ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਡੈਨਮਾਰਕ ਓਪਨ ਬੈਡਮਿੰਟਨ : ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਦੱਖਣੀ ਕੋਰੀਆ ਦੇ ਲੀ.ਹਿਊਨ ਇਲ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਲੈਥਮ ਨੇ ਠੋਕਿਆ ਸੈਂਕੜਾ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : ਨਿਊਜ਼ੀਲੈਂਡ ਨੂੰ 56 ਗੇਂਦਾਂ 'ਤੇ 65 ਦੌੜਾਂ ਦੀ ਲੋੜ
. . .  1 day ago
ਅਨੰਤਨਾਗ 'ਚ ਅੱਤਵਾਦੀਆਂ ਨੇ ਇੱਕ ਨਾਗਰਿਕ 'ਤੇ ਕੀਤੀ ਫਾਇਰਿੰਗ
. . .  1 day ago
ਰਾਹੁਲ ਗਾਂਧੀ ਨਾਲ ਕੱਲ੍ਹ ਮੁਲਾਕਾਤ ਕਰਨਗੇ ਹਾਰਦਿਕ ਪਟੇਲ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਪਟੇਲ ਨੇ ਸਾਫ਼ ਕੀਤਾ ਹੈ ਕਿ ਉਹ ਕੋਈ ਚੋਣ ਨਹੀਂ...
ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਦਿਨਾਂ ਮੈਚ : 31ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 150 ਦੌੜਾਂ ਪੂਰੀਆਂ
. . .  1 day ago
ਫੀਫਾ ਅੰਡਰ 17 ਫੁੱਟਬਾਲ ਵਰਲਡ ਕੱਪ : ਈਰਾਨ ਨੂੰ 3-1 ਨਾਲ ਹਰਾ ਕੇ ਸਪੇਨ ਪਹੁੰਚਿਆ ਸੈਮੀਫਾਈਨਲ 'ਚ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਆਊਟ
. . .  1 day ago
ਸੁਸ਼ਮਾ ਸਵਰਾਜ ਨੇ ਸ਼ੇਖ਼ ਹਸੀਨਾ ਨਾਲ ਕੀਤੀ ਮੁਲਾਕਾਤ
. . .  1 day ago
ਨਿਊਜ਼ੀਲੈਂਡ ਨੂੰ ਦੂਸਰਾ ਝਟਕਾ, ਕਪਤਾਨ ਵਿਲੀਅਮਸਨ 6 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ ਹਾਕੀ 2017 ਫਾਈਨਲ : ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ
. . .  1 day ago
ਨਿਊਜ਼ੀਲੈਂਡ ਨੂੰ ਪਹਿਲਾ ਝਟਕਾ, ਮੁਨਰੋ 28 ਦੌੜਾਂ ਬਣਾ ਕੇ ਆਊਟ
. . .  1 day ago
ਵਡੋਦਰਾ 'ਚ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਜਾਰੀ
. . .  1 day ago
ਏਸ਼ੀਆ ਹਾਕੀ ਕੱਪ ਫਾਈਨਲ : ਭਾਰਤ 2 ਮਲੇਸ਼ੀਆ 1
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਤੀਸਰੇ ਕੁਆਟਰ ਤੱਕ ਭਾਰਤ 2-0 ਨਾਲ ਅੱਗੇ
. . .  1 day ago
ਵਡੋਦਰਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਹਾਫ਼ ਟਾਈਮ ਤੱਕ ਭਾਰਤ ਮਲੇਸ਼ੀਆ ਤੋਂ 2-0 ਨਾਲ ਅੱਗੇ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਭਾਰਤ ਨੇ ਕੀਤਾ ਦੂਜਾ ਗੋਲ
. . .  1 day ago
ਹਾਕੀ ਏਸ਼ੀਆ ਕੱਪ ਫਾਈਨਲ : ਪਹਿਲੇ ਕੁਆਟਰ 'ਚ ਭਾਰਤ 1-0 ਨਾਲ ਅੱਗੇ
. . .  1 day ago
ਨਿਊਜ਼ੀਲੈਂਡ ਨੂੰ ਮਿਲਿਆ 281 ਦੌੜਾਂ ਦਾ ਟੀਚਾ
. . .  1 day ago
ਭਾਰਤ ਨੂੰ 7ਵਾਂ ਝਟਕਾ, ਕੋਹਲੀ 121ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਨੂੰ ਪੰਜਵਾਂ ਝਟਕਾ, ਧੋਨੀ 25 ਦੌੜਾਂ ਬਣਾ ਕੇ ਆਊਟ
. . .  1 day ago
ਜੰਮੂ-ਕਸ਼ਮੀਰ : ਨੈਸ਼ਨਲ ਕਾਨਫ਼ਰੰਸ ਆਗੂ ਦੇ ਘਰ 'ਤੇ ਗਰਨੇਡ ਹਮਲਾ
. . .  1 day ago
2 ਟਰੇਨਾਂ ਦੀ ਟੱਕਰ 'ਚ 4 ਜ਼ਖਮੀ
. . .  1 day ago
ਢਾਕਾ ਪਹੁੰਚੀ ਸੁਸ਼ਮਾ ਸਵਰਾਜ
. . .  1 day ago
ਕਰਾਚੀ ਵਿਚ 8 ਅੱਤਵਾਦੀ ਮੁੱਠਭੇੜ 'ਚ ਢੇਰ
. . .  1 day ago
ਰਾਣੀ ਮੁਖਰਜੀ ਦੇ ਪਿਤਾ ਦਾ ਹੋਇਆ ਦਿਹਾਂਤ
. . .  1 day ago
ਅੱਤਵਾਦੀਆਂ ਨੇ ਔਰਤਾਂ 'ਤੇ ਚਲਾਈਆਂ ਗੋਲੀਆਂ , ਇਕ ਦੀ ਮੌਤ
. . .  1 day ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਭਾਰਤ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  1 day ago
ਮੋਦੀ ਨੇ ਗੁਜਰਾਤ 'ਚ ਰੋ ਰੋ ਫੇਰੀ ਸੇਵਾ ਦਾ ਕੀਤਾ ਉਦਘਾਟਨ
. . .  1 day ago
ਪੁਣੇ 'ਚ ਅਗਵਾ ਪਿਛੋਂ ਦੋ ਸਾਲਾਂ ਬੱਚੀ ਦਾ ਕਤਲ
. . .  1 day ago
ਪਾਕਿਸਤਾਨ ਨੇ ਭਾਰਤੀ ਚੌਕੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਦਿੱਲੀ 'ਚ ਦੀਵਾਲੀ ਦੀ ਰਾਤ ਜਵੈਲਰੀ ਇਕਾਈਆਂ ਤੋਂ 12 ਕਰੋੜ ਲੁੱਟੇ
. . .  1 day ago
ਵਿਰਾਟ ਅੱਜ ਖੇਡਣਗੇ ਆਪਣਾ 200ਵਾਂ ਮੈਚ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਭਾਸ਼ਾ ਇਕ ਸ਼ਹਿਰ ਹੈ, ਜਿਸ ਦੀ ਉਸਾਰੀ ਲਈ ਹਰ ਕੋਈ ਅੱਖਰ ਜੋੜਦਾ ਹੈ। -ਐਮਰਸਨ
  •     Confirm Target Language  

ਪਹਿਲਾ ਸਫ਼ਾਪੰਜਾਬ ਪੁਲਿਸ ਨੇ ਦੁਨੀਆ 'ਚ ਵੱਖਰੀ ਛਾਪ ਛੱਡੀ-ਡੀ.ਜੀ.ਪੀ.

ਪੁਲਿਸ ਦਿਵਸ ਮੌਕੇ ਜਲੰਧਰ 'ਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਜਲੰਧਰ ਛਾਉਣੀ, 21 ਅਕਤੂਬਰ (ਪਵਨ ਖਰਬੰਦਾ)-ਸੰਨ 1981 ਤੋਂ ਲੈ ਕੇ ਅਗਸਤ 2017 ਤੱਕ ਪੰਜਾਬ ਪੁਲਿਸ ਦੇ ਕੁੱਲ 2719 ਅਫ਼ਸਰ ਤੇ ਜਵਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ ਤੇ ਇਸ ਸਾਲ ਸਮੁੱਚੇ ਭਾਰਤ 'ਚ 383 ਪੁਲਿਸ ਦੇ ਜਵਾਨ ਦੇਸ਼ ਤੇੇ ਸੂਬੇ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਚੁੱਕੇ ਹਨ | ਇਹ ਪ੍ਰਗਟਾਵਾ ਪੰਜਾਬ ਪੁਲਿਸ ਦੇ ਮੁਖੀ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਇਥੇ ਪੀ.ਏ.ਪੀ. ਸਟੇਡੀਅਮ ਵਿਖੇ 58ਵੇਂ ਪੁਲਿਸ ਸ਼ਹੀਦੀ ਦਿਵਸ ਮੌਕੇ ਵੱਡੀ ਗਿਣਤੀ 'ਚ ਇੱਕਠੇ ਹੋਏ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਸੂਬੇ 'ਚ ਕਾਲੇ ਦਿਨਾਂ ਨੂੰ ਮੁੜ ਨਹੀਂ ਪਰਤਣ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਹਨ ਕਿ ਅੱਤਵਾਦ ਉਨ੍ਹਾਂ ਦੇ ਹਿੱਤ ਵਿਚ ਨਹੀਂ ਸੀ | ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਇਕ ਦਲੇਰ ਤੇ ਕਾਬਲ ਫੋਰਸ ਹੈ | ਇਸ ਦਾ ਇਤਿਹਾਸ ਬੇਮਿਸਾਲ ਬਹਾਦਰੀ ਤੇ ਕੁਰਬਾਨੀਆਂ ਨਾਲ ਭਰਿਆ ਹੋਣ ਕਾਰਨ ਅੱਜ ਰਾਜ 'ਚ ਅਮਨ, ਸੁਰੱਖਿਆ ਤੇ ਖੁਸ਼ੀ ਦਾ ਮਾਹੌਲ ਹੈ | ਸਮੇਂ-ਸਮੇਂ 'ਤੇ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਪੰਜਾਬ ਪੁਲਿਸ ਨੇ ਦਲੇਰੀ ਨਾਲ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸਮੁੱਚੀ ਦੁਨੀਆਂ 'ਚ ਆਪਣੀ ਇਕ ਵੱਖਰੀ ਛਾਪ ਛੱਡੀ ਹੈ | ਇਸ ਦੌਰਾਨ ਸ੍ਰੀ ਅਰੋੜਾ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਣਲਗੀਆਂ ਤੇ ਨਵੀਆਂ-ਭਲਾਈ ਸਕੀਮਾਂ ਬਣਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਹਰ ਪੱਖੋਂ ਧਿਆਨ ਰੱਖਿਆ ਜਾਵੇਗਾ | ਉਨ੍ਹਾਂ ਸਮਾਗਮ 'ਚ ਵੱਡੀ ਗਿਣਤੀ 'ਚ ਹਾਜ਼ਰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰ ਜਵਾਨ ਜੋਤੀ ਸ਼ਹੀਦਾਂ ਨੂੰ ਸਮਰਪਿਤ ਕਰਦੇ ਹੋਏ ਸ਼ਹੀਦਾਂ ਦੇ ਪਰਿਵਾਰਾਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਤੇ ਇਸ ਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਦੇ ਲਾਲ ਕਾਰਡ ਬਣਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਲਾਭ ਹੋਵੇਗਾ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਕਿਹਾ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਦਾ ਪੂਰਾ ਸਨਮਾਨ ਕਰਨ ਤਾਂ ਜੋ ਉਹ ਆਪਣੇ ਆਪ ਨੂੰ ਇੱਕਲਾ ਮਹਿਸੂਸ ਨਾ ਕਰਨ | ਸੰਬੋਧਨ ਉਪਰੰਤ ਸੁਰੇਸ਼ ਅਰੋੜਾ ਨੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ | ਇਸ ਦੌਰਾਨ ਹੋਰ ਕਈ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ | ਇਸ ਮੌਕੇ ਡੀ.ਜੀ.ਪੀ. ਵਲੋਂ 'ਗਾਰਡ ਆਫ ਆਨਰ' ਦਾ ਵੀ ਨਿਰੀਖਣ ਕੀਤਾ ਗਿਆ | ਇਸ ਮੌਕੇ ਮੁੁੱਖ ਤੌਰ 'ਤੇ ਡੀ.ਜੀ.ਪੀ. ਐਚ.ਐਸ. ਢਿੱਲੋਂ, ਜਸਵਿੰਦਰ ਸਿੰਘ, ਐਮ ਕੇ ਤਿਵਾੜੀ, ਵੀ.ਕੇ. ਭਾਵਰਾ, ਏ.ਡੀ.ਜੀ.ਪੀ. ਸੰਜੀਵ ਕਾਲੜਾ, ਐਸ.ਐਸ. ਚੌਹਾਨ, ਗੌਰਵ ਯਾਦਵ, ਕੁਲਦੀਪ ਸਿੰਘ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਪਰਵੀਨ ਕੁਮਾਰ ਸਿਨਹਾ, ਆਈ.ਜੀ. ਅਰਪਿਤ ਸ਼ੁਕਲਾ, ਕੁਲਦੀਪ ਸਿੰਘ ਤੇ ਅਰੁਣਪਾਲ ਸਿੰਘ, ਐਸ.ਐਸ.ਪੀ ਗੁਰਪ੍ਰੀਤ ਸਿੰਘ ਭੁੱਲਰ, ਡੀ.ਸੀ.ਪੀ. ਰਾਜਿੰਦਰ ਸਿੰਘ ਤੇ ਗੁਰਮੀਤ ਸਿੰਘ ਹਾਜ਼ਰ ਸਨ |
ਕਿਉਂ ਮਨਾਇਆ ਜਾਂਦੈ ਪੁਲਿਸ ਸ਼ਹੀਦੀ ਦਿਵਸ
ਦੱਸਣਯੋਗ ਹੈ ਕਿ 1959 'ਚ ਲੱਦਾਖ 'ਹੌਟ ਸਪਰਿੰਗ' ਨਾਂਅ ਦੀ ਜਗ੍ਹਾ 'ਤੇ ਸੀ.ਆਰ.ਪੀ.ਐਫ. ਦੀ ਇਕ ਪੈਟਰੋਲ ਪਾਰਟੀ 'ਤੇ ਚੀਨੀ ਫੌਜੀਆਂ ਨੇ ਅਚਾਨਕ ਘਾਤ ਲਗਾ ਕੇ 10 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ | ਉਨ੍ਹਾਂ ਸ਼ਹੀਦਾਂ ਦੀ ਯਾਦ 'ਚ ਹੀ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ | 21 ਅਕਤੂਬਰ ਨੂੰ ਪੂਰੇ ਦੇਸ਼ 'ਚ ਵੱਖ-ਵੱਖ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਸ਼ਹੀਦ ਪੁਲਿਸ ਅਫ਼ਸਰਾਂ ਤੇ ਜਵਾਨਾਂ ਦੀ ਯਾਦ ਨੂੰ ਮਨਾਇਆ ਜਾਂਦਾ ਹੈ, ਜਿੰਨ੍ਹਾਂ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ | ਪੁਲਿਸ ਸ਼ਹੀਦੀ ਦਿਹਾੜਾ 21 ਅਕਤੂਬਰ ਨੂੰ ਮਨਾਉਣ ਦਾ ਫ਼ੈਸਲਾ ਜਨਵਰੀ 1960 'ਚ ਹੋਈ ਪੁਲਿਸ ਇੰਸਪੈਕਟਰ ਜਨਰਲਾਂ ਦੀ ਇਕ ਕਾਨਫ਼ਰੰਸ 'ਚ ਲਿਆ ਗਿਆ ਸੀ |
ਪੁਰਾਣੀ ਪੈਨਸ਼ਨ ਸਕੀਮ ਤੇ ਲਾਲ ਕਾਰਡ ਬਣਨ ਤੋਂ ਖੁਸ਼ ਨਜ਼ਰ ਆਏ ਸ਼ਹੀਦਾਂ ਦੇ ਪਰਿਵਾਰਕ ਮੈਂਬਰ
ਇਸ ਦੌਰਾਨ ਜਦੋਂ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਹੋਏ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦੇ ਲਾਲ ਕਾਰਡ ਬਣਾਏ ਜਾਣ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ | ਕੁਝ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੀ ਜਾਨ ਦੇਸ਼ ਤੋਂ ਵਾਰ ਗਏ ਸਨ, ਪ੍ਰੰਤੂ ਵਿਭਾਗ ਵੱਲੋਂ ਸ਼ਹੀਦ ਦੇ ਪਰਿਵਾਰ 'ਚੋਂ ਇਕ ਵਿਅਕਤੀ ਨੂੰ ਹੀ ਨੌਕਰੀ ਦਿੱਤੀ ਗਈ ਸੀ, ਜਦਕਿ ਉਨ੍ਹਾਂ ਦੇ ਇਕ ਹੋਰ ਬੱਚੇ ਨੂੰ ਕਿਸੇ ਹੋਰ ਵਿਭਾਗ 'ਚ ਸਰਕਾਰ ਵੱਲੋਂ ਨੌਕਰੀ ਦੇਣੀ ਚਾਹੀਦੀ ਸੀ |

ਬੇਅਦਬੀ ਮਾਮਲੇ ਤੇ ਅੰਨ੍ਹੇ ਕਤਲ ਪੁਲਿਸ ਲਈ ਵੱਡੀ ਚੁਣੌਤੀ-ਸੁਰੇਸ਼ ਅਰੋੜਾ

ਜਲੰਧਰ, 21 ਅਕਤੂਬਰ (ਮੇਜਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਅੰਨ੍ਹੇ ਕਤਲਾਂ ਨੂੰ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਕਰਾਰ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਸੀ. ਬੀ. ਆਈ. ਤੇ ਨੈਸ਼ਨਲ ਜਾਂਚ ਏਜੰਸੀ ਨੂੰ ਵੀ ਇਨ੍ਹਾਂ ਮਾਮਲਿਆਂ ਦੀ ਪੜਤਾਲ ਵਿਚ ਸ਼ਾਮਿਲ ਕੀਤੇ ਜਾਣ ਨਾਲ ਅਜਿਹੇ ਮਾਮਲਿਆਂ ਪਿੱਛੇ ਕੰਮ ਕਰਦੀਆਂ ਤਾਕਤਾਂ ਦਾ ਪਰਦਾ ਫਾਸ਼ ਕੀਤਾ ਜਾ ਸਕੇਗਾ | ਸਾਰੀਆਂ ਏਜੰਸੀਆਂ ਜੇਕਰ ਰਲ ਕੇ ਕੰਮ ਕਰਦੀਆਂ ਹਨ ਤਾਂ ਚੰਗੇ ਨਤੀਜੇ ਆਉਣ ਦੀ ਉਮੀਦ ਬੱਝਦੀ ਹੈ | ਪੁਲਿਸ ਯਾਦਗਾਰੀ ਸਮਾਗਮ 'ਚ ਸ਼ਾਮਿਲ ਹੋਣ ਆਏ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਸਮਾਗਮ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਲੰਮੀ ਗ਼ੈਰ-ਰਸਮੀ ਗੱਲਬਾਤ 'ਚ ਪਿਛਲੇ ਦੋ-ਢਾਈ ਸਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੁਣ ਤੱਕ ਹੋਏ 6 ਅੰਨ੍ਹੇ ਕਤਲਾਂ ਦੀ ਗੁੱਥੀ ਨਾ ਸੁਲਝਾਏ ਜਾ ਸਕਣ ਬਾਰੇ ਹੋਏ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਦੀ ਗੱਲਬਾਤ 'ਚ ਬੇਵਸੀ ਤੇ ਅਸਫ਼ਲਤਾ ਸਪੱਸ਼ਟ ਝਲਕ ਰਹੀ ਸੀ | ਉਹ ਪੁਲਿਸ ਦੀ ਨਾਕਾਮੀ ਮੰਨਣ ਲਈ ਤਿਆਰ ਨਹੀਂ ਸਨ, ਪਰ ਇਹ ਗੱਲ ਜ਼ਰੂਰ ਮੰਨ ਰਹੇ ਸਨ ਕਿ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਉਂਗਲ ਉੱਠਣੀ ਸ਼ੁਰੂ ਹੋ ਗਈ ਹੈ | ਉਨ੍ਹਾਂ ਦਾ ਵਾਰ-ਵਾਰ ਇਹ ਕਹਿਣਾ ਕਿ ਅਸੀਂ ਯਤਨ ਕਰ ਰਹੇ ਹਾਂ, ਪਰ ਦੱਸਣ ਵਾਲੀ ਗੱਲ ਅਜੇ ਕੋਈ ਨਹੀਂ, ਉਨ੍ਹਾਂ ਦੀ ਲਾਚਾਰੀ ਦਾ ਹੀ ਪ੍ਰਗਟਾਵਾ ਸੀ | ਅੰਨ੍ਹੇ ਕਤਲਾਂ ਦੇ ਮੰਤਵ ਤੇ ਇਸ ਪਿੱਛੇ ਕੰਮ ਕਰਦੀਆਂ ਤਾਕਤਾਂ ਬਾਰੇ ਪੁਲਿਸ ਮੁਖੀ ਨੇ ਪੂਰੀ ਤਰ੍ਹਾਂ ਅਣਜਾਣਤਾ ਜ਼ਾਹਰ ਕਰਦਿਆਂ ਕਿਹਾ ਕੜੀਆਂ ਜੋੜਨ ਲਈ ਜਾਂਚ ਚੱਲ ਰਹੀ ਹੈ, ਪਰ ਅਜੇ ਸੁਰਾਗ ਨਹੀਂ ਮਿਲਿਆ | ਵਿਦੇਸ਼ਾਂ 'ਚੋਂ ਕਿਸੇ ਵਲੋਂ ਤਾਰ ਹਿਲਾਏ ਜਾਣ ਬਾਰੇ ਵੀ ਉਨ੍ਹਾਂ ਕੋਈ ਪੁਸ਼ਟੀ ਨਹੀਂ ਕੀਤੀ | ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਾਂਚ ਪੜਤਾਲ 'ਚ ਧਨੰਤਰ ਮੰਨੀ ਜਾਂਦੀ ਪੰਜਾਬ ਪੁਲਿਸ ਹੁਣ ਏਨੀ ਨਿਹੱਥੀ ਕਿਵੇਂ ਹੋ ਗਈ ਹੈ, ਤਾਂ ਉਨ੍ਹਾਂ ਕਿਹਾ ਕਿ ਨਵੀਨਤਮ ਤਕਨਾਲੋਜੀ ਨੇ ਹੁਣ ਸਾਰੇ ਆਲਮ ਨੂੰ ਪਿੰਡ ਬਣਾ ਦਿੱਤਾ ਹੈ ਤੇ ਮੁਜ਼ਰਮ ਵੀ ਇਸ ਦਾ ਲਾਹਾ ਲੈ ਰਹੇ ਹਨ | ਸਾਰੇ ਅੰਨ੍ਹੇ ਕਤਲਾਂ 'ਚ ਇਕ ਗੱਲ ਸਾਂਝੀ ਹੈ ਕਿ ਉਹ ਆਪਣਾ ਫਿੰਗਰ ਪਿ੍ੰਟ (ਜਿਸ ਦਾ ਕੋਈ ਨਿਸ਼ਾਨ) ਨਹੀਂ ਛੱਡ ਕੇ ਗਏ | ਪੁਲਿਸ ਮੁਖੀ ਨੇ ਰਾਜ ਅੰਦਰ ਖਾੜਕੂਵਾਦ ਦੇ ਮੁੜ ਉਭਰਨ ਦੇ ਖਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੇ ਪਿਛਲੇ ਸਮੇਂ 'ਚ ਇਸ ਦਾ ਸੇਕ ਝੱਲਿਆ ਹੈ ਤੇ ਹੁਣ ਕੋਈ ਵੀ ਅਜਿਹੇ ਲੋਕਾਂ ਦੀ ਮਦਦ ਨਹੀਂ ਕਰੇਗਾ ਤੇ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੈ | ਪੁਲਿਸ ਮੁਖੀ ਨੇ ਦੱਸਿਆ ਕਿ ਸਮਾਜ ਵਿਚ ਸੋਸ਼ਲ ਮੀਡੀਆ ਦੀ ਵਧੀ ਭੂਮਿਕਾ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਸੈੱਲ ਕਾਇਮ ਕੀਤਾ ਹੈ ਤੇ ਇਸ ਵਾਸਤੇ ਇਕ ਨਿੱਜੀ ਕੰਪਨੀ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ | ਪੁਲਿਸ ਵਲੋਂ ਆਪਣਾ ਟਵਿੱਟਰ, ਫੇਸਬੁੱਕ ਪੇਜ਼ ਤੇ ਵੱਟਸਐਪ ਆਦਿ ਸੋਸ਼ਲ ਮੀਡੀਆ ਦੀ ਵਰਤੋਂ ਸ਼ੁਰੂ ਕੀਤੀ ਜਾ ਸਕੇਗੀ |
ਟ੍ਰੈਫਿਕ ਪ੍ਰਬੰਧ ਨੂੰ ਹੋਰ ਵਧੇਰੇ ਸੁਚਾਰੂ ਬਣਾਉਣ ਤੇ ਟ੍ਰੈਫਿਕ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਨਵੀਂ ਟ੍ਰੈਫਿਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ |

ਹਾਕੀ ਏਸ਼ੀਆ ਕੱਪ

ਪਾਕਿ ਨੂੰ 4-0 ਨਾਲ ਹਰਾ ਕੇ ਭਾਰਤ ਫਾਈਨਲ 'ਚ

ਢਾਕਾ, 21 ਅਕਤੂਬਰ (ਪੀ. ਟੀ. ਆਈ.)-ਇਥੇ ਜਾਰੀ ਹਾਕੀ ਏਸ਼ੀਆ ਕੱਪ 'ਚ ਭਾਰਤੀ ਟੀਮ ਨੇ ਪਾਕਿਸਤਾਨ 'ਤੇ ਦੂਸਰੀ ਵਾਰ ਜਿੱਤ ਦਰਜ ਕਰਦਿਆਂ ਹੋਇਆ ਫਾਈਨਲ 'ਚ ਪ੍ਰਵੇਸ਼ ਕਰ ਲਿਆ | ਅੱਜ ਇਥੇ ਖੇਡੇ ਗਏ ਇਕ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਕਰਾਰੀ ਹਾਰ ਦਿੱਤੀ | ਭਾਰਤ ਜਿਸ ਨੂੰ ਕੱਲ੍ਹ ਇਥੇ ਹੋਣ ਵਾਲੇ ਫਾਈਨਲ ਮੈਚ ਲਈ ਡਰਾਅ ਦੀ ਲੋੜ ਸੀ, ਪ੍ਰੰਤੂ ਉਸ ਨੇ ਪਾਕਿ ਿਖ਼ਲਾਫ਼ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਭਾਰਤੀ ਟੀਮ ਨੇ ਤਿੰਨ ਮੈਦਾਨੀ ਗੋਲ ਕੀਤੇ ਜਦਕਿ ਇਕ ਗੋਲ ਪੈਨਲਟੀ ਕਾਰਨਰ ਜ਼ਰੀਏ ਕੀਤਾ | ਭਾਰਤ ਵਲੋਂ ਸਤਬੀਰ ਸਿੰਘ ਨੇ 39ਵੇਂ ਮਿੰਟ, ਹਰਮਨਪ੍ਰੀਤ ਸਿੰਘ ਨੇ 51ਵੇਂ ਮਿੰਟ, ਲਲਿਤ ਉਪਾਧਿਆਏ ਨੇ 52ਵੇਂ ਮਿੰਟ ਅਤੇ ਗੁਰਜੰਟ ਸਿੰਘ ਨੇ 57ਵੇਂ ਮਿੰਟ 'ਚ ਗੋਲ ਕੀਤੇ | ਭਾਰਤ ਸੱਤ ਅੰਕਾਂ ਨਾਲ ਸੁਪਰ ਚਾਰ ਸਟੇਜ 'ਚ ਸਿਖਰ 'ਤੇ ਰਿਹਾ | ਇਸ ਸਾਲ ਪਾਕਿਸਤਾਨ ਿਖ਼ਲਾਫ ਭਾਰਤ ਦੀ ਇਹ ਚੌਥੀ ਜਿੱਤ ਸੀ | ਇਸ ਤੋਂ ਪਹਿਲਾਂ ਹਾਕੀ ਵਿਸ਼ਵ ਲੀਗ ਸੈਮੀਫਾਈਨਲਜ਼ 'ਚ 2 ਵਾਰ ਅਤੇ ਏਸ਼ੀਆ ਕੱਪ 'ਚ ਇਕ ਵਾਰ ਭਾਰਤ ਨੇ ਪਾਕਿ ਨੂੰ ਹਰਾਇਆ ਸੀ | ਪਾਕਿਸਤਾਨ ਇਸ ਹਾਰ ਦੇ ਨਾਲ ਏਸ਼ੀਆ ਕੱਪ 'ਚੋਂ ਬਾਹਰ ਹੋ ਗਿਆ | ਭਾਰਤੀ ਟੀਮ ਨੇ ਮੈਚ ਦੇ ਆਖਰੀ 10 ਮਿੰਟਾਂ ਦੌਰਾਨ ਸਿਰਫ 6 ਮਿੰਟਾਂ ਦੇ ਵਕਫ਼ੇ 'ਚ ਵਿਰੋਧੀ ਟੀਮ ਿਖ਼ਲਾਫ ਤਿੰਨ ਗੋਲ ਦਾਗੇ | ਹਰਮਨਪ੍ਰੀਤ ਸਿੰਘ ਨੇ ਮੈਚ ਦੌਰਾਨ ਟੂਰਨਾਮੈਂਟ ਦਾ ਸੱਤਵਾਂ ਗੋਲ ਕੀਤਾ |

ਜੰਮੂ-ਕਸ਼ਮੀਰ 'ਚ ਕੱਟੜਵਾਦ ਵਧਣ ਲਈ ਸੋਸ਼ਲ ਮੀਡੀਆ ਜ਼ਿੰਮੇਵਾਰ-ਫ਼ੌਜ ਮੁਖੀ

ਜੰਮੂ, 21 ਅਕਤੂਬਰ (ਪੀ. ਟੀ. ਆਈ.)-ਅੱਜ ਸੈਨਾ ਮੁਖੀ ਬਿਪਿਨ ਰਾਵਤ ਨੇ ਜੰਮੂ ਤੇ ਕਸ਼ਮੀਰ ਦੇ ਨੌਜਵਾਨਾਂ ਵਿਚ ਕੱਟੜਵਾਦ ਵਧਣ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਆਖਦੇ ਹੋਏ ਕਿਹਾ ਕਿ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਨਜਿੱਠਿਆ ਜਾ ਰਿਹਾ ਹੈ | ਇਥੇ ਇਕ ਦਿਨਾ ਦੌਰੇ 'ਤੇ ਆਏ ਰਾਵਤ ਨੇ ਸੂਬੇ ਵਿਚ ਕਥਿਤ ਗੁੱਤ ਕੱਟਣ ਦੀਆਂ ਘਟਨਾਵਾਂ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰਦਿਆਂ ਇਸ ਨੂੰ ਆਮ ਮਾਮਲਾ ਦੱਸਿਆ ਜਿਸ ਨਾਲ ਨਾਗਰਿਕ ਪਸ਼ਾਸਨ ਤੇ ਪੁਲਿਸ ਨਜਿੱਠੇਗੀ | ਜਦੋਂ ਜਨਰਲ ਰਾਵਤ ਤੋਂ ਕਸ਼ਮੀਰ ਵਾਦੀ ਵਿਚ ਕੱਟੜਵਾਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੱਟੜਵਾਦ ਫੈਲ ਰਿਹਾ ਹੈ | ਇਹ ਵਿਸ਼ਵਵਿਆਪੀ ਵਰਤਾਰਾ ਹੈ | ਅਸੀਂ ਇਸ ਨਾਲ ਬਹੁਤ ਹੀ ਗੰਭੀਰਤਾ ਨਾਲ ਨਜਿੱਠ ਰਹੇ ਹਾਂ | ਇਥੇ ਇਕ ਸਮਾਰੋਹ ਜਿਥੇ ਰਾਵਤ ਨੇ 47 ਹਥਿਆਰਬੰਦ ਰੈਜਮੈਂਟ ਨੂੰ ਪ੍ਰੈਜ਼ੀਡੈਂਟਸ ਸਟੈਂਡਰਡ ਭੇਟ ਕੀਤਾ, ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ, ਪੁਲਿਸ, ਪ੍ਰਸ਼ਾਸਨ ਅਤੇ ਹਰ ਕੋਈ ਕੱਟੜਵਾਦ ਬਾਰੇ ਚਿੰਤਤ ਹੈ | ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦਾ ਯਤਨ ਕਰ ਰਹੇ ਹਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਕੱਟੜਵਾਦ ਤੋਂ ਦੂਰ ਰੱਖਿਆ ਜਾਵੇ | ਗੁੱਤਾਂ ਕੱਟਣ ਦੀਆਂ ਘਟਨਾਵਾਂ ਜਿਸ ਕਾਰਨ ਸੂਬੇ ਵਿਚ ਹਿੰਸਕ ਪ੍ਰਦਰਸ਼ਨ ਹੋਏ ਹਨ ਕਾਰਨ ਸਰਕਾਰ ਅਤੇ ਸੁਰੱਖਿਆ ਬਲਾਂ ਨੂੰ ਦਰਪੇਸ਼ ਚੁਣੌਤੀ ਬਾਰੇ ਸੈਨਾ ਮੁਖੀ ਨੇ ਕਿਹਾ ਕਿ ਤੁਸੀਂ ਇਸ ਨੂੰ ਚੁਣੌਤੀ ਵਜੋਂ ਕਿਉਂ ਦੇਖ ਰਹੇ ਹੋ ਕਿਉਂਕਿ ਗੁੱਤਾਂ ਕੱਟਣ ਦੀਆਂ ਘਟਨਾਵਾਂ ਦੇਸ਼ ਦੇ ਦੂਸਰੇ ਹਿੱਸਿਆਂ ਵਿਚ ਵੀ ਵਾਪਰ ਰਹੀਆਂ ਹਨ ਅਤੇ ਹੁਣ ਇਹ ਕਸ਼ਮੀਰ ਵਿਚ ਵੀ ਸ਼ੁਰੂ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਚੁਣੌਤੀ ਵਜੋਂ ਨਹੀਂ ਦੇਖਦੇ, ਇਹ ਆਮ ਮਾਮਲਾ ਹੈ | ਰਾਵਤ ਨੇ ਕਿਹਾ ਕਿ ਨਾਗਰਿਕ ਪ੍ਰਸ਼ਾਸਨ ਅਤੇ ਪੁਲਿਸ ਇਸ ਖਿਲਾਫ਼ ਕਾਰਵਾਈ ਕਰ ਰਹੇ ਹਨ ਅਤੇ ਇਸ ਨੂੰ ਨਾਕਾਮ ਕਰ ਦਿੱਤਾ ਜਾਵੇਗਾ |
ਡੋਕਲਾਮ ਵਰਗੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ
ਸੈਨਾ ਮੁਖੀ ਨੇ ਕਿਹਾ ਕਿ ਫ਼ੌਜ ਚੀਨ-ਭਾਰਤ ਸਰਹੱਦ ਦੇ ਨਾਲ-ਨਾਲ ਡੋਕਲਾਮ ਵਰਗੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ

20 ਤੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਰਿਪੋਰਟ 30 ਨਵੰਬਰ ਤੱਕ ਭੇਜਣ ਦੀ ਹਦਾਇਤ

ਐੱਸ. ਏ. ਐੱਸ. ਨਗਰ 21 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-20 ਵਿਦਿਆਰਥੀਆਂ ਤੋਂ ਘੱਟ ਗਿਣਤੀ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਜਾਰੀ ਸੂਚੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਅ. ਸ.) ਨੂੰ ਇਨ੍ਹਾਂ ਸਕੂਲਾਂ ਨੂੰ ਨੇੜਲੇ ਪ੍ਰਾਇਮਰੀ ਸਕੂਲਾਂ ਵਿਚ ਰਲੇਵਾ ਕਰਕੇ ਇਨ੍ਹਾਂ ਸਕੂਲਾਂ ਸਬੰਧੀ ਰਿਪੋਰਟ 25 ਅਕਤੂਬਰ ਤੱਕ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਸੀ ਪਰ ਹੁਣ ਇਸ ਫ਼ੈਸਲੇ ਤੇ ਉੱਠੇ ਵਿਵਾਦ ਤੋਂ ਬਾਅਦ ਡੀ. ਪੀ. ਆਈ. ਐਲੀਮੈਂਟਰੀ ਇੰਦਰਜੀਤ ਸਿੰਘ ਨੇ ਆਪਣੇ ਹੁਕਮਾਂ ਵਿਚ ਤਬਦੀਲੀ ਕਰਦਿਆਂ 20 ਵਿਦਿਆਰਥੀਆਂ ਤੋਂ ਘੱਟ ਗਿਣਤੀ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਰਲੇਵਾ ਵਾਲੀ ਰਿਪੋਰਟ 25 ਅਕਤੂਬਰ ਦੀ ਥਾਂ 30 ਨਵੰਬਰ ਤੱਕ ਭੇਜਣ ਲਈ ਕਿਹਾ ਗਿਆ ਹੈ | ਸੂਤਰਾਂ ਦਾ ਕਹਿਣਾ ਸਿੱਖਿਆ ਵਿਭਾਗ ਨੇ ਇਸ ਫ਼ੈਸਲੇ 'ਤੇ ਕਾਹਲ ਕਰਨ ਦੀ ਥਾਂ ਮੁੜ ਸਮੀਖਿਆ ਲਈ ਇਸ ਫੈਸਲੇ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ (ਅ.ਸ) ਨੂੰ 25 ਅਕਤੂਬਰ ਦੀ ਥਾਂ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ |

ਅਕਾਲੀ ਦਲ ਵਲੋਂ ਕਿਸਾਨ ਕਰਜ਼ਾ ਮੁਆਫ਼ੀ ਵਾਲਾ ਨੋਟੀਫਿਕੇਸ਼ਨ ਰੱਦ

ਕੋਰ ਕਮੇਟੀ ਬੈਠਕ 'ਚ ਛਾਈ ਰਹੀ ਗੁਰਦਾਸਪੁਰ ਜ਼ਿਮਨੀ ਚੋਣ
ਮੰਡੀ ਕਿੱਲਿਆਂਵਾਲੀ/ ਡੱਬਵਾਲੀ/ਬਠਿੰਡਾ/ਲੰਬੀ, 21 ਅਕਤੂਬਰ (ਇਕਬਾਲ ਸਿੰਘ ਸ਼ਾਂਤ, ਕੰਵਲਜੀਤ ਸਿੰਘ ਸਿੱਧੂ, ਸ਼ਿਵਰਾਜ ਸਿੰਘ ਬਰਾੜ)-ਪਿੰਡ ਬਾਦਲ ਵਿਖੇ ਬਾਦਲ ਪਰਿਵਾਰ ਦੀ ਰਿਹਾਇਸ਼ 'ਤੇ ਹੋਈ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ 'ਚ ਗੁਰਦਾਸਪੁਰ ਜ਼ਿਮਨੀ ਚੋਣ ਛਾਈ ਰਹੀ | ਸੂਤਰਾਂ ਅਨੁਸਾਰ ਪੰਥਕ ਪਾਰਟੀ ਨੇ ਕਾਫ਼ੀ ਗੰਭੀਰਤਾ ਨਾਲ ਹਾਰ ਦੇ ਪਹਿਲੂਆਂ ਨੂੰ ਵਿਚਾਰਿਆ ਤੇ ਜ਼ਿਮਨੀ ਚੋਣ 'ਚ ਹਲਕਾਵਾਰ ਵੋਟਾਂ ਘਟਣ ਕਰਕੇ ਲੀਡਰਸ਼ਿਪ ਤੋਂ ਭਖਵੀਂ ਜਵਾਬਤਲਬੀ ਕੀਤੀ | ਮੀਟਿੰਗ ਉਪਰੰਤ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਜ਼ਿਮਨੀ ਚੋਣ 'ਚ ਅਕਾਲੀ ਦਲ ਦਾ ਗ੍ਰਾਫ਼ ਵਧਿਆ ਹੈ ਤੇ ਅਸੀਂ ਸੂਬਾਈ ਚੋਣਾਂ ਨਾਲੋਂ ਤੀਜੇ ਤੋਂ ਦੂਜੇ ਨੰਬਰ 'ਤੇ ਆ ਗਏ ਹਾਂ | ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ 'ਚ ਨਵੰਬਰ 'ਚ ਹੋਣ ਵਾਲੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਨੂੰ ਅਧਿਕਾਰਕ ਤੌਰ 'ਤੇ ਤਾਂ ਨਹੀਂ ਵਿਚਾਰਿਆ, ਪਰ ਸੂਤਰਾਂ ਅਨੁਸਾਰ ਪੰਥਕ ਪਾਰਟੀ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਸਬੰਧੀ ਅੰਦਰੂਨੀ ਪੱਧਰ 'ਤੇ ਕਾਫ਼ੀ ਗੁੱਝੀ ਚਰਚਾ ਹੋਈ | ਬੈਠਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਪਾਰਟੀ ਮੈਂਬਰ ਮੌਜੂਦ ਸਨ | ਬੈਠਕ ਦੌਰਾਨ ਕਾਂਗਰਸ ਸਰਕਾਰ 'ਤੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਚੋਣ ਵਾਅਦੇ ਤੋਂ ਮੁਕਰਨ ਦਾ ਦੋਸ਼ ਲਗਾਇਆ ਗਿਆ, ਜਿਸ 'ਚ ਕਿਸਾਨ ਕਰਜ਼ਾ ਮੁਆਫੀ ਨੋਟੀਫਿਕੇਸ਼ਨ ਨੰੂ ਧੋਖਾਦੇਹੀ ਕਰਾਰ ਦਿੱਤਾ ਗਿਆ ਤੇ ਸੂਬਾ ਸਰਕਾਰ ਵਲੋਂ ਨਵੇਂ ਟੈਕਸਾਂ ਜ਼ਰੀਏ ਜਨਤਾ 'ਤੇ ਪਾਏ ਬੋਝੇ 'ਤੇ ਚਿੰਤਾ ਪ੍ਰਗਟਾਈ ਗਈ | ਪੰਜਾਬ ਵਿਚ 800 ਪ੍ਰਾਇਮਰੀ ਸਕੂਲਾਂ ਦੀ ਬੰਦੀ, ਨਵਾਂ ਮਿਉਂਸਪਲ ਟੈਕਸ ਤੇ ਵੱਧ ਪੈਟਰੋਲੀਅਮ ਵੈਟ 'ਤੇ ਡੂੰਘਾਈ ਨਾਲ ਵਿਚਾਰ ਕਰਕੇ ਸਰਕਾਰ ਦੀ ਮਾੜੀ ਕਾਰਜਪ੍ਰਣਾਲੀ ਦੀ ਸਖ਼ਤ ਨਿਖੇਧੀ ਕੀਤੀ ਗਈ | ਬੈਠਕ 'ਚ ਸੂਬਾ ਸਰਕਾਰ ਵਲੋਂ ਮੁਕੰਮਲ ਕਰਜ਼ਾ ਮੁਆਫੀ ਨੰੂ ਲਾਗੂ ਕਰਨ ਤੋਂ ਕੀਤੇ ਇਨਕਾਰ ਨੂੰ ਪੰਜਾਬ ਵਿਚ ਕਿਸਾਨੀ ਸੰਕਟ ਨੰੂ ਹੋਰ ਡੰੂਘਾ ਕਰਨ ਵਾਲਾ ਦੱਸਿਆ ਗਿਆ | ਕਿਸਾਨ ਖੁਦਕੁਸ਼ੀਆਂ 'ਚ ਤੇਜ਼ ਵਾਧੇ ਤੇ ਕਿਸਾਨਾਂ ਨੂੰ ਰਾਹਤ ਦੇਣ 'ਚ ਮੁਕੰਮਲ ਨਾਕਾਮੀ 'ਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ ਗਈ | ਕੋਰ ਕਮੇਟੀ ਨੇ ਬਿਜਲੀ ਬਿੱਲਾਂ ਦੀ 2 ਫੀਸਦੀ ਰਾਸ਼ੀ ਵਜੋਂ ਨਵੇਂ ਮਿਉਂਸਪਲ ਟੈਕਸ, ਨਗਰ ਨਿਗਮਾਂ ਵਲੋਂ ਬਾਹਰੀ ਵਿਕਾਸ ਤੇ ਹੋਰ ਸਹੂਲਤਾਂ 'ਤੇ ਟੈਕਸਾਂ ਨੂੰ ਮੰਦਭਾਗਾ ਕਰਾਰ ਦਿੱਤਾ | ਕੋਰ ਕਮੇਟੀ ਨੇ ਸਮੁੱਚੇ ਟੈਕਸਾਂ ਨੂੰ ਜੀ.ਐਸ.ਟੀ. ਦੀ ਆਤਮਾ ਵਿਰੁੱਧ ਦੱਸਦੇ ਹੋਏ ਇਨ੍ਹਾਾ ਨੰੂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਕੋਰ ਕਮੇਟੀ ਨੇ ਪੈਟਰੋਲ ਤੇ ਡੀਜ਼ਲ 'ਤੇ ਵੈਟ ਘੱਟ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜ਼ਿਆਦਾਤਰ ਸੂਬੇ ਪੈਟਰੋਲੀਅਮ 'ਤੇ ਪਹਿਲਾਂ ਹੀ ਵੈਟ ਘੱਟ ਕਰ ਚੁੱਕੇ ਹਨ | ਕੋਰ ਕਮੇਟੀ ਨੇ ਸੂਬਾ ਸਰਕਾਰ ਦੇ 800 ਪ੍ਰਾਇਮਰੀ ਸਕੂਲਾਾ ਨੰੂ ਬੰਦ ਕਰਨ ਦੇ ਫੈਸਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸਿੱਖਿਆ ਇਕ ਕਾਰੋਬਾਰ ਨਹੀਂ, ਸਗੋਂ ਇਕ ਸਮਾਜਿਕ ਜ਼ਰੂਰਤ ਹੈ | ਕਮੇਟੀ ਨੇ ਕਿਹਾ ਕਿ ਸਰਕਾਰ 12 ਹਜ਼ਾਰ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ, ਜਿਹੜੇ ਕਿ ਇਸ ਗਲਤ ਫੈਸਲੇ ਨਾਲ ਪ੍ਰਭਾਵਿਤ ਹੋਣਗੇ | ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੋਰ ਕਮੇਟੀ ਨੰੂ ਦੱਸਿਆ ਕਿ ਕਾਂਗਰਸ ਸਰਕਾਰ ਦੇ ਇਸ ਫੈਸਲੇ ਨਾਲ ਰੋਪੜ, ਹੁਸ਼ਿਆਰਪੁਰ ਤੇ ਗੁਰਦਾਸਪੁਰ ਜ਼ਿਲ੍ਹੇ ਪ੍ਰਭਾਵਿਤ ਹੋਣਗੇ | ਬੈਠਕ 'ਚ ਪੰਜਾਬ ਸਰਕਾਰ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਲਈ ਇਸਤੇਮਾਲ ਹੰੁਦੀਆਾ ਵਸਤਾਂ 'ਤੇ ਲਗਦੇ ਜੀ.ਐਸ.ਟੀ. 'ਚੋਂ ਆਪਣਾ ਹਿੱਸਾ ਛੱਡਣ ਦੀ ਮੰਗ ਕੀਤੀ ਗਈ | ਕਮੇਟੀ ਨੇ ਕਿਹਾ ਕਿ ਸਰਕਾਰ ਨੰੂ ਇਨ੍ਹਾਂ ਵਸਤਾਂ 'ਤੇ ਜ਼ੀਰੋ ਜੀ.ਐਸ.ਟੀ. ਵਾਲਾ ਮਾਮਲਾ ਜੀ.ਐਸ.ਟੀ. ਕੌਾਸਲ ਦੀ ਬੈਠਕ 'ਚ ਉਠਾਉਣਾ ਚਾਹੀਦਾ ਹੈ | ਕੋਰ ਕਮੇਟੀ ਨੇ ਪੰਜਾਬੀ ਮੂਲ ਦੇ ਕੈਨੇਡੀਅਨ ਆਗੂ ਜਗਮੀਤ ਸਿੰਘ ਨੰੂ ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ) ਦਾ ਨਵਾਂ ਆਗੂ ਚੁਣੇ ਜਾਣ 'ਤੇ ਵਧਾਈ ਦਿੱਤੀ |
ਰਾਸ਼ਟਰੀ ਸਿੱਖ ਸੰਗਤ ਸਮਾਗਮ ਤੋਂ ਅਕਾਲੀ ਦਲ ਨੇ ਵੱਟਿਆ ਪਾਸਾ
ਸੂਤਰਾਂ ਅਨੁਸਾਰ ਅਕਾਲੀ ਦਲ ਨੇ ਆਰ.ਐਸ.ਐਸ. ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਸਮਾਗਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ | ਬੈਠਕ 'ਚ ਕੋਰ ਕਮੇਟੀ ਨੇ ਪਾਰਟੀ ਦੇ ਪੰਥਕ ਚਿਹਰੇ ਨੂੰ ਸਿੱਧੇ ਤੌਰ 'ਤੇ ਢਾਹ ਲੱਗਣ ਕਰਕੇ ਸਮਾਗਮ ਤੋਂ ਪਾਸਾ ਵੱਟਣ ਦਾ ਫੈਸਲਾ ਲਿਆ | ਇਸ ਦੀ ਪੁਸ਼ਟੀ ਬਾਰੇ ਸੰਪਰਕ ਕਰਨ 'ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੈਨੂੰ ਇਸ ਫੈਸਲੇ ਬਾਰੇ ਜਾਣਕਾਰੀ ਨਹੀਂ, ਮੈਂ ਕੁਝ ਸਮੇਂ ਮੀਟਿੰਗ ਤੋਂ ਬਾਹਰ ਚਲਿਆ ਗਿਆ ਸੀ |

'ਆਪ' ਵਲੋਂ ਗੁਜਰਾਤ ਚੋਣਾਂ ਲਈ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਅਹਿਮਦਾਬਾਦ, 21 ਅਕਤੂਬਰ (ਏਜੰਸੀ)- ਆਮ ਆਦਮੀ ਪਾਰਟੀ ਨੇ ਅੱਜ ਰਾਏਕੋਟ (ਪੱਛਮ) ਸੀਟ ਸਮੇਤ ਗੁਜਰਾਤ ਦੇ 11 ਵਿਧਾਨ ਸਭਾ ਹਲਕਿਆਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਜਿੱਥੇ ਪਾਰਟੀ ਕਮਜ਼ੋਰ ਹੈ ਉੱਥੇ ਉਹ ਚੋਣ ਨਹੀਂ ਲੜੇਗੀ | 'ਆਪ' ਵਲੋਂ ਜਾਰੀ ਕੀਤੀ ਸੂਚੀ ਮੁਤਾਬਿਕ ਅਨਿਲ ਵਰਮਾ ਬਾਪੂਨਗਰ ਤੋਂ, ਰਾਮੇਸ਼ ਪਟੇਲ ਉਂਝਾ ਤੋਂ, ਰਾਜੇਸ਼ ਭੱਟ ਰਾਏਕੋਟ (ਪੱਛਮੀ) ਤੋਂ, ਜੇ. ਜੇ. ਮੇਵਾਡਾ ਦਨੀਲੀਮਡਾ ਤੋਂ, ਨੀਮੀਸ਼ਾ ਖੁੰਟ ਗੋਡਾਲ ਤੋਂ, ਐਮ.ਡੀ. ਮਨਾਜਰੀਆ (ਲਾਠੀ) ਤੋਂ ਅਰਜੁਨ ਰਠਵਾ ਛੋਟਾ ਉਦੇਪੁਰ ਤੋਂ, ਰਾਜਿੰਦਰ ਪਟੇਲ ਪਾਡਰਾ ਤੋਂ, ਹਾਨੀਫ ਜਮਾਦਾਰ ਕਰਜਨ ਤੋਂ, ਰਾਜੀਵ ਪਾਂਡੇ ਪਾਰਦੀ ਤੋਂ ਅਤੇ ਰਾਮ ਧੜੁਕ ਕਾਮਰੇਜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ | ਰਾਏਕੋਟ (ਪੱਛਮੀ) ਤੋਂ ਵਰਤਮਾਨ 'ਚ ਮੁੱਖ ਮੰਤਰੀ ਵਿਜੈ ਰੁਪਾਨੀ ਨੁਮਾਇੰਦਗੀ ਕਰ ਰਹੇ ਹਨ ਜਦਕਿ 'ਆਪ' ਵਲੋਂ ਰਾਜੇਸ਼ ਭੱਟ ਇਸ ਸੀਟ ਤੋਂ ਚੋਣ ਲੜਨਗੇ | ਦਿੱਲੀ ਸਰਕਾਰ ਦੇ ਮੰਤਰੀ ਅਤੇ ਗੁਜਰਾਤ ਚੋਣਾਂ 'ਚ 'ਆਪ' ਦੇ ਇੰਚਾਰਜ ਗੋਪਾਲ ਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ 'ਚ ਕੱਲ੍ਹ ਹੋਈ ਪਾਰਟੀ ਦੇ ਰਾਜਨੀਤਕ ਮਾਮਲਿਆਂ ਸਬੰਧੀ ਕਮੇਟੀ ਦੀ ਬੈਠਕ 'ਚ ਇਨ੍ਹਾਂ ਨਾਵਾਂ 'ਤੇ ਮੋਹਰ ਲਗਾ ਦਿੱਤੀ ਗਈ ਸੀ | ਗੁਜਰਾਤ 'ਚ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋਣਾ ਅਜੇ ਬਾਕੀ ਹੈ |

ਬੈਂਕ ਖ਼ਾਤੇ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ-ਰਿਜ਼ਰਵ ਬੈਂਕ

ਮੁੰਬਈ, 21 ਅਕਤੂਬਰ (ਏਜੰਸੀ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅੱਜ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਬੈਂਕ ਖ਼ਾਤਿਆਂ ਨੂੰ ਕਿਸੇ ਵੀ ਹਾਲਤ 'ਚ ਆਧਾਰ ਨਾਲ ਜੋੜਨਾ ਜ਼ਰੂਰੀ ਹੈ | ਦਰਅਸਲ ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਆਰ.ਬੀ.ਆਈ. ਵਲੋਂ ਨਹੀਂ ਸਗੋਂ ਸਰਕਾਰ ...

ਪੂਰੀ ਖ਼ਬਰ »

ਭਾਰਤੀ ਦੀ ਮਦਦ ਕਰਨ ਵਾਲੀ ਪਾਕਿਸਤਾਨ ਦੀ ਪੱਤਰਕਾਰ ਨੂੰ ਦੋ ਸਾਲ ਬਾਅਦ ਛੁਡਾਇਆ

ਲਾਹੌਰ, 21 ਅਕਤੂਬਰ (ਏਜੰਸੀ)-ਜਾਸੂਸੀ ਦੇ ਦੋਸ਼ 'ਚ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੀ ਪਾਕਿਸਤਾਨੀ ਮਹਿਲਾ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਜੋ 19 ਅਗਸਤ 2015 'ਚ ਅਚਾਨਕ ਲਾਹੌਰ ਤੋਂ ਗਾਇਬ ਹੋ ਗਈ ਸੀ, ਨੂੰ ...

ਪੂਰੀ ਖ਼ਬਰ »

ਸੁਸ਼ਮਾ ਸਵਰਾਜ ਦਾ ਬੰਗਲਾਦੇਸ਼ ਦੌਰਾ ਅੱਜ

ਨਵੀਂ ਦਿੱਲੀ, 21 ਅਕਤੂਬਰ (ਏਜੰਸੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੱਲ੍ਹ ਤੋਂ ਬੰਗਲਾਦੇਸ਼ ਦੇ ਦੋ ਦਿਨਾਂ ਦੌਰੇ 'ਤੇ ਰਵਾਨਾ ਹੋਣਗੇ, ਜਿੱਥੇ ਉਹ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਲਈ ਭਾਰਤ-ਬੰਗਲਦੇਸ਼ ਦੀ ਸਾਂਝੀ ਸਲਾਹਕਾਰ ਕਮਿਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ...

ਪੂਰੀ ਖ਼ਬਰ »

ਇਰਾਕ 'ਚ ਲਾਪਤਾ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀ.ਐਨ.ਏ. ਸੈਂਪਲ ਲਏ

ਗੁਰਦਾਸਪੁਰ, 21 ਅਕਤੂਬਰ (ਪੀ.ਟੀ.ਆਈ.)-ਸਿਹਤ ਵਿਭਾਗ ਨੇ ਇਰਾਕ 'ਚ ਲਾਪਤਾ ਹੋਏ 39 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਅੱਜ ਇਥੇ ਡੀ.ਐਨ.ਏ. ਸੈਂਪਲ ਇੱਕਠੇ ਕੀਤੇ | ਸਿਹਤ ਵਿਭਾਗ ਨੇ ਉਨ੍ਹਾਂ ਦੇ ਡੀ.ਐਨ.ਏ. ਟੈਸਟ ਕਰਵਾਉਣ ਲਈ ਡਿਊਟੀ ਮੈਜਿਸਟ੍ਰੇਟ ਵਰਿਆਮ ਸਿੰਘ, ...

ਪੂਰੀ ਖ਼ਬਰ »

ਦੋ ਸੜਕ ਹਾਦਸਿਆਂ 'ਚ 6 ਮੌਤਾਂ

ਕੁਹਾੜਾ ਨੇੜੇ ਹਾਦਸੇ 'ਚ ਮਾਤਾ-ਪਿਤਾ ਤੇ ਧੀ ਦੀ ਮੌਤ ਕੁਹਾੜਾ, 21 ਅਕਤੂਬਰ (ਤੇਲੂ ਰਾਮ ਕੁਹਾੜਾ)-ਲੁਧਿਆਣਾ-ਚੰਡੀਗੜ੍ਹ ਮੱੁਖ ਮਾਰਗ 'ਤੇ ਪਿੰਡ ਚੱਕ ਸਰਵਣ ਨਾਥ ਨੇੜੇ ਸਵੇਰੇ 8.30 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ 'ਚ ਪਤੀ, ਪਤਨੀ ਤੇ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਜਦਕਿ ...

ਪੂਰੀ ਖ਼ਬਰ »

ਸੰਗਰੂਰ ਨੇੜੇ ਪਿਓ-ਪੁੱਤ ਸਮੇਤ ਤਿੰਨ ਦੀ ਮੌਤ

ਸੰਗਰੂਰ, 21 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸੰਗਰੂਰ ਪਟਿਆਲਾ ਮੁੱਖ ਮਾਰਗ 'ਤੇ ਪਿੰਡ ਭਿੰਡਰਾਂ ਵਿਖੇ ਵਾਪਰੇ ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ਤੇ ਇਕ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ (36) ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਫ਼ੌਜ ਦੇ ਕੁਲੀ ਦੀ ਮੌਤ-ਇਕ ਲੜਕੀ ਜ਼ਖ਼ਮੀ

ਸ੍ਰੀਨਗਰ, 21 ਅਕਤੂਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਉੜੀ ਸੈਕਟਰ 'ਚ ਪਾਕਿ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਤਹਿਤ ਕੀਤੀ ਗੋਲੀਬਾਰੀ 'ਚ ਭਾਰਤੀ ਫ਼ੌਜ ਦੇ ਇਕ ਕੁਲੀ ਦੀ ਮੌਤ ਹੋ ਗਈ | ਰੱਖਿਆ ਬੁਲਾਰੇ ਅਨੁਸਾਰ ਉੜੀ ਦੇ ਕਮਲਾ ਕੋਟ ਸੈਕਟਰ ...

ਪੂਰੀ ਖ਼ਬਰ »

ਮੋਦੀ 29 ਨੂੰ ਕਰਨਗੇ 'ਮਨ ਕੀ ਬਾਤ'

ਨਵੀਂ ਦਿੱਲੀ, 21 ਅਕਤੂਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਕਤੂਬਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨਾਲ ਰੂ-ਬਰੂ ਹੋਣਗੇ | ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ | 2014 'ਚ ...

ਪੂਰੀ ਖ਼ਬਰ »

ਸੀ. ਬੀ. ਆਈ. ਨੇ ਬੋਫ਼ੋਰਸ ਘੁਟਾਲੇ ਦੀ ਜਾਂਚ ਮੁੜ ਸ਼ੁਰੂ ਕਰਨ ਲਈ ਕੇਂਦਰ ਤੋਂ ਮੰਗੀ ਇਜਾਜ਼ਤ

ਨਵੀਂ ਦਿੱਲੀ, 21 ਅਕਤੂਬਰ (ਉਪਮਾ ਡਾਗਾ ਪਾਰਥ)-ਚੋਣਾਂ ਦੇ ਮੌਸਮ 'ਚ ਇਕ ਵਾਰ ਫਿਰ ਬੋਫ਼ੋਰਸ ਘੁਟਾਲੇ ਦਾ ਮੁੱਦਾ ਗਰਮਾ ਰਿਹਾ ਹੈ | ਸੀ. ਬੀ. ਆਈ. ਨੇ ਬੋਫ਼ੋਰਸ ਤੋਪ ਸੌਦੇ ਦੀ ਪੜਤਾਲ ਮੁੜ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਹੈ | ਪੜਤਾਲੀਆ ਏਜੰਸੀ ਨੇ ਇਸ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਅੱਤਵਾਦੀਆਂ ਦੇ ਹਮਲੇ 'ਚ 15 ਸੈਨਿਕ ਮਰੇ

ਕਾਬੁਲ, 21 ਅਕਤੂਬਰ (ਏ. ਐਫ. ਪੀ.)-ਅੱਜ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਤਵਾਦੀਆਂ ਵਲੋਂ ਕੀਤੇ ਆਤਮਗਾਤੀ ਹਮਲੇ ਵਿਚ 15 ਸੈਨਿਕ ਸਿੱਖਿਆਰਥੀ ਮਾਰੇ ਗਏ ਜਿਹੜੇ ਹਮਲੇ ਸਮੇਂ ਫ਼ੌਜੀ ਕੈਂਪ ਵਿੱਚਾ ਬਾਹਰ ਜਾ ਰਹੇ ਸਨ | ਕਾਬੁਲ ਵਿਚ ਪਿਛਲੇ 24 ਘੰਟਿਆਂ ਦੌਰਾਨ ਇਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX