ਤਾਜਾ ਖ਼ਬਰਾਂ


ਮੌਸਮ ਵਿਭਾਗ ਨੇ ਉਤਰਾਖੰਡ 'ਚ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
. . .  11 minutes ago
ਦੇਹਰਾਦੂਨ, 21 ਜੁਲਾਈ- ਭਾਰਤੀ ਮੌਸਮ ਵਿਭਾਗ ਨੇ ਉਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸੂਬੇ 'ਚ ਅੱਜ ਰਾਤ ਤੋਂ ਲੈ ਕੇ 27 ਜੁਲਾਈ ਤੱਕ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਪਹਾੜੀ ਸੜਕਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ...
6 ਤੋਲੇ ਸੋਨਾ ਲੈ ਕੇ ਚੋਰ ਹੋਏ ਫਰਾਰ
. . .  29 minutes ago
ਪਟਿਆਲਾ, 21 ਜੁਲਾਈ- ਪਟਿਆਲਾ ਦੇ ਖਾਲਸਾ ਨਗਰ ਵਿਖੇ ਬੀਤੀ ਰਾਤ ਚੋਰ 6 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ...
ਜਬਰ ਜਨਾਹ ਮਾਮਲੇ 'ਚ ਬਾਬਾ ਬਾਲਕ ਨਾਥ ਮੰਦਰ ਦਾ ਮਹੰਤ ਗ੍ਰਿਫਤਾਰ
. . .  51 minutes ago
ਫ਼ਤਿਹਾਬਾਦ, 21 ਜੁਲਾਈ - ਹਰਿਆਣਾ ਦੇ ਫ਼ਤਿਹਾਬਾਦ 'ਚ ਪੈਂਦੇ ਪਿੰਡ ਟੋਹਨਾ ਦੇ ਬਾਬਾ ਬਾਲਕ ਨਾਥ ਮੰਦਿਰ ਦੇ ਮਹੰਤ ਬਾਬਾ ਅਮਰਪੁਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ...
ਵਾਈ.ਐੱਸ.ਆਰ ਵੱਲੋਂ 24 ਜੁਲਾਈ ਨੂੰ ਆਂਧਰਾ ਬੰਦ ਦਾ ਸੱਦਾ
. . .  58 minutes ago
ਹੈਦਰਾਬਾਦ, 21 ਜੁਲਾਈ - ਭਾਜਪਾ ਵੱਲੋਂ ਆਂਧਰਾ ਪ੍ਰਦੇਸ਼ ਨਾਲ ਕੀਤੀ ਜਾ ਰਹੇ ਅਨਿਆਂ ਖ਼ਿਲਾਫ਼ ਵਾਈ.ਐੱਸ.ਆਰ ਕਾਂਗਰਸ ਨੇ 24 ਜੁਲਾਈ ਨੂੰ ਆਂਧਰਾ ਪ੍ਰਦੇਸ਼ ਬੰਦ ਦਾ ਸੱਦਾ ਦਿੱਤਾ ਹੈ। ਇਸ...
ਸੀਰੀਆ : ਹਵਾਈ ਹਮਲਿਆਂ 'ਚ 26 ਮੌਤਾਂ
. . .  about 1 hour ago
ਨਵੀਂ ਦਿੱਲੀ, 21 ਜੁਲਾਈ - ਸੀਰੀਆ ਦੇ ਦਾਰਾ ਸੂਬੇ 'ਚ ਇਸਲਾਮਿਕ ਸਟੇਟ ਜਿਹਾਦੀ ਸਮੂਹ ਦੇ ਕਬਜ਼ੇ ਵਾਲੇ ਇਲਾਕੇ 'ਚ ਕੀਤੇ ਗਏ ਹਵਾਈ ਹਮਲਿਆਂ 'ਚ 26 ਲੋਕਾਂ ਦੀ ਮੌਤ...
ਗਊ ਤਸਕਰੀ ਦੇ ਸ਼ੱਕ 'ਚ ਭੀੜ ਵੱਲੋਂ ਇੱਕ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਜੈਪੁਰ, 21 ਜੁਲਾਈ - ਰਾਜਸਥਾਨ ਦੇ ਅਲਵਰ 'ਚ ਪੈਂਦੇ ਰਾਮਗੜ੍ਹ ਵਿਖੇ ਬੀਤੀ ਰਾਤ ਗਊ ਤਸਕਰੀ ਦੇ ਹੱਕ 'ਚ ਭੀੜ ਨੇ ਅਕਬਰ ਨਾਂਅ ਦੇ ਵਿਅਕਤੀ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਅੱਜ 11 ਵਜੇ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਮੀਟਿੰਗ
. . .  about 1 hour ago
ਨਵੀਂ ਦਿੱਲੀ, ਜੀ.ਐੱਸ.ਟੀ ਕੌਂਸਲ ਦੀ ਮੀਟਿੰਗ ਅੱਜ 11 ਵਜੇ ਦਿੱਲੀ ਵਿਖੇ ਹੋਵੇਗੀ।
ਕਿਸ਼ਤੀ ਪਲਟਣ ਕਾਰਨ 17 ਮੌਤਾਂ
. . .  about 2 hours ago
ਜੈਫਰਸਨ ਸਿਟੀ, 21 ਜੁਲਾਈ - ਮੱਧ ਪੱਛਮੀ ਅਮਰੀਕਾ ਦੇ ਸੂਬੇ ਮਿਸੌਰੀ ਦੇ ਬਰਾਂਸਨ ਸ਼ਹਿਰ ਨੇੜੇ ਟੇਬਲ ਰਾਕ ਝੀਲ ਵਿਚ ਕਿਸ਼ਤੀ ਪਲਟਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 31 ਲੋਕ ਸਵਾਰ ਸਨ। ਮ੍ਰਿਤਕਾਂ 'ਚ ਇੱਕੋ ਪਰਿਵਾਰ ਦੇ 9 ਮੈਂਬਰ ਸ਼ਾਮਲ ਸਨ।
ਅਮਿਤ ਸ਼ਾਹ ਦਾ ਰਾਜਸਥਾਨ ਦੌਰਾ ਅੱਜ
. . .  about 2 hours ago
ਨਵੀਂ ਦਿੱਲੀ, 21 ਜੁਲਾਈ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ ਜਾਣਗੇ। ਇਸ ਦੌਰਾਨ ਉਹ ਰਾਜਸਥਾਨ ਦੀਆਂ ਆਉਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ...
ਪ੍ਰਧਾਨ ਮੰਤਰੀ ਅੱਜ ਯੂ.ਪੀ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 2 hours ago
ਲਖਨਊ, 21 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਰੈਲੀ ਨੂੰ ਸੰਬੋਧਨ...
ਅੱਜ ਦਾ ਵਿਚਾਰ
. . .  about 2 hours ago
ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ , ਮਤੇ ਖ਼ਿਲਾਫ਼ 325 ਅਤੇ ਹੱਕ 'ਚ 126 ਵੋਟਾਂ ਪਈਆਂ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਹੰਗਾਮਾ
. . .  1 day ago
ਪ੍ਰੋ:ਮਰਵਾਹਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਿਯੁੱਕਤ
. . .  1 day ago
ਲੁਧਿਆਣਾ, 20 ਜੁਲਾਈ (ਪੁਨੀਤ ਬਾਵਾ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਹੁਕਮ ਜਾਰੀ ਕਰਕੇ ਪ੍ਰੋ:ਐਸ.ਐਸ. ਮਰਵਾਹਾ ਨੂੰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂੰ ਦੀ ਥਾਂ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ...
ਫਰਾਂਸ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਕੀਤਾ ਖੰਡਨ
. . .  1 day ago
ਨਵੀਂ ਦਿੱਲੀ, 20 ਜੁਲਾਈ- ਫਰਾਂਸ ਨੇ ਲੋਕ ਸਭਾ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ ਕੀਤਾ ਹੈ। ਫਰਾਂਸ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਾਨੂੰ ਰਾਹੁਲ ਗਾਂਧੀ ਦੇ ਬਿਆਨ ਦੀ ਜਾਣਕਾਰੀ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
. . .  1 day ago
ਇਰਫਾਨ ਪਠਾਨ ਨੇ ਲੁਧਿਆਣਾ 'ਚ 'ਕ੍ਰਿਕਟ ਅਕਾਦਮੀ ਆਫ਼ ਪਠਾਨ' ਦੀ ਕੀਤੀ ਸ਼ੁਰੂਆਤ
. . .  1 day ago
ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਣ ਵਾਲੇ ਗਰੀਬੀ ਨੂੰ ਕੀ ਸਮਝਣਗੇ- ਰਾਜਨਾਥ ਸਿੰਘ
. . .  1 day ago
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਕੈਂਸਰ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਕਰਨ ਦਾ ਐਲਾਨ
. . .  1 day ago
ਪੁਲਿਸ ਨੇ ਗੋਲੀ ਚਲਾ ਕੇ ਘੇਰੀ ਬਿਨਾਂ ਨੰਬਰੀ ਗੱਡੀ
. . .  1 day ago
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਯੂ.ਟੀ. 'ਚ ਕਾਡਰ ਸੁਰੱਖਿਆ ਦੀ ਮੰਗ ਬਾਰੇ ਰਾਜਨਾਥ ਸਿੰਘ ਨੂੰ ਪੱਤਰ
. . .  1 day ago
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ
. . .  1 day ago
ਦਿਨ-ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
. . .  1 day ago
ਰਾਜ ਸਭਾ ਦੀ ਕਾਰਵਾਈ 23 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਵਾਅਦੇ ਨਹੀਂ ਕੀਤੇ ਗਏ ਪੂਰੇ- ਮੁਲਾਇਮ ਯਾਦਵ
. . .  1 day ago
ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਭਾਜਪਾ ਲਿਆਏਗੀ ਵਿਸ਼ੇਸ਼ ਅਧਿਕਾਰ ਮਤਾ
. . .  1 day ago
ਨਵੇਂ ਵਾਹਨਾਂ ਦੀ ਰਜਿਸਟਰੇਸ਼ਨ 'ਚ ਥਰਡ ਪਾਰਟੀ ਇੰਸੋਰੈਂਸ ਲਾਜ਼ਮੀ
. . .  1 day ago
ਮੋਦੀ ਨੂੰ ਜੱਫੀ ਪਾਉਣ 'ਤੇ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ 'ਤੇ ਕੀਤਾ ਸ਼ਬਦੀ ਹਮਲਾ
. . .  1 day ago
ਦੋਸ਼ਾਂ ਦੀ ਝੜੀ ਲਾਉਣ ਮਗਰੋਂ ਅਚਾਨਕ ਗਲੇ ਮਿਲ ਕੇ ਰਾਹੁਲ ਨੇ ਮੋਦੀ ਨੂੰ ਕੀਤਾ ਹੈਰਾਨ
. . .  1 day ago
ਬੇਭਰੋਸਗੀ ਮਤੇ 'ਤੇ ਸ਼ਾਮੀਂ 6.30 ਵਜੇ ਭਾਸ਼ਣ ਦੇਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨੌਜਵਾਨ ਵੱਲੋਂ ਪਤਨੀ ਦਾ ਕਤਲ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਪ੍ਰਧਾਨ ਮੰਤਰੀ ਮੋਦੀ ਸਿਰਫ਼ ਵੱਡੇ ਕਾਰੋਬਾਰੀਆਂ ਲਈ ਕੰਮ ਕਰਦੇ ਹਨ- ਰਾਹੁਲ ਗਾਂਧੀ
. . .  1 day ago
ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 1.45 ਵਜੇ ਤੱਕ ਮੁਲਤਵੀ
. . .  1 day ago
ਬੇਭਰੋਸਗੀ ਮਤੇ ਦਾ ਜਵਾਬ ਸਾਲ 2019 'ਚ ਜਨਤਾ ਦੇਵੇਗੀ- ਭਾਜਪਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਦਾ ਇਕ ਤਰੀਕਾ ਹੈ ਸਖ਼ਤ ਅਨੁਸ਼ਾਸਨ ਅਤੇ ਪ੍ਰੇਰਨਾਮਈ ਵਿਹਾਰ। -ਅਗਿਆਤ
  •     Confirm Target Language  

ਮੋਦੀ ਸਰਕਾਰ ਿਖ਼ਲਾਫ਼ ਬੇਵਸਾਹੀ ਮਤਾ ਡਿੱਗਿਆ

• ਮਤੇ ਿਖ਼ਲਾਫ਼ 325 ਤੇ ਹੱਕ 'ਚ 126 ਵੋਟਾਂ ਪਈਆਂ • 10 ਘੰਟੇ ਚੱਲੀ ਬਹਿਸ

ਪ੍ਰਧਾਨ ਮੰਤਰੀ ਨੇ ਦਿੱਤਾ ਜਵਾਬ
ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਦੀ ਬਹੁਤ ਕਾਹਲੀ-ਮੋਦੀ
ਨਵੀਂ ਦਿੱਲੀ, 20 ਜੁਲਾਈ (ਪੀ. ਟੀ. ਆਈ.)-ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਵਲੋਂ ਅੱਜ ਲੋਕ ਸਭਾ 'ਚ ਮੋਦੀ ਸਰਕਾਰ ਿਖ਼ਲਾਫ਼ ਲਿਆਂਦਾ ਬੇਵਸਾਹੀ ਦਾ ਮਤਾ ਡਿੱਗ ਗਿਆ ਹੈ, ਮਤੇ ਦੇ ਹੱਕ 'ਚ 126 ਅਤੇ ਇਸ ਦੇ ਿਖ਼ਲਾਫ਼ 325 ਵੋਟਾਂ ਪਈਆਂ ਹਨ | ਇਸ ਤਰ੍ਹਾਂ ਲੋਕ ਸਭਾ 'ਚ 10 ਘੰਟੇ ਚੱਲੀ ਬਹਿਸ ਦੌਰਾਨ 451 ਲੋਕ ਸਭਾ ਸੰਸਦ ਮੈਂਬਰਾਂ ਵਲੋਂ ਪਾਈਆਂ ਵੋਟਾਂ 'ਚੋਂ ਮੋਦੀ ਸਰਕਾਰ ਨੂੰ 325 ਵੋਟਾਂ ਮਿਲੀਆਂ ਜਦ ਕਿ ਵਿਰੋਧੀ ਧਿਰ ਕੇਵਲ 126 ਵੋਟਾਂ ਹੀ ਹਾਸਲ ਕਰ ਸਕੀ | ਇਸ ਦੌਰਾਨ ਵੋਟਿੰਗ ਸਮੇਂ ਸ਼ਿਵ-ਸੈਨਾ, ਬੀ. ਜੇ. ਡੀ. ਅਤੇ ਟੀ. ਆਰ. ਐਸ. ਗੈਰ-ਹਾਜ਼ਰ ਰਹੀਆਂ ਜਦ ਕਿ ਅੱਨਾਦੁਰਮਕ ਨੇ ਸਰਕਾਰ ਦੇ ਪੱਖ 'ਚ ਵੋਟਿੰਗ ਕਰ ਐਨ. ਡੀ. ਏ. ਸਰਕਾਰ ਨੂੰ ਇਕ ਤਰ੍ਹਾਂ ਹੱਲਾਸ਼ੇਰੀ ਦਿੱਤੀ ਹੈ | ਇਸ ਦੌਰਾਨ ਬੇਵਸਾਹੀ ਮਤੇ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੇਵਸਾਹੀ ਮਤਾ ਸਾਡੇ ਲੋਕਤੰਤਰ ਦੀ ਮਹੱਤਵਪੂਰਣ ਸ਼ਕਤੀ ਦੀ ਪਰਖ ਹੈ | ਭਾਵੇਂ ਇਹ ਮਤਾ ਤੇਲਗੂ ਦੇਸਮ ਪਾਰਟੀ ਨੇ ਲਿਆਂਦਾ ਹੈ ਪਰ ਇਸ ਨਾਲ ਜੁੜੇ ਹੋਏ ਮਾਨਯੋਗ ਮੈਂਬਰਾਂ ਨੇ ਮਤੇ ਦਾ ਸਮਰਥਨ ਕਰਦੇ ਹੋਏ ਆਪਣੀ ਗੱਲ ਕਹੀ ਹੈ | ਸੰਸਦ ਵਿਚ ਇਕ ਬਹੁਤ ਵੱਡੇ ਵਰਗ ਨੇ ਮਤੇ ਦਾ ਵਿਰੋਧ ਕਰਦੇ ਹੋਏ ਆਪਣੀ ਗੱਲ ਆਖੀ ਹੈ | ਉਨ੍ਹਾਂ ਨੇ ਸਦਨ ਵਿਚ ਮਤੇ ਨੂੰ ਖਾਰਜ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਿਛਲੇ 30 ਸਾਲਾਂ ਬਾਅਦ ਦੇਸ਼ ਵਿਚ ਮੁਕੰਮਲ ਬਹੁਮਤ ਨਾਲ ਬਣੀ ਸਰਕਾਰ ਨੇ ਜਿੰਨੀ ਤੇਜ਼ੀ ਨਾਲ ਕੰਮ ਕੀਤਾ ਹੈ ਉਸ ਨੂੰ ਕਰਨ ਦਿੱਤਾ ਜਾਵੇ |
ਉਨ੍ਹਾਂ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਨਾਂਹਪੱਖੀ ਰਾਜਨੀਤੀ ਹੈ, ਜਿਸ ਨੇ ਕੁਝ ਲੋਕਾਂ ਨੂੰ ਕਿਵੇਂ ਘੇਰਿਆ ਹੋਇਆ ਹੈ ਕਿ ਉਨ੍ਹਾਂ ਦਾ ਚਿਹਰਾ ਨਿਖਰ ਕੇ ਸਾਹਮਣੇ ਆ ਗਿਆ ਹੈ | ਮੋਦੀ ਨੇ ਕਿਹਾ ਕਿ ਇਹ ਬੇਭਰੋਸਗੀ ਮਤਾ ਕਿਉਂ ਆਇਆ, ਨਾ ਗਿਣਤੀ ਹੈ ਨਾ ਸਦਨ 'ਚ ਬਹੁਮਤ ਹੈ ਫਿਰ ਵੀ ਲੈ ਆਏ | ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਲੋਕਾਂ ਨੇ ਹੰਕਾਰ ਕਾਰਨ ਅਜਿਹਾ ਕੀਤਾ ਹੈ ਤੇ ਇਨ੍ਹਾਂ ਦਾ ਇਕੋ-ਇਕ ਨਿਸ਼ਾਨਾ ਹੈ, ਮੋਦੀ ਹਟਾਉ | ਮੋਦੀ ਨੇ ਰਾਹੁਲ ਗਾਂਧੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੀ ਬਹੁਤ ਕਾਹਲੀ ਹੈ ਉਹ ਚਰਚਾ ਦੌਰਾਨ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਆ ਗਏ ਅਤੇ ਉਠੋ ਉਠੋ ਕਹਿਣ ਲੱਗੇ | ਮੋਦੀ ਦਾ ਸਪਸ਼ਟ ਇਸ਼ਾਰਾ ਰਾਹੁਲ ਗਾਂਧੀ ਵੱਲ ਸੀ ਜਿਨ੍ਹਾਂ ਨੇ ਆਪਣਾ ਭਾਸ਼ਣ ਖਤਮ ਕਰਨ ਪਿੱਛੋਂ ਪ੍ਰਧਾਨ ਮੰਤਰੀ ਕੋਲ ਜਾ ਕੇ ਉਨ੍ਹਾਂ ਨੂੰ ਗਲੇ ਲਾ ਲਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਸਨ ਕਿ ਉਹ ਬੋਲੇਗਾ ਤਾਂ ਪ੍ਰਧਾਨ ਮੰਤਰੀ 15 ਮਿੰਟ ਖੜੇ ਨਹੀਂ ਰਹਿ ਸਕਣਗੇ ਪਰ ਦੇਖ ਲਉ ਮੈਂ ਖੜਾ ਹਾਂ ਅਤੇ 4 ਸਾਲ ਤੱਕ ਜੋ ਕੰਮ ਕੀਤਾ ਹੈ ਉਸ 'ਤੇ ਅੜਿਆ ਵੀ ਹਾਂ | ਮੋਦੀ ਨੇ ਕਿਹਾ ਕਿ ਇਹ ਸਰਕਾਰ ਸਦਨ ਵਿਚ ਟੈਸਟ ਨਹੀਂ ਸਗੋਂ ਕਾਂਗਰਸ ਦੇ ਆਪਣੇ ਸਾਥੀਆਂ ਦੀ ਪਰਖ ਦਾ ਟੈਸਟ ਹੈ | ਇਕ ਮੋਦੀ ਨੂੰ ਹਟਾਉਣ ਲਈ ਜਿਸ ਨਾਲ ਕਦੇ ਸਬੰਧ ਨਹੀਂ ਸਨ ਉਨ੍ਹਾਂ ਨਾਲ ਵੀ ਸਬੰਧ ਬਣਾਏ ਜਾ ਰਹੇ ਹਨ | ਉਨ੍ਹਾਂ ਕਾਂਗਰਸ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਆਪਣੇ ਸਾਥੀਆਂ ਦੀ ਪ੍ਰੀਖਿਆ ਲੈਣੀ ਹੋਵੇ ਤਾਂ ਜ਼ਰੂਰ ਲਉ ਪਰ ਬੇਭਰੋਸਗੀ ਮਤੇ ਦਾ ਬਹਾਨਾ ਨਾ ਬਣਾਇਆ ਜਾਵੇ | ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਚੌਕੀਦਾਰ' ਤੇ 'ਭਾਗੀਦਾਰ' ਵਾਲੇ ਬਿਆਨਾਂ ਦਾ ਜਵਾਬ ਦਿੰਦਿਆਂ ਕਿ ਇਹ ਸੱਚ ਹੈ ਕਿ ਉਹ ਨਾ ਤਾਂ ਕਾਂਗਰਸ ਵਾਂਗ ਸੁਦਾਗਰ (ਵਪਾਰੀ) ਹਨ ਤੇ ਨਾ ਹੀ ਠੇਕਾਦਾਰ (ਕੰਟਰੈਕਟਰ) ਹਨ ਪਰ ਉਹ ਲੋਕਾਂ ਦੇ ਦੁੱਖ ਦਰਦਾਂ ਦੇ ਭਾਗੀਦਾਰ ਤੇ ਚੌਕੀਦਾਰ ਜ਼ਰੂਰ ਹਨ | ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਤੁਸੀਂ 'ਨਾਮਦਾਰ' ਹੋ ਅਤੇ ਅਸੀਂ 'ਕਾਮਦਾਰ' ਮਜ਼ਦੂਰ ਲੋਕ ਹਾਂ | ਰਾਹੁਲ ਗਾਂਧੀ ਵਲੋਂ ਡੋਕਲਾਮ ਮੁੱਦਾ 'ਤੇ ਚੀਨੀ ਸਫੀਰ ਨਾਲ ਕੀਤੀ ਮੁਲਾਕਾਤ 'ਤੇ ਪ੍ਰਤੀਕਿਰਿਆ ਦਿੰਦਿਆਂ ਮੋਦੀ ਨੇ ਕਿਹਾ ਕਿ ਇਸ ਮੁੱਦੇ 'ਤੇ ਕਾਂਗਰਸ ਨੂੰ ਛੱਡ ਕੇ ਸਾਰ ਦੇਸ਼ ਇਕਜੁੱਟ ਹੈ | ਉਨ੍ਹਾਂ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ 'ਜ਼ੁਮਲੇ' ਦੱਸਣ 'ਤੇ ਕਾਂਗਰਸ ਦੀ ਤਿੱਖੀ ਆਲੋਚਨਾ ਕੀਤੀ | ਮਤੇ ਿਖ਼ਲਾਫ਼ ਬੋਲਦਿਆਂ ਮੋਦੀ ਨੇ ਵਿਰੋਧੀ ਧਿਰ 'ਤੇ ਤਿੱਖੇ ਹਮਲੇ ਜਾਰੀ ਰੱਖੇ ਉਨ੍ਹਾਂ ਕਿਹਾ ਕਿ ਅਸੀਂ ਵੋਟ ਬੈਂਕ ਨੂੰ ਧਿਆਨ 'ਚ ਰੱਖ ਕੇ ਰਾਜਨੀਤੀ ਨਹੀਂ ਕਰਦੇ ਸਗੋਂ ਸਭ ਦਾ ਸਾਥ ਤੇ ਸਭ ਦਾ ਵਿਕਾਸ ਦੀ ਭਾਵਨਾ ਨਾਲ ਆਪਣਾ ਕਰਮ ਕਰ ਰਹੇ ਹਾਂ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਸਾਡੀ ਐਨ.ਡੀ.ਏ. ਸਰਕਾਰ ਨੇ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੇ ਬਹੁਤ ਸਾਰੇ ਕੰਮ ਕੀਤੇ ਹਨ ਪਰ ਵਿਰੋਧੀ ਧਿਰ ਨੂੰ ਤੱਥਾਂ 'ਤੇ ਭਰੋਸਾ ਨਹੀਂ ਹੈ | ਸ੍ਰੀ ਮੋਦੀ ਨੇ ਕਿਹਾ ਕਿ ਉਹ ਰੱਬ ਅੱਗੇ ਦੁਆ ਕਰਦੇ ਹਨ ਕਿ ਵਿਰੋਧੀ ਧਿਰ ਨੂੰ ਤਾਕਤ ਬਖਸੇ ਤਾਂ ਜੋ ਇਹ ਸਾਡੇ ਿਖ਼ਲਾਫ਼ 2024 'ਚ ਮੁੜ ਬੇਵਸਾਹੀ ਦਾ ਮਤਾ ਲੈ ਕੇ ਆ ਸਕਣ | ਇਸ ਦੌਰਾਨ ਮੋਦੀ ਨੇ ਭੀੜਤੰਤਰ ਨੂੰ ਮਨੁੱਖਤਾ ਿਖ਼ਲਾਫ਼ ਦੱਸਦਿਆਂ ਸੂਬਿਆਂ ਨੂੰ ਇਸ ਿਖ਼ਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ |

ਬੇਵਸਾਹੀ ਮਤੇ ਦਾ ਹਸ਼ਰ

ਡਾ: ਬਰਜਿੰਦਰ ਸਿੰਘ ਹਮਦਰਦ
ਚੰਦਰ ਬਾਬੂ ਨਾਇਡੂ ਦੀ ਅਗਵਾਈ ਵਾਲੀ ਤੇਲਗੂ ਦੇਸ਼ਮ ਪਾਰਟੀ ਵਲੋਂ ਕੇਂਦਰ ਦੀ ਕੌਮੀ ਜਮਹੂਰੀ ਗੱਠਜੋੜ ਸਰਕਾਰ ਵਿਰੁੱਧ ਬੇਵਸਾਹੀ ਦਾ ਮਤਾ ਲਿਆਉਣ ਤੋਂ ਪਹਿਲਾਂ ਕਾਂਗਰਸ, ਸਮਾਜਵਾਦੀ ਪਾਰਟੀ, ਤਿ੍ਣਮੂਲ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕੀਤੀ ਗਈ ਸੀ | ਇਸ ਪਾਰਟੀ ਦਾ ਸਰਕਾਰ ਵਿਰੁੱਧ ਬੇਵਸਾਹੀ ਦਾ ਮਤਾ ਲਿਆਉਣ ਦਾ ਇਕ ਹੀ ਕਾਰਨ ਸੀ ਕਿ ਨਵਾਂ ਸੂਬਾ ਤੇਲੰਗਾਨਾ ਬਣਨ ਤੋਂ ਬਾਅਦ ਆਂਧਰਾ ਪ੍ਰਦੇਸ਼ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਉਸ ਨੂੰ ਵਿਸ਼ੇਸ਼ ਰਾਜ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ? ਇਸ ਮਤੇ ਸਬੰਧੀ ਇਸ ਪਾਰਟੀ ਦੇ ਆਗੂ ਨੇ ਲੋਕ ਸਭਾ ਵਿਚ ਇਨ੍ਹਾਂ ਗੱਲਾਂ ਦਾ ਹੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ | ਕਾਂਗਰਸ ਸਮੇਤ ਹੋਰ ਦੂਜੀਆਂ ਪਾਰਟੀਆਂ ਨੇ ਵੀ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਇਸ ਮਤੇ ਨੂੰ ਹਮਾਇਤ ਦਿੱਤੀ |
ਅਜਿਹਾ ਇਨ੍ਹਾਂ ਪਾਰਟੀਆਂ ਨੇ ਕਿਸ ਮੰਤਵ ਲਈ ਕੀਤਾ, ਇਹ ਗੱਲ ਸਮਝ ਵਿਚ ਨਹੀਂ ਆਉਂਦੀ ਕਿਉਂਕਿ ਮੈਂਬਰਾਂ ਦੀ ਗਿਣਤੀ ਦੇ ਪੱਖ ਤੋਂ ਕੇਂਦਰ ਸਰਕਾਰ ਮਜ਼ਬੂਤ ਸਥਿਤੀ ਵਿਚ ਬਣੀ ਹੋਈ ਹੈ | ਸਰਕਾਰ ਦੀਆਂ ਨੀਤੀਆਂ ਵਿਰੁੱਧ ਸ਼ੁਰੂ ਹੋਏ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਵੀ ਵਿਸਥਾਰ ਨਾਲ ਬੋਲਿਆ ਜਾ ਸਕਦਾ ਸੀ | ਕਿਉਂਕਿ ਹਰ ਪਾਰਟੀ ਨੂੰ ਉਸ ਦੀ ਪ੍ਰਤੀਨਿਧਤਾ ਦੇ ਮੁਤਾਬਿਕ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ | ਬੇਵਸਾਹੀ ਦਾ ਮਤਾ ਤਾਂ ਵਿਸ਼ੇਸ਼ ਹਾਲਤਾਂ ਵਿਚ ਹੀ ਸਰਕਾਰ ਦੀ ਗਿਣਤੀ ਦੀ ਕਮਜ਼ੋਰੀ ਨੂੰ ਭਾਂਪਦਿਆਂ ਹੀ ਰੱਖਿਆ ਜਾਂਦਾ ਹੈ | ਜੇਕਰ ਇਸ ਮਤੇ ਦਾ ਮੰਤਵ ਸਰਕਾਰ ਦੀਆਂ ਨੀਤੀਆਂ ਵਿਰੁੱਧ ਬੋਲਣਾ ਹੀ ਸੀ ਤਾਂ ਕਾਂਗਰਸ ਸਮੇਤ ਇਹ ਵਿਰੋਧੀ ਪਾਰਟੀਆਂ ਆਪਣੇ ਇਸ ਮੰਤਵ ਵਿਚ ਇਸ ਲਈ ਬਹੁਤਾ ਸਫ਼ਲ ਨਹੀਂ ਹੋ ਸਕੀਆਂ, ਕਿਉਂਕਿ ਲੋਕ ਸਭਾ ਵਿਚ ਕੌਮੀ ਜਮਹੂਰੀ ਗੱਠਜੋੜ ਦੇ ਮੈਂਬਰਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੋਲਣ ਦਾ ਸਮਾਂ ਤਕਨੀਕੀ ਤੌਰ 'ਤੇ ਵਧੇਰੇ ਮਿਲਣਾ ਸੀ | ਇਸ ਦਾ ਹੀ ਫਾਇਦਾ ਭਾਜਪਾ ਨੇ ਪੂਰੀ ਤਰ੍ਹਾਂ ਉਠਾਇਆ ਹੈ | ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕੁਝ ਹੀ ਮਹੀਨਿਆਂ ਵਿਚ ਚੋਣਾਂ ਹੋਣ ਵਾਲੀਆਂ ਹਨ | ਇਨ੍ਹਾਂ ਰਾਜਾਂ ਤੋਂ ਭਾਜਪਾ ਦੇ ਚੁਣੇ ਗਏ ਬੁਲਾਰਿਆਂ ਨੇ ਆਪਣੀ ਗੱਲ ਵਜ਼ਨਦਾਰ ਢੰਗ ਨਾਲ ਕਹੀ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਵਧਾ-ਚੜ੍ਹਾ ਕੇ ਗਿਣਾਉਣ 'ਚ ਕੋਈ ਕਸਰ ਨਹੀਂ ਛੱਡੀ | ਬਿਨਾਂ ਸ਼ੱਕ ਚਾਰ ਸਾਲ ਦੇ ਪ੍ਰਸ਼ਾਸਨ ਦੌਰਾਨ ਮੋਦੀ ਸਰਕਾਰ ਆਪਣੇ ਬਹੁਤ ਸਾਰੇ ਉਨ੍ਹਾਂ ਵਾਅਦਿਆਂ ਅਤੇ ਦਾਅਵਿਆਂ ਨੂੰ ਪੂਰਾ ਨਹੀਂ ਕਰ ਸਕੀ, ਜਿਨ੍ਹਾਂ ਦਾ ਪ੍ਰਚਾਰ ਕਰਕੇ ਇਹ ਹੋਂਦ ਵਿਚ ਆਈ ਸੀ | ਇਨ੍ਹਾਂ ਵਿਚੋਂ ਖੇਤੀਬਾੜੀ 'ਤੇ ਆਏ ਸੰਕਟ ਦੀ ਵਧੇਰੇ ਚਰਚਾ ਹੁੰਦੀ ਰਹੀ ਹੈ | ਦੇਸ਼ ਭਰ ਵਿਚ ਹਜ਼ਾਰਾਂ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ | ਅਜਿਹਾ ਉਨ੍ਹਾਂ ਦੀ ਉਪਜ ਦਾ ਲਾਗਤ ਅਨੁਸਾਰ ਮੁੱਲ ਨਾ ਮਿਲਣਾ ਹੀ ਕਿਹਾ ਜਾ ਸਕਦਾ ਹੈ | ਇਸ ਸਬੰਧੀ ਅੰਦੋਲਨ ਵੀ ਹੋਏ ਹਨ | ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਵਾਰ-ਵਾਰ ਇਸ ਸਮੱਸਿਆ ਦਾ ਜ਼ਿਕਰ ਕਰਦਿਆਂ ਇਹ ਯਕੀਨ ਦਿਵਾਇਆ ਸੀ ਕਿ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾਏਗਾ | ਉਨ੍ਹਾਂ ਕਿਹਾ ਸੀ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਏਗੀ | ਇਸੇ ਨੂੰ ਮੁੱਖ ਰੱਖਦਿਆਂ ਸਾਉਣੀ ਦੇ ਇਸ ਸੀਜ਼ਨ ਵਿਚ ਝੋਨੇ ਅਤੇ ਦਾਲਾਂ ਸਮੇਤ ਹੋਰ ਖੁਰਾਕੀ ਵਸਤਾਂ ਦੇ ਭਾਅਵਾਂ ਵਿਚ ਵਾਧਾ ਕਰ ਕੇ ਸਮਰਥਨ ਮੁੱਲ ਦਾ ਐਲਾਨ ਕੀਤਾ ਗਿਆ ਹੈ | ਚਾਹੇ ਪਿਛਲੇ ਲੰਮੇ ਸਮੇਂ ਤੋਂ ਸਮਰਥਨ ਮੁੱਲ ਵਿਚ ਕੀਤਾ ਜਾਂਦਾ ਰਿਹਾ ਵਾਧਾ ਇਸ ਵਾਰੀ ਪਹਿਲਾਂ ਨਾਲੋਂ ਕਿਤੇ ਵਧੇਰੇ ਹੈ ਪਰ ਹਾਲੇ ਵੀ ਕਿਸਾਨਾਂ ਦੀ ਸੰਤੁਸ਼ਟੀ ਨਹੀਂ ਹੋਈ | ਕਿਉਂਕਿ ਉਹ ਪਹਿਲਾਂ ਤੋਂ ਸਵਾਮੀਨਾਥਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕਰਨ ਲਈ ਸੰਘਰਸ਼ ਕਰਦੇ ਆ ਰਹੇ ਹਨ |
ਇਸ ਦੇ ਨਾਲ ਹੀ ਲਗਾਤਾਰ ਵਧਦੀ ਬੇਰੁਜ਼ਗਾਰੀ ਨਾਲ ਵੀ ਸਰਕਾਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ 'ਚ ਕਾਮਯਾਬ ਨਹੀਂ ਹੋ ਸਕੀ | ਇਸੇ ਹੀ ਸਮੇਂ ਦੌਰਾਨ ਭੀੜਤੰਤਰ 'ਚ ਹੋਏ ਵਾਧੇ ਬਾਰੇ ਵੀ ਕੇਂਦਰ ਸਰਕਾਰ 'ਤੇ ਉਂਗਲ ਉੱਠਦੀ ਰਹੀ ਹੈ | ਚਾਹੇ ਸਰਕਾਰ ਇਸ ਸਬੰਧੀ ਇਹ ਸਪੱਸ਼ਟੀਕਰਨ ਦਿੰਦੀ ਰਹੀ ਹੈ ਕਿ ਅਮਨ-ਕਾਨੂੰਨ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੈ | ਇਸ ਲਈ ਉਹ ਇਸ ਸਬੰਧੀ ਬਹੁਤਾ ਵੱਡਾ ਪ੍ਰਭਾਵ ਨਹੀਂ ਪਾ ਸਕਦੀ ਪਰ ਅਕਸਰ ਵਾਪਰਦੀਆਂ ਲਗਾਤਾਰ ਅਜਿਹੀਆਂ ਘਟਨਾਵਾਂ ਲਈ ਕੇਂਦਰ ਸਰਕਾਰ ਦਾ ਵਤੀਰਾ ਕਾਫੀ ਹੱਦ ਤੱਕ ਉਦਾਸੀਨਤਾ ਵਾਲਾ ਹੀ ਰਿਹਾ ਹੈ | ਇਸ ਬਾਰੇ ਪ੍ਰਧਾਨ ਮੰਤਰੀ ਵੀ ਕੋਈ ਸਾਫ਼ ਤੇ ਸਪੱਸ਼ਟ ਸੰਦੇਸ਼ ਦੇਣ ਵਿਚ ਕਾਮਯਾਬ ਨਹੀਂ ਹੋ ਸਕੇ | ਬਿਨਾਂ ਸ਼ੱਕ ਦੇਸ਼ ਭਰ ਵਿਚ ਫ਼ਿਰਕੂ ਮਾਹੌਲ ਵਧਿਆ ਹੈ ਅਤੇ ਅਜਿਹੀ ਜ਼ਹਿਨੀਅਤ ਵਾਲੇ ਲੋਕਾਂ ਦੇ ਹੌਸਲੇ ਵੀ ਕਾਫੀ ਹੱਦ ਤੱਕ ਵਧੇ ਦਿਖਾਈ ਦਿੰਦੇ ਰਹੇ ਹਨ | ਇਸ ਬੇਵਸਾਹੀ ਦੇ ਪੇਸ਼ ਕੀਤੇ ਮਤੇ ਦੌਰਾਨ ਭਾਜਪਾ ਤੋਂ ਇਲਾਵਾ ਕਾਂਗਰਸ, ਤੇਲਗੂ ਦੇਸ਼ਮ ਪਾਰਟੀ, ਸਮਾਜਵਾਦੀ ਪਾਰਟੀ ਤੋਂ ਇਲਾਵਾ ਕੁਝ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਜਿਥੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਮੋਦੀ ਸਰਕਾਰ ਨੂੰ ਰੱਜ ਕੇ ਭੰਡਿਆ, ਉਥੇ ਭਾਜਪਾ ਦੇ ਬੁਲਾਰਿਆਂ ਨੇ ਨਰਿੰਦਰ ਮੋਦੀ ਅਤੇ ਕੌਮੀ ਜਮਹੂਰੀ ਗੱਠਜੋੜ ਦੇ ਪਿਛਲੇ ਚਾਰ ਸਾਲ ਦੇ ਰਾਜ ਦੀ ਭਰਪੂਰ ਪ੍ਰਸੰਸਾ ਕੀਤੀ | ਇਸ ਮੌਕੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚਾਹੇ ਬੇਰੁਜ਼ਗਾਰੀ ਅਤੇ ਕਿਸਾਨ ਮਸਲਿਆਂ ਨੂੰ ਛੋਹਿਆ ਪਰ ਮੋਟੇ ਰੂਪ ਵਿਚ ਰਾਹੁਲ ਦਾ ਭਾਸ਼ਣ ਵੱਡੀ ਹੱਦ ਤੱਕ ਨਿਰਾਸ਼ ਕਰਨ ਵਾਲਾ ਹੀ ਕਿਹਾ ਜਾ ਸਕਦਾ ਹੈ | ਉਸ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਤਿੱਖੇ ਹਮਲੇ ਜ਼ਰੂਰ ਕੀਤੇ ਪਰ ਨਾਲ ਹੀ ਸੁਰੱਖਿਆ ਦੇ ਮਸਲੇ ਸਬੰਧੀ ਰਾਫੇਲ ਸਮਝੌਤੇ ਦਾ ਜ਼ਿਕਰ ਛੇੜ ਕੇ ਰੱਖਿਆ ਮੰਤਰੀ ਦੇ ਬਿਆਨਾਂ ਨੂੰ ਝੂਠ ਦਾ ਪੁਲੰਦਾ ਵੀ ਕਿਹਾ | ਉਨ੍ਹਾਂ ਇਹ ਵੀ ਕਿਹਾ ਕਿ ਉਸ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਇਸ ਸਬੰਧੀ ਗੱਲ ਕੀਤੀ ਸੀ | ਫ਼ਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ ਗੁਪਤ ਗੱਲ ਨਹੀਂ ਰੱਖੀ | ਇਸ ਸਬੰਧੀ ਤੁਰੰਤ ਹੀ ਫ਼ਰਾਂਸ ਵਲੋਂ ਇਹ ਸਪੱਸ਼ਟੀਕਰਨ ਵੀ ਆ ਗਿਆ ਕਿ ਰਾਹੁਲ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਅਤੇ ਇਹ ਸਮਝੌਤਾ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਹੋਇਆ ਸੀ, ਜਿਸ ਦਾ ਜਵਾਬ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਵੀ ਦਿੱਤਾ | ਜਿਥੋਂ ਤੱਕ ਨੋਟਬੰਦੀ ਅਤੇ ਵਸਤੂ ਤੇ ਸੇਵਾ ਕਰ ਦਾ ਸਵਾਲ ਹੈ, ਉਸ ਬਾਰੇ ਵੀ ਰਾਹੁਲ ਗਾਂਧੀ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਪ੍ਰਭਾਵਸ਼ਾਲੀ ਨਹੀਂ ਮੰਨਿਆ ਜਾ ਸਕਦਾ | ਬਿਨਾਂ ਸ਼ੱਕ ਨਰਿੰਦਰ ਮੋਦੀ ਨੇ ਇਸ ਸਮੁੱਚੀ ਲੰਮੀ ਬਹਿਸ ਦਾ ਬਹੁਤ ਹੀ ਭਾਵਪੂਰਤ ਢੰਗ ਨਾਲ ਜਵਾਬ ਦਿੰਦਿਆਂ ਬਹਿਸ ਦੌਰਾਨ ਉੱਠੇ ਲਗਪਗ ਸਭ ਮਹੱਤਵਪੂਰਨ ਨੁਕਤਿਆਂ ਨੂੰ ਸਪੱਸ਼ਟ ਕੀਤਾ | ਪਿਛਲੇ ਚਾਰ ਸਾਲਾਂ 'ਚ ਭਾਵੇਂ ਸਰਕਾਰ ਆਪਣੇ ਵਾਅਦਿਆਂ 'ਤੇ ਪੂਰੀ ਨਹੀਂ ਉੱਤਰੀ ਤਾਂ ਵੀ ਇਹ ਲੋਕਾਂ ਦੇ ਆਮ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਜ਼ਰੂਰ ਛੋਂਹਦੀ ਰਹੀ ਹੈ | ਵਸਤੂ ਤੇ ਸੇਵਾ ਕਰ ਨੇ ਚਿਰਾਂ ਤੋਂ ਲਮਕਦੀ ਆ ਰਹੀ ਕਰ ਪ੍ਰਣਾਲੀ ਵਿਚ ਸੁਧਾਰ ਲਿਆ ਕੇ ਸਮੁੱਚੇ ਦੇਸ਼ ਨੂੰ ਇਕ ਆਰਥਿਕ ਦਿਸ਼ਾ ਪ੍ਰਦਾਨ ਕੀਤੀ ਹੈ | ਕੌਮਾਂਤਰੀ ਪੱਧਰ 'ਤੇ ਵੀ ਜਿਥੇ ਦੁਨੀਆ ਭਰ ਵਿਚ ਭਾਰਤ ਦਾ ਮਾਣ ਵਧਿਆ ਹੈ, ਉਥੇ ਦੇਸ਼ ਦੀ ਆਰਥਿਕਤਾ ਵੀ ਕੌਮਾਂਤਰੀ ਪੱਧਰ 'ਤੇ ਛੇਵੇਂ ਨੰਬਰ 'ਤੇ ਆ ਖੜ੍ਹੀ ਹੋਈ ਹੈ |
ਪਿਛਲੇ ਸਮੇਂ ਵਿਚ ਕਾਂਗਰਸ ਨੇ ਕੁਝ ਹੋਰ ਪ੍ਰਾਂਤਕ ਪਾਰਟੀਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਨੂੰ ਹੋਈਆਂ ਵੱਖ-ਵੱਖ ਪੱਧਰਾਂ ਦੀਆਂ ਚੋਣਾਂ ਵਿਚ ਚੁਣੌਤੀਆਂ ਦਿੱਤੀਆਂ ਹਨ, ਜਿਨ੍ਹਾਂ ਵਿਚ ਉਹ ਕਾਫੀ ਹੱਦ ਤੱਕ ਸਫ਼ਲ ਵੀ ਹੋਈ ਹੈ | ਪਰ ਇਸ ਦੇ ਬਾਵਜੂਦ ਕਾਂਗਰਸ ਦਾ ਉਭਾਰ ਪ੍ਰਭਾਵਸ਼ਾਲੀ ਢੰਗ ਨਾਲ ਕੌਮੀ ਜਮਹੂਰੀ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੋਇਆ ਅਤੇ ਉਸ ਨੂੰ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਹੋਰ ਵਧੇਰੇ ਭਾਵਪੂਰਤ ਯਤਨ ਕਰਨ ਦੀ ਲੋੜ ਹੋਵੇਗੀ | ਇਸ ਪੇਸ਼ ਕੀਤੇ ਬੇਵਸਾਹੀ ਮਤੇ ਦਾ ਹਸ਼ਰ ਸਭ ਨੂੰ ਪਹਿਲਾਂ ਹੀ ਪਤਾ ਸੀ | ਇਸ ਵਿਚ ਜਿਥੇ ਕੌਮੀ ਜਮਹੂਰੀ ਗੱਠਜੋੜ ਦੀ ਮੋਦੀ ਸਰਕਾਰ ਦੀ ਹੋਈ ਜਿੱਤ ਨਾਲ ਉਸ ਦਾ ਪ੍ਰਭਾਵ ਹੋਰ ਵਧਿਆ ਦਿਖਾਈ ਦਿੰਦਾ ਹੈ, ਉਥੇ ਕਾਂਗਰਸ ਤੇ ਭਾਈਵਾਲ ਪਾਰਟੀਆਂ ਨੂੰ ਭਵਿੱਖ ਵਿਚ ਭਾਜਪਾ ਤੇ ਮੋਦੀ ਸਰਕਾਰ ਦਾ ਮੁਕਾਬਲਾ ਕਰਨ ਲਈ ਹੋਰ ਸੁਚੇਤ ਹੋ ਕੇ ਲਾਮਬੰਦੀ ਕਰਨੀ ਪਵੇਗੀ |

ਸਿੱਖ ਵਿਰੋਧੀ ਦੰਗੇ ਭੀੜਤੰਤਰ ਦੀ ਸਭ ਤੋਂ ਵੱਡੀ ਘਟਨਾ-ਰਾਜਨਾਥ

ਨਵੀਂ ਦਿੱਲੀ, 20 ਜੁਲਾਈ (ਪੀ. ਟੀ. ਆਈ.)-ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਭੀੜ ਵਲੋਂ ਕੀਤੀਆਂ ਜਾਂਦੀਆਂ ਹੱਤਿਆਵਾਂ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਕੀਤੇ ਹਮਲੇ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗੇ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਘਟਨਾ ਸੀ | ਭੀੜ ਵਲੋਂ ਹੱਤਿਆਵਾਂ ਕਰਨ ਦੀਆਂ ਘਟਨਾਵਾਂ 'ਤੇ
ਬੋਲਦਿਆਂ ਸਿੰਘ ਨੇ ਕਿਹਾ ਕਿ ਕੇਂਦਰ ਜੋ ਵੀ ਲੋੜੀਂਦੀ ਹੋਈ, ਸਹਾਇਤਾ ਮੁਹੱਈਆ ਕਰੇਗਾ ਪਰ ਸੂਬਾ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ | ਵਿਰੋਧੀ ਧਿਰ ਨੇ ਸਰਕਾਰ 'ਤੇ ਹਮਲਿਆਂ ਲਈ ਚੁੱਕੇ ਮੁੱਦਿਆਂ ਵਿਚ ਉਪਰੋਕਤ ਮੁੱਦਾ ਵੀ ਸ਼ਾਮਿਲ ਸੀ | ਰਾਜਨਾਥ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 1984 ਦੌਰਾਨ ਭੀੜ ਵਲੋਂ ਹੱਤਿਆਵਾਂ ਕਰਨ ਦੀ ਸਭ ਤੋਂ ਵੱਡੀ ਘਟਨਾ ਵਾਪਰੀ ਸੀ | ਮੰਤਰੀ ਨੇ ਕਿਹਾ ਕਿ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਗਠਿਤ ਕੀਤੀ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਸਿੱਖ ਭਾਈਚਾਰੇ ਨੂੰ ਨਿਆਂ ਦਿੱਤਾ ਜਾਵੇਗਾ |

ਸੰਸਦੀ ਮਰਿਆਦਾ ਦਾ ਿਖ਼ਆਲ ਰੱਖਿਆ ਜਾਵੇ-ਸਪੀਕਰ

ਨਵੀਂ ਦਿੱਲੀ-ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਨਾਟਕੀ ਤੌਰ 'ਤੇ ਗਲੇ ਲੱਗਣ 'ਤੇ ਖਰੀਆਂ-ਖਰੀਆਂ ਸੁਣਾਈਆਂ ਅਤੇ ਕਿਹਾ ਕਿ ਸਾਰਿਆਂ ਨੂੰ ਸੰਸਦੀ ਮਰਿਆਦਾ ਦਾ ਿਖ਼ਆਲ ਰੱਖਣਾ ਚਾਹੀਦਾ ਹੈ | ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਵਲੋਂ ਕਿਸੇ ਨੂੰ ਗਲੇ ਲਗਾਉਣ ਨੂੰ ਲੈ ਕੇ ਕੋਈ ਇਤਰਾਜ਼ ਨਹੀਂ ਹੈ ਪਰ ਸਾਰਿਆਂ ਨੂੰ ਸੰਸਦੀ ਮਰਿਆਦਾ ਦਾ ਿਖ਼ਆਲ ਰੱਖਣਾ ਚਾਹੀਦਾ ਹੈ | ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਦੇਖ ਕੇ ਚੰਗਾ ਨਹੀਂ ਲੱਗਾ |
ਉਹ ਪ੍ਰਧਾਨ ਮੰਤਰੀ ਹਨ, ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਹਨ | ਉਹ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ | ਉਨ੍ਹਾਂ ਕਿਹਾ ਕਿ ਸੰਸਦੀ ਮਰਿਆਦਾ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ, ਤੁਹਾਨੂੰ ਸਾਰਿਆਂ ਨੂੰ ਉਸ ਦਾ ਪਾਲਣ ਕਰਨਾ ਚਾਹੀਦਾ ਹੈ | ਸਦਨ ਦਾ ਸਨਮਾਨ ਅਸੀਂ ਹੀ ਬਣਾਈ ਰੱਖਣਾ ਹੈ, ਇਸ ਲਈ ਕੋਈ ਬਾਹਰੋਂ ਨਹੀਂ ਆਏਗਾ | ਸੰਸਦ ਦੇ ਮੈਂਬਰ ਹੋਣ ਦੇ ਰੂਪ 'ਚ ਸਾਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ |

ਹਰਸਿਮਰਤ ਨੇ ਨਸ਼ਿਆਂ ਨੂੰ ਲੈ ਕੇ ਰਾਹੁਲ 'ਤੇ ਕੀਤਾ ਤਨਜ਼

ਨਵੀਂ ਦਿੱਲੀ-ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆੜੇ ਹੱਥੀਂ ਲੈਂਦਿਆਂ ਪੁੱਛਿਆ ਕਿ ''ਆਜ ਆਪ ਕੌਨ ਸਾ ਲੇ ਕੇ ਆਏ ਹੈਂ'' ਜਦਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬੀਆਂ 'ਤੇ ਨਸ਼ੇੜੀ ਹੋਣ ਦਾ ਦੋਸ਼ ਲਾਇਆ ਸੀ | ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨਾਲ ਗਲੇ ਮਿਲਣ 'ਤੇ ਅਕਾਲੀ ਦਲ ਦੀ ਆਗੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਖੜ੍ਹੇ ਹੋ ਗਏ ਅਤੇ ਇਤਰਾਜ਼ ਕਰਦਿਆਂ ਕਿਹਾ ਕਿ ਉਹ ਸਦਨ 'ਚ ਅਜਿਹਾ ਨਹੀਂ ਕਰ ਸਕਦੇ  ਇਹ 'ਪੱਪੀ ਝੱਪੀ' ਏਰੀਆ ਨਹੀਂ ਹੈ | ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਨੂੰ ਦੁਬਾਰਾ ਸ਼ੁਰੂ ਕਰਨ ਮੌਕੇ ਕਿਹਾ ਕਿ ਸੱਤਾਧਾਰੀ ਗੱਠਜੋੜ ਦੇ ਮੈਂਬਰ ਵੀ ਉਸ ਦੇ ਭਾਸ਼ਣ ਦੌਰਾਨ ਮੁਸਕੁਰਾ ਰਹੇ ਸਨ | ਉਨ੍ਹਾਂ ਅੱਗੇ ਹਰਸਿਮਰਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਕਾਲੀ ਦਲ ਤੋਂ ਮਹਿਲਾ ਆਗੂ ਵੀ ਉਸ 'ਤੇ ਹੱਸ ਰਹੇ ਸਨ | ਬਾਅਦ ਵਿਚ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਰਾਹੁਲ ਅੰਦਰ ਡਰਾਮਾ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਉਹ ਸਾਨੂੰ ਪੰਜਾਬੀਆਂ ਨੂੰ ਨਸ਼ੇੜੀ ਦੱਸਦੇ ਹਨ | ਇਸ ਲਈ ਉਨ੍ਹਾਂ ਨੇ ਰਾਹੁਲ ਤੋਂ ਮੁਸਕਰਾਉਂਦੇ ਹੋਏ ਪੁੱਛਿਆ ਕਿ ਅੱਜ ਤੁਸੀਂ ਕਿਹੜਾ ਕਰ ਕੇ ਆਏ ਹੋ | ਉਨ੍ਹਾਂ ਕਿਹਾ ਕਿ ਰਾਹੁਲ ਉਨ੍ਹਾਂ ਦੀ ਗੱਲ ਨਹੀਂ ਸਮਝੇ ਅਤੇ ਰਾਹੁਲ ਨੂੰ ਸਿਰਫ ਉਨ੍ਹਾਂ ਦੀ ਮੁਸਕੁਰਾਹਟ ਦੀ ਦਿਖਾਈ ਦਿੱਤੀ |

ਪ੍ਰਧਾਨ ਮੰਤਰੀ ਚੌਕੀਦਾਰ ਨਹੀਂ, ਭਾਗੀਦਾਰ-ਰਾਹੁਲ

ਤਿੱਖੇ ਹਮਲੇ ਤੋਂ ਬਾਅਦ ਮੋਦੀ ਨੂੰ ਲਗਾਇਆ ਗਲੇ

ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਜਹਾਜ਼ ਸੌਦੇ, ਕਿਸਾਨਾਂ ਦੀ ਸਥਿਤੀ, ਬੇਰੁਜ਼ਗਾਰੀ, ਭੀੜ ਵਲੋਂ ਹੱਤਿਆਵਾਂ ਤੇ ਔਰਤ ਸੁਰੱਖਿਆ ਦੇ ਮੁੱਦਿਆਂ ਨੂੰ ਲੈ ਕੇ ਅੱਜ ਮੋਦੀ ਸਰਕਾਰ 'ਤੇ ਖੂਬ ਹਮਲੇ ਕੀਤੇ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੌਕੀਦਾਰ ਨਹੀਂ ਬਲਕਿ ਭਾਗੀਦਾਰ ਹਨ | ਹਾਲਾਂਕਿ ਮੋਦੀ ਦੀ ਸਖ਼ਤ ਆਲੋਚਨਾ ਕਰਨ ਦੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀ ਸੀਟ 'ਤੇ ਗਏ ਅਤੇ ਉਨ੍ਹਾਂ ਨੂੰ ਗਲੇ ਲਾ ਲਿਆ, ਹਾਜ਼ਰ ਲੋਕ ਸਭਾ ਮੈਂਬਰ ਇਹ ਦਿ੍ਸ਼ ਦੇਖ ਦੇ ਕਾਫੀ ਹੈਰਾਨ ਹੋਏ ਅਤੇ ਹੱਸ ਪਏ | ਕੇਂਦਰ ਸਰਕਾਰ ਿਖ਼ਲਾਫ਼ ਬੇਭਰੋਸਗੀ ਮਤੇ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਰਾਹੁਲ ਨੇ ਕਿਹਾ ਕਿ ਪੂਰੀ ਵਿਰੋਧੀ ਧਿਰ ਅਤੇ ਸੱਤਾ ਧਿਰ ਦੇ ਕਈ ਲੋਕ ਮਿਲ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਹਰਾਉਣਗੇ | ਉਨ੍ਹਾਂ ਦੋਸ਼ ਲਾਇਆ ਕਿ ਰਾਫੇਲ ਜਹਾਜ਼ ਸੌਦੇ ਦੇ ਵੱਖ-ਵੱਖ ਆਯਾਮਾਂ ਨੂੰ ਲੈ ਕੇ ਪ੍ਰਧਾਨ
ਮੰਤਰੀ ਦੇ ਦਬਾਅ 'ਚ ਰੱਖਿਆ ਮੰਤਰੀ ਨੇ ਦੇਸ਼ ਨੂੰ ਝੂਠ ਬੋਲਿਆ | ਰਾਹੁਲ ਨੇ ਕਿਹਾ ਕਿ ਯੂ. ਪੀ. ਏ. ਸਰਕਾਰ ਸਮੇਂ ਰਾਫੇਲ ਲੜਾਕੂ ਜਹਾਜ਼ ਸਬੰਧੀ ਜੋ ਸੌਦਾ ਕੀਤਾ ਗਿਆ ਸੀ ਉਸ ਅਨੁਸਾਰ ਹਰੇਕ ਜਹਾਜ਼ ਦੀ ਕੀਮਤ 520 ਕਰੋੜ ਰੁਪਏ ਸੀ ਪਰ ਪਤਾ ਨਹੀਂ ਕੀ ਹੋਇਆ ਕਿ ਪ੍ਰਧਾਨ ਮੰਤਰੀ ਮੋਦੀ ਫਰਾਂਸ ਗਏ ਅਤੇ ਜਹਾਜ਼ ਦੀ ਕੀਮਤ 1600 ਕਰੋੜ ਰੁਪਏ ਕਰ ਦਿੱਤੀ | ਉਨ੍ਹਾਂ ਦਾਅਵਾ ਕੀਤਾ ਕਿ ਉਹ ਖੁਦ ਫਰਾਂਸ ਦੇ ਰਾਸ਼ਟਰਪਤੀ ਨੂੰ ਮਿਲੇ ਸਨ | ਉਨ੍ਹਾਂ ਨੇ ਦੱਸਿਆ ਸੀ ਕਿ ਰਾਫੇਲ ਜਹਾਜ਼ ਦੇ ਸੌਦਿਆਂ ਨੂੰ ਲੈ ਕੇ ਭਾਰਤ ਅਤੇ ਫਰਾਂਸ ਸਰਕਾਰ ਦਰਮਿਆਨ ਭੇਦ ਗੁਪਤ ਰੱਖਣ ਦਾ ਕੋਈ ਸਮਝੌਤਾ ਨਹੀਂ ਹੋਇਆ | ਰਾਹੁਲ ਨੇ ਦੋਸ਼ ਲਾਇਆ ਕਿ ਰਾਫੇਲ ਜਹਾਜ਼ ਸੌਦੇ ਦਾ ਠੇਕਾ ਹਿੰਦੁਸਤਾਨ ਏਅਰੋਨਾਟਿਕਸ ਲਿ. ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਕਰੀਬੀ ਇਕ ਉਦਯੋਗਪਤੀ ਨੂੰ ਦਿੱਤਾ ਗਿਆ | ਉਨ੍ਹਾਂ ਦਾਅਵਾ ਕੀਤਾ ਕਿ ਉਦਯੋਗਪਤੀ ਨੂੰ 45 ਹਜ਼ਾਰ ਕਰੋੜ ਦਾ ਫਾਇਦਾ ਹੋ ਰਿਹਾ ਹੈ | ਬੈਠਕ ਦੁਬਾਰਾ ਸ਼ੁਰੂ ਹੋਣ 'ਤੇ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜੁਮਲਾ ਸਟ੍ਰਾਈਕ ਦੇ ਪੀੜਤ ਕਿਸਾਨ, ਨੌਜਵਾਨ, ਦਲਿਤ ਅਤੇ ਔਰਤਾਂ ਹਨ | ਉਨ੍ਹਾਂ ਕਿਹਾ ਕਿ ਪਹਿਲਾ ਜੁਮਲਾ ਸਟ੍ਰਾਈਕ ਸੀ ਹਰ ਵਿਅਕਤੀ ਦੇ ਖਾਤੇ 'ਚ 15-15 ਲੱਖ ਰੁਪਏ ਪਾਉਣਾ ਅਤੇ ਦੂਜਾ ਜੁਮਲਾ ਸਟ੍ਰਾਈਕ ਸੀ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ | ਉਨ੍ਹਾਂ ਕਿਹਾ ਕਿ 2016-17 'ਚ ਸਿਰਫ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਨੋਟਬੰਦੀ ਜ਼ਰੀਏ ਪ੍ਰਧਾਨ ਮੰਤਰੀ ਨੇ ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ | ਉਨ੍ਹਾਂ ਕਿਹਾ ਕਿ ਜੋ ਸ਼ਕਤੀਆਂ ਪ੍ਰਧਾਨ ਮੰਤਰੀ ਦੀ ਮਦਦ ਕਰਦੀਆਂ ਹਨ ਉਨ੍ਹਾਂ ਲਈ ਪ੍ਰਧਾਨ ਮੰਤਰੀ ਸਭ ਕੁਝ ਕਰਦੇ ਹਨ | ਦੇਸ਼ ਦੇ ਕਮਜ਼ੋਰਾਂ ਅਤੇ ਗਰੀਬਾਂ ਲਈ ਪ੍ਰਧਾਨ ਮੰਤਰੀ ਦੇ ਦਿਲ 'ਚ ਥੋੜ੍ਹੀ ਜਿਹੀ ਵੀ ਜਗ੍ਹਾ ਨਹੀਂ | ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੈਂ ਦੇਸ਼ ਦਾ ਚੌਕੀਦਾਰ ਹਾਂ | ਪਰ ਜਦ ਭਾਜਪਾ ਪ੍ਰਧਾਨ ਦੇ ਪੁੱਤਰ ਦਾ ਮਾਮਲਾ ਸਾਹਮਣੇ ਆਇਆ ਤਾਂ ਪ੍ਰਧਾਨ ਮੰਤਰੀ ਨੇ ਇਕ ਵੀ ਸ਼ਬਦ ਨਹੀਂ ਬੋਲਿਆ | ਭੀੜ ਵਲੋਂ ਹੱਤਿਆ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਜਦ ਕਿਸੇ ਵਿਅਕਤੀ ਨੂੰ ਮਾਰਿਆ ਜਾਂਦਾ ਹੈ, ਦਬਾਇਆ ਜਾਂਦਾ ਹੈ ਅਤੇ ਕੁਚਲਿਆ ਜਾਂਦਾ ਹੈ ਤਾਂ ਇਹ ਅੰਬੇਡਕਰ ਦੇ ਸੰਵਿਧਾਨ ਅਤੇ ਇਸ ਸਦਨ 'ਤੇ ਹਮਲਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਪ੍ਰਧਾਨ ਕਿਸੇ ਵੀ ਸੂਰਤ 'ਚ ਸੱਤਾ ਗੁਆਉਣ ਦਾ ਜ਼ੋਖ਼ਮ ਮੁੱਲ ਨਹੀਂ ਲੈ ਸਕਦੇ ਕਿਉਂਕਿ ਸੱਤਾ ਗਈ ਤਾਂ ਦੂਜੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ | ਉਨ੍ਹਾਂ ਕਿਹਾ ਪੂਰੇ ਦੇਸ਼ 'ਚ ਸਰਕਾਰ ਿਖ਼ਲਾਫ਼ ਭਾਵਨਾ ਹੈ ਤੇ ਪੂਰਾ ਵਿਰੋਧੀ ਧਿਰ ਤੇ ਖੁਦ ਸੱਤਾ ਧਿਰ ਦੇ ਕਈ ਲੋਕ ਮਿਲ ਕੇ ਪ੍ਰਧਾਨ ਮੰਤਰੀ ਨੂੰ ਚੋਣਾਂ 'ਚ ਹਰਾਉਣ ਜਾ ਰਹੇ ਹਨ |
ਤਿੱਖੇ ਹਮਲੇ ਕਰਨ ਦੇ ਬਾਅਦ ਰਾਹੁਲ ਨੇ ਮੋਦੀ ਨੂੰ ਲਗਾਇਆ ਗਲੇ
ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਅੱਜ ਬੇਭਰੋਸਗੀ ਮਤੇ 'ਤੇ ਚੱਲ ਰਹੀ ਬਹਿਸ ਦੌਰਾਨ ਕੁਝ ਅਜਿਹਾ ਹੋਇਆ ਕਿ ਗਲੇ ਮਿਲਣ ਲਈ ਜਾਣੇ ਜਾਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਸੀ | ਰਾਫੇਲ ਜੈਟ ਸੌਦੇ ਸਮੇਤ ਵੱਖ-ਵੱਖ ਮੁੱਦਿਆਂ 'ਤੇ ਮੋਦੀ ਦੀ ਸਖ਼ਤ ਆਲੋਚਨਾ ਕਰਨ ਦੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀ ਸੀਟ 'ਤੇ ਗਏ ਅਤੇ ਉਨ੍ਹਾਂ ਨੂੰ ਗਲੇ ਲਾ ਲਿਆ, ਹਾਜ਼ਰ ਲੋਕ ਸਭਾ ਮੈਂਬਰ ਇਹ ਦਿ੍ਸ਼ ਦੇਖ ਦੇ ਕਾਫੀ ਹੈਰਾਨ ਹੋਏ ਅਤੇ ਹੱਸ ਪਏ | ਰਾਹੁਲ ਗਾਂਧੀ ਵਲੋਂ ਅਚਾਨਕ ਅਜਿਹਾ ਕਰਨ ਦਾ ਦਿ੍ਸ਼ ਟੀ. ਡੀ. ਪੀ. ਵਲੋਂ ਮੋਦੀ ਸਰਕਾਰ ਿਖ਼ਲਾਫ਼ ਲਿਆਂਦੇ ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਦੇਖਣ ਨੂੰ ਮਿਲਿਆ | ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਲਗਾਤਾਰ ਸ਼ੋਰ ਸ਼ਰਾਬਾ ਹੁੰਦਾ ਰਿਹਾ ਤੇ ਸਪੀਕਰ ਸੁਮਿੱਤਰਾ ਮਹਾਜਨ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰਨੀ ਪਈ | ਜਦੋਂ ਰਾਹੁਲ ਨੇ ਮੁੜ ਭਾਸ਼ਣ ਸ਼ੁਰੂ ਕੀਤਾ ਤਾਂ ਉਸ ਨੇ ਆਪਣੇ ਹਮਲੇ ਜਾਰੀ ਰੱਖੇ | ਆਪਣਾ ਭਾਸ਼ਣ ਖਤਮ ਕਰਨ ਪਹਿਲਾਂ ਉਹ ਮੋਦੀ ਨੂੰ ਗਲੇ ਮਿਲਣ ਲਈ ਉਨ੍ਹਾਂ ਦੀ ਸੀਟ ਵੱਲ ਵਧੇ | ਮੋਦੀ ਪਹਿਲਾਂ ਹੈਰਾਨ ਦਿਖਾਈ ਦਿੱਤੇ ਅਤੇ ਰਾਹੁਲ ਨੂੰ ਗਲੇ ਮਿਲਣ ਲਈ ਖੜ੍ਹੇ ਨਹੀਂ ਹੋਏ ਪਰ ਜਲਦੀ ਉਨ੍ਹਾਂ ਨੇ ਰਾਹੁਲ ਨੂੰ ਵਾਪਸ ਬੁਲਾਇਆ ਅਤੇ ਉਸ ਨਾਲ ਹੱਥ ਮਿਲਾਇਆ ਅਤੇ ਉਸ ਦੀ ਪਿੱਠ ਥਾਪੜੀ | ਉਨ੍ਹਾਂ ਨੇ ਕੁਝ ਸ਼ਬਦ ਵੀ ਕਹੇ ਪਰ ਉਹ ਸੁਣੇ ਨਹੀਂ ਜਾ ਸਕੇ | ਮੋਦੀ ਦੇ ਪਿੱਛੇ ਬੈਠੇ ਭਾਜਪਾ ਦੇ ਸੰਸਦ ਮੈਂਬਰ ਵੀ ਇਹ ਦਿ੍ਸ਼ ਦੇਖ ਕੇ ਹੈਰਾਨ ਰਹਿ ਗਏ | ਆਪਣੀ ਮਾਂ ਸੋਨੀਆ ਗਾਂਧੀ ਸਮੇਤ ਆਪਣੀ ਪਾਰਟੀ ਦੇ ਮੈਂਬਰਾਂ ਅਤੇ ਹਾਜ਼ਰ ਹੋਰ ਆਗੂ, ਜਿਹੜੇ ਬੈਂਚ ਥਪਥਪਾ ਰਹੇ ਸਨ, ਵਲੋਂ ਕੀਤੀ ਜਾ ਰਹੀ ਪ੍ਰਸੰਸਾ ਦਰਮਿਆਨ ਰਾਹੁਲ ਗਾਂਧੀ ਨੇ ਆਪਣੀ ਸੀਟ 'ਤੇ ਜਾ ਕੇ ਕਿਹਾ ਕਿ ਇਹ ਹਿੰਦੂ ਹੋਣ ਦਾ ਮਤਲਬ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਭਾਜਪਾ ਅਤੇ ਹੋਰਾਂ ਨੇ ਉਸ ਨੂੰ ਕਾਂਗਰਸੀ ਹੋਣ ਦਾ ਮਤਲਬ ਸਿਖਾਇਆ, ਇਕ ਅਸਲੀ ਭਾਰਤੀ ਅਤੇ ਅਸਲੀ ਹਿੰਦੂ ਹੋਣ ਦਾ ਮਤਲਬ ਸਿਖਾਇਆ | ਇਸ ਲਈ ਉਹ ਉਨ੍ਹਾਂ ਦਾ ਧੰਨਵਾਦੀ ਹੈ | ਉਸ ਨੇ ਕਿਹਾ ਕਿ ਉਸ ਦੇ ਵਿਰੋਧੀ ਉਸ ਨੂੰ ਨਫ਼ਰਤ ਕਰਦੇ ਹੋਣਗੇ, ਉਸ ਨੂੰ ਪੱਪੂ ਬੁਲਾਉਂਦੇ ਹਨ ਪਰ ਪ੍ਰਧਾਨ ਮੰਤਰੀ ਅਤੇ ਭਾਜਪਾ ਿਖ਼ਲਾਫ਼ ਉਨ੍ਹਾਂ ਅੰਦਰ ਕੋਈ ਗੁੱਸਾ ਅਤੇ ਨਫ਼ਰਤ ਨਹੀਂ ਹੈ | ਰਾਹੁਲ ਗਾਂਧੀ ਨੇ ਅੱਖ ਵੀ ਮਾਰੀ | ਇਸ ਤਰਾਂ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਰੋਧੀ ਧਿਰ ਦੇ ਨੇਤਾ ਨੇ ਸਦਨ 'ਚ ਪ੍ਰਧਾਨ ਮੰਤਰੀ ਨੂੰ ਗਲੇ ਲਾਇਆ ਹੋਵੇ, ਖ਼ਾਸ ਤੌਰ 'ਤੇ ਬੇਭਰੋਸਗੀ ਮਤੇ ਦੌਰਾਨ | ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਖੜ੍ਹੇ ਹੋ ਕੇ ਰਾਹੁਲ ਗਾਂਧੀ ਵਲੋਂ ਮੋਦੀ ਦੇ ਗਲੇ ਮਿਲਣ 'ਤੇ ਇਤਰਾਜ਼ ਕੀਤਾ | ਸਪੀਕਰ ਮਹਾਜਨ ਨੇ ਵੀ ਰਾਹੁਲ ਗਾਂਧੀ ਨੂੰ ਕਿਹਾ ਕਿ ਇਹ ਦੇਸ਼ ਦੀ ਸੰਸਦ ਹੈ ਅਤੇ ਅਜਿਹਾ ਕਰਨ ਦੀ ਥਾਂ ਨਹੀਂ ਹੈ |

ਨਿਰਮਲਾ ਸੀਤਾਰਮਨ ਨੇ ਰਾਫੇਲ 'ਤੇ ਰਾਹੁਲ ਗਾਂਧੀ ਦੇ ਦੋਸ਼ ਨਕਾਰੇ

ਨਵੀਂ ਦਿੱਲੀ-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਦੋਸ਼ ਨੂੰ ਪੂਰੀ ਤਰਾਂ ਗਲਤ ਕਰਾਰ ਦਿੱਤਾ ਕਿ ਰਾਫੇਲ ਜਹਾਜ਼ ਸੌਦੇ ਦੇ ਸਬੰਧ 'ਚ ਫਰਾਂਸ ਅਤੇ ਭਾਰਤ ਦਰਮਿਆਨ ਭੇਦ ਗੁਪਤ ਰੱਖਣ ਦਾ ਕੋਈ ਸਮਝੌਤਾ ਨਹੀਂ ਹੋਇਆ। ਸੀਤਾਰਮਨ ਨੇ ਕਿਹਾ ਕਿ ਲੜਾਕੂ ਜਹਾਜ਼ ਖਰੀਦਣ ਲਈ ਭਾਰਤ ਅਤੇ ਫਰਾਂਸ ਦਰਮਿਆਨ 2008 'ਚ ਸਮਝੌਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਗੁਪਤ ਸੂਚਨਾ ਨੂੰ ਜਨਤਕ ਨਾ ਕਰਨ ਲਈ ਸਮਝੌਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਰਾਹੁਲ ਗਾਂਧੀ ਨੂੰ ਕੀ ਕਿਹਾ ਸੀ ਪਰ ਫਰਾਂਸ ਦੇ ਰਾਸ਼ਟਰਪਤੀ ਨੇ ਦੋ ਭਾਰਤੀ ਚੈਨਲਾਂ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਸੀ ਕਿ ਰਾਫੇਲ ਸੌਦੇ ਦੇ ਵਪਾਰਕ ਬਿਊਰੇ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਹੈ ਉਹ ਪੂਰੀ ਤਰਾਂ ਗਲਤ ਹੈ ਅਤੇ ਇਸ ਦਾ ਕੋਈ ਆਧਾਰ ਨਹੀਂ ਹੈ। ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਰਾਹੁਲ ਨੇ ਦੋਸ਼ ਲਾਇਆ ਸੀ ਕਿ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਰੱਖਿਆ ਮੰਤਰੀ ਨੇ ਦੇਸ਼ ਨੂੰ ਝੂਠ ਬੋਲਿਆ ਹੈ।
ਫਰਾਂਸ ਨੇ ਵੀ ਦੋਸ਼ ਨਕਾਰੇ

ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਅੱਜ ਲੋਕ ਸਭਾ 'ਚ ਰਾਫ਼ੇਲ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਦਿੱਤੇ ਬਿਆਨਾਂ ਨੂੰ ਫਰਾਂਸ ਸਰਕਾਰ ਨੇ ਸਿਰੇ ਤੋਂ ਰੱਦ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਸ ਸੋਦੇ 'ਚ ਘਪਲਾ ਹੋਇਆ ਹੈ ਅਤੇ ਜਹਾਜ਼ ਦੀ ਕੀਮਤ ਜ਼ਿਆਦਾ ਕਰ ਦਿੱਤੀ ਗਈ ਹੈ, ਰਾਹੁਲ ਨੇ ਨਾਲ ਹੀ ਦੋਸ਼ ਵੀ ਲਗਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਰਾਫ਼ੇਲ ਸੋਦੇ ਨੂੰ ਲੈ ਕੇ ਝੂਠ ਬੋਲਿਆ ਗਿਆ ਹੈ। ਫਰਾਂਸ ਸਰਕਾਰ ਨੇ ਕਿਹਾ ਕਿ ਇਸ 2008 'ਚ ਹੋਏ ਸੋਦੇ ਅਨੁਸਾਰ ਸੂਚਨਾ ਗੁਪਤ ਰੱਖਣ ਦਾ ਸਮਝੋਤਾ ਦੋਨੋ ਦੇਸ਼ਾਂ ਵਿਚਕਾਰ ਹੋਇਆ ਸੀ ਜੋ ਬਰਕਰਾਰ ਹੈ ਇਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਕਾਨੂੰਨ 'ਚ ਬੰਨ੍ਹੇ ਹੋਏ ਹਨ।

ਕਿਸਾਨਾਂ ਵਲੋਂ ਸੰਸਦ ਮਾਰਗ ਵਿਖੇ ਮੋਦੀ ਸਰਕਾਰ ਿਖ਼ਲਾਫ਼ ਪ੍ਰਦਰਸ਼ਨ

ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਸਰਕਾਰ ਦੇ ਦਾਅਵੇ ਝੂਠੇ ਕਰਾਰ ਨਵੀਂ ਦਿੱਲੀ, 20 ਜੁਲਾਈ (ਜਗਤਾਰ ਸਿੰਘ)-ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਕਮੇਟੀ 'ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ' ਦੇ ਬੈਨਰ ਹੇਠ ਅੱਜ ਦੇਸ਼ ਭਰ ...

ਪੂਰੀ ਖ਼ਬਰ »

ਟਰੱਕ ਆਪ੍ਰੇਟਰਾਂ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ

ਜਲੰਧਰ/ਲੁਧਿਆਣਾ, 20 ਜੁਲਾਈ (ਮੇਜਰ ਸਿੰਘ, ਪੁਨੀਤ ਬਾਵਾ)-ਪੰਜਾਬ ਦੇ ਟਰੱਕ ਆਪ੍ਰੇਟਰਾਂ ਵਲੋਂ ਮੰਗਾਂ ਲਈ ਅਣਮਿੱਥੇ ਸਮੇਂ ਲਈ ਦਿੱਤੇ ਸੱਦੇ ਨੂੰ ਸੂਬੇ 'ਚ ਪਹਿਲੇ ਦਿਨ ਭਰਵਾਂ ਹੁੰਗਾਰਾ ਮਿਲਿਆ ਤੇ ਵੱਡੀ ਗਿਣਤੀ ਵਿਚ ਟਰੱਕ ਆਪ੍ਰੇਟਰਾਂ ਨੇ ਹੜਤਾਲ ਵਿਚ ਹਿੱਸਾ ਲਿਆ | ...

ਪੂਰੀ ਖ਼ਬਰ »

ਲਾਪਤਾ ਨਾਬਾਲਗ ਦੀ ਅੱਧਸੜੀ ਲਾਸ਼ ਮਿਲਣ 'ਤੇ ਭੜਕੀ ਹਿੰਸਾ-ਪੁਲਿਸ ਕਰਮੀ ਨੂੰ ਬੰਧਕ ਬਣਾਇਆ

ਸ੍ਰੀਨਗਰ, 20 ਜੁਲਾਈ (ਮਨਜੀਤ ਸਿੰਘ)–ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਲਾਪਤਾ ਨਾਬਾਲਗ ਦੀ ਭੇਦ ਭਰੀ ਹਾਲਤ 'ਚ ਬੀਤੀ ਸ਼ਾਮ ਅੱਧ ਸੜੀ ਲਾਸ਼ ਮਿਲਣ 'ਤੇ ਭੜਕੀ ਭੀੜ ਨੇ ਪੁਲਿਸ 'ਤੇ ਹਮਲਾ ਕਰ ਇਕ ਪੁਲਿਸ ਕਰਮੀ ਦੀ ਮਾਰਕੁੱਟ ਕਰਨ ਬਾਅਦ ਉਸ ਨੂੰ ਬੰਧਕ ਬਣਾ ਲਿਆ | ...

ਪੂਰੀ ਖ਼ਬਰ »

ਪੰਚਕੂਲਾ 'ਚ ਵਿਆਹੁਤਾ ਨੂੰ ਅਗਵਾ ਕਰਕੇ 40 ਜਣਿਆਂ ਵਲੋਂ ਸਮੂਹਿਕ ਜਬਰ-ਜਨਾਹ

ਚੰਡੀਗੜ੍ਹ, 20 ਜੁਲਾਈ (ਪੀ. ਟੀ. ਆਈ)-ਹਰਿਆਣਾ ਦੇ ਪੰਚਕੂਲਾ 'ਚ ਇਕ ਵਿਆਹੁਤਾ ਔਰਤ ਨੂੰ ਨੌਕਰੀ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਤੇ 40 ਵਿਅਕਤੀਆਂ ਵਲੋਂ ਚਾਰ ਦਿਨਾਂ ਤੱਕ ਸਮੂਹਿਕ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਚੰਡੀਗੜ੍ਹ ਪੁਲਿਸ ਕੋਲ ਬੀਤੇ ਦਿਨ ਇਕ ...

ਪੂਰੀ ਖ਼ਬਰ »

ਰਾਹੁਲ ਦੀ 'ਜਾਦੂ ਦੀ ਜੱਫੀ' ਸੋਸ਼ਲ ਮੀਡੀਆ 'ਤੇ ਛਾਈ

ਲੋਕ ਸਭਾ 'ਚ ਬਹਿਸ ਦੌਰਾਨ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਮਿਲਣ ਤੋਂ ਬਾਅਦ 'ਜਾਦੂ ਦੀ ਜੱਫੀ' ਸ਼ੋਸ਼ਲ ਮੀਡੀਆ 'ਤੇ ਛਾਅ ਗਈ। ਸ਼ੋਸ਼ਲ ਮੀਡੀਆ ਟਵਿਟਰ, ਫੇਸਬੁੱਕ 'ਤੇ ਇਸ ਦੀ ਕਾਫ਼ੀ ਚਰਚਾ ਹੋਣ ਲੱਗੀ ਹੈ। ਜਿੱਥੇ ਕਈ ਲੋਕਾਂ ਨੇ ਰਾਹੁਲ ਦੇ ਇਸ ...

ਪੂਰੀ ਖ਼ਬਰ »

ਨਹੀਂ ਰਹੀ ਪਾਕਿਸਤਾਨ ਦੀ ਸਭ ਤੋਂ ਲੰਬੀ ਔਰਤ

46 ਵਰਿ੍ਹਆਂ ਦੀ ਸੀ 7 ਫੁੱਟ 2 ਇੰਚ ਲੰਬੀ ਬੀਬੀ ਜ਼ਿਨਬ ਅੰਮਿ੍ਤਸਰ, 20 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਭ ਤੋਂ ਲੰਬੀ ਔਰਤ ਹੋਣ ਦੀ ਹੈਸੀਅਤ ਨਾਲ ਸੰਨ 2003 'ਚ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਨਾਂਅ ਦਰਜ ਕਰਾਉਣ ਵਾਲੀ ਜ਼ਿਲ੍ਹਾ ਟੋਬਾ ਟੇਕ ਸਿੰਘ ਦੀ ਬੀਬੀ ...

ਪੂਰੀ ਖ਼ਬਰ »

ਰਵਾਂਡਾ, ਯੂਗਾਂਡਾ ਤੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਅਗਲੇ ਹਫ਼ਤੇ ਜਾਣਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 20 ਜੁਲਾਈ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ 23 ਤੋਂ 27 ਜੁਲਾਈ ਤੱਕ ਅਫ਼ਰੀਕੀ ਦੇਸ਼ਾਂ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਜਾਣਗੇ | ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਦੇਸ਼ਾਂ ਦੀ ...

ਪੂਰੀ ਖ਼ਬਰ »

ਦਿੱਲੀ ਹਾਈ ਕੋਰਟ ਵਲੋਂ ਕਨ੍ਹੱਈਆ ਨੂੰ ਰਾਹਤ-ਜੇ.ਐਨ.ਯੂ. ਵਲੋਂ ਦਿੱਤੇ ਹੁਕਮ ਗੈਰ-ਕਾਨੂੰਨੀ

ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਦਿੱਲੀ ਹਾਈ ਕੋਰਟ ਨੇ ਜਵਾਹ ਲਾਲ ਨਹਿਰੂ ਯੂਨੀਵਰਸਿਟੀ ਵਲੋਂ ਸਾਬਕਾ ਵਿਦਿਆਰਥੀ ਯੂਨੀਅਨ ਦੇ ਆਗੂ ਕਨ੍ਹੱਈਆ ਕੁਮਾਰ ਿਖ਼ਲਾਫ਼ ਕੀਤੀ ਕਾਰਵਾਈ ਨੂੰ ਗ਼ੈਰ-ਕਾਨੂੰਨੀ ਅਤੇ ਤੱਥਾਂ ਰਹਿਤ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ | 2016 ਦੌਰਾਨ ...

ਪੂਰੀ ਖ਼ਬਰ »

ਅੱਤਵਾਦੀ ਹਮਲਿਆਂ ਤੋਂ ਜ਼ਿਆਦਾ ਸੜਕਾਂ 'ਤੇ ਟੋਇਆਂ ਕਾਰਨ ਮਰਦੇ ਹਨ ਲੋਕ-ਸੁਪਰੀਮ ਕੋਰਟ

ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਦੇਸ਼ 'ਚ ਸੜਕਾਂ 'ਤੇ ਟੋਇਆਂ ਕਾਰਨ ਵਾਪਰ ਰਹੇ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ ਅੱਤਵਾਦੀ ਹਮਲਿਆਂ 'ਚ ਮਾਰੇ ਜਾਣ ਵਾਲੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਵਾਤਾਵਰਣ ਸੁਰੱਖਿਆ ਲਈ ਰੱਖੇ ਫੰਡਾਂ ਦੀ ਵਰਤੋਂ ਨੂੰ ਲੈ ਕੇ ਕੇਂਦਰ ਦੀ ਖਿਚਾਈ

ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਦੀ ਖਿਚਾਈ ਕਰਦਿਆਂ ਉਮੀਦ ਜਾਹਿਰ ਕੀਤੀ ਹੈ ਕਿ ਵਾਤਾਵਰਣ ਦੀ ਸੁਰੱਖਿਆ ਲਈ ਰੱਖੇ ਗਏ ਫੰਡਾਂ 'ਚੋਂ ਬਚਦੇ 77,000 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਦੇਸ਼ ਦੀ ਭਲਾਈ ਲਈ ਕੀਤੀ ਜਾਵੇਗੀ | ਜਸਟਿਸ ਮਦਨ ...

ਪੂਰੀ ਖ਼ਬਰ »

ਸੁਪਰੀਮ ਕੋਰਟ ਕਾਲਜੀਅਮ ਨੇ ਜਸਟਿਸ ਕੇ. ਐਮ. ਜੋਸੇਫ ਦੇ ਨਾਂਅ ਦੀ ਭੇਜੀ ਦੁਬਾਰਾ ਸਿਫ਼ਾਰਸ਼

ਨਵੀਂ ਦਿੱਲੀ, 20 ਜੁਲਾਈ (ਜਗਤਾਰ ਸਿੰਘ)-ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ 5 ਸੀਨੀਅਰ ਜੱਜਾਂ ਦੀ ਸੁਪਰੀਮ ਕੋਰਟ ਕਾਲਜੀਅਮ ਨੇ ਕੇਂਦਰ ਸਰਕਾਰ ਦੇ ਇਤਰਾਜ਼ਾਂ ਨੂੰ ਖਾਰਜ ਕਰਦਿਆਂ ਦੋ ਹੋਰ ਜੱਜਾਂ ਦੇ ਨਾਵਾਂ ਦੇ ਨਾਲ ਉੱਤਰਾਖੰਡ ਹਾਈ ਕੋਰਟ ...

ਪੂਰੀ ਖ਼ਬਰ »

7 ਹਾਈ ਕੋਰਟਾਂ ਦੇ ਨਵੇਂ ਚੀਫ਼ ਜਸਟਿਸਾਂ ਦੇ ਨਾਵਾਂ ਦੀ ਸਿਫਾਰਸ਼

ਨਵੀਂ ਦਿੱਲੀ, 20 ਜੁਲਾਈ (ਪੀ. ਟੀ. ਆਈ.)-ਸੁਪਰੀਮ ਕੋਰਟ ਕਾਲਜੀਅਮ ਵਲੋਂ ਦਿੱਲੀ, ਜੰਮੂ ਤੇ ਕਸ਼ਮੀਰ, ਮਦਰਾਸ, ਕੇਰਲਾ, ਉੜੀਸਾ, ਝਾਰਖੰਡ ਅਤੇ ਪਟਨਾ ਹਾਈ ਕੋਰਟਾਂ ਦੇ ਨਵੇਂ ਚੀਫ਼ ਜਸਟਿਸਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ | ਕਾਲਜੀਅਮ ਨੇ ਜਸਟਿਸ ਰਾਜੇਂਦਰ ਮੈਨਨ, ਜਸਟਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX