ਤਾਜਾ ਖ਼ਬਰਾਂ


ਨਕਸਲੀਆਂ ਨਾਲ ਮੁੱਠਭੇੜ 'ਚ 1 ਜਵਾਨ ਸ਼ਹੀਦ , 5 ਜ਼ਖ਼ਮੀ
. . .  1 day ago
ਰਾਏਪੁਰ 18 ਮਾਰਚ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ 'ਚ ਸੀ ਆਰ ਪੀ ਐਫ ਦਾ ਇਕ ਜਵਾਨ ਹੋ ਸ਼ਹੀਦ ਗਿਆ ਅਤੇ 5 ਜਵਾਨ ਜ਼ਖ਼ਮੀ ਹੋਏ ਹਨ ।
ਅਫ਼ਗ਼ਾਨਿਸਤਾਨ : ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ 45 ਅੱਤਵਾਦੀ ਢੇਰ
. . .  1 day ago
ਮਾਸਕੋ, 18 ਮਾਰਚ- ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 45 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਹਨ। ਇਸ ਦੌਰਾਨ ਕਾਫੀ ਮਾਤਰਾ 'ਚ ਹਥਿਆਰ ਅਤੇ ਗੋਲਾ ...
ਦਾਂਤੇਵਾੜਾ 'ਚ ਹੋਏ ਆਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ
. . .  1 day ago
ਰਾਏਪੁਰ, 18 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ ਦੇ ਦੌਰਾਨ ਹੋਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ .....
ਕੱਲ੍ਹ ਹੋਵੇਗੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ
. . .  1 day ago
ਨਵੀਂ ਦਿੱਲੀ, 18 ਮਾਰਚ- ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ 5.30 ਵਜੇ ਦਿੱਲੀ 'ਚ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਕੱਲ੍ਹ ਹੀ ਜਾਰੀ ਹੋ.....
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਹਰ ਪਾਰੀਕਰ
. . .  1 day ago
ਪਣਜੀ, 18 ਮਾਰਚ- ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਨੋਹਰ ਪਾਰੀਕਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ .....
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫ਼ਿਕੇਸ਼ਨ ਜਾਰੀ
. . .  1 day ago
ਨਵੀਂ ਦਿੱਲੀ, 18 ਮਾਰਚ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ...
20 ਮਾਰਚ ਨੂੰ ਹੋਵੇਗੀ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 18 ਮਾਰਚ- ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਪੰਚਕੂਲਾ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਅਗਲੀ ਸੁਣਵਾਈ 20 ਮਾਰਚ ਨੂੰ.....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਨਾਭਾ, 18 ਮਾਰਚ (ਕਰਮਜੀਤ ਸਿੰਘ)- ਨਾਭਾ ਦੇ ਨੇੜੇ ਰੋਹਟੀ ਪੁਲ ਨਾਲ ਲੱਗਦੀ ਇੱਕ ਕਾਲੋਨੀ 'ਚ 20 ਸਾਲਾ ਵਿਜੇ ਕੁਮਾਰ ਨਾਮੀ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿੰਦੀਆਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕਰਨ ਤੋਂ...
ਪਟਿਆਲਾ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  1 day ago
ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਪਹੁੰਚੇ ਹਨ । ਇੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ .....
ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ
. . .  1 day ago
ਨੂਰਪੁਰ ਬੇਦੀ 18 ਮਾਰਚ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਅੱਜ ਅੱਗ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ...
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਜਲੰਧਰ, 18 ਮਾਰਚ- ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਰੋਡ 'ਤੇ ਅੱਜ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 24 ਸਾਲਾ ਰਜਿੰਦਰ ਕੁਮਾਰ ਵਾਸੀ ਪਿੰਡ ਢਿਲਵਾਂ ਦੇ ਰੂਪ 'ਚ ਹੋਈ ਹੈ...
ਸੰਗਰੂਰ 'ਚ ਕਿਸਾਨਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਸੰਗਰੂਰ, 18 ਮਾਰਚ (ਧੀਰਜ ਪਸ਼ੋਰੀਆ)- ਧੂਰੀ ਦੀ ਸ਼ੂਗਰ ਮਿੱਲ ਵੱਲ ਕਿਸਾਨਾਂ ਦੇ ਪਏ 70 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਸਵੇਰ ਤੋਂ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਸਥਾਨਕ ਮਹਾਂਬੀਰ ਚੌਕ 'ਚ ਪੁੱਜ ਕੇ...
ਨੀਦਰਲੈਂਡ 'ਚ ਗੋਲੀਬਾਰੀ, ਕਈ ਲੋਕ ਜ਼ਖ਼ਮੀ
. . .  1 day ago
ਐਮਸਟਰਡਮ, 18 ਮਾਰਚ- ਨੀਦਰਲੈਂਡ ਦੇ ਯੂਟ੍ਰੇਕਟ ਸ਼ਹਿਰ 'ਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਹੋਈ ਇਸ ਗੋਲੀਬਾਰੀ 'ਚ ਕਈ ਲੋਕ ਜ਼ਖ਼ਮੀ...
ਵਿਲੱਖਣ ਬਿਮਾਰੀ ਤੋਂ ਪੀੜਤ ਹਨ ਪਰਵੇਜ਼ ਮੁਸ਼ੱਰਫ਼, ਦੁਬਈ ਦੇ ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਇਸਲਾਮਾਬਾਦ, 18 ਮਾਰਚ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਦੁਬਈ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਕਿਸੇ ਵਿਲੱਖਣ ਬਿਮਾਰੀ ਤੋਂ ਪੀੜਤ ਹਨ। ਇਸ ਬਾਰੇ ਮੁਸ਼ੱਰਫ਼ ਦੀ ਪਾਰਟੀ 'ਆਲ...
ਭਾਜਪਾ ਨੂੰ ਹਰਾਉਣ ਦੇ ਲਈ ਸਾਡਾ ਗੱਠਜੋੜ ਹੀ ਕਾਫ਼ੀ ਹੈ- ਅਖਿਲੇਸ਼
. . .  1 day ago
ਲਖਨਊ, 18 ਮਾਰਚ- ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਹਰਾਉਣ ਦੇ ਲਈ ਗੱਠਜੋੜ ਬਣਾਉਣ ਤੋਂ ਬਾਅਦ ਮਾਇਆਵਤੀ ਦੇ ਨਾਲ ਅਖਿਲੇਸ਼ ਯਾਦਵ ਵੀ ਸਰਗਰਮ ਹਨ। ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ....
ਪ੍ਰਧਾਨ ਮੰਤਰੀ ਮੋਦੀ ਨੇ ਗੋਆ ਪਹੁੰਚ ਕੇ ਪਾਰੀਕਰ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪੰਜਾਬ ਬਿਜਲੀ ਨਿਗਮ ਨੇ ਲੋਕ ਨਿਰਮਾਣ ਆਰਾਮ ਘਰ ਦਾ ਕੱਟਿਆ ਬਿਜਲੀ ਕੁਨੈਕਸ਼ਨ
. . .  1 day ago
ਇੱਕ ਹੋਰ ਜਵਾਨ ਦੀ ਸ਼ਹੀਦੀ ਦੀ ਖ਼ਬਰ ਨਾਲ ਮੋਗੇ 'ਚ ਪਸਰਿਆ ਸੋਗ
. . .  1 day ago
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਆਪਣੇ ਅਸਲੀ ਰੰਗ ਦਿਖਾਉਣ ਲੱਗਾ- ਸੁਖਬੀਰ ਬਾਦਲ
. . .  1 day ago
30 ਨੂੰ ਦਸੂਹਾ ਵਿਖੇ ਹੋਵੇਗਾ ਭਾਜਪਾ ਕਿਸਾਨ ਮੋਰਚੇ ਦਾ ਸੂਬਾ ਪੱਧਰੀ ਸਮਾਗਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਅੱਸੂ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਲੋਕਤੰਤਰ ਦੀ ਪਛਾਣ ਜਾਇਦਾਦ ਅਤੇ ਦਬਦਬੇ ਵਾਲਿਆਂ ਨੂੰ ਨਹੀਂ, ਸਗੋਂ ਸਾਧਨਹੀਣ ਵਿਅਕਤੀ ਨੂੰ ਹਕੂਮਤ ਦੇਣ ਵਿਚ ਹੈ। -ਅਰਸਤੂ

ਧਰਮ ਤੇ ਵਿਰਸਾ

ਦਲਿਤ ਸਮੱਸਿਆ ਦੀਆਂ ਜੜ੍ਹਾਂ ਕਿੱਥੇ ਹਨ?

ਸਭ ਤੋਂ ਨਵੀਂ ਖ਼ਬਰ ਹੈ ਕਿ ਮਦੁਰਾਈ (ਤਾਮਿਲਨਾਡੂ) ਵਿਚ ਕੁਝ ਲੋਕਾਂ ਨੇ ਇਕ ਮੁੰਡੇ ਦੀ ਕਲਾਈ ਵੱਢ ਦਿੱਤੀ। ਉਸ ਦਾ ਕਸੂਰ ਇਹ ਸੀ ਕਿ ਉਹ ਦਲਿਤ ਸੀ ਅਤੇ ਉਸ ਨੇ ਕਲਾਈ 'ਤੇ ਘੜੀ ਬੰਨ੍ਹਣ ਦੀ ਜੁਰਅਤ ਕੀਤੀ ਸੀ। ਅੱਜ ਵੀ ਇਹੋ ਜਿਹੀਆਂ ਘਟਨਾਵਾਂ ਨਿੱਤ ਹੁੰਦੀਆਂ ਹਨ। ਅੱਜ ਵੀ ...

ਪੂਰੀ ਖ਼ਬਰ »

ਹਾਂਗਕਾਂਗ ਤੇ ਸਿੰਘਾਪੁਰ ਦੇ ਗੁਰੂ-ਘਰ

ਸਿੰਘਾਪੁਰ ਵਿਚ ਸਿੱਖਾਂ ਦੀ ਆਬਾਦੀ ਇਸ ਵੇਲੇ ਸਿਰਫ 12 ਹਜ਼ਾਰ ਤੋਂ 15 ਹਜ਼ਾਰ ਦੇ ਦਰਮਿਆਨ ਹੈ। ਸਿੰਘਾਪੁਰ ਵਿਚ ਜਾਣ ਵਾਲੇ ਸਭ ਤੋਂ ਪਹਿਲੇ ਸਿੱਖ ਭਾਈ ਮਹਾਰਾਜ ਸਿੰਘ ਜੀ ਸਨ। ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ 1849 ਵਿਚ ਬਗਾਵਤ ਦੇ ਦੋਸ਼ ਹੇਠ ਸਿੰਘਾਪੁਰ ਜਲਾਵਤਨ ਕੀਤਾ ਸੀ। ...

ਪੂਰੀ ਖ਼ਬਰ »

ਗਿਆਨੀ ਗਿਆਨ ਸਿੰਘ ਨੂੰ ਯਾਦ ਕਰਦਿਆਂ

24 ਸਤੰਬਰ ਨੂੰ 93ਵੀਂ ਬਰਸੀ 'ਤੇ ਵਿਸ਼ੇਸ਼ ਸ੍ਰੀ ਗੁਰੂ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਵਰਗੀਆਂ ਮਹਾਨ ਰਚਨਾਵਾਂ ਦੇ ਲੇਖਕ ਨਿਰਮਲ ਸੰਪ੍ਰਦਾਇ ਦੇ ਉੱਘੇ ਵਿਦਵਾਨ ਅਜਿਹੀ ਉੱਚ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਸਿੱਖ-ਇਤਿਹਾਸ ਨੂੰ ਸਿੱਖ ਸੰਗਤ ਤੱਕ ਪਹੁੰਚਾਉਣ ...

ਪੂਰੀ ਖ਼ਬਰ »

ਸਤਲੁਜ ਉਰਾਰ ਦੀਆਂ ਸਿੱਖ ਰਿਆਸਤਾਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਾਜਿਆਂ/ਸਰਦਾਰਾਂ ਵਿਰੁੱਧ ਕੀਤੀਆਂ ਕਾਰਵਾਈਆਂ ਇਧਰ ਗਵਰਨਰ ਜਨਰਲ ਵੱਲੋਂ ਅਜਿਹੇ ਐਲਾਨ ਕੀਤੇ ਜਾ ਰਹੇ ਸਨ, ਉਧਰ ਇਸੇ ਦਿਨ ਮੇਜਰ ਬਰਾਡਫੁਟ ਨੇ ਇਹ ਦੋਸ਼ ਲਾ ਕੇ ਕਿ ਉਸ ਵੱਲੋਂ ਨਾਭਾ ਰਿਆਸਤ ਨੂੰ ਖੰਨਾ ਵਿਖੇ ਰਸਦ ਪੁੱਜਦੀ ਕਰਨ ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਭਾਈ ਲਾਲੋ ਜੀ

ਜਨਮ ਦਿਹਾੜੇ 'ਤੇ ਵਿਸ਼ੇਸ਼ ਭਾਈ ਲਾਲੋ ਜੀ ਦਾ ਜਨਮ ਪਿੰਡ ਸੈਦਪੁਰ ਏਮਨਾਬਾਦ ਜ਼ਿਲ੍ਹਾ ਗੁੱਜਰਾਂਵਾਲਾ (ਪਾਕਿਸਤਾਨ) ਵਿਚ ਭਾਈ ਜਗਤ ਰਾਮ ਘਟੌੜੇ ਦੇ ਗ੍ਰਹਿ ਤੇ ਮਾਤਾ ਖੇਮੋ ਦੀ ਕੁੱਖੋਂ 11 ਅਸੂ 1509 (1452 ਈ:) ਨੂੰ ਹੋਇਆ। ਮੁੱਢਲੀ ਵਿੱਦਿਆ ਆਪ ਨੇ ਪਿੰਡ ਦੇ ਹੀ ਇਕ ਮੌਲਵੀ ਪਾਸੋਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਸਥਾਨ

ਇਤਿਹਾਸ ਦੀਆਂ ਪੈੜਾਂ-52 ਪੂਰਬੀ ਤੇ ਪੱਛਮੀ ਪੰਜਾਬ ਦੇ ਪੰਜਾਬੀਆਂ ਵਿਚ ਮੌਜੂਦਾ ਸਮੇਂ ਸਭ ਤੋਂ ਵੱਡੀ ਸਮਾਨਤਾ ਇਨ੍ਹਾਂ ਵਿਚਲਾ ਮੁਹੱਬਤ, ਮਹਿਮਾਨ-ਨਿਵਾਜੀ, ਭਾਵੁਕਤਾ ਅਤੇ ਸਰਲ ਸੁਭਾਅ ਦਾ ਗੁਣ ਹੈ, ਜੋ ਸ਼ਾਇਦ ਪੰਜਾਬ ਦੀ ਰਵਾਇਤ ਵਿਚ ਹੀ ਸ਼ਾਮਲ ਹੈ ਅਤੇ ਪੰਜਾਬੀਆਂ ਨੂੰ ...

ਪੂਰੀ ਖ਼ਬਰ »

ਦਾਸਤਾਨ ਵਿਦੇਸ਼ੀ ਹਮਲਾਵਰਾਂ ਦੇ ਜ਼ੁਲਮ ਦੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਜੋ ਹਿੰਦੂ ਲੜਾਈ ਵਿਚ ਗ੍ਰਿਫ਼ਤਾਰ ਹੁੰਦੇ ਹਨ, ਸਾਰੇ ਕਤਲ ਕੀਤੇ ਜਾਂਦੇ ਹਨ। (ਤੋਜਕੇ ਬਾਬਰੀ) ਸ਼ਹਿਰ ਭਿਲਸਾ ਦਾ ਮੰਦਿਰ, ਜਿਹੜਾ 105 ਗਜ਼ ਉੱਚਾ ਤੇ ਏਦੂੰ ਅੱਧਾ ਲੰਬਾ ਤੇ ਚੌੜਾ ਸੀ, ਸਮਸ਼ਉਦੀਨ ਨੇ ਢੁਹਾ ਦਿੱਤਾ ਸੀ। ਇਸ ਨੂੰ ਬਚਾਉਣ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸਬੰਧਤ ਇਤਿਹਾਸਕ ਇਮਾਰਤਾਂ ਬਾਰੇ ਖੋਜ ਦੀ ਲੋੜ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਉਸ ਟੀਮ ਦੀ ਰਾਏ ਅਤੇ ਸੋਚ ਸਦਕਾ ਇਹ ਸਪੱਸ਼ਟ ਹੋ ਗਿਆ ਕਿ ਤਾਂ ਫਿਰ ਇਨ੍ਹਾਂ ਦਾ ਸਬੰਧ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਨਾਲ ਹੋ ਸਕਦਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਭੋਰਾ ਸਾਹਿਬ, ਨਿਰਮਲ ਆਸ਼ਰਮ ਦੇ ਕਬਜ਼ੇ ਵਿਚ ਕਿਵੇਂ ਚਲੇ ਗਏ ਅਤੇ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਙਿਆਨੁ ਗਵਾਇਆ ਦੂਜਾ ਭਾਇਆ
ਗਰਬਿ ਗਲੇ ਬਿਖੁ ਖਾਇਆ॥
ਰਾਗੁ ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ਙਿਆਨੁ ਗਵਾਇਆ ਦੂਜਾ ਭਾਇਆ
ਗਰਬਿ ਗਲੇ ਬਿਖੁ ਖਾਇਆ॥
ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ
ਗਹਿਰ ਗੰਭੀਰੁ ਗਵਾਇਆ॥
ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ
ਮਨਿ ਤਨਿ ਸਾਚੁ ਸੁਖਾਇਆ॥
ਆਪੇ ਗੁਰਮੁਖਿ ਆਪੇ ਦੇਵੈ
ਆਪੇ ਅੰਮ੍ਰਿਤੁ ਪੀਆਇਆ॥ ੪॥
(ਅੰਗ 930)
ਪਦ ਅਰਥ : ਙਿਆਨ-ਗੁਰੂ ਦਾ ਗਿਆਨ, ਉਪਦੇਸ਼। ਦੂਜਾ-ਗੁਰੂ ਦੇ ਉਪਦੇਸ਼ ਤੋਂ ਬਿਨਾਂ ਕੁਝ ਹੋਰ। ਭਾਇਆ-ਚੰਗਾ ਲੱਗਦਾ ਹੈ। ਗਰਬਿ-ਹੰਕਾਰ ਵਿਚ। ਗਲੇ-ਗਲ ਗਏ। ਬਿਖੁ-ਜ਼ਹਿਰ, ਆਤਮਿਕ ਮੌਤ ਲਿਆਉਣ ਵਾਲੀ ਜ਼ਹਿਰ। ਰਸੁ-ਸੁਆਦ, ਅਨੰਦ। ਗੀਤ-ਬਾਣੀ। ਗੁਰ ਰਸੁ ਗੀਤ-ਗੁਰੂ ਦੀ ਬਾਣੀ ਦਾ ਅਨੰਦ। ਬਾਦ-ਬਚਨ। ਨਹੀ ਭਾਵੈ-ਚੰਗਾ ਨਹੀਂ ਲਗਦਾ। ਸੁਣੀਐ-ਸੁਣਨਾ। ਗਹਿਰ ਗੰਭੀਰੁ-ਅਥਾਹ ਗੁਣਾਂ ਦਾ ਮਾਲਕ ਪ੍ਰਭੂ। ਗਵਾਇਆ-ਗੁਆ ਲੈਂਦਾ ਹੈ, ਵਿਛੜ ਜਾਂਦਾ ਹੈ। ਗੁਰਿ-ਗੁਰੂ ਦੁਆਰਾ। ਸਚੁ ਕਹਿਆ-ਸੱਚੇ ਪ੍ਰਭੂ ਨੂੰ ਸਿਮਰਿਆ ਹੈ। ਅੰਮ੍ਰਿਤ ਲਹਿਆ-ਨਾਮ ਅੰਮ੍ਰਿਤ ਪ੍ਰਾਪਤ ਕਰ ਲਿਆ ਹੈ। ਸਾਚੁ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਸੁਖਾਇਆ-ਸੁਖ ਗਿਆ, ਪਿਆਰਾ ਲੱਗ ਗਿਆ, ਪਿਆਰਾ ਲੱਗਦਾ ਹੈ। ਗੁਰਮੁਖਿ-ਗੁਰੂ ਦੇ ਸਨਮੁਖ ਰਹਿਣਾ, ਗੁਰੂ ਪਿਆਰਾ, ਗੁਰੂ। ਆਪੇ ਦੇਵੈ-ਆਪੇ ਨਾਮ ਅੰਮ੍ਰਿਤ ਦੇਣ ਵਾਲਾ ਹੈ। ਆਪੇ-ਪ੍ਰਭੂ ਆਪੇ ਹੀ। ਅੰਮ੍ਰਿਤੁ ਪੀਆਇਆ-ਨਾਮ ਅੰਮ੍ਰਿਤ ਪਿਲਾਉਂਦਾ ਹੈ।
ਜਗਤ ਗੁਰੂ ਬਾਬਾ ਰਾਗੁ ਆਸਾ ਦੀ ਵਾਰ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਗਿਆਨ ਨਿਰੀਆਂ ਗੱਲਾਂ ਕਰਨ ਨਾਲ ਪ੍ਰਾਪਤ ਨਹੀਂ ਹੁੰਦਾ। ਤਾਂ ਫਿਰ ਕਿਵੇਂ ਮਿਲਦਾ ਹੈ? ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਇਸ ਦਾ ਬਿਆਨ ਕਰਨਾ ਇਸ ਤਰ੍ਹਾਂ ਕਰੜਾ ਹੈ ਜਿਵੇਂ ਲੋਹਾ, ਭਾਵ ਬੜਾ ਔਖਾ ਹੈ। ਹਾਂ, ਜੇਕਰ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਮਿਲ ਪੈਂਦਾ ਹੈ। ਬਾਕੀ ਚਲਾਕੀਆਂ ਜਾਂ ਹੋਰ ਢੰਗ-ਤਰੀਕਿਆਂ, ਹੁਕਮ ਆਦਿ ਨਾਲ ਨਹੀਂ ਮਿਲਦਾ, ਇਹ ਸਭ ਕੁਝ ਬੇਕਾਰ ਹੈ-
ਗਿਆਨੁ ਨ ਗਲੀਈ ਢੂਢੀਐ
ਕਥਨਾ ਕਰੜਾ ਸਾਰੁ॥
ਕਰਮਿ ਮਿਲੈ ਤਾ ਪਾਈਐ ਹੋਰ
ਹਿਕਮਤਿ ਹੁਕਮੁ ਖੁਆਰੁ॥ (ਅੰਗ 465)
ਗਲੀਈ-ਗੱਲਾਂ ਕਰਨ ਨਾਲ, ਗੱਲਾਂ ਦੁਆਰਾ। ਕਥਨਾ-ਬਿਆਨ ਕਰਨਾ। ਸਾਰੁ-ਲੋਹੇ ਦੀ ਤਰ੍ਹਾਂ। ਕਰੜਾ-ਔਖਾ। ਕਰਮਿ-ਬਖਸ਼ਿਸ਼, ਮਿਹਰ ਨਾਲ। ਹਿਕਮਤਿ-ਚਲਾਕੀ ਨਾਲ, ਢੰਗ-ਤਰੀਕੇ ਨਾਲ। ਖੁਆਰੁ-ਬੇਕਾਰ ਹਨ।
ਹੋਰ-ਹੋਰ (ਮਾਇਆ) ਦੇ ਪਿਆਰ ਵਿਚ ਲੱਗੇ ਹੋਏ ਮਨੁੱਖ ਨੂੰ ਦੁੱਖ ਹੀ ਸਹਿਣੇ ਪੈਂਦੇ ਹਨ। ਮਾਇਆ ਦੇ ਮੋਹ ਦੀ ਭਟਕਣਾ ਵਿਚ ਫਸਿਆ ਹੋਇਆ ਮਨੁੱਖ ਕਦੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦਾ। ਰਾਗੁ ਮਾਰੂ ਸੋਲਹੇ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ ਕਿ ਮਾਇਆ ਦਾ ਸ਼ੋਖ ਰੰਗ ਥੋੜ੍ਹੇ ਦਿਨ ਹੀ ਰਹਿੰਦਾ ਹੈ, ਇਸ ਦੇ ਜਾਂਦਿਆਂ (ਉਤਰਦਿਆਂ) ਦੇਰ ਨਹੀਂ ਲੱਗਦੀ-
ਮਾਇਆ ਮੋਹਿ ਭਰਮਿ ਨ ਪਾਏ॥
ਦੂਜੈ ਭਾਇ ਲਗਾ ਦੁਖੁ ਪਾਏ॥
ਸੂਹਾ ਰੰਗੁ ਦਿਨ ਥੋੜੇ ਹੋਵੈ
ਇਸੁ ਜਾਦੇ ਬਿਲਮ ਨ ਲਾਇਦਾ॥
(ਅੰਗ 1066)
ਭਰਮਿ-ਭਟਕਣਾ। ਦੂਜੈ ਭਾਇ-ਇਕ ਪਰਮਾਤਮਾ ਤੋਂ ਬਿਨਾਂ ਹੋਰ ਹੋਰ (ਮਾਇਆ) ਨਾਲ ਪਿਆਰ ਪਾਉਣਾ। ਸੂਹਾ-ਸ਼ੋਖ। ਬਿਲਮ ਨ ਲਾਇਦਾ-ਦੇਰ ਨਹੀਂ ਲੱਗਦੀ।
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਸ ਦੇ ਅੰਦਰ ਮੋਹ ਰੂਪੀ ਹਨੇਰਾ ਬਣਿਆ ਰਹਿੰਦਾ ਹੈ। ਉਹ ਹਰ ਵੇਲੇ ਮਾਇਆ ਦੇ ਮੋਹ ਵਿਚ ਬੋਲਦਾ ਹੈ, ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰਦਾ ਹੈ। ਅਜਿਹਾ ਪ੍ਰਾਣੀ ਮਾਨੋ ਪਾਣੀ ਹੀ ਰਿੜਕਦਾ ਹੈ ਅਤੇ ਸਦਾ ਦੁਖੀ ਹੁੰਦਾ ਰਹਿੰਦਾ ਹੈ। ਗੁਰਵਾਕ ਹੈ-
ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ॥
ਦੂਜੈ ਭਾਇ ਸਦਾ ਦੁਖੁ ਹੈ ਨਿਤ ਨੀਰੁ ਵਿਰੋਲੈ॥
(ਰਾਗੁ ਰਾਮਕਲੀ ਕੀ ਵਾਰ ਮਹਲਾ ੩, ਅੰਗ 955)
ਗੁਬਾਰੁ-ਘੁੱਪ ਹਨੇਰਾ। ਨਿਤ-ਸਦਾ। ਨੀਰੁ-ਪਾਣੀ। ਵਿਰੋਲੈ-ਰਿੜਕਦਾ ਹੈ।
ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ। ਜੇਕਰ ਮਨੁੱਖ ਨੇ ਨਾਮ ਨਹੀਂ ਸਿਮਰਿਆ, ਹੋਰ-ਹੋਰ ਵਿਚ ਹੀ ਪਿਆਰ ਪਾਈ ਰੱਖਿਆ ਤਾਂ ਅੰਤ ਵੇਲੇ ਮੌਤ ਆਉਣ 'ਤੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ-
ਏਹ ਵੇਲਾ ਫਿਰਿ ਹਾਥਿ ਨ ਆਵੈ
ਪਗਿ ਖਿਸਿਐ ਪਛੁਤਾਇਦਾ॥
(ਅੰਗ 1065)
ਪਗਿ ਖਿਸਿਐ-ਮੌਤ ਆਉਣ 'ਤੇ।
ਜਿਥੇ ਦੂਜੈ ਭਾਇ ਵਾਲਾ ਮਨਮੁਖ ਮਾਨੋ ਪਾਣੀ ਹੀ ਰਿੜਕਦਾ ਰਹਿੰਦਾ ਹੈ, ਉਥੇ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਾ ਗੁਰਮੁਖ ਜੋ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹ ਮਾਨੋ ਦੁੱਧ ਰਿੜਕਦਾ ਹੈ ਅਤੇ ਪ੍ਰਭੂ ਦੇ ਨਾਮ ਦਾ ਮੱਖਣ ਕੱਢਦਾ ਹੈ-
ਗੁਰਮੁਖਿ ਨਾਮੁ ਧਿਆਈਐ ਮਥਿ ਤਤੁ ਕਢੋਲੈ॥ (ਅੰਗ 955)
ਮਥਿ-ਰਿੜਕਦਾ ਹੈ। ਤਤੁ-ਅਸਲੀਅਤ, ਮੱਖਣ। ਕਢੋਲੈ-ਕੱਢਦਾ ਹੈ।
ਅਜਿਹੇ ਗੁਰਮੁਖ ਦੇ ਅੰਤਰ-ਆਤਮੇ ਪ੍ਰਕਾਸ਼ ਹੋ ਜਾਂਦਾ ਹੈ, ਮਨ ਵਿਚ ਗਿਆਨ ਦਾ ਚਾਨਣ ਅਤੇ ਉਸ ਨੇ ਗੁਰੂ ਦੁਆਰਾ ਭਾਲ ਕੇ ਪਰਮਾਤਮਾ ਨੂੰ ਲੱਭ ਲਿਆ ਹੈ-
ਅੰਤਰਿ ਪਰਗਾਸੁ ਘਟਿ ਚਾਨਣਾ
ਹਰਿ ਲਧਾ ਟੋਲੈ॥
(ਅੰਗ 955)
ਪਰਗਾਸੁ-ਪ੍ਰਕਾਸ਼। ਲਧਾ-ਲੱਭ ਲਿਆ ਹੈ। ਟੋਲੈ-ਟੋਲ ਕੇ, ਭਾਲ ਕੇ।
ਜਗਿਆਸੂ ਦੀ ਫਿਰ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨਾਲ ਅਜਿਹੀ ਪ੍ਰੀਤ ਬਣਦੀ ਹੈ ਕਿ ਉਸ ਪ੍ਰੀਤ ਨੂੰ ਨਾ ਤਾਂ ਫਿਰ ਬੁਢਾਪਾ ਤੱਕ ਸਕਦਾ ਹੈ ਅਤੇ ਨਾ ਹੀ ਆਤਮਿਕ ਮੌਤ-
ਜਰਾ ਜਮੁ ਤਿਸੁ ਜੋਹਿ ਨ ਸਾਕੈ
ਸਾਚੇ ਸਿਉ ਬਣਿ ਆਈ ਹੇ॥ (ਅੰਗ 1044)
ਜਰਾ-ਬੁਢਾਪਾ। ਜਮੁ-ਮੌਤ, ਆਤਮਿਕ ਮੌਤ। ਜੋਹਿ ਨ ਸਾਕੈ-ਤੱਕ ਨਹੀਂ ਸਕਦੇ।
ਪਉੜੀ ਦੇ ਅਖਰੀਂ ਅਰਥ : ਜੋ ਪ੍ਰਾਣੀ ਗੁਰੂ ਦੇ ਉਪਦੇਸ਼ ਨੂੰ ਵਿਸਾਰ ਕੇ ਹੋਰ-ਹੋਰ ਅਥਵਾ ਮਾਇਆ ਵਿਚ ਮੋਹ ਪਾਈ ਰੱਖਦਾ ਹੈ, ਉਹ ਅਹੰਕਾਰ ਵਿਚ ਗਲ-ਸੜ ਕੇ ਜ਼ਹਿਰ ਪੀਂਦਾ ਹੈ। ਅਜਿਹੇ ਮਨੁੱਖ ਨੂੰ ਦੂਜੈ ਭਾਇ ਦੇ ਕਾਰਨ ਗੁਰੂ ਦੀ ਬਾਣੀ ਦਾ ਰਸ ਅਥਵਾ ਅਨੰਦ ਨਹੀਂ ਆਉਂਦਾ, ਉਸ ਨੂੰ ਗੁਰੂ ਦਾ ਉਪਦੇਸ਼ ਸੁਣਨਾ ਨਹੀਂ ਭਾਉਂਦਾ, ਜਿਸ ਕਾਰਨ ਉਹ ਅਥਾਹ ਗੁਣਾਂ ਦੇ ਮਾਲਕ ਪ੍ਰਭੂ ਨੂੰ ਗੁਆ ਲੈਂਦਾ ਹੈ ਭਾਵ ਅਜਿਹਾ ਮਨੁੱਖ ਪ੍ਰਭੂ ਤੋਂ ਵਿਛੜਿਆ ਰਹਿੰਦਾ ਹੈ।
ਜਿਸ ਨੇ ਗੁਰੂ ਦੁਆਰਾ ਸੱਚੇ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਅੰਮ੍ਰਿਤ ਨਾਮ ਪ੍ਰਾਪਤ ਕਰ ਲਿਆ, ਜਿਸ ਸਦਕਾ ਉਸ ਨੂੰ ਫਿਰ ਪ੍ਰਭੂ ਮਨ ਕਰਕੇ, ਤਨ ਕਰਕੇ ਸੁਖਾ ਜਾਂਦਾ ਹੈ ਅਥਵਾ ਪਿਆਰਾ ਲੱਗਦਾ ਹੈ।
ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਦੋਂ ਪ੍ਰਭੂ ਦੀ ਮਿਹਰ ਹੁੰਦੀ ਹੈ ਤਾਂ ਉਹ ਆਪੇ ਹੀ ਜੀਵ ਨੂੰ ਗੁਰੂ ਦੀ ਸ਼ਰਨ ਪਾ ਕੇ ਸਿਮਰਨ ਦੀ ਦਾਤ ਬਖਸ਼ਦਾ ਹੈ ਅਤੇ ਆਪ ਹੀ ਨਾਮ ਅੰਮ੍ਰਿਤ ਪਿਲਾਉਂਦਾ ਹੈ।

ਸਾਧੂ ਸਿੰਘ ਗੋਬਿੰਦਪੁਰੀ
-217-ਆਰ, ਮਾਡਲ ਟਾਊਨ, ਜਲੰਧਰ।


ਖ਼ਬਰ ਸ਼ੇਅਰ ਕਰੋ

ਨਾਭੇ ਦੀ ਰਿਆਸਤ ਦਾ ਇਤਿਹਾਸਕ ਪਿਛੋਕੜ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਜੈਤੋ ਮੰਡੀ ਵਿਚ ਵੀ ਇਸ ਤਰ੍ਹਾਂ ਦੇ ਮੁਜ਼ਾਹਰੇ ਕਾਰਨ ਹੀ ਗੁਰਦੁਆਰਾ ਗੰਗਸਰ ਵਿਖੇ ਦੀਵਾਨ ਸਜਾਏ ਗਏ ਅਤੇ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਅੰਗਰੇਜ਼ ਸਰਕਾਰ ਨੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਆਪਣੇ ਲਈ ਚੁਣੌਤੀ ...

ਪੂਰੀ ਖ਼ਬਰ »

ਸੇਵਾ ਦੇ ਪੁੰਜ ਸਨ ਸੰਤ ਡਾ: ਹਰਭਜਨ ਸਿੰਘ

ਬਰਸੀ 'ਤੇ ਵਿਸ਼ੇਸ਼ ਮਾਨਵਤਾ ਦੀ ਸੇਵਾ ਵਿਚ ਕਾਰਜਸ਼ੀਲ ਰਹੇ ਡਾ: ਹਰਭਜਨ ਸਿੰਘ ਕਿਰਪਾਲ ਸਾਗਰ ਦੇ ਬਾਨੀ ਸਨ, ਜਿਨ੍ਹਾਂ ਨੇ ਆਪਣੇ ਸੰਤ ਕਿਰਪਾਲ ਸਿੰਘ ਦੇ ਮਿਸ਼ਨ ਨੂੰ ਸਮੁੱਚੀ ਦੁਨੀਆ ਵਿਚ ਫੈਲਾਇਆ। ਕਿਰਪਾਲ ਸਾਗਰ (ਯੂਨਿਟੀ ਆਫ ਮੈਨ) ਸੰਸਥਾ ਦੀ ਇਹ ਕੜੀ ਹੈ ਜਿਸ ਦੇ ਬਾਨੀ ...

ਪੂਰੀ ਖ਼ਬਰ »

ਨਿਰਮਲ ਕੁਟੀਆ ਡੇਰਾ ਬਾਬਾ ਡੋਡੀ ਜੀ ਵਿਖੇ ਸਾਲਾਨਾ ਧਾਰਮਿਕ ਸਮਾਗਮ

ਸ੍ਰੀ ਨਿਰਮਲ ਸੰਪਰਦਾਏ ਸਾਹਿਬਜ਼ਾਦਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਵਰੋਸਾਏ ਹੋਏ ਬ੍ਰਹਮ ਗਿਆਨੀ ਸਵਾਮੀ ਨੱਥਾ ਸਿੰਘ, ਸੰਤ ਗੋਬਿੰਦ ਸਿੰਘ, ਸੰਤ ਬਾਬਾ ਡੋਡੀ ਦੀ ਸਾਲਾਨਾ ਬਰਸੀ ਮੁੱਖ ਸੇਵਾਦਾਰ ਭਾਈ ਪਲਵਿੰਦਰ ਸਿੰਘ ਅਤੇ ਬਾਬਾ ਗੁਰਨਾਮ ਸਿੰਘ ਦੀ ਰਾਹਨੁਮਾਈ ...

ਪੂਰੀ ਖ਼ਬਰ »

ਸਾਦਾ ਜੀਵਨ ਤੇ ਉਸਾਰੂ ਸੋਚ ਦੇ ਧਾਰਨੀ-ਸਤਿਨਾਮ ਸਿੰਘ ਫਿਲੌਰ

ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਨਗਰ ਦੇ ਵਾਸੀ ਭਾਈ ਸਤਿਨਾਮ ਸਿੰਘ ਫਿਲੌਰ ਨੂੰ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਥਰਮੋਕਲ ਨਾਲ ਸੁੰਦਰ ਮਾਡਲ ਬਣਾਉਣ ਤੇ ਧਾਰਮਿਕ ਪ੍ਰਦਰਸ਼ਨੀ 'ਚ ਲੈ ਜਾਣ ਕਰਕੇ ਬਹੁਤ ਸਤਿਕਾਰ ਪ੍ਰਾਪਤ ਹੋਇਆ। ਫਿਰ ਇਨ੍ਹਾਂ ਸੰਗੀਤ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਗੁਰਮਤਿ ਦਾ ਚਸ਼ਮਾ-ਭੱਟ ਬਾਣੀ ਲੇਖਕ : ਬਲਦੇਵ ਸਿੰਘ ਕੈਨੇਡਾ ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ। ਪੰਨੇ : 256, ਕੀਮਤ : 250 ਰੁਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 3 ਗੁਰਸਿੱਖਾਂ, 15 ਭਗਤਾਂ ਦੇ ਨਾਲ-ਨਾਲ 11 ਭੱਟ ਸਾਹਿਬਾਨ ਦੀ ਬਾਣੀ ਵੀ ਅੰਕਿਤ ਹੈ। ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX