ਤਾਜਾ ਖ਼ਬਰਾਂ


ਭਾਜਪਾ ਨੂੰ ਪਹਿਲਾਂ ਪਤਾ ਸੀ ਗੁਰਦਾਸਪੁਰ ਸੀਟ ਨਹੀਂ ਜਿੱਤ ਸਕਦੇ- ਵਿਜੇਵਰਗੀ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਵਰਗੀ ਨੇ ਕਿਹਾ ਕਿ ਪਾਰਟੀ ਨੂੰ ਪਹਿਲਾਂ ਪਤਾ ਸੀ ਕਿ ਗੁਰਦਾਸਪੁਰ ਸੀਟ ਨਹੀਂ ਜਿੱਤੀ ਦਾ ਸਕਦੀ। ਪਰ ਉਨ੍ਹਾਂ ਕਿਹਾ ਕਿ ਭਾਜਪਾ...
ਸੁਪਰੀਮ ਕੋਰਟ ਬਾਹਰ ਪਟਾਕੇ ਵਿਕਰੇਤਾਵਾਂ ਵੱਲੋਂ ਪ੍ਰਦਰਸ਼ਨ, 14 ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਅੱਜ ਪਟਾਕੇ ਵਿਕਰੇਤਾਵਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਇਸ ਮੌਕੇ 3 ਔਰਤਾਂ ਸਮੇਤ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਉਚ ਅਦਾਲਤ ਨੇ ਪਟਾਕੇ...
ਹਰਿਆਣਾ ਦੀ ਲੋਕ ਗਾਇਕਾ ਤੇ ਡਾਂਸਰ ਹਰਸ਼ਿਤਾ ਦਹਿਆ ਦਾ ਕਤਲ
. . .  1 day ago
ਪਾਣੀਪਤ, 17 ਅਕਤੂਬਰ- ਹਰਿਆਣਾ ਦੀ ਸਥਾਨਕ ਲੋਕ ਗਾਇਕਾ ਤੇ ਡਾਂਸਰ ਹਰਸ਼ਿਤਾ ਦਹਿਆ ਦਾ ਪਾਣੀਪਤ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦਹਿਆ 'ਤੇ ਹਮਲਾ ਉਸ ਵਕਤ ਹੋਇਆ ਜਦ...
ਆਰ.ਐੱਸ.ਐੱਸ.ਆਗੂ ਹੱਤਿਆ ਮਾਮਲਾ : ਜਾਂਚ ਲਈ ਐੱਸਆਈਟੀ ਦਾ ਗਠਨ
. . .  1 day ago
ਲੁਧਿਆਣਾ, 17 ਅਕਤੂਬਰ- ਸ਼ਹਿਰ ਦੇ ਪੁਲਿਸ ਕਮਿਸ਼ਨਰ ਆਰ.ਐਨ.ਢੋਕੇ ਨੇ ਕਿਹਾ ਕਿ ਆਰ.ਐੱਸ.ਐੱਸ.ਆਗੂ ਰਵਿੰਦਰ ਕੁਮਾਰ ਦੇ ਕਤਲ ਮਾਮਲੇ 'ਚ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਹੈ ਜਿਸ ਦੇ ਮੁਖੀ ਡੀ.ਸੀ.ਪੀ.ਹੋਣਗੇ। ਉਨ੍ਹਾਂ ਆਸ ਜਤਾਈ...
ਪੰਚਕੂਲਾ ਹਿੰਸਾ ਮਾਮਲਾ : ਗੋਪਾਲ ਬੰਸਲ 4 ਤੇ ਲਾਲ ਸਿੰਘ ਨੂੰ 6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਮੁਹਾਲੀ, 17 ਅਕਤੂਬਰ (ਰਾਣਾ)- 25 ਅਗਸਤ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਭੜਕੀ ਹਿੰਸਾ ਅਤੇ ਅੱਗ...
ਨਾਰੰਗ ਕਮਿਸ਼ਨ ਨੇ ਰਾਣਾ ਗੁਰਜੀਤ ਨੂੰ ਦਿੱਤੀ ਕਲੀਨ ਚਿੱਟ- ਕੈਪਟਨ
. . .  1 day ago
ਚੰਡੀਗੜ੍ਹ, 17 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਨਾਰੰਗ ਕਮਿਸ਼ਨ ਨੇ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦਿੱਤੀ ਹੈ। ਕੈਪਟਨ ਨੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਿਨ੍ਹਾਂ 'ਚ ਕਿਹਾ ਜਾ ਰਿਹਾ...
ਫ਼ੌਜ ਮੁਖੀ ਨੂੰ ਦੇਸ਼ ਦੀ ਅਰਥਵਿਵਸਥਾ 'ਤੇ ਟਿੱਪਣੀ ਕਰਨ ਦਾ ਹੱਕ- ਅਬਾਸੀ
. . .  1 day ago
ਇਸਲਾਮਾਬਾਦ, 17 ਅਕਤੂਬਰ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਅਬਾਸੀ ਨੇ ਕਿਹਾ ਕਿ ਫ਼ੌਜ ਮੁਖੀ ਨੂੰ ਦੇਸ਼ ਦੀ ਅਰਥ ਵਿਵਸਥਾ 'ਤੇ ਟਿੱਪਣੀ ਕਰਨ...
ਕੇਰਲ ਹਾਈ ਕੋਰਟ ਨੇ ਸ੍ਰੀਸੰਥ 'ਤੇ ਦੁਬਾਰਾ ਲਗਾਈਆਂ ਪਾਬੰਦੀਆਂ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਕੇਰਲ ਹਾਈ ਕੋਰਟ ਨੇ ਕ੍ਰਿਕਟਰ ਐੱਸ ਸ੍ਰੀਸੰਥ 'ਤੇ ਬੀ.ਸੀ.ਆਈ.ਵੱਲੋਂ ਲਗਾਈਆਂ ਪਾਬੰਦੀਆਂ...
ਦਿੱਲੀ 'ਚ ਡੀਜ਼ਲ ਜੈੱਨਰੇਟਰਾਂ 'ਤੇ ਰੋਕ
. . .  1 day ago
ਅੱਤਵਾਦੀਆਂ ਨੇ ਕਤਲ ਕੀਤੇ ਸਰਪੰਚ ਦਾ ਘਰ ਵੀ ਸਾੜਿਆ
. . .  1 day ago
ਤਾਜ ਮਹਿਲ ਭਾਰਤੀ ਮਜ਼ਦੂਰਾਂ ਦੇ ਖੂਨ ਪਸੀਨੇ ਨਾਲ ਬਣਿਆ - ਯੋਗੀ
. . .  1 day ago
ਤਾਜ ਮਹਿਲ ਦੁਨੀਆਂ ਦੇ ਅਜੂਬਿਆਂ 'ਚੋਂ ਇੱਕ -ਯੂ.ਪੀ.ਰਾਜਪਾਲ
. . .  1 day ago
5 ਲੁਟੇਰਿਆਂ ਵੱਲੋਂ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ 2 ਲੱਖ ਦੀ ਲੁੱਟ
. . .  1 day ago
ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਰਾਮ ਮੰਦਰ ਦੇ ਹੱਕ 'ਚ
. . .  1 day ago
ਕਮਾਈ ਦੇ ਮਾਮਲੇ 'ਚ ਭਾਜਪਾ ਸਭ ਤੋਂ ਅਮੀਰ ਪਾਰਟੀ
. . .  1 day ago
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, 32 ਮੌਤਾਂ, 200 ਤੋਂ ਵੱਧ ਜ਼ਖਮੀ
. . .  1 day ago
ਚੰਡੀਗੜ੍ਹ ਹਵਾਈ ਅੱਡੇ ਤੋਂ 39 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ
. . .  1 day ago
ਰਾਜਨਾਥ ਤੇ ਕੈਪਟਨ ਨੇ ਕੀਤਾ ਹੁਸੈਨੀਵਾਲਾ ਚੈੱਕ ਪੋਸਟ ਵਿਖੇ ਦਰਸ਼ਕ ਗੈਲਰੀ ਦਾ ਉਦਘਾਟਨ
. . .  1 day ago
ਅਮਰੀਕਾ 'ਚ ਦਸਵੇਂ ਗੁਰੂ ਜੀ ਦੀ ਵਿਰਾਸਤ 'ਤੇ ਹੋਵੇਗੀ ਕਾਨਫ਼ਰੰਸ
. . .  1 day ago
ਸੋਨੀਆ ਦੇ ਜਵਾਈ ਨੂੰ ਲੈ ਕੇ ਰੱਖਿਆ ਮੰਤਰੀ ਵਲੋਂ ਪ੍ਰੈਸ ਕਾਨਫਰੰਸ
. . .  1 day ago
ਤਕਰਾਰ ਵਿਚਕਾਰ ਯੋਗੀ ਜਾਣਗੇ ਤਾਜਮਹੱਲ
. . .  1 day ago
ਅਫ਼ਗ਼ਾਨ ਪੁਲਿਸ ਹੈੱਡ ਕੁਆਰਟਰ 'ਤੇ ਹਮਲਾ, ਕਈਆਂ ਮੌਤਾਂ ਦਾ ਖ਼ਦਸ਼ਾ
. . .  1 day ago
ਈਰਾਨ ਨਾਲ ਪ੍ਰਮਾਣੂ ਸਮਝੌਤਾ ਮੁਕੰਮਲ ਤੌਰ 'ਤੇ ਖਤਮ ਕਰਨਾ ਸੰਭਵ- ਟਰੰਪ
. . .  1 day ago
ਮੋਦੀ ਨੇ 157 ਕਰੋੜ ਦੀ ਲਾਗਤ ਨਾਲ ਬਣੇ ਆਯੁਰਵੇਦ ਸੰਸਥਾ ਦਾ ਕੀਤਾ ਉਦਘਾਟਨ
. . .  1 day ago
ਪਾਕਿ ਸ਼ਹਿਰੀ ਬੀ.ਐਸ.ਐਫ. ਵਲੋਂ ਗ੍ਰਿਫਤਾਰ
. . .  1 day ago
ਡੇਰਾ ਸਿਰਸਾ ਦਾ ਸੀ.ਏ. ਕਾਬੂ
. . .  1 day ago
ਈ.ਡੀ. ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਡੇਰਾ ਸਿਰਸਾ ਪਹੁੰਚੀਆਂ
. . .  1 day ago
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤੀ ਸਮੂਹ ਨਾਲ ਮਨਾਈ ਦੀਵਾਲੀ
. . .  1 day ago
ਸ੍ਰੀਲੰਕਾ ਨੇ ਨੇਵੀ ਨੇ 8 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ
. . .  1 day ago
ਲੁਧਿਆਣਾ 'ਚ ਆਰ.ਐਸ.ਐਸ. ਆਗੂ ਦਾ ਗੋਲੀਆਂ ਮਾਰ ਕੇ ਕਤਲ
. . .  1 day ago
ਪੀ.ਐਮ.ਓ. 'ਚ ਲੱਗੀ ਅੱਗ
. . .  1 day ago
ਮੋਦੀ ਨੇ ਧਨਤੇਰਸ ਦੀਆਂ ਦਿੱਤੀਆਂ ਵਧਾਈਆਂ
. . .  1 day ago
ਸ਼ੋਪੀਆ 'ਚ ਅੱਤਵਾਦੀਆਂ ਨੇ ਸਰਪੰਚ ਦੀ ਕੀਤੀ ਹੱਤਿਆ , ਇਕ ਅੱਤਵਾਦੀ ਵੀ ਮਰਿਆ
. . .  2 days ago
ਜੰਮੂ-ਕਸ਼ਮੀਰ 'ਚ ਮਿੰਨੀ ਬੱਸ ਪਲਟੀ ,22 ਜ਼ਖ਼ਮੀ
. . .  2 days ago
ਤਲਵਾੜ ਜੋੜਾ ਜੇਲ੍ਹ 'ਚ ਸੇਵਾਵਾਂ ਦੇਣ ਨੂੰ ਤਿਆਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਕੱਤਕ ਸੰਮਤ 549
ਿਵਚਾਰ ਪ੍ਰਵਾਹ: ਕਿਸੇ ਵੀ ਲੋਕੰਤਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫ਼ਰਸਨ
  •     Confirm Target Language  

ਪਹਿਲਾ ਸਫ਼ਾਹੁਸੈਨੀਵਾਲਾ ਵਿਖੇ ਦਰਸ਼ਕ ਗੈਲਰੀ ਤੇ ਅਜਾਇਬ ਘਰ ਦਾ ਰਾਜਨਾਥ ਤੇ ਕੈਪਟਨ ਵਲੋਂ ਉਦਘਾਟਨ

ਫ਼ਿਰੋਜ਼ਪੁਰ, 17 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਹਿੰਦ-ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਵਿਖੇ ਬੀ.ਐੱਸ.ਐੱਫ਼. ਚੈੱਕ ਪੋਸਟ 'ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਕੌਮੀ ਝੰਡਾ ਉਤਾਰਨ ਦੀ ਰਸਮ ਮੌਕੇ ਬੀ.ਐੱਸ.ਐੱਫ਼. ਜਵਾਨਾਂ ਅਤੇ ਪਾਕਿ ਰੇਂਜਰਾਂ ਦੀ ਪਰੇਡ ਦੇਖਣ ਲਈ ਕਰੀਬ 16 ਕਰੋੜ 39 ਲੱਖ ਖ਼ਰਚ ਕੇ ਬਣਾਈ ਗਈ ਦਰਸ਼ਕ ਗੈਲਰੀ ਜੋ ਡੇਢ ਸਾਲ ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕੀਤੀ ਜਾ ਚੁੱਕੀ ਹੈ ਅਤੇ ਅਜਾਇਬ ਘਰ ਦਾ ਅੱਜ ਰਸਮੀ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਉਕਤ ਉਦਘਾਟਨ ਉਦੋਂ ਡਰਾਮਾ ਸਾਬਤ ਹੋਇਆ ਜਦੋਂ ਬੀ. ਐੱਸ. ਐੱਫ਼. ਅਧਿਕਾਰੀਆਂ ਨੂੰ ਪੱਤਰਕਾਰਾਂ 'ਚ ਗੈਲਰੀ ਤਾਂ ਡੇਢ ਸਾਲ ਪਹਿਲਾਂ ਬਣੀ ਹੋਣ ਸਬੰਧੀ ਚੱਲ ਰਹੀਆਂ ਕਨਸੋਅ ਦਾ ਪਤਾ ਲੱਗਾ ਤਾਂ ਉਨ੍ਹਾਂ ਡਰਦਿਆਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਚੱਲ ਰਹੇ ਸਮਾਗਮਾਂ ਤੋਂ ਪੱਤਰਕਾਰਾਂ ਨੂੰ ਦੂਰ ਹੀ ਰੱਖਿਆ। ਦੱਸਣਯੋਗ ਹੈ ਕਿ ਹਿੰਦ-ਪਾਕਿ ਕੌਮਾਂਤਰੀ ਹੁਸੈਨੀਵਾਲਾ ਗੰਡਾ ਸਿੰਘ ਬਾਰਡਰ 'ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਝੰਡਾ ਉਤਾਰਨ ਦੀ ਰਸਮ ਮੌਕੇ ਦਰਸ਼ਕਾਂ ਦੇ ਬੈਠਣ ਲਈ ਭਾਰਤ ਮੁਕਾਬਲੇ ਪਾਕਿਸਤਾਨ ਦੀ ਗੈਲਰੀ ਸੁੰਦਰ ਤੇ ਵੱਡੀ ਸੀ। ਭਾਰਤੀ ਦਰਸ਼ਕਾਂ ਦੇ ਬੈਠਣ ਲਈ ਆਧੁਨਿਕ ਸਹੂਲਤਾਂ ਵਾਲੀ ਖੁੱਲ੍ਹੀ ਤੇ ਵੱਡੀ ਗੈਲਰੀ ਬਣਾਉਣ ਲਈ ਬੌਣੀ ਸਾਬਤ ਹੁੰਦੀ ਗੈਲਰੀ ਦਾ 22 ਅਕਤੂਬਰ, 2010 'ਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਤਤਕਾਲੀ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਨੀਂਹ-ਪੱਥਰ ਰੱਖਿਆ ਗਿਆ ਸੀ, ਜਿਸ ਦਾ ਕੰਮ 13 ਜਨਵਰੀ, 2012 ਨੂੰ ਸ਼ੁਰੂ ਕਰਵਾਇਆ ਗਿਆ। 16 ਕਰੋੜ 39 ਲੱਖ ਖ਼ਰਚ ਕੇ ਜਿੱਥੇ 2000 ਦਰਸ਼ਕਾਂ ਦੇ ਬੈਠਣ ਲਈ ਸੁੰਦਰ ਗੈਲਰੀ ਬਣਾਈ ਗਈ, ਉੱਥੇ ਹਿੰਦ-ਪਾਕਿ ਸੁਰੱਖਿਆ ਸੈਨਾਵਾਂ ਦੇ ਅਧਿਕਾਰੀਆਂ ਲਈ ਕਾਨਫ਼ਰੰਸ ਹਾਲ, ਕੰਟੀਨ, ਪਾਰਕਿੰਗ ਅਤੇ ਅਜਾਇਬ ਘਰ ਵੀ ਬਣਾਇਆ ਗਿਆ। 2015 'ਚ ਬਣ ਕੇ ਮੁਕੰਮਲ ਹੋਈ ਦਰਸ਼ਕ ਗੈਲਰੀ ਨੂੰ ਬੀ.ਐੱਸ.ਐੱਫ਼. ਵਲੋਂ ਦਰਸ਼ਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ। ਅਜਾਇਬ ਘਰ ਦਾ ਵੀ ਬੀ.ਐੱਸ.ਐੱਫ਼. ਅਧਿਕਾਰੀਆਂ ਨੇ ਉਦਘਾਟਨ ਕਰਕੇ 17 ਅਕਤੂਬਰ 2017 ਨੂੰ ਲੋਕਾਂ ਲਈ ਖੋਲ੍ਹ ਦਿੱਤਾ ਸੀ। ਉਕਤ ਪੁਰਾਣੇ ਪ੍ਰਾਜੈਕਟਾਂ ਦਾ ਅੱਜ ਮੁੜ ਤੋਂ ਰਸਮੀ ਉਦਘਾਟਨ ਬੀ.ਐੱਸ.ਐੱਫ਼. ਵਲੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਕਰਵਾਇਆ ਗਿਆ, ਜਿਸ ਦੀ ਹਰ ਪਾਸੇ ਚਰਚਾ ਹੈ। ਸਮਾਗਮ 'ਚ ਪਹੁੰਚਣ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਪਹੁੰਚੇ। ਉਨ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਬੀ.ਕੇ. ਦੱਤ ਦੇ ਸਮਾਰਕਾਂ 'ਤੇ ਸਿੱਜਦਾ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਪਰ ਉਨ੍ਹਾਂ ਸ਼ਹੀਦਾਂ ਦੇ ਬੁੱਤਾਂ ਅਤੇ ਰਾਜ ਮਾਤਾ ਦੇ ਸਮਾਰਕ 'ਤੇ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ। ਹੁਸੈਨੀਵਾਲਾ ਵਿਖੇ ਰਾਜਨਾਥ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹੱਥੀਂ ਬੂਟੇ ਲਾਏ। ਇਸ ਮੌਕੇ ਬੀ.ਐੱਸ.ਐੱਫ਼. ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਕੇਂਦਰੀ ਗ੍ਰਹਿ ਮੰਤਰੀ ਵਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਸੁਰੇਸ਼ ਅਰੋੜਾ ਡੀ.ਜੀ.ਪੀ. ਪੰਜਾਬ, ਅਨਿਲ ਸ਼ਰਮਾ ਡੀ.ਜੀ.ਪੀ. ਬੀ.ਐੱਸ.ਐੱਫ਼., ਕੇ.ਕੇ. ਸ਼ਰਮਾ ਡਾਇਰੈਕਟਰ ਜਰਨਲ ਸੀਮਾ ਸੁਰੱਖਿਆ ਫੋਰਸ, ਰਾਮਵੀਰ ਡੀ.ਸੀ., ਭੁਪਿੰਦਰ ਸਿੰਘ ਸਿੱਧੂ ਐੱਸ.ਐੱਸ.ਪੀ., ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ, ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਸਤਿਕਾਰ ਕੌਰ ਗਹਿਰੀ, ਦਵਿੰਦਰ ਬਜਾਜ ਪ੍ਰਧਾਨ ਜ਼ਿਲ੍ਹਾ ਭਾਜਪਾ, ਧਰਮਜੀਤ ਸਿੰਘ ਹੌਂਡਾ ਵਾਲੇ, ਕਾਂਗਰਸ ਸੂਬਾਈ ਸਕੱਤਰ ਹਰਜਿੰਦਰ ਸਿੰਘ ਬਿੱਟੂ ਸਾਂਘਾ ਅਤੇ ਐਡਵੋਕੇਟ ਗੁਲਸ਼ਨ ਮੋਂਗਾ ਆਦਿ ਹਾਜ਼ਰ ਸਨ।

ਬਦ-ਇੰਤਜ਼ਾਮੀ ਦੀ ਭੇਟ ਚੜ੍ਹਿਆ ਬੀ.ਐੱਸ.ਐੱਫ਼. ਦਾ ਸਮਾਰੋਹ

ਫ਼ਿਰੋਜ਼ਪੁਰ, 17 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਕਰੀਬ ਸਾਢੇ 16 ਕਰੋੜ ਦੀ ਰਾਸ਼ੀ ਖ਼ਰਚ ਕੇ ਹਿੰਦ-ਪਾਕਿ ਹੁਸੈਨੀਵਾਲਾ ਗੰਢਾ ਸਿੰਘ ਬਾਰਡਰ 'ਤੇ ਬਣਾਈ ਗਈ ਦਰਸ਼ਕ ਗੈਲਰੀ ਦਾ ਉਦਘਾਟਨ ਸਮਾਰੋਹ ਬੀ.ਐੱਸ.ਐੱਫ਼. ਦੀ ਬਦ-ਇੰਤਜ਼ਾਮੀ ਦੀ ਭੇਟ ਚੜ੍ਹ ਗਿਆ। ਸਮਾਗਮ 'ਚ ਜਿੱਥੇ ਕਾਂਗਰਸੀ ਅਤੇ ਭਾਜਪਾ ਸਮਰਥਕਾਂ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ ਅਤੇ ਵੱਡੀ ਗਿਣਤੀ 'ਚ ਆਪਣੇ ਹਰਮਨ ਪਿਆਰੇ ਆਗੂਆਂ ਨੂੰ ਸੁਣਨ ਤੇ ਮਿਲਣ ਲਈ ਪਹੁੰਚੇ ਲੋਕ ਨਿਰਾਸ਼ਾ ਦੇ ਆਲਮ 'ਚ ਪ੍ਰਬੰਧਕਾਂ ਨੂੰ ਕੋਸਦੇ ਹੋਏ ਵਾਪਸ ਪਰਤੇ, ਉੱਥੇ ਪੱਤਰਕਾਰ ਭਾਈਚਾਰੇ ਨੂੰ ਅਣਡਿੱਠਾ ਹੀ ਕਰੀ ਰੱਖਿਆ ਅਤੇ ਉਨ੍ਹਾਂ ਨੂੰ ਇਕ ਕਮਰੇ 'ਚ ਕੈਦ ਕਰਕੇ ਹੀ ਬਿਠਾਈ ਰੱਖਿਆ। ਰੋਸ ਵਜੋਂ ਪੱਤਰਕਾਰ ਭਾਈਚਾਰੇ ਨੇ ਸਮਾਗਮ ਦਾ ਬਾਈਕਾਟ ਕਰ ਦਿੱਤਾ। ਬੀ. ਐੱਸ. ਐੱਫ਼. ਅਧਿਕਾਰੀਆਂ ਵਲੋਂ ਸਮਾਗਮ 'ਚ ਪਹੁੰਚਣ ਸਬੰਧੀ ਪੱਤਰਕਾਰਾਂ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜੇ ਗਏ ਪ੍ਰੰਤੂ ਕਵਰੇਜ ਕਰਨ ਤੋਂ ਦੂਰ ਹੀ ਰੱਖਿਆ ਗਿਆ। ਸਮਾਗਮ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਵੀ ਨਹੀਂ ਦਿੱਤੀ। ਉੱਧਰ ਕਰੀਬ 2 ਘੰਟੇ ਸਤਲੁਜ ਦਰਿਆ 'ਤੇ ਪੈਂਦੇ ਹੁਸੈਨੀਵਾਲਾ ਹੈੱਡ ਵਰਕਸ ਵਾਲਾ ਪੁਲ ਵੀ ਆਮ ਲੋਕਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਘੰਟਿਆਂਬੱਧੀ ਲੋਕ ਪ੍ਰੇਸ਼ਾਨੀ ਦੇ ਆਲਮ 'ਚ ਸੜਕਾਂ 'ਤੇ ਰੁਲਣ ਲਈ ਮਜਬੂਰ ਹੋਏ। ਹੋਰ ਤਾਂ ਹੋਰ ਫ਼ਿਰੋਜ਼ਪੁਰ ਸਕੂਲ 'ਚ ਛੁੱਟੀ ਹੋਣ ਕਾਰਨ ਸੈਂਕੜੇ ਬੱਚੇ ਵੀ ਗਰਮੀ 'ਚ ਸੜਕਾਂ 'ਤੇ ਫਸੇ ਰਹੇ।

ਅਫ਼ਗਾਨਿਸਤਾਨ 'ਚ ਸੁਰੱਖਿਆ ਬਲਾਂ 'ਤੇ ਦੋ ਆਤਮਘਾਤੀ ਹਮਲੇ-71 ਮੌਤਾਂ

ਕਾਬੁਲ, 17 ਅਕਤੂਬਰ (ਏਜੰਸੀ)-ਅਫ਼ਗਾਨਿਸਤਾਨ 'ਚ ਪੁਲਿਸ ਅਤੇ ਸੈਨਿਕਾਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਅਤੇ ਗੋਲੀਆਂ ਚਲਾ ਕੇ ਕੀਤੇ 2 ਹਮਲਿਆਂ 'ਚ ਘੱਟੋ-ਘੱਟ 71 ਵਿਅਕਤੀ ਮਾਰੇ ਗਏ ਅਤੇ 170 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਨੇ ਇਨ੍ਹਾਂ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪਹਿਲਾ ਹਮਲਾ ਪਕਤੀਆ ਪੁਲਿਸ ਹੈੱਡਕੁਆਰਟਰ ਦੇ ਕਰੀਬ ਸਿਖਲਾਈ ਕੇਂਦਰ 'ਤੇ ਕੀਤਾ ਗਿਆ ਜਿਸ 'ਚ 41 ਵਿਅਕਤੀ ਮਾਰੇ ਗਏ ਅਤੇ 158 ਹੋਰ ਜ਼ਖਮੀ ਹੋ ਗਏ। ਦੂਜਾ ਹਮਲਾ ਗਜ਼ਨੀ ਸੂਬੇ 'ਚ ਕੀਤਾ ਗਿਆ, ਜਿਸ 25 ਸੁਰੱਖਿਆ ਮੁਲਾਜ਼ਮ ਮਾਰੇ ਗਏ ਅਤੇ 5 ਆਮ ਨਾਗਰਿਕਾਂ ਸਮੇਤ 10 ਵਿਅਕਤੀ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਕ ਫਿਦਾਈਨ ਬੰਬ ਹਮਲਾਵਰ ਨੇ ਸਿਖਲਾਈ ਕੇਂਦਰ ਕੋਲ ਧਮਾਕਾਖ਼ੇਜ਼ ਸਮੱਗਰੀ ਨਾਲ ਭਰੀ ਆਪਣੀ ਕਾਰ ਨੂੰ ਉਡਾ ਦਿੱਤਾ। ਇਸ ਨਾਲ ਕਈ ਹਮਲਾਵਰਾਂ ਲਈ ਹਮਲਾ ਕਰਨ ਦਾ ਰਸਤਾ ਸਾਫ਼ ਹੋ ਗਿਆ। ਹਮਲੇ 'ਚ ਹੁਣ ਤਕ ਕੁਲ 41 ਲੋਕਾਂ ਦੀ ਮੌਤ ਹੋਈ ਹੈ ਤੇ 158 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਬਿਆਨ ਮੁਤਾਬਿਕ ਕੇਂਦਰ ਅੰਦਰ ਬੰਦੂਕਾਂ ਨਾਲ ਲੈਸ ਤੇ ਆਤਮਘਾਤੀ ਜੈਕੇਟ ਪਾਏ ਹਮਲਾਵਰਾਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਕਾਫ਼ੀ ਘੰਟਿਆਂ ਤਕ ਚੱਲਿਆ। ਇਹ ਸਿਖਲਾਈ ਕੇਂਦਰ ਪਕਤੀਆ ਪੁਲਿਸ ਹੈੱਡਕੁਆਰਟਰ ਦੇ ਕਰੀਬ ਸਥਿਤ ਹੈ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸਿਖਲਾਈ ਕੇਂਦਰ ਕੋਲ ਦੋ ਕਾਰਾਂ 'ਚ ਧਮਾਕਾ ਹੋਇਆ ਹੈ। ਇਸ ਕੇਂਦਰ 'ਚ ਰਾਸ਼ਟਰੀ ਪੁਲਿਸ, ਸਰਹੱਦੀ ਪੁਲਿਸ ਤੇ ਅਫ਼ਗਾਨ ਨੈਸ਼ਨਲ ਆਰਮੀ ਦਾ ਹੈੱਡਕੁਆਰਟਰ ਵੀ ਹੈ। ਦੂਜੇ ਪਾਸੇ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਤਾਲਿਬਾਨ ਨੇ ਦੇਸ਼ ਦੇ ਦੱਖਣੀ, ਪੱਛਮੀ ਤੇ ਪੂਰਬੀ ਹਿੱਸਿਆਂ 'ਚ ਹਮਲੇ ਕਰ ਘੱਟੋ-ਘੱਟ 25 ਸੁਰੱਖਿਆ ਬਲਾਂ ਦੀ ਹੱਤਿਆ ਕਰ ਦਿੱਤੀ। ਦੱਖਣੀ ਗ਼ਜ਼ਨੀ ਪ੍ਰਾਂਤ 'ਚ ਫਿਦਾਈਨ ਕਾਰ ਹਮਲੇ ਦੇ ਬਾਅਦ ਇਕ ਸੁਰੱਖਿਆ ਕੈਂਪ 'ਚ ਜਾ ਵੜੇ ਤੇ ਘੱਟੋ-ਘੱਟ 25 ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਅਤੇ 10 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਉਪ ਸਿਹਤ ਨਿਰਦੇਸ਼ਕ ਸ਼ੀਰ ਮੁਹੰਮਦ ਕਾਰੀਮੀ ਨੇ ਦੱਸਿਆ ਕਿ ਸਥਾਨਕ ਹਸਪਤਾਲ ਪੂਰੀ ਤਰ੍ਹਾਂ ਜ਼ਖ਼ਮੀਆਂ ਨਾਲ ਭਰ ਗਏ ਹਨ ਤੇ ਹਸਪਤਾਲ 'ਚ ਖ਼ੂਨ ਦੀ ਕਮੀ ਹੋਣ ਕਰ ਕੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਖ਼ੂਨਦਾਨ ਕਰਨ।

ਲੁਧਿਆਣਾ 'ਚ ਆਰ.ਐੱਸ.ਐੱਸ. ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

* ਨਕਾਬਪੋਸ਼ ਹਤਿਆਰਿਆਂ ਨੇ ਘਰ ਦੇ ਬਾਹਰ ਦਿੱਤਾ ਵਾਰਦਾਤ ਨੂੰ ਅੰਜਾਮ * ਐੱਸ.ਆਈ.ਟੀ. ਦਾ ਗਠਨ

ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕਾ ਗਗਨਦੀਪ ਕਾਲੋਨੀ 'ਚ ਅੱਜ ਸਵੇਰੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆਰ. ਐਸ. ਐਸ. ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫ਼ਰਾਰ ਹੋ ਗਏ। ਘਟਨਾ ਅੱਜ ਸਵੇਰੇ 7.30 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਆਰ. ਐਸ. ਐਸ. ਆਗੂ ਰਵਿੰਦਰ ਗੁਸਾਈਂ (58) ਆਪਣੇ ਘਰ ਦੇ ਬਾਹਰ ਪੋਤੀ ਅਤੇ ਪੋਤਰੇ ਨਾਲ ਉਨ੍ਹਾਂ ਨੂੰ ਨੇੜੇ ਸਥਿਤ ਦੁਕਾਨ 'ਤੇ ਚੀਜ਼ ਦਿਵਾਉਣ ਲਈ ਜਾ ਰਿਹਾ ਸੀ ਕਿ ਘਰ ਦੇ ਬਾਹਰ ਹੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਉਸ ਦੇ ਸਿਰ ਅਤੇ ਦੂਜੀ ਗੋਲੀ ਗਰਦਨ 'ਚ ਲੱਗੀ। ਗੁਸਾਈਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਸਾਈਂ ਰੋਜ਼ਾਨਾ ਘਰ ਦੇ ਨੇੜੇ ਕੈਲਾਸ਼ ਨਗਰ 'ਚ ਲੱਗਣ ਵਾਲੀ ਸ਼ਾਖ਼ਾ 'ਚ ਜਾਂਦਾ ਸੀ ਤੇ ਉੱਥੇ ਉਹ ਮੁੱਖ ਅਧਿਆਪਕ ਸੀ। ਉਹ ਜਦ ਸ਼ਾਖਾ ਤੋਂ ਵਾਪਸ ਪਰਤ ਰਹੇ ਸਨ ਤਾਂ ਉਸ ਦੇ ਪੋਤਾ ਦੀਕਸ਼ਤ ਅਤੇ ਪੋਤੀ ਦੀਕਸ਼ਤਾ ਘਰ ਨੇੜੇ ਸਥਿਤ ਦੁਕਾਨ ਤੋਂ ਪੈਨਸਿਲ ਅਤੇ ਹੋਰ ਸਾਮਾਨ ਲੈ ਕੇ ਦੇਣ ਦੀ ਜ਼ਿੱਦ ਕਰਨ ਲੱਗ ਪਏ। ਮ੍ਰਿਤਕ ਦੀ ਨੂੰਹ ਪ੍ਰੀਤੀ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ 6 ਵਜੇ ਦੇ ਕਰੀਬ ਸ਼ਾਖਾ 'ਤੇ ਜਾਂਦੇ ਸਨ ਅਤੇ 7.30 ਵਜੇ ਦੇ ਕਰੀਬ ਉਹ ਵਾਪਸ ਪਰਤ ਆਉਂਦੇ ਸਨ। ਉਸ ਨੇ ਦੱਸਿਆ ਕਿ ਛੋਟੀ ਬੱਚੀ ਦੀਕਸ਼ਤਾ ਨੇ ਮੈਨੂੰ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਹਿਲਾਂ ਦਾਦਾ ਜੀ ਨੂੰ ਕਿਹਾ ਕਿ 'ਏਧਰ ਦੇਖੋ' ਜਦੋਂ ਉਨ੍ਹਾਂ ਨੇ ਮੋਟਰਸਾਈਕਲ ਸਵਾਰਾਂ ਵੱਲ ਦੇਖਿਆ ਤਾਂ ਮੋਟਰਸਾਈਕਲ ਦੀ ਪਿਛਲੀ ਸੀਟ 'ਤੇ ਬੈਠੇ ਨੌਜਵਾਨ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਨੌਜਵਾਨਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਗੋਲੀ ਦੀ ਆਵਾਜ਼ ਸੁਣ ਕੇ ਗੁਸਾਈਂ ਦਾ ਲੜਕਾ ਦੀਪਕ ਅਤੇ ਹੋਰ ਪਰਿਵਾਰਕ ਮੈਂਬਰ ਘਰ ਦੇ ਬਾਹਰ ਆਏ, ਪਰ ਉਸ ਵੇਲੇ ਤੱਕ ਗੁਸਾਈਂ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਆਰ. ਐਨ. ਢੋਕੇ ਸਮੇਤ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵਲੋਂ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਕਬਜ਼ੇ 'ਚ ਲੈ ਲਈ ਗਈ ਹੈ, ਜਿਸ 'ਚ ਹਤਿਆਰੇ ਮੋਟਰਸਾਈਕਲ 'ਤੇ ਇਲਾਕੇ 'ਚ ਘੁੰਮਦੇ ਦਿਖਾਈ ਦੇ ਰਹੇ ਸਨ। ਇਹ ਹਤਿਆਰੇ 6.15 ਵਜੇ ਤੋਂ ਹੀ ਗੁਸਾਈਂ ਦਾ ਪਿੱਛਾ ਕਰ ਰਹੇ ਸਨ, ਪਰ ਉਨ੍ਹਾਂ ਨੂੰ ਸ਼ਾਖਾ ਨੇੜੇ ਗੋਲੀ ਚਲਾਉਣ ਦਾ ਮੌਕਾ ਨਹੀਂ ਮਿਲਿਆ। ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਭਾਰੀ ਗਿਣਤੀ 'ਚ ਆਰ. ਐਸ. ਐਸ. ਤੇ ਭਾਜਪਾ ਵਰਕਰ ਉੱਥੇ ਪਹੁੰਚਣੇ ਸ਼ੁਰੂ ਹੋ ਗਏ। ਸਥਿਤੀ ਨੂੰ ਤਣਾਅਪੂਰਨ ਵੇਖਦਿਆਂ ਪੁਲਿਸ ਵਲੋਂ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਮੌਕੇ 'ਤੇ ਚੱਲੀਆਂ ਗੋਲੀਆਂ ਦੇ ਖੋਲ੍ਹ ਬਰਾਮਦ ਕੀਤੇ ਗਏ ਹਨ। ਪੁਲਿਸ ਅਨੁਸਾਰ ਇਹ ਗੋਲੀਆਂ ਦੋ ਰਿਵਾਲਵਰਾਂ ਤੋਂ ਚਲਾਈਆਂ ਗਈਆਂ ਹਨ। ਪੁਲਿਸ ਨੇ ਦੇਰ ਸ਼ਾਮ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਸ਼ਾਮ ਸਮੇਂ ਸ਼ਮਸ਼ਾਨਘਾਟ 'ਚ ਸਥਿਤੀ ਉਸ ਵਕਤ ਤਣਾਅਪੂਰਨ ਬਣ ਗਈ ਜਦੋਂ ਅੰਤਿਮ ਸੰਸਕਾਰ ਨੂੰ ਲੈ ਕੇ ਰੋਹ 'ਚ ਆਏ ਵਰਕਰ ਆਪਸ 'ਚ ਉਲਝ ਪਏ, ਕੁਝ ਵਰਕਰ ਗੁਸਾਈਂ ਦੀ ਲਾਸ਼ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੱਖ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ, ਪਰ ਕੁਝ ਵਰਕਰ ਸਸਕਾਰ ਕਰਨ ਦੇ ਹੱਕ 'ਚ ਸਨ। ਪਰਿਵਾਰਕ ਮੈਂਬਰਾਂ ਦੀ ਦਖ਼ਲ-ਅੰਦਾਜ਼ੀ ਤੋਂ ਬਾਅਦ ਹੀ ਸਸਕਾਰ ਕੀਤਾ ਜਾ ਸਕਿਆ। ਉਹ ਪਿਛਲੇ 30 ਸਾਲਾਂ ਤੋਂ ਆਰ. ਐਸ. ਐਸ. ਦੇ ਸਰਗਰਮ ਵਰਕਰ ਸਨ।
ਸ਼ਾਖ਼ਾ ਸਬੰਧੀ ਚੱਲ ਰਿਹਾ ਸੀ ਵਿਵਾਦ
ਗੁਸਾਈਂ ਦੇ ਘਰ ਨੇੜੇ ਪੈਂਦੀ ਪਾਰਕ 'ਚ ਸਵੇਰੇ ਅਤੇ ਸ਼ਾਮ ਦੋ ਵਾਰ ਸ਼ਾਖ਼ਾ ਲੱਗਦੀ ਹੈ। ਸਵੇਰੇ ਆਰ. ਐਸ. ਐਸ. ਦੇ ਵਰਕਰ ਸ਼ਾਖ਼ਾ 'ਚ ਹਿੱਸਾ ਲੈਂਦੇ ਹਨ, ਜਦਕਿ ਸ਼ਾਮ ਨੂੰ ਬੱਚੇ ਇਸ ਸ਼ਾਖ਼ਾ 'ਚ ਸ਼ਾਮਿਲ ਹੁੰਦੇ ਸਨ। ਪਿਛਲੇ ਕੁਝ ਸਮੇਂ ਤੋਂ ਇਲਾਕੇ ਦੇ ਲੋਕ ਸ਼ਾਮ ਦੀ ਸ਼ਾਖ਼ਾ ਲਗਾਉਣ ਦਾ ਵਿਰੋਧ ਕਰ ਰਹੇ ਸਨ, ਜਿਸ ਕਾਰਨ ਵਰਕਰਾਂ ਨਾਲ ਵਿਵਾਦ ਚੱਲ ਰਿਹਾ ਸੀ। ਪੁਲਿਸ ਵਲੋਂ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਕਾਰਨ ਭਾਜਪਾ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਕਮਿਸ਼ਨਰ ਆਰ. ਐਨ. ਢੋਕੇ ਵਲੋਂ ਇਸ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ, ਜਿਸ 'ਚ ਡੀ. ਸੀ. ਪੀ. ਗਗਨਅਜੀਤ ਸਿੰਘ, ਏ. ਡੀ. ਸੀ. ਪੀ. ਸੰਦੀਪ ਗਰਗ ਅਤੇ ਏ. ਡੀ. ਸੀ. ਪੀ. ਰਾਜਵੀਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
ਪੁਲਿਸ ਪੂਰੀ ਤਰ੍ਹਾਂ ਨਾਲ ਹੋਈ ਅਸਫਲ-ਗਿਰੀ
ਆਰ. ਐਸ. ਐਸ. ਦੇ ਜ਼ੋਨਲ ਸਕੱਤਰ ਯਸ਼ਗਿਰੀ ਨੇ ਦੱਸਿਆ ਕਿ ਸੂਬੇ 'ਚ ਦਿਨ-ਬ-ਦਿਨ ਹੋ ਰਹੇ ਅਜਿਹੇ ਹਮਲਿਆਂ ਕਾਰਨ ਲੋਕਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਖ਼ੁਫ਼ੀਆ ਤੰਤਰ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸ਼ਾਖ਼ਾ ਲੱਗਣ ਵਾਲੀਆਂ ਥਾਵਾਂ 'ਤੇ ਪੁਲਿਸ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ, ਪਰ ਪੁਲਿਸ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੈ।
ਇਕੋ ਤਰੀਕੇ ਨਾਲ ਹੋਈਆਂ ਹੱਤਿਆਵਾਂ ਦਾ ਵੇਰਵਾ
ਇਸ ਤੋਂ ਪਹਿਲਾਂ 15 ਜੁਲਾਈ ਨੂੰ ਸਲੇਮ ਟਾਬਰੀ 'ਚ ਪਾਦਰੀ ਸੁਲਤਾਨ ਮਸੀਹ ਦਾ ਵੀ ਅਜਿਹੇ ਤਰੀਕੇ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਕਤਲ ਕਰ ਦਿੱਤਾ ਗਿਆ ਸੀ। 25 ਫਰਵਰੀ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਤਪਾਲ ਸ਼ਰਮਾ ਅਤੇ ਉਨ੍ਹਾਂ ਦੇ ਪੁੱਤਰ ਰਮੇਸ਼ ਸ਼ਰਮਾ ਨੂੰ ਪਿੰਡ ਜਗੇੜਾ ਵਿਖੇ ਕਤਲ ਕੀਤਾ ਗਿਆ ਸੀ। 14 ਜਨਵਰੀ ਨੂੰ ਹਿੰਦੂ ਤਖ਼ਤ ਦੇ ਆਗੂ ਅਮਿਤ ਸ਼ਰਮਾ ਦਾ ਜਗਰਾਉਂ ਪੁਲ਼ ਨੇੜੇ ਕਤਲ ਕੀਤਾ ਗਿਆ ਸੀ। ਇਹ ਸਾਰੀਆਂ ਹੱਤਿਆਵਾਂ ਇਕੋ ਹੀ ਤਰੀਕੇ ਨਾਲ ਕੀਤੀਆਂ ਗਈਆਂ ਸਨ।
ਹੱਤਿਆ ਤੋਂ ਕੁਝ ਹੀ ਮਿੰਟ ਪਹਿਲਾਂ ਫੇਸਬੁੱਕ 'ਤੇ ਪਾਈ ਸੀ ਫ਼ੋਟੋ
ਹੱਤਿਆ ਤੋਂ ਕੁਝ ਮਿੰਟ ਪਹਿਲਾਂ ਹੀ ਗੁਸਾਈਂ ਵਲੋਂ ਆਪਣੇ ਸਾਥੀਆਂ ਨਾਲ ਫੇਸਬੁੱਕ 'ਤੇ ਫ਼ੋਟੋ ਪਾਈ ਗਈ ਸੀ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਹ ਅਜਿਹਾ ਆਖ਼ਰੀ ਵਾਰ ਕਰ ਰਹੇ ਹਨ।
ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ
ਗੁਸਾਈਂ ਦੀ ਮੌਤ ਨੂੰ ਲੈ ਕੇ ਰੋਹ 'ਚ ਆਏ ਭਾਜਪਾ ਵਰਕਰਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਹੱਤਿਆਰਿਆਂ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ, ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਕਮਿਸ਼ਨਰ ਖ਼ੁਦ ਬਾਹਰ ਆ ਕੇ ਉਨ੍ਹਾਂ ਨੂੰ ਦੱਸਣ ਕਿ ਕਿੰਨੀ ਦੇਰ 'ਚ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲੈਣਗੇ।

ਪ੍ਰਚਾਰਕ ਦੀ ਹੱਤਿਆ ਦਾ ਮਾਮਲਾ ਸਾਂਪਲਾ ਨੇ ਰਾਜਪਾਲ ਕੋਲ ਉਠਾਇਆ

ਜਲੰਧਰ, 17 ਅਕਤੂਬਰ (ਸ਼ਿਵ)-ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਲੁਧਿਆਣਾ 'ਚ ਆਰ. ਐਸ. ਐਸ. ਪ੍ਰਚਾਰਕ ਦੀ ਮੌਤ ਦਾ ਮਾਮਲਾ ਰਾਜਪਾਲ ਵੀ. ਪੀ. ਸਿੰਘ ਬਦਨੌਰ ਕੋਲ ਉਠਾਉਂਦੇ ਹੋਏ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦੇਣ ਲਈ ਕਿਹਾ ਹੈ। ਸਾਂਪਲਾ ਨੇ ਦੱਸਿਆ ਕਿ ਆਰ. ਐਸ. ਐਸ. ਪੰਜਾਬ ਦੇ ਉਪ ਮੁਖੀ ਜਗਦੀਸ਼ ਗਗਨੇਜਾ ਤੋਂ ਬਾਅਦ ਇਸ ਤਰ੍ਹਾਂ ਦੀਆਂ 5 ਹੱਤਿਆਵਾਂ ਹੋ ਚੁੱਕੀਆਂ ਹਨ। ਪੰਜਾਬ 'ਚ ਚਿੱਟੇ ਦਿਨ ਆਰ. ਐਸ. ਐਸ. ਪ੍ਰਚਾਰਕ ਦੀ ਹੱਤਿਆ ਹੋਣ ਦੇ ਮਾਮਲੇ ਨਾਲ ਸਪੱਸ਼ਟ ਹੋ ਗਿਆ ਹੈ ਕਿ ਰਾਜ 'ਚ ਇਸ ਵੇਲੇ ਕਾਨੂੰਨ ਵਿਵਸਥਾ ਫ਼ੇਲ੍ਹ ਹੋ ਚੁੱਕੀ ਹੈ ਸਗੋਂ ਅਰਾਜਕਤਾ ਵੱਧ ਰਹੀ ਹੈ। ਸਾਂਪਲਾ ਨੇ ਦੁਪਹਿਰ ਨੂੰ ਇਸ ਮਾਮਲੇ 'ਤੇ ਸ੍ਰੀ ਬਦਨੌਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਪ ਨੋਟਿਸ ਲੈਣ। ਸਾਂਪਲਾ ਨੇ ਤਾਂ ਆਪਣੇ ਸੰਦੇਸ਼ ਰਾਜ ਭਵਨ 'ਚ ਪੁੱਜਦਾ ਕਰ ਦਿੱਤਾ ਸੀ ਤਾਂ ਬਾਅਦ 'ਚ ਰਾਜਪਾਲ ਸ੍ਰੀ ਬਦਨੌਰ ਨੇ ਆਪ ਸਾਂਪਲਾ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤੇ ਸਾਂਪਲਾ ਨਾਲ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਤੇ ਕਿਹਾ ਕਿ ਇਸ ਮਾਮਲੇ ਨੂੰ ਉਨ੍ਹਾਂ ਨੇ ਕਾਫ਼ੀ ਗੰਭੀਰਤਾ ਨਾਲ ਲਿਆ ਹੈ ਤੇ ਸਮੁੱਚੇ ਮਾਮਲੇ 'ਤੇ ਗ੍ਰਹਿ ਸਕੱਤਰ ਕੋਲ ਰਿਪੋਰਟ ਮੰਗ ਲਈ ਹੈ।

ਗੋਸਾਈਂ ਹੱਤਿਆ ਦੀ 'ਆਪ' ਵਲੋਂ ਸੀ. ਬੀ. ਆਈ. ਜਾਂਚ ਦੀ ਮੰਗ

ਚੰਡੀਗੜ੍ਹ, 17 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਨੇ ਲੁਧਿਆਣਾ 'ਚ ਆਰ. ਐਸ. ਐਸ. ਦੇ ਆਗੂ ਰਵਿੰਦਰ ਗੁਸਾਈਂ ਦੀ ਦਿਨ ਦਿਹਾੜੇ ਹੋਈ ਹੱਤਿਆ ਦੀ ਨਿਖੇਧੀ ਕਰਦੇ ਹੋਏ ਇਸ ਕਤਲ ਕਾਂਡ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। 'ਆਪ' ਦੇ ਉੱਪ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ । ਜਾਰੀ ਬਿਆਨ ਰਾਹੀਂ ਅਰੋੜਾ ਨੇ ਕਿਹਾ ਕਿ ਜਿਸ ਢੰਗ-ਤਰੀਕੇ ਨਾਲ ਰਵਿੰਦਰ ਗੁਸਾਈਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ, ਇਹ ਪਹਿਲੀ ਵਾਰ ਨਹੀਂ ਸਗੋਂ ਅਪਰਾਧੀ ਤੱਤਾਂ ਵਲੋਂ ਵਾਰ-ਵਾਰ ਦੁਹਰਾਇਆ ਜਾ ਰਿਹਾ ਤਰੀਕਾ ਹੈ, ਪਰ ਮੰਦਭਾਗੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਹੱਤਿਆਰਿਆਂ ਦਾ ਖੁਰਾ-ਖੋਜ ਲੱਭਣ 'ਚ ਨਾਕਾਮ ਸਿੱਧ ਹੋਈ ਹੈ । 'ਆਪ' ਆਗੂ ਨੇ ਕਿਹਾ ਕਿ ਇਸ ਕਤਲ ਕਾਂਡ ਲਈ ਸਭ ਤੋਂ ਪਹਿਲਾਂ ਸੂਬੇ ਦਾ ਗ੍ਰਹਿ ਮੰਤਰੀ ਜਵਾਬਦੇਹ ਹੈ, ਜੋ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ । ਅਰੋੜਾ ਨੇ ਕਿਹਾ ਕਿ ਸਰਕਾਰ ਬਦਲੀ ਹੈ, ਪਰ ਪੰਜਾਬ ਦੀ ਕਾਨੂੰਨ ਵਿਵਸਥਾ ਨਹੀਂ ਬਦਲੀ ਸਗੋਂ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

ਹਾਈ ਕੋਰਟ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਟਾਈਟਲਰ ਦੀ ਅਰਜ਼ੀ ਖ਼ਾਰਜ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਦਿੱਲੀ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਨੂੰ ਚੁਣੌਤੀ ਦਿੰਦੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਤੇ ਵਿਵਾਦਗ੍ਰਸਤ ਕਾਰੋਬਾਰੀ ਅਭਿਸ਼ੇਕ ਵਰਮਾ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਟਾਈਟਲਰ ਤੇ ਵਰਮਾ ਖ਼ਿਲਾਫ਼ ਸਿਟੀ ਕੋਰਟ 'ਚ ਸਾਲ 2009 ਵਿਚ ਸਾਬਕਾ ਪ੍ਰਧਾਨ ਦੇ ਮੰਤਰੀ ਡਾ: ਮਨਮੋਹਨ ਸਿੰਘ ਦੇ ਨਾਂਅ 'ਤੇ ਜਾਰੀ ਜਾਅਲੀ ਪੱਤਰ ਦੇ ਮਾਮਲੇ ਵਿਚ ਸੁਣਵਾਈ ਚੱਲ ਰਹੀ ਹੈ। ਜਸਟਿਸ ਆਸ਼ੂਤੋਸ਼ ਕੁਮਾਰ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਅਰਜ਼ੀਆਂ ਰੱਦ ਕੀਤੀਆਂ ਜਾਂਦੀਆਂ ਹਨ। ਦੋਹਾਂ ਵਲੋਂ 9 ਦਸੰਬਰ 2015 ਦੇ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਟਾਈਟਲਰ 'ਤੇ ਜਾਅਲੀ ਪੱਤਰ ਦੀ ਵਰਤੋਂ ਕਰਕੇ ਵਰਮਾ ਤੇ ਇਕ ਨਿੱਜੀ ਕੰਪਨੀ ਵਿਚਾਲੇ ਦਰਜ ਲੈਣ-ਦੇਣ ਬਾਰੇ ਜਾਣਕਾਰੀ ਰੱਖਣ ਤੇ ਉਸ ਦੇ ਉਦੇਸ਼ ਬਾਰੇ ਪਤਾ ਹੋਣ ਦਾ ਦੋਸ਼ ਹੈ।

ਮੱਝ ਲੱਭਣ ਗਏ 2 ਜਣੇ ਟਰੈਕਟਰ ਸਮੇਤ ਭਾਖੜਾ ਨਹਿਰ 'ਚ ਡੁੱਬੇ

ਖਨੌਰੀ, 17 ਅਕਤੂਬਰ (ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ)- ਫਾਰਮ ਹਾਊਸ ਤੋਂ ਖੁੱਲ੍ਹ ਗਈ ਆਪਣੀ ਮੱਝ ਨੂੰ ਟਰੈਕਟਰ 'ਤੇ ਲੱਭਣ ਗਏ 2 ਜਣਿਆਂ, ਜਿਨ੍ਹਾਂ ਵਿਚ ਨੌਵੀਂ ਕਲਾਸ ਵਿਚ ਪੜ੍ਹਦਾ ਇਕ 15 ਸਾਲ ਦਾ ਬੱਚਾ ਵੀ ਸੀ, ਦੀ ਟਰੈਕਟਰ ਸਮੇਤ ਭਾਖੜਾ ਨਹਿਰ ਵਿਚ ਡੁੱਬਣ ਦੀ ਖ਼ਬਰ ਹੈ। ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਵੈਟ ਘਟਣ ਨਾਲ ਪੰਜਾਬ ਨਾਲੋਂ ਪੈਟਰੋਲ 8 ਰੁਪਏ ਸਸਤਾ

ਜਲੰਧਰ, 17 ਅਕਤੂਬਰ (ਸ਼ਿਵ ਸ਼ਰਮਾ)-ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ 5-5 ਫ਼ੀਸਦੀ ਵੈਟ ਘਟਾਉਣ ਤੋਂ ਬਾਅਦ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ 'ਚ ਮੰਗਲਵਾਰ ਰਾਤ ਨੂੰ ਪੈਟਰੋਲ 8.11 ਰੁਪਏ ਤੇ ਡੀਜ਼ਲ 2 ਰੁਪਏ ਸਸਤਾ ਹੋ ਜਾਏਗਾ, ਜਦਕਿ ਇਸ ਤੋਂ ਪਹਿਲਾਂ ਚੰਡੀਗੜ੍ਹ 'ਚ ...

ਪੂਰੀ ਖ਼ਬਰ »

ਮਾਂ ਬੋਲੀ ਨੂੰ ਬਣਦਾ ਹੱਕ ਦਿਵਾਉਣ ਲਈ ਪਾਕਿ ਅਦਾਲਤ ਵਲੋਂ ਸੂਬਾ ਸਰਕਾਰ ਤਲਬ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਮਾਂ-ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ ਦਿਵਾਉਣ ਲਈ ਭਲਕੇ ਪਾਕਿਸਤਾਨ ਦੀ ਪੰਜਾਬੀ ਪ੍ਰਚਾਰ ਸੰਸਥਾ ਤਰਫ਼ੋਂ ਵਕੀਲ ਤਾਹਿਰ ਸਿੰਧੂ ਅਤੇ ਕਾਜ਼ੀ ਇਮਰਾਨ ਜ਼ਾਹਦ ਵਲੋਂ ਲਾਹੌਰ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ। ਉਕਤ ...

ਪੂਰੀ ਖ਼ਬਰ »

ਪਰਾਲੀ ਸਾੜਨ ਦੇ ਮੁੱਦੇ 'ਤੇ ਅਗਲੀ ਸੁਣਵਾਈ 30 ਨੂੰ

ਨਵੀਂ ਦਿੱਲੀ, 17 ਅਕਤੂਬਰ (ਉਪਮਾ ਡਾਗਾ ਪਾਰਥ)-ਪਰਾਲੀ ਸਾੜਣ ਦੇ ਮੁੱਦੇ ਨੂੰ ਵਾਤਾਵਰਨ ਲਈ ਗੰਭੀਰ ਖ਼ਤਰਾ ਦੱਸਣ ਵਾਲੇ ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਨੂੰ 30 ਅਕਤੂਬਰ ਤੱਕ ਦਾ ਸਮਾਂ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਉਹ ਉਨ੍ਹਾਂ ...

ਪੂਰੀ ਖ਼ਬਰ »

ਗੌਰੀ ਲੰਕੇਸ਼ ਹੱਤਿਆ ਮਾਮਲੇ 'ਚ ਸ਼ੱਕੀ ਮੋਟਰਸਾਈਕਲ ਸਵਾਰਾਂ ਦੀ ਸਾਫ਼ ਤਸਵੀਰ ਜਾਰੀ

ਬੈਂਗਲੁਰੂ, 17 ਅਕਤੂਬਰ (ਏਜੰਸੀ)- ਨਾਮਵਰ ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਮਾਮਲੇ ਦੀ ਜਾਂਚ 'ਚ ਜੁਟੀ ਪੁਲਿਸ ਨੇ ਮੋਟਰਸਾਈਕਲ ਸਵਾਰ ਇਕ ਸ਼ੱਕੀ ਦੀ ਤਸਵੀਰ ਜਾਰੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦੀ ਐਸ.ਆਈ.ਟੀ. ਨੇ ਮਰਹੂਮ ਲੇਖਿਕਾ ਦੇ ਘਰ ਨੇੜਿਓਂ ...

ਪੂਰੀ ਖ਼ਬਰ »

ਅਮਰੀਕੀ ਸੰਸਥਾ ਕਰਵਾਏਗੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਵਾਸ਼ਿੰਗਟਨ, 17 ਅਕਤੂਬਰ (ਪੀ. ਟੀ. ਆਈ.)-ਅਮਰੀਕੀ ਸੰਸਥਾ ਵਲੋਂ ਅਗਲੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਦੇ 350 ਸਾਲ ਮਨਾਉਣ ਲਈ ਸਮਿਥਸੋਨੀਅਨ ਇੰਸਟੀਚਿਊਟ ਨੇ ਭਾਰਤੀ ...

ਪੂਰੀ ਖ਼ਬਰ »

ਪਨਾਮਾ ਪੇਪਰਜ਼ ਦਾ ਖ਼ੁਲਾਸਾ ਕਰਨ ਵਾਲੀ ਪੱਤਰਕਾਰ ਦੀ ਕਾਰ ਬੰਬ ਧਮਾਕੇ 'ਚ ਮੌਤ

ਵਲੇਤਾ, 17 ਅਕਤੂਬਰ (ਏਜੰਸੀ)-ਮਾਲਟਾ ਦੇ ਵਿਦੇਸ਼ੀ ਕਰ ਪਨਾਹਗਾਹ ਦੇ ਬਾਰੇ 'ਚ ਖ਼ੁਲਾਸਾ ਕਰਨ ਵਾਲੀ ਖ਼ੋਜੀ ਪੱਤਰਕਾਰ ਦੀ ਆਪਣੀ ਕਾਰ 'ਚ ਬੰਬ ਧਮਾਕਾ ਹੋਣ ਨਾਲ ਮੌਤ ਹੋ ਗਈ। ਉਨ੍ਹਾਂ ਲੀਕ ਹੋਏ ਪਨਾਮਾ ਪੇਪਰਜ਼ ਦੇ ਜ਼ਰੀਏ ਕਰ ਚੋਰੀ ਲਈ ਦੂਜੇ ਦੇਸ਼ਾਂ 'ਚ ਪਨਾਹਗਾਹਾਂ ਨਾਲ ਲੱਗਦੇ ...

ਪੂਰੀ ਖ਼ਬਰ »

ਐੱਮ.ਐੱਸ.ਜੀ. ਦਾ ਸੀ.ਈ.ਓ. ਅਰੋੜਾ ਗ੍ਰਿਫ਼ਤਾਰ

24 ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਫ਼ਤਿਹਾਬਾਦ/ਪੰਚਕੂਲਾ/ਚੰਡੀਗੜ੍ਹ, 17 ਅਕਤੂਬਰ (ਹਰਬੰਸ ਮੰਡੇਰ, ਕਪਿਲ, ਰਾਮ ਸਿੰਘ ਬਰਾੜ)-ਪੰਚਕੂਲਾ ਦੀ ਐਸ. ਆਈ. ਟੀ. ਨੇ ਬੀਤੀ ਰਾਤ ਸ਼ਿਵ ਨਗਰ 'ਚ ਸ਼ਿਵ ਮੰਦਿਰ ਦੇ ਪਿੱਛੇ ਮਾਤੂਰਾਮ ਕਾਲੋਨੀ ਨਾਲ ਲਗਦੇ ਖੇਤਰ 'ਚ ਰਮੇਸ਼ ਅਰੋੜਾ ਦੇ ਘਰ ਛਾਪਾ ਮਾਰ ਕੇ ਡੇਰਾ ਸਿਰਸਾ ਦੀ ਕੰਪਨੀ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਕਰੇਗਾ ਡੇਰਾ ਸਿਰਸਾ ਦੀ ਜਾਇਦਾਦ ਦੀ ਜਾਂਚ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਡੇਰਾ ਮੁਖੀ ਨੂੰ ਹੋਈ 20 ਸਾਲ ਦੀ ਕੈਦ ਤੋਂ ਬਾਅਦ ਡੇਰੇ ਦੀਆਂ ਮੁਸੀਬਤਾਂ ਲਗਾਤਾਰ ਵਧ ਰਹੀਆਂ ਹਨ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਪਿੱਛੋੋਂ ਹੋਈ ਸਾੜ ਫੂਕ 'ਚ ਜਿਥੇ ਡੇਰਾ ਮੁਖੀ ਦੇ ਗੋਦ ਲਈ ਧੀ ...

ਪੂਰੀ ਖ਼ਬਰ »

ਹਨੀਪ੍ਰੀਤ ਨੂੰ ਪਨਾਹ ਦੇਣ ਵਾਲੇ ਮਾਂ-ਪੁੱਤ ਤੋਂ ਪੁੱਛਗਿੱਛ

ਬਠਿੰਡਾ, 17 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਪੰਚਕੂਲਾ ਹਿੰਸਾ ਮਾਮਲੇ 'ਚ ਹਨੀਪ੍ਰੀਤ ਨੂੰ ਪਨਾਹ ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰ ਇਕਬਾਲ ਦੀ ਭੂਆ ਸ਼ਰਨਜੀਤ ਕੌਰ ਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਜੰਗੀਰਾਣਾ ਤੋਂ ਪੁਲਿਸ ਨੇ ਪੁਛਗਿੱਛ ਕੀਤੀ। ਭਾਵੇਂ ਸ਼ਰਨਜੀਤ ...

ਪੂਰੀ ਖ਼ਬਰ »

ਦੇਸ਼ ਦੇ ਹਰ ਜ਼ਿਲ੍ਹੇ 'ਚ ਬਣੇਗਾ ਆਯੁਰਵੇਦ ਹਸਪਤਾਲ-ਮੋਦੀ

ਨਵੀਂ ਦਿੱਲੀ, 17 ਅਕਤੂਬਰ (ਉਪਮਾ ਡਾਗਾ ਪਾਰਥ)- ਆਪਣੇ ਵਿਰਸੇ ਅਤੇ ਇਤਿਹਾਸ ਨੂੰ ਆਪਣੀ ਤਾਕਤ ਬਣਾਉਣ ਦਾ ਹੋਕਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਰਵੇਦ ਰਾਹੀਂ ਇਲਾਜ ਦੇ ਤਰੀਕਿਆਂ ਨੂੰ ਜਨਤਕ ਸਿਹਤ ਸੰਭਾਲ ਪ੍ਰਣਾਲੀ ਦਾ ਹਿੱਸਾ ਬਣਾਉਣ 'ਤੇ ਜ਼ੋਰ ਦਿੱਤਾ। ...

ਪੂਰੀ ਖ਼ਬਰ »

ਪਟਨਾ 'ਚ ਲੋਕ ਧਨਤੇਰਸ ਮੌਕੇ ਭਾਂਡਿਆਂ..........

 ਪਟਨਾ 'ਚ ਲੋਕ ਧਨਤੇਰਸ ਮੌਕੇ ਭਾਂਡਿਆਂ ਦੀ ਖਰੀਦਦਾਰੀ ਕਰਦੇ ...

ਪੂਰੀ ਖ਼ਬਰ »

ਜਾਖੜ ਨੇ ਕੀਤੀ ਰਾਹੁਲ ਨਾਲ ਮੁਲਾਕਾਤ

ਨਵੀਂ ਦਿੱਲੀ, 17 ਅਕਤੂਬਰ (ਉਪਮਾ ਡਾਗਾ ਪਾਰਥ)-ਗੁਰਦਾਸਪੁਰ ਜ਼ਿਮਨੀ ਚੋਣਾਂ ਦੇ ਜੇਤੂ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਜਾਖੜ ਨੇ ਮੁਲਾਕਾਤ ਨੂੰ ਸਿਸ਼ਟਾਚਾਰ ਮੁਲਾਕਾਤ ਕਰਾਰ ਦਿੱਤਾ। ਰਾਹੁਲ ਗਾਂਧੀ ਨੇ ਜਾਖੜ ...

ਪੂਰੀ ਖ਼ਬਰ »

ਪੁਲਿਸ ਨੇ ਹਿਜ਼ਬੁਲ ਦੇ ਪ੍ਰਵਾਸੀਆਂ ਨੂੰ ਧਮਕੀ ਵਾਲੇ ਪੋਸਟਰਾਂ ਨੂੰ 'ਸ਼ਰਾਰਤ' ਦੱਸਿਆ

ਸ੍ਰੀਨਗਰ, 17 ਅਕਤੂਬਰ (ਏਜੰਸੀ)- ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਵਲੋਂ ਕਸ਼ਮੀਰ 'ਚ ਰਹਿਣ ਵਾਲੇ ਪ੍ਰਵਾਸੀਆਂ ਨੂੰ 25 ਅਕਤੂਬਰ ਤੱਕ ਵਾਦੀ 'ਚੋਂ ਚਲੇ ਜਾਣ ਦੀ ਧਮਕੀ ਵਾਲੇ ਪੋਸਟਰਾਂ ਨੂੰ ਸ਼ਰਾਰਤ ਦੱਸਿਆ ਹੈ। ਸੂਬੇ ਦੇ ਪੁਲਿਸ ਮੁਖੀ ...

ਪੂਰੀ ਖ਼ਬਰ »

ਸਿੱਖਾਂ 'ਤੇ ਹਮਲੇ ਰੋਕਣ ਲਈ ਰਾਮੂਵਾਲੀਆ ਨੇ ਅਮਰੀਕੀ ਸੰਸਦ ਮੈਂਬਰਾਂ ਤੋਂ ਕੀਤੀ ਦਖ਼ਲ ਦੀ ਮੰਗ

ਨਵੀਂ ਦਿੱਲੀ, 17 ਅਕਤੂਬਰ (ਜਗਤਾਰ ਸਿੰਘ)-ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵਲੋਂ ਅਮਰੀਕੀ ਮੈਂਬਰ ਡੇਨਾ ਰੋਹਰਾਬਾਕਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਇਸ ਸਨਮਾਨ ਪ੍ਰੋਗਰਾਮ ਦੌਰਾਨ ਰਾਮੂਵਾਲੀਆ ਨੇ ਅਮਰੀਕਾ 'ਚ ਰਹਿ ਰਹੇ ਸਿੱਖਾਂ 'ਤੇ ਹੋ ਰਹੇ ...

ਪੂਰੀ ਖ਼ਬਰ »

ਵੱਖਵਾਦੀਆਂ ਦੀ ਨਿਆਂਇਕ ਹਿਰਾਸਤ 14 ਨਵੰਬਰ ਤੱਕ ਵਧੀ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)- ਜੰਮੂ-ਕਸ਼ਮੀਰ 'ਚ ਪੱਥਰਬਾਜ਼ੀ ਤੇ ਅੱਤਵਾਦੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਤੋਂ ਵਿੱਤੀ ਮਦਦ ਲੈਣ ਤੇ ਦੇਸ਼ ਖ਼ਿਲਾਫ਼ ਅਪਰਾਧਿਕ ਸਾਜਿਸ਼ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ 7 ਕਸ਼ਮੀਰੀ ਵੱਖਵਾਦੀਆਂ ਦੀ ਨਿਆਂਇਕ ...

ਪੂਰੀ ਖ਼ਬਰ »

ਹਾਫਿਜ਼ ਸਈਦ ਦੀ ਨਜ਼ਰਬੰਦੀ ਦਾ ਸਮਾਂ ਵਧਾਉਣ ਦੀ ਕੀਤੀ ਮੰਗ

ਲਾਹੌਰ, 17 ਅਕਤੂਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਅੱਜ ਜਨਤਕ ਸੁਰੱਖਿਆ ਕਾਨੂੰਨ ਤਹਿਤ ਮੁੰਬਈ ਹਮਲੇ ਦੇ ਮੁੱਖ ਦੋਸ਼ੀ ਹਾਫਿਜ਼ ਸਈਦ ਦੀ ਹਿਰਾਸਤ ਵਧਾਉਣ ਦੀ ਮੰਗ ਕੀਤੀ। ਦੋ ਦਿਨ ਪਹਿਲਾਂ ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਸਈਦ ਦੀ ਘਰ ...

ਪੂਰੀ ਖ਼ਬਰ »

ਮਾਂ ਨੂੰ ਨਹੀਂ ਮਿਲਿਆ ਰਾਸ਼ਨ, ਬੱਚੀ ਦੀ ਭੁੱਖ ਨਾਲ ਮੌਤ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੇ ਇਕ ਪਿੰਡ 'ਚ ਭੁੱਖ ਨਾਲ ਇਕ ਬੱਚੀ ਦੀ ਮਰਨ ਦੀ ਖ਼ਬਰ ਹੈ। 11 ਸਾਲ ਦੀ ਸੰਤੋਸ਼ ਕੁਮਾਰੀ ਨੇ ਪਿਛਲੇ ਦਿਨਾਂ ਤੋਂ ਕੁਝ ਵੀ ਖਾਧਾ ਨਹੀਂ ਸੀ। ਉਹ ਆਪਣੇ ਪਰਿਵਾਰ ਨਾਲ ਕਾਰੀਮਾਟੀ 'ਚ ਰਹਿੰਦੀ ਸੀ। ਇਹ ਸਿਮਡੇਗਾ ...

ਪੂਰੀ ਖ਼ਬਰ »

ਟਰੰਪ ਵਲੋਂ ਹਿਲੇਰੀ ਨੂੰ 2020 'ਚ ਰਾਸ਼ਟਰਪਤੀ ਚੋਣ ਲੜਨ ਦੀ ਚੁਣੌਤੀ

ਵਾਸ਼ਿੰਗਟਨ, 17 ਅਕਤੂਬਰ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ 2020 'ਚ ਆਪਣੇ ਖ਼ਿਲਾਫ਼ ਇਕ ਵਾਰ ਫ਼ਿਰ ਰਾਸ਼ਟਰਪਤੀ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਸਾਲ 2016 ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਟਰੰਪ ਨੇ ...

ਪੂਰੀ ਖ਼ਬਰ »

ਸੁਸ਼ਮਾ ਨੇ ਅਮਰੀਕੀ ਵਫ਼ਦ ਕੋਲ ਐਚ-1ਬੀ ਵੀਜ਼ਾ ਦਾ ਮੁੱਦਾ ਉਠਾਇਆ

ਨਵੀਂ ਦਿੱਲੀ, 17 ਅਕਤੂਬਰ (ਏਜੰਸੀ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਅਮਰੀਕੀ ਕਾਂਗਰਸ (ਸੰਸਦ) ਦੇ 9 ਮੈਂਬਰੀ ਵਫ਼ਦ ਨਾਲ ਮੁਲਾਕਾਤ ਦੌਰਾਨ ਉਚੇਚੇ ਤੌਰ 'ਤੇ ਐਚ-1ਬੀ ਵੀਜ਼ਾ ਦਾ ਮੁੱਦਾ ਉਠਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਸਬੰਧੀ ਟਵੀਟ ਕਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX