ਤਾਜਾ ਖ਼ਬਰਾਂ


ਸਾਲ 2016-17 ਵਿਚ 179 ਦਿਨਾਂ ਦੇ ਮੁਕਾਬਲੇ, ਸਾਲ 2017-18 ਵਿਚ 98 ਲਈ ਰਿਹਾ ਰਾਜ ਖਜ਼ਾਨੇ ਦਾ ਓਵਰ ਡਰਾਫਟ, ਇਸ ਸਾਲ ਘੱਟੋ-ਘੱਟ 5 ਕਰੋੜ ਵਿਆਜ ਦੇਣਦਾਰੀ ਨੂੰ ਘਟਾਇਆ
. . .  1 day ago
ਅਮਿਤ ਸ਼ਾਹ 26 ਤੋਂ 31 ਮਾਰਚ ਤੱਕ ਕਰਨਗੇ ਕਰਨਾਟਕ ਦੌਰਾ
. . .  1 day ago
ਨਵੀਂ ਦਿੱਲੀ, 24 ਮਾਰਚ - ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ 26 ਮਾਰਚ ਤੋਂ 31 ਮਾਰਚ ਤੱਕ ਕਰਨਾਟਕ ਦਾ ਦੌਰਾ ਕਰਨਗੇ।
ਕਿਸਾਨਾਂ ਵੱਲੋਂ ਸਾਗਰ ਤੋਂ ਭੋਪਾਲ ਤੱਕ ਮਾਰਚ
. . .  1 day ago
ਭੋਪਾਲ, 24 ਮਾਰਚ - ਮੱਧ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਸਾਰਾ ਕਰਜ਼ਾ ਮਾਫ਼ ਕਰਨ ਦੀ ਮੰਗ ਨੂੰ ਲੈ ਕੇ ਸਾਗਰ ਤੋਂ ਭੋਪਾਲ ਤੱਕ 185 ਕਿੱਲੋਮੀਟਰ ਲੰਮਾ ਮਾਰਚ ਕੀਤਾ ਜਾ ਰਿਹਾ ਹੈ।
ਕਰਨਾਟਕ 'ਚ ਜਿੱਤ ਕਾਂਗਰਸ ਦੀ ਹੀ ਹੋਵੇਗੀ - ਰਾਹੁਲ ਗਾਂਧੀ
. . .  1 day ago
ਬੈਂਗਲੁਰੂ, 24 ਮਾਰਚ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਲਾਵਲੀ 'ਚ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਚਾਹੇ ਭਾਜਪਾ ਆ ਜਾਵੇ, ਚਾਹੇ ਭਾਜਪਾ ਦੀ 'ਬੀ' ਟੀਮ ਜਾਂ...
ਸੜਕ ਹਾਦਸੇ 'ਚ 4 ਮੌਤਾਂ, 10 ਜ਼ਖਮੀ
. . .  1 day ago
ਚੰਡੀਗੜ੍ਹ, 24 ਮਾਰਚ - ਹਰਿਆਣਾ ਦੇ ਅਗਰੋਹਾ-ਬਰਵਾਲਾ ਰੋਡ 'ਤੇ ਹੋਏ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 10 ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ...
ਕਰਾਸ ਵੋਟਿੰਗ ਦੇ ਦੋਸ਼ 'ਚ ਵਿਧਾਇਕ ਸਹੇਂਦਰ ਸਿੰਘ ਰਾਲੋਦ ਤੋਂ ਮੁਅੱਤਲ
. . .  1 day ago
ਲਖਨਊ, 24 ਮਾਰਚ - ਰਾਸ਼ਟਰੀ ਲੋਕ ਦਲ ਨੇ ਕਰਾਸ ਵੋਟਿੰਗ ਦੇ ਦੋਸ਼ 'ਚ ਛਪਰੌਲੀ ਤੋਂ ਵਿਧਾਇਕ ਸਹੇਂਦਰ ਸਿੰਘ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਸਹੇਂਦਰ ਸਿੰਘ ਨੇ ਪਾਰਟੀ ਦੇ...
ਦਿੱਲੀ 'ਚ ਗੋਦਾਮ ਨੂੰ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 24 ਮਾਰਚ- ਦਿੱਲੀ ਦੇ ਸਵਰੂਪ ਨਗਰ 'ਚ ਇੱਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਇਸਦੀ ਸੂਚਨਾਂ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਨੇ ਮੌਕੇ 'ਤੇ...
2 ਦਿਨਾਂ 'ਚ ਪੂਰੀ ਹੋਵੇਗੀ ਮਹਿਲਾ ਪੱਤਰਕਾਰ ਛੇੜਛਾੜ ਮਾਮਲੇ ਦੀ ਜਾਂਚ - ਪੁਲਿਸ
. . .  1 day ago
ਨਵੀਂ ਦਿੱਲੀ, 24 ਮਾਰਚ- ਦਿੱਲੀ ਪੁਲਿਸ ਦੇ ਸੀ ਪੀ ਆਰ.ਓ ਦੀਪੇਂਦਰ ਪਾਠਕ ਦਾ ਕਹਿਣਾ ਹੈ ਕਿ ਜੇ.ਐੱਨ.ਯੂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਪ੍ਰਦਰਸ਼ਨ ਦੌਰਾਨ...
ਕਰਨਾਟਕ : ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਰੋਡ ਸ਼ੋਅ
. . .  1 day ago
ਆਈ.ਈ.ਡੀ ਧਮਾਕੇ 'ਚ 4 ਜਵਾਨ ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਲੱਖ ਝਗੜਿਆਂ ਦੀ ਇਕੋ ਦਵਾਈ ਹੈ-ਚੁੱਪ। -ਕਹਾਵਤ
  •     Confirm Target Language  

ਸਾਹਿਤ ਫੁਲਵਾੜੀ

ਲੜੀਵਾਰ ਨਾਵਲ ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ : ਸਰਨ ਸਿੰਘ ਅਵਤਾਰ ਸਿੰਘ ਗੱਡੀਆਂ ਰਾਹੀਂ ਸਵੇਰੇ ਅੰਮਿ੍ਤਸਰ ਲਈ ਰਵਾਨਾ ਹੋ ਗਏ | ਲਛਮਣ ਸਿੰਘ ਤੇ ਨਿਆਮਤ ਹੋਰੀਂ ਪਿੰਡੀਂ ਚਲੇ ਗਏ ਸਨ | ਨਿਆਮਤ ਦੇ ਜਣੇਪੇ ਲਈ ਦਿਨ ਵੀ ਪੂਰੇ ਹੋ ਗਏ ਸਨ | ਉਨ੍ਹਾਂ ਨੂੰ ਰਾਤ ਗੁਜਰਾਂਵਾਲਾ ਦੇ ਕੈਂਪ ਵਿਚ ...

ਪੂਰੀ ਖ਼ਬਰ »

ਨਵੀਂ ਪੁਸਤਕ 'ਚਪਲ ਚੇਤਨਾ' ਦੇ ਹਵਾਲੇ ਨਾਲ ਮੀਸ਼ਾ-ਕਾਵਿ ਦੀਆਂ ਚਿੰਤਾਵਾਂ ਤੇ ਚਿੰਤਨ

ਪੰਜਾਬੀ ਸਾਹਿਤ ਵਿਚ ਸ. ਸ. ਮੀਸ਼ਾ ਦਾ ਨਾਂਅ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ | ਉਹ ਆਧੁਨਿਕ ਦੌਰ ਦੇ ਉੱਘੇ ਸ਼ਾਇਰ ਹਨ | ਉਨ੍ਹਾਂ ਨੇ ਆਪਣੇ ਜੀਵਨਕਾਲ ਵਿਚ 'ਚੁਰਸਤਾ', 'ਦਸਤਕ', 'ਧੀਮੇ ਬੋਲ' ਤੇ 'ਕੱਚ ਦੇ ਵਸਤਰ' ਚਾਰ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤਕ ਜਗਤ ਨੂੰ ਭੇਟ ਕੀਤੇ ਸਨ | 1986 ਵਿਚ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ | ਹੁਣ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਮੀਸ਼ਾ ਦੇ ਯਤਨਾਂ ਨਾਲ ਉਨ੍ਹਾਂ ਦੀਆਂ ਅਣਛਪੀਆਂ ਕਵਿਤਾਵਾਂ 'ਤੇ ਆਧਾਰਿਤ ਉਨ੍ਹਾਂ ਦਾ ਕਾਵਿ-ਸੰਗ੍ਰਹਿ 'ਚਪਲ ਚੇਤਨਾ' ਪ੍ਰਕਾਸ਼ਿਤ ਹੋਇਆ ਹੈ | ਇਸ ਕਾਵਿ-ਸੰਗ੍ਰਹਿ ਦੇ ਹਵਾਲੇ ਨਾਲ ਸ. ਸ. ਮੀਸ਼ਾ ਦੀ ਸ਼ਾਇਰੀ ਸਬੰਧੀ ਚਰਚਾ ਕਰ ਰਹੇ ਹਨ-ਪ੍ਰੋ: ਪਿਆਰਾ ਸਿੰਘ ਭੋਗਲ |
ਸ. ਸ. ਮੀਸ਼ਾ (1934-1986 ਈ:) ਨੇ ਪੰਜਾਬੀ ਕਵਿਤਾ ਨੂੰ ਜੀਵਨ ਦੇ ਯਥਾਰਥ ਨਾਲ ਜੋੜਿਆ | ਕਵਿਤਾ ਵਿਚ ਯਥਾਰਥ ਦੀ ਪ੍ਰਵਿਰਤੀ ਦਾ ਆਰੰਭ ਪ੍ਰੋ: ਮੋਹਨ ਸਿੰਘ ਨੇ ਕਰ ਦਿੱਤਾ ਸੀ ਪਰ ਮੋਹਨ ਸਿੰਘ ਵਿਚ ਯਥਾਰਥ ਨੂੰ ਰੁਮਾਂਟਿਕ ਰੰਗ ਵਿਚ ਰੰਗਣ ਦੀ ਰੁਚੀ ਵੀ ਭਾਰੂ ਰਹੀ | ਸ. ਸ. ਮੀਸ਼ਾ ਰੁਮਾਂਟਿਕ ਭਰਮ-ਭੁਲੇਖੇ ਤੋੜਨ ਵਾਲਾ ਕਵੀ ਸੀ | ਉਹ ਨਿੱਤ ਵਾਪਰਦੇ ਯਥਾਰਥਕ-ਵਰਤਾਰੇ ਨਾਲ ਬਹੁਤ ਗੂੜ੍ਹੀ ਤਰ੍ਹਾਂ ਜੁੜਿਆ ਰਿਹਾ | ਮੀਸ਼ੇ ਦੀ ਕਵਿਤਾ ਵਿਚ ਵੱਡੇ ਮਸਲੇ ਵੀ ਖੂਬ ਪੇਸ਼ ਹੋਏ ਹਨ ਤਾਂ ਵੀ ਉਹ ਨਿੱਕੇ-ਨਿੱਕੇ ਵੇਰਵਿਆਂ ਦਾ ਧਨੀ ਸੀ | ਇਸੇ ਕਰਕੇ ਉਹ ਮਨੁੱਖ ਦੀ ਚਪਲ ਚੇਤਨਾ ਦੀ ਗੱਲ ਕਰਦਾ ਹੈ | ਮਨੁੱਖ ਪਲ-ਪਲ ਵਟਦੇ ਭਾਵਾਂ ਤੇ ਸੋਚਾਂ ਦੀ ਗੰਢ ਹੈ | ਬਹੁਤ ਤੇਜ਼ੀ ਨਾਲ ਮਨ ਦੀ ਦੁਨੀਆ ਤਬਦੀਲ ਹੁੰਦੀ ਹੈ |
ਅੱਗੇ ਲੰਘ ਜਾਂਦੀ ਹੈ ਯਾਰੋ!
ਚਪਲ ਚੇਤਨਾ ਨਾਲ ਮੈਂ ਕਿਥੋਂ ਤਾੲੀਂ ਦੌੜਾਂ?
ਸੰਸਿਆਂ ਮਾਰੇ ਭਾਵ ਸਲਾਹੀਂ ਪੈ ਜਾਂਦੇ ਨੇ,
ਹਫ਼ ਕੇ ਪਿੱਛੇ ਰਹਿ ਜਾਂਦੇ ਨੇ |
ਕਵਿਤਾ ਦਾ ਮੁੱਖ ਤੱਤ ਜਜ਼ਬਾ ਹੈ | ਮੀਸ਼ੇ ਦੀ ਕਵਿਤਾ ਵਿਚ ਵੀ ਜਜ਼ਬਾਤ ਦਾ ਜਲੌਅ ਹੈ | ਪਰ ਮੀਸ਼ਾ ਬੁੱਧੀਮਾਨ ਵਿਅਕਤੀ ਵੀ ਸੀ | ਅਸਲ ਵਿਚ ਮੀਸ਼ੇ ਦੀ ਕਵਿਤਾ ਦੀ ਪਛਾਣ ਉਸ ਦੀ ਬੌਧਿਕਤਾ ਹੈ | ਸ਼ਿਵ ਕੁਮਾਰ ਬਟਾਲਵੀ ਤੇ ਸ. ਸ. ਮੀਸ਼ਾ ਸਮਕਾਲੀ ਸਨ | ਹਮ-ਉਮਰ | ਪਰ ਦੋਵੇਂ ਤਬੀਅਤ (Temperament) ਵੱਲੋਂ ਇਕ-ਦੂਜੇ ਤੋਂ ਬਿਲਕੁਲ ਉਲਟ ਸਨ | ਸ਼ਿਵ ਕੁਮਾਰ ਵਿਚ ਜਜ਼ਬਾਤ ਭਾਰੂ ਸਨ | ਉਸ ਨੇ ਪ੍ਰੇਮ ਨੂੰ ਬਿਰਹਾ ਵਿਚ ਬਦਲ ਦਿੱਤਾ, ਹਾਲਾਂ ਕਿ 20ਵੀਂ ਸਦੀ ਦਾ ਪ੍ਰੇਮ ਬਿਰਹਾ-ਪ੍ਰਧਾਨ ਨਹੀਂ | ਸ. ਸ. ਮੀਸ਼ਾ ਨੂੰ ਸ਼ਿਵ ਕੁਮਾਰ ਦੀ ਭਾਵੁਕਤਾ ਉਪ-ਭਾਵੁਕਤਾ ਲਗਦੀ ਸੀ | ਜ਼ਿੰਦਗੀ ਦੀ ਅਸਲੀਅਤ ਤੋਂ ਦੂਰ | ਮਨੁੱਖ ਨੂੰ ਮਨੋ-ਕਲਪਿਤ ਸੰਸਾਰ ਵਲ ਧੱਕਣ ਵਾਲੀ ਪ੍ਰਵਿਰਤੀ | ਸ. ਸ. ਮੀਸ਼ਾ ਨਿਤ ਵਾਪਰਦੀ ਅਸਲੀਅਤ ਨੂੰ ਮਹੱਤਵ ਦਿੰਦਾ ਸੀ | ਇਸੇ ਕਰਕੇ ਉਹ ਸੰਸਾਰ ਦੀਆਂ ਖਿੱਚਾਂ ਦੀ ਗੱਲ ਵਾਰ-ਵਾਰ ਕਰਦਾ ਰਿਹਾ ਪਰ ਨਾਲ-ਨਾਲ ਇਹ ਵੀ ਮਹਿਸੂਸ ਕਰਦਾ ਰਿਹਾ ਕਿ ਖਿੱਚਾਂ ਵਿਚ ਤਿ੍ਪਤੀ ਨਹੀਂ | ਤਿ੍ਸ਼ਨਾ ਤੇ ਤਿ੍ਪਤੀ ਨਾਲ-ਨਾਲ ਚਲਦੀਆਂ ਹਨ:
ਤੂੰ ਸਿਮਟਣਾ ਨਹੀਂ ਸੀ, ਨਾ ਮੈਂ ਹੀ ਸੀ ਬਿਖਰਨਾ,
ਤੇਰਾ ਦਵੰਦ ਹੋਰ ਸੀ, ਮੇਰਾ ਦਵੰਦ ਹੋਰ |
ਹਾਂ, ਠੀਕ ਹੈ ਤੇਰੇ ਨਾਲ ਵੀ ਉਹ ਗੱਲ ਨਹੀਂ ਰਹੀ
ਹਾਲੇ ਵੀ ਤੇਰੇ ਬਾਝ ਨਾ ਕੋਈ ਪਸੰਦ ਹੋਰ |
ਮੱਧਕਾਲ ਦੀ ਪੰਜਾਬੀ ਕਵਿਤਾ ਵਿਚ ਰੱਬ ਦਾ ਰਹੱਸ ਮੁੱਖ ਵਸਤੂ ਰਿਹਾ | ਕੁਦਰਤ ਮਨੁੱਖ ਲਈ ਰਹੱਸ ਸੀ | ਇਸ ਕਰਕੇ ਮੱਧ-ਕਾਲੀਨ ਪੰਜਾਬੀ ਕਵੀਆਂ ਨੇ ਰੱਬ ਦੇ ਰਹੱਸ ਨਾਲ ਨਿਰਬਲ ਮਨੁੱਖ ਨੂੰ ਜੋੜ ਕੇ ਬਲ ਦੇਣ ਦੀ ਕੋਸ਼ਿਸ਼ ਕੀਤੀ | ਪਰ 20ਵੀਂ ਸਦੀ ਵਿਚ ਵਿਗਿਆਨ ਦੀਆਂ ਕਾਢਾਂ ਤੇ ਲੱਭਤਾਂ ਨੇ ਮਨੁੱਖ ਵਿਚ ਨਵਾਂ ਆਤਮ-ਵਿਸ਼ਵਾਸ ਪੈਦਾ ਕਰ ਦਿੱਤਾ | ਮਨੁੱਖ ਆਪਣੀ ਤਕਦੀਰ ਦਾ ਆਪ ਸਵਾਮੀ ਬਣ ਗਿਆ | ਆਪਣੇ ਹਾਲਾਤ ਆਪ ਬਦਲਣ ਲਈ ਤਤਪਰ ਹੋ ਗਿਆ | 20ਵੀਂ ਸਦੀ ਦੀ ਪੰਜਾਬੀ ਕਵਿਤਾ ਦਾ ਮੁੱਖ ਪਾਤਰ ਇਹੋ ਮਨੁੱਖ ਹੈ | ਅਹਿਸਾਸਾਂ ਤੇ ਸੋਚਾਂ ਵਿਚ ਗਲਤਾਨ ਮਨੁੱਖ | ਇਹ ਮਨੁੱਖ ਸੰਸਾਰ ਨੂੰ ਹੁਣ ਦੁੱਖਾਂ ਦਾ ਘਰ ਨਹੀਂ ਮੰਨਦਾ | ਸੰਸਾਰ ਦੇ ਸੁਖ ਤੇ ਖਿੱਚਾਂ ਉਸ ਨੂੰ ਖਿੱਚਦੀਆਂ ਹਨ ਪਰ ਉਸ ਦੀ ਚੇਤਨਾ ਉਸ ਨੂੰ ਖ਼ਬਰਦਾਰ ਵੀ ਕਰਦੀ ਹੈ | ਸੁਖ ਨਾਲ ਤੁਰੇ ਆ ਰਹੇ ਦੁੱਖ ਵੀ ਉਸ ਨੂੰ ਡਰਾਉਂਦੇ ਹਨ |
ਸ. ਸ. ਮੀਸ਼ਾ ਦੀ ਕਵਿਤਾ ਇਸੇ ਕਰਕੇ ਇਕ-ਰੰਗੀ ਨਹੀਂ | ਬਹੁ-ਰੰਗੀ ਹੈ | ਛੋਟੀ ਜਿਹੀ ਕਵਿਤਾ 'ਸੰਕਟ' ਆਪਣੇ-ਆਪ ਵਿਚ ਇਕ ਕਹਾਣੀ ਪੇਸ਼ ਕਰਦੀ ਹੈ | ਦੋ ਪ੍ਰੇਮੀ ਨਾਲ-ਨਾਲ ਘੰੁਮ-ਫਿਰ ਰਹੇ ਹਨ | ਵਿਆਹ ਹੋ ਜਾਣ ਦੀ ਸੰਭਾਵਨਾ ਹੈ | ਪਰ ਸੋਚਵਾਨ ਪ੍ਰੇਮੀ ਸੋਚਦਾ ਹੈ:
ਹੁਣ ਤਾਂ ਮੈਨੂੰ ਇਹ ਸੰਸਾ ਹੈ,
ਸੱਚਮੁੱਚ ਮੇਰੀ ਨਾ ਹੋ ਜਾਏ?
ਨੇੜੇ ਹੋ ਕੇ ਇੰਜ ਲਗਦਾ ਹੈ,
ਭਲਕੇ ਸਾਨੂੰ ਰੋਟੀ-ਟੁੱਕ ਦੀ ਚਿੰਤਾ ਹੋਣੀ |
ਫੁੱਲ ਕਲੀਆਂ ਦੀਆਂ ਮਹਿਕਾਂ ਦੇ ਵਿਚ,
ਘੁਲ ਜਾਣਾ ਹੈ ਲੂਣ-ਵਸਾਰ |
ਸ. ਸ. ਮੀਸ਼ਾ ਨੇ ਥੋੜ੍ਹਾ ਲਿਖਿਆ | ਲਗਭਗ 30 ਸਾਲ ਦੇ ਸਿਰਜਣਾਤਮਕ ਜੀਵਨ ਵਿਚ ਉਸ ਦੀ ਕਵਿਤਾ ਦੇ ਛੋਟੇ-ਛੋਟੇ ਕੁੱਲ ਚਾਰ ਸੰਗ੍ਰਹਿ ਛਪੇ:
ਚੁਰਸਤਾ (1961)
ਦਸਤਕ (1966)
ਧੀਮੇ ਬੋਲ
ਕੱਚ ਦੇ ਵਸਤਰ (1974)
ਪੰਜਵਾਂ ਸੰਗ੍ਰਹਿ 'ਚਪਲ ਚੇਤਨਾ' ਹੁਣ 2013 ਈ: ਵਿਚ ਛਪਿਆ ਹੈ | ਇਸ ਸੰਗ੍ਰਹਿ ਵਿਚ 1974 ਤੋਂ 1986 ਤੱਕ ਲਿਖੀਆਂ ਰਚਨਾਵਾਂ ਸ਼ਾਮਿਲ ਹਨ | ਪੰਜਾਬੀ ਪਾਠਕ ਜਗਤ ਸ੍ਰੀਮਤੀ ਸੁਰਿੰਦਰ ਕੌਰ ਮੀਸ਼ਾ ਦਾ ਬਹੁਤ ਰਿਣੀ ਹੈ, ਜਿਨ੍ਹਾਂ ਨੇ ਸ. ਸ. ਮੀਸ਼ਾ ਦੇ ਬੇਵਕਤ ਚਲਾਣੇ ਤੋਂ ਬਾਅਦ ਮੀਸ਼ਾ ਦੀਆਂ ਹੱਥ-ਲਿਖਤ ਰਚਨਾਵਾਂ ਸੰਭਾਲੀ ਰੱਖਣ ਦਾ ਯਤਨ ਕੀਤਾ, ਤੇ ਹੁਣ ਉਨ੍ਹਾਂ ਨੂੰ ਪੁਸਤਕ ਰੂਪ ਵਿਚ ਛਪਾ ਦਿੱਤਾ ਹੈ |
ਮੀਸ਼ਾ ਦਾ ਸਮਾਂ ਸੁਤੰਤਰਤਾ ਆ ਜਾਣ, ਸੁਤੰਤਰ ਭਾਰਤ ਦੀ ਸਥਾਪਤੀ ਤੋਂ ਹਾਲਾਤ ਬਦਲਣ ਦੀਆਂ ਉਮੀਦਾਂ ਰੱਖਣ ਅਤੇ ਇਹ ਉਮੀਦਾਂ ਪੂਰੀਆਂ ਨਾ ਹੋਣ ਦੇ ਗੰਭੀਰ ਹਾਲਾਤ ਦਾ ਸਮਾਂ ਹੈ | ਇਸ ਸਮੇਂ ਵਿਚ ਭਾਰਤ ਦੀ ਖੱਬੀ ਧਿਰ ਨੇ ਆਲੋਚਨਾਤਮਕ ਸੁਰ ਉਭਾਰੀ | ਖੱਬੀ ਧਿਰ ਤੋਂ ਅਸੰਤੁਸ਼ਟ ਹਿੰਸਕ-ਕ੍ਰਾਂਤੀ ਦੇ ਰਾਹ ਤੁਰੇ ਜੁਝਾਰਵਾਦੀ ਕਵੀਆਂ ਨੇ ਤਿੱਖੇ ਸੁਰ ਵਾਲੀ ਕਵਿਤਾ ਲਿਖੀ | ਇਨ੍ਹਾਂ ਭਾਰਤ ਪੱਧਰ ਦੀਆਂ ਲਹਿਰਾਂ ਦੇ ਨਾਲ-ਨਾਲ ਇਨ੍ਹਾਂ ਹੀ ਸਾਲਾਂ ਵਿਚ ਪੰਜਾਬ ਵਿਚ ਪੰਜਾਬ ਦੇ ਵਿਸ਼ੇਸ਼ ਹਾਲਾਤ ਦੀ ਉਪਜ ਅਲੱਗ ਪ੍ਰਕਾਰ ਦੇ ਅੰਦੋਲਨ ਵੀ ਛਿੜੇ, ਜਿਨ੍ਹਾਂ ਨੇ ਪੰਜਾਬ ਤੇ ਭਾਰਤ ਦੀਆਂ ਦੋ ਇਕਾਈਆਂ ਵਿਚਕਾਰ ਟਕਰਾਓ ਪੈਦਾ ਕੀਤਾ |
ਸ. ਸ. ਮੀਸ਼ਾ ਇਨ੍ਹਾਂ ਸਭ ਘਟਨਾਵਾਂ ਤੋਂ ਪ੍ਰਭਾਵਿਤ ਹੋਇਆ | ਉਹ ਵਿਅਕਤੀ ਤੇ ਸਮਾਜ ਨੂੰ ਅਲੱਗ-ਅਲੱਗ ਰੱਖ ਕੇ ਸੋਚਣ ਵਾਲਾ ਕਵੀ ਨਹੀਂ ਸੀ | ਉਸ ਦੀ ਕਵਿਤਾ ਵਿਚ ਵਿਅਕਤੀ ਅਤੇ ਸਮਾਜ ਘੁਲੇ-ਮਿਲੇ ਹਨ |
ਇਸ ਵਿਚ ਕੋਈ ਸ਼ੱਕ ਨਹੀਂ, ਮੀਸ਼ੇ ਨੇ ਵਿਅਕਤੀ ਦੀਆਂ ਖੁਸ਼ੀਆਂ-ਗ਼ਮੀਆਂ ਨੂੰ ਮੁੱਖ ਮਹੱਤਵ ਦਿੱਤਾ | ਇਹ ਸੁਭਾਵਿਕ ਵੀ ਸੀ | ਆਧੁਨਿਕ ਯੁੱਗ ਵਿਚ ਹੀ ਵਿਅਕਤੀ ਸੰਸਾਰ ਦੇ ਕੇਂਦਰ ਵਿਚ ਆਇਆ | ਸੰਸਾਰ ਭਰ ਦੇ ਸਾਹਿਤ ਵਿਚ ਮਨੁੱਖ-ਮੁਖਤਾ ਦੀ ਪ੍ਰਵਿਰਤੀ ਨੇ ਕਵਿਤਾ ਦੇ ਨਾਲ-ਨਾਲ ਵਾਰਤਕ ਨੂੰ ਮਹੱਤਵ ਦੁਆਇਆ | ਵਾਰਤਕ ਵਿਚ ਨਿਬੰਧ, ਨਾਵਲ ਤੇ ਕਹਾਣੀ ਦੇ ਰੂਪਾਕਾਰ ਉੱਭਰੇ | ਇਸ ਵਾਰਤਕ ਸਾਹਿਤ ਦਾ ਨਾਇਕ ਰੱਬ, ਦੇਵਤਾ, ਰਾਜਾ, ਅਵਤਾਰ ਨਹੀਂ | ਇਸ ਦਾ ਨਾਇਕ ਮਨੁੱਖ ਹੈ |
ਪਰ ਇਹ ਮਨੁੱਖ ਸਮਕਾਲੀ ਸੰਸਾਰ ਅਤੇ ਸਮਾਜ ਨਾਲ ਜੁੜਿਆ ਹੋਇਆ ਹੈ |
ਸ. ਸ. ਮੀਸ਼ਾ ਇਸ ਨਵੇਂ ਯਥਾਰਥ ਨੂੰ ਪੇਸ਼ ਕਰਨ ਦੀ ਖਾਤਰ ਕਵਿਤਾ ਨੂੰ ਵਾਰਤਕ ਦੇ ਨੇੜੇ ਲੈ ਆਇਆ | ਸ. ਸ. ਮੀਸ਼ਾ ਦੀ ਕਵਿਤਾ ਵਾਰਤਕ ਦੇ ਬਹੁਤ ਨੇੜੇ ਹੈ | ਕਈ ਪਾਠਕਾਂ ਨੂੰ ਉਸ ਦੀ ਕਵਿਤਾ ਵਿਚ ਇਸੇ ਕਰਕੇ ਸੁਹਜ ਦੀ ਘਾਟ ਪ੍ਰਤੀਤ ਹੋਈ | ਡਾ: ਅਤਰ ਸਿੰਘ ਕਿਹਾ ਕਰਦੇ ਸਨ, ਮੀਸ਼ੇ ਦੀ ਕਾਵਿ-ਪੰਗਤੀ, ਕਵਿਤਾ ਦੀ ਪੰਗਤੀ ਨਹੀਂ ਪ੍ਰਤੀਤ ਹੁੰਦੀ, ਵਾਰਤਕ ਦਾ ਵਾਕ ਪ੍ਰਤੀਤ ਹੁੰਦੀ ਹੈ |
ਪਰ ਮੀਸ਼ੇ ਨੂੰ ਸੁਹਜ ਨਾਲੋਂ ਯਥਾਰਥ ਦਾ ਮੋਹ ਜ਼ਿਆਦਾ ਸੀ |
ਇਸੇ ਯਥਾਰਥ ਦੇ ਮੋਹ ਦੇ ਕਾਰਨ ਉਸ ਦੀ ਕਵਿਤਾ ਵਿਚ ਉਹ ਵਸਤੂ ਵੀ ਆਏ, ਜੋ ਹੋਰ ਕਵੀਆਂ ਦੀ ਕਵਿਤਾ ਵਿਚ ਨਹੀਂ ਆਏ | ਮਿਸਾਲ ਦੇ ਤੌਰ 'ਤੇ ਉਸ ਨੇ ਸੁਤੰਤਰਤਾ-ਸੰਗਰਾਮੀਆਂ ਦੇ ਜੀਵਨ ਦੀ ਤ੍ਰਾਸਦੀ ਵੀ ਚਿੱਤਰੀ |
ਛੱਡ ਕੇ ਜੱਗ-ਭੀੜਾਂ ਸਨਮਾਨੇ ਰਾਹਾਂ ਨੂੰ ,
ਤੂੰ ਜਿਸ ਔਝੜ ਪੈਂਡੇ ਕਦਮ ਵਧਾਇਆ ਹੈ |
ਇਹ ਪੈਂਡਾ ਹੈ ਮੱਲਿਆ ਸੁੰਨ-ਮਸਾਣਾਂ ਨੇ,
ਇਸ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ |
ਇਸ ਪੈਂਡੇ ਜੇ ਕੋਈ ਸਬੱਬੀ ਮਿਲਿਆ ਵੀ,
ਉਸ ਤੋਂ ਤੇਰੇ ਬੋਲ ਪਛਾਣੇ ਜਾਣੇ ਨਹੀਂ |
ਆਪਣਾ ਹੀ ਮੂੰਹ ਤੱਕਣਾ ਚਾਹਿਆ ਸ਼ੀਸ਼ੇ ਵਿਚ,
ਤੈਥੋਂ ਆਪਣੇ ਨਕਸ਼ ਸਿਆਣੇ ਜਾਣੇ ਨਹੀਂ |
ਜੁਝਾਰਵਾਦੀ ਅੰਦੋਲਨ ਵਿਚ ਬੁੱਧੀਮਾਨ ਪੰਜਾਬੀ ਅਤੇ ਸਾਹਿਤਕਾਰ ਪੰਜਾਬੀ ਕਾਫ਼ੀ ਗਿਣਤੀ ਵਿਚ ਸ਼ਾਮਿਲ ਹੋਏ | ਇਹ ਸੰਗਰਾਮੀਏ ਲੋਕ ਸ. ਸ. ਮੀਸ਼ਾ ਦਾ ਲੇਖਕ ਭਾਈਚਾਰਾ ਸੀ | ਇਕ ਵਾਰ ਮੀਸ਼ਾ ਇਸ ਅੰਦੋਲਨ ਵਿਚ ਗਿ੍ਫ਼ਤਾਰ ਵੀ ਹੋਇਆ ਪਰ ਮੀਸ਼ਾ ਮੂਲ ਰੂਪ ਵਿਚ ਰਾਜਨੀਤਕ ਵਿਅਕਤੀ ਨਹੀਂ ਸੀ | ਬੁੱਧੀਮਾਨ, ਸੰਵੇਦਨਸ਼ੀਲ ਸੋਚਵਾਨ ਵਿਅਕਤੀ ਸੀ | ਸਰੋਕਾਰ ਜੁਝਾਰਵਾਦੀਆਂ ਨਾਲ ਮਿਲ ਕੇ ਹੋਣ ਦੇ ਬਾਵਜੂਦ ਮੀਸ਼ੇ ਦੇ ਹਥਿਆਰ ਬੰਦੂਕ ਤੇ ਗੋਲੀ ਨਹੀਂ ਸਨ, ਸੋਚਾਂ ਸਨ, ਅਹਿਸਾਸ ਸਨ, ਮਾਨਵਤਾ ਬਾਰੇ ਚਿੰਤਾ ਸੀ, ਸਮਾਜ ਦੀ ਦਸ਼ਾ ਤੇ ਦਿਸ਼ਾ ਬਾਰੇ ਚਿੰਤਨ ਸੀ ਕਿਉਂਕਿ ਹਾਲਾਤ ਦੀ ਦਸ਼ਾ ਤੇ ਦਿਸ਼ਾ ਬਾਰੇ ਉਸ ਦਾ ਚਿੰਤਨ ਜੁਝਾਰਵਾਦੀਆਂ ਨਾਲੋਂ ਭਿੰਨ ਸੀ, ਇਸ ਕਰਕੇ ਕਵੀ ਉਨ੍ਹਾਂ ਦੇ ਰਾਹ ਉਤੇ ਨਹੀਂ ਤੁਰਿਆ | ਤਾਂ ਵੀ ਕਵੀ ਉਨ੍ਹਾਂ ਦਾ ਪੱਖ ਸਮਝਦਾ ਸੀ | ਉਨ੍ਹਾਂ ਦਾ ਪੱਖ ਪੇਸ਼ ਕਰਦਾ ਸੀ |
ਜੋ ਸਮਝੇ ਮਹਿਰਮ ਦਿਲ ਦੇ ਸਨ,
ਹੁਣ ਜਦੋਂ ਕਦੀ ਵੀ ਮਿਲਦੇ ਹਨ,
ਤਲਵਾਰ ਨਾਲ ਸੰਗੀਨ ਨਾਲ,
ਜਾਂ ਕਲਮ ਦੀ ਨੋਕ ਮਹੀਨ ਨਾਲ |
ਧਰਤੀ ਦੇ ਪਿੰਡੇ ਗੋਰੇ 'ਤੇ
ਜਾਂ ਚਿੱਟੇ ਕਾਗਜ਼ ਕੋਰੇ 'ਤੇ
ਖਿੱਚਦੇ ਨੇ ਲੀਕ ਬਰੀਕ ਜਹੀ |
ਮੇਰੇ ਦਿਲ 'ਚੋਂ ਉਠਦੀ ਚੀਕ ਜਹੀ,
ਦੱਸ ਭੇਤ ਆਪਣੇ ਖਾਸੇ ਦਾ?
ਤੂੰ ਲੀਕੋਂ ਕਿਹੜੇ ਪਾਸੇ ਦਾ?
ਸ. ਸ. ਮੀਸ਼ਾ ਦੇ ਜੀਵਨ ਕਾਲ ਵਿਚ ਪੰਜਾਬ ਨਾਲ ਜੋ ਵਾਪਰਿਆ, ਉਸ ਤੋਂ ਕੋਈ ਕਵੀ ਪ੍ਰਸੰਨ ਨਹੀਂ ਸੀ ਹੋ ਸਕਦਾ | ਸ. ਸ. ਮੀਸ਼ਾ ਵੀ ਪੀੜਤ ਸੀ | ਇਕ ਗ਼ਜ਼ਲ ਦੇ ਕੁਝ ਸ਼ਿਅਰਾਂ ਵਿਚ ਮੀਸ਼ਾ ਨੇ ਆਪਣੀ ਪੀੜ ਪ੍ਰਗਟਾਈ :
ਰਾਵੀ ਬਿਆਸ ਜਾਂ ਜੇਹਲਮ ਚਨਾਬ ਦੀ ਗੱਲ
ਰਾਵੀ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ?
ਪੱਤੀ ਪੱਤੀ ਵਲੰੂਧਰੀ ਗਈ ਉਸ ਦੀ
ਸਰਫ਼ ਕਰਦਾ ਸੀ, ਜਿਹੜੇ ਗੁਲਾਬ ਦੀ ਗੱਲ |
ਪਾਜ ਖੁੱਲ੍ਹ ਜਾਵੇ ਘਾਲਿਆਂ ਮਾਲਿਆਂ ਦਾ,
ਬਹਿ ਕੇ ਲੋਕ ਜੇ ਕਰਨ ਹਿਸਾਬ ਦੀ ਗੱਲ |
1984 ਈ: ਦੀਆਂ ਘਟਨਾਵਾਂ ਸ. ਸ. ਮੀਸ਼ਾ ਨੇ ਦੇਖੀਆਂ-ਸੁਣੀਆਂ | ਸਾਨੂੰ ਜ਼ਾਤੀ ਤੌਰ 'ਤੇ ਯਾਦ ਹੈ ਸ. ਸ. ਮੀਸ਼ਾ ਸਰਕਾਰੀ ਮੁਲਾਜ਼ਮ ਹੁੰਦਾ ਹੋਇਆ, ਇਨ੍ਹਾਂ ਘਟਨਾਵਾਂ ਉਤੇ ਬਹੁਤ ਖਫ਼ਾ ਸੀ |
ਹੋ ਸਕਦਾ ਹੈ ਮੀਸ਼ੇ ਨੇ 1984 ਦੀਆਂ ਘਟਨਾਵਾਂ ਬਾਰੇ ਕਈ ਕੁਝ ਲਿਖਿਆ ਹੋਵੇ, ਜੋ ਸੰਭਾਲਿਆ ਨਾ ਜਾ ਸਕਿਆ ਹੋਵੇ |
ਉਂਜ ਸ. ਸ. ਮੀਸ਼ਾ ਦੀ ਸ਼ੁੱਭ-ਇੱਛਾ ਇਕ ਲੰਬੇ ਗੀਤ ਵਿਚ ਪ੍ਰਗਟ ਹੋਈ ਹੈ, ਜੋ 'ਚਪਲ ਚੇਤਨਾ' ਪੁਸਤਕ ਵਿਚ ਸ਼ਾਮਿਲ ਹੈ | ਕਾਸ਼! ਭਾਰਤ ਦੀ ਸਥਾਪਤੀ ਇਸੇ ਸ਼ੁੱਭ-ਇੱਛਾ ਦੀ ਮਾਲਕ ਹੁੰਦੀ | ਇਹ ਗੀਤ ਗੁਰੂ ਤੇਗ ਬਹਾਦਰ ਨੂੰ ਮੁੱਖ ਪਾਤਰ ਬਣਾ ਕੇ ਰਚਿਆ ਗਿਆ ਹੈ:
ਗੁਰੂ ਨੇ ਸਮਝਾਇਆ ਸਾਨੂੰ ਬਣ ਕੇ ਹਿੰਦ ਦੀ ਚਾਦਰ |
ਧਰਮ ਸਾਰੇ ਪਵਿੱਤਰ ਨੇ, ਕਰੋ ਹਰ ਧਰਮ ਦਾ ਆਦਰ |
ਤਿਲਕ-ਜੰਞੂ ਜੁੜੇ ਹੋਏ ਇਕ ਧਰਮ ਨਾਲ ਠੀਕ ਨੇ ਦੋਵੇਂ,
ਇਬਾਦਤ ਦੀ ਆਜ਼ਾਦੀ ਦੇ ਐਪਰ ਪ੍ਰਤੀਕ ਨੇ ਦੋਵੇਂ |
ਅਸੀਂ ਹਾਂ ਹਿੰਦ ਸਾਰੀ ਦੇ ਇਹ ਸਾਰੀ ਹਿੰਦ ਸਾਡੀ ਹੈ,
ਅਸੀਂ ਜਿਊਾਦੇ ਹਾਂ ਹਿੰਦ ਖਾਤਰ, ਇਹੋ ਹੀ ਜਿੰਦ ਸਾਡੀ ਹੈ |
ਕਿਸੇ ਕਸ਼ਮੀਰ ਦੇ ਪਿੰਡੇ ਕੋਈ ਨਸ਼ਤਰ ਚੁਭੋਈ ਹੈ |
ਤਾਂ ਇਹ ਦਿਲ ਵਿਚ ਅਨੰਦਪੁਰ ਦੇ ਬਹੁਤ ਮਹਿਸੂਸ ਹੋਈ ਹੈ |

ਮੋਬਾਈਲ : 98720-42611


ਖ਼ਬਰ ਸ਼ੇਅਰ ਕਰੋ

ਲਘੂ ਕਹਾਣੀ ਸਲਾਹ

ਨਰਸ ਜਦੋਂ ਆਪ੍ਰੇਸ਼ਨ ਰੂਮ 'ਚੋਂ ਬਾਹਰ ਆ ਕੇ ਮੇਰੀ ਮਾਂ ਨੂੰ ਕੁਝ ਕਹਿ ਰਹੀ ਸੀ, ਮੈਂ ਪਰ੍ਹੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ | ਜਗਿਆਸਾ ਵਸ ਉਠ ਕੇ ਮੈਂ ਮਾਂ ਕੋਲ ਆਇਆ ਤੇ ਪੁੱਛਿਆ, 'ਮਾਂ, ਨਰਸ ਕੀ ਕਹਿ ਰਹੀ ਸੀ?' 'ਕੀ ਦੱਸਾਂ ਪੁੱਤ ਰੱਬ ਨੇ ਫਿਰ ਵੱਟਾ ਮੱਥੇ ਮਾਰਿਐ |' 'ਕੀ ...

ਪੂਰੀ ਖ਼ਬਰ »

ਕਾਵਿ-ਮਹਿਫ਼ਲ

• ਮੋਹਨ ਸ਼ਰਮਾ • ਹਰ ਫੁੱਲ ਉਤੇ ਲਗਦੈ ਜਿੱਦਾਂ ਲਿਖਿਐ ਤੇਰਾ ਨਾਂ | ਉਥੇ ਹੀ ਤੂੰ ਚੇਤੇ ਆਵੇਂ ਜਿੱਥੇ ਮਿਲਦੀ ਛਾਂ | ਸੁੰਨ-ਮਸੁੰਨਾ ਵਿਹੜਾ ਘਰ ਵੀ ਭਾਂ-ਭਾਂ ਕਰਦਾ ਲਗਦੈ, ਨਹੀਂ ਬੋਲਿਆ ਕਦੇ ਬਨੇਰੇ ਉਤੇ ਬਹਿ ਕੇ ਕਾਂ | ਪੱਥਰ ਦਿਲ ਬੇ-ਰੌਣਕ ਚਿਹਰੇ ਇਸ ਸ਼ਹਿਰ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX