ਤਾਜਾ ਖ਼ਬਰਾਂ


ਕਾਂਗਰਸੀ ਸਮੱਰਥਕਾਂ ਦੇ ਹਮਲੇ 'ਚ ਕਈ ਲੋਕਾਂ ਦੇ ਲੱਗੀਆਂ ਸੱਟਾਂ
. . .  9 minutes ago
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਦੇ ਵਾਰਡ ਨੰ. 48 'ਚ ਪੈਂਦੇ ਧੱਕਾ ਕਲੋਨੀ ਇਲਾਕੇ 'ਚ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਕੀਤੇ ਹਮਲੇ 'ਚ ਕਈ ਲੋਕਾਂ...
ਕੁੱਲੂ ਦੇ ਦਗੇਨੀ ਪਿੰਡ 'ਚ 11 ਘਰਾਂ ਨੂੰ ਲੱਗੀ ਅੱਗ
. . .  46 minutes ago
ਕੁੱਲੂ, 23 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਪੈਂਦੇ ਦਗੇਨੀ ਪਿੰਡ ਵਿਖੇ 11 ਘਰਾਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਦੀ...
ਸਕੂਲ ਬੱਸ ਪਲਟਣ ਕਾਰਨ 10 ਬੱਚੇ ਜ਼ਖਮੀ
. . .  54 minutes ago
ਹੁਸ਼ਿਆਰਪੁਰ, 23 ਫਰਵਰੀ - ਹੁਸ਼ਿਆਰਪੁਰ ਮਾਹਿਲਪੁਰ ਅੱਡਾ ਚੌਂਕ ਵਿਖੇ ਅੱਜ ਦੁਪਹਿਰ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ 10 ਦੇ ਕਰੀਬ ਬੱਚੇ ਤੇ ਅਧਿਆਪਕ ਜ਼ਖਮੀ ਹੋ ਗਏ। ਜ਼ਖਮੀਆਂ...
ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ ਦਿਨ ਵਧੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਆਈ.ਐਨ.ਐਕਸ ਮੀਡੀਆ ਮਨੀ ਲਾਡ੍ਰਿੰਗ ਦੇ ਮਾਮਲੇ 'ਚ ਕਾਰਤੀ ਚਿਦੰਬਰਮ ਦੇ ਸੀ.ਏ ਦੀ ਈ.ਡੀ ਹਿਰਾਸਤ ਤਿੰਨ...
ਜੇਲ੍ਹਾਂ ਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਵੀ ਸ਼ੁਰੂ ਹੋਵੇਗੀ ਮੁਹਿੰਮ-ਭਾਈ ਲੌਂਗੋਵਾਲ
. . .  about 1 hour ago
ਫ਼ਤਿਹਗੜ੍ਹ ਸਾਹਿਬ, 23 ਫਰਵਰੀ (ਅਰੁਣ ਅਹੂਜਾ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਜੇਲ੍ਹਾਂ ਵਿਚ ਨਜ਼ਰਬੰਦ ਕੈਦੀਆਂ ਨੂੰ ਗੁਰੂ ਲੜ ਜੋੜ ਕੇ ਉਨ੍ਹਾਂ ਦੀ ਜੀਵਨ ਵਿਚ ਸੁਧਾਰ ਲਿਆਉਣ ਦੇ ਮੰਤਵ ਨਾਲ ਪੰਜਾਬ ਦੀਆਂ ਜੇਲ੍ਹਾਂ ਵਿਚ ਧਰਮ ਪ੍ਰਚਾਰ ਲਹਿਰ...
ਵਿਜੀਲੈਂਸ ਵੱਲੋਂ ਐੱਸ.ਐੱਚ.ਓ ਤੇ ਹੌਲਦਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 1 hour ago
ਬਠਿੰਡਾ, 23 ਫਰਵਰੀ (ਕਮਲਜੀਤ) - ਵਿਜੀਲੈਂਸ ਬਿਉਰੋ ਬਠਿੰਡਾ ਨੇ ਤਲਵੰਡੀ ਸਾਬੋ ਦੇ ਐੱਸ.ਐੱਚ.ਓ ਅਤੇ ਹੌਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ...
ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  about 1 hour ago
ਰਾਏਪੁਰ, 23 ਫਰਵਰੀ - ਛੱਤੀਸਗੜ੍ਹ ਦੇ ਧਮਧਾਰੀ ਤੋਂ ਪੁਲਿਸ ਤੇ ਸੀ.ਆਰ.ਪੀ.ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਭਾਰੀ ਮਾਤਰਾ ਵਿਚ ਹਥਿਆਰ, ਗੋਲਾ ਬਾਰੂਦ, 4 ਨਕਸਲੀ...
ਅਦਾਲਤ ਵੱਲੋਂ 2 ਆਪ ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 minute ago
ਨਵੀਂ ਦਿੱਲੀ, 23 ਫਰਵਰੀ - ਦਿੱਲੀ ਦੇ ਮੁੱਖ ਸਕੱਤਰ ਨਾਲ ਬਦਸਲੂਕੀ ਦੇ ਮਾਮਲੇ 'ਚ ਆਪ ਵਿਧਾਇਕ ਅਮਾਨਤਉੱਲ੍ਹਾ ਖਾਨ ਅਤੇ ਪ੍ਰਕਾਸ਼ ਜਰਵਾਲ ਦੀ ਜ਼ਮਾਨਤ ਅਰਜ਼ੀ ਤੀਸ...
ਐੱਸ.ਟੀ.ਐੱਫ ਵੱਲੋ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  about 2 hours ago
ਬਠਿੰਡਾ 'ਚ ਭੁੱਕੀ ਚੂਰਾ ਪੋਸਤ ਦਾ ਭਰਿਆ ਟਰਾਲਾ ਕਾਬੂ
. . .  about 2 hours ago
ਪ੍ਰਿਅੰਕਾ ਚੋਪੜਾ ਨੇ ਨੀਰਵ ਮੋਦੀ ਨਾਲ ਖਤਮ ਕੀਤਾ ਇਕਰਾਰਨਾਮਾ
. . .  about 3 hours ago
ਦੋਵਾਂ ਦੇਸ਼ਾਂ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕਰਾਂਗਾ - ਮੋਦੀ
. . .  about 3 hours ago
ਭਾਰਤ ਤੇ ਕੈਨੇਡਾ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  about 4 hours ago
ਚੌਲ ਚੋਰੀ ਦੇ ਦੋਸ਼ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਸੈਲਫੀਆਂ ਵੀ ਲਈਆਂ
. . .  about 4 hours ago
ਕੀ ਜਾਂਚ ਏਜੰਸੀਆਂ ਅਮਿਤ ਸ਼ਾਹ ਤੋਂ ਪੁੱਛ ਗਿੱਛ ਕਰਨ ਦੀ ਹਿੰਮਤ ਰੱਖਦੀਆਂ ਹਨ - ਕੇਜਰੀਵਾਲ
. . .  about 5 hours ago
ਬਾਘਾ ਪੁਰਾਣਾ ਵਿਖੇ ਵੇਅਰ ਹਾਊਸ ਤੋਂ ਲੱਖਾਂ ਰੁਪਏ ਦੇ ਚਾਵਲ ਚੋਰੀ
. . .  about 5 hours ago
ਮੁੱਖ ਸਕੱਤਰ ਹਮਲਾ ਮਾਮਲਾ : ਕੇਜਰੀਵਾਲ ਦੀ ਰਿਹਾਇਸ਼ ਪਹੁੰਚੀ ਦਿੱਲੀ ਪੁਲਿਸ
. . .  about 5 hours ago
ਮੋਦੀ ਤੇ ਟਰੂਡੋ ਦੀ ਹੋਈ ਮੁਲਾਕਾਤ
. . .  about 6 hours ago
ਐਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਬੰਧਨ 'ਚ ਬੱਝੇ
. . .  about 6 hours ago
ਅੱਜ ਸ਼ਾਮ ਰਾਹੁਲ ਨਾਲ ਮੁਲਾਕਾਤ ਕਰਨਗੇ ਟਰੂਡੋ
. . .  about 6 hours ago
ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਅਨਾਜ ਮੰਡੀ ਕੀਤਾ ਨਜ਼ਰਬੰਦ
. . .  about 6 hours ago
ਟਰੂਡੋ ਤੇ ਸੁਸ਼ਮਾ ਵਿਚਕਾਰ ਮੁਲਾਕਾਤ
. . .  about 7 hours ago
ਟਰੂਡੋ ਪਰਿਵਾਰ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 7 hours ago
ਅੱਤਵਾਦ 'ਤੇ ਪਾਕਿਸਤਾਨ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਟਰੰਪ
. . .  about 7 hours ago
ਪਾਕਿਸਤਾਨ ਨੇ ਕਾਰਨਾਹ ਸੈਕਟਰ 'ਚ ਕੀਤੀ ਗੋਲੀਬਾਰੀ
. . .  about 7 hours ago
ਮੋਦੀ ਨੇ ਟਰੂਡੋ ਦਾ ਕੀਤਾ ਸ਼ਾਨਦਾਰ ਸਵਾਗਤ
. . .  about 8 hours ago
ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ
. . .  about 8 hours ago
ਸਕੂਲ ਬਾਹਰ ਵਿਦਿਆਰਥੀ ਦੀ ਬੇਰਹਿਮੀ ਨਾਲ ਹੱਤਿਆ
. . .  about 8 hours ago
ਸੁੰਜਵਾਂ ਫ਼ੌਜੀ ਕੈਂਪ 'ਤੇ ਹਮਲਾ ਮਾਮਲੇ 'ਚ ਐਨ.ਆਈ.ਏ. ਵਲੋਂ ਕੇਸ ਦਰਜ
. . .  about 9 hours ago
ਅੱਜ ਦਾ ਵਿਚਾਰ
. . .  about 10 hours ago
ਪਾਕਿਸਤਾਨ ਵੱਲੋਂ ਕੁਪਵਾੜਾ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  1 day ago
ਕੈਪਟਨ ਅਮਰਿੰਦਰ ਦੀ ਸੂਚੀ ਨੂੰ ਕੂੜੇਦਾਨ ਵਿਚ ਸੁੱਟੇਗਾ ਜਸਟਿਨ ਟਰੂਡੋ - ਸਿਮਰਨਜੀਤ ਸਿੰਘ ਮਾਨ
. . .  1 day ago
ਆਮਦਨ ਕਰ ਵਿਭਾਗ ਵਲੋਂ ਅੰਮ੍ਰਿਤ ਗਰੁੱਪ ਦੇ ਸ਼ੋ-ਰੂਮਾਂ 'ਤੇ ਛਾਪੇਮਾਰੀ
. . .  1 day ago
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਬੇਟਾ ਰਾਹੁਲ ਕੋਠਾਰੀ ਗ੍ਰਿਫਤਾਰ
. . .  1 day ago
ਰੇਲਵੇ 90,000 ਲੋਕਾਂ ਨੂੰ ਦੇਵੇਗਾ ਨੌਕਰੀ- ਗੋਇਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 12 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। -ਐਡਮੰਡ ਬਰਕ
  •     Confirm Target Language  


ਭਾਰਤ ਅਤੇ ਕੈਨੇਡਾ ਵਿਚਕਾਰ ਸਹਿਯੋਗ ਵਧਿਆ-ਟਰੂਡੋ

ਪ੍ਰਧਾਨ ਮੰਤਰੀ ਦੇ ਕਾਫਲੇ ਨਾਲ ਸਤਪਾਲ ਸਿੰਘ ਜੌਹਲ
ਨਵੀਂ ਦਿੱਲੀ, 22 ਫਰਵਰੀ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਨਵੀਂ ਦਿੱਲੀ ਵਿਖੇ ਉੱਦਮੀਆਂ ਅਤੇ ਨਿਵੇਸ਼ਕਾਂ ਦੇ ਉੱਚ-ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਲੋਕਾਂ ਵਿਚਕਾਰ ਸਹਿਯੋਗ ਵਧ ਰਿਹਾ ਹੈ ਅਤੇ ਰਿਸ਼ਤੇ ਗੂੜ੍ਹੇ ਹੁੰਦੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਰਿਸ਼ਤੇ ਗੂੜ੍ਹੇ ਹੋਣ ਨਾਲ ਤਰੱਕੀ ਹੁੰਦੀ ਹੈ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੱਖ ਕੌਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਾਂ ਅਤੇ ਸਾਰੇ ਭਾਈਚਾਰਿਆਂ ਦੇ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਨੇ ਕੈਨੇਡਾ ਦੀ ਕਾਮਯਾਬੀ ਅਤੇ ਤਾਕਤ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਫੇਰੀ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਮਿਹਨਤੀ ਅਤੇ ਕਾਮਯਾਬ ਸ਼ਖਸੀਅਤਾਂ ਨਾਲ ਮਿਲਣ ਦੇ ਮੌਕੇ ਮਿਲੇ ਹਨ। ਆਪਣੇ ਚਾਰ ਸਿੱਖ ਕੈਬਨਿਟ ਮੰਤਰੀਆਂ ਅਤੇ ਡੇਢ ਦਰਜਨ ਦੇ ਕਰੀਬ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰਾਂ ਦੇ ਕੰਮ ਨੂੰ ਉਨ੍ਹਾਂ ਨੇ ਸਰਾਹਿਆ। ਉਨ੍ਹਾਂ ਜ਼ਿਕਰ ਕੀਤਾ ਕਿ ਬੀਤੇ ਦਿਨਾਂ ਤੋਂ ਭਾਰਤ ਦੇ ਕਈ ਸ਼ਹਿਰਾਂ 'ਚ ਉਹ ਖ਼ੁਦ ਜਾ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਅੱਧੀ ਦਰਜਨ ਮੰਤਰੀ ਵੀ ਦੇਸ਼ ਭਰ ਵਿਚ ਜਾ ਕੇ ਕਾਰੋਬਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਫੇਰੀ ਦੌਰਾਨ 1 ਅਰਬ ਡਾਲਰ ਦੇ ਦੁਵੱਲੇ ਨਿਵੇਸ਼ ਦੇ ਕਰਾਰ ਕੀਤੇ ਗਏ ਹਨ। ਜਿਸ ਨਾਲ ਤਕਰੀਬਨ 6000 ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ। ਸ੍ਰੀ ਟਰੂਡੋ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੀ ਵਪਾਰਕ ਅਤੇ ਕਾਰੋਬਾਰੀ ਹਿੱਸੇਦਾਰੀ ਬਹੁਤ ਅਹਿਮ ਹੈ। ਭਾਰਤ ਕੈਨੇਡਾ ਬਿਜ਼ਨਸ ਕੌਂਸਲ ਦੇ ਇਸ ਸਮਾਗਮ ਮੌਕੇ ਹਾਲ ਵਿਚ ਮੌਜੂਦ 1000 ਦੇ ਕਰੀਬ (ਦੋਵਾਂ ਦੇਸ਼ਾਂ ਵਿਚ ਸਰਗਰਮ ਸਫ਼ਲ ਕੰਪਨੀਆਂ ਦੇ ਨੁਮਾਇੰਦੇ) ਸਰੋਤਿਆਂ ਨੂੰ ਸੰਬੋਧਨ ਕਰਦਿਆ ਸ੍ਰੀ ਟਰੂਡੋ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕ ਇਕੱਠੇ ਹਨ, ਜਿਸ ਕਰਕੇ ਸਾਡਾ ਭਵਿੱਖ ਉੱਜਲ ਹੈ। ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਵਿਚ ਸ੍ਰੀ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ ਵਿਚ 'ਜੀ ਆਇਆਂ ਨੂੰ' ਆਖਿਆ ਅਤੇ ਕੈਨੇਡਾ ਵਿਚ ਵਸੇ ਪੰਜਾਬੀ ਭਾਈਚਾਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਸ੍ਰੀ ਟਰੂਡੋ ਦੀ ਇਸ ਕਰਕੇ ਵੀ ਸ਼ਲਾਘਾ ਕੀਤੀ ਕਿ ਉਨ੍ਹਾਂ ਆਪਣੇ ਵਫ਼ਦ ਵਿਚ ਪੰਜਾਬ ਅਤੇ ਪੰਜਾਬੀਆਂ ਨੂੰ ਪੂਰਾ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਕਾਰ ਛੋਟੇ ਅਤੇ ਦਰਮਿਆਨੇ ਕਾਰੋਬਾਰ ਨੂੰ ਹੋਰ ਉਤਸ਼ਾਹਿਤ ਕੀਤੇ ਜਾਣ ਦੀਆਂ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਚ ਕਾਰੋਬਾਰ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਅਤੇ ਮੌਕੇ ਹਨ ਅਤੇ ਦੋਵਾਂ ਦੇਸ਼ਾਂ ਦੇ ਕਾਰੋਬਾਰੀ ਇਨ੍ਹਾਂ ਦਾ ਲਾਭ ਲੈ ਸਕਦੇ ਹਨ।
ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਬਾਰੇ
ਇਸੇ ਦੌਰਾਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਦੀઠਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਨੇਡਾ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਸਾਂਝੇ ਰੂਪ ਨਾਲ ਮਨਾਉਣ ਦਾ ਸੁਝਾਅ ਦਿੱਤਾ। ਹਰਸਿਮਰਤ ਕੌਰ ਬਾਦਲ ਨੇ ਇਥੇ ਭਾਰਤ-ਕੈਨੇਡਾ ਬਿਜ਼ਨਸ ਸੈਸ਼ਨ ਦੌਰਾਨ ਇਹ ਦੋਵੇਂ ਸੁਝਾਅ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਦਿੱਤੇ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਦੋਵੇਂ ਸੁਝਾਵਾਂ ਬਾਰੇ ਸੰਜੀਦਗੀ ਨਾਲ ਵਿਚਾਰ ਕਰਨਗੇ। ਇਸ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਨੇਡੀਅਨ ਕੰਪਨੀਆਂ ਨੂੰ ਭਾਰਤ ਦੇ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਸੈਕਟਰ ਵਿਚ ਸਿੱਧਾ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ) ਜ਼ੋਰਾਂ 'ਤੇ ਹੈ, ਕਿਉਂਕਿ ਇਸ ਸੈਕਟਰ ਅੰਦਰ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ।
|ਜਾਮਾ ਮਸਜਿਦ ਤੇ ਸੇਕਰਡ ਹਾਰਟ ਚਰਚ ਦੇਖਣ ਗਏ ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਪੁਰਾਣੀ ਦਿੱਲੀ 'ਚ ਸਥਿਤ ਇਤਿਹਾਸਕ ਜਾਮਾ ਮਸਜਿਦ 'ਚ ਗਏ। ਜਿੱਥੇ ਉਨ੍ਹਾਂ ਨੇ ਪ੍ਰਬੰਧਕਾਂ ਤੋਂ ਮਸਜਿਦ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸ੍ਰੀ ਟਰੂਡੋ ਨਾਲ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਸੰਸਦ ਮੈਂਬਰ ਰਾਜ ਗਰੇਵਾਲ ਵੀ ਹਾਜ਼ਰ ਸਨ। ਪੂਰੇ ਇਲਾਕੇ ਵਿਚ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਸੜਕਾਂ 'ਤੇ ਸਿਰਫ ਪੈਦਲ ਤੁਰ ਕੇ ਹੀ ਜਾਇਆ ਜਾ ਸਕਦਾ ਸੀ। ਵਾਹਨਾਂ ਦੀ ਆਵਾਜਾਈ ਬੰਦ ਕੀਤੀ ਗਈ ਸੀ। ਸ੍ਰੀ ਟਰੂਡੋ ਇਤਿਹਾਸਕ ਜਾਮਾ ਮਸਜਿਦ 'ਚ ਜਾਣ ਵਾਲੇ ਪਹਿਲੇ ਕੈਨੇਡੀਅਨ ਪ੍ਰਧਾਨ ਮੰਤਰੀ ਹਨ। ਇਸ ਤੋਂ ਬਾਅਦ ਸ੍ਰੀ ਟਰੂਡੋ ਦਿੱਲੀ ਵਿਖੇ 1935 ਵਿੱਚ ਬਣਾਏ ਸੇਕਰਡ ਹਾਰਟ ਚਰਚ ਵਿਚ ਗਏ। ਉਨ੍ਹਾਂ ਪਾਦਰੀ ਅਨਿਲ ਸੂਤੋ ਅਤੇ ਫਾਦਰ ਲਾਰੇਂਸ ਨਾਲ ਚਰਚ ਨੂੰ ਦੇਖਿਆ ਅਤੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਨਵੀਂ ਦਿੱਲੀ 'ਚ ਮਾਡਰਨ ਸਕੂਲ ਅੰਦਰ ਬਣੇ ਵਿਸ਼ਾਲ ਖੇਡ ਦੇ ਮੈਦਾਨ ਵਿੱਚ ਸ੍ਰੀ ਟਰੂਡੋ ਨੇ ਬੱਚਿਆਂ ਦੇ ਕ੍ਰਿਕਟ ਮੈਚ ਦਾ ਉਦਘਾਟਨ ਕੀਤਾ। ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਅਤੇ ਮੁਹੰਮਦ ਅਜ਼ਹਰੂਦੀਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅਜ਼ਹਰੂਦੀਨ ਦੀ ਮਦਦ ਨਾਲ ਸ੍ਰੀ ਟਰੂਡੋ ਦੇ ਛੋਟੇ ਬੇਟੇ ਨੇ ਬੈਟਿੰਗ ਕੀਤੀ। ਸ੍ਰੀ ਟਰੂਡੋ ਦੇ ਵੱਡੇ ਪੁੱਤਰ ਜੇਵੀਅਰ ਨੇ ਆਪਣੀ ਭੈਣ ਏਲਾ ਗਰੇਸ ਦੀ ਗੇਂਦਬਾਜ਼ੀ 'ਤੇ ਬੈਟਿੰਗ ਕੀਤੀ। ਉਪਰੰਤ ਸ੍ਰੀ ਟਰੂਡੋ ਮੈਚ ਦੇਖਣ ਲਈ ਮੈਦਾਨ ਦੇ ਬਾਹਰ ਇਕੱਤਰ ਹੋਏ ਸਕੂਲ ਦੇ ਬੱਚਿਆਂ ਨੂੰ ਮਿਲਣ ਪੁੱਜੇ। ਉਨ੍ਹਾਂ ਦੀ ਆਮਦ ਨਾਲ ਸਕੂਲ ਵਿਚ ਖੁਸ਼ੀ ਦਾ ਮਾਹੌਲ ਸੀ। ਇਸ ਮੌਕੇ ਸਕੂਲ ਦਾ ਸਟਾਫ਼ ਅਤੇ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਰੰਜੀਤ ਸੈਣੀ ਵੀ ਹਾਜ਼ਰ ਸਨ।

ਵੱਖਰੀ ਦਿੱਖ ਕਾਰਨ ਕੈਨੇਡੀਅਨ ਸੈਨਾ 'ਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ-ਸੱਜਣ

ਕੈਨੇਡਾ ਦੇ ਰੱਖਿਆ ਮੰਤਰੀ ਨੇ ਇਕ ਪੁਰਾਣੀ ਯਾਦ ਕੀਤੀ ਸਾਂਝੀ
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਭਾਰਤੀ ਮੂਲ ਦੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਜ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੀ ਸੈਨਾ 'ਚ 'ਵੱਖਰੀ ਦਿੱਖ' ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ | ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੇਗੋਇਰ ਟਰੂਡੋ ਦੀ ਮੌਜੂਦਗੀ 'ਚ ਵਿਸ਼ਵ ਵਿਆਪੀ ਮੁਹਿੰਮ 'ਸ਼ੀ ਵਿੱਲ
ਗ੍ਰੋਅ ਇੰਨਟੂ ਇਟ' ਦੇ ਏਸ਼ੀਆ ਲਾਂਚ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਜਨਮ ਭਾਰਤ 'ਚ ਹੋਇਆ ਸੀ ਤੇ 5 ਸਾਲ ਦੀ ਉਮਰ 'ਚ ਉਹ ਕੈਨੇਡਾ ਚਲੇ ਗਏ | ਜਦੋਂ ਉਹ 18 ਸਾਲ ਦੀ ਉਮਰ 'ਚ ਕੈਨੇਡਾ ਦੀ ਸੈਨਾ 'ਚ ਭਰਤੀ ਹੋਏ ਤਾਂ ਕੈਨੇਡਾ ਦਾ ਨਾਗਰਿਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਵੱਖਰੀ ਦਿੱਖ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ | ਸਾਲ 2015 'ਚ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਵਾਲੇ ਸ. ਸੱਜਣ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕੈਨੇਡਾ ਜਾਣ ਤੋਂ ਪਹਿਲਾਂ ਉਨ੍ਹਾਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ 'ਚ ਬਹੁਤ ਸਾਦਾ ਜੀਵਨ ਬਿਤਾਇਆ | ਉਨ੍ਹਾਂ ਦੱਸਿਆ ਕਿ 12 ਸਾਲ ਦੀ ਉਮਰ 'ਚ ਜਦੋਂ ਉਹ ਭਾਰਤ ਆਏ ਤਾਂ ਇਕ ਲੜਕੀ ਜਿਸ ਦੀਆਂ ਬਹੁਤ ਸੁੰਦਰ ਅੱਖਾਂ ਸਨ, ਉਸ ਨੇ ਉਸ ਤੋਂ ਪੈਸੇ ਮੰਗੇ ਪਰ ਉਨ੍ਹਾਂ (ਮੈਂ) ਉਸ ਨੂੰ 'ਪਰ੍ਹੇ ਜਾਣ' ਲਈ ਕਿਹਾ ਅਤੇ ਕਈ ਸਾਲਾਂ ਬਾਅਦ ਜਦੋਂ ਕੈਨੇਡਾ 'ਚ ਉਸ ਨੂੰ ਖੁਦ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੀਆਂ ਅੱਖਾਂ ਸਾਹਮਣੇ ਉਸ ਲੜਕੀ ਦਾ ਮਾਸੂਮ ਜਿਹਾ ਚਿਹਰਾ ਘੁੰਮ ਗਿਆ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਹ ਸ਼ਾਇਦ ਇਸ ਲਈ ਭੀਖ ਮੰਗ ਰਹੀ ਸੀ ਕਿਉਂਕਿ ਉਹ ਭੁੱਖੀ ਹੋਵੇਗੀ | ਸ. ਸੱਜਣ ਨੇ ਕਿਹਾ ਕਿ ਜਦੋਂ ਉਸ ਨੂੰ ਖੁਦ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਨੂੰ ਨਾ-ਬਰਾਬਰੀ ਦੇ ਵਿਵਹਾਰ ਬਾਰੇ ਅਹਿਸਾਸ ਹੋਇਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਸ਼ਵ ਭਰ 'ਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ 'ਚੋਂ 60 ਫੀਸਦੀ ਗਿਣਤੀ ਔਰਤਾਂ ਦੀ ਹੈ ਤੇ ਇਸ ਮੁਹਿੰਮ ਦਾ ਮਕਸਦ ਇਸ ਪਾੜੇ ਨੂੰ ਤੇ ਭੁੱਖਮਰੀ ਨੂੰ ਖਤਮ ਕਰਨਾ ਹੈ | ਉਨ੍ਹਾਂ ਹਾਈ ਸਕੂਲ ਦੀਆਂ ਯੁਵਾ ਲੜਕੀਆਂ ਨੂੰ ਆਪਣੇ ਸੰਬੋਧਨ ਦੌਰਾਨ 'ਬਦਲਾਅ ਦੀਆਂ ਤਾਕਤਵਰ ਏਜੰਟ' ਦੱਸਦਿਆਂ ਕਿਹਾ ਕਿ ਹਰ ਬੱਚੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਅੰਦਰੂਨੀ ਸਮਰਥਾ ਹੁੰਦੀ ਹੈ, ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ 'ਚ ਕਾਮਯਾਬ ਹੋ ਜਾਂਦੇ ਹੋ ਤਾਂ ਲੋਕ ਸੇਵਾ ਕਰਨਾ ਤੁਹਾਡਾ ਫਰਜ਼ ਹੋਣਾ ਚਾਹੀਦਾ ਹੈ | ਜ਼ਿਕਰਯੋਗ ਹੈ ਕਿ ਦੁਨੀਆ 'ਚ ਕੁਪੋਸ਼ਣ ਨੂੰ ਖਤਮ ਕਰਨ ਲਈ ਇਹ ਮੁਹਿੰਮ ਦੀ ਸ਼ੁਰੂਆਤ ਕੈਨੇਡਾ ਦੇ ਓਟਾਵਾ ਵਿਖੇ ਇਕ ਸਮਾਜ ਸੇਵੀ ਅੰਤਰਰਾਸ਼ਟਰੀ ਪੋਸ਼ਣ ਸੰਗਠਨ ਵਲੋਂ ਵਿਸ਼ਵ ਪੱਧਰ 'ਤੇ 'ਅੰਤਰਰਾਸ਼ਟਰੀ ਬਾਲੜੀ ਦਿਵਸ' ਮੌਕੇ ਕੀਤੀ ਗਈ ਸੀ |

ਜਸਪਾਲ ਅਟਵਾਲ ਨੂੰ ਸੱਦਾ ਦੇਣ ਬਾਰੇ ਸੰਸਦ ਮੈਂਬਰ ਸਰਾਏ ਨੇ ਮੁਆਫ਼ੀ ਮੰਗੀ

ਗ੍ਰਹਿ ਮੰਤਰਾਲੇ ਦੀ ਕਾਲੀ ਸੂਚੀ 'ਚ ਨਹੀਂ ਹੈ ਜਸਪਾਲ ਦਾ ਨਾਂਅ
ਜਸਪਾਲ ਅਟਵਾਲ ਨੂੰ ਸ੍ਰੀ ਟਰੂਡੋ ਦੀ ਭਾਰਤ ਫੇਰੀ ਮੌਕੇ ਮੁੰਬਈ ਅਤੇ ਦਿੱਲੀ 'ਚ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸੱਦਾ ਦਿੱਤੇ ਜਾਣ ਦੇ ਬੀਤੇ ਕੱਲ੍ਹ ਉਜਾਗਰ ਹੋਏ ਮਾਮਲੇ 'ਤੇ ਸ੍ਰੀ ਟਰੂਡੋ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ | ਉਨ੍ਹਾਂ ਆਖਿਆ ਕਿ ਸੱਦਾ ਦੇਣ ਵਾਲੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ  ਨੇ ਇਸ ਦੀ ਪੂਰੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ | ਸ੍ਰੀ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਰਾਜਦੂਤ ਵਲੋਂ ਅਟਵਾਲ ਨੂੰ ਭੇਜਿਆ ਗਿਆ ਸੱਦਾ ਰੱਦ ਕਰ ਦਿੱਤਾ ਗਿਆ ਹੈ | ਬੀਤੇ ਮੰਗਲਵਾਰ ਮੁੰਬਈ ਵਿਖੇ ਜਸਪਾਲ ਅਟਵਾਲ ਦੀਆਂ ਸ੍ਰੀ ਟਰੂਡੋ ਦੀ ਪਤਨੀ ਸੋਫ਼ੀ ਟਰੂਡੋ ਅਤੇ ਮੰਤਰੀ ਅਮਰਜੀਤ ਸੋਹੀ ਨਾਲ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਉਸ ਨੂੰ ਬੀਤੇ ਕੱਲ੍ਹ ਦਿੱਲੀ 'ਚ ਭਾਰਤ ਦੇ ਰਾਜਦੂਤ ਦੀ ਰਿਹਾਇਸ਼ ਵਿਖੇ ਹੋਏ ਸਮਾਗਮ 'ਚ ਪੁੱਜਣ ਲਈ ਸੱਦਾ ਪੱਤਰ ਦਿੱਤਾ ਗਿਆ ਸੀ | ਇਸ ਤੋਂ ਪਹਿਲਾਂ ਹਿੰਸਕ ਵਾਰਾਦਾਤਾਂ ਦੇ ਦੋਸ਼ੀ ਵਜੋਂ ਸਜ਼ਾ ਭੁਗਤ ਚੁੱਕੇ ਉਸ ਵੇਲੇ ਦੇ ਖਾੜਕੂ ਜਸਪਾਲ ਅਟਵਾਲ ਨੂੰ ਕੈਨੇਡਾ 'ਚ ਮੁੱਖ ਧਾਰਾ ਦੇ ਮੀਡੀਆ ਵਲੋਂ ਖਾਲਿਸਤਾਨੀ ਖਾੜਕੂ ਵਜੋਂ ਸੰਬੋਧਨ ਕੀਤਾ ਗਿਆ ਅਤੇ ਸੋਫ਼ੀ ਟਰੂਡੋ ਤੇ ਮੰਤਰੀ ਸੋਹੀ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ | ਅਟਵਾਲ ਨੂੰ 1986 ਵਿੱਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਦੀ ਵੈਨਕੂਵਰ 'ਚ ਹੱਤਿਆ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੰਦਿਆਂ ਦੋ ਹੋਰ ਸਾਥੀਆਂ ਸਮੇਤ 20 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ |
ਕਾਲੀ ਸੂਚੀ
ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਖਾੜਕੂ ਜਸਪਾਲ ਅਟਵਾਲ ਦਾ ਨਾਂਅ ਹੁਣ ਗ੍ਰਹਿ ਮੰਤਰਾਲੇ ਦੀ ਕਾਲੀ ਸੂਚੀ ਵਿਚ ਸ਼ਾਮਿਲ ਨਹੀਂ ਹੈ | ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਖ਼ੁਫੀਆ ਸੂਚਨਾ ਅਤੇ ਸਬੰਧਿਤ ਵਿਅਕਤੀ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਸਮੇਂ-ਸਮੇਂ 'ਤੇ ਖਾੜਕੂਆਂ ਨਾਲ ਸਬੰਧਿਤ ਕਾਲੀ ਸੂਚੀ ਦੀ ਸਮੀਖਿਆ ਕਰਦੀ ਹੈ | ਅਧਿਕਾਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਕਰੀਬ 150 ਅਜਿਹੇ ਵਿਅਕਤੀਆਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾਏ ਗਏ ਹਨ ਜੋ ਅਤਿ ਲੋੜੀਦੇ ਖਾੜਕੂ ਸਨ ਜਾਂ ਉਨ੍ਹਾਂ ਦੇ ਸਾਥੀ ਸਨ | ਅਧਿਕਾਰੀ ਨੇ ਕਿਹਾ ਕਿ ਮੌਜੂਦਾ ਕਾਲੀ ਸੂਚੀ 'ਚ ਹੁਣ ਅਟਵਾਲ ਦਾ ਨਾਂਅ ਨਹੀਂ ਹੈ | ਹਮੇਸ਼ਾ ਪੰਜਾਬ ਸਰਕਾਰ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕਾਲੀ ਸੂਚੀ ਦੀ ਸਮੀਖਿਆ ਕੀਤੀ ਜਾਂਦੀ ਹੈ | ਕਾਲੀ ਸੂਚੀ 'ਚੋਂ ਜ਼ਿਆਦਾਤਰ ਜਿਨ੍ਹਾਂ ਵਿਅਕਤੀਆਂ ਨੇ ਨਾਂਅ ਹਟਾਏ ਗਏ ਹਨ, ਉਹ ਮੌਜੂਦਾ ਸਮੇਂ ਪਾਕਿਸਤਾਨ, ਅਮਰੀਕਾ, ਕੈਨੇਡਾ, ਨਾਰਵੇ, ਫਰਾਂਸ ਅਤੇ ਜਰਮਨੀ ਆਦਿ ਦੇਸ਼ਾਂ 'ਚ ਰਹਿ ਰਹੇ ਹਨ | ਸਰਕਾਰ ਵਲੋਂ ਕਾਲੀ ਸੂਚੀ 'ਚੋਂ ਨਾਂਅ ਹਟਾ ਦਿੱਤੇ ਜਾਣ ਤੋਂ ਬਾਅਦ ਉਹ ਵਿਅਕਤੀ ਵਿਸ਼ਵ 'ਚ ਕਿਤੇ ਵੀ ਆ ਤੇ ਜਾ ਸਕਦੇ ਹਨ ਅਤੇ ਉਹ ਭਾਰਤ ਵਾਪਸ ਵੀ ਪਰਤ ਸਕਦੇ ਹਨ |

ਭਾਰਤ ਨੇ ਪ੍ਰਾਹੁਣਚਾਰੀ ਦੀ ਪਰੰਪਰਾ ਤੋੜੀ

ਬਰਜਿੰਦਰ ਸਿੰਘ ਹਮਦਰਦ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮਿ੍ਤਸਰ ਦੀ ਫੇਰੀ ਨੂੰ ਬੇਹੱਦ ਭਾਵਪੂਰਤ ਮੰਨਿਆ ਜਾ ਸਕਦਾ ਹੈ | ਕੈਨੇਡਾ ਵਿਚ ਰਹਿੰਦਿਆਂ ਟਰੂਡੋ ਸਿੱਖ ਭਾਈਚਾਰੇ ਨਾਲ ਕਈ ਪੱਖਾਂ ਤੋਂ ਜੁੜੇ ਰਹੇ ਹਨ ਅਤੇ ਇਸ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਸਮਝਦੇ ਹਨ | ਆਪਣੇ ਮੁਲਕ ਵਿਚ ਉਹ ਅਕਸਰ ਪੰਜਾਬੀ ਭਾਈਚਾਰੇ ਵਲੋਂ ਆਯੋਜਿਤ ਪ੍ਰੋਗਰਾਮਾਂ ਵਿਚ ਜਾਂਦੇ ਹਨ | ਇਸ ਲਈ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਇਸ ਮਹਾਨ ਪਵਿੱਤਰ ਸਥਾਨ 'ਤੇ ਨਤਮਸਤਕ ਹੁੰਦਿਆਂ ਕੁਝ ਓਪਰੇਪਨ ਦਾ ਨਹੀਂ ਸਗੋਂ ਆਪਣੇਪਨ ਦਾ ਹੀ ਅਹਿਸਾਸ ਹੋਇਆ ਹੋਵੇਗਾ | ਉਥੇ ਪੂਰੇ ਸਮੇਂ ਦੌਰਾਨ ਉਹ ਸ਼ਾਂਤ ਪਰ ਭਾਵੁਕ ਹੋਏ ਵੀ ਦਿਖਾਈ ਦਿੱਤੇ | ਜਿਸ ਉਤਸ਼ਾਹ ਅਤੇ ਉਮਾਹ ਨਾਲ ਸੰਗਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜਿਸ ਯੋਜਨਾਬੱਧ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀ ਇਸ ਪਵਿੱਤਰ ਅਸਥਾਨ ਦੀ ਯਾਤਰਾ ਦਾ ਪ੍ਰਬੰਧ ਕੀਤਾ, ਉਹ ਸਲਾਹੁਣਯੋਗ ਸੀ | ਪ੍ਰਧਾਨ ਮੰਤਰੀ ਵਲੋਂ ਯਾਤਰੂ ਰਜਿਸਟਰ ਵਿਚ ਦਰਜ ਕਰਵਾਈ ਗਈ ਆਪਣੀ ਲਿਖਤ ਅਨੁਸਾਰ, ਉਨ੍ਹਾਂ ਨੂੰ ਹਰਿਮੰਦਰ ਸਾਹਿਬ ਆ ਕੇ ਇਕ ਅਨੋਖਾ ਅਹਿਸਾਸ ਹੋਇਆ ਹੈ | ਬਿਨਾਂ ਸ਼ੱਕ ਇਸ ਸੰਖੇਪ ਫੇਰੀ ਨੇ ਉਨ੍ਹਾਂ ਦੇ ਮਨ ਅੰਦਰ ਸਿੱਖ ਭਾਈਚਾਰੇ ਪ੍ਰਤੀ ਪ੍ਰਭਾਵ ਅਤੇ ਅਪਣੱਤ ਨੂੰ ਹੋਰ ਵੀ ਵਧਾਇਆ ਜਾਪਦਾ ਹੈ |
ਕੈਨੇਡਾ ਇਕ ਬਹੁਤ ਵਿਸ਼ਾਲ ਅਤੇ ਮਜ਼ਬੂਤ ਆਰਥਿਕਤਾ ਵਾਲਾ ਦੇਸ਼ ਹੈ | ਭਾਰਤ ਨਾਲ ਇਸ ਦੇ ਸਬੰਧ ਅੰਗਰੇਜ਼ੀ ਰਾਜ ਸਮੇਂ ਤੋਂ ਹੀ ਰਹੇ ਹਨ, ਕਿਉਂਕਿ ਕੈਨੇਡਾ ਵੀ ਉਸ ਸਮੇਂ ਅੰਗਰੇਜ਼ੀ ਸਾਮਰਾਜ ਦਾ ਇਕ ਹਿੱਸਾ ਹੀ ਸੀ | ਉਸ ਸਮੇਂ ਇਸ ਸਾਮਰਾਜ ਅਧੀਨ ਹੋਰ ਛੋਟੇ-ਵੱਡੇ ਟਾਪੂਆਂ ਵਿਚ ਤਾਂ ਭਾਰਤੀਆਂ ਨੂੰ ਜਾਣ ਦੀ ਪੂਰੀ ਖੁੱਲ੍ਹ ਸੀ ਪਰ ਕੈਨੇਡਾ ਵਿਚ ਭਾਰਤੀਆਂ ਦੇ ਜਾਣ ਅਤੇ ਉਥੇ ਉਨ੍ਹਾਂ ਨੂੰ ਵਸਣ ਦੇਣ ਤੋਂ ਉਥੋਂ ਦੀਆਂ ਤਤਕਾਲੀ ਸਰਕਾਰਾਂ ਹਿਚਕਿਚਾਉਂਦੀਆਂ ਸਨ ਅਤੇ ਉਨ੍ਹਾਂ ਨੇ ਅਜਿਹੇ ਨਿਯਮ ਅਤੇ ਕਾਨੂੰਨ ਵੀ ਬਣਾਏ ਹੋਏ ਸਨ, ਜਿਨ੍ਹਾਂ ਕਰਕੇ ਭਾਰਤੀ ਮੂਲ ਦੇ ਲੋਕ ਆਸਾਨੀ ਨਾਲ ਉਥੇ ਨਾ ਜਾ ਸਕਣ, ਪਰ ਸਮਾਂ ਬਦਲਦਾ ਰਹਿੰਦਾ ਹੈ | ਸਰਕਾਰਾਂ ਦੀਆਂ ਨੀਤੀਆਂ ਤਬਦੀਲ ਹੁੰਦੀਆਂ ਰਹਿੰਦੀਆਂ ਹਨ ਅਤੇ ਇਸ ਦੇ ਨਾਲ ਹੀ ਹਾਲਾਤ ਵੀ ਬਦਲ ਜਾਂਦੇ ਹਨ | ਅੱਜ ਇਹ ਗੱਲ ਵੱਡੀ ਸੰਤੁਸ਼ਟੀ ਨਾਲ ਕਹੀ ਜਾ ਸਕਦੀ ਹੈ ਕਿ ਕੈਨੇਡਾ ਦੀ ਇਸ ਸੁੰਦਰ ਅਤੇ ਵਿਸ਼ਾਲ ਧਰਤੀ 'ਤੇ ਵੱਡੀ ਗਿਣਤੀ ਵਿਚ ਭਾਰਤੀ ਵਸ ਚੁੱਕੇ ਹਨ | ਉਨ੍ਹਾਂ 'ਚੋਂ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਦੀ ਗਿਣਤੀ ਕਾਫੀ ਹੈ | ਹੁਣ ਤੱਕ ਕੈਨੇਡਾ ਨੇ ਸੀਮਾਵਾਂ ਵਿਚ ਰਹਿੰਦਿਆਂ ਹੋਇਆਂ ਭਾਰਤੀਆਂ ਅਤੇ ਖ਼ਾਸ ਕਰਕੇ ਸਿੱਖਾਂ ਨੂੰ ਦੋਵੇਂ ਬਾਹਾਂ ਫੈਲਾਅ ਕੇ ਆਪਣੀ ਧਰਤੀ 'ਤੇ ਵਸਣ ਦਾ ਅਵਸਰ ਦਿੱਤਾ ਹੈ | ਇਸੇ ਲਈ ਅੱਜ ਵੀ ਪੰਜਾਬ ਦੇ ਲੱਖਾਂ ਨੌਜਵਾਨ ਕੈਨੇਡਾ ਜਾਣ ਦੇ ਸੁਪਨੇ ਦੇਖਦੇ ਹਨ ਤਾਂ ਜੋ ਉਥੇ ਪਹੁੰਚ ਕੇ ਉਹ ਆਪਣੇ ਦੇਸ਼ ਦੀ ਬੋਝਲ ਅਤੇ ਨਿਰਾਸ਼ਾਜਨਕ ਜ਼ਿੰਦਗੀ ਤੋਂ ਨਿਜਾਤ ਪਾ ਸਕਣ | ਇਨ੍ਹਾਂ ਵਿਚੋਂ ਬਹੁਤਿਆਂ ਦੇ ਸੁਪਨੇ ਸਾਕਾਰ ਵੀ ਹੋਏ ਹਨ ਅਤੇ ਉਥੇ ਜਾ ਕੇ ਵਸੇ ਬਹੁਤੇ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਸੰਵਾਰਿਆ ਅਤੇ ਸ਼ਿੰਗਾਰਿਆ ਹੈ, ਜਿਸ ਕਰਕੇ ਇਧਰ ਬੈਠੇ ਉਨ੍ਹਾਂ ਦੇ ਮਾਪੇ ਅਤੇ ਰਿਸ਼ਤੇਦਾਰ ਅੰਤਾਂ ਦੀ ਖੁਸ਼ੀ ਅਤੇ ਸੰਤੁਸ਼ਟੀ ਦੇ ਆਲਮ ਵਿਚ ਵਿਚਰਦੇ ਹਨ | ਉਸ ਗੌਰਵਮਈ ਧਰਤੀ ਦਾ ਨੌਜਵਾਨ ਪ੍ਰਧਾਨ ਮੰਤਰੀ ਜਦੋਂ ਭਾਰਤ ਆਪਣੇ 8 ਦਿਨਾਂ ਦੇ ਦੌਰੇ 'ਤੇ ਆਉਂਦਾ ਹੈ, ਤਾਂ ਜਿਸ ਤਰ੍ਹਾਂ ਦਾ ਹਲਕੇ ਪੱਧਰ ਦਾ ਅਤੇ ਨੀਵਾਂ ਸਵਾਗਤ ਉਸ ਸ਼ਖ਼ਸੀਅਤ ਦਾ ਇਥੇ ਕੀਤਾ ਗਿਆ ਹੈ, ਉਸ ਨੂੰ ਮਹਿਸੂਸ ਕਰਕੇ ਅੱਜ ਬਹੁਤੇ ਭਾਰਤੀ ਅਤੇ ਪੰਜਾਬੀ ਪ੍ਰੇਸ਼ਾਨ ਹੋ ਰਹੇ ਹਨ | 8 ਦਿਨਾਂ ਦੇ ਦੌਰੇ ਵਿਚੋਂ 7 ਦਿਨ ਤੱਕ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਕੋਲ ਆਪਣੇ ਇਸ ਵਿਦੇਸ਼ੀ ਮਹਿਮਾਨ ਨਾਲ ਹੱਥ ਮਿਲਾਉਣ ਦਾ ਸਮਾਂ ਤੱਕ ਨਾ ਹੋਵੇ, ਅਜਿਹਾ ਸੋਚ ਕੇ ਸਦੀਆਂ ਤੋਂ ਤੁਰੀ ਆ ਰਹੀ ਭਾਰਤੀ ਪਰੰਪਰਾ ਵੀ ਸ਼ਰਮਸਾਰ ਹੋ ਗਈ ਹੋਵੇਗੀ | ਆਪਣੇ ਮਹਿਮਾਨ ਨੂੰ ਦਿਲ ਨਾਲ ਲਾਉਣਾ, ਉਸ ਨੂੰ ਪੂਰਾ ਪਿਆਰ ਦੇਣਾ ਅਤੇ ਉਸ ਦਾ ਆਦਰ-ਮਾਣ ਕਰਨਾ ਭਾਰਤੀ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬੀ ਪਰੰਪਰਾ ਦਾ ਹਮੇਸ਼ਾ ਤੋਂ ਇਕ ਹਿੱਸਾ ਰਿਹਾ ਹੈ | ਸ਼ਾਇਦ ਜਸਟਿਨ ਟਰੂਡੋ ਨੂੰ ਭਾਰਤ ਦੀਆਂ ਹੋਰ ਥਾਵਾਂ ਦੀ ਯਾਤਰਾ ਦੌਰਾਨ ਮਹਿਸੂਸ ਹੋਈ ਅਜਿਹੀ ਘਾਟ ਤੋਂ ਉਲਟ ਅੰਮਿ੍ਤਸਰ ਦੀ ਸੰਖੇਪ ਫੇਰੀ ਨੇ ਉਨ੍ਹਾਂ ਦਾ ਮਨ ਭਰ ਦਿੱਤਾ ਹੋਵੇਗਾ | ਉਨ੍ਹਾਂ ਨੂੰ ਮਹਿਸੂਸ ਹੋਇਆ ਹੋਵੇਗਾ ਕਿ ਪੰਜਾਬੀ ਆਪਣੇ ਮਹਿਮਾਨ ਨੂੰ ਸਤਿਕਾਰ ਦੇਣਾ ਅਤੇ ਪਿਆਰ ਦੇਣਾ ਜਾਣਦੇ ਹਨ |
ਬਿਨਾਂ ਸ਼ੱਕ ਕੇਂਦਰ ਦੀ ਸਰਕਾਰ ਦਾ ਅਜਿਹਾ ਰੁੱਖਾ ਵਤੀਰਾ ਕੈਨੇਡਾ ਵਿਚ ਬੈਠੇ ਮੁੱਠੀ ਭਰ ਖਾਲਿਸਤਾਨੀਆਂ ਦੀ ਵਜ੍ਹਾ ਕਰਕੇ ਹੋਵੇ ਪਰ ਸਾਡੀ ਸਰਕਾਰ ਨੂੰ ਇਹ ਵੀ ਪਤਾ ਹੈ ਕਿ ਉਥੇ ਅਜਿਹਾ ਅਨਸਰ ਕਿੰਨਾ ਕੁ ਹੈ ਅਤੇ ਇਹ ਵੀ ਕਿ ਉਥੇ ਵੱਡੀ ਗਿਣਤੀ ਵਿਚ ਵਸੇ ਭਾਰਤੀ ਅਤੇ ਪੰਜਾਬੀ ਉਨ੍ਹਾਂ ਦੀ ਇਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ | ਕੈਨੇਡਾ ਵਿਚ ਖੁੱਲ੍ਹ ਕੇ ਬੋਲਣ ਦੀ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਪਰ ਭਾਰਤ 'ਤੇ ਇਸ ਦਾ ਅਸਰ ਪੈਂਦਾ ਹੈ | ਉਥੇ ਬੈਠੇ ਕੁਝ ਲੋਕ ਭਾਰਤ ਵਿਚ ਗੜਬੜ ਅਤੇ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਸਕਦੇ ਹਨ ਪਰ ਇਸ ਗੱਲ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਪੱਧਰ 'ਤੇ ਪੂਰੀ ਗੰਭੀਰਤਾ ਨਾਲ ਵਿਚਾਰਿਆ ਜਾ ਸਕਦਾ ਹੈ ਅਤੇ ਇਸ ਕਾਰਨ ਸਬੰਧਾਂ ਵਿਚ ਪੈਦਾ ਹੋਣ ਵਾਲੀਆਂ ਗੁੰਝਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ | ਆਉਣ ਵਾਲੇ ਸਮੇਂ ਵਿਚ ਵੀ ਇਸ ਮਸਲੇ ਬਾਰੇ ਆਪਸੀ ਗੱਲਬਾਤ ਨਾਲ ਕੋਈ ਪ੍ਰਭਾਵਸ਼ਾਲੀ ਢੰਗ-ਤਰੀਕਾ ਕੱਢਿਆ ਅਤੇ ਵਿਚਾਰਿਆ ਜਾ ਸਕਦਾ ਹੈ | ਪਰ ਘਰ ਆਏ ਮਹਿਮਾਨ ਨੂੰ ਆਪਣੀਆਂ ਹੈਂਕੜੀ ਰੁਚੀਆਂ ਕਾਰਨ ਇਸ ਤਰ੍ਹਾਂ ਬੇਇੱਜ਼ਤ ਨਹੀਂ ਕੀਤਾ ਜਾ ਸਕਦਾ | ਫਿਰ ਉਸ ਦੇਸ਼ ਵਿਚ ਜਿਥੇ ਵਸੇ ਲੱਖਾਂ ਹੀ ਹਿੰਦੁਸਤਾਨੀ ਕਰੋੜਾਂ ਹੀ ਭਾਰਤ ਵਾਸੀਆਂ ਤੋਂ ਕਿਤੇ ਉੱਚਾ ਤੇ ਵਧੀਆ ਜੀਵਨ ਜੀਅ ਰਹੇ ਹਨ | ਅਜਿਹੇ ਦੇਸ਼ ਪ੍ਰਤੀ ਅਸੀਂ ਨਾਸ਼ੁਕਰੇ ਨਹੀਂ ਹੋ ਸਕਦੇ |
ਕੈਨੇਡਾ ਪਾਕਿਸਤਾਨ ਨਹੀਂ ਹੈ | ਜੇਕਰ ਸਾਡਾ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਸਕਦਾ ਹੈ, ਜਿਸ ਦੇਸ਼ ਨਾਲ ਹੋਈਆਂ ਲੜਾਈਆਂ ਵਿਚ ਹੁਣ ਤੱਕ ਸਾਡੇ ਹਜ਼ਾਰਾਂ ਹੀ ਜਵਾਨ ਮਾਰੇ ਜਾ ਚੁੱਕੇ ਹਨ | ਜਿਸ ਦੇਸ਼ ਵਲੋਂ ਪਿਛਲੇ 70 ਸਾਲਾਂ ਤੋਂ ਭਾਰਤ ਲਹੂ ਲੁਹਾਨ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਤਬਾਹ ਕਰਨ ਦੇ ਮਨਸੂਬੇ ਬਣਾਏ ਜਾਂਦੇ ਰਹੇ ਹਨ | ਉਸ ਦੇਸ਼ ਵਿਚ ਜੇਕਰ ਸਾਡਾ ਪ੍ਰਧਾਨ ਮੰਤਰੀ ਬਿਨ ਬੁਲਾਏ ਮਹਿਮਾਨ ਬਣ ਸਕਦਾ ਹੈ, ਤਾਂ ਕੈਨੇਡਾ ਵਰਗੇ ਮਿੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਅਜਿਹਾ ਵਿਵਹਾਰ ਕਿਉਂ? ਅਸੀਂ ਇਸ ਦੀ ਭਰਪੂਰ ਆਲੋਚਨਾ ਕਰਦੇ ਹਾਂ | ਇਸ ਨੇ ਪ੍ਰਧਾਨ ਮੰਤਰੀ ਦੇ ਅਕਸ ਦੇ ਨਾਲ-ਨਾਲ ਭਾਰਤ ਦੇ ਅਕਸ ਨੂੰ ਵੀ ਧੁੰਦਲਾ ਕੀਤਾ ਹੈ, ਜਿਸ ਦਾ ਸਾਨੂੰ ਬੇਹੱਦ ਅਫ਼ਸੋਸ ਹੈ |
ਆਪ ਤਾਂ ਅਸੀਂ ਦਿਸ਼ਾਹੀਣ ਕੀਤੇ ਅਤੇ ਭਟਕਦੇ ਨੌਜਵਾਨਾਂ ਨੂੰ ਕੁਝ ਦੇ ਨਹੀਂ ਸਕਦੇ ਪਰ ਜਿਹੜੇ ਦੇਸ਼ ਉਨ੍ਹਾਂ ਨੂੰ ਗਲੇ ਲਗਾ ਕੇ ਚੰਗੀ ਜ਼ਿੰਦਗੀ ਜਿਊਣ ਦਾ ਮੌਕਾ ਦਿੰਦੇ ਹਨ, ਉਨ੍ਹਾਂ ਪ੍ਰਤੀ ਅਸੀਂ ਏਨਾ ਰੁੱਖਾ ਵਤੀਰਾ ਅਖਤਿਆਰ ਕਰਦੇ ਹਾਂ | ਕਿੰਨੇ ਅਭਾਗੇ ਹਾਂ ਅਸੀਂ |

ਮੁੱਖ ਸਕੱਤਰ ਬਦਸਲੂਕੀ ਮਾਮਲਾ
'ਆਪ' ਦੇ ਦੋਵੇਂ ਵਿਧਾਇਕਾਂ ਨੂੰ 14 ਦਿਨ ਲਈ ਜੇਲ੍ਹ ਭੇਜਿਆ

ਜ਼ਮਾਨਤ ਅਰਜ਼ੀ 'ਤੇ ਸੁਣਵਾਈ ਜਾਰੀ ਰਹੇਗੀ
ਨਵੀਂ ਦਿੱਲੀ, 22 ਫਰਵਰੀ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਤੇ ਬਦਸਲੂਕੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕਾਂ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਰਵਾਲ ਦੀ ਜ਼ਮਾਨਤ ਅਰਜ਼ੀ ਨੂੰ ਤੀਸ ਹਜ਼ਾਰੀ ਅਦਾਲਤ ਨੇ ਠੁਕਰਾ ਦਿੱਤਾ ਹੈ | ਅੱਜ ਅਦਾਲਤ 'ਚ ਹੋਈ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਵਿਧਾਇਕਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ, ਹਾਲਾਂਕਿ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਵੀ ਸੁਣਵਾਈ ਜਾਰੀ ਰਹੇਗੀ | ਅਦਾਲਤ 'ਚ ਵਿਧਾਇਕਾਂ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ 'ਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨਾਲ ਉਨ੍ਹਾਂ ਦੀ ਜ਼ਮਾਨਤ ਨੂੰ ਰੱਦ ਕੀਤਾ ਜਾਵੇ | ਦੂਜੇ ਪਾਸੇ ਦਿੱਲੀ ਪੁਲਿਸ ਦੇ ਵਕੀਲ ਵਲੋਂ ਆਖਿਆ ਗਿਆ ਕਿ ਇਸ ਮਾਮਲੇ 'ਚ ਜਾਂਚ ਹਾਲੇ ਪੂਰੀ ਨਹੀਂ ਹੋਈ ਹੈ, ਲਿਹਾਜ਼ਾ ਇਸ ਸਥਿਤੀ 'ਚ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ | ਅਦਾਲਤ 'ਚ ਦਿੱਲੀ ਪੁਲਿਸ ਨੇ ਕਿਹਾ ਕਿ ਮੁੱਖ ਸਕੱਤਰ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਨੂੰ ਪੂਰੀ ਤਰ੍ਹਾਂ ਨਾਲ ਇਕ ਯੋਜਨਾ ਤਹਿਤ ਅੰਜਾਮ ਦਿੱਤਾ ਗਿਆ ਅਤੇ ਝਗੜੇ ਦੀ ਸ਼ੁਰੂਆਤ ਵੀ ਇਨ੍ਹਾਂ ਦੋਵੇਂ ਵਿਧਾਇਕਾਂ ਵਲੋਂ ਹੀ ਕੀਤੀ ਗਈ | ਇਸ ਮਾਮਲੇ 'ਚ ਮੁੱਖ ਮੰਤਰੀ ਰਿਹਾਇਸ਼ 'ਚ ਸੀ. ਸੀ. ਟੀ. ਵੀ. ਫੁਟੇਜ ਦਾ ਹਾਲੇ ਵੀ ਦਿੱਲੀ ਪੁਲਿਸ ਉਡੀਕ ਕਰ ਰਹੀ ਹੈ | ਦਿੱਲੀ ਪੁਲਿਸ ਨੇ ਫ਼ਿਲਹਾਲ ਨਵੀਂ ਅਰਜ਼ੀ ਲਗਾਈ ਹੈ ਕਿ ਦੋਵੇਂ ਵਿਧਾਇਕਾਂ ਨੂੰ ਪੁਲਿਸ ਹਿਰਾਸਤ 'ਚ ਭੇਜਿਆ ਜਾਵੇ |

ਨਵੇਂ ਨੋਟੀਫਿਕੇਸ਼ਨ ਨਾਲ ਬਹੁਤੇ ਕਿਸਾਨ ਹੋਣਗੇ ਕਰਜ਼ਾ ਮੁਆਫ਼ੀ ਤੋਂ ਬਾਹਰ

ਚੰਡੀਗੜ੍ਹ, 22 ਫਰਵਰੀ (ਹਰਕਵਲਜੀਤ ਸਿੰਘ)-ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਬੰਧੀ ਰਾਜ ਸਰਕਾਰ ਵੱਲੋਂ 17 ਅਕਤੂਬਰ, 2017 ਨੂੰ ਜੋ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਅੱਜ ਉਕਤ ਸਕੀਮ ਅਧੀਨ ਸੋਧਿਆ ਹੋਇਆ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਤਾਂ ਜੋ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕੀਤੀ ਜਾ ਸਕੇ | ਰਾਜ ਸਰਕਾਰ ਵਲੋਂ ਜਾਰੀ ਇਸ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਦੇ ਸਰਕਾਰੀ ਅਤੇ ਨੀਮ ਸਰਕਾਰੀ ਅਦਾਰਿਆਂ, ਬੋਰਡਾਂ ਕਾਰਪੋਰੇਸ਼ਨਾਂ, ਰਾਜ ਅਤੇ ਕੇਂਦਰ ਦੇ ਪੈਨਸ਼ਨਰਾਂ ਅਤੇ ਆਮਦਨ ਕਰ ਅਦਾ ਕਰਨ ਵਾਲੇ ਕਿਸਾਨਾਂ ਨੂੰ ਉਕਤ ਸਕੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ | ਨੋਟੀਫ਼ਿਕੇਸ਼ਨ ਅਨੁਸਾਰ ਮਾਰਜਨਲ ਕਿਸਾਨਾਂ ਜਿਨ੍ਹਾਂ ਕੋਲ ਢਾਈ ਏਕੜ ਤੋਂ ਵੱਧ ਜ਼ਮੀਨ ਨਹੀਂ ਹੋਵੇਗੀ ਲਈ ਇਹ ਸ਼ਰਤ ਲਗਾਈ ਗਈ ਹੈ ਕਿ ਉਹ ਇੱਕ ਹਲਫ਼ਨਾਮਾ ਦਾਇਰ ਕਰਨਗੇ ਕਿ ਉਨ੍ਹਾਂ ਦੀ ਸਮੁੱਚੇ ਦੇਸ਼ ਵਿਚ ਢਾਈ ਏਕੜ ਤੋਂ ਵੱਧ ਜ਼ਮੀਨ ਨਹੀਂ ਹੈ | ਇਸੇ ਤਰ੍ਹਾਂ ਛੋਟੇ ਕਿਸਾਨਾਂ ਨੂੰ ਦੇਸ਼ ਵਿਚ 5 ਏਕੜ ਤੋਂ ਵੱਧ ਜ਼ਮੀਨ ਦੀ ਮਲਕੀਅਤ ਨਾ ਹੋਣ ਦਾ ਹਲਫ਼ਨਾਮਾ ਦਾਇਰ ਕਰਨਾ ਪਵੇਗਾ | ਜਾਤੀ ਤੌਰ 'ਤੇ ਦਿੱਤਾ ਜਾਣ ਵਾਲਾ ਇਹ ਹਲਫ਼ਨਾਮਾ ਮਾਰਜਨਲ ਕਿਸਾਨਾਂ ਲਈ ਪੀਲੇ ਰੰਗ ਦਾ ਅਤੇ ਛੋਟੇ ਕਿਸਾਨਾਂ ਲਈ ਹਰੇ ਰੰਗ ਦਾ ਹੋਵੇਗਾ | ਨੋਟੀਫ਼ਿਕੇਸ਼ਨ ਅਨੁਸਾਰ ਸਥਾਨਕ ਪੱਧਰ 'ਤੇ ਐਸ. ਡੀ. ਐਮ. ਦੀ ਅਗਵਾਈ 'ਚ ਕਮੇਟੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਵਿਚ ਏ. ਆਰ. ਸਹਿਕਾਰੀ ਸਭਾਵਾਂ ਅਤੇ ਖੇਤੀ ਵਿਕਾਸ ਅਫ਼ਸਰ ਸ਼ਾਮਿਲ ਹੋਣਗੇ, ਜੋ ਕਿ ਉਨ੍ਹਾਂ ਕੇਸਾਂ ਸਬੰਧੀ ਫ਼ੈਸਲੇ ਕਰਨਗੇ ਜਿਨ੍ਹਾਂ ਵਿਚ ਆਧਾਰ ਕਾਰਡ ਨਹੀਂ ਹੈ ਜਾਂ
ਲਾਭਪਾਤਰੀਆਂ ਦੇ ਨਾਵਾਂ ਸਬੰਧੀ ਮਾਲ ਵਿਭਾਗ ਦੇ ਰਿਕਾਰਡ ਅਤੇ ਆਧਾਰ ਕਾਰਡ ਵਿਚ ਦਿੱਤੇ ਨਾਵਾਂ ਸਬੰਧੀ ਫ਼ਰਕ ਹੈ | ਸਮਾਜਿਕ ਆਡਿਟ ਦੌਰਾਨ ਜਿਨ੍ਹਾਂ ਕੇਸਾਂ ਸਬੰਧੀ ਇਤਰਾਜ਼ ਜਾਂ ਦਾਅਵੇ ਸਾਹਮਣੇ ਆਏ ਹਨ ਉਨ੍ਹਾਂ 'ਤੇ ਵੀ ਇਹੋ ਕਮੇਟੀ ਫ਼ੈਸਲੇ ਲਵੇਗੀ | ਜਦੋਂਕਿ ਹੋਰ ਕਿਸੇ ਤਰ੍ਹਾਂ ਦਾ ਵੀ ਮਾਮਲਾ ਜਾਂ ਨਿੱਜੀ ਕੇਸ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਫ਼ੈਸਲੇ ਲਈ ਭੇਜੇ ਜਾਣਗੇ | ਜਿਨ੍ਹਾਂ ਕੇਸਾਂ ਵਿਚ ਲੋੜ ਹੋਵੇਗੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਲਾਭਪਾਤਰੀਆਂ ਨੂੰ ਆਧਾਰ ਕਾਰਡ ਵੀ ਜਾਰੀ ਕਰਵਾਉਣਗੇ ਅਤੇ ਇਸ ਮੰਤਵ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕੈਂਪ ਲਾਉਣ ਲਈ ਵੀ ਕਿਹਾ ਜਾਵੇਗਾ | ਸਹਿਕਾਰੀ ਵਿਭਾਗ ਵਲੋਂ ਅਜਿਹੇ ਕੇਸ ਮਾਲ ਵਿਭਾਗ ਨੂੰ ਭੇਜੇ ਜਾਣਗੇ, ਜਿਨ੍ਹਾਂ ਸਬੰਧੀ ਲਾਭ ਪਾਤਰੀਆਂ ਦੇ ਨਾਂਅ ਮਾਲ ਵਿਭਾਗ ਦੇ ਰਿਕਾਰਡ ਵਿਚ ਨਹੀਂ ਦਰਸਾਏ ਗਏ | ਜਿਨ੍ਹਾਂ ਕੇਸਾਂ ਵਿਚ ਕਰਜ਼ਾ ਮੁਆਫ਼ੀ ਦੀ ਰਾਸ਼ੀ ਸਬੰਧੀ ਕੋਈ ਇਤਰਾਜ਼ ਹੋਣਗੇ ਉਹ ਕੇਸ ਸਹਿਕਾਰੀ ਵਿਭਾਗ ਦੇ ਚੀਫ਼ ਆਡੀਟਰ ਨੂੰ ਭੇਜੇ ਜਾਣਗੇ | ਨੋਟੀਫ਼ਿਕੇਸ਼ਨ ਦੇ ਨਾਲ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਵਿਚ ਜੋ ਹਦਾਇਤਾਂ ਭੇਜੀਆਂ ਗਈਆਂ ਹਨ ਉਨ੍ਹਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਮਾਲ ਵਿਭਾਗ ਨੂੰ ਕਿਸੇ ਵੀ ਲਾਭਪਾਤਰੀ ਦਾ ਦਾਅਵਾ ਰੱਦ ਕਰਨ ਲਈ ਸਪਸ਼ਟ ਕਾਰਨ ਰਿਕਾਰਡ 'ਤੇ ਲਿਆਉਣਾ ਪਵੇਗਾ | ਸਟੈਂਡਿੰਗ ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਇਸ ਮੰਤਵ ਲਈ ਬਣਾਏ ਵਿਸ਼ੇਸ਼ ਪੋਰਟਲ 'ਤੇ ਸਾਰੇ ਕਿਸਾਨਾਂ ਦਾ ਵੇਰਵਾ ਦਰਜ ਕਰੇਗੀ ਅਤੇ ਜਿਨ੍ਹਾਂ ਦੇ ਆਧਾਰ ਸਬੰਧੀ ਇਤਰਾਜ਼ ਹੋਣ ਉਹ ਵੀ ਪੋਰਟਲ 'ਤੇ ਦਰਜ ਕੀਤੇ ਜਾਣਗੇ ਅਤੇ ਲਾਭਪਾਤਰੀਆਂ ਦੀ ਮਲਕੀਅਤ ਸਬੰਧੀ ਵੀ ਵੇਰਵੇ ਪੋਰਟਲ 'ਤੇ ਵਿਖਾਏ ਜਾਣਗੇ | ਵਰਨਣਯੋਗ ਹੈ ਕਿ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਬੰਧੀ ਅਗਲੀ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ, ਜਦੋਂਕਿ ਰਾਜ ਸਰਕਾਰ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਦਸੰਬਰ 2018 ਤੱਕ ਸਕੀਮ ਹੇਠ ਸਾਰੇ ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਸਕੀਮ ਦਾ ਲਾਭ ਦੇ ਦਿੱਤਾ ਜਾਵੇਗਾ | ਲੇਕਿਨ ਰਾਜ ਸਰਕਾਰ ਦੇ ਸੂਤਰਾਂ ਅਨੁਸਾਰ ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਦੀ ਕੁੱਲ ਮਿਲਣ ਵਾਲੀ ਰਾਸ਼ੀ ਸਬੰਧੀ ਸਥਿਤੀ ਸਪਸ਼ਟ ਹੋਣ ਵਿਚ ਅਜੇ ਕੁਝ ਸਮਾਂ ਲੱਗੇਗਾ ਕਿਉਂਕਿ ਸੋਧੇ ਹੋਏ ਨੋਟੀਫ਼ਿਕੇਸ਼ਨ ਅਨੁਸਾਰ ਕਿਸਾਨਾਂ ਦੇ ਹਲਫ਼ਨਾਮੇ ਮਿਲਣ ਤੋਂ ਬਾਅਦ ਹੀ ਲਾਭਪਾਤਰੀਆਂ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ | ਲੇਕਿਨ ਸਰਕਾਰੀ ਹਲਕਿਆਂ ਵਲੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸੋਧੇ ਹੋਏ ਨੋਟੀਫ਼ਿਕੇਸ਼ਨ ਦੀਆਂ ਸ਼ਰਤਾਂ ਤੋਂ ਬਾਅਦ ਕਰਜ਼ਾ ਮੁਆਫ਼ੀ ਸਬੰਧੀ ਪਹਿਲਾਂ ਐਲਾਨੀ ਕੁੱਲ 9500 ਕਰੋੜ ਦੀ ਰਾਸ਼ੀ ਵਿਚ ਕਾਫ਼ੀ ਕਮੀ ਆ ਸਕਦੀ ਹੈ ਕਿਉਂਕਿ ਪੈਨਸ਼ਨਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਲਾਭਪਾਤਰੀਆਂ ਵਿਚੋਂ ਕੱਢਣ ਨਾਲ ਲਾਭਪਾਤਰੀਆਂ ਦੀ ਗਿਣਤੀ ਵਿਚ ਚੰਗੀ ਕਮੀ ਆ ਸਕਦੀ ਹੈ |

ਨੀਰਵ ਮੋਦੀ ਅਤੇ ਚੋਕਸੀ ਦੀ 94 ਕਰੋੜ ਦੀ ਸੰਪਤੀ ਅਤੇ ਲਗਜ਼ਰੀ ਕਾਰਾਂ ਜ਼ਬਤ

ਮੁੰਬਈ, ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਈ. ਡੀ. ਨੇ ਅੱਜ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ 'ਚ 11400 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਜੁੜੇ ਹਵਾਲਾ ਮਾਮਲੇ ਦੀ ਜਾਂਚ 'ਚ ਉਸ ਨੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਸਮੂਹਾਂ ਦੇ 94.52 ਕਰੋੜ ਰੁਪਏ ਕੀਮਤ ਦੇ ਮਿਊਚਲ ਫ਼ੰਡ ਅਤੇ ਸ਼ੇਅਰ ਜ਼ਬਤ ਕੀਤੇ ਹਨ | ਈ. ਡੀ. ਨੇ ਹਵਾਲਾ ਰੋਕੂ ਕਾਨੂੰਨ ਦੀ ਅਪਰਾਧਿਕ ਵਿਵਸਥਾ ਤਹਿਤ ਨੀਰਵ ਮੋਦੀ ਦੇ ਿਖ਼ਲਾਫ਼ ਆਪਣੀ ਜਾਂਚ ਦੇ ਸਬੰਧ 'ਚ ਉਸ ਦੀਆਂ 9 ਲਗਜ਼ਰੀ ਕਾਰਾਂ ਵੀ ਜ਼ਬਤ ਕੀਤੀਆਂ ਹਨ | ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ 86.72 ਕਰੋੜ ਰੁਪਏ
ਦੇ ਮਿਊਚਲ ਫ਼ੰਡ ਅਤੇ ਸ਼ੇਅਰ ਚੋਕਸੀ ਅਤੇ ਉਨ੍ਹਾਂ ਦੇ ਸਮੂਹ ਦੇ ਹਨ, ਜਦਕਿ ਬਾਕੀ ਨੀਰਵ ਮੋਦੀ ਸਮੂਹ ਦੇ ਹਨ | ਚੋਕਸੀ ਨੀਰਵ ਮੋਦੀ ਦੇ ਮਾਮਾ ਹਨ ਅਤੇ ਗੀਤਾਂਜਲੀ ਸਮੂਹ ਅਤੇ ਹੋਰ ਗਹਿਣਿਆਂ ਦੇ ਬਰਾਂਡ ਦੇ ਪ੍ਰਮੋਟਰ ਹਨ | ਕੇਂਦਰੀ ਜਾਂਚ ਏਜੰਸੀ ਨੇ ਪਿਛਲੇ ਹਫ਼ਤੇ ਆਪਣੇ ਛਾਪਿਆਂ ਦੌਰਾਨ ਬਰਾਮਦ ਨੀਰਵ ਮੋਦੀ ਦੀਆਂ 9 ਲਗਜ਼ਰੀ ਕਾਰਾਂ ਵੀ ਜ਼ਬਤ ਕਰ ਲਈਆਂ ਹਨ | ਇਨ੍ਹਾਂ ਕਾਰਾਂ 'ਚ ਇਕ ਰਾਲਸ ਰਾਇਸ ਘੋਸਟ, ਇਕ ਮਰਸਡੀਜ਼ ਬੈਂਜ, ਇਕ ਪੋਰਸ਼ ਪਨਾਮੇਰਾ, ਤਿੰਨ ਹੌਾਡਾ ਦੀਆਂ ਕਾਰਾਂ, ਇਕ ਟੋਇਟਾ ਫਾਰਚੂਨਰ ਅਤੇ ਇਕ ਇਨੋਵਾ ਸ਼ਾਮਿਲ ਹਨ | ਪੀ. ਐਨ. ਬੀ. ਦੇ ਨਾਲ ਹੋਈ 11400 ਕਰੋੜ ਰੁਪਏ ਦੀ ਧੋਖਾਧੜੀ ਦੇ ਸਬੰਧ 'ਚ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਤੇ ਉਨ੍ਹਾਂ ਦੀਆਂ ਫ਼ਰਮਾਂ ਦੇ ਿਖ਼ਲਾਫ਼ ਜਾਂਚ ਚੱਲ ਰਹੀ ਹੈ |
ਈ. ਡੀ. ਵਲੋਂ ਨੀਰਵ ਮੋਦੀ ਨੂੰ ਤਾਜ਼ਾ ਸੰਮਨ ਜਾਰੀ
ਮੁੰਬਈ/ਨਵੀਂ ਦਿੱਲੀ, (ਏਜੰਸੀ)-ਈ. ਡੀ. ਸਾਹਮਣੇ ਪੇਸ਼ ਹੋਣ 'ਚ ਅਸਫਲ ਰਹਿਣ ਦੇ ਬਾਅਦ ਏਜੰਸੀ ਨੇ ਹੀਰਾ ਵਪਾਰੀ ਨੀਰਵ ਮੋਦੀ ਿਖ਼ਲਾਫ਼ ਤਾਜ਼ਾ ਸੰਮਨ ਜਾਰੀ ਕੀਤਾ ਹੈ | ਸਰਕਾਰੀ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਨੀਰਵ ਮੋਦੀ ਨੇ ਕੇਸ ਦੀ ਜਾਂਚ ਕਰ ਰਹੇ ਈ. ਡੀ. ਦੇ ਜਾਂਚ ਅਧਿਕਾਰੀ ਨੂੰ ਜਵਾਬ ਭੇਜਿਆ ਕਿ ਆਰਜ਼ੀ ਤੌਰ 'ਤੇ ਉਸ ਦਾ ਪਾਸਪੋਰਟ ਰੱਦ ਕਰਨਾ ਅਤੇ ਲੰਬਿਤ ਪਏ ਕਾਰੋਬਾਰੀ ਕੰਮ ਉਸ ਦੇ ਨਾ ਪੇਸ਼ ਹੋ ਸਕਣ ਦਾ ਕਾਰਨ ਹੈ | ਨੀਰਵ ਮੋਦੀ ਨੂੰ ਹਵਾਲਾ ਰੋਕੂ ਕਾਨੂੰਨ ਤਹਿਤ ਤਲਬ ਕੀਤਾ ਗਿਆ ਸੀ | ਸੂਤਰਾਂ ਨੇ ਦੱਸਿਆ ਕਿ ਹੁਣ ਉਸ ਨੂੰ 26 ਫਰਵਰੀ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਅਤੇ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ |

ਹਾਈਕੋਰਟ ਨੇ ਸੱਜਣ ਕੁਮਾਰ ਦੀ ਪੇਸ਼ਗੀ ਜ਼ਮਾਨਤ ਬਰਕਰਾਰ ਰੱਖੀ

ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋ ਕੇਸਾਂ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਦੇ ਅਗਾਊਾ ਜ਼ਮਾਨਤ ਦੇਣ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ | ਜਸਟਿਸ ਅਨੂ ਮਲਹੋਤਰਾ ਨੇ ਅਗਾਊਾ ਜ਼ਮਾਨਤ ਖਾਰਜ ...

ਪੂਰੀ ਖ਼ਬਰ »

ਵਿਕਰਮ ਕੋਠਾਰੀ ਤੇ ਉਸ ਦਾ ਬੇਟਾ ਗਿ੍ਫ਼ਤਾਰ

ਨਵੀਂ ਦਿੱਲੀ, 22 ਫਰਵਰੀ (ਏਜੰਸੀਆਂ)-ਪੀ. ਐਨ. ਬੀ. ਘੁਟਾਲੇ ਤੋਂ ਬਾਅਦ ਚਰਚਾ 'ਚ ਆਏ ਰੋਟੋਮੈਕ ਕਰਜ਼ ਘੁਟਾਲੇ ਸਬੰਧੀ ਵੱਡੀ ਕਾਰਵਾਈ ਕਰਦੇ ਹੋਏ ਸੀ. ਬੀ. ਆਈ. ਨੇ ਅੱਜ ਰੋਟੋਮੈਕ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਅਤੇ ਉਨ੍ਹਾਂ ਦੇ ਬੇਟੇ ਰਾਹੁਲ ਕੋਠਾਰੀ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਭਾਰਤ ਤੇ ਕੈਨੇਡਾ ਵਲੋਂ ਵਪਾਰ ਤੇ ਸਾਈਬਰ ਸੁਰੱਖਿਆ ਸਬੰਧੀ ਰਿਸ਼ਤੇ ਮਜ਼ਬੂਤ ਕਰਨ ਦਾ ਫ਼ੈਸਲਾ

ਸੁਸ਼ਮਾ ਸਵਰਾਜ ਵਲੋਂ ਕੈਨੇਡਾ ਦੀ ਵਿਦੇਸ਼ ਮੰਤਰੀ ਨਾਲ ਵੱਖ-ਵੱਖ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਭਾਰਤ ਅਤੇ ਕੈਨੇਡਾ ਨੇ ਅੱਜ ਇਥੇ ਉੱਚ ਪੱਧਰੀ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਅਤੇ ਸਾਈਬਰ ਸੁਰੱਖਿਆ ਸਬੰਧੀ ਦੁਵੱਲੇ ...

ਪੂਰੀ ਖ਼ਬਰ »

ਇੰਡੀਆਨਾ ਸੈਨੇਟ ਨੇ ਮਤਾ ਪਾਸ ਕਰਕੇ ਸਿੱਖਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

ਵਾਸ਼ਿੰਗਟਨ, 22 ਫਰਵਰੀ (ਪੀ. ਟੀ. ਆਈ.)-ਅਮਰੀਕਾ ਦੇ ਇੰਡੀਆਨਾ ਸੂਬੇ ਦੀ ਸੈਨੇਟ ਨੇ ਇਕ ਮਤਾ ਪਾਸ ਕਰਕੇ ਸਮੁੱਚੇ ਅਮਰੀਕਾ ਅਤੇ ਇੰਡੀਆਨਾ ਵਿਚ ਸਿੱਖੀ ਦੇ ਮਹੱਤਵਪਰੂਣ ਯੋਗਦਾਨ ਲਈ ਸ਼ਲਾਘਾ ਕੀਤੀ ਹੈ | ਸੈਨੇਟ ਨੇ ਪਿਛਲੇ ਹਫਤੇ ਮਤਾ ਪਾਸ ਕਰਕੇ ਸਵੀਕਾਰ ਕੀਤਾ ਕਿ ਸਿੱਖ ਮਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX