ਤਾਜਾ ਖ਼ਬਰਾਂ


ਭਾਜਪਾ ਨੇ ਗੁਜਰਾਤ ਵਿਧਾਨ ਸਭਾ ਲਈ 36 ਉਮੀਦਵਾਰਾਂ ਦੀ ਦੂਸਰੀ ਸੂਚੀ ਕੀਤੀ ਜਾਰੀ
. . .  19 minutes ago
ਨਵੀਂ ਦਿੱਲੀ, 18 ਨਵੰਬਰ- ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਚੋਣਾ ਲਈ 36 ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕੀਤੀ ਹੈ। ਕੱਲ੍ਹ ਪਾਰਟੀ ਨੇ 70 ਉਮੀਦਵਾਰਾਂ ਦੀ ਪਹਿਲੀ ਲਿਸਟ...
ਵਸੂੰਦਰਾ ਰਾਜੇ ਨੇ 'ਪਦਮਾਵਤੀ' ਰਿਲੀਜ਼ ਨਾ ਕਰਨ ਲਈ ਸਮ੍ਰਿਤੀ ਇਰਾਨੀ ਨੂੰ ਲਿਖਿਆ ਪੱਤਰ
. . .  31 minutes ago
ਜੈਪੁਰ, 18 ਨਵੰਬਰ- ਰਾਜਸਥਾਨ ਦੀ ਮੁੱਖ ਮੰਤਰੀ ਵਸੂੰਦਰਾ ਰਾਜੇ ਨੇ ਫਿਲਮ ਪਦਮਾਵਤੀ ਰਿਲੀਜ਼ ਨਾ ਕਰਨ ਲਈ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਪੱਤਰ ਲਿਖਿਆ ਹੈ। ਰਾਜੇ ਨੇ ਪੱਤਰ 'ਚ ਬੇਨਤੀ ਕੀਤੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ...
ਮਿਸ ਇੰਡੀਆ ਮਨੂਸ਼ੀ ਛਿਲਰ ਬਣੀ ਮਿਸ ਵਰਲਡ
. . .  about 1 hour ago
ਭੇਦਭਰੇ ਹਾਲਾਤ 'ਚ ਨੌਜਵਾਨ ਅਗਵਾ
. . .  about 1 hour ago
ਮਕਸੂਦਾਂ, 18 ਨਵੰਬਰ (ਵੇਹਗਲ)- ਬੀਤੀ ਰਾਤ ਡਿਊਟੀ 'ਤੇ ਗਏ ਨੌਜਵਾਨ ਦੇ ਭੇਦਭਰੇ ਹਾਲਾਤ 'ਚ ਅਗਵਾ ਹੋਣ ਦੀ ਸੂਚਨਾ ਹੈ। ਅਗਵਾ ਨੌਜਵਾਨ ਅਸਲਮ ਲਿੱਧੜਾਂ ਦਾ ਦੱਸਿਆ ਜਾ ਰਿਹਾ ਹੈ। ਅਸਲਮ ਦੇ ਪਿਤਾ ਇਸਮਾਈਲ ਨੇ ਨੌਜਵਾਨ ਦੇ ਕਤਲ ਹੋਣ ਦਾ...
ਬਾਂਦੀਪੁਰਾ 'ਚ 6ਵਾਂ ਅੱਤਵਾਦੀ ਵੀ ਢੇਰ
. . .  about 1 hour ago
ਸ੍ਰੀਨਗਰ, 18 ਨਵੰਬਰ - ਜੰਮੂ-ਕਸ਼ਮੀਰ ਦੇ ਬਾਂਦੀਪੁਰਾ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਖ਼ਤਮ ਹੋ ਗਈ ਹੈ। ਸੁਰੱਖਿਆ ਬਲਾਂ ਨੇ ਕੁੱਲ 6 ਅੱਤਵਾਦੀ ਢੇਰ...
ਜੰਮੂ-ਕਸ਼ਮੀਰ : ਬਾਂਦੀਪੁਰਾ 'ਚ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾਉਣ ਦੇ ਹੁਕਮ
. . .  about 2 hours ago
ਸ੍ਰੀਨਗਰ, 18 ਨਵੰਬਰ - ਜੰਮੂ-ਕਸ਼ਮੀਰ ਦੇ ਬਾਂਦੀਪੁਰਾ 'ਚ ਹੋਈ ਮੁੱਠਭੇੜ ਤੋਂ ਬਾਅਦ ਅਧਿਕਾਰੀਆਂ ਨੇ ਬਾਂਦੀਪੁਰਾ 'ਚ 2-ਜੀ, 3-ਜੀ ਅਤੇ 4-ਜੀ ਸੇਵਾਵਾਂ 'ਤੇ ਰੋਕ ਲਗਾਉਣ...
ਲੜਕੇ ਤੋਂ ਤੰਗ ਆ ਕੇ 20 ਸਾਲਾ ਲੜਕੀ ਨੇ ਕਾਲਜ ਦੇ ਬਾਹਰ ਹੀ ਆਪਣੀ ਨੱਸ ਵੱਢੀ
. . .  about 2 hours ago
ਪਠਾਨਕੋਟ, 18 ਨਵੰਬਰ (ਸੰਧੂ/ਆਰ. ਸਿੰਘ) - ਅੱਜ ਸਰਕਾਰੀ ਕਾਲਜ ਪਠਾਨਕੋਟ ਵਿਖੇ ਪੜ੍ਹ ਰਹੀ 20 ਸਾਲਾ ਲੜਕੀ ਵੱਲੋਂ ਇੱਕ ਲੜਕੇ ਤੋਂ ਤੰਗ ਆ ਕੇ ਕਾਲਜ ਦੇ ਬਾਹਰ ਆਪਣੀ....
ਭਾਰਤ-ਪਾਕਿ ਵਿਚਕਾਰ ਹੋਈ ਡੀ.ਜੀ.ਐੱਮ.ਓ ਪੱਧਰ ਦੀ ਗੱਲਬਾਤ
. . .  about 2 hours ago
ਨਵੀਂ ਦਿੱਲੀ, 18 ਨਵੰਬਰ - ਪਾਕਿਸਤਾਨ ਦੇ ਡੀ.ਜੀ.ਐੱਮ.ਓ ਦੀ ਅਪੀਲ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ...
ਸੋਨੀਆ ਗਾਂਧੀ ਨੇ ਸੋਮਵਾਰ ਨੂੰ ਬੁਲਾਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ
. . .  about 2 hours ago
ਬਾਂਦੀਪੁਰਾ ਮੁੱਠਭੇੜ 'ਚ ਇੱਕ ਜਵਾਨ ਸ਼ਹੀਦ
. . .  about 3 hours ago
ਜਲੰਧਰ ਦੇ ਸਾਰੇ ਸਕੂਲ ਸਵੇਰੇ 9 ਵਜੇ ਤੋਂ ਲੱਗਿਆ ਕਰਨਗੇ - ਡੀ.ਸੀ
. . .  about 3 hours ago
ਸਾਉਦੀ ਅਰਬ 'ਚ ਫਸੀ ਰੀਨਾ ਦੀ ਹੋਈ ਘਰ ਵਾਪਸੀ
. . .  about 3 hours ago
ਮੁੱਠਭੇੜ 'ਚ 5 ਅੱਤਵਾਦੀ ਢੇਰ
. . .  about 3 hours ago
ਕੋਲਕਾਤਾ ਟੈਸਟ : ਤੀਸਰੇ ਦਿਨ ਸ੍ਰੀਲੰਕਾ ਪਹਿਲੀ ਪਾਰੀ 'ਚ 165/4
. . .  about 3 hours ago
ਅਬੂ ਸਲੇਮ ਮਾਮਲੇ ਦੀ ਸੁਣਵਾਈ 21 ਨਵੰਬਰ ਤੱਕ ਮੁਲਤਵੀ
. . .  about 4 hours ago
ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ
. . .  about 4 hours ago
ਰਾਜਸਥਾਨ ਦੇ ਜੋਧਪੁਰ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 4 hours ago
ਪੁੱਤਰ ਵੱਲੋਂ ਕਹੀ ਮਾਰ ਕੇ ਪਿਓ ਦਾ ਕਤਲ
. . .  about 4 hours ago
ਮੋਗਾ ਅਦਾਲਤ ਨੇ ਹੈਰੋਇਨ ਤਸਕਰ ਨੂੰ ਕੀਤੀ 15 ਸਾਲ ਕੈਦ
. . .  1 minute ago
ਟਰੇਨ ਨਾਲ ਕੱਟ ਕੇ ਤਿੰਨ ਔਰਤਾਂ ਦੀ ਮੌਤ
. . .  about 5 hours ago
ਇਵਾਂਕਾ ਟਰੰਪ ਭਾਰਤ 'ਚ ਅਮਰੀਕੀ ਵਪਾਰਕ ਦਲ ਦੀ ਕਰੇਗੀ ਅਗਵਾਈ
. . .  about 5 hours ago
ਹੈਰੋਇਨ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ
. . .  about 6 hours ago
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਸ੍ਰੀਲੰਕਾ ਦੀ ਠੋਸ ਸ਼ੁਰੂਆਤ, 109/2 'ਤੇ
. . .  about 6 hours ago
ਸਿੱਧੂ ਦੀ ਰਿਹਾਇਸ਼ ਨੇੜਿਉਂ ਹੋਟਲ ਮਾਲਕ ਪਿਸਤੌਲ ਦੀ ਨੋਕ 'ਤੇ ਅਗਵਾ, ਵੇਰਕਾ ਲਾਗੇ ਛੱਡਿਆ
. . .  1 minute ago
ਅਦਾਕਾਰ ਰਾਹੁਲ ਰਾਏ ਭਾਜਪਾ 'ਚ ਹੋਏ ਸ਼ਾਮਲ
. . .  about 7 hours ago
ਜਲੰਧਰ 'ਚ ਖਹਿਰਾ ਦਾ ਫੂਕਿਆ ਗਿਆ ਪੁਤਲਾ
. . .  about 7 hours ago
ਟਰਾਲੀ ਹੇਠ ਆਉਣ ਨਾਲ ਈ.ਟੀ.ਟੀ. ਅਧਿਆਪਕਾ ਦੀ ਮੌਤ
. . .  about 7 hours ago
ਬਾਮਸੇਫ ਤੇ ਭਾਰਤੀ ਮੁਕਤੀ ਮੋਰਚਾ ਵੱਲੋਂ ਨੈਸ਼ਨਲ ਪੱਧਰ ਦੀ 34ਵੀਂ ਕਨਵੈੱਨਸ਼ਨ ਸ਼ੁਰੂ
. . .  about 7 hours ago
ਅੰਮ੍ਰਿਤਸਰ 'ਚ ਅਕਾਲੀ ਦਲ ਬਾਦਲ ਵੱਲੋਂ ਕੇਜਰੀਵਾਲ ਤੇ ਖਹਿਰਾ ਦੇ ਪੁਤਲੇ ਫੂਕੇ ਗਏ
. . .  about 8 hours ago
ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਦਾ ਉਦਘਾਟਨ ਕਰੇਗੀ ਸ੍ਰੀਦੇਵੀ
. . .  about 8 hours ago
ਮਿੰਨੀ ਸਕੱਤਰੇਤ ਬਾਹਰ ਯੂਥ ਅਕਾਲੀ ਦਲ ਵੱਲੋਂ ਖਹਿਰਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ
. . .  about 8 hours ago
ਐਨ.ਆਈ.ਏ. ਟੀਮ ਵਲੋਂ ਕਤਲ ਕੀਤੇ ਆਰ.ਐਸ.ਐਸ. ਆਗੂ ਦੇ ਪਰਿਵਾਰ ਨਾਲ ਮੁਲਾਕਾਤ
. . .  about 9 hours ago
ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰਾਂ ਦਾ ਐਲਾਨ
. . .  about 9 hours ago
ਭਾਰਤ ਸ੍ਰੀਲੰਕਾ ਕੋਲਕਾਤਾ ਟੈਸਟ : ਭਾਰਤ ਦੀ ਪੂਰੀ ਟੀਮ 172 ਦੌੜਾਂ 'ਤੇ ਆਲ ਆਊਟ
. . .  about 9 hours ago
22 ਕਿੱਲੋ ਹੈਰੋਇਨ ਸਮੇਤ 3 ਭਾਰਤੀ ਤਸਕਰ ਕਾਬੂ , ਪਾਕਿ ਤਸਕਰ ਹੋਏ ਫਰਾਰ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲਦੀਆਂ, ਹਾਲਾਤ ਕੁਝ ਕਰਨ ਨਾਲ ਹੀ ਬਦਲਦੇ ਹਨ। -ਅਗਿਆਤ
  •     Confirm Target Language  

ਪਹਿਲਾ ਸਫ਼ਾ


Loading the player...

ਨਸ਼ਾ ਤਸਕਰਾਂ ਵਲੋਂ ਬਣਾਈਆਂ ਜਾਇਦਾਦਾਂ ਜ਼ਬਤ ਕਰਨ ਨੂੰ ਹਰੀ ਝੰਡੀ

ਫ਼ਿਦਾਈਨ ਹਮਲਿਆਂ ਨਾਲ ਨਜਿੱਠਣ ਲਈ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ 9 ਦਸਤੇ ਬਣਾਏ ਜਾਣਗੇ
ਹਰਕਵਲਜੀਤ ਸਿੰਘ

ਚੰਡੀਗੜ੍ਹ, 17 ਨਵੰਬਰ-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਸਕੱਤਰੇਤ ਵਿਖੇ ਹੋਈ ਮੀਟਿੰਗ 'ਚ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸਮਾਗਮ 3 ਦਿਨਾਂ ਲਈ 27 ਤੋਂ 29 ਨਵੰਬਰ 2017 ਤੱਕ ਬੁਲਾਉਣ ਦਾ ਫ਼ੈਸਲਾ ਲਿਆ ਗਿਆ, ਪਰ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਕਿ ਸਮਾਗਮ ਦੇ ਪ੍ਰੋਗਰਾਮ ਸਬੰਧੀ ਅੰਤਿਮ ਫ਼ੈਸਲਾ ਵਿਧਾਨ ਸਭਾ ਦੀ ਕੰਮਕਾਜ ਸਬੰਧੀ ਕਮੇਟੀ ਵੱਲੋਂ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਅੱਜ ਐਨ.ਡੀ.ਪੀ.ਐਸ. ਐੈਕਟ ਹੇਠ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਐਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜੋ ਕਿ ਆਉਂਦੇ ਵਿਧਾਨ ਸਭਾ ਦੇ ਸਮਾਗਮ ਵਿਚ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਐਨ.ਡੀ.ਪੀ.ਐਸ. ਐਕਟ ਹੇਠ 10 ਸਾਲ ਜਾਂ ਉਸ ਤੋਂ ਵੱਧ ਸਜ਼ਾ ਪਾਉਣ ਵਾਲੇ ਅਪਰਾਧੀਆਂ 'ਤੇ ਇਹ ਐਕਟ ਲਾਗੂ ਹੋਵੇਗਾ ਤੇ ਉਨ੍ਹਾਂ ਦੀ ਮਗਰਲੇ 6 ਸਾਲਾਂ ਦੌਰਾਨ ਖ਼ਰੀਦੀ ਗਈ ਜਾਇਦਾਦ ਨੂੰ ਕੇਸ ਨਾਲ ਅਟੈਚ ਕਰ ਲਿਆ ਜਾਵੇਗਾ ਤੇ ਸਜ਼ਾ ਮਿਲਣ ਤੋਂ ਬਾਅਦ ਉਸ ਨੂੰ ਜ਼ਬਤ ਕੀਤਾ ਜਾ ਸਕੇਗਾ | ਵਿੱਤ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਉਮਰ ਕੈਦ ਭੁਗਤ ਰਹੇ ਸੰਗੀਨ ਰੋਗਾਂ ਨਾਲ ਪੀੜਤ ਕੈਦੀਆਂ ਨੂੰ ਅਦਾਲਤੀ ਫ਼ੈਸਲਿਆਂ ਅਨੁਸਾਰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾਈ ਦੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਅਧੀਨ ਕੈਂਸਰ, ਏਡਜ਼ ਤੇ ਗੁਰਦਿਆਂ ਦੇ ਫੇਲ੍ਹ ਹੋਣ ਵਾਲੇ ਮਰੀਜ਼ 10 ਸਾਲ ਦੀ ਸਜ਼ਾ ਪੂਰੀ ਕਰਨ ਲਈ ਇਸ ਨੀਤੀ ਹੇਠ ਰਿਹਾਈ ਦੀ ਮੰਗ ਲਈ ਅਰਜ਼ੀ ਦਾਇਰ ਕਰ ਸਕਣਗੇ | ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਸਰਹੱਦ ਪਾਰੋਂ ਸਰਹੱਦੀ ਖੇਤਰ ਵਿਚਲੇ ਹੁੰਦੇ ਫਿਦਾਈਨ ਹਮਲਿਆਂ ਤੇ ਖ਼ਤਰਨਾਕ ਅੱਤਵਾਦੀਆਂ ਨਾਲ ਨਜਿੱਠਣ ਲਈ ਪੁਲਿਸ 'ਚ ਸਪੈਸ਼ਲ ਆਪਰੇਸ਼ਨ ਗਰੁੱਪ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ |
ਇਸ ਵਿਸ਼ੇਸ਼ ਆਪਰੇਸ਼ਨ ਗਰੁੱਪ ਦੇ 27 ਜਵਾਨਾਂ ਵਾਲੇ 9 ਦਸਤੇ ਹੋਣਗੇ ਤੇ ਕੁੱਲ 276 ਜਵਾਨ ਇਸ ਫੋਰਸ ਵਿਚ ਲਏ ਜਾਣਗੇ, ਜਿਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਹੋਵੇਗੀ | ਇਨ੍ਹਾਂ ਨੂੰ 5 ਸਾਲ ਇਸ ਵਿਸ਼ੇਸ਼ ਵਿੰਗ ਵਿਚ ਰੱਖਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵਿਚ ਟਰਾਂਸਫਰ ਕਰ ਦਿੱਤਾ ਜਾਵੇਗਾ | ਮੰਤਰੀ ਮੰਡਲ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਇਨ੍ਹਾਂ ਵਿਸ਼ੇਸ਼ ਗਰੁੱਪ ਦੇ ਜਵਾਨਾਂ ਨੂੰ ਨਵੀਨਤਮ ਹਥਿਆਰ ਦਿੱਤੇ ਜਾਣਗੇ ਤੇ ਵਿਸ਼ੇਸ਼ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ | ਵਰਨਣਯੋਗ ਹੈ ਕਿ ਮਗਰਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵੀ ਇਸੇ ਤਰਜ਼ 'ਤੇ ਸਵੈਟ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੂੰ ਇਜ਼ਰਾਈਲ ਤੋਂ ਵਿਸ਼ੇਸ਼ ਟ੍ਰੇਨਿੰਗ ਦਿਵਾਈ ਗਈ ਸੀ, ਪਰ ਇਨ੍ਹਾਂ ਸਵੈਟ ਟੀਮਾਂ ਦੇ ਭਵਿੱਖ ਸਬੰਧੀ ਅੱਜ ਦੇ ਫ਼ੈਸਲੇ ਵਿਚ ਕੋਈ ਜ਼ਿਕਰ ਨਹੀਂ ਕੀਤਾ ਗਿਆ | ਮੰਤਰੀ ਮੰਡਲ ਵੱਲੋਂ ਪੁਲਿਸ ਵਿਚਲੇ ਇਨਵੈਸਟੀਗੇਸ਼ਨ ਵਿੰਗ ਨੂੰ ਵੀ ਅਦਾਲਤੀ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਵੱਖਰਾ ਕਰਨ ਦਾ ਫ਼ੈਸਲਾ ਲਿਆ ਗਿਆ ਹਾਲਾਂਕਿ ਅਜਿਹਾ ਫ਼ੈਸਲਾ ਮਗਰਲੀ ਸਰਕਾਰ ਵੱਲੋਂ ਵੀ ਲਿਆ ਗਿਆ ਸੀ, ਪਰ ਅੱਜ ਦੇ ਮੰਤਰੀ ਮੰਡਲ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਘੱਟੋ-ਘੱਟ ਇੰਸਪੈਕਟਰ ਪੱਧਰ ਦਾ ਅਧਿਕਾਰੀ ਪੁਲਿਸ ਦੇ ਜਾਂਚ ਵਿੰਗ ਦਾ ਮੁਖੀ ਹੋਵੇਗਾ ਤੇ ਇਸ ਵਿੰਗ ਨੂੰ ਆਮ ਹਾਲਾਤ 'ਚ ਅਮਨ-ਕਾਨੂੰਨ ਨਾਲ ਨਜਿੱਠਣ ਜਾਂ ਦੂਜੇ ਪੁਲਿਸ ਦੇ ਕੰਮਾਂ ਲਈ ਵਰਤੋਂ 'ਚ ਨਹੀਂ ਲਿਆਂਦਾ ਜਾਵੇਗਾ ਤਾਂ ਜੋ ਜ਼ਿਲ੍ਹਾ ਪੱਧਰ 'ਤੇ ਜਾਂਚ ਦੇ ਕੰਮ 'ਤੇ ਅਸਰ ਨਾ ਪਵੇ | ਇਸੇ ਤਰ੍ਹਾਂ ਮੰਤਰੀ ਮੰਡਲ ਵਲੋਂ ਅੱਜ ਇਕ ਹੋਰ ਫੈਸਲਾ ਲੈਂਦੇ ਹੋਏ ਅਮਰੂਦ, ਕੇਲਾ ਤੇ ਅੰਗੂਰਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਬਾਗ਼ਾਂ ਵਾਲੇ ਕਿਸਾਨਾਂ ਦੀਆਂ ਸਹੂਲਤਾਂ ਦੇਣ ਲਈ ਪੰਜਾਬ ਲੈਂਡ ਰਿਫਾਰਮਜ਼ ਐਕਟ ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਨਾਲ ਹੁਣ ਇਹ ਵੀ ਬਾਗ਼ਾਂ ਵਾਲੇ ਕਿਸਾਨਾਂ ਵਾਂਗ 20.5 ਹੈਕਟੇਅਰ ਜ਼ਮੀਨ ਦਾ ਰਕਬਾ ਸੀਿਲੰਗ ਤੋਂ ਬਾਹਰ ਰੱਖ ਸਕਣਗੇ | ਮੰਤਰੀ ਮੰਡਲ ਵੱਲੋਂ ਇਕ ਹੋਰ ਫ਼ੈਸਲੇ ਅਨੁਸਾਰ ਵੱਖ-ਵੱਖ ਅਪਰਾਧਕ ਘਟਨਾਵਾਂ ਵਿਚ ਪੀੜਤਾਂ ਨੂੰ ਰਾਹਤ ਦੇਣ ਲਈ ਬਣਾਈ ਗਈ ਨਵੀਂ ਸਕੀਮ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਲਈ ਕੇਂਦਰ ਸਰਕਾਰ ਵਲੋਂ ਰਾਜ ਨੂੰ 4 ਕਰੋੜ ਰੁਪਏ ਮੁਹੱਈਆ ਕੀਤੇ ਗਏ ਹਨ | ਇਸ ਸਕੀਮ ਅਧੀਨ ਤੇਜ਼ਾਬ ਹਮਲਿਆਂ ਦੇ ਪੀੜਤਾਂ ਨੂੰ ਮੌਤ ਹੋਣ ਦੀ ਸੂਰਤ ਵਿਚ 5 ਲੱਖ ਰੁਪਏ ਅਤੇ ਹਸਪਤਾਲ ਵਿਚ ਲੋੜ ਅਨੁਸਾਰ 100 ਫ਼ੀਸਦੀ ਖ਼ਰਚੇ ਦਾ ਭੁਗਤਾਨ ਹੋ ਸਕੇਗਾ, ਜਿਸ ਵਿਚ ਪਲਾਸਟਿਕ ਸਰਜਰੀ, ਦਵਾਈਆਂ, ਬੈਡ ਤੇ ਖ਼ੁਰਾਕ ਆਦਿ ਸ਼ਾਮਿਲ ਹਨ | ਜਬਰ ਜਨਾਹ ਦੇ ਕੇਸਾਂ ਵਿਚ ਕਤਲ ਹੋਣ ਦੇ ਮਾਮਲਿਆਂ ਵਿਚ 4 ਲੱਖ, ਜਬਰ ਜਨਾਹ ਪੀੜਤਾਂ ਨੂੰ 3 ਲੱਖ ਰੁਪਏ, ਨਾਬਾਲਗ ਦੇ ਸ਼ੋਸ਼ਣ ਲਈ 2 ਲੱਖ ਰੁਪਏ, ਮਾਨਵੀ ਤਸਕਰੀ ਦੇ ਪੀੜਤ ਦੇ ਮੁੜ ਵਸੇਬੇ ਲਈ 1 ਲੱਖ ਰੁਪਏ, ਜਿਨਸੀ ਮਾਮਲੇ ਵਿਚ 50 ਹਜ਼ਾਰ ਰੁਪਏ, ਮੌਤ ਲਈ 2 ਲੱਖ ਰੁਪਏ, 80 ਫ਼ੀਸਦੀ ਤੋਂ ਵੱਧ ਅਪੰਗ ਹੋਣ ਵਾਲੇ ਨੂੰ 2 ਲੱਖ ਰੁਪਏ ਤੇ 40 ਤੋਂ 80 ਫ਼ੀਸਦੀ ਤੱਕ ਅਪੰਗ ਹੋਣ ਵਾਲੇ ਨੂੰ 1 ਲੱਖ ਰੁਪਏ ਮਿਲ ਸਕਣਗੇ | ਪੀੜਤ ਦੀ ਜਣਨ ਸਮਰੱਥਾ ਖ਼ਤਮ ਹੋਣ 'ਤੇ ਡੇਢ ਲੱਖ ਦਾ ਮੁਆਵਜ਼ਾ ਮਿਲ ਸਕੇਗਾ | ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲਾ ਲੈਂਦਿਆਂ ਪੰਜਾਬ ਡਿਸਟਿਲਰੀ ਰੂਲ 1932 ਵਿਚ ਤਰਮੀਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਨਾਲ ਰਾਜ ਦੀਆਂ ਸਾਰੀਆਂ 17 ਸ਼ਰਾਬ ਦੀਆਂ ਡਿਸਟਿਲਰੀਆਂ ਤੇ 22 ਬੋਟਿਲੰਗ ਪਲਾਂਟਾਂ ਵਿਚ ਆਬਕਾਰੀ ਵਿਭਾਗ ਵੱਲੋਂ ਆਪਣੇ ਮੀਟਰ ਲਗਾਏ ਜਾ ਸਕਣਗੇ ਤਾਂ ਜੋ ਹੋਏ ਉਤਪਾਦਨ 'ਤੇ ਪੂਰਾ ਕੰਟਰੋਲ ਰੱਖਿਆ ਜਾ ਸਕੇ | ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲਾ ਲੈਂਦਿਆਂ ਰਾਜ ਵਿਚਲੀਆਂ ਉਨ੍ਹਾਂ ਡਿਸਟਿਲਰੀਆਂ ਨੂੰ ਆਬਾਦੀ ਵਾਲੇ ਖੇਤਰਾਂ ਤੋਂ ਬਾਹਰ ਤਬਦੀਲ ਕਰਨ ਲਈ 1932 ਦੇ ਰੂਲਾਂ ਵਿਚ ਤਰਮੀਮ ਨੂੰ ਪ੍ਰਵਾਨਗੀ ਦਿੱਤੀ ਹੈ, ਜਿੱਥੇ ਇਹ ਡਿਸਟਿਲਰੀਆਂ ਜਾਂ ਉਨ੍ਹਾਂ ਦੇ ਉਤਪਾਦਨ ਨੂੰ ਸਟਾਕ ਕਰਨ ਵਾਲੇ ਗੁਦਾਮ ਭਾਰੀ ਵਸੋਂ ਵਾਲੇ ਖੇਤਰਾਂ ਵਿਚ ਆ ਗਏ ਹਨ | ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲਾ ਲੈਂਦਿਆਂ ਮਗਰਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਟਾ-ਦਾਲ ਸਕੀਮ ਲਈ ਜਾਰੀ ਕੀਤੇ ਗਏ ਨੀਲੇ ਪੀਲੇ ਕਾਰਡ ਬੰਦ ਕਰਕੇ ਉਨ੍ਹਾਂ ਦੀ ਥਾਂ ਨਵੇਂ ਸਮਾਰਟ ਕਾਰਡ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ | ਵਰਨਣਯੋਗ ਹੈ ਕਿ ਕਾਂਗਰਸ ਪਾਰਟੀ ਅਕਾਲੀਆਂ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਨੀਲੇ ਪੀਲੇ ਕਾਰਡਾਂ 'ਤੇ ਲਗਾਤਾਰ ਇਤਰਾਜ਼ ਕਰਦੀ ਰਹੀ ਹੈ | ਹਾਲਾਂਕਿ ਇਹ ਕਾਰਡ ਵੀ ਆਧਾਰ ਨੰਬਰ ਨਾਲ ਜੁੜੇ ਹੋਏ ਸਨ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਮੁੱਢਲਾ ਢਾਂਚਾ ਵਿਕਾਸ ਅਥਾਰਟੀ ਵੱਲੋਂ ਵੱਖ-ਵੱਖ ਠੇਕਿਆਂ ਵਿਚ ਸਾਲਸ ਵਜੋਂ ਬਣਾਈ ਗਈ ਟੇਰਾ ਨਾਂਅ ਦੀ ਸੰਸਥਾ ਨੂੰ ਹੁਣ ਰਾਜ ਦੇ ਦੂਜੇ ਵਿਭਾਗਾਂ ਵੱਲੋਂ ਮੁੱਢਲੇ ਢਾਂਚੇ ਨਾਲ ਸਬੰਧਿਤ ਕੰਮਾਂ ਵਿਚ ਸਾਲਸੀ ਦਾ ਕੰਮ ਟੇਰਾ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਉਕਤ ਏਜੰਸੀ ਕੋਲ ਕਾਫ਼ੀ ਕੰਮ ਨਹੀਂ ਹੈ | ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਤੋਂ ਵਿਦੇਸ਼ਾਂ ਵਿਚ ਚਲੇ ਗਏ ਲੋਕਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬ ਨਾਲੋਂ ਟੁੱਟ ਰਹੀਆਂ ਹਨ ਤੇ ਉਨ੍ਹਾਂ ਨੂੰ ਪੰਜਾਬ ਦੇ ਵਿਰਸੇ ਤੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਮੰਤਰੀ ਮੰਡਲ ਵਲੋਂ ਇਕ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਅਧੀਨ ਅਜਿਹੇ ਨੌਜਵਾਨ ਆਨ-ਲਾਈਨ ਰਜਿਸਟਰੇਸ਼ਨ ਕਰ ਕੇ ਪੰਜਾਬ ਆ ਸਕਣਗੇ ਤੇ ਉਨ੍ਹਾਂ ਨੂੰ 2-3 ਹਫ਼ਤਿਆਂ ਲਈ ਪੰਜਾਬ ਵਿਚ ਵਿਸ਼ੇਸ਼ ਸੱਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਦਾ ਦੌਰਾ ਕਰਵਾਇਆ ਜਾਵੇਗਾ | ਵਿਦੇਸ਼ ਤੋਂ ਆਉਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਆਉਣ-ਜਾਣ ਦੀ ਟਿਕਟ ਖ਼ੁਦ ਖਰਚਣੀ ਪਵੇਗੀ | ਮੰਤਰੀ ਮੰਡਲ ਵੱਲੋਂ ਅੱਜ ਰਾਜ ਦੀ ਵਿੱਤੀ ਸਥਿਤੀ 'ਤੇ ਵੀ ਵਿਚਾਰ ਕੀਤਾ ਗਿਆ ਤੇ ਵਿੱਤੀ ਸਥਿਤੀ 'ਤੇ ਨਜ਼ਰ ਰੱਖਣ ਲਈ ਮੁੱਖ ਮੰਤਰੀ ਦੀ ਅਗਵਾਈ ਵਿਚ ਇਕ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਾਮਿਲ ਹਨ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ਰਾਜ ਸਿਰ ਕੁੱਲ ਕਰਜ਼ਾ 2,08,000 ਕਰੋੜ ਹੈ ਜਦਕਿ ਵਿੱਤੀ ਘਾਟਾ 34,000 ਕਰੋੜ ਦਾ ਹੈ ਤੇ ਮਾਲੀ ਘਾਟਾ 13,000 ਕਰੋੜ ਦਾ ਹੈ | ਅੱਜ ਦੀ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਰਾਜ ਮੰਤਰੀ ਮੰਡਲ ਦੀਆਂ ਬੈਠਕਾਂ ਨੂੰ ਹਰ ਹਫ਼ਤੇ ਰੱਖਿਆ ਜਾਵੇਗਾ ਤਾਂ ਜੋ ਸਰਕਾਰ ਦੇ ਕੰਮਕਾਜ ਵਿਚ ਤੇਜ਼ੀ ਲਿਆਂਦੀ ਜਾ ਸਕੇ | ਲਏ ਗਏ ਫੈਸਲੇ ਅਨੁਸਾਰ ਹੁਣ ਮੰਤਰੀ ਮੰਡਲ ਦੀ ਬੈਠਕ ਹਰ ਬੁੱਧਵਾਰ ਬਾਅਦ ਦੁਪਹਿਰ 3 ਵਜੇ ਹੋਇਆ ਕਰੇਗੀ |
ਕਾਂਗਰਸ ਆਪਣਾ ਜੇਤੂ ਘੋੜਾ ਮੈਦਾਨ 'ਚੋਂ ਬਾਹਰ ਕਿਉਂ ਕਰੇ-ਮਨਪ੍ਰੀਤ
ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਾਂਗਰਸ ਦੇ ਧੜਿਆਂ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਅਗਲੀ ਵਿਧਾਨ ਸਭਾ ਚੋਣ ਦੀ ਅਗਵਾਈ ਕਰਨ ਸਬੰਧੀ ਦਿੱਤੇ ਗਏ ਬਿਆਨ ਕਾਰਨ ਭਾਰੀ ਖ਼ੁਸ਼ੀ ਤੇ ਉਤਸ਼ਾਹ ਹੈ ਕਿਉਂਕਿ ਅਗਲੀ ਚੋਣ ਦੀ ਅਗਵਾਈ ਸਬੰਧੀ ਗ਼ੈਰ-ਯਕੀਨੀ ਹਾਲਾਤ ਦੇ ਹੁੰਦਿਆਂ ਕਾਂਗਰਸ ਦਾ ਨੁਕਸਾਨ ਹੋ ਰਿਹਾ ਸੀ | ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਕੀ ਲੋੜ ਹੈ ਕਿ ਉਹ ਆਪਣਾ ਜੇਤੂ ਘੋੜਾ ਮੈਦਾਨ 'ਚੋਂ ਬਾਹਰ ਕਰੇ | ਉਨ੍ਹਾਂ ਕਿਹਾ ਕਿ 2-2 ਲੱਖ ਵੋਟਾਂ ਨਾਲ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੀ ਜਿੱਤ ਸਕਦੇ ਹਨ ਤੇ ਕਾਂਗਰਸ ਨੂੰ ਇਕ ਐਾਕਰ ਦੀ ਲੋੜ ਹੈ | ਉਨ੍ਹਾਂ ਕਿਹਾ ਸ: ਪ੍ਰਕਾਸ਼ ਸਿੰਘ ਬਾਦਲ ਜੇਕਰ 92 ਸਾਲ ਦੀ ਉਮਰ 'ਚ ਅਕਾਲੀ ਦਲ ਨੂੰ ਅਗਵਾਈ ਦੇ ਸਕਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ 75 ਸਾਲਾਂ ਦੇ ਹੁੰਦਿਆਂ ਪੰਜਾਬ ਕਾਂਗਰਸ ਨੂੰ ਅਗਵਾਈ ਕਿਉਂ ਨਹੀਂ ਦੇ ਸਕਦੇ | ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਦਾਲਤ ਸਾਹਮਣੇ ਪੇਸ਼ ਨਾ ਹੋਣ ਦੀ ਮੰਗ ਹਾਈ ਕੋਰਟ ਵਲੋਂ ਰੱਦ ਕੀਤੇ ਜਾਣ ਤੋਂ ਬਾਅਦ ਜੇਕਰ ਮੈਂ ਉਨ੍ਹਾਂ ਦੀ ਥਾਂ ਹੁੰਦਾ ਤਾਂ ਮੈਂ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੰਦਾ, ਪਰ ਉਨ੍ਹਾਂ ਕਿਹਾ ਕਿ ਉਹ ਸ: ਖਹਿਰਾ ਸਬੰਧੀ ਕੀ ਟਿੱਪਣੀ ਕਰ ਸਕਦੇ ਹਨ |
ਡੀ.ਆਈ.ਜੀ. ਰੇਂਜ ਦੀ ਅਸਾਮੀ ਖ਼ਤਮ ਕਰਨ ਸਬੰਧੀ ਫ਼ੈਸਲਾ ਟਲਿਆ
ਰਾਜ ਵਿਚ ਡੀ.ਆਈ.ਜੀ. ਰੇਂਜ ਦੀਆਂ ਅਸਾਮੀਆਂ ਖ਼ਤਮ ਕਰਨ ਸਬੰਧੀ ਰਾਜ ਦੇ ਪੁਲਿਸ ਮੁਖੀ ਵੱਲੋਂ ਭੇਜੇ ਗਏ ਏਜੰਡੇ 'ਤੇ ਅੱਜ ਕਾਫ਼ੀ ਗਰਮਾ ਗਰਮ ਬਹਿਸ ਹੋਈ ਤੇ ਦਿਹਾਤੀ ਵਿਕਾਸ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਵੱਲੋਂ ਇਸ 'ਤੇ ਤਿੱਖੇ ਇਤਰਾਜ਼ ਉਠਾਏ ਗਏ | ਉਨ੍ਹਾਂ ਕਿਹਾ ਕਿ ਪੁਲਿਸ ਵਿਚ ਹੇਠਲੇ ਪੱਧਰ ਤੋਂ ਤਰੱਕੀ ਲੈ ਕੇ ਡੀ.ਆਈ.ਜੀ. ਬਣਨ ਵਾਲੇ ਅਧਿਕਾਰੀਆਂ ਲਈ ਰੇਂਜ ਦਾ ਮੁਖੀ ਬਣਨ ਦਾ ਸੁਪਨਾ ਖ਼ਤਮ ਹੋ ਜਾਵੇਗਾ ਕਿਉਂਕਿ ਰੇਂਜਾਂ ਵਿਚ ਆਈ.ਜੀ. ਲਗਾਉਣ ਦੇ ਫ਼ੈਸਲੇ ਨਾਲ ਰੈਂਕਾਂ ਵਿਚੋਂ ਤਰੱਕੀ ਲੈ ਕੇ ਆਉਣ ਵਾਲੇ ਅਧਿਕਾਰੀ ਆਈ.ਜੀ. ਪੱਧਰ ਤੱਕ ਨਹੀਂ ਪੁੱਜਦੇ | ਉਨ੍ਹਾਂ ਕਿਹਾ ਕਿ ਰਾਜ ਦੇ ਸਟੇਟ ਕਾਡਰ ਦੇ ਅਧਿਕਾਰੀ ਉਕਤ ਤਜਵੀਜ਼ ਦੇ ਕਾਫ਼ੀ ਖਿਲਾਫ਼ ਹਨ ਤੇ ਮੈਨੂੰ ਪੀ.ਪੀ.ਐਸ. ਅਧਿਕਾਰੀਆਂ ਦੇ ਇਕ ਵਫਦ ਨੇ ਮਿਲ ਕੇ ਆਪਣਾ ਇਤਰਾਜ਼ ਵੀ ਪ੍ਰਗਟਾਇਆ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਏਜੰਡੇ 'ਤੇ ਫ਼ੈਸਲਾ ਲੈਣ ਤੋਂ ਪਹਿਲਾਂ ਰਾਜ ਦੇ ਪੀ.ਪੀ.ਐਸ. ਅਧਿਕਾਰੀਆਂ ਦੀ ਜਥੇਬੰਦੀ ਦੇ ਵਿਚਾਰ ਵੀ ਸੁਣ ਲਏ ਜਾਣੇ ਚਾਹੀਦੇ ਹਨ | ਕੋਈ 20-25 ਮਿੰਟ ਦੀ ਹੋਈ ਗਰਮ ਬਹਿਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਇਸ ਏਜੰਡੇ ਨੂੰ ਅੱਗੇ ਪਾਉਣ ਤੇ ਇਸ 'ਤੇ ਦੂਜੇ ਪੱਖ ਦੇ ਵਿਚਾਰ ਲੈਣ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਗਿਆ | ਅੱਜ ਮੰਤਰੀ ਮੰਡਲ ਵਿਚ ਪੇਸ਼ ਕੀਤੇ ਗਏ ਏਜੰਡੇ ਅਨੁਸਾਰ ਡੀ.ਆਈ.ਜੀ. ਰੇਂਜ ਦੀ ਅਸਾਮੀ ਨੂੰ ਖ਼ਤਮ ਕਰ ਕੇ ਉਸ ਦੀ ਥਾਂ ਆਈ.ਜੀ. ਰੇਂਜ ਲਗਾਉਣ ਦੀ ਤਜਵੀਜ਼ ਸੀ ਤੇ ਇਸ ਤੋਂ ਇਲਾਵਾ ਪੁਲਿਸ ਦੀਆਂ ਬਦਲੀਆਂ ਸਬੰਧੀ ਵੀ ਇਕ ਕਮੇਟੀ ਦਾ ਗਠਨ ਕਰਨ ਦੀ ਪੁਲਿਸ ਵਿਭਾਗ ਵੱਲੋਂ ਤਜਵੀਜ਼ ਰੱਖੀ ਗਈ ਸੀ | ਇਸ ਵੇਲੇ ਕੇਵਲ ਹਰਿਆਣਾ ਵਿਚ ਹੀ ਡੀ.ਆਈ.ਜੀ. ਰੇਂਜ ਦੀ ਥਾਂ ਆਈ.ਜੀ. ਰੇਂਜ ਨਿਯੁਕਤ ਕੀਤੇ ਗਏ ਹਨ ਜਦਕਿ ਦੇਸ਼ ਦੇ ਦੂਜੇ ਸੂਬਿਆਂ ਵਿਚ ਡੀ.ਆਈ.ਜੀ. ਰੇਂਜ ਦੀਆਂ ਅਸਾਮੀਆਂ ਕਾਇਮ ਹਨ |
ਸਿੱਧੂ ਤੇ ਰਾਣਾ ਮੀਟਿੰਗ 'ਚੋਂ ਰਹੇ ਗ਼ੈਰ-ਹਾਜ਼ਰ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਰਾਣਾ ਗੁਰਜੀਤ ਸਿੰਘ ਅੱਜ ਦੀ ਮੰਤਰੀ ਮੰਡਲ ਬੈਠਕ 'ਚ ਹਾਜ਼ਰ ਨਹੀਂ ਸਨ | ਮਨਪ੍ਰੀਤ ਸਿੰਘ ਬਾਦਲ ਨੂੰ ਜਦ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮਿ੍ਤਸਰ ਵਿਖੇ ਕਈ ਪ੍ਰੋਗਰਾਮ ਰੱਖੇ ਹੋਏ ਸਨ ਜਿਸ ਕਾਰਨ ਉਹ ਮੀਟਿੰਗ 'ਚ ਹਾਜ਼ਰ ਨਹੀਂ ਹੋ ਸਕੇ ਤੇ ਰਾਣਾ ਗੁਰਜੀਤ ਸਿੰਘ ਵੀ ਚੰਡੀਗੜ੍ਹ ਤੋਂ ਬਾਹਰ ਹੋਣ ਕਾਰਨ ਮੀਟਿੰਗ 'ਚ ਨਹੀਂ ਪੁੱਜ ਸਕੇ |
ਕਾਲੀ ਸੂਚੀ ਦਾ ਮੁੱਦਾ ਕੇਂਦਰ ਸਰਕਾਰ ਨਾਲ ਉਠਾਉਣ ਦਾ ਫ਼ੈਸਲਾ
ਮੰਤਰੀ ਮੰਡਲ ਦੀ ਅੱਜ ਇੱਥੇ ਹੋਈ ਬੈਠਕ ਵਲੋਂ ਫ਼ੈਸਲਾ ਲਿਆ ਗਿਆ ਕਿ ਉਹ ਕੇਂਦਰ ਸਰਕਾਰ ਨਾਲ ਪੰਜਾਬੀਆਂ ਦੀ ਕਾਲੀ ਸੂਚੀ ਦਾ ਮੁੱਦਾ ਉਠਾਏ ਜਿਨ੍ਹਾਂ ਨੂੰ ਭਾਰਤ ਲਈ ਵੀਜ਼ੇ ਨਹੀਂ ਦਿੱਤੇ ਜਾ ਰਹੇ | ਮੰਤਰੀ ਮੰਡਲ ਵਲੋਂ ਇਨ੍ਹਾਂ ਪੰਜਾਬੀਆਂ ਦੀ ਕਾਲੀ ਸੂਚੀ ਖ਼ਤਮ ਕਰਨ ਦੀ ਵੀ ਮੰਗ ਰੱਖੀ ਗਈ | ਕੇਂਦਰ ਤੋਂ ਉਨ੍ਹਾਂ ਸਾਰੇ ਪੰਜਾਬੀਆਂ ਦੀ ਸੂਚੀ ਦੀ ਮੰਗ ਕੀਤੀ ਗਈ ਜਿਨ੍ਹਾਂ ਵਿਰੁੱਧ ਟਾਡਾ ਜਾਂ ਅਜਿਹੇ ਕਾਨੂੰਨਾਂ ਹੇਠ ਕੇਸ ਦਰਜ ਕੀਤੇ ਗਏ ਸਨ | ਉਹ ਹੁਣ ਦੂਜੇ ਦੇਸ਼ਾਂ 'ਚ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਹੁਣ ਹਿੰਦੁਸਤਾਨ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ | ਸੂਚਨਾ ਅਨੁਸਾਰ ਮੰਤਰੀ ਮੰਡਲ ਦੀ ਬੈਠਕ ਦੌਰਾਨ ਕੁਝ ਮੰਤਰੀਆਂ ਇਹ ਮੁੱਦਾ ਵੀ ਉਠਾਇਆ ਕਿ ਕਾਲੀ ਸੂਚੀ ਨੂੰ ਕੇਂਦਰ ਸਰਕਾਰ ਵਲੋਂ ਗੁਪਤ ਰੱਖਣ ਦੀ ਥਾਂ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਕਤ ਸੂਚੀ ਸਬੰਧੀ ਇਤਰਾਜ਼ ਉਠਾਏ ਜਾ ਸਕਣ |

ਸ੍ਰੀਨਗਰ 'ਚ ਅੱਤਵਾਦੀ ਹਮਲਾ ਸਬ-ਇੰਸਪੈਕਟਰ ਸ਼ਹੀਦ

ਇਕ ਅੱਤਵਾਦੀ ਹਲਾਕ
ਸ੍ਰੀਨਗਰ, 17 ਨਵੰਬਰ (ਮਨਜੀਤ ਸਿੰਘ)-ਸ੍ਰੀਨਗਰ ਦੇ ਬਾਹਰਵਾਰ ਸ੍ਰੀਨਗਰ-ਗੰਦਰਬਲ ਰੋਡ 'ਤੇ ਸਥਿਤ ਜ਼ਕੂਰਾ ਖੇਤਰ 'ਚ ਸ਼ੁੱਕਰਵਾਰ ਸ਼ਾਮ ਨੂੰ ਅੱਤਵਾਦੀਆਂ ਵਲੋਂ ਘਾਤ ਲਾ ਕੇ ਕੀਤੇ ਹਮਲੇ 'ਚ ਪੁਲਿਸ ਦਾ ਇਕ ਸਬ-ਇੰਸਪੈਕਟਰ ਸ਼ਹੀਦ ਅਤੇ ਇਕ ਐੱਸ.ਪੀ.ਓ. ਜ਼ਖ਼ਮੀ ਹੋ ਗਿਆ | ਜਦਕਿ ਗੋਲੀਬਾਰੀ ਦੌਰਾਨ ਅੱਤਵਾਦੀ ਵੀ ਮਾਰਿਆ ਗਿਆ | ਸੂਤਰਾਂ ਅਨੁਸਾਰ ਸ੍ਰੀਨਗਰ ਦੇ ਬਾਹਰਵਾਰ ਜ਼ਕੂਰਾ ਇਲਾਕੇ 'ਚ ਅੱਵਾਦੀਆਂ ਦੇ ਲੁਕੇ ਹੋਣ ਦੀ ਖਬਰ 'ਤੇ ਜਦੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਉਥੇ ਲੁਕੇ ਅੱਤਵਾਦੀਆਂ ਨੇ ਪੁਲਿਸ ਪਾਰਟੀ ਨੂੰ ਨੇੜੇ ਪਹੁੰਚਦੇ ਦੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਪੁਲਿਸ ਨੇ ਵੀ ਗੋਲੀਬਾਰੀ ਦਾ ਜਵਾਬ ਦਿੱਤਾ | ਦੋਪਾਸੜ ਗੋਲੀਬਾਰੀ 'ਚ ਪੁਲਿਸ ਦਾ ਸਬ-ਇੰਸਪੈਕਟਰ ਇਮਰਾਨ ਟਾਕ (31) ਵਾਸੀ ਮਾਂਗ ਪਿੰਡ (ਊਧਮਪੋਰ) ਤੇ ਐਸ.ਪੀ.ਓ. ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਸਬ-ਇੰਸਪੈਕਟਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲੇ 'ਚ ਮਾਰਿਆ ਗਿਆ ਅੱਤਵਾਦੀ ਮੁਗੀਜ਼ ਅਹਿਮਦ ਮੀਰ (ਵਾਸੀ ਪੈਰਾਨੋਈਆ), ਜ਼ਾਕਿਰ ਮੂਸਾ ਦਾ ਸਹਿਯੋਗੀ ਸੀ, ਜਿਸ ਨੇ ਕਸ਼ਮੀਰ 'ਚ ਆਈ.ਐੱਸ. ਨਾਲ ਸਬੰਧ ਬਣਾਉਣ ਲਈ ਹਿਜ਼ਬੁਲ ਮੁਜਾਹਦੀਨ ਨੂੰ ਛੱਡ ਦਿੱਤਾ ਸੀ | ਇਸ ਤੋਂ ਬਾਅਦ ਪੁਲਿਸ, ਫੌਜ ਤੇ ਸੀ.ਆਰ.ਪੀ.ਐੱਫ. ਨੇ ਸਾਂਝੇ ਤੌਰ 'ਤੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਵਿਰੁੱਧ ਤਲਾਸ਼ੀ ਕਾਰਵਾਈ ਛੇੜ ਦਿੱਤੀ ਹੈ | ਉਧਰ ਗੈਰ-ਸਰਕਾਰੀ ਸੂਤਰਾਂ ਅਨੁਸਾਰ ਪੁਲਿਸ ਨੇ ਜ਼ਕੂਰਾ ਕਰਾਸਿੰਗ 'ਤੇ ਇਕ ਸ਼ੱਕੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ 'ਚ ਸਵਾਰ 3 ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ | ਇਸ ਦੌਰਾਨ 2 ਅੱਤਵਾਦੀ ਫਰਾਰ ਹੋਣ 'ਚ ਸਫਲ ਰਹੇ ਜਦਕਿ ਇਕ ਨੂੰ ਪੁਲਿਸ ਨੇ ਮੌਕੇ ਤੋਂ ਜਿਊਾਦਾ ਫੜ੍ਹ ਲਿਆ |
ਹਮਲੇ ਪਿੱਛੇ ਲਸ਼ਕਰ ਦਾ ਹੱਥ-ਪੁਲਿਸ

ਪੁਲਿਸ ਵਲੋਂ ਹਮਲੇ ਪਿੱਛੇ ਲਸ਼ਕਰ-ਏ-ਤਾਇਬਾ ਦਾ ਹੱਥ ਹੋਣ ਬਾਰੇ ਕਿਹਾ ਗਿਆ ਹੈ | ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਕਸ਼ਮੀਰ ਮੁਨੀਰ ਖ਼ਾਨ ਨੇ ਪੱਤਰਕਾਰਾਂ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਹਮਲਾ ਕਰਨ ਵਾਲਾ ਇਹ ਗਰੁੱਪ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨਾਲ ਸਬੰਧਤ ਹੈ | ਉਨ੍ਹਾਂ 'ਚੋਂ ਕੁਝ ਦੀ ਪਹਿਚਾਣ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਹ ਐੱਸ.ਓ.ਜੀ. (ਸਪੈਸ਼ਲ ਆਪ੍ਰੇਸ਼ਨ ਗਰੁੱਪ) 'ਤੇ ਹਮਲਾ ਨਹੀਂ ਸੀ | ਅਸਲ ਵਿਚ ਜਦੋਂ ਇਹ ਵਿਸ਼ੇਸ਼ ਗਰੁੱਪ ਉਥੇ ਇਕ ਆਪੇ੍ਰਸ਼ਨ ਤਹਿਤ ਗਿਆ ਤਾਂ ਮੁਕਾਬਲਾ ਹੋ ਗਿਆ |

ਪਾਕਿ ਵਲੋਂ ਗੋਲੀਬਾਰੀ ਇਕ ਜਵਾਨ ਜ਼ਖ਼ਮੀ

ਸ੍ਰੀਨਗਰ, 17 ਨਵੰਬਰ (ਮਨਜੀਤ ਸਿੰਘ)-ਪਾਕਿਸਤਾਨ ਦੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਅੱਜ ਫਿਰ ਇਕ ਵਾਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਭਾਰਤੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਦੌਰਾਨ ਇਕ ਫੌਜੀ ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਰਕਾਰੀ ਬੁਲਾਰੇ ਅਨੁਸਾਰ ਗੋਲੀਬਾਰੀ ਕਾਰਨ ਪੁਣਛ ਸੈਕਟਰ ਦੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਸ਼ਾਹਪੁਰ, ਕੰਡੀ ਤੇ ਹੋਰ ਇਲਾਕਿਆਂ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਅਹਿਤਿਆਤ ਵਜੋਂ ਬੰਦ ਕਰ ਦਿੱਤੇ ਹਨ | ਫੌਜੀ ਬੁਲਾਰੇ ਅਨੁਸਾਰ ਪਾਕਿ ਫੌਜ ਨੇ ਪੁਣਛ ਸੈਕਟਰ 'ਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਦਿਗਵਾਰ, ਸ਼ਹਾਪੋਰ, ਖਾਰੀ, ਕਾਮਰਾ ਤੇ ਮਾਲਤੀ ਇਲਾਕਿਆਂ 'ਚ ਪਾਕਿ ਫੌਜ ਨੇ ਸਵੇਰੇ 8 ਵਜੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਦਿਆਂ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦਾ ਭਾਰਤੀ ਫੌਜ ਵਲੋਂ ਢੁੱਕਵਾ ਜਵਾਬ ਦਿੱਤਾ ਗਿਆ ਹੈ | ਇਸ ਗੋਲੀਬਾਰੀ 'ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ, ਦੁਪਾਸੜ ਗੋਲੀਬਾਰੀ ਅਜੇ ਵੀ ਰੁਕ-ਰੁਕ ਕੇ ਜਾਰੀ ਹੈ | ਪਿਛਲੇ 48 ਘੰਟੇ ਦੌਰਾਨ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦੀ ਦੂਜੀ ਵਾਰ ਉਲੰਘਣਾ ਕੀਤੀ ਗਈ ਹੈ |

ਮੂਡੀਜ਼ ਨੇ 13 ਸਾਲ ਬਾਅਦ ਕੀਤਾ ਭਾਰਤ ਦੀ ਕਰੈਡਿਟ ਰੇਟਿੰਗ 'ਚ ਸੁਧਾਰ

ਰੈਂਕਿੰਗ ਬੀਏਏ3 ਤੋਂ ਵਧਾ ਕੇ ਬੀਏਏ2 ਕੀਤੀ
ਨਵੀਂ ਦਿੱਲੀ, 17 ਨਵੰਬਰ (ਪੀ. ਟੀ. ਆਈ.)-ਅਮਰੀਕੀ ਏਜੰਸੀ ਮੂਡੀਜ਼ ਨੇ ਆਰਥਿਕ ਅਤੇ ਸੰਸਥਾਗਤ ਸੁਧਾਰਾਂ ਕਾਰਨ ਵਿਕਾਸ ਦੇ ਸੁਧਰੇ ਆਸਾਰਾਂ ਦਾ ਹਵਾਲਾ ਦਿੰਦਿਆਂ ਭਾਰਤ ਦੀ ਕਰੈਡਿਟ ਰੇਟਿੰਗ ਇਕ ਦਰਜਾ ਵਧਾ ਕੇ 'ਬੀਏਏ2' ਕਰ ਦਿੱਤੀ ਹੈ | ਖਜ਼ਾਨਾ ਮੰਤਰੀ ਅਰੁਣ ਜੇਤਲੀ, ਜੋ ਕਿ ਹਾਲ 'ਚ ਵਿਰੋਧੀਆਂ ਅਤੇ ਬਾਗੀ 'ਆਪਣਿਆਂ' ਦੇ ਨਿਸ਼ਾਨੇ 'ਤੇ ਸਨ, ਨੇ ਇਸ 'ਤੇ ਫੌਰੀ ਪ੍ਰਤੀਕਰਮ ਕਰਦਿਆਂ ਇਸ ਨੂੰ ਅਰਥਚਾਰੇ ਦੀ ਮਜ਼ਬੂਤੀ ਲਈ ਚੁੱਕੇ ਹਾਂ-ਪੱਖੀ ਕਦਮਾਂ ਦੀ 'ਦੇਰ ਨਾਲ ਮਿਲੀ ਮਾਨਤਾ' ਕਰਾਰ ਦਿੱਤਾ | ਮੂਡੀਜ਼ ਨੇ ਆਪਣੇ ਬਿਆਨ 'ਚ ਨੋਟਬੰਦੀ ਅਤੇ ਜੀ. ਐਸ. ਟੀ. ਦੀ ਵੀ ਸ਼ਲਾਘਾ ਕੀਤੀ ਹੈ | ਕਾਰੋਬਾਰ ਕਰਨ ਲਈ ਸੁਖਾਲਾ ਮਾਹੌਲ 'ਚ 30 ਅੰਕਾਂ ਦਾ ਉਛਾਲ ਮਿਲਣ ਤੋਂ ਬਾਅਦ ਭਾਰਤ ਨੂੰ ਆਰਥਿਕ ਮੋਰਚੇ 'ਤੇ ਦੂਜੀ ਵੱਡੀ ਸਫਲਤਾ ਹਾਸਲ ਹੋਈ ਹੈ, ਜਿਸ ਦੇ ਪ੍ਰਤੀਕਰਮ 'ਚ ਸ਼ੇਅਰ ਬਾਜ਼ਾਰ 'ਚ ਵੀ ਭਾਰੀ ਉਛਾਲ ਵੇਖਣ ਨੂੰ ਮਿਲਿਆ | ਰੇਟਿੰਗ ਵਿਚ ਵਾਧਾ 13 ਸਾਲ ਬਾਅਦ ਕੀਤਾ ਗਿਆ ਹੈ ਅਤੇ 2004 ਵਿਚ
ਮੂਡੀ ਨੇ ਭਾਰਤ ਦੀ ਰੇਟਿੰਗ ਵਧਾ ਕੇ ਬੀਏਏ3 ਕੀਤੀ ਸੀ | 2015 ਵਿਚ ਰੇਟਿੰਗ ਨੂੰ ਸਟੇਬਲ ਤੋਂ ਬਦਲ ਕੇ ਹਾਂਪੱਖੀ ਕੀਤਾ ਗਿਆ ਸੀ | ਬੀਏਏ3 ਰੇਟਿੰਗ ਨਿਵੇਸ਼ ਦਾ ਸਭ ਤੋਂ ਹੇਠਲਾ ਪਰ 'ਜੰਕ' ਸਥਿਤੀ ਤੋਂ ਸਿਰਫ ਇਕ ਦਰਜਾ ਉੱਪਰਲਾ ਪੱਧਰ ਹੁੰਦਾ ਹੈ | ਮੂਡੀ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਦੀ ਰੇਟਿੰਗ ਵਿਚ ਸੁਧਾਰ ਹੋਣ ਦਾ ਕਾਰਨ ਉਥੇ ਹੋ ਰਹੇ ਆਰਥਿਕ ਸੁਧਾਰ ਹਨ | ਸਮਾਂ ਲੰਘਣ ਨਾਲ ਭਾਰਤ ਦੇ ਵਿਕਾਸ ਵਿਚ ਵਾਧਾ ਹੋਵੇਗਾ ਅਤੇ ਇਹ ਵੀ ਸੰਭਵ ਹੈ ਕਿ ਮੀਡੀਅਮ ਟਰਮ ਵਿਚ ਸਰਕਾਰ 'ਤੇ ਕਰਜ਼ੇ ਦੀ ਪੰਡ ਥੋੜੀ ਹਲਕੀ ਹੋ ਜਾਵੇ | ਕਰੈਡਿਟ ਰੇਟਿੰਗ ਦੇਸ਼ ਦੇ ਨਿਵੇਸ਼ ਵਾਤਾਵਰਨ ਮਾਹੌਲ ਦਾ ਬੈਰੋਮੀਟਰ ਹੁੰਦੀ ਹੈ | ਇਸ ਤੋਂ ਨਿਵੇਸ਼ਕਾਂ ਨੂੰ ਕਿਸੇ ਦੇਸ਼ ਵਿਚ ਰਾਜਸੀ ਖਤਰਿਆਂ ਸਮੇਤ ਨਿਵੇਸ਼ ਨਾਲ ਜੁੜੇ ਖਤਰਿਆਂ ਦਾ ਪਤਾ ਲਗਦਾ ਹੈ | ਵਿਸ਼ਵ ਰੇਟਿੰਗ ਏਜੰਸੀ ਨੇ ਚੌਕਸ ਕਰਦਿਆਂ ਕਿਹਾ ਕਿ ਜ਼ਿਆਦਾ ਕਰਜ਼ੇ ਦਾ ਭਾਰ ਦੇਸ਼ ਦੀ ਕਰੈਡਿਟ ਪ੍ਰੋਫਾਈਲ ਨੂੰ ਖਰਾਬ ਕਰ ਸਕਦਾ ਹੈ |
ਸਰਕਾਰ ਦੇ ਫੈਸਲਿਆਂ 'ਤੇ ਲੱਗੀ ਮੋਹਰ-ਜੇਤਲੀ
ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਰੇਟਿੰਗ 'ਚ ਸੁਧਾਰ ਨੂੰ ਸਰਕਾਰ ਵਲੋਂ ਚੁੱਕੇ ਹਾਂ-ਪੱਖੀ ਕਦਮਾਂ ਦਾ ਨਤੀਜਾ ਦੱਸਿਆ | ਇਸ ਦੇ ਨਾਲ ਹੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਆਲੋਚਕਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਜੇਤਲੀ ਨੇ ਕਿਹਾ ਕਿ ਜਿਨ੍ਹਾਂ ਨੂੰ ਭਾਰਤ ਦੇ ਆਰਥਿਕ ਸੁਧਾਰਾਂ ਦੇ ਅਮਲ 'ਤੇ ਸ਼ੱਕ ਸੀ, ਹੁਣ ਉਹ ਆਪਣੇ ਵਿਚਾਰਾਂ ਦੀ ਮੁੜ ਪੜਚੋਲ ਕਰ ਸਕਦੇ ਹਨ | ਖਜ਼ਾਨਾ ਮੰਤਰੀ ਨੇ ਇਕ ਪ੍ਰੈੱਸ ਕਾਨਫਰੰਸ ਰਾਹੀਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੂਡੀਜ਼ ਨੇ ਨਾ ਸਿਰਫ ਆਪਣੇ ਬਿਆਨ 'ਚ ਵਿੱਤੀ ਅਨੁਸ਼ਾਸਨ ਨੂੰ ਅਹਿਮ ਸਥਾਨ ਦਿੱਤਾ ਹੈ, ਸਗੋਂ ਇਸ ਨਾਲ ਨੋਟਬੰਦੀ ਸਮੇਤ ਸੁਧਾਰਵਾਦੀ ਕਦਮਾਂ ਦੀ ਲੜੀ ਨੂੰ ਆਲਮੀ ਪੱਧਰ 'ਤੇ ਮਾਨਤਾ ਵੀ ਮਿਲੀ ਹੈ |
ਅਮਿਤ ਸ਼ਾਹ ਤੇ ਹੋਰਾਂ ਵਲੋਂ ਸਵਾਗਤ
ਮੂਡੀਜ਼ ਦੇ ਫੈਸਲੇ ਦਾ ਸਵਾਗਤ ਮੋਦੀ ਸਰਕਾਰ ਦੇ ਤਕਰੀਬਨ ਸਭ ਮੰਤਰੀਆਂ ਨੇ ਕੀਤਾ, ਜਿਸ ਦਾ ਆਗਾਜ਼ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਹੋਇਆ | ਪ੍ਰਧਾਨ ਮੰਤਰੀ ਦੇ ਦਫਤਰ ਨੇ ਟਵੀਟ ਕਰਦਿਆਂ ਕਿਹਾ ਕਿ ਮੂਡੀਜ਼ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਸੁਧਾਰ ਕਾਰੋਬਾਰੀ ਮਾਹੌਲ 'ਚ ਸੁਧਾਰ ਲਿਆਉਣਗੇ, ਵਿਦੇਸ਼ੀ ਅਤੇ ਘਰੇਲੂ ਨਿਵੇਸ਼ 'ਚ ਤੇਜ਼ੀ ਲਿਆਉਣਗੇ ਅਤੇ ਆਖਿਰਕਾਰ ਮਜ਼ਬੂਤ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਗੇ | ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਇਸ ਨੂੰ ਮੋਦੀ ਸਰਕਾਰ ਦੇ ਸੁਧਾਰਾਂ ਦੀ ਸਹੀ ਦਿਸ਼ਾ ਦਾ ਸਬੂਤ ਕਰਾਰ ਦਿੱਤਾ ਹੈ |

ਖਹਿਰਾ ਨੂੰ ਹਾਈ ਕੋਰਟ ਤੋਂ ਝਟਕਾ-ਪਟੀਸ਼ਨ ਖ਼ਾਰਜ

ਫ਼ਾਜ਼ਿਲਕਾ ਅਦਾਲਤ 'ਚ ਚੱਲੇਗਾ ਕੇਸ, ਕਰਵਾਉਣੀ ਪਵੇਗੀ ਜ਼ਮਾਨਤ
ਚੰਡੀਗੜ੍ਹ, 17 ਨਵੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਦੇ ਜਸਟਿਸ ਏ.ਬੀ. ਚੌਧਰੀ ਦੇ ਇਕਹਿਰੇ ਬੈਂਚ ਨੇ ਕਰਾਰਾ ਝਟਕਾ ਦਿੱਤਾ ਹੈ | ਫ਼ਾਜ਼ਿਲਕਾ ਅਦਾਲਤ ਵਲੋਂ ਨਸ਼ਾ ਤਸਕਰੀ ਕੇਸ 'ਚ ਜਾਰੀ ਕੀਤੇ ਸੰਮਨ ਅਤੇ ਵਾਰੰਟ ਵਿਰੁੱਧ ਖਹਿਰਾ ਵਲੋਂ ਦਾਖ਼ਲ ਪਟੀਸ਼ਨ ਬੈਂਚ ਨੇ ਖ਼ਾਰਜ ਕਰ ਦਿੱਤੀ ਹੈ | ਹਾਈਕੋਰਟ ਦੇ ਫ਼ੈਸਲੇ ਉਪਰੰਤ ਹੁਣ ਖਹਿਰਾ ਨੂੰ ਨਸ਼ਾ ਤਸਕਰੀ ਕੇਸ 'ਚ ਨਾ ਸਿਰਫ਼ ਟਰਾਇਲ ਦਾ ਸਾਹਮਣਾ ਕਰਨਾ ਪਵੇਗਾ, ਸਗੋਂ ਇਸ ਮਾਮਲੇ 'ਚ ਜ਼ਮਾਨਤ ਵੀ ਕਰਵਾਉਣੀ ਪਵੇਗੀ | ਹਾਲਾਂਕਿ ਤੁਰੰਤ ਗਿ੍ਫ਼ਤਾਰੀ ਦੀ ਸੰਭਾਵਨਾ ਤੋਂ ਖਹਿਰਾ ਨੂੰ ਥੋੜ੍ਹੀ ਰਾਹਤ ਜ਼ਰੂਰ ਦਿੱਤੀ ਹੈ | ਬੈਂਚ ਨੇ ਫ਼ਾਜ਼ਿਲਕਾ ਅਦਾਲਤ ਵਲੋਂ ਖਹਿਰਾ ਦੇ ਗੈਰ-ਜ਼ਮਾਨਤੀ ਵਾਰੰਟ ਰੱਦ ਕਰਦਿਆਂ ਕਿਹਾ ਹੈ ਕਿ ਹੇਠਲੀ ਅਦਾਲਤ ਨੇ ਲੋੜ ਤੋਂ ਵੱਧ ਕਾਰਵਾਈ ਕੀਤੀ ਹੈ | ਖਹਿਰਾ ਨੇ ਹਾਈਕੋਰਟ 'ਚ ਪਟੀਸ਼ਨ
ਦਾਖ਼ਲ ਕਰਕੇ ਕਿਹਾ ਸੀ ਕਿ ਜਦੋਂ ਕਿਸੇ ਮਾਮਲੇ 'ਚ ਫ਼ੈਸਲਾ ਹੋ ਜਾਵੇ ਤਾਂ ਇਸ ਉਪਰੰਤ ਕਿਸੇ ਵਾਧੂ ਮੁਲਜ਼ਮ ਨੂੰ ਸੰਮਨ ਜਾਰੀ ਨਹੀਂ ਕੀਤੇ ਜਾ ਸਕਦੇ | ਉਨ੍ਹਾਂ ਦਲੀਲ ਦਿੱਤੀ ਸੀ ਕਿ ਨਸ਼ਾ ਤਸਕਰੀ ਕੇਸ 'ਚ ਟਰਾਇਲ ਪੂਰਾ ਹੋ ਚੁੱਕਾ ਸੀ ਤੇ ਇਸ 'ਚ ਫ਼ੈਸਲਾ ਵੀ ਸੁਣਾਇਆ ਜਾ ਚੁੱਕਾ ਸੀ ਤੇ ਇਸ ਤੋਂ ਬਾਅਦ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਵਾਧੂ ਮੁਲਜ਼ਮ ਵਜੋਂ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਸੀ, ਇਹੋ ਨਹੀਂ ਸੰਮਨ ਦੇ ਨਾਲ ਹੀ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕਰ ਦਿੱਤੇ ਗਏ | ਖਹਿਰਾ ਦੇ ਵਕੀਲ ਸੀਨੀਅਰ ਐਡਵੋਕੇਟ ਆਰ.ਐਸ. ਰਾਏ ਨੇ ਦਲੀਲ ਦਿੱਤੀ ਸੀ ਕਿ ਸਾਰੇ ਗਵਾਹਾਂ ਦੇ ਬਿਆਨ ਹੋਣ ਅਤੇ ਉਨ੍ਹਾਂ ਨੂੰ ਕੀਤੇ ਗਏ ਮੋੜਵੇਂ ਸੁਆਲਾਂ ਦਾ ਦੌਰ ਖ਼ਤਮ ਹੋ ਚੁੱਕਾ ਸੀ ਤੇ ਇਸ ਉਪਰੰਤ ਸਰਕਾਰ ਨੇ ਇਕ ਅਰਜ਼ੀ ਦੇ ਕੇ ਸਬੰਧਿਤ ਨਸ਼ਾ ਤਸਕਰੀ ਕੇਸ ਦੀ ਜਾਂਚ ਲਈ ਬਣੀ ਐਸ.ਆਈ.ਟੀ. ਤੋਂ ਪਹਿਲਾਂ ਦੇ ਜਾਂਚ ਅਫ਼ਸਰ ਰਹੇ ਐਸ.ਪੀ. ਅਜਮੇਰ ਸਿੰਘ ਦੀ ਗਵਾਹੀ ਕਰਵਾਈ ਸੀ, ਜਿਨ੍ਹਾਂ ਨੇ ਗਵਾਹੀ ਦੌਰਾਨ ਅਦਾਲਤ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਇਕ ਮੁਲਜ਼ਮ ਨੇ ਜਾਂਚ ਦੌਰਾਨ ਦੱਸਿਆ ਸੀ ਕਿ ਨਸ਼ਾ ਤਸਕਰੀ ਕੇਸ 'ਚ ਫਸੇ ਮੁਲਜ਼ਮਾਂ ਦੇ ਖਹਿਰਾ ਨਾਲ ਗੂੜ੍ਹੇ ਸਬੰਧ ਹਨ ਤੇ ਉਨ੍ਹਾਂ ਨਾਲ ਫ਼ੋਨ 'ਤੇ ਖਹਿਰਾ ਦੀ ਗੱਲਬਾਤ ਵੀ ਹੋਈ ਸੀ | ਹਾਈਕੋਰਟ 'ਚ ਇਸ ਦਲੀਲ ਨਾਲ ਖਹਿਰਾ ਦੇ ਵਕੀਲ ਨੇ ਕਿਹਾ ਸੀ ਕਿ ਐਸ.ਪੀ. ਅਜਮੇਰ ਸਿੰਘ ਵਲੋਂ ਕੀਤੀ ਗਈ ਉਕਤ ਜਾਂਚ ਦਾ ਜ਼ਿਕਰ ਪੂਰੇ ਟਰਾਇਲ 'ਚ ਕਿਤੇ ਨਹੀਂ ਆਇਆ, ਲਿਹਾਜ਼ਾ ਗਵਾਹੀਆਂ ਬੰਦ ਹੋਣ ਉਪਰੰਤ ਐਸ.ਪੀ. ਦੀ ਕਰਵਾਈ ਗਈ ਗਵਾਹੀ ਨਹੀਂ ਮੰਨੀ ਜਾਣੀ ਚਾਹੀਦੀ ਸੀ ਤੇ ਜਦੋਂ ਇਹ ਗਵਾਹੀ ਮੰਨਣ ਲਾਇਕ ਹੀ ਨਹੀਂ ਹੁੰਦੀ ਤਾਂ ਇਸ ਗਵਾਹੀ ਦੇ ਆਧਾਰ 'ਤੇ ਖਹਿਰਾ ਨੂੰ ਸੰਮਨ ਵੀ ਨਹੀਂ ਕੀਤਾ ਜਾ ਸਕਦਾ ਸੀ | ਜਸਟਿਸ ਚੌਧਰੀ ਨੇ ਆਪਣੇ ਫ਼ੈਸਲੇ 'ਚ ਜ਼ਿਕਰ ਕੀਤਾ ਹੈ ਕਿ ਐਸ.ਪੀ. ਅਜਮੇਰ ਸਿੰਘ ਵਲੋਂ ਕੀਤੀ ਗਈ ਜਾਂਚ ਦੇ ਸਬੰਧਤ ਦਸਤਾਵੇਜ਼ ਪਹਿਲਾਂ ਰਿਕਾਰਡ 'ਤੇ ਆ ਚੁੱਕੇ ਹਨ ਤੇ ਉਨ੍ਹਾਂ ਦੀ ਗਵਾਹੀ ਹੇਠਲੀ ਅਦਾਲਤ 'ਚ ਟਰਾਇਲ ਮੁਕੰਮਲ ਹੋਣ ਅਤੇ ਹੇਠਲੀ ਅਦਾਲਤ ਵਲੋਂ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਕਰਵਾਈ ਕੀਤੀ ਜਾ ਚੁੱਕੀ ਸੀ | ਬੈਂਚ ਨੇ ਖਹਿਰਾ ਦੀ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਹੈ ਕਿ ਤੱਥਾਂ ਦੀ ਘੋਖ ਕਰਨਾ ਅਤੇ ਗਵਾਹੀਆਂ ਨੂੰ ਮੰਨਣਾ ਜਾਂ ਨਹੀਂ ਮੰਨਣਾ ਹੇਠਲੀ ਅਦਾਲਤ ਦਾ ਕੰਮ ਹੈ ਤੇ ਉਂਜ ਵੀ ਜੋ ਵੀ ਇਤਰਾਜ਼ ਹਨ, ਉਹ ਖਹਿਰਾ ਵਲੋਂ ਹੇਠਲੀ ਅਦਾਲਤ 'ਚ ਟਰਾਇਲ ਦੌਰਾਨ ਉਠਾਏ ਜਾ ਸਕਦੇ ਹਨ, ਉਨ੍ਹਾਂ ਕੋਲ ਆਪਣੀ ਗੱਲ ਸਾਬਤ ਕਰਨ ਦਾ ਪੂਰਾ ਮੌਕਾ ਹੋਵੇਗਾ, ਲਿਹਾਜ਼ਾ ਖਹਿਰਾ ਹੇਠਲੀ ਅਦਾਲਤ 'ਚ ਟਰਾਇਲ ਦਾ ਸਾਹਮਣਾ ਕਰਨ | ਹਾਈਕੋਰਟ ਨੇ ਖਹਿਰਾ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਲੈਣ ਦੀ ਛੋਟ ਵੀ ਦਿੱਤੀ ਹੈ | ਉਨ੍ਹਾਂ ਦੇ ਗ਼ੈਰ-ਜ਼ਮਾਨਤੀ ਵਾਰੰਟ ਰੱਦ ਕਰਦਿਆਂ ਹਾਈਕੋਰਟ ਨੇ ਕਿਹਾ ਹੈ ਕਿ ਅਜਿਹੇ ਹਾਲਾਤ ਨਹੀਂ ਸੀ ਕਿ ਹੇਠਲੀ ਅਦਾਲਤ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਦੀ | ਕੁਲ ਮਿਲਾ ਕੇ ਹਾਈਕੋਰਟ ਨੇ ਨਸ਼ਾ ਤਸਕਰੀ ਕੇਸ 'ਚ ਖਹਿਰਾ ਨੂੰ ਫ਼ਾਜ਼ਿਲਕਾ ਦੀ ਸੈਸ਼ਨ ਅਦਾਲਤ ਵਲੋਂ ਜਾਰੀ ਕੀਤੇ ਗਏ ਸੰਮਨ ਨੂੰ ਜਾਇਜ਼ ਠਹਿਰਾਉਂਦਿਆਂ ਉਨ੍ਹਾਂ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ | ਖਹਿਰਾ ਦੇ ਨਾਲ ਹੀ ਉਨ੍ਹਾਂ ਦੇ ਗੰਨਮੈਨ ਜੋਗਾ ਸਿੰਘ ਅਤੇ ਮਨੀਸ਼ ਕੁਮਾਰ ਦੀਆਂ ਪਟੀਸ਼ਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ |
ਮੈਂ ਅਸਤੀਫ਼ਾ ਨਹੀਂ ਦੇਵਾਂਗਾ-ਖਹਿਰਾ
ਚੰਡੀਗੜ੍ਹ, 17 ਨਵੰਬਰ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੇ ਮੈਂਬਰ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸਪੱਸ਼ਟ ਸ਼ਬਦਾਂ 'ਚ ਐਲਾਨ ਕੀਤਾ ਕਿ ਭਾਵੇਂ ਹਾਈਕੋਰਟ ਨੇ ਨਸ਼ਾ ਤਸਕਰੀ ਦੇ ਕੇਸ 'ਚ ਫ਼ਾਜ਼ਿਲਕਾ ਦੀ ਅਦਾਲਤ ਵਲੋਂ ਜਾਰੀ ਕੀਤੇ ਮੇਰੇ ਸੰਮਨ ਬਾਰੇ ਮੇਰੀ ਪਟੀਸ਼ਨ ਰੱਦ ਕਰ ਦਿੱਤੀ ਹੈ, ਪਰ ਇਸ ਦੇ ਬਾਵਜੂਦ ਮੈਂ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਵਾਂਗਾ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ 'ਚ ਅਪੀਲ ਦਾਇਰ ਕਰਾਂਗਾ | ਹਾਈਕੋਰਟ ਵਲੋਂ ਫ਼ੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਲੀਲ ਦਿੱਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਵੀ ਵੱਖ-ਵੱਖ ਅਦਾਲਤਾਂ 'ਚ ਕੇਸ ਚੱਲ ਰਹੇ ਹਨ, ਉਹ ਕਿਉਂ ਨਹੀਂ ਅਸਤੀਫ਼ਾ ਦਿੰਦੇ, ਜੇ ਉਹ ਅਸਤੀਫ਼ਾ ਦੇ ਦਿੰਦੇ ਹਨ ਤਾਂ ਮੈਂ ਵੀ ਇਕ ਮਿੰਟ 'ਚ ਆਪਣਾ ਅਹੁਦਾ ਛੱਡ ਦੇਵਾਂਗਾ | ਇਸ ਦੌਰਾਨ ਪਤਾ ਲੱਗਾ ਹੈ ਕਿ 'ਆਪ' ਦੇ ਜਿਹੜੇ ਆਗੂ ਤੇ ਵਿਧਾਇਕ ਇਖ਼ਲਾਕੀ ਆਧਾਰ 'ਤੇ ਖਹਿਰਾ ਤੋਂ ਅਸਤੀਫ਼ਾ ਮੰਗਦੇ ਰਹੇ ਹਨ ਸੰਭਵ ਹੈ ਕਿ ਉਹ ਫਿਰ ਸਰਗਰਮ ਹੋ ਜਾਣ ਤੇ ਹੁਣ ਅਰਵਿੰਦ ਕੇਜਰੀਵਾਲ ਤੱਕ ਫਿਰ ਪਹੁੰਚ ਕਰਨ |

ਪਹਿਲੀ ਦਸੰਬਰ ਤੱਕ ਜੇਲ੍ਹ 'ਚ ਰਹੇਗੀ ਹਨੀਪ੍ਰੀਤ

ਅੰਬਾਲਾ ਸ਼ਹਿਰ/ਪੰਚਕੂਲਾ, 17 ਨਵੰਬਰ (ਭੁਪਿੰਦਰ ਸਿੰਘ, ਕਪਿਲ)-ਦੇਸ਼ ਧ੍ਰੋਹ ਸਮੇਤ ਦੂਜੇ ਕਈ ਹੋਰ ਮਾਮਲਿਆਂ 'ਚ ਨਾਮਜ਼ਦ ਡੇਰਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ ਨਿਆਇਕ ਹਿਰਾਸਤ ਅੱਜ ਪਹਿਲੀ ਦਸੰਬਰ ਤਕ ਵਧਾ ਦਿੱਤੀ ਗਈ ਹੈ | 13 ਅਕਤੂਬਰ ਤੋਂ ਸੈਂਟਰਲ ਜੇਲ੍ਹ ਅੰਬਾਲਾ 'ਚ ਸਲਾਖ਼ਾਂ ਪਿੱਛੇ ਬੰਦ ਹਨੀਪ੍ਰੀਤ ਨੂੰ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੰਚਕੂਲਾ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿਥੇ ਸਰਕਾਰ ਅਤੇ ਬਚਾਅ ਪੱਖ ਦੋਵਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਵਲੋਂ ਹਨੀਪ੍ਰੀਤ ਦੀ ਨਿਆਇਕ ਹਿਰਾਸਤ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ | ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਸੀ. ਬੀ. ਆਈ. ਅਦਾਲਤ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੀ ਹਿੰਸਾ ਅਤੇ ਅਦਾਲਤ 'ਚੋਂ ਡੇਰਾ ਮੁਖੀ ਨੂੰ ਭਜਾਉਣ ਦੀ ਸਾਜ਼ਿਸ਼ 'ਚ ਸ਼ਾਮਿਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹਨੀਪ੍ਰੀਤ ਨੂੰ 13 ਅਕਤੂਬਰ ਨੂੰ ਸੈਂਟਰਲ ਜੇਲ੍ਹ ਅੰਬਾਲਾ ਭੇਜਿਆ ਗਿਆ ਸੀ | ਡੇਰਾ ਮੁਖੀ ਦੀ ਰਾਜ਼ਦਾਰ ਅਤੇ ਡੇਰਾ ਸਮਰਥਕਾਂ ਵਿਚਾਲੇ ਆਪਣੀ ਖ਼ਾਸ ਪਛਾਣ ਅਤੇ ਰੁਤਬਾ ਰੱਖਣ ਵਾਲੀ ਹਨੀਪ੍ਰੀਤ ਦਾ ਜੇਲ੍ਹ ਦੇ ਅੰਦਰ ਵੀ ਪੂਰਾ ਰੋਹਬ ਚਲਣ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਹਨ | ਹਨੀਪ੍ਰੀਤ ਨੂੰ ਜੇਲ੍ਹ ਅੰਦਰ ਖ਼ਾਸ ਸਹੂਲਤਾਂ ਦਿੱਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਜੇਲ੍ਹ ਮੰਤਰੀ ਕਿ੍ਸ਼ਨ ਪਵਾਰ ਨੇ ਕੁਝ ਦਿਨ ਪਹਿਲਾਂ ਅੰਬਾਲਾ ਆ ਕੇ ਖ਼ੁਦ ਸੈਂਟਰਲ ਜੇਲ੍ਹ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡ ਚੈੱਕ ਕਰ ਕੇ ਹਨੀਪ੍ਰੀਤ ਨੂੰ ਕਿਸੇ ਤਰ੍ਹਾਂ ਦੀ ਵੀ. ਵੀ. ਆਈ. ਪੀ. ਟਰੀਟਮੈਂਟ ਨਾ ਦਿੱਤੇ ਜਾਣ ਦਾ ਦਾਅਵਾ ਕੀਤਾ ਸੀ, ਪਰ ਜੇਲ੍ਹ 'ਚ ਬੰਦ ਦੂਜੇ ਕੈਦੀ ਤਾਂ ਇਥੋਂ ਤੱਕ ਕਹਿ ਰਹੇ ਹਨ ਕਿ ਜੇਲ੍ਹ ਅੰਦਰ ਹਨੀਪ੍ਰੀਤ ਦਾ ਪੂਰਾ ਸਿੱਕਾ ਚੱਲ ਰਿਹਾ ਹੈ |

ਫੁੱਟਬਾਲ ਖਿਡਾਰੀ ਤੋਂ ਅੱਤਵਾਦੀ ਬਣੇ ਮਜੀਦ ਵਲੋਂ ਫ਼ੌਜ ਸਾਹਮਣੇ ਆਤਮ-ਸਮਰਪਣ

ਸ੍ਰੀਨਗਰ, 17 ਨਵੰਬਰ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ੍ਹ ਨਾਲ ਸਬੰਧਿਤ ਫੁੱਟਬਾਲ ਦੇ ਮੈਦਾਨ ਨੂੰ ਅਲਵਿਦਾ ਆਖ 8 ਦਿਨ ਪਹਿਲਾਂ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ 'ਚ ਸ਼ਾਮਿਲ ਹੋਏ ਅਬਦੁਲ ਮਜੀਦ ਖਾਨ (20) ਨੇ ਫੌਜ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ | ਸੂਤਰਾਂ ਮੁਤਾਬਿਕ ਉਸ ਨੇ ਅਨੰਤਨਾਗ ਦੇ ਵਨਪੂਓ ਇਲਾਕੇ 'ਚ 1 ਆਰ.ਆਰ. ਦੇ ਘੇਰੇ 'ਚ ਆਉਣ ਤੋਂ ਬਾਅਦ ਫੌਜ ਵਲੋਂ ਆਤਮ-ਸਮਰਪਣ ਦਾ ਮੌਕਾ ਦੇਣ ਤੋਂ ਬਾਅਦ ਹਥਿਆਰ ਸੁੱਟ ਦਿੱਤੇ | ਮਜੀਦ ਵਲੋਂ ਹਥਿਆਰ ਸੁੱਟਣ ਤੋਂ ਬਾਅਦ ਫੌਜ ਨੇ ਪਹਿਲਾਂ ਉਸ ਦੀ ਉਸ ਦੇ ਮਾਪਿਆਂ ਨਾਲ ਗੱਲ ਕਰਵਾਈ ਤੇ ਬਾਅਦ 'ਚ ਉਸ ਨੂੰ ਕੈਂਪ 'ਚ ਲੈ ਗਏ | ਦੱਖਣੀ ਕਸ਼ਮੀਰ 'ਚ ਅੱਤਵਾਦੀ ਵਿਰੋਧੀ ਕਾਰਵਾਈ ਲਈ ਜ਼ਿੰਮੇਵਾਰ ਵਿਕਟਰ ਫਰੋਸ ਦੇ ਜੇ.ਓ.ਸੀ.ਮੇਜਰ ਜਰਨਲ ਬੀ.ਐਸ. ਰਾਜੂ ਨੇ ਪ੍ਰੈਸ ਕਾਨਫਰੰਸ ਦੌਰਾਨ ਮਜੀਦ ਦੇ ਆਤਮ- ਸਮਰਪਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਸਿਰਫ ਉਸ ਦੀ ਘਰ ਵਾਪਸੀ ਲਈ ਕੋਸ਼ਿਸ਼ ਕੀਤੀ ਹੈ ਜੋ ਸਫ਼ਲ ਰਹੀ ਹੈ | ਇਸ ਮੌਕੇ ਕਸ਼ਮੀਰ ਰੇਂਜ ਦੇ ਆਈ.ਜੀ. ਮੁਨੀਰ ਖਾਨ ਨੇ ਦੱਸਿਆ ਕਿ ਮਜੀਦ ਿਖ਼ਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ | ਸੂਤਰਾਂ ਅਨੁਸਾਰ ਫੌਜ ਨੇ ਅਨੰਤਨਾਗ ਦੇ ਵਨਪੂਓ ਇਲਾਕੇ 'ਚ ਮਜੀਦ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਉਸ ਟਿਕਾਣੇ ਨੂੰ ਘੇਰ ਲਿਆ ਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਿਸ 'ਤੇ ਮਜੀਦ ਨੇ ਗੋਲੀ ਚਲਾਉਣ ਦੀ ਥਾਂ ਹਥਿਆਰ ਸੁੱਟਣ ਨੂੰ ਤਰਜੀਹ ਦਿੱਤੀ | ਮਜੀਦ ਆਪਣੇ ਦੋਸਤ ਦੇ ਮੁਕਾਬਲੇ ਦੌਰਾਨ ਮਾਰੇ ਜਾਣ ਤੋਂ ਬਾਅਦ ਲਸ਼ਕਰ 'ਚ ਸ਼ਾਮਿਲ ਹੋ ਗਿਆ ਸੀ | ਮਜੀਦ ਦਾ ਪਰਿਵਾਰ ਤੇ ਉਸ ਦੇ ਦੋਸਤ ਉਸ ਨੂੰ ਵਾਪਸ ਮੁੜ ਆਉਣ ਦੀ ਅਪੀਲ ਕਰ ਰਹੇ ਸਨ ਉਸ ਦੀ ਮਾਂ ਨੇ ਤਾਂ ਖਾਣਾ ਪੀਣਾ ਵੀ ਛੱਡ ਦਿੱਤਾ ਸੀ ਤੇ ਉਸ ਦੇ ਪਿਤਾ ਨੂੰ ਦਿਲ ਦਾ ਹਲਕਾ ਦੌਰਾ ਵੀ ਪੈ ਗਿਆ ਸੀ | ਫੌਜ ਨੇ ਅੱਜ ਮਜੀਦ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ |
ਮਾਂ ਦਾ ਪਿਆਰ ਮਾਜਿਦ ਨੂੰ ਘਰ ਮੋੜ ਲਿਆਇਆ-ਮਹਿਬੂਬਾ ਮੁਫ਼ਤੀ
ਸ੍ਰੀਨਗਰ, 17 ਨਵੰਬਰ (ਏਜੰਸੀ)- ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਫੁੱਟਬਾਲਰ ਤੋਂ ਅੱਤਵਾਦੀ ਬਣੇ ਮਾਜਿਦ ਖਾਨ ਦੇ ਆਤਮ ਸਮਰਪਣ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਮਾਜਿਦ ਦੀ ਮਾਂ ਵਲੋਂ ਕੀਤੀ ਭਾਵੁਕ ਅਪੀਲ ਤੇ ਉਸ ਦੇ ਪਿਆਰ ਨੇ ਉਸ ਨੂੰ ਮੁੜ ਮੁੱਖ ਧਾਰਾ 'ਚ ਸ਼ਾਮਿਲ ਹੋਣ ਲਈ ਪ੍ਰੇਰਿਆ ਹੈ | ਮੁੱਖ ਮੰਤਰੀ ਮਹਿਬੂਬਾ ਨੇ ਟਵਿੱਟਰ 'ਤੇ ਟਵੀਟ ਕਰ ਕਿਹਾ ਹੈ ਕਿ ਮਾਂ ਦੀ ਭਾਵੁਕ ਅਪੀਲ ਤੇ ਉਸ ਦਾ ਪਿਆਰ ਅੱਤਵਾਦੀ ਬਣੇ ਮਾਜਿਦ ਨੂੰ ਵਾਪਸ ਘਰ ਮੋੜ ਲਿਆਉਣ 'ਚ ਸਹਾਈ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਸਮਝ ਸਕਦੀ ਹੈ ਕਿ ਕਿਵੇਂ ਯੁਵਕ ਗੁੰਮਰਾਹ ਹੋ ਕੇ ਅੱਤਵਾਦੀ ਸੰਗਠਨਾਂ ਦੇ ਪ੍ਰਭਾਵ ਹੇਠ ਚਲੇ ਜਾਂਦੇ ਹਨ ਪਰ ਜਦੋਂ ਵੀ ਕੋਈ ਯੁਵਕ ਘਰ ਦਾ ਤਿਆਗ ਕਰ ਅੱਤਵਾਦੀ ਬਣਦਾ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਸਭ ਤੋਂ ਵੱਧ ਦੁੱਖ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅੱਤਵਾਦੀ ਗਤੀਵਿਧੀਆਂ ਦਾ ਤਿਆਗ ਕਰ ਮੁੱਖ ਧਾਰਾ 'ਚ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ |

ਚੰਡੀਗੜ੍ਹ 'ਚ 21 ਸਾਲਾ ਲੜਕੀ ਨਾਲ ਆਟੋ ਚਾਲਕ ਸਮੇਤ 3 ਵਿਅਕਤੀਆਂ ਵਲੋਂ ਜਬਰ ਜਨਾਹ

ਚੰਡੀਗੜ੍ਹ, 17 ਨਵੰਬਰ (ਗੁਰਸੇਵਕ ਸਿੰਘ ਸੋਹਲ)-ਰਾਜਧਾਨੀ ਚੰਡੀਗੜ੍ਹ 'ਚ ਅੱਜ 21 ਸਾਲਾ ਲੜਕੀ ਨਾਲ ਇਕ ਆਟੋ ਰਿਕਸ਼ਾ ਚਾਲਕ ਤੇ ਆਟੋ 'ਚ ਬੈਠੇ 2 ਵਿਅਕਤੀਆਂ ਵਲੋਂ ਜਬਰ ਜਨਾਹ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਸ਼ਾਮ ਦੀ ਹੈ, ਜਦੋਂ ਇਕ ਲੜਕੀ ਨੇ ਸੈਕਟਰ-37 ...

ਪੂਰੀ ਖ਼ਬਰ »

ਨਿਤਿਸ਼ ਕੋਲ ਹੀ ਰਹੇਗਾ ਚੋਣ ਨਿਸ਼ਾਨ 'ਤੀਰ'

ਪਟਨਾ, 17 ਨਵੰਬਰ (ਏਜੰਸੀ)-ਚੋਣ ਕਮਿਸ਼ਨ ਨੇ ਜਨਤਾ ਦਲ (ਯੂ) ਦਾ ਚੋਣ ਨਿਸ਼ਾਨ ਮਾਮਲਾ ਸੁਲਝਾਉਂਦਿਆਂ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂ) ਨੂੰ ਚੋਣ ਨਿਸ਼ਾਨ 'ਤੀਰ' ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਛੋਟੂ ਭਾਈ ਉਮਰਸੰਗ ਵਸਾਵਾ ਦੀ ...

ਪੂਰੀ ਖ਼ਬਰ »

ਖੱਟਾ ਸਿੰਘ 'ਤੇ ਭਾਣਜੀ ਨੇ ਲਾਏ ਗੰਭੀਰ ਦੋਸ਼

ਸਿਰਸਾ, 17 ਨਵੰਬਰ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਦੀ ਸਾਬਕਾ ਸਾਧਵੀ ਅਤੇ ਡੇਰਾ ਮੁਖੀ ਦੇ ਡਰਾਈਵਰ ਰਹੇ ਖੱਟਾ ਸਿੰਘ ਦੀ ਭਾਣਜੀ ਸੁਮਿੰਦਰ ਕੌਰ ਨੇ ਅੱਜ ਇਕ ਪ੍ਰੈਸ ਬਿਆਨ ਰਾਹੀਂ ਆਪਣੇ ਮਾਮਾ ਖੱਟਾ ਸਿੰਘ 'ਤੇ ਕਾਫ਼ੀ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਫ਼ਾਰੂਕ ਅਬਦੁੱਲਾ ਤੇ ਰਿਸ਼ੀ ਕਪੂਰ ਿਖ਼ਲਾਫ਼ ਸ਼ਿਕਾਇਤ ਦਰਜ

ਜੰਮੂ, 17 ਨਵੰਬਰ (ਏਜੰਸੀਆਂ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਬਾਰੇ 'ਚ ਬਿਆਨਬਾਜ਼ੀ ਕਰਨ ਦੇ ਮਾਮਲੇ 'ਚ ਫ਼ਿਲਮ ਅਦਾਕਾਰ ਰਿਸ਼ੀ ਕਪੂਰ ਅਤੇ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਿਖ਼ਲਾਫ਼ ਜੰਮੂ ਦੇ ਇਕ ਸਮਾਜ ਸੇਵੀ ਨੇ ਅਦਾਲਤ 'ਚ ...

ਪੂਰੀ ਖ਼ਬਰ »

ਦਾਦਰ ਅਤੇ ਨਗਰ ਹਵੇਲੀ 'ਚ ਵੀ ਲਾਗੂ ਹੋਇਆ ਅਨੰਦ ਮੈਰਿਜ ਐਕਟ

ਨਵੀਂ ਦਿੱਲੀ, 17 ਨਵੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ: ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੱਤੀ ਕਿ ਕਈ ਰਾਜਾਂ 'ਚ ਲਾਗੂ ਹੋਣ ਤੋਂ ਬਾਅਦ ਅਨੰਦ ਮੈਰਿਜ ਐਕਟ-2012 ਹੁਣ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਵਿਚ ਵੀ ਲਾਗੂ ਹੋ ਗਿਆ ਹੈ | ...

ਪੂਰੀ ਖ਼ਬਰ »

ਭਾਰਤ ਤੇ ਫ਼ਰਾਂਸ ਵਲੋਂ ਅੱਤਵਾਦ ਵਿਰੁੱਧ ਸਹਿਯੋਗ ਵਧਾਉਣ ਦਾ ਫ਼ੈਸਲਾ

ਨਵੀਂ ਦਿੱਲੀ, 17 ਨਵੰਬਰ (ਪੀ. ਟੀ. ਆਈ.)-ਵਧ ਰਹੇ ਅੱਤਵਾਦ ਤੋਂ ਚਿੰਤਤ ਭਾਰਤ ਅਤੇ ਫਰਾਂਸ ਨੇ ਅੱਤਵਾਦ ਵਿਰੁੱਧ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਦੋਵਾਂ ਨੇ ਆਲਮੀ ਭਾਈਚਾਰੇ ਨੂੰ ਉਨ੍ਹਾਂ ਮੁਲਕਾਂ ਦਾ ਵਿਰੋਧ ਕਰਨ ਲਈ ਕਿਹਾ ਕਿ ਜਿਹੜੇ ਅੱਤਵਾਦੀਆਂ ਨੂੰ ਪੈਸਾ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਵਲੋਂ 11 ਕਰੋੜ ਜ਼ਬਤ

ਨਵੀਂ ਦਿੱਲੀ, 17 ਨਵੰਬਰ (ਏਜੰਸੀ)-ਆਮਦਨ ਕਰ ਵਿਭਾਗ ਵਲੋਂ ਕਰ ਚੋਰੀ ਿਖ਼ਲਾਫ਼ ਕੀਤੀ ਗਈ ਛਾਪੇਮਾਰੀ 'ਚ ਅੱਜ ਇਕ ਦਲਾਲ ਤੇ ਹੋਰਾਂ ਕੋਲੋਂ 11 ਕਰੋੜ ਰੁਪਏ ਜ਼ਬਤ ਕੀਤੇ ਜਾਣ ਦੀ ਖ਼ਬਰ ਹੈ | ਇਸ ਨੂੰ ਬਹੁ ਚਰਚਿਤ ਐਨ. ਐਸ. ਈ. ਕੋ-ਲੋਕੇਸ਼ਨ ਮਾਮਲੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ...

ਪੂਰੀ ਖ਼ਬਰ »

ਰਾਫੇਲ ਸੌਦੇ ਿਖ਼ਲਾਫ਼ ਦੋਸ਼ ਲਗਾਉਣੇ ਸ਼ਰਮਨਾਕ-ਸੀਤਾਰਮਨ

ਨਵੀਂ ਦਿੱਲੀ, 17 ਨਵੰਬਰ (ਏਜੰਸੀ)-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਹੈ ਕਿ 36 ਰਾਫੇਲ ਲੜਾਕੂ ਜਹਾਜ਼ਾਂ ਦੇ ਖਰੀਦ ਸੌਦੇ ਸਬੰਧੀ ਲਗਾਏ ਦੋਸ਼ ਸ਼ਰਮਨਾਕ ਹਨ ਤੇ ਅਜਿਹੇ ਦੋਸ਼ ਹਥਿਆਰਬੰਦ ਫੌਜਾਂ ਨੂੰ ਹਾਨੀ ਪਹੁੰਚਾ ਸਕਦੇ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨ ...

ਪੂਰੀ ਖ਼ਬਰ »

ਯੂ. ਕੇ. ਦੀਆਂ 150 ਪ੍ਰਭਾਵਸ਼ਾਲੀ ਔਰਤਾਂ 'ਚ ਮਲਾਲਾ ਵੀ ਸ਼ਾਮਿਲ

ਲੰਡਨ, 17 ਨਵਬੰਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਸਿੱਧ ਬਿ੍ਟਿਸ਼ ਫੈਸ਼ਨ ਤੇ ਸ਼ੋਬਿਜ਼ ਪਤਿ੍ਕਾ ਬਾਜ਼ਾਰ ਨੇ ਇਸ ਸਾਲ ਆਪਣੇ 150ਵੀਂ ਵਰ੍ਹੇਗੰਢ 'ਤੇ 150 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ 'ਚ ਪਾਕਿਸਤਾਨੀ ਮੂਲ ਦੀ ਨੋਬਲ ਇਨਾਮ ਜੇਤੂ ਮਲਾਲਾ ਯੂਸੁਫਜ਼ਈ ਦਾ ਨਾਂਅ ਵੀ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਨੂੰ ਬੈਂਕ ਤੇ ਹੋਰ ਸਕੀਮਾਂ ਨਾਲ ਆਧਾਰ ਜੋੜਨ ਦੀ ਲੋੜ ਨਹੀਂ

ਨਵੀਂ ਦਿੱਲੀ, 17 ਨਵੰਬਰ (ਏਜੰਸੀ)-ਪ੍ਰਵਾਸੀ ਭਾਰਤੀਆਂ (ਐਨ. ਆਰ. ਆਈ.) ਤੇ ਭਾਰਤੀ ਮੂਲ ਦੇ ਵਿਅਕਤੀਆਂ (ਪੀ.ਆਈ.ਓ.) ਨੂੰ ਬੈਂਕ ਖਾਤਿਆਂ ਤੇ ਹੋਰ ਸੇਵਾਵਾਂ ਨਾਲ ਆਧਾਰ ਕਾਰਡ ਜੋੜਨ ਦੀ ਲੋੜ ਨਹੀਂ ਹੈ | ਇਸ ਸਬੰਧੀ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ) ਨੇ ਵੱਖ-ਵੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX