ਤਾਜਾ ਖ਼ਬਰਾਂ


ਆਮਦਨ ਕਰ ਵਿਭਾਗ ਵਲੋਂ ਅੰਮ੍ਰਿਤ ਗਰੁੱਪ ਦੇ ਸ਼ੋ-ਰੂਮਾਂ 'ਤੇ ਛਾਪੇਮਾਰੀ
. . .  31 minutes ago
ਐੱਸ. ਏ. ਐੱਸ. ਨਗਰ, 22 ਫਰਵਰੀ -ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ-2 ਪੂਨਮ. ਕੇ. ਸਿੱਧੂ ਅਤੇ ਅਸਿਸਟੈਂਟ ਕਮਿਸ਼ਨਰ ਕੁਲਤੇਜ ਸਿੰਘ ਬੈਂਸ ਦੇ ਹੁਕਮਾਂ 'ਤੇ ਆਮਦਨ ਕਰ ਦੀ ਵਿਸ਼ੇਸ਼ ਟੀਮ ਵਲੋਂ ਮੁਹਾਲੀ ਵਿਚਲੇ ਫ਼ੇਜ਼5 ਵਿਚ...
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਬੇਟਾ ਰਾਹੁਲ ਕੋਠਾਰੀ ਗ੍ਰਿਫਤਾਰ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਸੀਬੀਆਈ ਨੇ ਰੋਟੋਮੈਕ ਪਿੱਨ ਨੇ ਮਾਲਕ ਵਿਕਰਮ ਕੋਠਾਰੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਕੋਠਾਰੀ ਨੂੰ ਗ੍ਰਿਫਤਾਰ...
ਰੇਲਵੇ 90,000 ਲੋਕਾਂ ਨੂੰ ਦੇਵੇਗਾ ਨੌਕਰੀ- ਗੋਇਲ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਆਉਣ ਵਾਲੇ ਦਿਨਾਂ 'ਚ 90 ਹਜ਼ਾਰ ਲੋਕਾਂ ਨੂੰ ਨੌਕਰੀ...
ਪੁਲਿਸ ਨੇ ਆਪਣੀ ਦੇਖ ਰੇਖ 'ਚ ਕਿਸਾਨਾਂ ਦਾ ਕਾਫ਼ਲਾ ਤੋਰਿਆ
. . .  about 1 hour ago
ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸਵੇਰੇ ਤੋਂ ਪੁਲਿਸ ਵੱਲੋਂ ਰੋਕੇ ਕਿਸਾਨਾਂ ਦਾ ਕਾਫ਼ਲਾ ਥਾਣਾ ਮੁਖੀ ਨੇ ਆਪਣੀ ਦੇਖ ਰੇਖ ਵਿਚ ਤੋਰਿਆ । ਉਨ੍ਹਾਂ ਕਿਸਾਨਾਂ ਦੇ ਕਾਫ਼ਲੇ ਨਾਲ ਆਪਣੀ ਗੱਡੀ ਲਗਾਉਂਦਿਆਂ ਕਿਹਾ ਕਿ ਉਹ...
ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿਚ ਸਬੰਧਿਤ ਹਲਕਿਆਂ ਵਿਚ 24 ਦੀ ਛੁੱਟੀ ਦਾ ਐਲਾਨ
. . .  about 2 hours ago
ਗੁਰਦਾਸਪੁਰ, 22 ਫਰਵਰੀ (ਆਰਿਫ਼)-ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਅੰਦਰ ਪੈਂਦੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਹੈ। ਜਿਨ੍ਹਾਂ ਹਲਕਿਆਂ ਅੰਦਰ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ...
ਬੈਂਕ ਘੁਟਾਲਾ : ਗ੍ਰਿਫ਼ਤਾਰ 12 ਵਿਅਕਤੀਆਂ ਤੋਂ ਸੀ.ਬੀ.ਆਈ. ਕਰ ਰਹੀ ਹੈ ਪੁੱਛਗਿੱਛ
. . .  about 3 hours ago
ਮੁੰਬਈ, 22 ਫਰਵਰੀ- ਪੀ.ਐਨ.ਬੀ.ਬੈਂਕ ਘੁਟਾਲੇ ਮਾਮਲੇ 'ਚ ਸੀ.ਬੀ.ਆਈ.12 ਵਿਅਕਤੀਆਂ ਤੋਂ ਪੁੱਛਗਿੱਛ...
ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
. . .  about 4 hours ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਦੇ ਮੁੱਖ ਸਕੱਤਰ ਆਂਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਆਪ ਵਿਧਾਇਕ ੂ ਅਮਾਨਤੁਲਾਹ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ...
ਸੱਜਣ ਕੁਮਾਰ ਦੀ ਜ਼ਮਾਨਤ ਖ਼ਾਰਜ ਕਰਵਾਉਣ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਰੱਦ
. . .  about 4 hours ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਹਾਈ ਕੋਰਟ ਨੇ ਐੱਸ.ਆਈ.ਟੀ. ਦੀ ਉਹ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਜਿਸ 'ਚ ਸਿੱਟ ਨੇ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰਨ...
ਨਸੀਮੁਦੀਨ ਸਿਦੀਕੀ ਕਾਂਗਰਸ 'ਚ ਸ਼ਾਮਿਲ
. . .  about 5 hours ago
15 ਟਰੈਕਟਰ-ਟਰਾਲੀਆਂ 'ਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ
. . .  about 6 hours ago
ਵਪਾਰ ਤੇ ਸਾਈਬਰ ਸੁਰੱਖਿਆ 'ਚ ਭਾਰਤ ਕੈਨੇਡਾ ਕਰਨਗੇ ਮਜ਼ਬੂਤ ਸਬੰਧ
. . .  about 6 hours ago
ਆਬਕਾਰੀ ਤੇ ਕਰ ਵਿਭਾਗ ਵੱਲੋਂ ਕਰੋੜਾਂ ਦਾ ਗੈਰ ਕਾਨੂੰਨੀ ਸੋਨਾ ਬਰਾਮਦ
. . .  about 6 hours ago
ਕ੍ਰਿਕਟਰ ਹਰਨਮਪ੍ਰੀਤ ਕੌਰ ਡੀ.ਐਸ.ਪੀ. ਬਣਨ ਲਈ ਤਿਆਰ
. . .  about 7 hours ago
ਐਮ.ਪੀ. ਰਣਦੀਪ ਸਰਾਏ ਨੇ ਜਸਪਾਲ ਅਟਵਾਲ ਮਾਮਲੇ 'ਤੇ ਮੰਗੀ ਮੁਆਫ਼ੀ
. . .  about 7 hours ago
ਬਰਤਾਨੀਆ ਦੀ ਪਾਰਲੀਮੈਂਟ ਬਾਹਰ ਸਿੱਖ 'ਤੇ ਨਸਲੀ ਹਮਲਾ
. . .  about 7 hours ago
ਜ਼ਿਲ੍ਹਾ ਚੋਣ ਅਧਿਕਾਰੀ ਕਾਂਗਰਸ ਵਰਕਰ ਵਜੋਂ ਕਰ ਰਿਹੈ ਕੰਮ - ਅਕਾਲੀ-ਭਾਜਪਾ ਨੇ ਲਗਾਇਆ ਦੋਸ਼
. . .  about 8 hours ago
ਬਿਗ ਬਾਸ ਦਾ ਸੈੱਟ ਸੜ ਕੇ ਸੁਆਹ
. . .  about 8 hours ago
ਪਾਕਿ ਗੋਲੀਬਾਰੀ 'ਚ ਕਈ ਘਰ ਨੁਕਸਾਨੇ
. . .  about 8 hours ago
ਆਪ ਵਰਕਰਾਂ ਨੇ ਰਾਜਨਾਥ ਤੇ ਭਾਜਪਾ ਵਰਕਰਾਂ ਨੇ ਸਿਸੋਦੀਆ ਦੀ ਰਿਹਾਇਸ਼ ਬਾਹਰ ਕੀਤਾ ਪ੍ਰਦਰਸ਼ਨ
. . .  about 9 hours ago
ਟਰੂਡੋ ਨੇ ਬੱਚਿਆਂ ਸਮੇਤ ਕ੍ਰਿਕਟ ਦਾ ਲਿਆ ਲੁਤਫ਼
. . .  about 9 hours ago
ਅਧਿਆਪਕਾਂ ਨੂੰ ਬੰਦੂਕ ਫੜਾਈ ਜਾਵੇ - ਟਰੰਪ
. . .  about 9 hours ago
ਫ਼ਿਲਮ ਸ਼ੂਟਿੰਗ ਲਈ ਪ੍ਰਣੀਤੀ ਚੋਪੜਾ ਤੇ ਅਰਜੁਨ ਕਪੂਰ ਅੰਮ੍ਰਿਤਸਰ ਪੁੱਜੇ
. . .  about 10 hours ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਸੇਕਰਡ ਹਰਟ ਕੈਥੀਡ੍ਰਲ ਚਰਚ ਪਹੁੰਚੇ
. . .  about 10 hours ago
ਦੇਖੋ ਤਸਵੀਰਾਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਦਿੱਲੀ ਦੀ ਜਾਮਾ ਮਸਜਿਦ ਪੁੱਜੇ
. . .  about 11 hours ago
ਈ.ਡੀ. ਨੇ ਮੋਦੀ ਦੀਆਂ 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
. . .  about 11 hours ago
ਕੈਨੇਡਾ ਦੀ ਅੰਬੈਸੀ ਨੇ ਜਸਪਾਲ ਅਟਵਾਲ ਨੂੰ ਦਿੱਤਾ ਸੱਦਾ ਕੀਤਾ ਰੱਦ
. . .  about 11 hours ago
ਜਸਟਿਨ ਟਰੂਡੋ ਪਰਿਵਾਰ ਸਮੇਤ ਜਾਮਾ ਮਸਜਿਦ ਪਹੁੰਚੇ
. . .  about 11 hours ago
ਅਮਿਤਾਭ ਬੱਚਨ ਇਕ ਵਾਰ ਫਿਰ ਲੈ ਰਹੇ ਹਨ ਕਾਂਗਰਸ 'ਚ ਦਿਲਚਸਪੀ
. . .  about 12 hours ago
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 13 hours ago
ਸੈਨਾ ਪ੍ਰਮੁੱਖ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ - ਓਵੈਸੀ
. . .  about 13 hours ago
ਤਿੰਨ ਦਿਨ ਦੇ ਦੌਰੇ 'ਤੇ ਕਰਨਾਟਕਾ ਜਾਣਗੇ ਰਾਹੁਲ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਮਾਮੂਲੀ ਤਕਰਾਰ 'ਤੇ ਚੱਲੀ ਗੋਲੀ , ਇਕ ਜ਼ਖ਼ਮੀ
. . .  43 minutes ago
ਚੋਰੀ ਦੇ ਮਾਮਲੇ 'ਚ ਬਾਗ਼ੀ ਅਕਾਲੀ ਉਮੀਦਵਾਰ ਬੇਦੀ ਗ੍ਰਿਫ਼ਤਾਰ
. . .  about 1 hour ago
ਮਿਆਂਮਾਰ 'ਚ ਬੰਬ ਧਮਾਕੇ 'ਚ 2 ਦੀ ਮੌਤ 11 ਜ਼ਖ਼ਮੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  


ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ
ਅੰਮਿ੍ਤਸਰ, 21 ਫ਼ਰਵਰੀ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਨਤਮਸਤਕ ਹੋ ਕੇ ਸਿੱਖ ਭਾਈਚਾਰੇ ਦੇ ਦਿਲ ਜਿੱਤ ਲਏ | ਆਪਣੀ ਪਤਨੀ ਤੇ ਬੱਚਿਆਂ ਤੋਂ ਇਲਾਵਾ 5 ਮੰਤਰੀਆਂ ਤੇ ਕਈ ਸੰਸਦ ਮੈਂਬਰਾਂ ਨਾਲ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਪੁੱਜੇ ਟਰੂਡੋ ਪਰਿਵਾਰ ਦਾ ਸ਼ੋ੍ਰਮਣੀ ਕਮੇਟੀ ਵਲੋਂ ਘੰਟਾ ਘਰ ਪਲਾਜ਼ਾ ਵਿਖੇ ਪੁੱਜਣ 'ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਵਾਲੇ ਕੈਨੇਡਾ ਦੇ ਤੀਜੇ ਅਤੇ ਪਰਿਵਾਰ ਸਮੇਤ ਆਉਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ | ਉਨ੍ਹਾਂ ਦਰਸ਼ਨ ਕਰਨ ਉਪਰੰਤ ਅਤੇ ਸ਼ੋ੍ਰਮਣੀ ਕਮੇਟੀ ਤੇ ਸਿੱਖ ਭਾਈਚਾਰੇ ਵਲੋਂ ਦਿੱਤੇ ਪਿਆਰ ਤੇ ਸਤਿਕਾਰ ਸਬੰਧੀ ਵਾਪਸੀ 'ਤੇ ਸੂਚਨਾ ਕੇਂਦਰ ਦੀ ਯਾਤਰੀ ਪੁਸਤਕ 'ਚ ਆਪਣੇ ਮਨੋਭਾਵ ਅੰਕਿਤ ਕਰਦਿਆਂ ਲਿਖਿਆ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਕਿਰਪਾ ਤੇ ਨਿਮਰਤਾ ਦਾ ਅਨੁਭਵ ਹੋਇਆ ਹੈ | ਉਨ੍ਹਾਂ ਬਾਅਦ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੁਝ ਸਮਾਂ ਗੱਲਬਾਤ ਕੀਤੀ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਵੀ ਕੀਤਾ |
ਮਹਿਸੂਸ ਕੀਤਾ ਰੂਹਾਨੀ ਵਾਤਾਵਰਨ
ਜਸਟਿਨ ਟਰੂਡੋ ਸਵੇਰੇ 11:55 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ | ਉਨ੍ਹਾਂ ਦੇ ਪਰਿਕਰਮਾ 'ਚ ਦਾਖ਼ਲ ਹੁੰਦਿਆਂ ਹੀ ਸ਼ਰਧਾਲੂਆਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਬੁਲਾ ਕੇ ਸਵਾਗਤ ਕੀਤਾ | ਉਨ੍ਹਾਂ ਨੇ ਕਰੀਮ ਰੰਗ ਦਾ ਪੰਜਾਬੀ ਰਵਾਇਤੀ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ ਅਤੇ ਸਿਰ 'ਤੇ ਕੇਸਰੀ ਰੁਮਾਲ ਬੰਨਿ੍ਹਆ ਹੋਇਆ ਸੀ | ਉਨ੍ਹਾਂ ਦੀ ਪਤਨੀ ਸੋਫ਼ੀ ਟਰੂਡੋ, ਬੇਟੀ ਐਲਾਗ੍ਰੇਸ ਤੇ ਬੇਟੇ ਵਲੋਂ ਵੀ ਰਵਾਇਤੀ ਪੰਜਾਬੀ ਕੱਪੜੇ ਪਹਿਨੇ ਹੋਏ ਸਨ | ਟਰੂਡੋ ਪਰਿਵਾਰ ਨਾਲ ਕੈਨੇਡਾ ਸਰਕਾਰ ਦੇ ਚਾਰ ਸਿੱਖ/ਪੰਜਾਬੀ ਮੰਤਰੀਆਂ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਤੇ ਬਰਦੀਸ਼ ਕੌਰ ਚੱਗਰ ਸਮੇਤ ਹੋਰ ਮੰਤਰੀ ਅਤੇ ਸੰਸਦ ਮੈਂਬਰ ਵੀ ਨਾਲ ਸਨ |
ਟਰੂਡੋ ਪਰਿਵਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ ਗਈ ਤੇ ਦਰਸ਼ਨੀ ਡਿਉੜੀ ਤੇ ਮੁੱਖ ਭਵਨ ਵਿਖੇ ਦਾਖ਼ਲ ਹੋਣ ਤੋਂ ਪਹਿਲਾਂ ਗੁਰੂ ਘਰ ਦੀ ਸਰਦਲ 'ਤੇ ਸਿੱਖ ਤੇ ਪੰਜਾਬੀ ਭਾਈਚਾਰੇ ਵਾਂਗ ਸੀਸ ਨਿਵਾਇਆ ਗਿਆ | ਸ੍ਰੀ ਗੁਰੂ ਗੰ੍ਰਥ ਸਾਹਿਬ ਸਨਮੁੱਖ ਨਕਦੀ ਭੇਟ ਕਰਕੇ ਟਰੂਡੋ ਪਰਿਵਾਰ ਨੇ ਰਵਾਇਤ ਅਨੁਸਾਰ ਝੁਕ ਕੇ ਮੱਥਾ ਟੇਕਿਆ ਤੇ ਸੁੰਦਰ ਰੁਮਾਲਾ ਸਾਹਿਬ ਭੇਟ ਕੀਤਾ | ਇਸ ਮੌਕੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਸਟਿਨ ਟਰੂਡੋ ਨੂੰ ਸਿਰੋਪਾਓ ਤੇ ਪਤਾਸਿਆਂ ਦਾ ਪ੍ਰਸ਼ਾਦ ਤੇ ਫੁੱਲਾਂ ਦੇ ਸਿਹਰੇ ਭੇਟ ਕਰਕੇ ਤੇ ਟਰੂਡੋ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ | ਸਿੰਘ ਸਾਹਿਬ ਨੇ ਪ੍ਰਧਾਨ ਮੰਤਰੀ ਨਾਲ ਆਏ ਮੰਤਰੀਆਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਸਿਰੋਪਾਓ ਦੀ ਬਖ਼ਸ਼ਿਸ ਕੀਤੀ |
ਪ੍ਰਸ਼ਾਦੇ ਵੇਲਣ ਦੀ ਕੀਤੀ ਸੇਵਾ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਗਏ, ਜਿੱਥੇ ਉਨ੍ਹਾਂ ਨੇ ਪਰਿਵਾਰ ਸਮੇਤ ਸ਼ਰਧਾ ਸਹਿਤ ਬੈਠ ਕੇ 10 ਮਿੰਟ ਦੇ ਕਰੀਬ ਪ੍ਰਸ਼ਾਦੇ ਵੇਲਣ ਦੀ ਸੇਵਾ ਕੀਤੀ | ਗੁਰੂ ਕੇ ਲੰਗਰ ਵਿਖੇ ਰੋਜ਼ਾਨਾ 24 ਘੰਟੇ ਲੱਖਾਂ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਭੇਦ-ਭਾਵ ਅਤੇ ਜਾਤ-ਪਾਤ ਦੇ ਮੁਫ਼ਤ ਭੋਜਨ ਛਕਾਏ ਜਾਣ ਬਾਰੇ ਪ੍ਰਧਾਨ ਮੰਤਰੀ ਟਰੂਡੋ ਮੁੱਖ ਸਕੱਤਰ ਡਾ: ਰੂਪ ਸਿੰਘ ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਪਾਸੋਂ ਜਾਣਕਾਰੀ ਪ੍ਰਾਪਤ ਕਰਕੇ ਕਾਫ਼ੀ ਪ੍ਰਭਾਵਿਤ ਹੋਏ |
ਪਰਿਕਰਮਾ 'ਚ ਖਿਚਵਾਈਆਂ ਤਸਵੀਰਾਂ
ਟਰੂਡੋ ਨੇ ਪਰਿਕਰਮਾ ਕਰਦਿਆਂ ਅੱਠ-ਸੱਠ ਤੀਰਥ ਨੇੜੇ ਜਿੱਥੇ ਆਪਣੇ ਪਰਿਵਾਰ ਨਾਲ ਮੀਡੀਆ ਪਾਸੋਂ ਯਾਦਗਾਰੀ ਤਸਵੀਰਾਂ ਖਿਚਵਾਈਆਂ, ਉੱਥੇ ਆਪਣੇ ਸਾਥੀ ਮੰਤਰੀਆਂ ਤੇ ਕਈ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਨੂੰ ਕੋਲ ਬੁਲਾ ਕੇ ਵੀ ਤਸਵੀਰ ਖਿਚਵਾਉਣ ਦਾ ਮਾਣ ਦਿੱਤਾ |
ਸਤਿ ਸ੍ਰੀ ਅਕਾਲ ਬੁਲਾਈ
ਜਸਟਿਨ ਟਰੂਡੋ ਤੇ ਪਰਿਵਾਰ ਨੇ ਪਰਿਕਰਮਾ ਕਰਦਿਆਂ ਪੰਜਾਬੀ ਅੰਦਾਜ਼ 'ਚ ਕਈ ਵਾਰ ਹੱਥ ਜੋੜ ਕੇ ਅਤੇ 'ਸਤਿ ਸ੍ਰੀ ਅਕਾਲ ਬੁਲਾ' ਕੇ ਸੰਗਤਾਂ ਦਾ ਪਿਆਰ ਕਬੂਲਿਆ | ਕਈ ਸ਼ਰਧਾਲੂਆਂ ਨੇ ਉਨ੍ਹਾਂ ਨਾਲ ਸੈਲਫ਼ੀਆਂ ਵੀ ਲਈਆਂ | ਉਹ ਖਿੜੇ ਮੱਥੇ ਸਭ ਨੂੰ ਮਿਲੇ ਤੇ ਜੈਕਾਰਿਆਂ ਦਾ ਜਵਾਬ ਵੀ ਦਿੱਤਾ | ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਨੇ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਪਰਿਕਰਮਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਇੱਥੇ ਸਥਿਤ ਹੋਰ ਪਾਵਨ ਅਸਥਾਨਾਂ ਦੇ ਇਤਿਹਾਸ, ਧਾਰਮਿਕ ਤੇ ਸਮਾਜਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਜ਼ਿਕਰਯੋਗ ਹੈ ਕਿ ਟਰੂਡੋ ਪਰਿਵਾਰ ਸਮੇਂ ਦੀ ਘਾਟ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਨਹੀਂ ਜਾ ਸਕਿਆ ਪਰ ਉਨ੍ਹਾਂ ਫ਼ਸੀਲ ਤੋਂ ਹੇਠਾਂ ਥੜ੍ਹਾ ਸਾਹਿਬ ਕੋਲ ਖੜੇ੍ਹ ਹੋ ਕੇ ਇਸ ਅਸਥਾਨ ਪ੍ਰਤੀ ਸਤਿਕਾਰ ਪ੍ਰਗਟ ਕੀਤਾ | ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸ੍ਰੀ ਸਾਹਿਬ ਤੇ ਸਿਰੋਪਾਓ ਲੈ ਕੇ ਫ਼ਸੀਲ ਦੇ ਉੱਪਰ ਖੜ੍ਹੇ ਸਨ ਪਰ ਕੈਨੇਡਾ ਸਰਕਾਰ ਦੇ ਸੁਰੱਖਿਆ ਅਧਿਕਾਰੀਆਂ ਨੇ ਪਹਿਲਾਂ ਪ੍ਰੋਗਰਾਮ ਤੈਅ ਨਾ ਹੋਣ ਕਾਰਨ ਮਨਾਂ ਕਰ ਦਿੱਤਾ |
ਸਖ਼ਤ ਸੁਰੱਖਿਆ ਪ੍ਰਬੰਧ
ਜ਼ਿਕਰਯੋਗ ਹੈ ਕਿ ਟਰੂਡੋ ਪਰਿਵਾਰ ਦੇ ਦਰਸ਼ਨ ਕਰਨ ਲਈ ਪੁੱਜਣ ਮੌਕੇ ਜਿੱਥੇ ਹਵਾਈ ਅੱਡੇ ਤੋਂ ਘੰਟਾ ਘਰ ਪਲਾਜ਼ਾ ਤੱਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਉੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਵੀ ਕੈਨੇਡਾ ਸਰਕਾਰ ਦੇ ਸੁਰੱਖਿਆ ਅਧਿਕਾਰੀਆਂ ਤੇ ਪੰਜਾਬ ਪੁਲਿਸ ਸਾਦਾ ਵਰਦੀ 'ਚ ਤਾਇਨਾਤ ਅਧਿਕਾਰੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪਰਿਕਰਮਾ 'ਚ ਆਪਣੇ ਟਾਸਕ ਫੋਰਸ ਜਵਾਨਾਂ, ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਨੁੱਖੀ ਕੜੀ ਬਣਾ ਕੇ ਸੰਗਤ ਦੀ ਆਵਾਜਾਈ ਬਰਾਂਡਿਆਂ 'ਚ ਦੀ ਕੀਤੀ ਹੋਈ ਸੀ |
ਨਹੀਂ ਪੁੱਜੇ ਬੀਬੀ ਹਰਸਿਮਰਤ ਕੌਰ ਬਾਦਲ
ਇੱਥੇ ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹਿਲਾਂ ਤੈਅ ਸਮਝੇ ਜਾਂਦੇ ਪ੍ਰੋਗਰਾਮ ਅਨੁਸਾਰ ਸ਼ੋ੍ਰਮਣੀ ਕਮੇਟੀ ਵਲੋਂ ਟਰੂਡੋ ਪਰਿਵਾਰ ਦੇ ਕੀਤੇ ਜਾਣ ਵਾਲੇ ਸਵਾਗਤ ਤੇ ਸਨਮਾਨ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਨਹੀਂ ਪੁੱਜੇ | ਸਮਝਿਆ ਜਾਂਦਾ ਹੈ ਕਿ ਵਿਦੇਸ਼ ਮੰਤਰਾਲੇ ਵਲੋਂ ਉਨ੍ਹਾਂ ਦੀ ਥਾਂ ਟਰੂਡੋ ਪਰਿਵਾਰ ਦੇ ਸਵਾਗਤ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਪੰਜਾਬ ਸਰਕਾਰ ਵਲੋਂ ਨਵਜੋਤ ਸਿੰਘ ਸਿੱਧੂ ਦੀ ਡਿਊਟੀ ਲਗਾ ਦਿੱਤੀ ਗਈ ਸੀ | ਇਸੇ ਤਰ੍ਹਾਂ ਟਰੂਡੋ ਜੋੜੀ ਦੇ ਦੋ ਬੱਚੇ ਤਾਂ ਉਨ੍ਹਾਂ ਦੇ ਨਾਲ ਦਰਸ਼ਨ ਕਰਨ ਪੁੱਜੇ ਪਰ ਤੀਜਾ ਸਭ ਤੋਂ ਛੋਟਾ ਬੱਚਾ ਤਬੀਅਤ ਕੁਝ ਨਾਸਾਜ਼ ਹੋਣ ਕਾਰਨ ਉਨ੍ਹਾਂ ਨਾਲ ਨਹੀਂ ਲਿਆਂਦਾ |
ਬੇਹੱਦ ਸਤਿਕਾਰ ਮਿਲਿਆ-ਟਰੂਡੋ
ਦਰਸ਼ਨ ਕਰਨ ਉਪਰੰਤ ਸੂਚਨਾ ਕੇਂਦਰ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀਆਂ ਭਾਵਨਾਵਾਂ ਨੂੰ ਵਿਜ਼ਟਰ ਬੁੱਕ 'ਚ ਅੰਕਿਤ ਕਰਦਿਆਂ ਲਿਖਿਆ ਕਿ 'ਉਨ੍ਹਾਂ ਲਈ ਵੱਡੇ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੂੰ ਇਕ ਖ਼ੂਬਸੂਰਤ ਤੇ ਮਹਾਨ ਪਾਵਨ ਅਸਥਾਨ ਦੇ ਦਰਸ਼ਨ ਕਰਨ ਸਮੇਂ ਬੇਹੱਦ ਸਤਿਕਾਰ ਪ੍ਰਾਪਤ ਹੋਇਆ ਹੈ | ਇੱਥੇ ਨਤਮਸਤਕ ਹੋ ਕੇ ਸਾਨੂੰ ਪ੍ਰਭੂ ਕਿਰਪਾ ਤੇ ਨਿਮਰਤਾ ਦਾ ਅਨੁਭਵ ਹੋਇਆ ਹੈ |'
ਸਿੱਖਾਂ ਦੀ ਵਿਲੱਖਣ ਪਛਾਣ ਉਜਾਗਰ ਹੋਵੇਗੀ-ਭਾਈ ਲੌਾਗੋਵਾਲ
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਵਿਖੇ ਨਤਮਸਤਕ ਹੋਣ ਨਾਲ ਵਿਸ਼ਵ ਭਰ 'ਚ ਸਿੱਖ ਪਛਾਣ ਹੋਰ ਉਜਾਗਰ ਹੋਵੇਗੀ, ਉੱਥੇ ਹੀ ਵਿਦੇਸ਼ਾਂ 'ਚ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਨੂੰ ਵੀ ਯਕੀਨਨ ਠੱਲ੍ਹ ਪਵੇਗੀ | ਮੁੱਖ ਸਕੱਤਰ ਡਾ: ਰੂਪ ਸਿੰਘ ਜੋ ਸਵਾਗਤੀ ਪ੍ਰਬੰਧਾਂ ਲਈ ਕਈ ਦਿਨਾਂ ਤੋਂ ਯਤਨਸ਼ੀਲ ਸਨ, ਨੇ ਕਿਹਾ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਥਕ ਰਵਾਇਤਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰੰਪਰਾ ਅਨੁਸਾਰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਸੰਗਤ ਤੇ ਸ਼ੋ੍ਰਮਣੀ ਕਮੇਟੀ ਸਟਾਫ਼ ਵਲੋਂ ਦਿੱਤੇ ਭਰਪੂਰ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ |
ਸਥਾਨਕ ਤੇ ਭਾਰਤੀ ਮੀਡੀਆ ਨਾਲ ਵਿਤਕਰਾ
ਜਸਟਿਨ ਟਰੂਡੋ ਦੀ ਸ੍ਰੀ ਹਰਿਮੰਦਰ ਸਾਹਿਬ ਫ਼ੇਰੀ ਸਮੇਂ ਨਾਲ ਆਏ ਕੈਨੇਡੀਅਨ ਮੀਡੀਆ ਨੂੰ ਤਾਂ ਨਾਲੋ-ਨਾਲ ਪਰਿਕਰਮਾ 'ਚ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਗਈ ਪਰ ਭਾਰਤੀ ਤੇ ਸਥਾਨਕ ਮੀਡੀਆ ਨਾਲ ਵਿਤਕਰਾ ਕਰਦਿਆਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਟਰੂਡੋ ਦੇ ਨੇੜੇ ਨਹੀਂ ਫੜਕਣ ਦਿੱਤਾ | ਭਾਰਤੀ ਤੇ ਸਥਾਨਕ ਮੀਡੀਆ ਨੂੰ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਦੇ ਦੋ ਥਾਈਾ ਵਰਾਂਡਿਆਂ ਤੋਂ ਇਲਾਵਾ ਆਟਾ ਮੰਡੀ ਸਾਈਡ ਦੀਆਂ ਪੌੜੀਆਂ 'ਚ ਹੀ ਖੜੇ੍ਹ ਹੋ ਕੇ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਗਈ ਪਰ ਪ੍ਰਧਾਨ ਮੰਤਰੀ ਟਰੂਡੋ ਨੇ ਸਥਾਨਕ ਮੀਡੀਆ ਦੀ ਬੇਨਤੀ ਪ੍ਰਵਾਨ ਕਰਦਿਆਂ ਆਟਾ ਮੰਡੀ ਵਾਲੇ ਗੇਟ ਸਾਹਮਣੇ ਪਰਿਵਾਰ ਸਮੇਤ ਤਸਵੀਰ ਖਿਚਵਾ ਕੇ ਆਪਣੀ ਨਿਮਰਤਾ ਤੇ ਹਲੀਮੀ ਦਾ ਸਬੂਤ ਦਿੱਤਾ | ਕਈ ਪੱਤਰਕਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਕੰਟਰੋਲ ਰੂਮ ਰਾਹੀਂ ਜਾਣਕਾਰੀ ਹਾਸਲ ਕੀਤੀ |
ਹਵਾਈ ਅੱਡੇ 'ਤੇ ਪੁਰੀ ਤੇ ਸਿੱਧੂ ਵਲੋਂ ਸਵਾਗਤ
ਰਾਜਾਸਾਂਸੀ, 21 ਫਰਵਰੀ (ਹੇਰ, ਹਰਦੀਪ ਸਿੰਘ ਖੀਵਾ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਰਿਵਾਰ ਸਮੇਤ ਗੁਰੂ ਨਗਰੀ ਸ੍ਰੀ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜਣ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਗੁਲਦਸਤੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਕੈਨੇਡਾ ਸਰਕਾਰ ਦੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸਵੇਰੇ 10.40 ਵਜੇ ਹਵਾਈ ਅੱਡੇ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫ਼ੀ ਟਰੂਡੋ ਅਤੇ ਤਿੰਨ ਬੱਚਿਆਂ ਤੋਂ ਇਲਾਵਾ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਹੋਰ ਮੰਤਰੀ ਇੱਥੇ ਪੁੱਜੇ | ਇਸ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਪੁੱਜਣ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੇ ਜਹਾਜ਼ 'ਚ ਹੀ ਕਰੀਬ 50 ਮਿੰਟ ਦੇ ਸਮੇਂ ਦੌਰਾਨ ਪੰਜਾਬੀ ਪਹਿਰਾਵਾ ਪਹਿਨਿਆ | ਉਪਰੰਤ ਜਸਟਿਨ ਟਰੂਡੋ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀ ਮੰਤਰੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਰਵਾਨਾ ਹੋਏ | ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਪਣੀ ਅੰਮਿ੍ਤਸਰ ਫੇਰੀ ਨੂੰ ਸਮਾਪਤ ਕਰਨ ਉਪਰੰਤ ਕਰੀਬ 4:40 ਵਜੇ ਹਵਾਈ ਅੱਡਾ ਰਾਜਾਸਾਂਸੀ ਤੋਂ ਦਿੱਲੀ ਰਵਾਨਾ ਹੋ ਗਏ | ਇਸ ਮੌਕੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਸ੍ਰੀ ਕਮਲਦੀਪ ਸਿੰਘ ਸੰਘਾ, ਏ.ਡੀ.ਸੀ. ਰਵਿੰਦਰ ਸਿੰਘ, ਐਸ.ਡੀ.ਐਮ ਡਾ: ਰਜਤ ਓਬਰਾਏ ਤੇ ਨਾਇਬ ਤਹਿਸੀਲਦਾਰ ਰੌਬਨਜੀਤ ਕੌਰ ਗਿੱਲ ਸਮੇਤ ਹੋਰ ਉੱਚ ਅਧਿਕਾਰੀ ਮੌਜੂਦ ਸਨ |

ਪੰਜਾਬੀਏ ਜ਼ਬਾਨੇ, ਨੀ ਰਕਾਨੇ ਮੇਰੇ ਦੇਸ਼ ਦੀਏ...

ਮਾਂ-ਬੋਲੀ ਦੇ ਹੱਕ 'ਚ ਜਲੰਧਰ 'ਚ ਵਿਸ਼ਾਲ ਮਾਰਚ
ਮੇਜਰ ਸਿੰਘ, ਹਰਵਿੰਦਰ ਸਿੰਘ ਫੁੱਲ

ਜਲੰਧਰ, 21 ਫਰਵਰੀ -ਕੌਮਾਂਤਰੀ ਭਾਸ਼ਾ ਦਿਵਸ 'ਤੇ ਪੰਜਾਬ ਜਾਗਿ੍ਤੀ ਮੰਚ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੱਦੇ ਉੱਪਰ ਅੱਜ ਇਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਪੰਜਾਬੀ ਪ੍ਰੇਮੀ ਮਰਦ, ਔਰਤਾਂ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਹਿਰ ਵਿਚ ਪੰਜਾਬੀ ਨੂੰ ਬਣਦਾ ਮਾਣ ਦੇਣ ਦੇ ਹੱਕ ਵਿਚ ਵਿਸ਼ਾਲ ਮਾਰਚ ਕੀਤਾ | ਮਾਰਚ 'ਚ ਸ਼ਾਮਿਲ ਲੋਕਾਂ ਦੇ ਹੱਥਾਂ ਵਿਚ ਮਾਂ-ਬੋਲੀ ਪੰਜਾਬੀ ਨੂੰ ਹਰ ਖੇਤਰ 'ਚ ਬਣਦਾ ਮਾਣ-ਸਤਿਕਾਰ ਦੇਣ ਦੇ ਨਾਅਰਿਆਂ ਵਾਲੇ ਬੈਨਰ ਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ |
ਸਵੇਰੇ ਲਾਇਲਪੁਰ ਖਾਲਸਾ ਸਕੂਲ ਨਕੋਦਰ ਚੌਕ ਜਲੰਧਰ ਦੇ ਖੇਡ ਮੈਦਾਨ ਵਿਚ ਵੱਖ-ਵੱਖ ਸੰਸਥਾਵਾਂ ਤੋਂ ਆਏ ਲੋਕ ਤੇ ਵਿਦਿਆਰਥੀ ਇਕੱਤਰ ਹੋਏ। ਇਥੋਂ ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਸਿੰਘ ਮਾਣਕ, ਸਕੱਤਰ ਦੀਪਕ ਬਾਲੀ, ਸ: ਹਰਬੰਸ ਸਿੰਘ ਚੰਦੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ: ਐਸ. ਪੀ. ਐਸ. ਉਬਰਾਏ, ਗਿੱਲ ਐਨਰਜੀ ਦੇ ਪ੍ਰੋਪਰਾਈਟਰ ਸ੍ਰੀ ਕਸ਼ਮੀਰ ਗਿੱਲ, ਸ: ਅਮਰਜੋਤ ਸਿੰਘ ਆਦਿ ਦੀ ਅਗਵਾਈ 'ਚ ਪੰਜਾਬੀ ਪ੍ਰੇਮੀਆਂ ਦਾ ਮਾਰਚ ਸ਼ਹਿਰ 'ਚ ਮਾਂ-ਬੋਲੀ ਦੇ ਹੱਕ 'ਚ ਨਾਅਰੇ ਮਾਰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਾਲ ਇਕੱਠ ਵਿਚ ਬਦਲ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਡਾ: ਜਸਪਾਲ ਸਿੰਘ ਨੇ ਪੰਜਾਬੀ ਬੋਲੀ ਦੇ ਹੱਕ 'ਚ ਕੱਢੇ ਵਿਸ਼ਾਲ ਮਾਰਚ 'ਚ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜੀ ਕੌਮ ਜਾਂ ਸੱਭਿਆਚਾਰ ਆਪਣੀ ਜ਼ੁਬਾਨ ਦੀ ਸੰਭਾਲ ਨਹੀਂ ਕਰਦੇ, ਉਹ ਆਪਣੀ ਹੋਂਦ ਗੁਆ ਬਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਡੇ-ਵਡੇਰਿਆਂ ਨੇ ਮਾਂ ਬੋਲੀ ਪੰਜਾਬੀ ਸਾਡੇ ਤੱਕ ਪਹੁੰਚਾਈ ਹੈ ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਆਪਣੀ ਜ਼ੁਬਾਨ ਨਾਲ ਜੋੜੀਏ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ ਵਰ੍ਹੇ ਉਹ ਦਿੱਲੀ 'ਚ ਵੀ ਮਾਂ ਬੋਲੀ ਦੇ ਹੱਕ 'ਚ ਅਜਿਹਾ ਮਾਰਚ ਕੱਢਣ ਦਾ ਯਤਨ ਕਰਨਗੇ। ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਵਲੋਂ ਪੇਸ਼ ਮਤਿਆਂ ਨੂੰ ਹਾਜ਼ਰ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਿਲ ਪੰਜਾਬੀ ਪ੍ਰੇਮੀਆਂ ਨੇ ਜ਼ੋਰਦਾਰ ਹੁੰਗਾਰੇ ਨਾਲ ਪ੍ਰਵਾਨ ਕੀਤਾ। ਮੰਚ 'ਤੇ ਹਾਜ਼ਰ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਮਤਿਆਂ ਦੀ ਕਾਪੀ ਪੰਜਾਬ ਸਰਕਾਰ ਨੂੰ ਭੇਜਣ ਲਈ ਸੌਂਪੀ ਗਈ। ਪਾਸ ਮਤਿਆਂ 'ਚ ਮੰਗ ਕੀਤੀ ਗਈ ਹੈ ਕਿ ਰਾਜ ਦੇ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਣੀ ਯਕੀਨੀ ਬਣਾਈ ਜਾਵੇ ਤੇ ਕਿਸੇ ਵੀ ਸੰਸਥਾ ਵਿਚ ਪੰਜਾਬੀ ਬੋਲਣ 'ਤੇ ਪਾਬੰਦੀ ਨਾ ਲਗਾਈ ਜਾਵੇ। ਇਸੇ ਤਰ੍ਹਾਂ ਹਾਈਕੋਰਟ ਤੇ ਹੇਠਲੀਆਂ ਅਦਾਲਤਾਂ 'ਚ ਅਦਾਲਤੀ ਕੰਮਕਾਜ ਖੇਤਰੀ ਭਾਸ਼ਾਵਾਂ ਵਿਚ ਕਰਨ ਦੀ ਵਿਵਸਥਾ ਹੋਵੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਲਈ ਰਾਜਸੀ ਪਾਰਟੀਆਂ ਇਕਮੁੱਠ ਹੋ ਕੇ ਆਵਾਜ਼ ਉਠਾਉਣ ਤੇ ਪੰਜਾਬ ਦੀ ਵੱਖਰੀ ਹਾਈਕੋਰਟ ਕਾਇਮ ਹੋਵੇ। ਇਕ ਹੋਰ ਮਤੇ 'ਚ ਪ੍ਰਸ਼ਾਸਨ, ਨਿਆ ਪਾਲਿਕਾ ਤੇ ਸਿੱਖਿਆ ਆਦਿ ਦੇ ਖੇਤਰ ਵਿਚ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਪੰਜਾਬ ਭਾਸ਼ਾ ਕਮਿਸ਼ਨ ਬਣਾਉਣ ਦੀ ਵੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਦੱਖਣੀ ਰਾਜਾਂ ਵਾਂਗ ਪੰਜਾਬ ਦੇ ਕੇਬਲ ਆਪ੍ਰੇਟਰਾਂ ਲਈ ਪੰਜਾਬੀ ਟੀ. ਵੀ. ਪਹਿਲ ਦੇ ਆਧਾਰ 'ਤੇ ਚੈਨਲ ਚਲਾਉਣ ਲਈ ਸਪੱਸ਼ਟ ਨਿਯਮ ਬਣਾਏ ਜਾਣ ਅਤੇ ਪੰਜਾਬੀ ਚੈਨਲਾਂ ਤੋਂ ਵੱਡੀਆਂ ਰਕਮਾਂ ਲੈਣ ਦੇ ਰੁਝਾਨ ਨੂੰ ਰੋਕਿਆ ਜਾਵੇ। ਇਸੇ ਤਰ੍ਹਾਂ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਆਪਣੇ ਕਾਰੋਬਾਰੀ ਜਾਂ ਜਾਣਕਾਰੀ ਦੇਣ ਵਾਲੇ ਬੋਰਡਾਂ ਉੱਪਰ ਸਭ ਤੋਂ ਪਹਿਲਾਂ ਪੰਜਾਬੀ ਵਿਚ ਜਾਣਕਾਰੀ ਲਿਖੀ ਜਾਵੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਰਾਜ ਕਿਊਬਿਕ ਵਾਂਗ ਇਸ ਸਬੰਧੀ ਕਾਨੂੰਨ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬੀ ਬੋਲੀ ਨਾਲ ਸਨੇਹ ਤੇ ਪਿਆਰ ਕਰਨ ਵਾਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੀ ਬੋਲੀ ਦੇ ਸਤਿਕਾਰ ਲਈ ਜਾਗ੍ਰਿਤ ਹੋ ਕੇ ਅੱਗੇ ਵਧ ਰਹੇ ਹਾਂ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਅੱਜ ਦੇ ਇਕੱਠ ਵਲੋਂ ਉਠਾਏ ਗਏ ਮਸਲੇ ਸਰਕਾਰ ਤੱਕ ਪੂਰੀ ਸੁਹਿਰਦਤਾ ਨਾਲ ਪਹੁੰਚਾਉਣਗੇ। ਇਸ ਸਮਾਰੋਹ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਲਗਪਗ ਡੇਢ ਘੰਟੇ ਤੱਕ ਪੰਜਾਬੀ ਜ਼ੁਬਾਨ ਤੇ ਸੱਭਿਆਚਾਰਕ ਸਬੰਧੀ ਗੀਤ ਗਾ ਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਨ੍ਹਾਂ ਤੋਂ ਇਲਾਵਾ ਰੌਸ਼ਨ ਪ੍ਰਿੰਸ, ਦਿਲਜਾਨ ਅਤੇ ਦਲਵਿੰਦਰ ਦਿਆਲਪੁਰੀ ਨੇ ਵੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨ ਜਿੱਤਿਆ। ਸੰਮੇਲਨ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਵਾਲਿਆਂ 'ਚ ਦਿੱਲੀ ਤੋਂ ਡਾ: ਜਸਪਾਲ ਸਿੰਘ ਤੋਂ ਇਲਾਵਾ ਲਵਲੀ ਗਰੁੱਪ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ, ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ: ਐਸ. ਪੀ. ਸਿੰਘ ਉਬਰਾਏ, ਅਮਰੀਕਾ ਤੋਂ ਗਿੱਲ ਐਨਰਜੀ ਦੇ ਮਾਲਕ ਸ੍ਰੀ ਕਸ਼ਮੀਰ ਗਿੱਲ, ਜਲੰਧਰ ਨਗਰ ਨਿਗਮ ਦੇ ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਵਿਧਾਇਕ ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ, ਸਰਬ ਮਲਟੀਪਲੈਕਸ ਦੇ ਡਾਇਰੈਕਟਰ ਸ: ਪਰਮਵੀਰ ਸਿੰਘ ਤੇ ਹਰਪ੍ਰੀਤ ਸਿੰਘ, ਸ: ਹਰਬੰਸ ਸਿੰਘ ਚੰਦੀ, ਕੈਨੇਡਾ ਤੋਂ ਗ਼ਦਰੀ ਬਾਬਿਆਂ ਦੇ ਮੇਲੇ ਦੇ ਪ੍ਰਬੰਧਕ ਤੇ ਪ੍ਰੋ: ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਸਾਹਿਬ ਸਿੰਘ ਥਿੰਦ, ਸੀ. ਟੀ. ਇੰਸਟੀਚਿਊਟ ਦੇ ਐਮ. ਡੀ. ਮਨਵੀਰ ਸਿੰਘ, ਭਾਜਪਾ ਜਲੰਧਰ ਦੇ ਪ੍ਰਧਾਨ ਰਮੇਸ਼ ਸ਼ਰਮਾ, ਉੱਘੇ ਸੂਫੀ ਗਾਇਕ ਲਖਵਿੰਦਰ ਵਡਾਲੀ, ਸਮਾਜ ਸੇਵਿਕਾ ਸ੍ਰੀਮਤੀ ਪ੍ਰਵੀਨ ਅਬਰੋਲ, ਆਸਟ੍ਰੇਲੀਆ ਤੋਂ ਬਲਰਾਜ ਸੰਘਾ, ਸੰਤ ਨਿਰਮਲ ਦਾਸ ਜੌੜੇ ਵਾਲੇ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। ਮਾਰਚ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਸੀ ਤੇ ਜਨਤਕ ਸੰਗਠਨਾਂ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਮੰਚ ਦੇ ਸਕੱਤਰ ਸ੍ਰੀ ਦੀਪਕ ਬਾਲੀ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕੀਤਾ। ਉਨ੍ਹਾਂ ਅਖ਼ੀਰ ਵਿਚ ਵੱਖ-ਵੱਖ ਥਾਵਾਂ ਤੋਂ ਪੁੱਜੇ ਪਤਵੰਤਿਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ।

ਪੰਜਾਬ ਅਤੇ ਕੈਨੇਡਾ ਦੇ ਸਬੰਧ ਸੁਖ਼ਾਵੇਂ ਹੋਣ ਦੀ ਕਾਮਨਾ ਨਾਲ ਕੈਪਟਨ ਦੀ ਟਰੂਡੋ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਸਤਪਾਲ ਸਿੰਘ ਜੌਹਲ
ਅੰਮਿ੍ਤਸਰ, 21 ਫਰਵਰੀ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ• ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੱਜ ਅੰਮਿ੍ਤਸਰ ਦੇ ਤਾਜ ਹੋਟਲ 'ਚ ਹੋਈ ਮੀਟਿੰਗ ਬਾਅਦ ਦੁਪਹਿਰ ਲਗਪਗ ਅੱਧਾ ਘੰਟਾ ਚੱਲੀ, ਜਿਸ 'ਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਿਲ ਹੋਏ | ਹੋਟਲ 'ਚ ਕੈਪਟਨ ਅਮਰਿੰਦਰ ਸਿੰਘ ਟਰੂਡੋ ਤੇ ਹਰਜੀਤ ਸਿੰਘ ਸੱਜਣ ਤੋਂ ਪਹਿਲਾਂ ਪੁੱਜ ਗਏ ਸਨ ਅਤੇ 5ਵੀਂ ਮੰਜ਼ਿਲ 'ਤੇ ਠਰੰਮੇ ਨਾਲ ਇੰਤਜ਼ਾਰ ਕਰਦੇ ਦੇਖ਼ੇ ਗਏ | ਟਰੂਡੋ ਨੇ ਆ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾਇਆ ਤੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਤੇ ਪੰਜਾਬ ਦੇ ਸਬੰਧ ਚੰਗੇ ਹੋਣ ਦੀ ਕਾਮਨਾ ਕੀਤੀ | ਇਸ ਤੋਂ ਬਾਅਦ ਸ. ਸੱਜਣ ਨੇ ਵੀ ਕੈਪਟਨ ਨਾਲ ਹੱਥ ਮਿਲਾਇਆ ਅਤੇ ਤਿੰਨੇ ਆਗੂ ਮੀਟਿੰਗ ਵਾਲੇ ਕਮਰੇ ਵੱਲ• ਅੱਗੇ ਵੱਧ ਗਏ | ਗੱਲਬਾਤ ਦੌਰਾਨ ਟਰੂਡੋ ਨੇ ਅਖੰਡ ਭਾਰਤ ਦੀ ਹਮਾਇਤ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਅਤੇ ਸਾਂਝੇ ਮਸਲੇ ਆਪਸੀ ਸਹਿਯੋਗ ਨਾਲ ਹੱਲ ਕਰਨ ਦੀ ਇੱਛਾ ਪ੍ਰਗਟ ਕੀਤੀ | ਟਰੂਡੋ ਨੇ ਭਰੋਸਾ ਦਿੱਤਾ ਕਿ ਕੈਨੇਡਾ ਵਲੋਂ ਕਿਸੇ ਵੱਖ਼ਵਾਦੀ ਲਹਿਰ ਦਾ ਸਮਰਥਨ ਨਹੀਂ ਕੀਤਾ ਜਾਂਦਾ | ਅੱਤਵਾਦ ਤੇ ਨਫ਼ਰਤ ਫ਼ੈਲਾਉਣ ਵਾਲੀਆਂ ਸ਼ਕਤੀਆਂ ਨੂੰ ਕੈਨੇਡਾ ਵਲੋਂ ਉਤਸ਼ਾਹਿਤ ਨਹੀਂ ਕੀਤਾ ਜਾ ਸਕਦਾ ਅਤੇ ਅਜਿਹੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਚੌਕਸੀ ਵਧਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮਿਲਵਰਤਣ ਵਧਾਉਣ ਲਈ ਆਪਸੀ ਗੱਲਬਾਤ ਜ਼ਰੂਰ ਹੁੰਦੀ ਰਹਿਣੀ ਚਾਹੀਦੀ ਹੈ | ਦੋਵਾਂ ਨੇਤਾਵਾਂ ਨੇ ਖ਼ੇਤੀ, ਰੁਜ਼ਗਾਰ ਤੇ ਨਿਵੇਸ਼ ਦੇ ਖ਼ੇਤਰਾਂ 'ਚ ਆਪਸੀ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਸੱਭਿਆਚਾਰਕ ਅਦਾਨ-ਪ੍ਰਦਾਨ ਨਾਲ ਕੈਨੇਡਾ ਤੇ ਪੰਜਾਬ ਦੇ ਲੋਕਾਂ 'ਚ ਤਾਲਮੇਲ ਵਧਾਇਆ ਜਾ ਸਕਦਾ ਹੈ | ਮੀਟਿੰਗ ਉਪਰੰਤ ਸ. ਸੱਜਣ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੱਲਬਾਤ ਬਹੁਤ ਵਧੀਆ ਮਾਹੌਲ 'ਚ ਹੋਈ, ਜਿਸ ਦੌਰਾਨ ਟਰੂਡੋ ਨੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਮਹੱਤਵ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵਿਚਾਰ ਦੱਸੇ | ਜਦੋਂ 'ਅਜੀਤ' ਦੇ ਇਸ ਪੱਤਰਕਾਰ ਨੇ ਸ. ਸੱਜਣ ਨੂੰ ਪੁੱਛਿਆ ਕਿ, ਕੀ ਉਨ੍ਹਾਂ ਨੇ ਕੈਪਟਨ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਅੱਜ ਦੀ ਗੱਲਬਾਤ ਬਹੁਤ ਵਧੀਆ ਰਹੀ ਅਤੇ ਇਸ ਤੋਂ ਅੱਗੇ ਚੱਲਣਾ ਚਾਹੁੰਦੇ ਹਾਂ | ਇਸ ਤੋਂ ਬਾਅਦ ਦਿੱਲੀ ਪੁੱਜ ਕੇ ਜਦੋਂ ਟਰੂਡੋ ਨੂੰ ਪੁੱਛਿਆ ਗਿਆ ਕਿ ਕੈਨੇਡਾ ਤੇ ਪੰਜਾਬ ਵਿਚਕਾਰ ਮਾਹੌਲ ਵਧੀਆ ਸਿਰਜਣ ਲਈ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਆਉਣ ਦਾ ਸੱਦਾ ਕਿਉਂ ਨਹੀਂ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੋ ਖ਼ੜੋਤ ਵਾਲਾ ਮਾਹੌਲ ਸੀ ਉਸ ਨੂੰ ਸਹੀਂ ਕਰਨ ਲਈ ਅੱਜ ਸਹੀ ਦਿਸ਼ਾ ਵੱਲ• ਸ਼ੁਰੂਆਤ ਹੋਈ ਹੈ ਅਤੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ | ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਕੈਪਟਨ ਨੇ ਟਰੂਡੋ ਨਾਲ ਕੱਟੜਵਾਦ ਦਾ ਮੁੱਦਾ ਉਠਾਇਆ, ਜਿਸ 'ਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਨੂੰ ਘੋਖ਼ਣਗੇੇ | ਉਨ੍ਹਾਂ ਦੱਸਿਆ ਕਿ ਟਰੂਡੋ ਨੂੰ 9 (ਸ਼੍ਰੇਣੀ-ਏ) ਵਿਅਕਤੀਆਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ, ਜੋ ਕੈਨੇਡਾ 'ਚ ਰਹਿੰਦੇ ਹੋਏ ਪੰਜਾਬ 'ਚ ਨਫ਼ਰਤ ਫ਼ੈਲਾਅ ਰਹੇ ਹਨ |
ਦੋ ਘੰਟਿਆਂ ਬਾਅਦ ਦਿੱਲੀ ਪੁੱਜ ਕੇ ਇਸ ਬਾਰੇ ਟਰੂਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹੀ ਕੁਝ ਜਾਣਕਾਰੀ ਮੁੱਖ ਮੰਤਰੀ ਵਲੋਂ ਦਿੱਤੀ ਗਈ ਹੈ, ਜਿਸ ਨੂੰ ਹੋਰ ਡੰੂਘਾਈ 'ਚ ਘੋਖ਼ਣ ਦੀ ਲੋੜ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ | ਏਅਰ ਇੰਡੀਆ ਬੰਬ ਕਾਂਡ ਨਾਲ ਜੁੜੇ ਨਾਂਅ ਤਲਵਿੰਦਰ ਸਿੰਘ ਪ੍ਰਮਾਰ ਦੀਆਂ ਤਸਵੀਰਾਂ ਨਗਰ ਕੀਰਤਨ ਮੌਕੇ ਲਗਾਉਣ ਦੇ ਇਕ ਕੈਨੇਡੀਅਨ ਅੰਗਰੇਜ਼ੀ ਮੀਡੀਆ ਦੇ ਪੱਤਰਕਾਰ ਵਲੋਂ ਉਠਾਏ ਮੁੱਦੇ ਬਾਰੇ ਟਰੂਡੋ ਨੇ ਕਿਹਾ ਕਿ ਜੇਕਰ ਕੈਨੇਡਾ ਵਿਖੇ ਕਿਸੇ ਵਲੋਂ ਅੱਤਵਾਦੀਆਂ ਨੂੰ ਵਡਿਆਇਆ ਜਾਂਦਾ ਹੈ ਤਾਂ ਅਸੀਂ ਇਸ ਦੀ ਨਿੰਦਾ ਕਰਦੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦਾ ਆਪਸੀ ਮੇਲ-ਮਿਲਾਪ ਵਧਾਉਣ 'ਚ ਯਕੀਨ ਰੱਖ਼ਦੇ ਹਾਂ | ਕੈਪਟਨ ਨੇ ਟਰੂਡੋ ਨੂੰ ਅੰਮਿ੍ਤਸਰ ਪੁੱਜਣ 'ਤੇ ਸਤਿਕਾਰ ਦਿੱਤਾ ਅਤੇ ਆਪਣੇ ਦਿਲ ਦੀ ਗੱਲ ਕਰਨ ਲਈ ਪਹਿਲਕਦਮੀਆਂ ਵੀ ਕੀਤੀਆਂ | ਉਧਰ ਟਰੂਡੋ ਨੇ ਮਨੁੱਖ਼ੀ ਅਧਿਕਾਰਾਂ ਦੀ ਰੱਿਖ਼ਆ ਤੇ ਔਰਤਾਂ ਨੂੰ ਬਰਾਬਰਤਾ ਦੇਣ ਦੀ ਗੱਲ ਕਹਿਣ ਤੋਂ ਗੁਰੇਜ਼ ਵੀ ਨਹੀਂ ਕੀਤਾ |
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੀ ਕਿਤਾਬ 'ਆਨਰ ਐਾਡ ਫਿਡੇਲਿਟੀ-ਵਰਲਡ ਵਾਰ-1' ਅਤੇ ਉੱਘੇ ਲੇਖਕ ਖ਼ੁਸ਼ਵੰਤ ਸਿੰਘ ਦੀ ਕਿਤਾਬ 'ਹਿਸਟਰੀ ਆਫ਼ ਸਿੱਖਸ' ਭੇਟ ਕੀਤੀ | ਉਨ•੍ਹਾਂ ਨੇ ਸ੍ਰੀ ਟਰੂਡੋ ਦੀ ਪਤਨੀ ਸੋਫ਼ੀ ਟਰੂਡੋ ਨੂੰ ਪੰਜਾਬ ਦੀ ਰਵਾਇਤੀ ਫ਼ੁਲਕਾਰੀ ਤੇ ਸ਼ਾਲ ਵੀ ਭੇਟ ਕਰਨ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਤਿੰਨਾਂ ਬੱਚਿਆਂ ਨੂੰ ਕਈ ਤੋਹਫ਼ੇ ਵੀ ਦਿੱਤੇ |

ਸ਼ੋ੍ਰਮਣੀ ਕਮੇਟੀ ਵਲੋਂ ਜਸਟਿਨ ਟਰੂਡੋ ਦਾ ਪੰਥਕ ਰਵਾਇਤਾਂ ਅਨੁਸਾਰ ਸਨਮਾਨ

ਅੰਮਿ੍ਤਸਰ, 21 ਫ਼ਰਵਰੀ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਥਕ ਰਵਾਇਤਾਂ ਅਨੁਸਾਰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਸਿਰੋਪਾਓ, ਲੋਈ, ਗੋਲਡ ਪਲੇਟਡ ਸੁਨਹਿਰੀ ਸ੍ਰੀ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਇਆ ਗਿਆ ਸੁਨਹਿਰੀ ਮਾਡਲ, ਸ੍ਰੀਮਤੀ ਟਰੂਡੋ ਨੂੰ ਸਿਰੋਪਾਓ, ਸ਼ਾਲ, ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਸੁਨਹਿਰੀ ਤਸਵੀਰ ਤੇ ਉਨ੍ਹਾਂ ਦੇ ਬੱਚਿਆਂ ਨੂੰ ਛੋਟੇ ਅਕਾਰ ਦਾ ਸੁਨਹਿਰੀ ਮਾਡਲ, ਸਿਰੋਪਾਓ ਤੇ ਸਿੱਖ ਇਤਿਹਾਸ ਸਬੰਧੀ ਧਾਰਮਿਕ ਸਚਿੱਤਰ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਿੱਲੀ ਸਿੱਖ ਗੁ: ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ, ਅਕਾਲੀ ਆਗੂ ਜਥੇਦਾਰ ਤੋਤਾ ਸਿੰਘ, ਜਗਜੀਤ ਸਿੰਘ ਜੱਗੀ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਭਾਈ ਮਨਜੀਤ ਸਿੰਘ, ਅੰਮਿ੍ਤਪਾਲ ਸਿੰਘ, ਸਰਬਜੀਤ ਸਿੰਘ ਤੇ ਸਰਤਾਜ ਸਿੰਘ ਆਦਿ ਵੀ ਹਾਜ਼ਰ ਸਨ |

ਕਮਲ ਹਸਨ ਵਲੋਂ 'ਮੱਕਲ ਨੀਤੀ ਮੱਯਮ' ਪਾਰਟੀ ਦਾ ਐਲਾਨ

ਅਬਦੁਲ ਕਲਾਮ ਦੇ ਘਰ ਤੋਂ ਕੀਤੀ ਰਾਜਨੀਤਕ ਸਫ਼ਰ ਦੀ ਸ਼ੁਰੂਆਤ
ਰਾਮੇਸ਼ਵਰਮ/ਮਦੁਰਾਈ, 21 ਫਰਵਰੀ (ਏਜੰਸੀ)- ਪ੍ਰਸਿੱਧ ਅਦਾਕਾਰ ਕਮਲ ਹਸਨ ਨੇ ਅੱਜ ਮੁਦਰਾਈ ਵਿਖੇ 'ਮੱਕਲ ਨੀਤੀ ਮੱਯਮ' ਪਾਰਟੀ ਦੇ ਐਲਾਨ ਨਾਲ ਆਪਣੇ ਰਾਜਨੀਤਕ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਮਲ ਹਸਨ ਨੇ ਕਿਹਾ ਕਿ ਉਹ ਤੁਹਾਡੇ ਨੇਤਾ ਨਹੀਂ ਹਨ ਸਗੋਂ ਆਪ ਦੇ ਔਜ਼ਾਰ (ਟੂਲ) ਹਨ, ਉਨ੍ਹਾਂ ਆਪਣੀ ਪਾਰਟੀ ਦੇ ਨਾਂਅ ਦਾ ਤਰਜ਼ਮਾ ਕਰਦਿਆਂ ਇਸ ਨੂੰ ਲੋਕਾਂ ਲਈ ਇਨਸਾਫ਼ ਦਾ ਕੇਂਦਰ ਵਜੋਂ ਕੀਤਾ | ਇਸ ਤੋਂ ਪਹਿਲਾਂ ਅੱਜ ਸਵੇਰੇ ਮਰਹੂਮ ਸਾਬਕਾ ਰਾਸ਼ਟਰਪਤੀ ਡਾ: ਏ.ਪੀ.ਜੇ. ਅਬਦੁਲ ਕਲਾਮ ਦੇ ਘਰ ਤੋਂ ਆਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਹੈ | ਅਭਿਨੇਤਾ ਤੋਂ ਨੇਤਾ ਬਣਨ ਵਾਲੇ ਕਮਲ ਹਸਨ ਨੇ ਇਥੇ ਡਾ: ਕਲਾਮ ਦੇ ਘਰ ਉਨ੍ਹਾਂ ਦੇ ਵੱਡੇ ਭਤੀਜੇ ਏ.ਪੀ.ਜੇ. ਸ਼ੇਖ ਸਲੀਮ ਤੇ ਮਰਹੂਮ ਰਾਸ਼ਟਰਪਤੀ ਦੇ ਵੱਡੇ ਭਰਾ ਏ.ਪੀ.ਜੇ. ਮੁਹੰਮਦ ਮੁਥੂ ਮੀਰਾਨ ਮਰਾਈਕਿਯਾਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਅਸ਼ੀਰਵਾਦ ਲਿਆ | ਇਸ ਬਾਰੇ ਟਵੀਟ ਕਰ ਜਾਣਕਾਰੀ ਦਿੰਦਿਆਂ ਕਮਲ ਹਸਨ ਨੇ ਲਿਖਿਆ ਕਿ ਸਾਧਾਰਨ ਸ਼ੁਰੂਆਤ ਨਾਲ ਮਹਾਨਤਾ ਤੇ ਸਰਲਤਾ ਆ ਸਕਦੀ ਹੈ, ਇਕ ਮਹਾਨ ਵਿਅਕਤੀ ਦੇ ਘਰ ਤੋਂ ਸਾਧਾਰਨ ਸ਼ੁਰੂਆਤ ਕਰਨ 'ਤੇ ਬੇਹੱਦ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ | ਇਸ ਦੌਰਾਨ ਅੱਜ ਮੁਦਰਾਈ 'ਚ ਜਿਥੇ ਕਮਲ ਹਸਨ ਨੇ ਆਪਣੀ ਰਾਜਨੀਤਕ ਪਾਰਟੀ ਦਾ ਐਲਾਨ ਕਰਨਾ ਸੀ | ਉਥੇ ਲਗਾਈ ਇਕ ਵੱਡੀ ਐਲ.ਈ.ਡੀ. ਸਕਰੀਨ ਤੇੇਜ ਹਵਾਵਾਂ ਦੇ ਚੱਲਦਿਆਂ ਡਿੱਗ ਗਈ |

ਮੁੱਖ ਸਕੱਤਰ ਨਾਲ ਬਦਸਲੂਕੀ- 'ਆਪ' ਵਿਧਾਇਕਾਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ

ਨਵੀਂ ਦਿੱਲੀ, 21 ਫਰਵਰੀ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਬਦਸਲੂਕੀ ਦੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਸਰਕਾਰ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ | ਦਿੱਲੀ ਦੀ ਇਕ ਸਥਾਨਕ ਅਦਾਲਤ ਨੇ ਮਾਮਲੇ 'ਚ 'ਆਪ' ਦੇ ਦੋਵੇਂ ਵਿਧਾਇਕਾਂ ਨੂੰ ਵੀਰਵਾਰ ਤੱਕ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ, ਹਾਲਾਂਕਿ ਹਿਰਾਸਤ 'ਚ ਲੈ ਕੇ 'ਆਪ' ਵਿਧਾਇਕਾਂ ਅਮਾਨਤਉੱਲ੍ਹਾ ਖ਼ਾਨ ਤੇ ਪ੍ਰਕਾਸ਼ ਜਰਵਾਲ ਤੋਂ ਪੁੱਛਗਿਛ ਕਰਨ ਦੀ ਪੁਲਿਸ ਦੀ ਅਰਜ਼ੀ ਅਦਾਲਤ ਨੇ ਖ਼ਾਰਜ ਕਰ ਦਿੱਤੀ | ਵੀਰਵਾਰ ਨੂੰ ਹੀ ਅਦਾਲਤ ਇਨ੍ਹਾਂ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰੇਗੀ | ਗ੍ਰਹਿ ਮੰਤਰਾਲੇ ਨੇ ਵੀ ਇਸ ਪੂਰੇ ਮਾਮਲੇ ਸਬੰਧੀ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਤੋਂ ਰਿਪੋਰਟ ਮੰਗੀ ਹੈ ਤੇ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਮਾਕਨ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਵੀ ਇਸੇ ਮਸਲੇ ਸਬੰਧੀ ਉੱਪ ਰਾਜਪਾਲ ਨਾਲ ਮੁਲਾਕਾਤ ਕੀਤੀ |

ਕਿਊਬਿਕ ਦੀ ਵਿਧਾਨ ਸਭਾ 'ਚ ਕਿਰਪਾਨ ਪਾ ਕੇ ਆਉਣ 'ਤੇ ਪਾਬੰਦੀ ਬਰਕਰਾਰ

ਟੋਰਾਂਟੋ, 21 ਫਰਵਰੀ (ਏਜੰਸੀ)-ਕੈਨੇਡਾ ਦੀ ਇਕ ਅਦਾਲਤ ਨੇ ਸਿੱਖਾਂ ਦੇ ਇਕ ਧਾਰਮਿਕ ਚਿੰਨ ਕਿਰਪਾਨ ਨੂੰ ਪਾ ਕੇ ਕਿਊਬਿਕ ਦੀ ਰਾਸ਼ਟਰੀ ਵਿਧਾਨ ਸਭਾ 'ਚ ਦਾਖ਼ਲ ਹੋਣ 'ਤੇ ਲੋਕਾਂ 'ਤੇ ਲਗਾਈ ਗਈ ਮਨਾਹੀ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ | ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ ਦੇ ਦੋ ਮੈਂਬਰਾਂ ਵਲੋਂ ਫ਼ਰਵਰੀ 2011 'ਚ ਰਾਸ਼ਟਰੀ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਅਪਣਾਏ ਗਏ ਇਕ ਪ੍ਰਸਤਾਵ ਦੇ ਿਖ਼ਲਾਫ਼ ਅਪੀਲ ਕੀਤੀ ਸੀ | ਦੱਸਣਯੋਗ ਹੈ ਕਿ ਜਨਵਰੀ 2011 'ਚ ਵਿਧਾਨ ਸਭਾ 'ਚ ਇਕ ਬਿਆਨ ਦਰਜ ਕਰਵਾਉਣ ਮੌਕੇ ਬਲਪ੍ਰੀਤ ਸਿੰਘ ਅਤੇ ਹਰਮਿੰਦਰ ਕੌਰ ਆਪਣੀਆਂ ਕਿਰਪਾਨਾਂ ਨੂੰ ਉਤਾਰਨਾ ਨਹੀਂ ਚਾਹੁੰਦੇ ਸੀ | ਇਸ ਪ੍ਰਸਤਾਵ ਅਨੁਸਾਰ ਸੁਰੱਿਖ਼ਆ ਬਲਾਂ ਨੂੰ ਉਨ੍ਹਾਂ ਲੋਕਾਂ ਨੂੰ ਵਿਧਾਨ ਸਭਾ 'ਚ ਦਾਖ਼ਲ ਹੋਣ ਤੋਂ ਰੋਕਣ ਦਾ ਅਧਿਕਾਰ ਸੀ, ਜੋ ਕਿਰਪਾਨ ਉਤਾਰਨਾ ਨਹੀਂ ਚਾਹੁੰਦੇ ਸਨ | ਅਸਲ 'ਚ ਉਨ੍ਹਾਂ ਦਲੀਲ ਦਿੱਤੀ ਕਿ ਪ੍ਰਸਤਾਵ ਗ਼ੈਰ-ਸੰਵਿਧਾਨਕ ਸੀ ਪਰ ਫਿਰ ਆਪਣੀ ਸਥਿਤੀ ਇਹ ਕਹਿਣ ਲਈ ਬਦਲ ਦਿੱਤੀ ਕਿ ਇਹ ਕਾਨੂੰਨੀ ਸੀ ਪਰ ਗ਼ੈਰ-ਬੰਧਨਕਾਰੀ | ਟੋਰਾਂਟੋ ਸਟਾਰ ਦੀ ਰਿਪੋਰਟ ਦੇ ਅਨੁਸਾਰ ਕਿਊਬਿਕ ਦੀ ਅਪੀਲੀ ਅਦਾਲਤ ਦੇ ਜੱਜ ਜਸਟਿਸ ਪੈਟਰਿਕ ਹੇਲੀ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਖ਼ਾਰਜ ਕਰਦਿਆਂ ਹੇਠਲੀ ਅਦਾਲਤ ਵਲੋਂ ਦਿੱਤੇ ਗਏ ਫ਼ੈਸਲੇ ਨੂੰ ਬਰਕਰਾਰ ਰੱਖਿਆ, ਜਿਸ ਨੇ ਕਿਹਾ ਸੀ ਕਿ ਸੰਸਦੀ ਵਿਸ਼ੇਸ਼ ਅਧਿਕਾਰ ਅਨੁਸਾਰ ਕੌਮੀ ਵਿਧਾਨ ਸਭਾ ਨੂੰ ਆਪਣੇ ਨਿਯਮਾਂ ਨੂੰ ਸਥਾਪਤ ਕਰਨ ਦਾ ਅਧਿਕਾਰ ਹੈ |

ਨਿਗਰਾਨ ਸੂਚੀ 'ਚ ਸ਼ਾਮਿਲ ਹੋਣ ਤੋਂ ਬਚਣ ਲਈ ਪਾਕਿ ਨੂੰ ਮਿਲੀ 3 ਮਹੀਨੇ ਦੀ ਮੋਹਲਤ

ਇਸਲਾਮਾਬਾਦ, 21 ਫਰਵਰੀ (ਏਜੰਸੀ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਲੋਂ ਅੱਤਵਾਦੀ ਫੰਡਿਗ ਨੂੰ ਲੈ ਕੇ ਪਾਕਿਸਤਾਨ ਨੂੰ ਨਿਗਰਾਨੀ ਵਾਲੇ ਦੇਸ਼ਾਂ ਦੀ ਸੂਚੀ 'ਚ ਪਾਉਣ ਲਈ ਪੇਸ਼ ਪ੍ਰਸਤਾਵ ਨੂੰ ਵਿਸ਼ਵ ਵਿਆਪੀ ਵਿੱਤੀ ...

ਪੂਰੀ ਖ਼ਬਰ »

9,339 ਕਰਜ਼ਦਾਰਾਂ ਨੇ ਨਹੀਂ ਚੁੱਕਾਇਆ 1 ਲੱਖ 11 ਹਜ਼ਾਰ ਕਰੋੜ ਦਾ ਕਰਜ਼ਾ

ਨਵੀਂ ਦਿੱਲੀ, 21 ਫਰਵਰੀ (ਏਜੰਸੀਆਂ)-ਭਾਰਤੀ ਬੈਂਕਾਂ ਵਲੋਂ ਕਰਜ਼ ਦੇ ਰੂਪ 'ਚ ਦਿੱਤੇ 1,11,738 ਕਰੋੜ ਰੁਪਏ ਜਾਣਬੁੱਝ ਕੇ ਨਹੀਂ ਚੁਕਾਏ ਜਾ ਰਹੇ ਹਨ | ਕਰਜ਼ ਦੀ ਇਹ ਰਕਮ ਜਿਨ੍ਹਾਂ 9,339 ਕਰਜ਼ਦਾਰਾਂ ਨੇ ਲਈ ਹੈ, ਉਸ ਨੂੰ ਚੁਕਾਉਣ 'ਚ ਸਮਰੱਥ ਹਨ ਪਰ ਉਹ ਅਜਿਹਾ ਨਹੀਂ ਕਰ ਰਹੇ ਹਨ | ...

ਪੂਰੀ ਖ਼ਬਰ »

ਪਹਿਲੀ ਜੁਲਾਈ ਤੋਂ 13 ਅੰਕਾਂ ਦਾ ਹੋਵੇਗਾ ਨਵਾਂ ਮੋਬਾਈਲ ਨੰਬਰ

ਨਵੀਂ ਦਿੱਲੀ, 21 ਫਰਵਰੀ (ਏਜੰਸੀਆਂ)-ਤੁਹਾਡਾ ਮੋਬਾਈਲ ਨੰਬਰ ਜਲਦ ਹੀ ਬਦਲਣ ਵਾਲਾ ਹੈ | ਸਰਕਾਰ ਇਸ ਦੀ ਤਿਆਰੀ ਕਰ ਰਹੀ ਹੈ | ਹੁਣ ਮੋਬਾਈਲ ਨੰਬਰ 10 ਅੰਕਾਂ ਦਾ ਨਹੀਂ, ਬਲਕਿ 13 ਅੰਕਾਂ ਦਾ ਹੋਵੇਗਾ | 1 ਜੁਲਾਈ, 2018 ਤੋਂ ਬਾਅਦ ਨਵਾਂ ਨੰਬਰ ਲੈਣ 'ਤੇ 13 ਅੰਕਾਂ ਦਾ ਨਵਾਂ ਮੋਬਾਈਲ ...

ਪੂਰੀ ਖ਼ਬਰ »

ਈ.ਪੀ.ਐਫ. ਲਈ ਵਿਆਜ ਦਰ ਘਟਾ ਕੇ 8.55 ਫ਼ੀਸਦੀ ਕੀਤੀ

ਨਵੀਂ ਦਿੱਲੀ, 21 ਫਰਵਰੀ (ਏਜੰਸੀ)- ਕਰਮਚਾਰੀ ਭਵਿੱਖ ਨਿੱਧੀ ਸੰਗਠਨ (ਈ. ਪੀ. ਐਫ. ਓ.) ਨੇ ਸਾਲ 2017-18 ਲਈ ਵਿਆਜ ਦਰ ਨੂੰ ਘਟਾ ਦਿੱਤਾ ਹੈ | ਨਵੀਂ ਵਿਆਜ ਦਰ 8.55 ਫ਼ੀਸਦੀ ਹੋਵੇਗੀ, ਜੋ ਪਿਛਲੇ ਸਾਲ 8.65 ਫ਼ੀਸਦੀ ਸੀ | ਪ੍ਰਾਵੀਡੈਂਡ ਫੰਡ ਡਿਪਾਜਿਟ 'ਤੇ ਵਿਆਜ ਦਾ ਇਹ ਫ਼ੈਸਲਾ ਅੱਜ ...

ਪੂਰੀ ਖ਼ਬਰ »

ਈ.ਡੀ. ਵਲੋਂ ਫ਼ਰਜ਼ੀ ਕੰਪਨੀਆਂ 'ਤੇ ਛਾਪੇਮਾਰੀ

ਮੁੰਬਈ/ਨਵੀਂ ਦਿੱਲੀ, 21 ਫਰਵਰੀ (ਪੀ. ਟੀ. ਆਈ.)-ਪੀ.ਐਨ.ਬੀ. ਦੇ 11400 ਕਰੋੜ ਦੇ ਘੁਟਾਲੇ ਸਬੰਧੀ ਆਪਣੀ ਹਵਾਲਾ ਜਾਂਚ ਤਹਿਤ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੱਤਵੇਂ ਦਿਨ ਵੀ ਛਾਪੇਮਾਰੀ ਜਾਰੀ ਰੱਖਦਿਆਂ ਹੋਇਆਂ ਦੇਸ਼ ਭਰ 'ਚ 17 ਥਾਵਾਂ 'ਤੇ ਛਾਪੇ ਮਾਰੇ | ਇਨ੍ਹਾਂ 'ਚ ...

ਪੂਰੀ ਖ਼ਬਰ »

ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਛੋਟਾ ਬੇਟਾ ਛਾਇਆ ਇੰਟਰਨੈਟ 'ਤੇ

ਨਵੀਂ ਦਿੱਲੀ, 21 ਫਰਵਰੀ (ਏਜੰਸੀਆਂ-ਭਾਰਤ ਆਉਣ 'ਤੇ ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਛੋਟੇ ਬੇਟੇ ਹੈਡਰੀ 'ਤੇ ਹਨ | ਸਿਰਫ਼ ਪ੍ਰਧਾਨ ਮੰਤਰੀ ਹੀ ਨਹੀਂ, ਬਲਕਿ ਹੈਡਰੀ ਦੀ ਮਾਸੂਮੀਅਤ ਦੇ ਚਲਦੇ ਅਕਸਰ ਇੰਟਰਨੈਟ 'ਤੇ ਸੁਰਖ਼ੀਆਂ 'ਚ ਰਹਿਣ ਵਾਲਾ ...

ਪੂਰੀ ਖ਼ਬਰ »

ਕੈਨੇਡਾ ਸਰਕਾਰ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ

ਜਲੰਧਰ, 21 ਫਰਵਰੀ (ਅ.ਬ.)-ਵਿਨੇ ਹਰੀ ਵਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਦਿਆਂ ਹੋਇਆ ਕੈਨੇਡੀਅਨ ਅੰਬੈਸੀ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ 1,24,000/- ਵਿਦਿਆਰਥੀਆਂ ਨੂੰ ਸਾਲ 2017 ਵਿਚ ਵੀਜ਼ਾ ਦਿੱਤਾ | ਵਿਨੈ ਹਰੀ ਵਲੋਂ ਦੱਸਿਆ ਕਿ ਵਿਦਿਆਰਥੀ ...

ਪੂਰੀ ਖ਼ਬਰ »

ਸਥਿਤੀ ਰਿਪੋਰਟ ਜਲਦ ਦਾਖ਼ਲ ਕਰਨ ਲਈ ਭੋਗਲ ਵਲੋਂ ਯੂ.ਪੀ. ਦੇ ਮੁੱਖ ਮੰਤਰੀ ਨੂੰ ਮੰਗ-ਪੱਤਰ

ਨਵੀਂ ਦਿੱਲੀ, 21 ਫਰਵਰੀ (ਜਗਤਾਰ ਸਿੰਘ)-ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਦੀ ਅਗਵਾਈ 'ਚ ਵਫ਼ਦ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਂਅ ਮੰਗ ਪੱਤਰ ਸੌਾਪ ਕੇ 1984 ਕਾਨਪੁਰ ਦੰਗਿਆਂ ਮਾਮਲੇ ਦੇ ਦੋਸ਼ੀਆਂ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX