ਤਾਜਾ ਖ਼ਬਰਾਂ


ਗੋਡੇ ਦੀ ਸੱਟ ਕਾਰਨ ਸਾਨੀਆ ਮਿਰਜ਼ਾ ਦਾ ਆਸਟ੍ਰੇਲੀਅਨ ਓਪਨ ਖੇਡਣਾ ਸ਼ੱਕੀ
. . .  1 day ago
ਸੈਮੀਫਾਈਨਲ 'ਚ ਪੀ.ਵੀ ਸਿੰਧੂ ਨੇ ਚੇਨ ਯੂਫੀ ਨੂੰ ਹਰਾਇਆ
. . .  1 day ago
ਨਵੀਂ ਦਿੱਲੀ, 16 ਦਸੰਬਰ- ਦੁਬਈ ਐੱਸ.ਐੱਸ.ਐਫ. ਟੂਰਨਾਮੈਂਟ 2017 ਦੇ ਸੈਮੀਫਾਈਨਲ 'ਚ ਪੀ.ਵੀ.ਸਿੰਧੂ ਨੇ ਚੇਨ ਯੂਫੀ ਨੂੰ ਹਰਾ ਕੇ ਫਾਈਨਲ...
ਗਿਣਤੀ ਹਾਲ 'ਚ ਅਬਜ਼ਰਵਰ ਤੋਂ ਬਿਨਾਂ ਮੋਬਾਈਲ ਫ਼ੋਨ 'ਤੇ ਪਾਬੰਦੀ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 16 ਦਸੰਬਰ- 18 ਦਸੰਬਰ ਨੂੰ ਹਿਮਾਚਲ ਤੇ ਗੁਜਰਾਤ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਹੋਣੀ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਬਜ਼ਰਵਰ ਤੋਂ ਬਿਨਾਂ ਕੋਈ ਵੀ ਗਿਣਤੀ ਹਾਲ 'ਚ ਮੋਬਾਈਲ ਦੀ...
ਬਾਰਡਰ 'ਤੇ ਰਿਟ੍ਰੀਟ ਸੈਰਾਮਨੀ 'ਚ ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ
. . .  1 day ago
ਫ਼ਾਜ਼ਿਲਕਾ 16 ਦਸੰਬਰ (ਪ੍ਰਦੀਪ ਕੁਮਾਰ) - ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵਲੋਂ ਅੱਜ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਫ਼ਾਜ਼ਿਲਕਾ ਸੈਕਟਰ ਦੇ ਸਾਦਕੀ ਬਾਰਡਰ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਵਲੋਂ ਭਾਰਤ-ਪਾਕਿ...
ਨੌਜਵਾਨ ਦੀ ਲਾਸ਼ ਚੌਂਕ 'ਚ ਰੱਖ ਕੇ ਪਰਿਵਾਰ ਵਾਲਿਆ ਤੇ ਲੋਕਾਂ ਨੇ ਲਾਇਆ ਧਰਨਾ
. . .  1 day ago
ਜੈਤੋ, 16 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਬਠਿੰਡਾ ਰੋਡ 'ਤੇ ਸਥਿਤ ਬਸੰਤ ਨਗਰ ਵਿਖੇ 11 ਕੇ. ਵੀ. ਲਾਇਨ ਤੋਂ ਕਰੰਟ ਲੱਗਣ ਕਰਕੇ ਕੰਟ੍ਰੈੱਕਟ ਬੇਸ 'ਤੇ ਬਿਜਲੀ ਬੋਰਡ ਜੈਤੋ ਵਿਖੇ ਕੰਮ ਕਰਦੇ ਨੌਜਵਾਨ...
23 ਦਸੰਬਰ ਨੂੰ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਨਾਂਦੇੜ ਨੂੰ ਫਲਾਈਟ - ਔਜਲਾ
. . .  1 day ago
ਰਾਜਾਸਾਂਸੀ, 16 ਦਸੰਬਰ (ਹੇਰ)- ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਨੂੰ ਫਲਾਈਟ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਜਾਈ ਜਾਵੇਗੀ ਸਨਮਾਨ ਯਾਤਰਾ- ਪ੍ਰੀਤੀ ਸਪਰ
. . .  1 day ago
ਸ੍ਰੀ ਅਨੰਦਪੁਰ ਸਾਹਿਬ, 16 ਦਸੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) -ਸਰਬ ਭਾਰਤੀ ਕਸ਼ਮੀਰੀ ਬ੍ਰਾਹਮਣ ਸਮਾਜ ਵੱਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਨੂੰ ਸਮਰਪਿਤ...
1971 ਦਾ ਬਦਲਾ ਲੈਣ ਲਈ ਕਸ਼ਮੀਰ ਸਹੀ ਰਸਤਾ - ਹਾਫ਼ਿਜ਼
. . .  1 day ago
ਲਾਹੌਰ, 16 ਦਸੰਬਰ- ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਨੇ ਫਿਰ ਭਾਰਤ ਵਿਰੁੱਧ ਆਪਣੀ ਨਫ਼ਰਤ ਦਾ ਇਜ਼ਹਾਰ ਕੀਤਾ ਹੈ। ਹਾਫ਼ਿਜ਼ ਨੇ ਕਿਹਾ ਕਿ...
ਐਗਜ਼ਿਟ ਪੋਲ ਜਾਅਲੀ- ਵੀਰਭੱਦਰ
. . .  1 day ago
ਜ਼ਿਲ੍ਹਾ ਫ਼ਰੀਦਕੋਟ ਦੇ ਨੌਜਵਾਨ ਦੀ ਫਿਲੀਪਾਈਨ 'ਚ ਹੱਤਿਆ
. . .  1 day ago
ਮਮਤਾ ਨੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਐਫ.ਆਰ.ਡੀ.ਆਈ. ਬਿੱਲ ਦਾ ਕੀਤਾ ਵਿਰੋਧ
. . .  1 day ago
ਕੱਲ੍ਹ ਫੜੇ ਗਏ ਗੈਂਗਸਟਰਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ
. . .  1 day ago
ਮੁਜ਼ੱਫ਼ਰਨਗਰ ਦੰਗਾ ਮਾਮਲਾ : ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਵਿਧਾਇਕਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ
. . .  1 day ago
ਰਾਏਬਰੇਲੀ ਤੋਂ 2019 ਦੀ ਚੋਣ ਲੜਨਗੇ ਸੋਨੀਆ- ਪ੍ਰਿਅੰਕਾ
. . .  1 day ago
ਜੀ.ਐੱਸ.ਟੀ.ਕੌਂਸਲ ਨੇ ਈ-ਵੇਅ ਬਿੱਲ ਲਾਗੂ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਸੈਰ ਕਰਨ ਗਏ ਸਾਬਕਾ ਫ਼ੌਜੀ ਦਾ ਭੇਦਭਰੇ ਹਾਲਾਤ 'ਚ ਕਤਲ
. . .  1 day ago
ਪੰਜਾਬ ਤੇ ਹਰਿਆਣਾ 'ਚ ਛਿੜਿਆ ਕਾਂਬਾ
. . .  1 day ago
ਗੁਜਰਾਤ ਚੋਣਾਂ : 6 ਬੂਥਾਂ 'ਤੇ ਭਲਕੇ ਦੁਬਾਰਾ ਹੋਵੇਗੀ ਚੋਣ
. . .  1 day ago
ਲੁਟੇਰੇ ਦਿਨ ਦਿਹਾੜੇ 3 ਲੱਖ 30 ਹਜ਼ਾਰ ਦੀ ਨਕਦੀ ਲੁੱਟ ਕੇ ਫ਼ਰਾਰ
. . .  1 day ago
ਮਹਿਲਾ ਸਮੇਤ ਪੰਜ ਨਕਸਲੀਆਂ ਨੇ ਕੀਤਾ ਆਤਮ ਸਮਰਪਣ
. . .  1 day ago
ਪ੍ਰਧਾਨ ਮੰਤਰੀ ਨੇ ਮਿਜ਼ੋਰਮ ਤੇ ਮੇਘਾਲਿਆ ਵਿਚ ਵਿਕਾਸ ਪ੍ਰਾਜੈਕਟਾਂ ਦੇ ਕੀਤੇ ਉਦਘਾਟਨ
. . .  1 day ago
ਅਮਰੀਕਾ ਐਚ-1ਬੀ ਵੀਜ਼ਾ ਧਾਰਕ ਦੇ ਸਾਥੀ ਦਾ ਕੰਮ ਕਰਨ ਦਾ ਹੱਕ ਖੋਹ ਸਕਦੈ
. . .  1 day ago
ਕਾਂਗਰਸ ਨੇ ਛੇ ਬਾਗ਼ੀ ਉਮੀਦਵਾਰਾਂ ਸਣੇ 9 ਆਗੂ ਪਾਰਟੀ 'ਚੋਂ ਕੱਢੇ
. . .  1 day ago
ਮਿਊਂਸੀਪਲ ਚੋਣਾਂ ਲਈ ਪੋਲਿੰਗ ਪਾਰਟੀਆਂ ਚੋਣ ਸਮਗਰੀ ਸਮੇਤ ਰਵਾਨਾ
. . .  1 day ago
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਭਾਜਪਾ ਵੀ ਸਾਡੇ ਭੈਣ ਭਰਾ ਵਾਂਗ ਪਰ ਅਸੀਂ ਉਨ੍ਹਾਂ ਨਾਲ ਸਹਿਮਤ ਨਹੀਂ - ਰਾਹੁਲ ਗਾਂਧੀ
. . .  1 day ago
ਭਾਜਪਾ ਦੇਸ਼ ਨੂੰ ਤੋੜ ਰਹੀ ਹੈ - ਰਾਹੁਲ ਗਾਂਧੀ
. . .  1 day ago
ਅਸੀਂ ਕਾਂਗਰਸ ਨੂੰ ਦੇਸ਼ ਦੀ ਸਭ ਤੋਂ ਨੌਜਵਾਨ ਪਾਰਟੀ ਬਣਾਉਣ ਜਾ ਰਹੇ ਹਾਂ - ਰਾਹੁਲ ਗਾਂਧੀ
. . .  1 day ago
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੰਬੋਧਨ
. . .  1 day ago
ਕੋਲਾ ਘੁਟਾਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਨੂੰ ਤਿੰਨ ਸਾਲ ਕੈਦ ਤੇ 25 ਲੱਖ ਜੁਰਮਾਨਾ
. . .  1 day ago
ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਸੰਭਾਲਿਆ
. . .  1 day ago
ਗੁਰਦਾਸਪੁਰ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ
. . .  1 day ago
ਰਾਹੁਲ ਦੀ ਤਾਜਪੋਸ਼ੀ ਲਈ ਸਮਾਗਮ ਸ਼ੁਰੂ
. . .  1 day ago
ਅਕਾਲੀ ਆਗੂ 'ਤੇ ਚਲਾਈ ਗਈ ਗੋਲੀ
. . .  1 day ago
ਕਾਂਗਰਸ ਹੈੱਡਕੁਆਰਟਰ ਬਾਹਰ ਵਰਕਰਾਂ ਵਲੋਂ ਜਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਪੋਹ ਸੰਮਤ 549
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ
  •     Confirm Target Language  

ਪਹਿਲਾ ਸਫ਼ਾ

ਰਾਹੁਲ ਗਾਂਧੀ ਨੇ ਸੰਭਾਲੀ ਕਾਂਗਰਸ ਦੀ ਕਮਾਨ

ਅਹੁਦਾ ਸੰਭਾਲਦਿਆਂ ਹੀ ਭਾਜਪਾ 'ਤੇ ਸਾਧਿਆ ਨਿਸ਼ਾਨਾ
'ਉਹ ਤੋੜਦੇ ਹਨ, ਅਸੀਂ ਜੋੜਦੇ ਹਾਂ'
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 16 ਦਸੰਬਰ-ਪੀੜ੍ਹੀ ਦਰ ਪੀੜ੍ਹੀ ਬਦਲਾਅ ਦੀ ਗਵਾਹੀ ਦਿੰਦੀ 132 ਸਾਲ ਪੁਰਾਣੀ ਕਾਂਗਰਸ ਪਾਰਟੀ ਦੀ ਕਮਾਨ ਸਨਿਚਰਵਾਰ ਨੂੰ ਰਸਮੀ ਤੌਰ 'ਤੇ ਅਹੁਦਾ ਛੱਡ ਰਹੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਬੇਟੇ ਰਾਹੁਲ ਗਾਂਧੀ ਦੇ ਸਪੁਰਦ ਕਰ ਦਿੱਤੀ, ਜਿਸ (ਰਾਹੁਲ) ਨੇ ਇਸ 'ਗ੍ਰੈਂਡ ਓਲਡ ਪਾਰਟੀ' 'ਗ੍ਰੈਂਡ ਓਲਡ ਐਾਡ ਯੰਗ ਪਾਰਟੀ' ਬਣਾਉਣ ਦਾ ਅਹਿਦ ਕੀਤਾ | ਕਮਾਨ ਸੰਭਾਲਦਿਆਂ ਹੀ ਰਾਹੁਲ ਗਾਂਧੀ ਨੇ ਆਪਣੇ ਇਸ ਅਹਿਦ ਨਾਲ ਆਉਣ ਵਾਲੇ ਸਮੇਂ 'ਚ ਪਾਰਟੀ ਦੇ 'ਸੰਭਾਵਿਤ ਅੰਦਰੂਨੀ ਬਦਲਾਵਾਂ' ਦਾ ਸੰਕੇਤ ਦਿੱਤਾ, ਸਗੋਂ ਬਤੌਰ ਪ੍ਰਧਾਨ ਦਿੱਤੇ ਆਪਣੇ ਪਹਿਲੇ ਹੀ ਭਾਸ਼ਣ 'ਚ ਭਾਜਪਾ ਅਤੇ ਅਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਕੇ ਇਹ ਸੰਦੇਸ਼ ਵੀ ਦਿੱਤਾ ਕਿ ਉਹ ਕਾਂਗਰਸ ਦੀ ਹੋਂਦ ਨੂੰ ਦਰਪੇਸ਼ ਚੁਣੌਤੀ ਤੋਂ ਵਾਕਿਫ਼ ਹਨ | ਜਦਕਿ ਦੂਜੇ ਪਾਸੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਆਪਣੇ ਆਖ਼ਰੀ ਸੰਬੋਧਨ 'ਚ ਹੋਂਦ ਦੇ ਇਸ ਖ਼ਤਰੇ ਨੂੰ ਨਾ ਸਿਰਫ ਇਸ਼ਾਰਿਆਂ 'ਚ ਸਮਝਾਉਂਦਿਆਂ ਕਿਹਾ ਕਿ ਜਦ ਉਨ੍ਹਾਂ ਨੇ ਪਾਰਟੀ ਦੀ ਕਮਾਨ ਸੰਭਾਲੀ ਸੀ, ਤਾਂ ਵੀ ਕਾਂਗਰਸ ਹਾਸ਼ੀਏ 'ਤੇ ਸੀ, ਪਰ ਮਜ਼ਬੂਤ ਇਰਾਦਿਆਂ, ਅਸੂਲਾਂ ਅਤੇ ਸਮਰਪਣ ਨਾਲ ਕਾਂਗਰਸ ਮੁੜ ਖੁਦ ਨੂੰ ਖੜ੍ਹਾ ਕਰ ਪਾਈ | ਨਹਿਰੂ ਗਾਂਧੀ ਪਰਿਵਾਰ ਦੇ ਛੇਵੇਂ ਮੈਂਬਰ ਰਾਹੁਲ ਗਾਂਧੀ ਦੀ ਰਸਮੀ ਤਾਜਪੋਸ਼ੀ ਦੇ ਮੌਕੇ ਕਾਂਗਰਸ ਸਦਰ ਮੁਕਾਮ ਵਿਖੇ ਪਟਾਕਿਆਂ ਦੇ ਸ਼ੋਰ ਅਤੇ ਨਾਅਰਿਆਂ ਦੀ ਆਵਾਜ਼ 'ਚ ਚੋਣ ਅਧਿਕਾਰੀ ਐਮ. ਰਾਮਚੰਦਰਨ ਨੇ ਸਰਟੀਫਿਕੇਟ ਦੇ ਕੇ ਪਾਰਟੀ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਪੁਰਦ ਕੀਤੀ | ਉਸ ਵੇਲੇ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਟੇਜ 'ਤੇ ਜਦਕਿ ਰਾਹੁਲ ਗਾਂਧੀ ਦੀ ਭੈਣ ਪਿ੍ਅੰਕਾ ਗਾਂਧੀ ਆਪਣੇ ਪਤੀ ਰਾਬਟ ਵਾਡਰਾ ਨਾਲ ਦਰਸ਼ਕਾਂ 'ਚ ਮੌਜੂਦ ਸੀ |
[ਸਫ਼ਾ 1 ਦੀ ਬਾਕੀ]
ਉਹ ਤੋੜਦੇ ਹਨ, ਅਸੀਂ ਜੋੜਦੇ ਹਾਂ-ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਵਜੋਂ ਆਪਣੇ ਪਹਿਲੇ ਭਾਸ਼ਣ 'ਚ ਭਾਜਪਾ ਨੂੰ ਫਿਰਕੂ ਪਾਰਟੀ ਦੱਸਦਿਆਂ ਰਾਹੁਲ ਗਾਂਧੀ ਨੇ ਸੱਤਾ ਧਿਰ 'ਤੇ ਦੇਸ਼ 'ਚ ਵੰਡੀਆਂ ਪਾਉਣ ਦਾ ਦੋਸ਼ ਲਾਉਣ ਦੇ ਨਾਲ-ਨਾਲ ਕਾਂਗਰਸ ਦੀ ਸ਼ਮੂਲੀਅਤ ਦੀ ਭਾਵਨਾ ਦਾ ਅਸੂਲ ਦੱਸਦਿਆਂ ਕਿਹਾ ਕਿ ਉਹ (ਭਾਜਪਾ) ਤੋੜਦੇ ਹਨ, ਜਦਕਿ ਅਸੀਂ (ਕਾਂਗਰਸ) ਜੋੜਦੇ ਹਾਂ | ਗੁਜਰਾਤ ਵਿਧਾਨ ਸਭਾ ਚੋਣਾਂ 'ਚ ਸਟਾਰ ਪ੍ਰਚਾਰਕ ਵਾਂਗ ਕਾਂਗਰਸ ਦਾ ਪ੍ਰਚਾਰ ਕਰਨ ਵਾਲੇ ਰਾਹੁਲ ਗਾਂਧੀ ਨੇ ਆਪਣੇ 'ਚੁਣਾਵੀ ਮੂਡ' ਨੂੰ ਕਾਇਮ ਰੱਖਦਿਆਂ ਭਾਜਪਾ 'ਤੇ ਇਕ ਤੋਂ ਬਾਅਦ ਇਕ ਕਈ ਸ਼ਬਦੀ ਤੀਰ ਚਲਾਏ | ਰਾਹੁਲ ਗਾਂਧੀ ਨੇ ਆਪਣੇ 13 ਸਾਲ ਦੇ ਸਿਆਸੀ ਸਫ਼ਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਸਿਆਸਤ 'ਚ ਕਦਮ ਰੱਖਿਆ ਸੀ, ਉਸ ਵੇਲੇ ਸਿਆਸਤ ਦਾ ਸਬੰਧ ਲੋਕਾਂ ਨਾਲ ਅਤੇ ਉਨ੍ਹਾਂ ਦੀ ਆਵਾਜ਼ ਨਾਲ ਸੀ, ਪਰ ਹੁਣ ਸੱਤਾ ਧਿਰ ਸਿਰਫ ਆਵਾਜ਼ ਦਬਾਉਣ 'ਚ ਯਕੀਨ ਰੱਖਦੀ ਹੈ | ਰਾਹੁਲ ਨੇ ਭਾਜਪਾ 'ਤੇ ਦੇਸ਼ 'ਚ ਹਿੰਸਾ ਅਤੇ ਅੱਗ ਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਸਮਝਾਉਣ ਦਾ ਯਤਨ ਕਰ ਰਹੀ ਹੈ ਕਿ ਇਕ ਵਾਰ ਦੇਸ਼ 'ਚ ਅੱਗ ਲੱਗ ਗਈ ਤਾਂ ਉਹ ਬੁਝਾਉਣੀ ਮੁਸ਼ਕਿਲ ਹੁੰਦੀ ਹੈ | ਭਾਜਪਾ ਦੀ ਵਿਦੇਸ਼ ਅਤੇ ਆਰਥਿਕ ਨੀਤੀ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ 21ਵੀਂ ਸਦੀ 'ਚ ਲੈ ਗਈ ਸੀ, ਜਦਕਿ ਮੋਦੀ ਜੀ ਦੇਸ਼ ਨੂੰ ਮੱਧਯੁਗ 'ਚ ਲੈ ਕੇ ਜਾ ਰਹੇ ਹਨ | ਇਸ ਦੇ ਨਾਲ ਹੀ ਅਸਿੱਧੇ ਢੰਗ ਨਾਲ ਘੱਟ ਗਿਣਤੀਆਂ ਅਤੇ ਵਿਸ਼ੇਸ਼ ਤੌਰ 'ਤੇ ਮੁਸਲਮਾਨਾਂ 'ਤੇ ਹੋ ਰਹੇ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਥੇ ਲੋਕਾਂ ਨੂੰ ਸਿਰਫ ਉਨ੍ਹਾਂ ਦੇ ਧਰਮ ਜਾਂ ਖਾਣ-ਪਾਣ ਦੇ ਆਧਾਰ 'ਤੇ ਕਤਲ ਕੀਤਾ ਜਾਂਦਾ ਸੀ ਅਤੇ ਪੂਰੀ ਪਾਰਟੀ ਸਿਰਫ ਇਕ ਸ਼ਖਸ ਦੀ ਛਵੀ ਉਭਾਰਨ 'ਚ ਮਸਰੂਫ਼ ਹੈ | ਇਥੇ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਜਿਸ ਸਮੇਂ ਕਾਂਗਰਸ ਦੀ ਕਮਾਨ ਹੱਥ 'ਚ ਲਈ ਹੈ, ਪਾਰਟੀ ਦੀ ਸਿਰਫ 5 ਰਾਜਾਂ 'ਚ ਸਰਕਾਰ ਹੈ | ਹਾਸ਼ੀਏ 'ਤੇ ਆਈ ਪਾਰਟੀ ਨੂੰ ਸੋਮਵਾਰ ਨੂੰ ਹੀ ਦੋ ਸੂਬਿਆਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੇ ਚੋਣ ਨਤੀਜਿਆਂ ਦੀ ਚੁਣੌਤੀ ਵੀ ਸਵੀਕਾਰ ਕਰਨੀ ਪੈਣੀ ਹੈ, ਜਿਸ 'ਚ ਚੋਣ ਸਰਵੇਖਣਾਂ ਅਨੁਸਾਰ ਕਾਂਗਰਸ ਦੀ ਹਾਰ ਨਿਸਚਿਤ ਹੈ | ਰਾਹੁਲ ਗਾਂਧੀ ਨੇ ਇਸੇ ਪਿਛੋਕੜ 'ਚ ਇਹ ਵੀ ਕਿਹਾ ਕਿ ਉਹ (ਭਾਜਪਾ) ਸਹੀ ਹੋਣ ਕਾਰਨ ਨਹੀਂ, ਸਗੋਂ ਸੱਤਾ ਦੀ ਦੁਰਵਰਤੋਂ ਕਾਰਨ ਜਿੱਤ ਰਹੀ ਹੈ | ਰਾਹੁਲ ਨੇ ਭਾਜਪਾ ਵਲੋਂ ਵਰਤੇ ਜਾਂਦੇ 'ਕਾਂਗਰਸ ਮੁਕਤ' ਭਾਰਤ 'ਤੇ ਵੀ ਤਨਜ਼ ਕਰਦਿਆਂ ਕਿਹਾ ਕਿ ਉਹ ਸਾਨੂੰ ਮਿਟਾਉਣ 'ਚ ਯਕੀਨ ਰੱਖਦੇ ਹਨ, ਜਦਕਿ ਕਾਂਗਰਸ ਭਾਜਪਾ ਸਮੇਤ ਸਾਰੇ ਭਾਰਤੀਆਂ ਦੀ ਸ਼ਮੂਲੀਅਤ ਦੀ ਸਿਆਸਤ 'ਚ ਯਕੀਨ ਰੱਖਦੇ ਹਨ | ਕਿਸੇ ਵੇਲੇ ਸੰਕੋਚੀ ਸਿਆਸਤਦਾਨ ਵਜੋਂ ਜਾਣੇ ਜਾਂਦੇ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਅਤੇ ਡਾ: ਮਨਮੋਹਨ ਸਿੰਘ ਦੀ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ |
ਨਿੱਜੀ ਹਮਲਿਆਂ ਨੇ ਰਾਹੁਲ ਨੂੰ ਕੀਤਾ ਮਜ਼ਬੂਤ-ਸੋਨੀਆ
ਕਾਂਗਰਸ ਪ੍ਰਧਾਨ ਵਜੋਂ ਆਪਣੇ ਆਖ਼ਰੀ ਭਾਸ਼ਣ ਦੀ ਸ਼ੁਰੂਆਤ ਮੌਕੇ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਨੂੰ 'ਨਵਾਂ ਦੌਰ ਅਤੇ ਨਵੀਂ ਅਗਵਾਈ' ਕਹਿ ਕੇ ਕਾਂਗਰਸੀ ਆਗੂਆਂ ਨਾਲ ਰੂਬਰੂ ਕਰ ਕੇ ਕਰਵਾਈ | ਭਾਵੁਕ ਹੋਈ ਸੋਨੀਆ ਨੇ ਸਿਆਸਤ 'ਚ ਆਪਣੀ ਆਮਦ ਤੋਂ ਲੈ ਕੇ ਆਪਣੇ 19 ਸਾਲਾਂ ਦੇ ਕੁਝ ਉਤਰਾਅ-ਚੜ੍ਹਾਅ ਵੀ ਸਾਂਝੇ ਕੀਤੇ | ਆਪਣੇ ਸੰਬੋਧਨ 'ਚ ਸੋਨੀਆ ਨੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਹਾਦਸਿਆਂ ਕਾਰਨ ਸਿਆਸਤ ਦੇ ਬਦਲੇ ਨਜ਼ਰੀਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੌਰ ਤੋਂ ਬਾਅਦ ਜਦ ਕਾਂਗਰਸ ਨੂੰ ਗੰਭੀਰ ਚੁਣੌਤੀਆਂ ਮਿਲਣ ਅਤੇ ਫਿਰਕੂ ਤਾਕਤਾਂ ਦੇ ਉਭਾਰ ਕਾਰਨ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਪਈ, ਜਿਸ ਵੇਲੇ ਕਾਂਗਰਸ ਸਿਰਫ 3 ਰਾਜਾਂ ਤੱਕ ਸੀਮਤ ਸੀ | ਹਿੰਦੀ 'ਚ ਦਿੱਤੇ ਭਾਸ਼ਣ 'ਚ ਸੋਨੀਆ ਨੇ ਪਾਰਟੀ ਦੇ ਸੰਘਰਸ਼ ਦਾ ਜ਼ਿਕਰ ਕਰਨ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵੀ ਧੰਨਵਾਦ ਕੀਤਾ | ਇਸ ਦੇ ਨਾਲ ਹੀ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸੱਤਾ, ਸ਼ੁਹਰਤ ਅਤੇ ਸੁਆਰਥ ਕਾਂਗਰਸ ਦਾ ਮਕਸਦ ਨਹੀਂ, ਸਗੋਂ ਦੇਸ਼ ਅਤੇ ਉਸ ਦੀਆਂ ਕਦਰਾਂ ਦੀ ਰਾਖੀ ਕਰਨੀ ਮਕਸਦ ਹੈ | ਰਾਹੁਲ ਨੂੰ ਅਸ਼ੀਰਵਾਦ ਅਤੇ ਸ਼ੁੱਭ-ਕਾਮਨਾਵਾਂ ਦੇਣ ਤੋਂ ਇਲਾਵਾ ਸੋਨੀਆ ਨੇ ਰਾਹੁਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਚਪਨ ਤੋਂ ਹਿੰਸਾ ਅਤੇ ਨੁਕਸਾਨ ਦਾ ਦੁੱਖ ਝੱਲਣ ਤੋਂ ਬਾਅਦ ਵੀ ਸਿਆਸਤ 'ਚ ਆਉਣ 'ਤੇ ਬਾਅਦ ਵੀ ਨਿੱਜੀ ਹਮਲਿਆਂ ਨੇ ਰਾਹੁਲ ਨੂੰ ਮਜ਼ਬੂਤ ਇਨਸਾਨ ਬਣਾ ਦਿੱਤਾ ਹੈ | ਸੋਨੀਆ ਨੇ ਕਾਂਗਰਸੀਆਂ ਨੂੰ ਵੀ ਆਤਮ ਚਿੰਤਨ ਕਰਨ ਦਾ ਮਸ਼ਵਰਾ ਦਿੱਤਾ ਤਾਂ ਜੋ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਜਾ ਸਕੇ |
ਭਾਵੁਕ ਹੋਈ ਸੋਨੀਆ
ਆਪਣੇ ਭਾਵੁਕ ਭਾਸ਼ਣ ਤੋਂ ਬਾਅਦ ਸੋਨੀਆ ਜਦ ਵਾਪਸ ਆਪਣੀ ਸੀਟ ਵੱਲ ਪਰਤੀ ਤਾਂ ਰਾਹੁਲ ਗਾਂਧੀ ਖੜ੍ਹੇ ਹੋ ਕੇ ਉਨ੍ਹਾਂ ਦੀ ਉਡੀਕ ਕਰ ਰਹੇ ਸਨ | ਜਿਉਂ ਹੀ ਉਹ ਰਾਹੁਲ ਕੋਲ ਪਹੁੰਚੀ ਤਾਂ ਰਾਹੁਲ ਨੇ ਮਾਂ ਦਾ ਮੱਥਾ ਚੁੰਮ ਕੇ ਉਨ੍ਹਾਂ ਦਾ ਸਵਾਗਤ ਕੀਤਾ |
ਜਦ ਸੋਨੀਆ ਨੂੰ ਰੋਕਣਾ ਪਿਆ ਭਾਸ਼ਣ
ਸੋਨੀਆ ਗਾਂਧੀ ਜਿਉਂ ਹੀ ਭਾਸ਼ਣ ਦੇਣ ਲਈ ਖੜ੍ਹੀ ਹੋਈ ਤਾਂ ਕਾਂਗਰਸੀ ਵਰਕਰਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ | ਪਟਾਕਿਆਂ ਦੇ ਸ਼ੋਰ 'ਚ ਬੋਲਣ ਤੋਂ ਅਸਮਰੱਥ ਸੋਨੀਆ ਨੇ ਦੋ ਵਾਰ ਆਪਣਾ ਭਾਸ਼ਣ ਰੋਕ ਕੇ ਆਵਾਜ਼ ਬੰਦ ਕਰਨ ਨੂੰ ਕਿਹਾ | ਆਖਿਰਕਾਰ ਰਾਹੁਲ ਗਾਂਧੀ ਨੇ ਉੱਠ ਕੇ ਸੋਨੀਆ ਦੇ ਕੰਨ 'ਚ ਕੁਝ ਕਹਿੰਦਿਆਂ ਭਾਸ਼ਣ ਚਾਲੂ ਰੱਖਣ ਨੂੰ ਕਿਹਾ, ਜਿਸ ਤੋਂ ਬਾਅਦ ਸੋਨੀਆ ਨੇ ਮੁਸਕਰਾ ਕੇ ਮੁੜ ਭਾਸ਼ਣ ਸ਼ੁਰੂ ਕਰ ਦਿੱਤਾ | ਇਸ ਤੋਂ ਬਾਅਦ ਕੁਝ ਸਮੇਂ ਲਈ ਬੰਦ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਉਹ ਮੁੜ ਸ਼ੁਰੂ ਹੋ ਗਈ |
ਕਾਂਗਰਸ ਦਫ਼ਤਰ 'ਚ ਵੰਡੇ ਲੱਡੂ
ਇਸ ਮੌਕੇ 'ਤੇ ਕਾਂਗਰਸ ਸਦਰਮੁਕਾਮ 'ਤੇ ਸਵੇਰ ਤੋਂ ਹੀ ਜਸ਼ਨ ਦਾ ਮਾਹੌਲ ਸੀ | ਰਾਹੁਲ ਗਾਂਧੀ ਦੇ ਪੋਸਟਰ ਅਤੇ ਤਸਵੀਰਾਂ ਨਾਲ ਵਰਕਰ ਨੱਚਦੇ ਨਜ਼ਰ ਆਏ | 24 ਅਕਬਰ ਰੋਡ ਦੇ ਬਾਹਰ ਭੰਗੜੇ ਸਮੇਤ ਕਈ ਤਰ੍ਹਾਂ ਦੇ ਲੋਕ ਨਾਚਾਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ | ਸਦਰਮੁਕਾਮ ਦੇ ਬਾਹਰ ਹੀ ਲੱਡੂਆਂ ਦੇ ਨਾਲ ਹਰ ਆਉਣ-ਜਾਣ ਵਾਲੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸੀ | ਰਾਹੁਲ ਦੀ ਤਾਜਪੋਸ਼ੀ ਲਈ ਸਰਟੀਫਿਕੇਟ ਤੋਂ ਇਲਾਵਾ ਪ੍ਰਧਾਨ ਵਜੋਂ ਉਨ੍ਹਾਂ ਦੇ ਨਾਂਅ ਦੀ ਤਖ਼ਤੀ ਬਦਲਾਅ ਦਰਸਾ ਰਹੀ ਸੀ | ਦੀਵਾਲੀ ਅਤੇ ਹੋਲੀ ਜਿਹੇ ਉਸ ਮਾਹੌਲ 'ਚ ਪਟਾਕਿਆਂ ਦੇ ਨਾਲ-ਨਾਲ ਗੁਲਾਲ ਵੀ ਉਡਾਏ ਜਾ ਰਹੇ ਸਨ | ਸਦਰਮੁਕਾਮ ਦੇ ਪਾਰਕ 'ਚ ਹੋਏ ਇਸ ਸਮਾਗਮ 'ਚ ਹਰ ਰਾਜ ਦੇ ਉੱਘੇ ਕਾਂਗਰਸੀ ਆਗੂਆਂ ਨੇ ਸ਼ਿਰਕਤ ਕੀਤੀ |
ਕਾਂਗਰਸ ਦੇ ਇਤਿਹਾਸ ਦਾ ਖਾਸ ਦਿਨ-ਡਾ: ਮਨਮੋਹਨ ਸਿੰਘ
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੱਜ ਦੇ ਦਿਨ ਨੂੰ ਕਾਂਗਰਸ ਦੇ ਇਤਿਹਾਸ ਦਾ ਵਿਸ਼ੇਸ਼ ਦਿਨ ਕਰਾਰ ਦਿੰਦਿਆਂ ਰਾਹੁਲ ਗਾਂਧੀ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ | ਇਸ ਤੋਂ ਪਹਿਲਾਂ ਵੀ ਡਾ: ਸਿੰਘ ਰਾਹੁਲ ਗਾਂਧੀ ਨੂੰ ਪਾਰਟੀ ਦਾ ਚਹੇਤਾ ਕਰਾਰ ਦੇ ਚੁੱਕੇ ਹਨ | ਉਨ੍ਹਾਂ ਮੌਜੂਦਾ ਸਿਆਸੀ ਹਾਲਾਤ ਨੂੰ 'ਡਰ ਦੀ ਸਿਆਸਤ' ਦੱਸਦਿਆਂ ਰਾਹੁਲ ਨੂੰ 'ਉਮੀਦ ਦੀ ਸਿਆਸਤ' ਸ਼ੁਰੂ ਕਰਨ ਨੂੰ ਕਿਹਾ |

3 ਨਗਰ ਨਿਗਮ ਤੇ 29 ਨਗਰ ਪੰਚਾਇਤਾਂ ਤੇ ਕੌ ਾਸਲਾਂ ਲਈ ਵੋਟਾਂ ਅੱਜ

ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਚੰਡੀਗੜ੍ਹ, 16 ਦਸੰਬਰ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਵਿਚ 3 ਨਗਰ ਨਿਗਮਾਂ ਤੇ 29 ਨਗਰ ਪੰਚਾਇਤਾਂ ਤੇ ਕੌਾਸਲਾਂ ਦੀਆਂ ਚੋਣਾਂ ਕੱਲ੍ਹ 17 ਦਸੰਬਰ ਐਤਵਾਰ ਨੂੰ ਹੋਣਗੀਆਂ | ਵੋਟਾਂ ਪਾਉਣੀਆਂ ਸਵੇਰੇ 8 ਵਜੇ ਸ਼ੁਰੂ ਹੋਣਗੀਆਂ ਤੇ ਸ਼ਾਮ 4 ਵਜੇ ਤੱਕ ਪਾਈਆਂ ਜਾ ਸਕਣਗੀਆਂ | ਸਰਕਾਰੀ ਹਲਕੇ ਅਨੁਸਾਰ ਜਿਹੜੇ ਵੋਟਰ ਸ਼ਾਮੀ 4 ਵਜੇ ਤੱਕ ਸਬੰਧਤ ਚੋਣ ਬੂਥ ਦੇ ਘੇਰੇ ਅੰਦਰ ਦਾਖ਼ਲ ਹੋ ਜਾਣਗੇ, ਉਨ੍ਹਾਂ ਨੂੰ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੱਕ ਵੋਟ ਪਾਉਣ ਦੀ ਇਜਾਜ਼ਤ ਹੋਏਗੀ ਭਾਵੇਂ ਵਾਧੂ ਸਮਾਂ ਵੀ ਕਿਉਂ ਨਾ ਦੇਣਾ ਪਵੇ | ਤੁਰੰਤ ਪਿੱਛੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ | ਨਤੀਜੇ ਕੱਲ੍ਹ ਦੇਰ ਰਾਤ ਤਕ ਐਲਾਨੇ ਜਾਣਗੇ | ਤਿੰਨੇ ਨਗਰ ਨਿਗਮਾਂ ਦੀਆਂ ਚੋਣਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ 'ਆਪ' ਆਪੋ ਆਪਣੇ ਚੋਣ ਨਿਸ਼ਾਨ 'ਤੇ ਲੜ ਰਹੀਆਂ ਹਨ |

ਪਹਿਲੀ ਵਾਰ ਹੋਵੇਗੀ 'ਨੋਟਾ' ਬਟਨ ਦੀ ਵਰਤੋਂ

ਮਾਨਸਾ, 16 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਵੇਂ ਪੰਜਾਬ ਸਮੇਤ ਦੇਸ਼ ਦੇ ਕਈ ਰਾਜਾਂ 'ਚ ਪਿਛਲੇ ਸਮੇਂ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ 2014 ਦੀਆਂ ਲੋਕ ਸਭਾ ਚੋਣਾਂ ਮੌਕੇ 'ਨੋਟਾ' (ਕੋਈ ਵੀ ਉਮੀਦਵਾਰ ਪਸੰਦ ਨਹੀਂ) ਵਾਲੇ ਬਟਨ ਦੀ ਵਰਤੋਂ ਹੋ ਚੁੱਕੀ ਹੈ, ਪਰ ਪੰਜਾਬ ਮਿਉਂਸਪਲ ਚੋਣਾਂ ਵਿਚ ਇਸ ਬਟਨ ਦੀ ਵਰਤੋਂ ਪਹਿਲੀ ਵਾਰ 17 ਦਸੰਬਰ ਨੂੰ ਹੋਵੇਗੀ | ਜ਼ਿਕਰਯੋਗ ਹੈ ਕਿ ਭਲਕੇ ਰਾਜ 'ਚ 3 ਨਗਰ ਨਿਗਮਾਂ ਦੇ ਨਾਲ 32 ਨਗਰ ਕੌਾਸਲ ਤੇ 29 ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਹੋ ਰਹੀਆਂ ਹਨ | ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਮੌਕੇ 'ਨੋਟਾ' ਦੀ ਵਰਤੋਂ ਕਰਨ ਨਾਲ ਭਾਰਤ ਉਨ੍ਹਾਂ ਮੋਹਰੀ ਦੇਸ਼ਾਂ ਵਿਚ ਸ਼ਾਮਿਲ ਹੋ ਗਿਆ ਸੀ, ਜਿੱਥੇ 'ਨੋਟਾ' ਬਟਨ ਦੀ ਵਰਤੋਂ ਕੀਤੀ ਜਾਂਦੀ ਹੈ | ਦੱਸਣਾ ਬਣਦਾ ਹੈ ਕਿ ਫਰਾਂਸ, ਬੈਲਜੀਅਮ, ਗਰੀਸ, ਬੰਗਲਾਦੇਸ਼ ਆਦਿ ਇਸ ਬਟਨ ਨੂੰ ਪਹਿਲਾਂ ਹੀ ਵਰਤੋਂ ਵਿਚ ਲਿਆ ਚੁੱਕੇ ਹਨ |

ਕੋਲਾ ਘੁਟਾਲਾ : ਮਧੂ ਕੋਡਾ ਸਮੇਤ ਦੋ ਨੂੰ ਤਿੰਨ ਸਾਲ ਕੈਦ

ਨਵੀਂ ਦਿੱਲੀ, 16 ਦਸੰਬਰ (ਪੀ. ਟੀ. ਆਈ.)-ਅੱਜ ਇਕ ਵਿਸ਼ੇਸ਼ ਅਦਾਲਤ ਨੇ ਕੋਲਾ ਘੁਟਾਲੇ ਵਿਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਅਤੇ ਸਾਬਕਾ ਕੋਲਾ ਸਕੱਤਰ ਐਚ. ਸੀ. ਗੁਪਤਾ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੇ ਕਿਹਾ ਕਿ ਸਫੈਦਪੋਸ਼ ਅਪਰਾਧ ਸਧਾਰਨ ਜ਼ੁਰਮਾਂ ਨਾਲੋਂ ਸਮਾਜ ਲਈ ਜ਼ਿਆਦਾ ਖਤਰਨਾਕ ਹਨ | ਝਾਰਖੰਡ ਵਿਚ ਕੋਲਕਾਤਾ ਦੀ ਕੰਪਨੀ ਵਿਨੀ ਆਇਰਨ ਅਤੇ ਸਟੀਲ ਉਦਯੋਗ ਲਿਮਟਿਡ ਨੂੰ ਰਾਜਹਾਰਾ ਉੱਤਰੀ ਕੋਲਾ ਬਲਾਕ ਦੀ ਵੰਡ ਵਿਚ ਅਪਰਾਧਿਕ ਸਾਜਿਸ਼ ਰਚਣ ਅਤੇ ਭਿ੍ਸ਼ਟਾਚਾਰ ਵਿਚ ਸ਼ਾਮਿਲ ਹੋਣ ਬਦਲੇ ਝਾਰਖੰਡ ਦੇ ਸਾਬਕਾ ਮੁੱਖ ਸਕੱਤਰ ਏ. ਕੇ. ਬਾਸੂ ਅਤੇ ਸਾਬਕਾ ਮੁੱਖ ਮੰਤਰੀ ਨੇੜਲੇ ਸਹਾਇਕ ਵਿਜੇ ਜੋਸ਼ੀ ਨੂੰ ਵੀ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਭਾਰਤ ਪਰਾਸ਼ਰ ਨੇ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਮੇਂ ਦੇ ਕੋਲਾ ਘੁਟਾਲਾ ਵਿਚ ਕੰਪਨੀ, ਕੋਡਾ ਅਤੇ ਗੁਪਤਾ ਨੂੰ ਕ੍ਰਮਵਾਰ 50 ਲੱਖ ਰੁਪਏ, 25 ਲੱਖ ਤੇ ਇਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ | ਅਦਾਲਤ ਨੇ ਕਿਹਾ ਕਿ ਜੋਸ਼ੀ ਨੂੰ 25 ਲੱਖ ਅਤੇ ਬਾਸੂ ਨੂੰ ਇਕ ਲੱਖ ਰੁਪਏ ਜੁਰਮਾਨਾ ਦੇਣਾ ਪਵੇਗਾ | ਮਾਣਯੋਗ ਜੱਜ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸਫੈਦਪੋਸ਼ ਅਪਰਾਧ ਸਮਾਜ ਲਈ ਸਧਾਰਨ ਅਪਰਾਧਾਂ ਨਾਲ ਜ਼ਿਆਦਾ ਖਤਰਨਾਕ ਹਨ ਕਿਉਂਕਿ ਇਸ ਵਿਚ ਵਿਤੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਦੂਸਰਾ ਲੋਕਾਂ ਦੇ ਮਨੋਬਲ ਨੂੰ ਸੱਟ ਵੱਜਦੀ ਹੈ | ਉਨ੍ਹਾਂ ਕਿਹਾ ਕਿ ਡਕੈਤੀ ਅਤੇ ਚੋਰੀ ਵਗੈਰਾ ਨਾਲ ਨੁਕਸਾਨ ਕੁਝ ਹਜ਼ਾਰਾਂ ਵਿਚ ਹੁੰਦਾ ਹੈ ਪਰ ਸਫੈਦਪੋਸ਼ ਅਪਰਾਧ ਨਾਲ ਨੁਕਸਾਨ ਕੇਵਲ ਲੱਖਾਂ 'ਚ ਹੀ ਨਹੀਂ ਸਗੋਂ ਕਰੋੜਾਂ 'ਚ ਹੁੰਦਾ ਹੈ | ਜੱਜ ਪਰਾਸ਼ਰ ਨੇ ਕਿਹਾ ਕਿ ਦੋਸ਼ੀ ਠਹਿਰਾਏ ਵਿਅਕਤੀ ਨੇਕਚਲਣੀ ਜ਼ਮਾਨਤ ਦੇ ਹੱਕਦਾਰ ਨਹਾੀਂ ਪਰ ਜੱਜ ਨੇ ਦੋਸ਼ੀਆਂ ਦੀ ਦੋ ਮਹੀਨਿਆਂ ਲਈ ਅੰਤਰਿਮ ਜ਼ਮਾਨਤ ਮਨਜ਼ੂਰ ਕਰ ਲਈ ਤਾਂ ਜੋ ਉਹ ਫ਼ੈਸਲੇ ਖਿਲਾਫ ਹਾਈ ਕੋਰਟ ਵਿਚ ਚੁਣੌਤੀ ਦੇ ਸਕਣ | ਸੁਪਰੀਮ ਕੋਰਟ ਦੇ 2013 ਦੇ ਫ਼ੈਸਲੇ ਦੀ ਰੋਸ਼ਨੀ ਵਿਚ ਅੱਜ ਦੀ ਸਜ਼ਾ ਕਾਰਨ ਕੋਡਾ ਚੋਣ ਨਹੀਂ ਲੜ ਸਕੇਗਾ | ਵਿਸ਼ੇਸ਼ ਅਦਾਲਤ ਨੇ ਅੱਜ ਦੇ ਹੁਕਮ ਸਮੇਤ ਹੁਣ ਤਕ 30 ਕੋਲਾ ਬਲਾਕ ਵੰਡ ਘੁਟਾਲੇ ਦੇ ਚਾਰ ਮਾਮਲਿਆਂ ਵਿਚ ਫ਼ੈਸਲਾ ਸੁਣਾਇਆ ਹੈ ਅਤੇ 12 ਵਿਅਕਤੀਆਂ ਅਤੇ ਚਾਰ ਕੰਪਨੀਆਂ ਨੂੰ ਕਸੂਰਵਾਰ ਕਰਾਰ ਦਿੱਤਾ ਹੈ | ਸਜ਼ਾ ਸੁਣਾਏ ਜਾਣ ਪਿੱਛੋਂ ਕੋਡਾ ਨੇ ਕਿਹਾ ਕਿ ਉਹ ਇਸ ਗੱਲ ਲਈ ਨਿਰਾਸ਼ ਹੈ ਕਿ ਉਹ ਪੂਰੇ ਯਤਨਾਂ ਦੇ ਬਾਵਜੂਦ ਆਪਣੇ ਆਪ ਨੂੰ ਨਿਰਦੋਸ਼ ਸਾਬਤ ਨਹੀਂ ਕਰ ਸਕਿਆ ਅਤੇ ਉਹ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਨ ਪਿੱਛੋਂ ਹਾਈ ਕੋਰਟ ਤਕ ਪਹੁੰਚ ਕਰੇਗਾ | ਉਸ ਨੂੰ 25 ਲੱਖ ਰੁਪਏ ਕੀਤੇ ਜੁਰਮਾਨੇ ਬਾਰੇ ਕੋਡਾ ਨੇ ਕਿਹਾ ਕਿ ਉਸ ਦੇ ਬੈਂਕ ਖਾਤੇ ਜਾਮ ਕੀਤੇ ਹੋਏ ਹਨ ਅਤੇ ਉਸ ਨੂੰ ਜ਼ਮਾਨਤ ਲਈ ਉਧਾਰ ਪੈਸੇ ਲੈਣੇ ਪੈਣਗੇ |

ਦੇਸ਼ ਭਰ 'ਚੋਂ ਫੜੇ ਨਸ਼ਾ ਤਸਕਰਾਂ 'ਚੋਂ 37 ਫ਼ੀਸਦੀ ਪੰਜਾਬ ਦੇ

ਹਰ ਸਾਲ 7500 ਕਰੋੜ ਦੇ ਨਸ਼ੀਲੇ ਪਦਾਰਥ ਵਿਕਦੇ ਹਨ ਸੂਬੇ 'ਚ
ਮਲਕੀਅਤ ਸਿੰਘ


ਫ਼ਿਰੋਜ਼ਪੁਰ, 16 ਦਸੰਬਰ- ਪਿਛਲੇ ਸਮੇਂ ਦੌਰਾਨ ਜਿਥੇ ਨਸ਼ੇੜੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ, ਉਥੇ ਪੰਜਾਬ ਦੀ ਪਛਾਣ ਨਸ਼ੇ ਦੀ ਮੰਡੀ ਵਜੋਂ ਹੋਈ ਹੈ | ਦਿੱਲੀ ਦੇ ਏਮਜ਼ ਹਸਪਤਾਲ ਵਲੋਂ ਨਸ਼ਿਆਂ ਬਾਰੇ ਕਰਵਾਏ ਸਰਵੇਖਣ ਅਨੁਸਾਰ ਪੰਜਾਬ 'ਚ ਹਰ ਸਾਲ 7500 ਕਰੋੜ ਦੇ ਨਸ਼ੀਲੇ ਪਦਾਰਥ ਵਿਕਦੇ ਹਨ | ਗ੍ਰਹਿ ਮੰਤਰਾਲੇ ਦੀ ਇਕ ਰਿਪੋਰਟ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਦੇਸ਼ 'ਚੋਂ ਫੜੇ ਗਏ ਨਸ਼ਾ ਤਸਕਰਾਂ 'ਚੋਂ 37 ਫ਼ੀਸਦੀ ਨਸ਼ਾ ਤਸਕਰ ਪੰਜਾਬ ਦੇ ਹੀ ਹਨ | ਵਿਸ਼ਵ ਭਰ 'ਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ 'ਚ ਸ਼ਰਾਬ ਅਤੇ ਨਸ਼ਿਆਂ ਦੇ ਸੇਵਨ ਦਾ 5ਵਾਂ ਕਾਰਨ ਮੰਨਿਆ ਗਿਆ ਹੈ | ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਅਨੁਸਾਰ ਵੀ 58.4 ਫ਼ੀਸਦੀ ਮਰਦਾਨਾ ਤਾਕਤ ਦੀ ਕਮੀ ਤੋਂ ਪੀੜਤ ਰੋਗੀ ਸ਼ਰਾਬ ਦੇ ਸੇਵਨ ਨਾਲ ਹੀ ਹੋ ਰਹੇ ਹਨ | ਜਦੋਂਕਿ ਆਬਕਾਰੀ ਨੀਤੀ ਤਹਿਤ ਪੰਜਾਬ 'ਚ ਪਿਛਲੇ ਵਰ੍ਹੇ 5500 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ ਅਤੇ ਇਸ ਸਾਲ 5100 ਕਰੋੜ ਰੁਪਏ ਦੀ ਸ਼ਰਾਬ ਵੇਚੀ ਜਾਵੇਗੀ | ਬੀਤੇ ਦੋ ਦਹਾਕਿਆਂ 'ਤੇ ਝਾਤ ਮਾਰੀ ਜਾਵੇ ਤਾਂ ਪੰਜਾਬ ਅੰਦਰ ਵਿਕ ਰਿਹਾ ਨਸ਼ਾ ਪੁਲਿਸ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਹੈ | ਨਸ਼ਾ ਤਸਕਰਾਂ ਦੇ ਨਾਲ-ਨਾਲ ਕੁਝ ਭਿ੍ਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਪੰਜਾਬ ਦੇ ਮੱਥੇ 'ਤੇ ਨਸ਼ਿਆਂ ਦਾ ਕਲੰਕ ਲਗਾਇਆ ਹੈ | ਪੁਲਿਸ ਥਾਣੇ 'ਚ ਬਣੇ ਮਾਲ ਖ਼ਾਨਿਆਂ 'ਚ ਜ਼ਬਤ ਕੀਤੇ ਨਸ਼ੇ ਨੂੰ ਚੋਰੀ ਕਰ ਕੇ ਵੇਚਣ ਵਾਲੇ ਪੁਲਿਸ ਕਰਮਚਾਰੀਆਂ 'ਤੇ ਹੋਏ ਪਰਚੇ ਇਸ ਦੀ ਗਵਾਹੀ ਭਰ ਰਹੇ ਹਨ | ਪੰਜਾਬ ਨੂੰ ਮਹਿਜ 4 ਹਫ਼ਤਿਆਂ 'ਚ ਨਸ਼ਾ ਮੁਕਤ ਕਰਵਾਉਣ ਵਾਲੀ ਕਾਂਗਰਸ ਸਰਕਾਰ 9 ਮਹੀਨਿਆਂ ਬਾਅਦ ਵੀ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਨਾ ਕਰ ਸਕੀ | ਬੇਸ਼ੱਕ ਪੰਜਾਬ ਅੰਦਰ ਨਸ਼ਾ ਖ਼ਤਮ ਕਰਨ ਦੇ ਮਨੋਰਥ ਨਾਲ ਪੁਲਿਸ ਦੀਆਂ ਵਿਸ਼ੇਸ਼ ਟੁਕੜੀਆਂ ਬਣਾ ਕੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਪਰ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਵੱਡੇ-ਵੱਡੇ ਧੁਨੰਤਰਾਂ ਨੂੰ ਨੱਥ ਪਾਉਣ ਦੀ ਬਜਾਏ ਮਾਲ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੰੁਚਾਉਣ ਵਾਲੇ ਛੋਟੇ-ਮੋਟੇ ਤਸਕਰਾਂ ਨੂੰ ਫੜ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ | ਆਲਮ ਇਹ ਹੈ ਕਿ ਪੰਜਾਬ 'ਚ ਅੱਜ ਵੀ ਚਿੱਟਾ, ਸਮੈਕ, ਗੋਲੀਆਂ ਆਦਿ ਜਿਉਂ ਦੀਆਂ ਤਿਉਂ ਹੀ ਵਿਕ ਰਹੀਆਂ ਹਨ ਤੇ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਗ਼ਰਕ ਹੋ ਰਹੀ ਹੈ ਅਤੇ ਨਸ਼ਿਆਂ ਦੀ ਲਪੇਟ 'ਚ ਆਏ ਨੌਜਵਾਨਾਂ ਦੇ ਕਿਸੇ ਨਾ ਕਿਸੇ ਘਰ 'ਚ ਸੱਥਰ ਵਿਛ ਰਹੇ ਹਨ |
ਮੋਗਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ 80 ਫ਼ੀਸਦੀ ਲੋਕ ਕਰਦੇ ਨੇ ਨਸ਼ਿਆਂ ਦਾ ਕਾਰੋਬਾਰ

ਮੋਗਾ ਜ਼ਿਲ੍ਹੇ ਦੇ ਤਿੰਨ ਪਿੰਡ ਦੋਲੇ ਵਾਲਾ, ਨੂਰਪੁਰ ਹਕੀਮਾਂ ਅਤੇ ਮਾਹਲਾ ਨਸ਼ਾ ਤਸਕਰੀ 'ਚ ਪੂਰੇ ਪੰਜਾਬ ਅੰਦਰ ਮਸ਼ਹੂਰ ਹਨ, ਜਿਥੋਂ ਦੇ ਵਸਨੀਕਾਂ 'ਚੋਂ 70-80 ਫ਼ੀਸਦੀ ਲੋਕ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ | ਨਸ਼ਾ ਤਸਕਰੀ 'ਚ ਪੰਜਾਬ 'ਚ ਸਭ ਤੋਂ ਮੋਹਰੀ ਇਨ੍ਹਾਂ ਪਿੰਡਾਂ ਦੀਆਂ ਫਿਰਨੀਆਂ 'ਤੇ ਚੰਡੀਗੜ੍ਹ ਤੱਕ ਦੀਆਂ ਗੱਡੀਆਂ ਆਮ ਹੀ ਘੁੰਮਦੀਆਂ ਰਹਿੰਦੀਆਂ ਹਨ | ਪਿੰਡ ਦੋਲੇ ਵਾਲਾ ਦੇ 400 ਤੋਂ ਵਧੇਰੇ ਵਿਅਕਤੀਆਂ 'ਤੇ ਨਸ਼ਾ ਤਸਕਰੀ ਦੇ ਕੇਸ ਦਰਜ ਹਨ, ਜਿਨ੍ਹਾਂ 'ਚ 125 ਦੇ ਕਰੀਬ ਔਰਤਾਂ ਹਨ | ਪਿੰਡ ਨੂਰਪੁਰ ਹਕੀਮਾਂ 'ਚ 250 ਤੋਂ ਵਧੇਰੇ ਲੋਕਾਂ ਿਖ਼ਲਾਫ਼ ਅਤੇ ਪਿੰਡ ਮਾਹਲਾ 'ਚ 300 ਦੇ ਕਰੀਬ ਲੋਕਾਂ ਿਖ਼ਲਾਫ਼ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ | ਨਸ਼ਾ ਤਸਕਰੀ ਲਈ ਬਦਨਾਮ ਇਨ੍ਹਾਂ ਪਿੰਡਾਂ ਦੇ ਨਸ਼ਾ ਤਸਕਰਾਂ ਵਿਰੁੱਧ ਬਾਹਰਲੇ ਪਿੰਡਾਂ ਵਲੋਂ ਸਮਾਜਿਕ ਬਾਈਕਾਟ ਚੱਲ ਰਿਹਾ ਹੈ ਅਤੇ ਕੋਈ ਵੀ ਆਪਣੇ ਧੀ-ਪੁੱਤ ਦਾ ਵਿਆਹ, ਇਨ੍ਹਾਂ ਨਸ਼ਾ ਤਸਕਰਾਂ ਦੇ ਘਰ ਨਹੀਂ ਕਰਦਾ, ਜਿਸ ਕਾਰਨ ਉਕਤ ਨਸ਼ਾ ਤਸਕਰ ਮਜ਼ਬੂਰੀ ਵੱਸ ਆਪਣੇ ਪਿੰਡ 'ਚ ਹੀ ਆਪਣੇ ਧੀ-ਪੁੱਤ ਵਿਆਹ ਰਹੇ ਹਨ | ਪਿੰਡ ਦੋਲੇ ਵਾਲਾ ਵਿਖੇ ਵਿਕ ਰਿਹਾ ਸ਼ਰੇ੍ਹਆਮ ਚਿੱਟਾ, ਸਮੈਕ ਨੂੰ ਰੋਕਣ ਲਈ 4 ਕੁ ਮਹੀਨੇ ਪਹਿਲਾਂ ਪਿੰਡ 'ਚ ਪੁਲਿਸ ਚੌਕੀ ਵੀ ਸਥਾਪਤ ਕੀਤੀ ਗਈ, ਪਰ ਕੋਈ ਸਿੱਟਾ ਨਾ ਨਿਕਲਦਾ ਵੇਖ ਪੁਲਿਸ ਨੂੰ ਇਹ ਚੌਕੀ ਚੁੱਕਣੀ ਪਈ |
ਨਸ਼ਾ ਪੂਰਤੀ ਲਈ ਪੰਜਾਬ ਦੀਆਂ ਧੀਆਂ ਵੀ ਰੁਲ ਰਹੀਆਂ ਹਨ ਸੜਕਾਂ 'ਤੇ

ਨਸ਼ਾ ਤਸਕਰੀ ਦੇ ਨਾਲ-ਨਾਲ ਇਨ੍ਹਾਂ ਪਿੰਡਾਂ ਦੇ ਲੋਕ ਨਸ਼ੇ ਦੇ ਵੀ ਆਦੀ ਹਨ, ਜਿਨ੍ਹਾਂ 'ਚ ਕੁਝ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ | ਉਕਤ ਨਸ਼ਿਆਂ ਦਾ ਕਾਰੋਬਾਰ ਇਸ ਕਦਰ ਘਰ ਕਰ ਚੁੱਕਾ ਹੈ ਕਿ ਨੌਜਵਾਨ ਮੁੰਡੇ, 13-14 ਸਾਲਾਂ ਤੱਕ ਦੀ ਉਮਰ ਦੇ ਕੁਝ ਬੱਚੇ ਅਤੇ ਕੁਝ ਜਵਾਨ ਲੜਕੀਆਂ ਇਸ ਦੀ ਲਪੇਟ 'ਚ ਆ ਕੇ ਆਪਣੀ ਜਾਨ ਗਵਾ ਬੈਠੇ ਹਨ | ਇਥੋਂ ਤੱਕ ਕਿ ਨਸ਼ਿਆਂ ਦੀ ਆਦੀ ਇਕ ਨੌਜਵਾਨ ਲੜਕੀ ਨਸ਼ਾ ਪੂਰਤੀ ਲਈ ਦਿਨ-ਰਾਤ ਮਖੂ ਤੋਂ ਕੋਟ ਈਸੇ ਖਾਂ ਸੜਕ 'ਤੇ ਆਮ ਹੀ ਵੇਖਣ ਨੂੰ ਮਿਲ ਜਾਂਦੀ ਹੈ | ਇਥੋਂ ਦੇ ਲੋਕਾਂ ਦੇ ਦੱਸਣ ਅਨੁਸਾਰ ਇਹ ਦੋ ਲੜਕੀਆਂ ਸਨ, ਜੋ ਚਿੱਟਾ ਅਤੇ ਸਮੈਕ ਦੀ ਦਲਦਲ ਵਿਚ ਬੁਰੀ ਤਰ੍ਹਾਂ ਫਸ ਗਈਆਂ, ਜਿਨ੍ਹਾਂ 'ਚੋਂ ਇਕ ਲੜਕੀ ਦੀ ਮੌਤ ਹੋ ਚੁੱਕੀ ਹੈ |

ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਕੋਟਕਪੂਰਾ, 16 ਦਸੰਬਰ (ਮੋਹਰ ਗਿੱਲ)-ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਦੇ ਜੰਮਪਲ ਨੌਜਵਾਨ ਹਰਪ੍ਰੀਤ ਸਿੰਘ ਢਿੱਲੋਂ (27) ਪੁੱਤਰ ਜਸਕਰਨ ਸਿੰਘ ਢਿੱਲੋਂ ਦੀ ਮਨੀਲਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਅਣ-ਵਿਆਹੁਤਾ ਇਹ ਨੌਜਵਾਨ 8 ਕੁ ਸਾਲ ਪਹਿਲਾਂ ਉਥੇ ਗਿਆ ਸੀ ਅਤੇ ਫਾਈਨਾਂਸ ਦਾ ਕਾਰੋਬਾਰ ਕਰਦਾ ਸੀ | ਪਰਿਵਾਰਕ ਮੈਂਬਰਾਂ ਅਨੁਸਾਰ ਉਹ ਸਵੇਰ ਸਮੇਂ ਆਪਣੇ ਬਾਈਕ 'ਤੇ ਸਵਾਰ ਹੋ ਕੇ ਲੈਣ-ਦੇਣ ਲਈ ਮਾਰਕੀਟ 'ਚ ਨਿਕਲਿਆ ਸੀ ਕਿ ਇਸ ਦੌਰਾਨ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਇਸ ਮੌਤ ਕਾਰਨ ਉਸ ਦੇ ਜੱਦੀ ਪਿੰਡ 'ਚ ਸੋਗ ਦਾ ਮਾਹੌਲ ਹੈ | ਉਹ ਸਮਾਜ ਸੇਵੀ ਗੁਰਚਾਨਣ ਸਿੰਘ ਢਿੱਲੋਂ ਦਾ ਰਿਸ਼ਤੇ 'ਚ ਭਤੀਜਾ ਲੱਗਦਾ ਸੀ | ਮਿ੍ਤਕ ਨੌਜਵਾਨ ਦੇ ਨੇੜਲੇ ਰਿਸ਼ਤੇਦਾਰ ਵਕੀਲ ਸਿੰਘ ਅਬਲੂ ਨੇ ਦੱਸਿਆ ਹੈ ਕਿ ਉਸ ਦੀ ਲਾਸ਼ ਲਿਆ ਕੇ ਪਿੰਡ ਵਾਂਦਰ ਜਟਾਣਾ ਵਿਖੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |

ਜੀ.ਐਸ.ਟੀ. ਕੌ ਾਸਲ ਵਲੋਂ ਈ-ਵੇ ਬਿੱਲ ਲਾਗੂ ਕਰਨ ਨੂੰ ਮਨਜ਼ੂਰੀ

ਨਵੀਂ ਦਿੱਲੀ, 16 ਦਸੰਬਰ (ਏਜੰਸੀ)- ਵਸਤੂ ਤੇ ਸੇਵਾ ਕਰ (ਜੀ.ਐਸ.ਟੀ.) ਕੌਾਸਲ ਨੇ ਅੱਜ ਵਸਤੂਆਂ ਨੂੰ ਇਕ ਸੂਬੇ ਤੋਂ ਦੂਜੇ ਸੂਬੇ 'ਚ ਲਿਜਾਣ ਲਈ ਈ-ਵੇ ਬਿੱਲ ਵਿਵਸਥਾ ਨੂੰ ਇਕ ਫਰਵਰੀ 2018 ਤੋਂ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਦਕਿ ਸੂਬਿਆਂ 'ਚ ਈ-ਵੇ ਬਿੱਲ ਵਿਵਸਥਾ ਦਾ ਪਾਲਣ ਕਰਨਾ ਇਕ ਜੂਨ 2018 ਤੋਂ ਜ਼ਰੂਰੀ ਹੋਵੇਗਾ | ਇਹ ਫ਼ੈਸਲੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ 'ਚ ਹੋਈ ਜੀ.ਐਸ.ਟੀ. ਕੌਾਸਲ ਦੀ 24ਵੀਂ ਮੀਟਿੰਗ 'ਚ ਲਏ ਗਏ | ਕੌਾਸਲ ਅਨੁਸਾਰ ਕੁੱਝ ਸੂਬੇ ਸਵੈ-ਇੱਛਾ ਨਾਲ ਅੰਤਰ-ਸੂਬਾ ਈ-ਵੇ ਬਿੱਲ ਤੇ ਅੰਦਰੂਨੀ ਸੂਬਾ ਈ-ਵੇ ਬਿੱਲ ਦੀ ਵਿਵਸਥਾ ਨੂੰ ਪਹਿਲੀ ਫਰਵਰੀ ਤੋਂ ਵੀ ਲਾਗੂ ਕਰ ਸਕਦੇ ਹਨ, ਹਾਲਾਂਕਿ ਸੂਬਿਆਂ 'ਚ ਅੰਦਰੂਨੀ ਵਸਤੂਆਂ ਲਿਜਾਣ ਲਈ ਈ-ਵੇ ਬਿੱਲ ਵਿਵਸਥਾ ਪੜਾਅ-ਵਾਰ ਤਰੀਕੇ ਨਾਲ ਫਰਵਰੀ ਤੋਂ ਸ਼ੁਰੂ ਹੋਵੇਗੀ | ਉਨ੍ਹਾਂ ਦੱਸਿਆ ਕਿ ਈ-ਵੇ ਬਿੱਲ ਵਿਵਸਥਾ 15 ਜਨਵਰੀ ਤੋਂ ਉਪਲਬਧ ਹੋਵੇਗੀ | ਜ਼ਿਕਰਯੋਗ ਹੈ ਕਿ 50 ਹਜ਼ਾਰ ਤੋਂ ਵੱਧ ਦੀਆਂ ਵਸਤੂਆਂ 'ਤੇ ਈ-ਵੇ ਬਿੱਲ ਜ਼ਰੂਰੀ ਹੈ | ਜੇਕਰ ਸੂਬੇ 'ਚ 10 ਕਿੱਲੋਮੀਟਰ ਤੋਂ ਘੱਟ ਦੂਰੀ 'ਤੇ ਵਸਤੂਆਂ ਲਿਆਈਆਂ ਜਾਣ ਹਨ ਤਾਂ ਜੀ.ਐਸ.ਟੀ. ਪੋਰਟਲ 'ਤੇ ਵੇਰਵਾ ਦੇਣ ਦੀ ਲੋੜ ਨਹੀਂ |

ਮਿਜ਼ੋਰਮ ਜਲਦੀ ਬਣੇਗਾ ਦੱਖਣ-ਪੂਰਬੀ ਦੇਸ਼ਾਂ ਲਈ ਮੁੱਖ ਲਾਂਘਾ-ਮੋਦੀ

ਪੂਰਬ-ਉੱਤਰ ਲਈ 15 ਨਵੀਆਂ ਰੇਲ ਯੋਜਨਾਵਾਂ ਦਾ ਉਦਘਾਟਨ ਜਲਦ ਆਈਜ਼ੋਲ/ ਸ਼ਿਲਾਂਗ, 16 ਦਸੰਬਰ (ਏਜੰਸੀ)-ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਲਈ ਮਿਜ਼ੋਰਮ ਬਹੁਤ ਜਲਦੀ ਹੀ ਮੁੱਖ ਲਾਂਘਾ ਬਣੇਗਾ | ਇਹ ਬੰਗਲਾਦੇਸ਼ ਅਤੇ ਮਿਆਂਮਾਰ ਲਈ ਇਕ ਮੁੱਖ ਆਵਾਜਾਈ ਵਾਲੇ ਰਸਤੇ ਵਜੋਂ ਉੱਭਰ ...

ਪੂਰੀ ਖ਼ਬਰ »

ਲਾਪਤਾ 5 ਸੈਨਿਕਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ

ਸ੍ਰੀਨਗਰ, 16 ਦਸੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ 'ਚ ਕੰਟਰੋਲ ਰੇਖਾ ਦੇ ਨੇੜੇ ਪਿਛਲੇ ਮੰਗਲਵਾਰ ਨੂੰ ਭਾਰੀ ਬਰਫ਼ਬਾਰੀ ਦੌਰਾਨ ਲਾਪਤਾ ਹੋਏ ਸੈਨਿਕਾਂ ਨੂੰ ਦੀ ਭਾਲ ਲਈ ਮੌਸਮ 'ਚ ਸੁਧਾਰ ਹੋਣ 'ਤੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕੀਤਾ ਗਿਆ ਹੈ | ਰੱਖਿਆ ਮੰਤਰਾਲੇ ਦੇ ...

ਪੂਰੀ ਖ਼ਬਰ »

ਹਵਾਈ ਸੈਨਾ ਨੂੰ ਮਿਲੀਆਂ 2 ਨਵੀਆਂ ਜੰਗੀ ਜਹਾਜ਼ ਉਡਾਉਣ ਵਾਲੀਆਂ ਪਾਇਲਟਾਂ

ਹੈਦਰਾਬਾਦ, 16 ਦਸੰਬਰ (ਏਜੰਸੀ)-ਭਾਰਤੀ ਹਵਾਈ ਸੈਨਾ 'ਚ ਮਹਿਲਾ ਪਾਇਲਟਾਂ ਦੀ ਗਿਣਤੀ ਵੱਧ ਕੇ ਹੁਣ 5 ਹੋ ਗਈ ਹੈ | ਹੈਦਰਾਬਾਦ ਦੇ ਡੁੰਡੀਗਲ ਏਅਰਬੇਸ 'ਚ ਹੋਈ ਪਾਸਿੰਗ ਆਊਟ ਪਰੇਡ 'ਚ 105 ਕੈਡੇਟ ਅਧਿਕਾਰੀ ਬਣ ਗਏ | ਜਿਨ੍ਹਾਂ 'ਚ 15 ਲੜਕੀਆਂ ਸ਼ਾਮਿਲ ਹਨ | ਇਨ੍ਹਾਂ 15 ਲੜਕੀਆਂ 'ਚੋਂ 2 ...

ਪੂਰੀ ਖ਼ਬਰ »

ਸੋਨੀਆ ਗਾਂਧੀ ਦਾ ਸਕਰਟ ਪਹਿਨਣ ਵਾਲੀ ਨੂੰ ਹ ਤੋਂ ਲੈ ਕੇ ਸਾੜ੍ਹੀ ਵਾਲੀ ਕਾਂਗਰਸ ਪ੍ਰਧਾਨ ਤੱਕ ਦਾ ਸਫ਼ਰ

ਨਵੀਂ ਦਿੱਲੀ, 16 ਦਸੰਬਰ (ਏਜੰਸੀ)-ਸੋਨੀਆ ਗਾਂਧੀ ਇਕ ਅਸਧਾਰਨ ਯਾਤਰਾ ਜਿਸ ਵਿਚ ਉਹ ਸੰਗਾਊ ਨੂੰ ਹ ਤੋਂ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਸਿਆਸਤਦਾਨ ਅਤੇ ਗਾਂਧੀ-ਨਹਿਰੂ ਪਰਿਵਾਰ ਵੰਸ਼ ਦੀ ਪੱਥਪ੍ਰਦਰਸ਼ਕ ਬਣੀ, ਪਿੱਛੋਂ ਅੱਜ ਭਾਰਤ ਦੀ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ...

ਪੂਰੀ ਖ਼ਬਰ »

ਕਾਂਗਰਸ ਦੇ ਮੁੱਖ ਦਫ਼ਤਰ 'ਚ ਲਗਾਈ ਰਾਹੁਲ ਗਾਂਧੀ ਦੇ ਨਾਂਅ ਦੀ ਤਖ਼ਤੀ

ਨਵੀਂ ਦਿੱਲੀ, 16 ਦਸੰਬਰ (ਏਜੰਸੀ)- ਦਿੱਲੀ ਵਿਖੇ 24 ਅਕਬਰ ਰੋਡ 'ਤੇ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ 'ਚ ਨਵ-ਨਿਯੁਕਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਂਅ ਵਾਲੀ ਤਖ਼ਤੀ ਲਗਾ ਦਿੱਤੀ ਗਈ ਹੈ | ਰਾਹੁਲ ਗਾਂਧੀ ਦੇ ਨਾਂਅ ਵਾਲੀ ਇਹ ਤਖ਼ਤੀ ਇੱਥੇ ਕਰਵਾਏ ਗਏ ਇਕ ਅਧਿਕਾਰਕ ...

ਪੂਰੀ ਖ਼ਬਰ »

ਨਿਰਭੈਆ ਕਾਂਡ ਦੀ 5ਵੀਂ ਬਰਸੀ ਅਜੇ ਤੱਕ ਦੋਸ਼ੀਆਂ ਨੂੰ ਫਾਂਸੀ ਨਹੀਂ

ਨਵੀਂ ਦਿੱਲੀ, 16 ਦਸੰਬਰ (ਏਜੰਸੀ)- ਨਿਰਭੈਆ ਜਬਰ ਜਨਾਹ ਮਾਮਲੇ ਦੀ ਅੱਜ ਪੰਜਵੀਂ ਬਰਸੀ ਹੈ | ਹੇਠਲੀ ਅਦਾਲਤ ਤੋਂ ਸੁਪਰੀਮ ਕੋਰਟ ਤੱਕ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਪੁਸ਼ਟੀ ਹੋਣ ਦੇ ਬਾਵਜੂਦ ਸਜ਼ਾ 'ਤੇ ਅਮਲ ਨਹੀਂ ਹੋ ਪਾ ਰਿਹਾ ਹੈ | ਦਰਅਸਲ ਕਾਨੂੰਨ ਦੀ ਘਾਟ, ...

ਪੂਰੀ ਖ਼ਬਰ »

ਸੋਨੀਆ ਗਾਂਧੀ ਹੀ ਰਾਏਬਰੇਲੀ ਤੋਂ ਚੋਣ ਲੜੇਗੀ-ਪਿ੍ੰਯਕਾ

ਨਵੀਂ ਦਿੱਲੀ-ਪਿ੍ਯੰਕਾ ਗਾਂਧੀ-ਵਾਡਰਾ ਨੇ ਉਨ੍ਹਾਂ ਵਲੋਂ ਰਾਏਬਰੇਲੀ ਤੋਂ 2019 ਵਿਚ ਲੋਕ ਸਭਾ ਚੋਣ ਲੜਨ ਬਾਰੇ ਕਿਆਸਰਾਈਆਂ ਨੂੰ ਵਿਰਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਾਤਾ ਸੋਨੀਆ ਗਾਂਧੀ ਹੀ ਉੱਤਰ ਪ੍ਰਦੇਸ਼ ਦੇ ਇਸ ਸੰਸਦੀ ਹਲਕੇ ਤੋਂ ਫਿਰ ਚੋਣ ਲੜੇਗੀ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX