ਤਾਜਾ ਖ਼ਬਰਾਂ


ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਵਿਸ਼ਵ ਹਾਕੀ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਪਹਿਲਾ ਕੁਆਟਰ ਖ਼ਤਮ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਹਾਲੈਂਡ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਵਿਸ਼ਵ ਹਾਕੀ ਕੱਪ 2018 : ਭਾਰਤ ਨੇ ਹਾਲੈਂਡ ਸਿਰ ਕੀਤਾ ਪਹਿਲਾ ਗੋਲ
. . .  1 day ago
ਦਲੇਰ ਮਹਿੰਦੀ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 13 ਦਸੰਬਰ (ਰਾਜੇਸ਼ ਕੁਮਾਰ) ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ...
ਵਿਸ਼ਵ ਹਾਕੀ ਕੱਪ 2018 : ਭਾਰਤ ਅਤੇ ਹਾਲੈਂਡ ਵਿਚਕਾਰ ਕੁਆਟਰ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 13 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਪੈਂਦੇ ਖਜਾਰ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੇ...
2.62 ਕੁਇੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ
. . .  1 day ago
ਫ਼ਰੀਦਕੋਟ, 13 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਫ਼ਰੀਦਕੋਟ ਸੀ.ਆਈ.ਏ ਸਟਾਫ਼ ਨੇ ਜੈਤੋ-ਬਠਿੰਡਾ ਮਾਰਗ 'ਤੇ ਰੌਤੇ ਰਜਵਾਹੇ ਨੇੜੇ ਨਾਕੇਬੰਦੀ ਦੌਰਾਨ...
ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ
. . .  1 day ago
ਨਵੀਂ ਦਿੱਲੀ, 13 ਦਸੰਬਰ - ਸੁਪਰੀਮ ਕੋਰਟ 14 ਦਸੰਬਰ ਨੂੰ ਰਾਫੇਲ ਡੀਲ ਮਾਮਲੇ 'ਤੇ ਆਪਣਾ ਫ਼ੈਸਲਾ...
ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਵੱਲੋਂ ਇਨਸਾਫ਼ ਮਾਰਚ ਦੇ ਆਗੂਆਂ ਨੂੰ ਮੰਗ ਪੱਤਰ
. . .  1 day ago
ਸੰਗਰੂਰ, 13 ਦਸੰਬਰ (ਧੀਰਜ ਪਸ਼ੋਰੀਆ)- ਅੱਜ ਸੰਗਰੂਰ ਪਹੁੰਚੇ ਇਨਸਾਫ਼ ਮਾਰਚ ਦੇ ਆਗੂਆਂ ਜਿਨ੍ਹਾਂ 'ਚ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਪਿਰਮਲ ਸਿੰਘ ਧੌਲ਼ਾ ਸ਼ਾਮਿਲ...
ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ਈਸ਼ਾ ਅੰਬਾਨੀ
. . .  1 day ago
ਨਵੀਂ ਦਿੱਲੀ, 13 ਦਸੰਬਰ- ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੇ ਵਿਆਹ ਮੌਕੇ ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ....
ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ
. . .  1 day ago
ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ
. . .  1 day ago
ਕਾਰ ਅਤੇ ਟਰੱਕ ਦੀ ਭਿਆਨਕ ਟੱਕਰ 'ਚ 3 ਅਧਿਆਪਕਾਂ ਦੀ ਮੌਤ
. . .  1 day ago
ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਘਾਨਾ ਯੂਨੀਵਰਸਿਟੀ 'ਚੋਂ ਹਟਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ
. . .  1 day ago
ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਦੀ ਸੜਕ ਹਾਦਸੇ 'ਚ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 28 ਸਾਵਣ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਸੰਸਾਰ ਦਾ ਸਭ ਤੋਂ ਮੁਸ਼ਕਿਲ ਕੰਮ ਉਹ ਹੈ, ਜਿਹੜਾ ਤੁਹਾਨੂੰ ਕੱਲ੍ਹ ਕਰ ਦੇਣਾ ਚਾਹੀਦਾ ਸੀ। -ਕੰਫਿਊਸ਼ੀਅਸ

ਧਰਮ ਤੇ ਵਿਰਸਾ

ਸਿੱਖ ਪਛਾਣ ਦੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਏ?

ਆਧੁਨਿਕ ਯੁੱਗ ਵਿਚ ਸਿੱਖ ਕੌਮ ਦੀ ਪ੍ਰਗਤੀ ਕਿਸੇ ਭੂਮਿਕਾ ਦੀ ਮੁਹਤਾਜ਼ ਨਹੀਂ। ਸੰਸਾਰ ਦੇ ਹਰ ਕੋਨੇ ਵਿਚ ਸਿੱਖਾਂ ਦਾ ਕਾਰਜਸ਼ੀਲ ਹੋਣਾ, ਸੰਯੁਕਤ ਰਾਸ਼ਟਰ ਵਰਗੇ ਉੱਚ-ਅਦਾਰੇ ਅੰਦਰ ਅਹਿਮ ਅਹੁਦਿਆਂ ਉੱਪਰ ਬਿਰਾਜਮਾਨ ਹੋਣਾ, ਅਮਰੀਕਾ-ਕੈਨੇਡਾ ਵਰਗੇ ਵਿਕਸਿਤ ਮੁਲਕਾਂ ...

ਪੂਰੀ ਖ਼ਬਰ »

ਸਤਲੁਜ ਉਰਾਰ ਦੀਆਂ ਸਿੱਖ ਰਿਆਸਤਾਂ

ਅੰਗਰੇਜ਼ ਅਧਿਕਾਰੀਆਂ ਨੇ ਪਹਿਲੇ ਸਿੱਖ-ਅੰਗਰੇਜ਼ ਯੁੱਧ ਲਈ ਬਹਾਨਾ ਲਾਹੌਰ ਦਰਬਾਰ ਦੀ ਫੌਜ ਵੱਲੋਂ ਸਤਲੁਜ ਦਰਿਆ ਦੇ ਪੂਰਬ ਵੱਲ ਉਸ ਇਲਾਕੇ ਵਿਚ ਆਉਣ ਨੂੰ ਬਣਾਇਆ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ 1809 ਈ: ਵਿਚ ਸੰਧੀ ਵਿਚ ਖੁਦ ਅੰਗਰੇਜ਼ ਸਰਕਾਰ ਖਾਲਸਾ ਦਰਬਾਰ ਦੀ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਚਾਂਦਪੁਰ ਰੁੜਕੀ

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼ ਸੀ੍ਰ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸੀ੍ਰ ਅਨੰਦਪੁਰ ਸਾਹਿਬ 'ਤੇ ਕੁੱਕੜਮਜਾਰਾ ਤੋਂ 2 ਕਿਲੋਮੀਟਰ ਦੂਰ ਸੱਜੇ ਪਾਸੇ ਸਥਿਤ ਪਿੰਡ ਚਾਂਦਪੁਰ ਰੁੜਕੀ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਹੁਤ ਹੀ ਸ਼ਾਨਦਾਰ ...

ਪੂਰੀ ਖ਼ਬਰ »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ- ਅਤੀਤ ਤੋਂ ਵਰਤਮਾਨ ਤੱਕ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੇ ਹਿਤਾਂ ਦੀ ਪੈਰਵੀ ਕਰਨਾ ਵੀ ਸ਼੍ਰੋਮਣੀ ਕਮੇਟੀ ਦੇ ਸੰਵਿਧਾਨਕ ਖੇਤਰ ਦਾ ਇਕ ਬੁਨਿਆਦੀ ਆਧਾਰ ਹੈ। ਸੰਨ 1998 ਵਿਚ ਜਦੋਂ ਉੱਤਰ ਪ੍ਰਦੇਸ਼ ਵਿਚ ਸਥਿਤ ਸ਼ਹੀਦ ਊਧਮ ਸਿੰਘ ਨਗਰ ਨੂੰ ਨਵੇਂ ਬਣ ਰਹੇ ਰਾਜ ...

ਪੂਰੀ ਖ਼ਬਰ »

ਗੁਰਮਤਿ ਸੰਗੀਤ ਪ੍ਰਚਾਰਕ-ਪ੍ਰਿੰਸੀਪਲ ਅਵਤਾਰ ਸਿੰਘ 'ਹੰਸ'

ਸੰਨ 1969 ਵਿਚ ਪਿਤਾ ਭਾਈ ਹਰਬੰਸ ਸਿੰਘ ਹੰਸ ਦੇ ਘਰ ਪੈਦਾ ਹੋਏ ਅਵਤਾਰ ਸਿੰਘ ਹੰਸ ਅਜਿਹੀ ਹੀ ਮੁਅੱਜ਼ਜ਼ ਸ਼ਖ਼ਸੀਅਤ ਦੇ ਮਾਲਕ ਹਨ, ਜਿਸ ਨੂੰ ਬਿਆਨ ਕਰਨਾ ਐਨਾ ਸਰਲ ਨਹੀਂ। ਵਰਤਮਾਨ ਪਦਾਰਥਵਾਦੀ ਯੁੱਗ ਵਿਚ ਹਰ ਕੋਈ ਵਪਾਰਕ ਰੁਚੀ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ ਪਰ ਕੋਈ ਵਿਰਲਾ ...

ਪੂਰੀ ਖ਼ਬਰ »

ਹਵੇਲੀ ਜਵਾਲਾ ਸਿੰਘ ਪਢਾਣੀਆਂ- ਅਲੋਪ ਹੋ ਗਈਆਂ ਪਹਿਲਾਂ ਵਾਲੀਆਂ ਸ਼ਾਨਾਂ

ਇਤਿਹਾਸ ਦੀਆਂ ਪੈੜਾਂ-46
ਭਾਰਤੀ ਸਰਹੱਦ ਵੱਲੋਂ ਭਿੱਖੀਵਿੰਡ ਦੇ ਅਗਲੇ ਸਰਹੱਦੀ ਪਿੰਡ ਖਾਲੜਾ ਨੂੰ ਪਾਰ ਕਰਦਿਆਂ ਹੀ ਪਾਕਿਸਤਾਨ ਤਰਫ਼ ਬਰਕੀ ਰੋਡ ਸ਼ੁਰੂ ਹੋ ਜਾਂਦੀ ਹੈ। ਇਸੇ ਬਰਕੀ ਰੋਡ 'ਤੇ ਥੋੜ੍ਹੀ ਅੱਗੇ ਪਿੰਡ ਹੁਡਿਆਰਾ ਆਬਾਦ ਹੈ, ਜਿਥੇ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੌਜੂਦ ਹੈ। ਇਸ ਪਿੰਡ ਤੋਂ ਸੱਜੇ ਹੱਥ ਬਾਰਡਰ ਦੇ ਬਿਲਕੁਲ ਨਾਲ-ਨਾਲ ਪਾਕਿਸਤਾਨ ਤਰਫ਼ ਇਕ ਵੱਡਾ ਪਿੰਡ ਪਢਾਣਾ ਆਬਾਦ ਹੈ। ਇਹ ਪਿੰਡ ਛੇਵੀਂ ਪਾਤਸ਼ਾਹੀ ਦੀ ਯਾਦਗਾਰ ਅਤੇ ਇਲਾਕੇ ਦੇ ਚੌਧਰੀ ਸ: ਜਵਾਲਾ ਸਿੰਘ ਪਢਾਣੀਆਂ ਦੀ ਸ਼ਹਾਨਾ ਹਵੇਲੀ ਕਾਰਨ ਕਾਫ਼ੀ ਪ੍ਰਸਿੱਧ ਰਿਹਾ ਹੈ। ਭਾਰਤੀ ਪਿੰਡ ਨੌਸ਼ਹਿਰਾ ਢੱਲਾ ਦੇ ਬਿਲਕੁਲ ਸਾਹਮਣੇ ਆਬਾਦ ਇਸ ਪਿੰਡ ਵਿਚਲੀ ਉਪਰੋਕਤ ਹਵੇਲੀ ਦਾ ਖੰਡਰ ਬਣਿਆ ਢਾਂਚਾ ਨੌਸ਼ਹਿਰੇ ਦੇ ਗੁਰਦੁਆਰਾ ਬਾਬਾ ਜਲਣ ਦੀ ਛੱਤ ਤੋਂ ਸਾਫ਼ ਵਿਖਾਈ ਦੇ ਜਾਂਦਾ ਹੈ।
ਜਵਾਲਾ ਸਿੰਘ ਦੇ ਵਡੇਰਿਆਂ ਵਿਚੋਂ ਚੰਗਾ ਨਾਮੀ ਵਿਅਕਤੀ ਨੇ ਪਿੰਡ ਪਢਾਣਾ ਵਸਾਇਆ। ਅਗਾਂਹ ਉਸ ਦੀ ਵੰਸ਼ ਵਿਚੋਂ ਸ: ਸੁੱਖਾ ਸਿੰਘ ਦੇ 4 ਪੁੱਤਰ ਸਨ-ਚੰਦਾ ਸਿੰਘ, ਮਿੱਤ ਸਿੰਘ, ਸਾਹਿਬ ਸਿੰਘ ਅਤੇ ਗੰਡਾ ਸਿੰਘ। ਸ: ਮਿੱਤ ਸਿੰਘ, ਸ: ਮਹਾਂ ਸਿੰਘ ਸ਼ੁਕਰਚੱਕੀਏ ਕੋਲ ਅਤੇ ਉਸ ਦਾ ਭਰਾ ਸਾਹਿਬ ਸਿੰਘ ਗੁੱਜਰ ਸਿੰਘ ਭੰਗੀ ਦੀ ਮਿਸਲ ਵਿਚ ਨੌਕਰ ਹੋ ਗਏ। ਪਹਿਲਾਂ ਇਹ ਦੋਵੇਂ ਮੁਗ਼ਲ ਫੌਜ ਵਿਚ ਸਨ। ਸ: ਮਿੱਤ ਸਿੰਘ ਨੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਲੜਾਈਆਂ ਵਿਚ ਸਾਥ ਦਿੱਤਾ ਅਤੇ ਅੰਤ ਸੰਨ 1814 ਨੂੰ ਕਸ਼ਮੀਰ ਦੀ ਮੁਹਿੰਮ ਵਿਚ ਮਾਰਿਆ ਗਿਆ। ਮਹਾਰਾਜੇ ਨੇ ਉਸ ਦੇ ਪੁੱਤਰ ਜਵਾਲਾ ਸਿੰਘ ਨੂੰ ਮਿੱਤ ਸਿੰਘ ਦੀ ਥਾਂ ਆਪਣਾ ਸਰਦਾਰ ਬਣਾ ਕੇ ਉਸ ਦੇ ਪਿਤਾ ਦੀ ਜਗੀਰ ਦੇ ਨਾਲ-ਨਾਲ ਸਵਾ ਲੱਖ ਰੁਪਏ ਦੀ ਹੋਰ ਜਗੀਰ ਉਸ ਨੂੰ ਦਿੱਤੀ। ਉਸ ਨੇ ਮੁਲਤਾਨ, ਕਸ਼ਮੀਰ, ਮਾਨਕੇਰਾ ਅਤੇ ਕੋਟਕਪੂਰਾ ਦੀਆਂ ਲੜਾਈਆਂ ਵਿਚ ਚੰਗੀ ਬਹਾਦਰੀ ਵਿਖਾਈ ਅਤੇ ਕਈ ਸਾਲ ਬਿਮਾਰ ਰਹਿ ਕੇ ਸੰਨ 1835 ਵਿਚ ਸੁਰਗਵਾਸ ਹੋ ਗਿਆ। ਮਹਾਰਾਣੀ ਜਿੰਦ ਕੌਰ ਦੀ ਵੱਡੀ ਭੈਣ ਇਸੇ ਜਵਾਲਾ ਸਿੰਘ ਨਾਲ ਵਿਆਹੀ ਹੋਈ ਸੀ। ਪਿੰਡ ਪਢਾਣਾ ਵਿਚਲੀ ਉਪਰੋਕਤ ਹਵੇਲੀ ਸ: ਮਿੱਤ ਸਿੰਘ ਨੇ ਬਣਾਉਣੀ ਸ਼ੁਰੂ ਕੀਤੀ, ਜਦੋਂਕਿ ਇਸ ਨੂੰ ਆਲੀਸ਼ਾਨ ਢੰਗ ਨਾਲ ਜਵਾਲਾ ਸਿੰਘ ਨੇ ਬਣਵਾਇਆ ਤੇ ਸਵਾਰਿਆ। ਜਵਾਲਾ ਸਿੰਘ ਦੇ ਪੁੱਤਰ ਹਰਦਿੱਤ ਸਿੰਘ ਦੀ ਬਹੁਤੀ ਜਾਗੀਰ ਅੰਗਰੇਜ਼ੀ ਰਾਜ ਸਮੇਂ ਜ਼ਬਤ ਕਰ ਲਈ ਗਈ। ਦੇਸ਼ ਦੀ ਵੰਡ ਸਮੇਂ ਉਸ ਦੇ ਪੁੱਤਰ ਸਾਧੂ ਸਿੰਘ ਦਾ ਪੁੱਤਰ ਸ: ਹਰਚਰਨ ਸਿੰਘ ਮੁਸਲਮਾਨ ਹੋ ਕੇ ਸਰਦਾਰ ਨਾਸਰਉੱਲਾ ਖ਼ਾਂ ਅਤੇ ਉਸ ਦਾ ਪੁੱਤਰ ਸ: ਹਰਧਿਆਨ ਸਿੰਘ ਸਰਦਾਰ ਅਮਾਨਉੱਲਾ ਖ਼ਾਂ ਬਣ ਗਿਆ। ਜਦੋਂਕਿ ਇਨ੍ਹਾਂ ਦੇ ਬਾਕੀ ਰਿਸ਼ਤੇਦਾਰਾਂ ਨੇ ਇਸਲਾਮ ਧਾਰਣ ਨਹੀਂ ਕੀਤਾ ਅਤੇ ਵੰਡ ਤੋਂ ਬਾਅਦ ਭਾਰਤ ਆ ਕੇ ਵਸ ਗਏ। ਅਮਾਨਉੱਲਾ ਖ਼ਾਂ ਨਾਲ ਜਦੋਂ ਸੰਨ 2010 ਵਿਚ ਮੇਰੀ ਮੁਲਾਕਾਤ ਹੋਈ ਤਾਂ ਉਸ ਸਮੇਂ ਉਹ 79 ਸਾਲਾਂ ਦਾ ਸੀ। ਉਸ ਦੀ ਰਹਿਣੀ-ਸਹਿਣੀ ਜੱਟਾਂ ਵਰਗੀ ਸੀ ਅਤੇ ਉਸ ਨੇ ਸਿਰ 'ਤੇ ਖ਼ੂਬਸੂਰਤ ਪਗੜੀ ਬੰਨ੍ਹੀ ਹੋਈ ਸੀ।
ਅਮਾਨਉੱਲਾ ਖ਼ਾਂ ਦੀ ਉਪਰੋਕਤ ਤਿੰਨ ਮੰਜ਼ਿਲਾ ਹਵੇਲੀ ਕਾਫ਼ੀ ਵਿਸ਼ਾਲ ਹੈ ਅਤੇ ਇਸ ਦੀਆਂ ਤਿੰਨਾਂ ਮੰਜ਼ਿਲਾਂ ਵਿਚ 50 ਤੋਂ ਜ਼ਿਆਦਾ ਕਮਰੇ ਬਣੇ ਹੋਏ ਹਨ। ਇਸ ਦੇ ਇਲਾਵਾ ਇਸ ਵਿਚ ਕਈ ਬਾਰਾਂਦਰੀਆਂ ਅਤੇ ਦੀਵਾਨ-ਹਾਲ ਬਣੇ ਹੋਏ ਹਨ। ਮੁਗ਼ਲਸ਼ਾਹੀ ਤੇ ਨਾਨਕਸ਼ਾਹੀ ਇੱਟਾਂ ਨਾਲ ਬਣੀ ਇਸ ਹਵੇਲੀ ਦੀਆਂ ਛੱਤਾਂ ਸੰਨ 1965-71 ਦੀਆਂ ਹਿੰਦ-ਪਾਕਿ ਜੰਗਾਂ ਵਿਚ ਭਾਵੇਂ ਅਸਲੋਂ ਹੀ ਖ਼ਤਮ ਹੋ ਗਈਆਂ ਹਨ ਪਰ ਇਸ ਹਵੇਲੀ ਦੀ ਖ਼ੂਬਸੂਰਤੀ ਅੱਜ ਵੀ ਬੇਮਿਸਾਲ ਹੈ। ਇਸ ਦੀਆਂ ਕੰਧਾਂ 'ਤੇ ਬਣੇ ਕੰਧ ਤੇਲ ਚਿੱਤਰ ਵੀ ਧੁੰਦਲੇ ਪੈ ਚੁੱਕੇ ਹਨ। ਹਵੇਲੀ ਦੀ ਹੇਠਲੀ ਮੰਜ਼ਿਲ ਦੇ ਬਹੁਤੇ ਕਮਰੇ ਖਾਲੀ ਹਨ ਅਤੇ ਬਾਕੀਆਂ ਵਿਚ ਪਸ਼ੂ ਬੰਨ੍ਹੇ ਜਾ ਰਹੇ ਹਨ ਜਾਂ ਤੂੜੀ ਤੇ ਪੱਠੇ ਰੱਖਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਹਵੇਲੀ ਦੇ ਬਾਹਰ ਸ: ਜਵਾਲਾ ਸਿੰਘ ਅਤੇ ਉਸ ਦੀ ਪਤਨੀ ਦੀਆਂ ਸਮਾਧਾਂ ਤਾਂ ਮੌਜੂਦ ਹਨ ਪਰ ਰੱਖ-ਰਖਾਵ ਨਾ ਹੋਣ ਕਰਕੇ ਉਹ ਕਦੇ ਵੀ ਖ਼ਤਮ ਹੋ ਸਕਦੀਆਂ ਹਨ।

ਸੁਰਿੰਦਰ ਕੋਛੜ
ਫੋਨ : 7837849764, 9356127771


ਖ਼ਬਰ ਸ਼ੇਅਰ ਕਰੋ

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ ਛੇਵੀਂ

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼ ਕਸਬਾ ਬੀਜਾ ਨੇੜੇ ਜੀ. ਟੀ. ਰੋਡ 'ਤੇ ਦੂਰੋਂ ਨਜ਼ਰੀਂ ਪੈਂਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ 12 ਅਗਸਤ 1953 ਨੂੰ ਸ: ਹਰਭਜਨ ਸਿੰਘ ਪੁੱਤਰ ਬਾਬਾ ਕ੍ਰਿਪਾਲ ਸਿੰਘ ਅਤੇ ਇਨ੍ਹਾਂ ਦਾ ਸੀਰੀ ...

ਪੂਰੀ ਖ਼ਬਰ »

ਸਵਾਮੀ ਬ੍ਰਹਮ ਸਾਗਰ ਭੂਰੀ ਵਾਲੇ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ

ਸਾਲਾਨਾ ਸਮਾਗਮਾਂ 'ਤੇ ਵਿਸ਼ੇਸ਼ ਗਰੀਬਦਾਸੀ ਸੰਪਰਦਾਇ 'ਚ ਅਨੇਕਾਂ ਹੀ ਸੰਤ-ਮਹਾਂਪੁਰਸ਼ ਹੋਏ ਹਨ, ਜਿਨ੍ਹਾਂ 'ਚੋਂ ਭੂਰੀ ਵਾਲੇ ਭੇਖ ਦੇ ਰਚੇਤਾ ਬ੍ਰਹਮਲੀਨ ਸਵਾਮੀ ਬ੍ਰਹਮ ਸਾਗਰ ਭੂਰੀ ਵਾਲਿਆਂ ਦਾ ਜਨਮ ਮਾਤਾ ਭੋਲੀ ਦੇਵੀ ਦੀ ਕੁੱਖੋਂ ਪਿਤਾ ਬੀਰੂ ਮੱਲ ਪੋਸਵਾਲ ਦੇ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਜਪੁ-ਅਠੱਤੀਵੀਂ ਪਉੜੀ ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ...

ਪੂਰੀ ਖ਼ਬਰ »

ਢਾਡੀ ਕਲਾ ਨੂੰ ਸਮਰਪਿਤ ਗਿਆਨੀ ਗੱਜਣ ਸਿੰਘ ਗੜਗੱਜ ਦਾ ਢਾਡੀ ਜਥਾ

ਗਿਆਨੀ ਗੱਜਣ ਸਿੰਘ ਗੜਗੱਜ ਕਵੀਸ਼ਰੀ ਕਲਾ ਦੇ ਖੇਤਰ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ, ਜਿਸ ਦੀ ਕਲਮ ਨੇ ਹੁਣ ਤੱਕ ਪਤਾ ਨਹੀਂ ਕਿੰਨੀਆਂ ਕੁ ਧਾਰਮਿਕ, ਕਿੱਸਾ-ਕਾਵਿ, ਦੇਸ਼ ਭਗਤੀ ਅਤੇ ਫੁੱਟਕਲ ਰਚਨਾਵਾਂ ਨੂੰ ਜਨਮ ਦਿੱਤਾ ਹੈ। ਇਹ ਰਚਨਾਵਾਂ ਗੜਗੱਜ ਨੇ ਜਦ ਆਪਣੇ ਜਥੇ ਦੇ ...

ਪੂਰੀ ਖ਼ਬਰ »

ਡੇਰਾ ਸੰਤ ਬਾਬਾ ਬੁੱਧਦਾਸ ਉਦਾਸੀਨ

ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਸਿੱਧੂ ਕਿਸਾਨ ਪਰਿਵਾਰ ਵਿਚ ਉਦਾਸੀਨ ਸੰਤ ਬਾਬਾ ਬੁੱਧਦਾਸ ਜੀ ਦਾ ਜਨਮ 1890 ਵਿਚ ਹੋਇਆ। ਆਪ ਦਾ ਬਸੀ ਪਠਾਣਾਂ ਨਾਲ ਵਿਸ਼ੇਸ਼ ਸਬੰਧ ਰਿਹਾ। ਇਸੇ ਕਰਕੇ ਉਨ੍ਹਾਂ ਦੀ ਯਾਦ ਵਿਚ ਇਥੇ ਡੇਰਾ ਵੀ ਸੁਸ਼ੋਭਿਤ ਹੈ, ਜਿਸ ਦੇ ਮਹੰਤ ਡਾ: ...

ਪੂਰੀ ਖ਼ਬਰ »

ਦਿੱਲੀ ਧਰਮ ਯੁੱਧ ਮੋਰਚੇ ਦੇ ਸ਼ਹੀਦ-ਸ਼ਹੀਦ ਬੰਤਾ ਸਿੰਘ ਸੰਧੂ ਬਰਨਾਲਾ

ਬਰਸੀ 'ਤੇ ਵਿਸ਼ੇਸ਼ ਦਿੱਲੀ ਦੇ ਪਵਿੱਤਰ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਲਈ ਲੱਗੇ ਧਰਮ ਯੁੱਧ ਮੋਰਚੇ ਵਿਚ ਕੇਂਦਰ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ 20 ਮਈ 1971 ਨੂੰ ਰਾਸ਼ਟਰਪਤੀ ਵੱਲੋਂ ਆਰਡੀਨੈਂਸ ਜਾਰੀ ਕਰਵਾ ਕੇ ਦਿੱਲੀ ਦੇ ਗੁਰਦੁਆਰਾ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਰੱਬੀ ਕਿਰਨਾਂ (ਜੀਵਨੀ-ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ) ਲੇਖਕ : ਰਣਧੀਰ ਸਿੰਘ ਸੰਭਲ ਪ੍ਰਕਾਸ਼ਕ : ਮਾਤਾ ਖੀਵੀ ਜੀ ਸੇਵਾ ਸੁਸਾਇਟੀ ਸਿੱਖ ਧਰਮ ਪ੍ਰਚਾਰ ਸਭਾ, ਯੂ. ਕੇ. ਅਤੇ ਪੰਜਾਬ ਮੁੱਲ : 300 ਰੁਪਏ, ਸਫੇ : 192 ਪੁਸਤਕ ਦੇ ਲੇਖਕ ਰਣਧੀਰ ਸਿੰਘ ਸੰਭਲ ਗੁਰਸਿੱਖੀ ਰੰਗ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX