ਤਾਜਾ ਖ਼ਬਰਾਂ


ਯੂ.ਕੇ. ਨੇ ਪਾਇਲਟ ਵਿਦਿਆਰਥੀ ਵੀਜ਼ਾ ਸਕੀਮ ਨੂੰ 23 ਯੂਨੀਵਰਸਿਟੀਆਂ ਤੱਕ ਵਧਾਇਆ
. . .  1 minute ago
ਲੰਡਨ, 18 ਦਸੰਬਰ- ਯੂ.ਕੇ. ਸਰਕਾਰ ਨੇ ਪਾਇਲਟ ਵਿਦਿਆਰਥੀ ਵੀਜ਼ਾ ਸਕੀਮ ਨੂੰ 23 ਹੋਰ ਯੂਨੀਵਰਸਿਟੀਆਂ ਤੱਕ ਵਧਾ ਦਿੱਤਾ ਹੈ। ਜਿਸ ਤਹਿਤ ਭਾਰਤੀ ਅਤੇ ਹੋਰ ਗ਼ੈਰ ਯੂਰਪੀ ਵਿਦਿਆਰਥੀਆਂ ਨੂੰ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਨੌਕਰੀ...
ਸੁਰੱਖਿਆ ਬਲਾਂ ਨੇ 2-3 ਅੱਤਵਾਦੀ ਘੇਰੇ
. . .  17 minutes ago
ਸ੍ਰੀਨਗਰ, 18 ਦਸੰਬਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਵੱਲੋਂ 2-3 ਅੱਤਵਾਦੀਆਂ ਨੂੰ ਘੇਰਾ ਪਾਉਣ ਦਾ ਸਮਾਚਾਰ...
ਅਰੁਣ ਜੇਤਲੀ ਤੇ ਸਰੋਜ ਪਾਂਡੇ ਜਾਣਗੇ ਗੁਜਰਾਤ
. . .  24 minutes ago
ਨਵੀਂ ਦਿੱਲੀ, 18 ਦਸੰਬਰ-ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਤੇ ਪਾਰਟੀ ਦੇ ਜਨਰਲ ਸਕੱਤਰ ਸਰੋਜ ਪਾਂਡੇ ਗੁਜਰਾਤ ਜਾ ਕੇ...
ਰੱਖਿਆ ਮੰਤਰੀ ਸੀਤਾਰਮਨ ਹਿਮਾਚਲ ਜਾ ਕੇ ਮੁੱਖ ਮੰਤਰੀ ਦੀ ਚੋਣ ਕਰਨਗੇ- ਨੱਢਾ
. . .  36 minutes ago
ਬਰਫ਼ੀਲੇ ਤੁਫ਼ਾਨ 'ਚ ਲਾਪਤਾ ਹੋਏ 2 ਜਵਾਨਾਂ ਦੇ ਮ੍ਰਿਤਕ ਸਰੀਰ ਮਿਲੇ
. . .  49 minutes ago
ਸ੍ਰੀਨਗਰ, 18 ਦਸੰਬਰ- 10 ਦਸੰਬਰ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਵਿਖੇ ਬਰਫ਼ੀਲੇ ਤੁਫ਼ਾਨ 'ਚ ਲਾਪਤਾ ਹੋਏ 2 ਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਅਸਲੇ ਸਮੇਤ ਅੱਜ ਮਿਲੇ ਹਨ ਜਦਕਿ ਬਾਕੀਆਂ ਦੀ ਭਾਲ...
ਹਿਮਾਚਲ ਵਿਧਾਨ ਸਭਾ ਨਤੀਜੇ : ਹਿਮਾਚਲ 'ਚ ਭਾਜਪਾ ਨੂੰ ਮਿਲੀਆਂ 44 ਸੀਟਾਂ, ਕਾਂਗਰਸ ਨੂੰ 21 ਤੇ ਹੋਰਾਂ ਦੇ ਖਾਤੇ 'ਚ ਗਈਆਂ 3 ਸੀਟਾਂ
. . .  about 1 hour ago
ਗੁਜਰਾਤ 'ਚ ਭਾਜਪਾ ਨੂੰ ਮਿਲੀਆਂ 99 ਸੀਟਾਂ, ਕਾਂਗਰਸ ਨੂੰ 80 ਤੇ 3 ਸੀਟਾਂ ਹੋਰਾਂ ਦੇ ਖਾਤੇ 'ਚ ਗਈਆਂ ਹਨ
. . .  about 1 hour ago
ਦੇਸ਼ ਦੇ ਵਿਕਾਸ ਲਈ ਸੂਬਿਆਂ ਦਾ ਵਿਕਾਸ ਜ਼ਰੂਰੀ, ਗੁਜਰਾਤ ਦੀ ਜ਼ਿੰਮੇਵਾਰੀ ਜ਼ਿਆਦਾ- ਮੋਦੀ
. . .  about 1 hour ago
ਇੱਕ ਵੀ ਗੁਜਰਾਤੀ ਸਾਡੇ ਤੋਂ ਵੱਖਰਾ ਨਹੀਂ ਹੋ ਸਕਦਾ ਹੈ- ਮੋਦੀ
. . .  about 1 hour ago
ਗੁਜਰਾਤ 'ਚ ਹਰਾਉਣ ਲਈ ਵਿਰੋਧੀਆਂ ਨੇ ਕਈ ਚਲਾਕੀਆਂ ਕੀਤੀਆਂ ਗਈਆਂ-ਮੋਦੀ
. . .  about 1 hour ago
ਮੇਰੇ ਗੁਜਰਾਤ ਛੱਡਣ ਦੇ ਬਾਅਦ ਉੱਥੋਂ ਦੇ ਵਰਕਰਾਂ ਨੇ ਸੂਬੇ ਨੂੰ ਸੰਭਾਲਿਆ- ਮੋਦੀ
. . .  about 1 hour ago
ਗੁਜਰਾਤ 'ਚ ਲਗਾਤਾਰ ਜਿੱਤ ਰਹੇ ਹਾਂ- ਮੋਦੀ
. . .  about 1 hour ago
ਹਿਮਾਚਲ ਦੇ ਨਤੀਜਿਆਂ ਨੇ ਦੱਸ ਦਿੱਤਾ ਕਿ ਗਲਤ ਕੰਮ ਕਰਨ ਵਾਲਿਆਂ ਨੂੰ ਲੋਕ ਪਸੰਦ ਨਹੀਂ ਕਰਦੇ- ਮੋਦੀ
. . .  about 1 hour ago
ਪਹਿਲੀਆਂ ਸਰਕਾਰਾਂ ਤੋਂ ਨੌਜਵਾਨਾਂ ਨੂੰ ਕੋਈ ਆਸ ਨਹੀਂ ਸੀ- ਮੋਦੀ
. . .  about 1 hour ago
ਬੁੱਧੀਜੀਵੀ ਗਲਤ ਅਨੁਮਾਨ ਲਗਾਉਣੇ ਬੰਦ ਕਰਨ, ਇਸ ਨਾਲ ਦੇਸ਼ ਦਾ ਹੁੰਦਾ ਹੈ ਨੁਕਸਾਨ -ਮੋਦੀ
. . .  about 1 hour ago
ਗੁਜਰਾਤ ਤੇ ਹਿਮਾਚਲ ਦੀ ਜਨਤਾ ਨੇ ਵਿਕਾਸ ਦੇ ਰਸਤੇ ਨੂੰ ਚੁਣਿਆ- ਮੋਦੀ
. . .  about 1 hour ago
ਪ੍ਰਧਾਨ ਮੰਤਰੀ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਪਹੁੰਚੇ
. . .  about 1 hour ago
ਭਾਜਪਾ ਸੰਸਦੀ ਕਮੇਟੀ ਦੀ ਮੀਟਿੰਗ 'ਚ ਹਿੱਸਾ ਲੈਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਿੱਲੀ ਦੇ ਪਾਰਟੀ ਦਫ਼ਤਰ ਪਹੁੰਚੇ
. . .  about 1 hour ago
ਪੰਜਾਬੀ ਨੌਜਵਾਨ ਜੇਸਨ ਸੰਘਾ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਕਪਤਾਨ ਬਣਿਆ
. . .  about 2 hours ago
ਗੁਜਰਾਤ 'ਚ 99 ਸੀਟਾਂ ਨਾਲ ਭਾਜਪਾ ਨੂੰ ਬਹੁਮਤ
. . .  about 2 hours ago
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਨੂੰ ਦਿੱਤੀ ਜਿੱਤ ਦੀ ਵਧਾਈ
. . .  about 2 hours ago
ਵਿਜੇ ਮਾਲੀਆ ਨੂੰ ਵਾਪਸ ਲਿਆਉਣ ਲਈ ਕੀਤੀ ਜਾ ਰਹੀ ਹੈ ਹਰ ਕੋਸ਼ਿਸ਼- ਈ.ਡੀ.
. . .  about 2 hours ago
ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਨਤਾ ਸਿਰ ਬੰਨਿਆਂ ਜਿੱਤ ਦਾ ਸਿਹਰਾ
. . .  about 2 hours ago
ਛਗਨ ਭੁਜਬਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 3 hours ago
ਹਿਮਾਚਲ : ਮੁੱਖ ਮੰਤਰੀ ਦੇ ਦਾਅਵੇਦਾਰ ਪ੍ਰੇਮ ਕੁਮਾਰ ਧੂਮਲ ਚੋਣ ਹਾਰੇ
. . .  about 3 hours ago
ਰਾਹੁਲ ਨੇ ਲੋਕਾਂ ਦੇ ਫ਼ਤਵੇ ਦਾ ਕੀਤਾ ਸਵਾਗਤ
. . .  about 3 hours ago
ਕਾਂਗਰਸ ਦੀ ਹੋਈ ਨੈਤਿਕ ਜਿੱਤ- ਗਹਿਲੋਤ
. . .  about 3 hours ago
ਹਿਮਾਚਲ ਦੀ ਜਨਤਾ ਨੇ ਮੋਦੀ ਜੀ ਨਾਲ ਰਿਸ਼ਤਾ ਕੀਤਾ ਤਾਜ਼ਾ- ਸ਼ਾਹ
. . .  about 4 hours ago
ਮੋਦੀ ਦੀ ਵਿਕਾਸ ਯਾਤਰਾ 'ਚ ਜਨਤਾ ਨੇ ਜਤਾਇਆ ਭਰੋਸਾ- ਸ਼ਾਹ
. . .  about 4 hours ago
ਗੁਜਰਾਤ : ਅਪਲੇਸ਼ ਠਾਕੁਰ ਤੇ ਜਗਨੇਸ਼ ਮੇਵਾਣੀ ਚੋਣ ਜਿੱਤੇ
. . .  about 4 hours ago
ਜੀ.ਐਸ.ਟੀ. ਦੀ ਜਿੱਤ, ਦੇਸ਼ ਦੀ ਜਿੱਤ-ਕਾਂਗਰਸ ਦੀ ਹਾਰ, ਅਧਰਮੀ ਦੀ ਹਾਰ - ਪ੍ਰਧਾਨ ਮੋਦੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ 'ਤੇ ਕਿਹਾ
. . .  about 4 hours ago
ਦਿੱਲੀ : ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਮਿਲੀ ਜਿੱਤ ਤੋਂ ਬਾਅਦ ਅਮਿਤ ਸ਼ਾਹ ਦਾ ਭਾਜਪਾ ਹੈਡਕੁਆਰਟਰ 'ਚ ਸ਼ਾਨਦਾਰ ਸਵਾਗਤ
. . .  about 4 hours ago
ਗੁਜਰਾਤ : ਰਾਜਕੋਟ, ਸੂਰਤ ਤੇ ਅਹਿਮਦਾਬਾਦ 'ਚ ਈ.ਵੀ.ਐਮ. ਮਸ਼ੀਨਾਂ ਨਾਲ ਹੋਈ ਛੇੜਛਾੜ - ਹਾਰਦਿਕ ਪਟੇਲ
. . .  1 minute ago
ਹਿਮਾਚਲ ਪ੍ਰਦੇਸ਼ : ਅਰਕੀ ਤੋਂ ਕਾਂਗਰਸ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵੱਡੀ ਜਿੱਤ
. . .  about 5 hours ago
ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਪੋਹ ਸੰਮਤ 549
ਿਵਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਪਹਿਲਾ ਸਫ਼ਾ


Loading the player...

ਨਿਗਮ ਚੋਣਾਂ 'ਚ ਕਾਂਗਰਸ ਦੀ ਭਾਰੀ ਜਿੱਤ • ਜਲੰਧਰ 'ਚ 65, ਅੰਮਿ੍ਤਸਰ 'ਚ 64 ਸੀਟਾਂ 'ਤੇ ਕਬਜ਼ਾ • 29 ਨਗਰ ਕੌਾਸਲਾਂ ਤੇ ਪੰਚਾਇਤਾਂ 'ਚੋਂ 20 'ਚ ਕਾਂਗਰਸ ਨੂੰ ਸਪੱਸ਼ਟ ਬਹੁਮਤ

ਹਰਕਵਲਜੀਤ ਸਿੰਘ
ਚੰਡੀਗੜ•, 17 ਦਸੰਬਰ-ਪੰਜਾਬ 'ਚ 3 ਨਗਰ ਨਿਗਮਾਂ ਅਤੇ 29 ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ 'ਚ ਧੱਕੇਸ਼ਾਹੀ ਅਤੇ ਬੂਥਾਂ 'ਤੇ ਕਬਜ਼ੇ ਦੀਆਂ ਵਿਰੋਧੀ ਧਿਰ ਦੀਆਂ ਸ਼ਿਕਾਇਤਾਂ ਵਿਚਾਲੇ ਕਾਂਗਰਸ ਵਲੋਂ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਗਈ ਅਤੇ 29 ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ 'ਚ ਹੋਈ ਚੋਣ ਵਿਚੋਂ ਕਾਂਗਰਸ ਨੇ 20 ਕੌਾਸਲਾਂ 'ਚ ਸਪੱਸ਼ਟ ਬਹੁਮਤ ਪ੍ਰਾਪਤ ਕੀਤਾ | ਸੂਬਾ ਚੋਣ ਕਮਿਸ਼ਨ ਦੇ ਇਕ ਬੁਲਾਰੇ ਅਨੁਸਾਰ ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੇ ਕੁੱਲ 414 ਵਾਰਡਾਂ 'ਚੋਂ ਕਾਂਗਰਸ 267 ਵਾਰਡਾਂ 'ਤੇ ਜੇਤੂ ਰਹੀ ਜਦੋਂਕਿ ਅਕਾਲੀ ਦਲ 37, ਭਾਜਪਾ 15 ਅਤੇ ਆਮ ਆਦਮੀ ਪਾਰਟੀ ਕੇਵਲ ਇਕ ਵਾਰਡ 'ਚ ਹੀ ਜਿੱਤ ਹਾਸਲ ਕਰ ਸਕੀ, ਜਦੋਂਕਿ ਆਜ਼ਾਦ ਉਮੀਦਵਾਰ 94 ਵਾਰਡਾਂ 'ਚੋਂ ਜੇਤੂ ਰਹੇ | ਇਸੇ ਤਰ•ਾਂ 3 ਨਗਰ ਨਿਗਮਾਂ ਅੰਮਿ੍ਤਸਰ, ਜਲੰਧਰ ਤੇ ਪਟਿਆਲਾ ਦੀ ਹੋਈ ਚੋਣ ਵਿਚ ਵੀ ਕੁੱਲ 225 ਵਾਰਡਾਂ 'ਚੋਂ ਕਾਂਗਰਸ ਨੇ 189 ਵਾਰਡਾਂ 'ਤੇ ਜਿੱਤ ਹਾਸਲ ਕੀਤੀ, ਅਕਾਲੀ ਦਲ 11 ਵਾਰਡਾਂ ਅਤੇ ਭਾਜਪਾ 14 ਵਾਰਡਾਂ 'ਚ ਜੇਤੂ ਰਹੀ ਜਦੋਂਕਿ ਆਮ ਆਦਮੀ ਪਾਰਟੀ ਨਗਰ ਨਿਗਮ ਵਿਚ ਕੋਈ ਵੀ ਵਾਰਡ ਹਾਸਲ ਨਹੀਂ ਕਰ ਸਕੀ, ਹਾਲਾਂਕਿ ਇਸ ਚੋਣ ਵਿਚ ਵੀ 10 ਆਜ਼ਾਦ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ | ਅੱਜ ਰਾਤ ਸੂਬੇ ਦੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ ਅੰਮਿ੍ਤਸਰ ਦੇ 85 ਵਾਰਡਾਂ 'ਚੋਂ ਕਾਂਗਰਸ ਨੂੰ 64, ਅਕਾਲੀ ਦਲ ਨੂੰ 7, ਭਾਜਪਾ ਨੂੰ 6 ਅਤੇ 8 ਆਜ਼ਾਦ ਉਮੀਦਵਾਰ ਵਾਰਡਾਂ ਵਿਚ ਜੇਤੂ ਰਹੇ | ਜਦੋਂਕਿ ਜਲੰਧਰ ਨਗਰ ਨਿਗਮ ਦੇ 80 ਵਾਰਡਾਂ 'ਚੋਂ ਕਾਂਗਰਸ 65 'ਤੇ ਕਾਬਜ਼ ਰਹੀ, ਅਕਾਲੀ ਦਲ 5, ਭਾਜਪਾ 8 ਅਤੇ 2 ਵਾਰਡਾਂ 'ਤੇ ਆਜ਼ਾਦ ਉਮੀਦਵਾਰ ਕਾਮਯਾਬ ਹੋਏ | ਪਟਿਆਲਾ ਦੇ ਸਾਰੇ 60 ਵਾਰਡਾਂ 'ਚੋਂ 59 'ਤੇ ਕਾਂਗਰਸ ਕਾਮਯਾਬ ਰਹੀ, ਜਦੋਂਕਿ ਇਕ ਵਾਰਡ ਵਿਚ ਦੁਬਾਰਾ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ, ਜਦੋਂਕਿ ਅਕਾਲੀ ਦਲ, ਭਾਜਪਾ ਜਾਂ 'ਆਪ' ਤੇ ਆਜ਼ਾਦ ਉਮੀਦਵਾਰਾਂ ਨੂੰ ਇਸ ਨਿਗਮ ਵਿਚ ਕੋਈ ਵੀ ਵਾਰਡ ਵਿਚ ਜਿੱਤ ਹਾਸਲ ਨਹੀਂ ਹੋ ਸਕੀ | ਫ਼ਿਰੋਜ਼ਪੁਰ ਦੀ ਮੱਲ੍ਹਾਂਵਾਲਾ ਖ਼ਾਸ ਅਤੇ ਮੱਖੂ ਦੀਆਂ ਮਿਊੁਾਸਪਲ ਕੌਾਸਲਾਂ ਦੇ ਸਾਰੇ 13-13 ਵਾਰਡਾਂ 'ਤੇ ਕਾਂਗਰਸ ਹੀ ਜੇਤੂ ਰਹੀ ਅਤੇ ਉਸ ਦੇ ਸਾਰੇ ਉਮੀਦਵਾਰ ਬਿਨਾਂ ਚੋਣ ਤੋਂ ਹੀ ਜਿੱਤ ਗਏ ਸਨ | ਇਸੇ ਤਰ੍ਹ•ਾਂ ਲੁਧਿਆਣਾ ਵਿਚ ਮੁੱਲਾਂਪੁਰ ਦੇ ਸਾਰੇ 13 ਵਾਰਡ ਕਾਂਗਰਸ ਵਲੋਂ ਜਿੱਤੇ ਗਏ | ਤਲਵੰਡੀ ਸਾਬੋ ਵਿਚ ਵੀ 15 'ਚੋਂ 13 ਵਾਰਡ ਕਾਂਗਰਸ ਨੇ ਜਿੱਤੇ, ਜਦੋਂਕਿ ਇਕ ਆਜ਼ਾਦ ਅਤੇ ਇਕ ਅਕਾਲੀ ਜੇਤੂ ਰਿਹਾ | ਦਿਲਚਸਪ ਗੱਲ ਇਹ ਸੀ ਕਿ ਸੰਗਰੂਰ ਵਿਚ ਮੂਨਕ ਦੇ ਸਾਰੇ 13 ਵਾਰਡਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਅਤੇ ਕਿਸੇ ਵੀ ਸਿਆਸੀ ਪਾਰਟੀ ਦਾ ਉਮੀਦਵਾਰ ਨਹੀਂ ਜਿੱਤ ਸਕਿਆ | ਇਸੇ ਤਰ•ਾਂ ਬਲਾਚੌਰ ਵਿਖੇ ਵੀ ਸਾਰੇ 15 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ ਅਤੇ ਸੰਗਰੂਰ ਵਿਚ
ਚੀਮਾ ਵਿਖੇ ਵੀ ਸਾਰੇ 13 ਵਾਰਡਾਂ 'ਚੋਂ ਕੇਵਲ ਇਕ ਅਕਾਲੀ ਦਲ ਨੂੰ ਮਿਲਿਆ ਤੇ 12 ਵਾਰਡਾਂ 'ਤੇ ਕਾਂਗਰਸ ਜਿੱਤ ਗਈ | ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਆਜ਼ਾਦ ਜਿੱਤਣ ਵਾਲੇ ਬਹੁਤੇ ਉਮੀਦਵਾਰ ਉਨ੍ਹ•ਾਂ ਦੀ ਪਾਰਟੀ ਦੇ ਸਮਰਥਕ ਸਨ | ਰਾਜ ਦੇ ਚੋਣ ਕਮਿਸ਼ਨ ਅਨੁਸਾਰ ਅੰਮਿ੍ਤਸਰ ਨਗਰ ਨਿਗਮ ਲਈ 51 ਫ਼ੀਸਦੀ ਵੋਟਾਂ ਪਈਆਂ ਜਦੋਂਕਿ ਜਲੰਧਰ ਲਈ 57.2 ਅਤੇ ਪਟਿਆਲਾ ਲਈ ਸਭ ਤੋਂ ਵੱਧ 62.22 ਫ਼ੀਸਦੀ ਵੋਟਾਂ ਪਈਆਂ | ਮਿਊੁਾਸਪਲ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਦੌਰਾਨ ਸਭ ਤੋਂ ਵੱਧ ਵੋਟਾਂ ਸੰਗਰੂਰ ਵਿਚ ਚੀਮਾ ਮਿਊੁਾਸਪਲ ਕੌਾਸਲ ਲਈ ਪਈਆਂ ਜਿੱਥੇ ਕਿ ਵੋਟਾਂ ਦੀ ਫ਼ੀਸਦੀ 92.22 ਸੀ, ਜਦੋਂਕਿ ਮੂਨਕ ਵਿਚ 90.40 ਫ਼ੀਸਦੀ ਵੋਟ ਰਿਕਾਰਡ ਕੀਤੇ ਗਏ | ਖਨੌਰੀ ਵਿਚ 87.90, ਮਾਨਸਾ ਵਿਚ ਭੀਖੀ ਵਿਖੇ 86.35, ਪਟਿਆਲਾ ਵਿਚ ਘੱਗਾ ਵਿਖੇ 90 ਫ਼ੀਸਦੀ, ਲੁਧਿਆਣਾ ਵਿਚ ਮਲੌਦ ਵਿਖੇ 86.35, ਪਠਾਨਕੋਟ ਵਿਚ ਨਰੋਟ ਜੈਮਲ ਸਿੰਘ ਵਿਖੇ 86.40 ਫ਼ੀਸਦੀ, ਬਰਨਾਲਾ ਵਿਚ ਹੰਡਿਆਇਆ ਵਿਖੇ 85 ਅਤੇ ਫ਼ਤਹਿਗੜ•ਵਿਚ ਅਮਲੋਹ ਵਿਖੇ 85 ਫ਼ੀਸਦੀ ਵੋਟ ਪਾਈ ਗਈ, ਜਦੋਂਕਿ ਮੋਗਾ ਵਿਚ ਫ਼ਤਹਿਗੜ •ਪੰਜਤੂਰ ਵਿਖੇ 83.92 ਫ਼ੀਸਦੀ, ਹੁਸ਼ਿਆਰਪੁਰ ਵਿਚ ਮਾਹਲਪੁਰ ਵਿਖੇ 82.33 ਅਤੇ ਮੁਕਤਸਰ ਵਿਚ ਬਰੀਵਾਲਾ ਵਿਖੇ 89.39 ਫ਼ੀਸਦੀ ਵੋਟ ਪਾਏ ਗਏ | ਸਭ ਤੋਂ ਘੱਟ ਵੋਟ 51 ਫ਼ੀਸਦੀ ਅੰਮਿ੍ਤਸਰ ਨਗਰ ਨਿਗਮ ਵਿਚ ਪਏ, ਜਦੋਂਕਿ ਘਨੌਰ ਵਿਚ 60.65 ਫ਼ੀਸਦੀ, ਤਰਨਤਾਰਨ ਵਿਚ 65.19 ਫ਼ੀਸਦੀ ਅਤੇ ਰਾਜਾਸਾਂਸੀ ਵਿਚ 65.69 ਫ਼ੀਸਦੀ ਵੋਟਾਂ ਪਈਆਂ | ਚੋਣ ਕਮਿਸ਼ਨ ਵਲੋਂ ਪਟਿਆਲਾ ਨਗਰ ਨਿਗਮ ਦੇ 37 ਨੰਬਰ ਬੂਥ ਵਿਚ ਈ.ਵੀ.ਐਮ. ਮਸ਼ੀਨ ਨੂੰ ਨੁਕਸਾਨ ਪਹੁੰਚਾਏ ਜਾਣ ਕਾਰਨ ਇੱਥੇ ਮੁੜ ਵੋਟਾਂ ਪਵਾਏ ਜਾਣ ਦੇ ਹੁਕਮ ਦਿੱਤੇ | ਇਸ ਬੂਥ ਲਈ ਹੁਣ 19 ਦਸੰਬਰ ਦਿਨ ਮੰਗਲਵਾਰ ਨੂੰ ਦੁਬਾਰਾ ਵੋਟਾਂ ਪਵਾਈਆਂ ਜਾਣਗੀਆਂ | ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੰਮਿ੍ਤਸਰ ਵਿਚ ਰਾਜਾਸਾਂਸੀ ਦੇ 13 ਵਾਰਡਾਂ 'ਚ ਕਾਂਗਰਸ ਪਾਰਟੀ ਨੂੰ 7, ਅਕਾਲੀ ਦਲ ਨੂੰ 3, ਭਾਜਪਾ ਨੂੰ 3 ਥਾਵਾਂ 'ਤੇ ਜਿੱਤ ਹਾਸਲ ਹੋਈ ਜਦਕਿ 'ਆਪ' ਦਾ ਖਾਤਾ ਵੀ ਨਹੀਂ ਖ਼ੁੱਲ੍ਹਾ, ਬਰਨਾਲਾ ਦੇ ਹੰਡਿਆਇਆ ਦੇ 13 ਵਾਰਡਾਂ 'ਚ ਕਾਂਗਰਸ ਪਾਰਟੀ 7, ਅਕਾਲੀ ਦਲ ਨੂੰ 3, ਭਾਜਪਾ ਨੂੰ 3 ਅਤੇ 'ਆਪ' ਨੂੰ ਕੋਈ ਸੀਟ ਨਹੀਂ ਮਿਲੀ | ਫ਼ਤਹਿਗੜ• ਸਾਹਿਬ ਦੇ ਅਮਲੋਹ ਦੇ 13 'ਚ ਕਾਂਗਰਸ ਪਾਰਟੀ 9, ਅਕਾਲੀ ਦਲ ਨੂੰ 2, ਭਾਜਪਾ ਨੂੰ 2, ਜਲੰਧਰ ਦੇ ਭੋਗਪੁਰ ਦੇ 13 ਵਾਰਡਾਂ 'ਚੋਂ 13 ਆਜ਼ਾਦ ਜਿੱਤੇ ਹਨ, ਸ਼ਾਹਕੋਟ ਦੇ 13 'ਚੋਂ ਕਾਂਗਰਸ ਪਾਰਟੀ 12 ਅਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ, ਗੋਰਾਇਆ ਦੇ 13 'ਚੋਂ ਕਾਂਗਰਸ ਪਾਰਟੀ 10, ਅਕਾਲੀ ਦਲ ਨੂੰ 1, ਭਾਜਪਾ ਨੂੰ 1 ਅਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ, ਅਤੇ ਬਿਲਗਾ ਦੇ 13 'ਚੋਂ ਕਾਂਗਰਸ ਪਾਰਟੀ 4, ਅਕਾਲੀ ਦਲ ਨੂੰ 3 ਅਤੇ 6 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ | ਕਪੂਰਥਲਾ ਦੇ ਢਿੱਲਵਾਂ ਦੇ 11 ਵਾਰਡਾਂ 'ਚੋਂ ਕਾਂਗਰਸ ਪਾਰਟੀ 7 ਤੇ 4 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ, ਬੇਗੋਵਾਲ ਦੇ 13 ਵਾਰਡਾਂ 'ਚ ਕਾਂਗਰਸ ਪਾਰਟੀ 4, ਅਕਾਲੀ ਦਲ ਨੂੰ 8 ਅਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਅਤੇ ਭੁਲੱਥ ਦੇ 13 'ਚੋਂ ਕਾਂਗਰਸ ਪਾਰਟੀ 5, ਅਕਾਲੀ ਦਲ ਨੂੰ 4, 'ਆਪ' ਨੂੰ 1 ਅਤੇ 3 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ | ਲੁਧਿਆਣਾ ਜ਼ਿਲੇ੍ਹ• ਦੇ ਮਾਛੀਵਾੜਾ ਦੇ 15 ਵਾਰਡਾਂ ਚੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 1, ਭਾਜਪਾ ਨੂੰ 1ਅਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ, ਮੁੱਲਾਂਪੁਰ ਦਾਖਾਂ ਦੇ 13 'ਚੋਂ ਕਾਂਗਰਸ ਪਾਰਟੀ ਦੇ 13 ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ, ਮਲੌਦ ਦੇ 11 'ਚੋਂ ਕਾਂਗਰਸ ਪਾਰਟੀ 8 , ਅਕਾਲੀ ਦਲ ਨੂੰ 1, ਭਾਜਪਾ ਨੂੰ 1 ਅਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ, ਸਾਹਨੇਵਾਲ ਦੇ 15 ਤੋਂ ਕਾਂਗਰਸ ਪਾਰਟੀ 12, ਅਕਾਲੀ ਦਲ ਨੂੰ 2, ਭਾਜਪਾ ਨੂੰ 1 ਸੀਟ ਹਾਸਲ ਹੋਈ | ਮੋਗਾ ਜ਼ਿਲੇ੍ਹ• ਦੇ ਧਰਮਕੋਟ ਦੇ 13 ਵਾਰਡਾਂ 'ਚੋਂ ਕਾਂਗਰਸ ਪਾਰਟੀ ਨੂੰ 11, ਅਕਾਲੀ ਦਲ ਨੂੰ 1, ਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ, ਫ਼ਤਹਿਗੜ• ਪੰਜਤੂਰ ਦੇ 11 ਵਿਚੋਂ ਕਾਂਗਰਸ ਪਾਰਟੀ 10, ਅਕਾਲੀ ਦਲ ਨੂੰ 1 ਸੀਟ ਹਾਸਲ ਹੋਈ | ਮੁਕਤਸਰ ਜ਼ਿਲੇ੍ਹ• ਦੇ ਬਰੀਵਾਲਾ ਦੇ 11 ਵਾਰਡਾਂ 'ਚ ਕਾਂਗਰਸ ਪਾਰਟੀ 9, ਅਕਾਲੀ ਦਲ ਨੂੰ 1ਅਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ | ਪਟਿਆਲਾ ਜ਼ਿਲੇ੍ਹ• ਦੇ ਘੱਗਾ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 8, ਅਕਾਲੀ ਦਲ ਨੂੰ 1, ਭਾਜਪਾ ਨੂੰ 2 ਅਤੇ 2 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਅਤੇ ਘਨੌਰ ਦੇ 11 ਵਾਰਡਾਂ ਵਿਚੋਂ ਕਾਂਗਰਸ ਪਾਰਟੀ 10, ਭਾਜਪਾ ਨੂੰ 1 ਸੀਟ 'ਤੇ ਜਿੱਤ ਹਾਸਲ ਹੋਈ | ਜ਼ਿਲ੍ਹ•ਾ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਦੇ 11 'ਚੋਂ 11 ਹੀ ਕਾਂਗਰਸ ਨੇ ਜਿੱਤੇ ਹਨ, ਜਦੋਂਕਿ ਸੰਗਰੂਰ ਜ਼ਿਲੇ੍ਹ• ਦੇ ਦਿੜ•ਬਾ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਨੂੰ 11 ਅਤ 'ਆਪ' ਦੇ 2 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ | ਇਸੇ ਤਰ੍ਹ•ਾਂ ਚੀਮਾ ਦੇ 13 ਵਾਰਡਾਂ 'ਚੋਂ ਕਾਂਗਰਸ ਪਾਰਟੀ 1ਅਤੇ 12 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ, ਖਨੌਰੀ ਦੇ 13 ਵਾਰਡਾਂ 'ਚ ਕਾਂਗਰਸ ਪਾਰਟੀ 6, ਅਕਾਲੀ ਦਲ ਨੂੰ 1 ਅਤੇ 6 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਅਤੇ ਮੂਨਕ ਦੇ 13 ਵਾਰਡਾਂ 'ਚੋਂ 13 ਆਜ਼ਾਦ ਜਿੱਤੇ ਹਨ | ਤਰਨਤਾਰਨ ਜ਼ਿਲ੍ਹੇ •ਦੇ ਖੇਮਕਰਨ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ 12 ਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ | ਮਾਨਸਾ ਦੇ ਭੀਖੀ ਦੇ 13 ਵਾਰਡਾਂ 'ਚੋਂ ਕਾਂਗਰਸ ਪਾਰਟੀ 6 ਅਤੇ 7 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ, ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਦੇ ਸਾਰੇ 15 ਵਾਰਡਾਂ 'ਚ ਆਜ਼ਾਦ ਜਿੱਤੇ ਹਨ ਅਤੇ ਬਠਿੰਡਾ ਦੇ ਤਲਵੰਡੀ ਸਾਬੋ ਦੇ 15 ਵਾਰਡਾਂ 'ਚੋਂ ਕਾਂਗਰਸ ਪਾਰਟੀ 13, ਅਕਾਲੀ ਦਲ ਨੂੰ 1ਅਤੇ 1 ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਅਤੇ ਹੁਸ਼ਿਆਰਪੁਰ ਦੇ ਮਾਹਿਲਪੁਰ ਦੇ 13 ਵਾਰਡਾਂ 'ਚ ਕਾਂਗਰਸ ਪਾਰਟੀ 8, ਅਕਾਲੀ ਦਲ ਨੂੰ 3 ਤੇ 2 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ |
ਜਲੰਧਰ ਵਿਚ ਕਾਂਗਰਸ ਦੀ ਰਿਕਾਰਡ ਜਿੱਤ

ਜਲੰਧਰ (ਮੇਜਰ ਸਿੰਘ)-ਨਗਰ ਨਿਗਮ ਜਲੰਧਰ ਦੇ 80 ਵਾਰਡਾਂ ਲਈ ਸਫ਼ਲਤਾ ਤੇ ਸ਼ਾਂਤਮਈ ਢੰਗ ਨਾਲ ਹੋਈਆਂ ਚੋਣਾਂ ਵਿਚ ਕਾਂਗਰਸ ਨੂੰ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ | ਕਾਂਗਰਸ ਨੇ 65 ਵਾਰਡਾਂ 'ਚ ਰਿਕਾਰਡ ਜਿੱਤ ਹਾਸਲ ਕੀਤੀ ਹੈ | ਸਾਹਮਣੇ ਆਏ ਨਤੀਜਿਆਂ ਮੁਤਾਬਿਕ 82.5 ਫੀਸਦੀ ਵਾਰਡਾਂ ਤੋਂ ਕਾਂਗਰਸ ਉਮੀਦਵਾਰ ਜੇਤੂ ਰਹੇ ਹਨ | ਭਾਜਪਾ ਨੂੰ ਸਿਰਫ 8 ਅਤੇ ਅਕਾਲੀ ਦਲ ਨੂੰ 5 ਵਾਰਡਾਂ 'ਚੋਂ ਹੀ ਜਿੱਤ ਨਸੀਬ ਹੋਈ | ਦੋ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ | ਪਿਛਲੇ 10 ਸਾਲ ਅਕਾਲੀ-ਭਾਜਪਾ ਗਠਜੋੜ ਦਾ ਨਗਰ ਨਿਗਮ ਉੱਪਰ ਕਬਜ਼ਾ ਰਿਹਾ ਹੈ, ਪਰ ਮੌਜੂਦਾ ਚੋਣਾਂ ਵਿਚ ਉਨ੍ਹਾਂ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਵਰਨਣਯੋਗ ਹੈ ਕਿ ਕੁਲ 80 ਵਾਰਡਾਂ 'ਚੋਂ ਭਾਜਪਾ ਦੇ 51 ਅਤੇ ਅਕਾਲੀ ਦਲ ਨੇ 29 ਉਮੀਦਵਾਰ ਖੜ੍ਹੇ ਕੀਤੇ ਸਨ | ਅਕਾਲੀ ਦਲ ਦੇ ਦੋ ਉਮੀਦਵਾਰ ਪਹਿਲਾਂ ਹੀ ਮੈਦਾਨ 'ਚੋਂ ਹਟ ਗਏ ਸਨ | ਜਲੰਧਰ ਨਗਰ ਨਿਗਮ ਵਿਚ 58 ਫੀਸਦੀ ਵੋਟ ਭੁਗਤੇ | ਵੋਟਾਂ ਪੈਣ ਦਾ ਕੰਮ ਦੁਪਹਿਰ 12 ਵਜੇ ਤੱਕ ਬਹੁਤ ਸੁਸਤ ਰਿਹਾ, ਪਰ ਬਾਅਦ ਦੁਪਹਿਰ ਲੋਕ ਕਾਫੀ ਗਿਣਤੀ ਵਿਚ ਵੋਟਾਂ ਪਾਉਣ ਲਈ ਆਏ | ਖਾਂਦੇ-ਪੀਂਦੇ ਲੋਕਾਂ ਦੀ ਵਸੋਂ ਵਾਲੀਆਂ ਕਾਲੋਨੀਆਂ ਵਿਚ ਵੋਟਾਂ ਭੁਗਤਣ ਦੀ ਦਰ ਕਾਫੀ ਘੱਟ ਰਹੀ | ਆਮ ਆਦਮੀ ਪਾਰਟੀ ਵਲੋਂ 47 ਉਮੀਦਵਾਰ ਖੜ੍ਹੇ ਕੀਤੇ ਗਏ ਸਨ, ਪਰ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ | ਨਗਰ ਨਿਗਮ 'ਚ ਦੋ ਵਿਧਾਇਕਾਂ ਸ੍ਰੀ ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ ਦੀਆਂ ਪਤਨੀਆਂ ਵੀ ਕਾਂਗਰਸ ਦੀ ਟਿਕਟ ਉੱਪਰ ਜੇਤੂ ਰਹੀਆਂ ਹਨ |
ਨਗਰ ਨਿਗਮ ਅੰਮਿ੍ਤਸਰ 'ਚ ਕਾਂਗਰਸ ਨੂੰ ਭਾਰੀ ਬਹੁਮਤ

ਅੰਮਿ੍ਤਸਰ (ਜਸਵੰਤ ਸਿੰਘ ਜੱਸ)-ਅੱਜ ਨਗਰ ਨਿਗਮ ਅੰਮਿ੍ਤਸਰ ਦੀਆਂ 85 ਵਾਰਡਾਂ ਲਈ ਹੋਈਆਂ ਆਮ ਚੋਣਾਂ ਛੁਟ-ਪੁਟ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ, ਜਿਸ 'ਚ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਮਿਲਿਆ | ਇਨ੍ਹਾਂ ਚੋਣਾਂ 'ਚ ਸ਼ਹਿਰ ਦੇ ਪੌਣੇ ਅੱਠ ਲੱਖ ਦੇ ਕਰੀਬ ਵੋਟਰਾਂ 'ਚੋਂ 51 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਦੇਰ ਸ਼ਾਮ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਕਾਂਗਰਸ ਨੂੰ 64, ਅਕਾਲੀ ਦਲ-ਭਾਜਪਾ ਨੂੰ 7-7 ਤੇ ਆਜ਼ਾਦ ਉਮੀਦਵਾਰਾਂ ਨੂੰ 8 ਸੀਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ 'ਚ ਆਪਣਾ ਖਾਤਾ ਵੀ ਨਹੀਂ ਖੋਲ ਸਕੀ | ਕਈ ਪੋਿਲੰਗ ਬੂਥਾਂ 'ਤੇ ਜਾਅਲੀ ਵੋਟਾਂ ਭੁਗਤਾਏ ਜਾਣ ਦੇ ਮਾਮਲੇ ਨੂੰ ਲੈ ਕੇ ਕਈ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ 'ਚ ਧੱਕਾ-ਮੁੱਕੀ ਵੀ ਹੋਈ, ਪਰ ਪੁਲਿਸ ਵਲੋਂ ਸਮੇਂ ਸਿਰ ਦਖਲ ਦੇਣ ਨਾਲ ਟਕਰਾਅ ਹੋਣੋਂ ਬਚਾਅ ਹੋ ਗਿਆ |
ਕਾਂਗਰਸ ਨੇ ਨਿਗਮ ਚੋਣਾਂ ਜਿੱਤ ਕੇ ਮਾਰੀ ਹੈਟਿ੍ਕ-ਨਵਜੋਤ ਸਿੰਘ ਸਿੱਧੂ:

ਅੰਮਿ੍ਤਸਰ ਨਿਗਮ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ 'ਤੇ ਬਾਗੋਬਾਗ ਹੁੰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਨਿਗਮ ਚੋਣਾਂ ਜਿੱਤ ਕੇ ਹੈਟਿ੍ਕ ਮਾਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੇ ਮਿਊਾਸਪਲ ਚੋਣਾਂ 'ਚ ਹੂੰਝਾਫੇਰੂ ਜਿੱਤ ਪ੍ਰਾਪਤ ਕਰਕੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਨੂੰ ਸ਼ਾਨਦਾਰ ਤੋਹਫਾ ਦਿੱਤਾ ਹੈ | ਸ: ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਇਕ ਹੀ ਮਕਸਦ ਹੈ ਪੰਜਾਬ ਦਾ ਸਰਵਪੱਖੀ ਵਿਕਾਸ ਕਰਨਾ | ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦਾ ਵਿਕਾਸ ਬਿਨਾਂ ਕਿਸੇ ਵਿਤਕਰੇ ਦੇ ਕਾਂਗਰਸ ਵਲੋਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਭਲਕੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ, ਜਿਸ ਦੌਰਾਨ ਪਾਰਟੀ ਵਲੋਂ ਮੇਅਰ ਬਣਾਉਣ ਸਬੰਧੀ ਵਿਚਾਰ ਕੀਤਾ ਜਾਵੇਗਾ |

ਚੋਣ ਨਤੀਜਿਆਂ ਨੇ ਕਾਂਗਰਸ ਦੀਆਂ ਨੀਤੀਆਂ 'ਤੇ ਮੋਹਰ ਲਾਈ-ਕੈਪਟਨ

ਚੰਡੀਗੜ੍ਹ, 17 ਦਸੰਬਰ (ਅਜੀਤ ਬਿਊਰੋ) -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਰ ਨਿਗਮ, ਨਗਰ ਪੰਚਾਇਤ ਤੇ ਨਗਰ ਕੌਾਸਲਾਂ ਦੇ ਚੋਣ ਨਤੀਜਿਆਂ 'ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਨੂੰ ਕਾਂਗਰਸ ਦੀਆਂ ਨੀਤੀਆਂ 'ਤੇ ਮੋਹਰ ਤੇ ਵਿਰੋਧੀਆਂ ਦੇ ਘਟੀਆ ਪ੍ਰਚਾਰ ਦੀ ਕਰਾਰੀ ਹਾਰ ਦੱਸਿਆ ਹੈ | ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵਿਰੋਧੀਆਂ
ਦੇ ਝੂਠੇ ਬਹਿਕਾਵੇ ਵਿੱਚ ਨਾ ਆਉਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਭੜਕਾਊ ਕਾਰਵਾਈਆਂ ਤੇ ਕੋਝੇ ਹੱਥਕੰਡਿਆਂ ਨਾਲ ਆਜ਼ਾਦਾਨਾ ਤੇ ਜ਼ਮਹੂਰੀ ਚੋਣ ਪ੍ਰਕਿ੍ਆ ਨੂੰ ਪੱਟੜੀ ਤੋਂ ਲਾਹੁਣ ਲਈ ਬਹੁਤ ਚਾਲਾਂ ਚੱਲੀਆਂ ਸਨ | ਅਕਾਲੀਆਂ ਵਲੋਂ ਵੋਟਰਾਂ ਨੂੰ ਆਪਣੇ ਘਰਾਂ 'ਚ ਰਹਿਣ ਤੇ ਵੋਟ ਪਾਉਣ ਲਈ ਬਾਹਰ ਨਾ ਨਿਕਲਣ ਦੀਆਂ ਧਮਕੀਆਂ ਦੇਣ ਦੀਆਂ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ | ਮੁੱਖ ਮੰਤਰੀ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਨੇ ਵੋਟਰਾਂ ਨੂੰ ਡਰਾਉਣ-ਧਮਕਾਉਣ ਲਈ ਖੁੱਲ੍ਹੇਆਮ ਧਮਕੀਆਂ ਦੇਣ, ਗੁੰਮਰਾਹਕੁਨ ਬਿਆਨਬਾਜ਼ੀ ਤੇ ਅਫ਼ਵਾਹਾਂ ਫੈਲਾਉਣ ਸਮੇਤ ਸਭ ਤਰ੍ਹਾਂ ਦੇ ਹੱਥਕੰਡੇ ਅਪਣਾਏ ਪਰ ਉਨ੍ਹਾਂ ਦੀਆਂ ਇਹ ਚਾਲਾਂ ਨਾਕਾਮ ਸਿੱਧ ਹੋਈਆਂ |

ਅੱਜ ਦਾ ਦਿਨ ਕਾਲੇ ਐਤਵਾਰ ਵਜੋਂ ਯਾਦ ਕੀਤਾ ਜਾਵੇਗਾ-ਬਾਦਲ

ਚੰਡੀਗੜ੍ਹ, 17 ਦਸੰਬਰ (ਗੁਰਸੇਵਕ ਸਿੰਘ ਸੋਹਲ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ ਨਗਰ ਨਿਗਮ ਚੋਣਾਂ ਦੇ ਸਮੁੱਚੇ ਅਮਲ ਨੰੂ ਪੂਰੀ ਤਰ੍ਹਾਂ ਅਸੱਭਿਅਕ ਅਤੇ ਲੋਕਤੰਤਰ 'ਤੇ ਇਕ ਵੱਡਾ ਧੱਬਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਤੰਤਰ ਲਈ ਇਸ ਦਿਨ ਨੰੂ ਕਾਲੇ
ਐਤਵਾਰ ਵਜੋਂ ਯਾਦ ਕੀਤਾ ਜਾਵੇਗਾ | ਪੰਜਾਬ ਵਿਚ ਨਗਰ ਨਿਗਮਾਂ ਦੀ ਇਹ ਪਹਿਲੀ ਚੋਣ ਹੈ, ਜਿਸ 'ਚ ਮੁੱਖ ਮੰਤਰੀ ਨੇ ਚੋਣ ਮੁਹਿੰਮ ਦੇ ਪਹਿਲੇ ਦਿਨ ਹੀ ਸਪਸ਼ਟ ਕਰ ਦਿੱਤਾ ਸੀ ਕਿ ਇਹ ਚੋਣ ਕਾਂਗਰਸ ਤੇ ਹੋਰ ਪਾਰਟੀਆਂ ਵਿਚਕਾਰ ਨਹੀਂ, ਸਗੋਂ ਸਰਕਾਰ ਤੇ ਸਟੇਟ ਮਸ਼ੀਨਰੀ ਦੀ ਦੂਜੀਆਂ ਸਿਆਸੀ ਪਾਰਟੀਆਂ ਵਿਰੁੱਧ ਰਲਵੀਂ ਜੰਗ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਬਿਨਾਂ ਵੋਟਾਂ ਵਾਲਾ ਲੋਕਤੰਤਰ ਸੀ, ਜਿਸ ਵਿਚ ਮਾਸੂਮ ਅਤੇ ਬੇਵੱਸ ਪੰਜਾਬੀਆਂ ਨੰੂ ਸਰਕਾਰ ਦੀ ਸਟੇਟ ਮਸ਼ੀਨਰੀ ਨਾਲ ਭਿੜਾਇਆ ਗਿਆ ਤੇ ਬਹੁਤੀਆਂ ਥਾਵਾਂ 'ਤੇ ਵਿਰੋਧੀ ਪਾਰਟੀਆਂ ਨੰੂ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਦੇ ਕੇ, ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਕੇ ਉਨ੍ਹਾਂ ਨੰੂ ਮੁਕਾਬਲੇ ਵਿਚ ਹੀ ਨਹੀਂ ਆਉਣ ਦਿੱਤਾ ਗਿਆ |

ਪਟਿਆਲਾ 'ਚ 60 ਤੋਂ 59 ਵਾਰਡਾਂ 'ਚ ਕਾਂਗਰਸ ਜੇਤੂ

ਅਕਾਲੀ ਦਲ ਵਲੋਂ ਬਾਈਕਾਟ ਵੱਡੀ ਪੱਧਰ 'ਤੇ ਧਾਂਦਲੀ ਦੇ ਦੋਸ਼
ਪਟਿਆਲਾ, 17 ਦਸੰਬਰ (ਜਸਪਾਲ ਸਿੰਘ ਢਿੱਲੋਂ)-ਨਗਰ ਨਿਗਮ ਪਟਿਆਲਾ ਦੀਆਂ ਅੱਜ ਹੋਈਆਂ ਆਮ ਚੋਣਾਂ ਦੌਰਾਨ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ | ਇਨ੍ਹਾਂ ਚੋਣਾਂ 'ਚ ਨਗਰ ਨਿਗਮ ਪਟਿਆਲਾ ਦੇ 62.22 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ 'ਚੋਂ 59 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਿਨ੍ਹਾਂ 'ਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ | ਵਾਰਡ ਨੰਬਰ 37 ਦੇ ਇਕ ਬੂਥ ਦੀ ਪੋਲਿੰਗ ਵੋਟਿੰਗ ਮਸ਼ੀਨ 'ਚ ਤਕਨੀਕੀ ਖ਼ਰਾਬੀ ਆਉਣ ਕਰਕੇ ਮੁੜ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਅਕਾਲੀ ਦਲ ਨੇ ਬਾਈਕਾਟ ਕਰਦਿਆਂ ਚੋਣ 'ਚ ਵੱਡੀ ਪੱਧਰ 'ਤੇ ਧਾਂਦਲੀ ਦੇ ਦੋਸ਼ ਲਗਾਏ | ਵਿਰੋਧੀਆਂ ਮੁਤਾਬਿਕ ਜੇਕਰ ਸਰਕਾਰੀ ਧਿਰਾਂ ਨੇ ਨਤੀਜੇ ਆਪਣੇ ਹੱਕ 'ਚ ਹੀ ਕਰਨੇ ਸਨ ਤਾਂ ਇਨ੍ਹਾਂ ਚੋਣਾਂ 'ਤੇ ਕੀਤੇ ਗਏ ਕਰੋੜਾਂ ਦੇ ਖ਼ਰਚ ਦੀ ਲੋੜ ਨਹੀਂ ਸਗੋਂ ਨਾਮਜ਼ਦਗੀਆਂ ਹੀ ਕਰ ਦੇਣੀਆਂ ਚਾਹੀਦੀਆਂ ਸਨ | ਮੁੱਖ ਮੰਤਰੀ ਦੇ ਸ਼ਹਿਰ 'ਚ ਹੋਈਆਂ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ 'ਚ ਹੁਕਮਰਾਨਾਂ ਦੀ ਸ਼ੈਅ 'ਤੇ ਪੁਲਿਸ ਦੀ ਹਾਜ਼ਰੀ 'ਚ ਬੂਥਾਂ 'ਤੇ ਸ਼ਰੇਆਮ ਕਾਂਗਰਸੀ ਆਗੂਆਂ ਵਲੋਂ ਤਾਕਤ ਦੇ ਜ਼ੋਰ 'ਤੇ ਕਬਜ਼ੇ ਕੀਤੇ ਗਏ | ਇਸ ਦੌਰਾਨ ਜਿਥੇ ਪੁਲਿਸ ਨੇ ਲੋਕਾਂ 'ਚ ਸਹਿਮ ਪੈਦਾ ਕਰਨ ਲਈ ਲਾਠੀਆਂ ਦਾ ਇਸਤੇਮਾਲ ਕੀਤਾ | ਉਥੇ ਕਈ ਥਾਈਾ ਹੁਕਮਰਾਨ ਧਿਰ ਦੇ ਆਗੂਆਂ ਨੇ ਸਵੇਰੇ ਹੀ ਮੁੱਖ ਵਿਰੋਧੀ ਧਿਰ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਟੈਂਟ ਉਖਾੜ ਕੇ ਸੁੱਟ ਦਿੱਤੇ ਅਤੇ ਡਰਾ ਕੇ ਘਰਾਂ ਨੂੰ ਤੋਰ ਦਿੱਤਾ |

ਗੁਜਰਾਤ ਅਤੇ ਹਿਮਾਚਲ ਚੋਣਾਂ ਦਾ ਨਤੀਜਾ ਅੱਜ

ਅਹਿਮਦਾਬਾਦ/ਸ਼ਿਮਲਾ, 17 ਦਸੰਬਰ (ਏਜੰਸੀ)-ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਆਉਣਗੇ | ਇਸ ਤੋਂ ਪਹਿਲਾਂ ਭਾਜਪਾ ਤੇ ਕਾਂਗਰਸ ਵਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਐਗਜ਼ਿਟ ਪੋਲ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਤੇ ਕਾਂਗਰਸ ਸ਼ਾਸਤ ਰਾਜ ਹਿਮਾਚਲ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਨ ਦੇ ਸੰਕੇਤ ਮਿਲ ਰਹੇ ਹਨ, ਹਾਲਾਂਕਿ ਪਿਛਲੀਆਂ ਚੋਣਾਂ 'ਚ ਦੇਖਿਆ ਗਿਆ ਹੈ ਕਿ ਐਗਜ਼ਿਟ ਪੋਲ ਤੇ ਆਖ਼ਰੀ ਨਤੀਜੇ ਕਈ ਵਾਰ ਵੱਖ-ਵੱਖ ਹੁੰਦੇ ਹਨ | ਉੱਧਰ ਕਾਂਗਰਸ ਨੇ ਐਗਜ਼ਿਟ ਪੋਲ ਨਤੀਜਿਆਂ ਨੂੰ ਨਕਾਰਿਆ ਹੈ | ਚੋਣਾਂ ਦੀ ਸਹੀ ਤਸਵੀਰ ਸੋਮਵਾਰ ਨੂੰ ਹੀ ਸਾਫ਼ ਹੋਵੇਗੀ | ਗੁਜਰਾਤ 'ਚ 37 ਥਾਵਾਂ 'ਤੇ ਗਿਣਤੀ ਦਾ ਕੰਮ ਹੋਵੇਗਾ | ਸਾਰੇ ਸਟਰਾਂਗ ਰੂਮਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ | ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ 18 ਦਿਨ ਬਾਅਦ ਸ਼ਿਮਲਾ ਪਹੁੰਚ ਚੁੱਕੇ ਹਨ | ਉਨ੍ਹਾਂ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਨਕਾਰਦੇ ਹੋਏ ਕਿਹਾ ਕਿ ਨਤੀਜੇ ਇਸ ਦੇ ਉਲਟ ਹੋਣਗੇ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਯਕੀਨ ਹੈ ਕਿ ਹਿਮਾਚਲ 'ਚ ਕਾਂਗਰਸ ਸਰਕਾਰ ਦੁਬਾਰਾ ਬਣੇਗੀ ਤੇ ਭਾਜਪਾ ਵਲੋਂ ਕੀਤੇ ਵੱਡੇ ਦਾਅਵੇ ਗਲਤ ਸਾਬਤ ਹੋਣਗੇ | ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਭਾਜਪਾ ਦੀ ਸਰਕਾਰ ਬਣਨ ਨੂੰ ਲੈ ਕੇ ਕਾਫ਼ੀ ਆਸਵੰਦ ਹਨ ਤੇ ਉਨ੍ਹਾਂ ਅਨੁਸਾਰ ਨਤੀਜੇ ਐਗਜ਼ਿਟ ਪੋਲ ਅਨੁਸਾਰ ਹੀ ਆਉਣਗੇ |

ਵਿਦੇਸ਼ ਜਾਣ ਲਈ ਫਾਈਲ ਰੱਦ ਹੋਣ 'ਤੇ ਲੜਕੀ ਨੇ ਕੀਤਾ ਆਤਮਦਾਹ

ਸਰਹਾਲੀ ਕਲਾਂ, 17 ਦਸੰਬਰ (ਅਜੈ ਸਿੰਘ ਹੁੰਦਲ)-ਵਿਦੇਸ਼ ਜਾਣ ਦੀ ਚਾਹਤ ਖ਼ਤਮ ਹੁੰਦੀ ਦੇਖ ਸਰਹਾਲੀ ਪਿੰਡ ਦੀ ਨੌਜਵਾਨ ਲੜਕੀ ਨੇ ਖ਼ੁਦ ਨੂੰ ਅੱਗ ਲਗਾ ਕੇ ਆਤਮਦਾਹ ਕਰ ਲਿਆ | ਪੂਰਨਦੀਪ ਕੌਰ ਪੁੱਤਰੀ ਜਸਵੰਤ ਸਿੰਘ, ਜਿਸ ਨੇ ਬਾਰ੍ਹਵੀਂ ਕਲਾਸ ਪਾਸ ਕਰਨ ਉਪਰੰਤ ਆਈਲੈਟਸ ਪਾਸ ਕਰਕੇ ਵਿਦੇਸ਼ ਜਾਣ ਲਈ ਫ਼ਾਈਲ ਲਾਈ ਸੀ | ਕੁਝ ਦਿਨ ਪਹਿਲਾਂ ਉਸ ਦੀ ਫ਼ਾਈਲ ਰਿਜੈਕਟ ਹੋਣ ਉਪਰੰਤ ਉਹ ਕਾਫ਼ੀ ਨਿਰਾਸ਼ ਰਹਿਣ ਲੱਗੀ | ਅੱਜ ਦੁਪਹਿਰ ਵੇਲੇ ਜਦੋਂ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਨਹੀਂ ਸੀ ਤਾਂ ਪੂਰਨਦੀਪ ਕੌਰ ਨੇ ਖ਼ੁਦ 'ਤੇ ਤੇਲ ਛਿੜਕ ਕੇ ਕੋਠੇ 'ਤੇ ਜਾ ਕੇ ਅੱਗ ਲਾ ਲਈ | ਆਸ-ਪਾਸ ਦੇ ਲੋਕ ਅੱਗ ਬੁਝਾ ਕੇ ਪੂਰਨਦੀਪ ਨੂੰ ਸਰਹਾਲੀ ਹਸਪਤਾਲ ਲੈ ਗਏ, ਜਿਥੇ ਜ਼ਿਆਦਾ ਝੁਲਸੀ ਹੋਣ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਲੜਕੀ ਦੀ ਮਾਂ ਰਾਜਵਿੰਦਰ ਕੌਰ ਦੇ ਬਿਆਨ 'ਤੇ ਥਾਣਾ ਸਰਹਾਲੀ ਨੇ 174 ਦੀ ਕਾਰਵਾਈ ਕਰਦਿਆਂ ਮਿ੍ਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਹੈ |

ਪੋਲਿੰਗ 'ਚ ਧਾਂਦਲੀ ਵਿਰੁੱਧ ਅਕਾਲੀ ਦਲ ਵਲੋਂ ਜ਼ਿਲ੍ਹਾ ਮੈਜਿਸਟੇ੍ਰਟ ਦਫ਼ਤਰ ਸਾਹਮਣੇ ਆਵਾਜਾਈ ਠੱਪ

ਲੋਕ ਸਭਾ 'ਚ ਉਠਾਇਆ ਜਾਵੇਗਾ ਲੋਕਤੰਤਰ ਦੇ ਘਾਣ ਦਾ ਮਾਮਲਾ-ਚੰਦੂਮਾਜਰਾ
ਪਟਿਆਲਾ, 17 ਦਸੰਬਰ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਨਗਰ ਨਿਗਮ ਚੋਣਾਂ 'ਚ ਬਹੁ ਗਿਣਤੀ ਵੋਟ ਕੇਂਦਰ ਤੋਂ ਅਕਾਲੀ ਦਲ ਤੇ ਹੋਰਨਾਂ ਵਿਰੋਧੀ ਉਮੀਦਵਾਰਾਂ ਨੂੰ ਬਾਹਰ ਕੱਢ ਕੇ ਕਥਿਤ ਫ਼ਰਜ਼ੀ ਵੋਟਾਂ ਪਾਉਣ ਦਾ ਦੋਸ਼ ਲਾਉਂਦਿਆਂ ਅੱਜ ਕਰੀਬ 12 ਵਜੇ ਅਕਾਲੀ ਦਲ ਨੇ ਵੋਟਾਂ ਦੇ ਬਾਈਕਾਟ ਦਾ ਐਲਾਨ ਕਰਕੇ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਕੋਲ ਵਾਈ.ਪੀ.ਐਸ ਚੌਕ ਅਤੇ ਬਾਅਦ 'ਚ ਜ਼ਿਲਾ ਮੈਜਿਸਟ੍ਰੇਟ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ | ਇਹ ਸਾਰੀ ਕਾਰਵਾਈ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ 'ਚ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਅਮਿਤ ਨਾਲ ਚੰਦੂਮਾਜਰਾ ਤੇ ਰੱਖੜਾ ਨੇ ਧੱਕਾ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਮਿਲਾਇਆ | ਪਾਰਟੀ ਕਾਰਕੁਨਾਂ ਨੇ ਜ਼ਿਲ੍ਹਾ ਮੈਜਿਸਟੇ੍ਰਟ ਦਾ ਦਫ਼ਤਰ ਘੇਰ ਕੇ ਕਾਫ਼ੀ ਸਮਾਂ ਆਵਾਜਾਈ ਠੱਪ ਰੱਖੀ | ਇਸ ਮੌਕੇ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਇਸ ਸਾਰੇ ਮਾਮਲੇ ਨੂੰ ਲੋਕ ਸਭਾ 'ਚ ਕੰਮ ਰੋਕੂ ਮਤਾ ਲਿਆਂਦਾ ਜਾਵੇਗਾ | ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਲੋਕਤੰਤਰ ਦਾ ਘਾਣ ਕੀਤਾ ਹੈ ਇਹ ਬਹੁਤ ਹੀ ਮਾੜਾ ਹੈ | ਸਾਲ 2002 ਦੇ ਧੱਕੇ ਨੇ
ਮੋਤੀ ਮਹਿਲ ਨੂੰ 10 ਸਾਲ ਸੱਤਾ ਤੋਂ ਬਾਹਰ ਰੱਖਿਆ ਹੈ ਤੇ ਹੁਣ ਮੋਤੀ ਮਹਿਲ ਸਦਾ ਲਈ ਸੱਤਾ ਤੋਂ ਬਾਹਰ ਹੋ ਜਾਵੇਗਾ | ਉਨ੍ਹਾਂ ਆਖਿਆ ਕਿ ਸਿੱਖ ਉਮੀਦਵਾਰਾਂ ਤੇ ਕਾਰਕੁਨਾਂ ਦੀਆਂ ਪੱਗਾਂ ਲਾਹੀਆਂ ਗਈਆਂ ਤੇ ਸਿੱਖੀ ਕਕਾਰਾਂ ਦੀ ਬੇਅਦਬੀ ਕੀਤੀ ਗਈ | ਬੀਬੀਆਂ ਦੀ ਵੀ ਬੇਪਤੀ ਕੀਤੀ | ਉਨ੍ਹਾਂ ਆਖਿਆ ਕਿ ਅਸੀਂ ਇਸ ਚੋਣ ਦਾ ਬਾਈਕਾਟ ਕਰਦੇ ਹਾਂ ਤੇ ਰਾਜ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਮੁੜ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ 'ਚ ਕਰਵਾਈਆਂ ਜਾਣ | ਚੰਦੂਮਾਜਰਾ ਨੇ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਉੱਚ ਅਦਾਲਤ 'ਚ ਜਾਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਜਿਸ ਤਰ੍ਹਾਂ ਲੋਕਤੰਤਰ ਦਾ ਘਾਣ ਹੋਇਆ ਹੈ ਬਹੁਤ ਹੀ ਸ਼ਰਮ ਦੀ ਗੱਲ ਹੈ | ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਖ਼ਮਿਆਜ਼ਾ ਭੁਗਤਣਾ ਪਵੇਗਾ | ਹਲਕਾ ਪਟਿਆਲਾ ਦਿਹਾਤੀ ਦੇ ਮੁੱਖੀ ਸਤਬੀਰ ਸਿੰਘ ਖੱਟੜਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਆਖਿਆ ਕਿ ਕਾਂਗਰਸ ਨੇ ਲੋਕਤੰਤਰ ਦੀਆਂ ਜੋ ਧੱਜੀਆਂ ਉਡਾਈਆਂ ਹਨ ਇਸ ਦਾ ਜਵਾਬ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਜ਼ਰੂਰ ਦੇਣਗੇ | ਪਾਰਟੀ ਦੇ ਬੁਲਾਰੇ ਨਰਦੇਵ ਸਿੰਘ ਆਕੜੀ, ਹਰਵਿੰਦਰ ਸਿੰਘ ਹਰਪਾਲਪੁਰ ਸਾਬਕਾ ਚੇਅਰਮੈਨ, ਸਲਾਹਕਾਰ ਜਸਵਿੰਦਰ ਸਿੰਘ ਚੀਮਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਲਖਬੀਰ ਸਿੰਘ ਲੌਟ, ਹਲਕਾ ਮੁੱਖੀ ਕਬੀਰ ਦਾਸ, ਚੇਅਰਮੈਨ ਜਸਪਾਲ ਸਿੰਘ ਕਲਿਆਣ ਤੇ ਬਲਵਿੰਦਰ ਸਿੰਘ ਬਰਸਟ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਤੇ ਅਜੀਤਪਾਲ ਸਿੰਘ ਕੋਹਲੀ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਸਤਵਿੰਦਰ ਸਿੰਘ ਟੌਹੜਾ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਜੋਹਲਾਂ, ਉਮੀਦਵਾਰਾਂ 'ਚ ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਰਜਿੰਦਰ ਸਿੰਘ ਵਿਰਕ, ਜੋਗਿੰਦਰ ਸਿੰਘ ਛਾਂਗਾ, ਬੀਬੀ ਮਹਿੰਦਰ ਕੌਰ, ਬੀਬੀ ਹਰਸਿਮਰਨ ਕੌਰ, ਰਣਜੀਤ ਸਿੰਘ ਚੰਡੋਕ, ਮਾਲਵਿੰਦਰ ਸਿੰਘ ਝਿੱਲ, ਹਰਬਖ਼ਸ਼ ਚਾਹਲ, ਜਸਵਿੰਦਰਪਾਲ ਸਿੰਘ ਚੱਢਾ, ਜਗਜੀਤ ਸਿੰਘ ਕੋਹਲੀ, ਪ੍ਰੋ: ਬਲਦੇਵ ਸਿੰਘ ਬੱਲੂਆਣਾ, ਬੀਬੀ ਬਲਵਿੰਦਰ ਕੌਰ ਚੀਮਾ, ਗੁਰਦੀਪ ਸਿੰਘ ਵਾਲੀਆ, ਸੁਰਜੀਤ ਸਿੰਘ ਗੜੀ, ਬਲਵਿੰਦਰ ਸਿੰਘ ਕੰਗ, ਸਰਪੰਚ ਅਮਰੀਕ ਸਿੰਘ ਸਿਊਣਾ, ਗੁਰਮੁਖ ਸਿੰਘ, ਸੁਦਾਗਰ ਮੂਸਾ ਖਾਨ, ਭੁਪਿੰਦਰ ਸਿੰਘ ਡਕਾਲਾ, ਇੰਦਰਜੀਤ ਸਿੰਘ ਰੱਖੜਾ ਅਤੇ ਹੋਰ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ |

ਪਾਕਿਸਤਾਨ ਦੇ ਗਿਰਜਾਘਰ 'ਚ ਆਤਮਘਾਤੀ ਹਮਲਾ-9 ਮੌਤਾਂ

ਕਰਾਚੀ/ਇਸਲਾਮਾਬਾਦ, 17 ਦਸੰਬਰ (ਪੀ. ਟੀ. ਆਈ.)-ਅੱਜ ਦੱਖਣੀ ਪੱਛਮੀ ਪਾਕਿਸਤਾਨ ਦੇ ਕੋਇਟਾ ਸ਼ਹਿਰ ਦੇ ਇਕ ਗਿਰਜਾਘਰ ਵਿਚ ਦੁਪਹਿਰ ਦੀ ਪ੍ਰਾਰਥਨਾ ਸਮੇਂ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਵਲੋਂ ਕੀਤੇ ਆਤਮਘਾਤੀ ਹਮਲੇ ਵਿਚ ਘੱਟੋ ਘੱਟ 9 ਵਿਅਕਤੀ ਮਾਰੇ ਗਏ ਅਤੇ ...

ਪੂਰੀ ਖ਼ਬਰ »

ਪਾਕਿ 'ਚ ਸਿੱਖਾਂ 'ਤੇ ਇਸਲਾਮ ਕਬੂੂਲ ਕਰਨ ਲਈ ਦਬਾਅ ਪਾਉਣ 'ਤੇ ਮਾਮਲਾ ਦਰਜ

ਨਵੀਂ ਦਿੱਲੀ, 17 ਦਸੰਬਰ (ਏਜੰਸੀ)- ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ 'ਚ ਇਕ ਸੰਸਥਾ ਦੇ ਨੁਮਾਇੰਦੇ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ 'ਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਇਸਲਾਮ ਧਰਮ ਕਬੂਲ ਕਰਨ ਲਈ ਪਾਇਆ ਜਾ ਰਿਹਾ ਹੈ ...

ਪੂਰੀ ਖ਼ਬਰ »

ਭਾਰਤ 'ਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ-ਭਾਗਵਤ

ਅਗਰਤਲਾ, 17 ਦਸੰਬਰ (ਏਜੰਸੀ)- ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਜਿਹੜਾ ਵੀ ਵਿਅਕਤੀ ਭਾਰਤ ਵਿਚ ਰਹਿੰਦਾ ਹੈ, ਉਹ ਹਿੰਦੂ ਹੈ ਅਤੇ ਹਿੰਦੂਤਵ ਦਾ ਮਤਲਬ ਸਾਰੇ ਭਾਈਚਾਰਿਆਂ ਨੂੰ ਇਕੱਠਾ ਕਰਨਾ ਹੈ | ਉਨ੍ਹਾਂ ਤਿ੍ਪੁਰਾ ਦੀ ਰਾਜਧਾਨੀ ਅਗਰਤਲਾ ਵਿਖੇ ਸਵਾਮੀ ...

ਪੂਰੀ ਖ਼ਬਰ »

ਫਿਲਪਾਈਨ 'ਚ ਤੂਫ਼ਾਨ ਕਾਰਨ 32 ਮੌਤਾਂ

ਮਨੀਲਾ, 17 ਦਸੰਬਰ (ਏਜੰਸੀ)-ਬਿਲਿਰਨ ਦੇ ਮੱਧ ਫਿਲਪਾਈਨ ਟਾਪੂ 'ਤੇ ਕਾਈ-ਤਕ ਨਾਂਅ ਦੇ ਤੂਫ਼ਾਨ ਨਾਲ ਇੱਥੇ ਜ਼ਮੀਨ ਖਿਸਕਣ ਕਾਰਨ 32 ਮੌਤਾਂ ਹੋਣ ਦੀ ਖ਼ਬਰ ਹੈ | ਇਸ ਸਬੰਧੀ ਬਿਲਿਰਨ ਸੂਬਾ ਆਫ਼ਤ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤੂਫ਼ਾਨ ਕਾਰਨ ਸੂਬੇ ਦੇ ਚਾਰ ...

ਪੂਰੀ ਖ਼ਬਰ »

ਮੁਸ਼ੱਰਫ ਨੇ ਲਸ਼ਕਰ ਤੇ ਜਮਾਤ ਉਦ-ਦਾਵਾ ਦੇ ਅੱਤਵਾਦੀਆਂ ਨੂੰ ਕਿਹਾ ਦੇਸ਼ ਭਗਤ

ਕਰਾਚੀ, 17 ਦਸੰਬਰ (ਪੀ. ਟੀ. ਆਈ.)-ਲਸ਼ਕਰੇ ਤਾਇਬਾ ਅਤੇ ਜਮਾਤ ਉਦ-ਦਾਵਾ ਅੱਤਵਾਦੀ ਸੰਗਠਨਾਂ ਦੇਸ਼ ਭਗਤ ਕਹਿਕੇ ਸ਼ਲਾਘਾ ਕਰਦਿਆਂ ਸਾਬਕਾ ਸੈਨਿਕ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਸੁਰੱਖਿਆ ਲਈ ਉਨ੍ਹਾਂ ਨਾਲ ਗੱਠਜੋੜ ਕਰਨ ਲਈ ਤਿਆਰ ਹੈ | ...

ਪੂਰੀ ਖ਼ਬਰ »

ਲੰਡਨ ਤੋਂ ਪਾਕਿ ਪਹੰੁਚੇ ਨਵਾਜ਼ ਸ਼ਰੀਫ

ਇਸਲਾਮਾਬਾਦ, 17 ਦਸੰਬਰ (ਏਜੰਸੀ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਐਤਵਾਰ ਨੂੰ ਲੰਡਨ ਤੋਂ ਪਾਕਿਸਤਾਨ ਪਹੰੁਚ ਗਏ ਹਨ | ਦੁਨੀਆ ਨਿਊਜ਼ ਅਨੁਸਾਰ ਉਹ ...

ਪੂਰੀ ਖ਼ਬਰ »

ਚੋਣ ਕਮਿਸ਼ਨ ਨੇ ਰਾਹੁਲ ਨੂੰ ਜਾਰੀ ਕੀਤਾ ਨੋਟਿਸ ਵਾਪਸ ਲਿਆ

ਨਵੀਂ ਦਿੱਲੀ, 17 ਦਸੰਬਰ (ਏਜੰਸੀ)- ਚੋਣ ਕਮਿਸ਼ਨ ਨੇ ਅੱਜ ਰਾਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਗੁਜਰਾਤ ਚੋਣਾਂ ਦੇ ਅੰਤਿਮ ਪੜਾਅ ਦੀਆਂ ਵੋਟਾਂ ਪੈਣ ਤੋਂ ਪਹਿਲਾਂ ਇੰਟਰਵਿਊ ਦੇਣ 'ਤੇ ਚੋਣ ਜ਼ਾਬਤੇ ਦੇ ਉਲੰਘਣਾ ਕਰਨ 'ਤੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ ਵਾਪਸ ਲੈ ...

ਪੂਰੀ ਖ਼ਬਰ »

ਖੁੰਢ-ਚਰਚਾ

ਵਿਦਿਆ ਵਿਚਾਰੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਤਰ੍ਹਾਂ-ਤਰ੍ਹਾਂ ਦੇ ਤਜ਼ਰਬਿਆਂ 'ਤੇ ਆਧਾਰਿਤ ਹੋਣ ਕਰਕੇ ਇਸ 'ਚ ਤਜ਼ਰਬੇ ਘੱਟ ਹੀ ਸਫਲ ਹੋ ਰਹੇ ਹਨ | ਵਾਰ-ਵਾਰ ਵਿਭਾਗੀ ਤੌਰ 'ਤੇ ਨਵੇਂ-ਨਵੇਂ ਫੈਸਲੇ, ਜਿਨ੍ਹਾਂ 'ਚ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨਾ, ਅਧਿਆਪਕ ਯੋਗਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX