ਤਾਜਾ ਖ਼ਬਰਾਂ


ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  15 minutes ago
ਨਵੀਂ ਦਿੱਲੀ, 23 ਮਾਰਚ - ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ...
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  11 minutes ago
ਜਲੰਧਰ, 23 ਮਾਰਚ - ਜਲੰਧਰ ਪੁਲਿਸ ਨੇ ਦੋ ਵੱਖ ਵੱਖ ਥਾਵਾਂ ਤੋਂ 3 ਪਿਸਤੌਲਾਂ, 13 ਜਿੰਦਾ ਕਾਰਤੂਸਾਂ, ਇੱਕ ਕਾਰ, 1 ਲੱਖ 5 ਹਜ਼ਾਰ ਦੀ ਡਰੱਗ ਮਨੀ ਅਤੇ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ...
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  30 minutes ago
ਨਵੀਂ ਦਿੱਲੀ, 23 ਮਾਰਚ- ਭਾਰਤੀ ਜਲ ਸੈਨਾ ਲਈ ਸਰਕਾਰ ਨੇ ਅਗਲੇ ਮੁਖੀ ਦੇ ਨਾਂ ਐਲਾਨ ਕਰ ਦਿੱਤਾ ਹੈ। ਵਾਇਸ ਐਡਮਿਰਲ ਕਰਮਬੀਰ ਸਿੰਘ ਦੇਸ਼ ਦੇ ਅਗਲੇ ਜਲ ਸੈਨਾ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ 31 ਮਈ, 2019 ਨੂੰ ਸੇਵਾ...
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  39 minutes ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੇ ਮੁਖੀ ਭਾਈ ਮਹਿੰਦਰ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਦੀ ਆਰੰਭਤਾ ਮੌਕੇ...
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 1 hour ago
ਕਾਬੁਲ, 23 ਮਾਰਚ- ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਡ 'ਚ ਅੱਜ ਹੋਏ ਦੋ ਜ਼ਬਰਦਸਤ ਧਮਾਕਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਲਸ਼ਕਰ ਗਾਹ ਸ਼ਹਿਰ ਦੇ ਇੱਕ ਸਟੇਡੀਅਮ 'ਚ...
ਬਿਹਾਰ 'ਚ ਐੱਨ. ਡੀ. ਏ. ਵਲੋਂ ਉਮੀਦਵਾਰਾਂ ਦਾ ਐਲਾਨ, ਪਟਨਾ ਸਾਹਿਬ ਤੋਂ ਕੱਟਿਆ ਗਿਆ ਸ਼ਤਰੂਘਨ ਸਿਨਹਾ ਦਾ ਪੱਤਾ
. . .  about 1 hour ago
ਪਟਨਾ, 23 ਮਾਰਚ- ਬਿਹਾਰ 'ਚ ਐੱਨ. ਡੀ. ਏ. ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬੇ 'ਚ ਭਾਜਪਾ ਇੰਚਾਰਜ ਭੁਪਿੰਦਰ ਯਾਦਵ ਨੇ ਭਾਜਪਾ, ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਦੇ 39...
ਪੰਜਾਬ 'ਚ ਥਾਂ-ਥਾਂ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 2 hours ago
ਸੰਗਰੂਰ, 23 ਮਾਰਚ (ਧੀਰਜ ਪਸ਼ੋਰੀਆ)- ਪੰਜਾਬ 'ਚ ਅੱਜ ਥਾਂ-ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕਾਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀਆਂ...
ਪਠਾਨਕੋਟ 'ਚ ਪੁਲਿਸ ਨੇ ਹਿਰਾਸਤ 'ਚ ਲਏ ਪੰਜ ਕਸ਼ਮੀਰੀ
. . .  about 2 hours ago
ਪਠਾਨਕੋਟ, 23 ਮਾਰਚ (ਚੌਹਾਨ)- ਪਠਾਨਕੋਟ ਦੇ ਮਮੂੰਨ 'ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ...
ਦੁਬਈ ਤੋਂ ਪਰਤੇ ਨੌਜਵਾਨ ਦਾ ਕਤਲ, ਘਰ ਦੇ ਕੋਲੋਂ ਮਿਲੀ ਲਾਸ਼
. . .  about 2 hours ago
ਮੋਗਾ, 23 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਮੁਹੱਲਾ ਸੰਧੂਆਂ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਸਵੇਰੇ ਘਰਾਂ ਕੋਲ ਲੱਗੀਆਂ ਰੂੜ੍ਹੀਆਂ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਦੇਖੀ। ਮ੍ਰਿਤਕ ਦੀ ਪਹਿਚਾਣ 33 ਸਾਲਾ...
ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
. . .  about 2 hours ago
ਸ੍ਰੀਨਗਰ, 23 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਸੰਬੰਧੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਜ਼ਿਲ੍ਹੇ ਦੇ ਗਨਡੋਹ ਇਲਾਕੇ ਦੇ ਥਾਥਰੀ ਰੋਡ 'ਤੇ ਜਾ ਰਿਹਾ ਇੱਕ ਟਰੱਕ ਪਹਾੜੀ ਤੋਂ ਚਟਾਨਾਂ ਡਿੱਗਣ...
ਚੀਨ ਕੈਮੀਕਲ ਪਲਾਂਟ 'ਚ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 64
. . .  about 3 hours ago
ਬੀਜਿੰਗ, 23 ਮਾਰਚ- ਚੀਨ ਦੇ ਜਿਆਂਗਸੁ ਸੂਬੇ ਦੇ ਯਾਨਚੇਂਗ ਸ਼ਹਿਰ 'ਚ ਇੱਕ ਕੈਮੀਕਲ ਪਲਾਂਟ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 64 ਹੋ ਗਈ ਹੈ, ਜਦੋਂਕਿ 28 ਲੋਕ ਅਜੇ ਵੀ ਲਾਪਤਾ ਹਨ। ਸ਼ਹਿਰ ਦੇ ਮੇਅਰ ਕਾਓ ਲੁਬਾਓ ਨੇ ਅੱਜ ਇਸ ਸੰਬੰਧੀ...
ਭਾਰਤ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪਿਨਾਕੀ ਘੋਸ਼, ਰਾਸ਼ਟਰਪਤੀ ਨੇ ਚੁਕਾਈ ਸਹੁੰ
. . .  about 3 hours ago
ਨਵੀਂ ਦਿੱਲੀ, 23 ਮਾਰਚ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ਪਹਿਲੇ ਲੋਕਪਾਲ 'ਤੇ ਤੌਰ 'ਤੇ ਸਹੁੰ ਚੁੱਕੀ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ...
ਹਾਈਵੇਅ 'ਤੇ ਸੈਲਾਨੀਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ, ਜਿੰਦਾ ਝੁਲਸੇ 26 ਲੋਕ
. . .  about 3 hours ago
ਬੀਜਿੰਗ, 23 ਮਾਰਚ- ਚੀਨ ਦੇ ਹੁਨਾਨ ਸੂਬੇ 'ਚ ਸੈਲਾਨੀਆਂ ਨਾਲ ਭਰੀ ਇੱਕ ਬੱਸ 'ਚ ਭਿਆਨਕ ਅੱਗ ਲੱਗ ਜਾਣ ਕਾਰਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ, ਜਦਕਿ 28 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਵਲੋਂ ਅੱਜ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ...
ਦੋ ਟਰੱਕਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਤਿੰਨ ਲੋਕਾਂ ਦੀ ਮੌਤ
. . .  about 4 hours ago
ਬੈਂਗਲੁਰੂ, 23 ਮਾਰਚ- ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ 'ਚ ਅੱਜ ਐੱਲ. ਪੀ. ਜੀ. ਸਿਲੰਡਰਾਂ ਨੂੰ ਲਿਜਾ ਰਿਹਾ ਇੱਕ ਟਰੱਕ ਦੀ ਨਿਰਮਾਣ ਸਮਗਰੀ ਲਿਜਾ ਰਹੇ ਦੂਜੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ...
ਇੰਦੌਰ 'ਚ ਸਵਾਈਨ ਫਲੂ ਕਾਰਨ 41 ਮੌਤਾਂ
. . .  about 5 hours ago
ਇੰਦੌਰ, 23 ਮਾਰਚ - ਮੱਧ ਪ੍ਰਦੇਸ਼ ਦੇ ਇੰਦੌਰ ਵਿਚ 2019 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਵਾਈਨ ਫਲੂ ਕਾਰਨ 41 ਮੌਤਾਂ ਹੋਈਆਂ ਹਨ। ਸਵਾਈਨ ਫਲੂ ਤੋਂ ਪੀੜਤ 19 ਮਰੀਜ਼ ਹਸਪਤਾਲ ਵਿਚ ਦਾਖਲ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ 'ਅਦਾਰਾ' ਅਜੀਤ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
. . .  about 6 hours ago
ਅੱਜ ਹੋਵੇਗਾ ਆਈ.ਪੀ.ਐਲ. 12 ਦਾ ਆਗਾਜ਼
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, ਐਸ.ਐਚ.ਓ. ਸਮੇਤ ਦੋ ਜ਼ਖਮੀ
. . .  1 day ago
ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਅੱਸੂ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਲੋਕਤੰਤਰ ਦੀ ਪਛਾਣ ਜਾਇਦਾਦ ਅਤੇ ਦਬਦਬੇ ਵਾਲਿਆਂ ਨੂੰ ਨਹੀਂ, ਸਗੋਂ ਸਾਧਨਹੀਣ ਵਿਅਕਤੀ ਨੂੰ ਹਕੂਮਤ ਦੇਣ ਵਿਚ ਹੈ। -ਅਰਸਤੂ

ਧਰਮ ਤੇ ਵਿਰਸਾ

ਦਲਿਤ ਸਮੱਸਿਆ ਦੀਆਂ ਜੜ੍ਹਾਂ ਕਿੱਥੇ ਹਨ?

ਸਭ ਤੋਂ ਨਵੀਂ ਖ਼ਬਰ ਹੈ ਕਿ ਮਦੁਰਾਈ (ਤਾਮਿਲਨਾਡੂ) ਵਿਚ ਕੁਝ ਲੋਕਾਂ ਨੇ ਇਕ ਮੁੰਡੇ ਦੀ ਕਲਾਈ ਵੱਢ ਦਿੱਤੀ। ਉਸ ਦਾ ਕਸੂਰ ਇਹ ਸੀ ਕਿ ਉਹ ਦਲਿਤ ਸੀ ਅਤੇ ਉਸ ਨੇ ਕਲਾਈ 'ਤੇ ਘੜੀ ਬੰਨ੍ਹਣ ਦੀ ਜੁਰਅਤ ਕੀਤੀ ਸੀ।
ਅੱਜ ਵੀ ਇਹੋ ਜਿਹੀਆਂ ਘਟਨਾਵਾਂ ਨਿੱਤ ਹੁੰਦੀਆਂ ਹਨ। ਅੱਜ ਵੀ ਦਲਿਤ ਲਾੜੇ ਨੂੰ ਲੋਕੀਂ ਘੋੜੀ ਉੱਤੋਂ ਜਬਰਨ ਉਤਾਰ ਕੇ ਉਸ ਦੀ ਮਾਰਕੁਟਾਈ ਕਰਦੇ ਹਨ। ਰਾਜਸਥਾਨ ਵਿਚ ਦਲਿਤ ਔਰਤਾਂ ਨੂੰ ਨਾ ਲਾਲ ਕਿਨਾਰੇ ਦੀ ਧੋਤੀ ਪਾਉਣ ਦਿੱਤੀ ਜਾਂਦੀ ਹੈ, ਨਾ ਚੱਪਲਾਂ ਪਾਉਣ ਦਿੱਤੀਆਂ ਜਾਂਦੀਆਂ ਹਨ। ਦੇਸ਼ ਵਿਚ ਬੜੀਆਂ ਥਾਵਾਂ 'ਤੇ ਸ਼ਮਸ਼ਾਨਘਾਟਾਂ 'ਤੇ ਦਲਿਤਾਂ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਨਹੀਂ ਹੋਣ ਦਿੱਤਾ ਜਾਂਦਾ। ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ, ਜੇ ਉਹ ਖਾਣਾ ਦਲਿਤ ਔਰਤਾਂ ਬਣਾਉਣ ਤਾਂ ਬਹੁਤ ਸਾਰੇ ਮਾਂ-ਪਿਓ ਆਪਣੇ ਬੱਚਿਆਂ ਨੂੰ ਉਥੇ ਖਾਣਾ ਨਹੀਂ ਖਾਣ ਦਿੰਦੇ।
ਇਕ ਅਜੀਬ ਗੱਲ ਉਦੋਂ ਪੜ੍ਹਨ ਨੂੰ ਮਿਲੀ, ਜਦੋਂ ਇਕ ਉੱਚੀ ਜਾਤੀ ਦੇ ਬੰਦੇ ਦੇ ਕੁੱਤੇ ਨੇ ਕਿਸੇ ਦਲਿਤ ਦੇ ਘਰ ਵਿਚ ਬਣੀ ਹੋਈ ਰੋਟੀ ਖਾ ਲਈ ਤਾਂ ਕੁੱਤੇ ਦੇ ਮਾਲਕ ਨੇ ਕੁੱਤੇ ਨੂੰ ਘਰੋਂ ਕੱਢ ਦਿੱਤਾ।
ਇਸ ਸਮਾਜ ਵਿਚ ਦਲਿਤਾਂ ਬਾਰੇ ਬੜਾ ਕੁਝ ਲਿਖਿਆ ਗਿਆ ਹੈ, ਲਗਾਤਾਰ ਲਿਖਿਆ ਜਾ ਰਿਹਾ ਹੈ। ਦੇਸ਼ ਦਾ ਸੰਵਿਧਾਨ ਛੂਤ-ਛਾਤ ਨੂੰ ਗੁਨਾਹ ਮੰਨਦਾ ਹੈ। ਫਿਰ ਵੀ ਅਜਿਹੀਆਂ ਘਟਨਾਵਾਂ ਘਟਦੀਆਂ ਨਹੀਂ, ਸਗੋਂ ਵਧਦੀਆਂ ਜਾ ਰਹੀਆਂ ਹਨ। ਦੇਖਣਾ ਇਹ ਚਾਹੀਦਾ ਹੈ ਕਿ ਇਸ ਸਮੱਸਿਆ ਦੀ ਜੜ੍ਹ ਵਿਚ ਕੀ ਹੈ? ਜਿਹੜਾ ਧਰਮ ਜਾਂ ਸਮਾਜ ਗ਼ੈਰ-ਬਰਾਬਰੀ ਜਾਂ ਅਸਮਾਨਤਾ ਦੇ ਆਧਾਰ 'ਤੇ ਵੰਡਿਆ ਹੋਵੇਗਾ, ਉਥੇ ਅਜਿਹਾ ਭੇਦ-ਭਾਵ ਵੀ ਹੋਵੇਗਾ। ਸੰਸਾਰ ਦੇ ਹੋਰ ਧਰਮਾਂ-ਸਮਾਜਾਂ ਵਿਚ ਵੀ ਊਚ-ਨੀਚ, ਛੋਟਾ-ਵੱਡਾ ਮਿਲ ਜਾਣਗੇ ਪਰ ਉਨ੍ਹਾਂ ਦੇ ਧਰਮ ਗ੍ਰੰਥ ਇਸ ਨੂੰ ਮਨਜ਼ੂਰੀ ਨਹੀਂ ਦਿੰਦੇ ਪਰ ਦਲਿਤ ਜਿਸ ਧਰਮ ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ ਧਰਮ-ਸ਼ਾਸਤਰ ਅਜਿਹੀ ਗ਼ੈਰ-ਬਰਾਬਰੀ ਨੂੰ ਧਰਮ ਮੰਨਦੇ ਹਨ, ਉਸ ਨੂੰ ਮਾਨਤਾ ਦਿੰਦੇ ਹਨ, ਉਸ ਦੀ ਪ੍ਰੋੜ੍ਹਤਾ ਕਰਦੇ ਹਨ।
ਰਿਗ ਵੇਦ ਦੇ ਦਸਵੇਂ ਮੰਡਲ ਦੇ ਪੁਰੁਸੁ-ਸੂਕਤ ਵਿਚ ਮਿਲਦਾ ਹੈ ਕਿ ਪ੍ਰਜਾਪਤੀ ਦੇ ਮੂੰਹ ਤੋਂ ਬ੍ਰਾਹਮਣ ਪੈਦਾ ਹੋਏ, ਬਾਹਵਾਂ ਤੋਂ ਕਸ਼ੱਤਰੀ ਪੈਦਾ ਹੋਏ, ਉਦਰ ਤੋਂ ਵੈਸ਼ ਪੈਦਾ ਹੋਏ ਅਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ।
ਧਰਮ ਗ੍ਰੰਥਾਂ ਵਿਚ ਅਜਿਹੀ ਪੌੜੀ ਵਿਵਸਥਾ ਕਈ ਵਾਰ ਦੁਹਰਾਈ ਗਈ ਹੈ। ਹੋ ਸਕਦਾ ਹੈ ਕਿ ਉੱਤੇ ਤੋਂ ਥੱਲੇ ਵੱਲ ਆਉਣ ਵਾਲੀ ਵਰਣ-ਵਿਵਸਥਾ ਮੂਲ ਰੂਪ ਵਿਚ ਗ਼ੈਰ-ਬਰਾਬਰੀ ਨੂੰ ਨਾ ਦਰਸਾਉਂਦੀ ਹੋਵੇ ਪਰ ਹੌਲੀ-ਹੌਲੀ ਇਹ ਪੂਰੀ ਤਰ੍ਹਾਂ ਗ਼ੈਰ-ਬਰਾਬਰੀ ਜਾਂ ਅਸਮਾਨਤਾ ਵੱਲ ਵਧਦੀ ਗਈ। ਬ੍ਰਾਹਮਣ ਉੱਚੇ ਤੋਂ ਉੱਚਾ ਹੁੰਦਾ ਚਲਿਆ ਗਿਆ ਅਤੇ ਸ਼ੂਦਰ ਨੀਵੇਂ ਤੋਂ ਨੀਵਾਂ ਹੁੰਦਾ ਗਿਆ। ਬ੍ਰਾਹਮਣ ਭੂਦੇਵਤਾ ਬਣ ਗਿਆ ਤੇ ਸ਼ੂਦਰ ਦਲਿਤ ਬਣ ਗਿਆ। ਵੈਦਿਕ ਕਾਲ ਤੋਂ ਬਣੀ ਵਰਣ ਵਿਵਸਥਾ ਸਮਾਜ ਵਿਚ ਊਚ-ਨੀਚ ਦਾ ਆਧਾਰ ਬਣ ਗਈ।
ਇਸ ਦੇਸ਼ ਵਿਚ ਆਰੀਆ ਅਤੇ ਪ੍ਰਾਚੀਨ ਕਾਲ ਤੋਂ ਇਥੇ ਵਸਣ ਵਾਲੇ (ਆਦਿਵਾਸੀ) ਅਨਾਰੀਆ ਦੇ ਸੰਘਰਸ਼ ਅਤੇ ਮੇਲ-ਜੋਲ ਦੀ ਕਹਾਣੀ ਬੜੀ ਦਿਲਚਸਪ ਹੈ। ਆਰੀਆ ਕੋਲ ਚੰਗੇ ਹਥਿਆਰ ਸਨ ਅਤੇ ਇਥੇ ਦੇ ਮੂਲ ਨਿਵਾਸੀਆਂ ਨੂੰ ਦਬਾਅ ਕੇ ਆਪਣਾ ਦਾਸ (ਗੁਲਾਮ) ਬਣਾਉਣ ਦੀ ਬੜੀ ਇੱਛਾ ਤੇ ਯੋਗਤਾ ਵੀ ਸੀ। ਉਹ ਆਰੀਆ ਵਰਤ (ਅੱਜ ਦਾ ਪੰਜਾਬ ਤੇ ਸਰਹੱਦੀ ਇਲਾਕਾ) ਤੋਂ ਅੱਗੇ ਵਧਦੇ-ਵਧਦੇ ਸਾਰੇ ਦੇਸ਼ ਵਿਚ ਫੈਲਣ ਲੱਗ ਪਏ। ਹਾਰੇ ਹੋਏ ਮੂਲ ਨਿਵਾਸੀ ਉਨ੍ਹਾਂ ਦੇ ਦਾਸ ਬਣਦੇ ਗਏ ਅਤੇ ਸ਼ੂਦਰਾਂ ਵਿਚ ਸ਼ਾਮਿਲ ਹੁੰਦੇ ਗਏ।
ਵਿਦਵਾਨਾਂ ਦਾ ਵਿਚਾਰ ਹੈ ਕਿ ਆਰੀਆ ਦੇ ਪੂਰਵਜ ਈਸਾ ਤੋਂ 5 ਹਜ਼ਾਰ ਵਰ੍ਹੇ ਪਹਿਲਾਂ ਮੱਧ ਏਸ਼ੀਆ ਤੋਂ ਹੋਰ ਦੇਸ਼ਾਂ ਵੱਲ ਫੈਲਣੇ ਸ਼ੁਰੂ ਹੋਏ। ਭਾਰਤ ਵਿਚ ਉਨ੍ਹਾਂ ਨੇ ਮੂਲ ਨਿਵਾਸੀਆਂ (ਦ੍ਰਾਵਿੜਾਂ) ਉੱਤੇ ਆਪਣਾ ਗਲਬਾ ਪਾ ਲਿਆ ਪਰ ਅਜਿਹੇ ਸ਼ੂਦਰਾਂ ਦੀਆਂ ਔਰਤਾਂ ਨਾਲ ਵਿਆਹ ਕਰਾਉਣ ਦੀ ਮਨਾਹੀ ਕਰ ਦਿੱਤੀ, ਕਿਉਂਕਿ ਉਹ ਇਹ ਨਹੀਂ ਚਾਹੁੰਦੇ ਸਨ ਕਿ ਸ਼ੂਦਰਾਂ ਦਾ ਖੂਨ ਆਰੀਆ ਦੇ ਖੂਨ ਨਾਲ ਰਲੇ।
ਸ਼ਾਸਤਰਾਂ ਵਿਚ ਸਦਾ ਹੀ ਸ਼ੂਦਰਾਂ ਨੂੰ ਅਧਮ (ਨੀਵੀਂ) ਜਾਤ ਦਾ ਸਮਝਿਆ ਗਿਆ। ਚਾਰੇ ਵਰਣਾਂ ਦੀ ਕਰਮ-ਵੰਡ ਵੱਖਰੀ-ਵੱਖਰੀ ਮੰਨੀ ਗਈ। ਸ਼ੂਦਰ ਦਾ ਕੰਮ ਸਿਰਫ ਦੂਜੇ ਵਰਣਾਂ ਦੀ ਸੇਵਾ ਕਰਨਾ ਸਮਝਿਆ ਗਿਆ।
ਪਹਿਲਾਂ ਚਾਰ ਵਰਣ ਸਨ-ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ। ਫਿਰ ਸ਼ੂਦਰਾਂ ਵਿਚ ਵੀ ਦੋ ਵਰਣ ਬਣ ਗਏ-ਇਕ ਉਹ ਸ਼ੂਦਰ ਜਿਨ੍ਹਾਂ ਦੇ ਹੱਥ ਦਾ ਪਾਣੀ ਪੀਤਾ ਜਾ ਸਕਦਾ ਸੀ, ਜਿਹੜੇ ਛੂਹੇ ਜਾ ਸਕਦੇ ਸਨ। ਦੂਜਾ ਸ਼ੂਦਰ ਅਛੂਤ ਸਨ, ਉਨ੍ਹਾਂ ਦੇ ਹੱਥ ਦਾ ਪਾਣੀ ਵੀ ਨਹੀਂ ਪੀਤਾ ਜਾ ਸਕਦਾ, ਜਿਹੜੇ ਅੱਜ ਸੱਚਮੁੱਚ ਦਲਿਤ ਹਨ।
ਸਮਾਜ ਵਿਚ ਅੱਜ ਜਿਨ੍ਹਾਂ ਨੂੰ ਹੋਰ ਪਛੜੀਆਂ ਜਾਤੀਆਂ (ਓ. ਬੀ. ਸੀ.) ਕਿਹਾ ਹੈ, ਉਹ ਛੂਹਣਯੋਗ ਸ਼ੂਦਰ ਹਨ। ਦੇਸ਼ ਵਿਚ ਇਨ੍ਹਾਂ ਦੀ ਗਿਣਤੀ ਤਕਰੀਬਨ ਅੱਧੀ ਹੈ। ਮੰਡਲ ਕਮਿਸ਼ਨ ਦੀ ਸਿਫਾਰਸ਼ ਇਹ ਸੀ ਕਿ ਇਨ੍ਹਾਂ ਜਾਤੀਆਂ ਨੂੰ 29 ਫੀਸਦੀ ਰਾਖਵਾਂਕਰਨ ਦਿੱਤਾ ਜਾਵੇ।
ਬਾਹਰਲੇ ਮੁਲਕਾਂ ਤੋਂ ਬਹੁਤ ਸਾਰੀਆਂ ਨਸਲਾਂ ਦੇ ਬਹੁਤ ਸਾਰੇ ਬੰਦੇ ਇਸ ਦੇਸ਼ ਵਿਚ ਆਏ, ਜਿਵੇਂ ਜਾਟ (ਜੱਟ), ਗੁੱਜਰ, ਹੂਣ, ਸ਼ਕ ਵਰਗੇ। ਇਹ ਨਾ ਬ੍ਰਾਹਮਣ ਸਨ, ਨਾ ਕਸ਼ੱਤਰੀ ਤੇ ਨਾ ਵੈਸ਼। ਇਨ੍ਹਾਂ ਨੂੰ ਸ਼ੂਦਰਾਂ ਦੀ ਸ਼੍ਰੇਣੀ ਵਿਚ ਸਮਝਿਆ ਗਿਆ। ਪਰ ਕਿਉਂਕਿ ਸਵਰਨ ਜਾਤੀਆਂ ਨੂੰ ਖੇਤੀ ਕਰਨ ਲਈ ਔਜ਼ਾਰ ਬਣਾਉਣ, ਘਰਾਂ ਦੀ ਉਸਾਰੀ ਲਈ, ਕੱਪੜੇ ਧੋਣ ਤੇ ਸਿਲਵਾਉਣ ਲਈ ਲੋਕਾਂ ਦੀ ਲੋੜ ਸੀ, ਇਸ ਲਈ ਇਨ੍ਹਾਂ ਨੂੰ ਛੂਹਣ ਯੋਗ ਸ਼ੂਦਰਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕਰ ਲਿਆ ਗਿਆ। ਹੋਰ ਨਿਚਲੇ ਕੰਮਾਂ ਜਿਵੇਂ ਗੰਦਗੀ ਸਾਫ਼ ਕਰਨ ਲਈ, ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁਣ ਲਈ, ਜੁੱਤੀਆਂ ਗੰਢਣ ਵਰਗੇ ਕੰਮਾਂ ਲਈ ਜਿਹੜੇ ਲੋਕੀਂ ਲੱਗੇ, ਉਹ ਅਛੂਤ ਸ਼ੂਦਰ ਹੋ ਗਏ।
ਉਤਲੀ ਸ਼੍ਰੇਣੀ ਦੇ ਸ਼ੂਦਰਾਂ ਲਈ ਖੇਤੀਬਾੜੀ ਤੋਂ ਇਲਾਵਾ ਅੱਗੇ ਵਧਣ ਲਈ ਹੋਰ ਬਹੁਤ ਸਾਰੇ ਰਾਹ ਖੁੱਲ੍ਹ ਗਏ। ਉਨ੍ਹਾਂ ਦੀਆਂ ਵੱਡੀਆਂ ਜ਼ਿਮੀਂਦਾਰੀਆਂ ਬਣ ਗਈਆਂ, ਉਹ ਰਜਵਾੜਿਆਂ ਦੀਆਂ ਫੌਜਾਂ ਵਿਚ ਵੀ ਸ਼ਾਮਿਲ ਹੋਣ ਲੱਗ ਪਏ। ਫਿਰ ਉਹ ਵੀ ਆਪਣੇ ਰਾਜ ਕਾਇਮ ਕਰਨ ਲੱਗ ਪਏ ਅਤੇ ਰਾਜਿਆਂ ਦੀ ਸ਼੍ਰੇਣੀ ਵਿਚ ਆ ਗਏ। ਉੱਤਰ ਭਾਰਤ ਵਿਚ ਜੱਟ ਤੇ ਗੁੱਜਰ ਰਜਵਾੜੇ ਬਣ ਗਏ। ਮਹਾਰਾਸ਼ਟਰ ਵਿਚ ਮਰਾਠੇ ਵੀ ਇਸੇ ਸ਼੍ਰੇਣੀ ਵਿਚ ਸਨ। ਸ਼ਿਵਾ ਜੀ ਮਰਾਠਾ ਸਨ। ਬ੍ਰਾਹਮਣ ਪੁਰੋਹਿਤ ਉਨ੍ਹਾਂ ਨੂੰ ਕਸ਼ੱਤਰੀਆਂ ਦੀ ਸ਼੍ਰੇਣੀ ਵਿਚ ਨਹੀਂ ਸਮਝਦੇ ਸਨ। ਇਸ ਲਈ ਮਹਾਰਾਸ਼ਟਰ ਵਿਚ ਬਹੁਤ ਸਾਰੇ ਇਲਾਕਿਆਂ ਦੇ ਮਾਲਕ ਬਣ ਜਾਣ ਦੇ ਬਾਵਜੂਦ ਬ੍ਰਾਹਮਣ ਪੁਰੋਹਿਤ ਉਨ੍ਹਾਂ ਦੇ ਮੱਥੇ 'ਤੇ ਤਿਲਕ ਲਗਾ ਕੇ ਉਨ੍ਹਾਂ ਨੂੰ ਛੱਤਰਪਤੀ (ਮਹਾਰਾਜਾ) ਬਣਾਉਣ ਨੂੰ ਤਿਆਰ ਨਹੀਂ ਸਨ। ਇਸ ਕੰਮ ਲਈ ਕਾਸ਼ੀ ਤੋਂ ਕੁਝ ਬ੍ਰਾਹਮਣਾਂ ਨੂੰ ਕੁਝ ਰਿਸ਼ਵਤ ਦੇ ਕੇ ਰਾਇਗੜ੍ਹ ਲਿਆਂਦਾ ਗਿਆ ਸੀ। ਇਨ੍ਹਾਂ ਬ੍ਰਾਹਮਣਾਂ ਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਸ਼ਿਵਾ ਜੀ ਦੇ ਪੂਰਵਜ ਰਾਜਸਥਾਨ ਦੇ ਰਾਜਪੂਤ ਸਨ। ਇਸ ਸਹਾਰੇ ਉਨ੍ਹਾਂ ਨੂੰ ਰਾਜਗੱਦੀ 'ਤੇ ਬਿਠਾ ਕੇ ਤਿਲਕ ਲਗਾਇਆ ਗਿਆ। ਇੰਜ ਉਹ ਛਤਰਪਤੀ ਸ਼ਿਵਾ ਜੀ ਬਣੇ।
ਇਹ ਵੀ ਇਕ ਦੁਖਾਂਤ ਹੈ ਕਿ ਅੱਜ ਦਲਿਤ ਸਮਾਜ ਉੱਤੇ ਜਿਹੜੇ ਜ਼ੁਲਮ ਹੁੰਦੇ ਹਨ, ਉਹ ਸਵਰਨ ਜਾਤੀਆਂ-ਬ੍ਰਾਹਮਣਾਂ, ਰਾਜਪੂਤਾਂ ਜਾਂ ਵੈਸ਼ਾਂ ਵੱਲੋਂ ਏਨੇ ਨਹੀਂ ਹੁੰਦੇ, ਜਿੰਨੇ ਵਿਚਕਾਰਲੀਆਂ ਜਾਤੀਆਂ ਭਾਵ ਉਪਰਲੀ ਸ਼੍ਰੇਣੀ ਦੇ ਸ਼ੂਦਰਾਂ ਵੱਲੋਂ ਹੁੰਦੇ ਹਨ। ਮਰਾਠੇ, ਜੱਟ (ਜਾਟ), ਯਾਦਵ, ਕੁਰਮੀ ਵਰਗੀਆਂ ਸ਼੍ਰੇਣੀਆਂ ਵੱਲੋਂ ਹੁੰਦੇ ਹਨ। ਹੁਣ ਦਲਿਤ ਸ਼੍ਰੇਣੀ ਦੇ ਲੋਕਾਂ ਵਿਚ ਜਾਗ੍ਰਿਤੀ ਵਧਦੀ ਜਾ ਰਹੀ ਹੈ। ਉਹ ਹੁਣ ਜ਼ੁਲਮ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਦੇ ਸੁਆਰਥ ਟਕਰਾਉਣ ਲੱਗ ਪਏ ਹਨ ਅਤੇ ਆਪਸੀ ਸੰਘਰਸ਼ ਵਧਦਾ ਜਾ ਰਿਹਾ ਹੈ। ਦੇਸ਼ ਦੀ ਰਾਜਨੀਤੀ ਵਿਚ ਸੱਤਾ ਦੀ ਪ੍ਰਾਪਤੀ ਦੀ ਹੋੜ ਵਿਚ ਦਲਿਤ ਵੀ ਸ਼ਾਮਿਲ ਹੋ ਗਏ ਹਨ ਅਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦਲਿਤਾਂ ਨੂੰ ਨਜ਼ਰਅੰਦਾਜ਼ ਕਰਕੇ ਰਾਜਨੀਤੀ ਵਿਚ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ।
ਪਰ ਇਸ ਨਾਲ ਦਲਿਤ ਸਮੱਸਿਆ ਦਾ ਹੱਲ ਨਹੀਂ ਮਿਲਦਾ। ਸਾਰੇ ਧਰਮ-ਸ਼ਾਸਤਰ ਦਲਿਤ-ਵਿਰੋਧੀ ਹਨ। ਦੇਸ਼ ਦਾ ਕਾਨੂੰਨ ਲੋਕਾਂ ਦੀ ਮਾਨਸਿਕਤਾ ਨਹੀਂ ਬਦਲ ਸਕਦਾ। ਗੌਤਮ ਬੁੱਧ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਅਜਿਹੀ ਜ਼ਹਿਨੀਅਤ ਨੂੰ ਬਦਲਣ ਦੇ ਬਹੁਤ ਯਤਨ ਹੋਏ ਹਨ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ।
ਦਲਿਤ ਸਮਾਜ ਦੀ ਮੁਕਤੀ ਲਈ ਡਾ: ਭੀਮ ਰਾਓ ਅੰਬੇਡਕਰ ਨੇ ਸਾਰੀ ਉਮਰ ਯਤਨ ਕੀਤੇ ਪਰ ਖਿਝ ਕੇ ਉਹ ਇਸ ਨਤੀਜੇ 'ਤੇ ਪੁੱਜੇ ਕਿ ਅਜਿਹੇ ਧਰਮ ਗ੍ਰੰਥਾਂ ਦੀ ਹੋਂਦ ਵਿਚ ਰਹਿੰਦਿਆਂ ਲੋਕਾਂ ਦੀ ਮਾਨਸਿਕਤਾ ਨਹੀਂ ਬਦਲ ਸਕਦੀ। ਉਨ੍ਹਾਂ ਨੇ ਐਲਾਨ ਕੀਤਾ ਸੀ, 'ਮੈਂ ਹਿੰਦੂ ਦੇ ਤੌਰ 'ਤੇ ਜਨਮਿਆ ਜ਼ਰੂਰ ਹਾਂ ਪਰ ਹਿੰਦੂ ਰਹਿ ਕੇ ਮਰਾਂਗਾ ਨਹੀਂ।' ਇਸ ਬਾਰੇ ਉਹ ਲੰਮਾ ਚਿਰ ਵਿਚਾਰ ਕਰਦੇ ਰਹੇ। ਅਖੀਰ 1956 ਵਿਚ ਨਾਗਪੁਰ ਵਿਚ ਲੱਖਾਂ ਬੰਦਿਆਂ ਦੀ ਹਾਜ਼ਰੀ ਵਿਚ ਉਨ੍ਹਾਂ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਸਵੀਕਾਰ ਕਰ ਲਿਆ।
ਦਲਿਤਾਂ ਬਾਰੇ ਡਾ: ਅੰਬੇਡਕਰ ਨੇ ਇਕ ਮੰਤਰ ਦਿੱਤਾ ਸੀ, ਜਿਹੜਾ ਅੱਜ ਵੀ ਬੜਾ ਸਾਰਥਕ ਹੈ। ਉਨ੍ਹਾਂ ਕਿਹਾ ਸੀ, 'ਖੂਬ ਪੜ੍ਹੋ, ਇਕੱਠੇ ਹੋਵੋ ਅਤੇ ਸੰਘਰਸ਼ ਕਰੋ।' ਉਨ੍ਹਾਂ ਨੂੰ ਵਿਤਕਰੇ ਨਾਲ ਭਰੇ ਧਰਮ-ਸ਼ਾਸਤਰਾਂ ਨੂੰ ਤਰਜੀਹ ਦੇਣ ਵਾਲੇ ਧਰਮ ਨੂੰ ਛੱਡਣਾ ਜ਼ਰੂਰੀ ਲੱਗਾ ਸੀ ਪਰ ਉਹ ਇਹ ਵੀ ਜਾਣਦੇ ਸਨ ਕਿ ਸਿਰਫ ਧਰਮ ਬਦਲਣ ਨਾਲ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੇਗੀ। ਇਸ ਲਈ ਉਨ੍ਹਾਂ ਨੇ ਦਲਿਤਾਂ ਲਈ ਵੱਧ ਤੋਂ ਵੱਧ ਪੜ੍ਹਨਾ-ਲਿਖਣਾ ਜ਼ਰੂਰੀ ਸਮਝਿਆ। ਉਨ੍ਹਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਵੀ ਪ੍ਰੇਰਿਆ ਸੀ।

ਡਾ:  ਮਹੀਪ ਸਿੰਘ
-ਸੀ-1/407, ਪਾਲਮ ਵਿਹਾਰ, ਗੁੜਗਾਓਂ-122017.
ਮੋਬਾ: 093139-32888


ਖ਼ਬਰ ਸ਼ੇਅਰ ਕਰੋ

ਹਾਂਗਕਾਂਗ ਤੇ ਸਿੰਘਾਪੁਰ ਦੇ ਗੁਰੂ-ਘਰ

ਸਿੰਘਾਪੁਰ ਵਿਚ ਸਿੱਖਾਂ ਦੀ ਆਬਾਦੀ ਇਸ ਵੇਲੇ ਸਿਰਫ 12 ਹਜ਼ਾਰ ਤੋਂ 15 ਹਜ਼ਾਰ ਦੇ ਦਰਮਿਆਨ ਹੈ। ਸਿੰਘਾਪੁਰ ਵਿਚ ਜਾਣ ਵਾਲੇ ਸਭ ਤੋਂ ਪਹਿਲੇ ਸਿੱਖ ਭਾਈ ਮਹਾਰਾਜ ਸਿੰਘ ਜੀ ਸਨ। ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ 1849 ਵਿਚ ਬਗਾਵਤ ਦੇ ਦੋਸ਼ ਹੇਠ ਸਿੰਘਾਪੁਰ ਜਲਾਵਤਨ ਕੀਤਾ ਸੀ। ...

ਪੂਰੀ ਖ਼ਬਰ »

ਗਿਆਨੀ ਗਿਆਨ ਸਿੰਘ ਨੂੰ ਯਾਦ ਕਰਦਿਆਂ

24 ਸਤੰਬਰ ਨੂੰ 93ਵੀਂ ਬਰਸੀ 'ਤੇ ਵਿਸ਼ੇਸ਼ ਸ੍ਰੀ ਗੁਰੂ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਵਰਗੀਆਂ ਮਹਾਨ ਰਚਨਾਵਾਂ ਦੇ ਲੇਖਕ ਨਿਰਮਲ ਸੰਪ੍ਰਦਾਇ ਦੇ ਉੱਘੇ ਵਿਦਵਾਨ ਅਜਿਹੀ ਉੱਚ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਸਿੱਖ-ਇਤਿਹਾਸ ਨੂੰ ਸਿੱਖ ਸੰਗਤ ਤੱਕ ਪਹੁੰਚਾਉਣ ...

ਪੂਰੀ ਖ਼ਬਰ »

ਸਤਲੁਜ ਉਰਾਰ ਦੀਆਂ ਸਿੱਖ ਰਿਆਸਤਾਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਾਜਿਆਂ/ਸਰਦਾਰਾਂ ਵਿਰੁੱਧ ਕੀਤੀਆਂ ਕਾਰਵਾਈਆਂ ਇਧਰ ਗਵਰਨਰ ਜਨਰਲ ਵੱਲੋਂ ਅਜਿਹੇ ਐਲਾਨ ਕੀਤੇ ਜਾ ਰਹੇ ਸਨ, ਉਧਰ ਇਸੇ ਦਿਨ ਮੇਜਰ ਬਰਾਡਫੁਟ ਨੇ ਇਹ ਦੋਸ਼ ਲਾ ਕੇ ਕਿ ਉਸ ਵੱਲੋਂ ਨਾਭਾ ਰਿਆਸਤ ਨੂੰ ਖੰਨਾ ਵਿਖੇ ਰਸਦ ਪੁੱਜਦੀ ਕਰਨ ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਭਾਈ ਲਾਲੋ ਜੀ

ਜਨਮ ਦਿਹਾੜੇ 'ਤੇ ਵਿਸ਼ੇਸ਼ ਭਾਈ ਲਾਲੋ ਜੀ ਦਾ ਜਨਮ ਪਿੰਡ ਸੈਦਪੁਰ ਏਮਨਾਬਾਦ ਜ਼ਿਲ੍ਹਾ ਗੁੱਜਰਾਂਵਾਲਾ (ਪਾਕਿਸਤਾਨ) ਵਿਚ ਭਾਈ ਜਗਤ ਰਾਮ ਘਟੌੜੇ ਦੇ ਗ੍ਰਹਿ ਤੇ ਮਾਤਾ ਖੇਮੋ ਦੀ ਕੁੱਖੋਂ 11 ਅਸੂ 1509 (1452 ਈ:) ਨੂੰ ਹੋਇਆ। ਮੁੱਢਲੀ ਵਿੱਦਿਆ ਆਪ ਨੇ ਪਿੰਡ ਦੇ ਹੀ ਇਕ ਮੌਲਵੀ ਪਾਸੋਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਸਥਾਨ

ਇਤਿਹਾਸ ਦੀਆਂ ਪੈੜਾਂ-52 ਪੂਰਬੀ ਤੇ ਪੱਛਮੀ ਪੰਜਾਬ ਦੇ ਪੰਜਾਬੀਆਂ ਵਿਚ ਮੌਜੂਦਾ ਸਮੇਂ ਸਭ ਤੋਂ ਵੱਡੀ ਸਮਾਨਤਾ ਇਨ੍ਹਾਂ ਵਿਚਲਾ ਮੁਹੱਬਤ, ਮਹਿਮਾਨ-ਨਿਵਾਜੀ, ਭਾਵੁਕਤਾ ਅਤੇ ਸਰਲ ਸੁਭਾਅ ਦਾ ਗੁਣ ਹੈ, ਜੋ ਸ਼ਾਇਦ ਪੰਜਾਬ ਦੀ ਰਵਾਇਤ ਵਿਚ ਹੀ ਸ਼ਾਮਲ ਹੈ ਅਤੇ ਪੰਜਾਬੀਆਂ ਨੂੰ ...

ਪੂਰੀ ਖ਼ਬਰ »

ਦਾਸਤਾਨ ਵਿਦੇਸ਼ੀ ਹਮਲਾਵਰਾਂ ਦੇ ਜ਼ੁਲਮ ਦੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਜੋ ਹਿੰਦੂ ਲੜਾਈ ਵਿਚ ਗ੍ਰਿਫ਼ਤਾਰ ਹੁੰਦੇ ਹਨ, ਸਾਰੇ ਕਤਲ ਕੀਤੇ ਜਾਂਦੇ ਹਨ। (ਤੋਜਕੇ ਬਾਬਰੀ) ਸ਼ਹਿਰ ਭਿਲਸਾ ਦਾ ਮੰਦਿਰ, ਜਿਹੜਾ 105 ਗਜ਼ ਉੱਚਾ ਤੇ ਏਦੂੰ ਅੱਧਾ ਲੰਬਾ ਤੇ ਚੌੜਾ ਸੀ, ਸਮਸ਼ਉਦੀਨ ਨੇ ਢੁਹਾ ਦਿੱਤਾ ਸੀ। ਇਸ ਨੂੰ ਬਚਾਉਣ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸਬੰਧਤ ਇਤਿਹਾਸਕ ਇਮਾਰਤਾਂ ਬਾਰੇ ਖੋਜ ਦੀ ਲੋੜ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਉਸ ਟੀਮ ਦੀ ਰਾਏ ਅਤੇ ਸੋਚ ਸਦਕਾ ਇਹ ਸਪੱਸ਼ਟ ਹੋ ਗਿਆ ਕਿ ਤਾਂ ਫਿਰ ਇਨ੍ਹਾਂ ਦਾ ਸਬੰਧ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਨਾਲ ਹੋ ਸਕਦਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਭੋਰਾ ਸਾਹਿਬ, ਨਿਰਮਲ ਆਸ਼ਰਮ ਦੇ ਕਬਜ਼ੇ ਵਿਚ ਕਿਵੇਂ ਚਲੇ ਗਏ ਅਤੇ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ॥ ਰਾਗੁ ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ॥ ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ॥ ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ...

ਪੂਰੀ ਖ਼ਬਰ »

ਨਾਭੇ ਦੀ ਰਿਆਸਤ ਦਾ ਇਤਿਹਾਸਕ ਪਿਛੋਕੜ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਜੈਤੋ ਮੰਡੀ ਵਿਚ ਵੀ ਇਸ ਤਰ੍ਹਾਂ ਦੇ ਮੁਜ਼ਾਹਰੇ ਕਾਰਨ ਹੀ ਗੁਰਦੁਆਰਾ ਗੰਗਸਰ ਵਿਖੇ ਦੀਵਾਨ ਸਜਾਏ ਗਏ ਅਤੇ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਅੰਗਰੇਜ਼ ਸਰਕਾਰ ਨੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਆਪਣੇ ਲਈ ਚੁਣੌਤੀ ...

ਪੂਰੀ ਖ਼ਬਰ »

ਸੇਵਾ ਦੇ ਪੁੰਜ ਸਨ ਸੰਤ ਡਾ: ਹਰਭਜਨ ਸਿੰਘ

ਬਰਸੀ 'ਤੇ ਵਿਸ਼ੇਸ਼ ਮਾਨਵਤਾ ਦੀ ਸੇਵਾ ਵਿਚ ਕਾਰਜਸ਼ੀਲ ਰਹੇ ਡਾ: ਹਰਭਜਨ ਸਿੰਘ ਕਿਰਪਾਲ ਸਾਗਰ ਦੇ ਬਾਨੀ ਸਨ, ਜਿਨ੍ਹਾਂ ਨੇ ਆਪਣੇ ਸੰਤ ਕਿਰਪਾਲ ਸਿੰਘ ਦੇ ਮਿਸ਼ਨ ਨੂੰ ਸਮੁੱਚੀ ਦੁਨੀਆ ਵਿਚ ਫੈਲਾਇਆ। ਕਿਰਪਾਲ ਸਾਗਰ (ਯੂਨਿਟੀ ਆਫ ਮੈਨ) ਸੰਸਥਾ ਦੀ ਇਹ ਕੜੀ ਹੈ ਜਿਸ ਦੇ ਬਾਨੀ ...

ਪੂਰੀ ਖ਼ਬਰ »

ਨਿਰਮਲ ਕੁਟੀਆ ਡੇਰਾ ਬਾਬਾ ਡੋਡੀ ਜੀ ਵਿਖੇ ਸਾਲਾਨਾ ਧਾਰਮਿਕ ਸਮਾਗਮ

ਸ੍ਰੀ ਨਿਰਮਲ ਸੰਪਰਦਾਏ ਸਾਹਿਬਜ਼ਾਦਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਵਰੋਸਾਏ ਹੋਏ ਬ੍ਰਹਮ ਗਿਆਨੀ ਸਵਾਮੀ ਨੱਥਾ ਸਿੰਘ, ਸੰਤ ਗੋਬਿੰਦ ਸਿੰਘ, ਸੰਤ ਬਾਬਾ ਡੋਡੀ ਦੀ ਸਾਲਾਨਾ ਬਰਸੀ ਮੁੱਖ ਸੇਵਾਦਾਰ ਭਾਈ ਪਲਵਿੰਦਰ ਸਿੰਘ ਅਤੇ ਬਾਬਾ ਗੁਰਨਾਮ ਸਿੰਘ ਦੀ ਰਾਹਨੁਮਾਈ ...

ਪੂਰੀ ਖ਼ਬਰ »

ਸਾਦਾ ਜੀਵਨ ਤੇ ਉਸਾਰੂ ਸੋਚ ਦੇ ਧਾਰਨੀ-ਸਤਿਨਾਮ ਸਿੰਘ ਫਿਲੌਰ

ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਨਗਰ ਦੇ ਵਾਸੀ ਭਾਈ ਸਤਿਨਾਮ ਸਿੰਘ ਫਿਲੌਰ ਨੂੰ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਥਰਮੋਕਲ ਨਾਲ ਸੁੰਦਰ ਮਾਡਲ ਬਣਾਉਣ ਤੇ ਧਾਰਮਿਕ ਪ੍ਰਦਰਸ਼ਨੀ 'ਚ ਲੈ ਜਾਣ ਕਰਕੇ ਬਹੁਤ ਸਤਿਕਾਰ ਪ੍ਰਾਪਤ ਹੋਇਆ। ਫਿਰ ਇਨ੍ਹਾਂ ਸੰਗੀਤ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਗੁਰਮਤਿ ਦਾ ਚਸ਼ਮਾ-ਭੱਟ ਬਾਣੀ ਲੇਖਕ : ਬਲਦੇਵ ਸਿੰਘ ਕੈਨੇਡਾ ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ। ਪੰਨੇ : 256, ਕੀਮਤ : 250 ਰੁਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 3 ਗੁਰਸਿੱਖਾਂ, 15 ਭਗਤਾਂ ਦੇ ਨਾਲ-ਨਾਲ 11 ਭੱਟ ਸਾਹਿਬਾਨ ਦੀ ਬਾਣੀ ਵੀ ਅੰਕਿਤ ਹੈ। ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX