ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਤਿੰਨ ਡਾਇਰੈਕਟਰਾਂ ਖ਼ਿਲਾਫ਼ ਮਾਮਲਾ ਦਰਜ
. . .  4 minutes ago
ਨਵੀਂ ਦਿੱਲੀ, 19 ਫਰਵਰੀ - ਸੀ.ਬੀ.ਆਈ ਨੇ ਬੈਂਕ ਆਫ਼ ਬੜੌਦਾ ਦੀ ਸ਼ਿਕਾਇਤ 'ਤੇ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ, ਇਸ ਦੇ ਨਿਰਦੇਸ਼ਕਾਂ ਵਿਕਰਮ ਕੋਠਾਰੀ, ਸਾਧਨਾ ਕੋਠਾਰੀ...
ਈ.ਡੀ ਵੱਲੋਂ ਵਿਕਰਮ ਕੋਠਾਰੀ ਖ਼ਿਲਾਫ਼ ਮਾਮਲਾ ਦਰਜ
. . .  21 minutes ago
ਨਵੀਂ ਦਿੱਲੀ, 19 ਫਰਵਰੀ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡ੍ਰਿੰਗ ਐਕਟ ਤਹਿਤ ਰੋਟੋਮੈਕ ਪੈੱਨ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਖ਼ਿਲਾਫ਼ ਮਾਮਲਾ ਦਰਜ ਕਰ...
ਜਸਟਿਨ ਟਰੂਡੋ ਪਹੁੰਚੇ ਆਈ.ਆਈ.ਐੱਮ ਅਹਿਮਦਾਬਾਦ
. . .  27 minutes ago
ਅਹਿਮਦਾਬਾਦ, 19 ਫਰਵਰੀ (ਸਤਪਾਲ ਸਿੰਘ ਜੌਹਲ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਹਿਮਦਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐੱਮ) ਪਹੁੰਚ ਗਏ...
ਪੀ.ਐਨ.ਬੀ ਮਹਾਂਘੋਟਾਲੇ ਦੀ ਐੱਸ.ਆਈ.ਟੀ ਜਾਂਚ ਲਈ ਸੁਪਰੀਮ ਕੋਰਟ 'ਚ ਪਟੀਸ਼ਨ
. . .  41 minutes ago
ਨਵੀਂ ਦਿੱਲੀ, 19 ਫਰਵਰੀ - ਪੀ.ਐਨ.ਬੀ ਮਹਾਂਘੋਟਾਲੇ ਦੀ ਐੱਸ.ਆਈ.ਟੀ ਜਾਂਚ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ...
ਤਾਮਿਲਨਾਡੂ ਸਰਕਾਰ ਨੇ 22 ਫਰਵਰੀ ਨੂੰ ਬੁਲਾਈ ਸਰਵਦਲੀ ਮੀਟਿੰਗ
. . .  about 1 hour ago
ਚੇਨਈ, 19 ਫਰਵਰੀ - ਕਾਵੇਰੀ ਜਲ ਵਿਵਾਦ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ 22 ਫਰਵਰੀ ਨੂੰ ਸਰਵਦਲੀ ਮੀਟਿੰਗ...
ਭਾਜਪਾ ਨੇ ਯੂ.ਪੀ ਤੇ ਬਿਹਾਰ ਜ਼ਿਮਨੀ ਚੋਣ ਲਈ ਕੀਤਾ ਉਮੀਦਵਾਰਾਂ ਦਾ ਐਲਾਨ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜ਼ਿਮਨੀ ਚੋਣ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕੇ.ਐੱਸ ਪਟੇਲ ਉੱਤਰ ਪ੍ਰਦੇਸ਼ ਦੇ ਫੂਲਪੁਰ ਅਤੇ...
ਇਹ ਕਰਜ਼ੇ ਦਾ ਮਾਮਲਾ ਹੈ, ਧੋਖਾਧੜੀ ਦਾ ਨਹੀਂ - ਵਕੀਲ ਵਿਕਰਮ ਕੋਠਾਰੀ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੋਟੋਮੈਕ ਪੈੱਨ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਦੇ ਵਕੀਲ ਸ਼ਰਦ ਕੁਮਾਰ ਬਿੜਲਾ ਦਾ ਕਹਿਣਾ ਹੈ ਕਿ ਇਹ ਕਰਜ਼ੇ ਦਾ ਮਾਮਲਾ ਹੈ, ਧੋਖਾਧੜੀ...
ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਮਿਰਚ ਪਾਊਡਰ ਪਾ ਕੇ ਕੈਦੀ ਫ਼ਰਾਰ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਵਿਖੇ ਡਾਕਟਰੀ ਜਾਂਚ ਲਈ ਲਿਆਂਦਾ ਕੈਦੀ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਮਿਰਚ ਪਾਊਡਰ...
ਐਡਵੋਕੇਟ ਵਿਜੇ ਅਗਰਵਾਲ ਹੋਣਗੇ ਨੀਰਵ ਮੋਦੀ ਦੇ ਵਕੀਲ
. . .  about 1 hour ago
ਜ਼ਮੀਨ ਹੜੱਪਣ ਦੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਖ਼ਿਲਾਫ਼ ਮਾਮਲਾ ਦਰਜ
. . .  about 1 hour ago
ਪੀ.ਐਨ.ਬੀ ਮਹਾਂਘੋਟਾਲਾ : ਈ.ਡੀ ਵੱਲੋਂ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ
. . .  about 2 hours ago
ਕੈਨੇਡਾ ਦੇ ਉੱਚ ਅਧਿਕਾਰੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮੁੜ ਤੋਂ ਦੌਰਾ
. . .  about 2 hours ago
ਜਸਟਿਨ ਟਰੂਡੋ ਨੇ ਅਕਸ਼ਰਧਾਮ ਮੰਦਿਰ ਟੇਕਿਆ ਮੱਥਾ
. . .  about 2 hours ago
ਸੁਖਬੀਰ ਬਾਦਲ ਮੇਰੇ ਖ਼ਿਲਾਫ਼ ਸਬੂਤ ਪੇਸ਼ ਕਰਨ - ਦਰਸ਼ਨ ਬਰਾੜ
. . .  about 3 hours ago
ਬੈਂਸ ਭਰਾਵਾਂ ਦੀ ਸੁਰੱਖਿਆ 'ਚ ਵਾਧਾ
. . .  about 3 hours ago
ਲਿਪ ਤੇ ਆਪ ਵੱਲੋਂ ਪੁਲਿਸ ਨੂੰ 24 ਘੰਟੇ ਦਾ ਅਲਟੀਮੇਟਮ
. . .  about 3 hours ago
ਜਸਟਿਨ ਟਰੂਡੋ ਅਕਸ਼ਰਧਾਮ ਮੰਦਿਰ ਲਈ ਰਵਾਨਾ
. . .  about 3 hours ago
ਜਸਟਿਨ ਟਰੂਡੋ ਨੇ ਕੀਤਾ ਸਾਬਰਮਤੀ ਆਸ਼ਰਮ ਦਾ ਦੌਰਾ
. . .  about 3 hours ago
ਗੁਜਰਾਤ ਨਗਰ ਨਿਗਮ ਚੋਣਾਂ ਦੇ ਨਤੀਜੇ : ਭਾਜਪਾ 37 ਤੇ ਕਾਂਗਰਸ 26 ਸੀਟਾਂ 'ਤੇ ਅੱਗੇ
. . .  about 4 hours ago
ਸਕੂਲ ਦੇ ਮੇਨ ਗੇਟ ਤੋਂ ਮਿਲੇ 2 ਬੰਬ
. . .  about 4 hours ago
ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਬੈਂਸ ਤੇ ਖਹਿਰਾ
. . .  about 3 hours ago
ਸੀ.ਬੀ.ਆਈ ਵੱਲੋਂ ਵਿਕਰਮ ਕੋਠਾਰੀ ਤੋਂ ਪੁੱਛਗਿੱਛ
. . .  about 4 hours ago
ਦਿੱਲੀ ਪੁਲਿਸ ਵੱਲੋਂ 5 ਕਿੱਲੋ ਹੈਰੋਇਨ ਸਮੇਤ 3 ਗ੍ਰਿਫ਼ਤਾਰ
. . .  about 4 hours ago
ਸਮਾਣਾ ਦੇ ਪਿੰਡ ਗਾਜ਼ੀਪੁਰ ਚ ਸਾਬਕਾ ਫੌਜੀ ਦਾ ਕਤਲ
. . .  about 5 hours ago
ਗੁਜਰਾਤ : 28 ਜ਼ਿਲਿਆਂ ਦੀਆਂ 74 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
. . .  about 6 hours ago
ਸੜਕ ਹਾਦਸੇ 'ਚ 2 ਸੁਰੱਖਿਆ ਬਲਾਂ ਦੀ ਮੌਤ
. . .  about 6 hours ago
ਪਾਕਿਸਤਾਨੀ ਕਲਾਕਾਰਾਂ ਨੂੰ ਬਾਲੀਵੁੱਡ 'ਚ ਕੰਮ ਨਹੀ ਮਿਲਣਾ ਚਾਹੀਦਾ - ਬਾਬੁਲ ਸੁਪਰੀਓ
. . .  about 7 hours ago
ਜਸਟਿਨ ਟਰੂਡੋ ਦਾ ਜਹਾਜ਼ ਉਡਾਣ ਲਈ ਤਿਆਰ
. . .  about 7 hours ago
ਸੁਰੱਖਿਆ ਬਲਾਂ ਨੇ ਅਣਪਛਾਤੇ ਵਿਅਕਤੀ ਨੂੰ ਕੀਤਾ ਢੇਰ
. . .  about 7 hours ago
ਪ੍ਰਧਾਨ ਮੰਤਰੀ ਦਾ ਕਰਨਾਟਕ ਦੌਰਾ ਅੱਜ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਦੱਖਣੀ ਅਫ਼ਰੀਕਾ ਨੂੰ ਪਹਿਲਾ ਝਟਕਾ, ਸਮਟਸ 14 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ : 3 ਓਵਰ ਤੋਂ ਬਾਅਦ ਦੱਖਣੀ ਅਫ਼ਰੀਕਾ 30/1
. . .  1 day ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ : 3 ਓਵਰਾਂ ਤੋਂ ਬਾਅਦ ਭਾਰਤ 37/1
. . .  1 day ago
ਰੂਸ : ਗਿਰਜਾਘਰ 'ਚ ਗੋਲੀਬਾਰੀ, 4 ਔਰਤਾਂ ਸਮੇਤ 5 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ
  •     Confirm Target Language  


ਜਸਟਿਨ ਟਰੂਡੋ ਨੇ ਪਰਿਵਾਰ ਸਮੇਤ ਕੀਤਾ ਤਾਜ ਮਹੱਲ ਦਾ ਦੀਦਾਰ

ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਸਤਪਾਲ ਸਿੰਘ ਜੌਹਲ
ਟੋਰਾਂਟੋ, 18 ਫਰਵਰੀ-ਭਾਰਤ ਦੀ ਸਰਕਾਰੀ ਫੇਰੀ 'ਤੇ ਬੀਤੇ ਕੱਲ੍ਹ ਦਿੱਲੀ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਆਪਣੀ ਪਤਨੀ ਸੋਫ਼ੀ ਟਰੂਡੋ ਅਤੇ ਬੱਚਿਆਂ ਨਾਲ ਆਗਰਾ ਵਿਖੇ ਤਾਜ ਮਹੱਲ ਦੇਖਣ ਗਏ | ਮੌਕੇ 'ਤੇ 'ਟੂਰ ਗਾਈਡ' ਨੇ ਉਨ੍ਹਾਂ ਨੂੰ ਤਾਜ ਮਹੱਲ ਦੇ ਇਤਿਹਾਸ ਅਤੇ ਮਹੱਤਵ ਤੋਂ ਜਾਣੂ ਕਰਵਾਇਆ | ਪੌਣੇ ਕੁ ਘੰਟੇ ਬਾਅਦ ਬਾਹਰ ਨਿਕਲਣ ਤੋਂ ਪਹਿਲਾਂ ਸ੍ਰੀ ਟਰੂਡੋ ਨੇ ਗੈੱਸਟ ਬੁੱਕ 'ਚ ਦਸਤਖ਼ਤ ਕੀਤੇ, ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਦੁਨੀਆ ਦੀਆਂ ਸਭ ਤੋਂ ਸੁੰਦਰ ਥਾਵਾਂ 'ਚੋਂ ਇਕ ਤਾਜ ਮਹੱਲ ਦੇਖ ਕੇ ਉਹ ਬੇਹੱਦ ਪ੍ਰਭਾਵਿਤ ਹਨ ਅਤੇ ਇਸ ਦੌਰੇ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਗੈੱਸਟ ਬੁੱਕ 'ਚ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੇ ਵੀ ਆਪਣੀ ਸਹੀ ਪਾਈ | ਪੱਤਰਕਾਰਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਆਖਿਆ ਕਿ 35 ਸਾਲ ਪਹਿਲਾਂ 11 ਸਾਲਾਂ ਦੀ ਉਮਰ 'ਚ ਉਹ ਆਪਣੇ ਪਿਤਾ (ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਏਲੀਅਟ ਟਰੂਡੋ) ਨਾਲ ਤਾਜ ਮਹੱਲ ਦੇਖਣ ਆਏ ਸਨ ਤੇ ਹੁਣ ਉਦੋਂ ਆ ਸਕੇ ਹਨ ਜਦੋਂ ਉਹ ਆਪ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦਾ (ਮੌਕੇ 'ਤੇ ਮੌਜੂਦ) ਵੱਡਾ ਲੜਕਾ ਕਸਾਵੀਅਰ 10 ਸਾਲਾਂ ਦਾ ਹੈ | ਇਸ ਤੋਂ ਪਹਿਲਾਂ ਉਹ ਕੈਨੇਡਾ ਸਰਕਾਰ ਦੇ ਹਵਾਈ ਜਹਾਜ਼ ਵਿਚ ਦਿੱਲੀ ਤੋਂ ਸਵਾਰ ਹੋ ਕੇ ਆਗਰਾ ਵਿਖੇ ਹਵਾਈ ਸੈਨਾ ਦੇ ਹਵਾਈ ਅੱਡੇ 'ਤੇ ਪੁੱਜੇ | ਜਹਾਜ਼ ਦੀ ਕਮਾਂਡ ਕੈਨੇਡੀਅਨ ਹਵਾਈ ਸੈਨਾ ਦੇ ਸੀਨੀਅਰ ਪਾਇਲਟ ਕੈਪਟਨ ਮੈਟ ਵ੍ਹੈਲਮ ਤੇ ਲੈ. ਕਰਨਲ ਲੀਫ ਡ੍ਹਾਲ ਕੋਲ ਸੀ | ਜਹਾਜ਼ ਵਿਚ ਸ੍ਰੀ ਟਰੂਡੋ ਨਾਲ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ, ਕਾਢ, ਖੋਜ ਅਤੇ ਆਰਥਿਕ ਵਿਕਾਸ ਮੰਤਰੀ ਸ. ਨਵਦੀਪ ਸਿੰਘ ਬੈਂਸ, ਲੋਕ ਨਿਰਮਾਣ ਮੰਤਰੀ ਅਮਰਜੀਤ ਸੋਹੀ, ਵਿਗਿਆਨ ਮੰਤਰੀ ਕਿ੍ਸਟੀ ਡੰਕਨ ਅਤੇ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ ਵੀ ਮੌਜੂਦ ਸਨ | ਆਗਰਾ ਵਿਖੇ ਸ੍ਰੀ ਟਰੂਡੋ ਦੇ ਕਾਫ਼ਲੇ ਦੀ ਆਮਦ ਮੌਕੇ ਸੜਕਾਂ ਵਿਸ਼ੇਸ਼ ਤੌਰ 'ਤੇ ਸਾਫ਼ ਕੀਤੀਆਂ ਹੋਈਆਂ ਸਨ ਅਤੇ ਦੋਵੇਂ ਪਾਸੇ ਕਲੀ ਪਾਈ ਹੋਈ ਸੀ | ਰੂਟ 'ਚ ਪੈਂਦੇ ਬਾਜ਼ਾਰ ਨੂੰ ਦੁਪਹਿਰ 12 ਵਜੇ ਤੱਕ ਬੰਦ ਰੱਖਿਆ ਗਿਆ | ਸੁਰੱਖਿਆ ਦੇ ਪੱਖ ਤੋਂ ਹਵਾਈ ਅੱਡੇ ਤੋਂ ਤਾਜ ਮਹੱਲ ਦੇ ਮੁੱਖ ਦੁਆਰ ਤੱਕ ਸੜਕਾਂ ਦੇ ਦੋਵੇਂ ਪਾਸੇ ਪੁਲਿਸ ਦੇ ਵਰਦੀਧਾਰੀ ਹਥਿਆਰਬੰਦ ਜਵਾਨ ਮੁਸਤੈਦ ਖੜ੍ਹੇ ਸਨ ਅਤੇ ਦਸ ਕੁ ਕਿੱਲੋਮੀਟਰ ਦੇ ਰੂਟ ਉੱਪਰ ਆਵਾਜਾਈ ਬੰਦ ਰੱਖ ਕੇ ਸ੍ਰੀ ਟਰੂਡੋ ਦੇ ਕਾਫ਼ਲੇ ਦੀਆਂ ਗੱਡੀਆਂ ਨੂੰ ਤਾਜ ਮਹੱਲ ਦੇ ਮੁੱਖ ਦੁਆਰ ਤੱਕ ਪਹੁੰਚਾਇਆ ਗਿਆ | ਮੁੱਖ ਦੁਆਰ ਦੇ ਬਾਹਰ ਵੱਡੇ ਆਕਾਰ ਦੇ ਬੋਰਡ ਰੱਖੇ ਗਏ ਸਨ, ਜਿਨ੍ਹਾਂ ਉੱਪਰ ਸ੍ਰੀ ਟਰੂਡੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਨਾਲ 'ਲੌਾਗਲਿਵ ਕੈਨੇਡਾ ਇੰਡੀਆ ਫਰੈਂਡਸ਼ਿਪ' ਲਿਖਿਆ ਹੋਇਆ ਸੀ |
ਹੋਰਨਾਂ ਦੇ ਨਾਲ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਦੇ ਕਾਫ਼ਲੇ 'ਚ ਸ਼ਾਮਿਲ ਪੰਜ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ, ਜਗਦੀਸ਼ ਗਰੇਵਾਲ, ਬਿੱਲ ਸੰਧੂ, ਰਣਜੀਤ ਸਿੱਧੂ ਅਤੇ ਰਿਸ਼ੀ ਨਾਗਰ ਵੀ ਸਾਰਾ ਸਮਾਂ ਉਨ੍ਹਾਂ ਦੇ ਨਾਲ ਰਹੇ | ਤਾਜ ਮਹੱਲ ਤੋਂ ਬਾਅਦ ਸ੍ਰੀ ਟਰੂਡੋ ਸੜਕੀ ਰਸਤੇ ਮਥੁਰਾ ਪੁੱਜੇ, ਜਿੱਥੇ ਉਨ੍ਹਾਂ ਨੇ ਹਾਥੀਆਂ ਅਤੇ ਹੋਰ ਜੰਗਲ਼ੀ ਜਾਨਵਰਾਂ ਦੀ ਵਿਸ਼ਾਲ ਰੱਖ ਦਾ ਦੌਰਾ ਕੀਤਾ | ਉਥੇ ਹਾਥੀਆਂ ਨੂੰ ਖਾਣਾ ਖਵਾਇਆ ਅਤੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਰੱਖ 'ਚ ਹਾਥੀਆਂ ਦੇ ਰੋਜ਼ਾਨਾ ਜੀਵਨ ਬਾਰੇ ਜਾਣਕਾਰੀ ਦਿੱਤੀ | ਆਗਰਾ ਤੋਂ ਬਾਅਦ ਦੁਪਹਿਰ ਦਿੱਲੀ ਵਾਪਸ ਪੁੱਜ ਕੇ ਸ੍ਰੀ ਟਰੂਡੋ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਔਰਤਾਂ ਦੇ ਹੱਕਾਂ ਵਾਸਤੇ ਸਰਗਰਮ ਸੰਸਥਾਵਾਂ ਦੇ ਕੁਝ ਚੋਣਵੇਂ ਨੁਮਾਇੰਦਿਆਂ ਨਾਲ ਗੋਲਮੇਜ਼ ਮੀਟਿੰਗ ਕੀਤੀ, ਜਿਸ ਵਿਚ ਕੈਨੇਡਾ ਵਲੋਂ ਉਨ੍ਹਾਂ ਦਾ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਹੋਈ | ਸ੍ਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਮਨੁੱਖੀ ਅਧਿਕਾਰਾਂ, ਬਰਾਬਰਤਾ ਅਤੇ ਬੋਲਣ ਦੀ ਆਜ਼ਾਦੀ ਦਾ ਮੁੱਦਈ ਦੇਸ਼ ਹੈ | 19 ਫਰਵਰੀ ਨੂੰ ਸਵੇਰਸਾਰ ਸ੍ਰੀ ਟਰੂਡੋ ਅਤੇ ਉਨ੍ਹਾਂ ਦੇ ਨਾਲ ਚੱਲ ਰਹੀਆਂ ਸਾਰੀਆਂ ਸ਼ਖ਼ਸੀਅਤਾਂ ਅਹਿਮਦਾਬਾਦ ਪੁੱਜਣਗੀਆਂ ਜਿੱਥੇ ਕੁਝ ਹੋਰ ਰੁਝੇਵਿਆਂ ਤੋਂ ਇਲਾਵਾ ਮਹਾਤਮਾ ਗਾਂਧੀ ਦੇ ਨਿਵਾਸ ਸਥਾਨ ਸਾਬਰਮਤੀ ਆਸ਼ਰਮ ਨੂੰ ਦੇਖਣ ਅਤੇ ਉਥੇ ਚਰਖਾ ਕੱਤਣ ਦਾ ਪ੍ਰੋਗਰਾਮ ਹੈ | ਅਹਿਮਦਾਬਾਦ 'ਚ ਸਾਬਰਮਤੀ ਦਰਿਆ ਦੇ ਕੰਢੇ 'ਤੇ ਸਥਿਤ ਘਰ (ਹੁਣ ਯਾਦਗਾਰ) ਹੈ ਜਿੱਥੇ ਮਹਾਤਮਾ ਗਾਂਧੀ 1917 ਤੋਂ 1930 ਤੱਕ ਆਪਣੀ ਪਤਨੀ ਕਸਤੂਰਬਾ ਗਾਂਧੀ ਨਾਲ ਰਹੇ | ਉਥੇ ਕੈਨੇਡਾ ਤੋਂ ਕੁਝ ਸੰਸਦ ਮੈਂਬਰ ਵੀ ਸ੍ਰੀ ਟਰੂਡੋ ਦੇ ਕਾਫ਼ਲੇ 'ਚ ਸ਼ਾਮਿਲ ਹੋਣਗੇ ਜੋ ਵੱਖਰੀਆਂ ਉਡਾਣਾਂ ਰਾਹੀਂ ਕੈਨੇਡਾ ਤੋਂ ਭਾਰਤ ਪੁੱਜੇ ਹਨ |
ਪਾਇਲਟ ਨੇ ਸਤਪਾਲ ਸਿੰਘ ਜੌਹਲ ਨੂੰ ਦਿਖਾਇਆ ਕਾਕਪਿੱਟ
ਆਗਰਾ ਤੋਂ ਦਿੱਲੀ ਵਾਪਸ ਪਰਤਣ ਸਮੇਂ ਦਿਲਚਸਪ ਅਤੇ ਵਿਸ਼ੇਸ਼ ਘਟਨਾ ਉਦੋਂ ਵਾਪਰੀ ਜਦ ਜਹਾਜ਼ ਦੇ ਕੈਪਟਨ ਮੈਟ ਵ੍ਹੈਲਮ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫ਼ਲੇ 'ਚ ਸ਼ਾਮਿਲ 'ਅਜੀਤ' ਦੇ ਸਟਾਫ਼ ਰਿਪੋਰਟਰ ਸਤਪਾਲ ਸਿੰਘ ਜੌਹਲ ਤੇ ਸ੍ਰੀ ਟਰੂਡੋ ਦੀ ਪਬਲਿਕ ਰਿਲੇਸ਼ਨ ਅਫ਼ਸਰ ਵੰਦਨਾ ਕਟਾਰ ਨੂੰ ਕਾਕਪਿੱਟ 'ਚ ਉਨ੍ਹਾਂ ਦੇ ਮਗਰ ਲੱਗੀਆਂ ਸੀਟਾਂ ਉੱਪਰ ਬੈਠ ਕੇ ਸਫ਼ਰ ਕਰਨ ਤੇ ਜਹਾਜ਼ ਦੀ ਟੇਕਆਫ (ਉਡਾਣ) ਅਤੇ ਲੈਂਡਿੰਗ (ਉੱਤਰਨ) ਦੀ ਪ੍ਰਕਿਰਿਆ ਤੋਂ ਜਾਣੂ ਕਰਵਾਉਣ ਦਾ ਸੱਦਾ ਦਿੱਤਾ | ਸ. ਜੌਹਲ ਨੇ ਦੱਸਿਆ ਕਿ ਕੈਨੇਡਾ ਸਰਕਾਰ ਦੇ ਜਹਾਜ਼ ਦੀਆਂ ਤਕਨੀਕੀ ਬਾਰੀਕੀਆਂ ਜਾਣ ਕੇ ਬੜੀ ਪ੍ਰਸੰਨਤਾ ਹੋਈ ਅਤੇ ਪਾਇਲਟਾਂ ਵਲੋਂ ਕੀਤੇ ਗਏ ਏਨੇ ਵੱਡੇ ਭਰੋਸੇ 'ਤੇ ਖ਼ੁਸ਼ੀ ਹੋਈ | ਉਨ੍ਹਾਂ ਕਿਹਾ ਕਿ ਜਹਾਜ਼ ਦੇ ਕਾਕਪਿੱਟ ਵਿਚ ਦੋਵੇਂ ਪਾਇਲਟ (ਸ੍ਰੀ ਵ੍ਹੈਲਮ ਅਤੇ ਲੀਫ ਡ੍ਹਾਲ) ਆਪਸੀ ਸਹਿਯੋਗ ਅਤੇ ਸਲਾਹ ਨਾਲ ਹਵਾਈ ਪਟੜੀ ਤੋਂ ਉਡਾ ਕੇ ਲੈ ਗਏ ਤਾਂ ਉਹ ਦਿ੍ਸ਼ ਬੜੇ ਪ੍ਰਭਾਵਸ਼ਾਲੀ ਸਨ | ਪ੍ਰਧਾਨ ਮੰਤਰੀ ਸ੍ਰੀ ਟਰੂਡੋ ਦੇ ਨਾਲ ਬੈਠੇ ਸਾਰੇ ਕੈਬਨਿਟ ਮੰਤਰੀਆਂ ਨੇ ਕੈਪਟਨ ਵਲੋਂ ਸਤਪਾਲ ਸਿੰਘ ਜੌਹਲ ਨੂੰ ਪ੍ਰਕਿਰਿਆ ਵਿਚ ਸ਼ਾਮਿਲ ਕਰਨ ਦਾ ਭਰਵਾਂ ਸਵਾਗਤ ਕੀਤਾ |

ਟਰੂਡੋ ਦੀ ਕੈਪਟਨ ਨਾਲ ਹੋ ਸਕਦੀ ਹੈ ਮੁਲਾਕਾਤ

ਨਵੀਂ ਦਿੱਲੀ, 18 ਫਰਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਦੌਰੇ 'ਤੇ ਹਨ ਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਉਨ੍ਹਾਂ ਦੇ ਨਾਲ ਹਨ | ਸ੍ਰੀ ਟਰੂਡੋ ਦੀ 21 ਫਰਵਰੀ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਮੁਲਾਕਾਤ ਬਾਰੇ ਅਜੇ ਤੱਕ ਅਨਿਸ਼ਚਤਤਾ ਬਣੀ ਹੋਈ ਸੀ, ਪਰ ਮਿਲੀ ਤਾਜ਼ਾ ਪੁਖਤਾ ਜਾਣਕਾਰੀ ਮੁਤਾਬਿਕ ਸ੍ਰੀ ਟਰੂਡੋ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਬਣ ਰਹੀ ਹੈ | ਸ੍ਰੀ ਟਰੂਡੋ ਦੇ ਦਫ਼ਤਰ ਦੀ ਇਕ ਸੀਨੀਅਰ ਅਧਿਕਾਰੀ ਨੇ 'ਅਜੀਤ' ਦੇ ਇਸ ਪੱਤਰਕਾਰ ਨੂੰ ਦੱਸਿਆ ਕਿ ਸ. ਸੱਜਣ ਨੇ ਭਾਰਤ 'ਚ ਕੈਨੇਡਾ ਦੇ ਰਾਜਦੂਤ ਨਾਦਰ ਪਟੇਲ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਾਪੀ ਹੈ | ਇਹ ਵੀ ਕਿ ਸ੍ਰੀ ਨਾਦਰ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਦਫ਼ਤਰ ਨਾਲ ਇਸ ਬਾਰੇ ਸੰਪਰਕ ਕੀਤਾ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਅਜੇ ਮੀਟਿੰਗ ਦਾ ਸਮਾਂ ਅਤੇ ਦਿਨ ਤੈਅ ਨਹੀਂ ਹੋਇਆ, ਪਰ ਸੂਤਰਾਂ ਮੁਤਾਬਿਕ 21 ਫਰਵਰੀ ਨੂੰ ਹੀ ਇਹ ਮੁਲਾਕਾਤ ਹੋਣੀ ਚਾਹੀਦੀ ਹੈ ਕਿਉਂਕਿ ਅੰਮਿ੍ਤਸਰ ਤੋਂ ਇਲਾਵਾ ਸ੍ਰੀ ਟਰੂਡੋ ਦਾ ਪੰਜਾਬ 'ਚ ਹੋਰ ਕਿਤੇ ਜਾਣ ਦਾ ਪ੍ਰੋਗਰਾਮ ਨਹੀਂ ਹੈ | 11 ਤੋਂ 24 ਫਰਵਰੀ ਤੱਕ ਉਨ੍ਹਾਂ ਦੀਆਂ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗਾਂ ਸਮੇਤ ਹੋਰ ਰੁਝੇਵਿਆਂ ਭਰਪੂਰ ਏਜੰਡਾ ਹੈ | 24 ਫਰਵਰੀ ਦੀ ਰਾਤ ਨੂੰ ਸ੍ਰੀ ਟਰੂਡੋ ਕੈਨੇਡਾ ਵਾਪਸ ਰਵਾਨਾ ਹੋ ਜਾਣਗੇ |

ਪੀ.ਐਨ.ਬੀ. ਘੁਟਾਲਾ

200 ਫਰਜ਼ੀ ਕੰਪਨੀਆਂ, ਬੇਨਾਮੀ ਸੰਪਤੀਆਂ ਈ.ਡੀ. ਤੇ ਆਈ.ਟੀ. ਵਿਭਾਗ ਦੇ ਰਡਾਰ 'ਤੇ

ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਵਿਚ ਹੋਏ 11400 ਕਰੋੜ ਰੁਪਏ ਦੇ ਘੁਟਾਲੇ, ਜਿਸ ਵਿਚ ਨੀਰਵ ਮੋਦੀ, ਉਸ ਦੇ ਰਿਸ਼ਤੇਦਾਰ ਅਤੇ ਕਾਰੋਬਾਰੀ ਭਾਈਵਾਲ ਮੇਹੁਲ ਚੋਕਸੀ ਤੇ ਹੋਰ ਸ਼ਾਮਿਲ ਹਨ, ਨੂੰ ਲੈ ਕੇ ਦੇਸ਼ ਭਰ ਵਿਚ ਛਾਪੇਮਾਰੀ ਦਾ ਸਿਲਸਿਲਾ ਜਾਰੀ ਹੈ | ਐਤਵਾਰ ਨੂੰ ਵੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦੇਸ਼ ਭਰ ਦੇ ਕਰੀਬ 15 ਸ਼ਹਿਰਾਂ 'ਚ 45 ਥਾਵਾਂ 'ਤੇ ਛਾਪੇਮਾਰੀ ਕੀਤੀ | 200 ਫ਼ਰਜ਼ੀ ਕੰਪਨੀਆਂ ਅਤੇ ਬੇਨਾਮੀ ਸੰਪਤੀਆਂ ਈ.ਡੀ. ਅਤੇ ਆਈ.ਟੀ. ਵਿਭਾਗ ਦੇ ਰਡਾਰ 'ਤੇ ਹਨ | ਮੋਦੀ, ਚੋਕਸੀ ਤੇ ਉਨ੍ਹਾਂ ਦੀਆਂ ਕੰਪਨੀਆਂ 'ਤੇ ਚੌਥੇ ਦਿਨ ਛਾਪੇਮਾਰੀ ਕਰ ਰਹੀ ਈ.ਡੀ. ਕਰੀਬ ਦੋ ਦਰਜਨ ਅਚੱਲ ਸੰਪਤੀਆਂ ਨੂੰ ਮਨੀ ਲਾਂਡਰਿੰਗ ਐਕਟ (ਪੀ.ਐਮ.ਐਲ.ਏ.) ਤਹਿਤ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ | ਈ.ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਛਾਪੇਮਾਰੀ 'ਚ ਕੋਲਕਾਤਾ ਵਿਚ ਗੀਤਾਂਜਲੀ ਅਤੇ ਨਕਸ਼ਤਰ ਦੇ 6 ਆਊਟਲੈੱਟਸ ਵੀ ਸ਼ਾਮਿਲ ਹਨ |
ਇਸ ਤੋਂ ਇਲਾਵਾ ਅਹਿਮਦਾਬਾਦ ਦੇ ਅਲਫਾ ਵਨ ਮਾਲ ਦੇ ਸ਼ਾਪਰਸ ਸਟਾਪ 'ਚ ਇਹ ਛਾਪੇਮਾਰੀ ਹੋਈ ਹੈ | ਅਧਿਕਾਰੀ ਨੇ ਦੱਸਿਆ ਕਿ ਮੋਦੀ, ਉਸ ਦੇ ਪਰਿਵਾਰ ਤੇ ਕੰਪਨੀਆਂ ਦੀਆਂ ਜ਼ਬਤ ਕੀਤੀਆਂ 29 ਜਾਇਦਾਦਾਂ ਦਾ ਈ.ਡੀ. ਵਲੋਂ ਮੁਲਾਂਕਣ ਕੀਤਾ ਜਾ ਰਿਹਾ ਹੈ | ਜਲਦ ਹੀ ਕੁਝ ਹੋਰ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਈ.ਡੀ. ਅਤੇ ਆਈ.ਟੀ. ਵਿਭਾਗ ਵਲੋਂ ਦੇਸ਼ ਅਤੇ ਵਿਦੇਸ਼ ਵਿਚ ਸਥਿਤ ਕਰੀਬ 200 ਫ਼ਰਜ਼ੀ ਕੰਪਨੀਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਰਾਹੀਂ ਇਸ ਘੁਟਾਲੇ ਵਿਚ ਪੈਸਾ ਪ੍ਰਾਪਤ ਕੀਤਾ ਗਿਆ ਹੈ | ਅਜਿਹਾ ਸ਼ੱਕ ਹੈ ਕਿ ਇਨ੍ਹਾਂ ਫ਼ਰਜ਼ੀ ਕੰਪਨੀਆਂ ਰਾਹੀਂ ਹਵਾਲਾ ਕਾਰੋਬਾਰ ਕੀਤਾ ਗਿਆ ਅਤੇ ਜ਼ਮੀਨ, ਸੋਨੇ ਤੇ ਮਹਿੰਗੇ ਪੱਥਰ ਦੇ ਰੂਪ ਵਿਚ ਬੇਨਾਮੀ ਸੰਪਤੀ ਬਣਾਈ ਗਈ ਜਿਸ ਬਾਰੇ ਆਮਦਨ ਕਰ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ | ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਈ. ਡੀ. ਅਤੇ ਆਈ.ਟੀ. ਵਿਭਾਗ ਵਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਸ ਮਾਮਲੇ ਵਿਚ ਈ.ਡੀ. ਵਲੋਂ ਹੁਣ ਤੱਕ 5674 ਕਰੋੜ ਦੇ ਹੀਰੇ, ਸੋਨੇ ਦੇ ਗਹਿਣੇ ਅਤੇ ਹੋਰ ਮਹਿੰਗੇ ਪੱਥਰ ਜ਼ਬਤ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਆਈ.ਟੀ. ਵਿਭਾਗ ਨੇ ਬੀਤੇ ਕੱਲ੍ਹ ਗੀਤਾਂਜਲੀ ਜੇਮਸ, ਇਸ ਦੇ ਪ੍ਰਮੋਟਰ ਮੇਹੁਲ ਚੋਕਸੀ ਤੇ ਹੋਰਾਂ ਦੇ 9 ਬੈਂਕ ਖਾਤੇ ਸੀਲ ਕਰ ਦਿੱਤੇ ਸਨ | ਇਸ ਤੋਂ ਇਲਾਵਾ ਮੋਦੀ, ਉਸ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੀਆਂ ਕੰਪਨੀਆਂ ਦੀਆਂ 29 ਜਾਇਦਾਦਾਂ ਤੇ 105 ਬੈਂਕ ਖਾਤੇ ਜ਼ਬਤ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਸੀ.ਬੀ.ਆਈ. ਵੀ ਦੇਖ ਰਹੀ ਹੈ |
ਗੀਤਾਂਜਲੀ ਸਮੂਹ ਦੀਆਂ 18 ਕੰਪਨੀਆਂ ਦੀ ਬੈਲੇਂਸ ਸ਼ੀਟ ਜਾਂਚ ਰਹੀ ਸੀ.ਬੀ.ਆਈ.
ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਸੀ.ਬੀ.ਆਈ. ਗੀਤਾਂਜਲੀ ਸਮੂਹ ਦੀਆਂ ਭਾਰਤ ਸਥਿਤ 18 ਕੰਪਨੀਆਂ ਦੀ ਬੈਲੇਂਸ ਸ਼ੀਟ ਦੀ ਜਾਂਚ ਪੜਤਾਲ ਕਰ ਰਹੀ ਹੈ ਜੋ ਮੇਹੁਲ ਚੋਕਸੀ ਵਲੋਂ ਪ੍ਰਮੋਟਡ ਹਨ | ਸੀ.ਬੀ.ਆਈ. ਅਜਿਹਾ ਇਸ ਲਈ ਕਰ ਰਹੀ ਹੈ ਤਾਂ ਕਿ ਪੰਜਾਬ ਨੈਸ਼ਨਲ ਬੈਂਕ ਵਲੋਂ ਦਿੱਤੀ ਗਈ 11384 ਕਰੋੜ ਰੁਪਏ ਦੀ ਗਰੰਟੀ ਦੇ ਆਧਾਰ 'ਤੇ ਵੱਖ-ਵੱਖ ਬੈਂਕਾਂ ਤੋਂ ਲਈ ਗਈ ਰਾਸ਼ੀ ਦੇ ਲੈਣ-ਦੇਣ ਦੀ ਪੂਰੀ ਲੜੀ ਦਾ ਪਤਾ ਲੱਗ ਸਕੇ | ਸੀ.ਬੀ.ਆਈ. ਅਧਿਕਾਰੀਆਂ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਬੈਂਕ ਅਧਿਕਾਰੀਆਂ ਗੋਕੁਲਨਾਥ ਸ਼ੈਟੀ (ਸੇਵਾ-ਮੁਕਤ) ਅਤੇ ਮਨੋਜ ਖਰਾਟ ਅਤੇ ਨੀਰਵ ਮੋਦੀ ਦੀਆਂ ਕੰਪਨੀਆਂ ਦੇ ਇਕ ਹਸਤਾਖ਼ਰ ਕਰਤਾ ਤੋਂ ਇਲਾਵਾ ਪੀ.ਐਨ.ਬੀ. ਦੇ ਹੋਰ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ |
ਕ੍ਰਿਸਿਲ ਨੇ ਪੀ.ਐਨ.ਬੀ. ਦੀ ਰੇਟਿੰਗ ਨੂੰ 'ਨਿਗਰਾਨੀ' 'ਚ ਰੱਖਿਆ
ਮੁੰਬਈ, 18 ਫਰਵਰੀ (ਏਜੰਸੀ)-ਰੇਟਿੰਗ ਏਜੰਸੀ ਕ੍ਰਿਸਿਲ ਨੇ ਘੁਟਾਲੇ ਵਿਚ ਫਸੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਦੀ ਰੇਟਿੰਗ ਨੂੰ 'ਨਿਗਰਾਨੀ' ਵਿਚ ਰੱਖਿਆ ਹੈ | ਬੈਂਕ 'ਚ ਹੋਏ 11400 ਕਰੋੜ ਰੁਪਏ ਦੇ ਘੁਟਾਲੇ ਦੇ ਖ਼ੁਲਾਸੇ ਤੋਂ ਬਾਅਦ ਕ੍ਰਿਸਿਲ ਨੇ ਇਹ ਕਦਮ ਚੁੱਕਿਆ ਹੈ | ਰੇਟਿੰਗ ਏਜੰਸੀ ਨੇ ਜਨਤਕ ਖੇਤਰ ਦੇ ਬੈਂਕ ਨੂੰ ਉਸ ਦੇ ਵੱਖ-ਵੱਖ ਕਰਜ਼ਾ ਜੁਟਾਉਣ ਦੇ ਸਾਧਨਾਂ ਨੂੰ 'ਏਏਏ' ਅਤੇ 'ਏਏ' ਰੇਟਿੰਗ ਦਿੱਤੀ ਹੋਈ ਹੈ | ਕ੍ਰਿਸਿਲ ਨੇ ਕਿਹਾ ਕਿ ਧੋਖਾਧੜੀ ਦੇ ਖ਼ੁਲਾਸੇ ਤੋਂ ਬਾਅਦ ਅਸੀਂ ਪੀ.ਐਨ.ਬੀ. ਦੇ ਕਰਜ਼ ਜੁਟਾਉਣ ਦੇ ਸਾਧਨਾਂ (ਬਾਂਡ) ਨੂੰ ਦਿੱਤੀ ਗਈ ਰੇਟਿੰਗ ਨੂੰ 'ਨਿਗਰਾਨੀ' 'ਚ ਰੱਖਿਆ ਹੈ | ਕ੍ਰਿਸਿਲ ਨੇ ਹਾਲਾਂਕਿ ਕਿਹਾ ਕਿ ਮਾਮਲੇ 'ਚ ਸਪੱਸ਼ਟਤਾ ਆਉਣ ਤੋਂ ਬਾਅਦ ਉਹ ਰੇਟਿੰਗ ਨੂੰ ਨਿਗਰਾਨੀ ਤੋਂ ਹਟਾ ਦੇਵੇਗਾ ਅਤੇ ਉਸ ਬਾਰੇ ਆਖ਼ਰੀ ਫ਼ੈਸਲਾ ਕਰੇਗਾ |

ਈ. ਡੀ. ਨੇ ਚੰਡੀਗੜ੍ਹ ਸਥਿਤ ਏਲਾਂਤੇ ਮਾਲ 'ਚ ਮਾਰਿਆ ਛਾਪਾ

ਚੰਡੀਗੜ੍ਹ, 18 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਨੈਸ਼ਨਲ ਬੈਂਕ ਨਾਲ ਹੋਏ ਕਰੋੜਾਂ ਦੇ ਘਪਲੇ ਨੂੰ ਲੈ ਕੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਚੰਡੀਗੜ੍ਹ ਏਲਾਂਤੇ ਮਾਲ 'ਚ ਗੀਤਾਂਜਲੀ ਗਰੁੱਪ ਦੇ ਆਊਟਲੈੱਟ 'ਤੇ ਛਾਪੇਮਾਰੀ ਕੀਤੀ | ਸੂਤਰਾਂ ਅਨੁਸਾਰ ਈ.ਡੀ. ਵਲੋਂ ਇਸ ਮਾਮਲੇ 'ਚ ਦੇਸ਼ ਦੇ ਕਈ ਰਾਜਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਚੰਡੀਗੜ੍ਹ ਦੇ ਏਲਾਂਤੇ ਮਾਲ 'ਚ ਬਣੇ ਸ਼ਾਪਰਸ ਸਟਾਪ 'ਚ ਗੀਤਾਂਜਲੀ ਦਾ ਆਊਟਲੈੱਟ ਹੈ ਜਿੱਥੇ ਈ.ਡੀ. ਦੀ ਟੀਮ ਨੇ ਅੱਜ ਛਾਪੇਮਾਰੀ ਕੀਤੀ | ਦੁਪਹਿਰ ਸਮੇਂ ਪਹੁੰਚੀ ਈ.ਡੀ. ਦੀ ਟੀਮ ਵਲੋਂ ਇਹ ਜਾਂਚ ਦੇਰ ਸ਼ਾਮ ਤੱਕ ਜਾਰੀ ਰਹੀ | ਦਰਜਨ ਦੇ ਕਰੀਬ ਪਹੁੰਚੇ ਈ.ਡੀ. ਅਧਿਕਾਰੀਆਂ ਨੇ ਗੀਤਾਂਜਲੀ ਗਰੁੱਪ ਦੇ ਸੇਲਜ਼ਮੈਨਾਂ ਨੂੰ ਵਿੱਕਰੀ ਕਰਨ ਤੋਂ ਰੋਕ ਦਿੱਤਾ ਅਤੇ ਪਹਿਲਾਂ ਹੋਈ ਖ਼ਰੀਦ ਦੇ ਅੰਕੜੇ ਵੀ ਟੀਮ ਵਲੋਂ ਜਾਂਚੇ ਗਏ | ਸੂਤਰਾਂ ਅਨੁਸਾਰ ਸ਼ੋਅ ਰੂਮ 'ਚ ਸਜਾਵਟ ਲਈ ਲਾਏ ਗਹਿਣੇ ਤੇ ਮਹਿੰਗੀਆਂ ਘੜੀਆਂ ਨੂੰ ਵੀ ਈ.ਡੀ. ਦੀ ਟੀਮ ਨੇ ਜ਼ਬਤ ਕੀਤਾ ਹੈ | ਇਸ ਦੇ ਨਾਲ ਹੀ ਕੁਝ ਦਸਤਾਵੇਜ਼ ਵੀ ਈ.ਡੀ. ਨੇ ਆਪਣੇ ਕਬਜ਼ੇ 'ਚ ਲਏ ਹਨ | ਜਾਂਚ ਦੌਰਾਨ ਲੋਕਾਂ ਨੂੰ ਸ਼ੋਅ ਰੂਮ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ |

ਈਰਾਨ 'ਚ ਯਾਤਰੀ ਜਹਾਜ਼ ਹਾਦਸਾਗ੍ਰਸਤ-66 ਮੌਤਾਂ

ਤਹਿਰਾਨ, 18 ਫਰਵਰੀ (ਏਜੰਸੀ)-ਈਰਾਨ ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ | ਜਹਾਜ਼ ਤਹਿਰਾਨ ਤੋਂ ਯਾਸੂਜ ਜਾ ਰਿਹਾ ਸੀ | ਸਮਾਚਾਰ ਏਜੰਸੀ ਏ. ਪੀ. ਅਨੁਸਾਰ ਈਰਾਨ ਦੀ ਅਸੇਮਨ ਏਅਰਲਾਈਨਜ਼ ਨੇ ਦੱਸਿਆ ਕਿ ਉਸ ਦਾ ਜਹਾਜ਼ ਦੱਖਣੀ ਈਰਾਨ 'ਚ ਹਾਦਸਾਗ੍ਰਸਤ ਹੋ ਗਿਆ ਅਤੇ ਜਹਾਜ਼ 'ਚ ਸਵਾਰ 66 ਲੋਕਾਂ ਦੀ ਮੌਤ ਹੋ ਗਈ ਹੈ | ਜਹਾਜ਼ ਨੇ ਤਹਿਰਾਨ ਦੇ ਮੇਹਰਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ | ਅਸੇਮਨ ਏਅਰਲਾਈਨਜ਼ ਦੇ ਬੁਲਾਰੇ ਨੇ ਈਰਾਨ ਟੀ. ਵੀ. ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜਹਾਜ਼ 'ਚ ਇਕ ਬੱਚੇ ਸਮੇਤ 60 ਯਾਤਰੀ ਸਵਾਰ ਸਨ ਅਤੇ ਅਮਲੇ ਦੇ 6 ਮੈਂਬਰ ਸਵਾਰ ਸਨ | ਦੋ ਇੰਜਣਾਂ ਵਾਲਾ ਇਹ ਜਹਾਜ਼ ਛੋਟੀ ਦੂਰੀ ਲਈ ਵਰਤਿਆ ਜਾਂਦਾ ਸੀ | ਖ਼ਰਾਬ ਮੌਸਮ ਕਾਰਨ ਰਾਹਤ ਅਤੇ ਬਚਾਅ ਕਾਰਜਾਂ 'ਚ ਮੁਸ਼ਕਿਲ ਆ ਰਹੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਆਕਾਸ਼ 'ਚ ਧੁੰਦ ਸੀ | ਉਨ੍ਹਾਂ ਨੇ ਕਿਹਾ ਕਿ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਵਰਨਣਯੋਗ ਹੈ ਕਿ ਈਰਾਨ ਦੇ ਜ਼ਿਆਦਾਤਰ ਜਹਾਜ਼ ਪੁਰਾਣੇ ਹੋ ਚੁੱਕੇ ਹਨ ਅਤੇ ਹਾਲ ਹੀ ਦੇ ਦਿਨਾਂ 'ਚ ਉਥੇ ਜਹਾਜ਼ ਦੁਰਘਟਨਾਵਾਂ ਵਧੀਆਂ ਹਨ | ਈਰਾਨ ਨੇ ਏਅਰਬੱਸ ਅਤੇ ਬੋਇੰਗ ਨਾਲ ਯਾਤਰੀ ਜਹਾਜ਼ ਖ਼ਰੀਦਣ ਲਈ ਸਮਝੌਤੇ ਕੀਤੇ ਹਨ | ਵਰਨਣਯੋਗ ਹੈ ਕਿ ਉਡਾਣ ਭਰਨ ਦੇ ਤੁਰੰਤ ਬਾਅਦ ਹੀ ਜਹਾਜ਼ ਰਡਾਰ ਤੋਂ ਗ਼ਾਇਬ ਹੋ ਗਿਆ ਸੀ | ਕੇਂਦਰੀ ਈਰਾਨ ਦੇ ਸੈਮੀਰੋਮ ਦੇ ਨੇੜੇ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਦੇਖਿਆ ਗਿਆ ਹੈ | ਰਾਹਤ ਅਤੇ ਬਚਾਅ ਟੀਮਾਂ ਨੂੰ ਘਟਨਾ ਸਥਾਨ 'ਤੇ ਭੇਜ ਦਿੱਤਾ ਗਿਆ |

ਤਿ੍ਪੁਰਾ ਵਿਧਾਨ ਸਭਾ ਚੋਣਾਂ 'ਚ 78.56 ਫ਼ੀਸਦੀ ਮਤਦਾਨ

ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਤਿ੍ਪੁਰਾ ਵਿਧਾਨ ਸਭਾ ਚੋਣਾਂ 'ਚ 78.56 ਫ਼ੀਸਦੀ ਮਤਦਾਨ ਹੋਇਆ ਹੈ | ਚੋਣ ਕਮਿਸ਼ਨ ਨੇ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਇਹ ਮਤਦਾਨ 17 ਫ਼ੀਸਦੀ ਘੱਟ ਹੈ | ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵਿਧਾਨ ਸਭਾ ਚੋਣਾਂ 'ਚ 91.82 ਫ਼ੀਸਦੀ ਮਤਦਾਨ ਹੋਇਆ ਸੀ | ਅੱਜ ਤਿ੍ਪੁਰਾ ਦੇ 60 'ਚੋਂ 59 ਵਿਧਾਨ ਸਭਾ ਹਲਕਿਆਂ ਲਈ ਮਤਦਾਨ ਹੋਇਆ | ਚਾਰੀਲਮ ਵਿਧਾਨ ਸਭਾ ਹਲਕੇ 'ਚ ਸੀ.ਪੀ.ਆਈ. (ਐਮ) ਉਮੀਦਵਾਰ ਰਾਮੇਂਦਰ ਨਾਰਾਇਣ ਦੇਬ ਬਰਮਾ ਦੀ ਪਿਛਲੇ ਹਫ਼ਤੇ ਮੌਤ ਹੋਣ ਕਾਰਨ ਮਤਦਾਨ ਨਹੀਂ ਹੋ ਸਕਿਆ | ਇੱਥੇ ਹੁਣ 12 ਮਾਰਚ ਨੂੰ ਵੋਟਾਂ ਪੈਣਗੀਆਂ | ਜ਼ਿਕਰਯੋਗ ਹੈ ਕਿ ਤਿ੍ਪੁਰਾ ਵਿਚ ਭਾਜਪਾ ਆਈ.ਪੀ.ਐਫ.ਟੀ. ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ ਜਦੋਂ ਕਿ ਕਾਂਗਰਸ ਇਕੱਲੇ ਤੌਰ 'ਤੇ ਚੋਣ ਮੈਦਾਨ 'ਚ ਨਿੱਤਰੀ ਹੈ | ਰਾਜ 'ਚ 2573413 ਰਜਿਸਟਰਡ ਵੋਟਰ ਹਨ ਜਿਨ੍ਹਾਂ 'ਚੋਂ 1305375 ਪੁਰਸ਼ ਜਦੋਂ ਕਿ 1268027 ਔਰਤਾਂ ਹਨ | ਸੂਬੇ 'ਚ ਤੀਜਾ ਿਲੰਗ ਸ਼ੇ੍ਰਣੀ ਦੇ 11 ਵੋਟਰ ਹਨ ਤੇ ਨਵੇਂ ਵੋਟਰਾਂ ਦੀ ਗਿਣਤੀ 47803 ਹੈ |

ਅਮਰੀਕਾ 'ਚ ਸਿੱਖ ਮੇਅਰ ਰਵਿੰਦਰ ਸਿੰਘ ਭੱਲਾ ਨੂੰ ਧਮਕੀਆਂ

ਹਿਊਸਟਨ, 18 ਫਰਵਰੀ (ਏਜੰਸੀ)-ਅਮਰੀਕਾ ਦੇ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਭਾਰਤੀ ਮੂਲ ਦੇ ਸਿੱਖ ਮੇਅਰ ਰਵਿੰਦਰ ਸਿੰਘ ਭੱਲਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ | ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਕ ਬਿਆਨ ਜਾਰੀ ਕਰ ਕੇ ਇਸ ਦੀ ਸੂਚਨਾ ਦਿੱਤੀ | ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਐਫ. ਬੀ. ਆਈ. ਦੀ ਅੱਤਵਾਦ ਵਿਰੋਧੀ ਦਸਤੇ ਦੇ ਨਾਲ ਸ਼ਹਿਰ ਦੀ ਸੁਰੱਖਿਆ ਲਈ ਸਰਗਰਮ ਹਾਂ | ਇਥੋਂ ਤੱਕ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੇ 'ਚ ਸ਼ਹਿਰ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ | ਸ਼ਹਿਰ ਦੇ ਬੁਲਾਰੇ ਜੁਆਨ ਮੇਲੀ ਅਨੁਸਾਰ ਇਕ ਵਿਅਕਤੀ ਸਿਟੀ ਹਾਲ 'ਚ ਦਾਖ਼ਲ ਹੋਇਆ ਅਤੇ ਉਸ ਨੇ ਜਾਂਚ ਤੋਂ ਪਹਿਲਾਂ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ਉਸ ਨੂੰ ਰੈਸਟ ਰੂਮ ਦੀ ਜ਼ਰੂਰਤ ਹੈ | ਜਦਕਿ ਭੱਲਾ ਉਸ ਸਮੇਂ ਦਫ਼ਤਰ 'ਚ ਨਹੀਂ ਸਨ, ਉਨ੍ਹਾਂ ਦੇ ਸਟਾਫ ਦੇ ਉਪ ਮੁਖੀ ਨੇ ਦੇਖਿਆ ਕਿ ਉਸ ਵਿਅਕਤੀ ਨੇ ਪ੍ਰਸ਼ਾਸਨਿਕ ਸਹਾਇਕ ਦੇ ਮੇਜ਼ ਵੱਲ ਇਕ ਬੈਗ ਸੁੱਟਿਆ, ਜਿਸ ਵਿਚ ਇਕ ਵਸਤੂ ਸੀ ਅਤੇ ਦਫ਼ਤਰ ਤੋਂ ਬਾਹਰ ਦੌੜ ਗਿਆ | ਹੋਬੋਕੇਨ ਦੇ ਪੁਲਿਸ ਮੁਖੀ ਕੇਨੇਥ ਫੇਰਾਂਟੇ ਨੇ ਦੱਸਿਆ ਕਿ ਵਿਭਾਗ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਮੇਅਰ ਅਤੇ ਸਿਟੀ ਹਾਲ ਆਉਣ ਵਾਲੇ ਹਰ ਵਿਅਕਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰਾਂਗੇ | ਵਰਨਣਯੋਗ ਹੈ ਕਿ ਰਵਿੰਦਰ ਸਿੰਘ ਭੱਲਾ ਪਹਿਲੇ ਸਿੱਖ ਹਨ ਜੋ ਅਮਰੀਕਾ ਸਿਟੀ ਦੇ ਮੇਅਰ ਹਨ | ਚੋਣ ਦੌਰਾਨ ਇਨ੍ਹਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ | 44 ਸਾਲਾ ਭੱਲਾ ਨੇ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਉਹ ਜਿੱਤ ਅਤੇ ਹਾਰ ਦੋਵਾਂ ਲਈ ਤਿਆਰ ਸੀ | ਹੁਣ ਜਦ ਉਹ ਜਿੱਤ ਚੁੱਕੇ ਹਨ ਤਾਂ ਉਹ ਹੋਬੋਕੇਨ ਨੂੰ ਅੱਗੇ ਲਿਜਾਣ ਲਈ ਕੰਮ ਕਰਨਗੇ | ਭੱਲਾ ਪਿਛਲੇ 17 ਸਾਲ ਤੋਂ ਇਥੋਂ ਦੇ ਨਿਵਾਸੀ ਹਨ | ਉਹ ਸਿਟੀ ਕੌਾਸਲ ਦੀ ਚੋਣ 2009 ਅਤੇ 2013 'ਚ ਦੋ ਵਾਰ ਜਿੱਤ ਚੁੱਕੇ ਹਨ |

ਲੋਕਤੰਤਰ ਭਾਜਪਾ ਦਾ ਮੂਲ ਸਿਧਾਂਤ-ਮੋਦੀ

ਨਵੀਂ ਦਿੱਲੀ, 18 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਮਹੀਨਿਆਂ 'ਚ ਤਿਆਰ ਹੋਏ ਅਤੇ ਤਕਰੀਬਨ 8000 ਵਰਗ ਮੀਟਰ 'ਚ ਫੈਲੇ ਭਾਜਪਾ ਦੇ ਨਵੇਂ ਮੁੱਖ ਦਫਤਰ ਦਾ ਅੱਜ ਉਦਘਾਟਨ ਕੀਤਾ | ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਦੱਸਿਆ ਕਿ 1.70 ਲੱਖ ...

ਪੂਰੀ ਖ਼ਬਰ »

ਫ਼ੌਜ ਵਲੋਂ ਜੰਮੂ-ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਜੰਮੂ, 18 ਫਰਵਰੀ (ਪੀ. ਟੀ. ਆਈ.)-ਫ਼ੌਜ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨੀ ਗੋਲੀਬਾਰੀ ਦੀ ਆੜ ਹੇਠ ਅੱਤਵਾਦੀਆਂ ਦੇ ਇਕ ਗਰੁੱਪ ਵਲੋਂ ਭਾਰਤ ਵਾਲੇ ਪਾਸੇ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ | ਫ਼ੌਜ ਦੇ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਵਲੋਂ ਵਿਧਾਇਕ ਬੈਂਸ ਦੀ ਕੁੱਟਮਾਰ

ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਐਕਸਟੈਨਸ਼ਨ 'ਚ ਅੱਜ ਦੁਪਹਿਰ ਕਾਂਗਰਸੀਆਂ ਵਰਕਰਾਂ ਵਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕੁੱਟਮਾਰ ਕੀਤੀ ਗਈ, ਜਿਸ 'ਚ ਸ. ਬੈਂਸ ਨੂੰ ਅੰਦਰੂਨੀ ਸੱਟਾਂ ...

ਪੂਰੀ ਖ਼ਬਰ »

ਆਸਟਰੇਲੀਆ ਖੇਤੀ, ਖੇਡਾਂ ਤੇ ਸੈਰ ਸਪਾਟਾ ਖੇਤਰਾਂ 'ਚ ਪੰਜਾਬ ਦਾ ਸਹਿਯੋਗ ਕਰਨ ਲਈ ਤਿਆਰ

ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਬੈਠਕ ਅੰਮਿ੍ਤਸਰ, 18 ਫਰਵਰੀ (ਜਸਵੰਤ ਸਿੰਘ ਜੱਸ)-ਆਸਟਰੇਲੀਆ ਫ਼ਸਲਾਂ ਦੀ ਰਹਿੰਦ-ਖੂੰਹਦ ਸਾਂਭਣ, ਮਿੱਟੀ ਤੇ ਪਾਣੀ ਵਰਗੇ ਜ਼ਰੂਰੀ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਖੇਤੀ ਉਤਪਾਦਾਂ ...

ਪੂਰੀ ਖ਼ਬਰ »

ਪੰਚਕੂਲਾ 'ਚ ਦੰਗਿਆਂ ਦਾ ਮਾਮਲਾ

ਅਦਾਲਤ ਵਲੋਂ 53 ਮੁਲਜ਼ਮ ਦੇਸ਼ ਧ੍ਰੋਹ ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤੋਂ ਮੁਕਤ

ਪੰਚਕੂਲਾ, 18 ਫਰਵਰੀ (ਕਪਿਲ)-ਬੀਤੀ 25 ਅਗਸਤ ਨੂੰ ਹੋਏ ਦੰਗਿਆਂ ਦੇ ਮਾਮਲੇ 'ਚ ਦਰਜ ਐਫ. ਆਈ. ਆਰ. ਨੰਬਰ 335 'ਚ ਨਾਮਜ਼ਦ 53 ਮੁਲਜ਼ਮਾਂ 'ਤੇ ਪੰਚਕੂਲਾ ਅਦਾਲਤ ਨੇ ਧਾਰਾ 121, 121ਏ ਅਤੇ ਧਾਰਾ 307 ਹਟਾ ਦਿੱਤੀ ਹੈ¢ ਇਸ ਸਬੰਧੀ ਬਚਾਅ ਪੱਖ ਦੇ ਵਕੀਲ ਸੁਰੇਸ਼ ਕੁਮਾਰ ਰੋਹਿਲਾ ਨੇ ਦੱਸਿਆ ਕਿ 25 ...

ਪੂਰੀ ਖ਼ਬਰ »

ਪੰਜਾਬੀ ਲੜਕੀ ਨਾਲ ਚਲਦੀ ਰੇਲ ਗੱਡੀ 'ਚ ਸਮੂਹਿਕ ਜਬਰ ਜਨਾਹ

ਪਟਨਾ, 18 ਫਰਵਰੀ (ਏਜੰਸੀ)-ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਦਿੱਲੀ ਤੋਂ ਰਾਂਚੀ ਜਾ ਰਹੀ ਇਕ 19 ਸਾਲਾ ਪੰਜਾਬੀ ਲੜਕੀ ਨਾਲ ਚੱਲਦੀ ਰੇਲ ਗੱਡੀ 'ਚ 2 ਲੜਕਿਆਂ ਵਲੋਂ ਸਮੂਹਿਕ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ, ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਲਈ ...

ਪੂਰੀ ਖ਼ਬਰ »

ਬੈਂਕ ਕਰਜ਼ਾ ਧੋਖਾਧੜੀ ਮਾਮਲਾ : ਫੋਰਟੀਜ਼ ਹੈਲਥ ਕੇਅਰ ਦੇ ਸਹਿ ਮਾਲਕ ਦੀ ਜਾਇਦਾਦ ਵੇਚਣ 'ਤੇ ਰੋਕ

ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਦਿੱਲੀ ਕਰਜ਼ ਰਿਕਵਰੀ ਟਿ੍ਬਿਊਨਲ (ਡੀ.ਆਰ.ਟੀ) ਨੇ ਰੈਨਬਕਸੀ ਲੈਬੋਰੇਟਰੀਜ਼ ਦੇ ਸਾਬਕਾ ਸੀ.ਈ.ਓ. ਤੇ ਫੋਰਟੀਜ਼ ਹੈਲਥ ਕੇਅਰ ਦੇ ਸਹਿ ਮਾਲਕ ਮਲਵਿੰਦਰ ਮੋਹਨ ਸਿੰਘ ਨੂੰ ਬੈਂਕ ਕਰਜ਼ੇ 'ਚ ਧੋਖਾਧੜੀ ਕਰਨ ਦੇ ਚੱਲਦਿਆਂ ਦਿੱਲੀ ਦੇ ਲੁਟੀਅਨ ...

ਪੂਰੀ ਖ਼ਬਰ »

ਕੈਨੇਡਾ ਦੇ ਸੰਸਦ ਮੈਂਬਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਨਤਮਸਤਕ

ਨਵੀਂ ਦਿੱਲੀ, 18 ਫਰਵਰੀ (ਸਤਪਾਲ ਸਿੰਘ ਜੌਹਲ)-ਕੈਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ 'ਤੇ ਕੁਝ ਕੈਨੇਡੀਅਨ ਸੰਸਦ ਮੈਂਬਰ ਵੀ ਦਿੱਲੀ ਪੁੱਜੇ ਹਨ | ਜਿਨ੍ਹਾਂ ਵਲੋਂ ਸਥਾਨਿਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ਦੀ ਜਾਣਕਾਰੀ ...

ਪੂਰੀ ਖ਼ਬਰ »

ਖੁੰਢ-ਚਰਚਾ

ਅਪਰਾਧੀ ਬਿਰਤੀ ਵਾਲੀ ਗਾਇਕੀ ਿਖ਼ਲਾਫ਼ ਮੁਹਿੰਮ ਪੰਜਾਬੀ ਗਾਇਕੀ ਰਾਹੀਂ ਨਵੀਂ ਪੀੜ੍ਹੀ ਨੂੰ ਨਸ਼ਾਖੋਰੀ, ਹਥਿਆਰਬੰਦ ਅਤੇ ਮਾਰ-ਧਾੜ ਲਈ ਉਕਸਾਉਣ ਿਖ਼ਲਾਫ਼ ਲੰਮੇ ਅਰਸੇ ਤੋਂ ਬਹੁਤ ਸਾਰੇ ਬੁੱਧੀਜੀਵੀ ਸਮੇਂ ਦੀਆਂ ਸਰਕਾਰਾਂ ਕੋਲੋਂ ਸੈਂਸਰ ਬੋਰਡ ਬਣਾਉਣ ਦੀ ਮੰਗ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX