ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  1 day ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  1 day ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  1 day ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  1 day ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  1 day ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  1 day ago
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਸੱਚਾ ਸਤਿਕਾਰ ਸੱਚੀ ਮਿਹਨਤ ਵਿਚ ਹੈ। -ਕਲੀਵਲੈਂਡ

ਅਜੀਤ ਮੈਗਜ਼ੀਨ

ਬਾਲੀਵੁੱਡ ਲਈ ਸੁਖਾਵਾਂ ਰਿਹਾ 2013

ਸਾਲ 2013 ਭਾਰਤੀ ਫ਼ਿਲਮ ਜਗਤ ਲਈ ਕਾਫ਼ੀ ਚੰਗਾ ਸਮਝਿਆ ਗਿਆ ਹੈ | ਇਸ ਸਾਲ ਹਿੰਦੀ ਫ਼ਿਲਮਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਿਛਲੇ ਸਾਲਾਂ ਨਾਲੋਂ ਵਧੇਰੇ ਕਮਾਈ ਕੀਤੀ ਅਤੇ ਜਾਪਾਨ, ਆਸਟ੍ਰੇਲੀਆ, ਵੈਸਟ ਇੰਡੀਜ਼ ਅਤੇ ਨਿਊਜ਼ੀਲੈਂਡ ਵਿਚ ਇਨ੍ਹਾਂ ਦੀ ਮੰਗ ਵਿਚ ਵਾਧਾ ਹੋਇਆ | ...

ਪੂਰੀ ਖ਼ਬਰ »

ਆਖਰ ਕਦੋਂ ਸੁਣੀ ਜਾਵੇਗੀ ਹਰੀਕੇ ਝੀਲ ਦੀ

ਬਿਆਸ-ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਝੀਲ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ | ਵੈਸੇ ਤਾਂ ਇਸ ਝੀਲ ਵਿਚ ਸਾਰਾ ਸਾਲ ਹੀ ਪੰਛੀਆਂ ਦਾ ਮੇਲਾ ਲੱਗਾ ਰਹਿੰਦਾ ਹੈ ਪੰ੍ਰਤੂ ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਯੂਰਪੀ ਦੇਸ਼ਾਂ ਤੋਂ 240 ਤੋਂ ਵੱਧ ਪ੍ਰਜਾਤੀਆਂ ਦੇ ...

ਪੂਰੀ ਖ਼ਬਰ »

ਨਵੀਂ ਪੀੜ੍ਹੀ ਨੂੰ ਚੜਿ੍ਹਆ ਫੇਸਬੁੱਕ ਦਾ ਬੁਖ਼ਾਰ

ਦੁਨੀਆ ਵਿਚ ਸੁੱਖ-ਸੁਨੇਹਿਆਂ ਦਾ ਅਦਾਨ-ਪ੍ਰਦਾਨ ਕਬੂਤਰਾਂ ਦੇ ਰਾਹੀਂ ਸ਼ੁਰੂ ਹੋ ਕੇ ਕੰਪਿਊਟਰ ਯੁੱਗ ਵਿਚ ਪ੍ਰਵੇਸ਼ ਕਰ ਗਿਆ ਹੈ ਅਤੇ ਵਿਗਿਆਨਕਾਰਾਂ ਨੇ ਇਸ ਸੰਦਰਭ ਵਿਚ ਅਨੇਕਾਂ ਸੋਸ਼ਲ ਨੈੱਟਵਰਕ ਸਾਈਟਾਂ ਨੂੰ ਮਨੁੱਖ ਦੇ ਸਨਮੁੱਖ ਕੀਤਾ ਹੈ, ਜਿਨ੍ਹਾਂ ਵਿਚੋਂ ...

ਪੂਰੀ ਖ਼ਬਰ »

ਸਮੁੰਦਰ ਦੀ ਹਿੱਕ 'ਚੋਂ ਉੱਠਿਆ ਹਿਮਾਲਾ

ਅੱਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਖੀਵਾ ਦਾ ਮਹਾਨ ਵਿਦਵਾਨ 'ਅਬੂ ਰੇਹਾਨ ਮੁਹੰਮਦ ਬਿਨ ਅਹਿਮਦ-ਅਲਬੇਰੂਨੀ' ਜਦੋਂ ਹਿੰਦੋਸਤਾਨ ਵਿਚ ਦਾਖਲ ਹੋਇਆ ਤਾਂ ਉਹ ਆਪਣੇ ਸਫ਼ਰ ਦੌਰਾਨ ਉੱਚੇ ਪਰਬਤਾਂ ਦੇ ਦੱਰਿਆਂ, ਪਰਬਤਾਂ ਦੀਆਂ ਪਾਲ਼ਾਂ, ਤੇ ਛੋਟੀਆਂ-ਛੋਟੀਆਂ ਪਹਾੜੀਆਂ ...

ਪੂਰੀ ਖ਼ਬਰ »

ਜਲਾਲੁੱਦੀਨ ਮੁਹੰਮਦ ਅਕਬਰ ਦੀਨ-ਏ-ਇਲਾਹੀ ਬਾਰੇ ਵਿਦਵਾਨਾਂ ਦੇ ਵਿਚਾਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਅਕਬਰ ਨੇ ਆਪਣੇ ਬਣਾਏ ਦੀਨ-ਏ-ਇਲਾਹੀ ਨਾਲ ਜੈਨੀਆਂ, ਪਾਰਸੀਆਂ ਅਤੇ ਹਿੰਦੂਆਂ ਨੂੰ ਇਕੱਠਾ ਕਰਕੇ ਮਜ਼ਹਬ ਉੱਤੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਆਪਣੇ ਧਰਮ ਵਿਚ ਦਖ਼ਲ-ਅੰਦਾਜ਼ੀ ਸਮਝਦਿਆਂ ...

ਪੂਰੀ ਖ਼ਬਰ »

ਦਰਦ ਦੀ ਦਾਸਤਾਂ 'ਸ਼ਹੀਦਾਨਿ-ਵਫ਼ਾ' ਦਾ ਸ਼ਤਾਬਦੀ ਸਾਲ ਤੇ ਸਿੱਖ ਕੌਮ

ਲਗਭਗ ਇਕ ਸਦੀ ਪਹਿਲਾਂ, 20ਵੀਂ ਸਦੀ ਦੇ ਮੁੱਢ ਵਿਚ, ਚਮਕੌਰ ਸਾਹਿਬ ਨਿਵਾਸੀ ਬਾਬਾ ਵੀਰ ਸਿੰਘ ਓਵਰਸੀਅਰ ਨੇ ਇਲਾਕੇ ਦੇ ਚੋਣਵੇਂ ਸਿੰਘਾਂ ਦੀ ਇਕ ਕਮੇਟੀ ਗਠਿਤ ਕਰਕੇ, ਉਸ ਸਮੇਂ ਦੇ ਮਸ਼ਹੂਰ-ਓ-ਮਾਰੂਫ਼ ਸੂਫ਼ੀ ਸ਼ਾਇਰ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨੂੰ , ਚਮਕੌਰ ਸਾਹਿਬ ਦੀ ਜੰਗ ਤੇ ਗੁਰੂ ਦਸਮੇਸ਼ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਹਾਲਾਤ ਨੂੰ , ਉਰਦੂ ਨਜ਼ਮ ਰਾਹੀਂ ਕਲਮਬੰਦ ਕਰਨ ਦੀ ਬੇਨਤੀ ਕੀਤੀ | ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਉਸ ਵਕਤ ਕੌਮੀ ਸ਼ਾਇਰ ਦਾ ਬੁਲੰਦ ਰੁਤਬਾ ਰੱਖਦੇ ਸਨ ਤੇ ਉਨ੍ਹਾਂ ਦਾ ਮਨ ਪਹਿਲੋਂ ਹੀ ਸਿੱਖੀ ਪ੍ਰਤੀ ਸ਼ਰਧਾ ਅਤੇ ਪਿਆਰ ਨਾਲ ਸਰਸ਼ਾਰ ਸੀ | ਦਸਮੇਸ਼ ਪਿਤਾ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਉਨ੍ਹਾਂ ਦੇ ਸ਼ਾਇਰ ਮਨ 'ਤੇ ਹਿਰਦੇਵੇਧਕ ਪ੍ਰਭਾਵ ਸੀ | ਸ਼ਾਇਦ ਇਸੇ ਕਾਰਨ ਉਨ੍ਹਾਂ ਨੇ ਸਿੱਖਾਂ ਦੀ ਦਰਦ ਭਰੀ ਇਲਤਿਜਾ ਨੂੰ , ਇੰਤਹਾਈ ਅਦਬ ਨਾਲ ਮਨਜ਼ੂਰ ਕੀਤਾ ਅਤੇ ਚਮਕੌਰ ਸਾਹਿਬ ਦੀ ਜੰਗ ਦੇ ਸਾਰੇ ਵਾਕਿਆਤ, ਸਿੱਖ ਇਤਿਹਾਸ ਪ੍ਰਤੀ ਸਿਰੇ ਦੀ ਵਫ਼ਾਦਾਰੀ ਨਿਭਾਉਂਦਿਆਂ, ਦਰਦ ਦੀਆਂ ਸੰਜੀਦਾ ਤੈਹਾਂ ਤੱਕ ਅੱਪੜ ਕੇ, ਵੈਰਾਗ ਅਤੇ ਵਿਸਮਾਦ ਦੀ ਸ਼ੈਲੀ ਵਿਚ ਨਜ਼ਮਾਉਣ ਦਾ ਇਕ ਮਹਾਨ ਕਾਰਜ ਕੀਤਾ | ਇਸ ਬਹਾਦਰੀ ਤੇ ਦਰਦ ਦੀ ਅਨੋਖੀ ਦਾਸਤਾਂ ਨੂੰ ਜੋਗੀ ਜੀ ਨੇ 117 ਬੰਦਾਂ ਦੀ ਇਕ ਲੰਮੀ ਨਜ਼ਮ ਵਿਚ, ਕਮਾਲ ਦੀਆਂ ਤਸ਼ਬੀਹਾਂ ਤੇ ਅਲੰਕਾਰਾਂ ਨਾਲ ਗੁੰਦ ਕੇ, ਇਕ ਮਰਸੀਏ ਦੀ ਸਿਨਫ਼ ਵਜੋਂ ਪੇਸ਼ ਕੀਤਾ | ਇਸ ਦੀ ਇਬਤਦਾਈ ਤਮਹੀਦ ਦਾ ਮੁੱਢ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਜੀ ਦਸਮ ਪਾਤਿਸ਼ਾਹ ਦੇ ਸ੍ਰੀ ਅਨੰਦਪੁਰ ਸਹਿਬ ਨੂੰ ਛੱਡਣ ਦੇ ਬਿਰਤਾਂਤ ਤੋਂ ਸ਼ੁਰੂ ਕਰਕੇ, ਬੜੀ ਆਲ੍ਹਾ ਜਾਦੂਬਿਆਨੀ ਨਾਲ, ਸਰਸਾ ਨਦੀ ਦੀਆਂ ਛੱਲਾਂ ਤੇ ਗੁਰੂ ਦਸਮੇਸ਼ ਜੀ ਦੇ ਪਰਿਵਾਰ ਵਿਛੋੜੇ ਤੱਕ ਲੈ ਆਉਂਦੇ ਹਨ | ਇੱਥੇ ਆ ਕੇ ਸ਼ਾਇਰ ਮਨ ਦੀ ਸੰਵੇਦਨਸ਼ੀਲਤਾ, ਗੁਰੂ ਪਰਿਵਾਰ ਦੇ ਦਰਦਨਾਕ ਵਿਛੋੜੇ ਸਮੇਂ, ਛੋਟੇ ਸਾਹਿਬਜ਼ਾਦਿਆਂ ਦੀ, ਆਗਾਮੀ ਸਮੇਂ ਵਿਚ ਉਨ੍ਹਾਂ 'ਤੇ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੇ ਭਿਆਨਕ ਜ਼ੁਲਮਾਂ ਤੋਂ ਬੇਖ਼ਬਰ, ਮਾਸੂਮ ਬਾਲ ਅਵਸਥਾ ਕਿਸੇ ਹੋਰ ਹੀ ਵੇਗ ਵਿਚ ਲੈ ਤੁਰਦੀ ਹੈ | ਦਾਦੀ ਮਾਂ ਦਾ ਰੁਦਨ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਤੇ ਬਾਲਪਨ ਨਾਲ ਗੱਲਾਂ ਕਰਦਿਆਂ, ਉਸ ਦੀ ਸੂਖਮਤਾ ਇਕ ਅਗੰਮੀ ਵਿਭੋਰ ਤੇ ਰੁਦਨ ਦੀ ਵੇਦਨਾ ਵਿਚ ਗਵਾਚ ਜਾਂਦੀ ਹੈ, ਇਸ ਤਸੱਵਰ ਦੇ ਜ਼ਬਰਦਸਤ ਮਾਨਸਿਕ ਬੋਝ ਕਾਰਨ, ਸ਼ਾਇਰ ਮਨ ਦੀ ਵੇਦਨਾ, ਛੋਟੇ ਸਾਹਿਬਜ਼ਾਦਿਆਂ ਦੇ ਵਿਛੋੜੇ ਦੇ ਦੁਖਾਂਤ ਦੀ ਕਦਮਬੋਸੀ ਕਰਦੀ, ਜ਼ੁਲਮ ਦੀਆਂ ਪੈੜਾਂ ਨੱਪਦੀ, ਸਰਹੰਦ ਦੀਆਂ ਖ਼ੂਨੀ ਦੀਵਾਰਾਂ ਤੱਕ ਅੱਪੜ ਜਾਂਦੀ ਹੈ | ਇੰਜ ਅੱਲ੍ਹਾ ਯਾਰ ਖਾਂ ਜੋਗੀ ਜੀ ਦੀ ਕਲਮ, ਚਮਕੌਰ ਦੇ ਜੰਗ ਦੀ ਹਾਲਤ ਬਿਆਨੀ ਨੂੰ ਵਿਚੇ ਛੱਡ ਕੇ, ਛੋਟੇ ਸਾਹਿਜ਼ਾਦਿਆਂ ਦੀ ਸ਼ਹਾਦਤ ਦੀ ਪੀੜਾ ਦੀ ਰੁਦਨ-ਬਿਆਨੀ ਸ਼ੁਰੂ ਕਰਦੀ ਹੈ ਤੇ ਸ਼ਾਇਰ ਮਨ ਦੀ ਇਸ ਸਿਖਰ ਦੀ ਪੀੜਾ ਦੇ ਗਰਭ ਵਿਚੋਂ, ਦਰਦ ਦੀ ਦਾਸਤਾਂ 'ਸ਼ਹੀਦਾਨਿ-ਵਫ਼ਾ' ਦਾ ਜਨਮ ਹੁੰਦਾ ਹੈ ਜੋ ਕਵੀ ਦੇ ਮਨ ਦੀਆਂ ਬਿਹਬਲ ਉਦਾਸੀਆਂ ਦਾ ਸਿਖਰ ਹੈ  | ਸ਼ਾਇਰ ਦੀ ਮਨੋਬਿਰਤੀ ਦੇ ਇਸ ਸੰਕਟ ਦੀ ਤਰਜ਼-ਏ-ਬਿਆਨੀ ਕਰਦਾ ਇਹ ਬੰਦ, ਦਰਦਮੰਦ ਪਾਠਕਾਂ ਦੇ ਸਿਜਦੇ ਲਈ ਪੇਸ਼ ਹੈ | ਪਰਿਵਾਰ ਵਿਛੋੜੇ ਸਮੇਂ, ਸਰਸਾ ਨਦੀ ਪਾਰ ਕਰਦੇ ਹੋਏ, ਜੋਗੀ ਜੀ ਇਹ ਬੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਅਖਵਾਉਂਦੇ ਹਨ, ਮੁਲਾਹਜ਼ਾ ਫ਼ੁਰਮਾਓ,
'ਹਮ ਨੇ ਭੀ ਇਸ ਮੁਕਾਮ ਪ: ਜਾਨਾ ਹੈ ਜਲਦ ਤਰ
ਜਿਸ ਜਗਹ ਤੁਮ ਕੋ ਅਪਨੇ ਕਟਾਨੇ ਪੜੇਂਗੇ ਸਰ
ਹੋਂਗੇ ਸ਼ਹੀਦ ਲੜ ਕੇ ਯਿਹ ਬਾਕੀ ਕੇ ਦੋ ਪਿਸਰ
ਰਹ ਜਾਊਾਗਾ ਅਕੇਲਾ ਮੈਂ ਕਲ ਤਕ ਲੁਟਾ ਕੇ ਘਰ
ਪਹਲੇ ਪਿਤਾ ਕਟਾਯਾ ਅਬ ਬੇਟੇ ਕਟਾਊਾਗਾ
ਨਾਨਕ ਕਾ ਬਾਗ਼ ਖ਼ੂਨਿ-ਜਿਗਰ ਸੇ ਖਿਲਾਊਾਗਾ'
(44) 'ਸ਼ਹੀਦਾਨਿ-ਵਫ਼ਾ'
ਗੁਰੂ ਪਰਿਵਾਰ ਵਿਛੜ ਗਿਆ ਹੈ, ਗੁਰੂ ਸਾਹਿਬ ਚਮਕੌਰ ਸਹਿਬ ਵੱਲ ਰਵਾਨਾ ਹੋ ਗਏ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਅਲੱਗ ਤੇ ਅਣਜਾਣ ਦਿਸ਼ਾ ਵਿਚ ਚਲੇ ਗਏ, ਇਸ ਹਾਲਾਤ 'ਤੇ ਵੇਖੋ ਸ਼ਾਇਰ ਦਾ ਇਹ ਤਸੱਵਰੀ ਤਜ਼ਕਰਾ,
(45) ਯਿਹ ਕਹ ਕੇ ਫਿਰ ਹਜ਼ੂਰ ਤੋ ਚਮਕੌਰ ਚਲ ਦਿਏ
ਹਾਲਤ ਪ: ਅਪਨੀ ਕੁਛ ਨ: ਕਿਯਾ ਗ਼ੌਰ ਚਲ ਦਿਏ
ਕਰਤਾਰ ਕੇ ਧਿਯਾਨ ਮੇਂ ਫ਼ਿਲਫ਼ੌਰ ਚਲ ਦਿਏ
ਰਾਜ਼ੀ ਗੁਏ ਰਜ਼ਾ ਪ: ਬਹਰ-ਤੌਰ ਚਲ ਦਿਏ
ਜੋ ਕੁਛ ਵਹਾਂ ਪ: ਗੁਜ਼ਰੀ ਯਿਹ ਲਿਖਨਾ ਮੁਹਾਲ ਹੈ
ਯਿਹ ਮਰਸੀਯ ਸੁਨਾਨਾ ਤੁਮ੍ਹੇਂ ਅਗਲੇ ਸਾਲ ਹੈ
 
(46) ਹੈ ਜ਼ਿੰਦਗੀ ਤੋ ਅਗਲੇ ਬਰਸ ਲਿਖ ਕੇ ਲਾਊਾਗਾ
ਅਰਸ਼ਦ ਸੇ ਬੜ੍ਹ ਕੇ ਮਰਸੀਯ: ਸਬ ਕੋ ਸੁਨਾਊਾਗਾ
ਸਤਗੁਰ ਕੇ ਗ਼ਮ ਮੇਂ ਰੋਊਾਗਾ ਤੁਮ ਕੋ ਰੁਲਾਊਾਗਾ
ਦਰਬਾਰਿ ਨਾਨਕੀ ਸੇ ਸਿਲ: ਇਸ ਕਾ ਪਾਊਾਗਾ
ਜ਼ੋਰ-ਅਵਰ ਔਰ ਫ਼ਤਹ ਕਾ ਇਸ ਦਮ ਬਯਾਂ ਸੁਨੋ
ਪਹੁੰਚੇ ਬਿਛੜ ਕੇ ਹਾਏ ਕਹਾਂ ਸੇ ਕਹਾਂ ਸੁਨੋ''
( ਬੰਦ 45 ਤੇ 46 'ਸ਼ਹੀਦਾਨਿ-ਵਫ਼ਾ')
ਇਸ ਲੰਮੀ ਨਜ਼ਮ ਦਾ ਮਰਸੀਯਾ ਮੁਕੰਮਲ ਕਰਕੇ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਨੂੰ ਪੁਸਤਕ ਰੂਪ ਵਿਚ 'ਸ਼ਹੀਦਾਨਿ-ਵਫ਼ਾ' ਦੇ ਸਿਰਲੇਖ ਹੇਠ, ਪਾਠਕਾਂ ਲਈ ਸਾਲ 1913 ਵਿਚ ਪੇਸ਼ ਕੀਤਾ | ਨਜ਼ਮ ਵਿਚ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੇ ਜਿਊਾਦੇ ਦੀਵਾਰਾਂ ਵਿਚ ਚਿਣੇ ਜਾਣ ਦੇ ਦਰਦਨਾਕ ਸਾਕੇ ਨੂੰ , ਅਜਿਹੀ ਦਰਦ ਭਰੀ ਸ਼ੈਲੀ ਵਿਚ ਬਿਆਨ ਕੀਤਾ, ਜਿਸ ਨੂੰ ਪੜ੍ਹ ਅਤੇ ਸੁਣ ਕੇ, ਸਿੱਖ ਸੰਗਤਾਂ ਦੇ ਪੀੜਾ ਦੇ ਅੱਥਰੂ, ਹਯਾਤੀ ਦਾ ਦਰਦ ਬਣ ਕੇ ਆਪ ਮੁਹਾਰੇ ਵਹਿ ਤੁਰੇ | ਬਾਅਦ ਵਿਚ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਕੁਝ ਵਕਫ਼ੇ ਬਾਅਦ, ਚਮਕੌਰ ਸਾਹਿਬ ਦੀ ਜੰਗ ਤੇ ਗੁਰੂ ਦਸਮੇਸ਼ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਹਾਲਾਤ ਨੂੰ , ਇਸੇ ਤਰਜ਼ ਦੀ ਦੂਸਰੀ ਨਜ਼ਮ ਨੂੰ ਉਰਦੂ ਵਿਚ ਨਜ਼ਮਾਉਂਦੇ ਹਨ, ਇਸ ਦੇ ਕੁੱਲ 110 ਬੰਦ ਹਨ, ਜਿਸ ਨੂੰ ਉਨ੍ਹਾਂ ਨੇ 'ਗੰਜਿ ਸ਼ਹੀਦਾਂ' ਦਾ ਸਿਰਲੇਖ ਦਿੱਤਾ ਹੈ, ਜੋ ਪੁਸਤਕ ਰੂਪ ਵਿਚ ਸਾਲ 1915 ਵਿਚ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਆਈ | ਜੋਗੀ ਜੀ ਦੀਆਂ ਇਨ੍ਹਾਂ ਬੇਮਿਸਾਲ ਕਿ੍ਤਾਂ ਨੇ ਸਾਰੇ ਸਿੱਖ ਜਗਤ ਵਿਚ ਤਰਥਲੀ ਮਚਾ ਦਿੱਤੀ | ਸਿਨਫ਼ ਵਜੋਂ ਇਹ ਦੋਵ੍ਹੇਂ ਨਜ਼ਮਾਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ , ਿਖ਼ਰਾਜ-ਏ-ਅਕੀਦਤ ਪੇਸ਼ ਕਰਦੇ, ਭਾਵਪੂਰਨ ਮਰਸੀਏ ਹਨ | ਇਨ੍ਹਾਂ ਦੋਵਾਂ ਲੰਮੀਆਂ ਨਜ਼ਮਾਂ 'ਸ਼ਹੀਦਾਨਿ-ਵਫ਼ਾ' ਤੇ 'ਗੰਜਿ-ਸ਼ਹੀਦਾਂ' ਦੀ ਵਿਲੱਖਣਤਾ ਤੇ ਖ਼ੂਬਸੂਰਤੀ ਇਹ ਰਹੀ ਕਿ ਸਮੁੱਚੀ ਨਜ਼ਮ ਵਿਚ ਬਹਾਦਰੀ ਦਾ ਬੀਰਰਸ, ਦਰਦ ਦਾ ਰੁਦਨ, ਸ਼ਰਧਾ ਤੇ ਵਚਨਬੱਧਤਾ ਦੇ ਹਾਵ-ਭਾਵ, ਕਿਸੇ ਵੀ ਬੰਦ ਜਾਂ ਮਿਸਰੇ ਵਿਚ, ਪਾਠਕ ਦੇ ਅਨੁਭਵ 'ਚੋਂ ਓਝਲ ਨਹੀਂ ਹੁੰਦੇ | ਜੋਗੀ ਜੀ ਦੇ ਵੱਡੇ-ਵਡੇਰੇ ਦੱਖਣ ਦੇ ਰਹਿਣ ਵਾਲੇ ਸਨ | ਇਸ ਗੱਲ ਦਾ ਸੰਕੇਤ ਇਸ ਗੱਲੋਂ ਮਿਲਦਾ ਹੈ ਕਿ ਕੁਝ ਸਿੱਖ ਇਤਿਹਾਸਕਾਰਾਂ ਨੇ ਉਨ੍ਹਾਂ ਦਾ ਜ਼ਿਕਰ ਅੱਲ੍ਹਾ ਯਾਰ ਖਾਂ ਜੋਗੀ ਦੱਕਨੀ ਦੇ ਨਾਂਅ ਨਾਲ ਵੀ ਕੀਤਾ ਹੈ | ਖ਼ੁਸ਼-ਲਿਬਾਸ ਤੇ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਹਕੀਮ ਮਿਰਜ਼ਾ ਅਲ੍ਹਾ ਯਾਰ ਖਾਂ ਜੋਗੀ ਜੀ ਦਾ ਆਪਣਾ ਟਿਕਾਣਾ ਅਨਾਰਕਲੀ ਬਾਜ਼ਾਰ ਲਾਹੌਰ ਵਿਚ ਸੀ, ਉਹ ਹਿਕਮਤ ਦੇ ਇਰਾਨੀ ਅਤੇ ਯੁਨਾਨੀ ਪੱਧਤੀ ਦੇ ਤਬੀਬ ਸਨ, ਉਨ੍ਹਾਂ ਦਾ ਜਨਮ ਸੰਨ 1870 ਵਿਚ ਲਾਹੌਰ ਦੇ ਨਜ਼ਦੀਕ ਕਿਸੇ ਥਾਂ 'ਤੇ ਹੋਇਆ ਦੱਸਿਆ ਜਾਂਦਾ ਹੈ | ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਜੋਗੀ ਜੀ ਦੀ ਕੋਈ ਵੀ ਤਸਵੀਰ ਨਸੀਬ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਦੇ ਜਨਮ ਤੇ ਵਫ਼ਾਤ ਪਾ ਜਾਣ ਦੇ ਸਮੇਂ ਦਾ ਕੋਈ ਸਹੀ ਉਲੇਖ ਕਿਸੇ ਪਾਸਿਓਾ ਲੱਭਾ ਹੈ | ਉਂਜ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਜੀ (ਮਰਹੂਮ) ਨੇ ਭਾਸ਼ਾ ਵਿਭਾਗ ਵੱਲੋਂ ਛਾਪੀ ਪੁਸਤਕ 'ਸ਼ਹੀਦਾਨਿ-ਵਫ਼ਾ' ਦੀ ਭੂਮਿਕਾ ਵਿਚ ਜੋਗੀ ਜੀ ਦੀ ਸ਼ਖ਼ਸੀਅਤ ਜਾਣ-ਪਛਾਣ ਦੇ ਤੌਰ 'ਤੇ ਇੰਜ ਲਿਖਿਆ ਹੈ, 'ਉਨ੍ਹਾਂ ਦਾ ਪਹਿਰਾਵਾ ਰਈਸਾਨਾ ਸੀ ਤੇ ਉਹ ਅਚਕਨ ਅਤੇ ਸਲਵਾਰ ਨਾਲ ਇਮਾਮ-ਇ-ਮਜਲਿਸ ਲਗਦੇ ਸਨ | ਉਨ੍ਹਾਂ ਨੂੰ ਇਹ ਪੁਸ਼ਾਕ ਬਹੁਤ ਫਬਦੀ ਸੀ | ਉਨ੍ਹਾਂ ਦਾ ਕੱਦ ਲੰਬਾ, ਸਰੀਰ ਗੁੰਦਵਾਂ, ਮੁੱਛਾਂ ਛੋਟੀਆਂ ਤੇ ਦਾੜ੍ਹੀ ਖ਼ਸਖ਼ਸੀ ਸੀ ਅਤੇ ਇਉਂ ਉਨ੍ਹਾਂ ਦੀ ਸ਼ਕਲ ਸੂਰਤ ਇਕ ਇਰਾਨੀ ਮੀਰ ਦੇ ਝਲਕਾਰੇ ਬਖ਼ਸ਼ਦੀ ਸੀ' | ਮੈਂ ਸਮਝਦਾ ਹਾਂ ਕਿ ਉਨ੍ਹਾਂ ਦੇ ਜੁੱਸੇ ਤੇ ਸ਼ਖ਼ਸੀਅਤ ਦੇ ਇਸ ਬਰੀਕਬੀਨੀ ਚਿਤਰਨ ਨਾਲ ਤਾਂ, ਕਿਸੇ ਵੀ ਮਾਕੂਲ ਤੇ ਨਾਮਵਰ ਮੁਸੱਵਰ ਪਾਸੋਂ, ਜੋਗੀ ਜੀ ਦੀ ਇਕ ਖ਼ੂਬਸੂਰਤ ਤਸੱਵਰੀ ਤਸਵੀਰ ਤਿਆਰ ਕਰਵਾ ਲੈਣਾ, ਕੋਈ ਮੁਸ਼ਕਿਲ ਜਾਂ ਅਸੰਭਵ ਕੰਮ ਨਹੀਂ ਜਾਪਦਾ , ਪਰ ਕਰੇ ਕੌਣ?
ਸਿੱਖ ਕੌਮ ਦੀ ਪਾਰਲੀਮੈਂਟ ਦੇ ਲਕਬ ਨਾਲ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ, ਸਿੱਖ ਇਤਿਹਾਸ ਬੋਰਡ ਦੇ ਖੋਜਅਰਥ ਅਮਲੇ ਵੱਲੋਂ ਵੀ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨਾਲ ਸਬੰਧਤ ਕੋਈ ਖੋਜ ਕਾਰਜ ਜਾਂ ਕੋਈ ਪੁਰਾਣਾ ਚਿੱਤਰ ਜਾਂ ਉਨ੍ਹਾਂ ਦੇ ਲਾਹੌਰ ਵਸਦੇ ਕੁਟੰਬ ਸਬੰਧੀ, ਕਿਸੇ ਕਿਸਮ ਦੀ ਪੁਖ਼ਤਾ ਜਾਣਕਾਰੀ ਜਾਂ ਵੇਰਵੇ ਉਪਲਬਧ ਨਹੀਂ ਹੋ ਸਕੇ | ਇਹ ਜਾਣ ਕੇ ਬੇਹੱਦ ਮਾਯੂਸੀ ਹੋਈ ਕਿ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿਚ ਸੁਰੱਖਿਅਤ ਤੇ ਨਿਯਮਤ, ਕੇਂਦਰੀ ਸਿੱਖ ਅਜਾਇਬ ਘਰ ਅੰਮਿ੍ਤਸਰ ਵਿਚ, ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਦੀ ਤਸਵੀਰ ਤਾਂ ਕੀ ਸੁਸ਼ੋਭਿਤ ਹੋਣੀ ਸੀ, ਸਿਤਮ ਤਾਂ ਇਸ ਗੱਲ ਦਾ ਹੈ ਕਿ ਉਸ ਜਗ੍ਹਾ 'ਤੇ ਤਾਂ ਹਾਲੇ ਤੱਕ 'ਜੰਗਨਾਮਾ' ਦੇ ਕਰਤਾ ਸ਼ਾਹ ਮੁਹੰਮਦ ਸਾਹਿਬ ਦੀ ਤਸਵੀਰ ਨੂੰ ਵੀ ਸ਼ੋਭਾ ਨਸੀਬ ਨਹੀਂ ਹੋ ਸਕੀ | ਮੇਰਾ ਵਿਸ਼ਵਾਸ ਹੈ ਕਿ ਖਾਲਸਾ ਰਾਜ ਦੀ ਤਬਾਹੀ ਦਾ ਜੋ ਉਲੇਖ ਸ਼ਾਹ ਮੁਹੰਮਦ ਹੋਰਾਂ ਆਪਣੇ ਕਿੱਸੇ ਰਾਹੀਂ ਬਿਆਨ ਕੀਤਾ ਹੈ, ਇਸ ਤੋਂ ਵੱਧ ਦਰਦ ਨਾਲ ਸਿੱਖ ਰਾਜ ਦੀ ਤਬਾਹੀ ਦੀਆਂ ਘਟਨਾਵਾਂ ਨੂੰ ਹੋਰ ਕਿਸੇ ਵੀ ਕਲਮਗੀਰ ਨੇ ਕਾਵਿ ਰੂਪ ਵਿਚ, ਅਜਿਹੇ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਨਹੀਂ ਕੀਤਾ ਤੇ ਨਾ ਹੀ ਜਿਸ ਕਰੁਣਾ ਅਤੇ ਪੀੜਾ ਨਾਲ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨੇ ਚਮਕੌਰ ਦੀ ਗੜ੍ਹੀ ਤੇ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਦੇ ਕਹਿਰ ਦੀ ਦਾਸਤਾਂ ਨੂੰ ਮਰਸੀਏ ਦੀ ਸਿਨਫ਼ ਤੇ ਰਵਾਇਤ ਰਾਹੀਂ ਨਜ਼ਮਾਇਆ ਹੈ, ਮੇਰੀ ਜਾਚੇ, ਵਾਕਿਆਤ ਦੇ ਦਰਦ ਦੀ, ਇਸ ਕਦਰ ਤਰਜਮਾਨੀ ਕਰਦੀ, ਇਸ ਦੀ ਸਾਨੀ, ਹੋਰ ਕੋਈ ਰਚਨਾ ਕਿਧਰੇ ਵੀ ਨਹੀਂ ਲੱਭਦੀ | ਇਸ ਲਈ ਸਿੱਖ ਕੌਮ ਦੀ ਇਨ੍ਹਾਂ ਪ੍ਰਤੀ ਬੇਧਿਆਨੀ ਨਾਕਾਬਲ-ਏ-ਫ਼ਰਾਮੋਸ਼ ਹੈ | ਇਸ ਤੋਂ ਪਹਿਲਾਂ ਇਸ ਕਿਸਮ ਦੇ ਮਰਸੀਏ ਲਿਖਣ ਤੇ ਪੜ੍ਹਨ ਦੀ ਰਵਾਇਤ ਇਸਲਾਮ ਵਿਚ ਮੌਜੂਦ ਹੈ | ਕਰਬਲਾ ਦੇ ਮੈਦਾਨ ਵਿਚ, ਇਸਲਾਮ ਦੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸਿਆਂ ਦੀ ਸ਼ਹਾਦਤ ਨੂੰ ਿਖ਼ਰਾਜ਼-ਏ- ਅਕੀਦਤ ਪੇਸ਼ ਕਰਨ ਲਈ, ਮੁਹੱਰਮ ਦੇ ਸਮੇਂ ਮਰਸੀਏ ਪੜ੍ਹੇ ਜਾਂਦੇ ਹਨ | ਕਰਬਲਾ ਦੇ ਸ਼ਹੀਦਾਂ ਦੀ ਯਾਦ ਨੂੰ ਇਸਲਾਮ ਦੇ ਪੈਰੋਕਾਰ ਅੱਜ ਵੀ ਨਹਾਇਤ ਉਦਾਸੀਨਤਾ ਦੇ ਆਲਮ ਵਿਚ, ਸਾਦਗੀ ਤੇ ਦਰਦਮੰਦੀ ਦੀ ਰਵਾਇਤ ਅਨੁਸਾਰ ਮਨਾਉਂਦੇ ਹਨ | ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨੇ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਦਾਸਤਾਂ ਬਿਆਨ ਕਰਦੇ ਹੋਏ ਚਮਕੌਰ ਸਾਹਿਬ ਦੀ ਜੰਗ ਦੇ ਮੈਦਾਨ ਨੂੰ 'ਸਿੰਘੋਂ ਕੀ ਕਰਬਲਾ' ਨਾਲ ਤਸ਼ਬੀਹਤ ਕੀਤਾ ਹੈ | ਮਿਸਾਲ ਦੇ ਤੌਰ 'ਤੇ ਦੇਖੋ 'ਗੰਜਿ-ਸ਼ਹੀਦਾਂ' ਦਾ ਇਹ ਇਕ ਬੰਦ,
'ਿਗ਼ਲਾ ਨਹੀਂ ਤੋ ਤਵੱਜਾ ਦਿਲਾਨਾ ਚਾਹਤਾ ਹੂੰ,
ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲੀਏ |
ਗ਼ਲਤ ਇਕ ਹਰਫ਼ ਹੋ 'ਜੋਗੀ ਤੇ ਫਿਰ ਹਜ਼ਾਰੋਂ ਮੇਂ,
ਜਵਾਬਦੇਹ ਹੂੰ ਸੁਖ਼ਨਹਾਇ ਨਾ ਰਵਾਂ ਕੇ ਲੀਏ'
ਸਮੂਹ ਸਿੱਖ ਸੰਗਤ ਦੀ ਸੇਵਾ ਵਿਚ ਅਰਜ਼ ਹੈ ਕਿ ਇਹ ਦੋਵੇਂ ਨਜ਼ਮਾਂ 'ਸ਼ਹੀਦਾਨਿ-ਵਫ਼ਾ' ਸਾਲ 1913 ਤੇ 'ਗੰਜਿ-ਸ਼ਹੀਦਾਂ' 1915 ਦੇ ਦਰਮਿਆਨ ਛਪੀਆਂ ਹਨ | ਇੰਜ ਸਾਡੇ ਪਾਸ, ਇਨ੍ਹਾਂ ਹੱਥੋਂ ਗੁਜ਼ਰਦੇ ਜਾ ਰਹੇ, ਸ਼ਤਾਬਦੀ ਵਰਿ੍ਹਆਂ ਵਿਚ, ਉਸ ਮਹਾਨ ਸ਼ਾਇਰ ਨੂੰ ਯਾਦ ਕਰਕੇ, ਸਿੱਖ ਕੌਮ ਵੱਲੋਂ ਅਭਾਰ ਪ੍ਰਗਟ ਕਰਨ ਲਈ ਤੇ ਇਸ ਸਿਲਸਿਲੇ ਵਿਚ ਕਾਰਜਸ਼ੀਲ ਹੋ ਕੇ ਕੋਈ ਸਾਰਥਕ ਤੇ ਪੁਖਤਾ ਭੂਮਿਕਾ ਨਿਭਾਉਣ ਲਈ ਕੇਵਲ ਦਸੰਬਰ 2015 ਤੱਕ ਦਾ ਸਮਾਂ ਹੀ ਉਪਲਬੱਧ ਹੈ | ਭਾਵੇਂ ਇਸ ਗੱਲ ਦਾ ਭਾਰੀ ਵਿਗੋਚਾ ਹੈ ਕਿ ਸਿੱਖ ਕੌਮ ਨੇ ਆਪਣੇ ਬੇਵਾਸਤਾ ਰਵੱਈਏ ਕਾਰਨ ਸਾਲ 1913 ਤਾਂ ਲਗਭਗ ਹੱਥੋਂ ਗੁਆ ਹੀ ਦਿੱਤਾ ਹੈ | ਸਿੱਖ ਕੌਮ ਦੀ ਦਾਨਾਈ ਤੇ ਵਿਵੇਕ ਦਾ ਤਕਾਜ਼ਾ ਤਾਂ ਇਹ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀ ਤੀਸਰੀ ਸ਼ਤਾਬਦੀ ਸਮੇਂ ਹੀ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਜੀ ਦੇ ਪਰਿਵਾਰ ਨੂੰ ਲੱਭ ਕੇ, ਸਮੁੱਚੀ ਸਿੱਖ ਕੌਮ ਵੱਲੋਂ ਹੀ, ਜੋਗੀ ਜੀ ਦੀਆਂ ਅਦੁੱਤੀ ਰਚਨਾਵਾਂ ਲਈ ਬਣਦਾ ਯਾਦਗਾਰੀ ਸਨਮਾਨ ਕੀਤਾ ਜਾਂਦਾ, ਪ੍ਰੰਤੂ ਜੇ ਅਜਿਹਾ ਨਹੀਂ ਹੋ ਸਕਿਆ ਤਾਂ ਘੱਟੋ-ਘੱਟ ਇਨ੍ਹਾਂ ਯਾਦਗਾਰੀ ਨਜ਼ਮਾਂ ਦੀ ਸ਼ਤਾਬਦੀ ਸਮੇਂ ਤਾਂ, ਕੁਝ ਨਾ ਕੁਝ ਜ਼ਰੂਰ ਹੀ ਵੱਡੀ ਪੱਧਰ 'ਤੇ ਕਰਨਾ ਬਣਦਾ ਹੈ | ਇਸ ਲਈ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੂੰ ਮੇਰਾ ਸੁਨਿਮਰ ਸੁਝਾਅ ਹੈ ਕਿ ਗੁਰਦੁਵਾਰਾ ਚਮਕੌਰ ਸਾਹਿਬ ਵਿਖੇ, 'ਗੰਜਿ-ਸ਼ਹੀਦਾਂ' ਅਤੇ ਗੁਰਦੁਵਾਰਾ ਫਤਿਹਗੜ੍ਹ ਸਾਹਿਬ ਵਿਖੇ 'ਸ਼ਹੀਦਾਨਿ-ਵਫ਼ਾ' ਨੂੰ ਸੰਗ-ਏ-ਮਰਮਰ ਦੇ ਵੱਡੇ ਪੱਥਰਾਂ ਵਿਚ ਉਕਰਾ ਕੇ, ਬੜੇ ਸ਼ਾਨਦਾਰ ਢੰਗ ਨਾਲ ਸੁਸ਼ੋਭਿਤ ਕੀਤਾ ਜਾਵੇ ਤਾਂ ਕਿ ਇਨ੍ਹਾਂ ਪਵਿੱਤਰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨਾਂ ਵਾਸਤੇ ਆਉਣ ਵਾਲੀਆਂ ਅਣਗਿਣਤ ਸ਼ਰਧਾਲੂ ਸੰਗਤਾਂ, ਇਨ੍ਹਾਂ ਅਦਭੁੱਤ ਤੇ ਦਰਦਮਈ ਕਾਵਿ ਵੰਨਗੀਆਂ ਰਾਹੀਂ ਸਿੱਖ ਇਤਿਹਾਸ ਦੇ ਗੌਰਵਮਈ ਖ਼ੂਨੀ ਵਰਕਿਆਂ ਤੋਂ ਜਾਣੂ ਹੋ ਸਕਣ | ਹੋਰ ਵੀ ਚੰਗਾ ਹੋਵੇਗਾ ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਤੇ ਦਿੱਲੀ ਸਿੱਖ ਗੁਰਦੁਵਾਰਾ ਮਨੇਜਮੈਂਟ ਕਮੇਟੀ, ਦਿੱਲੀ ਅਤੇ ਬਾਕੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ, ਸਾਹਿਤ ਸਭਾਵਾਂ, ਗੁਰਦੁਵਾਰਾ ਕਮੇਟੀਆਂ ਅਤੇ ਸਿੱਖ ਅਦਾਰਿਆਂ ਵੱਲੋਂ ਵੀ, ਇਨ੍ਹਾਂ ਦੋਵਾਂ ਨਜ਼ਮਾਂ ਨੂੰ ਭਾਰੀ ਗਿਣਤੀ ਵਿਚ ਛਪਵਾ ਕੇ ਸਿੱਖ ਸੰਗਤਾਂ ਅਤੇ ਖਾਸ ਕਰਕੇ ਪਤਿਤਪੁਣੇ ਦੀ ਬੇਰੋਕ ਸ਼ਿਕਾਰ ਹੋ ਰਹੀ, ਸਿੱਖਾਂ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਤੱਕ, ਹਰਸੂਰਤ ਵਿਚ ਅੱਪੜਦਾ ਕੀਤਾ ਜਾਵੇ | ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਗੋਸ਼ਟੀਆਂ ਜਾਂ ਸੈਮੀਨਾਰਾਂ ਦੇ ਰਾਹੀਂ ਆਪਣਾ ਬਣਦਾ ਯੋਗਦਾਨ ਪਾਉਣ | ਇਸ ਤੋਂ ਬਿਨਾਂ ਹਰ ਪੰਜਾਬੀ ਅਖ਼ਬਾਰ ਜਾਂ ਰਸਾਲਾ, ਭਾਵੇਂ ਸਪਤਾਹਿਕ ਹੈ ਜਾਂ ਮਾਹਵਾਰੀ, ਜੋ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਪ੍ਰਤੀ ਨਤਮਸਤਕ ਹੋਣ ਦੀ ਆਰਜ਼ਾ ਰੱਖਦਾ ਹੈ, ਉਹ ਆਪਣੇ ਦਸੰਬਰ ਦੇ ਅੰਕ ਵਿਚ ਇਨ੍ਹਾਂ ਦੋਵਾਂ ਨਜ਼ਮਾਂ ਨੂੰ ਤਰਜ਼ੁਮੇ ਸਾਹਿਤ ਜ਼ਰੂਰ ਛਾਪੇ, ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਹੋਵੇਗੀ ਤੇ ਸੂਫ਼ੀ ਸ਼ਾਇਰ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਦੀਆਂ ਸ਼ਾਨਦਾਰ ਕਿ੍ਤਾਂ 'ਗੰਜਿ-ਸ਼ਹੀਦਾਂ' ਤੇ 'ਸ਼ਹੀਦਾਨਿ-ਵਫ਼ਾ' ਨੂੰ ਸ਼ਤਾਬਦੀ ਵਰ੍ਹੇ 'ਤੇ ਇਕ ਅਦਬੀ ਸਿਜਦਾ ਵੀ ਹੋਵੇਗਾ | ਸੰਵੇਦਨਸ਼ੀਲ ਕੌਮਾਂ ਦੇ ਤਖੱਯਲ ਨੂੰ ਝੰਜੋੜਨ ਲਈ, ਖਿਆਲ ਦੀ ਮਹਿਜ਼ ਇਕ ਹਲਕੀ ਜਿਹੀ ਦਸਤਕ ਹੀ ਬੜੀ ਹੁੰਦੀ ਹੈ ਤੇ ਕਲਮਾਂ ਵਾਲੇ ਤਾਂ ਆਪਣੀਆਂ ਕਲਮਾਂ ਰਾਹੀਂ ਹੀ, ਕੌਮ ਦੀ ਸੰਵੇਦਨਸ਼ੀਲਤਾ ਨੂੰ ਟੁੰਬਣ ਦਾ ਯਤਨ ਕਰ ਸਕਦੇ ਹਨ |
-ਸਾਬਕਾ ਡਿਪਟੀ ਸਪੀਕਰ, ਪੰਜਾਬ
ਮੋਬਾਈਲ : 98140-33362.


ਖ਼ਬਰ ਸ਼ੇਅਰ ਕਰੋ

ਘਰਿ ਸੁਖਿ ਵਸਿਆ, ਬਾਹਰਿ ਸੁਖੁ ਪਾਇਆ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 28. ਛੇ ਨੁਕਤੇ ਛੇ ਨੁਕਤਿਆਂ ਨੂੰ ਖਤਮ ਕਰ ਦਿੰਦੇ ਹਨ ਜਿਵੇਂ ਮੁਆਫ਼ ਕਰਨਾ ਗ਼ਲਤੀ ਨੂੰ , ਦੁੱਖ ਜ਼ਿੰਦਗੀ ਨੂੰ , ਗੁੱਸਾ ਰਿਸ਼ਤੇ ਨੂੰ , ਧੋਖਾ ਪਿਆਰ ਨੂੰ , ਖੁਸ਼ੀ ਦੁਖ ਨੂੰ ਅਤੇ ਸਾਥ ਗ਼ਮ ਨੂੰ | 29. ਈਮਾਨ ਦੀ ਤਾਰੀਫ਼ : ਜ਼ਬਾਨ ਨਾਲ ...

ਪੂਰੀ ਖ਼ਬਰ »

ਹੱਸ-ਹੱਸ ਹੋਏ ਬੇਹਾਲ ਬੇਲੀਓ

ਹਰੇਕ ਮਨੁੱਖ ਜੋ ਇਸ ਦੁਨੀਆ 'ਚ ਆਉਂਦਾ ਹੈ, ਉਹਦਾ ਆਗਮਨ ਚਿਚਲਾ ਕੇ ਰੋਂਦਿਆਂ ਹੀ ਹੁੰਦਾ ਹੈ | ਜਦ ਤਾੲੀਂ ਉਹ ਚਿਚਲਾਉਂਦਾ ਨਹੀਂ, ਨਾ ਡਾਕਟਰਾਂ ਦੇ, ਨਾ ਨਰਸਾਂ ਦੇ, ਨਾ ਦਾਈਆਂ ਦੇ, ਨਾ ਮਾਪਿਆਂ ਦੇ, ਨਾ ਰਿਸ਼ਤੇਦਾਰਾਂ ਦੇ ਮੰੂਹ 'ਤੇ ਖੁਸ਼ੀ ਭਰੀ ਮੁਸਕਾਨ ਜਾਂ ਹਾਸਾ ਆਉਂਦਾ ...

ਪੂਰੀ ਖ਼ਬਰ »

ਅਜਾਇਬ ਕਮਲ ਨੂੰ ਯਾਦ ਕਰਦਿਆਂ

ਪੰਜਾਬੀ ਸਾਹਿਤ ਵਿਚ 50 ਤੋਂ ਉਪਰ ਮੌਲਿਕ ਪੁਸਤਕਾਂ ਦੇ ਲੇਖਕ ਅਜਾਇਬ ਕਮਲ ਹੁਰਾਂ ਦਾ ਜਨਮ 5 ਅਕਤੂਬਰ 1932 ਨੂੰ ਮਾਤਾ ਰਾਏ ਕੌਰ ਤੇ ਪਿਤਾ ਜੰਗ ਸਿੰਘ ਦੇ ਕਿਸਾਨ ਪਰਿਵਾਰ ਵਿਚ ਪਿੰਡ ਡਾਂਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ | 1954 ਤੋਂ ਹੀ ਉਨ੍ਹਾਂ ਕਵਿਤਾ ਤੇ ਗ਼ਜ਼ਲ ...

ਪੂਰੀ ਖ਼ਬਰ »

ਮਹਾਰਾਣਾ ਪ੍ਰਤਾਪ ਤੇ ਅਕਬਰ ਦੀਆਂ ਫ਼ੌਜਾਂ ਦਾ ਯੁੱਧ-2 ਹਲਦੀ ਘਾਟੀ ਦੀ ਦਿਲ ਕੰਬਾਊ ਦਾਸਤਾਨ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਜਤਿਨ ਨੇ ਕੁਝ ਰੁਕ ਕੇ ਅੱਗੇ ਦੱਸਿਆ ਕਿ ਝਾਲਾ ਕਬੀਲੇ ਦੇ ਸਰਦਾਰ ਦੀ ਕੁਰਬਾਨੀ ਨੂੰ ਵੇਖ ਕੇ ਮਹਾਰਾਣਾ ਪ੍ਰਤਾਪ ਦਾ ਭਰਾ ਸ਼ਕਤੀ ਸਿੰਘ ਜੋ ਉਸ ਨਾਲ ਖਫ਼ਾ ਹੋ ਕੇ ਮੁਗਲ ਸੈਨਾ ਵਿਚ ਉੱਚ ਪਦਵੀ ਪ੍ਰਾਪਤ ਕਰਕੇ ਉਸ ਤੋਂ ਅਲੱਗ ਹੋ ਗਿਆ ਸੀ ...

ਪੂਰੀ ਖ਼ਬਰ »

ਕਿਹੋ ਜਿਹਾ ਹੋਵੇ ਪੜ੍ਹਨ ਦਾ ਕਮਰਾ

ਇਕ ਦਿਨ ਮੇਰੇ ਕਲੀਨਿਕ 'ਚ ਇਕ ਅਜੀਬੋ-ਗ਼ਰੀਬ ਕੇਸ ਆਇਆ | ਮੰੁਡੇ ਦੇ ਨੰਬਰ ਘਟ ਗਏ ਸਨ | ਉਸ ਦਾ ਬਾਪ ਖੂਬ ਨਰਾਜ਼ ਸੀ | ਮੰੁਡਾ ਪ੍ਰੇਸ਼ਾਨ ਸੀ | ਬਾਪ ਕਹਿੰਦਾ ਇਹ ਪੜ੍ਹਦਾ ਨਹੀਂ | ਪੁੱਤ ਕਹਿੰਦਾ ਮੈਨੂੰ ਪੜ੍ਹਨ ਵਾਸਤੇ ਠੀਕ ਕਮਰਾ ਨਹੀਂ ਦਿੱਤਾ ਗਿਆ | ਅਜਿਹੇ ਕੇਸ ਹੋਰ ਵੀ ...

ਪੂਰੀ ਖ਼ਬਰ »

ਦੇਸ ਪੰਜਾਬ ਦਾ ਸੁੰਦਰੀਕਰਨ

'ਬਾਦਲ ਪਰਿਵਾਰ' ਲੈਂਡਸਕੇਪਿੰਗ, ਬਾਗ਼ਬਾਨੀ ਦਾ ਬੇਹੱਦ ਸ਼ੌਕੀਨ ਹੈ | ਕੋਈ ਚਾਰ ਦਹਾਕੇ ਪਹਿਲਾਂ ਮੈਂ ਹਾਲੇ ਪੀ. ਏ. ਯੂ. 'ਚ ਨੌਕਰੀ ਸ਼ੁਰੂ ਕੀਤੀ ਹੀ ਸੀ ਕਿ ਵੱਡੇ ਬਾਦਲ ਸਾਹਿਬ ਜੋ ਕਿ ਉਦੋਂ ਮੁੱਖ ਮੰਤਰੀ ਸਨ, ਨੂੰ ਪੀ. ਏ. ਯੂ. ਵੱਲੋਂ ਸਥਾਪਤ ਹੋਮ ਸਾਇੰਸ ਕਾਲਜ, ਕਾਉਣੀ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX