮ ਅੱਗੇ ਵਧਾਇਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰੀਆਂ ਕੋਸ਼ਿਸ਼ਾਂ ਦੇਸ਼ ਨੂੰ 21ਵੀਂ ਸਦੀ ਦੀ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨਗੀਆਂ ਜੋ ਆਧੁਨਿਕ ਭਾਰਤ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਹੋਵੇਗਾ | ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਗੁਜਰਾਤ ਨੇ ਆਪਣੀਆਂ ਬੰਦਰਗਾਹਾਂ ਦੀ ਸਮਰਥਾ 'ਚ ਚਾਰ ਗੁਣਾ ਵਾਧਾ ਕੀਤਾ ਹੈ | ਗੁਜਰਾਤ ਦਾ ਸਮੁੰਦਰੀ ਮਾਰਗ ਮਹੱਤਵਪੂਰਨ ਹੈ, ਜਿੱਥੋਂ ਦੁਨੀਆ ਦੇ ਕਿਸੇ ਦੂਸਰੇ ਖੇਤਰ 'ਚ ਜਾਣਾ ਸਸਤਾ ਅਤੇ ਸੌਖਾ ਹੈ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ਜਨਵਰੀ 2012 ਵਿਚ ਇਸ ਪ੍ਰਾਜੈਕਟ ਦਾ ਨੀਂਹ-ਪੱਥਰ ਰੱਖਿਆ ਸੀ ਅਤੇ ਇਹ ਉਨ੍ਹਾਂ ਦਾ 'ਡਰੀਮ ਪ੍ਰਾਜੈਕਟ' ਮੰਨਿਆ ਜਾ ਰਿਹਾ ਹੈ |
ਦੂਰੀ ਕੇਵਲ 31 ਕਿਲੋਮੀਟਰ ਰਹਿ ਜਾਵੇਗੀ
ਘੋਖਾ ਤੋਂ ਦਾਹੇਜ ਦਰਮਿਅਨ 'ਫੈਰੀ' ਸੇਵਾ ਸ਼ੁਰੂ ਹੋ ਜਾਣ ਨਾਲ 307 ਕਿਲੋਮੀਟਰ ਦੀ ਦੂਰੀ ਕੇਵਲ 31 ਕਿਲੋਮੀਟਰ ਰਹਿ ਜਾਵੇਗੀ | ਘੋਘਾ ਤੋਂ ਦਾਹੇਜ ਦਰਮਿਆਨ ਇਹ ਦੂਰੀ ਪਹਿਲਾਂ ਸੜਕ ਦੇ ਰਸਤੇ ਅੱਠ ਘੰਟਿਆਂ 'ਚ ਤੈਅ ਕੀਤੀ ਜਾਂਦੀ ਸੀ, ਹੁਣ 'ਫੈਰੀ' ਸੇਵਾ ਸ਼ੁਰੂ ਹੋਣ ਨਾਲ ਇਹ ਦੂਰੀ ਕੇਵਲ ਇਕ ਘੰਟੇ 'ਚ ਤੈਅ ਕੀਤੀ ਜਾ ਸਕੇਗੀ | ਇਸ ਸੇਵਾ ਦੇ ਤਹਿਤ ਇਕ ਵਾਰ 'ਚ 500 ਯਾਤਰੀ 'ਫੈਰੀ' ਰਾਹੀ ਸਫ਼ਰ ਕਰ ਸਕਦੇ ਹਨ | ਪਹਿਲੇ ਪੜਾਅ 'ਚ ਇਹ ਸੇਵਾ ਕੇਵਲ ਯਾਤਰੀਆਂ ਲਈ ਹੋਵੇਗੀ | ਇਸ ਦੇ ਅਗਲੇ ਪੜਾਅ 'ਚ ਇਹ ਸੇਵਾ ਵਾਹਨਾਂ ਲਈ ਵੀ ਸ਼ੁਰੂ ਕੀਤੀ ਜਾਵੇਗੀ | ਇਸ ਪ੍ਰਾਜੈਕਟ ਦਾ ਦੂਸਰਾ ਪੜਾਅ ਦੋ ਮਹੀਨਿਆਂ 'ਚ ਪੂਰਾ ਹੋ ਜਾਵੇਗਾ ਅਤੇ ਦੋਵੇਂ ਸ਼ਹਿਰਾਂ ਦਰਮਿਆਨ 'ਫੈਰੀ' ਰਾਹੀ ਸਫ਼ਰ ਦੌਰਾਨ ਕਾਰ ਵੀ ਲਿਜਾਈ ਜਾ ਸਕੇਗੀ |
ਵਦੋਦਰਾ 'ਚ ਰੋਡ ਸ਼ੋਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਦੋਦਰਾ 'ਚ ਰੋਡ ਸ਼ੋਅ ਕੀਤਾ | ਇਸ ਮੌਕੇ ਉਨ੍ਹਾਂ ਵਿਰੋਧੀਆਂ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਦੀਵਾਲੀ 'ਚ ਇਥੇ ਕਿਉਂ ਆਇਆ ਹਾਂ, ਇਸ 'ਤੇ ਲੋਕਾਂ ਦੇ ਪੇਟ 'ਚ ਦਰਦ ਹੈ | ਮੈਨੂੰ ਤਾਂ ਕੁੱਝ ਕਹਿ ਨਹੀਂ ਸਕਦੇ, ਇਸ ਲਈ ਚੋਣ ਕਮਿਸ਼ਨ 'ਤੇ ਦਬਾਅ ਬਣਾ ਰਹੇ ਹਨ | ਗੁਜਰਾਤ ਚੋਣਾਂ ਦਾ ਐਲਾਨ ਨਾ ਕਰਨ 'ਤੇ ਕਾਂਗਰਸ ਵਲੋਂ ਚੋਣ ਕਮਿਸ਼ਨ 'ਤੇ ਸਵਾਲ ਕੀਤੇ ਜਾਣ ਸਬੰਧੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਚੋਣ ਕਮਿਸ਼ਨ 'ਤੇ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ | ਪ੍ਰਧਾਨ ਮੰਤਰੀ ਨੇ ਵਦੋਦਰਾ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਦਾ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਕੇਂਦਰ ਅਤੇ ਸੂਬੇ 'ਚ ਇਕ ਹੀ ਪਾਰਟੀ ਦੀ ਸਰਕਾਰ ਹੋਵੇ | ਉਨ੍ਹਾਂ ਕਿਹਾ ਕਿ ਗੁਜਰਾਤ ਦਾ ਬਤੌਰ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਹੱਥੋਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹ ਸਰਕਾਰ 'ਗੁਜਰਾਤ ਵਿਰੋਧੀ' ਅਤੇ 'ਵਿਕਾਸ ਵਿਰੋਧੀ ਰਵੱਈਏ' ਕਾਰਨ ਵਿਕਾਸ ਸਬੰਧੀ ਪ੍ਰਸਤਾਵਾਂ ਨੂੰ ਦਬਾ ਕੇ ਬੈਠ ਗਈ ਸੀ |

ਭਾਰਤ ਨੇ ਤੀਸਰੀ ਵਾਰ ਹਾਕੀ ਏਸ਼ੀਆ ਕੱਪ ਜਿੱਤਿਆ

• ਦਸ ਸਾਲ ਬਾਅਦ ਬਣਿਆ ਚੈਂਪੀਅਨ• ਫਾਈਨਲ 'ਚ ਮਲੇਸ਼ੀਆ ਨੂੰ 2-1 ਨਾਲ ਹਰਾਇਆ
ਢਾਕਾ, 22 ਅਕਤੂਬਰ (ਪੀ. ਟੀ. ਆਈ.)-ਭਾਰਤੀ ਹਾਕੀ ਟੀਮ ਨੇ ਦਸ ਸਾਲ ਦੀ ਲੰਬੀ ਉਡੀਕ ਨੂੰ ਖ਼ਤਮ ਕਰਦਿਆਂ ਹੋਇਆ ਇਥੇ ਖੇਡੇ ਗਏ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ 'ਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਤੀਸਰੀ ਵਾਰ ਏਸ਼ੀਆ ਕੱਪ ਦਾ ਿਖ਼ਤਾਬ ਆਪਣੇ ਨਾਂਅ ਕੀਤਾ | ਇਸ ਤੋਂ ਪਹਿਲਾਂ ਭਾਰਤ ਨੇ 2007 'ਚ ਚੇਨਈ ਵਿਖੇ ਹੋਏ ਹਾਕੀ ਏਸ਼ੀਆ ਕੱਪ ਦਾ ਿਖ਼ਤਾਬ ਆਪਣੇ ਨਾਂਅ ਕੀਤਾ ਸੀ | ਅੱਜ ਇਥੇ ਹੋਏ ਇਕ ਬੇਹੱਦ ਰੋਮਾਂਚਕ ਮੁਕਾਬਲੇ 'ਚ ਭਾਰਤ ਵਲੋਂ ਰਮਨਦੀਪ ਸਿੰਘ ਨੇ ਮੈਚ ਦੇ ਤੀਸਰੇ ਅਤੇ ਲਲਿਤ ਉਪਾਧਿਆਏ ਨੇ 29ਵੇਂ ਮਿੰਟ 'ਚ ਗੋਲ ਕੀਤੇ | ਇਸ ਤਰ੍ਹਾਂ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜੀ ਮਲੇਸ਼ੀਆ ਦੀ ਟੀਮ ਦਾ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ | ਹਾਲਾਂਕਿ ਮੈਚ ਦੌਰਾਨ ਮਲੇਸ਼ੀਆਈ ਟੀਮ ਨੇ ਭਾਰਤ ਨੂੰ ਕਾਫ਼ੀ ਫਸਵੀਂ ਟੱਕਰ ਦਿੱਤੀ ਅਤੇ ਉਸ ਦੀਆਂ ਆਸਾਂ ਨੂੰ ਉਸ ਸਮੇਂ ਬੂਰ ਵੀ ਪਿਆ ਜਦੋਂ 50ਵੇਂ ਮਿੰਟ 'ਚ ਸ਼ਾਹਰਿਲ ਸੱਭਾਅ ਨੇ ਆਪਣੀ ਟੀਮ ਵਲੋਂ ਗੋਲ ਕਰ ਕੇ ਸਕੋਰ 2-1 ਕਰ ਦਿੱਤਾ | ਵਿਸ਼ਵ ਦਰਜਾਬੰਦੀ 'ਚ 6ਵੇਂ ਸਥਾਨ 'ਤੇ ਕਾਬਜ਼ ਭਾਰਤੀ ਟੀਮ ਮੈਚ ਦੇ ਆਖ਼ਰੀ 10 ਮਿੰਟਾਂ 'ਚ ਦਬਾਅ 'ਚ ਨਜ਼ਰ ਆਈ, ਕਿਉਂਕਿ ਮਲੇਸ਼ੀਆਈ ਟੀਮ ਦੇ ਖਿਡਾਰੀਆਂ ਨੇ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਦੀ ਮਜ਼ਬੂਤ ਰੱਖਿਆ ਕਤਾਰ ਸਾਹਮਣੇ ਮਲੇਸ਼ੀਆ ਦੀ ਇਕ ਨਾ ਚੱਲੀ ਅਤੇ ਉਨ੍ਹਾਂ ਨੇ ਮੈਚ ਖ਼ਤਮ ਹੋਣ ਤੱਕ ਆਪਣੀ ਅਜੇਤੂ ਬੜਤ ਨੂੰ ਕਾਇਮ ਰੱਖਦਿਆਂ ਹੋਇਆ ਇਹ ਮੁਕਾਬਲਾ 2-1 ਨਾਲ ਜਿੱਤ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ | ਪੂਰੇ ਏਸ਼ੀਆ ਕੱਪ 'ਚ ਭਾਰਤੀ ਟੀਮ ਕੋਈ ਮੈਚ ਨਹੀਂ ਹਾਰੀ ਅਤੇ ਉਸ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਦੋ ਵਾਰ ਟੂਰਨਾਮੈਂਟ 'ਚ ਹਰਾਇਆ | ਤੀਸਰੇ ਅਤੇ ਚੌਥੇ ਸਥਾਨ ਲਈ ਖੇਡੇ ਗਏ ਇਕ ਹੋਰ ਮੈਚ 'ਚ ਪਾਕਿਸਤਾਨ ਨੇ ਕੋਰੀਆ ਨੂੰ 6-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਭਾਰਤੀ ਹਾਕੀ ਟੀਮ ਨੂੰ ਏਸ਼ੀਆ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ |

ਮੁਕਾਬਲੇ 'ਚ ਅੱਤਵਾਦੀ ਹਲਾਕ ਪਾਕਿ ਕਰੰਸੀ ਤੇ ਹਥਿਆਰ ਬਰਾਮਦ

ਸ੍ਰੀਨਗਰ, ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁੱਪਵਾੜਾ ਦੇ ਹੰਦਵਾੜਾ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ | ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਅਨੁਸਾਰ ਹੰਦਵਾੜਾ ਦੇ ਕਰਾਲਗੁੰਡ ਇਲਾਕੇ ਦੇ ਅੰਨਵਾਨ ਪਿੰਡ ਵਿਖੇ ਫ਼ੌਜ ਦੀ 9 ਪੈਰਾ ਨੇ 'ਸਪੈਸ਼ਲ ਆਪ੍ਰੇਸ਼ਨ ਗਰੁੱਪ' (ਪੁਲਿਸ) ਅਤੇ ਸੀ.ਆਰ.ਪੀ ਨੇ ਅੱਤਵਾਦੀਆਂ ਦੀ ਭਾਲ ਲਈ ਸਵੇਰੇ 5 ਵਜੇ ਆਪ੍ਰੇਸ਼ਨ ਛੇੜਿਆ | ਅੱਤਵਾਦੀਆਂ ਦੇ ਆਹਮੋ-ਸਾਹਮਣੇ ਹੁੰਦੇ ਹੀ ਮੁਕਾਬਲਾ ਸ਼ੁਰੂ ਹੋ ਗਿਆ ਜਿਸ 'ਚ ਇਕ ਅੱਤਵਾਦੀ ਮਾਰਿਆ ਗਿਆ | ਤਲਾਸ਼ੀ ਦੌਰਾਨ ਪੁਲਿਸ ਨੇ ਇਕ ਗ੍ਰਨੇਡ ਰਾਈਫਲ ਅਤੇ ਪਾਕਿ ਮੂਲ ਦੀ ਕੁਝ ਕਰੰਸੀ ਦੇ ਇਲਾਵਾ ਹੋਰ ਤਰ੍ਹਾਂ ਦਾ ਅਸਲ੍ਹਾ ਬਰਾਮਦ ਕੀਤਾ | ਅੱਤਵਾਦੀਆਂ ਦੀ ਭਾਲ ਲਈ ਅਜੇ ਇਲਾਕੇ 'ਚ ਤਲਾਸ਼ੀ ਕਾਰਵਾਈ ਜਾਰੀ ਸੀ | ਇੱਧਰ ਸੁਰੱਖਿਆ ਬਲਾਂ ਨੇ ਜ਼ਿਲ੍ਹਾ ਬਾਂਦੀਪੋਰਾ ਦੇ ਕੋਟਾ ਸਿਰਨਾਡ ਜੰਗਲੀ ਇਲਾਕੇ 'ਚ 2-3 ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ 'ਤੇ ਤਲਾਸ਼ੀ ਮੁਹਿੰਮ ਛੇੜ ਦਿੱਤੀ | ਇਸ 'ਚ 14 ਆਰ.ਆਰ ਦੇ ਨਾਲ ਪੁਲਿਸ ਅਤੇ ਸੀ.ਆਰ.ਪੀ ਵੀ ਸ਼ਾਮਿਲ ਹੈ |

ਕਸ਼ਮੀਰ 'ਚ ਅੱਤਵਾਦੀਆਂ ਵਲੋਂ ਔਰਤ ਦੀ ਹੱਤਿਆ, ਇਕ ਜ਼ਖ਼ਮੀ

ਸ੍ਰੀਨਗਰ, 22 ਅਕਤੂਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਤਰਾਲ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਦੇ ਹਮਲੇ 'ਚ ਇਕ ਔਰਤ ਦੀ ਮੌਤ ਹੋ ਗਈ ਤੇ ਦੂਜੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ | ਸੂਤਰਾਂ ਅਨੁਸਾਰ ਤਰਾਲ ਦੀ ਸੀਰ ਜਹਾਂਗੀਰ ਪਿੰਡ 'ਚ ਸ਼ੱਕੀ ਅੱਤਵਾਦੀਆਂ ਨੇ ਐਤਵਾਰ ਸਵੇਰ ਘਰ 'ਚ ਵੜ ਕੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਯਾਸਮੀਨਾ (18) ਵਾਸੀ ਖੁਨਮਓ ਨਾਂਅ ਦੀ ਔਰਤ ਦੇ ਢਿੱਡ 'ਚ ਕਈ ਗੋਲੀਆਂ ਲੱਗੀਆਂ ਯਾਸਮੀਨਾ ਆਪਣੀ ਰਿਸ਼ਤੇਦਾਰ ਔਰਤ ਨੂੰ ਮਿਲਣ ਆਈ ਸੀ, ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਘਟਨਾ 'ਚ ਰੂਬੀਨਾ ਪਤਨੀ ਮੁਹੰਮਦ ਸ਼ਫੀ ਵਗੇ ਵਾਸੀ ਸੀਰ ਤਰਾਲ ਜ਼ਖ਼ਮੀ ਹੋ ਗਈ | ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ | ਪੁਲਿਸ ਨੇ ਐਸ.ਪੀ ਅਵੰਤੀਪੁਰਾ ਮੁਹੰਮਦ ਜ਼ਾਹਿਦ ਮਲਿਕ ਦੇ ਹਵਾਲੇ ਨਾਲ ਇਸ ਘਟਨਾ ਦੇ ਸਬੰਧ 'ਚ ਦੱਸਿਆ ਕਿ ਇਸ ਦੇ ਪਿੱਛੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੂਰਾ ਮੁਹੰਮਦ ਤਾਂਤਰੇ ਉਰਫ ਨੂਰੇ ਤਰਾਲੀ ਦਾ ਹੱਥ ਹੈ | ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਲਈ ਆਪ੍ਰੇਸ਼ਨ ਛੇੜ ਦਿੱਤਾ ਹੈ | ਇਹ ਘਟਨਾ ਅੱਤਵਾਦੀਆਂ ਵਲੋਂ ਬੀਤੀ ਰਾਤ ਪੀ.ਡੀ.ਪੀ ਦੇ 2 ਸਰਗਰਮ ਵਰਕਰਾਂ ਅਤੇ ਪੁਲਿਸ ਕਰਮੀ ਦੇ ਘਰ ਦੀ ਭੰਨਤੋੜ ਕਰਨ ਦੀ ਘਟਨਾ ਦੇ ਬਾਅਦ ਵਾਪਰੀ | ਸੁਰੱਖਿਆ ਬਲਾਂ ਨੇ ਤਰਾਲ ਇਲਾਕੇ ਦੇ ਇਕ ਸਰਗਰਮ ਅੱਤਵਾਦੀ ਕਮਾਂਡਰ ਦੇ ਘਰ ਦੀ ਕਥਿਤ ਤੌਰ 'ਤੇ ਕੁਝ ਦਿਨ ਪਹਿਲਾਂ ਭੰਨ੍ਹਤੋੜ ਕੀਤੀ ਸੀ |

ਪਰਾਲੀ ਸਾੜਨ 'ਚ ਆਈ ਤੇਜ਼ੀ

ਹਵਾ ਪ੍ਰਦੂਸ਼ਣ 'ਚ ਹੋਇਆ ਭਾਰੀ ਵਾਧਾ
 ਮੇਜਰ ਸਿੰਘ 
ਜਲੰਧਰ, 22 ਅਕਤੂਬਰ-ਪੰਜਾਬ ਅੰਦਰ ਹਵਾ ਪ੍ਰਦੂਸ਼ਣ ਘਟਾਉਣ ਲਈ ਪਰਾਲੀ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਲਈ ਅਪਣਾਏ ਸਰਕਾਰੀ ਰੁਖ਼ ਕਾਰਨ ਝੋਨੇ ਦੀ ਕਟਾਈ ਸ਼ੁਰੂ ਹੋਣ ਦੇ ਪਹਿਲੇ ਦਿਨਾਂ 'ਚ ਪਰਾਲੀ ਨੂੰ ਅੱਗਾਂ ਲਗਾਉਣ ਦਾ ਰੁਝਾਨ ਕਾਫ਼ੀ ਘੱਟ ਪਾਇਆ ਗਿਆ ਸੀ, ਪਰ ਜਿਵੇਂ ਹੀ ਕਰਜ਼ਾ ਮੁਆਫ਼ੀ ਦੇ ਚੱਕਰ 'ਚ ਫਸੀ ਕੈਪਟਨ ਸਰਕਾਰ ਨੇ ਬਿਆਨ ਦਾਗ ਦਿੱਤਾ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸੇ ਕਿਸਾਨ ਵਿਰੁੱਧ ਕਾਰਵਾਈ ਨਹੀਂ ਕੀਤਾ ਜਾਵੇਗੀ, ਤਾਂ ਹੱਥ ਪਿੱਛੇ ਕਰੀ ਖੜ੍ਹੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਵੱਲ ਮੁੜ ਮੂੰਹ ਮੋੜ ਲਿਆ ਹੈ | ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 'ਚ ਜਿਉਂ ਹੀ ਵਾਧਾ ਹੋਇਆ ਤਾਂ ਹਵਾ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ | ਪ੍ਰਦੂਸ਼ਣ ਕੰਟਰੋਲ ਮਾਹਿਰਾਂ ਮੁਤਾਬਿਕ ਹਵਾ ਪ੍ਰਦੂਸ਼ਣ ਦਾ ਪੱਧਰ 100 ਤੋਂ ਉੱਪਰ ਨਹੀਂ ਜਾਣਾ ਚਾਹੀਦਾ, ਪਰ ਇਸ ਵੇਲੇ ਪੰਜਾਬ 'ਚ ਹਵਾ ਪ੍ਰਦੂਸ਼ਣ 329 ਦੇ ਪੱਧਰ ਤੋਂ ਉੱਪਰ ਦੱ ਸਿਆ ਜਾ ਰਿਹਾ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ 'ਚ ਇਕ ਸਮੇਂ ਹੋਇਆ ਬੇਤਹਾਸ਼ਾ ਵਾਧਾ ਪਰਾਲੀ ਨੂੰ ਅੱਗ ਲਗਾਏ ਜਾਣ ਕਾਰਨ ਹੈ | ਆਉਣ ਵਾਲੇ ਦਿਨਾਂ 'ਚ ਇਸ ਸਥਿਤੀ 'ਚ ਹੋਰ ਨਿਗਾਰ ਆਉਣ ਦੇ ਆਸਾਰ ਦੱਸੇ ਜਾਂਦੇ ਹਨ | ਬੋਰਡ ਅਧਿਕਾਰੀਆਂ ਦਾ ਦੱਸਣਾ ਹੈ ਕਿ ਪਿਛਲੇ ਦਿਨਾਂ ਤੋਂ ਸਾਰੇ ਪੰਜਾਬ ਉੱਪਰ ਧੂੰਏਾ ਦੇ ਬੱਦਲ ਛਾਏ ਹੋਏ ਹਨ ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ | ਅਧਿਕਾਰੀਆਂ ਦਾ ਮੰਨਣਾ ਹੈ ਕਿ ਆਸਮਾਨ 'ਚ ਚੜਿ੍ਹਆ ਇਹ ਧੂੰਆਂ ਧੁੰਦ ਦਾ ਰੂਪ ਅਖ਼ਤਿਆਰ ਕਰ ਰਿਹਾ ਹੈ | ਵਾਤਾਵਰਨ ਮਾਹਿਰਾਂ ਵੱਲੋਂ ਮਿਥੇ ਮਿਆਰ ਅਨੁਸਾਰ ਹਵਾ ਗੁਣਵੱਤਾ ਸੂਚਕ ਅੰਕ 201 ਤੋਂ 300 ਤੱਕ ਮਾੜੀ ਕੁਆਲਟੀ, 301 ਤੋਂ 400 ਤੱਕ ਬਹੁਤ ਮਾੜੀ ਅਤੇ 401 ਤੋਂ 500 ਤੱਕ ਖ਼ਤਰਨਾਕ ਸਥਿਤੀ ਦਾ ਸੰਕੇਤ ਦਿੰਦਾ ਹੈ | ਇਸ ਹਵਾਲੇ ਮੁਤਾਬਿਕ ਪੰਜਾਬ ਦੀ ਆਬੋਹਵਾ ਲਗਾਤਾਰ ਖ਼ਤਰਨਾਕ ਸਥਿਤੀ ਵੱਲ ਵਧ ਰਹੀ ਹੈ | ਇਸ ਧੂੰਏਾ ਅਤੇ ਜ਼ਹਿਰੀਲੀਆਂ ਗੈਸਾਂ ਦਾ ਪ੍ਰਭਾਵ ਸਿੱਧਾ ਲੋਕਾਂ 'ਤੇ ਪੈ ਰਿਹਾ ਹੈ ਇਸ ਕਾਰਨ ਚਮੜੀ ਦੀ ਜਲਣ, ਖਾਂਸੀ, ਅੱਖਾਂ 'ਚ ਖੁਜਲੀ, ਸਾਹ ਦੀ ਘੁਟਣ, ਛਾਤੀ ਦੀ ਘੁਟਣ ਅਤੇ ਰਾਤ ਨੂੰ ਇਕ ਦਮ ਨੀਂਦ ਖੁੱਲ੍ਹਣੀ ਦੇ ਕੇਸ ਡਾਕਟਰਾਂ ਕੋਲ ਲਗਾਤਾਰ ਵੱਧ ਰਹੇ ਹਨ ਅਤੇ ਪੇਂਡੂ ਵੱਸੋਂ ਇਸ ਦੀ ਸਿੱਧੀ ਮਾਰ ਹੇਠ ਹੋਣ ਕਾਰਨ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ | ਇਨ੍ਹਾਂ ਅੰਕੜਿਆਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ: ਕਾਹਨ ਸਿੰਘ ਪੰਨੂੰ ਨੇ ਦੱ ਸਿਆ ਕਿ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਵੀਰ ਆਪਣੇ ਪਰਿਵਾਰ ਦੀ ਸਿਹਤ ਨਾਲ ਸਮਝੌਤਾ ਕਰ ਕੇ ਧਰਤੀ ਨੂੰ ਵੀ ਬੰਜਰ ਬਣਾ ਰਹੇ ਹਨ ਜਿਸ ਦਾ ਸਿੱਧ ਅਸਰ ਉਨ੍ਹਾਂ ਦੀ ਸਿਹਤ ਅਤੇ ਆਰਥਿਕਤਾ ਉੱਪਰ ਪੈ ਰਿਹਾ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਨਾ ਸਾੜਨ ਦੀਆਂ ਤਕਨੀਕਾਂ 'ਤੇ ਹੋਣ ਵਾਲੇ ਤੁੱਛ ਜਿਹੇ ਖ਼ਰਚੇ ਨੂੰ ਬਚਾਉਣ ਲਈ ਉਹ ਆਪਣੀ, ਆਪਣੇ ਪਰਿਵਾਰ ਦੀ ਅਤੇ ਸਮੂਹ ਪੰਜਾਬੀਆਂ ਦੀ ਸਿਹਤ ਨਾਲ ਨਾ ਖੇਡਣ |

ਭਾਰਤ ਤੇ ਬੰਗਲਾਦੇਸ਼ ਅੱਤਵਾਦ ਿਖ਼ਲਾਫ਼ ਮਿਲ ਕੇ ਲੜਨਗੇ-ਸੁਸ਼ਮਾ

ਵਿਦੇਸ਼ ਮੰਤਰੀ ਵਲੋਂ ਸ਼ੇਖ ਹਸੀਨਾ ਨਾਲ ਮੁਲਾਕਾਤ
ਢਾਕਾ, 22 ਅਕਤੂਬਰ (ਏਜੰਸੀ)- ਭਾਰਤ ਤੇ ਬੰਗਲਾਦੇਸ਼ ਨੇ ਅੱਜ ਅੱਤਵਾਦ ਤੋਂ ਮਿਲਣ ਵਾਲੀਆਂ ਚੁਣੌਤੀਆਂ ਨੂੰ ਵਿਚਾਰਿਆ ਅਤੇ ਉਸ ਿਖ਼ਲਾਫ਼ ਮਿਲ ਕੇ ਲੜਨ ਦਾ ਫ਼ੈਸਲਾ ਕੀਤਾ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੰਗਲਾਦੇਸ਼ ਦੇ ਦੋ ਦਿਨਾਂ ਦੇ ਦੌਰੇ 'ਤੇ ਅੱਜ ਢਾਕਾ ਪਹੁੰਚੇ | ਇੱਥੇ ਉਨ੍ਹਾਂ ਚੌਥੇ ਸਾਂਝੇ ਸਲਾਹਕਾਰ ਕਮਿਸ਼ਨ ਦੀ ਬੈਠਕ 'ਚ ਹਿੱਸਾ ਲਿਆ | ਇਸ ਤੋਂ ਬਾਅਦ ਉਨ੍ਹਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨਾਲ ਵੀ ਮੁਲਾਕਾਤ ਕੀਤੀ | ਸੁਸ਼ਮਾ ਨੇ ਇੱਥੇ ਵਿਰੋਧੀ ਨੇਤਾ ਰੌਸ਼ਨ ਇਰਸ਼ਾਦ ਤੇ ਸਾਬਕਾ ਪ੍ਰਧਾਨ ਖਾਲਿਦਾ ਜ਼ਿਆ ਨਾਲ ਵੀ ਮੁਲਾਕਾਤ ਕੀਤੀ | ਬੈਠਕ ਤੋਂ ਬਾਅਦ ਸੁਸ਼ਮਾ ਨੇ ਕਿਹਾ ਕਿ ਅਸੀਂ 'ਜ਼ੀਰੋ ਟੋਲਰੈਂਸ ਪਾਲਿਸੀ' ਅਪਣਾਉਂਦੇ ਹੋਏ ਆਪਣੇ ਸਮਾਜ ਨੂੰ ਨਫ਼ਰਤ, ਹਿੰਸਾ ਤੇ ਅੱਤਵਾਦ ਦੀ ਵਿਚਾਰਧਾਰਾ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਤੇ ਹਿੰਸਕ ਅੱਤਵਾਦ ਅਤੇ ਹਰ ਪੱਧਰ ਦੇ ਅੱਤਵਾਦ ਨਾਲ ਲੜਨ ਲਈ ਤਿਆਰ ਹਾਂ | ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਚੁਣੌਤੀਆਂ ਬਾਰੇ ਗੱਲਬਾਤ ਕੀਤੀ, ਜਿਨ੍ਹਾਂ ਦਾ ਅੱਜ ਅਸੀਂ ਸਾਹਮਣਾ ਕਰ ਰਹੇ ਹਾਂ ਅਤੇ ਅੱਤਵਾਦ, ਕੱਟੜਪੰਥੀ ਤੇ ਗਰਮ-ਿਖ਼ਆਲੀ ਕੁਝ ਅਜਿਹੀਆਂ ਚੁਣੌਤੀਆਂ ਹਨ ਅਤੇ ਅਸੀਂ ਹੋਰ ਵਿਕਾਸਸ਼ੀਲ ਦੇਸ਼ਾਂ ਵਾਂਗ ਇਨ੍ਹਾਂ ਿਖ਼ਲਾਫ਼ ਇਕੱਠਿਆਂ ਲੜਾਂਗੇ | ਰੋਹਿੰਗਿਆ ਦੇ ਮੁੱਦੇ 'ਤੇ ਸੁਸ਼ਮਾ ਨੇ ਕਿਹਾ ਕਿ ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਦੇਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਸਾਨੂੰ ਕਈ ਮੁੱਦਿਆਂ ਨੂੰ ਲੈ ਕੇ ਸੁਚੇਤ ਵੀ ਰਹਿਣਾ ਪਵੇਗਾ | ਉਨ੍ਹਾਂ ਕਿਹਾ ਕਿ ਭਾਰਤ ਮਿਆਂਮਾਰ ਦੇ ਰਖਾਇਨ ਖੇਤਰ 'ਚ ਹੋਈ ਹਿੰਸਾ ਨੂੰ ਲੈ ਕੇ ਕਾਫ਼ੀ ਦੁਖੀ ਹੈ | ਅਸੀਂ ਇੱਥੇ ਲੋਕਾਂ ਦੇ ਵਾਪਸ ਪਰਤਣ 'ਤੇ ਉਨ੍ਹਾਂ ਦੀ ਭਲਾਈ ਦੀ ਅਪੀਲ ਕਰਦੇ ਹਾਂ | ਉਨ੍ਹਾਂ ਕਿਹਾ ਕਿ ਸਾਫ਼ ਹੈ ਕਿ ਜਦੋਂ ਤੱਕ ਰਖਾਇਨ ਤੋਂ ਭੱਜੇ ਲੋਕ (ਰੋਹਿੰਗਿਆ) ਇੱਥੇ ਵਾਪਸ ਨਹੀਂ ਪਰਤਣਗੇ ਹਾਲਾਤ ਠੀਕ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਸਮਾਜਿਕ, ਆਰਥਿਕ ਤੇ ਬੁਨਿਆਦੀ ਵਿਕਾਸ ਨਾਲ ਹੀ ਸਥਾਈ ਹੱਲ ਨਿਕਲ ਸਕਦਾ ਹੈ | ਇਸ ਨਾਲ ਇੱਥੇ ਰਹਿਣ ਵਾਲੇ ਸਾਰੇ ਸਮੂਹਾਂ ਨੂੰ ਫ਼ਾਇਦਾ ਮਿਲੇਗਾ |

ਨੈਸ਼ਨਲ ਕਾਨਫ਼ਰੰਸ ਆਗੂ ਦੇ ਘਰ 'ਤੇ ਗ੍ਰਨੇਡ ਹਮਲਾ-ਜਵਾਨ ਜ਼ਖ਼ਮੀ

ਸ੍ਰੀਨਗਰ, 22 ਅਕਤੂਬਰ (ਮਨਜੀਤ ਸਿੰਘ)-ਤਰਾਲ ਕਸਬੇ ਦੇ ਹਮਾਮੀ ਮੁਹੱਲੇ 'ਚ ਸਥਿਤ ਨੈਸ਼ਨਲ ਕਾਨਫ਼ਰੰਸ ਦੇ ਆਗੂ ਮੁਹੰਮਦ ਅਸ਼ਰਫ ਭੱਟ ਦੀ ਰਿਹਾਇਸ਼ 'ਤੇ ਐਤਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ | ਨੈਕਾ ਆਗੂ ਅਨੁਸਾਰ ਗ੍ਰਨੇਡ ਮੁੱਖ ਗੇਟ 'ਤੇ ਫਟ ਗਿਆ ਜਿਸ 'ਚ ਉਥੇ ਤਾਇਨਾਤ ਸੀ.ਆਰ.ਪੀ. ਐਫ. ਦਾ ਜਵਾਨ, ਜਿਸ ਦੀ ਪਹਿਚਾਣ 180 ਬਟਾਲੀਅਨ ਦੇ ਕਾਂਸਟੇਬਲ ਐਸ.ਕੇ ਨਾਵਲ ਅਲੀ ਵਜੋਂ ਹੋਈ ਹੈ, ਜ਼ਖ਼ਮੀ ਹੋ ਗਿਆ | ਜ਼ਖ਼ਮੀ ਜਵਾਨ ਨੂੰ ਫ਼ੌਜ ਦੇ 92 ਬੇਸ ਹਸਪਤਾਲ ਸ੍ਰੀਨਗਰ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਹੈ | ਹਮਲੇ ਵੇਲੇ ਭੱਟ ਘਰ 'ਚ ਮੌਜੂਦ ਨਹੀਂ ਸੀ, ਭੱਟ ਦਾ ਪਰਿਵਾਰ ਇਸ ਹਮਲੇ 'ਚ ਸੁਰੱਖਿਅਤ ਬਚ ਗਿਆ | ਅਸ਼ਰਫ ਭੱਟ ਸਾਬਕਾ ਵਿਧਾਇਕ ਤਰਾਲ ਮੁਹੰਮਦ ਸੂਭਾਨ ਭੱਟ ਦਾ ਪੁੱਤਰ ਹੈ |

ਪਾਵਰ ਐਕਸਚੇਂਜ ਰਾਹੀਂ ਆਪਣੀ ਵਾਧੂ ਬਿਜਲੀ ਵੇਚ ਰਿਹੈ ਪਾਵਰਕਾਮ

ਰਾਜ 'ਚ ਹੀ ਬਿਜਲੀ ਖਪਤ ਵਧਾਉਣ 'ਤੇ ਵੀ ਹੋ ਰਹੀਆਂ ਨੇ ਵਿਚਾਰਾਂ  ਸ਼ਿਵ ਸ਼ਰਮਾ  ਜਲੰਧਰ, 22 ਅਕਤੂਬਰ-ਗਰਮੀ ਘਟਣ ਦੇ ਨਾਲ ਹੀ ਪਾਵਰਕਾਮ ਕੋਲ ਜਿਥੇ ਹੁਣ ਬਿਜਲੀ ਦੀ ਮੰਗ ਕਾਫ਼ੀ ਘਟ ਗਈ ਹੈ, ਉਥੇ ਹੁਣ ਉਸ ਲਈ ਵਾਧੂ ਬਿਜਲੀ ਵੇਚਣ ਦਾ ਕੰਮ ਵੀ ਚੁਣੌਤੀਪੂਰਨ ਬਣ ਗਿਆ ਹੈ | ...

ਪੂਰੀ ਖ਼ਬਰ »

ਕੀ ਔਰਤਾਂ ਲਈ ਸੂਬਾਈ ਕਮਿਸ਼ਨ ਅਸਲ 'ਚ ਹੋਂਦ ਵਿਚ ਹਨ-ਸੁਪਰੀਮ ਕੋਰਟ

ਕੇਂਦਰ ਨੂੰ ਛੇ ਹਫ਼ਤਿਆਂ 'ਚ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਨਵੀਂ ਦਿੱਲੀ, 22 ਅਕਤੂਬਰ (ਏਜੰਸੀਆਂ)-ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਦੇਸ਼ ਭਰ 'ਚ ਔਰਤਾਂ ਲਈ ਬਣੇ ਸੂਬਾਈ ਕਮਿਸ਼ਨ ਅਸਲ 'ਚ ਹੋਂਦ ਵਿਚ ਹਨ | ਵਰਿੰਦਾਵਨ ਅਤੇ ਅਜਿਹੇ ਦੂਸਰੇ ...

ਪੂਰੀ ਖ਼ਬਰ »

ਫ਼ੌਜ ਵਲੋਂ 2000 ਸੈਨਿਕ ਛਾਉਣੀਆਂ ਨੂੰ ਸਮਾਰਟ ਸਿਟੀ ਵਾਂਗ ਬਣਾਉਣ ਦੀ ਤਿਆਰੀ

ਨਵੀਂ ਦਿੱਲੀ, 22 ਅਕਤੂਬਰ (ਪੀ. ਟੀ. ਆਈ.)-ਫ਼ੌਜ ਵਲੋਂ 2000 ਦੇ ਲਗਪਗ ਸੈਨਿਕ ਛਾਉਣੀਆਂ ਨੂੰ ਅਧੁਨਿਕ ਬਣਾਉਣ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਸਰਕਾਰ ਦੀ ਸਮਾਰਟ ਸਿਟੀ ਪਹਿਲਕਦਮੀ ਦੀ ਤਰ੍ਹਾਂ 'ਤੇ ਵਿਕਸਤ ਕੀਤਾ ਜਾਵੇਗਾ | ਸੈਨਿਕ ...

ਪੂਰੀ ਖ਼ਬਰ »

ਡੈਨਮਾਰਕ ਓਪਨ

ਕਿਦਾਂਬੀ ਨੇ ਲੀ ਹਿਊਨ ਨੂੰ ਹਰਾ ਕੇ ਜਿੱਤਿਆ ਖਿਤਾਬ

ਓਡੈਂਸੇ, 22 ਅਕਤੂਬਰ (ਏਜੰਸੀ)- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਅੱਜ ਕੋਰੀਆ ਦੇ ਅਨੁਭਵੀ ਖਿਡਾਰੀ ਲੀ ਹਿਊਨ ਨੂੰ ਹਰਾ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ ਹੈ | 7,50,000 ਡਾਲਰ ਇਨਾਮੀ ਵਾਲੇ ਇਸ ...

ਪੂਰੀ ਖ਼ਬਰ »

ਕਾਂਗਰਸ ਵਲੋਂ ਹਿਮਾਚਲ ਚੋਣਾਂ ਲਈ 9 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ

ਸ਼ਿਮਲਾ, 22 ਅਕਤੂਬਰ (ਭੁਪਿੰਦਰ ਸ਼ਰਮਾ)-ਕਾਂਗਰਸ ਨੇ ਅੱਜ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ 9 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਆਪਣੇ 9 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕਰ ਦਿੱਤੀ ਹੈ | ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵਲੋਂ ਉਮੀਦਵਾਰਾਂ ਦੇ ਨਾਂਵਾਂ 'ਤੇ ...

ਪੂਰੀ ਖ਼ਬਰ »

ਉੜੀ ਸੈਕਟਰ 'ਚ ਪਾਕਿ ਵਲੋਂ ਮੁੜ ਗੋਲੀਬਾਰੀ

ਸ੍ਰੀਨਗਰ, 22 ਅਕਤੂਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਉੜੀ ਸੈਕਟਰ 'ਚ ਪਾਕਿ ਫ਼ੌਜ ਨੇ ਲਗਾਤਾਰ ਦੂਜੇ ਦਿਨ ਮੁੜ ਗੋਲੀਬਾਰੀ ਦੀ ਉਲੰਘਣਾ ਕੀਤੀ | ਪੁਲਿਸ ਚੌਕੀ ਅਫਸਰ ਕਮਲਾਕੋਟ ਸ਼ੌਕਤ ਅਹਿਮਦ ਖ਼ਾਨ ਅਨੁਸਾਰ ਉੜੀ ਦੇ ਕਮਲਾਕੋਟ ਸੈਕਟਰ 'ਚ ...

ਪੂਰੀ ਖ਼ਬਰ »

ਪਾਕਿ 'ਚ ਮੁਕਾਬਲੇ ਦੌਰਾਨ ਅੱਠ ਅੱਤਵਾਦੀ ਹਲਾਕ

ਇਸਲਾਮਾਬਾਦ, 22 ਅਕਤੂਬਰ (ਏਜੰਸੀ)-ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅੱਠ ਅੱਤਵਾਦੀ ਹਲਾਕ ਹੋ ਗਏ | ਇਕ ਸਮਾਚਾਰ ਏਜੰਸੀ ਅਨੁਸਾਰ ਸ਼ਨੀਵਾਰ ਦੀ ਰਾਤ ਪਾਕਿਸਤਾਨ ਰੇਂਜਰਾਂ ਅਤੇ ਅੱਤਵਾਦ ਵਿਰੋਧੀ ਪੁਲਿਸ ਦੇ ਕਰਮਚਾਰੀਆਂ ਨੇ ...

ਪੂਰੀ ਖ਼ਬਰ »

ਅੱਤਵਾਦੀਆਂ ਦੇ ਗੜ੍ਹ ਸ਼ੋਪੀਆਂ 'ਚ ਸੁਰੱਖਿਆ ਬਲਾਂ ਦਾ ਦਬਦਬਾ ਵਧਿਆ

ਸ੍ਰੀਨਗਰ, 22 ਅਕਤੂਬਰ (ਏਜੰਸੀ)-ਦੱਖਣੀ ਕਸ਼ਮੀਰ 'ਚ ਅੱਤਵਾਦੀਆਂ ਦੇ ਆਖਰੀ ਗੜ੍ਹ ਸਮਝੇ ਜਾਂਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆਂ ਬਲਾਂ ਦਾ ਦਬਦਬਾ ਕਾਫ਼ੀ ਵਧਿਆ ਹੈ | ਖੇਤਰ 'ਚ ਫ਼ੌਜ ਨੇ ਨਵੇਂ ਕੈਂਪ ਸਥਾਪਿਤ ਕੀਤੇ ਹਨ ਅਤੇ ਸੀ. ਆਰ. ਪੀ. ਐਫ. ਨੇ ਆਪਣੀ ਰਾਖਵੀਂ ਬਟਾਲੀਅਨ ...

ਪੂਰੀ ਖ਼ਬਰ »

ਅਕਾਲੀ ਆਗੂ ਕੋਲਿਆਂਵਾਲੀ ਦੇ ਪੁੱਤਰ 'ਤੇ ਹਮਲਾ-ਲੱਤਾਂ ਟੁੱਟੀਆਂ

ਬਠਿੰਡਾ, 22 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨੇੜਲੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ 'ਤੇ ਕੁਝ ਵਿਅਕਤੀਆਂ ਨੇ ਅਚਾਨਕ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਹਮਲੇ ...

ਪੂਰੀ ਖ਼ਬਰ »

ਹਿਮਾਚਲ ਚੋਣਾਂ 'ਚ ਮੋਦੀ, ਅਮਿਤ ਸ਼ਾਹ, ਰਾਜਨਾਥ, ਜੇਤਲੀ ਤੇ ਯੋਗੀ ਹੋਣਗੇ ਭਾਜਪਾ ਦੇ ਸਟਾਰ ਪ੍ਰਚਾਰਕ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਰਾਜਨਾਥ ...

ਪੂਰੀ ਖ਼ਬਰ »

ਖੁੰਢ-ਚਰਚਾ

50 ਰੁ: ਦੇ ਨਵੇਂ ਨੋਟਾਂ ਦੇ ਹਾਰ ਮੋਦੀ ਸਰਕਾਰ ਵਲੋਂ ਪਿਛਲੇ ਸਾਲ 8 ਨਵੰਬਰ ਨੂੰ ਕੀਤੀ ਗਈ ਨੋਟਬੰਦੀ ਦੀ ਵਰ੍ਹੇਗੰਢ ਆਉਣ ਵਾਲੀ ਹੈ | ਪੂਰਾ ਸਾਲ ਦੇਸ਼ ਦੀ ਆਮ ਜਨਤਾ ਨੋਟਾਂ ਦੇ 'ਦਰਸ਼ਨਾਂ' ਨੂੰ ਤਰਸ ਗਈ | ਬੈਂਕਾਂ 'ਚੋਂ ਆਪਣੇ ਹੀ ਪੈਸੇ ਪ੍ਰਾਪਤ ਕਰਨ ਲਈ ਦਿਨ-ਰਾਤ ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX