ਤਾਜਾ ਖ਼ਬਰਾਂ


ਇੰਡੋਨੇਸ਼ੀਆ 'ਚ 6.5 ਦੀ ਤੀਬਰਤਾ ਵਾਲਾ ਭੂਚਾਲ, ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ
. . .  1 minute ago
ਨਵੀਂ ਦਿੱਲੀ, 16 ਦਸੰਬਰ- ਇੰਡੋਨੇਸ਼ੀਆ 'ਚ ਦੇਰ ਰਾਤ 6.5 ਤੀਬਰਤਾ ਵਾਲਾ ਭੁਚਾਲ ਆਇਆ ਹੈ। ਭੁਚਾਲ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ...
ਨਗਰ ਕੌਂਸਲ ਚੋਣਾ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਤੇ ਸਮਰਥਕਾਂ ਨੇ ਚਲਾਈ ਗੋਲੀ
. . .  1 day ago
ਛੇੜਹਟਾ, 15 ਦਸੰਬਰ (ਵਡਾਲੀ)- ਨਗਰ ਕੌਂਸਲ ਚੋਣਾ ਨੂੰ ਲੈ ਕੇ ਵਾਰਡ ਨੂੰ. 85 'ਚ ਕਾਂਗਰਸੀ ਉਮੀਦਵਾਰ ਅਜੇ ਕੁਮਾਰ ਪੱਪੂ ਤੇ ਉਸ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਲਖਵਿੰਦਰ ਸਿੰਘ ਬੱਬੂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ...
ਮੁੰਬਈ : ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋਈ
. . .  1 day ago
ਮਾਂ ਤੇ ਭੈਣ ਦੇ ਕਤਲ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚੇਨਈ, 15 ਦਸੰਬਰ- ਤਾਮਿਲਨਾਡੂ ਦੇ ਕੱਡਾਲੋਰ ਵਿਖੇ 21 ਸਾਲਾ ਨੌਜਵਾਨ ਨੇ ਪਿਤਾ ਦੀ ਬਿਮਾਰੀ ਤੋਂ ਦੁਖੀ ਹੋ ਕੇ ਮਾਂ ਤੇ ਭੈਣ ਦਾ ਕਤਲ ਕਰਨ ਤੋਂ ਬਾਅਦ...
ਤ੍ਰਿਣਮੂਲ ਕਾਂਗਰਸ ਐਫ.ਆਰ.ਡੀ.ਆਈ. ਬਿੱਲ ਦਾ ਕਰੇਗੀ ਵਿਰੋਧ
. . .  1 day ago
ਨਵੀਂ ਦਿੱਲੀ, 15 ਦਸੰਬਰ- ਤ੍ਰਿਣਮੂਲ ਕਾਂਗਰਸ ਨੇ ਐਫ.ਆਰ.ਡੀ.ਆਈ. ਬਿੱਲ ਨੂੰ ਡਰਾਮਾ ਦੱਸਦਿਆਂ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਦਾ ਸੰਸਦ ਼ਚ ਜ਼ਬਰਦਸਤ...
ਅੰਤਰਰਾਜੀ ਜਲ ਵਿਵਾਦਾਂ ਨੂੰ ਜਲਦੀ ਸੁਲਝਾਇਆ ਜਾਵੇਗਾ- ਗਡਕਰੀ
. . .  1 day ago
ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੋਵੇ- ਕਾਂਗਰਸ
. . .  1 day ago
ਨਵੀਂ ਦਿੱਲੀ, 15 ਦਸੰਬਰ-ਕਾਂਗਰਸੀ ਆਗੂ ਸਿੰਘਵੀ ਨੇ ਕਿਹਾ ਕਿ ਸੰਸਦ 'ਚ ਪੇਸ਼ ਕੀਤਾ ਜਾਣ ਵਾਲਾ ਤਿੰਨ ਤਲਾਕ ਸੰਬੰਧੀ ਬਿੱਲ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ ਇਸ ਦਾ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 15 ਦਸੰਬਰ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ...
ਸੋਨੀਆ ਰਾਜਨੀਤੀ ਵਿਚ ਸਰਗਰਮ ਰਹਿਣਗੇ- ਸੁਰਜੇਵਾਲਾ
. . .  1 day ago
ਮੱਧ ਪ੍ਰਦੇਸ਼ 'ਚ ਕਮਲਨਾਥ ਵੱਲ ਸੁਰੱਖਿਆ ਕਰਮੀ ਨੇ ਤਾਣੀ ਰਾਈਫ਼ਲ
. . .  1 day ago
ਨਿਰਭੈਆ ਕਾਂਡ : ਮੌਤ ਦੇ ਦੋ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਖਲ
. . .  1 day ago
ਪ੍ਰਧਾਨ ਮੰਤਰੀ ਕੱਲ੍ਹ ਮੇਘਾਲਿਆ ਵਿਖੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
. . .  1 day ago
ਪਟਾਕਾ ਫ਼ੈਕਟਰੀ ਧਮਾਕਾ, 1 ਦੀ ਮੌਤ, 1 ਜ਼ਖ਼ਮੀ
. . .  1 day ago
ਸਿਧਾਂਤ ਤੇ ਨੈਤਿਕਤਾ ਦੀ ਪਾਲਣਾ ਕਰਨ ਵਿਦਿਆਰਥੀ- ਰਾਸ਼ਟਰਪਤੀ
. . .  1 day ago
ਇਮਰਾਨ ਖਾਨ ਦੀ ਸੰਸਦ ਮੈਂਬਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਪਾਕਿ ਸੁਪਰੀਮ ਕੋਰਟ ਵੱਲੋਂ ਖ਼ਾਰਜ
. . .  1 day ago
ਜਬਰੀ ਧਰਮ ਤਬਦੀਲ ਕਰਨ ਦੇ ਦੋਸ਼ ਹੇਠ ਪਾਦਰੀ ਗ੍ਰਿਫ਼ਤਾਰ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠਾਂ ਦੱਬੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਬਾਹਰ
. . .  1 day ago
ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਵੱਲੋਂ ਵਿੱਤ ਮੰਤਰੀ ਨਾਲ ਮੁਲਾਕਾਤ
. . .  1 day ago
ਪ੍ਰਿੰਸ ਹੈਨਰੀ ਤੇ ਮਾਰਕਲੇ 19 ਮਈ ਨੂੰ ਕਰਵਾਉਣਗੇ ਵਿਆਹ
. . .  1 day ago
ਸ਼ਿਮਲਾ ਜਬਰਜਨਾਹ : ਦੋਸ਼ੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 10 ਲੱਖ ਦਾ ਇਨਾਮ
. . .  1 day ago
ਬੀ.ਡਬਲਿਊ.ਐੱਫ. 2017 : ਪੀ.ਵੀ. ਸਿੰਧੂ ਨੇ ਜਪਾਨ ਦੇ ਅਕਾਨੇ ਯਾਮਾਗੂਚੀ ਨੂੰ 21-9, 21-13 ਨਾਲ ਹਰਾਇਆ
. . .  1 day ago
ਚੋਣ ਵਾਲੇ ਦਿਨ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
. . .  1 day ago
ਆਈ.ਈ.ਡੀ.ਧਮਾਕੇ 'ਚ ਨਕਸਲੀ ਹਲਾਕ, 3 ਜਵਾਨ ਜ਼ਖ਼ਮੀ
. . .  1 day ago
ਹੇਮਰਾਜ ਦੀ ਪਤਨੀ ਵੱਲੋਂ ਤਲਵਾੜ ਜੋੜੇ ਦੀ ਰਿਹਾਈ ਨੂੰ ਚੁਨੌਤੀ
. . .  1 day ago
ਪਨਾਮਾ ਮਾਮਲੇ 'ਚ ਸਿਨਟੈਕਸ ਦੀ 48.87 ਕਰੋੜ ਦੀ ਜਾਇਦਾਦ ਜ਼ਬਤ
. . .  1 day ago
ਵੋਟਿੰਗ ਬੂਥਾਂ ਵਾਲੇ ਵਿੱਦਿਅਕ ਅਦਾਰੇ 16 ਨੂੰ ਰਹਿਣਗੇ ਬੰਦ
. . .  1 day ago
ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦਸੰਬਰ 'ਚ ਕੀਤੀ ਜਾਵੇਗੀ ਜਾਰੀ- ਮਨਪ੍ਰੀਤ
. . .  1 day ago
ਕੈਬਿਨਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਕਰਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਸ਼ਾ ਤਸਕਰੀ ਦੇ ਮਾਮਲਾ 'ਚ ਦੋ ਨੂੰ 15-15 ਸਾਲ ਕੈਦ
. . .  1 day ago
ਪ੍ਰਦੂਮਣ ਹੱਤਿਆ ਮਾਮਲੇ 'ਚ ਨਾਬਾਲਗ ਆਰੋਪੀ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਪਾਕਿਸਤਾਨ ਵੱਲੋਂ 43 ਭਾਰਤੀ ਮਛੇਰੇ ਗ੍ਰਿਫ਼ਤਾਰ
. . .  1 day ago
ਭਾਜਪਾ ਦਾ ਦਿੱਲੀ ਤੇ ਬਿਹਾਰ ਵਾਲਾ ਹਾਲ ਹੋਵੇਗਾ- ਕਾਂਗਰਸ
. . .  1 day ago
ਨਿਰਮਾਣ ਅਧੀਨ ਇਮਾਰਤ ਢਹਿਢੇਰੀ, 2 ਲਾਪਤਾ
. . .  1 day ago
ਮੁੰਬਈ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ, 2 ਮਜ਼ਦੂਰ ਲਾਪਤਾ
. . .  1 day ago
ਅਗਲੇ ਹਫ਼ਤੇ ਸੰਸਦ 'ਚ ਪੇਸ਼ ਹੋ ਸਕਦਾ ਹੈ ਤਿੰਨ ਤਲਾਕ ਸੰਬੰਧੀ ਬਿੱਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਪੋਹ ਸੰਮਤ 549
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ
  •     Confirm Target Language  

ਪਹਿਲਾ ਸਫ਼ਾ

ਸੰਸਦ ਦੇ ਸਰਦ ਰੁੱਤ ਇਜਲਾਸ ਦੀ ਹੰਗਾਮੇਦਾਰ ਸ਼ੁਰੂਆਤ

ਰਾਜ ਸਭਾ 'ਚ ਮਨਮੋਹਨ ਸਿੰਘ ਬਾਰੇ ਮੋਦੀ ਦੀ ਟਿੱਪਣੀ ਨੂੰ ਲੈ ਕੇ ਜ਼ੋਰਦਾਰ ਹੰਗਾਮਾ
ਨਵੀਂ ਦਿੱਲੀ, 15 ਦਸੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਬਨਾਮ ਸਾਬਕਾ ਪ੍ਰਧਾਨ ਮੰਤਰੀ ਅਤੇ ਰਾਜ ਸਭਾ ਮੈਂਬਰ ਸ਼ਰਦ ਯਾਦਵ ਦੇ ਮੁੱਦੇ 'ਤੇ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਹੀ ਦਿਨ ਉੱਠੇ ਤਿੱਖੇ ਸੁਰਾਂ ਨੇ ਇਜਲਾਸ ਦੇ ਹੰਗਾਮੇਦਾਰ ਹੋਣ ਦੀ ਪੇਸ਼ੀਨਗੋਈ ਕਰ ਦਿੱਤੀ ਹੈ | ਇਸ ਸੰਖੇਪ ਜਿਹੇ ਇਜਲਾਸ 'ਚ ਸੰਸਦ ਦੇ ਦੋਵਾਂ ਸਦਨਾਂ ਦੀ ਸਿਰਫ 14 ਦਿਨ ਕਾਰਵਾਈ ਚੱਲੇਗੀ, ਜਿਸ 'ਚ ਵਿਰੋਧੀ ਧਿਰ ਵਲੋਂ ਸਰਕਾਰ ਦੀ ਘੇਰਾਬੰਦੀ ਕਰਨ ਲਈ ਕਈ ਅਹਿਮ ਮੁੱਦੇ ਉਠਾਏ ਜਾਣਗੇ ਅਤੇ ਸਰਕਾਰ ਅੱਗੇ ਤਕਰੀਬਨ 14 ਬਿੱਲਾਂ ਨੂੰ ਪਾਸ ਕਰਵਾਉਣ ਦੀ ਚੁਣੌਤੀ ਵੀ ਹੋਵੇਗੀ | ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ 'ਸੁਚਾਰੂ ਢੰਗ ਨਾਲ ਸਦਨ' ਚੱਲਣ ਦੀ ਆਸ ਪ੍ਰਗਟਾਈ ਹੈ, ਪਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ 'ਤੇ ਮੋਦੀ ਵਲੋਂ ਕੀਤੀ ਪਾਕਿਸਤਾਨ ਬਾਰੇ ਟਿੱਪਣੀ ਨੂੰ ਇਕ ਗੰਭੀਰ ਮੁੱਦਾ ਕਰਾਰ ਦਿੰਦਿਆਂ ਵਿਰੋਧੀ ਧਿਰ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਦੀ ਮੁਆਫ਼ੀ ਦੀ ਮੰਗ ਕਰ ਰਹੀ ਹੈ |
ਰਾਜ ਸਭਾ 'ਚ ਹੋਇਆ ਜੰਮ ਕੇ ਹੰਗਾਮਾ
ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਹਮਲਾਵਰ ਰੁਖ਼ ਕਾਰਨ ਸਦਨ ਦੀ ਕਾਰਵਾਈ ਕਈ ਵਾਰ ਰੋਕਣੀ ਪਈ | ਕਾਂਗਰਸ ਸਮੇਤ
ਹੋਰਨਾਂ ਵਿਰੋਧੀ ਪਾਰਟੀਆਂ ਨੇ ਡਾ: ਮਨਮੋਹਨ ਸਿੰਘ 'ਤੇ ਨਰਿੰਦਰ ਮੋਦੀ ਵਲੋਂ ਕੀਤੀ ਟਿੱਪਣੀ ਅਤੇ ਸ਼ਰਦ ਯਾਦਵ ਦੀ ਮੈਂਬਰਸ਼ਿਪ ਖਤਮ ਕਰਨ ਦੇ ਮੁੱਦੇ 'ਤੇ ਜੰਮ ਕੇ ਹੰਗਾਮਾ ਕੀਤਾ | ਜ਼ਿਕਰਯੋਗ ਹੈ ਕਿ ਸ਼ਰਦ ਯਾਦਵ ਅਤੇ ਉਨ੍ਹਾਂ ਦੇ ਹਮਾਇਤੀ ਅਲੀ ਅਨਵਰ ਅੰਸਾਰੀ ਦੀ ਰਾਜ ਸਭਾ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਹੈ | ਬਿਹਾਰ 'ਚ ਜਨਤਾ ਦਲ (ਯੂ) ਵਲੋਂ ਮਹਾਂ-ਗਠਜੋੜ ਤੋਂ ਬਾਹਰ ਨਿਕਲ ਕੇ ਭਾਜਪਾ ਦਾ ਲੜ ਫੜਨ ਦਾ ਵਿਰੋਧ ਕਰਨ ਕਾਰਨ ਨਿਤਿਸ਼ ਕੁਮਾਰ ਵਲੋਂ ਸ਼ਰਦ ਯਾਦਵ ਦੀ ਰਾਜ ਸਭਾ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਸੀ | ਸ਼ਰਦ ਯਾਦਵ ਦੇ ਸਮਰਥਨ 'ਚ ਆਈ ਅਤੇ ਇਕਜੁੱਟ ਹੋਈ ਵਿਰੋਧੀ ਧਿਰ ਨੇ ਨਿਤਿਸ਼ ਕੁਮਾਰ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਕਿਹਾ ਕਿ ਬਿਹਾਰ ਦੀਆਂ ਚੋਣਾਂ 'ਚ ਮਹਾਂਗਠਬੰਧਨ ਦੇ ਨਾਂਅ 'ਤੇ ਵੋਟ ਮੰਗ ਕੇ ਅਤੇ ਫਿਰ ਵੋਟਰਾਂ ਨੂੰ ਧੋਖਾ ਦੇ ਕੇ ਭਾਜਪਾ ਦਾ ਲੜ ਫੜਨ ਵਾਲੇ ਜਨਤਾ ਦਲ (ਯੂ) ਦੇ ਉਨ੍ਹਾਂ ਸੰਸਦ ਮੈਂਬਰਾਂ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ ਜੋ ਨਿਤਿਸ਼ ਧੜੇ ਨਾਲ ਸਬੰਧ ਰੱਖਦੇ ਹਨ |
ਦੇਸ਼ ਤੋਂ ਮੁਆਫੀ ਮੰਗਣ ਪ੍ਰਧਾਨ ਮੰਤਰੀ
ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ 'ਤੇ ਲਾਏ ਇਲਜ਼ਾਮਾਂ 'ਤੇ ਸਪੱਸ਼ਟੀਕਰਨ ਦੀ ਮੰਗ ਕੀਤੀ | ਰਾਜ ਸਭਾ 'ਚ ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਸਾਬਕਾ ਫੌਜ ਮੁਖੀ ਅਤੇ ਹੋਰਨਾਂ 'ਤੇ ਪਾਕਿਸਤਾਨ ਨਾਲ ਮਿਲ ਕੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਸਾਜਿਸ਼ ਰਚਣ ਦੇ ਇਲਜ਼ਾਮ ਦਾ ਮੁੱਦਾ ਉਠਾਉਂਦੇ ਕਿਹਾ ਕਿ ਇਹ ਸਾਧਾਰਨ ਇਲਜ਼ਾਮ ਨਹੀਂ ਹੈ | ਆਜ਼ਾਦ ਨੇ ਕਿਹਾ ਕਿ ਇਹ ਇਕ ਗੰਭੀਰ ਮਸਲਾ ਹੈ, ਜਿਸ 'ਤੇ ਸਰਕਾਰ ਹੀ ਨਹੀਂ, ਵਿਰੋਧੀ ਧਿਰ ਵੀ ਚਿੰਤਤ ਹੈ | ਨਵੇਂ ਬਣੇ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਜੋ ਇਸ ਇਜਲਾਸ 'ਚ ਪਹਿਲੀ ਵਾਰ ਰਾਜ ਸਭਾ ਦੇ ਕਾਰਜਕਾਰੀ ਦੇ ਸਭਾਪਤੀ ਵਜੋਂ ਭੂਮਿਕਾ ਨਿਭਾਅ ਰਹੇ ਸੀ, ਨੇ ਵਿਰੋਧੀ ਧਿਰ ਵਲੋਂ ਦਿੱਤੇ ਨੇਮ 267 ਤਹਿਤ ਦਿੱਤੇ ਨੋਟਿਸ ਨੂੰ ਅਸਵੀਕਾਰ ਕਰਨ ਦੇ ਬਾਵਜੂਦ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ | ਆਜ਼ਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਾਂ ਤਾਂ ਇਸ ਬਾਰੇ ਪੂਰੇ ਸਬੂਤ ਦੇਣ ਜਾਂ ਫਿਰ ਸੰਸਦ ਅਤੇ ਦੇਸ਼ ਤੋਂ ਮੁਆਫੀ ਮੰਗਣ | ਜ਼ਿਕਰਯੋਗ ਹੈ ਕਿ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਦਾਅਵਾ ਕੀਤਾ ਸੀ ਕਿ ਕਾਂਗਰਸ ਨੇਤਾ ਮਨੀਸ਼ੰਕਰ ਅਈਅਰ ਦੇ ਘਰ ਹੋਈ ਇਕ ਬੈਠਕ, ਜਿਸ 'ਚ ਡਾ: ਮਨਮੋਹਨ ਸਿੰਘ, ਭਾਰਤ 'ਚ ਪਾਕਿਸਤਾਨ ਦੇ ਰਾਜਦੂਤ ਅਤੇ ਸਾਬਕਾ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਮਿਲ ਹੋਏ ਸੀ, ਵਿਚ ਗੁਜਰਾਤ ਚੋਣਾਂ ਬਾਰੇ ਚਰਚਾ ਕੀਤੀ ਸੀ |
ਤਿੰਨ ਤਲਾਕ ਸਮੇਤ ਕਈ ਅਹਿਮ ਬਿੱਲ ਪੇਸ਼ ਕਰੇਗੀ ਸਰਕਾਰ
ਸੰਸਦ ਦੇ ਸਰਦ ਰੁੱਤ ਇਜਲਾਸ 'ਚ ਤਿੰਨ ਤਲਾਕ ਮੁੱਦੇ ਸਮੇਤ ਕਈ ਅਹਿਮ ਬਿੱਲ ਪੇਸ਼ ਕਰਨੇ ਸਰਕਾਰ ਦੇ ਏਜੰਡੇ 'ਚ ਸ਼ਾਮਿਲ ਹੈ | ਜਿਨ੍ਹਾਂ ਬਿੱਲਾਂ 'ਚ ਮੁੱਖ ਤੌਰ 'ਤੇ ਮਨੁੱਖੀ ਤਸਕਰੀ, ਰਾਸ਼ਟਰੀ ਮੈਡੀਕਲ ਕਮਿਸ਼ਨ ਬਿੱਲ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ (ਤਰਮੀਮੀ) ਬਿੱਲ 2017 ਸ਼ਾਮਿਲ ਹੈ |
ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ
ਲੋਕ ਸਭਾ 'ਚ 3 ਮੌਜੂਦਾ ਅਤੇ 7 ਸਾਬਕਾ ਮੈਂਬਰਾਂ ਦੇ ਦਿਹਾਂਤ 'ਤੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ 'ਚ ਸ਼ਾਮਿਲ ਹੋਏ ਨਵੇਂ ਮੰਤਰੀਆਂ ਬਾਰੇ ਸਦਨ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ 'ਚ ਨਿਰਮਲਾ ਸੀਤਾਰਮਨ, ਪਿਯੂਸ਼ ਗੋਇਲ ਅਤੇ ਧਰਮਿੰਦਰ ਪ੍ਰਧਾਨ ਸ਼ਾਮਿਲ ਸਨ, ਜਿਨ੍ਹਾਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ | ਮੋਦੀ ਨੇ ਮੰਤਰੀ ਮੰਡਲ 'ਚ ਸ਼ਾਮਿਲ ਹੋਏ ਨਵੇਂ ਚਿਹਰਿਆਂ ਨੂੰ ਵੀ ਸਦਨ ਨਾਲ ਰੂਬਰੂ ਕਰਵਾਇਆ, ਜਿਨ੍ਹਾਂ 'ਚ ਹਰਦੀਪ ਸਿੰਘ ਪੁਰੀ, ਕੇ. ਜੇ. ਏਲਫੋਂਸ, ਆਰ. ਕੇ. ਸਿੰਘ, ਸ਼ਿਵ ਪ੍ਰਤਾਪ ਸ਼ੁਕਲਾ, ਵਰਿੰਦਰ ਕੁਮਾਰ, ਅਨੰਤ ਹੇਗੜੇ, ਰਾਜਿੰਦਰ ਸ਼ੇਖਾਵਤ ਅਤੇ ਸੱਤਪਾਲ ਸਿੰਘ ਸ਼ਾਮਿਲ ਹਨ | ਸਪੀਕਰ ਸੁਮਿਤਰਾ ਮਹਾਜਨ ਨੇ ਤਿੰਨ ਲੋਕ ਸਭਾ ਮੈਂਬਰਾਂ, ਤਿ੍ਣਮੂਲ ਕਾਂਗਰਸ ਦੇ ਸੁਲਤਾਨ ਅਹਿਮਦ, ਭਾਜਪਾ ਦੇ ਚਾਂਦ ਨਾਥ ਅਤੇ ਰਾਸ਼ਟਰੀ ਜਨਤਾ ਦਲ ਦੇ ਤਸਲੀਮ ਉਦੀਨ ਦੇ ਦਿਹਾਂਤ 'ਤੇ ਸ਼ੋਕ ਦਾ ਪ੍ਰਗਟਾਵਾ ਕੀਤਾ | ਇਸ ਤੋਂ ਇਲਾਵਾ 7 ਸਾਬਕਾ ਮੈਂਬਰਾਂ ਵਿਕਰਮ ਮਹਾਜਨ, ਰਾਮ ਸਿੰਘ, ਆਰ. ਕੀਸਿੰਗ, ਪੀ. ਸੀ. ਬਰਮਨ, ਧਨਰਾਜ ਸਿੰਘ, ਅਮਲ ਦੱਤਾ ਅਤੇ ਪਿ੍ਯਾ ਰੰਜਨ ਦਾਸ ਮੁਨਸ਼ੀ ਦੇ ਦਿਹਾਂਤ ਬਾਰੇ ਵੀ ਸਦਨ ਨੂੰ ਜਾਣਕਾਰੀ ਦੇ ਕੇ ਸ਼ਰਧਾਂਜਲੀ ਭੇਟ ਕੀਤੀ |
ਪਹਿਲੀ ਔਰਤ ਸਕੱਤਰ ਜਨਰਲ
ਸਪੀਕਰ ਸੁਮਿਤਰਾ ਮਹਾਜਨ ਨੇ ਸਦਨ ਨੂੰ ਲੋਕ ਸਭਾ ਦੀ ਪਹਿਲੀ ਔਰਤ ਸਕੱਤਰ ਜਨਰਲ ਸਨੇਹ ਲਤਾ ਸ੍ਰੀਵਾਸਤਵਾ ਦੀ ਵੀ ਜਾਣ-ਪਛਾਣ ਕਰਵਾਈ | 30 ਨਵੰਬਰ ਨੂੰ ਸਾਬਕਾ ਸਕੱਤਰ ਜਨਰਲ ਅਨੂਪ ਮਿਸ਼ਰ ਦੇ ਸੇਵਾ-ਮੁਕਤ ਹੋਣ ਤੋਂ ਬਾਅਦ ਸਾਬਕਾ ਆਈ. ਐਸ. ਅਧਿਕਾਰੀ ਸ੍ਰੀਵਾਸਤਵਾ ਨੇ ਇਹ ਅਹੁਦਾ ਸੰਭਾਲਿਆ |
ਮੋਦੀ ਨੇ ਕੀਤੀ ਸਹਿਯੋਗ ਦੀ ਅਪੀਲ

ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਰੂਬਰੂ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ ਪ੍ਰਗਟਾਈ ਕਿ ਸੰਸਦ 'ਚ ਹਾਂ-ਪੱਖੀ ਬਹਿਸ ਹੋਵੇਗੀ | ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਦਨ ਬਿਹਤਰ ਢੰਗ ਨਾਲ ਚੱਲੇਗਾ |
ਸੁਨੀਲ ਜਾਖੜ ਨੇ ਪੰਜਾਬੀ 'ਚ ਚੁੱਕੀ ਸਹੁੰ
ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣਾਂ 'ਚ ਚੁਣੇ ਗਏ ਕਾਂਗਰਸ ਮੈਂਬਰ ਸੁਨੀਲ ਜਾਖੜ ਨੇ ਅੱਜ ਸੰਸਦ ਮੈਂਬਰ ਵਜੋਂ ਹਲਫ ਲਿਆ | ਜਾਖੜ ਨੇ ਮਾਂ-ਬੋਲੀ ਪੰਜਾਬੀ 'ਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ |

ਤੀਹਰੇ ਤਲਾਕ ਬਿੱਲ ਨੂੰ ਮੰਤਰੀ ਮੰਡਲ ਵਲੋਂ ਮਨਜ਼ੂਰੀ

ਹੋਵੇਗੀ ਤਿੰਨ ਸਾਲ ਦੀ ਸਜ਼ਾ
ਨਵੀਂ ਦਿੱਲੀ, 15 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਸਰਦੀਆਂ ਦੇ ਇਜਲਾਸ 'ਚ ਸਰਕਾਰ ਦੇ ਮੁੱਖ ਮੁੱਦੇ ਤੀਹਰੇ ਤਲਾਕ ਸਬੰਧੀ ਬਿੱਲ ਨੂੰ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ | ਮੁਸਲਮਾਨ ਔਰਤਾਂ ਦੇ (ਵਿਆਹ ਸਬੰਧੀ ਹੱਕਾਂ ਦੀ ਰਾਖ਼ੀ) ਬਾਰੇ ਬਿੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਹਰੀ ਝੰਡੀ ਦੇ ਦਿੱਤੀ ਗਈ, ਜਿਸ ਮੁਤਾਬਿਕ ਜ਼ੁਬਾਨੀ, ਲਿਖਤੀ ਜਾਂ ਕਿਸੇ ਇਲੈਕਟ੍ਰਾਨਿਕ ਤਰੀਕੇ ਰਾਹੀਂ ਇਕ ਵਾਰੀ 'ਚ ਤਿੰਨ ਤਲਾਕ (ਤਲਾਕੇ ਬਿੱਦਤ) ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ | ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੇ ਇਕ ਅੰਤਰ ਮੰਤਰਾਲਾ ਸਮੂਹ ਵਲੋਂ ਤਿਆਰ ਕੀਤੇ ਖਰੜੇ ਮੁਤਾਬਿਕ ਇਕੋ ਵਾਰੀ ਤਿੰਨ ਤਲਾਕ ਕਰਨ ਵਾਲੇ ਪਤੀ ਨੂੰ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ, ਜੋ ਕਿ ਗ਼ੈਰ-ਜ਼ਮਾਨਤੀ ਹੋਵੇਗੀ | ਇਸ ਸਮੂਹ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਖਜ਼ਾਨਾ  ਮੰਤਰੀ ਅਰੁਣ ਜੇਤਲੀ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਕਾਨੂੰਨ ਰਾਜ ਮੰਤਰੀ ਪੀ. ਪੀ. ਚੌਧਰੀ ਸ਼ਾਮਿਲ ਹਨ | ਇਹ ਬਿੱਲ ਪੀੜਤਾ ਨੂੰ ਆਪਣੇ ਅਤੇ ਨਾਬਾਲਗ ਬੱਚਿਆਂ ਲਈ ਗੁਜ਼ਾਰਾ ਭੱਤਾ ਮੰਗਣ ਲਈ ਅਦਾਲਤ ਦਾ ਰੁਖ਼ ਕਰਨ 'ਚ ਮਦਦਗਾਰ ਹੋਵੇਗਾ | ਇਹ ਪ੍ਰਸਤਾਵਿਤ ਕਾਨੂੰਨ ਜੰਮੂ-ਕਸ਼ਮੀਰ ਤੋਂ ਇਲਾਵਾ ਪੂਰੇ ਦੇਸ਼ 'ਚ ਲਾਗੂ ਹੋਵੇਗਾ | ਸਰਕਾਰ ਵਲੋਂ ਇਸ ਬਿੱਲ ਨੂੰ ਮੌਜੂਦਾ ਇਜਲਾਸ 'ਚ ਰੱਖਿਆ ਜਾਵੇਗਾ |
ਚਮੜਾ ਤੇ ਜੁੱਤੀ ਉਦਯੋਗ ਲਈ 2600 ਕਰੋੜ ਦੇ ਪੈਕੇਜ ਨੂੰ ਮਨਜ਼ੂਰੀ
ਸਰਕਾਰ ਨੇ ਚਮੜਾ ਤੇ ਜੁੱਤੀ ਉਦਯੋਗ 'ਚ ਰੁਜ਼ਗਾਰ ਨੂੰ ਬੜ੍ਹਾਵਾ ਦੇਣ ਲਈ ਇਸ ਸੈਕਟਰ ਲਈ 2600 ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ |
2000 ਰੁਪਏ ਦੇ ਡਿਜੀਟਲ ਲੈਣ-ਦੇਣ 'ਤੇ ਨਹੀਂ ਪਵੇਗਾ ਕੋਈ ਖਰਚਾ
ਸੂਚਨਾ ਤੇ ਪ੍ਰਸਾਰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਡਿਜੀਟਲ ਲੈਣ-ਦੇਣ ਦੀ ਪ੍ਰਕਿਰਿਆ ਨੂੰ ਬੜਾਵਾ ਦੇਣ ਲਈ ਡੈਬਿਟ ਕਾਰਡ, ਭੀਮ ਐਪ ਤੇ ਆਧਾਰ ਕਾਰਡ ਨਾਲ ਜੁੜੀਆਂ ਪੇਮੈਂਟ ਪ੍ਰਣਾਲੀਆਂ ਰਾਹੀਂ 2000 ਰੁਪਏ ਦੇ ਲੈਣ-ਦੇਣ ਕਰਨ 'ਤੇ ਲੱਗਣ ਵਾਲੇ ਐਮ.ਡੀ.ਆਰ. (ਵਪਾਰੀ ਛੂਟ ਕਰ) ਨੂੰ ਸਰਕਾਰ ਵਲੋਂ ਚੁਕਾਇਆ ਜਾਵੇਗਾ |
ਦਰਾਮਦ ਕਰ ਵਧਾਇਆ
ਸਰਕਾਰ ਨੇ ਸਮਾਰਟ ਫੋਨ, ਟੈਲੀਵਿਜ਼ਨ, ਮਾਈਕ੍ਰੋਵੇਵ, ਐਲ.ਈ.ਡੀ. ਬਲਬ ਤੇ ਹੋਰ ਇਲੈਕਟ੍ਰੋਨਿਕ ਵਸਤੂਆਂ 'ਤੇ ਦਰਾਮਦ ਕਰ ਨੂੰ 15 ਤੋਂ 20 ਫ਼ੀਸਦੀ ਵਧਾ ਦਿੱਤਾ ਹੈ |
264 ਕਰੋੜ ਦੀ ਸਬਸਿਡੀ ਮਨਜੂਰ

ਮੀਟਿੰਗ ਵਿਚ ਸਰਕਾਰ ਨੇ ਸਿੱਕਮ ਸਮੇਤ ਉੱਤਰ-ਪੂਰਬ ਰਾਜਾਂ ਦੀਆਂ ਉਦਯੋਗਿਕ ਇਕਾਈਆਂ ਲਈ ਪੂੰਜੀ ਨਿਵੇਸ਼ ਦੀ 264.67 ਕਰੋੜ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ |

ਬਠਿੰਡਾ ਨੇੜੇ ਮੁਕਾਬਲੇ 'ਚ ਦੋ ਗੈਂਗਸਟਰਾਂ ਦੀ ਮੌਤ-3 ਜ਼ਖ਼ਮੀ

• ਫਾਰਚੂਨਰ ਗੱਡੀ ਖੋਹ ਕੇ ਭੱਜ ਰਹੇ ਸਨ • ਸ਼ੇਰਾ ਖੁੰਭਣ ਤੇ ਵਿੱਕੀ ਗੌਾਡਰ ਗੈਂਗ ਨਾਲ ਸਬੰਧਿਤ ਸਨ
ਬਠਿੰਡਾ, 15 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ-ਬਰਨਾਲਾ ਰੋਡ ਭੁੱਚੋ ਨਜ਼ਦੀਕ ਅੱਗੇ ਸਕਾਰਪਿਓ ਗੱਡੀ ਲਗਾ ਕੇ ਪਿਸਤੌਲ ਦਿਖਾ ਕੇ ਫਾਰਚੂਨਰ ਗੱਡੀ ਨੰ. ਪੀ. ਬੀ.-13.ਏ.ਆਰ.-2222 ਖੋਹ ਕੇ ਫ਼ਰਾਰ ਹੋਏ, 5 ਨੌਜਵਾਨਾਂ ਦਾ ਬਠਿੰਡਾ ਪੁਲਿਸ ਦੇ ਸੀ. ਆਈ. ਏ. ਸਟਾਫ਼ ਨਾਲ ਹੋਏ ਮੁਕਾਬਲੇ 'ਚ ਪੁਲਿਸ ਅਤੇ ਗੈਂਗਸਟਰਾਂ ਦੌਰਾਨ ਹੋਈ ਗੋਲੀਬਾਰੀ 'ਚ 3 ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ | ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ 2 ਦੀ ਇਲਾਜ ਦੌਰਾਨ ਮੌਤ ਦੀ ਪੁਸ਼ਟੀ ਹੋਈ ਹੈ | ਜਦਕਿ ਇਨ੍ਹਾਂ ਦਾ ਤੀਸਰਾ ਸਾਥੀ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਤਬਦੀਲ ਕਰ ਦਿੱਤਾ ਗਿਆ, ਜੋ ਉਥੇ ਜ਼ੇਰੇ ਇਲਾਜ ਹੈ ਅਤੇ ਪੁਲਿਸ ਵਲੋਂ ਦੋ ਹੋਰ ਇਨ੍ਹਾਂ ਦੇ ਸਾਥੀਆਂ ਨੂੰ ਸਕਾਰਪੀਓ ਗੱਡੀ ਅਤੇ ਅਸਲੇ ਸਮੇਤ ਮੁਕਾਬਲੇ ਵਾਲੇ ਸਥਾਨ ਬਠਿੰਡਾ-ਮਾਨਸਾ ਸੜਕ 'ਤੇ ਸਥਿਤ ਪਿੰਡ ਗੁਲਾਬਗੜ੍ਹ ਤੋਂ ਗਿ੍ਫ਼ਤਾਰ
ਕਰਨ ਦਾ ਦਾਅਵਾ ਕੀਤਾ ਹੈ | ਜਿਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਸਬੰਧੀ ਅੱਜ ਦੇਰ ਸ਼ਾਮ ਪੈੱ੍ਰਸ ਕਾਨਫ਼ਰੰਸ ਕਰਦਿਆਂ ਆਈ.ਜੀ. ਐਮ.ਐਸ. ਛੀਨਾ ਅਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨਵੀਨ ਸਿੰਗਲਾ ਅਤੇ ਏ.ਆਈ.ਜੀ. ਅਜੈ ਮਲੂਜਾ ਨੇ ਪੈੱ੍ਰਸ ਕਾਨਫ਼ਰੰਸ ਕਰ ਕੇ ਉਪਰੋਕਤ ਗੈਂਗਸਟਰਾਂ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗੈਂਗਸਟਰ ਪਹਿਲਾਂ ਵੀ ਕਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਲੋੜੀਂਦੇ ਸਨ, ਜੋ ਪੰਜਾਬ ਤੋਂ ਇਲਾਵਾ ਰਾਜਸਥਾਨ ਵਿਖੇ ਵੀ ਵਾਰਦਾਤਾਂ ਕਰ ਚੁੱਕੇ ਹਨ | ਆਈ.ਜੀ. ਛੀਨਾ ਨੇ ਦੱਸਿਆ ਕਿ ਉਕਤ ਗੈਂਗਸਟਰ ਜਿਨ੍ਹਾਂ 'ਚ ਇਕ ਹਰਵਿੰਦਰ ਸਿੰਘ ਭਿੰਦਾ ਸ਼ੇਰਾ ਖੁੰਭਣ (ਜੋ ਬਠਿੰਡਾ ਵਿਖੇ ਕਾਫ਼ੀ ਸਾਲ ਪਹਿਲਾਂ ਮੁਕਾਬਲੇ 'ਚ ਮਾਰਿਆ ਗਿਆ ਸੀ, ਦਾ ਸਕੀ ਭੂਆ ਦਾ ਮੁੰਡਾ ਹੈ) ਇਸ ਵੇਲੇ ਵਿੱਕੀ ਗੌਾਡਰ ਗੈਂਗਸਟਰ ਗਰੋਹ ਨਾਲ ਸ਼ਾਮਿਲ ਹੋ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਸ਼ਾਮਿਲ ਸੀ | ਉਨ੍ਹਾਂ ਦੱਸਿਆ ਕਿ ਸਵੇਰੇ ਕਮਾਡੈਂਟ ਭੁਪਿੰਦਰ ਸਿੰਘ ਜਿਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਇਹ ਫਾਰਚੂਨਰ ਗੱਡੀ ਸੀ, ਨੂੰ ਪੰਜ ਹਥਿਆਰਬੰਦ ਸਕਾਰਪਿਓ ਸਵਾਰ ਨੌਜਵਾਨਾਂ ਨੇ ਬਠਿੰਡਾ-ਬਰਨਾਲਾ ਰੋਡ ਤੋਂ ਭੁੱਚੋ ਨਜ਼ਦੀਕ ਇਲਾਕੇ 'ਚੋਂ ਪਿਸਤੌਲ ਦਿਖਾ ਕੇ ਖੋਹ ਲਿਆ ਸੀ | ਇਸ ਉਪਰੰਤ ਇਨ੍ਹਾਂ ਪੰਜਾਂ 'ਚੋਂ ਤਿੰਨ ਜਣੇ ਇਸ ਫਾਰਚੂਨਰ ਗੱਡੀ 'ਚ ਤੇ ਦੋ ਜਣੇ ਸਕਾਰਪਿਓ ਗੱਡੀ 'ਚ ਸਵਾਰ ਹੋ ਕੇ ਬਠਿੰਡਾ-ਮਾਨਸਾ ਦੇ ਪਿੰਡ ਗੁਲਾਬਗੜ੍ਹ ਨਜ਼ਦੀਕ ਨਿਕਲ ਗਏ | ਇਸ ਖੋਹ ਦੀ ਸੂਚਨਾ ਮਿਲਣ 'ਤੇ ਤੁਰੰਤ ਐਸ.ਐਸ.ਪੀ. ਸ੍ਰੀ ਨਵੀਨ ਸਿੰਗਲਾ ਜੋ ਕਿ ਥਾਣਾ ਮੁਖੀਆਂ ਦੀਆਂ ਮੀਟਿੰਗ ਲੈ ਰਹੇ ਸਨ, ਨੇ ਸੀ. ਆਈ. ਏ. ਸਟਾਫ਼ ਤੇ ਸਮੂਹ ਥਾਣਾ ਮੁਖੀਆਂ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਨਿਰਦੇਸ਼ ਦਿੱਤੇ, ਜਿਸ ਉਪਰੰਤ ਕੀਤੀ ਗਈ ਨਾਕੇਬੰਦੀ ਦੌਰਾਨ ਇਹ ਪਤਾ ਲੱਗਿਆ ਕਿ ਉਕਤ ਗੱਡੀਆਂ ਬਹੁਤ ਹੀ ਤੇਜ਼ੀ ਨਾਲ ਪਿੰਡ ਗੁਲਾਬਗੜ੍ਹ ਨਜ਼ਦੀਕ ਜਾ ਰਹੀਆਂ ਹਨ, ਜਿਸ ਦਾ ਸੀ. ਆਈ. ਏ. ਸਟਾਫ਼.-1 ਦੇ ਮੁਖੀ ਰਜਿੰਦਰ ਕੁਮਾਰ ਤੇ ਉਨ੍ਹਾਂ ਦੇ ਹੋਰ ਸਟਾਫ਼ ਮੈਂਬਰਾਂ ਵਲੋਂ ਦੋ ਗੱਡੀਆਂ ਦਾ ਪਿੱਛਾ ਕਰਨ 'ਤੇ ਫਾਰਚੂਨਰ 'ਤੇ ਸਵਾਰਾਂ ਨੇ ਬਾਹਰ ਹੱਥ ਕੱਢ ਕੇ ਪੁਲਿਸ ਟੀਮ 'ਤੇ ਗੋਲੀ ਚਲਾ ਦਿੱਤੀ, ਜਿਸ 'ਤੇ ਸੀ. ਆਈ. ਏ. ਸਟਾਫ਼ ਦੀ ਟੀਮ ਵਲੋਂ ਇੰਸਪੈਕਟਰ ਰਜਿੰਦਰ ਕੁਮਾਰ ਦੀ ਅਗਵਾਈ 'ਚ ਜਵਾਬੀ ਗੋਲੀਆਂ ਚਲਾਈਆਂ ਅਤੇ ਥੋੜ੍ਹੇ ਵਕਫ਼ੇ ਬਾਅਦ ਗੋਲੀਬਾਰੀ ਬੰਦ ਹੋਣ 'ਤੇ ਪੁਲਿਸ ਨੇ ਗੱਡੀ ਦੀ ਤਲਾਸ਼ੀ ਲੈਂਦਿਆਂ ਇਸ 'ਚ ਜ਼ਖਮੀ ਤਿੰਨ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ, ਜਿਥੇ 2 ਨੂੰ ਅੱਗੇ ਮੈਕਸ ਹਸਪਤਾਲ 'ਚ ਤਬਦੀਲ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਮਨਪ੍ਰੀਤ ਸਿੰਘ ਮੰਨਾ ਪੁੱਤਰ ਲਖਵਿੰਦਰ ਸਿੰਘ ਵਾਸੀ ਮੈਟਰੋ ਸਿਟੀ ਪੁਲਿਸ ਸਟੇਸ਼ਨ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ ਤੇ ਪ੍ਰਭਦੀਪ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਮਾਮੂਖੇੜਾ, ਪੁਲਿਸ ਸਟੇਸ਼ਨ ਅਰਨੀਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਮਿ੍ਤਕ ਕਰਾਰ ਦੇ ਦਿੱਤਾ, ਜਦੋਂਕਿ ਇਨ੍ਹਾਂ ਦਾ ਤੀਸਰਾ ਸਾਥੀ ਜੋ ਕਿ ਇਸ ਗਰੋਹ ਦਾ ਮੁਖੀ ਅੰਮਿ੍ਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਅਬੋਹਰ ਸ਼ਹਿਰ ਜ਼ਿਲ੍ਹਾ ਫ਼ਾਜ਼ਿਲਕਾ ਗੰਭੀਰ ਜ਼ਖਮੀ ਹੈ, ਜਿਸ ਨੂੰ ਫ਼ਰੀਦਕੋਟ ਤਬਦੀਲ ਕਰ ਦਿੱਤਾ ਗਿਆ ਹੈ | ਜਦੋਂਕਿ ਇਨ੍ਹਾਂ ਦੇ 2 ਹੋਰ ਸਾਥੀ ਜੋ ਸਕਾਰਪਿਓ ਗੱਡੀ 'ਚ ਸਵਾਰ ਸਨ, ਪੁਲਿਸ ਅਤੇ ਆਪਣੀ ਸਾਥੀਆਂ ਨਾਲ ਮੁਕਾਬਲਾ ਹੋਣ 'ਤੇ ਸਕਾਰਪਿਓ ਗੱਡੀ ਛੱਡ ਕੇ ਨਜ਼ਦੀਕੀ ਸਕੂਲ 'ਚ ਵੜ ਗਏ, ਜਿਨ੍ਹਾਂ ਨੂੰ ਬਾਅਦ 'ਚ ਕਾਬੂ ਕਰ ਲਿਆ ਗਿਆ | ਇਨ੍ਹਾਂ ਵਿਚ ਗੁਰਵਿੰਦਰ ਸਿੰਘ ਗਿੰਦਾ ਅਤੇ ਹਰਵਿੰਦਰ ਸਿੰਘ ਭਿੰਦਾ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ | ਜਿਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ | ਇਸ ਮੌਕੇ ਐਸ.ਐਸ.ਪੀ. ਸ੍ਰੀ ਨਵੀਨ ਸਿੰਗਲਾ ਨੇ ਦੱਸਿਆ ਕਿ ਉਕਤ ਗੈਂਗਸਟਰਾਂ 'ਤੇ ਇਸ ਤੋਂ ਪਹਿਲਾਂ ਵੀ ਹਥਿਆਰ ਦਿਖਾ ਕੇ ਲੁੱਟ ਖੋਹ ਕਰਨ, ਡਕੈਤੀਆਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਰਾਜਸਥਾਨ ਵਿਖੇ 2 ਡਕੈਤੀਆਂ ਦੇ ਮਾਮਲੇ ਵੀ ਚੱਲ ਰਹੇ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਦੋਵੇਂ ਗੈਂਗਸਟਰਾਂ ਨੇ ਦੱਸਿਆ ਕਿ ਉਕਤ ਸਕਾਰਪਿਓ ਗੱਡੀ ਵੀ ਚੋਰੀ ਦੀ ਸੀ, ਇਸ ਤੋਂ ਪਹਿਲਾਂ ਉਕਤਾਂ ਨੇ ਇਨ੍ਹਾਂ ਪਾਸ ਬਰੀਜਾ ਗੱਡੀ ਨੂੰ ਮਲੋਟ ਕਾਰ ਬਾਜ਼ਾਰ 'ਚ ਖੜ੍ਹਾ ਕਰ ਦਿੱਤਾ ਸੀ, ਜਿਥੋਂ ਇਹ ਚੋਰੀ ਦੀ ਸਕਾਰਪਿਓ ਸਵਾਰ ਹੋ ਕੇ ਉਕਤ ਫਾਰਚੂਨਰ ਗੱਡੀ ਨੂੰ ਖੋਹਿਆ | ਐਸ.ਐਸ.ਪੀ. ਸਿੰਗਲਾ ਨੇ ਦੱਸਿਆ ਕਿ ਇਨ੍ਹਾਂ 'ਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ | ਉਕਤ ਗੱਡੀਆਂ ਤੋਂ ਇਲਾਵਾ ਅਸਲਾ ਵੀ ਬਰਾਮਦ ਕੀਤਾ ਗਿਆ ਹੈ | ਜੋ ਇਨ੍ਹਾਂ ਨੇ ਪੁਲਿਸ 'ਤੇ ਗੋਲੀਬਾਰੀ ਕਰਨ ਮੌਕੇ ਵਰਤਿਆ ਗਿਆ |
ਫ਼ਾਰਚੂਨਰ ਤੇ ਸਕਾਰਪਿਓ ਸਮੇਤ 4 ਵੀਲ ਡਰਾਈਵ ਗੱਡੀਆਂ ਨੂੰ ਗੈਂਗਸਟਰਾਂ ਵਲੋਂ ਵੱਡੀ ਗਿਣਤੀ ਵਿਚ ਇਸ ਲਈ ਖੋਹਿਆ ਜਾਂਦਾ ਹੈ, ਕਿਉਂਕਿ ਇਹ ਸੁਰੱਖਿਆ ਅਤੇ 4 ਵੀਲ ਡਰਾਈਵ ਹੋਣ ਕਰ ਕੇ ਕੱਚੇ ਅਤੇ ਰੇਤਲੇ ਥਾਵਾਂ 'ਤੇ ਫਸਦੀਆਂ ਨਹੀਂ ਅਤੇ ਇਨ੍ਹਾਂ ਗੈਂਗਸਟਰਾਂ ਦੀ ਜ਼ਿਆਦਾ ਠਾਹਰ ਰਾਜਸਥਾਨ ਦੇ ਇਲਾਕਿਆਂ 'ਚ ਸਥਿਤ ਢਾਣੀਆਂ ਵਿਚ ਹੁੰਦੀ ਹੈ, ਜਿਥੋਂ ਗੈਂਗਸਟਰਾਂ ਨੂੰ ਮੁਸੀਬਤ ਸਮੇਂ ਭੱਜਣਾ ਸੌਖਾ ਰਹਿੰਦਾ ਹੈ | ਇਹ ਤੱਥ ਪੁਲਿਸ ਪੜਤਾਲ ਦੌਰਾਨ ਗਿ੍ਫ਼ਤਾਰ ਕੀਤੇ ਗਏ ਉਕਤ ਗੈਂਗ ਦੇ ਮੈਂਬਰਾਂ ਨੇ ਪੁੱਛਗਿੱਛ ਦੌਰਾਨ ਉਜਾਗਰ ਕੀਤੇ |
ਅਬੋਹਰ ਨਾਲ ਸਬੰਧਿਤ ਹਨ 3 ਗੈਂਗਸਟਰ
ਅਬੋਹਰ, (ਕੁਲਦੀਪ ਸਿੰਘ ਸੰਧੂ)-ਬਠਿੰਡਾ ਵਿਖੇ ਪੁਲਿਸ ਨਾਲ ਭਿੜੇ ਗੈਂਗਸਟਰਾਂ 'ਚੋਂ 3 ਜਾਣੇ ਅਬੋਹਰ ਨਾਲ ਸਬੰਧਿਤ ਹਨ, ਜਿਨ੍ਹਾਂ 'ਚੋਂ 2 ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ | ਜਦਕਿ ਇਕ ਜ਼ਖ਼ਮੀ ਹੋ ਗਿਆ | ਮਾਰੇ ਗਏ ਵਿਅਕਤੀਆਂ 'ਚੋਂ ਮਨਪ੍ਰੀਤ ਸਿੰਘ ਉਰਫ਼ ਮੰਨਾ ਪੁੱਤਰ ਲਖਵਿੰਦਰ ਸਿੰਘ ਵਾਸੀ ਮੈਟਰੋ ਕਲੋਨੀ ਅਬੋਹਰ ਅਤੇ ਪ੍ਰਦੀਪ ਸਿੰਘ ਪੁੱਤਰ ਸ਼ਬੇਗ ਸਿੰਘ ਵਾਸੀ ਮੰਮੂ ਖੇੜਾ ਦੇ ਨਾਂਅ ਸ਼ਾਮਿਲ ਹਨ, ਜਦੋਂਕਿ ਅੰਮਿ੍ਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਰੁਕਨਪੁਰਾ ਖੂਈ ਖੇੜਾ ਹਾਲ ਆਬਾਦ ਕੰਧਵਾਲਾ ਰੋਡ ਅਬੋਹਰ ਗੰਭੀਰ ਜ਼ਖ਼ਮੀ ਹੋ ਗਿਆ | ਇਥੇ ਇਹ ਦੱਸਣਯੋਗ ਹੈ ਕਿ ਜ਼ਖ਼ਮੀ ਹੋਇਆ ਅੰਮਿ੍ਤਪਾਲ ਸਿੰਘ ਜੋ ਇਕ ਕਤਲ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਪਿਛਲੇ ਸਮੇਂ ਦੌਰਾਨ ਇਥੇ ਅਦਾਲਤੀ ਪੇਸ਼ੀ ਦੌਰਾਨ ਪੁਲਿਸ ਦੀ ਗਿ੍ਫ਼ਤ 'ਚੋਂ ਫ਼ਰਾਰ ਹੋ ਗਿਆ ਸੀ | ਪੇਸ਼ੀ ਦੌਰਾਨ ਅੰਮਿ੍ਤਪਾਲ ਨੂੰ ਇਸ ਮੁਕਾਬਲੇ 'ਚ ਮਾਰਿਆ ਮਨਪ੍ਰੀਤ ਸਿੰਘ ਉਰਫ਼ ਮੰਨਾ ਹੀ ਭਜਾ ਕੇ ਲੈ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਇਹ ਵਿੱਕੀ ਗੌਾਡਰ ਗਰੁੱਪ 'ਚ ਸ਼ਾਮਿਲ ਹੋ ਗਏ ਸਨ ਅਤੇ ਪੁਲਿਸ ਇਨ੍ਹਾਂ ਨੂੰ ਕਾਬੂ ਕਰਨ ਲਈ ਇਨ੍ਹਾਂ ਦੀ ਭਾਲ ਕਰ ਰਹੀ ਸੀ |
ਮਲੋਟ ਤੋਂ ਮਿਲੀ ਲਾਵਾਰਸ ਬਰੇਜ਼ਾ ਗੱਡੀ ਦੇ ਤਾਰ ਗੈਂਗਸਟਰਾਂ ਨਾਲ ਜੁੜੇ ਹੋਣ ਦਾ ਸ਼ੱਕ
ਮਲੋਟ, 15 ਦਸੰਬਰ (ਗੁਰਮੀਤ ਸਿੰਘ ਮੱਕੜ)-ਸਥਾਨਕ ਦਾਣਾ ਮੰਡੀ ਵਿਖੇ ਅੱਜ ਪੁਲਿਸ ਵਲੋਂ ਇਕ ਲਾਵਾਰਸ ਖੜ੍ਹੀ ਕਾਰ ਬਰਾਮਦ ਕੀਤੀ ਗਈ | ਪੁਲਿਸ ਨੂੰ ਜਿਵੇਂ ਹੀ ਇਸ ਕਾਰ ਦੀ ਜਾਣਕਾਰੀ ਮਿਲੀ ਤਾਂ ਮਲੋਟ ਦੇ ਡੀ.ਐੱਸ.ਪੀ ਭੁਪਿੰਦਰ ਸਿੰਘ, ਐੱਸ.ਐੱਚ.ਓ ਪਰਮਜੀਤ ਸਿੰਘ ਅਤੇ ਐੱਸ.ਐੱਚ.ਓ ਕਬਰਵਾਲਾ ਬੂਟਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਪੁਲਿਸ ਫੋਰਸ ਮੌਕੇ 'ਤੇ ਪੁੱਜ ਗਈ | ਬਰਾਮਦ ਮਾਰੂਤੀ ਬਰੇਜ਼ਾ ਕਾਰ 'ਤੇ ਜੋ ਨੰਬਰ ਪਲੇਟ ਲੱਗੀ ਸੀ ਉਸ ਤੇ ਰਜਿਸਟ੍ਰੇਸ਼ਨ ਨੰਬਰ ਪੀ.ਬੀ 10 ਡੀ.ਡਬਲਿਊ 3501 ਲਿਖਿਆ ਸੀ, ਜਦਕਿ ਐੱਸ.ਐੱਮ.ਐੱਸ ਚੈਕਿੰਗ ਸਰਵਿਸ ਵਿਚ ਉਹ ਕਿਸੇ ਹੋਰ ਗੱਡੀ ਦਾ ਨੰਬਰ ਆ ਰਿਹਾ ਸੀ | ਪੁਲਿਸ ਵਲੋਂ ਜਦ ਗੱਡੀ ਖੋਲ੍ਹ ਕੇ ਚੈਕਿੰਗ ਕੀਤੀ ਗਈ ਤਾਂ ਉਸ 'ਚ ਦੋ ਹੋਰ ਨੰਬਰ ਪਲੇਟਾਂ ਮੌਜੂਦ ਸਨ, ਪੀ.ਬੀ.08 ਡੀ.ਆਰ. 7989 ਨੰਬਰ ਲਿਖਿਆ ਸੀ ਜੋ ਕਿ ਐੱਸ.ਐੱਮ.ਐੱਸ ਸਰਵਿਸ 'ਚ ਜਲੰਧਰ ਤੋਂ ਕਿਸੇ ਔਰਤ ਦੇ ਨਾਮ 'ਤੇ ਬਰੇਜ਼ਾ ਗੱਡੀ ਹੀ ਆ ਰਹੀ ਸੀ | ਸੂਤਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਦਾ ਕੁਝ ਗੈਂਗਸਟਰ ਨਾਲ ਪੁਲਿਸ ਮੁਕਾਬਲਾ ਹੋਇਆ ਸੀ | ਉਨ੍ਹਾਂ 'ਚੋਂ ਫੜੇ ਗਏ ਜ਼ਖਮੀ ਗੈਂਗਸਟਰਾਂ ਕੋਲੋਂ ਹੀ ਪੁਲਿਸ ਨੂੰ ਇਸ ਗੱਡੀ ਦੀ ਜਾਣਕਾਰੀ ਮਿਲੀ ਸੀ, ਜਿਸ ਨੂੰ ਮਲੋਟ ਪੁਲਿਸ ਨੂੰ ਭੇਜਿਆ ਗਿਆ ਤੇ ਪੁਲਿਸ ਨੇ ਇਹ ਗੱਡੀ ਬਰਾਮਦ ਕੀਤੀ | ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਬਰਾਮਦੀ ਮੌਕੇ 'ਤੇ ਹੀ ਗੱਡੀ ਦੀ ਤਲਾਸ਼ੀ ਲੈ ਕਿ ਹੋਰ ਤਫ਼ਤੀਸ਼ ਜਾਰੀ ਸੀ | ਪੁਲਿਸ ਵਲੋਂ ਇਹ ਗੱਡੀ ਬਠਿੰਡਾ ਭੇਜੇ ਜਾਣ ਦਾ ਸਮਾਚਾਰ ਹੈ |

ਸੁਪਰੀਮ ਕੋਰਟ ਨੇ ਆਧਾਰ ਜੋੜਨ ਦੀ ਸਮਾਂ ਹੱਦ 31 ਮਾਰਚ ਤੱਕ ਵਧਾਈ

ਨਵੀਂ ਦਿੱਲੀ, 15 ਦਸੰਬਰ (ਪੀ. ਟੀ. ਆਈ.)-ਸਰਕਾਰ ਦੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਆਧਾਰ ਨਾਲ ਜੋੜਨ ਨੂੰ ਜ਼ਰੂਰੀ ਬਣਾਉਣ 'ਤੇ ਸੁਪਰੀਮ ਕੋਰਟ ਨੇ ਅੱਜ ਸਹਿਮਤੀ ਪ੍ਰਗਟ ਕੀਤੀ ਹੈ | ਸਰਕਾਰੀ ਯੋਜਨਾਵਾਂ ਅਤੇ ਕਲਿਆਣਕਾਰੀ ਯੋਜਨਾਵਾਂ ਨਾਲ ਆਧਾਰ ਨੂੰ ਲਾਜ਼ਮੀ ਤੌਰ 'ਤੇ ਜੋੜਨ ਦੇ ਕੇਂਦਰ ਦੇ ਫ਼ੈਸਲੇ 'ਤੇ ਅੰਤਿਮ ਰੋਕ ਲਗਾਉਣ ਦੀ ਮੰਗ ਵਾਲੀਆਂ ਪਟੀਸ਼ਨਾਂ 'ਤੇ ਅੱਜ ਸਵੇਰੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ | ਪੰਜ ਜੱਜਾਂ ਦੇ ਬੈਂਚ ਬੈਂਕ ਖਾਤਿਆਂ ਅਤੇ ਮੋਬਾਈਲ ਨੰਬਰ ਨੂੰ ਜੋੜਨ ਦੀ ਆਖ਼ਰੀ ਸਮਾਂ ਸੀਮਾ ਨੂੰ ਵਧਾ ਕੇ 31 ਮਾਰਚ ਤਕ ਕਰ ਦਿੱਤਾ ਹੈ | ਅਦਾਲਤ ਨੇ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਦੀ ਅੰਤਿਮ ਮਿਤੀ 31 ਮਾਰਚ ਤੱਕ ਵਧਾ ਦਿੱਤੀ ਹੈ ਪਰ ਨਵੇਂ ਬੈਂਕ ਖਾਤਿਆਂ ਦੇ ਲਈ ਆਧਾਰ ਦੇਣਾ ਹੋਵੇਗਾ | ਆਧਾਰ ਨਾ ਹੋਣ ਦੀ ਸੂਰਤ 'ਚ ਗਾਹਕ ਨੂੰ ਆਪਣਾ ਆਧਾਰ ਬਣਾਉਣ
ਲਈ ਬਿਨੈ ਕੀਤਾ ਹੋਣਾ ਜ਼ਰੂਰੀ ਹੋਵੇਗਾ | ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਮੋਬਾਈਲ ਸੇਵਾਵਾਂ ਨੂੰ ਆਧਾਰ ਨਾਲ ਜੋੜਨ ਦੀ 6 ਫਰਵਰੀ ਦੀ ਸਮਾਂ ਸੀਮਾ ਨੂੰ ੂ ਵੀ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ | ਇਸ ਦੌਰਾਨ ਅਦਾਲਤ ਨੇ ਬੈਂਕ ਖਾਤਿਆਂ ਦੇ ਸਬੰਧ 'ਚ ਕਿਹਾ ਕਿ ਆਧਾਰ ਦੇ ਬਿਨਾਂ ਵੀ ਬੈਂਕ 'ਚ ਨਵਾਂ ਖਾਤਾ ਖੋਲਿ੍ਹਆ ਜਾ ਸਕਦਾ ਹੈ ਪਰ ਬਿਨੈਕਾਰ ਨੂੰ ੂ ਇਸ ਗੱਲ ਦਾ ਸਬੂਤ ਪੇਸ਼ ਕਰਨਾ ਹੋਵੇਗਾ ਕਿ ਉਸ ਨੇ ਆਧਾਰ ਕਾਰਡ ਲਈ ਅਪਲਾਈ ਕੀਤਾ ਹੈ | ਇਸ ਤੋਂ ਪਹਿਲਾਂ ਆਧਾਰ ਨੂੰ ਲਾਜ਼ਮੀ ਕਰਨ ਵਾਰੇ 'ਚ ਅੱਜ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੇ 5 ਮੈਂਬਰੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਆਧਾਰ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੰਤਿਮ ਸੁਣਵਾਈ ਅਗਲੇ ਸਾਲ 17 ਜਨਵਰੀ ਤੋਂ ਕੀਤੀ ਜਾਵੇਗੀ |

ਅਮਰੀਕਾ 'ਚ ਲੁਟੇਰਿਆਂ ਵਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ, 15 ਦਸੰਬਰ (ਏਜੰਸੀ)- ਅਮਰੀਕਾ ਦੇ ਓਹੀਓ ਸੂਬੇ 'ਚ ਦੋ ਨਕਾਬਪੋਸ਼ ਬੰਦੂਕਧਾਰੀ ਲੁਟੇਰਿਆਂ ਨੇ ਲੁੱਟ ਦੀ ਘਟਨਾ ਦੌਰਾਨ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਅਮਰੀਕਾ 'ਚ ਗੋਲੀ ਮਾਰ ਕੇ ਕੀਤੀਆਂ ਜਾ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਇਹ ਤਾਜ਼ਾ ਘਟਨਾ ਹੈ | ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਪੀੜਤ ਕਰੁਨਾਕਰ ਕਰੇਂਗਲੇ (53) ਜਦੋਂ ਕੇਮਲੋਟ ਡ੍ਰਾਈਵ 'ਤੇ ਜਿੱਫੀ ਕਨਵਿਨੀਅੰਸ ਮਾਰਟ 'ਚ ਕੰਮ ਕਰ ਰਿਹਾ ਸੀ ਤਾਂ ਉਸ ਵੇਲੇ ਲੁੱਟ ਦੇ ਇਰਾਦੇ ਨਾਲ ਦੋ ਨਕਾਬਪੋਸ਼ ਬੰਦੂਕਧਾਰੀ ਉਥੇ ਆਏ ਤੇ ਕਰੇਂਗਲੇ ਦੇ ਗੋਲੀਆਂ ਮਾਰ ਦਿੱਤੀਆਂ | ਫੇਅਰਫੀਲਡ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਸਭ ਤੋਂ ਪਹਿਲਾਂ ਘਟਨਾ ਸਥਾਨ 'ਤੇ ਪੁੱਜੇ ਤੇ ਪੀੜਤ ਕਰੇਂਗਲੇ ਨੂੰ ਯੂ.ਸੀ. ਵੈਸਟ ਕੈਂਸਰ ਹਸਪਤਾਲ ਪਹੰੁਚਾਇਆ | ਪੁਲਿਸ ਨੇ ਦੱਸਿਆ ਕਿ ਕਰੇਂਗਲੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਸ਼ੁੱਕਰਵਾਰ ਨੂੰ ਦੰਮ ਤੋੜ ਗਿਆ | ਜਰਨਲ ਨਿਊਜ਼ ਦੀ ਰਿਪੋਰਟ ਅਨੁਸਾਰ ਅਜੇ ਤੱਕ ਕਰੇਂਗਲੇ ਦੀ ਪਹਿਚਾਣ ਨਹੀਂ ਹੋ ਸਕੀ ਹੈ ਕਿਉਂਕਿ ਭਾਰਤ 'ਚ ਉਸ ਦੇ ਪਰਿਵਾਰ ਦਾ ਪਤਾ ਨਹੀਂ ਲੱਗ ਸਕਿਆ ਹੈ | ਇਸ ਮਾਮਲੇ 'ਚ ਅਜੇ ਕੋਈ ਵੀ ਗਿ੍ਫਤਾਰੀ ਨਹੀਂ ਹੋ ਸਕੀ ਹੈ |

ਕਿਮ ਨੇ ਫ਼ੌਜ ਦੇ ਸੀਨੀਅਰ ਅਧਿਕਾਰੀ ਨੂੰ ਫਾਹੇ ਲਾਇਆ

ਪਿਓਾਗਯਾਂਗ, 15 ਦਸੰਬਰ (ਏਜੰਸੀ) -ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜਾਂਗ-ਉਨ ਨੇ ਆਪਣੇ ਨੇੜਲੇ ਪ੍ਰਮੁੱਖ ਅਧਿਕਾਰੀਆਂ ਵਿੱਚੋਂ ਇਕ ਨੂੰ ਫਾਹੇ ਲਾ ਦਿੱਤਾ ਹੈ | ਉੱਤਰੀ ਕੋਰੀਆ ਸ਼ਾਸਨ ਵਿਚ ਸ਼ਕਤੀਸ਼ਾਲੀ ਸੈਨਿਕ ਅਧਿਕਾਰੀ ਹਵਾਂਗ ਪਿਓਾਗ-ਸੋ ਭੇਦਭਰੀ
ਹਾਲਤ ਵਿਚ ਜਨਤਕ ਜੀਵਨ ਤੋਂ ਲਾਪਤਾ ਹੋ ਗਿਆ ਹੈ ਜਿਸ ਤੋਂ ਉਸ ਨੂੰ ਖਤਮ ਕਰ ਦੇਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ | ਰਿਪੋਰਟਾਂ ਮੁਤਾਬਿਕ ਹਵਾਂਗ ਸੁਪਰੀਮ ਕਮਾਂਡਰ ਪਿੱਛੋਂ ਬਹੁਤ ਹੀ ਸੀਨੀਅਰ ਅਹੁਦੇ 'ਤੇ ਤਾਇਨਾਤ ਸੀ | ਹਵਾਂਗ ਉਸ ਦੇ ਖਿਲਾਫ ਭਿ੍ਸ਼ਟਾਚਾਰ ਦੇ ਲੱਗੇ ਦੋਸ਼ਾਂ ਦੀਆਂ ਰਿਪੋਰਟਾਂ ਦਰਮਿਆਨ 13 ਅਕਤੂਬਰ ਨੂੰ ਲਾਪਤਾ ਹੋ ਗਿਆ ਸੀ | ਕਿਮ ਵਾਨ ਹਾਂਗ ਨੂੰ ਵੀ ਤਾਨਾਸ਼ਾਹ ਵਲੋਂ ਜ਼ੇਲ੍ਹ ਭੇਜੇ ਜਾਣ ਦੀ ਰਿਪੋਰਟ ਮਿਲੀ ਹੈ | ਹਵਾਂਗ ਤੋਂ ਇਲਾਵਾ ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇ 2014 ਤੋਂ 7 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਹੈ | ਕਿਮ-ਜਾਂਗ-ਉਨ ਦਾ ਮਤਰੇਆ ਭਰਾ ਕਿਮ-ਜਾਂਗ-ਨਾਮ ਵੀ ਤਾਨਾਸ਼ਾਹ ਦੇ ਹੁਕਮ 'ਤੇ ਮਲੇਸ਼ੀਆ ਵਿਚ ਕਤਲ ਕਰ ਦਿੱਤਾ ਗਿਆ ਸੀ | ਯਾਨਹੈਪ ਨਿਊਜ਼ ਏਜੰਸੀ ਅਨੁਸਾਰ ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਹਵਾਂਗ ਅਤੇ ਉਸ ਦੇ ਸਹਾਇਕ ਕਿਮ ਵਾਂਗ-ਹਾਂਗ ਨੂੰ ਪੋਲਿਟ ਬਿਊਰੋ ਵਿੱਚੋਂ ਕੱਢ ਦਿੱਤਾ ਗਿਆ ਤੇ ਸਜ਼ਾ ਦਿੱਤੀ ਗਈ ਹੈ | ਏਜੰਸੀ ਨੇ ਕਿਹਾ ਕਿ ਉਹ ਉਨ੍ਹਾਂ ਦੀ ਸਜ਼ਾ ਦੇ ਵੇਰਵਿਆਂ ਦਾ ਪਤਾ ਲਾਉਣ ਦਾ ਯਤਨ ਕਰ ਰਹੀ ਹੈ |

ਸੁਪਰੀਮ ਕੋਰਟ ਵਲੋਂ ਗੁਜਰਾਤ ਚੋਣਾਂ ਦੀ ਗਿਣਤੀ ਵਿਚ ਦਖ਼ਲਅੰਦਾਜ਼ੀ ਤੋਂ ਇਨਕਾਰ

ਨਵੀਂ ਦਿੱਲੀ, 15 ਦਸੰਬਰ (ਉਪਮਾ ਡਾਗਾ ਪਾਰਥ)-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ 3 ਦਿਨ ਪਹਿਲਾਂ ਸੁਪਰੀਮ ਕੋਰਟ ਵੱਲ ਰੁਖ਼ ਕਰਨ ਵਾਲੀ ਕਾਂਗਰਸ ਨੂੰ ਝਟਕਾ ਦਿੰਦਿਆਂ ਇਸ ਮਾਮਲੇ 'ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਕਾਂਗਰਸ ਨੇ ਸੁਪਰੀਮ ਕੋਰਟ 'ਚ ਪਾਈ ਪਟੀਸ਼ਨ 'ਚ 18 ਦਸੰਬਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਘੱਟੋ-ਘੱਟ 25 ਫੀਸਦੀ ਵੀ. ਵੀ. ਪੈਟ ਪਰਚੀਆਂ ਨੂੰ ਈ. ਵੀ. ਐਮ. ਨਾਲ 'ਕਰਾਸ ਵੈਰੀਫਾਈ' ਦੀ ਮੰਗ ਕੀਤੀ ਸੀ | ਸੁਪਰੀਮ ਕੋਰਟ ਨੇ ਕਾਂਗਰਸ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਲੋਕਤੰਤਰ 'ਚ ਚੋਣ ਦਾ ਅਮਲ ਸਭ ਤੋਂ ਅਹਿਮ ਹੁੰਦਾ ਹੈ | ਇਸ 'ਚ ਸਿਰਫ ਇਕ ਪਾਰਟੀ ਦੀ ਸ਼ੰਕਾ ਨੂੰ ਦੂਰ ਕਰਨ ਲਈ ਦਖ਼ਲ ਨਹੀਂ ਦਿੱਤਾ ਜਾ ਸਕਦਾ | ਸਰਬਉੱਚ ਅਦਾਲਤ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ 'ਚ ਦਖ਼ਲ ਨਹੀਂ ਦੇ ਸਕਦੇ | ਕਾਂਗਰਸ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਕਿ ਚੋਣ ਕਮਿਸ਼ਨ ਨੂੰ 50 ਹਜ਼ਾਰ ਈ. ਵੀ. ਐਮ. ਮਸ਼ੀਨਾਂ 'ਚੋਂ 20 ਫੀਸਦੀ ਮਸ਼ੀਨਾਂ ਦੀ ਗਿਣਤੀ ਨੂੰ ਵੀ. ਵੀ. ਪੈਟ ਦੇ ਪੇਪਰ ਟ੍ਰੇਲ ਨਾਲ ਮੇਲ ਕਰਵਾਉਣ ਦੀ ਮੰਗ ਕੀਤੀ ਸੀ, ਜਦਕਿ ਚੋਣ ਕਮਿਸ਼ਨ ਨੇ ਇਕ ਹਲਕੇ ਦੇ ਇਕ ਬੂਥ 'ਚ ਹੀ 'ਕਰਾਸ ਵੈਰੀਫਾਈ' ਦਾ ਫੈਸਲਾ ਕੀਤਾ ਹੈ |

ਮਾਂ-ਬੋਲੀ ਬੋਲਣ ਵੇਲੇ ਕਿਸੇ ਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ-ਵੈਂਕਈਆ ਨਾਇਡੂ

ਮਰਾਠੀ ਭਾਸ਼ਾ ਦੇ ਪ੍ਰਸਿੱਧ ਅਖਬਾਰ 'ਲੋਕਮਤ' ਦੇ ਦਿੱਲੀ ਅੰਕ ਦੀ ਸ਼ੁਰੂਆਤ ਨਵੀਂ ਦਿੱਲੀ,15 ਦਸੰਬਰ (ਜਗਤਾਰ ਸਿੰਘ)- ਮਰਾਠੀ ਭਾਸ਼ਾ ਦੇ ਪ੍ਰਸਿੱਧ ਅਖਬਾਰ 'ਲੋਕਮਤ' ਦੇ ਦਿੱਲੀ ਅੰਕ ਦੇ ਉਦਘਾਟਨੀ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ...

ਪੂਰੀ ਖ਼ਬਰ »

ਮੈਂ ਰਿਟਾਇਰ ਹੋ ਰਹੀ ਹਾਂ-ਸੋਨੀਆ

ਸੋਨੀਆ ਗਾਂਧੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਰਿਟਾਇਰ ਹੋ ਰਹੀ ਹੈ ਨਾ ਕਿ ਸਿਆਸਤ ਤੋਂ-ਕਾਂਗਰਸ ਨਵੀਂ ਦਿੱਲੀ, 15 ਦਸੰਬਰ (ਉਪਮਾ ਡਾਗਾ ਪਾਰਥ)-ਸਭ ਤੋਂ ਲੰਮੇ ਸਮੇਂ ਤੱਕ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੀ ਸੋਨੀਆ ਗਾਂਧੀ ਨੇ ਬੇਟੇ ਰਾਹੁਲ ਦੇ ਕਾਂਗਰਸ ਦੇ ...

ਪੂਰੀ ਖ਼ਬਰ »

ਅਮਿਤ ਸ਼ਾਹ ਪਹਿਲੀ ਵਾਰ ਰਾਜ ਸਭਾ 'ਚ ਪੁੱਜੇ

ਨਵੀਂ ਦਿੱਲੀ, 15 ਦਸੰਬਰ (ਪੀ. ਟੀ. ਆਈ.)- ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪਹਿਲੀ ਵਾਰ ਰਾਜ ਸਭਾ 'ਚ ਪੁੱਜੇ ਜਿਥੇ ਉਹ ਪਹਿਲੀ ਕਤਾਰ 'ਚ ਕੁਰਸੀ 'ਤੇ ਬੈਠੇ | 53 ਸਾਲਾ ਸ਼ਾਹ, ਜਿਹੜੇ ਅਗਸਤ ਵਿਚ ਉਪਰਲੇ ਸਦਨ ਲਈ ਚੁਣੇ ਗਏ ਸਨ, ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਮਿੰਟ ...

ਪੂਰੀ ਖ਼ਬਰ »

ਟਰੈਕਟਰ 'ਤੇ ਸਵਾਰ ਹੋ ਕੇ ਸੰਸਦ ਭਵਨ ਪੁੱਜੇ ਦੁਸ਼ਯੰਤ ਚੌਟਾਲਾ

ਨਵੀਂ ਦਿੱਲੀ, 15 ਦਸੰਬਰ (ਯੂ.ਐਨ.ਆਈ.)-ਇੰਡੀਅਨ ਨੈਸ਼ਨਲ ਲੋਕ ਦਲ ਦੇ ਨੌਜਵਾਨ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਅੱਜ ਸੰਸਦ ਦੇ ਸਰਦ ਰੁੱਤ ਦੇ ਪਹਿਲੇ ਦਿਨ ਟਰੈਕਟਰ 'ਤੇ ਸਵਾਰ ਹੋ ਕੇ ਸੰਸਦ ਭਵਨ ਪੁੱਜੇ | ਦੇਸ਼ ਦੇ ਨੌਜਵਾਨ ਸੰਸਦ ਮੈਂਬਰ ਦੇ ਰੂਪ 'ਚ ਇਤਿਹਾਸ ਰਚ ਚੁੱਕੇ ...

ਪੂਰੀ ਖ਼ਬਰ »

ਕਿਸਾਨ 'ਤੇ ਕੋਈ ਵੀ ਆਰਥਿਕ ਬੋਝ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਜਾਖੜ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਉਹ ਲੋਕ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਲੋਕਤੰਤਰ ਦੇ ਇਸ ਮੰਦਰ 'ਚ ਨਾ ਕੇਵਲ ਪੰਜਾਬ ਸਗੋਂ ਕੌਮੀ ਪੱਧਰ ਦੇ ਵੀ ਮਹੱਤਵਪੂਰਨ ਮੁੱਦੇ ਉਠਾਉਣਗੇ | ਉਨ੍ਹਾਂ ਕਿਹਾ ਕਿ ਉਹ ...

ਪੂਰੀ ਖ਼ਬਰ »

ਕ੍ਰਿਕਟਰ ਅਜਿੰਕਯਾ ਰਹਾਣੇ ਦਾ ਪਿਤਾ ਗਿ੍ਫ਼ਤਾਰ-ਕਾਰ ਨਾਲ ਔਰਤ ਦੀ ਮੌਤ

ਕੋਲਹਾਪੁਰ, 15 ਦਸੰਬਰ (ਏਜੰਸੀਆਂ)-ਭਾਰਤੀ ਟੀਮ ਦੇ ਕ੍ਰਿਕਟਰ ਅਜਿੰਕਯਾ ਰਹਾਣੇ ਦੇ ਪਿਤਾ ਦੀ ਕਾਰ ਨਾਲ ਇਕ ਔਰਤ ਟਕਰਾ ਗਈ | ਜਾਣਕਾਰੀ ਅਨੁਸਾਰ ਔਰਤ ਨੂੰ ਹਸਪਤਾਲ ਪਹੰੁਚਾਇਆ ਗਿਆ ਸੀ ਪਰ ਉਥੇ ਉਸ ਦੀ ਮੌਤ ਹੋ ਗਈ | ਕੋਲਹਾਪੁਰ ਪੁਲਿਸ ਨੇ ਰਹਾਣੇ ਦੇ ਪਿਤਾ ਮਧੂਕਰ ਬਾਬੂਰਾਵ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX