ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਚੇਨਈ, 16 ਦਸੰਬਰ- ਯੂ.ਪੀ.ਏ.ਦੀ ਚੇਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਐਮ. ਕਰੁਣਾਨਿਧੀ ਦੀ ਮੂਰਤੀ ਦਾ ਚੇਨਈ 'ਚ ਉਦਘਾਟਨ ਕੀਤਾ। ਇਸ ਸਮਾਰੋਹ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ......
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  1 day ago
ਛੇਹਰਟਾ, 16 ਦਸੰਬਰ (ਸੁੱਖ ਵਡਾਲੀ)- ਐਕਸਾਈਜ਼ ਵਿਭਾਗ ਵੱਲੋਂ ਛਿਹਰਟਾ ਦੇ ਮਾਡਲ ਟਾਊਨ ਵਿਖੇ ਇਕ ਘਰ 'ਚੋਂ 512 ਪੇਟੀਆਂ (ਲਗਭਗ 6000 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀ ਗਈ ਹਨ। ਈ. ਟੀ ਓ. ਐਸ .ਐਸ .ਚਾਹਲ ਨੂੰ ਮਿਲੀ ਗੁਪਤ ......
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  1 day ago
ਵਰਸੋਲਾ, 16 ਦਸੰਬਰ (ਵਰਿੰਦਰ ਸਹੋਤਾ)- ਗੁਰਦਾਸਪੁਰ-ਹਰਦੋਛੰਨੀ ਸੜਕ 'ਤੇ ਅੱਡਾ ਵਰਸੋਲਾ ਅਤੇ ਸਰਾਵਾਂ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਛੋਟੇ ਬੱਚੇ ਅਤੇ ਪਤੀ ਗੰਭੀਰ.........
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਜਕਾਰਤਾ, 16 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਪੂਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਇੰਡੋਨੇਸ਼ੀਆ ਦੇ ਮੌਸਮ ਵਿਭਾਗ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਭੂਚਾਲ........
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  1 day ago
ਮਾਸਕੋ, 16 ਦਸੰਬਰ- ਰੂਸ 'ਚ ਵੱਖ-ਵੱਖ ਸ਼ਹਿਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰੂਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਘਟਨਾਵਾਂ 'ਚ ਮ੍ਰਿਤਕਾਂ 'ਚ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ.....
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  1 day ago
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  1 day ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  1 day ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਫੱਗਣ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਨਿਆਂ ਮਿਲਣ \'ਚ ਦੇਰੀ ਅਨਿਆਂ ਹੈ। -ਲੈਂਡਰ

ਨਾਰੀ ਸੰਸਾਰ

ਬੁਲੰਦ ਹੌਸਲੇ-5
ਭਾਰਤ ਦੀ ਪਹਿਲੀ 'ਵਨ ਲੈੱਗ ਡਾਂਸਰ' ਸ਼ੁਭਰੀਤ

ਘਟਨਾ ਅੱਜ ਤੋਂ ਚਾਰ ਸਾਲ ਪਹਿਲਾਂ ਦੀ ਹੈ ਜਦ ਸ਼ੁਭਰੀਤ ਕੌਰ ਘੁਮਾਣ ਚੰਡੀਗੜ੍ਹ ਵਿਖੇ ਬੀ. ਐਸ. ਸੀ. ਨਰਸਿੰਗ ਕਰ ਰਹੀ ਸੀ | ਜ਼ੀਰਕਪੁਰ ਲਾਗੇ ਜਦ ਉਹ ਆਪਣੇ ਸਕੂਟਰ ਉੱਤੇ ਜਾ ਰਹੀ ਸੀ ਤਾਂ ਅਚਾਨਕ ਇਕ ਸਪੀਡ ਬ੍ਰੇਕਰ ਤੋਂ ਸਕੂਟਰ ਸਲੀਪ ਹੋਣ ਕਾਰਨ ਡਿੱਗ ਪਈ | ਇਲਾਜ ਚੱਲਿਆ | ਇਲਾਜ ਦੌਰਾਨ ਉਸ ਦੀ ਲੱਤ ਵਿਚ ਇਨਫ਼ੈਕਸ਼ਨ ਫੈਲ ਗਈ | ਡਾਕਟਰਾਂ ਨੇ ਦੱਸਿਆ ਕਿ ਇਸ ਦੀ ਲੱਤ ਕੱਟਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ | ਪਿਤਾ ਸ: ਪਰਮਜੀਤ ਸਿੰਘ ਘੁਮਾਣ ਸਿਰ ਉੱਤੇ ਨਹੀਂ ਸਨ ਰਹੇ | ਉਨ੍ਹਾਂ ਦਾ 2002 ਵਿਚ ਦਿਹਾਂਤ ਹੋ ਗਿਆ ਸੀ | ਉਸ ਦੇ ਕੰਨ ਵਿਚ ਇਕ ਗੱਲ ਪੈ ਗਈ ਕਿ ਕੁਦਰਤ ਜੇ ਜ਼ਿੰਦਗੀ ਦਾ ਇਕ ਰਸਤਾ ਬੰਦ ਕਰਦੀ ਹੈ ਤਾਂ 9 ਨਵੇਂ ਰਸਤੇ ਖੁੱਲ੍ਹ ਜਾਂਦੇ ਹਨ | ਉਸ ਦੇ ਦਿ੍ੜ੍ਹ ਇਰਾਦੇ ਅਤੇ ਪਰਮਾਤਮਾ ਪ੍ਰਤੀ ਸ਼ਰਧਾ ਨੇ ਉਸ ਨੂੰ ਤੇਜ਼ੀ ਨਾਲ ਤੰਦਰੁਸਤ ਕਰ ਦਿੱਤਾ |
ਜ਼ਿਲ੍ਹਾ ਸੰਗਰੂਰ ਦੇ ਪਿੰਡ ਝੂੰਦਾਂ ਵਿਚ 22 ਅਪ੍ਰੈਲ 1986 ਨੂੰ ਜਨਮੀ ਸ਼ੁਭਰੀਤ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ, ਦਸਵੀਂ ਤੱਕ ਦੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਅਤੇ 12ਵੀਂ ਜਮਾਤ ਤੱਕ ਦੀ ਸਿੱਖਿਆ ਪਾਇਨੀਅਰ ਪਬਲਿਕ ਸਕੂਲ ਗੱਜਣ ਮਾਜਰਾ ਤੋਂ ਹਾਸਲ ਕਰਨ ਪਿੱਛੋਂ ਉਸ ਨੇ ਜੀ. ਐਨ. ਐਮ. ਕੋਰਸ ਕੀਤਾ ਅਤੇ ਬੀ. ਐਸ. ਸੀ ਨਰਸਿੰਗ ਕਰਨ ਲਈ ਚੰਡੀਗੜ੍ਹ ਦਾਖ਼ਲਾ ਲੈ ਲਿਆ, ਜਿਸ ਦੌਰਾਨ ਇਹ ਮੰਦਭਾਗੀ ਘਟਨਾ ਵਾਪਰ ਗਈ |
ਇਕ ਸਾਲ ਦੇ ਕਰੀਬ ਘਰ ਆਰਾਮ ਕਰਨ ਪਿੱਛੋਂ ਉਸ ਦੇ ਮਨ ਵਿਚ ਤਮੰਨਾ ਜਾਗੀ ਕਿ ਕਿਉਂ ਨਾ ਕੋਈ ਨਵੀਂ ਗੱਲ ਜਾਂ ਕੋਈ ਨਵਾਂ ਰਾਹ ਚੁਣਿਆ ਜਾਵੇ | ਉਸ ਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਵਿਚ ਰੌਕ ਸਟਾਰ ਅਕੈਡਮੀ ਰਾਹੀਂ ਉਹ ਕੁਝ ਨਵਾਂ ਰਾਹ ਅਖਤਿਆਰ ਕਰ ਸਕਦੀ ਹੈ | ਅਕੈਡਮੀ ਵਿਚ ਪਹੁੰਚੀ ਅਤੇ ਅਕੈਡਮੀ ਸੰਚਾਲਕ ਨੂੰ ਆਪਣਾ ਇਰਾਦਾ ਦੱਸਿਆ | ਉਸ ਦਾ ਦਿ੍ੜ੍ਹ ਇਰਾਦਾ ਵੇਖ ਸੰਚਾਲਕ ਨੇ ਉਸ ਨੂੰ ਡਾਂਸ ਦੀ ਟਰੇਨਿੰਗ ਦੇਣ ਲਈ ਹਾਂ ਕਰ ਦਿੱਤੀ | ਅਜੇ ਥੋੜ੍ਹਾ ਸਮਾਂ ਹੀ ਬੀਤਿਆ ਸੀ ਕਿ ਅਕੈਡਮੀ ਦੇ ਸੰਚਾਲਕ ਉਸ ਦੀ ਕਲਾ ਵੇਖ ਕੇ ਏਨੇ ਪ੍ਰਭਾਵਿਤ ਹੋਏ ਕਿ ਇਕ ਟੀ. ਵੀ. ਚੈਨਲ ਉੱਤੇ 'ਡਾਂਸ ਮੁਕਾਬਲੇ' ਵਿਚ ਉਸ ਨੂੰ ਸ਼ਾਮਿਲ ਕਰਵਾਉਣ ਲਈ ਯਤਨ ਅਰੰਭ ਕਰ ਦਿੱਤੇ |
ਉਸ ਦੇ ਮਾਤਾ ਬੀਬੀ ਚਰਨਜੀਤ ਕੌਰ ਦੱਸਦੇ ਹਨ ਕਿ ਇਨ੍ਹਾਂ ਮੁਕਾਬਲਿਆਂ ਵਿਚ ਸ਼ੁਭਰੀਤ ਦੇ ਨਾਲ ਉਹ ਖੁਦ ਗਏ ਸਨ | ਵੱਡੀ ਗਿਣਤੀ ਵਿਚ ਲੜਕੇ-ਲੜਕੀਆਂ ਇਸ ਮੁਕਾਬਲੇ ਵਿਚ ਪਹੁੰਚੇ ਹੋਏ ਸਨ | ਮੁਕਾਬਲੇ ਵਿਚ ਮੌਜੂਦ ਜੱਜਾਂ ਸਮੇਤ ਦਰਸ਼ਕਾਂ ਨੇ ਜਦ ਸ਼ੁਭਰੀਤ ਦੀ ਕਲਾ ਵੇਖੀ, ਇਕ ਲੱਤ ਉੱਤੇ ਚੱਲ ਰਹੇ ਡਾਂਸ ਵੇਖਿਆ ਤਾਂ ਤਾੜੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਅੱਖਾਂ ਵਿਚੋਂ ਵੀ ਹੰਝੂ ਵਗ ਰਹੇ ਸਨ | ਜੱਜ ਹੈਰਾਨ ਸਨ ਕਿ ਇਕ ਲੱਤ ਦੇ ਸਹਾਰੇ ਕੋਈ ਲੜਕੀ ਏਨਾ ਵਧੀਆ ਨਾਚ ਕਰ ਸਕਦੀ ਹੈ | ਉਹ ਮੰਨਦੇ ਹਨ ਕਿ ਅਜਿਹਾ ਨਾਚ ਉਨ੍ਹਾਂ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਵੇਖਿਆ ਹੈ ਅਤੇ ਉਸ ਨੂੰ ਇਸ ਮੁਕਾਬਲੇ ਦੌਰਾਨ ਭਾਰਤ ਦੀ ਪਹਿਲੀ 'ਵਨ ਲੈਗ ਡਾਂਸਰ' ਦਾ ਖਿਤਾਬ ਦਿੱਤਾ ਗਿਆ | ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸਕੱਤਰ ਸ੍ਰੀ ਜਤਿੰਦਰ ਕਾਲੜਾ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਉਸ ਦੇ ਘਰ ਪਹੁੰਚ ਕੇ ਉਸ ਨੂੰ ਸਨਮਾਨਿਤ ਕੀਤਾ ਅਤੇ ਉਸ ਦੇ ਚੰਗੇਰੇ ਭਵਿੱਖ ਲਈ ਦੁਆ ਵੀ ਕੀਤੀ | ਬਾਅਦ ਵਿਚ ਉਸ ਨੂੰ ਗਣਤੰਤਰਤਾ ਦਿਵਸ ਸਮਾਰੋਹ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਸਨਮਾਨਿਤ ਕੀਤਾ ਅਤੇ ਇਸ ਪਿੱਛੋਂ ਉਸ ਦੇ ਮਾਨ-ਸਨਮਾਨਾਂ ਦੀ ਝੜੀ ਹੀ ਲੱਗ ਗਈ | ਉਸ ਨੂੰ ਮੁੰਬਈ ਤੋਂ ਸੱਦਾ ਆਇਆ ਤਾਂ ਉਹ ਉਥੇ ਵਿਸ਼ੇਸ਼ ਟੇ੍ਰਨਿੰਗ ਹਾਸਲ ਕਰਨ ਲਈ ਆਪਣੇ ਭਰਾ ਦੇ ਨਾਲ ਜਾ ਪਹੁੰਚੀ | ਉਸ ਨੂੰ ਫ਼ਿਲਮਾਂ ਵਿਚ ਕੰਮ ਲਈ ਵੀ ਪੇਸ਼ਕਸ਼ ਹੋ ਚੁੱਕੀ ਹੈ ਪਰ ਉਸ ਦਾ ਇਰਾਦਾ ਨਰਸਿੰਗ ਕਿੱਤੇ ਰਾਹੀਂ ਪੀੜਤਾਂ ਦੀ ਸੇਵਾ ਕਰਨਾ ਹੈ | ਉਹ ਕਹਿੰਦੀ ਹੈ ਕਿ ਜੇਕਰ ਉਸ ਨੂੰ ਨਰਸਿੰਗ ਖੇਤਰ ਵਿਚ ਸਰਵਿਸ ਨਾ ਮਿਲੀ ਤਾਂ ਉਹ ਡਾਂਸ ਅਕੈਡਮੀ ਖੋਲ੍ਹੇਗੀ, ਜਿਥੇ ਉਹ ਆਮ ਲੜਕੇ-ਲੜਕੀਆਂ ਨੂੰ ਇਸ ਕਲਾ ਦੇ ਖੇਤਰ ਵਿਚ ਸਿੱਖਿਆ ਪ੍ਰਦਾਨ ਕਰੇਗੀ, ਉਥੇ ਉਹ ਆਪਣੇ ਜਿਹੇ ਅੰਗਹੀਣ ਲੜਕੇ-ਲੜਕੀਆਂ ਵੱਲ ਵਿਸ਼ੇਸ਼ ਧਿਆਨ ਦੇਵੇਗੀ | ਉਸ ਨੂੰ ਆਪਣੀ ਇਕ ਲੱਤ ਚਲੇ ਜਾਣ ਦਾ ਕੋਈ ਦੁੱਖ ਨਹੀਂ, ਬੜੇ ਮਾਣ ਨਾਲ ਕਹਿੰਦੀ ਹੈ ਕਿ ਜਿਸ ਪਰਮਾਤਮਾ ਨੇ ਉਸ ਨੂੰ ਜਨਮ ਦਿੱਤਾ, ਸੁੰਦਰ ਸਰੀਰ ਦਿੱਤਾ, ਜੇ ਇਕ ਲੱਤ ਨਹੀਂ ਰਹੀ ਤਾਂ ਪਰਮਾਤਮਾ ਦੀ ਮਰਜ਼ੀ | ਪਰਮਾਤਮਾ ਕਦੇ ਕੁਝ ਗਲਤ ਨਹੀਂ ਕਰਦਾ, ਜੋ ਕਰਦਾ ਹੈ ਠੀਕ ਕਰਦਾ ਹੈ | ਉਸ ਦਾ ਕਹਿਣਾ ਹੈ ਕਿ ਜਿੰਨਾ ਪਿਆਰ ਉਸ ਨੂੰ ਹੁਣ ਮਿਲ ਰਿਹਾ ਹੈ, ਸ਼ਾਇਦ ਉਹ ਆਮ ਹਾਲਤ ਵਿਚ ਨਾ ਮਿਲਦਾ |
-ਸ. ਸ. ਫੁੱਲ, ਸੰਗਰੂਰ |


ਖ਼ਬਰ ਸ਼ੇਅਰ ਕਰੋ

ਏਹੁ ਹਮਾਰਾ ਜੀਵਣਾ

ਨਾਰੀ ਜੀਵਨ ਦਾ ਆਧਾਰ ਹੈ | ਕੁਦਰਤ ਸਾਜ਼ੀ ਇਸ ਸਿ੍ਸ਼ਟੀ ਵਿਚ ਕਿਸੇ ਵੀ ਪੱਖੋਂ ਉਹ ਪਿੱਛੇ ਨਹੀਂ ਪਰ ਮਰਦ ਪ੍ਰਧਾਨ ਸਮਾਜ ਵਿਚ ਹਮੇਸ਼ਾ ਪਛਾੜੀ ਗਈ | ਕਹਿਣ ਨੂੰ ਜਿੰਨਾ ਮਰਜ਼ੀ ਉਹ ਅਗਾਂਹਵਧੂਪੁਣੇ ਦਾ ਭੁਲੇਖਾ ਸਿਰਜ ਰਹੀ ਹੈ ਪਰ ਪੂਰਨ ਤੌਰ 'ਤੇ ਉਹ ਅਜੇ ਵੀ ਆਜ਼ਾਦ ਨਹੀਂ | ...

ਪੂਰੀ ਖ਼ਬਰ »

ਵਾਲਾਂ ਨੂੰ ਦਿਓ ਵੱਖਰੀ ਦਿੱਖ

ਜੂੜਾ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਸਾਧਾਰਨ ਜਿਹਾ ਜੂੜਾ ਬਣਾ ਲਿਆ ਅਤੇ ਅਸੀਂ ਦਿਸਣ ਵਿਚ ਲਾਜਵਾਬ ਹੋ ਗਏ | ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹੁਣ ਵਾਲਾਂ ਦਾ ਬਣਿਆ ਜੂੜਾ ਮਹੱਤਵ ਹੀ ਨਹੀਂ ਰੱਖਦਾ, ਬਲਕਿ ਜੂੜੇ ਦੇ ਨਾਲ-ਨਾਲ ਉਸ ਵਿਚ ਵੱਖ-ਵੱਖ ਤਰ੍ਹਾਂ ਦਾ ...

ਪੂਰੀ ਖ਼ਬਰ »

ਸਿਰਫ਼ ਵਿਚੋਲੇ 'ਤੇ ਨਾ ਰਹੋ ਨਿਰਭਰ

ਵਿਆਹ ਯੋਗ ਲੜਕਾ ਜਾਂ ਲੜਕੀ ਹੋ ਜਾਣ ਦੇ ਬਾਅਦ ਉਨ੍ਹਾਂ ਦੇ ਲਈ ਯੋਗ ਜੀਵਨ ਸਾਥੀ ਦੀ ਭਾਲ ਕਰਨਾ ਉਨ੍ਹਾਂ ਦੇ ਮਾਤਾ-ਪਿਤਾ ਲਈ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ | ਇਸ ਕੰਮ ਨੂੰ ਅਸਾਨ ਬਣਾਉਣ ਲਈ ਅੱਜਕਲ੍ਹ ਅਨੇਕਾਂ ਅਖ਼ਬਾਰਾਂ, ਪੱਤਰਕਾਵਾਂ ਵਿਚ ਵਿਆਹ ਯੋਗ ...

ਪੂਰੀ ਖ਼ਬਰ »

ਔਰਤ ਹੀ ਔਰਤ ਪ੍ਰਤੀ ਆਪਣੀ ਸੋਚ ਤੇ ਨਜ਼ਰੀਆ ਬਦਲੇ

ਔਰਤ ਕਿੰਨੇ ਹੀ ਰੂਪ ਲੈ ਕੇ ਇਸ ਸੰਸਾਰ ਵਿਚ ਵਿਚਰਦੀ ਹੈ | ਉਹ ਬੇਟੀ, ਭੈਣ, ਪਤਨੀ, ਮਾਂ, ਦਾਦੀ ਜਾਂ ਨਾਨੀ ਆਦਿ ਹਰੇਕ ਰਿਸ਼ਤੇ ਦੇ ਰੂਪ ਵਿਚ ਆਪਣਾ ਫਰਜ਼ ਨਿਭਾਉਂਦੀ ਹੈ | ਜੇਕਰ ਇਨ੍ਹਾਂ ਸਾਰੇ ਰਿਸ਼ਤਿਆਂ ਨੂੰ ਘੋਖਿਆ ਜਾਵੇ ਤਾਂ ਇਨ੍ਹਾਂ ਸਾਰੇ ਰਿਸ਼ਤਿਆਂ ਵਿਚ ...

ਪੂਰੀ ਖ਼ਬਰ »

ਖ਼ਰੀਦਦਾਰੀ ਕਰਨ ਤੋਂ ਪਹਿਲਾਂ ਕਰੋ ਤਿਆਰੀ

• ਸਭ ਤੋਂ ਪਹਿਲਾਂ ਉਨ੍ਹਾਂ ਸਾਰੀਆਂ ਵਸਤੂੂਆਂ ਦੀ ਸੂਚੀ ਤਿਆਰ ਕਰੋ, ਜਿਨ੍ਹਾਂ ਦੀ ਖਰੀਦਦਾਰੀ ਤੁਸੀਂ ਕਰਨੀ ਹੈ | • ਸਮਾਨ ਖਰੀਦਣ ਤੋਂ ਪਹਿਲਾਂ ਇਹ ਸੋਚ ਲਓ ਕਿ ਤੁਸੀਂ ਸਮਾਨ ਕਿਥੋਂ ਖਰੀਦੋਗੇ ਅਤੇ ਕਿੰਨੀ ਕੀਮਤ ਵਿਚ ਖਰੀਦੋਗੇ | • ਮਹਿੰਗੀਆਂ ਚੀਜ਼ਾਂ ਨੂੰ ...

ਪੂਰੀ ਖ਼ਬਰ »

ਬੱਚਿਆਂ ਨੂੰ ਬਣਾਓ ਭਾਵਨਾਤਮਿਕ ਤੌਰ 'ਤੇ ਮਜ਼ਬੂਤ

ਬੱਚੇ ਦੇ ਵਿਅਕਤੀਤਵ ਅਤੇ ਸੰਤੁਲਿਤ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਛੋਟੀ ਉਮਰ ਤੋਂ ਹੀ ਉਨ੍ਹਾਂ ਨੂੰ ਭਾਵਨਾਤਮਿਕ ਤੌਰ 'ਤੇ ਮਜ਼ਬੂਤ ਕੀਤਾ ਜਾਵੇ | ਜੇਕਰ ਬੱਚਾ ਉਦਾਸ ਰਹਿੰਦਾ ਹੈ, ਘੱਟ ਅੰਕ ਆਉਣ ਕਾਰਨ ਹੀਣ ਭਾਵਨਾ ਮਹਿਸੂਸ ਕਰਦਾ ਹੈ, ਜਮਾਤ ਵਿਚ ਅਧਿਆਪਕ ਦੁਆਰਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX