ਤਾਜਾ ਖ਼ਬਰਾਂ


ਪਣਜੀ ਵਿਖੇ ਫਿਲਮ ਫ਼ੈਸਟੀਵਲ ਦੀਆਂ ਤਿਆਰੀਆਂ ਸਿਖ਼ਰਾਂ 'ਤੇ
. . .  13 minutes ago
ਪਣਜੀ, 19 ਨਵੰਬਰ- ਕੱਲ੍ਹ ਤੋਂ ਗੋਆ ਦੇ ਪਣਜੀ 'ਚ ਸ਼ੁਰੂ ਹੋ ਰਹੇ 48ਵੇਂ 'ਇੰਟਰਨੈਸ਼ਨਲ ਫਿਲਮ ਫ਼ੈਸਟੀਵਲ' ਦੀਆਂ ਤਿਆਰੀਆਂ ਸਿਖ਼ਰਾਂ...
ਪੁਲਿਸ ਨੇ ਹਥਿਆਰਾਂ ਸਮੇਤ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  58 minutes ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਐੱਸ.ਐਲ.ਆਰ., ਇੱਕ ਪਿਸਟਲ ਤੇ ਗ੍ਰਨੇਡ ਬਰਾਮਦ ਹੋਏ ਹਨ। ਪੁਲਿਸ ਹੋਰ...
ਮਾਈਨਿੰਗ ਅਫ਼ਸਰ ਨੇ ਫਾਇਰਿੰਗ ਕਰਕੇ ਭਜਾਏ ਨਜਾਇਜ਼ ਮਾਈਨਿੰਗ ਕਾਰੋਬਾਰੀ
. . .  about 1 hour ago
ਘਨੌਰ, 19 ਨਵੰਬਰ (ਜਾਦਵਿੰਦਰ ਸਿੰਘ ਸਮਰਾਓ)- ਹਲਕਾ ਘਨੌਰ ਦੇ ਪਿੰਡ ਰਾਜਗੜ੍ਹ ਵਿਖੇ ਨਜਾਇਜ਼ ਮਾਈਨਿੰਗ ਕਰ ਰਹੇ ਕਾਰੋਬਾਰੀਆਂ ਨੂੰ ਪਟਿਆਲਾ ਮਾਈਨਿੰਗ ਅਫ਼ਸਰ ਜੀ.ਐੱਮ. ਟਹਿਲ ਸਿੰਘ ਸੇਖੋਂ ਨੇ ਗੋਲੀ ਚਲਾ ਕੇ ਭਜਾ ਦਿੱਤਾ। ਇਸ ਦੌਰਾਨ ਇੱਕ...
ਗੁਜਰਾਤ 'ਚ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਬਣੀ ਸਹਿਮਤੀ
. . .  about 2 hours ago
ਅਹਿਮਦਾਬਾਦ, 19 ਨਵੰਬਰ - ਗੁਜਰਾਤ ਕਾਂਗਰਸ ਦੇ ਪ੍ਰਧਾਨ ਭਰਤ ਸਿੰਘ ਸੋਲੰਕੀ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਸਮਿਤੀ ਵਿਚਕਾਰ ਪਿਛਲੀ ਮੀਟਿੰਗ ਦੌਰਾਨ...
ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਸੱਤਾਧਾਰੀ ਪਾਰਟੀ ਨੇ ਕੀਤਾ ਬਰਖ਼ਾਸਤ
. . .  about 2 hours ago
ਹਰਾਰੇ, 19 ਨਵੰਬਰ - ਜ਼ਿੰਬਾਬਵੇ ਦੀ ਸੱਤਾਧਾਰੀ ਪਾਰਟੀ ਨੇ ਰਾਸ਼ਟਰਪਤੀ ਰਾਬਰਟ ਮੁਗਾਬੇ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਪਾਰਟੀ ਦੀ ਮੀਟਿੰਗ ਦੌਰਾਨ ਰਾਬਰਟ ਮੁਗਾਬੇ...
ਸ੍ਰੀਨਗਰ ਦੇ ਪਰਿਮਪੋਰਾ ਇਲਾਕੇ 'ਚ ਗਰਨੇਡ ਧਮਾਕਾ
. . .  about 3 hours ago
ਸ੍ਰੀਨਗਰ, 19 ਨਵੰਬਰ - ਜੰਮੂ-ਕਸ਼ਮੀਰ ਦੇ ਪਰਿਮਪੋਰਾ ਇਲਾਕੇ 'ਚ ਗਰਨੇਡ ਧਮਾਕਾ ਹੋਇਆ ਹੈ। ਧਮਾਕੇ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀ...
ਚੇਨਈ : 40 ਮੈਟ੍ਰਿਕ ਟਨ ਚੰਦਨ ਦੀ ਲੱਕੜੀ ਬਰਾਮਦ, ਤਿੰਨ ਗ੍ਰਿਫ਼ਤਾਰ
. . .  about 3 hours ago
ਚੇਨਈ, 19 ਨਵੰਬਰ - ਰੈਵੀਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ 40 ਮੈਟ੍ਰਿਕ ਟਨ ਚੰਦਨ ਦੀ ਲੱਕੜੀ ਬਰਾਮਦ ਕੀਤੀ ਹੈ ਤੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ...
ਆਵਾਰਾ ਸਾਨ੍ਹ ਦੇ ਹਮਲੇ 'ਚ ਵਿਦੇਸ਼ੀ ਨਾਗਰਿਕ ਦੀ ਮੌਤ
. . .  about 3 hours ago
ਜੈਪੁਰ, 19 ਨਵੰਬਰ - ਰਾਜਸਥਾਨ ਦੇ ਜੈਪੁਰ ਵਿਖੇ ਮਾਨਕ ਚੌਂਕ ਪੁਲਿਸ ਥਾਣੇ ਦੇ ਇਲਾਕੇ 'ਚ ਇੱਕ ਆਵਾਰਾ ਸਾਨ੍ਹ ਵੱਲੋਂ ਕੀਤੇ ਹਮਲੇ 'ਚ ਵਿਦੇਸ਼ ਨਾਗਰਿਕ ਦੀ ਮੌਤ ਹੋ ਗਈ। ਜ਼ਖਮੀ...
ਯੂ.ਪੀ ਨਹੀ ਰਿਲੀਜ਼ ਹੋਣ ਦਿਆਂਗੇ 'ਪਦਮਾਵਤੀ' - ਉਪ ਮੁੱਖ ਮੰਤਰੀ ਮੌਰਿਆ
. . .  about 3 hours ago
ਸ੍ਰੀਲੰਕਾਈ ਅਦਾਲਤ ਨੇ 8 ਭਾਰਤੀ ਮਛੇਰਿਆ ਨੂੰ 30 ਨਵੰਬਰ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ
. . .  about 3 hours ago
ਅਮਰੀਕਾ 'ਚ ਰੋਜੀ ਰੋਟੀ ਕਮਾਉਣ ਗਏ ਪੰਜਾਬੀ ਦੀ ਅਚਾਨਕ ਮੌਤ
. . .  about 4 hours ago
ਭਾਰਤ-ਸ੍ਰੀਲੰਕਾ ਟੈਸਟ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਦੂਸਰੀ ਪਾਰੀ 'ਚ ਭਾਰਤ 171/1
. . .  about 4 hours ago
ਜਗਤਾਰ ਸਿੰਘ ਜੌਹਲ ਤੇ ਤਲਜੀਤ ਸਿੰਘ ਨੂੰ 5-5 ਦਿਨ ਦਾ ਪੁਲਿਸ ਰਿਮਾਂਡ
. . .  about 4 hours ago
ਭਾਰਤ ਨੂੰ ਪਹਿਲਾ ਝਟਕਾ : ਸ਼ਿਖਰ ਧਵਨ 94 ਦੌੜਾਂ ਬਣਾ ਕੇ ਆਊਟ
. . .  about 4 hours ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਬਿਨਾਂ ਵਿਕਟ ਗੁਆਏ 157 ਦੌੜਾਂ ਬਣਾ ਕੇ ਖੇਡ ਰਿਹੈ
. . .  about 5 hours ago
ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲੇਗਾ ਇੰਦਰਾ ਗਾਂਧੀ ਸ਼ਾਂਤੀ ਅਵਾਰਡ
. . .  about 5 hours ago
ਸੜਕ ਹਾਦਸੇ 'ਚ ਪਤਨੀ ਦੀ ਹੋਈ ਮੌਤ, ਪਤੀ ਗੰਭੀਰ, 15 ਨਵੰਬਰ ਨੂੰ ਹੋਇਆ ਸੀ ਵਿਆਹ
. . .  about 6 hours ago
ਭਾਰਤ ਸ੍ਰੀਲੰਕਾ ਟੈਸਟ ਮੈਚ : ਭਾਰਤ ਨੇ ਬਿਨਾਂ ਵਿਕਟ ਗੁਆਏ ਚਾਹ ਦੇ ਸਮੇਂ ਤੱਕ ਬਣਾਈਆਂ 70 ਦੌੜਾਂ
. . .  about 6 hours ago
ਸ਼ਾਦੀ ਸਮਾਗਮ ਦੌਰਾਨ ਮੌਜ-ਮਸਤੀ 'ਚ ਚਲਾਈ ਗੋਲੀ
. . .  about 6 hours ago
ਧਮਾਕੇ 'ਚ ਜ਼ਖਮੀ ਹੋਇਆ ਜਵਾਨ ਹੋਇਆ ਸ਼ਹੀਦ
. . .  about 7 hours ago
ਭਾਰਤ ਸ੍ਰੀਲੰਕਾ ਟੈਸਟ ਮੈਚ : ਸ੍ਰੀਲੰਕਾ 294 'ਤੇ ਆਲ ਆਊਟ, ਭਾਰਤ ਖਿਲਾਫ ਮਿਲੀ 122 ਦੌੜਾਂ ਦੀ ਲੀਡ
. . .  about 8 hours ago
ਵਿਦਿਆਰਥਣ ਦੀ ਨਕਲੀ ਫ਼ੋਟੋ ਲਗਾਉਣ 'ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਮੁਅਤਲ
. . .  about 8 hours ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਲੰਚ ਤੱਕ ਸ੍ਰੀਲੰਕਾ ਨੇ 8 ਵਿਕਟਾਂ 'ਤੇ ਬਣਾਇਆ 263 ਦੌੜਾਂ
. . .  about 9 hours ago
ਐਟਮੀ ਹਮਲੇ ਦੇ ਟਰੰਪ ਦੇ ਆਦੇਸ਼ ਨੂੰ ਫੌਜ ਮੰਨਣ ਤੋਂ ਕਰ ਸਕਦੀ ਹੈ ਇਨਕਾਰ - ਅਮਰੀਕੀ ਨਿਊਕਲੀਅਰ ਕਮਾਂਡਰ
. . .  about 9 hours ago
ਹੌਲਦਾਰ ਦੀ ਆਪਣੀ ਹੀ ਰਫਲ ਦੀ ਗੋਲੀ ਚਲਣ ਨਾਲ ਹੋਈ ਮੌਤ
. . .  about 10 hours ago
ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਰਾਹੁਲ ਨੇ ਦਿੱਤੀ ਸ਼ਰਧਾਂਜਲੀ
. . .  about 10 hours ago
ਭਾਰਤ ਸ੍ਰੀਲੰਕਾ ਟੈਸਟ ਮੈਚ ਦਾ ਚੌਥਾ ਦਿਨ : ਸ੍ਰੀਲੰਕਾ 7 ਵਿਕਟਾਂ 'ਤੇ 201 ਦੌੜਾਂ ਬਣਾ ਕੇ ਖੇਡ ਰਿਹੈ
. . .  about 11 hours ago
ਰਾਹੁਲ ਗਾਂਧੀ ਨੂੰ ਪਾਰਟੀ ਦਾ ਬਣਾਇਆ ਜਾ ਸਕਦੈ ਪ੍ਰਧਾਨ
. . .  about 12 hours ago
ਪ੍ਰਧਾਨ ਮੰਤਰੀ ਨੇ ਮਾਨੂਸ਼ੀ ਛਿੱਲਰ ਨੂੰ ਦਿੱਤੀ ਵਧਾਈ
. . .  about 12 hours ago
ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ
. . .  about 12 hours ago
ਟਵਿਟਰ ਨੇ ਪਾਕਿ ਡਿਫੈਂਸ ਦਾ ਟਵਿਟਰ ਹੈਂਡਲਰ ਕੀਤਾ ਸਸਪੈਂਡ
. . .  1 day ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਿਆ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ
. . .  about 1 hour ago
ਭਾਜਪਾ ਨੇ ਗੁਜਰਾਤ ਵਿਧਾਨ ਸਭਾ ਲਈ 36 ਉਮੀਦਵਾਰਾਂ ਦੀ ਦੂਸਰੀ ਸੂਚੀ ਕੀਤੀ ਜਾਰੀ
. . .  36 minutes ago
ਵਸੂੰਦਰਾ ਰਾਜੇ ਨੇ 'ਪਦਮਾਵਤੀ' ਰਿਲੀਜ਼ ਨਾ ਕਰਨ ਲਈ ਸਮ੍ਰਿਤੀ ਇਰਾਨੀ ਨੂੰ ਲਿਖਿਆ ਪੱਤਰ
. . .  48 minutes ago
ਮਿਸ ਇੰਡੀਆ ਮਨੂਸ਼ੀ ਛਿਲਰ ਬਣੀ ਮਿਸ ਵਰਲਡ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਗੱਲ ਉਹੀ ਕਰਨੀ ਚਾਹੀਦੀ ਹੈ, ਜੋ ਅਨੁਭਵ ਅਤੇ ਦਲੀਲ ਦੀ ਕਸਵੱਟੀ 'ਤੇ ਖਰੀ ਉਤਰਦੀ ਹੋਵੇ ਅਤੇ ਸਭ ਦਾ ਭਲਾ ਕਰਨ ਵਾਲੀ ਹੋਵੇ। -ਮਹਾਤਮਾ ਬੁੱਧ
  •     Confirm Target Language  

ਪਹਿਲਾ ਸਫ਼ਾ


Loading the player...

ਕੌਮਾਂਤਰੀ ਸਰਹੱਦ ਤੋਂ 1 ਅਰਬ 10 ਕਰੋੜ ਦੀ ਹੈਰੋਇਨ ਬਰਾਮਦ

ਫ਼ਿਰੋਜ਼ਪੁਰ, 18 ਨਵੰਬਰ (ਤਪਿੰਦਰ ਸਿੰਘ)-ਪੰਜਾਬ ਪੁਲਿਸ ਦੇ ਵਿਸ਼ੇਸ਼ ਕਾਊਾਟਰ ਇੰਟੈਲੀਜੈਂਸ ਤੇ ਬੀ.ਐੱਸ.ਐ ੱਫ਼. ਵਲੋਂ ਸਾਂਝੀ ਮੁਹਿੰਮ ਦੌਰਾਨ ਫ਼ਿਰੋਜ਼ਪੁਰ ਸੈਕਟਰ 'ਚੋਂ 22 ਪੈਕਟ ਹੈਰੋਇਨ ਬਰਾਮਦ ਕੀਤੇ ਗਏ ਹਨ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ 1 ਅਰਬ 10 ਕਰੋੜ ਕੀਮਤ ਦੱਸੀ ਜਾਂਦੀ ਹੈ | ਪਾਕਿਸਤਾਨੀ ਤਸਕਰ ਵਾਪਸ ਭੱਜਣ 'ਚ ਕਾਮਯਾਬ ਹੋ ਗਏ | ਘਟਨਾ ਸਥਾਨ ਤੋਂ ਤੁਰਕੀ ਦੇਸ਼ ਦਾ ਬਣਿਆ ਹੋਇਆ ਇਕ 9 ਐੱਮ.ਐੱਮ. ਪਿਸਤੌਲ, ਮੈਗਜ਼ੀਨ ਸਮੇਤ 11 ਰੌਾਦ ਤੇ ਇਕ ਪਾਕਿਸਤਾਨੀ ਸਿੰਮ ਵੀ ਬਰਾਮਦ ਕੀਤਾ ਗਿਆ | ਪੰਜਾਬ ਕਾੳਾੂਟਰ ਇੰਟੈਲੀਜੈਂਸ ਦੇ ਸਹਾਇਕ ਇੰਸਪੈਕਟਰ ਜਨਰਲ ਨਰਿੰਦਰਪਾਲ ਸਿੰਘ ਰੂਬੀ ਤੇ ਬੀ.ਐੱਸ.ਐੱਫ਼. ਦੇ ਡੀ.ਆਈ.ਜੀ. ਬੀ.ਐੱਸ ਰਾਜਪਰੋਹਿਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਭਾਰਤੀ ਤਸਕਰ ਮਨਜੀਤ ਸਿੰਘ ਉਰਫ਼ ਮੰਨਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਧੁੰਨ ਢਾਹੇ ਵਾਲਾ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਆਪਣੇ ਭਰਾਵਾਂ ਨਾਲ ਮਿਲ ਕੇ ਕੌਮਾਂਤਰੀ ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਰਕਬਾ ਬੀ.ਐੱਸ. ਐੱਫ਼. ਦੀ ਚੌਾਕੀ ਗੱਟੀ ਰਾਜੋ ਕੇ ਪਿੱਲਰ ਨੰਬਰ 187/17 ਰਾਹੀਂ ਹੈਰੋਇਨ ਦੀ ਵੱਡੀ ਖ਼ੇਪ ਤੇ ਅਸਲ੍ਹਾ ਮੰਗਵਾ ਰਿਹਾ ਹੈ ਅਤੇ ਇਸ ਸਬੰਧੀ ਕਾਊਾਟਰ ਇੰਟੈਲੀਜੈਂਸ ਵਲੋਂ ਬੀ.ਐੱਸ.ਐੱਫ਼. ਦੇ ਨਾਲ ਮਿਲ ਕੇ ਉਕਤ ਖ਼ੇਤਰ 'ਚ ਸਾਂਝੀ ਨਾਕਾਬੰਦੀ ਕੀਤੀ ਗਈ | ਆਈ.ਜੀ. ਮੁਤਾਬਿਕ ਤੜਕੇ 2.30 ਵਜੇ ਜਦੋਂ ਪਾਕਿਸਤਾਨੀ ਤਸਕਰ ਨਵਾਬ ਤੇ ਉਸ ਦਾ ਸਾਥੀ ਕੰਡਿਆਲੀ ਤਾਰ ਉੱਪਰੋਂ ਭਾਰਤ ਵਾਲੇ ਪਾਸੇ ਅਸਲ੍ਹਾ ਤੇ ਹੈਰੋਇਨ ਦੀ ਖ਼ੇਪ ਸੁੱਟ ਰਹੇ ਸਨ ਤਾਂ ਬੀ.ਐੱਸ.ਐੱਫ਼. ਦੀ 105 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਨੂੰ ਵੰਗਾਰਿਆ, ਜਿਨ੍ਹਾਂ ਬੀ.ਐੱਸ.ਐੱਫ਼. ਦੇ ਜਵਾਨਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਗੋਲੀਬਾਰੀ 'ਚ ਪਾਕਿ ਤਸਕਰ ਵਾਪਸ ਦੌੜ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ਼. ਦੇ ਜਵਾਨਾਂ ਵਲੋਂ ਤਸਕਰਾਂ 'ਤੇ ਵੱਖ-ਵੱਖ ਹਥਿਆਰਾਂ ਰਾਹੀਂ ਕਰੀਬ 91 ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਬਾਵਜੂਦ ਵੀ ਪਾਕਿਸਤਾਨੀ ਤਸਕਰ ਵਾਪਸ ਭੱਜਣ 'ਚ ਕਾਮਯਾਬ ਹੋ ਗਏ | ਆਈ.ਜੀ. ਨਰਿੰਦਰਪਾਲ ਸਿੰਘ ਰੂਬੀ ਅਨੁਸਾਰ ਨਸ਼ੇ ਦੀ ਖ਼ੇਪ ਨੂੰ ਪ੍ਰਾਪਤ ਕਰਨ ਲਈ ਪਹੰੁਚੇ ਭਾਰਤੀ ਤਸਕਰ ਗੁਰਦੀਪ ਸਿੰਘ ਪੁੱਤਰ ਜਰਨੈਲ ਸਿੰਘ, ਮਹਾਂਵੀਰ ਸਿੰਘ ਉਰਫ਼ ਤੋਤਾ, ਸੁਖਬੀਰ ਸਿੰਘ ਉਰਫ਼ ਸੋਨੀ ਪੁੱਤਰ ਨਿਰਵੈਰ ਸਿੰਘ ਵਾਸੀ ਧੁੰਨ ਢਾਹੇ ਵਾਲਾ ਨੂੰ ਕਾਊਾਟਰ ਇੰਟੈਲੀਜੈਂਸ ਦੀ ਟੀਮ ਵਲੋਂ ਬਾਰਡਰ ਰੋਡ ਬਾਰੇ ਕੇ ਵਿਖੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ ਗਿਆ, ਜਦਕਿ ਮਨਦੀਪ ਸਿੰਘ ਉਰਫ਼ ਮੰਨਾ ਪੁੱਤਰ ਜਰਨੈਲ ਸਿੰਘ ਫ਼ਰਾਰ ਹੋ ਗਿਆ ਅਤੇ ਮੌਕੇ 'ਤੇ ਮੰਨਾ ਦਾ ਪਰਸ ਬਰਾਮਦ ਹੋਇਆ | ਕਾਬੂ ਦੋਸ਼ੀਆਂ ਤੋਂ ਇਕ ਆਈ ਟਵੰਟੀ ਗੱਡੀ ਫ਼ੜੀ ਗਈ ਹੈ | ਦੋਸ਼ੀਆਂ ਿਖ਼ਲਾਫ਼ ਨਸ਼ਾ ਵਿਰੋਧੀ ਕਾਨੂੰਨ (ਐਨ.ਡੀ.ਪੀ.ਐੱਸ. ਐਕਟ) ਤਹਿਤ ਮਾਮਲਾ ਦਰਜ ਕਰ ਲਿਆ ਗਿਆ |

ਕਸ਼ਮੀਰ 'ਚ ਮੁਕਾਬਲੇ ਦੌਰਾਨ ਲਖਵੀ ਦੇ ਭਤੀਜੇ ਸਮੇਤ 6 ਅੱਤਵਾਦੀ ਹਲਾਕ

• ਹਵਾਈ ਫ਼ੌਜ ਦਾ ਗਰੁੜ ਕਮਾਂਡੋ ਸ਼ਹੀਦ • 2 ਜਵਾਨ ਗੰਭੀਰ ਜ਼ਖ਼ਮੀ
ਸ੍ਰੀਨਗਰ, 18 ਨਵੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲੇ ਬਾਂਦੀਪੋਰਾ ਦੇ ਹਾਜਿਨ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦ ਉਨ੍ਹਾਂ ਨੇ ਮੁਕਾਬਲੇ 'ਚ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਅਤੇ ਲਸ਼ਕਰ ਦੇ ਪਾਕਿਸਤਾਨ 'ਚ ਚੀਫ਼ ਆਪ੍ਰੇਸ਼ਨ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਦੇ ਭਤੀਜੇ ਉਵੇਦ ਉਰਫ਼ ਓਸਾਮਾ ਜੰਗੀ, ਲਸ਼ਕਰ ਡਵੀਜ਼ਨਲ ਕਮਾਂਡਰ ਮਹਿਮੂਦ ਬਾਈ ਤੇ ਅਲੀ ਬਾਈ, ਜ਼ਰਗਾਮ ਸਮੇਤ ਬਾਂਦੀਪੁਰਾ, ਗਾਂਦਰਬਲ ਅਤੇ ਸ੍ਰੀਨਗਰ ਜ਼ਿਲਿ੍ਹਆਂ 'ਚ ਕਈ ਸਾਲਾ 'ਤੋਂ ਇਲਾਕੇ 'ਚ ਸਰਗਰਮ ਲਸ਼ਕਰ ਦੇ 6 ਉੱਚ ਕਮਾਂਡਰਾਂ ਨੂੰ ਹਲਾਕ ਕਰ ਦਿੱਤਾ | ਇਸ ਮੁਕਾਬਲੇ ਦੌਰਾਨ ਹਵਾਈ ਫੌਜ ਦਾ ਇਕ ਗਰਾਊਾਡ ਕਮਾਂਡੋ ਸ਼ਹੀਦ ਹੋ ਗਿਆ ਤੇ ਫੌਜ ਦੇ 2 ਜਵਾਨ ਵੀ ਜ਼ਖਮੀ ਹੋ ਗਏ | ਇਸ ਸਬੰਧੀ ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਡੀ. ਜੀ. ਪੀ. ਐਸ. ਪੀ. ਵੈਦ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ 'ਚ ਲਸ਼ਕਰ-ਏ-ਤਾਇਬਾ ਦੇ 2 ਕਮਾਂਡਰ ਸਨ | ਉਨ੍ਹਾਂ ਦੱਸਿਆ ਕਿ ਮਰਨ ਵਾਲੇ ਸਾਰੇ ਅੱਤਵਾਦੀ ਪਾਕਿਸਤਾਨੀ ਸਨ | ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਗੁਪਤ ਸੂਚਨਾ ਦੇ ਆਧਾਰ 'ਤੇ 13 ਆਰ. ਆਰ., ਸੀ. ਆਰ. ਪੀ. ਐਫ. ਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਨੇ ਹਾਜਿਨ ਦੇ ਚੰਦਰਗੀਰ ਜਾਮੀਆ ਮੁਹੱਲੇ ਵਿਖੇ ਲਸ਼ਕਰ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ 'ਤੇ ਸਾਂਝਾ ਤਲਾਸ਼ੀ ਅਭਿਆਨ ਚਲਾਇਆ | ਸੁਰੱਖਿਆ ਬਲ ਜਦੋਂ ਅੱਤਵਾਦੀਆਂ ਦੇ ਟਿਕਾਣੇ ਵੱਲ ਵਧ ਰਹੇ ਸਨ

ਗਿਲਗਿਤ-ਬਾਲਟਿਸਤਾਨ ਦੇ ਵਪਾਰੀਆਂ ਵਲੋਂ ਪਾਕਿ ਸਰਕਾਰ ਿਖ਼ਲਾਫ਼ ਪ੍ਰਦਰਸ਼ਨ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਕੁਦਰਤੀ ਸਾਧਨਾਂ ਨਾਲ ਭਰਪੂਰ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ਦੇ ਸੈਂਕੜੇ ਵਪਾਰੀ ਸਰਕਾਰ ਦੀ ਟੈਕਸ ਨੀਤੀ ਦੇ ਵਿਰੁੱਧ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਇਥੋਂ ਵੱਧ ਟੈਕਸ ਵਸੂਲ ਰਹੀ ਹੈ | ਵਪਾਰੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਹਨ ਤੇ ਉਨ੍ਹਾਂ ਦਾ ਮੁਨਾਫ਼ਾ ਵੀ ਬੇਹੱਦ ਘੱਟ ਹੈ | ਇਸ ਦੇ ਬਾਵਜੂਦ ਵੀ ਪਾਕਿਸਤਾਨ ਸਰਕਾਰ ਜ਼ਬਰਨ ਵੱਧ ਟੈਕਸ ਵਸੂਲ ਰਹੀ ਹੈ | ਪਾਕਿਸਤਾਨ ਸਰਕਾਰ ਿਖ਼ਲਾਫ਼ ਰੋਸ ਪ੍ਰਗਟ ਕਰਨ ਤੇ ਪਾਕਿਸਤਾਨ ਦੀ ਟੈਕਸ ਨੀਤੀ ਨੂੰ ਅਨਿਆਪੂਰਨਨ ਦੱਸਦਿਆਂ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਵਪਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਸਾਨੂੰ ਸਬਸਿਡੀ ਜਾਂ ਸੰਵਿਧਾਨਕ ਅਧਿਕਾਰ ਦਿੱਤੇ ਬਿਨਾਂ ਟੈਕਸ ਵਧਾ ਦਿੰਦੀ ਹੈ ਤੇ ਸਾਡੇ ਤੋਂ ਇਕੱਠੇ ਕੀਤੇ ਟੈਕਸ ਦੇ ਪੈਸੇ ਕਦੀ ਵੀ ਸਾਡੇ ਇਲਾਕੇ ਦੇ ਵਿਕਾਸ 'ਤੇ ਨਹੀਂ ਲਾਉਂਦੀ | ਜ਼ਿਕਰਯੋਗ ਹੈ ਕਿ ਗਿਲਗਿਤ-ਬਾਲਟਿਸਤਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਉਹ ਹਿੱਸਾ ਹੈ ਜਿਸੇ ਨੂੰ ਉਹ ਆਪਣਾ 5ਵਾਂ ਸੂਬਾ ਬਣਾਉਣਾ ਚਾਹੁੰਦਾ ਹੈ ਤੇ ਗਿਲਗਿਤ-ਬਾਲਟਿਸਤਾਨ ਨੂੰ ਉਸ ਹਿੱਸੇ ਤੋਂ ਵੱਖ ਰੱਖਿਆ ਗਿਆ ਹੈ ਜਿਸ ਨੂੰ ਪਾਕਿਸਤਾਨ ਆਜ਼ਾਦ ਕਸ਼ਮੀਰ ਦੇ ਝੂਠੇ ਨਾਂਅ ਨਾਲ ਬਲਾਉਂਦਾ ਹੈ | ਗਿਲਗਿਤ-ਬਾਲਟਿਸਤਾਨ ਤੋਂ ਪਾਕਿਸਤਾਨ ਸਾਲਾਨਾ 5 ਹਜ਼ਾਰ ਰੁਪਏ ਟੈਕਸ ਵਸੂਲਦਾ ਹੈ |

ਭਾਰਤ ਦੀ ਮਾਨੂਸ਼ੀ ਛਿੱਲਰ ਬਣੀ 'ਵਿਸ਼ਵ ਸੁੰਦਰੀ'

ਸਾਨਿਆ (ਚੀਨ), 18 ਨਵੰਬਰ (ਏਜੰਸੀ)-ਭਾਰਤ ਦੀ ਇਕ ਮੁਟਿਆਰ ਨੇ ਫ਼ਿਰ ਦੁਨੀਆ 'ਚ ਆਪਣੀ ਖ਼ੂਬਸੂਰਤੀ ਦਾ ਲੋਹਾ ਮੰਨਵਾ ਲਿਆ | ਚੀਨ ਦੇ ਸਾਨਿਆ 'ਚ ਹੋਈ ਮਿਸ ਵਰਲਡ ਪ੍ਰਤੀਯੋਗਤਾ 'ਚ ਭਾਰਤ ਦੀ ਮਾਨੂਸ਼ੀ ਛਿੱਲਰ ਨੇ 2017 ਦੀ ਵਿਸ਼ਵ ਸੁੰਦਰੀ ਬਣਨ ਦਾ ਿਖ਼ਤਾਬ ਜਿੱਤਿਆ | ਹਰਿਆਣਾ ਦੇ ਸੋਨੀਪਤ 'ਚ ਰਹਿਣ ਵਾਲੀ ਮਾਨੂਸ਼ੀ ਨੇ 118 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜਦਿਆਂ ਹੋਇਆਂ ਇਹ ਕਾਮਯਾਬੀ ਹਾਸਲ ਕੀਤੀ | ਇਸ ਪ੍ਰਤੀਯੋਗਤਾ 'ਚ ਦੂਸਰੇ ਨੰਬਰ 'ਤੇ ਮਿਸ ਇੰਗਲੈਂਡ ਸਟੈਫ਼ਨੀ ਹਿਲ ਅਤੇ ਮਿਸ ਮੈਕਸੀਕੋ ਐਾਡਰਾ ਮੇਜ਼ਾ ਤੀਸਰੇ ਨੰਬਰ 'ਤੇ ਰਹੀ | 2016 ਦੀ ਵਿਸ਼ਵ ਸੁੰਦਰੀ ਰਹੀ ਪੁਏਰਟੋ ਰਿਕੋ ਦੀ ਸਟੇਫ਼ਨੀ ਡੇਲ ਵੈਲੇ ਨੇ ਮਾਨੂਸ਼ੀ ਨੂੰ ਵਿਸ਼ਵ ਸੁੰਦਰੀ ਦਾ ਤਾਜ ਪਹਿਨਾਇਆ | ਮਾਨੂਸ਼ੀ ਨੂੰ ਆਖ਼ਰੀ ਦੌਰ 'ਚ ਜਿਊਰੀ ਨੇ ਸਵਾਲ ਪੁੱਛਿਆ ਸੀ ਕਿ ਕਿਸ ਪੇਸ਼ੇ 'ਚ ਸਭ ਤੋਂ ਜ਼ਿਆਦਾ ਤਨਖ਼ਾਹ ਮਿਲਣੀ ਚਾਹੀਦੀ ਹੈ ਅਤੇ ਕਿਉਂ? ਇਸ ਦੇ ਜਵਾਬ 'ਚ ਮਾਨੂਸ਼ੀ ਨੇ ਕਿਹਾ ਕਿ, 'ਮਾਂ ਨੂੰ ਸਭ ਤੋਂ ਜ਼ਿਆਦਾ ਸਨਮਾਨ ਮਿਲਣਾ ਚਾਹੀਦਾ ਹੈ ਇਸ ਦੇ ਲਈ ਉਸ ਨੂੰ ਪੈਸਿਆਂ 'ਚ ਤਨਖ਼ਾਹ ਨਹੀਂ ਬਲਕਿ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ' | ਮਾਨੂਸ਼ੀ ਤੋਂ ਪਹਿਲਾਂ ਸਾਲ 2000 'ਚ ਬਾਲੀਵੁੱਡ ਅਤੇ ਹਾਲੀਵੁੱਡ ਦੀ ਸਫ਼ਲ ਅਦਾਕਾਰਾ ਪਿ੍ਯੰਕਾ ਚੋਪੜਾ ਨੇ ਭਾਰਤ ਵਲੋਂ ਮਿਸ ਵਰਲਡ ਦਾ ਿਖ਼ਤਾਬ ਆਪਣੇ ਨਾਂਅ ਕੀਤਾ ਸੀ | 20 ਸਾਲ ਦੀ ਮਾਨੂਸ਼ੀ 67ਵੀਂ ਵਿਸ਼ਵ ਸੁੰਦਰੀ ਹੈ | ਇਸ ਤੋਂ ਪਹਿਲਾਂ ਮਾਨੂਸ਼ੀ ਨੇ ਇਸ ਸਾਲ ਮਈ 'ਚ ਫ਼ੈਮਿਨਾ ਮਿਸ ਇੰਡੀਆ ਦਾ ਿਖ਼ਤਾਬ ਵੀ ਆਪਣੇ ਨਾਂਅ ਕੀਤਾ ਸੀ |
ਮਾਨੂਸ਼ੀ ਦੇ ਜੀਵਨ 'ਤੇ ਝਾਤ

14 ਮਈ 1997 'ਚ ਹਰਿਆਣਾ ਦੇ ਸੋਨੀਪਤ 'ਚ ਜਨਮੀ ਮਾਨੂਸ਼ੀ ਦੇ ਮਾਤਾ-ਪਿਤਾ ਡਾਕਟਰ ਹਨ | ਉਸ ਦੇ ਪਿਤਾ ਡਾ. ਮਿਤਰਾ ਬਾਸੂ ਛਿੱਲਰ ਰੱਿਖ਼ਆ ਖ਼ੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਿਚ ਵਿਗਿਆਨੀ ਹਨ ਜਦਕਿ ਉਸ ਦੀ ਮਾਤਾ ਡਾ. ਨੀਲਮ ਛਿੱਲਰ ਹਿਊਮਨ ਬੀਹੇਵੀਅਰ ਐਾਡ ਐਲਾਈਡ ਸਾਇੰਸਜ਼ ਸੰਸਥਾ 'ਚ ਦਿਮਾਗ ਬਾਰੇ ਰਸਾਇਣ ਵਿਗਿਆਨ (ਨਿਊਰੋਕੈਮਿਸਟਰੀ) ਵਿਭਾਗ ਦੀ ਮੁਖੀ ਹੈ | ਨਵੀਂ ਦਿੱਲੀ ਦੇ ਸੇਂਟ ਥਾਮਸ ਸਕੂਲ 'ਚ ਪੜ੍ਹੀ ਛਿੱਲਰ ਫ਼ਿਲਹਾਲ ਸੋਨੀਪਤ ਦੇ ਭਗਤ ਫੂਲ ਸਿੰਘ ਸਰਕਾਰੀ ਮੈਡੀਕਲ ਕਾਲਜ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ ਅਤੇ ਦਿਲ ਦੇ ਰੋਗਾਂ ਦੀ ਮਾਹਿਰ ਡਾਕਟਰ ਬਣਨਾ ਚਾਹੁੰਦੀ ਹੈ | ਮਾਨੂਸ਼ੀ ਨੂੰ ਪੈਰਗਲਾਈਡਿੰਗ ਦਾ ਵੀ ਸ਼ੌਕ ਹੈ | ਉਸ ਨੂੰ ਰਵਾਇਤੀ ਕੁੱਚੀਪੁੜੀ ਨਾਚ 'ਚ ਮੁਹਾਰਤ ਹਾਸਲ ਹੈ ਅਤੇ ਉਹ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਜੁੜੀ ਹੋਈ ਹੈ | ਵਿਸ਼ਵ ਸੁੰਦਰੀ ਬਣਨਾ ਮਾਨੂਸ਼ੀ ਦੇ ਬਚਪਨ ਦਾ ਹੀ ਸੁਪਨਾ ਸੀ |
ਹੁਣ ਤੱਕ ਵਿਸ਼ਵ ਸੁੰਦਰੀ ਬਣਨ ਵਾਲੀਆਂ ਭਾਰਤੀ ਮੁਟਿਆਰਾਂ

ਭਾਰਤ ਵਲੋਂ ਸਭ ਤੋਂ ਪਹਿਲਾਂ 1966 'ਚ ਰੀਤਾ ਫ਼ਾਰੀਆ ਵਿਸ਼ਵ ਸੁੰਦਰੀ ਬਣੀ ਸੀ | ਉਸ ਤੋਂ ਬਾਅਦ 1994 'ਚ ਐਸ਼ਵਰਿਆ ਰਾਏ, 1997 'ਚ ਡਾਇਨਾ ਹੇਡਨ, 1999 'ਚ ਯੁਕਤਾ ਮੁਖੀ ਅਤੇ 2000 'ਚ ਪਿ੍ਯੰਕਾ ਚੋਪੜਾ ਨੇ ਵਿਸ਼ਵ ਸੁੰਦਰੀ ਬਣਨ ਦਾ ਮਾਣ ਹਾਸਲ ਕੀਤਾ ਸੀ | ਹੁਣ 2017 'ਚ ਮਾਨੂਸ਼ੀ ਛਿੱਲਰ ਨੇ ਇਹ ਿਖ਼ਤਾਬ ਆਪਣੇ ਨਾਂਅ ਕੀਤਾ | ਦੱਸਣਯੋਗ ਹੈ ਕਿ 1951 ਤੋਂ ਸ਼ੁਰੂ ਹੋਈ ਇਸ ਪ੍ਰਤੀਯੋਗਤਾ 'ਚ ਹੁਣ ਤੱਕ ਭਾਰਤ ਅਤੇ ਵੈਨਜ਼ੁਏਲਾ ਦੀਆਂ ਮੁਟਿਆਰਾਂ 6-6 ਵਾਰ ਵਿਸ਼ਵ ਸੁੰਦਰੀਆਂ ਬਣਨ ਦਾ ਕਾਰਨਾਮਾ ਕਰ ਚੁੱਕੀਆਂ ਹਨ |

ਜਾਧਵ ਦੀ ਮਾਤਾ ਨਾਲ ਮੁਲਾਕਾਤ ਬਾਰੇ ਭਾਰਤ ਦੀ ਬੇਨਤੀ 'ਤੇ ਵਿਚਾਰ ਜਾਰੀ-ਪਾਕਿ

ਇਸਲਾਮਾਬਾਦ, 18 ਨਵੰਬਰ (ਪੀ. ਟੀ. ਆਈ.)-ਪਾਕਿਸਤਾਨ ਨੇ ਅੱਜ ਕਿਹਾ ਕਿ ਉਹ ਕੁਲਭੂਸ਼ਣ ਜਾਧਵ ਦੀ ਪਤਨੀ ਜਿਸ ਨੂੰ ਪਹਿਲਾਂ ਹੀ ਉਸ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਗਈ ਹੈ ਤੋਂ ਇਲਾਵਾ ਜਾਧਵ ਦੀ ਮਾਤਾ ਨੂੰ ਉਸ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਬਾਰੇ ਭਾਰਤ ਦੀ ਬੇਨਤੀ 'ਤੇ ਵਿਚਾਰ ਕਰ ਰਿਹਾ ਹੈ | ਪਿਛਲੇ ਹਫਤੇ ਪਾਕਿਸਤਾਨ ਨੇ ਕਿਹਾ ਕਿ ਉਸ ਨੇ 46 ਸਾਲਾ ਜਾਧਵ ਅਤੇ ਉਸ ਦੀ ਪਤਨੀ ਵਿਚਕਾਰ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਹੈ | ਇਸ ਤੋਂ ਕਈ ਮਹੀਨੇ ਪਹਿਲਾਂ ਭਾਰਤ ਨੇ ਮਾਨਵਤਾ ਦੇ ਆਧਾਰ 'ਤੇ ਜਾਧਵ ਦੀ ਮਾਤਾ ਨੂੰ ਵੀਜ਼ਾ ਜਾਰੀ ਕਰਨ ਲਈ ਬੇਨਤੀ ਕੀਤੀ ਸੀ | ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਨੇ ਜਾਧਵ ਦੀ ਮਾਤਾ ਨੂੰ ਵੀਜ਼ਾ ਜਾਰੀ ਕਰਨ ਲਈ ਦੁਬਾਰਾ ਬੇਨਤੀ ਕੀਤੀ ਹੈ ਤਾਂ ਜੋ ਉਹ ਆਪਣੇ ਜੇਲ੍ਹ 'ਚ ਬੰਦ ਪੁੱਤਰ ਨੂੰ ਮਿਲ ਸਕੇ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਨੇ ਪਾਕਿਸਤਾਨ ਦੀ ਪੇਸ਼ਕਸ਼ ਦਾ ਜਵਾਬ ਦੇ ਦਿੱਤਾ ਹੈ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਮਾਨਵਤਾ ਦੇ ਆਧਾਰ 'ਤੇ ਕਮਾਂਡਰ ਜਾਧਵ ਲਈ ਪਾਕਿਸਤਾਨ ਦੀ ਪੇਸ਼ਕਸ਼ ਦਾ ਭਾਰਤ ਤੋਂ ਜਵਾਬ ਮਿਲ ਗਿਆ ਹੈ ਅਤੇ ਉਸ 'ਤੇ ਵਿਚਾਰ ਕੀਤੀ ਜਾ ਰਹੀ ਹੈ | ਜਲ ਸੈਨਾ ਦੇ ਸਾਬਕਾ ਅਧਿਕਾਰੀ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿਚ ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ | ਨਿਆਂ ਬਾਰੇ ਕੌਮਾਂਤਰੀ ਅਦਾਲਤ ਨੇ ਭਾਰਤ ਦੀ ਅਪੀਲ 'ਤੇ ਮਈ ਵਿਚ ਜਾਧਵ ਦੀ ਫਾਂਸੀ 'ਤੇ ਰੋਕ ਲਾ ਦਿੱਤੀ ਸੀ | ਪਾਕਿਸਤਾਨ ਇਸ ਆਧਾਰ 'ਤੇ ਜਾਧਵ ਤਕ ਭਾਰਤੀ ਕੌਾਸਲਖਾਨੇ ਨੂੰ ਪਹੁੰਚ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਰਿਹਾ ਹੈ ਕਿ ਜਾਸੂਸੀ ਦੇ ਮਾਮਲਿਆਂ ਵਿਚ ਇਹ ਗੱਲ ਲਾਗੂ ਨਹੀਂ ਹੁੰਦੀ | ਕੁਝ ਮੀਡੀਆ ਰਿਪੋਰਟਾਂ ਨੇ ਪਾਕਿਸਤਾਨ ਦੀ ਤਾਜ਼ਾ ਪੇਸ਼ਕਸ਼ ਨੂੰ ਅਮਰੀਕੀ ਯਤਨਾਂ ਨਾਲ ਜੋੜਿਆ ਹੈ ਪਰ ਪਾਕਿਸਤਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੀ ਪੇਸ਼ਕਸ਼ ਪੂਰੀ ਤਰ੍ਹਾਂ ਮਾਨਵਤਾ ਦੇ ਆਧਾਰ 'ਤੇ ਹੈ |

ਕੰਟਰੋਲ ਰੇਖਾ 'ਤੇ ਸ਼ਾਂਤੀ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣ-ਡੀ. ਜੀ. ਐਮ. ਓ.

ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਸੈਨਿਕ ਕਾਰਵਾਈਆਂ ਬਾਰੇ ਭਾਰਤੀ ਫ਼ੌਜ ਦੇ ਡਾਇਰੈਕਟਰ ਜਨਰਲ (ਡੀ. ਜੀ. ਐਮ. ਓ.) ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਜੰਮੂ ਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਨਾਲ ਸ਼ਾਂਤੀ ਅਤੇ ਅਮਨਚੈਨ ਯਕੀਨੀ ਬਣਾਉਣ ਲਈ ਕਦਮ ਚੁੱਕਣ ਲਈ ਕਿਹਾ ਹੈ | ਟੈਲੀਫੋਨ 'ਤੇ ਗੱਲਬਾਤ ਦੌਰਾਨ ਲੈਫਟੀਨੈਂਟ ਜਨਰਲ ਏ. ਕੇ. ਭੱਟ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਦੱਸਿਆ ਕਿ ਲਗਦਾ ਹੈ ਕਿ ਪਾਕਿਸਤਾਨੀ ਫ਼ੌਜ ਦੇ ਸ਼ਾਂਤੀ ਪ੍ਰਤੀ ਉਸ ਵਲੋਂ ਬਾਰ ਬਾਰ ਦੁਹਰਾਏ ਇਰਾਦੇ ਅਤੇ ਉਸ ਦੇ ਸੈਨਿਕਾਂ ਦੀ ਕਾਰਵਾਈ ਵਿਚਕਾਰ ਸੰਪਰਕ ਟੁੱਟ ਗਏ ਹਨ | ਕਈ ਘਟਨਾਵਾਂ ਦਾ ਹਵਾਲਾ ਦਿੰਦਿਆਂ ਭੱਟ ਨੇ ਕਿਹਾ ਕਿ ਪਾਕਿਸਤਾਨੀ ਸੈਨਿਕ ਬਿਨਾਂ ਕਿਸੇ ਕਾਰਨ ਭਾਰੀ ਗੋਲੀਬਾਰੀ ਕਰਦੇ ਹਨ | ਦੋਵਾਂ ਵਿਚਕਾਰ ਟੈਲੀਫੋਨ 'ਤੇ ਗੱਲਬਾਤ ਪਾਕਿਸਤਾਨੀ ਧਿਰ ਦੀ ਬੇਨਤੀ ਪਿੱਛੋਂ ਹੋਈ ਹੈ | ਲੈਫਟੀਨੈਂਟ ਜਨਰਲ ਭੱਟ ਨੇ ਪਾਕਿਸਤਾਨੀ ਡੀ. ਜੀ. ਐਮ. ਓ. ਮੇਜਰ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ 'ਤੇ ਦਬਾਅ ਪਾਉਂਦੇ ਹੋਏ ਕਿਹਾ ਕਿ ਲਗਦਾ ਹੈ ਕਿ ਪਾਕਿਸਤਾਨੀ ਜਨਰਲ ਹੈਡਕੁਆਟਰਜ਼ ਜਿਹੜਾ ਕੰਟਰੋਲ ਰੇਖਾ ਦੇ ਨਾਲ ਨਾਲ ਸ਼ਾਂਤੀ ਬਣਾਈ ਰੱਖਣ ਦੇ ਆਪਣੇ ਇਰਾਦੇ ਨੂੰ ਬਾਰ ਬਾਰ ਦੁਹਰਾਉਂਦਾ ਹੈ ਅਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਸੰਪਰਕ ਟੁੱਟ ਗਿਆ ਹੈ ਜਿਹੜੇ ਬਿਨਾਂ ਕਿਸੇ ਕਾਰਨ ਭਾਰੀ ਗੋਲਾਬਾਰੀ ਕਰਦੇ ਰਹਿੰਦੇ ਹਨ | ਭੱਟ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਕੰਟਰੋਲ ਰੇਖਾ ਦੇ ਨਾਲ ਨਾਲ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਭਰੋਸੇਯੋਗਤਾ ਪਾੜੇ ਨੂੰ ਹੱਲ ਕਰਨ ਲਈ ਪ੍ਰੇਰਿਆ ਹੈ | ਪਾਕਿਸਤਾਨੀ ਫ਼ੌਜ ਦੇ ਡੀ. ਜੀ. ਐਮ. ਓ. ਨੇ ਦੋਸ਼ ਲਾਇਆ ਕਿ ਭਾਰਤੀ ਸੁਰੱਖਿਆ ਬਲ ਬਿਨਾਂ ਕਿਸੇ ਕਾਰਨ ਗੋਲੀਬਾਰੀ ਕਰਦੇ ਹੋਏ ਪੁਣਛ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਾਲ ਨਾਲ ਨਾਗਰਿਕ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਪਰ ਭੱਟ ਨੇ ਸਪੱਸ਼ਟ ਕੀਤਾ ਕਿ ਭਾਰਤੀ ਸੈਨਿਕ ਹਮੇਸ਼ਾ ਸੈਨਿਕ ਕਾਰਵਾਈ ਦਾ ਬੇਦਾਗ ਮਿਆਰ ਬਣਾਈ ਰੱਖਦੇ ਹਨ ਅਤੇ ਕਿਸੇ ਵੀ ਹਾਲਤ ਵਿਚ ਨਾਗਰਿਕ ਠਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ |

ਜੈਲਲਿਤਾ ਦੀ ਰਿਹਾਇਸ਼ ਵਾਲੇ ਦਫ਼ਤਰ ਬਲਾਕ 'ਤੇ ਕਰ ਅਧਿਕਾਰੀਆਂ ਵਲੋਂ ਛਾਪਾ

ਚੇਨਈ, 18 ਨਵੰਬਰ (ਪੀ. ਟੀ. ਆਈ.)-ਆਮਦਨ ਕਰ ਅਧਿਕਾਰੀਆਂ ਨੇ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਪੋਇਸ ਗਾਰਡਨ ਰਿਹਾਇਸ਼ ਦੇ ਦਫ਼ਤਰ ਬਲਾਕ ਦੀ ਤਲਾਸ਼ੀ ਲਈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਚਨਾਵਾਂ ਮਿਲਣ ਪਿੱਛੋਂ ਕੱਲ੍ਹ ਦਫ਼ਤਰ ਬਲਾਕ ਅਤੇ ਜੇਲ੍ਹ ਵਿਚ ਬੰਦ ਅੱਨਾ. ਡੀ. ਐਮ. ਕੇ. ਦੀ ਨੇਤਾ ਵੀ. ਕੇ. ਸ਼ਸ਼ੀਕਲਾ ਵਲੋਂ ਵਰਤੇ ਜਾਂਦੇ ਕਮਰੇ ਦੀ ਤਲਾਸ਼ੀ ਲਈ ਗਈ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪੋਇਸ ਗਾਰਡਨ ਹਦੂਦ ਦੀ ਤਲਾਸ਼ੀ ਨਹੀਂ ਲਈ | ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇਕ ਲੈਪਟਾਪ ਜ਼ਬਤ ਕੀਤਾ ਗਿਆ ਹੈ ਅਤੇ ਤਲਾਸ਼ੀ ਦਾ ਕੰਮ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ |

ਕੋਪਾਰਡੀ ਜਬਰ ਜਨਾਹ ਤੇ ਹੱੱਤਿਆ ਮਾਮਲੇ 'ਚ 3 ਦੋਸ਼ੀ ਕਰਾਰ

ਅਹਿਮਦਨਗਰ, 18 ਨਵੰਬਰ (ਏਜੰਸੀ)-ਸਾਲ 2016 'ਚ ਕੋਪਾਰਡੀ ਪਿੰਡ 'ਚ ਇਕ ਨਾਬਾਲਗ ਲੜਕੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦੇ ਦੋਸ਼ 'ਚ ਅੱਜ ਇੱਥੋਂ ਦੀ ਇਕ ਸੈਸ਼ਨ ਅਦਾਲਤ ਨੇ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ | ਵਧੀਕ ਜੱਜ ਸੁਵਰਨਾ ਕੇਵਾਲੇ ਨੇ ਜਤਿੰਦਰ ...

ਪੂਰੀ ਖ਼ਬਰ »

ਅਦਾਕਾਰ ਰਾਹੁਲ ਰਾਏ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 18 ਨਵੰਬਰ (ਏਜੰਸੀ)- 27 ਸਾਲ ਪਹਿਲਾਂ ਹਿੰਦੀ ਫ਼ਿਲਮ 'ਆਸ਼ਕੀ' (1990) ਨਾਲ ਪ੍ਰਸਿੱਧ ਹੋਏ ਅਦਾਕਾਰ ਰਾਹੁਲ ਰਾਏ ਅੱਜ ਕੇਂਦਰੀ ਮੰਤਰੀ ਵਿਜੈ ਗੋਇਲ ਦੀ ਹਾਜ਼ਰੀ 'ਚ ਪਾਰਟੀ ਦੇ ਹੈੱਡਕੁਆਰਟਰ ਵਿਖੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ | ਰਾਹੁਲ ਨੇ ਕਿਹਾ ਕਿ ...

ਪੂਰੀ ਖ਼ਬਰ »

ਰੇਟਿੰਗ 'ਚ ਸੁਧਾਰ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਸੰਕਟ 'ਚ-ਮਨਮੋਹਨ ਸਿੰਘ

ਕੋਚੀ, 18 ਨਵੰਬਰ (ਪੀ. ਟੀ. ਆਈ.)- ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਦੇ ਭਾਰਤੀ ਕ੍ਰੈਡਿਟ ਰੇਟਿੰਗ ਨੂੰ ਅਪਗ੍ਰੇਡ ਕੀਤੇ ਜਾਣ ਨੂੰ ਇਕ ਧੋਖਾ ਦੱਸਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਐਨ. ਡੀ. ਏ. ਨੂੰ ਇਸ ...

ਪੂਰੀ ਖ਼ਬਰ »

ਭਾਰਤ 'ਚ ਵਪਾਰ ਸੰਮੇਲਨ ਲਈ ਇਵਾਂਕਾ ਟਰੰਪ ਕਰੇਗੀ ਅਮਰੀਕੀ ਟੀਮ ਦੀ ਅਗਵਾਈ

ਵਾਸ਼ਿੰਗਟਨ, 18 ਨਵੰਬਰ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਜਿਹੜੀ ਵਾਈਟ ਹਾਊਸ ਦੀ ਚੋਟੀ ਦੀ ਸਲਾਹਕਾਰ ਹੈ ਭਾਰਤ ਵਿਚ ਇਸੇ ਮਹੀਨੇ ਦੇ ਆਖਰ ਵਿਚ ਵਿਸ਼ਵ ਉੱਦਮਤਾ ਸੰਮੇਲਨ ਵਿਚ ਅਮਰੀਕੀ ਟੀਮ ਦੀ ਅਗਵਾਈ ਕਰੇਗੀ | ਇਹ ਐਲਾਨ ਅਮਰੀਕੀ ...

ਪੂਰੀ ਖ਼ਬਰ »

ਅਬੂ ਸਲੇਮ ਿਖ਼ਲਾਫ਼ ਚੱਲ ਰਹੇ ਫਿਰੌਤੀ ਦੇ ਮਾਮਲੇ ਦੀ ਸੁਣਵਾਈ ਮੁਕੰਮਲ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਗੈਂਗਸਟਰ ਅਬੂ ਸਲੇਮ ਵਲੋਂ 2002 'ਚ ਦਿੱਲੀ ਦੇ ਇਕ ਵਪਾਰੀ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ 'ਚ ਦਿੱਲੀ ਦੀ ਇਕ ਅਦਾਲਤ 'ਚ ਸੁਣਵਾਈ ਮੁਕੰਮਲ ਹੋ ਗਈ | ਵਧੀਕ ਸੈਸ਼ਨ ਜੱਜ ਤਰੁਣ ਸ਼ੇਰਾਵਤ ਦੀ ਅਦਾਲਤ ਨੇ ਇਸਤਗਾਸਾ ਤੇ ਦੋਸ਼ੀ ਪੱਖ ...

ਪੂਰੀ ਖ਼ਬਰ »

ਸ਼ਰਦ ਯਾਦਵ ਨੇ ਬਣਾਈ ਨਵੀਂ ਪਾਰਟੀ, ਚੋਣ ਨਿਸ਼ਾਨ 'ਆਟੋ ਰਿਕਸ਼ਾ'

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਸੀਨੀਅਰ ਰਾਜ ਸਭਾ ਮੈਂਬਰ ਸ਼ਰਦ ਯਾਦਵ ਨੇ ਚੋਣ ਕਮਿਸ਼ਨ ਵਲੋਂ ਜਨਤਾ ਦਲ ਯੂਨਾਈਟਡ ਤੋਂ ਆਪਣਾ ਦਾਅਵਾ ਖਾਰਜ ਕੀਤੇ ਜਾਣ ਤੋਂ ਬਾਅਦ ਗੁਜਰਾਤ ਵਿਧਾਨ ਸਭਾ ਚੋਣਾਂ 'ਆਟੋ ਰਿਕਸ਼ਾ' ਚੋਣ ਨਿਸ਼ਾਨ 'ਤੇ ਲੜਨ ਦਾ ਫੈਸਲਾ ਕੀਤਾ ਹੈ | ਯਾਦਵ ਨੇ ਇਕ ...

ਪੂਰੀ ਖ਼ਬਰ »

ਰਾਫੇਲ ਮਾਮਲੇ 'ਚ ਰਾਹੁਲ ਨੇ ਰੱਖਿਆ ਮੰਤਰੀ ਤੋਂ ਪੁੱਛੇ ਤਿੰਨ ਸਵਾਲ

ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਰਾਫੇਲ ਸੌਦੇ ਨੂੰ ਲੈ ਕੇ ਕੇਂਦਰ 'ਤੇ ਹਮਲਾਵਰ ਹੋਏ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਫਿਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ | ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ 3 ਸਵਾਲ ਪੁੱਛੇ ਹਨ | ...

ਪੂਰੀ ਖ਼ਬਰ »

ਕਿਸਾਨ ਸੰਸਦ ਨੂੰ ਸਫਲ ਬਣਾਉਣ ਲਈ ਪ੍ਰਚਾਰ ਦੇ ਨਵੇਂ ਢੰਗ ਅਪਣਾ ਰਹੀ ਹੈ ਸਵਰਾਜ ਇੰਡੀਆ

ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਦੀ ਸ਼ਬਦੀ ਜੰਗ 'ਚ ਉਲਝੇ ਕਿਸਾਨਾਂ ਨੇ ਆਪਣੀਆਂ ਦੋ ਅਹਿਮ ਮੰਗਾਂ ਕਰਜ਼ਾ ਮੁਕਤੀ ਅਤੇ ਫਸਲਾਂ ਦੀ ਪੂਰੀ ਕੀਮਤ ਨੂੰ ਲੈ ਕੇ 20 ਨਵੰਬਰ ਨੂੰ ਦਿੱਲੀ ਦੇ ਸੰਸਦ ਮਾਰਗ 'ਤੇ ਕਿਸਾਨ ...

ਪੂਰੀ ਖ਼ਬਰ »

ਤਾਜ਼ਾ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਤੇ ਮੁਗਲ ਰੋਡ ਬੰਦ

ਸ੍ਰੀਨਗਰ, 18 ਨਵੰਬਰ (ਮਨਜੀਤ ਸਿੰਘ)-ਸ੍ਰੀਨਗਰ-ਲੇਹ-ਮੁਗਲ ਰੋਡ ਕੌਮੀ ਸ਼ਾਹਰਾਹ 'ਤੇ ਬੀਤੇ ਦਿਨ ਤੋਂ ਹੋ ਰਹੀ ਬਰਫ਼ਬਾਰੀ ਤੇ ਮੀਂਹ ਕਾਰਨ ਕਈ ਸਥਾਨਾਂ 'ਤੇ ਢਿਗਾਂ ਡਿੱਗ ਗਈਆਂ ਜਿਸ ਨਾਲ ਮਾਰਗ ਬੰਦ ਹੋ ਗਿਆ | ਟਰੈਫ਼ਿਕ ਪੁਲਿਸ ਦੇ ਬੁਲਾਰੇ ਅਨੁਸਾਰ ਬੀਕਨ ਅਮਲਾ ਮਸ਼ੀਨਾਂ ...

ਪੂਰੀ ਖ਼ਬਰ »

ਐਨ. ਡੀ. ਤਿਵਾੜੀ ਆਈ. ਸੀ. ਯੂ. 'ਚ ਦਾਖਲ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ. ਡੀ. ਤਿਵਾੜੀ (92) ਦੀ ਹਾਲਤ ਨਾਜ਼ੁਕ ਹੋਣ 'ਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖਲ ਕਰਵਾਇਆ ਗਿਆ ਹੈ | ਫਿਜਿਓਥੈਰੇਪੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX