ਤਾਜਾ ਖ਼ਬਰਾਂ


ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  7 minutes ago
ਨਵੀਂ ਦਿੱਲੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਅਪ੍ਰੈਲ ਨੂੰ ਵਾਰਾਨਸੀ 'ਚ ਨਾਮਜ਼ਦਗੀ ਭਰਨ ਤੋਂ ਪਹਿਲਾ ਰੋਡ ਸ਼ੋਅ ਕੱਢਣਗੇ। ਇਹ ਰੋਡ ਸ਼ੋਅ ਕਰੀਬ 7 ਕਿੱਲੋਮੀਟਰ ਲੰਬਾ ਹੋਵੇਗਾ। ਇਸ ਦੌਰਾਨ ਭਾਜਪਾ ਦੇ 52 ਵੱਡੇ ਨੇਤਾ ਵੀ ਮੌਜੂਦ ਹੋਣਗੇ। ਨਾਮਜ਼ਦਗੀ ਦੀ ਪ੍ਰਕਿਰਿਆ 11 ਵੱਜ ਕੇ 30 ਮਿੰਟ...
ਅੱਜ ਦਾ ਵਿਚਾਰ
. . .  23 minutes ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਖਮਾਣੋਂ ਚ ਮੀਹ ਨਾਲ ਗੜੇਮਾਰੀ
. . .  1 day ago
ਖਮਾਣੋਂ, 24 ਅਪ੍ਰੈਲ (ਪਰਮਵੀਰ ਸਿੰਘ) - ਅੱਜ ਸ਼ਾਮ ਤੋਂ ਖਮਾਣੋਂ ਅਤੇ ਨਾਲ ਲਗਦੇ ਪੇਂਡੂ ਖੇਤਰਾਂ 'ਚ ਜ਼ੋਰਦਾਰ ਮੀਂਹ ਨਾਲ ਗੜੇਮਾਰੀ ਹੋ ਰਹੀ ਹੈ। ਹਾਲਾਤ ਇਹ ਹਨ ਕਿ ਵਾਹਨ ਚਾਲਕਾਂ...
ਹਫ਼ਤਾ ਪਹਿਲਾਂ ਪਏ ਮੀਂਹ ਨੇ ਗੁੰਮਟੀ ਖ਼ੁਰਦ ਦੇ ਸਕੂਲ ਦੀ ਪੁਰਾਣੀ ਬਿਲਡਿੰਗ 'ਚ ਪਈਆਂ ਤਰੇੜਾਂ
. . .  1 day ago
ਜੈਤੋ, 24 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਹਫ਼ਤਾ ਪਹਿਲੇ ਪਏ ਮੀਂਹ ਦਾ ਪਾਣੀ ਅੱਜ ਵੀ ਪਿੰਡ ਗੁਮਟੀ ਖ਼ੁਰਦ (ਸੇਵਾ ਵਾਲਾ) ਦੇ 'ਸ਼ਹੀਦ ਨਾਇਬ ਸੂਬੇਦਾਰ ਮੇਜਰ ਸਿੰਘ' ਸਰਕਾਰੀ ਹਾਈ ...
ਬੈਂਸ ਨੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਪੈਸਿਆਂ ਸਮੇਤ ਕੀਤਾ ਕਾਬੂ
. . .  1 day ago
ਲੁਧਿਆਣਾ, 24 ਅਪ੍ਰੈਲ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਪੰਜਾਬ ਜਮਹੂਰੀ ਗਠਜੋੜ (ਪੀ. ਡੀ. ਏ.) ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਿਰਤ ਵਿਭਾਗ ਦੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਇੱਕ ਕਾਰਖ਼ਾਨੇਦਾਰ ਤੋਂ 25 ਹਜ਼ਾਰ ਰੁਪਏ ਲੈਣ...
ਕੈਪਟਨ ਦੇ ਬਗ਼ੈਰ ਹੀ ਮੁਹੰਮਦ ਸਦੀਕ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਸ੍ਰੀ ਮੁਕਤਸਰ ਸਾਹਿਬ : ਤੇਜ਼ ਹਵਾਵਾਂ ਨੇ ਫਿਰ ਫ਼ਿਕਰਮੰਦ ਕੀਤੇ ਕਿਸਾਨ
. . .  1 day ago
ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਸਕੱਤਰ ਅਤੇ ਪੁਲਿਸ ਮੁਖੀ ਤੋਂ ਮੰਗਿਆ ਅਸਤੀਫ਼ਾ
. . .  1 day ago
ਅੱਗ ਲੱਗਣ ਕਾਰਨ ਤਿੰਨ ਕਿਸਾਨਾਂ ਦੀ ਕਣਕ ਫ਼ਸਲ ਸੜ ਕੇ ਹੋਈ ਸੁਆਹ
. . .  1 day ago
'ਆਪ' ਵਲੋਂ ਪੰਜਾਬ 'ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 15 ਜੇਠ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਜਿਹੜਾ ਕੰਮ ਤੁਸੀਂ ਅੱਜ ਕਰ ਸਕਦੇ ਹੋ, ਉਸ ਨੂੰ ਕੱਲ੍ਹ \'ਤੇ ਨਾ ਛੱਡੋ। -ਫਰੈਂਕਲਿਨ

ਧਰਮ ਤੇ ਵਿਰਸਾ

ਈਰਾਨ ਵਿਚ ਵੀ ਵਸਦੇ ਸਨ ਕੰਬੋਜ

ਬਹਿਸਤੂਨ ਦੇ ਸ਼ਿਲਾਲੇਖਾਂ ਵਿਚ ਬਾਦਸ਼ਾਹ ਦਾਰਾ ਲਿਖਦਾ ਹੈ : ਮੇਰੇ ਤੋਂ ਪਹਿਲਾਂ ਮੇਰੀ ਨਸਲ (ਵੰਸ਼) ਦੇ ਅੱਠ ਵਿਅਕਤੀਆਂ ਨੇ ਰਾਜ ਕੀਤਾ ਹੈ, ਮੈਂ ਨੌਵਾਂ ਹਾਂ | ਅਸੀਂ ਦੋ ਲੀਹਾਂ ਵਿਚ ਰਾਜ ਕੀਤਾ ਹੈ | ਸਾਈਰਸ ਅਤੇ ਆਰੀਆਰਮਨਜ਼ ਚਿਸ਼ਪਿਸ਼ ਦੇ ਦੋ ਪੁੱਤਰ ਸਨ: ਸਾਈਰਸ 1 ...

ਪੂਰੀ ਖ਼ਬਰ »

ਕਿਹੋ ਜਿਹੇ ਹੁੰਦੇ ਹਨ ਅਸਲੀ ਸੰਤ?

ਧਰਮ ਪ੍ਰਾਚੀਨ ਕਾਲ ਤੋਂ ਹੀ ਮਨੁੱਖ ਨੂੰ ਸਦਗੁਣਾਂ ਨਾਲ ਭਰਪੂਰ ਇਕ ਸੁਚੱਜੀ ਜੀਵਨ-ਜਾਚ ਸਿਖਾਉਣ ਦੇ ਨਾਲ-ਨਾਲ ਉਸ ਦੇ ਆਤਮਿਕ ਸ਼ੁੱਧੀਕਰਨ ਦਾ ਇਕ ਅਨਮੋਲ ਸਾਧਨ ਮੰਨਿਆ ਜਾਂਦਾ ਰਿਹਾ ਹੈ | ਇਸੇ ਕਾਰਨ ਹੀ ਧਰਮ-ਪੰਧ ਉਪਰ ਚੱਲਣ ਵਾਲਿਆਂ ਨੂੰ ਰੱਬੀ ਰੂਪ ਸਵੀਕਾਰਦਿਆਂ ...

ਪੂਰੀ ਖ਼ਬਰ »

ਲਾਵਾਰਿਸਾਂ ਤੇ ਨਿਆਸਰਿਆਂ ਦਾ ਮੱਕਾ-ਪ੍ਰਭ ਆਸਰਾ ਪਡਿਆਲਾ

ਚੰਡੀਗੜ੍ਹ-ਰੂਪਨਗਰ ਨੈਸ਼ਨਲ ਹਾਈਵੇ-21 'ਤੇ ਚੰਡੀਗੜ੍ਹ ਤੋਂ 25 ਕੁ ਕਿਲੋਮੀਟਰ ਦੀ ਦੂਰੀ 'ਤੇ ਪਿੰਡ ਪਡਿਆਲਾ (ਕੁਰਾਲੀ) ਵਿਖੇ ਸਥਿਤ ਹੈ ਲਾਵਾਰਿਸਾਂ ਤੇ ਨਿਆਸਰਿਆਂ ਦਾ ਪੱਕਾ ਪ੍ਰਭ ਆਸਰਾ ਪਡਿਆਲਾ | ਸਮਾਜ ਵੱਲੋਂ ਦੁਰਕਾਰੇ ਲਾਵਾਰਿਸ, ਬੇਸਹਾਰਾ, ਅਪਾਹਜ, ਮੰਦਬੁੱਧੀਆਂ ...

ਪੂਰੀ ਖ਼ਬਰ »

ਗ਼ਦਰ ਦੇ ਹਿੰਦੁਸਤਾਨੀ ਹੀਰੇ

ਗ਼ਦਰ ਪਾਰਟੀ ਦੀ ਸ਼ਤਾਬਦੀ-15(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਉਹ ਵਿੱਦਿਆ ਦਾ ਬਹੁਤ ਹਾਮੀ ਸੀ ਤੇ ਇਥੇ ਵੀ ਰਾਜਨੀਤਕ ਵਿੱਦਿਆ ਦੇਣ ਲਈ ਨਿਊ ਵੈਸਟਮਨਿਸਟਰ ਵਿਚ ਮਿਲਸਾਈਡ 'ਤੇ ਸਕੂਲ ਖੋਲਿ੍ਹਆ | ਉਨ੍ਹਾਂ ਕੈਨੇਡੀਅਨ ਪ੍ਰਵਾਸੀਆਂ ਦੇ ਕੈਨੇਡਾ ਵਿਚ ਵਸਣ ਦੇ ਹੱਕਾਂ ਲਈ ਲੜੇ ਸੰਘਰਸ਼ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ | ਇਥੋਂ ਹੀ ਉਸ ਨੇ ਕੈਨੇਡਾ ਦੀ ਧਰਤੀ ਤੋਂ ਛਪਣ ਵਾਲਾ ਪਹਿਲਾ ਅੰਗਰੇਜ਼ੀ ਅਖਬਾਰ 'ਫਰੀ ਹਿੰਦੁਸਤਾਨ' ਕੱਢਿਆ | ਇਹ ਸੋਸ਼ਲਿਸਟ ਤੇ ਇਨਕਲਾਬੀ ਰਾਜਨੀਤਕ ਵਿਚਾਰਧਾਰਾ ਵਾਲਾ ਅਖਬਾਰ ਸੀ |
ਉਹ ਆਜ਼ਾਦੀ ਸੰਗਰਾਮ ਲਈ ਹਥਿਆਰਾਂ ਦੀ ਵਰਤੋਂ ਦਾ ਤਾਂ ਹਾਮੀ ਸੀ ਪਰ ਨਾਲ ਹੀ ਉਸ ਦਾ ਇਹ ਵੀ ਮੱਤ ਸੀ ਕਿ 'ਹਿੰਦੁਸਤਾਨ ਦੀ ਆਜ਼ਾਦੀ ਇੱਕਾ-ਦੁੱਕਾ ਬਿ੍ਟਿਸ਼ ਅਫਸਰਾਂ ਦੇ ਕਤਲਾਂ ਨਾਲ ਨਹੀਂ ਮਿਲਣੀ | ਇਸ ਲਈ ਜਥੇਬੰਦ ਇਨਕਲਾਬ ਜ਼ਰੂਰੀ ਹੈ | ਉਸ ਨੂੰ ਭਾਰਤ ਸਰਕਾਰ ਦੇ ਦਬਾਅ ਕਾਰਨ ਮੁੜ ਕੈਨੇਡਾ ਛੱਡ ਕੇ ਅਮਰੀਕਾ ਪਰਤਣਾ ਪਿਆ | ਉਥੇ ਵੀ ਸਿਆਟਲ ਵਿਚ ਉਨ੍ਹਾਂ ਨੇ ਇਹ ਅਖਬਾਰ ਸ਼ੁਰੂ ਕਰ ਲਿਆ | ਉਸ ਨੇ ਗ਼ਦਰੀਆਂ ਨਾਲ ਵੀ ਨਾਤਾ ਜੋੜ ਲਿਆ | ਕੈਨੇਡੀਅਨ ਇਨਕਲਾਬੀਆਂ ਨਾਲ ਵੀ ਉਸ ਨੇ ਨਿਰੰਤਰ ਰਾਬਤਾ ਰੱਖਿਆ ਤੇ ਉਹ ਵੀ ਹਰ ਲੋੜ ਵੇਲੇ ਦਾਸ ਬਾਬੂ ਦੀ ਸਲਾਹ ਲੈਂਦੇ ਰਹਿੰਦੇ | ਕਾਮਾਗਾਟਾਮਾਰੂ ਵੇਲੇ ਹਥਿਆਰ ਲੈਣ ਅਮਰੀਕਾ ਆਏ ਗ਼ਦਰੀਆਂ ਨੂੰ ਉਸ ਨੇ ਹੀ ਹਥਿਆਰ ਲੈ ਕੇ ਦਿੱਤੇ ਸਨ | ਜਦੋਂ ਗ਼ਦਰੀ ਗ਼ਦਰ ਲਈ ਦੇਸ਼ ਵੱਲ ਚੱਲੇ ਤਾਂ ਉਹ ਉਨ੍ਹਾਂ ਨਾਲ ਗ਼ਦਰ ਦੀ ਸਫਲਤਾ ਬਾਰੇ ਸਹਿਮਤ ਨਹੀਂ ਸੀ | ਉਹਨੂੰ ਡਰਪੋਕ ਹੋਣ ਦੇ ਮਿਹਣੇ ਵੀ ਸਹਿਣੇ ਪਏ | ਇਥੋਂ ਉਹ 1914 ਵਿਚ ਯੂਰਪ ਚਲਾ ਗਿਆ ਤੇ ਇਨਕਲਾਬੀਆਂ ਦੀ 'ਬਰਲਿਨ ਕਮੇਟੀ' ਨਾਲ ਜੁੜ ਕੇ ਕੰਮ ਕੀਤਾ | ਕਈ ਦੇਸ਼ਾਂ ਵਿਚ ਘੰੁਮਣ ਤੇ ਪ੍ਰਚਾਰ ਕਰਨ ਤੋਂ ਬਾਅਦ ਉਹ ਫਿਰ ਅਮਰੀਕਾ ਪਰਤ ਆਇਆ | ਫਿਰ ਜਪਾਨ ਗਿਆ | 1917 ਵਿਚ ਫਿਰ ਅਮਰੀਕਾ ਆਇਆ ਤਾਂ ਗਿ੍ਫਤਾਰ ਕਰ ਲਿਆ ਗਿਆ ਤੇ 22 ਮਹੀਨੇ ਦੀ ਜੇਲ੍ਹ ਹੋਈ | ਉਹ ਸਾਰੀ ਉਮਰ ਰਾਜਨੀਤੀ ਵਿਚ ਸਰਗਰਮ ਰਿਹਾ | 1958 ਵਿਚ ਉਸ ਸੰਘਰਸ਼ਸ਼ੀਲ ਯੋਧੇ ਦੀ ਹਾਰਟ-ਅਟੈਕ ਨਾਲ ਮੌਤ ਹੋ ਗਈ |
ਰਾਸ ਬਿਹਾਰੀ ਬੋਸ ਅਜਿਹਾ ਇਨਕਲਾਬੀ ਸੀ, ਜਿਸ ਦਾ ਭਾਰਤ ਦੇ ਆਜ਼ਾਦੀ ਸੰਗਰਾਮ ਵਿਚਲਾ ਰੋਲ ਇਤਿਹਾਸ ਦੇ ਕਿਸੇ ਵੀ ਵਿਦਿਆਰਥੀ ਕੋਲੋਂ ਗੁੱਝਾ ਨਹੀਂ | ਗ਼ਦਰ ਲਹਿਰ ਨਾਲ ਜੁੜਨ ਤੋਂ ਪਹਿਲਾਂ ਵੀ ਉਹ ਬੰਗਾਲ ਵਿਚ ਇਨਕਲਾਬੀ ਲਹਿਰ ਦਾ ਆਗੂ ਸੀ ਤੇ ਭਾਰਤ ਵਿਚ ਲਹਿਰ ਨੂੰ ਇਕਮੁੱਠ ਕਰਨ ਲਈ ਯਤਨਸ਼ੀਲ ਸੀ | ਗ਼ਦਰ ਲਹਿਰ ਦੇ ਅਸਫਲ ਹੋਣ ਤੋਂ ਬਾਅਦ ਵੀ ਉਸ ਨੇ ਆਜ਼ਾਦ ਹਿੰਦ ਫੌਜ ਨਾਲ ਜੁੜਨ ਤੇ ਕੰਮ ਕਰਨ ਤੱਕ ਆਪਣੀਆਂ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ | ਬੰਗਾਲ ਵਿਚ ਜੰਮਿਆ ਇਹ ਇਨਕਲਾਬੀ ਮੁਢਲੀ ਇਨਕਲਾਬੀ ਭੂਮਿਕਾ ਬੰਗਾਲ ਵਿਚ ਨਿਭਾਉਣ ਤੋਂ ਬਾਅਦ ਯੂ. ਪੀ. ਖੇਤਰ ਵਿਚ ਆ ਗਿਆ ਤੇ ਇਥੋਂ ਦੇ ਇਨਕਲਾਬੀਆਂ ਨਾਲ ਸੰਪਰਕ ਸਾਧ ਲਿਆ | ਲਾਰਡ ਹਾਰਡਿੰਗ 'ਤੇ ਕਾਤਲਾਨਾ ਹਮਲੇ ਦਾ ਦੋਸ਼ ਲੱਗਣ ਤੋਂ ਬਾਅਦ ਉਹ ਗੁਪਤਵਾਸ ਹੋ ਗਿਆ ਭਾਵੇਂ ਕਿ ਇਹ ਬੰਬ ਬਸੰਤ ਕੁਮਾਰ ਬਿਸਵਾਸ ਨੇ ਸੁੱਟਿਆ ਸੀ | ਜਦੋਂ ਗ਼ਦਰ ਪਾਰਟੀ ਦੇ ਸੂਰਬੀਰ ਭਾਰਤ ਪਰਤੇ ਤਾਂ ਉਨ੍ਹਾਂ ਵਿਚੋਂ ਬਹੁਤੇ ਤਾਂ ਜਹਾਜ਼ਾਂ ਤੋਂ ਉਤਰਦਿਆਂ ਹੀ ਫੜੇ ਗਏ | ਕਿਸੇ ਸਿਆਣੇ ਆਗੂ ਦੀ ਘਾਟ ਕਰਕੇ ਕਰਤਾਰ ਸਿੰਘ ਸਰਾਭੇ ਨੇ ਸਾਥੀਆਂ ਨਾਲ ਮਿਲ ਕੇ ਸਲਾਹ ਕੀਤੀ ਕਿ ਉਨ੍ਹਾਂ ਨੂੰ ਆਪਣੀ ਅਗਵਾਈ ਲਈ ਰਾਸ ਬਿਹਾਰੀ ਬੋਸ ਨੂੰ ਪੰਜਾਬ ਬੁਲਾਉਣਾ ਚਾਹੀਦਾ ਹੈ | ਇਸ ਮਕਸਦ ਲਈ ਉਸ ਨੇ ਆਪਣੇ ਸਾਥੀ ਵਿਸ਼ਨੂੰ ਗਨੇਸ਼ ਪਿੰਗਲੇ ਦੀ ਡਿਊਟੀ ਲਾਈ |
ਉਹ ਰਾਸ ਬਿਹਾਰੀ ਨੂੰ ਮਿਲਿਆ ਤੇ ਪੰਜਾਬ ਆਉਣ ਲਈ ਮੰਨਵਾ ਲਿਆ | ਰਾਸ ਬਿਹਾਰੀ ਲਾਹੌਰ ਵਿਚ ਆ ਕੇ ਪਾਰਟੀ ਦੇ ਗੁਪਤ ਟਿਕਾਣੇ 'ਤੇ ਰਿਹਾ ਤੇ ਲਹਿਰ ਨੂੰ ਅੱਗੇ ਤੋਰਨ ਤੇ ਗ਼ਦਰ ਕਰਨ ਲਈ ਸਲਾਹ ਤੇ ਅਗਵਾਈ ਦਿੰਦਾ ਰਿਹਾ | ਜਿਸ ਦਿਨ ਗ਼ਦਰ ਦੇ ਅਸਫਲ ਹੋਣ ਦੀ ਖਬਰ ਮਿਲੀ ਤਾਂ ਉਹ ਲਾਹੌਰ ਵਿਚ ਹੀ ਸੀ | ਕਰਤਾਰ ਸਿੰਘ ਸਰਾਭੇ ਨੂੰ ਉਸ ਦੇ ਗਿ੍ਫਤਾਰ ਹੋ ਜਾਣ ਦੀ ਫਿਕਰ ਸੀ | ਉਸ ਨੇ ਛੇਤੀ ਹੀ ਬੋਸ ਨੂੰ ਪੰਜਾਬੋਂ ਬਾਹਰ ਭੇਜਣ ਦਾ ਬੰਦੋਬਸਤ ਕਰ ਦਿੱਤਾ | ਪਿੱਛੋਂ ਉਹ ਜਪਾਨ ਚਲਾ ਗਿਆ ਤੇ ਜਪਾਨੀ ਸ਼ਹਿਰੀ ਬਣ ਗਿਆ | ਉਸ ਨੇ ਜਪਾਨੀਆਂ ਨੂੰ ਭਾਰਤ ਦੇ ਸੁਤੰਤਰਤਾ ਸੰਗਰਾਮ ਲਈ ਬਾਹਰਲੇ ਮੁਲਕਾਂ ਵਿਚ ਲੜੀ ਜਾ ਰਹੀ ਲੜਾਈ ਵਿਚ ਸਹਾਇਤਾ ਦੇਣ ਲਈ ਮਨਾਇਆ | ਜਦੋਂ 'ਇੰਡੀਆ ਇੰਡੀਪੈਂਡੈਂਸ ਲੀਗ' ਬਣੀ ਤਾਂ ਰਾਸ ਬਿਹਾਰੀ ਦੀ ਪ੍ਰਧਾਨਗੀ ਵਿਚ ਹੋਈ ਲੀਗ ਦੀ ਮੀਟਿੰਗ ਵਿਚ ਸੁਭਾਸ਼ ਚੰਦਰ ਬੋਸ ਨੂੰ ਇਸ ਦੀ ਕਮਾਨ ਸੰਭਾਲਣ ਦਾ ਫੈਸਲਾ ਕੀਤਾ ਗਿਆ | ਸੁਭਾਸ਼ ਚੰਦਰ ਬੋਸ ਦੇ ਆ ਜਾਣ 'ਤੇ ਰਾਸ ਬਿਹਾਰੀ ਬੋਸ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਵਿਚ ਵੀ ਉਸ ਦੀ ਸਰਗਰਮ ਸਹਾਇਤਾ ਕੀਤੀ | ਅਸਲ ਵਿਚ ਰਾਸ ਬਿਹਾਰੀ ਬੋਸ ਦਾ ਸਾਰਾ ਜੀਵਨ ਹੀ ਨਿਰੰਤਰ ਸੰਘਰਸ਼ ਦੀ ਦਾਸਤਾਨ ਹੈ | 1945 ਵਿਚ ਇਸ ਇਨਕਲਾਬੀ ਦੀ ਸ਼ਾਨਾਮੱਤੀ ਜ਼ਿੰਦਗੀ ਦਾ ਅੰਤ ਹੋ ਗਿਆ ਪਰ ਉਸ ਦੇ ਕਾਰਨਾਮਿਆਂ ਦੀ ਕਹਾਣੀ ਕਦੀ ਖਤਮ ਨਹੀਂ ਹੋਣੀ | (ਬਾਕੀ ਅਗਲੇ ਅੰਕ 'ਚ)

ਪ੍ਰੋ: ਵਰਿਆਮ ਸਿੰਘ ਸੰਧੂਮੋਬਾ: 98726-02296


ਖ਼ਬਰ ਸ਼ੇਅਰ ਕਰੋ

ਪ੍ਰਸਿੱਧ ਪ੍ਰਾਚੀਨ ਇਤਿਹਾਸਕ ਖ਼ੂਬਸੂਰਤ ਸਥਾਨ 'ਬਾਥੂ ਕੀ ਲੜੀ' (ਹਿ: ਪ੍ਰ:)

ਪ੍ਰਸਿੱਧ ਪ੍ਰਾਚੀਨ ਇਤਿਹਾਸਕ ਖੂਬਸੂਰਤ ਸਥਾਨ ਹੈ 'ਬਾਥੂ ਕੀ ਲੜੀ' | ਪ੍ਰਾਚੀਨ ਪਾਂਡਵਾਂ ਦਾ ਮੰਦਿਰ ਅਤੇ ਅਦਭੁਤ ਨਜ਼ਾਰਿਆਂ ਨਾਲ ਭਰਪੂਰ ਬਾਥੂ ਕੀ ਲੜੀ ਸਥਾਨ ਕਿਸੇ ਸਵਰਗ ਤੋਂ ਘੱਟ ਨਹੀਂ ਹੈ | ਕੁਦਰਤੀ ਨਜ਼ਾਰਿਆਂ ਨਾਲ ਮਾਲਾਮਾਲ ਇਹ ਸਥਾਨ ਪਠਾਨਕੋਟ (ਪੰਜਾਬ) ਤੋਂ ...

ਪੂਰੀ ਖ਼ਬਰ »

ਧੁਨਾਂ, ਰੀਤਾਂ ਤੇ ਪੜਤਾਲਾਂ ਦੇ ਧਨੀ-ਰਾਗੀ ਭਾਈ ਜਵਾਲਾ ਸਿੰਘ

 29 ਮਈ ਨੂੰ 61ਵੀਂ ਬਰਸੀ 'ਤੇ ਵਿਸ਼ੇਸ਼ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸਮੁੱਚੇ ਸਿੱਖ ਪੰਥ ਨੂੰ ਆਪਣੇ ਗੁਰਧਾਮਾਂ ਦੀ ਮਾਣ-ਮਰਿਆਦਾ ਅਤੇ ਸਿੱਖ ਸਿਧਾਂਤਾਂ ਦੀ ਜਿਹੜੀ ਸੋਝੀ ਪ੍ਰਚਾਰ ...

ਪੂਰੀ ਖ਼ਬਰ »

ਕੁਰੈਸ਼ ਦੀ ਅਬੂ ਤਾਲਿਬ ਨੂੰ ਪੇਸ਼ਕਸ਼

ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ -33 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਜਦੋਂ ਕੁਰੈਸ਼ ਨੇ ਦੇਖਿਆ ਕਿ ਪਿਛਲੇ ਸਮੇਂ ਅਬੂ ਤਾਲਿਬ ਨੂੰ ਦਿੱਤੀ ਧਮਕੀ ਨੂੰ ਅਣਗੌਲਿਆ ਕਰਕੇ ਹਜ਼ਰਤ ਮੁਹੰਮਦ ਸਾਹਿਬ ਇਸਲਾਮ ਨੂੰ ਫ਼ੈਲਾਉਣ ਲਈ ਤਬਲੀਗ਼ ਕਰੀ ਜਾ ਰਹੇ ਨੇ ਅਤੇ ਲੋਕ ਉਨ੍ਹਾਂ ...

ਪੂਰੀ ਖ਼ਬਰ »

ਕਾਉਂਕੇ ਕਲਾਂ 'ਚ 5 ਰੋਜ਼ਾ ਧਾਰਮਿਕ ਸਮਾਗਮ

ਅਨੰਦ ਈਸ਼ਵਰ ਦਰਬਾਰ ਬੱਧਨੀ ਕਲਾਂ ਵਾਲੇ ਮਹਾਂਪੁਰਸ਼ਾਂ ਵੱਲੋਂ ਪਿੰਡ ਕਾਉਂਕੇ ਕਲਾਂ (ਨੇੜੇ ਹਠੂਰ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਤੀਸਰਾ ਇੰਟਰਨੈਸ਼ਨਲ ਗਤਕਾ ਮੁਕਾਬਲਾ 2013

ਪਿਛਲੇ ਦਿਨੀਂ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਸ਼ਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਤੀਸਰਾ ਇੰਟਰਨੈਸ਼ਨਲ ਗਤਕਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਗਤਕੇ ਦੀਆਂ ਪ੍ਰਮੁੱਖ ਟੀਮਾਂ ...

ਪੂਰੀ ਖ਼ਬਰ »

ਅਣਵੰਡੇ ਪੰਜਾਬ ਦੀਆਂ ਕੌੜੀਆਂ ਯਾਦਾਂ ਲੋਕ ਲਾਇਲਪੁਰ ਤੋਂ ਭਾਰਤੀ ਪੰਜਾਬ ਕਿਵੇਂ ਪੁੱਜੇ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਜਲੰਧਰ ਸਟੇਸ਼ਨ 'ਤੇ ਪਿਤਾ ਜੀ ਨੂੰ ਪਤਾ ਲੱਗਾ ਕਿ ਕਾਮਰੇਡ ਰਾਮ ਕਿਸ਼ਨ, ਜੋ ਮੇਰੇ ਪਿਤਾ ਦਾ ਜਮਾਤੀ ਸੀ, ਦਾ ਪਿੰਡ ਕਸਬਾ ਕੋਟ ਸੀ, ਜੋ ਸਾਡੇ ਪਿੰਡ ਰੱਤੇ ਤੋਂ 10-12 ਮੀਲ 'ਤੇ ਸੀ | ਪਿਤਾ ਜੀ ਉਥੇ ਪੜ੍ਹਦੇ ਸੀ ਅਤੇ ਹੋਸਟਲ ਵਿਚ ਰਹਿੰਦੇ ਸੀ | ...

ਪੂਰੀ ਖ਼ਬਰ »

ਅਮਰ ਸ਼ਹੀਦ ਬਾਬਾ ਨੌਧ ਸਿੰਘ

ਮੁਗਲਾਂ ਦੇ ਰਾਜ ਵੇਲੇ ਗੱਲ 17ਵੀਂ ਸਦੀ ਤੋਂ ਪੂਰੀਆਂ 4 ਪੀੜ੍ਹੀਆਂ ਪਹਿਲਾਂ ਦੀ (ਸਾਦਿਕ ਦੀ ਪੱਤੀ) ਪਿੰਡ ਚੀਚਾ, ਜ਼ਿਲ੍ਹਾ ਅੰਮਿ੍ਤਸਰ ਦੇ ਜੰਮਪਲ ਸਾਦਿਕ ਦੇ ਨਾਂਅ 'ਤੇ ਅੱਜ ਵੀ ਵੱਜਦੀ ਹੈ, ਸਾਦਿਕ ਬੰਸ ਵਿਚੋਂ ਮਿਹਰਾਂ ਤੋਂ ਬਿਹਰੀ ਪੈਦਾ ਹੋਇਆ, ਬਿਹਰੀ ਤੋਂ ਉਸ ਦਾ ...

ਪੂਰੀ ਖ਼ਬਰ »

ਗੁਰਮਤਿ ਸੰਗੀਤ ਪਰੰਪਰਾ-127 ਗੁਰਮਤਿ ਸੰਗੀਤ ਵਿਚ 'ਗੁਰਮਤਿ ਸੰਗੀਤ' ਪੁਸਤਕ ਦਾ ਯੋਗਦਾਨ

'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਪੁਸਤਕ ਸੰਗ੍ਰਹਿ ਦੇ ਅੰਤਰਗਤ ਪ੍ਰਕਾਸ਼ਿਤ 'ਗੁਰਮਤਿ ਸੰਗੀਤ' ਪੁਸਤਕ ਮਾਸਟਰ ਸੁੰਦਰ ਸਿੰਘ ਦੁਆਰਾ ਰਚਿਤ ਹੈ | ਇਹ 'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਪੁਸਤਕ ਸੰਗ੍ਰਹਿ ਦੇ ਅਧੀਨ ਮੋਹਰੀ ਤਿੰਨ ਪੁਸਤਕਾਂ ਵਿਚੋਂ ਇਕ ਹੈ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਗੁਰਮੁਖਿ ਵਿਆਹਣਿ ਆਇਆ (ਵਿਆਹ ਬਿ੍ਤਾਂਤ ਗੁਰੂ ਅਰਜਨ ਸਾਹਿਬ ਗੁਰਬਾਣੀ ਦੀ ਕਸਵੱਟੀ 'ਤੇ) ਲੇਖਕ : ਤਰਲੋਕ ਸਿੰਘ ਹੁੰਦਲ ਪ੍ਰਕਾਸ਼ਕ : ਰਤਨ ਬ੍ਰਦਰਜ਼, ਅੰਮਿ੍ਤਸਰ | ਮੁੱਲ : 150 ਰੁਪਏ, ਸਫੇ : 144 ਇਸ ਪੁਸਤਕ ਦੇ ਲੇਖਕ ਤਰਲੋਕ ਸਿੰਘ ਹੁੰਦਲ ਪ੍ਰਵਾਸੀ ਭਾਰਤੀ ਵਜੋਂ ਟੋਰਾਂਟੋ ...

ਪੂਰੀ ਖ਼ਬਰ »

ਕ੍ਰਿਪਾਨ : ਮੰੁਬਈ ਅਤੇ ਸਿੰਧ ਪ੍ਰਾਂਤ ਵਿਚ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਉਸ ਦੁਆਰਾ ਪੁੱਛਿਆ ਗਿਆ ਸੁਆਲ, ਨੰਬਰ 235, ਇਉਂ ਸੀ : (ੳ) ਕੀ ਮਾਨਯੋਗ ਗ੍ਰਹਿ ਮੈਂਬਰ ਇਹ ਯਾਦ ਕਰਨ ਦੀ ਪ੍ਰਸੰਨਤਾ ਲਵੇਗਾ ਕਿ ਉਸ ਨੇ ਪਹਿਲੀ ਅਪ੍ਰੈਲ, 1937 ਨੂੰ ਕੇਸਾਧਾਰੀ ਅਤੇ ਸਹਿਜਧਾਰੀ ਦੋਵਾਂ ਵਰਗਾਂ ਦੇ ਸਿੱਖਾਂ ਨੂੰ ਕ੍ਰਿਪਾਨ ...

ਪੂਰੀ ਖ਼ਬਰ »

ਸ਼ਬਦ ਵਿਚਾਰ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ¨ ਸਵਯੇ ਸ੍ਰੀ ਮੁਖ ਬਾਕ੍ਹ ਮਹਲਾ 5¨ ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ¨ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ¨ ਬ੍ਹਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX