ਤਾਜਾ ਖ਼ਬਰਾਂ


ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  1 day ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੀ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹਾਕੀ ਵਿਸ਼ਵ ਕੱਪ ਦੇ ਕੁਆਰਟ ਫਾਈਨਲ 'ਚ ਇੰਗਲੈਂਡ ਨੇ ਅਰਜਨਟੀਨਾ ਅਤੇ ਆਸਟ੍ਰੇਲੀਆ ਨੇ ਫਰਾਂਸ ਨੂੰ ਹਰਾਇਆ
. . .  1 day ago
ਗੰਨੇ ਦੇ ਖੇਤ 'ਚੋਂ ਮਿਲੀ ਮਾਂ ਅਤੇ ਬੱਚੀ ਦੀ ਲਾਸ਼
. . .  1 day ago
ਆਦਮਪੁਰ, 12 ਦਸੰਬਰ - ਨਾਲ ਲੱਗਦੇ ਪਿੰਡ ਸ਼ਾਹਪੁਰ ਨੇੜੇ ਗੰਨੇ ਦੇ ਖੇਤ 'ਚੋਂ ਮਾਂ ਅਤੇ ਉਸ ਦੀ 2 ਕੁ ਸਾਲਾਂ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਇਸ ਦਾ ਪਤਾ ਚੱਲਦਿਆ...
ਕਪਿਲ ਸ਼ਰਮਾ ਬਰਾਤ ਲੈ ਕੇ ਪਹੁੰਚੇ ਕਲੱਬ ਕਬਾਨਾ
. . .  1 day ago
ਜਲੰਧਰ, 12 ਦਸੰਬਰ (ਜਸਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ ਬਚਨ ਆਪਣੀ ਬੇਟੀ ਅਰਾਧਿਆ ਨਾਲ, ਪ੍ਰਿਅੰਕਾ ਚੋਪੜਾ...
ਦਿੱਲੀ : ਫ਼ਰਨੀਚਰ ਬਾਜ਼ਾਰ ਨੂੰ ਲੱਗੀ ਅੱਗ ਉੱਪਰ ਪਾਇਆ ਗਿਆ ਕਾਬੂ
. . .  1 day ago
ਨਵੀਂ ਦਿੱਲੀ, 12 ਦਸੰਬਰ - ਦਿੱਲੀ ਦੇ ਕੀਰਤੀ ਨਗਰ ਵਿਖੇ ਫ਼ਰਨੀਚਰ ਬਾਜਾਰ ਨੂੰ ਲੱਗੀ ਉੱਪਰ ਉੱਪਰ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਦੀ ਮਦਦ ਨਾਲ ਕਾਬੂ ਪਾ ਲਿਆ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੇ ਪ੍ਰਣਬ ਮੁਖਰਜੀ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਣਬ ਮੁਖਰਜੀ ਐਂਟੀਲੀਆ ਪਹੁੰਚ ਗਏ...
ਭੋਪਾਲ : ਵਿਧਾਇਕਾਂ ਦੀ ਮੀਟਿੰਗ 'ਚ ਇੱਕ ਲਾਈਨ ਦਾ ਪ੍ਰਸਤਾਵ ਪਾਸ
. . .  1 day ago
ਭੋਪਾਲ, 12 ਦਸੰਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਾਰਟੀ ਦੀ ਮੀਟਿੰਗ ਦੌਰਾਨ ਇੱਕ ਲਾਈਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਮੁੱਖ ਮੰਤਰੀ...
ਪੰਥਕ ਆਗੂਆਂ 'ਚ ਕੋਈ ਦਰਾੜ ਨਹੀਂ, 20 ਦਸੰਬਰ ਨੂੰ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ - ਭਾਈ ਮੰਡ
. . .  1 day ago
ਫ਼ਿਰੋਜ਼ਪੁਰ 12 ਦਸੰਬਰ (ਜਸਵਿੰਦਰ ਸਿੰਘ ਸੰਧੂ) - ਬਰਗਾੜੀ ਮੋਰਚੇ ਨੂੰ ਸਫਲ ਦੱਸਦਿਆਂ ਸਰਬੱਤ ਖ਼ਾਲਸਾ ਵੱਲੋਂ ਐਲਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਮੋਰਚੇ ਦੀ ਸਮਾਪਤੀ ਸਮੇਂ ਕੁੱਝ ਵੀ ਗਲਤ ਨਹੀਂ ....
ਸਿਮੋਨਾ ਚੱਕਰਵਰਤੀ ਅਤੇ ਕ੍ਰਿਸ਼ਨਾ ਅਭਿਸ਼ੇਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 12 ਦਸੰਬਰ (ਸੁਰਿੰਦਰ ਪਾਲ ਸਿੰਘ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣ ਆਏ ਸਿਮੋਨਾ ਚੱਕਰਵਰਤੀ, ਕ੍ਰਿਸ਼ਨਾ ਅਭਿਸ਼ੇਕ ਅਤੇ ਰਾਜੀਵ ਠਾਕੁਰ ਸ੍ਰੀ ਹਰਿਮੰਦਰ ਸਾਹਿਬ.....
ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਤਿੱਤਰ ਦਾ ਦਿੱਤਾ ਤੋਹਫ਼ਾ
. . .  1 day ago
ਚੰਡੀਗੜ੍ਹ, 12 ਦਸੰਬਰ- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਾਲੇ ਤਿੱਤਰ ਦੀ ਮੂਰਤ ਦਾ ਤੋਹਫ਼ਾ ਭੇਟ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇਸ ....
ਦਿੱਲੀ ਦੇ ਫ਼ਰਨੀਚਰ ਬਾਜ਼ਾਰ 'ਚ ਲੱਗੀ ਅੱਗ
. . .  1 day ago
ਸ਼ਕਤੀਕਾਂਤਾ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੰਭਾਲਿਆ ਕਾਰਜਭਾਰ
. . .  1 day ago
ਮੱਧ ਪ੍ਰੇਦਸ਼ 'ਚ ਮੁੱਖ ਮੰਤਰੀ ਬਣ ਕੇ ਨਹੀਂ ਸਗੋਂ ਪਰਿਵਾਰ ਦਾ ਮੈਂਬਰ ਬਣ ਕੇ ਚਲਾਈ ਸਰਕਾਰ - ਸ਼ਿਵਰਾਜ
. . .  1 day ago
ਭਾਰਤ ਨੇ ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ਵਾਪਸ ਕਰਨ ਲਈ ਕਿਹਾ
. . .  1 day ago
ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 28 ਮਾਘ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਮਤਭੇਦ ਭੁਲਾ ਕੇ ਕਿਸੇ ਖਾਸ ਕਾਰਜ ਲਈ ਸਾਰੀਆਂ ਧਿਰਾਂ ਦਾ ਇਕ ਹੋ ਜਾਣਾ ਜੀਵਤ ਰਾਸ਼ਟਰ ਦਾ ਲੱਛਣ ਹੈ। -ਬਾਲ ਗੰਗਾਧਰ ਤਿਲਕ

ਸਾਡੇ ਪਿੰਡ ਸਾਡੇ ਖੇਤ

ਦਾਤਣ ਕਰੋ : ਨਿੰਮ, ਟਾਹਲੀ ਅਤੇ ਸ਼ਹਿਤੂਤ ਦੀ

ਦੰਦ ਜੋ ਸਿਰਫ਼ ਖਾਣਾ ਖਾਣ ਵਿਚ ਹੀ ਸਾਡੀ ਮਦਦ ਨਹੀਂ ਕਰਦੇ, ਸਗੋਂ ਚਿਹਰੇ ਦੀ ਸੁੰਦਰਤਾ ਬਣਾਈ ਰੱਖਣ ਵਿਚ ਵੀ ਬਹੁਤ ਮਹੱਤਵ ਰੱਖਦੇ ਹਨ | ਅੱਜ ਦੇ ਸਮੇਂ ਦੰਦਾਂ ਦੀ ਸਾਂਭ-ਸੰਭਾਲ ਲਈ ਬਹੁਤ ਸਾਰੇ ਢੰਗ-ਤਰੀਕੇ ਅਪਣਾਏ ਜਾ ਰਹੇ ਹਨ | ਪੁਰਾਣੇ ਸਮਿਆਂ ਵਿਚ ਕੁਝ ਘੌਲੀਆਂ ਨੂੰ ਛੱਡ ਕੇ ਹਰ ਜਾਗਰੂਕ ਇਨਸਾਨ ਦੰਦਾਂ ਦੀ ਸੰਭਾਲ ਤੇ ਚਿਹਰੇ ਦੀ ਸੁੰਦਰਤਾ ਵੱਲ ਵਿਸ਼ੇਸ਼ ਧਿਆਨ ਦਿੰਦਾ ਸੀ, ਜਿਸ ਨਾਲ ਕੁਦਰਤੀ ਸੁਹੱਪਣ ਹੋਰ ਨਿਖਰਦਾ ਸੀ | ਇਨ੍ਹਾਂ ਵਿਚ ਦਾਤਣ ਦਾ ਸਭ ਤੋਂ ਵੱਡਾ ਰੋਲ ਹੁੰਦਾ ਸੀ | ਦਾਤਣ ਆਮ ਤੌਰ 'ਤੇ ਜੰਗਲ-ਪਾਣੀ ਜਾਣ ਵੇਲੇ ਰਸਤੇ ਵਿਚ ਕਿਸੇ ਦਰੱਖਤ ਤੋਂ ਤੋੜ ਲਈ ਜਾਂਦੀ ਸੀ | (ਪਿਛਲੇ ਸਮਿਆਂ ਵਿਚ ਜੰਗਲ-ਪਾਣੀ ਆਮ ਤੌਰ 'ਤੇ ਖੁੱਲ੍ਹੇ ਖੇਤਾਂ ਆਦਿ ਵਿਚ ਹੀ ਜਾਂਦੇ ਸਨ) ਫਿਰ ਉਸ ਨੂੰ ਮੰੂਹ ਵਿਚ ਪਾ ਕੇ ਚੰਗੀ ਤਰ੍ਹਾਂ ਚਿੱਥਿਆ ਜਾਂਦਾ ਸੀ ਤੇ ਉਸ ਦਾ ਇਕ ਨਰਮ ਜਿਹਾ ਬੁਰਸ਼ ਬਣ ਜਾਂਦਾ ਸੀ, ਜਿਸ ਨਾਲ ਦੰਦ ਸਾਫ਼ ਕੀਤੇ ਜਾਂਦੇ ਸਨ | ਦਾਤਣ ਜ਼ਿਆਦਾਤਰ ਨਿੰਮ, ਫਲਾਹ, ਕਿੱਕਰ, ਟਾਹਲੀ ਤੇ ਸ਼ਹਿਤੂਤ ਆਦਿ ਦਰੱਖਤਾਂ ਦੀ ਟਾਹਣੀ ਤੋਂ ਲਈ ਜਾਂਦੀ ਸੀ, ਜੋ ਕਿ ਨਾ ਹੀ ਬਹੁਤੀ ਸੁੱਕੀ ਤੇ ਨਾ ਹੀ ਹਰੀ ਹੁੰਦੀ ਸੀ | ਪੁਰਾਣੇ ਸਮੇਂ ਵਿਚ ਦਾਤਣਾਂ ਤੇ ਕਈ ਤਰ੍ਹਾਂ ਦੇ ਚੁਟਕਲੇ ਵੀ ਬਣਾਏ ਜਾਂਦੇ | ਜਿਨ੍ਹਾਂ ਵਿਚ ਇਕ ਵਾਰ ਇਕ ਕੁੜੀ ਵਾਲੇ ਮੰੁਡੇ ਵਾਲਿਆਂ ਦੇ ਘਰ ਗਏ ਤੇ ਪੁੱਛਿਆ ਮੰੁਡਾ ਕੀ ਕੰਮ ਕਰਦਾ ਹੈ | ਮੰੁਡੇ ਵਾਲਿਆਂ ਜਵਾਬ ਦਿੱਤਾ ਸੀ, ਮੰੁਡਾ ਟਿੰਬਰ ਮਰਚੈਂਟ ਹੈ, ਕੁੜੀ ਵਾਲਿਆਂ ਪੁੱਛਿਆ ਦੁਕਾਨ ਕਿੱਥੇ ਹੈ |
ਮੰੁਡੇ ਵਾਲਿਆਂ ਆਖਿਆ ਦੁਕਾਨ ਕੋਈ ਨਹੀਂ ਬਸ ਚਲ-ਫਿਰ ਕੇ ਹੀ ਕੰਮ ਕਰਦਾ ਹੈ |
ਕੁੜੀ ਵਾਲਿਆਂ ਫਿਰ ਪੁੱਛਿਆ ਕਿ ਮੰੁਡਾ ਟਿੰਬਰ ਮਰਚੈਂਟ ਹੈ ਤਾਂ ਫਿਰ ਦੁਕਾਨ ਤੋਂ ਬਗੈਰ?
ਮੁੰਡੇ ਵਾਲਿਆਂ ਵਿਚ ਹੀ ਗੱਲ ਕੱਟਦੇ ਹੋਏ ਕਿਹਾ ਕਿ ਮੰੁਡਾ ਫਲਾਣੇ ਸਟੇਸ਼ਨ 'ਤੇ ਦਾਤਣਾਂ ਵੇਚਦਾ ਹੈ | ਦਰੱਖਤਾਂ ਦੀ ਦਾਤਣ ਤਾਂ ਆਦਮੀ, ਔਰਤ ਅਤੇ ਬੱਚੇ ਸਾਰੇ ਹੀ ਕਰਦੇ ਹਨ ਪਰ ਔਰਤਾਂ ਇਸ ਤੋਂ ਇਲਾਵਾ ਵੀ ਇਕ ਰੰਗਲੀ ਦਾਤਣ ਕਰਦੀਆਂ ਸਨ, ਜੋ ਕਿ ਅਖਰੋਟ ਦੇ ਦਰੱਖਤ ਦਾ ਛਿਲਕਾ ਹੁੰਦੀ ਸੀ, ਜਿਸ ਨੂੰ ਮੰੂਹ ਵਿਚ ਪਾ ਕੇ ਚਿਥਣਾ ਪੈਂਦਾ ਸੀ, ਉਸ ਨਾਲ ਦੰਦ ਤਾਂ ਸਾਫ਼ ਹੁੰਦੇ ਹੀ ਸਨ, ਬੁੱਲ੍ਹ ਵੀ ਲਾਲ ਹੋ ਜਾਂਦੇ ਸਨ | ਆਧੁਨਿਕ ਯੁੱਗ ਵਿਚ ਦੰਦ ਟੁਥਬਰੱਸ਼ ਤੇ ਪੇਸਟ ਨਾਲ ਸਾਫ਼ ਹੋ ਜਾਂਦੇ ਹਨ ਪਰ ਚਿਹਰੇ ਦੀ ਸੁੰਦਰਤਾ ਬਣਾਈ ਰੱਖਣ ਲਈ ਚਵਿੰਗਮ ਦਾ ਸਹਾਰਾ ਲਿਆ ਜਾਂਦਾ ਹੈ | ਇਹ ਦਾਤਣ ਦਾ ਹੀ ਕਮਾਲ ਹੁੰਦਾ ਸੀ ਕਿ ਲੋਕ ਦੰਦਾਂ ਨਾਲ ਗੰਨਾ ਛਿਲਦੇ, ਮੱਕੀ ਦੇ ਦਾਣੇ ਤੇ ਛੋਲੇ ਭੁੰਨੇ ਹੋਏ ਖਾਂਦੇ ਸਨ | ਅਖਰੋਟ ਅਤੇ ਕਾਗਜ਼ੀ ਬਾਦਾਮ ਤੱਕ ਲੋਕ ਦੰਦਾਂ ਦੀ ਮਜ਼ਬੂਤੀ ਹੋਣ ਕਰਕੇ ਤੋੜ ਲੈਂਦੇ | ਦਾਤਣਾਂ ਭਾਵੇਂ ਅਲੋਪ ਹੋ ਗਈਆਂ ਹਨ ਪਰ ਦਾਤਣ ਅੱਜ ਵੀ ਲਾਹੇਵੰਦ ਹੈ | ਜੇਕਰ ਅਸੀਂ ਇਸ ਦਾ ਪ੍ਰਯੋਗ ਕਰੀਏ |
ਮੋਬਾਈਲ : 94173-99698


ਖ਼ਬਰ ਸ਼ੇਅਰ ਕਰੋ

ਸ਼ਹੀਦਾਂ ਦੀ ਸੋਚ ਅਤੇ ਸੁਪਨਿਆਂ ਦਾ ਪਹਿਰੇਦਾਰ ਅਮਰਜੀਤ ਸਿੰਘ ਕਰਨਾਣਾ

ਸਮਾਜ ਸੇਵਾ ਦੀ ਲਟ-ਲਟ ਬਲਦੀ ਮਸ਼ਾਲ ਹੱਥ ਵਿਚ ਫੜ ਕੇ ਚੱਲਣ ਵਾਲਾ ਨੌਜਵਾਨ ਅਮਰਜੀਤ ਸਿੰਘ ਕਰਨਾਣਾ ਕਈ ਸਮਾਜ ਸੇਵੀ, ਧਾਰਮਿਕ, ਸੱਭਿਆਚਾਰਕ ਖੇਤਰ ਵਿਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨਾਲ ਜੁੜਿਆ ਹੋਇਆ ਹੈ | ਇਨ੍ਹਾਂ ਸਮਾਜ ਸੇਵੀ ਸੰਸਥਾਵਾਂ 'ਚ ਵਿਸ਼ੇਸ਼ ਤੌਰ 'ਤੇ ਉਸ ...

ਪੂਰੀ ਖ਼ਬਰ »

ਗੀਤਨਾ ਮੋੜੋ ਖੇਤੀ ਤੋਂ ਮੁੱਖ ਨੌਜਵਾਨ ਵੀਰੋ

ਨਾ ਮੋੜੋ ਖੇਤੀ ਤੋਂ ਮੁੱਖ ਨੌਜਵਾਨ ਵੀਰੋ, ਖੇਤੀ ਹੀ ਹੈ ਸਾਡਾ ਪੁਖਤਾ ਧੰਦਾ ਵੀਰੋ | ਪੜ੍ਹੋ ਰੱਜ ਕੇ, ਇਕੱਠਾ ਕਰੋ ਗਿਆਨ ਵਧੇਰੇ, ਫਿਰ ਬਣੋਗੇ ਖੇਤੀ ਕਰਨ ਦੇ ਕਾਬਲ ਵਧੇਰੇ | ਦੇਖੋ ਸੁਣੋ ਤੇ ਫਿਰ ਕਰੋ ਆਪਣੀ ਸੋਝੀ ਨਾਲ, ਪਾਓ ਵੱਧ ਤੋਂ ਵੱਧ ਪਿਆਰ ਪੀ.ਏ.ਯੂ. ਨਾਲ | ਕਦਰ ਪਿਓ ...

ਪੂਰੀ ਖ਼ਬਰ »

ਫ਼ਸਲੀ ਵਿਭਿੰਨਤਾ ਤਕਨਾਲੋਜੀ ਉਤਪਾਦਕਾਂ ਤੱਕ ਪਹੁੰਚਾਈ ਜਾਏ

ਪਿਛਲੇ 25 ਸਾਲ ਤੋਂ ਮਤਵਾਤਰ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਫ਼ਸਲੀ ਵਿਭਿੰਨਤਾ 'ਚ ਕੋਈ ਪ੍ਰਾਪਤੀ ਨਹੀਂ ਹੋਈ | ਜ਼ਮੀਨ ਥੱਲੇ ਘਟ ਰਹੀ ਪਾਣੀ ਦੀ ਸਤਿਹ, ਕੁਦਰਤੀ ਸੋਮਿਆਂ ਦੀ ਵਧੀਕ ਵਰਤੋਂ ਤੇ ਵਾਤਾਵਰਨ ਦੀ ਅਸ਼ੁੱਧਤਾ ਰੋਕਣ ਅਤੇ ਸੁਰੱਖਿਅਤ ਖੁਰਾਕ ਤੇ ...

ਪੂਰੀ ਖ਼ਬਰ »

ਲਾਡਲਾ ਘੋੜਾ ਪਾਲਕ¸ਗੁਰਭੇਜ ਸਿੰਘ ਵਿਰਕ 'ਲਾਡੀ'

ਗੁਰਭੇਜ ਸਿੰਘ ਵਿਰਕ ਉਰਫ਼ ਲਾਡੀ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਇਲਾਕੇ ਦੇ ਘੋੜਾ ਪ੍ਰੇਮੀਆਂ ਦਾ ਇਕ ਲਾਡਲਾ ਘੋੜਾ ਪਾਲਕ ਹੈ | ਉਸ ਦਾ ਪਿੰਡ ਸੈਫ਼ਦੀਪੁਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਨਾਲ ਲਗਦਾ ਹੈ ਪਰ ਉਨ੍ਹਾਂ ਦਾ ਪਿਛੋਕੜ ਪਿੰਡ ਗਾਜੀਮੁਨਾਰਾ ...

ਪੂਰੀ ਖ਼ਬਰ »

ਪੈਰ ਸੋਚ ਕੇ ਧਰੀਂ

ਕਿਸਾਨ ਤੇ ਟਟੀਹਰੀ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ | ਜਿਉਂ ਹੀ ਕਿਸਾਨ ਕਣਕ ਦੀ ਫ਼ਸਲ ਵੱਢਦਾ ਹੈ, ਟਟੀਹਰੀ, ਕਣਕ ਦੀਆਂ ਸੁੱਕੀਆਂ, ਰੋੜੀਆਂ ਵਾਲੀਆਂ ਵੱਟਾਂ ਦੇ ਥਾਂ ਮਲ੍ਹ ਲੈਂਦੀ ਹੈ | ਬਸ ਰੋੜ ਕੁਝ ਏਧਰ ਉੱਧਰ ਕਰ ਇਕ ਡੱਬ ਖੜਬਾ ਆਲ੍ਹਣਾ ਬਣਾ ਕੇ ਡੱਬ ਖੜੱਬੇ ਜਿਹੇ ਚਾਰ ...

ਪੂਰੀ ਖ਼ਬਰ »

ਵਿਰਸੇ ਦੀਆਂ ਬਾਤਾਂ
ਖੂੰਜਿਆਂ 'ਚ ਪਏ ਝੂਰਦੇ ਖੇਤੀਬਾੜੀ ਦੇ ਪੁਰਾਣੇ ਸੰਦ

ਖੇਤੀਬਾੜੀ ਨਵੀਂਆਂ ਰਾਹਾਂ 'ਤੇ ਤੁਰ ਰਹੀ ਹੈ, ਪਰ ਇਹ ਰਾਹ ਆਰਥਿਕ ਪੱਖੋਂ ਬਹੁਤੇ ਪੱਧਰੇ ਨਹੀਂ | ਇਨ੍ਹਾਂ ਰਾਹਾਂ ਨੇ ਅੱਜ ਦੀ ਕਿਸਾਨੀ ਨੂੰ ਕਿੰਨਾ ਝੰਬਿਆ ਹੈ, ਹਰ ਰੋਜ਼ ਦੀਆਂ ਖ਼ਬਰਾਂ ਦੱਸ ਦੇਂਦੀਆਂ ਨੇ | ਗੱਡਿਆਂ ਦੀ ਥਾਂ ਗੱਡੀਆਂ ਆ ਗਈਆਂ, ਬਲਦਾਂ ਦੀ ਥਾਂ ਟਰੈਕਟਰ ਆ ...

ਪੂਰੀ ਖ਼ਬਰ »

ਘਰੇਲੂ ਪੱਧਰ ਦੀ ਡੇਅਰੀ ਦੀ ਇਕ ਭਾਰੀ ਸਮੱਸਿਆ ਪੂਰਾ ਸਾਲ ਪਸ਼ੂਆਂ ਲਈ ਹਰਾ ਚਾਰਾ

ਪਸ਼ੂਆਂ ਦਾ ਢਿੱਡ ਭਰਨ ਲਈ ਅਤੇ ਖੁਰਾਕੀ ਤੱਤ ਪੂਰੇ ਕਰਨ ਲਈ ਹਰਾ-ਚਾਰਾ, ਆਚਾਰ ਅਤੇ ਹੇ ਵਰਤੋਂ ਵਿਚ ਲਿਆਂਦੇ ਜਾਂਦੇ ਹਨ | ਘਰੇਲੂ ਪੱਧਰ ਦੀ ਡੇਅਰੀ ਵਿਚ ਹਰਾ ਚਾਰਾ ਤੇ ਤੂੜੀ ਦੀ ਵਰਤੋਂ ਕੀਤੀ ਜਾਂਦੀ ਹੈ | ਧਿਆਨ ਵਿਚ ਰੱਖਿਆ ਜਾਵੇ ਕਿ ਤੂੜੀ ਤੇ ਪਰਾਲੀ ਹਰੇ ਚਾਰੇ ਦਾ ਬਦਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX