ਤਾਜਾ ਖ਼ਬਰਾਂ


ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੀ ਖੇਤਾਂ 'ਚੋਂ ਮਿਲੀ ਲਾਸ਼
. . .  about 1 hour ago
ਰੋਹਤਕ ,18 ਜਨਵਰੀ - ਰੋਹਤਕ ਜ਼ਿਲ੍ਹੇ ਦੇ ਇਕ ਖੇਤ 'ਚੋਂ ਹਰਿਆਣਵੀ ਪ੍ਰਸਿੱਧ ਗਾਇਕਾ ਮਮਤਾ ਸ਼ਰਮਾ ਦੀ ਲਾਸ਼ ਬਰਾਮਦ ਹੋਈ ਹੈ , ਜੋ ਪਿਛਲੇ 4 ਦਿਨਾਂ ਤੋਂ ਗੁੰਮ ਸੀ ।
ਮੋਬਾਈਲ ਫਟਣ ਨਾਲ ਨੌਜਵਾਨ ਦੀ ਲੱਤ ਝੁਲਸੀ
. . .  about 1 hour ago
ਜਲੰਧਰ , 18 ਜਨਵਰੀ - ਗੁਰੂ ਅਮਰਦਾਸ ਨਗਰ ਕਾਲੀਆ ਕਾਲੋਨੀ 'ਚ ਨੌਜਵਾਨ ਪਰਵੀਨ ਦੀ ਜੇਬ 'ਚ ਮੋਬਾਈਲ ਫੱਟ ਗਿਆ ਜਿਸ ਨਾਲ ਉਸ ਦੀ ਲੱਤ ਬੁਰੀ ਝੁਲਸ ਗਈ।
ਪੰਚਾਇਤ ਵਿਭਾਗ ਵੱਲੋਂ ਅਕਾਲੀ ਦਲ ਨਾਲ ਸਬੰਧਿਤ ਇਕ ਸਰਪੰਚ ਅਤੇ 6 ਪੰਚਾਂ ਨੂੰ ਕੀਤਾ ਮੁਅੱਤਲ
. . .  about 1 hour ago
ਭਵਾਨੀਗੜ੍ਹ 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਬਾਲਦ ਕਲਾਂ ਦੇ ਸਰਪੰਚ ਬੂਟਾ ਸਿੰਘ ਨੂੰ ਅਤੇ ਪਿੰਡ ਕਾਕੜਾ ਦੇ 6 ਪੰਚ ਸੁਖਪ੍ਰੀਤ ਕੌਰ, ਜਸਵੀਰ ਕੌਰ,...
ਹਾਈ ਕਮਾਂਡ ਅਤੇ ਕੈਪਟਨ ਦਾ ਫੈਸਲਾ ਮਨਜ਼ੂਰ - ਰਾਣਾ ਗੁਰਜੀਤ ਸਿੰਘ
. . .  about 1 hour ago
ਚੰਡੀਗੜ੍ਹ ,18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈ ਕਮਾਂਡ ਵਲੋਂ ਮੇਰਾ ਅਸਤੀਫ਼ਾ ਪ੍ਰਵਾਨ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ ਉਹ ਮੈਨੂੰ ਮਨਜ਼ੂਰ ਹੈ । ਮੈਂ ਜਨਮ ਤੋਂ ਹੀ ਕਾਂਗਰਸੀ ਰਿਹਾ ਹਾਂ ਅਤੇ ਇੱਕ ਕਾਂਗਰਸੀ ਵਜੋਂ ਹੀ ਮਰਾਂਗਾ...
ਭਗਤ ਸਿੰਘ ਨੂੰ ਦਿੱਤਾ ਜਾਵੇ ਨਿਸ਼ਾਨ-ਏ-ਹੈਦਰ ਐਵਾਰਡ-ਪਾਕਿ ਸੰਗਠਨ
. . .  about 2 hours ago
ਲਾਹੌਰ, 18 ਜਨਵਰੀ- ਲਾਹੌਰ ਦੇ ਭਗਤ ਸਿੰਘ ਮੈਮੋਰੀਅਲ ਨਾਂਅ ਦੇ ਇੱਕ ਸੰਗਠਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਸਭ ਤੋਂ ਮਹਾਨ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਦਿੱਤਾ...
29 ਵਸਤਾਂ ਤੋਂ ਹਟਾਇਆ ਜੀ.ਐੱਸ.ਟੀ., 49 'ਤੇ ਘਟਾਇਆ
. . .  about 2 hours ago
ਨਵੀਂ ਦਿੱਲੀ, 18 ਜਨਵਰੀ- ਜੀ.ਐੱਸ.ਟੀ.ਕੌਂਸਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਤਰਾਖੰਡ ਦੇ ਵਿੱਤ ਮੰਤਰੀ ਪ੍ਰਕਾਸ਼ ਪੰਤ ਨੇ ਕਿਹਾ ਕਿ 29 ਵਸਤਾਂ ਤੋਂ ਜੀ.ਐੱਸ.ਟੀ.ਹਟਾ ਦਿੱਤਾ ਗਿਆ ਹੈ ਜਦਕਿ 49 ਵਸਤਾਂ 'ਤੇ ਜੀ.ਐੱਸ...
ਕਾਰ ਪਲਟਣ ਕਾਰਨ ਮਾਂ-ਪੁੱਤ ਦੀ ਮੌਤ, ਭੈਣ-ਭਰਾ ਜ਼ਖ਼ਮੀ
. . .  about 2 hours ago
ਕਪੂਰਥਲਾ, 18 ਜਨਵਰੀ (ਹੈਪੀ)- ਇੱਥੋਂ ਨੇੜੇ ਸੁਲਤਾਨਪੁਰ ਲੋਧੀ- ਕਪੂਰਥਲਾ ਮਾਰਗ 'ਤੇ ਇਕ ਕਾਰ ਬੇਕਾਬੂ ਹੋ ਕੇ ਖੇਤਾਂ 'ਚ ਡਿਗ ਗਈ। ਇਸ ਹਾਦਸੇ 'ਚ ਕਾਰ ਚਾਲਕ ਮਹਾਂਵੀਰ ਸਿੰਘ ਦੀ ਪਤਨੀ ਤੇ ਇੱਕ ਬੇਟੇ ਦੀ ਮੌਤ ਹੋ ਗਈ ਜਦਕਿ ਇੱਕ...
ਰਿਸ਼ਵਤ ਲੈਂਦਾ ਪਟਵਾਰੀ ਚੌਕਸੀ ਵਿਭਾਗ ਨੇ ਦਬੋਚਿਆ
. . .  about 3 hours ago
ਸੰਗਰੂਰ,18 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਪੁਲਿਸ ਦੇ ਚੌਕਸੀ ਵਿਭਾਗ ਵੱਲੋਂ 3 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਚੌਕਸੀ ਵਿਭਾਗ ਦੇ ਇੰਸਪੈਕਟਰ ਹੇਮੰਤ ਕੁਮਾਰ ਨੇ...
17 ਸਾਲਾ ਕਰਨਬੀਰ ਸਿੰਘ ਨੂੰ ਮਿਲੇਗਾ ਰਾਸ਼ਟਰੀ ਬਹਾਦਰੀ ਅਵਾਰਡ
. . .  about 3 hours ago
ਗੈਂਗਸਟਰ ਹਰਸਿਮਰਨਦੀਪ ਸਿਮਾ ਦਾ 5 ਦਿਨਾਂ ਪੁਲਿਸ ਰਿਮਾਂਡ
. . .  about 4 hours ago
ਚੰਡੀਗੜ੍ਹ ਛੇੜਛਾੜ ਮਾਮਲੇ 'ਚ ਦੂਸਰੇ ਦੋਸ਼ੀ ਦੀ ਜ਼ਮਾਨਤ ਖ਼ਾਰਜ
. . .  about 4 hours ago
ਕਰਨੀ ਸੈਨਾ ਨੇ ਬਿਹਾਰ 'ਚ ਸਿਨੇਮਾ ਘਰ ਦੀ ਕੀਤੀ ਭੰਨਤੋੜ
. . .  about 4 hours ago
ਪਾਕਿਸਤਾਨ ਵੱਲੋਂ ਭਾਰਤੀ ਹਾਈ ਕਮਿਸ਼ਨ ਨੂੰ ਸੰਮਨ
. . .  about 4 hours ago
ਨੇਤਨਯਾਹੂ ਨੇ ਮੁੰਬਈ 'ਚ 26/11 ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
. . .  about 5 hours ago
ਲੁਧਿਆਣਾ ਐਮ.ਸੀ. ਚੋਣਾਂ ਮਗਰੋਂ ਮੰਤਰੀ ਮੰਡਲ 'ਚ ਹੋਵੇਗਾ ਵਾਧਾ - ਕੈਪਟਨ
. . .  about 5 hours ago
ਸਰਵ ਭਾਰਤੀ ਸਿਵਲ ਸੇਵਾਵਾਂ ਕ੍ਰਿਕਟ ਟੂਰਨਾਮੈਂਟ ਵਿਜੇਵਾੜਾ ਵਿਖੇ 27 ਜਨਵਰੀ ਤੋਂ
. . .  about 5 hours ago
ਅਮਰੀਕੀ ਸਿੱਖ ਨਿਊਜਰਸੀ ਦਾ ਅਟਾਰਨੀ ਜਨਰਲ ਨਿਯੁਕਤ
. . .  about 6 hours ago
ਕਜ਼ਾਖ਼ਸਤਾਨ 'ਚ ਬੱਸ ਨੂੰ ਲੱਗੀ ਅੱਗ, 52 ਮੌਤਾਂ
. . .  about 6 hours ago
ਹਾਈਕੋਰਟ ਦੇ ਆਦੇਸ਼ਾਂ ਮਗਰੋਂ ਮੋਗਾ ਮੇਨ ਬਾਜ਼ਾਰ ਵਿਚੋਂ ਅਣਅਧਿਕਾਰਤ ਖੋਖਿਆਂ ਨੂੰ ਹਟਾਇਆ
. . .  about 7 hours ago
ਵਿਦਿਆਰਥਣ ਵੱਲੋਂ ਪਹਿਲੀ ਜਮਾਤ ਦੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, ਪ੍ਰਿੰਸੀਪਲ ਗ੍ਰਿਫ਼ਤਾਰ
. . .  about 7 hours ago
ਅੱਤਵਾਦ ਫੰਡਿੰਗ ਮਾਮਲਾ : ਦੋਸ਼ ਪੱਤਰ 'ਚ ਹਾਫਿਜ ਤੇ ਸਲਾਹੁਦੀਨ ਮੁੱਖ ਦੋਸ਼ੀ
. . .  about 7 hours ago
ਰਾਣਾ ਗੁਰਜੀਤ ਦਾ ਅਸਤੀਫ਼ਾ ਕੀਤਾ ਗਿਆ ਪ੍ਰਵਾਨ
. . .  about 8 hours ago
ਚੋਣ ਕਮਿਸ਼ਨ ਨੇ ਤਿੰਨ ਰਾਜਾਂ ਦੀਆਂ ਚੋਣ ਤਰੀਕਾਂ ਐਲਾਨੀਆਂ
. . .  about 8 hours ago
ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਦਾ ਕੀਤਾ ਗਿਆ ਅੰਤਿਮ ਸਸਕਾਰ
. . .  about 8 hours ago
ਸੁਪਰੀਮ ਕੋਰਟ ਨੇ ਪਦਮਾਵਤ 'ਤੇ ਲਗੀ ਪਾਬੰਦੀ ਹਟਾਈ
. . .  about 9 hours ago
ਵਿਰਾਟ ਕੋਹਲੀ 2017 ਦੇ ਬਣੇ ਸਰਬੋਤਮ ਆਈ.ਸੀ.ਸੀ. ਕ੍ਰਿਕਟਰ
. . .  about 9 hours ago
ਭਾਰਤ ਨੇ ਅਗਨੀ-5 ਮਿਸਾਈਲ ਦਾ ਕੀਤਾ ਪ੍ਰੀਖਣ
. . .  about 9 hours ago
ਭਵਾਨੀਗੜ੍ਹ ਵਿਖੇ ਖੜੀਆਂ ਸਵਾਰੀਆਂ 'ਤੇ ਬੱਸ ਚੜ੍ਹੀ
. . .  about 9 hours ago
ਜੇਤਲੀ ਨੇ ਬਜਟ ਤੋਂ ਪਹਿਲਾ ਸੂਬਿਆਂ ਦੇ ਵਿੱਤ ਮੰਤਰੀਆਂ ਨਾਲ ਕੀਤੀ ਮੀਟਿੰਗ
. . .  about 10 hours ago
ਅਮਰੀਕੀ ਇਮਦਾਦ ਤੋਂ ਬਗੈਰ ਅਫ਼ਗ਼ਾਨ ਫ਼ੌਜ 6 ਮਹੀਨਿਆਂ 'ਚ ਢੇਰੀ ਹੋ ਜਾਵੇਗੀ - ਗਨੀ
. . .  about 10 hours ago
ਭੋਜਨ ਖਾਣ ਤੋਂ ਬਾਅਦ 30 ਬੱਚੇ ਪਏ ਬਿਮਾਰ
. . .  about 10 hours ago
ਸ਼ੇਅਰ ਬਾਜਾਰ 'ਚ ਤੇਜ਼ੀ
. . .  about 11 hours ago
ਤਿੰਨ ਰਾਜਾਂ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸੰਭਵ
. . .  about 11 hours ago
ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ, ਇਕ ਜਵਾਨ ਸਮੇਤ ਤਿੰਨ ਸ਼ਹਿਰੀ ਜ਼ਖਮੀ
. . .  about 12 hours ago
25 ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਮਾਘ ਸੰਮਤ 549
ਿਵਚਾਰ ਪ੍ਰਵਾਹ: ਅਮਨ ਵਾਸਤੇ ਅਸੀਂ ਜਿੰਨਾ ਪਸੀਨਾ ਵਹਾਵਾਂਗੇ, ਯੁੱਧ ਦੇ ਮੈਦਾਨ ਵਿਚ ਓਨਾ ਹੀ ਘੱਟ ਖੂਨ ਵਹਾਉਣਾ ਪਵੇਗਾ। -ਵਿਜੈ ਲਕਸ਼ਮੀ ਪੰਡਿਤ
  •     Confirm Target Language  


ਜੈ ਹਿੰਦ, ਜੈ ਭਾਰਤ, ਜੈ ਇਜ਼ਰਾਈਲ-ਨੇਤਨਯਾਹੂ ਨੇ ਦਿੱਤਾ ਨਵਾਂ ਨਾਅਰਾ

ਮੋਦੀ ਤੇ ਨੇਤਨਯਾਹੂ ਨੇ ਅਹਿਮਦਾਬਾਦ 'ਚ ਕੱਢਿਆ ਵਿਸ਼ਾਲ ਰੋਡ ਸ਼ੋਅ
ਅਹਿਮਦਾਬਾਦ, 17 ਜਨਵਰੀ (ਏਜੰਸੀ)-ਆਪਣੇ 6 ਦਿਨ ਦੇ ਦੌਰੇ 'ਤੇ ਭਾਰਤ ਆਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅਹਿਮਦਾਬਾਦ 'ਚ ਇਕ ਰੋਡ ਸ਼ੋਅ 'ਚ ਸ਼ਿਰਕਤ ਕੀਤੀ | ਇਸ ਉਪਰੰਤ ਦੋਵੇਂ ਆਗੂਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਉੱਥੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ | ਇਥੇ ਨੇਤਨਯਾਹੂ ਨੇ ਆਪਣੀ ਪਤਨੀ ਸਾਰਾ ਨਾਲ ਚਰਖ਼ਾ ਕੱਤਿਆ ਅਤੇ ਇਥੇ ਹੀ ਨੇਤਨਯਾਹੂ ਨੇ ਆਪਣੇ ਭਾਰਤੀ ਹਮਰੁਤਬਾ ਨਾਲ ਪਤੰਗ ਵੀ ਉਡਾਇਆ | ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਅਹਿਮਦਾਬਾਦ ਨੇੜੇ ਦਿਓ ਢੋਲੇਰਾ ਪਿੰਡ 'ਚ ਬਣੇ ਉੱਦਮਤਾ ਅਤੇ ਤਕਨਾਲੋਜੀ ਦੇ ਕੌਮਾਂਤਰੀ ਕੇਂਦਰ 'ਆਈਕ੍ਰਿਏਟ' ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ | ਇਸ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਲੋਕ ਹੁਣ ਤੱਕ ਦੋ 'ਆਈ' ਦੇ ਬਾਰੇ 'ਚ ਜਾਣਦੇ ਹਨ 'ਆਈਪੈਡ' ਅਤੇ 'ਆਈਪੋਡ' ਪਰ ਹੁਣ ਦੁਨੀਆ ਨੂੰ ਤੀਸਰੀ 'ਆਈ' ਭਾਵ 'ਆਈਕ੍ਰਿਏਟ' ਦੇ ਬਾਰੇ 'ਚ ਵੀ ਜਾਣਨਾ ਹੋਵੇਗਾ | ਉਨ੍ਹਾਂ ਕਿਹਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਇਸ ਯੋਜਨਾ ਬਾਰੇ ਦੱਸਿਆ ਗਿਆ ਸੀ ਅਤੇ ਮੈਨੂੰ ਇੱਥੇ ਆਉਣ ਨੂੰ ਕਿਹਾ ਗਿਆ ਸੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੂਰਅੰਦੇਸ਼ੀ ਸੋਚ ਨਾਲ ਦੇਸ਼ ਨੂੰ ਅੱਗੇ ਵਧਾ ਰਹੇ ਹਨ | ਨੇਤਨਯਾਹੂ ਨੇ ਡ੍ਰੋਨ ਬਣਾਉਣ ਵਾਲੇ 14 ਸਾਲ ਦੇ ਬੱਚੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਅਤੇ ਪ੍ਰਧਾਨ ਮੰਤਰੀ ਮੋਦੀ ਅਜੇ ਵੀ ਜਵਾਨ ਹਨ ਅਤੇ ਉਨ੍ਹਾਂ ਦੋਵਾਂ ਦੀ ਸੋਚ ਵੀ ਅਜੇ ਜਵਾਨ ਹੈ | ਇਸ ਦੌਰਾਨ ਨੇਤਨਯਾਹੂ ਨੇ ਇਜ਼ਰਾਈਲ ਦੇ ਹਾਈਫ਼ਾ ਸ਼ਹਿਰ ਦੀ ਆਜ਼ਾਦੀ 'ਚ ਕਈ ਭਾਰਤੀ ਸੈਨਿਕਾਂ ਦੇ ਬਲੀਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਬਹਾਦੁਰ ਸੈਨਿਕਾਂ 'ਚ ਕਈ ਗੁਜਰਾਤ ਤੋਂ ਵੀ ਸਨ | ਇਸੇ ਦੌਰਾਨ ਉਨ੍ਹਾਂ ਜੈ ਹਿੰਦ, ਜੈ ਭਾਰਤ ਤੇ ਜੈ ਇਜ਼ਰਾਈਲ ਦਾ ਨਾਅਰਾ ਲਗਾਇਆ |
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਨਵੇਂ ਭਾਰਤ ਦੇ ਨਿਰਮਾਣ ਲਈ ਉੱਦਮਤਾ ਪੱਖੀ ਹੋਵੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਮੈਂ ਪਿਛਲੇ ਸਾਲ ਇਜ਼ਰਾਈਲ ਗਿਆ ਸੀ ਤਾਂ ਮੈਂ ਇਹ ਮਨ ਬਣਾਇਆ ਸੀ ਕਿ ਇਸ ਕੇਂਦਰ ਦਾ ਇਜ਼ਰਾਈਲ ਨਾਲ ਮਜ਼ਬੂਤ ਰਿਸ਼ਤਾ ਹੋਣਾ ਚਾਹੀਦਾ ਹੈ | ਤਦ ਤੋਂ ਹੀ ਮੈਂ ਆਪਣੇ ਮਿੱਤਰ ਨੇਤਨਯਾਹੂ ਦੀ ਭਾਰਤ ਆਉਣ ਦੀ ਉਡੀਕ ਕਰ ਰਿਹਾ ਸੀ | ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਆਪਣੀ ਦੇਸ਼ ਦੀ ਸਮੁੱਚੀ ਪ੍ਰਣਾਲੀ ਨੂੰ ਨਵੀਨਤਾ ਪੱਖੀ ਬਣਾਉਣ 'ਤੇ ਕੰਮ ਕਰ ਰਹੇ ਹਾਂ |
ਮੋਦੀ ਤੇ ਨੇਤਨਯਾਹੂ ਵਲੋਂ ਰੋਡ ਸ਼ੋਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਜ਼ਰਾਈਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨਾਲ ਅਹਿਮਦਾਬਾਦ 'ਚ ਸਖ਼ਤ ਸੁਰੱਿਖ਼ਆ ਪ੍ਰਬੰਧ ਹੇਠ ਰੋਡ ਸ਼ੋਅ ਕੱਢਿਆ | ਜਿਸ ਮਾਰਗ ਤੋਂ ਰੋਡ ਸ਼ੋਅ ਗੁਜ਼ਰਨਾ ਸੀ, ਉਸ ਦੇ ਦੋਵੇਂ ਪਾਸੇ ਲੋਕ ਕਤਾਰਾਂ ਬਣਾ ਕੇ ਉਕਤ ਆਗੂਆਂ ਦੇ ਸਵਾਗਤ ਲਈ ਖ਼ੜ੍ਹੇ ਸਨ | ਇਸ ਤੋਂ ਪਹਿਲਾਂ ਅਹਿਮਦਾਬਾਦ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਤਿੰਨਾਂ ਨੇ ਕਾਰ 'ਚ ਬੈਠ ਕੇ ਅਹਿਮਦਾਬਾਦ ਹਵਾਈ ਅੱਡੇ ਤੋਂ ਲੈ ਕੇ ਸਾਬਰਮਾਤੀ ਆਸ਼ਰਮ ਤੱਕ 8 ਕਿਲੋਮੀਟਰ ਤੱਕ ਰੋਡ ਸ਼ੋਅ ਕੀਤਾ | ਸੜਕ ਦੇ ਦੋਵੇਂ ਪਾਸੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਦੀਆਂ 50 ਸਟੇਜਾਂ ਲਗਾਈਆਂ ਗਈਆਂ ਸੀ, ਜਿਨ੍ਹਾਂ ਨੇ ਆਪਣੀ-ਆਪਣੀ ਵਿਰਾਸਤ ਪੇਸ਼ ਕਰਨ ਵਾਲੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਵੱਡੀ ਗਿਣਤੀ 'ਚ ਲੋਕਾਂ ਨੇ ਆਪਣੇ ਹੱਥਾਂ 'ਚ ਭਾਰਤ ਤੇ ਇਜ਼ਰਾਈਲ ਦੇ ਝੰਡੇ ਫ਼ੜੇ ਹੋਏ ਸਨ | ਮੋਦੀ ਤੇ ਨੇਤਨਯਾਹੂ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕਬੂਲ ਕੀਤਾ | ਸੁਰੱਿਖ਼ਆ ਕਾਰਨਾਂ ਕਰਕੇ ਰੋਡ ਸ਼ੋਅ ਖੁੱਲ੍ਹੀ ਜੀਪ 'ਚ ਨਹੀਂ ਕੀਤਾ ਗਿਆ |
ਨਵੀਆਂ ਕਾਢਾਂ ਰਾਹੀਂ ਭਾਰਤ ਨੂੰ ਬਦਲ ਰਹੇ ਹਨ ਮੋਦੀ- ਨੇਤਨਯਾਹੂ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਨਵੀਆਂ ਕਾਢਾਂ ਰਾਹੀਂ ਭਾਰਤ ਨੂੰ ਬਦਲ ਰਹੇ ਹਨ ਅਤੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਹਰੇਕ ਖ਼ੇਤਰ 'ਚ ਭਾਰਤ ਨਾਲ ਸਾਂਝੇਦਾਰੀ 'ਤੇ ਜ਼ੋਰ ਦਿੰਦਿਆਂ ਨੇਤਨਯਾਹੂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਨੌਜਵਾਨ ਇਜ਼ਰਾਈਲੀ ਭਾਰਤ 'ਚ ਕੇਵਲ ਬੈਗ ਲੈ ਕੇ ਹੀ ਨਹੀਂ ਬਲਕਿ ਲੈਪਟਾਪ ਵੀ ਨਾਲ ਆਉਣ | ਨੇਤਨਯਾਹੂ ਨੇ ਭਾਰਤ ਤੇ ਇਜ਼ਰਾਈਲ ਦੇ ਨਵੀਆਂ ਖ਼ੋਜਾਂ ਕਰਨ ਵਾਲੇ ਲੋਕਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਡੀ ਭਾਈਵਾਲੀ ਦੀ ਵੱਡੀ ਸੰਭਾਵਨਾ ਨੂੰ ਪਛਾਨਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ | ਇਸ ਦੌਰਾਨ ਦੋਵਾਂ ਪ੍ਰਧਾਨ ਮੰਤਰੀਆਂ ਨੇ 38 ਉੱਦਮੀਆਂ ਦੇ ਪ੍ਰਾਜੈਕਟਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ, ਜਿਨ੍ਹਾਂ 'ਚੋਂ 18 ਭਾਰਤ ਦੇ ਅਤੇ 20 ਇਜ਼ਰਾਈਲ ਦੇ ਸਨ |

ਨਿਰਮਲਾ ਸੀਤਾਰਮਨ ਨੇ ਸੁਖੋਈ-30 ਲੜਾਕੂ ਜਹਾਜ਼ 'ਚ ਭਰੀ ਉਡਾਣ

ਲੜਾਕੂ ਜਹਾਜ਼ 'ਚ ਉਡਾਣ ਭਰਨ ਵਾਲੀ ਪਹਿਲੀ ਔਰਤ ਰੱਖਿਆ ਮੰਤਰੀ
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਜੋਧਪੁਰ ਦੇ ਹਵਾਈ ਸੈਨਾ ਦੇ ਅੱਡੇ ਤੋਂ ਸੁਖੋਈ-30 ਲੜਾਕੂ ਜਹਾਜ਼ 'ਚ ਉਡਾਣ ਭਰੀ | ਉਹ ਪਹਿਲੀ ਔਰਤ ਰੱਖਿਆ ਮੰਤਰੀ ਹੈ, ਜਿਨ੍ਹਾਂ ਨੇ ਲੜਾਕੂ ਜਹਾਜ਼ 'ਚ ਉਡਾਣ ਭਰੀ | ਇਸ ਤੋਂ ਪਹਿਲਾਂ 25 ਨਵੰਬਰ, 2009 'ਚ ਤਿੰਨਾਂ ਸੈਨਾਵਾਂ ਦੇ ਸੁਪਰੀਮ ਕਮਾਂਡਰ ਦੇ ਤੌਰ 'ਤੇ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਪੁਣੇ 'ਚ ਸੁਖੋਈ 'ਚ ਉਡਾਣ ਭਰ ਚੁੱਕੇ ਹਨ | ਸੁਖੋਈ ਹਵਾਈ ਸੈਨਾ ਦਾ ਸਭ ਤੋਂ ਬਿਹਤਰੀਨ ਲੜਾਕੂ ਅਤੇ ਪ੍ਰਮਾਣੂ ਸਮਰੱਥਾ ਵਾਲਾ ਜਹਾਜ਼ ਹੈ, ਜਿਹੜਾ ਦੁਸ਼ਮਣ ਦੇ ਖੇਤਰ 'ਚ ਡੰੂਘਾਈ ਤੱਕ ਦਾਖ਼ਲ ਹੋ ਸਕਦਾ ਹੈ | ਹਾਲ ਹੀ 'ਚ ਸੀਤਾਰਮਨ ਨੇ ਗੋਆ 'ਚ ਦੇਸ਼ ਦੇ ਸਭ ਤੋਂ ਵੱਡੇ ਜਲ ਸੈਨਾ ਦੇ ਜੰਗੀ ਬੇੜੇ ਆਈ. ਐਨ. ਐਸ. ਵਿਕਰਮਾਦਿੱਤਿਆ ਦਾ ਜਾਇਜ਼ਾ ਲਿਆ ਸੀ | ਇਸ ਦੇ ਪਿੱਛੇ ਨਿਰਮਲਾ ਸੀਤਾਰਮਨ ਦੀ ਕੋਸ਼ਿਸ਼ ਸੈਨਾ ਦੇ ਵੱਖ-ਵੱਖ ਅੰਗਾਂ ਦੀ ਕਾਰਜ ਪ੍ਰਣਾਲੀ ਅਤੇ ਤਿਆਰੀ ਨੂੰ ਸਮਝਣਾ ਹੈ | ਉਹ 45 ਮਿੰਟ ਆਸਮਾਨ 'ਚ ਰਹੀ | ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸੈਨਾ ਦੇ ਤਿੰਨਾਂ ਅੰਗਾਂ ਦੀ ਹੌਸਲਾ ਅਫ਼ਜ਼ਾਈ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ | ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਇਸੇ ਮਹੀਨੇ 'ਰੱਖਿਆ ਮੰਤਰੀ ਡੇ ਐਟ ਸੀ' ਮੁਹਿੰਮ 'ਚ ਹਿੱਸਾ ਲੈਣ ਲਈ ਗੋਆ ਦੇ ਭਾਰਤੀ ਜਲ ਸੈਨਾ ਦੇ ਅੱਡੇ ਆਈ. ਐਨ. ਐਸ. ਪੁੱਜੀ ਸੀ |

ਹਾਈਕੋਰਟ ਵਲੋਂ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ

• ਸੇਵਾਮੁਕਤ ਆਈ.ਏ.ਐਸ. ਨੂੰ ਨਿਯੁਕਤ ਕਰਨ ਨੂੰ ਦਿੱਤੀ ਸੀ ਚੁਣੌਤੀ • ਕੈਪਟਨ ਸਰਕਾਰ ਨੂੰ ਝਟਕਾ
ਸੁਰਜੀਤ ਸਿੰਘ ਸੱਤੀ

ਚੰਡੀਗੜ੍ਹ, 17 ਜਨਵਰੀ - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪਿ੍ੰਸੀਪਲ ਸੈਕਟਰੀ (ਸੀ.ਪੀ.ਐਸ.) ਸੇਵਾਮੁਕਤ ਆਈ.ਏ.ਐਸ. ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਮਨਜੂਰ ਕਰਦਿਆਂ ਇਸ ਨਿਯੁਕਤੀ ਨੂੰ ਗ਼ਲਤ ਕਰਾਰ ਦਿੱਤਾ ਹੈ | ਮੁਹਾਲੀ ਦੇ ਰਮਨਦੀਪ ਸਿੰਘ ਨੇ ਐਡਵੋਕੇਟ ਹਰਪ੍ਰੀਤ ਸਿੰਘ ਬਰਾੜ ਰਾਹੀਂ ਦਾਖ਼ਲ ਪਟੀਸ਼ਨ ਵਿਚ ਬੈਂਚ ਦਾ ਧਿਆਨ ਦਿਵਾਇਆ ਸੀ ਕਿ ਸੀ.ਪੀ.ਐਸ. ਟੂ ਸੀ.ਐਮ. ਇਕ ਕੇਡਰ ਅਹੁਦਾ ਹੈ ਤੇ ਇਸ 'ਤੇ ਮੌਜੂਦਾ ਆਈ. ਏ. ਐਸ. ਲਗਾਇਆ ਜਾ ਸਕਦਾ ਹੈ | ਦੂਜਾ ਇਹ ਕਿ ਆਈ. ਏ. ਐਸ. ਕੇਡਰ ਦੇ ਅਹੁਦੇ 'ਤੇ ਸੂਬਾ ਸਰਕਾਰ ਨੂੰ ਨਿਯੁਕਤੀ ਕਰਨ ਦਾ ਕੋਈ ਅਖ਼ਤਿਆਰ ਨਹੀਂ ਹੈ, ਇੱਥੋਂ ਤੱਕ ਕਿ ਰਾਜ ਵਿਧਾਨ ਸਭਾ ਵੀ ਇਹ ਨਿਯੁਕਤੀ ਨਹੀਂ ਕਰ ਸਕਦੀ | ਅਜਿਹੀ ਨਿਯੁਕਤੀ ਸਿਰਫ਼ ਕੇਂਦਰ ਸਰਕਾਰ ਹੀ ਕਰ ਸਕਦੀ ਹੈ | ਇਸ ਤੋਂ ਇਲਾਵਾ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸੁਰੇਸ਼ ਕੁਮਾਰ ਨੂੰ ਸੀ.ਪੀ.ਐਸ. ਨਿਯੁਕਤ ਕਰਦਿਆਂ ਕੈਬਨਿਟ ਸੈਕਟਰੀ, ਜਿਹੜਾ ਕਿ ਦੇਸ਼ ਵਿਚ ਇਕੋ ਹੁੰਦਾ ਹੈ, ਦੇ ਬਰਾਬਰ ਤਨਖ਼ਾਹ ਤੈਅ ਕੀਤੀ ਗਈ ਹੈ ਤੇ ਸੂਬਾ ਸਰਕਾਰ ਕਿਸੇ ਹਾਲਤ ਵਿਚ ਵੀ ਅਜਿਹੀ ਸ਼ਕਤੀ ਨਹੀਂ ਰੱਖਦੀ | ਪਟੀਸ਼ਨ ਵਿਚ ਕਿਹਾ ਸੀ ਕਿ ਮੁੱਖ ਮੰਤਰੀ ਭੇਤ ਦਾ ਹਲਫ਼ ਲੈਂਦੇ ਹਨ ਤੇ ਸੀ.ਪੀ.ਐਸ. ਸੁਰੇਸ਼ ਕੁਮਾਰ ਦੀ ਨਿਯੁਕਤੀ ਨਾਲ ਭੇਤ ਦੇ ਹਲਫ਼ ਦੀ ਉਲੰਘਣਾ ਵੀ ਹੋ ਰਹੀ ਹੈ, ਕਿਉਂਕਿ ਮੁੱਖ ਮੰਤਰੀ ਦੀ ਗ਼ੈਰ-ਮੌਜੂਦਗੀ ਵਿਚ ਸੀ. ਐਮ. ਦੇ ਚੀਫ਼ ਪਿ੍ੰਸੀਪਲ ਸੈਕਟਰੀ ਮੁੱਖ ਮੰਤਰੀ ਲਈ ਹੁਕਮਾਂ 'ਤੇ ਦਸਤਖ਼ਤ ਕਰ ਸਕਦੇ ਹਨ | ਇਹ ਦੋਸ਼ ਵੀ ਲਗਾਇਆ ਸੀ ਕਿ ਇਸ ਨਿਯੁਕਤੀ ਲਈ ਸਹੀ ਪ੍ਰਕਿਰਿਆ ਨਹੀਂ ਅਪਣਾਈ ਗਈ ਹੈ | ਇਸ ਪਟੀਸ਼ਨ 'ਤੇ ਪੰਜਾਬ ਸਰਕਾਰ ਵਲੋਂ ਦੇਸ਼ ਦੇ ਸਾਬਕਾ ਸਾਲੀਸਿਟਰ ਜਨਰਲ ਰਣਜੀਤ ਕੁਮਾਰ ਨੇ ਪੈਰਵੀ ਕੀਤੀ ਸੀ | ਕੇਂਦਰ ਸਰਕਾਰ ਨੇ ਇਸ ਨਿਯੁਕਤੀ ਤੋਂ ਉੱਕਾ ਹੀ ਕਿਨਾਰਾ ਕਰ ਲਿਆ ਸੀ | ਕੇਂਦਰ ਸਰਕਾਰ ਵਲੋਂ ਪੇਸ਼ ਹੋਏ ਵਧੀਕ ਸਾਲੀਸਿਟਰ ਜਨਰਲ ਸਤਿਆਪਾਲ ਨੇ ਪੈਰਵੀ ਕੀਤੀ ਸੀ ਕਿ ਇਹ ਨਿਯੁਕਤੀ ਕਿਸੇ ਸਰਵਿੰਗ ਆਈ.ਏ.ਐਸ. ਦੇ ਅਹੁਦੇ ਦੇ ਪ੍ਰਤੀ ਨਹੀਂ ਕੀਤੀ ਗਈ ਤੇ ਨਾ ਹੀ ਇਹ ਨਿਯੁਕਤੀ ਕੇਡਰ ਤੇ ਨਾ ਹੀ ਐਕਸ ਕੇਡਰ ਅਹੁਦੇ ਲਈ ਹੈ, ਲਿਹਾਜ਼ਾ ਇਸ ਨਿਯੁਕਤੀ ਨਾਲ ਕੇਂਦਰ ਸਰਕਾਰ ਦਾ ਕੋਈ ਲੈਣ-ਦੇਣ ਨਹੀਂ ਹੈ | ਸਾਰੀਆਂ ਧਿਰਾਂ ਨੂੰ ਸੁਣਨ ਉਪਰੰਤ ਹਾਈਕੋਰਟ ਨੇ ਤਿੰਨ ਨਵੰਬਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਬੁੱਧਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਪਟੀਸ਼ਨ ਮਨਜੂਰ ਕਰ ਲਈ ਗਈ |

ਅਹਿਮ ਫ਼ੈਸਲਿਆਂ ਬਾਰੇ ਸੀਨੀਅਰ ਮੰਤਰੀ 'ਤੇ ਭਰੋਸਾ ਨਾ ਕਰਨਾ ਸਮਝ ਤੋਂ ਪਰੇ- ਹਾਈਕੋਰਟ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ (ਸੀ.ਪੀ.ਐਸ.) ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰਦਿਆਂ ਹਾਈਕੋਰਟ ਨੇ ਆਪਣੇ ਫ਼ੈਸਲੇ 'ਚ 'ਹੈਰਾਨੀ' ਪ੍ਰਗਟਾਈ ਹੈ ਕਿ ਮੁੱਖ ਮੰਤਰੀ ਦੀ ਗ਼ੈਰ-ਮੌਜੂਦਗੀ 'ਚ ਸਰਕਾਰ ਪੱਧਰ 'ਤੇ ਅਹਿਮ ਫ਼ੈਸਲੇ ਲੈਣ ਲਈ ਕੈਬਨਿਟ ਦੇ ਕਿਸੇ ਸੀਨੀਅਰ ਮੰਤਰੀ 'ਤੇ ਭਰੋਸਾ ਕਿਉਂ ਨਹੀਂ ਜਿਤਾਇਆ ਗਿਆ | ਜਸਟਿਸ ਰਾਜਨ ਗੁਪਤਾ ਦੇ ਬੈਂਚ ਨੇ ਫ਼ੈਸਲੇ 'ਚ ਕਿਹਾ ਹੈ ਕਿ ਆਮ ਤੌਰ 'ਤੇ ਅਜਿਹੇ ਅਹੁਦੇ 'ਤੇ ਸਰਵਿੰਗ ਆਈ. ਏ. ਐਸ. ਅਫ਼ਸਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਪਰ ਨਵੇਂ ਬਣਾਏ ਇਸ ਅਹੁਦੇ 'ਤੇ ਕਿਸੇ ਸੇਵਾ ਮੁਕਤ ਆਈ. ਏ. ਐਸ. ਅਫ਼ਸਰ ਨੂੰ ਲਗਾਇਆ ਗਿਆ | ਬੈਂਚ ਨੇ ਕਿਹਾ
ਕਿ ਆਈ. ਏ. ਐਸ. ਅਫ਼ਸਰ ਭੇਤ ਦੇ ਹਲਫ਼ ਲਈ ਜ਼ਿੰਮੇਵਾਰ ਹੁੰਦਾ ਹੈ ਪਰ ਸੇਵਾ ਮੁਕਤ ਆਈ. ਏ. ਐਸ. ਅਫ਼ਸਰ ਵਲੋਂ ਲਏ ਗਏ ਫ਼ੈਸਲੇ 'ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ | ਬੈਂਚ ਨੇ ਕਿਹਾ ਹੈ ਕਿ ਮੁੱਖ ਮੰਤਰੀ 'ਤੇ ਲੋਕਾਂ ਨੇ ਭਰੋਸਾ ਕੀਤਾ ਹੁੰਦਾ ਹੈ ਤੇ ਮੁੱਖ ਮੰਤਰੀ ਦੇ ਲਈ ਕਿਸੇ ਸੇਵਾ ਮੁਕਤ ਅਫ਼ਸਰ ਨੂੰ ਫ਼ੈਸਲਾ ਲੈਣ ਦੀ ਕੀ ਭਰੋਸੇ ਯੋਗਤਾ ਹੈ | ਬੈਂਚ ਨੇ ਕਿਹਾ ਕਿ ਸਰਕਾਰ ਨੇ ਆਪ ਮੰਨਿਆ ਹੈ ਕਿ ਇਹ ਨਿਯੁਕਤੀ ਠੇਕਾ ਆਧਾਰ ਵਾਂਗ ਹੀ ਹੈ | ਜ਼ਿਕਰਯੋਗ ਹੈ ਕਿ ਸੁਰੇਸ਼ ਕੁਮਾਰ ਦੀ ਨਿਯੁਕਤੀ ਰਾਜਪਾਲ ਵਲੋਂ ਸੰਵਿਧਾਨ ਦੇ ਆਰਟੀਕਲ 166 (3) 'ਚ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਬਣਾਏ ਗਏ 'ਰੂਲਸ ਆਫ ਬਿਜ਼ਨੈਸ' ਤਹਿਤ ਕੀਤੀ ਗਈ ਸੀ | ਪਟੀਸ਼ਨ ਦੀ ਪੈਰਵੀ ਕਰਦਿਆਂ ਗੁਰਮਿੰਦਰ ਸਿੰਘ ਨੇ ਬੈਂਚ ਦਾ ਧਿਆਨ ਦਿਵਾਇਆ ਸੀ ਕਿ ਸੁਰੇਸ਼ ਕੁਮਾਰ ਦੀ ਨਿਯੁਕਤੀ ਲਈ ਮੁੱਖ ਮੰਤਰੀ ਨੇ 'ਜ਼ੁਬਾਨੀ ਹੁਕਮ' (ਸਪੀਕਿੰਗ ਆਰਡਰ) ਪਾਸ ਕੀਤਾ ਸੀ ਤੇ ਇਸ ਹੁਕਮ ਨੂੰ ਰਾਜਪਾਲ ਤੋਂ ਬਿਨਾਂ ਕਿਸੇ ਹੋਰ ਅਥਾਰਟੀ ਵਲੋਂ ਪ੍ਰਵਾਨਿਤ ਕਰਨ ਨਾਲ ਇਸ ਹੁਕਮ ਦੀ ਕਾਨੂੰਨੀ ਮਾਨਤਾ ਨਹੀਂ ਬਣ ਜਾਂਦੀ | ਇਹ ਵੀ ਕਿਹਾ ਸੀ ਕਿ ਸੀ.ਪੀ.ਐਸ. ਨੂੰ ਮੁੱਖ ਮੰਤਰੀ ਦੀ ਗ਼ੈਰ-ਮੌਜੂਦਗੀ 'ਚ ਮੁੱਖ ਮੰਤਰੀ ਦੇ ਫ਼ੈਸਲੇ ਲੈਣ ਲਈ ਸ਼ਕਤੀ ਦਿੱਤੀ ਗਈ ਸੀ, ਜਦੋਂਕਿ ਕਿਸੇ ਨੂੰ ਇਹ ਸ਼ਕਤੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਸ਼ਕਤੀ ਆਪਣੇ ਆਪ 'ਚ ਇਕ ਰਾਜਭਾਗ ਵਾਲੀ ਸ਼ਕਤੀ ਹੈ | ਇਹ ਦਲੀਲ ਵੀ ਦਿੱਤੀ ਸੀ ਕਿ ਮੁੱਖ ਮੰਤਰੀ ਵਲੋਂ ਸੁਰੇਸ਼ ਕੁਮਾਰ ਦੀ ਨਿਯੁਕਤੀ ਲਈ ਜਾਰੀ ਕੀਤੇ 'ਜ਼ੁਬਾਨੀ ਹੁਕਮ' (ਸਪੀਕਿੰਗ ਆਰਡਰ) 'ਚ ਕਿਹਾ ਗਿਆ ਸੀ ਕਿ ਇਸ ਅਹੁਦੇ ਦੀ ਸੇਵਾਵਾਂ ਦੀਆਂ ਸ਼ਰਤਾਂ ਨੂੰ ਬਾਅਦ 'ਚ ਮੰਤਰੀ ਮੰਡਲ ਕੋਲੋਂ ਮਨਜ਼ੂਰੀ ਲਈ ਜਾਵੇਗੀ ਪਰ ਪਟੀਸ਼ਨ ਦੀ ਪੈਰਵੀ ਦੌਰਾਨ ਅਜਿਹਾ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ | ਕੁਲ ਮਿਲਾ ਕੇ ਬੈਂਚ ਨੇ ਸੁਰੇਸ਼ ਕੁਮਾਰ ਦੀ ਨਿਯੁਕਤੀ ਨਿਯਮਾਂ ਤੋਂ ਪਰੇ ਮੰਨਦਿਆਂ ਖ਼ਾਰਜ ਕਰ ਦਿੱਤੀ ਹੈ |
ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਨੂੰ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰਨ ਵਾਲੇ ਫ਼ੈਸਲੇ ਸਬੰਧੀ ਵਿਚਾਰ ਦੇਣ ਲਈ ਕਿਹਾ

ਚੰਡੀਗੜ੍ਹ, 17 ਜਨਵਰੀ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸ਼ਾਮ ਰਾਜ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਮੁੱਖ ਪ੍ਰਮੁੱਖ ਸਕੱਤਰ ਦੀ ਨਿਯੁਕਤੀ ਨੂੰ ਰੱਦ ਕਰਨ ਵਾਲੇ ਹਾਈਕੋਰਟ ਦੇ ਫ਼ੈਸਲੇ ਸਬੰਧੀ ਅੱਗੋਂ ਕਾਨੂੰਨੀ ਚਾਰਾਜੋਈ ਕਰਨ ਸਬੰਧੀ ਅਤੇ ਅਦਾਲਤੀ ਫ਼ੈਸਲੇ ਸਬੰਧੀ ਉਨ੍ਹਾਂ ਨੂੰ ਰਾਇ ਦਿੱਤੀ ਜਾਵੇ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਦਾਲਤੀ ਫ਼ੈਸਲੇ ਦੀ ਕਾਪੀ ਸਰਕਾਰ ਨੂੰ ਅੱਜ ਸ਼ਾਮ 6 ਵਜੇ ਪ੍ਰਾਪਤ ਹੋਈ | ਬੁਲਾਰੇ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਮਗਰਲੇ ਕਾਫ਼ੀ ਸਮੇਂ ਤੋਂ ਸੇਵਾ ਮੁਕਤ ਅਧਿਕਾਰੀਆਂ ਨੂੰ ਪ੍ਰਮੁੱਖ ਸਟਾਫ਼ ਅਫ਼ਸਰ ਲਗਾਇਆ ਜਾਂਦਾ ਰਿਹਾ ਹੈ | ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਵੀ ਇਕ ਸੇਵਾ ਮੁਕਤ ਆਈ. ਏ. ਐਸ. ਅਧਿਕਾਰੀ ਟੀ. ਕੇ. ਏ. ਨਾਇਰ ਨੂੰ ਆਪਣਾ ਪ੍ਰਮੁੱਖ ਸਕੱਤਰ ਲਗਾਇਆ ਗਿਆ ਸੀ, ਜੋ ਕਿ 1963 ਬੈਚ ਦੇ ਪੰਜਾਬ ਕਾਡਰ ਦੇ ਅਧਿਕਾਰੀ ਸਨ | ਬੁਲਾਰੇ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਵੀ ਯੂ. ਪੀ. ਕਾਡਰ ਦੇ 1967 ਬੈਚ ਦੇ ਸੇਵਾ ਮੁਕਤ ਅਧਿਕਾਰੀ ਨਪਿੰਦਰਾ ਮਿਸ਼ਰਾ ਨੂੰ ਆਪਣਾ ਪ੍ਰਮੁੱਖ ਸਕੱਤਰ ਲਗਾਇਆ ਹੋਇਆ ਹੈ | ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਵੀ ਸ੍ਰੀ ਸੁਰੇਸ਼ ਕੁਮਾਰ ਨੂੰ ਉਨ੍ਹਾਂ ਦਾ ਚੰਗਾ ਰਿਕਾਰਡ ਹੋਣ ਕਾਰਨ ਆਪਣਾ ਮੁੱਖ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ, ਕਿਉਂਕਿ ਹਰੇਕ ਮੁੱਖ ਮੰਤਰੀ ਆਪਣਾ ਸਟਾਫ਼ ਅਫ਼ਸਰ ਆਪਣੀ ਮਰਜ਼ੀ ਨਾਲ ਵਿਸ਼ਵਾਸਪਾਤਰ ਅਤੇ ਨਤੀਜੇ ਦੇਣ ਵਾਲਾ ਅਧਿਕਾਰੀ ਹੀ ਇਸ ਅਹਿਮ ਅਹੁਦੇ 'ਤੇ ਨਿਯੁਕਤ ਕਰਨਾ ਚਾਹੁੰਦਾ ਹੈ |

ਈ. ਡੀ. ਵਲੋਂ ਰਾਣਾ ਇੰਦਰ ਪ੍ਰਤਾਪ ਕੋਲੋਂ ਸਾਢੇ 6 ਘੰਟੇ ਤੋਂ ਵੱਧ ਸਮਾਂ ਪੁੱਛਗਿੱਛ

ਫ਼ੇਮਾ ਕਾਨੂੰਨ ਦੀ ਉਲੰਘਣਾ ਦੇ ਮਾਮਲੇ 'ਚ ਜਾਰੀ ਸੰਮਨ 'ਤੇ ਹੋਏ ਪੇਸ਼
ਜਲੰਧਰ, 17 ਜਨਵਰੀ (ਸ਼ਿਵ ਸ਼ਰਮਾ)-ਫ਼ੇਮਾ (ਫ਼ਾਰੇਨ ਐਕਸਚੇਂਜ ਮੈਨੇਜਮੈਂਟ ਐਕਟ) ਕਾਨੂੰਨ ਦੀ ਉਲੰਘਣਾ ਦੇ ਦੋਸ਼ 'ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਤੋਂ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 6:30 ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਹੈ। ਦੁਪਹਿਰ 1 ਵਜੇ ਸ਼ੁਰੂ ਹੋਈ ਪੁੱਛਗਿੱਛ ਸ਼ਾਮ 7 ਵਜੇ ਦੇ ਕਰੀਬ ਜਾ ਕੇ ਖ਼ਤਮ ਹੋਈ। ਮਾਮਲੇ ਦੀ ਗੰਭੀਰਤਾ ਇਸ ਤੋਂ ਹੀ ਦੇਖੀ ਜਾ ਸਕਦੀ ਹੈ ਕਿ ਇਸ ਮਾਮਲੇ 'ਚ ਰਾਣਾ ਇੰਦਰ ਪ੍ਰਤਾਪ ਸਿੰਘ ਕੋਲੋਂ ਪਹਿਲੀ ਵਾਰ ਏਨੀ ਲੰਬੀ ਪੁੱਛਗਿੱਛ ਦਾ ਦੌਰ ਚੱਲਿਆ ਹੈ। ਈ. ਡੀ. ਨੇ 2 ਜਨਵਰੀ ਨੂੰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਪਣੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੇ ਨਾਂਅ 'ਤੇ ਵਿਦੇਸ਼ਾਂ 'ਚ ਸ਼ੇਅਰਾਂ ਜਾਂ ਜੀ. ਡੀਆਰਜ਼ (ਗਲੋਬਲ ਡਿਪੋਜਿਟਸਰੀ ਰਿਸਿਪਟਜ਼) ਦੇ ਰੂਪ 'ਚ ਕਰੀਬ 100 ਕਰੋੜ ਰੁਪਏ ਜੁਟਾਉਣ ਦੇ ਮਾਮਲੇ 'ਚ ਸੰਮਨ ਜਾਰੀ ਕੀਤੇ ਸਨ। ਸੰਮਨ ਜਾਰੀ ਹੋਣ ਤੋਂ ਬਾਅਦ ਰਾਣਾ ਇੰਦਰ ਪ੍ਰਤਾਪ ਸਿੰਘ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਤੋਂ ਇਹ ਕੇ ਇਨਕਾਰ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਤੋੜਿਆ ਤੇ ਉਹ ਈ. ਡੀ. ਅੱਗੇ ਆਪਣਾ ਪੱਖ਼ ਰੱਖਣਗੇ। ਰਾਣਾ ਇੰਦਰ ਪ੍ਰਤਾਪ ਸਿੰਘ ਦੁਪਹਿਰ ਬਾਅਦ 12:35 ਵਜੇ ਈ. ਡੀ. ਦੇ ਕੂਲ ਰੋਡ ਸਥਿਤ ਦਫ਼ਤਰ ਪੁੱਜ ਗਏ ਸਨ ਜਿੱਥੇ ਵੱਡੀ ਗਿਣਤੀ 'ਚ ਮੀਡੀਆ ਕਰਮੀ ਮੌਜੂਦ ਸਨ | ਰਾਣਾ ਇੰਦਰ ਪ੍ਰਤਾਪ ਸਿੰਘ ਤੋਂ ਮੀਡੀਆ ਕਰਮੀਆਂ ਨੇ ਕੁਝ ਜਾਣਕਾਰੀ ਲੈਣੀ ਚਾਹੀ ਪਰ ਉਹ ਸਿੱਧੇ ਈ.ਡੀ. ਦਫ਼ਤਰ ਦੀ ਇਮਾਰਤ 'ਚ ਚਲੇ ਗਏ | ਉਹ ਆਪਣੇ ਨਾਲ ਦਸਤਾਵੇਜ਼ ਵੀ ਲਿਆਏ ਸਨ | ਉਨ੍ਹਾਂ ਤੋਂ ਪੁੱਛਗਿੱਛ ਈ. ਡੀ. ਦੇ ਡਿਪਟੀ ਡਾਇਰੈਕਟਰ ਰਾਹੁਲ ਸੋਹੂ ਨੇ ਕੀਤੀ, ਜਿਨ੍ਹਾਂ ਨੇ ਇਸ ਮਾਮਲੇ 'ਚ ਸਬੰਧਿਤ ਸਵਾਲ ਕਰਕੇ ਜਾਣਕਾਰੀ ਮੰਗੀ ਸੀ | ਪੁੱਛਗਿੱਛ 'ਚ ਸਹਾਇਕ ਜਾਂਚ ਅਫ਼ਸਰ ਪਿ੍ਯੰਕਾ ਸ਼ਰਮਾ ਵੀ ਸ਼ਾਮਿਲ ਸਨ | ਚਰਚਾ ਤਾਂ ਇਹ ਵੀ ਹੈ ਕਿ ਇਸ ਮਾਮਲੇ ਵਿਚ ਈ. ਡੀ. ਦੀ ਪੁੱਛਗਿੱਛ ਕਾਫ਼ੀ ਸਖ਼ਤ ਸੀ | ਇਸ ਕੇਸ 'ਚ ਈ. ਡੀ. ਵਲੋਂ ਲਿਖਤੀ ਦਸਤਾਵੇਜ਼ ਵੀ ਹਾਸਲ ਕੀਤੇ ਦੱਸੇ ਜਾ ਰਹੇ ਹਨ | ਸੂਤਰਾਂ ਦੀ ਮੰਨੀਏ ਤਾਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੰਗੀ ਗਈ ਜਾਣਕਾਰੀ ਵਿਭਾਗ ਨੂੰ ਉਪਲਬਧ ਕਰਵਾਈ ਹੈ ਤੇ ਜਾਂਚ 'ਚ ਪੂਰਾ ਸਹਿਯੋਗ ਕੀਤਾ ਹੈ | ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸੰਮਨ ਜਾਰੀ ਕਰਨ ਦੇ ਮਾਮਲੇ 'ਚ ਈ. ਡੀ. ਦਾ ਮੰਨਣਾ ਸੀ ਕਿ ਰਾਣਾ ਸ਼ੂਗਰਜ਼ ਨੇ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਦੇ ਮਾਮਲੇ 'ਚ ਆਰ. ਬੀ. ਆਈ. ਦੀ ਮਨਜ਼ੂਰੀ ਨਹੀਂ ਲਈ | ਚੇਤੇ ਰਹੇ ਕਿ ਜੀ. ਡੀਆਰਜ਼ ਜਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਫ਼ੇਮਾ ਐਕਟ ਤਹਿਤ ਕੁਝ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ | ਈ. ਡੀ. ਨੂੰ ਖ਼ਦਸ਼ਾ ਸੀ ਕਿ ਸ਼ੇਅਰਾਂ ਦੇ ਰੂਪ 'ਚ ਇਕੱਤਰ ਕੀਤੇ ਗਏ ਫ਼ੰਡ ਨੂੰ ਭਾਰਤ 'ਚ ਤਬਦੀਲ ਕਰਨ ਤੋਂ ਪਹਿਲਾਂ ਮਦਿਰਾ ਟਾਪੂ 'ਚ ਰੱਖਿਆ ਸੀ ਤੇ ਆਰ. ਬੀ. ਆਈ. ਅਤੇ ਸੇਬੀ ਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ | ਈ. ਡੀ. ਨੇ ਆਪਣੇ ਖ਼ਦਸ਼ੇ ਦੂਰ ਕਰਨ ਲਈ ਹੀ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸੰਮਨ ਜਾਰੀ ਕੀਤਾ ਸੀ | ਰਾਣਾ ਇੰਦਰ ਪ੍ਰਤਾਪ ਸਿੰਘ ਜਦੋਂ ਪੇਸ਼ ਹੋਏ ਸਨ ਤਾਂ ਉਨ੍ਹਾਂ ਦੇ ਸਿੱਧੇ ਚੰਡੀਗੜ੍ਹ ਤੋਂ ਹੀ ਜਲੰਧਰ ਦਫ਼ਤਰ ਪੇਸ਼ ਹੋਣ ਦੀ ਚਰਚਾ ਰਹੀ | ਪਹਿਲਾਂ ਕਾਂਗਰਸੀ ਸਮਰਥਕਾਂ ਦੇ ਆਉਣ ਦੀ ਸੰਭਾਵਨਾ ਸੀ ਪਰ ਰਾਣਾ ਇੰਦਰ ਪ੍ਰਤਾਪ ਸਿੰਘ ਇਕੱਲੇ ਹੀ ਕੂਲ੍ਹ ਰੋਡ ਸਥਿਤ ਈ. ਡੀ. ਦੇ ਦਫ਼ਤਰ ਪੁੱਜੇ ਤਾਂ ਬਾਅਦ 'ਚ ਇੱਕਾ-ਦੁੱਕਾ ਕਾਂਗਰਸੀ ਵਰਕਰ ਦਫ਼ਤਰ ਪੁੱਜੇ ਹੋਏ ਸਨ ਜਿਹੜੇ ਕੁਝ ਸਮੇਂ ਬਾਅਦ ਚਲੇ ਗਏ ਸਨ |
ਵਿਭਾਗ ਵਲੋਂ ਮੰਗੀ ਸਾਰੀ ਜਾਣਕਾਰੀ ਉਪਲਬਧ ਕਰਵਾਈ-ਰਾਣਾ ਇੰਦਰ ਪ੍ਰਤਾਪ ਸਿੰਘ

ਸ਼ਾਮ ਨੂੰ ਈ. ਡੀ. ਦਫ਼ਤਰ ਤੋਂ ਵਾਪਸ ਆਏ ਇੰਦਰ ਪ੍ਰਤਾਪ ਸਿੰਘ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਜਾਣਕਾਰੀ ਉਪਲਬਧ ਕਰਵਾ ਦਿੱਤੀ ਸੀ | ਉਨ੍ਹਾਂ ਸਪੱਸ਼ਟ ਕਿਹਾ ਕਿ ਵਿਭਾਗ ਵਲੋਂ ਮੰਗੀ ਗਈ ਸਾਰੀ ਜਾਣਕਾਰੀ ਉਪਲਬਧ ਕਰਵਾ ਦਿੱਤੀ ਗਈ ਹੈ ਕਿਉਂਕਿ ਇਸ ਮਾਮਲੇ 'ਚ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਕੰਮ ਨਹੀਂ ਕੀਤਾ ਗਿਆ ਅਤੇ ਨਾ ਹੀ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ | ਪਹਿਲਾਂ 10 ਸਵਾਲਾਂ 'ਚੋਂ 5-6 ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਸੀ ਤੇ ਅੱਜ ਵੀ ਬਾਕੀ ਸਵਾਲਾਂ ਦਾ ਜਵਾਬ ਦੇ ਦਿੱਤਾ ਗਿਆ ਹੈ | ਇਹ ਸਵਾਲ ਪੁੱਛਣ 'ਤੇ ਕਿ ਉਨ੍ਹਾਂ ਨੇ ਫ਼ੰਡ ਲਿਆਉਣ ਦੇ ਮਾਮਲੇ ਵਿਚ ਆਰ. ਬੀ. ਆਈ. ਦੀ ਮਨਜ਼ੂਰੀ ਨਹੀਂ ਲਈ ਤਾਂ ਉਨ੍ਹਾਂ ਕਿਹਾ ਕਿ ਲਿਆਂਦੇ ਗਏ ਫ਼ੰਡ ਆਟੋਮੈਟਿਕ ਰੂਟ ਨਾਲ ਆਏ ਸੀ ਜਿਸ 'ਚ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ ਪਰ ਆਰ. ਬੀ. ਆਈ. ਵਲੋਂ ਜਾਣਕਾਰੀ ਮੰਗਣ 'ਤੇ ਸੂਚਨਾ ਦੇ ਦਿੱਤੀ ਗਈ ਸੀ ਜਿਹੜੀ ਕਿ ਦੁਬਾਰਾ ਵੀ ਦਿੱਤੀ ਗਈ ਹੈ | ਵਿਭਾਗ ਨੂੰ ਇਸ ਬਾਰੇ ਸਾਰਾ ਡਾਟਾ ਉਪਲਬਧ ਕਰਵਾਇਆ ਗਿਆ ਹੈ | ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਸਿਆਸੀ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ | ਸ਼ੇਅਰਾਂ ਬਾਰੇ ਗਾਰੰਟੀ ਦੇਣ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਗਾਰੰਟੀ ਨਹੀਂ ਦਿੱਤੀ ਗਈ ਸੀ ਤੇ ਜੀ. ਡੀ. ਆਰਜ਼. 'ਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੇ ਨਿਵੇਸ਼ ਕੀਤਾ ਹੈ |

ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ

ਅੰਮਿ੍ਤਸਰ, 17 ਜਨਵਰੀ (ਜਸਵੰਤ ਸਿੰਘ ਜੱਸ)-ਸਾਬਕਾ ਕੈਬਨਿਟ ਮੰਤਰੀ ਪੰਜਾਬ, ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਸ: ਮਨਜੀਤ ਸਿੰਘ ਕਲਕੱਤਾ ਹੁਣ ਇਸ ਦੁਨੀਆ 'ਚ ਨਹੀਂ ਰਹੇ | ਉਹ ਲਗਪਗ 80 ਵਰਿ੍ਹਆਂ ਦੇ ਸਨ ਤੇ ਬਿਮਾਰ ਹੋਣ ਕਾਰਨ ਕੁਝ ਹਫ਼ਤਿਆਂ ਤੋਂ ਇਕ ਸਥਾਨਕ ਨਿੱਜੀ ਹਸਪਤਾਲ 'ਚ ਜ਼ੇਰੇ-ਇਲਾਜ ਸਨ | ਅੱਜ ਸਵੇਰੇ ਉਨ੍ਹਾਂ 6.30 ਵਜੇ ਆਖ਼ਰੀ ਸਾਹ ਲਿਆ | ਬਜ਼ੁਰਗ ਟਕਸਾਲੀ ਸਿੱਖ ਆਗੂ ਸਵ: ਕਲਕੱਤਾ ਆਪਣੇ ਪਿੱਛੇ ਪਤਨੀ ਸ੍ਰੀਮਤੀ ਸੰਤੋਖ ਕੌਰ ਤੋਂ ਇਲਾਵਾ ਇਕ ਬੇਟਾ ਗੁਰਪ੍ਰੀਤ ਸਿੰਘ ਤੇ ਦੋ ਬੇਟੀਆਂ ਸਰਬਪ੍ਰੀਤ ਕੌਰ (ਕੋਲਕਾਤਾ) ਤੇ ਹਰਕੀਰਤ ਕੌਰ (ਕੈਨੇਡਾ) ਛੱਡ ਗਏ ਹਨ | ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਤੇ ਨਜ਼ਦੀਕੀ ਸਾਥੀ ਪ੍ਰਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਸ: ਕਲਕੱਤਾ ਨੂੰ ਬੀਤੀ 4 ਜਨਵਰੀ ਨੂੰ ਸ਼ੂਗਰ ਕਾਫ਼ੀ ਘੱਟ ਜਾਣ ਕਾਰਨ ਤੇ ਛਾਤੀ 'ਚ ਇਨਫੈਕਸ਼ਨ ਹੋਣ
ਕਾਰਨ ਸਥਾਨਕ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਹੀ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ | ਕਿਸੇ ਵੇਲੇ ਸਿੱਖ ਸਿਆਸਤ ਦੇ ਥੰਮ੍ਹ ਅਤੇ ਅਕਾਲੀਆਂ 'ਚੋਂ ਪੜ੍ਹੇ ਲਿਖੇ ਆਗੂ ਸਮਝੇ ਜਾਂਦੇ ਸ: ਮਨਜੀਤ ਸਿੰਘ ਕਲਕੱਤਾ ਦਾ ਜਨਮ 13 ਜੂਨ 1938 ਨੂੰ ਸ: ਕਿਸ਼ਨ ਸਿੰਘ ਦੇ ਗ੍ਰਹਿ ਕਲਕੱਤਾ ਵਿਖੇ ਹੋਇਆ | ਪੜ੍ਹਾਈ ਉਪਰੰਤ ਉਨ੍ਹਾਂ ਕਾਫ਼ੀ ਸਮਾਂ ਪਹਿਲਾਂ ਕਲਕੱਤਾ ਤੇ ਫਿਰ ਦਿੱਲੀ ਵਿਖੇ ਇਕ ਫ਼ਿਲਟਰ ਕੰਪਨੀ 'ਚ ਮਾਰਕੀਟਿੰਗ ਮੈਨੇਜਰ ਵਜੋਂ ਨੌਕਰੀ ਕੀਤੀ | ਸ: ਕਲਕੱਤਾ ਦਿੱਲੀ ਦੀ ਸਿੱਖ ਸਿਆਸਤ 'ਚ ਸਰਗਰਮ ਹੋ ਗਏ ਤੇ 1954 'ਚ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣੇ ਅਤੇ ਬਾਅਦ 'ਚ ਦਿੱਲੀ ਸਿੱਖ ਗੁ: ਪ੍ਰ: ਕਮੇਟੀ ਦੇ ਪਹਿਲਾਂ ਮੈਂਬਰ ਤੇ ਫਿਰ ਪ੍ਰਧਾਨ ਵੀ ਰਹੇ | ਸੰਨ 1985 'ਚ ਉਨ੍ਹਾਂ ਗੁਰੂ ਨਗਰੀ ਅੰਮਿ੍ਤਸਰ ਨੂੰ ਹੀ ਆਪਣੀ ਕਰਮ ਭੂਮੀ ਬਣਾ ਲਿਆ ਤੇ ਸਿੱਖ ਸਿਆਸਤ 'ਚ ਪੂਰੀ ਤਰ੍ਹਾਂ ਸਰਗਰਮ ਹੋ ਗਏ | ਉਨ੍ਹਾਂ ਨੇ 1984 ਤੋਂ ਬਾਅਦ ਬਿਖੜੇ ਸਮੇਂ 'ਚ ਸ਼੍ਰੋਮਣੀ ਕਮੇਟੀ ਦੀ ਪੰਥਕ ਭਾਵਨਾ ਨਾਲ ਮਿਸਾਲੀ ਪ੍ਰਬੰਧਕੀ ਸੇਵਾ ਨਿਭਾਈ ਤੇ 1988 ਤੋਂ 1991 ਤੇ 1993 ਤੋਂ 1997 ਤੱਕ ਪਹਿਲਾਂ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਤੇ ਫਿਰ 2003 ਤੋਂ 2004 ਤੱਕ ਮੁੱਖ ਸਕੱਤਰ ਦੇ ਅਹੁਦਿਆਂ 'ਤੇ ਸੇਵਾ ਕੀਤੀ | ਉਹ ਖਾੜਕੂਵਾਦ ਦੇ ਦੌਰ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ 1989 'ਚ ਅੰਮਿ੍ਤਸਰ ਲੋਕ ਸਭਾ ਹਲਕੇ ਤੋਂ ਚੋਣ ਵੀ ਲੜੇ ਪਰ ਸਫ਼ਲ ਨਹੀਂ ਸਨ ਹੋ ਸਕੇ ਪਰ ਬਾਅਦ ਵਿਚ ਸੰਨ 1997 ਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨਾ ਕੇਵਲ ਅੰਮਿ੍ਤਸਰ ਦੱਖਣੀ ਹਲਕੇ ਤੋਂ ਅਕਾਲੀ ਦੀ ਦਲ ਦੀ ਟਿਕਟ 'ਤੇ ਜਿੱਤ ਪ੍ਰਾਪਤ ਕੀਤੀ, ਸ: ਬਾਦਲ ਨੇ ਆਪਣੀ ਵਜ਼ਾਰਤ 'ਚ ਉਨ੍ਹਾਂ ਨੂੰ ਕੈਬਨਿਟ ਮੰਤਰੀ ਉੱਚੇਰੀ ਸਿੱਖਿਆ ਬਣਾ ਕੇ ਮਾਣ ਵੀ ਦਿੱਤਾ | ਕਿਸੇ ਵੇਲੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਵ: ਜਥੇ: ਗੁਰਚਰਨ ਸਿੰਘ ਟੌਹੜਾ ਦੇ ਅਤਿ ਨਜ਼ਦੀਕੀ ਸਾਥੀ ਰਹੇ ਸ: ਕਲਕੱਤਾ ਭਾਵੇਂ ਕਾਫ਼ੀ ਸਮੇਂ ਤੋਂ ਸਰਗਰਮ ਸਿੱਖ ਸਿਆਸਤ ਤੋਂ ਲਾਂਭੇ ਸਨ ਤੇ ਅੱਜ-ਕੱਲ੍ਹ ਅਕਾਲੀ ਦਲ ਦਿੱਲੀ ਦੇ ਆਗੂਆਂ ਨਾਲ ਉਨ੍ਹਾਂ ਦੀ ਸਾਂਝ ਸੀ, ਪਰ ਉਨ੍ਹਾਂ ਕਿਸੇ ਵੀ ਪਾਰਟੀ 'ਚ ਕੋਈ ਅਹੁਦਾ ਨਹੀਂ ਸੀ ਲਿਆ ਤੇ ਕਈ ਸੀਨੀਅਰ ਅਕਾਲੀ ਆਗੂ ਵੀ ਉਨ੍ਹਾਂ ਤੋਂ ਸਿੱਖ ਸਿਆਸਤ ਸਬੰਧੀ ਮਾਰਗ ਦਰਸ਼ਨ ਲੈਂਦੇ ਸਨ | ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਅਫ਼ਸੋਸ ਕਰਨ ਪੁੱਜੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ, ਜਗਜੀਤ ਸਿੰਘ ਜੱਗੀ, ਜਥੇ: ਪ੍ਰਦੀਪ ਸਿੰਘ ਵਾਲੀਆ, ਪਿ੍ੰ: ਜਗਦੀਸ਼ ਸਿੰਘ, ਰਘਬੀਰ ਸਿੰਘ ਰਾਜਾਸਾਂਸੀ, ਭਾਗ ਸਿੰਘ ਅਣਖੀ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸ: ਕਲਕੱਤਾ ਦਿ੍ੜ੍ਹ ਫ਼ੈਸਲੇ ਲੈਣ ਪ੍ਰਤੀ ਦਿ੍ੜ੍ਹ ਸਨ ਤੇ ਉਨ੍ਹਾਂ ਦੇ ਅਚਾਨਕ ਤੁਰ ਜਾਣ ਨਾਲ ਸਿੱਖ ਪੰਥ ਇਕ ਸੂਝਵਾਨ, ਪੜ੍ਹੇ ਲਿਖੇ ਤੇ ਦੂਰ-ਅੰਦੇਸ਼ ਸਿੱਖ ਆਗੂ ਤੋਂ ਵਾਂਝਾ ਹੋ ਗਿਆ ਹੈ | ਇਸ ਮੌਕੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
ਅੰਤਿਮ ਸੰਸਕਾਰ ਅੱਜ
ਸਵ: ਕਲਕੱਤਾ ਦੇ ਬੇਟੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 18 ਜਨਵਰੀ ਨੂੰ ਸਵੇਰੇ 11 ਵਜੇ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨੇੜਲੇ ਚਾਟੀਵਿੰਡ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ |
ਸ਼ੋ੍ਰਮਣੀ ਕਮੇਟੀ ਪ੍ਰਧਾਨ ਤੇ ਮੁੱਖ ਸਕੱਤਰ ਵਲੋਂ ਦੁੱਖ ਦਾ ਇਜ਼ਹਾਰ

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਅਤੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਦੇ ਅਕਾਲ ਚਲਾਣੇ 'ਤੇ ਗਹਿਰੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ: ਕਲਕੱਤਾ ਵਲੋਂ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਜੋਂ ਨਿਭਾਈਆਂ ਗਈਆਂ ਜ਼ਿਕਰਯੋਗ ਸੇਵਾਵਾਂ ਸਦਾ ਯਾਦ ਰਹਿਣਗੀਆਂ |
ਕੈਪਟਨ, ਬਾਜਵਾ, ਰਾਣਾ ਤੇ ਸਪੀਕਰ ਰਾਣਾ ਵਲੋਂ ਸ਼ਰਧਾਂਜਲੀਆਂ

ਚੰਡੀਗੜ੍ਹ, (ਵਿਸ਼ੇਸ਼ ਪ੍ਰਤੀਨਿਧ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਸਾਥੀ ਮੰਤਰੀਆਂ ਤਿ੍ਪਤ ਰਜਿੰਦਰ ਸਿੰਘ ਬਾਜਵਾ, ਅਸਤੀਫ਼ਾ ਦੇ ਚੁੱਕੇ ਰਾਣਾ ਗੁਰਜੀਤ ਸਿੰਘ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਆਦਿ ਨੇ ਪ੍ਰਸਿੱਧ ਚਿੰਤਕ ਤੇ ਰਾਜ ਦੇ ਸਾਬਕਾ ਸਿੱਖਿਆ ਮੰਤਰੀ ਮਨਜੀਤ ਸਿੰਘ ਕਲਕੱਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ |

ਪੰਜਾਬ ਸਰਕਾਰ ਨੌਜਵਾਨਾਂ ਲਈ ਜਲਦ ਬਣਾਏਗੀ ਵਿਸ਼ੇਸ਼ ਨੀਤੀ-ਸਿੱਧੂ

ਬਟਾਲਾ, 17 ਜਨਵਰੀ (ਕਾਹਲੋਂ)-ਨੌਜਵਾਨ ਵਰਗ ਭਵਿੱਖ ਦਾ ਨਿਰਮਾਤਾ ਹੈ, ਜੋ ਕਿਸੇ ਵੀ ਸਥਿਤੀ ਨੂੰ ਬਦਲਣ ਦੀ ਸਮਰੱਥਾ ਰੱਖ਼ਦਾ ਹੈ ਅਤੇ ਹੁਣ ਸਮਾਂ ਹੈ ਕਿ ਨੌਜਵਾਨਾਂ ਲਈ ਵਿਸ਼ੇਸ਼ ਨੀਤੀ ਬਣਾਈ ਜਾਵੇ, ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਜਲਦ ਬਣਾਈ ਜਾ ਰਹੀ ਹੈ | ਇਹ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਬਟਾਲਾ ਵਿਖੇ ਇਕ ਸਮਾਗਮ ਦੌਰਾਨ ਕੀਤਾ | ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ 10 ਵਰਿ੍ਹਆਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਦਿਸ਼ਾ ਹੀਣ ਕਰ ਕੇ ਰੱਖ਼ ਦਿੱਤਾ ਹੈ, ਪਰ ਹੁਣ ਮੌਜੂਦਾ ਪੰਜਾਬ ਸਰਕਾਰ ਵਲੋਂ ਸਥਿਤੀ 'ਚ ਬਦਲਾਅ ਲਿਆ ਕੇ ਨੌਜਵਾਨ ਪੀੜ੍ਹੀ ਨੂੰ ਨਵੀਂ ਤੇ ਚੰਗੀ ਦਿਸ਼ਾ ਦਿੱਤੀ ਜਾਵੇਗੀ ਤਾਂ ਜੋ ਪੰਜਾਬ ਦੀ ਨੌਜਵਾਨੀ ਆਪਣੀ ਕਿਸਮਤ ਬਦਲ ਸਕੇ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਕਾਬਲ ਬਣਾਉਣਾ ਪਵੇਗਾ ਤਾਂ ਜੋ ਸੂਬੇ ਦੀ ਦਸ਼ਾ ਤੇ ਦਿਸ਼ਾ ਬਦਲੀ ਜਾ ਸਕੇ | ਕਿਉਂਕਿ ਸੂਬੇ ਅੰਦਰ 58 ਫ਼ੀਸਦੀ ਲੋਕ ਨੌਜਵਾਨੀ ਨਾਲ ਸਬੰਧਿਤ ਹਨ, ਪਰ ਬਦਕਿਸਮਤੀ ਹੈ ਕਿ ਅੱਜ ਤੱਕ ਨੌਜਵਾਨੀ ਲਈ ਕੋਈ ਵਿਸ਼ੇਸ਼ ਨੀਤੀ ਹੀ ਨਹੀਂ ਬਣ ਸਕੀ | ਨਵਜੋਤ ਸਿੰਘ ਸਿੱਧੂ ਨੇ
ਕਿਹਾ ਕਿ ਪੰਜਾਬ 'ਚ ਨੌਜਵਾਨ ਪੀੜ੍ਹੀ ਕੋਲ ਡਿਗਰੀਆਂ ਤਾਂ ਬਹੁਤ ਹਨ, ਪਰ ਨੌਕਰੀਆਂ ਨਹੀਂ ਹਨ | ਉਨ੍ਹਾਂ ਕਿਹਾ ਕਿ ਅੱਜ ਨੌਜਵਾਨੀ ਨਾਲ ਖ਼ਲੋਣਾ ਪਵੇਗਾ ਅਤੇ ਉਨ੍ਹਾਂ ਨੂੰ ਵਧੀਆ ਵਾਤਾਵਰਨ ਤੇ ਸਹੀ ਦਿਸ਼ਾ ਦੇਣੀ ਹੋਵੇਗੀ | ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆਉਣਾ ਲੋਚਦੇ ਹਨ ਅਤੇ ਮੈਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਅਪੀਲ ਕੀਤੀ ਹੈ ਕਿ ਉਹ 23 ਮਾਰਚ ਨੂੰ ਖਟਕੜ ਕਲਾਂ ਵਿਖੇ ਆਉਣ ਅਤੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਨੌਜਵਾਨ ਸ਼ਕਤੀ ਦਿਵਸ ਵਜੋਂ ਮਨਾਇਆ ਜਾਵੇ | ਉਨ੍ਹਾਂ ਕਿਹਾ ਕਿ ਅੱਜ ਆਈਲੈਟਸ ਕੇਂਦਰਾਂ ਦੇ ਬਾਹਰ ਨੌਜਵਾਨਾਂ ਦੀਆਂ ਲੱਗਦੀਆਂ ਲੰਬੀਆਂ ਲਾਈਨਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਅਤੇ ਇਸ ਲਈ ਪੰਜਾਬ 'ਚ ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਨ ਅਤੇ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾਣ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਤਮ ਨਿਰਭਰ ਹੋ ਸਕੇ ਅਤੇ ਟਰੈਵਲ ਏਜੰਟਾਂ ਦੇ ਧੋਿਖ਼ਆਂ ਤੋਂ ਬਚ ਸਕੇ | ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਇਕ ਚੰਗੀ ਯੋਜਨਾ ਬਣਾ ਕੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਲਈ ਕਰਜ਼ਾ, ਨੌਕਰੀਆਂ ਦੇਣ ਅਤੇ ਵਪਾਰ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਕੋਲ ਕਿਸੇ ਹੁਨਰ ਦੀ ਕਮੀ ਨਹੀਂ ਹੈ ਤੇ ਉਹ ਹਰ ਹਾਲਾਤ ਨਾਲ ਲੜਨ ਦੀ ਤਾਕਤ ਰੱਖ਼ਦੀ ਹੈ | ਸਿੱਧੂ ਨੇ ਕਿਹਾ ਕਿ ਸਰਕਾਰ ਵਲੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ |

ਡੇਰਾ ਹਿੰਸਾ ਦੌਰਾਨ ਇਕੱਲੇ ਪੰਚਕੂਲਾ ਵਿਚ ਨੁਕਸਾਨੀ ਗਈ ਸਾਢੇ 10 ਕਰੋੜ ਦੀ ਜਾਇਦਾਦ

ਸਰਕਾਰ ਵਲੋਂ ਹਾਈ ਕੋਰਟ 'ਚ ਸਮੁੱਚੇ ਹਰਿਆਣਾ ਦੀ ਰਿਪੋਰਟ ਪੇਸ਼, ਸੁਣਵਾਈ ਮੁਲਤਵੀ ਚੰਡੀਗੜ੍ਹ, 17 ਜਨਵਰੀ (ਸੁਰਜੀਤ ਸਿੰਘ ਸੱਤੀ)-ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਪਿਛਲੇ ਸਾਲ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਲੋਂ ...

ਪੂਰੀ ਖ਼ਬਰ »

ਪਾਕਿ ਪ੍ਰਧਾਨ ਮੰਤਰੀ ਨੇ ਹਾਫਿਜ਼ ਸਈਦ ਨੂੰ 'ਸਾਬ੍ਹ' ਆਖਿਆ

ਕਿਹਾ, ਕੋਈ ਕੇਸ ਨਹੀਂ ਅਤੇ ਨਾ ਹੀ ਕਰਾਂਗੇ ਕੋਈ ਕਾਰਵਾਈ ਇਸਲਾਮਾਬਾਦ, 17 ਜਨਵਰੀ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਮੁੰਬਈ 26/11 ਅੱਤਵਾਦੀ ਹਮਲੇ ਦੇ ਸਾਜਿਸ਼ਕਾਰ ਹਾਫਿਜ਼ ਸਈਦ ਦਾ ਖੁੱਲ੍ਹਾ ਸਮਰਥਨ ਕਰਦਿਆਂ ਉਸ ਿਖ਼ਲਾਫ਼ ਕੋਈ ਵੀ ...

ਪੂਰੀ ਖ਼ਬਰ »

ਪਾਕਿ ਵਲੋਂ ਆਰ. ਐਸ. ਪੁਰਾ ਸੈਕਟਰ 'ਚ ਭਾਰੀ ਗੋਲਾਬਾਰੀ, ਬੀ. ਐਸ. ਐਫ. ਜਵਾਨ ਸ਼ਹੀਦ

ਜੰਮੂ, 17 ਜਨਵਰੀ (ਇੰਟ.)-ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਨੇ ਮੁੜ ਜੰਗਬੰਦੀ ਦੀ ਉਲੰਘਣਾ ਕਰਦਿਆ ਜੰਮੂ ਦੇ ਆਰ. ਐਸ. ਪੁਰਾ ਸੈਕਟਰ 'ਚ ਦੇਰ ਰਾਤ ਭਾਰੀ ਗੋਲਾਬਾਰੀ ਕੀਤੀ | ਜਿਸ ਦਾ ਭਾਰਤੀ ਫ਼ੌਜ ਨੇ ਢੁੱਕਵਾਂ ਜਵਾਬ ਦਿੱਤਾ | ਪਾਕਿ ਗੋਲਾਬਾਰੀ 'ਚ ਬੀ. ਐਸ. ਐਫ. ਦੇ ਇਕ ...

ਪੂਰੀ ਖ਼ਬਰ »

ਆਧਾਰ ਮਾਮਲਾ

ਨਾਗਰਿਕਾਂ ਦੇ ਅਧਿਕਾਰਾਂ ਦੀ ਮੌਤ ਦਾ ਕਾਰਨ ਹੋ ਸਕਦੈ ਆਧਾਰ

ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ 'ਚ ਜਾਰੀ ਸੰਕਟ ਦੇ ਵਿਚਕਾਰ ਨਵੀਂ ਗਠਿਤ ਕੀਤੀ ਗਈ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ 'ਆਧਾਰ' ਦੀ ਪ੍ਰਮਾਣਿਕਤਾ ਬਾਰੇ ਸੁਣਵਾਈ ਸ਼ੁਰੂ ਕੀਤੀ | ਪਟੀਸ਼ਨਕਰਤਾ ਵਲੋਂ ਬਹਿਸ ...

ਪੂਰੀ ਖ਼ਬਰ »

ਚਲਦੇ ਰਹਿਣਗੇ 14 ਤਰ੍ਹਾਂ ਦੇ 10 ` ਦੇ ਸਿੱਕੇ-ਰਿਜ਼ਰਵ ਬੈਂਕ

ਨਵੀਂ ਦਿੱਲੀ, 17 ਜਨਵਰੀ (ਏਜੰਸੀਆਂ)-10 ਰੁਪਏ ਦੇ ਸਿੱਕਿਆਂ ਨੂੰ ਲੈ ਕੇ ਲੋਕਾਂ 'ਚ ਜੋ ਅਫ਼ਵਾਹਾਂ ਫੈਲੀਆਂ ਹੋਈਆਂ ਹਨ ਉਨ੍ਹਾਂ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਮੁੜ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ | ਅੱਜ ਰਿਜ਼ਰਵ ਬੈਂਕ ਨੇ ਦੱਸਿਆ ਕਿ ਮਾਰਕੀਟ 'ਚ 10 ਰੁਪਏ ਦੇ ਜਿੰਨੇ ...

ਪੂਰੀ ਖ਼ਬਰ »

ਕਾਨਪੁਰ 'ਚ ਬਿਲਡਰ ਦੇ ਘਰੋਂ ਮਿਲੇ 97 ਕਰੋੜ ਦੇ ਪੁਰਾਣੇ ਨੋਟ

ਕਾਨਪੁਰ, 17 ਜਨਵਰੀ (ਏਜੰਸੀਆਂ)-ਨੋਟਬੰਦੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਉਦਯੋਗਿਕ ਸ਼ਹਿਰ ਕਾਨਪੁਰ 'ਚ ਪੁਰਾਣੇ ਨੋਟਾਂ ਦੀ ਸਭ ਤੋਂ ਵੱਡੀ ਬਰਾਮਦਗੀ ਹੋਈ ਹੈ | ਰਾਸ਼ਟਰੀ ਜਾਂਚ ਏਜੰਸੀ ਅਤੇ ਯੂ.ਪੀ. ਪੁਲਿਸ ਨੇ ਇਕ ਸਾਂਝੇ ਤੌਰ 'ਤੇ ਛਾਪਾ ਮਾਰ ਕੇ 97 ਕਰੋੜ ਦੇ ਪੁਰਾਣੇ ਨੋਟ ...

ਪੂਰੀ ਖ਼ਬਰ »

ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਦੋਸ਼ੀ ਦੀ ਲਾਸ਼ ਬਰਾਮਦ

ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਕਸਬਾ ਝਾਂਸਾ ਦੀ ਵਿਦਿਆਰਥਣ ਨੇਹਾ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਪਿੰਡ ਤੋਂ ਲਾਪਤਾ ਨੌਜਵਾਨ ਦੀ ਲਾਸ਼ ਮੰਗਲਵਾਰ ਦੇਰ ਰਾਤ ਨੂੰ ਬਟੇੜਾ ਹੈੱਡ 'ਤੇ ਨਹਿਰ ਤੋਂ ਮਿਲੀ ਹੈ | ਲਾਸ਼ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਪੈਟਰੋਲੀਅਮ ਪਦਾਰਥਾਂ ਅਤੇ ਰੀਅਲ ਅਸਟੇਟ ਨੰੂ ਜੀ. ਐਸ. ਟੀ. ਦੇ ਘੇਰੇ ਹੇਠ ਲਿਆਂਦਾ ਜਾਵੇ-ਮਨਪ੍ਰੀਤ

ਕਾਂਗਰਸ ਨੇ ਕਦੇ ਨਹੀਂ ਕੀਤਾ ਜੀ. ਐਸ. ਟੀ. ਦਾ ਵਿਰੋਧ ਨਵੀਂ ਦਿੱਲੀ, 17 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਪੈਟਰੋਲੀਅਮ ਪਦਾਰਥਾਂ ਅਤੇ ਰੀਅਲ ਅਸਟੇਟ ਨੰੂ ਜੀ. ਐਸ. ਟੀ. ਦੇ ਘੇਰੇ ਹੇਠ ਲਿਆਉਣ ਦੀ ਮੰਗ ਮੁੜ ਦੁਹਰਾਉਂਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਖੇਤਰਾਂ 'ਚ ਜੀ. ...

ਪੂਰੀ ਖ਼ਬਰ »

ਡੋਕਲਾਮ ਦੇ ਉੱਤਰੀ ਹਿੱਸੇ 'ਤੇ ਚੀਨ ਨੇ ਕੀਤਾ ਕਬਜ਼ਾ-ਬਣਾਏ 7 ਹੈਲੀਪੈਡ

ਨਵੀਂ ਦਿੱਲੀ, 17 ਜਨਵਰੀ (ਇੰਟ.)-ਉਪਗ੍ਰਹਿ ਤਸਵੀਰਾਂ ਦੇ ਹਵਾਲੇ ਨਾਲ ਇਹ ਪਤਾ ਲੱਗਾ ਹੈ ਕਿ ਡੋਕਲਾਮ ਦੇ ਉੱਤਰੀ ਹਿੱਸੇ 'ਤੇ ਚੀਨ ਨੇ ਕਬਜ਼ਾ ਕੀਤਾ ਹੈ ਅਤੇ ਉੱਥੇ ਉਸ ਨੇ 7 ਹੈਲੀਪੈਡ ਬਣਾਏ ਹਨ | ਡੋਕਲਾਮ ਦੇ ਉੱਤਰੀ ਹਿੱਸੇ 'ਚ ਚੀਨ ਦੇ ਸੈਨਿਕਾਂ ਦੀ ਮੌਜੂਦਗੀ ਦੇ ਵਿਚਾਲੇ ...

ਪੂਰੀ ਖ਼ਬਰ »

'ਪਦਮਾਵਤ' 'ਤੇ ਕੁਝ ਰਾਜਾਂ 'ਚ ਲੱਗੀ ਪਾਬੰਦੀ ਿਖ਼ਲਾਫ਼ ਸੁਪਰੀਮ ਕੋਰਟ ਪੁੱਜੇ ਫ਼ਿਲਮ ਨਿਰਮਾਤਾ

ਨਵੀਂ ਦਿੱਲੀ, 17 ਜਨਵਰੀ (ਉਪਮਾ ਡਾਗਾ ਪਾਰਥ)-ਰਾਜਪੂਤ ਸਮਾਜ ਦੇ ਪਿਛੋਕੜ 'ਤੇ ਬਣੀ ਵਿਵਾਦਿਤ ਬਾਲੀਵੁੱਡ ਫਿਲਮ 'ਪਦਮਾਵਤ' ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ | 300 ਕੱਟ ਲਾਉਣ ਤੋਂ ਬਾਅਦ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਵੀ 4 ਰਾਜਾਂ ਨੇ ਫ਼ਿਲਮ ...

ਪੂਰੀ ਖ਼ਬਰ »


ਨੇਤਨਯਾਹੂ ਨੇ ਪਤਨੀ ਨਾਲ ਕੱਤਿਆ ਚਰਖ਼ਾ ਤੇ ਉਡਾਇਆ ਪਤੰਗ

'ਸਾਰਾ ਦਾ ਸਹਾਰਾ ਬਣੇ ਮੋਦੀ' ਅਹਿਮਦਾਬਾਦ ਦੌਰੇ 'ਤੇ ਪੁੱਜਣ ਮੌਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੀ ਪਤਨੀ ਸਾਰਾ ਸਮੇਤ ਸਾਬਰਮਤੀ ਆਸ਼ਰਮ 'ਚ 20 ਮਿੰਟ ਰੁਕੇ | ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਘਰ 'ਹਿਰਦੇ ਕੁੰਜ' ਦਾ ਦੌਰਾ ਕੀਤਾ | ਇਸ ਦੌਰਾਨ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਨੇ 12ਵੀਂ ਦੇ ਸਰੀਰਕ ਸਿੱਖਿਆ ਪੇਪਰ ਦੀ ਤਰੀਕ ਬਦਲੀ

ਨਵੀਂ ਦਿੱਲੀ, 17 ਜਨਵਰੀ (ਏਜੰਸੀ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ) ਨੇ ਅੱਜ 12ਵੀਂ ਜਮਾਤ ਦੇ ਸਰੀਰਕ ਸਿੱਖਿਆ ਦੇ 9 ਅਪ੍ਰੈਲ ਨੂੰ ਹੋਣ ਵਾਲੇ ਪੇਪਰ ਦੀ ਤਰੀਕ ਬਦਲ ਕੇ 12 ਅਪ੍ਰੈਲ ਕਰ ਦਿੱਤੀ ਹੈ | ਬੋਰਡ ਵਲੋਂ ਜਾਰੀ ਕੀਤੇ ਇਕ ਸੂਚਨਾ ਪੱਤਰ 'ਚ ਦੱਸਿਆ ਗਿਆ ਹੈ ...

ਪੂਰੀ ਖ਼ਬਰ »

ਸੀ. ਏ. ਦਾ ਨਤੀਜਾ ਐਲਾਨਿਆ

ਕਰਨਾਲ ਦਾ ਮੋਹਿਤ ਰਿਹਾ ਅੱਵਲ ਨਵੀਂ ਦਿੱਲੀ, 17 ਜਨਵਰੀ (ਏਜੰਸੀ)- ਇੰਸਟੀਚਿਊਟ ਆਫ਼ ਚਾਰਟਿਡ ਅਕਾਊਟੈਂਟ ਆਫ਼ ਇੰਡੀਆ (ਆਈ. ਸੀ. ਏ. ਆਈ.) ਨੇ ਨਵੰਬਰ-ਦਸੰਬਰ 2017 'ਚ ਹੋਏ ਸੀ. ਏ. (ਚਾਰਟਿਡ ਅਕਾਊਾਟੈਟ) ਫਾਈਨਲ ਅਤੇ ਸੀ. ਪੀ. ਟੀ. ਦਾ ਨਤੀਜਾ ਐਲਾਨ ਦਿੱਤਾ ਹੈ | ਕਰਨਾਲ ਦੇ ਮੋਹਿਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX