ਤਾਜਾ ਖ਼ਬਰਾਂ


ਭਾਈ ਨਰਿੰਦਰ ਸਿੰਘ ਦਾ ਦਿਹਾਂਤ
. . .  55 minutes ago
ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਾਬਕਾ ਐੱਮ.ਪੀ. ਮਰਹੂਮ ਭਾਈ ਸ਼ਮਿੰਦਰ ਸਿੰਘ ਤੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਵੱਡੇ ਭਰਾ ਭਾਈ ਨਰਿੰਦਰ ਸਿੰਘ ਸਾਬਕਾ ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ. ...
ਗੁਜਰਾਤ ਚੋਣਾਂ : ਵੋਟਿੰਗ ਮਸ਼ੀਨਾਂ ਕੀਤੀਆਂ ਗਈਆਂ ਸੀਲ
. . .  about 2 hours ago
ਅਹਿਮਦਾਬਾਦ, 14 ਦਸੰਬਰ - ਗੁਜਰਾਤ ਵਿਖੇ ਦੂਸਰੇ ਗੇੜ ਤਹਿਤ ਅੱਜ ਹੋਈ ਵੋਟਿੰਗ ਤੋਂ ਬਾਅਦ ਵੋਟਿੰਗ ਮਸ਼ੀਨਾਂ ਸੀਲ ਕਰ ਦਿੱਤੀਆਂ ਗਈਆਂ ਹਨ। ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਘੋਸ਼ਿਤ...
ਗੁਜਰਾਤ ਵਿਧਾਨ ਸਭਾ ਚੋਣਾਂ : ਦੂਸਰੇ ਗੇੜ ਤਹਿਤ ਹੋਈ 68.70 ਫੀਸਦੀ ਵੋਟਿੰਗ
. . .  about 3 hours ago
ਨਰਿੰਦਰ ਬਤਰਾ ਬਣੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 12 ਦਸੰਬਰ - ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਬਤਰਾ ਭਾਰਤੀ ਉਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ ਚੁਣੇ ਗਏ...
ਲਾਪਤਾ 2 ਸਾਲਾਂ ਬੱਚੇ ਦੀ ਲਾਸ਼ ਛੱਪੜ 'ਚੋਂ ਮਿਲੀ
. . .  about 4 hours ago
ਨਕੋਦਰ, 14 ਦਸੰਬਰ - ਨੇੜਲੇ ਪਿੰਡ ਆਲੋਵਾਲ ਵਿਖੇ ਲਾਪਤਾ ਹੋਏ ਬੱਚੇ ਦੀ ਲਾਸ਼ ਪਿੰਡ ਦੇ ਛੱਪੜ 'ਚੋਂ ਮਿਲੀ ਹੈ। ਮ੍ਰਿਤਕ ਬੱਚੇ ਦੀ ਪਛਾਣ ਰੌਨਿਕ ਪੁੱਤਰ ਰੂਪ ਲਾਲ ਵਜੋਂ ਹੋਈ ਹੈ। ਇਸ ਸਬੰਧੀ...
ਗੁਜਰਾਤ ਵਿਧਾਨ ਸਭਾ ਚੋਣਾਂ : ਸ਼ਾਮ 4 ਵਜੇ ਤੱਕ 62.24 ਫੀਸਦੀ ਵੋਟਿੰਗ
. . .  about 4 hours ago
ਅਕਾਲੀ ਦਲ ਵੱਲੋਂ ਚੋਣਾਂ ਦੀ ਤਿਆਰੀ ਸਬੰਧੀ ਵਿਉਂਤਬੰਦੀ
. . .  about 4 hours ago
ਜਲੰਧਰ, 14 ਦਸੰਬਰ - ਕਾਂਗਰਸ ਵੱਲੋਂ ਦਿਨ ਬ ਦਿਨ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਦੇਖਦੇ ਹੋਏ ਨਗਰ ਨਿਗਮ ਚੋਣਾਂ 'ਚ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ...
ਵੀ.ਡੀ.ਐੱਸ ਸਕੀਮ ਤਹਿਤ ਕਿਸਾਨ 15 ਮਾਰਚ ਤੱਕ ਵਧਾ ਸਕਦੇ ਹਨ ਆਪਣੇ ਟਿਊਬਵੈੱਲ ਕੁਨੈਕਸ਼ਨਾਂ ਦਾ ਲੋਡ
. . .  about 4 hours ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਟਿਊਬਵੈੱਲਾਂ ਦੀ ਸਮਰਥਾ (ਲੋਡ) ਵਧਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿ: ਵੱਲੋਂ ਸ਼ੁਰੂ ਕੀਤੀ ਵੀ.ਡੀ.ਐੱਸ ਸਕੀਮ...
ਗੁਜਰਾਤ ਵਿਧਾਨ ਸਭਾ ਚੋਣਾਂ : ਦੂਸਰੇ ਗੇੜ ਤਹਿਤ ਵੋਟਿੰਗ ਦਾ ਕੰਮ ਸਮਾਪਤ
. . .  about 4 hours ago
ਕਾਮਨਵੈਲਥ ਸਕੱਤਰ ਨੇ ਕੀਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ
. . .  about 5 hours ago
ਵਿਰੋਧੀ ਧਿਰ ਦੇ ਆਗੂਆਂ ਦੀ ਹੋਈ ਮੀਟਿੰਗ
. . .  about 5 hours ago
ਆਧਾਰ ਮਾਮਲੇ 'ਚ ਸੁਪਰੀਮ ਕੋਰਟ ਦਾ ਫ਼ੈਸਲਾ ਕੱਲ੍ਹ
. . .  about 5 hours ago
ਨਿਊਜ਼ੀਲੈਂਡ 'ਚ ਪੰਜਾਬ ਨੌਜਵਾਨ ਦੀ ਟਰੱਕ ਹੇਠ ਆਉਣ ਕਾਰਨ ਮੌਤ
. . .  about 6 hours ago
ਕੈਪਟਨ ਨੇ 1500 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਫੂਡ ਪਲਾਂਟ ਦਾ ਕੀਤਾ ਉਦਘਾਟਨ
. . .  about 6 hours ago
ਤੁਫਾਨ ਪ੍ਰਭਾਵਿਤ ਮਛੇਰੇਆਂ ਦੇ ਪਰਿਵਾਰ ਵਾਲਿਆਂ ਨਾਲ ਰਾਹੁਲ ਨੇ ਕੀਤੀ ਮੁਲਾਕਾਤ
. . .  about 7 hours ago
ਕਿਸਾਨ ਨੇ ਗੋਲੀ ਮਾਰ ਕੇ ਕੀਤੀ ਖੁਦਕਸ਼ੀ
. . .  about 7 hours ago
ਜਗੀਰ ਕੌਰ ਅਕਾਲੀ ਦਲ ਦੀ ਹਨੀਪ੍ਰੀਤ, ਕੈਪਟਨ ਹਾਰਿਆ ਰਜਵਾੜਾ - ਸੁਖਪਾਲ ਖਹਿਰਾ
. . .  about 8 hours ago
ਗੁਜਰਾਤ ਚੋਣਾਂ : ਸੀਨੀਅਰ ਭਾਜਪਾ ਲੀਡਰ ਤੇ ਸੰਸਦ ਮੈਂਬਰ ਐਲ.ਕੇ.ਅਡਵਾਨੀ ਨੇ ਜਾਮਾਲਪੁਰ ਖਾਦੀਆ 'ਚ ਪਾਈ ਵੋਟ
. . .  about 8 hours ago
ਲੱਗਦੈ ਚੋਣ ਕਮਿਸ਼ਨ ਮੋਦੀ ਦੇ ਦਬਾਅ ਹੇਠ ਕੰਮ ਕਰ ਰਿਹੈ - ਕਾਂਗਰਸ
. . .  about 8 hours ago
ਗੁਜਰਾਤ ਚੋਣਾਂ : 12 ਵਜੇ ਤੱਕ 39 ਫੀਸਦੀ ਵੋਟਿੰਗ
. . .  about 9 hours ago
ਨਕਲੀ ਨੰਬਰ ਲੱਗੇ ਟਰੱਕ ਤੋਂ ਕਾਬੂ ਕੀਤੇ ਵਿਅਕਤੀ ਤੋਂ ਹੈਰੋਇਨ ਤੇ ਹਥਿਆਰ ਬਰਾਮਦ
. . .  about 9 hours ago
ਗੁਜਰਾਤ ਚੋਣਾਂ : ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
. . .  about 10 hours ago
ਗੁਜਰਾਤ ਵਿਧਾਨ ਸਭਾ ਚੋਣਾਂ : 11 ਵਜੇ ਤੱਕ 19 ਫੀਸਦੀ ਵੋਟਿੰਗ
. . .  about 10 hours ago
ਸੂਬੇ 'ਚ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਜਾਵੇ - ਪ੍ਰਭਾਤ ਝਾਅ, ਭਾਜਪਾ ਇੰਚਾਰਜ ਪੰਜਾਬ
. . .  about 10 hours ago
ਨਕਸਲੀਆਂ ਦੇ ਇਕ ਗਰੁੱਪ ਦੇ ਅੱਠ ਮੈਂਬਰ ਮੁੱਠਭੇੜ 'ਚ ਢੇਰ
. . .  about 11 hours ago
ਵਿਤ ਮੰਤਰੀ ਨੇ ਪਾਈ ਵੋਟ
. . .  about 11 hours ago
ਮੈਚ ਫਿਕਸਰਾਂ ਦਾ ਪਤਾ ਲਗਾਉਣ ਦਾ ਮਸ਼ਹੂਰ ਅਖ਼ਬਾਰ ਨੇ ਕੀਤਾ ਦਾਅਵਾ
. . .  about 11 hours ago
ਸ਼੍ਰੋਮਣੀ ਅਕਾਲੀ ਦਲ ਅੱਜ ਮਨਾ ਰਿਹੈ 97ਵਾਂ ਸਥਾਪਨਾ ਦਿਵਸ
. . .  about 11 hours ago
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਈ ਵੋਟ
. . .  about 12 hours ago
ਆਈ.ਐਨ.ਐਸ. ਕਲਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਕੀਤਾ ਸਮਰਪਿਤ
. . .  about 12 hours ago
ਗੁਜਰਾਤ ਚੋਣਾਂ : ਮੋਦੀ ਦੀ ਮਾਤਾ ਨੇ ਪਾਈ ਵੋਟ
. . .  about 13 hours ago
ਉੱਘੇ ਅਦਾਕਾਰ ਨੀਰਜ ਵੋਹਰਾ ਦਾ ਹੋਇਆ ਦਿਹਾਂਤ
. . .  about 13 hours ago
ਸ਼ਾਹਿਦ ਕਪੂਰ ਬਣੇ ਸਭ ਤੋਂ 'ਆਕਰਸ਼ਿਕ ਏਸ਼ੀਆਈ ਸ਼ਖ਼ਸ'
. . .  about 13 hours ago
ਗੁਜਰਾਤ ਵਿਧਾਨ ਸਭਾ ਚੋਣਾਂ : 93 ਸੀਟਾਂ ਲਈ ਦੂਸਰੇ ਗੇੜ ਤਹਿਤ ਵੋਟਿੰਗ ਸ਼ੁਰੂ
. . .  about 14 hours ago
ਭਾਰਤ ਸ੍ਰੀਲੰਕਾ ਦੂਸਰਾ ਇਕ ਦਿਨਾਂ ਮੈਚ : ਸ੍ਰੀਲੰਕਾ 'ਤੇ ਭਾਰਤ ਦੀ ਸ਼ਾਨਦਾਰ ਜਿੱਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਮੱਘਰ ਸੰਮਤ 549
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ
  •     Confirm Target Language  

ਪਹਿਲਾ ਸਫ਼ਾ



ਬੈਂਕਾਂ ਵਿਚ ਲੋਕਾਂ ਦਾ ਪੈਸਾ ਸੁਰੱਖਿਅਤ-ਮੋਦੀ

ਯੂ.ਪੀ.ਏ. ਸਰਕਾਰ ਨੇ ਉਦਯੋਗਪਤੀਆਂ ਨੂੰ ਕਰਜ਼ੇ ਦੇ ਕੇ ਬੈਂਕਾਂ ਦੀ ਦੁਰਦਸ਼ਾ ਕੀਤੀ
ਐਨ. ਪੀ. ਏ. ਦਾ ਬੋਝ ਪਿਛਲੀ ਸਰਕਾਰ ਦਾ ਸਭ ਤੋਂ ਵੱਡਾ ਘੁਟਾਲਾ
ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਬੈਂਕਾਂ ਦੀ ਐਨ. ਪੀ. ਏ. (ਗੈਰ ਅਨੁਕੂਲ ਸੰਪਤੀ) ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ਅਤੇ ਉਦਯੋਗਿਕ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ | ਉਦਯੋਗਿਕ ਸੰਗਠਨ ਫਿਕੀ ਦੇ ਮੰਚ ਤੋਂ ਹੀ ਉਦਯੋਗਪਤੀਆਂ ਅਤੇ ਪਿਛਲੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਸਰਕਾਰ 'ਚ ਬੈਠੇ ਕੁਝ ਲੋਕਾਂ ਵਲੋਂ ਬੈਂਕਾਂ 'ਤੇ ਦਬਾਅ ਪਾ ਕੇ ਕੁਝ ਵਿਸ਼ੇਸ਼ ਉਦਯੋਗਪਤੀਆਂ ਨੂੰ ਕਰਜ਼ਾ ਦਿਵਾਇਆ ਜਾ ਰਿਹਾ ਸੀ ਤਾਂ ਫਿੱਕੀ ਵਰਗੀਆਂ ਸੰਸਥਾਵਾਂ ਕੀ ਕਰ ਰਹੀਆਂ ਸਨ? ਫਿੱਕੀ ਦੀ 90ਵੀਂ ਮਹਾਸਭਾ ਨੂੰ ਸੰਬੋਧਨ ਕਰਦਿਆ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਵਿਗਿਆਨ ਭਵਨ 'ਚ ਕਿਹਾ ਕਿ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਦੌਰਾਨ ਕੁਝ ਵੱਡੇ ਉਦਯੋਗਪਤੀਆਂ ਨੂੰ ਲੱਖਾਂ-ਕਰੋੜਾਂ ਰੁਪਏ ਦੇ ਕਰਜ਼ੇ ਦਿੱਤੇ ਗਏ | ਬੈਂਕਾਂ 'ਤੇ ਦਬਾਅ ਪਾ ਕੇ ਪੈਸੇ ਦਿਵਾਏ ਗਏ | ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਜਾਣਕਾਰੀ ਨਹੀਂ ਹੈ ਕਿ ਪਿਛਲੀ ਸਰਕਾਰ ਦੀਆਂ ਨੀਤੀਆਂ ਨੇ ਜਿਸ ਤਰ੍ਹਾਂ ਬੈਂਕਾਂ ਦੀ ਦੁਰਦਸ਼ਾ ਕੀਤੀ, ਉਸ 'ਤੇ ਫਿੱਕੀ ਨੇ ਕੋਈ ਸਰਵੇਖਣ ਕਰਵਾਇਆ ਹੈ ਜਾਂ ਨਹੀਂ? ਅੱਜਕਲ ਐਨ. ਪੀ. ਏ. ਦਾ ਜੋ ਰੌਲਾ ਪੈ ਰਿਹਾ ਹੈ ਉਹ ਪਿਛਲੀ ਸਰਕਾਰ 'ਚ ਬੈਠੇ ਅਰਥ ਸ਼ਾਸਤਰੀਆਂ ਵਲੋਂ ਇਸ ਸਰਕਾਰ ਨੂੰ ਦਿੱਤਾ ਸਭ ਤੋਂ ਵੱਡਾ ਬੋਝ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਿੰਗ ਪ੍ਰਣਾਲੀ ਦੀ ਇਸ ਮਾੜੀ ਹਾਲਤ ਨੂੰ ਠੀਕ ਕਰਨ ਲਈ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ | ਇਸ ਮੌਕੇ ਪ੍ਰਧਾਨ ਮੰਤਰੀ ਨੇ ਐਫ. ਆਰ. ਡੀ. ਆਈ. (ਵਿੱਤੀ ਸੰਕਲਪ ਅਤੇ ਜਮ੍ਹਾਂ ਬੀਮਾ) ਬਿੱਲ 2017 ਸਬੰਧੀ ਲੋਕਾਂ ਨੂੰ ਭਰੋਸਾ ਦਿੱਤਾ ਕਿ ਬੈਂਕਾਂ 'ਚ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ | ਉਨ੍ਹਾਂ ਕਿਹਾ ਕਿ ਇਸ ਬਿੱਲ ਸਬੰਧੀ ਅਫ਼ਵਾਹਾਂ ਫੈਲਾਈਆ ਜਾ ਰਹੀਆਂ ਹਨ | ਇਸ ਬਿਲ 'ਚ ਇਹ ਵਿਵਸਥਾ ਹੈ ਕਿ ਜੇਕਰ ਕੋਈ ਵਿੱਤੀ ਕੰਪਨੀ (ਬੈਂਕ ਜਾਂ ਬੈਂਕਿੰਗ ਵਿੱਤੀ ਕੰਪਨੀ) ਡੁੱਬਦੀ ਹੈ ਤਾਂ ਉਸ ਸਥਿਤੀ 'ਚ ਉਹ ਰਾਹਤ ਲਈ ਜਮ੍ਹਾਂ ਕਰਤਾਵਾਂ ਦੇ ਪੈਸੇ ਦੀ ਵਰਤੋਂ ਕਰ ਸਕਦੀ ਹੈ | ਉੁਸ ਸਥਿਤੀ 'ਚ ਜਾਂ ਤਾਂ ਬੈਂਕਾਂ ਨੂੰ ਦੇਣਦਾਰੀ ਤੋਂ ਮੁਕਤ ਕਰ ਦਿੱਤਾ ਜਾਵੇਗਾ ਜਾਂ ਜਮ੍ਹਾਂ ਕਰਤਾਵਾਂ ਦੇ ਪੈਸੇ ਦੀ ਵਰਤੋਂ ਇਕਵਿਟੀ ਦੇ ਰੂਪ 'ਚ ਰਾਹਤ ਲਈ ਕੀਤੀ ਜਾਵੇਗੀ | ਇਸ ਬਿੱਲ 'ਚ ਘੱਟੋ ਘੱਟ ਬੀਮਾ ਰਾਸ਼ੀ ਦੀ ਵੀ ਵਿਵਸਥਾ ਹੈ |
ਬੈਂਕਾਂ ਦਾ ਹਿੱਤ ਸੁਰੱਖਿਅਤ ਹੋਵੇਗਾ, ਗਾਹਕਾਂ ਦਾ ਹਿੱਤ ਸੁਰੱਖਿਅਤ ਹੋਵੇਗਾ ਤਾਂ ਹੀ ਦੇਸ਼ ਦਾ ਹਿੱਤ ਵੀ ਸੁਰੱਖਿਅਤ ਰਹੇਗਾ | ਬੈਂਕਾਂ 'ਤੇ ਐਨ. ਪੀ. ਏ. ਦੇ ਬੋਝ ਨੂੰ ਘੁਟਾਲਾ ਕਰਾਰ ਦਿੰਦਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਿਛਲੀ ਸਰਕਾਰ ਦਾ ਸਭ ਤੋਂ ਵੱਡਾ ਘੁਟਾਲਾ ਸੀ, ਜੋ ਰਾਸ਼ਟਰ ਮੰਡਲ ਖੇਡਾਂ, 2 ਜੀ ਅਤੇ ਕੋਲਾ ਘੁਟਾਲੇ ਤੋਂ ਕਿਤੇ ਵੱਡਾ ਸੀ | ਉਨ੍ਹਾਂ ਕਿਹਾ ਕਿ ਪਿਛਲੇ 60 ਸਾਲਾਂ ਦੌਰਾਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆ ਪਈਆਂ | ਉਨ੍ਹਾਂ ਨੂੰ ਆਪਣੇ ਛੋਟੇ-ਵੱਡੇ ਕੰਮ ਕਰਵਾਉਣ ਲਈ ਦਰ-ਦਰ ਭਟਕਨਾ ਪੈਂਦਾ ਸੀ | ਆਮ ਆਦਮੀ ਨੂੰ ਇਸ ਤੋਂ ਰਾਹਤ ਦਿਵਾਉਣ ਲਈ ਸਾਡੀ ਸਰਕਾਰ ਕੰਮ ਕਰ ਰਹੀ ਹੈ | ਅਸੀਂ ਇਕ ਪਾਰਦਰਸ਼ੀ ਮਾਹੌਲ ਤਿਆਰ ਕਰ ਰਹੇ ਹਾਂ | ਸਾਡੀ ਸਰਕਾਰ ਇਸ ਟੀਚੇ 'ਤੇ ਕੰਮ ਕਰ ਰਹੀ ਹੈ ਕਿ 2022 ਤੱਕ ਦੇਸ਼ ਦੇ ਗ਼ਰੀਬਾਂ ਕੋਲ ਆਪਣਾ ਘਰ ਹੋਵੇ | ਇਸ ਲਈ ਲੱਖਾਂ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ |

ਗੁਜਰਾਤ 'ਚ ਦੂਜੇ ਪੜਾਅ ਦੀਆਂ ਵੋਟਾਂ ਅੱਜ

ਗਾਂਧੀਨਗਰ, 13 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਸਰੇ ਅਤੇ ਆਖ਼ਰੀ ਪੜਾਅ ਤਹਿਤ ਵੀਰਵਾਰ ਨੂੰ ਸੂਬੇ ਦੇ ਉੱਤਰ ਅਤੇ ਮੱਧਵਰਤੀ ਖੇਤਰ ਦੇ 14 ਜ਼ਿਲਿ੍ਹਆਂ ਦੀਆਂ 93 ਸੀਟਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਈਆ ਜਾਣਗੀਆਂ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਅਹਿਮਦਾਬਾਦ ਦੇ ਰਾਣਿਪ ਖੇਤਰ 'ਚ ਨਿਸ਼ਾਨ ਵਿਦਿਆਲਿਆ ਪੋਲਿੰਗ ਬੂਥ 'ਤੇ ਵੋਟ ਪਾਉਣਗੇ ਜਦੋਂਕਿ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸ਼ਾਹਪੁਰ ਦੇ ਹਿੰਦੀ ਵਿਦਿਆਲਿਆ, ਵਿੱਤ ਮੰਤਰੀ ਅਰੁਣ ਜੇਤਲੀ ਵੇਜਲਪੁਰ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਰਾਇਣ ਪੁਰ 'ਚ ਆਪਣੀ ਵੋਟ ਪਾਉਣਗੇ | ਜਿਨ੍ਹਾਂ ਸੀਟਾਂ 'ਤੇ ਕੱਲ੍ਹ ਵੋਟਿੰਗ ਹੋਵੇਗੀ ਉਨ੍ਹਾਂ 'ਚੋਂ 2012 ਦੀਆਂ ਪਿਛਲੀਆਂ ਚੋਣਾਂ 'ਚ ਸੱਤਾਧਾਰੀ ਭਾਜਪਾ ਨੇ 52, ਕਾਂਗਰਸ ਨੇ 39 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਆਜ਼ਾਦ ਉਮੀਦਵਾਰ ਨੇ 1-1 ਸੀਟ ਜਿੱਤੀ ਸੀ | ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਬੀ. ਬੀ. ਸਵੇਨ ਨੇ ਦੱਸਿਆ ਕਿ ਦੂਸਰੇ ਪੜਾਅ ਲਈ ਚੋਣ ਅਮਲੇ ਦੇ ਕਰੀਬ
2 ਲੱਖ ਮੁਲਾਜ਼ਮ ਅਤੇ ਇਕ ਲੱਖ ਤੋਂ ਵੱਧ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ | ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 5 ਵਜੇ ਤੱਕ ਪੋਲਿੰਗ ਹੋਵੇਗੀ | ਇਸ ਦੌਰਾਨ ਵੀ ਪੂਰੀ ਤਰ੍ਹਾਂ ਵੀ. ਵੀ. ਪੈਟ ਨਾਲ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ | ਦੂਸਰੇ ਪੜਾਅ 'ਚ ਉੱਪ ਮੁੱਖ ਮੰਤਰੀ ਨਿਤਿਨ ਪਟੇਲ (ਮਹੇਸਾਣਾ), ਮੰਤਰੀ ਭੁਪਿੰਦਰ ਚੂੜਾਸਮਾ (ਧੋਲਕਾ), ਮੰਤਰੀ ਸ਼ੰਕਰ ਚੌਧਰੀ (ਵਾਵ), ਕਾਂਗਰਸ ਦੇ ਅਲਪੇਸ਼ ਪਟੇਲ (ਰਾਧਨਪੁਰ) ਸਮੇਤ ਕੁੱਲ 851 ਉਮੀਦਵਾਰ ਚੋਣ ਮੈਦਾਨ 'ਚ ਹਨ | ਜਿੰਨ੍ਹਾਂ 'ਚ 69 ਔਰਤ ਉਮੀਦਵਾਰ ਹਨ | ਭਾਜਪਾ ਨੇ 93, ਕਾਂਗਰਸ ਨੇ 91, ਰਾਕਪਾ ਨੇ 28, ਬਸਪਾ ਨੇ 75, ਆਮ ਆਦਮੀ ਪਾਰਟੀ ਨੇ 8, ਸ਼ਿਵ ਸੈਨਾ ਨੇ 17, ਜਨਤਾ ਦਲ ਯੂ ਨੇ 14 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ | ਇਸ ਤੋਂ ਇਲਾਵਾ 350 ਆਜ਼ਾਦ ਉਮੀਦਵਾਰ ਅਤੇ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਦੇ 170 ਉਮੀਦਵਾਰ ਵੀ ਮੈਦਾਨ 'ਚ ਹਨ |

ਡੇਰਾ ਮੁਖੀ ਨੂੰ ਪੰਚਕੂਲਾ ਅਦਾਲਤ ਕੰਪਲੈਕਸ ਤੋਂ ਫ਼ਰਾਰ ਕਰਵਾਉਣ ਦੀ ਸੀ ਯੋਜਨਾ

ਪ੍ਰਸ਼ਾਸਨ ਦਾ ਧਿਆਨ ਹਟਾਉਣ ਲਈ ਪੰਚਕੂਲਾ 'ਚ ਕਰਵਾਈ ਸੀ ਭੰਨ੍ਹਤੋੜ
ਰਾਮ ਸਿੰਘ ਬਰਾੜ

ਚੰਡੀਗੜ੍ਹ, 13 ਦਸੰਬਰ-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੇ ਪੁਲਿਸ ਸਾਹਮਣੇ ਜਾਂਚ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ | ਹਨੀਪ੍ਰੀਤ ਿਖ਼ਲਾਫ਼ ਦਾਇਰ ਕੀਤੇ ਦੋਸ਼ ਪੱਤਰ 'ਚ ਉਸ ਦੇ ਕਬੂਲਨਾਮੇ ਦਾ ਵੀ ਜ਼ਿਕਰ ਹੈ ਜਿਸ 'ਚ ਹਨੀਪ੍ਰੀਤ ਨੇ ਮੰਨਿਆ ਹੈ ਕਿ ਡੇਰਾ ਮੁਖੀ ਨੂੰ ਅਦਾਲਤ ਕੰਪਲੈਕਸ ਪੰਚਕੂਲਾ ਤੋਂ ਹੀ ਪੁਲਿਸ ਹਿਰਾਸਤ 'ਚੋਂ ਫ਼ਰਾਰ ਕਰਵਾਉਣ ਤੇ ਜ਼ਰੂਰਤ ਪੈਣ 'ਤੇ ਸਰਕਾਰ ਦਾ ਤਖ਼ਤਾ ਪਲਟ ਕਰਨ ਦੀ ਵੀ ਯੋਜਨਾ ਸੀ | ਹਨੀਪ੍ਰੀਤ ਨੇ ਮੰਨਿਆ ਕਿ ਡੇਰਾ ਮੁਖੀ ਿਖ਼ਲਾਫ਼ ਫ਼ੈਸਲਾ ਆਉਣ ਦੀ ਸੂਰਤ 'ਚ ਰਾਮ ਰਹੀਮ ਨੂੰ ਅਦਾਲਤ ਕੰਪਲੈਕਸ ਪੰਚਕੂਲਾ 'ਚੋਂ ਭਜਾਉਣ ਦੀ ਜ਼ਿੰਮੇਵਾਰੀ ਰਾਕੇਸ਼ ਕੁਮਾਰ, ਡਰਾਈਵਰ ਫ਼ੂਲ ਸਿੰਘ, ਪ੍ਰਾਈਵੇਟ ਪੀ. ਐਸ. ਓ. ਪ੍ਰੀਤਮ ਸਿੰਘ ਤੇ ਪੰਜਾਬ ਪੁਲਿਸ ਦੇ ਪੀ.ਐਸ.ਓ. ਕਰਮਜੀਤ ਦੀ ਲਾਈ ਗਈ ਸੀ | ਹਨੀਪ੍ਰੀਤ ਨੇ ਜਾਂਚ 'ਚ ਦੱਸਿਆ ਕਿ 25 ਅਗਸਤ ਨੂੰ ਡੇਰਾ ਮੁਖੀ ਿਖ਼ਲਾਫ਼ ਸਾਧਵੀ ਮਾਮਲੇ 'ਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ 17 ਅਗਸਤ ਨੂੰ ਡੇਰੇ ਦੇ ਅਧਿਕਾਰੀਆਂ ਤੇ ਜ਼ਿੰਮੇਵਾਰ ਲੋਕਾਂ ਨਾਲ ਉਸ ਨੇ ਅਤੇ ਅਦਿੱਤਿਆ ਇੰਸਾਂ ਨੇ ਇਕ ਮੀਟਿੰਗ ਕਰ ਉਸ ਵਿਚ ਇਹ ਯੋਜਨਾ ਬਣਾਈ ਸੀ | ਇਸ ਮੀਟਿੰਗ 'ਚ ਮੇਰੇ (ਹਨੀਪ੍ਰੀਤ) ਅਤੇ ਅਦਿੱਤਿਆ ਤੋਂ ਇਲਾਵਾ ਦਿਲਾਵਰ ਸਿੰਘ ਉਰਫ਼ ਦਿਲਾਵਰ ਇੰਸਾਂ, ਪਵਨ ਇੰਸਾਂ, ਮਹਿੰਦਰ ਸਿੰਘ, ਗੋਵਿੰਦ, ਜਸਬੀਰ ਸਿੰਘ, ਗੋਪਾਲ, ਸੁਰਿੰਦਰ, ਰਾਕੇਸ਼ ਇੰਸਾਂ ਪੀ.ਏ., ਰਾਮ ਸਿੰਘ ਚੇਅਰਮੈਨ, ਅਰਸ਼ ਅਰੋੜਾ ਆਈ.ਟੀ. ਵਿੰਗ, ਬਲਰਾਜ ਸਿੰਘ ਅਤੇ ਦਾਨ ਸਿੰਘ ਵਗੈਰਾ ਡੇਰੇ ਦੇ ਅਹੁਦੇਦਾਰ ਤੇ ਜ਼ਿੰਮੇਵਾਰ ਲੋਕ ਸ਼ਾਮਿਲ ਸਨ | ਉਸ ਮੀਟਿੰਗ 'ਚ ਇਹ ਯੋਜਨਾ ਬਣਾਈ ਗਈ ਸੀ ਕਿ ਫ਼ੈਸਲਾ ਡੇਰਾ ਮੁਖੀ ਦੇ ਹੱਕ 'ਚ ਕਰਵਾਉਣ ਦੀ ਨੀਯਤ ਨਾਲ ਸਰਕਾਰ ਤੇ ਨਿਆਂਪਾਲਿਕਾ 'ਤੇ ਦਬਾਅ ਬਣਾਉਣ ਲਈ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੰਜਾਬ ਆਦਿ ਤੋਂ ਸੰਗਤ ਪੱਥਰਾਂ ਤੇ ਪੈਟਰੋਲ ਨਾਲ ਪੰਚਕੂਲਾ 'ਚ ਇਕੱਠੀ ਕੀਤੀ ਜਾਵੇਗੀ | ਜੇਕਰ ਫਿਰ ਵੀ ਫ਼ੈਸਲਾ ਡੇਰਾ ਮੁਖੀ ਦੇ ਵਿਰੁੱਧ ਆਉਂਦਾ ਹੈ ਤਾਂ ਪੰਚਕੂਲਾ ਤੇ ਹਰ ਥਾਵਾਂ 'ਤੇ ਇਕੱਠੇ ਲੋਕਾਂ ਨੂੰ ਉਤਸ਼ਾਹਿਤ ਕਰਕੇ ਭੰਨ੍ਹਤੋੜ ਕਰਵਾਈ ਜਾਵੇਗੀ, ਜਿਸ 'ਚ ਪ੍ਰਸ਼ਾਸਨ ਦਾ ਪੂਰਾ ਧਿਆਨ ਇੱਧਰ ਲੱਗ ਜਾਵੇਗਾ ਅਤੇ ਡੇਰਾ ਮੁਖੀ ਨੂੰ ਅਦਾਲਤ ਕੰਪਲੈਕਸ ਪੰਚਕੂਲਾ 'ਚੋਂ ਪੁਲਿਸ ਹਿਰਾਸਤ ਤੋਂ ਫ਼ਰਾਰ ਕਰਵਾ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਚਮਕੌਰ ਸਿੰਘ ਦੀ ਡਿਊਟੀ ਪੰਚਕੂਲਾ ਦੇ ਆਸ-ਪਾਸ ਦਾ ਰਹਿਣ ਵਾਲਾ ਹੋਣ ਕਾਰਨ ਸੰਗਤ ਇਕੱਠੀ ਕਰਵਾਉਣ ਤੇ ਅੱਗ ਲਾਉਣ ਤੇ ਭੰਨ੍ਹਤੋੜ ਕਰਵਾਉਣ ਲਈ ਜਗ੍ਹਾ ਦੇਖਣ ਲਈ ਲਾਈ ਗਈ ਸੀ | ਹਨੀਪ੍ਰੀਤ ਨੇ ਇਹ ਵੀ ਦੱਸਿਆ ਕਿ ਮੀਟਿੰਗ 'ਚ ਇਹ ਯੋਜਨਾ ਬਣਾਉਣ ਤੋਂ ਬਾਅਦ ਇਸ ਨੂੰ ਪੂਰਾ ਕਰਨ ਲਈ ਮੀਟਿੰਗ 'ਚ ਸ਼ਾਮਿਲ
ਸਾਰੇ ਵਿਅਕਤੀਆਂ ਨੇ ਆਪਣੀ-ਆਪਣੀ ਸਹਿਮਤੀ ਦਿੱਤੀ ਸੀ | ਸੁਖਦੀਪ ਕੌਰ ਜੋ ਕਿ ਡੇਰੇ 'ਚ ਰਹਿੰਦੀ ਸੀ ਤੇ ਮੇਰੀ ਮਹਿਲਾ ਸੇਵਾਦਾਰ ਤੇ ਡਰਾਈਵਰ ਸੀ ਨੂੰ 17 ਅਗਸਤ ਦੀ ਮੀਟਿੰਗ 'ਚ ਬਣਾਈ ਯੋਜਨਾ ਬਾਰੇ 'ਚ ਦੱਸਿਆ ਗਿਆ ਸੀ | ਹਨੀਪ੍ਰੀਤ ਨੇ ਦੱਸਿਆ ਕਿ ਮੈਂ ਵਕੀਲ ਦੇ ਕਹਿਣ 'ਤੇ ਜਨਤਾ ਦੀ ਹਮਦਰਦੀ ਪ੍ਰਾਪਤ ਕਰਨ ਤੇ ਸੰਗਤ ਨੂੰ ਦੁਬਾਰਾ ਡੇਰੇ ਨਾਲ ਜੋੜਨ ਦੀ ਨੀਯਤ ਨਾਲ ਭਾਵੁਕ ਹੋ ਕੇ ਅਦਾਕਾਰੀ ਕਰਦੇ ਹੋਏ ਇਕ ਵੀਡੀਓ ਵਾਇਰਲ ਕੀਤਾ ਸੀ | ਉਹ ਵੀਡੀਓ ਬਠਿੰਡਾ 'ਚ ਸੁਖਦੀਪ ਦੇ ਘਰ ਬਣਾਈ ਗਈ ਸੀ | 25 ਅਗਸਤ ਤੋਂ ਬਾਅਦ ਮੈਂ ਆਪਣੇ ਸਾਥੀਆਂ ਅਦਿੱਤਿਆ ਇੰਸਾਂ, ਪਵਨ ਇੰਸਾਂ, ਨਵੀਨ ਨਾਗਪਾਲ ਉਰਫ਼ ਗੋਬੀ ਰਾਮ ਦੇ ਨਾਲ ਬਰਨਵਾ ਯੂ.ਪੀ. ਚਚਿਯਾਨਗਰੀ, ਚੰਬਲ ਹਿਮਾਚਲ ਪ੍ਰਦੇਸ਼ ਕੋਟਾ ਰਾਜਸਥਾਨ ਅਤੇ ਮੁਕਤਸਰ ਪੰਜਾਬ ਵਿਚ ਵੱਖ-ਵੱਖ ਟਿਕਾਣਿਆਂ 'ਤੇ ਲੁੱਕ ਕੇ ਰਹੀ ਸੀ | ਹਨੀਪ੍ਰੀਤ ਨੇ ਡੇਰੇ ਨਾਲ ਜੁੜਨ, ਡੇਰਾ ਮੁਖੀ ਦੇ ਸੰਪਰਕ 'ਚ ਆਉਣ ਤੇ ਨੇੜਤਾ ਵਧਣ ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਇਹ ਵੀ ਮੰਨਿਆ ਕਿ ਡੇਰੇ 'ਚ ਰਾਮ ਰਹੀਮ ਤੋਂ ਬਾਅਦ ਮੇਰਾ (ਹਨੀਪ੍ਰੀਤ) ਹੀ ਹੁਕਮ ਚਲਦਾ ਸੀ |
ਮਾਂ ਦਾ ਪਿੱਠ ਦਰਦ ਦੂਰ ਹੋਇਆ ਤਾਂ ਮੈਂ ਵੀ ਡੇਰੇ ਨਾਲ ਜੁੜ ਗਈ
ਹਨੀਪ੍ਰੀਤ ਨੇ ਆਪਣਾ ਨਾਂਅ ਹਨੀਪ੍ਰੀਤ ਉਰਫ਼ ਪਿ੍ਯੰਕਾ ਤਨੇਜਾ ਨਿਵਾਸੀ ਮਕਾਨ ਨੰ: ਏ-23, ਸ਼ਾਹ ਸਤਨਾਮ ਜੀ ਨਗਰ ਦੱਸਦੇ ਹੋਏ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਵਲੋਂ ਡੇਰੇ ਤੋਂ ਨਾਮ ਦਾਨ ਲੈਣ ਕਾਰਨ ਮੇਰੀ ਮਾਤਾ ਜੀ ਦਾ ਪਿੱਠ ਦਰਦ ਜੋ ਕਿ ਗੰਭੀਰ ਬਿਮਾਰੀ ਬਿਨਾਂ ਆਪ੍ਰੇਸ਼ਨ ਤੇ ਦਵਾਈ ਦੇ ਡੇਰੇ 'ਚ ਰਾਮ ਰਹੀਮ ਦੇ ਅਸ਼ੀਰਵਾਦ ਨਾਲ ਠੀਕ ਹੋਣ ਕਾਰਨ ਮੈਂ ਵੀ ਰਾਮ ਰਹੀਮ ਤੋਂ ਨਾਮ ਦਾਨ ਲੈ ਲਿਆ ਸੀ | ਇਸ ਤੋਂ ਇਲਾਵਾ ਹਨੀਪ੍ਰੀਤ ਨੇ 17 ਅਗਸਤ ਨੂੰ 25 ਅਗਸਤ ਲਈ ਤਿਆਰ ਕੀਤੀ ਯੋਜਨਾ ਤੇ ਉਸ ਬੈਠਕ 'ਚ ਸ਼ਾਮਿਲ ਲੋਕਾਂ ਤੇ ਡੇਰਾ ਮੁਖੀ ਨੂੰ ਭਜਾਉਣ ਲਈ ਜਿਨ੍ਹਾਂ ਲੋਕਾਂ ਦੀ ਡਿਊਟੀ ਲਾਈ ਸੀ ਤੇ ਹਿੰਸਾ ਤੇ ਭੰਨ੍ਹਤੋੜ ਲਈ ਡੇਰੇ ਤੋਂ ਸਵਾ ਕਰੋੜ ਰੁਪਏ ਨਕਦੀ ਭੇਜੇ ਜਾਣ ਸਮੇਤ ਹੋਰ ਅਹਿਮ ਗੱਲਾਂ ਦਾ ਵੀ ਖੁੱਲ੍ਹ ਕੇ ਖ਼ੁਲਾਸਾ ਕੀਤਾ ਹੈ |
ਡੇਰਾ ਮੁਖੀ ਤੋਂ ਦਿਖਾਵੇ ਲਈ ਕਰਵਾਈ ਸੰਗਤ ਨੂੰ ਵਾਪਸੀ ਦੀ ਅਪੀਲ
ਅਸੀਂ ਡੇਰਾ ਮੁਖੀ ਤੋਂ ਸੰਗਤ ਨੂੰ ਵਾਪਸ ਜਾਣ ਦੇ ਲਈ ਇਕ ਅਪੀਲ ਵਟਸਐਪ 'ਤੇ ਪਾ ਕੇ ਵਾਇਰਲ ਕਰਵਾ ਦਿੱਤੀ ਸੀ ਪਰ ਡੇਰੇ ਦੇ ਜ਼ਿੰਮੇਵਾਰ ਵਿਅਕਤੀਆਂ ਦੇ ਜ਼ਰੀਏ ਸੰਗਤ ਨੂੰ ਮੌਖਿਕ ਸੰਦੇਸ਼ ਦਿਵਾਇਆ ਸੀ ਕਿ ਤੁਸੀ ਡਟੇ ਰਹੋ |
ਹਾਈਕੋਰਟ 'ਚ ਅਰਜ਼ੀ ਦਾਇਰ ਹੋਣ ਤੋਂ ਬਾਅਦ ਸਾਡੇ 'ਤੇ ਦਬਾਅ ਬਣਨ ਲੱਗਾ ਸੀ
ਹਨੀਪ੍ਰੀਤ ਨੇ ਦੱਸਿਆ ਕਿ ਸਾਡੇ ਵਲੋਂ ਤੈਅ ਯੋਜਨਾ ਦੇ ਅਨੁਸਾਰ ਸਾਰੇ ਮੈਂਬਰਾਂ ਨੇ ਸਰਗਰਮ ਹੋ ਕੇ ਡਿਊਟੀ ਦੇ ਅਨੁਸਾਰ ਆਪਣਾ-ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਤੈਅ ਯੋਜਨਾ ਦੇ ਅਨੁਸਾਰ ਹੀ ਸਰਕਾਰ/ਪ੍ਰਸ਼ਾਸਨ/ਨਿਆ ਵਿਵਸਥਾ 'ਤੇ ਦਬਾਅ ਬਣਾਉਣ ਦੇ ਲਈ ਸੰਗਤ ਪੰਚਕੂਲਾ ਅਤੇ ਹੋਰਨਾਂ ਥਾਵਾਂ 'ਤੇ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ | ਪਰ ਪੰਚਕੂਲਾ 'ਚ ਵਧਦੀ ਭੀੜ ਨੂੰ ਵੇਖ ਕੇ ਪੰਚਕੂਲਾ ਦੇ ਕਿਸੇ ਵਿਅਕਤੀ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰ ਦਿੱਤੀ ਸੀ | ਜਿਸ ਕਾਰਨ ਸਾਡੇ 'ਤੇ ਦਬਾਅ ਬਣਨ ਲੱਗਾ ਸੀ |
ਕਈ ਫ਼ਿਲਮਾਂ ਪ੍ਰਸਾਰਿਤ ਕਰਵਾਈਆਂ
ਹਨੀਪ੍ਰੀਤ ਨੇ ਕਿਹਾ ਕਿ ਮੈਂ ਪਿਤਾ ਜੀ ਨਾਲ ਮਿਲ ਕੇ ਕਈ ਫ਼ਿਲਮਾਂ ਬਣਾ ਕੇ ਪ੍ਰਸਾਰਿਤ ਵੀ ਕਰਵਾਈਆਂ | ਜਿਸ ਕਾਰਨ ਡੇਰੇ ਨਾਲ ਸਬੰਧਿਤ ਸਾਰੇ ਕੰਮਾਂ 'ਚ ਪਿਤਾ ਜੀ ਦੇ ਬਾਅਦ ਮੇਰਾ ਹੀ ਹੁਕਮ ਚਲਦਾ ਸੀ | ਡੇਰੇ ਦੇ ਸਾਰੇ ਕੰਮਾਂ ਨੂੰ ਮੈਂ ਵੇਖਦੀ ਸੀ | ਡੇਰੇ ਦੇ ਲਈ ਚੰਗਾ ਕੰਮ ਕਰਨ ਵਾਲੇ ਅਤੇ ਪੈਸਾ ਖ਼ਰਚ ਕਰਨ ਦੀ ਸਮਰੱਥਾ ਰੱਖਣ ਵਾਲੇ ਵਿਅਕਤੀਆਂ ਨੂੰ ਅਸੀਂ ਰਾਜ ਅਨੁਸਾਰ 45 ਮੈਂਬਰੀ ਕਮੇਟੀ ਜਾ ਜ਼ਿਲ੍ਹਾ ਪੱਧਰੀ 25 ਮੈਂਬਰੀ ਕਮੇਟੀ 'ਚ ਸ਼ਾਮਿਲ ਕਰ ਦਿੰਦੇ ਸੀ, ਜਿਸ ਨਾਲ ਡੇਰਾ ਸੱਚਾ ਸੌਦਾ ਵਲੋਂ ਰਾਜਾਂ 'ਚ ਚਲਾਏ ਜਾਂਦੇ ਨਾਮ ਚਰਚਾ ਘਰਾਂ ਤੋਂ ਵੀ ਡੇਰੇ ਨੂੰ ਚੰਗੀ ਆਮਦਨ ਹੋ ਜਾਂਦੀ ਸੀ |

ਕੋਲਾ ਘੁਟਾਲਾ ਮਾਮਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਸਮੇਤ 4 ਦੋਸ਼ੀ ਕਰਾਰ

ਨਵੀਂ ਦਿੱਲੀ, 13 ਦਸੰਬਰ (ਏਜੰਸੀਆਂ)-ਇਕ ਵਿਸ਼ੇਸ਼ ਅਦਾਲਤ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਅਤੇ ਸਾਬਕਾ ਕੋਲਾ ਸਕੱਤਰ ਐਸ.ਸੀ. ਗੁਪਤਾ ਨੂੰ ਕੋਲਾ ਘੁਟਾਲਾ ਮਾਮਲੇ 'ਚ ਭਿ੍ਸ਼ਟਾਚਾਰ ਅਤੇ ਹੋਰ ਦੋਸ਼ਾਂ ਲਈ ਅੱਜ ਦੋਸ਼ੀ ਠਹਿਰਾਇਆ ਹੈ | ਵਿਸ਼ੇਸ਼ ਸੀ.ਬੀ.ਆਈ. ਜਸਟਿਸ ਭਰਤ ਪਰਾਸ਼ਰ ਨੇ ਝਾਰਖੰਡ ਦੇ ਸਾਬਕਾ ਸਕੱਤਰ ਏ.ਕੇ. ਵਾਸੂ ਅਤੇ ਨਿੱਜੀ ਕੰਪਨੀ ਵਿਨੀ ਆਇਰਨ ਅਤੇ ਸਟੀਲ ਉਦਯੋਗ ਲਿਮਟਿਡ (ਵੀ. ਆਈ. ਐਸ. ਯੂ. ਐਲ.) ਸਮੇਤ ਕੋਡਾ, ਗੁਪਤਾ ਅਤੇ ਹੋਰ ਦੋਸ਼ੀਆਂ ਨੂੰ ਅਪਰਾਧਿਕ ਸਾਜਿਸ਼ ਸਮੇਤ ਵੱਖ-ਵੱਖ ਅਪਰਾਧਾਂ 'ਚ ਦੋਸ਼ੀ ਠਹਿਰਾਇਆ | ਇਹ ਮਾਮਲਾ ਝਾਰਖੰਡ 'ਚ ਰਾਜਹਰਾ ਨਾਰਥ ਕੋਲਾ ਬਲਾਕ ਦੀ ਵੰਡ ਕੋਲਕਾਤਾ ਸਥਿਤ ਵੀ. ਆਈ. ਐਸ. ਯੂ. ਐਲ. ਨੂੰ ਦੇਣ 'ਚ ਅਨਿਯਮਿਤਤਾਵਾਂ ਨਾਲ ਜੁੜਿਆ ਹੈ | ਅਦਾਲਤ ਸਜ਼ਾ ਨੂੰ ਲੈ ਕੇ ਦਲੀਲਾਂ ਕੱਲ੍ਹ ਸੁਣੇਗੀ | ਵੀ. ਆਈ. ਐਸ. ਯੂ. ਐਲ. ਦੇ ਨਿਰਦੇਸ਼ਕ ਵੈਭਵ ਤੁਲਸਆਨ ਅਤੇ 2 ਸਮਾਜ ਸੇਵੀਆਂ ਬਸੰਤ ਕੁਮਾਰ ਭੱਟਾਚਾਰੀਆ ਅਤੇ ਵਿਪਨ ਬਿਹਾਰੀ ਸਿੰਘ ਅਤੇ ਚਾਰਟਰਡ ਅਕਾੳਾੂਟੈਂਟ ਨਵੀਨ ਕੁਮਾਰ ਤੁਲਸਆਨ ਨੂੰ ਅਦਾਲਤ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ |

ਆਧਾਰ-ਪੈਨ ਨੂੰ ਬੈਂਕ ਖਾਤੇ ਨਾਲ ਜੋੜਨ ਦੀ ਸਮਾਂ ਹੱਦ 31 ਮਾਰਚ ਤੱਕ ਵਧੀ

ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਕੇਂਦਰ ਸਰਕਾਰ ਨੇ ਬੈਂਕ ਖਾਤੇ ਖੋਲ੍ਹਣ ਸਮੇਤ ਸਾਰੀਆਂ ਵਿੱਤੀ ਸੇਵਾਵਾਂ ਲਈ ਆਧਾਰ ਤੇ ਪੈਨ ਨੂੰ ਬੈਂਕ ਖਾਤੇ ਨਾਲ ਿਲੰਕ ਕਰਨ ਦੀ ਆਖ਼ਰੀ ਤਰੀਕ ਵਧਾ ਕੇ 31 ਮਾਰਚ, 2018 ਕਰ ਦਿੱਤੀ ਹੈ | ਪਹਿਲਾਂ ਇਹ ਆਖ਼ਰੀ ਤਰੀਕ 31 ਦਸੰਬਰ, 2017 ਸੀ | ਇਕ ਅਧਿਕਾਰਕ ਬਿਆਨ 'ਚ ਦੱਸਿਆ ਗਿਆ ਕਿ ਆਧਾਰ ਨੰਬਰ ਤੇ ਪੈਨ ਜਾਂ ਫਾਰਮ 60 ਕੇਂਦਰ ਸਰਕਾਰ ਵਲੋਂ ਤੈਅ ਕੀਤੀ ਗਈ ਮਿਤੀ ਤੱਕ ਜਮ੍ਹਾਂ ਕੀਤੇ ਜਾਣੇ ਚਾਹੀਦੇ ਹਨ | ਇਸ 'ਚ ਕਿਹਾ ਗਿਆ ਹੈ ਕਿ ਬੈਂਕਾਂ ਤੇ ਹੋਰਾਂ ਤੋਂ ਪ੍ਰਾਪਤ ਅਪੀਲਾਂ ਦੇ ਮੱਦੇਨਜ਼ਰ ਇਹ ਸਮਾਂ ਹੱਦ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਵੱਖ-ਵੱਖ ਵਿੱਤੀ ਸੇਵਾਵਾਂ ਤੇ ਭਲਾਈ ਸਕੀਮਾਂ ਮੁਹੱਈਆ ਕਰਵਾਉਣ ਲਈ ਆਧਾਰ ਨੂੰ ਬੈਂਕ ਖ਼ਾਤੇ ਨਾਲ ਜੋੜਨ ਦੀ ਸਮਾਂ ਹੱਦ 31 ਮਾਰਚ ਤੱਕ ਵਧਾਉਣ ਦੀ ਇੱਛੁਕ ਹੈ |
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੈਨ ਨੂੰ ਆਧਾਰ ਨਾਲ ਿਲੰਕ ਕਰਨ ਦੀ ਸਮਾਂ ਹੱਦ ਨੂੰ ਤਿੰਨ ਮਹੀਨੇ ਲਈ 31 ਮਾਰਚ, 2018 ਤੱਕ ਵਧਾ ਦਿੱਤਾ ਗਿਆ ਸੀ |
ਆਧਾਰ ਿਖ਼ਲਾਫ਼ ਅਰਜ਼ੀਆਂ 'ਤੇ ਸੁਣਵਾਈ ਅੱਜ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਆਧਾਰ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਤੇ ਭਲਾਈ ਸਕੀਮਾਂ ਨਾਲ ਜ਼ਰੂਰੀ ਤੌਰ 'ਤੇ ਜੋੜਨ ਦੇ ਕੇਂਦਰ ਦੇ ਫ਼ੈਸਲੇ 'ਤੇ ਅੰਤਿ੍ਮ ਰੋਕ ਲਾਉਣ ਦੀ ਮੰਗ ਵਾਲੀਆਂ ਅਰਜ਼ੀਆਂ 'ਤੇ ਕੱਲ੍ਹ ਸੁਣਵਾਈ ਕਰੇਗੀ | ਚੀਫ਼ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਏ. ਐਮ. ਖਾਨਵਿਲਕਰ ਤੇ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਸੰਵਿਧਾਨਕ ਬੈਂਚ ਉਨ੍ਹਾਂ ਅਰਜ਼ੀਆਂ 'ਤੇ ਸੁਣਵਾਈ ਕਰਨ ਲਈ ਕੱਲ੍ਹ ਦੁਪਹਿਰ ਦੋ ਵਜੇ ਬੈਠੇਗੀ, ਜਿਸ 'ਚ ਆਧਾਰ ਨੂੰ ਵੱਖ-ਵੱਖ ਯੋਜਨਾਵਾਂ ਨਾਲ ਜੋੜਨ ਦੇ ਕੇਂਦਰ ਦੇ ਫ਼ੈਸਲੇ ਿਖ਼ਲਾਫ਼ ਅੰਤਿ੍ਮ ਰਾਹਤ ਦੀ ਮੰਗ ਕੀਤੀ ਗਈ ਹੈ |

ਨਵੀਂਆਂ ਬਿਜਲੀ ਦਰਾਂ ਪਿਛਲੇ ਸਮੇਂ ਤੋਂ ਲਾਗੂ ਕਰਨ ਨੂੰ ਚੁਣੌਤੀ

ਚੰਡੀਗੜ੍ਹ, 13 ਦਸੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਅਕਤੂਬਰ ਮਹੀਨੇ ਵਿਚ ਵਧਾਈਆਂ ਗਈਆਂ ਬਿਜਲੀ ਦੀਆਂ ਦਰਾਂ ਇਕ ਅਪ੍ਰੈਲ ਤੋਂ ਲਾਗੂ ਕੀਤੇ ਜਾਣ ਦੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਹੁਕਮ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਮਿਸ਼ਨ ਨੂੰ ਪਿਛਲੇ ਸਮੇਂ ਤੋਂ ਦਰਾਂ ਵਧਾਉਣ ਲਈ ਇਲੈਕਟ੍ਰੀਸਿਟੀ ਐਕਟ 'ਚ ਬਣਾਈ ਤਜਵੀਜ਼ ਖ਼ਤਮ ਕਰਨ ਦੀ ਮੰਗ ਵੀ ਕੀਤੀ ਗਈ ਹੈ | ਹਾਈਕੋਰਟ ਦੇ ਜਸਟਿਸ ਮਹੇਸ਼ ਗਰੋਵਰ ਦੇ ਡਵੀਜ਼ਨ ਬੈਂਚ ਨੇ ਪੰਜਾਬ ਸਰਕਾਰ, ਪੰਜਾਬ ਬਿਜਲੀ ਨਿਗਮ ਤੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਕੇ ਸੁਣਵਾਈ 12 ਜਨਵਰੀ 'ਤੇ ਪਾ ਦਿੱਤੀ ਹੈ | ਮੰਡੀ ਗੋਬਿੰਦਗੜ੍ਹ ਇੰਡਸਟਰੀਅਲ ਐਸੋਸੀਏਸ਼ਨ ਅਤੇ ਹੋਰ ਸਨਅਤੀ ਇਕਾਈਆਂ ਵਲੋਂ ਐਡਵੋਕੇਟ ਨੇਹਾ ਆਨੰਦ ਮਹਾਜਨ ਜਰੀਏ ਦਾਖ਼ਲ ਪਟੀਸ਼ਨ ਦੀ ਪੈਰਵੀ ਕਰਦਿਆਂ ਸੀਨੀਅਰ ਐਡਵੋਕੇਟ ਪੁਨੀਤ ਜਿੰਦਲ ਨੇ ਬੈਂਚ ਦਾ ਧਿਆਨ ਦਿਵਾਇਆ ਕਿ ਇਲੈਕਟ੍ਰੀਸਿਟੀ ਐਕਟ-2003 'ਚ ਅਜਿਹੀ ਕੋਈ ਐਕਸਪੈੱ੍ਰਸ ਤਜਵੀਜ਼ ਨਹੀਂ ਹੈ, ਜਿਸ ਨਾਲ ਰੈਗੂਲੇਟਰੀ ਕਮਿਸ਼ਨ ਅਜਿਹਾ ਟੈਰਿਫ਼ ਹੁਕਮ ਪਾਸ ਕਰ ਸਕਦਾ ਹੋਵੇ, ਜਿਹੜਾ ਕਿ ਪਿਛਲੇ
ਸਮੇਂ ਤੋਂ ਲਾਗੂ ਹੋਵੇ | ਇਸ ਤੋਂ ਉਲਟ ਤਜਵੀਜ਼ ਇਹ ਹੈ ਕਿ ਰੈਗੂਲੇਟਰੀ ਕਮਿਸ਼ਨ ਦੇ ਹੁਕਮ ਇਸ ਹੁਕਮ ਦੇ ਸੁਣਾਉਣ ਤੋਂ ਸੱਤ ਦਿਨ ਦੇ ਅੰਦਰਲੇ ਸਮੇਂ ਤੋਂ ਲਾਗੂ ਹੋਣ | ਉਨ੍ਹਾਂ ਕਿਹਾ ਕਿ ਇਸ ਤੋਂ ਪਰੇ ਜਾ ਕੇ ਸਰਕਾਰ ਨੇ ਸਾਲ 2005 'ਚ ਇਕ ਤਜਵੀਜ਼ ਬਣਾ ਕੇ ਰੈਗੂਲੇਟਰੀ ਕਮਿਸ਼ਨ ਨੂੰ ਕੁਝ ਵੱਖਰੀ ਸ਼ਕਤੀ ਪ੍ਰਦਾਨ ਕੀਤੀ, ਲਿਹਾਜ਼ਾ ਇਹ ਸ਼ਕਤੀ ਵਾਪਸ ਲਈ ਜਾਣੀ ਚਾਹੀਦੀ ਹੈ | ਪੈਰਵੀ ਕੀਤੀ ਗਈ ਕਿ ਆਮ ਤੌਰ 'ਤੇ ਟੈਰਿਫ਼ ਆਰਡਰ 31 ਮਾਰਚ ਤੋਂ ਪਹਿਲਾਂ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਇਹ ਇਕ ਅਪ੍ਰੈਲ ਤੋਂ ਲਾਗੂ ਹੋਵੇ ਪਰ ਇਸ ਵਾਰ ਟੈਰਿਫ਼ ਆਰਡਰ 23 ਅਕਤੂਬਰ ਨੂੰ ਜਾਰੀ ਕੀਤਾ ਗਿਆ | ਇਸ 'ਚ ਕਈ ਸਿਫ਼ਾਰਸ਼ਾਂ ਕੀਤੀਆਂ ਗਈਆਂ, ਜਿਹੜੀਆਂ ਕਿ ਆਰਡਰ ਜਾਰੀ ਕਰਨ ਤੋਂ ਬਾਅਦ ਲਾਗੂ ਹੋਣੀਆਂ ਹਨ ਪਰ ਇਕੱਲੀਆਂ ਬਿਜਲੀ ਦੀਆਂ ਵਧੀਆਂ ਦਰਾਂ ਇਕ ਅਪ੍ਰੈਲ 2017 ਤੋਂ ਲਾਗੂ ਕਰ ਕੇ ਇਨ੍ਹਾਂ ਦਾ ਬਕਾਇਆ ਏਰੀਅਰ ਅਕਤੂਬਰ 2017 ਤੋਂ ਜੂਨ 2018 ਦੇ ਬਿੱਲਾਂ 'ਚ ਵਸੂਲਣ ਦਾ ਫ਼ੈਸਲਾ ਲਿਆ ਗਿਆ | ਉਨ੍ਹਾਂ ਕਿਹਾ ਕਿ ਸਨਅਤੀ ਇਕਾਈਆਂ ਕੱਚੇ ਮਾਲ ਦੇ ਤੌਰ 'ਤੇ ਬਿਜਲੀ ਦੀ ਖਪਤ ਕਰ ਚੁੱਕੀਆਂ ਹਨ ਤੇ ਇਸ 'ਤੇ ਆਏ ਖ਼ਰਚ ਦੇ ਹਿਸਾਬ ਨਾਲ ਹੀ ਆਪਣਾ ਉਤਪਾਦਨ ਖਪਤਕਾਰਾਂ ਨੂੰ ਵੇਚ ਚੁੱਕੀਆਂ ਹਨ ਤੇ ਹੁਣ ਵਧੀਆਂ ਬਿਜਲੀ ਦਰਾਂ ਦਾ ਪਿਛਲੇ ਸਮੇਂ ਤੋਂ ਅਦਾ ਕਰਨਾ ਅਸੰਭਵ ਹੋਵੇਗਾ, ਕਿਉਂਕਿ ਬਿਜਲੀ 'ਤੇ ਜਿਹੜਾ ਖ਼ਰਚ ਆ ਚੁੱਕਾ ਹੈ, ਉਸ ਦੇ ਹਿਸਾਬ ਨਾਲ ਹੀ ਉਤਪਾਦ ਵੇਚੇ ਗਏ ਤੇ ਏਰੀਅਰ ਦਾ ਬਕਾਇਆ ਗਾਹਕਾਂ ਤੋਂ ਕਿਸ ਤਰ੍ਹਾਂ ਵਸੂਲਿਆ ਜਾ ਸਕਦਾ ਹੈ | ਹਾਈਕੋਰਟ ਨੇ ਫ਼ਿਲਹਾਲ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ ਤੇ ਸੁਣਵਾਈ 12 ਜਨਵਰੀ 'ਤੇ ਪਾ ਦਿੱਤੀ ਹੈ |

ਸੰਸਦ ਦੇ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਅੱਜ


ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਸੰਸਦ ਦੇ 15 ਦਸੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਨੇ 14 ਦਸੰਬਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ ਤਾਂ ਕਿ ਸੰਸਦ ਦਾ ਕੰਮ ਕਾਜ ਸੁਚਾਰੂ ਢੰਗ ਨਾਲ ਚਲਾਉਣ ਸਮੇਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕੇ | ਲੋਕ ਸਭਾ ਸਕੱਤਰੇਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ 14 ਦਸੰਬਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ | ਸੰਸਦ ਦਾ ਸਰਦ ਰੁੱਤ ਇਜਲਾਸ 15 ਦਸੰਬਰ ਤੋਂ ਸ਼ੁਰੂ ਹੋ ਕੇ 5 ਜਨਵਰੀ ਤੱਕ ਚੱਲੇਗਾ | ਸੰਸਦ ਦਾ ਇਜਲਾਸ ਹੰਗਾਮੇਦਾਰ ਹੋਣ ਦੀ ਉਮੀਦ ਹੈ ਕਿਉਂਕਿ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਕਈ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਲੈਂਦੀਆਂ ਨਜ਼ਰ ਆ ਸਕਦੀਆਂ ਹਨ |
ਸੰਭਾਵਨਾ ਹੈ ਕਿ ਇਜਲਾਸ ਦੌਰਾਨ ਜੀ. ਐਸ. ਟੀ ਅਤੇ ਨੋਟਬੰਦੀ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਹਮਲਾਵਰ ਹੋਵੇਗੀ | ਕਾਂਗਰਸ ਸ਼ੁਰੂਆਤ ਤੋਂ ਹੀ ਜੀ. ਐਸ. ਟੀ. ਅਤੇ ਨੋਟਬੰਦੀ ਨੂੰ ਲਾਗੂ ਕਰਨ ਦੇ ਫ਼ੈਸਲੇ ਨੂੰ ਜਲਦਬਾਜ਼ੀ 'ਚ ਲਿਆ ਕਦਮ ਦੱਸਦੀ ਆਈ ਹੈ | ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੱਲ੍ਹ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਰਾਤ ਦੇ ਖਾਣੇ ਦੀ ਦਾਅਵਤ ਵੀ ਦੇਣਗੇ | ਸੰਸਦ ਦੇ ਇਜਲਾਸ ਦੌਰਾਨ ਹੀ 18 ਦਸੰਬਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਸੂਬਾ ਹੋਣ ਕਾਰਨ ਗੁਜਰਾਤ ਦੇ ਚੋਣ ਨਤੀਜਿਆਂ 'ਤੇ ਸਾਰਿਆਂ ਦੀ ਨਜ਼ਰ ਹੋਵੇਗੀ |


ਬਰਫ਼ਬਾਰੀ ਅਤੇ ਢਿਗਾਂ ਡਿੱਗਣ ਕਾਰਨ ਸ੍ਰੀਨਗਰ-ਜੰਮੂ ਰਾਜ ਮਾਰਗ ਤੀਜੇ ਦਿਨ ਵੀ ਬੰਦ

ਸ੍ਰੀਨਗਰ, 13 ਦਸੰਬਰ (ਮਨਜੀਤ ਸਿੰਘ)-ਜੰਮੂ ਕਸ਼ਮੀਰ ਨੂੰ ਦੇਸ਼ ਨਾਲ ਮਿਲਾਉਣ ਵਾਲਾ 300 ਕਿਲੋਮੀਟਰ ਲੰਬਾ ਕੌਮੀ ਰਾਜ ਮਾਰਗ ਅੱਜ ਗੱਡੀਆਂ ਦੀ ਆਵਾਜਾਈ ਲਈ ਲਗਾਤਾਰ ਤੀਜੇ ਦਿਨ ਬੰਦ ਰਿਹਾ, ਜਿਸ ਕਾਰਨ ਮਾਲ ਨਾਲ ਲੱਦੇ ਟਰੱਕ ਤੇ ਹੋਰ ਵਾਹਨ ਇਥੇ ਫਸੇ ਹੋਏ ਹਨ | ਕਸ਼ਮੀਰ 'ਚ ...

ਪੂਰੀ ਖ਼ਬਰ »

ਲਾਪਤਾ ਜਵਾਨਾਂ ਦੀ ਭਾਲ ਜਾਰੀ

ਸ੍ਰੀਨਗਰ, 13 ਦਸੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ 'ਚ ਜ਼ਿਲ੍ਹਾ ਬਾਂਦੀਪੋਰਾ ਦੇ ਗੁਰੇਜ਼ ਤੇ ਨੌਗਾਮ ਸੈਕਟਰ 'ਚ ਬੀਤੇ ਦਿਨ ਬਰਫਾਨੀ ਤੋਦੇ ਦੀ ਲਪੇਟ 'ਚ ਆਏ ਜਵਾਨਾਂ ਦੀ ਭਾਲ ਲਈ ਫ਼ੌਜ ਨੇ 'ਹਵਸ' (ਹਾਈ ਆਲਟੀਚਿਊਡ ਵਾਰਫੇਅਰ ਟੀਮ) ਟੀਮ ਨੂੰ ਸਹਾਇਤਾ ਲਈ ਬੁਲਾਇਆ ਹੈ | ...

ਪੂਰੀ ਖ਼ਬਰ »

ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਭਾਜਪਾ ਹੈਰਾਨ ਹੋ ਜਾਵੇਗੀ-ਰਾਹੁਲ

ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਗੁਜਰਾਤ ਚੋਣਾਂ ਲਈ ਕਾਂਗਰਸ ਵਲੋਂ ਪੂਰੀ ਰੂਹ ਨਾਲ ਪ੍ਰਚਾਰ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਪਾਰਟੀ ਸੂਬੇ 'ਚ ਜਿੱਤ ਹਾਸਲ ਕਰੇਗੀ | ਗੁਜਰਾਤ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਗੁਜਰਾਤ ...

ਪੂਰੀ ਖ਼ਬਰ »

ਬ੍ਰਹਮਪੁੱਤਰ ਦੇ ਪਾਣੀ ਲਈ ਸੁਰੰਗ ਦੀ ਕੋਈ ਯੋਜਨਾ ਨਹੀਂ-ਚੀਨ

ਬੀਜਿੰਗ, 13 ਦਸੰਬਰ (ਏਜੰਸੀ)-ਚੀਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਬ੍ਰਹਮਪੁੱਤਰ ਨਦੀ ਦੇ ਪਾਣੀ ਦਾ ਰਸਤਾ ਬਦਲਣ ਲਈ ਕੋਈ ਸੁਰੰਗ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ | ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ ਕਿ ਚੀਨ ਦੇ ਸਿਯਾਂਗ ਤੋਂ ਬਹੁਤ ਜ਼ਿਆਦਾ ਪ੍ਰਦੂਸ਼ਿਤ ...

ਪੂਰੀ ਖ਼ਬਰ »

ਪਾਕਿ ਨੇ ਅੰਤਰਰਾਸ਼ਟਰੀ ਅਦਾਲਤ 'ਚ ਕੁਲਭੂਸ਼ਣ ਜਾਧਵ ਨੂੰ ਜਾਸੂੂਸ ਦੱਸਿਆ

ਇਸਲਾਮਾਬਾਦ/ਹੇਗ, 13 ਦਸੰਬਰ (ਏਜੰਸੀ)- ਪਾਕਿਸਤਾਨ ਨੇ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ.ਸੀ.ਜੇ)'ਚ ਅੱਜ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ (47) ਨੂੰ ਜਾਸੂੂਸ ਦੱਸਿਆ ਕਿਹਾ ਕਿ ਉਹ ਪਾਕਿਸਤਾਨ 'ਚ ਜਾਸੂਸੀ ਕਰਨ ਤੇ ਭੰਨਤੋੜ ਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਦਾਖ਼ਲ ...

ਪੂਰੀ ਖ਼ਬਰ »

ਟੀ.ਵੀ. ਚੈਨਲਾਂ ਨੂੰ ਇੰਟਰਵਿਊ ਦੇਣ 'ਤੇ ਚੋਣ ਕਮਿਸ਼ਨ ਵਲੋਂ ਰਾਹੁਲ ਨੂੰ ਨੋਟਿਸ

ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਗੁਜਰਾਤ 'ਚ ਵੋਟਾਂ ਤੋਂ ਇਕ ਦਿਨ ਪਹਿਲਾਂ ਚੋਣ ਜਾਬਤੇ ਦੀ ਉਲੰਘਣਾ ਕਰਕੇ ਟੀ. ਵੀ. ਚੈਨਲਾਂ ਨੂੰ ਇੰਟਰਵਿਊ ਦੇਣ 'ਤੇ ਚੋਣ ਕਮਿਸ਼ਨ ਨੇ ਅੱਜ ਰਾਤ ਰਾਹੁਲ ਗਾਂਧੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਚੋਣ ਕਮਿਸ਼ਨ ਨੇ ਰਾਹੁਲ ਨੂੰ 18 ...

ਪੂਰੀ ਖ਼ਬਰ »

ਮਨੀਸ਼ੰਕਰ ਦੇ ਰਾਤ ਦੇ ਖਾਣੇ ਦੌਰਾਨ 'ਗੁਜਰਾਤ' ਸ਼ਬਦ ਦਾ ਨਾਂਅ ਤੱਕ ਨਹੀਂ ਲਿਆ-ਕਸੂਰੀ

ਲਾਹੌਰ/ਇਸਲਾਮਾਬਾਦ, 13 ਦਸੰਬਰ (ਏਜੰਸੀ)-ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮੁਹੰਮਦ ਕਸੂਰੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਦੀ ਸਿਆਸਤ 'ਚ ਪਾਕਿਸਤਾਨ ਨੂੰ ਬੇਮਤਲਬ ਘੜੀਸੇ ਜਾਣ 'ਤੇ ਇਤਰਾਜ਼ ਉਠਾਉਂਦਿਆ ਕਿਹਾ ਹੈ ਕਿ ਨਵੀਂ ਦਿੱਲੀ ...

ਪੂਰੀ ਖ਼ਬਰ »

ਹੁਣ ਅਮਰਨਾਥ ਗੁਫ਼ਾ 'ਚ ਨਹੀਂ ਲੱਗਣਗੇ ਜੈਕਾਰੇ ਤੇ ਨਾ ਵੱਜਣਗੀਆਂ ਘੰਟੀਆਂ

ਐਨ.ਜੀ.ਟੀ. ਵਲੋਂ ਸਖ਼ਤ ਆਦੇਸ਼ ਨਵੀਂ ਦਿੱਲੀ, 13 ਦਸੰਬਰ (ਜਗਤਾਰ ਸਿੰਘ)-ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇਕ ਬੁਰੀ ਖ਼ਬਰ ਹੈ | ਜਾਨਲੇਵਾ ਅਤੇ ਕਾਫ਼ੀ ਮੁਸ਼ਕਿਲ ਰਸਤਿਆਂ 'ਚੋਂ ਲੰਘ ਕੇ ਜਦੋਂ ਤੁਸੀਂ ਅਮਰਨਾਥ ਗੁਫ਼ਾ ਪੁੱਜੋਗੇ, ਤਾਂ ਨਾ ਤੁਸੀਂ ਉਥੇ ਜਾ ...

ਪੂਰੀ ਖ਼ਬਰ »

ਜ਼ੁਬਾਨੀ ਜੰਗ ਤੋਂ ਬਾਅਦ ਮੋਦੀ ਤੇ ਮਨਮੋਹਨ ਸਿੰਘ ਨੇ ਮਿਲਾਇਆ ਹੱਥ

ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਬੰਦ ਹੋ ਚੁੱਕਾ ਹੈ | ਚੋਣ ਪ੍ਰਚਾਰ ਦੌਰਾਨ ਚੱਲੀ ਦੂਸ਼ਣਬਾਜ਼ੀ ਵਿਚਾਲੇ ਬੁੱਧਵਾਰ ਨੂੰ ਸੰਸਦ ਭਵਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ...

ਪੂਰੀ ਖ਼ਬਰ »

ਸੰਸਦ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਮੋਦੀ, ਮਨਮੋਹਨ ਸਿੰਘ, ਸੋਨੀਆ, ਰਾਹੁਲ ਤੇ ਹੋਰ ਸੀਨੀਅਰ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਇਕ-ਦੂਜੇ ਿਖ਼ਲਾਫ਼ ਦੂਸ਼ਣਬਾਜ਼ੀ ਕਰਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX