ਤਾਜਾ ਖ਼ਬਰਾਂ


ਅੱਤਵਾਦੀਆਂ ਨੇ ਕਤਲ ਕੀਤੇ ਸਰਪੰਚ ਦਾ ਘਰ ਵੀ ਸਾੜਿਆ
. . .  about 1 hour ago
ਸ੍ਰੀਨਗਰ, 17 ਅਕਤੂਬਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਖੇ ਅੱਤਵਾਦੀਆਂ ਨੇ ਕੱਲ੍ਹ ਸਾਬਕਾ ਸਰਪੰਚ ਰਮਜਾਨ ਸ਼ੇਖ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅੱਜ ਅੱਤਵਾਦੀਆਂ ਨੇ ਮ੍ਰਿਤਕ ਸਾਬਕਾ ਸਰਪੰਚ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ...
ਤਾਜ ਮਹਿਲ ਭਾਰਤੀ ਮਜ਼ਦੂਰਾਂ ਦੇ ਖੂਨ ਪਸੀਨੇ ਨਾਲ ਬਣਿਆ - ਯੋਗੀ
. . .  about 1 hour ago
ਆਗਰਾ, 17 ਅਕਤੂਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਤਾਜ ਮਹਿਲ ਵਿਵਾਦ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਤਾਜ ਮਹਿਲ ਕਿਸ ਨੇ ਬਣਾਇਆ ਇਹ ਮੁੱਦਾ ਨਹੀਂ ਹੈ ਕਿਉਂਕਿ ਇਹ ਭਾਰਤੀ ਮਜ਼ਦੂਰਾਂ...
ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ -ਯੂ.ਪੀ.ਰਾਜਪਾਲ
. . .  about 1 hour ago
ਲਖਨਊ, 17 ਅਕਤੂਬਰ- ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮਨਾਇਕ ਨੇ ਕਿਹਾ ਕਿ ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਥਾਨ ਨੂੰ ਵਿਵਾਦਾਂ 'ਚ...
5 ਲੁਟੇਰਿਆਂ ਵੱਲੋਂ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਦੀ ਲੁੱਟ
. . .  about 1 hour ago
ਲੁਧਿਆਣਾ, 17 ਅਕਤੂਬਰ (ਪਰਮਿੰਦਰ ਅਹੂਜਾ) - ਲੁਧਿਆਣਾ 'ਚ 5 ਅਣਪਛਾਤੇ ਲੁਟੇਰਿਆਂ ਨੇ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਰੁਪਏ ਤੇ 7.38 ਲੱਖ ਦੇ ਚੈੱਕ ਲੁੱਟ ਲਏ ਹਨ। ਇਹ ਲੁੱਟ ਲੁਧਿਆਣਾ ਦੇ ਮਾਡਲ ਟਾਊਨ...
ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਰਾਮ ਮੰਦਰ ਦੇ ਹੱਕ 'ਚ
. . .  about 2 hours ago
ਲਖਨਊ, 17 ਅਕਤੂਬਰ-ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਬਣਨਾ ਚਾਹੀਦਾ ਹੈ ਕਿਉਂਕਿ ਅਯੁੱਧਿਆ ਹਿੰਦੂ ਵਿਰਾਸਤ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਤੇ ਫ਼ਿਰਕੂ ਸਦਭਾਵਨਾ...
ਕਮਾਈ ਦੇ ਮਾਮਲੇ 'ਚ ਭਾਜਪਾ ਸਭ ਤੋਂ ਅਮੀਰ ਪਾਰਟੀ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ - ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਤੇ ਇਲੈੱਕਸ਼ਨ ਵਾਚ ਦੀ ਤਾਜ਼ਾ ਰਿਪੋਰਟ 'ਚ ਸਿਆਸੀ ਦਲਾਂ ਦੀ 2004-05 ਤੋਂ 2015-16 ਵਿਚਕਾਰ ਇਕੱਠੀ ਹੋਈ ਜਾਇਦਾਦ ਦਾ ਬਿਉਰਾ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਅੰਕੜਾ...
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, 32 ਮੌਤਾਂ, 200 ਤੋਂ ਵੱਧ ਜ਼ਖਮੀ
. . .  about 3 hours ago
ਕਾਬੁਲ, 17 ਅਕਤੂਬਰ - ਅਫ਼ਗ਼ਾਨਿਸਤਾਨ ਦੇ ਪਾਕਟੀਆ ਸੂਬੇ ਦੀ ਰਾਜਧਾਨੀ ਗਾਰਦੇਜ਼ 'ਚ ਇਕ ਸੂਬਾਈ ਅਫ਼ਗ਼ਾਨ ਪੁਲਿਸ ਹੈੱਡਕੁਆਟਰ ਦੇ ਪੁਲਿਸ ਸਿਖਲਾਈ ਕੇਂਦਰ 'ਤੇ ਭਿਆਨਕ ਅੱਤਵਾਦੀ ਹਮਲਾ ਹੋਇਆ। ਆਤਮਘਾਤੀ ਤੇ ਗੰਨਮੈਨਾਂ ਵੱਲੋਂ ਕੀਤੇ ਹਮਲੇ ਵਿਚ...
ਚੰਡੀਗੜ੍ਹ ਹਵਾਈ ਅੱਡੇ ਤੋਂ 39 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ
. . .  about 3 hours ago
ਚੰਡੀਗੜ੍ਹ, 17 ਅਕਤੂਬਰ - ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਵਿਅਕਤੀ ਕੋਲੋਂ 39 ਲੱਖ ਤੋਂ ਵਧੇਰੇ ਕੀਮਤ ਦੇ ਚਾਰ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਇਸ ਵਿਅਕਤੀ ਨੇ ਇਹ ਸੋਨੇ ਦੇ ਬਿਸਕੁੱਟ ਆਪਣੇ ਬੂਟਾਂ 'ਚ ਛੁਪਾਅ ਰੱਖੇ...
ਰਾਜਨਾਥ ਤੇ ਕੈਪਟਨ ਨੇ ਕੀਤਾ ਹੁਸੈਨੀਵਾਲਾ ਚੈੱਕ ਪੋਸਟ ਵਿਖੇ ਦਰਸ਼ਕ ਗੈਲਰੀ ਦਾ ਉਦਘਾਟਨ
. . .  about 3 hours ago
ਅਮਰੀਕਾ 'ਚ ਦਸਵੇਂ ਗੁਰੂ ਜੀ ਦੀ ਵਿਰਾਸਤ 'ਤੇ ਹੋਵੇਗੀ ਕਾਨਫ਼ਰੰਸ
. . .  about 4 hours ago
ਸੋਨੀਆ ਦੇ ਜਵਾਈ ਨੂੰ ਲੈ ਕੇ ਰੱਖਿਆ ਮੰਤਰੀ ਵਲੋਂ ਪ੍ਰੈਸ ਕਾਨਫਰੰਸ
. . .  about 4 hours ago
ਤਕਰਾਰ ਵਿਚਕਾਰ ਯੋਗੀ ਜਾਣਗੇ ਤਾਜਮਹੱਲ
. . .  about 5 hours ago
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, ਕਈਆਂ ਮੌਤਾਂ ਦਾ ਖ਼ਦਸ਼ਾ
. . .  about 5 hours ago
ਈਰਾਨ ਨਾਲ ਪ੍ਰਮਾਣੂ ਸਮਝੌਤਾ ਮੁਕੰਮਲ ਤੌਰ 'ਤੇ ਖਤਮ ਕਰਨਾ ਸੰਭਵ- ਟਰੰਪ
. . .  about 6 hours ago
ਮੋਦੀ ਨੇ 157 ਕਰੋੜ ਦੀ ਲਾਗਤ ਨਾਲ ਬਣੇ ਆਯੁਰਵੇਦ ਸੰਸਥਾ ਦਾ ਕੀਤਾ ਉਦਘਾਟਨ
. . .  about 6 hours ago
ਪਾਕਿ ਸ਼ਹਿਰੀ ਬੀ.ਐਸ.ਐਫ. ਵਲੋਂ ਗ੍ਰਿਫਤਾਰ
. . .  about 7 hours ago
ਡੇਰਾ ਸਿਰਸਾ ਦਾ ਸੀ.ਏ. ਕਾਬੂ
. . .  about 7 hours ago
ਈ.ਡੀ. ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਡੇਰਾ ਸਿਰਸਾ ਪਹੁੰਚੀਆਂ
. . .  about 8 hours ago
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤੀ ਸਮੂਹ ਨਾਲ ਮਨਾਈ ਦੀਵਾਲੀ
. . .  about 8 hours ago
ਸ੍ਰੀਲੰਕਾ ਨੇ ਨੇਵੀ ਨੇ 8 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ
. . .  about 9 hours ago
ਲੁਧਿਆਣਾ 'ਚ ਆਰ.ਐਸ.ਐਸ. ਆਗੂ ਦਾ ਗੋਲੀਆਂ ਮਾਰ ਕੇ ਕਤਲ
. . .  about 9 hours ago
ਪੀ.ਐਮ.ਓ. 'ਚ ਲੱਗੀ ਅੱਗ
. . .  about 9 hours ago
ਮੋਦੀ ਨੇ ਧਨਤੇਰਸ ਦੀਆਂ ਦਿੱਤੀਆਂ ਵਧਾਈਆਂ
. . .  about 10 hours ago
ਸ਼ੋਪੀਆ 'ਚ ਅੱਤਵਾਦੀਆਂ ਨੇ ਸਰਪੰਚ ਦੀ ਕੀਤੀ ਹੱਤਿਆ , ਇਕ ਅੱਤਵਾਦੀ ਵੀ ਮਰਿਆ
. . .  1 day ago
ਜੰਮੂ-ਕਸ਼ਮੀਰ 'ਚ ਮਿੰਨੀ ਬੱਸ ਪਲਟੀ ,22 ਜ਼ਖ਼ਮੀ
. . .  1 day ago
ਤਲਵਾੜ ਜੋੜਾ ਜੇਲ੍ਹ 'ਚ ਸੇਵਾਵਾਂ ਦੇਣ ਨੂੰ ਤਿਆਰ
. . .  about 1 hour ago
ਕਿਸਾਨਾਂ ਨਾਲ ਮੀਟਿੰਗ ਮਗਰੋਂ ਕੈਪਟਨ ਦਾ ਵੱਡਾ ਐਲਾਨ
. . .  8 minutes ago
ਆਈ.ਜੀ ਸਮੇਤ 8 ਪੁਲਿਸ ਮੁਲਾਜ਼ਮਾਂ ਦੀ ਨਿਆਇਕ ਹਿਰਾਸਤ 28 ਅਕਤੂਬਰ ਤੱਕ ਵਧੀ
. . .  6 minutes ago
ਯੂ.ਪੀ : ਫਾਟਕ ਡਿੱਗਣ ਕਾਰਨ 3 ਬੱਚਿਆ ਦੀ ਮੌਤ
. . .  40 minutes ago
ਯੂ.ਪੀ : ਤਲਾਬ 'ਚ ਡੁੱਬਣ ਨਾਲ 3 ਬੱਚਿਆ ਦੀ ਮੌਤ
. . .  42 minutes ago
ਪੁਰਤਗਾਲ ਤੇ ਸਪੇਨ ਦੇ ਜੰਗਲਾ 'ਚ ਅੱਗ ਕਾਰਨ 30 ਮੌਤਾਂ
. . .  59 minutes ago
ਕਾਂਗਰਸ ਨੇ ਮੈਨੂੰ ਜੇਲ੍ਹ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ - ਮੋਦੀ
. . .  about 1 hour ago
ਤਲਵਾੜਾ ਜੋੜਾ ਜੇਲ੍ਹ ਤੋਂ ਹੋਇਆ ਰਿਹਾਅ
. . .  about 1 hour ago
ਭਾਜਪਾ ਗੁਜਰਾਤ 'ਚ 150 ਤੋਂ ਵੱਧ ਸੀਟਾਂ ਜਿੱਤੇਗੀ
. . .  1 day ago
ਦਿੱਲੀ 'ਚ ਡੇਂਗੂ ਕਾਰਨ 2 ਹੋਰ ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਪਹਿਲਾ ਸਫ਼ਾਮੰਤਰੀ ਮੰਡਲ ਵਲੋਂ ਨਵੀਂ ਸਨਅਤੀ ਨੀਤੀ ਨੂੰ ਪ੍ਰਵਾਨਗੀ

* ਪਹਿਲੀ ਤੋਂ 5 ਰੁਪਏ ਯੂਨਿਟ ਬਿਜਲੀ ਅਤੇ ਯਕਮੁਸ਼ਤ ਕਰਜ਼ਾ ਨਿਪਟਾਰਾ ਸਕੀਮ ਲਈ ਰਾਹ ਪੱਧਰਾ * ਕੇਬਲ ਟੀ.ਵੀ. ਅਤੇ ਡੀ.ਟੀ.ਐਚ. 'ਤੇ ਮਨੋਰੰਜਨ ਟੈਕਸ ਲਾਉਣ ਦਾ ਫ਼ੈਸਲਾ

ਹਰਕਵਲਜੀਤ ਸਿੰਘ
ਚੰਡੀਗੜ੍ਹ, 16 ਅਕਤੂਬਰ-ਪੰਜਾਬ ਮੰਤਰੀ ਮੰਡਲ ਦੀ ਅੱਜ ਬਾਅਦ ਦੁਪਹਿਰ ਇੱਥੇ ਮੁੱਖ ਮੰਤਰੀ ਸਕੱਤਰੇਤ ਵਿਖੇ ਹੋਈ ਇਕ ਮੀਟਿੰਗ ਵਲੋਂ ਮਗਰਲੇ ਕੁਝ ਸਮੇਂ ਤੋਂ ਲਟਕ ਰਹੀ ਰਾਜ ਦੀ ਨਵੀਂ ਸਨਅਤੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਅਧੀਨ ਸਨਅਤੀ ਯੂਨਿਟਾਂ ਨੂੰ ਪਹਿਲੀ ਨਵੰਬਰ ਤੋਂ ਰਾਜ 'ਚ ਬਿਜਲੀ ਪ੍ਰਤੀ ਯੂਨਿਟ 5 ਰੁਪਏ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਕਰਜ਼ੇ ਨਾ ਵਾਪਸ ਕਰ ਸਕਣ ਵਾਲੇ ਸਨਅਤੀ ਯੂਨਿਟਾਂ ਲਈ ਵੀ ਯਕਮੁਸ਼ਤ ਕਰਜ਼ਾ ਨਿਪਟਾਰਾ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਮੰਡਲ ਵਲੋਂ ਪਾਣੀ ਦੀ ਸੰਭਾਲ ਲਈ ਜ਼ਮੀਨਦੋਜ਼ ਪਾਈਪਾਂ ਵਿਛਾਉਣ 'ਚ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਰਾਹ ਦੇ ਅਧਿਕਾਰ ਕਾਨੂੰਨ 'ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਦਕਿ ਰਾਜ 'ਚ ਵੱਡੇ ਪੱਧਰ 'ਤੇ ਮਿਉਂਸਪਲ ਖੇਤਰਾਂ 'ਚ ਬਣੀਆਂ ਹੋਈਆਂ ਅਣਅਧਿਕਾਰਤ ਇਮਾਰਤਾਂ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਹਨ, ਨੂੰ ਨਕਸ਼ੇ ਪਾਸ ਕਰਾਉਣ ਦੀ ਸਹੂਲਤ ਦੇਣ ਹਿਤ 'ਪੰਜਾਬ ਵਨ ਟਾਈਮ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ਼ ਬਿਲਡਿੰਗ ਵਾਏਲੇਸ਼ਨ ਆਰਡੀਨੈਂਸ 2017' ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਮੰਤਰੀ ਮੰਡਲ ਵਲੋਂ ਕੇਬਲ ਅਤੇ ਡੀ.ਟੀ.ਐਚ. ਟੀ.ਵੀ. 'ਤੇ ਮਨੋਰੰਜਨ ਕਰ ਲਗਾਉਣ ਦਾ ਫ਼ੈਸਲਾ ਕੀਤਾ ਗਿਆ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਰੀਬ 47 ਕਰੋੜ ਰੁਪਏ ਦੀ ਆਮਦਨ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪ੍ਰਵਾਨ ਕੀਤੀ ਗਈ ਨਵੀਂ ਸਨਅਤੀ ਨੀਤੀ ਹੇਠ ਪੰਜਾਬ 'ਚ ਮੌਜੂਦਾ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਹਿਤ ਅਤੇ ਕਾਰਪੋਰੇਸ਼ਨਾਂ ਦੀ ਮੁਕੱਦਮੇਬਾਜ਼ੀ ਘਟਾਉਣ ਲਈ ਸਨਅਤਾਂ ਲਈ ਜੋ 'ਯਕਮੁਸ਼ਤ ਕਰਜ਼ਾ ਨਿਪਟਾਰਾ ਸਕੀਮ' ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਉਸ ਨਾਲ ਬਹੁਤ ਸਾਰੀਆਂ ਮੌਜੂਦਾ ਸਨਅਤਾਂ ਦੁਬਾਰਾ ਕੰਮਕਾਜ ਸ਼ੁਰੂ ਕਰ ਸਕਣਗੀਆਂ। ਮੰਤਰੀ ਮੰਡਲ ਵਲੋਂ ਸਰਹੱਦੀ ਖੇਤਰਾਂ 'ਚ ਮੌਜੂਦਾ ਸਨਅਤੀ ਰਿਆਇਤਾਂ 'ਚ 15 ਫ਼ੀਸਦੀ ਦਾ ਵਾਧਾ ਕਰਦਿਆਂ ਰਿਆਇਤਾਂ 125 ਫ਼ੀਸਦੀ ਤੋਂ ਵਧਾ ਕੇ 140 ਫ਼ੀਸਦੀ ਕਰਨ ਦਾ ਫ਼ੈਸਲਾ ਲਿਆ ਗਿਆ। ਇਹ ਸਰਹੱਦੀ ਜ਼ੋਨ ਸਰਹੱਦ ਤੋਂ 30 ਕਿੱਲੋਮੀਟਰ ਤੱਕ ਹੋਵੇਗਾ। ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਨਵੀਂ ਸਨਅਤੀ ਨੀਤੀ ਲੰਬੇ ਵਿਚਾਰ-ਵਟਾਂਦਰਿਆਂ ਤੋਂ ਬਾਅਦ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਨਅਤੀ ਵਿਕਾਸ ਲਈ 10 ਕਲੱਸਟਰ ਪਹਿਲੇ ਪੜਾਅ 'ਚ ਸਥਾਪਤ ਕੀਤੇ ਜਾਣਗੇ ਅਤੇ ਸੂਬਾ ਸਰਕਾਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਅਜੀਤ ਨਗਰ ਅਤੇ ਪਟਿਆਲਾ ਵਿਖੇ ਐਮ. ਐਸ. ਐਸ. ਈ. ਐਕਟ 2006 ਹੇਠ ਫੈਸਿਲੀਟੇਸ਼ਨ ਕੌਂਸਲਾਂ ਸਥਾਪਤ ਕਰੇਗੀ, ਜਿਨ੍ਹਾਂ ਰਾਹੀਂ ਸਨਅਤਾਂ ਨੂੰ ਭੁਗਤਾਨ 'ਚ ਹੁੰਦੀ ਦੇਰੀ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਕਰ, ਬਿਜਲੀ ਬਿੱਲ, ਹਾਊਸ ਟੈਕਸ ਅਤੇ ਜਲ ਵਸੂਲੀ ਲਈ ਪੰਜ ਸਾਲ ਦੀ ਬਕਾਏ ਦੀ ਵਸੂਲੀ ਮੁਲਤਵੀ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ ਅਤੇ ਸਨਅਤੀ ਇਕਾਈਆਂ ਦੇ ਬੰਦ ਰਹਿਣ ਦੇ ਸਮੇਂ ਦੌਰਾਨ ਬਿਜਲੀ ਦੇ ਘੱਟੋ-ਘੱਟ ਚਾਰਜ ਤੋਂ ਛੋਟ ਵੀ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ 'ਚ ਬਿਮਾਰ ਵੱਡੀਆਂ ਇਕਾਈਆਂ ਨੂੰ ਯਕਮੁਸ਼ਤ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਦੁਬਾਰਾ ਚਾਲੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ 14 ਹੋਰ ਨਵੇਂ ਸਨਅਤੀ ਪਾਰਕਾਂ ਨੂੰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲੰਧਰ, ਅੰਮ੍ਰਿਤਸਰ, ਮੁਹਾਲੀ ਅਤੇ ਲੁਧਿਆਣਾ ਵਿਖੇ ਪਹਿਲੇ ਪੜਾਅ ਦੌਰਾਨ ਨੁਮਾਇਸ਼ ਅਤੇ ਕਨਵੈੱਨਸ਼ਨ ਸੈਂਟਰ ਸਥਾਪਤ ਕੀਤੇ ਜਾਣਗੇ ਤਾਂ ਜੋ ਸਨਅਤਾਂ ਨੂੰ ਆਪਣੇ ਉਤਪਾਦ ਪ੍ਰਦਰਸ਼ਿਤ ਕਰਨ 'ਚ ਸਹੂਲਤ ਮਿਲ ਸਕੇ। ਨਵੀਂ ਨੀਤੀ 'ਚ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ 100 ਕਰੋੜ ਰੁਪਏ ਦਾ ਫ਼ੰਡ ਪੈਦਾ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ, ਜਿਸ ਨਾਲ ਹੁਨਰ ਸਿਖਲਾਈ ਕੇਂਦਰ ਸਥਾਪਤ ਕੀਤੇ ਜਾਣਗੇ। ਮੰਤਰੀ ਮੰਡਲ ਵਲੋਂ ਕੰਢੀ ਖੇਤਰ ਜੋ ਕਿ ਪਛੜਿਆ ਹੋਇਆ ਹੈ 'ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵੀ ਨਵੀਂ ਨੀਤੀ 'ਚ ਵਿਸ਼ੇਸ਼ ਰਿਆਇਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰੱਖਿਆ ਖੇਤਰ ਨਾਲ ਸਬੰਧਿਤ ਸਨਅਤਾਂ, ਬਾਇਓ ਤਕਨਾਲੋਜੀ, ਸੈਰ-ਸਪਾਟਾ, ਕਿੱਤਾਮੁਖੀ ਟਰੇਨਿੰਗ ਕੇਂਦਰਾਂ, ਸੂਚਨਾ ਤਕਨਾਲੋਜੀ, ਖੇਤੀ ਆਧਾਰਿਤ ਸਨਅਤਾਂ, ਜੁੱਤੇ ਬਣਾਉਣ ਵਾਲੀਆਂ, ਕੱਪੜੇ ਬਣਾਉਣ ਵਾਲੀਆਂ ਅਤੇ ਮੈਡੀਕਲ ਉਪਕਰਨ ਬਣਾਉਣ ਵਾਲੀਆਂ ਸਨਅਤਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦਾ ਫ਼ੈਸਲਾ ਲਿਆ ਗਿਆ। ਇਸ ਨੀਤੀ 'ਚ ਸਰਵਿਸ ਖੇਤਰ, ਹੈਲਥ ਕੇਅਰ, ਸੈਰ ਸਪਾਟਾ ਅਤੇ ਮਨੋਰੰਜਨ ਆਧਾਰਿਤ ਯੂਨਿਟਾਂ ਨੂੰ ਵੀ ਵਿਸ਼ੇਸ਼ ਰਿਆਇਤਾਂ ਦਿੱਤਾ ਜਾਣਾ ਸ਼ਾਮਿਲ ਹੈ। ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲੇ ਰਾਹੀਂ ਐਗਰੀਕਲਚਰ ਮਾਰਕੀਟਿੰਗ ਪ੍ਰੋਡਿਊਸ ਐਕਟ 1961 ਦੀ ਧਾਰਾ 26 ਅਤੇ 28 ਅਤੇ ਦਿਹਾਤੀ ਵਿਕਾਸ ਫ਼ੰਡ ਦੀ ਧਾਰਾ 7 ਨੂੰ ਵੀ ਤਰਮੀਮ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਤਾਂ ਜੋ ਕਰਜ਼ੇ ਹੇਠ ਦੱਬੇ ਕਿਸਾਨਾਂ ਦੀ ਮਦਦ ਲਈ ਉਕਤ ਫ਼ੰਡਾਂ ਦੀ ਵਰਤੋਂ ਕੀਤੀ ਜਾ ਸਕੇ। ਮਨਪ੍ਰੀਤ ਸਿੰਘ ਬਾਦਲ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਕਤ ਫ਼ੰਡਾਂ ਤੋਂ ਰਾਜ ਸਰਕਾਰ ਨੂੰ ਕਿੰਨੀ ਕੁ ਅਜਿਹੀ ਰਾਸ਼ੀ ਮਿਲ ਸਕੇਗੀ ਜੋ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਲਈ ਵਰਤੀ ਜਾ ਸਕੇ, ਪਰ ਉਨ੍ਹਾਂ ਇਹ ਸੰਦੇਸ਼ ਦਿੱਤਾ ਕਿ ਉਕਤ ਫ਼ੰਡਾਂ ਦੇ ਆਧਾਰ 'ਤੇ ਬੈਂਕਾਂ ਤੋਂ ਅਗਾਊਂ ਕਰਜ਼ਾ ਵੀ ਲਿਆ ਜਾ ਸਕਦਾ ਹੈ। ਜ਼ਮੀਨਦੋਜ਼ ਪਾਈਪ ਵਿਛਾਉਣ ਦੇ ਕੰਮ 'ਚ ਵੱਡੇ ਪੱਧਰ 'ਤੇ ਆ ਰਹੀਆਂ ਮੁਸ਼ਕਿਲਾਂ ਕਿਉਂਕਿ ਬਹੁਤੇ ਕਿਸਾਨਾਂ ਵਲੋਂ ਆਪਣੀਆਂ ਜ਼ਮੀਨਾਂ ਹੇਠੋਂ ਪਾਈਪ ਲੰਘਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਾਰਨ ਮੰਤਰੀ ਮੰਡਲ ਵਲੋਂ ਪੰਜਾਬ ਲੈਂਡ ਇੰਪਰੂਵਮੈਂਟ ਸਕੀਮ ਐਕਟ 'ਚ ਰਾਹ ਦੇ ਅਧਿਕਾਰ ਕਾਨੂੰਨ 'ਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਿਸ ਅਨੁਸਾਰ ਹੁਣ ਜ਼ਮੀਨਦੋਜ਼ ਪਾਈਪਾਂ ਵਿਛਾਉਣ ਕਾਰਨ ਕਿਸੇ ਕਿਸਾਨ ਦੇ ਹੋਏ ਨੁਕਸਾਨ ਲਈ ਮਾਰਕੀਟ ਕੀਮਤ 'ਤੇ ਮੁਆਵਜ਼ਾ ਮਿਲ ਸਕੇਗਾ ਅਤੇ ਇਹ ਪਾਈਪਾਂ ਵੀ ਘੱਟੋ-ਘੱਟ 3 ਫੁੱਟ ਡੂੰਘੀਆਂ ਰੱਖੀਆਂ ਜਾਣਗੀਆਂ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸੋਧ ਨਾਲ ਹੁਣ ਜ਼ਮੀਨ ਹੇਠ ਪਾਈਪਾਂ ਦੇ ਕੰਮ 'ਚ ਕਾਫ਼ੀ ਤੇਜ਼ੀ ਆਵੇਗੀ, ਜਿਸ ਨਾਲ ਪਾਣੀ ਦੀ ਵੱਡੀ ਪੱਧਰ 'ਤੇ ਬੱਚਤ ਅਤੇ ਸੰਭਾਲ ਹੋ ਸਕੇਗੀ। ਮੰਤਰੀ ਮੰਡਲ ਵਲੋਂ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵਲੋਂ ਆਈ ਤਜਵੀਜ਼ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ, ਜਿਸ ਅਧੀਨ ਰਾਜ ਦੇ 16 ਲੱਖ ਡੀ. ਟੀ. ਐਚ. ਅਤੇ 44 ਲੱਖ ਕੇਬਲ ਟੀ.ਵੀ. ਦੇ ਕੁਨੈਕਸ਼ਨਾਂ 'ਤੇ ਡੀ. ਟੀ. ਐਚ. ਲਈ 5 ਰੁਪਏ ਅਤੇ ਕੇਵਲ ਲਈ 2 ਰੁਪਏ ਪ੍ਰਤੀ ਮਹੀਨਾ ਮਨੋਰੰਜਨ ਕਰ ਲਗਾਇਆ ਜਾਵੇਗਾ, ਜਿਸ ਨਾਲ ਰਾਜ ਸਰਕਾਰ ਨੂੰ ਕੋਈ 47 ਕਰੋੜ ਦੀ ਸਾਲਾਨਾ ਆਮਦਨ ਹੋ ਸਕੇਗੀ। ਵਰਨਣਯੋਗ ਹੈ ਕਿ ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਰਾਜ 'ਚ ਮਨੋਰੰਜਨ ਕਰ ਪਹਿਲੀ ਜੁਲਾਈ 2017 ਤੋਂ ਖ਼ਤਮ ਹੋ ਗਿਆ ਹੈ, ਜੋਕਿ ਰਾਜ ਦੇ ਕਰ ਤੇ ਆਬਕਾਰੀ ਵਿਭਾਗ ਵਲੋਂ ਵਸੂਲਿਆ ਜਾਂਦਾ ਸੀ, ਪਰ ਹੁਣ ਅੱਜ ਕੀਤੀ ਗਈ ਸੋਧ ਨਾਲ ਮਨੋਰੰਜਨ ਕਰ ਲਾਉਣ ਦਾ ਅਧਿਕਾਰ ਹੁਣ ਮਿਉਂਸਪਲ ਕਮੇਟੀਆਂ ਅਤੇ ਪੰਚਾਇਤਾਂ ਨੂੰ ਦੇ ਦਿੱਤਾ ਗਿਆ ਹੈ। ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲੇ ਰਾਹੀਂ ਰਾਜ ਦੇ 28 ਇੰਪਰੂਵਮੈਂਟ ਟਰੱਸਟਾਂ ਲਈ ਪਲਾਟਾਂ ਦੀ ਨਿਲਾਮੀ ਸਬੰਧੀ ਵੇਚਣ ਦੇ ਰਿਜ਼ਰਵ ਮੁੱਲ ਨੂੰ 10 ਫ਼ੀਸਦੀ ਤੋਂ ਘਟਾ ਕੇ 7 ਫ਼ੀਸਦੀ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ, ਕਿਉਂਕਿ ਜਾਇਦਾਦਾਂ ਦੀਆਂ ਕੀਮਤਾਂ 'ਚ ਮਗਰਲੇ ਕੁਝ ਸਮੇਂ ਦੌਰਾਨ ਆਈ ਗਿਰਾਵਟ ਕਾਰਨ ਅਜਿਹਾ ਜ਼ਰੂਰੀ ਹੋ ਗਿਆ ਸੀ ਅਤੇ ਇੰਪਰੂਵਮੈਂਟ ਟਰੱਸਟਾਂ ਨੂੰ ਆਪਣੇ ਪਲਾਟ ਆਦਿ ਵੇਚਣ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਰਾਣਾ ਗੁਰਜੀਤ ਸਿੰਘ ਸਨਅਤਕਾਰ ਹੋਣ ਕਾਰਨ ਸਨਅਤੀ ਨੀਤੀ 'ਤੇ ਵਿਚਾਰ 'ਚ ਸ਼ਾਮਿਲ ਨਹੀਂ ਹੋਏ
ਸਨਅਤੀ ਨੀਤੀ ਨੂੰ ਪ੍ਰਵਾਨਗੀ ਲਈ ਹੋਏ ਵਿਚਾਰ-ਵਟਾਂਦਰੇ ਦੌਰਾਨ ਰਾਜ ਦੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਮੀਟਿੰਗ ਤੋਂ ਬਾਹਰ ਰਹੇ ਕਿਉਂਕਿ ਖ਼ੁਦ ਇਕ ਸਨਅਤਕਾਰ ਹੁੰਦਿਆਂ ਉਨ੍ਹਾਂ ਦੇ ਆਪਣੇ ਸਨਅਤੀ ਮੁਫ਼ਾਦ ਵੀ ਹਨ, ਜਿਸ ਕਾਰਨ ਉਨ੍ਹਾਂ ਦਾ ਮੀਟਿੰਗ 'ਚ ਸ਼ਾਮਿਲ ਹੋਣਾ ਨਿਯਮਾਂ ਦੇ ਅਨੁਕੂਲ ਨਹੀਂ ਸੀ, ਮੰਤਰੀ ਮੰਡਲ ਵਲੋਂ ਅੱਜ ਪ੍ਰਵਾਨ ਕੀਤੀ ਗਈ ਸਨਅਤਾਂ ਦੇ ਕਰਜ਼ਿਆਂ ਦੀ ਯਕਮੁਸ਼ਤ ਸਕੀਮ ਦਾ ਵੀ ਰਾਣਾ ਗੁਰਜੀਤ ਸਿੰਘ ਵਲੋਂ ਫ਼ਾਇਦਾ ਲਿਆ ਜਾਣਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮੀਟਿੰਗ ਤੋਂ ਬਾਹਰ ਜਾਣਾ ਪਿਆ।

ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀ ਹੋਰ ਕਾਲਜਾਂ 'ਚ ਤਬਦੀਲ ਕਰਨ ਬਾਰੇ ਵਿਚਾਰ

ਚੰਡੀਗੜ੍ਹ, 16 ਅਕਤੂਬਰ (ਅਜੀਤ ਬਿਉਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਨਾਲ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਹੋਰ ਸੰਸਥਾਵਾਂ ਵਿਚ ਤਬਦੀਲ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੰਤਰੀ ਮੰਡਲ ਦੀ ਮੀਟਿੰਗ ਦੇ ਏਜੰਡੇ ਖ਼ਤਮ ਹੋਣ ਤੋਂ ਬਾਅਦ ਅਖੀਰ ਵਿਚ ਇਸ ਮੁੱਦੇ 'ਤੇ ਵਿਚਾਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਦੇ ਬੰਦ ਹੋਣ ਕਾਰਨ ਵਿਦਿਆਰਥੀਆਂ ਦੇ ਕੈਰੀਅਰ ਨੂੰ ਬੁਰੇ ਪ੍ਰਭਾਵ ਤੋਂ ਸੁਰੱਖਿਅਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਡਾਵਾਂ-ਡੋਲ ਨਹੀਂ ਹੋਣ ਦੇਵੇਗੀ। ਮੀਟਿੰਗ 'ਚ ਦੱਸਿਆ ਗਿਆ ਕਿ ਇਸ ਕਾਲਜ ਵਿਚ 250 ਵਿਦਿਆਰਥੀ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਰਹੇ ਹਨ। ਜਿਨ੍ਹਾਂ 'ਚੋਂ 2014 ਦੇ ਬੈਚ ਦੇ 100 ਵਿਦਿਆਰਥੀ ਅਤੇ 2016 ਦੇ ਬੈਚ ਦੇ 150 ਵਿਦਿਆਰਥੀ ਹਨ। ਮੰਤਰੀ ਮੰਡਲ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਮੈਡੀਕਲ ਕੌਂਸਲ ਆਫ਼ ਇੰਡੀਆ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਛੇਤੀ ਹੀ ਸੂਬੇ ਦੇ ਹੋਰ ਮੈਡੀਕਲ ਕਾਲਜਾਂ 'ਚ ਤਬਦੀਲ ਕਰ ਦਿੱਤਾ ਜਾਵੇ। ਇਹ ਕਾਲਜ ਭਾਰਤੀ ਜਨਤਾ ਪਾਰਟੀ ਦੇ ਸਵਰਨ ਸਲਾਰੀਆ ਦਾ ਹੈ ਅਤੇ ਇਹ ਐਮ.ਸੀ.ਆਈ. ਦੇ ਮਾਪਦੰਡਾਂ ਨੂੰ ਪੂਰਾ ਕਰਨ 'ਚ ਅਸਫਲ ਰਿਹਾ ਹੈ। ਇਸ ਦੇ ਨਤੀਜੇ ਵਜੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਇਸ ਦੇ ਵਿਦਿਆਰਥੀ ਹੋਰਨਾਂ ਥਾਵਾਂ 'ਤੇ ਤਬਦੀਲ ਕਰਨ ਲਈ ਆਖਿਆ ਹੈ। ਸੂਬਾ ਸਰਕਾਰ ਨੇ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਹੋਰਨਾਂ ਕਾਲਜਾਂ ਵਿਚ ਤਬਦੀਲ ਕਰਨ ਲਈ ਐਮ. ਸੀ. ਆਈ. ਤੇ ਕੇਂਦਰੀ ਸਿਹਤ ਮੰਤਰਾਲੇ ਨੂੰ ਪ੍ਰਵਾਨਗੀ ਦੇਣ ਲਈ ਲਿਖਿਆ ਹੈ।

ਮਾਮੂਲੀ ਮਨੋਰੰਜਨ ਕਰ ਨਾਲ ਕੇਬਲ ਆਪ੍ਰੇਟਰ ਕਾਨੂੰਨ ਦੇ ਦਾਇਰੇ 'ਚ ਆਉਣਗੇ-ਸਿੱਧੂ

ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਮੰਤਰੀ ਮੰਡਲ ਵਲੋਂ ਮਨੋਰੰਜਨ ਕਰ ਨੂੰ ਦਿੱਤੀ ਗਈ ਪ੍ਰਵਾਨਗੀ ਨੂੰ ਲੋਕ ਹਿੱਤ 'ਚ ਲਿਆ ਗਿਆ ਇਕ ਵੱਡਾ ਫ਼ੈਸਲਾ ਦੱਸਦੇ ਹੋਏ ਕਿਹਾ ਕਿ ਇਸ ਨਾਲ ਡੀ. ਟੀ. ਐਚ. ਤੇ ਕੇਬਲ ਆਪ੍ਰੇਟਰ ਕਾਨੂੰਨ ਦੇ ਦਾਇਰੇ 'ਚ ਆਉਣਗੇ ਤੇ ਉਨ੍ਹਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਬਲ ਆਪ੍ਰੇਟਰਾਂ 'ਤੇ ਕੋਈ ਟੈਕਸ ਨਾ ਹੋਣ ਕਾਰਨ ਕੇਬਲ ਆਪ੍ਰੇਟਰ ਮਨਮਰਜ਼ੀ ਕਰ ਰਹੇ ਸਨ ਤੇ ਉਨ੍ਹਾਂ ਬਾਰੇ ਸਰਕਾਰ ਕੋਲ ਕੋਈ ਸਹੀ ਜਾਣਕਾਰੀ ਉਪਲੱਬਧ ਨਾ ਹੋਣ ਕਾਰਨ ਵੱਡੇ ਪੱਧਰ 'ਤੇ ਕਰ ਚੋਰੀ ਵੀ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ 'ਚ 70-80 ਲੱਖ ਦੇ ਕਰੀਬ ਕੇਬਲ ਕੁਨੈਕਸ਼ਨ ਹਨ, ਪਰ ਜ਼ਿਆਦਾਤਰ ਕੇਬਲ ਆਪ੍ਰੇਟਰਾਂ ਵਲੋਂ ਸਹੀ ਜਾਣਕਾਰੀ ਲੁਕਾਏ ਜਾਣ ਕਾਰਨ ਸਰਕਾਰ ਨੂੰ ਚੂਨਾ ਲੱਗ ਰਿਹਾ ਸੀ। ਮੰਤਰੀ ਮੰਡਲ ਦੇ ਫ਼ੈਸਲੇ ਨਾਲ ਨਾ ਕੇਵਲ ਇਹ ਕਰ ਚੋਰੀ ਰੁਕੇਗੀ ਸਗੋਂ ਕੇਬਲ ਆਪ੍ਰੇਟਰ ਸਰਕਾਰ ਤੇ ਆਮ ਲੋਕਾਂ ਪ੍ਰਤੀ ਜੁਆਬਦੇਹ ਵੀ ਹੋਣਗੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵਲੋਂ ਲਗਾਏ ਨਵੇਂ ਕਰ ਢਾਂਚੇ ਦੇ ਅਮਲ 'ਚ ਆਉਣ ਨਾਲ ਬੇਸ਼ੱਕ ਸਰਕਾਰ ਦਾ ਮਾਲੀਆ ਘਟੇਗਾ ਤੇ ਸਰਕਾਰ ਨੂੰ ਹਰ ਸਾਲ ਲਗਭਗ 6-7 ਕਰੋੜ ਰੁਪਏ ਦਾ ਘਾਟਾ ਸਹਿਣਾ ਪਵੇਗਾ, ਪਰ ਕੇਬਲ ਆਪ੍ਰੇਟਰਾਂ ਦੇ ਕਾਨੂੰਨ ਦੇ ਦਾਇਰੇ 'ਚ ਆਉਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਸੂਬਾ ਸਰਕਾਰ ਵਲੋਂ ਲਿਆ ਗਿਆ ਇਹ ਇਕ ਇਤਿਹਾਸਕ ਫ਼ੈਸਲਾ ਹੈ, ਜਿਸ ਤਹਿਤ ਡੀ. ਟੀ. ਐਚ. 'ਤੇ 5 ਰੁਪਏ ਅਤੇ ਕੇਬਲ ਆਪ੍ਰੇਟਰਾਂ 'ਤੇ 2 ਰੁਪਏ ਮਨੋਰੰਜਨ ਕਰ ਲਗਾਇਆ ਗਿਆ ਹੈ। ਇਕ ਅੰਦਾਜ਼ੇ ਮੁਤਾਬਿਕ ਪ੍ਰਤੀ ਕੁਨੈਕਸ਼ਨ ਲੋਕਾਂ ਨੂੰ ਸੌ-ਸਵਾ ਸੌ ਦਾ ਫ਼ਾਇਦਾ ਹੋਵੇਗਾ ਅਤੇ ਇਹ ਜਾਣਕਾਰੀ ਕੰਪਿਊਟਰਾਂ 'ਚ ਸੰਭਾਲੀ ਜਾ ਸਕੇਗੀ ਅਤੇ ਕੋਈ ਵੀ ਕਿਸੇ ਤਰ੍ਹਾਂ ਦੀ ਮਨਮਰਜ਼ੀ ਨਹੀਂ ਕਰ ਸਕੇਗਾ।

ਆਰੂਸ਼ੀ ਦੇ ਮਾਤਾ-ਪਿਤਾ ਡਾਸਨਾ ਜੇਲ੍ਹ 'ਚੋਂ ਰਿਹਾਅ

ਡਾਸਨਾ (ਉੱਤਰ ਪ੍ਰਦੇਸ਼), 16 ਅਕਤੂਬਰ (ਪੀ. ਟੀ. ਆਈ.)-ਇਲਾਹਾਬਾਦ ਹਾਈ ਕੋਰਟ ਵਲੋਂ ਅਰੂਸ਼ੀ-ਹੇਮਰਾਜ ਦੇ ਦੋਹਰੇ ਕਤਲ ਕੇਸ ਵਿੱਚੋਂ ਬਰੀ ਕੀਤੇ ਜਾਣ ਪਿੱਛੋਂ ਦੰਦਾਂ ਦੇ ਡਾਕਟਰ ਜੋੜੇ ਰਾਜੇਸ਼ ਤੇ ਨੂਪੁਰ ਤਲਵਾੜ ਨੂੰ ਅੱਜ ਡਸਨਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਤਲਵਾੜ ਜੋੜਾ ਜਿਹੜਾ ਲਗਪਗ ਚਾਰ ਸਾਲ ਸਲਾਖਾਂ ਪਿੱਛੇ ਰਿਹਾ ਨੂੰ ਅੱਜ ਸ਼ਾਮ 5 ਵਜੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਦੋਵੇਂ ਜੇਲ੍ਹ ਤੋਂ ਬਾਹਰ ਆਉਣ ਪਿੱਛੋਂ ਕੁਝ ਪਲ ਖੜੇ ਰਹੇ ਅਤੇ ਫਿਰ ਕਾਰ ਵਲ ਵਧੇ ਜਿਹੜੀ ਉਨ੍ਹਾਂ ਨੂੰ ਉਡੀਕ ਰਹੀ ਸੀ। ਰਾਜੇਸ਼ ਤਲਵਾੜ ਨੇ ਚਿੱਟੀ ਕਮੀਜ ਤੇ ਨੀਲੀ ਪਿੰਟ ਜਦਕਿ ਉਨ੍ਹਾਂ ਦੀ ਪਤਨੀ ਨੇ ਸੰਤਰੀ ਰੰਗ ਦੇ ਕੁੜਤੇ ਨਾਲ ਚਿੱਟੀ ਸਲਵਾਰ ਪਹਿਨੀ ਹੋਈ ਸੀ ਅਤੇ ਦੁਪੱਟਾ ਲਿਆ ਹੋਇਆ ਸੀ। ਦੋਵਾਂ ਕੋਲ ਬੈਗ ਸਨ। ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਾ ਕੀਤੀ। ਅਰੂਸ਼ੀ ਦਾ ਚਾਚਾ ਦਿਨੇਸ਼ ਤਲਵਾੜ ਦੋਵਾਂ ਨੂੰ ਨਾਲ ਲਿਜਾਣ ਲਈ ਵਕੀਲ ਤਨਵੀਰ ਅਹਿਮਦ ਮੀਰ ਨਾਲ ਸ਼ਾਮ 4.48 'ਤੇ ਜ਼ੇਲ੍ਹ ਦੇ ਮੁੱਖ ਗੇਟ 'ਤੇ ਪਹੁੰਚ ਗਿਆ ਸੀ। ਪੁਲਿਸ ਦੀ ਸੁਰੱਖਿਆ ਹੇਠ ਡਾਕਟਰ ਜੋੜਾ ਨੋਇਡਾ ਦੇ ਜਲਵਾਯੂ ਵਿਹਾਰ ਵਚ ਨੂਪੁਰ ਦੇ ਮਾਪਿਆਂ ਦੇ ਉਸੇ ਘਰ ਪੁੱਜਾ ਜਿਥੇ ਉਹ ਆਪਣੀ ਧੀ ਅਤੇ ਘਰੇਲੂ ਨੌਕਰ ਦੇ 2008 ਵਿਚ ਹੋਏ ਕਤਲ ਸਮੇਂ ਰਹਿੰਦੇ ਸੀ। ਉਨ੍ਹਾਂ ਦੀ ਰਿਹਾਈ ਪਿੱਛੋਂ ਤਲਵਾੜ ਜੋੜੇ ਦੇ ਵਕੀਲ ਤਨਵੀਰ ਅਹਿਮਦ ਨੇ ਕਿਹਾ ਕਿ ਉਨ੍ਹਾਂ ਦੇ ਸਾਇਲਾਂ ਨੂੰ ਫਸਾਉਣ ਲਈ ਸਾਜਿਸ਼ ਘੜੀ ਗਈ ਸੀ। ਉਨ੍ਹਾਂ ਕਿਹਾ ਕਿ ਮੁਦਈ ਪੱਖ ਨੇ ਗਲਤ ਸਬੂਤ ਪੇਸ਼ ਕੀਤੇ ਅਤੇ ਉਨ੍ਹਾਂ ਮੀਡੀਆ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ। 12 ਅਕਤੂਬਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਲਈ ਨਾ ਹਾਲਾਤ ਅਤੇ ਨਾ ਹੀ ਲੋੜੀਂਦੇ ਸਬੂਤ ਮੌਜੂਦ ਹਨ। ਅਰੂਸ਼ੀ ਤਲਵਾੜ 16 ਮਈ 2008 ਨੂੰ ਤਲਵਾੜ ਦੇ ਨੋਇਡਾ ਵਿਚਲੇ ਘਰ ਆਪਣੇ ਸੌਣ ਵਾਲੇ ਕਮਰੇ 'ਚੋਂ ਮ੍ਰਿਤਕ ਮਿਲੀ ਸੀ। ਅਗਲੇ ਦਿਨ ਹੇਮਰਾਜ ਦੀ ਲਾਸ਼ ਘਰ ਦੀ ਉਪਰਲੀ ਮੰਜ਼ਿਲ ਵਿਚ ਉਸ ਦੇ ਕਮਰੇ ਵਿੱਚੋਂ ਮਿਲੀ ਸੀ।
ਜੇਲ੍ਹ 'ਚੋਂ ਕਮਾਏ ਪੈਸੇ ਲੈਣ ਤੋਂ ਕੀਤਾ ਇਨਕਾਰ
ਇਸ ਦੌਰਾਨ ਡਾਕਟਰ ਰਾਜੇਸ਼ ਅਤੇ ਨੂਪੁਰ ਤਲਵਾੜ ਜੋੜੇ ਨੇ ਡਾਸਨਾ ਜੇਲ੍ਹ ਅੰਦਰ ਆਪਣੀਆਂ ਸੇਵਾਵਾਂ ਬਦਲੇ ਮਰੀਜ਼ਾਂ ਤੋਂ ਕਮਾਏ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਤਲਵਾੜ ਜੋੜੇ ਨੇ ਜੇਲ੍ਹ ਅੰਦਰ ਮਰੀਜ਼ਾਂ ਦੀਆਂ ਸੇਵਾਵਾਂ ਲਈ ਮਿਲਣ ਵਾਲੇ ਆਪਣੇ ਮਿਹਨਤਾਨੇ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਜੇਲ੍ਹ ਸੁਪਰਡੈਂਟ ਦਧੀਰਮ ਮੌਰਿਆ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਤਕਰੀਬਨ 49,500 ਰੁਪਏ ਕਮਾਏ ਸਨ। ਜੇਲ੍ਹ ਡਾਕਟਰ ਸੁਨੀਲ ਤਿਆਗੀ ਨੇ ਕਿਹਾ ਕਿ ਤਲਵਾੜ ਜੋੜੇ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕੈਦੀਆਂ ਦੀ ਦੇਖਭਾਲ ਲਈ ਹਰ 15 ਦਿਨਾਂ ਬਾਅਦ ਜੇਲ੍ਹ ਆਉਂਦੇ ਰਹਿਣਗੇ।

ਕਸ਼ਮੀਰ 'ਚ 3 ਅੱਤਵਾਦੀ ਗ੍ਰਿਫ਼ਤਾਰ

ਕੁਲਗਾਮ 'ਚ ਵਿਧਾਇਕ ਦੇ ਕਾਫ਼ਲੇ 'ਤੇ ਹਮਲੇ ਲਈ ਸੀ ਜ਼ਿੰਮੇਵਾਰ

ਸ੍ਰੀਨਗਰ, 16 ਅਕਤੂਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਦਮਾਲ ਹਾਂਝੀਪੁਰਾ ਇਲਾਕੇ 'ਚ ਵਿਧਾਇਕ ਦੇ ਕਾਫ਼ਲੇ 'ਤੇ ਹੋਏ ਹਮਲੇ ਤੇ ਹੋਰ ਕਈ ਵਾਰਦਾਤਾਂ 'ਚ ਸ਼ਾਮਿਲ ਲਸ਼ਕਰ ਦੇ 2 ਅੱਤਵਾਦੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕਸ਼ਮੀਰ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਮੁਨੀਰ ਖ਼ਾਨ ਨੇ ਇਸ ਦੀ ਜਾਣਕਾਰੀ ਪ੍ਰੈੱਸ ਨੂੰ ਦਿੱਤੀ। ਪੁਲਿਸ ਅਧਿਕਾਰੀ ਅਨੁਸਾਰ 14 ਅਕਤੂਬਰ ਨੂੰ ਕੁਲਗਾਮ ਦੇ ਡੀ.ਐਚ ਪੁਰਾ ਇਲਾਕੇ 'ਚ ਨੂਰਾਬਾਦ ਵਿਧਾਨ ਸਭਾ ਹਲਕੇ ਦੇ ਵਿਧਾਇਕ ਦੇ ਕਾਫ਼ਲੇ 'ਚ ਸ਼ਾਮਿਲ ਪੁਲਿਸ ਦੀਆਂ 2 ਗੱਡੀਆਂ 'ਤੇ ਘਾਤ ਲਾ ਕੇ ਕੀਤੇ ਹਮਲੇ, ਜਿਸ ਵਿਚ ਇਕ ਪੁਲਿਸ ਕਰਮੀ ਸ਼ਹੀਦ ਤੇ ਇਕ ਹੋਰ ਜ਼ਖ਼ਮੀ ਹੋ ਗਿਆ ਸੀ, 'ਚ ਹਿਜ਼ਬੁਲ ਦੇ ਅੱਤਵਾਦੀਆਂ ਦੀ ਸਹਾਇਤਾ ਕਰਨ ਵਾਲੇ ਲੋਕਾਂ 'ਚ ਵਿਚਰਨ ਵਾਲੇ ਵਰਕਰ ਰਮੀਜ਼ ਯਤੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਕੁਝ ਅਸਲ੍ਹਾ ਵੀ ਬਰਾਮਦ ਕਰ ਲਿਆ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਕੁਲਗਾਮ ਦੇ ਕੁੰਡ ਇਲਾਕੇ 'ਚੋਂ ਇਕ ਕਾਰਵਾਈ ਦੌਰਾਨ ਦੋ ਅੱਤਵਾਦੀਆਂ ਖ਼ੁਰਸ਼ੀਦ ਅਹਿਮਦ ਡਾਰ ਅਤੇ ਹਫੀਜ਼ ਰਾਥਰ ਨੂੰ 1 ਪਿਸਤੌਲ ਅਤੇ 1 ਜਿਊਂਦੇ ਗ੍ਰਨੇਡ ਸਮੇਤ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦਾ ਸਬੰਧ ਲਸ਼ਕਰ ਨਾਲ ਹੈ। ਮੁਨੀਰ ਖ਼ਾਨ ਨੇ ਦੱਸਿਆ ਕਿ ਉਹ ਅੱਤਵਾਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੇ ਪਿੱਛੇ ਹਨ। ਇਸ ਨਾਲ ਅੱਤਵਾਦੀਆਂ ਦੀ ਨਵੀਂ ਭਰਤੀ 'ਤੇ ਰੋਕ ਲੱਗੇਗੀ। ਉਨ੍ਹਾਂ ਨੇ ਸਥਾਨਕ ਅੱਤਵਾਦੀਆਂ ਨੂੰ ਮੁੜ ਇਕ ਵਾਰ ਆਤਮ ਸਮਰਪਣ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਮੁਕਾਬਲੇ ਦੌਰਾਨ ਵੀ ਆਤਮ ਸਮਰਪਣ ਕਰਨ ਨੂੰ ਤਿਆਰ ਹੁੰਦੇ ਹਨ ਤਾਂ ਅਸੀਂ ਇਸ ਦਾ ਵੀ ਸਵਾਗਤ ਕਰਾਂਗੇ, ਇਸ ਲਈ ਅਸੀਂ ਸਥਾਨਕ ਅੱਤਵਾਦੀਆਂ ਨੂੰ ਪੂਰਾ ਮੌਕਾ ਪ੍ਰਦਾਨ ਕਰਾਂਗੇ। ਉਨ੍ਹਾਂ ਕਿਹਾ ਕਿ ਆਤਮ ਸਮਰਪਣ ਕਰਨ ਵਾਲੇ ਅੱਤਵਾਦੀਆਂ ਦੇ ਮੁੜ ਵਸੇਬੇ ਲਈ ਸਹਿਯੋਗ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੰਤਰੀ ਨਈਮ ਅਖ਼ਤਰ ਦੇ ਕਾਫ਼ਲੇ 'ਤੇ ਪਿਛਲੇ ਮਹੀਨੇ ਹੋਏ ਹਮਲੇ 'ਚ ਸ਼ਾਮਿਲ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੂੰ ਪੁਲਿਸ ਨੇ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ ਤੇ ਉਸ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਹਮਲੇ 'ਚ 3 ਨਾਗਰਿਕਾਂ ਦੀ ਮੌਤ ਹੋ ਗਈ ਸੀ। ਕਸ਼ਮੀਰ ਵਾਦੀ 'ਚ ਗੁੱਤ ਕੱਟਣ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਨਾਲ ਖੌਫ਼ਜ਼ਦਾ ਹੋਣ ਦੀ ਲੋੜ ਨਹੀਂ ਹੈ। ਇਹ ਸ਼ਰਾਰਤੀ ਤੱਤ ਕਸ਼ਮੀਰ ਦੀ ਮੌਜੂਦਾ ਸਥਿਤੀ ਦਾ ਲਾਭ ਉਠਾ ਕੇ ਔਰਤਾਂ ਨੂੰ ਡਰਾਉਣ ਲਈ ਇਹ ਸਭ ਕੁਝ ਕਰ ਰਹੇ ਹਨ ਤੇ ਪੁਲਿਸ ਜਲਦੀ ਇਨ੍ਹਾਂ ਦਾ ਪਰਦਾਫਾਸ਼ ਕਰੇਗੀ।

ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ

ਚੰਡੀਗੜ੍ਹ, 16 ਅਕਤੂਬਰ (ਐਨ. ਐਸ. ਪਰਵਾਨਾ)-ਸਿੱਖਾਂ ਦੇ ਪੰਜਵੇਂ ਤਖ਼ਤ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਤੋਂ ਸਿੱਖ ਬੀਬੀਆਂ ਨੂੰ ਵੀ ਕੀਰਤਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਦੀ ਸ਼ੁਰੂਆਤ ਵੀ ਹੋ ਗਈ ਹੈ। ਇਹ ਜਾਣਕਾਰੀ ਉਕਤ ਤਖ਼ਤ ਦੀ ਪ੍ਰਬੰਧਕ ਕਮੇਟੀ ਦੇ ਕੁਝ ਹਫ਼ਤੇ ਪਹਿਲਾਂ ਚੁਣੇ ਗਏ ਨਵੇਂ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਨੇ ਦਿੱਤੀ। ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਿੱਖ ਬੀਬੀਆਂ ਨੇ ਤਾਂ ਉਕਤ ਤਖ਼ਤ ਤੋਂ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਪ੍ਰਸਾਰਿਤ ਰੋਜ਼ਾਨਾ ਇਕ ਨਿੱਜੀ ਟੀ.ਵੀ. ਤੋਂ ਸ਼ੁਰੂ ਹੋ ਗਿਆ ਹੈ। ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਹੁਣ ਤਕ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੇਣ ਬਾਰੇ ਕੋਈ ਫ਼ੈਸਲਾ ਨਹੀਂ ਕਰ ਸਕੀ। ਹਾਲਾਂਕਿ ਇਹ ਮਾਮਲਾ ਪਿਛਲੇ ਕਈ ਸਾਲਾਂ ਤੋਂ ਵਿਚਾਰਿਆ ਜਾ ਰਿਹਾ ਹੈ। ਬੀਬੀ ਜਗੀਰ ਕੌਰ ਜਦੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ ਤਾਂ ਉਨ੍ਹਾਂ ਨੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਸਨ, ਪਰ ਸਿੰਘ ਸਾਹਿਬਾਨ ਨਾਲ ਸਲਾਹ ਮਸ਼ਵਰਾ ਕਰਨ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਉਹ ਆਪਣੇ ਮਿਸ਼ਨ ਤੇ ਮੰਤਵ 'ਚ ਸਫ਼ਲ ਨਹੀਂ ਸਨ ਹੋ ਸਕੇ, ਮੌਜੂਦਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਤਾਂ ਇਸ ਧਾਰਮਿਕ ਮਾਮਲੇ ਬਾਰੇ ਚੁੱਪੀ ਹੀ ਧਾਰਨ ਕਰਨਾ ਉਚਿੱਤ ਸਮਝਿਆ।

ਬੈਂਗਲੁਰੂ 'ਚ ਸਿਲੰਡਰ ਫ਼ਟਣ ਨਾਲ ਧਮਾਕਾ-7 ਮੌਤਾਂ

ਬੇਂਗਲੁਰੂ, 16 ਅਕਤੂਬਰ (ਏਜੰਸੀ)-ਸ਼ਹਿਰ ਦੇ ਈਜੀਪੁਰਾ ਇਲਾਕੇ ਕੋਲ ਦੋ ਮੰਜ਼ਿਲਾ ਇਮਾਰਤ 'ਚ ਗੈਸ ਸਿਲੰਡਰ ਫ਼ਟਣ ਕਾਰਨ ਹੋਏ ਧਮਾਕੇ ਤੋਂ ਬਾਅਦ ਇਮਾਰਤ ਢਹਿਣ ਨਾਲ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਤੇ ਮਲਬੇ ਹੇਠ ਹੋਰਾਂ ਲੋਕਾਂ ਦੇ ਫ਼ਸੇ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਇਕ ਐਲ. ਪੀ. ਜੀ. ਗੈਸ ਸਿਲੰਡਰ ਦੇ ਫਟਣ ਕਰ ਕੇ ਢਹਿ ਗਈ। ਉੱਥੇ ਮੌਜੂਦ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਧਮਾਕਾ ਸਵੇਰੇ ਕਰੀਬ ਸੱਤ ਵਜੇ ਹੋਇਆ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਤੇ 20 ਸਾਲ ਪੁਰਾਣੀ ਇਮਾਰਤ ਦੇਖਦਿਆਂ-ਦੇਖਦਿਆਂ ਮਲਬੇ 'ਚ ਤਬਦੀਲ ਹੋ ਗਈ। ਬਚਾਊ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ, ਜਿਨ੍ਹਾਂ ਨੇ ਮਲਬੇ ਹੇਠੋਂ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਨੇ ਦੱਸਿਆ ਕਿ ਮਲਬੇ ਹੇਠੋਂ ਦੋ ਬੱਚਿਆਂ ਨੂੰ ਜਿਊਂਦੇ ਕੱਢਿਆ ਗਿਆ, ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਕਰਨਾਟਕ ਦੇ ਗ੍ਰਹਿ-ਮੰਤਰੀ ਰਾਮਲਿੰਗਾ ਰੈਡੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਮਾਰਤ ਗਣੇਸ਼ ਨਾਮਕ ਇਕ ਵਿਅਕਤੀ ਦੀ ਸੀ ਤੇ ਉਸ ਨੇ ਇਹ ਇਮਾਰਤ ਚਾਰ ਪਰਿਵਾਰਾਂ ਨੂੰ ਕਿਰਾਏ 'ਤੇ ਦਿੱਤੀ ਹੋਈ ਸੀ। ਬੈਂਗਲੁਰੂ ਦੇ ਵਿਕਾਸ ਮੰਤਰੀ ਕੇ. ਜੇ. ਜੋਰਜ ਨੇ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਤੇ ਗੰਭੀਰ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।

ਵਿਪਾਸਨਾ ਨੇ ਮੁੜ ਬਣਾਇਆ ਬਿਮਾਰੀ ਦਾ ਬਹਾਨਾ, ਨਹੀਂ ਹੋਈ ਪੇਸ਼

* ਪੰਚਕੂਲਾ ਹਿੰਸਾ ਮਾਮਲੇ 'ਚ ਚੰਡੀਗੜ੍ਹ ਪੁਲਿਸ ਦੇ ਇੰਟੈਲੀਜੈਂਸ ਵਿਭਾਗ ਦਾ ਕਰਮਚਾਰੀ ਗ੍ਰਿਫ਼ਤਾਰ * ਹਨੀਪ੍ਰੀਤ ਨੂੰ ਪਨਾਹ ਦੇਣ ਵਾਲੇ ਦੋ ਕਾਬੂ

ਪੰਚਕੂਲਾ/ਚੰਡੀਗੜ੍ਹ, 16 ਅਕਤੂਬਰ (ਕਪਿਲ, ਰਾਮ ਸਿੰਘ ਬਰਾੜ)-ਸਿਰਸਾ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਸੋਮਵਾਰ ਨੂੰ ਪੰਚਕੂਲਾ ਨਹੀਂ ਪਹੁੰਚੀ। ਵਿਪਾਸਨਾ ਨੇ ਇਸ ਸਬੰਧ 'ਚ ਆਪਣਾ ਮੈਡੀਕਲ ਭੇਜਦੇ ਹੋਏ ਸਿਹਤ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਪੰਚਕੂਲਾ ਆਉਣ ਤੋਂ ...

ਪੂਰੀ ਖ਼ਬਰ »

ਸਰਕਾਰੀ ਤੇ ਨਿੱਜੀ ਤਾਪ ਬਿਜਲੀ ਘਰਾਂ 'ਚ ਕੋਲਾ ਭੰਡਾਰ ਦੀ ਕਮੀ

ਸੁਖਪਾਲ ਸਿੰਘ ਸੁੱਖੀ ਲਹਿਰਾ ਮੁਹੱਬਤ, 16 ਅਕਤੂਬਰ-ਪਿਛਲੇ ਸਮੇਂ 'ਚ ਕੇਂਦਰ ਸਰਕਾਰ ਦੇ ਕੁਝ ਕੋਲਾ ਖ਼ਾਨਾਂ ਦੀ ਅਲਾਟਮੈਂਟ ਰੱਦ ਕਰਨ ਤੇ ਨਵੀਂ ਅਲਾਟਮੈਂਟ ਨਾ ਹੋਣ ਕਾਰਨ ਸੂਬੇ ਦੇ 3 ਸਰਕਾਰੀ ਸਮੇਤ 3 ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ 'ਚ ਕੋਲਾ ਭੰਡਾਰ ਦੀ ਕਮੀ ਕਰ ਕੇ ...

ਪੂਰੀ ਖ਼ਬਰ »

ਕਸ਼ਮੀਰ 'ਚ ਅੱਤਵਾਦੀਆਂ ਵਲੋਂ ਸਾਬਕਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ

ਪਰਿਵਾਰਕ ਮੈਂਬਰਾਂ ਵਲੋਂ ਇਕ ਹਮਲਾਵਰ ਢੇਰ

ਸ੍ਰੀਨਗਰ, 16 ਅਕਤੂਬਰ (ਪੀ. ਟੀ. ਆਈ.)-ਅੱਜ ਸ਼ਾਮ ਜੰਮੂ ਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਤਵਾਦੀਆਂ ਨੇ ਸੱਤਾਧਾਰੀ ਪੀਪਲਜ਼ ਡੈਮੋਕਰੈਟਿਕ ਪਾਰਟੀ ਨਾਲ ਸਬੰਧਤ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਦਕਿ ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ...

ਪੂਰੀ ਖ਼ਬਰ »

ਚੌਥੀ ਵਾਰ ਈ. ਡੀ. ਸਾਹਮਣੇ ਪੇਸ਼ ਨਹੀਂ ਹੋਈ ਰਾਬੜੀ ਦੇਵੀ

ਨਵੀ ਦਿੱਲੀ, 16 ਅਕਤੂਬਰ (ਏਜੰਸੀ)-ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅੱਜ ਰੇਲਵੇ ਹੋਟਲ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ 'ਚ ਲਗਾਤਾਰ ਚੌਥੀ ਵਾਰ ਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਸਾਹਮਣੇ ਪੁੱਛਗਿੱਛ ਲਈ ਪੇਸ਼ ਨਹੀਂ ਹੋਈ। ਅਜੇ ਸਪੱਸ਼ਟ ਨਹੀਂ ਹੈ ਕਿ ...

ਪੂਰੀ ਖ਼ਬਰ »

ਗੁਰਮੀਤ ਰਾਮ ਰਹੀਮ ਨਾਲ ਪਰਿਵਾਰ ਵਲੋਂ ਜੇਲ੍ਹ 'ਚ ਮੁਲਾਕਾਤ

ਚੰਡੀਗੜ੍ਹ/ਰੋਹਤਕ, 16 ਅਕਤੂਬਰ (ਰਾਮ ਸਿੰਘ ਬਰਾੜ)-ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਮਿਲਣ ਸੋਮਵਾਰ ਨੂੰ ਉਸ ਦੀ ਪਤਨੀ ਹਰਜੀਤ ਕੌਰ ਆਪਣੀ ਬੇਟੀ, ਬੇਟੇ, ਜਵਾਈ ਤੇ ਨੂੰਹ ਸਮੇਤ ਸੁਨਾਰੀਆ ਜੇਲ੍ਹ ਪੁੱਜੀ। ...

ਪੂਰੀ ਖ਼ਬਰ »

ਹੁਣ 6 ਹੋਰ ਸੀਟਾਂ 'ਤੇ ਹੋਣਗੀਆਂ ਲੋਕ ਸਭਾ ਜ਼ਿਮਨੀ ਚੋਣਾਂ

ਚੰਡੀਗੜ੍ਹ, 16 ਅਕਤੂਬਰ (ਐਨ. ਐਸ. ਪਰਵਾਨਾ)-ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 'ਚ ਭਾਜਪਾ ਦੀ ਕਰਾਰੀ ਹਾਰ ਤੇ ਕਾਂਗਰਸ ਦੀ ਇਤਿਹਾਸਕ ਜਿੱਤ ਤੋਂ ਪਿੱਛੋਂ ਹੁਣ ਇਸ ਸਾਲ ਦੇ ਅੰਤ ਤੱਕ ਦੇਸ਼ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ 6 ਹੋਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦਾ ...

ਪੂਰੀ ਖ਼ਬਰ »

ਵਿਧਾਨ ਸਭਾ ਦੇ ਆਗਾਮੀ ਇਜਲਾਸ 'ਚ ਖੇਤੀਬਾੜੀ ਨੀਤੀ ਲਿਆਵਾਂਗੇ-ਕੈਪਟਨ

ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਦਾਅਵੇ ਮਾਸਿਕ ਆਧਾਰ 'ਤੇ ਨਿਪਟਾਉਣ ਦੇ ਨਿਰਦੇਸ਼

ਚੰਡੀਗੜ੍ਹ, 16 ਅਕਤੂਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਆਗਾਮੀ ਇਜਲਾਸ ਦੌਰਾਨ ਸੂਬੇ ਦੀ ਵਿਆਪਕ ਖੇਤੀਬਾੜੀ ਨੀਤੀ ਲਿਆਉਣ ਦਾ ਫ਼ੈਸਲਾ ਕਰਨ ਤੋਂ ਇਲਾਵਾ ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਕਦਮ ਚੁੱਕਣ ਦਾ ਐਲਾਨ ਕੀਤਾ। ਇਹ ਐਲਾਨ ਅੱਜ ਮੁੱਖ ਮੰਤਰੀ ...

ਪੂਰੀ ਖ਼ਬਰ »

ਪੰਜਾਬ 'ਚ ਚੋਣ ਜ਼ਾਬਤਾ ਖ਼ਤਮ

ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਚਾਰਜ ਛੱਡਿਆ

ਚੰਡੀਗੜ੍ਹ, 16 ਅਕਤੂਬਰ (ਐੱਨ. ਐੱਸ. ਪਰਵਾਨਾ)-ਪੰਜਾਬ 'ਚ ਲੋਕ ਸਭਾ ਦੀ ਗੁਰਦਾਸਪੁਰ ਸੀਟ ਲਈ ਜ਼ਿਮਨੀ ਚੋਣ ਮੁਕੰਮਲ ਹੋਣ ਤੋਂ ਤੁਰੰਤ ਪਿੱਛੋਂ ਅੱਜ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ 'ਚ ਲਾਗੂ ਚੋਣ ਜ਼ਾਬਤਾ ਖ਼ਤਮ ਹੋ ਗਿਆ ਹੈ। ਹੁਣ ਰਾਜ ਸਰਕਾਰ ਚਾਹੇ ਤਾਂ ਆਪਣੇ ਫ਼ੈਸਲੇ ...

ਪੂਰੀ ਖ਼ਬਰ »

ਭਾਜਪਾ ਵਿਧਾਇਕ ਸੰਗੀਤ ਸੋਮ ਨੇ ਤਾਜ ਮਹੱਲ ਦੇ ਇਤਿਹਾਸ 'ਤੇ ਚੁੱਕੇ ਸਵਾਲ

ਮੁਗ਼ਲ ਬਾਦਸ਼ਾਹਾਂ ਨੂੰ ਦੱਸਿਆ ਗ਼ਦਾਰ

ਮੇਰਠ, 16 ਅਕਤੂਬਰ (ਏਜੰਸੀ)-ਇਕ ਨਵਾਂ ਵਿਵਾਦ ਛੇੜਦਿਆਂ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਮੁਗਲ ਬਾਦਸ਼ਾਹ ਬਾਬਰ, ਅਕਬਰ ਅਤੇ ਔਰੰਗਜ਼ੇਬ ਨੂੰ ਗ਼ਦਾਰ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਦੇ ਨਾਂਅ ਇਤਿਹਾਸ ਦੇ ਪੰਨਿਆਂ ਤੋਂ ਮਿਟਾ ਦੇਣੇ ਚਾਹੀਦੇ ਹਨ। ਆਪਣੀ ਮੇਰਠ ਜ਼ਿਲ੍ਹੇ ਦੀ ...

ਪੂਰੀ ਖ਼ਬਰ »

ਭਾਰਤੀ ਮੂਲ ਦਾ ਲੜਕਾ ਇੰਗਲੈਂਡ 'ਚ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ ਬਣਿਆ

ਲੰਡਨ, 16 ਅਕਤੂਬਰ (ਏਜੰਸੀ)-ਭਾਰਤੀ ਮੂਲ ਦਾ 19 ਸਾਲਾ ਲੜਕਾ ਆਪਣੇ 1.20 ਕਰੋੜ ਪੌਂਡ ਦੇ ਆਨਲਾਈਨ ਪ੍ਰਾਪਰਟੀ ਵਪਾਰ ਸਦਕਾ ਸਿਰਫ਼ ਇਕ ਸਾਲ ਵਿਚ ਹੀ ਬ੍ਰਿਟੇਨ 'ਚ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ ਬਣ ਗਿਆ ਹੈ। ਅਕਸ਼ੈ ਰੁਪਾਰੇਲੀਆ ਨਾਂਅ ਦੇ ਇਸ ਲੜਕੇ ਨੇ ਆਪਣੇ ਸਕੂਲ ਦੌਰਾਨ ਹੀ ...

ਪੂਰੀ ਖ਼ਬਰ »

ਗੁਜਰਾਤ ਤੇ ਗੁਜਰਾਤੀ ਕਾਂਗਰਸ ਤੇ ਨਹਿਰੂ-ਗਾਂਧੀ ਪਰਿਵਾਰ ਨੂੰ ਚੰਗੇ ਨਹੀਂ ਲੱਗਦੇ

ਮੋਦੀ ਨੇ ਮੁੱਖ ਵਿਰੋਧੀ ਪਾਰਟੀ 'ਤੇ ਬੋਲਿਆ ਹਮਲਾ

ਗਾਂਧੀਨਗਰ, 16 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ 'ਤੇ ਹਮਲਾ ਕਰਦਿਆਂ ਉਨ੍ਹਾਂ 'ਤੇ ਗੁਜਰਾਤ ਤੇ ਗੁਜਰਾਤੀਆਂ ਨਾਲ ਨਫਰਤ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਕਿ ਗੁਜਰਾਤ ਤੇ ਗੁਜਰਾਤੀ ਉਨ੍ਹਾਂ ਨੂੰ ਚੰਗੇ ...

ਪੂਰੀ ਖ਼ਬਰ »

ਭਾਰਤ ਫੂਡ ਪ੍ਰੋਸੈਸਿੰਗ ਦੇ ਖੇਤਰ 'ਚ ਵਿਸ਼ਵ ਦੀ ਅਗਵਾਈ ਕਰਨ ਲਈ ਤਿਆਰ-ਹਰਸਿਮਰਤ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਫੂਡ ਪ੍ਰੋਸੈਸਿੰਗ ਤੇ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਰਤ ਫੂਡ ਪ੍ਰੋਸੈਸਿੰਗ ਖੇਤਰ 'ਚ ਵਿਸ਼ਵ 'ਚ ਮੋਹਰੀ ਬਣਨ ਲਈ ਤਿਆਰ ਹੈ। ਵਰਲਡ ਫੂਡ ਇੰਡੀਆ 2017 ਦੀ ਜਾਣਕਾਰੀ ਦੇਣ ਲਈ ਕਰਵਾਏ ਪੱਤਰਕਾਰ ਸੰਮੇਲਨ ਦੌਰਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX