ਤਾਜਾ ਖ਼ਬਰਾਂ


ਸਾਬਕਾ ਰੱਖਿਆ ਮੰਤਰੀ ਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੁਬਾਰਾ ਹਸਪਤਾਲ ਦਾਖਲ
. . .  1 day ago
ਸ੍ਰੀ ਨਗਰ : ਅੱਤਵਾਦੀ ਹਮਲੇ 'ਚ ਜ਼ਖ਼ਮੀ ਹੋਏ ਸੁਰੱਖਿਆ ਗਾਰਡ ਦੀ ਹੋਈ ਮੌਤ
. . .  1 day ago
ਕੱਲ੍ਹ ਆਵੇਗੀ ਸ੍ਰੀ ਦੇਵੀ ਦੀ ਮ੍ਰਿਤਕ ਦੇਹ ਭਾਰਤ
. . .  1 day ago
ਮੁੰਬਈ, 25 ਫਰਵਰੀ- ਬੋਨੀ ਕਪੂਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਦੇਵੀ ਦੀ ਮ੍ਰਿਤਕ ਦੇਹ ਕੱਲ੍ਹ ਭਾਰਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ (ਕਿ ਮ੍ਰਿਤਕ ਦੇਹ ਕਦੋਂ ਆਵੇਗੀ) ਹੁਣ ਕੋਈ ਵੀ ਕਪੂਰ ਪਰਿਵਾਰ ਨੂੰ ਫ਼ੋਨ ਨਾ ਕਰੇ ਕਿਉਂਕਿ ਕਪੂਰ ਪਰਿਵਾਰ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ 2 ਸਾਈਕਲ ਸਵਾਰਾਂ ਦੀ ਮੌਤ
. . .  1 day ago
ਫ਼ਿਰੋਜਪੁਰ, 25 ਫਰਵਰੀ (ਜਸਵਿੰਦਰ ਸਿੰਘ ਸੰਧੂ)- ਜ਼ੀਰਾ ਰੋਡ 'ਚ ਅਣਪਛਾਤੇ ਵਾਹਨ ਦੀ ਚਪੇਟ 'ਚ ਆਉਣ ਕਾਰਨ 2 ਸਾਈਕਲ ਸਵਾਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਆਪਣੇ ਸਾਈਕਲਾਂ...
ਮੇਘਾਲਿਆ 'ਚ ਚੋਣ ਪ੍ਰਚਾਰ ਬੰਦ, ਮੰਗਲਵਾਰ ਹੋਵੇਗੀ ਵੋਟਿੰਗ
. . .  1 day ago
ਨਵੀਂ ਦਿੱਲੀ, 25 ਫਰਵਰੀ- ਮੇਘਾਲਿਆ ਵਿਧਾਨ ਸਭਾ ਦੀਆਂ 59 ਸੀਟਾਂ 'ਤੇ ਵੋਟਿੰਗ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਇੱਥੇ ਮੰਗਲਵਾਰ...
ਸ੍ਰੀਨਗਰ 'ਚ ਸੁਰੱਖਿਆ ਗਾਰਡ 'ਤੇ ਅੱਤਵਾਦੀ ਹਮਲਾ
. . .  1 day ago
ਸ੍ਰੀਨਗਰ, 25 ਫਰਵਰੀ- ਇੱਥੋਂ ਦੇ ਸੌਰਾ ਇਲਾਕੇ 'ਚ ਅੱਤਵਾਦੀਆਂ ਨੇ ਇੱਕ ਸੁਰੱਖਿਆ ਗਾਰਡ 'ਤੇ ਹਮਲਾ...
ਪ੍ਰਧਾਨ ਮੰਤਰੀ ਪਹੁੰਚੇ ਸੂਰਤ
. . .  1 day ago
ਸੂਰਤ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਰਤ...
ਕਿਸਾਨ ਮੋਰਚੇ 'ਚ ਪਹੁੰਚੇ ਹਰਿਆਣਾ ਤੇ ਮੱਧ ਪ੍ਰਦੇਸ਼ ਤੋਂ ਕਿਸਾਨ
. . .  1 day ago
ਚੀਮਾ ਮੰਡੀ, 25 ਫਰਵਰੀ (ਦਲਜੀਤ ਸਿੰਘ ਮੱਕੜ)- ਹਜ਼ਾਰਾਂ ਕਿਸਾਨਾਂ ਦਾ ਪੱਕਾ ਮੋਰਚਾ ਚੌਥੇ ਦਿਨ ਦਾਖਲ ਹੋ ਗਿਆ। ਜਿਸ ਵਿਚ ਅੱਜ ਹਰਿਆਣਾ ਤੇ ਮੱਧ ਪ੍ਰਦੇਸ਼ ਤੋਂ ਕਿਸਾਨ ਆਗੂ ਵੀ ਪਹੁੰਚੇ। ਇਰਮੇਸ਼ ਕੈਂਥ, ਗੁਰਨਾਮ ਸਿੰਘ,ਸ਼ਿਵ ਕੁਮਾਰ ਕੱਕਾ ਨੇ...
ਸ਼੍ਰੋਮਣੀ ਕਮੇਟੀ ਵੱਲੋਂ ਵੀ ਸਿਲੰਡਰ ਫਟਣ ਨਾਲ ਹੋਏ ਜ਼ਖਮੀਆਂ ਨੂੰ ਸਹਾਇਤਾ ਦਾ ਐਲਾਨ
. . .  1 day ago
ਸਿਲੰਡਰ ਫਟਣ ਦੌਰਾਨ ਜ਼ਖ਼ਮੀ ਹੋਏ ਬੱਚਿਆਂ ਦੇ ਇਲਾਜ ਦਾ ਖ਼ਰਚ ਸਰਕਾਰ ਵੱਲੋਂ ਕੀਤਾ ਜਾਵੇਗਾ: ਸਿੱਧੂ
. . .  1 day ago
ਉੱਤਰੀ ਕੋਰੀਆ ਅਮਰੀਕਾ ਨਾਲ ਗੱਲਬਾਤ ਲਈ ਤਿਆਰ-ਦੱਖਣੀ ਕੋਰੀਆ
. . .  1 day ago
ਸਰਦਾਰਨੀ ਸੁਰਜੀਤ ਕੌਰ ਦਾ ਹੋਇਆ ਅੰਤਿਮ ਸੰਸਕਾਰ
. . .  1 day ago
ਅੰਤਰਰਾਜੀ ਗਿਰੋਹ ਦੇ 6 ਮੈਂਬਰ ਅਸਲੇ ਤੇ ਨਸ਼ੇ ਸਮੇਤ ਗ੍ਰਿਫ਼ਤਾਰ
. . .  1 day ago
ਸੀ.ਬੀ.ਆਈ. ਵੱਲੋਂ ਪੀ.ਐਨ.ਬੀ. ਦੇ ਅਧਿਕਾਰੀਆਂ ਤੋਂ ਦੂਸਰੇ ਦਿਨ ਵੀ ਪੁੱਛਗਿੱਛ
. . .  1 day ago
ਸ੍ਰੀਦੇਵੀ ਦੇ ਦਿਹਾਂਤ 'ਤੇ ਅਮਰੀਕੀ ਅੰਬੈਸੀ ਵੱਲੋਂ ਦੁਖ ਦਾ ਪ੍ਰਗਟਾਵਾ
. . .  1 day ago
ਵਾਰਡ ਨੰ. 44 ਦੇ ਦੋ ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਹੋਵੇਗੀ ਪੋਲਿੰਗ
. . .  1 day ago
ਸ੍ਰੀਦੇਵੀ ਦਾ ਦਿਹਾਂਤ : ਭਾਰਤੀ ਕੌਂਸਲਖਾਣਾ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਰ ਰਿਹੈ ਕਾਰਵਾਈ
. . .  1 day ago
ਸਾਲ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ - ਸੁਖਬੀਰ ਬਾਦਲ
. . .  1 day ago
ਗੋਬਰ ਤੇ ਕਚਰੇ ਨੂੰ ਬਣਾਓ ਆਮਦਨੀ ਦਾ ਜਰੀਆ - ਮੋਦੀ
. . .  1 day ago
ਸ੍ਰੀਦੇਵੀ 'ਤੇ ਟਵੀਟ ਕਰਕੇ ਫਸੀ ਕਾਂਗਰਸ
. . .  1 day ago
ਸ੍ਰੀਦੇਵੀ ਦੀ ਮ੍ਰਿਤਕ ਦੇਹ ਅੱਜ ਸ਼ਾਮ ਤੱਕ ਭਾਰਤ ਪੁੱਜ ਸਕਦੀ ਹੈ
. . .  1 day ago
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਪਤਨੀ ਸੁਰਗਵਾਸ
. . .  1 day ago
ਕੀਰਤਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦਾ ਪਹਿਲਾ ਪੜਾਅ ਖ਼ਾਲਸਾਈ ਜਾਹੋ ਜਲਾਲ ਨਾਲ ਅਰੰਭ
. . .  1 day ago
ਅਮਿਤ ਸ਼ਾਹ ਨੇ ਬਿਦਰ 'ਚ ਗੁਰਦੁਆਰਾ ਸਾਹਿਬ 'ਚ ਟੇਕਿਆ ਮੱਥਾ
. . .  1 day ago
ਪ੍ਰਧਾਨ ਮੰਤਰੀ ਮੋਦੀ ਪੁਡੂਚੇਰੀ ਪੁੱਜੇ
. . .  1 day ago
ਸ੍ਰੀਦੇਵੀ ਦੇ ਘਰ ਬਾਹਰ ਪ੍ਰਸੰਸਕਾਂ ਦਾ ਇਕੱਠ
. . .  1 day ago
ਖੜੀ ਟਰਾਲੀ ਵਿਚ ਟਕਰਾ ਜਾਣ ਕਾਰਨ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਮੌਤ
. . .  1 day ago
ਸ੍ਰੀਦੇਵੀ ਦੀ ਮੌਤ ਤੋਂ ਕੁੱਝ ਵਕਤ ਪਹਿਲਾ ਦੀ ਤਸਵੀਰ
. . .  1 day ago
ਸ੍ਰੀਦੇਵੀ ਦੇ ਦਿਹਾਂਤ 'ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ
. . .  1 day ago
ਅੱਜ ਦਾ ਵਿਚਾਰ
. . .  1 day ago
ਸ੍ਰੀਦੇਵੀ ਦੀ ਬੇਵਕਤੀ ਮੌਤ ਨਾਲ ਬਾਲੀਵੁੱਡ ਸਦਮੇ 'ਚ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਆਖ਼ਰੀ ਟੀ20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਦੌੜਾਂ ਨਾਲ ਹਰਾਇਆ
. . .  1 day ago
1.4 ਓਵਰਾਂ 'ਚ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 30 ਦੌੜਾਂ ਦੀ ਲੋੜ
. . .  1 day ago
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੁਰਾਤਨ ਪਰੰਪਰਾ ਨਾਲ ਹੋਲੇ ਮੁਹੱਲੇ ਦਾ ਰਸਮੀ ਤੌਰ 'ਤੇ ਆਗਾਜ਼
. . .  1 day ago
ਭਾਰਤ-ਦੱਖਣੀ ਅਫ਼ਰੀਕਾ ਆਖ਼ਰੀ ਟੀ20 ਮੈਚ :9 ਓਵਰਾਂ ਬਾਅਦ ਦੱਖਣੀ ਅਫ਼ਰੀਕਾ 45/1
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹੀ ਹਰਕਤ ਹੈ, ਜਿਹੜੀ ਸਰਕਾਰ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹਦੀ ਹੈ। -ਮਾਰਕ ਪੋਸਟਰ
  •     Confirm Target Language  


ਲੁਧਿਆਣਾ ਨਿਗਮ ਚੋਣਾਂ 'ਚ ਕਾਂਗਰਸੀਆਂ ਦੀਆਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੇ ਆਗੂਆਂ ਨਾਲ ਤਿੱਖੀਆਂ ਝੜਪਾਂ-ਕਈ ਜ਼ਖ਼ਮੀ

• ਕਈ ਥਾਵਾਂ 'ਤੇ ਕਾਂਗਰਸੀਆਂ ਨੇ ਕੀਤੇ ਬੂਥਾਂ 'ਤੇ ਕਬਜ਼ੇ • ਭਾਜਪਾ ਪੋਲਿੰਗ ਏਜੰਟ ਦੀ ਕੁੱਟਮਾਰ • 2 ਥਾਵਾਂ 'ਤੇ ਚੱਲੀ ਗੋਲੀ-ਕਈ ਵਾਹਨਾਂ ਦੀ ਭੰਨਤੋੜ
ਪਰਮਿੰਦਰ ਸਿੰਘ ਆਹੂਜਾ

ਲੁਧਿਆਣਾ, 24 ਫਰਵਰੀ-ਨਗਰ ਨਿਗਮ ਚੋਣਾਂ ਦੌਰਾਨ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕਾਂਗਰਸੀ ਵਰਕਰਾਂ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ 'ਚ ਪਾਰਟੀਆਂ ਦੇ ਕਈ ਵਰਕਰ ਜ਼ਖ਼ਮੀ ਹੋ ਗਏ, ਜਦਕਿ ਸ਼ਹਿਰ 'ਚ 2 ਥਾਵਾਂ 'ਤੇ ਚੱਲੀ ਗੋਲੀ ਦੌਰਾਨ ਦਹਿਸ਼ਤ ਫੈਲ ਗਈ | ਜਾਣਕਾਰੀ ਅਨੁਸਾਰ ਭਾਈ ਰਣਧੀਰ ਸਿੰਘ ਨਗਰ 'ਚ ਡੀ. ਏ. ਵੀ. ਸਕੂਲ ਦੇ ਬਾਹਰ ਕਾਂਗਰਸੀਆਂ ਅਤੇ ਅਕਾਲੀ-ਭਾਜਪਾ ਵਰਕਰਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ, ਲੜਾਈ ਦੌਰਾਨ ਦੋਵੇਂ ਪਾਸਿਉਂ ਗੋਲੀਆਂ ਚਲਾਈਆਂ ਗਈਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਗਏ | ਲੜਾਈ 'ਚ ਇਕ ਕਾਂਗਰਸੀ ਵਰਕਰ ਐਡਵੋਕੇਟ ਨਗਿੰਦਰ ਸਿੰਘ ਗੋਰਾ ਜ਼ਖ਼ਮੀ ਹੋ ਗਏ ਹਨ, ਜਦਕਿ ਅਕਾਲੀ ਵਰਕਰਾਂ ਦੇ ਵੀ ਸੱਟਾਂ ਲੱਗੀਆਂ ਹਨ | ਲੜਾਈ 'ਚ ਤਿੰਨ ਕਾਰਾਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ | ਘਟਨਾ ਅੱਜ ਸ਼ਾਮ 3.40 ਦੇ ਕਰੀਬ ਉਸ ਵਕਤ ਵਾਪਰੀ ਜਦੋਂ ਵਾਰਡ ਨੰਬਰ 75 ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀਮਤੀ ਸੁਖਵਿੰਦਰ ਕੌਰ ਦਾ ਪਤੀ ਸਾਬਕਾ ਕੌਾਸਲਰ ਭੁਪਿੰਦਰ ਸਿੰਘ ਭਿੰਦਾ ਡੀ.ਏ.ਵੀ. ਸਕੂਲ 'ਚ ਬਣੇ ਪੋਲਿੰਗ ਬੂਥ 'ਤੇ ਜਾ ਰਹੇ ਸਨ | ਅਕਾਲੀ ਵਰਕਰਾਂ ਦਾ ਕਹਿਣਾ ਸੀ ਇਥੇ ਕਾਂਗਰਸੀ ਉਮੀਦਵਾਰ ਅੰਮਿ੍ਤ ਵਰਸ਼ਾ ਰਾਮਪਾਲ ਵਲੋਂ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਸਨ | ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪਹਿਲਾਂ ਤੋਂ ਤਿਆਰ ਕਾਂਗਰਸੀ ਵਰਕਰ ਉਨ੍ਹਾਂ ਨਾਲ ਉਲਝ ਪਏ, ਜਿਸ 'ਤੇ ਉਥੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ | ਲੜਾਈ 'ਚ ਕਈ ਰੌਾਦ ਗੋਲੀਆਂ ਚਲਾਈਆਂ ਗਈਆਂ | ਪੁਲਿਸ ਵਲੋਂ ਮੌਕੇ 'ਤੇ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਜੋ ਕਿ ਭਿੰਦਾ ਦਾ ਸਮਰਥਕ ਦੱਸਿਆ ਜਾ ਰਿਹਾ ਹੈ | ਲੜਾਈ ਤੋਂ ਬਾਅਦ ਇਹ ਸਕੂਲ ਦੇ ਸਾਹਮਣੇ ਸਥਿਤ ਨੀਟੂ ਬਜਾਜ ਨਾਮੀ ਵਿਅਕਤੀ ਦੇ ਘਰ ਚਲਾ ਗਿਆ ਸੀ | ਹਾਲਾਂਕਿ ਨੌਜਵਾਨ ਦਾ ਕਹਿਣਾ ਸੀ ਕਿ ਉਹ ਕੁੱਟਮਾਰ ਦੇ ਡਰ ਕਾਰਨ ਉਥੇ ਗਿਆ ਸੀ, ਪਰ ਪੁਲਿਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਇਸ ਲੜਾਈ ਵਿਚ ਉਹ ਵੀ ਸ਼ਾਮਿਲ ਸੀ | ਪੁਲਿਸ ਵਲੋਂ ਇਸ ਮਾਮਲੇ ਵਿਚ ਹੋਰ ਕੁਝ ਦੱਸਣ ਤੋਂ ਇਨਕਾਰ ਕੀਤਾ  ਜਾ ਰਿਹਾ ਹੈ | ਸੂਤਰਾਂ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ 'ਚ ਭਿੰਦਾ ਅਤੇ ਉਸ ਦੇ ਸਾਥੀਆਂ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ | ਲੜਾਈ ਦੀ ਸੂਚਨਾ ਮਿਲਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਕਈ ਆਗੂ ਮੌਕੇ 'ਤੇ ਪਹੁੰਚੇ | ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਿੱਟੂ ਨੇ ਦੱਸਿਆ ਕਿ ਇਸ ਲੜਾਈ ਵਿਚ ਭਿੰਦਾ ਅਤੇ ਉਸ ਦੇ ਸਾਥੀਆਂ ਵਲੋਂ ਹੀ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਭਿੰਦਾ ਬੂਥਾਂ 'ਤੇ ਕਬਜ਼ਾ ਕਰਨ ਆਇਆ ਸੀ, ਪਰ ਕਾਂਗਰਸੀ ਵਰਕਰਾਂ ਨੇ ਉੱਠਦੀ ਇਹ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ | ਇਸ ਦੌਰਾਨ ਜਾਂਚ ਅਧਿਕਾਰੀ ਏ. ਸੀ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲਈ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ | ਜ਼ਖਮੀ ਹੋਏ ਗੋਰਾ ਨੂੰ ਡੀ. ਐਮ. ਸੀ. ਹਸਪਤਾਲ ਲਿਆਂਦਾ ਗਿਆ ਹੈ | ਦੂਜੀ ਅਜਿਹੀ ਘਟਨਾ 'ਚ ਭਾਈ ਰਣਧੀਰ ਸਿੰਘ ਨਗਰ ਵਿਚ ਬਾਬਾ ਈਸ਼ਰ ਸਿੰਘ ਸਕੂਲ ਦੇ ਬਾਹਰ ਪੋਿਲੰਗ ਬੂਥ 'ਤੇ ਕਾਂਗਰਸੀ ਵਰਕਰਾਂ ਵਲੋਂ ਕੀਤੇ ਹਮਲੇ 'ਚ ਵਾਰਡ ਨੰ: 72 ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਬੇਦੀ ਅਤੇ ਉਨ੍ਹਾਂ ਦਾ ਲੜਕਾ ਗੁਰਪ੍ਰੀਤ ਸਿੰਘ ਬੇਦੀ ਜ਼ਖਮੀ ਹੋ ਗਏ ਹਨ | ਇਥੇ ਵੀ ਹਮਲਾਵਰਾਂ ਵਲੋਂ ਤਿੰਨ ਕਾਰਾਂ ਦੀ ਭੰਨਤੋੜ ਕੀਤੀ ਗਈ ਹੈ | ਲੜਾਈ ਦੌਰਾਨ ਕਾਂਗਰਸੀ ਵਰਕਰਾਂ ਵਲੋਂ ਹਵਾ 'ਚ ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਕਾਰਨ ਇਥੇ ਕੁਝ ਸਮਾਂ ਪਹਿਲਾਂ ਹੀ ਪੋਿਲੰਗ ਬੰਦ ਕਰ ਦਿੱਤੀ ਗਈ ਅਤੇ ਉਥੇ ਪੂਰੀ ਤਰ੍ਹਾਂ ਨਾਲ ਮਾਹੌਲ ਤਣਾਅਪੂਰਨ ਬਣ ਗਿਆ | ਸਥਾਨਕ ਕਿਦਵਈ ਨਗਰ 'ਚ ਕਾਂਗਰਸੀ ਉਮੀਦਵਾਰ ਗੁਰਦੀਪ ਸਿੰਘ ਨੀਟੂ ਅਤੇ ਲੋਕ ਇਨਸਾਫ਼ ਪਾਰਟੀ ਅਤੇ ਭਾਜਪਾ ਵਰਕਰਾਂ ਵਿਚਾਲੇ ਜੰਮ ਕੇ ਪਥਰਾਅ ਹੋਇਆ | ਇਸ ਲੜਾਈ 'ਚ ਲਿਪ ਅਤੇ ਭਾਜਪਾ ਦੇ ਕਈ ਵਰਕਰ ਜ਼ਖਮੀ ਹੋ ਗਏ ਹਨ | ਇਨ੍ਹਾਂ ਵਰਕਰਾਂ ਦਾ ਕਹਿਣਾ ਸੀ ਕਿ ਨੀਟੂ ਦੇ ਸਮਰਥਕਾਂ ਵਲੋਂ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ | ਸਥਾਨਕ ਆਈ.ਟੀ.ਆਈ ਕਾਲਜ 'ਚ ਲਿਪ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਕਾਂਗਰਸੀ ਆਗੂ ਜਸਵਿੰਦਰ ਸਿੰਘ ਠੁਕਰਾਲ ਨਾਲ ਤਕਰਾਰ ਕਾਰਨ ਉਥੇ ਸਥਿਤੀ ਤਣਾਅਪੂਰਨ ਬਣ ਗਈ | ਸੂਚਨਾ ਮਿਲਦੇ ਮੌਕੇ 'ਤੇ ਪਹੰੁਚੇ ਦੋਵਾਂ ਪਾਰਟੀਆਂ ਦੇ ਸਮਰਥਕਾਂ ਨੂੰ ਉਥੋਂ ਭਜਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਵਿਚ ਕੁਝ ਵਰਕਰਾਂ ਦੇ ਸੱਟਾਂ ਲੱਗੀਆਂ | ਸਥਾਨਕ ਗੁਰਦੇਵ ਨਗਰ 'ਚ ਵਾਰਡ ਨੰਬਰ 66 'ਚ ਚੋਣ ਲੜ ਰਹੇ ਭੁਪਿੰਦਰ ਸਿੰਘ ਹਨੀ ਦੇ ਪੋਿਲੰਗ ਸਟੇਸ਼ਨ 'ਤੇ ਪੋਿਲੰਗ ਏਜੰਟ ਸੰਜੇ ਮਹੇਸ਼ਵਰੀ ਦੀ ਕਾਂਗਰਸੀ ਉਮੀਦਵਾਰ ਨਰਿੰਦਰ ਕਾਲਾ ਦੇ ਸਮਰਥਕਾਂ ਵਲੋਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਥੇ ਕੁਝ ਸਮੇਂ ਲਈ ਵੋਟਿੰਗ ਦਾ ਕੰਮ ਰੁਕ ਗਿਆ | ਪੁਲਿਸ ਦੀ ਦਖ਼ਲ ਅੰਦਾਜ਼ੀ ਕਾਰਨ ਇਸ ਮਾਮਲੇ ਨੂੰ ਸ਼ਾਂਤ ਕੀਤਾ ਜਾ ਸਕਿਆ |
ਸੋਖੀ ਿਖ਼ਲਾਫ਼ ਕੇਸ ਦਰਜ
ਸਥਾਨਕ ਸ਼ਿਮਲਾਪੁਰੀ 'ਚ ਬੀਤੀ ਰਾਤ ਹੋਈ ਲੜਾਈ ਦੇ ਮਾਮਲੇ 'ਚ ਪੁਲਿਸ ਨੇ ਅਕਾਲੀ ਉਮੀਦਵਾਰ ਜਗਬੀਰ ਸਿੰਘ ਸੋਖੀ ਅਤੇ ਉਸ ਦੇ ਸਮਰਥਕਾਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਹਾਲਾਂਕਿ ਇਸ ਲੜਾਈ 'ਚ ਸੋਖੀ ਵਲੋਂ ਉਨ੍ਹਾਂ ਤੇ ਕਾਂਗਰਸੀ ਵਲੋਂ ਹਮਲਾ ਕੀਤੇ ਜਾਣ ਬਾਰੇ ਕਿਹਾ ਸੀ ਅਤੇ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਸੀ, ਪਰ ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ |
ਕਾਂਗਰਸੀ ਉਮੀਦਵਾਰਾਂ ਵਲੋਂ ਕਈ ਬੂਥਾਂ 'ਤੇ ਕਬਜ਼ੇ
ਲੁਧਿਆਣਾ, (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਵਲੋਂ ਕਈ ਥਾਵਾਂ 'ਤੇ ਬੂਥਾਂ 'ਤੇ ਕਬਜ਼ੇ ਕਰਨ ਦੀਆਂ ਸੂਚਨਾਵਾਂ ਮਿਲੀਆਂ ਹਨ | ਜਾਣਕਾਰੀ ਅਨੁਸਾਰ ਪੋਿਲੰਗ ਬੂਥਾਂ ਨੇੜੇ ਕਾਂਗਰਸੀ ਵਰਕਰ ਅਤੇ ਆਗੂ ਸ਼ਰ੍ਹੇਆਮ ਘੁੰਮ ਰਹੇ ਸਨ ਅਤੇ ਕੁਝ ਬਾਊਾਸਰ ਪੋਿਲੰਗ ਬੂਥਾਂ ਦੇ ਅੰਦਰ ਜਮਾਵੜਾ ਲਗਾ ਕੇ ਬੈਠੇ ਸਨ | ਬਾਅਦ ਦੁਪਹਿਰ ਹਾਲਾਤ ਇਹ ਸਨ ਕਿ ਕਈ ਪੋਿਲੰਗ ਬੂਥਾਂ ਤੇ ਪੂਰੀ ਤਰ੍ਹਾਂ ਨਾਲ ਕਾਂਗਰਸੀ ਵਰਕਰ ਅਤੇ ਆਗੂ ਕਾਬਜ਼ ਹੋ ਗਏ ਸਨ ਅਤੇ ਆਪਣੀ ਮਨਮਰਜ਼ੀ ਨਾਲ ਵੋਟਿੰਗ ਕਰਵਾ ਰਹੇ ਸਨ | ਹਾਲਾਂਕਿ ਲੋਕ ਇਨਸਾਫ਼ ਪਾਰਟੀ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਭਾਜਪਾ ਵਲੋਂ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ, ਪਰ ਉਨ੍ਹਾਂ ਦੀ ਕਿਧਰੇ ਸੁਣਵਾਈ ਨਹੀਂ ਹੋਈ |
ਲੜਾਈ ਦੇ ਮਾਮਲੇ 'ਚ ਅਕਾਲੀ ਆਗੂ ਸਮੇਤ 62 ਖਿਲਾਫ਼ ਕੇਸ ਦਰਜ
ਲੁਧਿਆਣਾ ਪੁਲਿਸ ਵਲੋਂ ਅੱਜ ਦੇਰ ਰਾਤ ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਚ ਹੋਈ ਲੜਾਈ ਦੇ ਮਾਮਲੇ ਵਿਚ ਸਾਬਕਾ ਕੌਾਸਲਰ ਅਤੇ ਵਾਰਡ ਨੰ: 75 ਤੋਂ ਮਹਿਲਾ ਅਕਾਲੀ ਭਾਜਪਾ ਉਮੀਦਵਾਰ ਸੁਖਵਿੰਦਰ ਕੌਰ ਭਿੰਦਾ ਦੇ ਪਤੀ ਭੁਪਿੰਦਰ ਸਿੰਘ ਭਿੰਦਾ, ਹਰਪ੍ਰੀਤ ਸਿੰਘ ਮਿੰਕੜ, ਕੁਲਵਿੰਦਰ ਸਿੰਘ ਉਰਫ਼ ਭਿੰਦਾ, ਅਜਿੰਦਰ ਸਿੰਘ ਉਰਫ਼ ਜਿੰਦਰ, ਨੀਟੂ ਬਜਾਜ, ਮਾਨਕ ਬਜਾਜ, ਸੁਮੀਰ, ਰਮੇਸ਼ ਮਾਂਗੋ, ਭਿੰਦੇ ਦਾ ਭਰਾ ਸੋਨੂੰ, ਹਰ ਭਗਤ ਸਿੰਘ, ਦਵਿੰਦਰ ਸਿੰਘ ਅਤੇ ਸ਼ਰਨਦੀਪ ਸਿੰਘ ਅਤੇ 50 ਹੋਰਨਾਂ ਖਿਲਾਫ਼ ਧਾਰਾ 307/427/323/148/149 ਅਧੀਨ ਕੇਸ ਦਰਜ ਕਰ ਲਿਆ ਹੈ | ਏ. ਡੀ. ਸੀ. ਪੀ. ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਮੌਕੇ 'ਤੇ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਸ਼ਰਨਦੀਪ ਸਿੰਘ ਵਜੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਬਾਕੀ ਕਥਿਤ ਦੋਸ਼ੀ ਅਜੇ ਫ਼ਰਾਰ ਦੱਸੇ ਜਾਂਦੇ ਹਨ, ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ |

95 ਵਾਰਡਾਂ 'ਚ 59.14 ਫ਼ੀਸਦੀ ਵੋਟਾਂ ਪਈਆਂ

ਪੁਨੀਤ ਬਾਵਾ
ਲੁਧਿਆਣਾ, 24 ਫਰਵਰੀ-ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ ਕੁਝ ਵਾਰਡਾਂ ਨੂੰ ਛੱਡ ਕੇ ਬਾਕੀ ਵਾਰਡਾਂ 'ਚ ਵੋਟਾਂ ਪੈਣ ਦਾ ਕੰਮ ਮਿੱਥੇ ਸਮੇਂ 4 ਵਜੇ ਤੋਂ ਕੁਝ ਮਿੰਟ ਬਾਅਦ ਸਮਾਪਤ ਹੋ ਗਿਆ | ਸ਼ਹਿਰ ਦੇ 95 ਵਾਰਡਾਂ 'ਚ 59.14 ਫ਼ੀਸਦੀ ਵੋਟਾਂ ਪਈਆਂ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਦੇ ਸਾਰੇ 95 ਵਾਰਡਾਂ 'ਚ ਸ਼ਾਮ 4 ਵਜੇ ਤੱਕ 59.14 ਫ਼ੀਸਦੀ ਵੋਟਾਂ ਪਾਈਆਂ ਗਈਆਂ | ਲੁਧਿਆਣਾ ਦੇ ਲਗਪਗ 10.50 ਲੱਖ ਵੋਟਰ, ਜਿਨ੍ਹਾਂ 'ਚੋਂ ਲਗਭਗ 5.67 ਲੱਖ ਪੁਰਸ਼, 4.92 ਲੱਖ ਔਰਤਾਂ ਤੇ 23 ਤੀਸਰਾ ਿਲੰਗ ਵੋਟਰ ਹਨ | ਜਿਨ੍ਹਾਂ 'ਚੋਂ ਕੁੱਲ ਪਈਆਂ ਵੋਟਾਂ 'ਚ ਮਰਦਾਂ ਵਲੋਂ 59.70 ਫ਼ੀਸਦੀ, ਔਰਤਾਂ ਵਲੋਂ 57.66 ਫ਼ੀਸਦੀ ਅਤੇ ਤੀਜੇ ਲਿੰਗ ਵਲੋਂ 4.17 ਫ਼ੀਸਦੀ ਵੋਟਾਂ ਪਾਈਆਂ
ਗਈਆਂ | ਵੋਟ ਪਾਉਣ ਦੀ ਪ੍ਰਕਿਰਿਆ ਦੌਰਾਨ ਸਵੇਰੇ 10 ਵਜੇ ਤੱਕ 13.04 ਫ਼ੀਸਦੀ, 12 ਵਜੇ ਤੱਕ 30.54 ਫ਼ੀਸਦੀ, 2 ਵਜੇ ਤੱਕ 46.15 ਫ਼ੀਸਦੀ ਵੋਟਾਂ ਭੁਗਤਾਈਆਂ ਗਈਆਂ | ਚੋਣ ਲੜ ਰਹੇ ਅਕਾਲੀ-ਭਾਜਪਾ ਗਠਜੋੜ, ਕਾਂਗਰਸ, ਲਿਪ-'ਆਪ' ਗਠਜੋੜ ਤੇ ਹੋਰ 494 ਉਮੀਦਵਾਰਾਂ ਦੀ ਕਿਸਮਤ ਅੱਜ ਇਲੈਕਟੋ੍ਰਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) 'ਚ ਬੰਦ ਹੋ ਗਈ ਹੈ | ਵੋਟਾਂ ਦੀ ਗਿਣਤੀ 27 ਫ਼ਰਵਰੀ ਨੂੰ ਵੱਖ-ਵੱਖ 9 ਗਿਣਤੀ ਕੇਂਦਰਾਂ 'ਤੇ ਹੋਵੇਗੀ |

ਪੱਤਰਕਾਰਾਂ ਨਾਲ ਧੱਕਾਮੁੱਕੀ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਨਿਗਮ ਚੋਣਾਂ ਦੀ ਕਵਰੇਜ ਕਰਨ ਲਈ ਪੱਤਰਕਾਰਾਂ ਤੇ ਕੈਮਰਾਮੈਨਾਂ ਦੇ ਸ਼ਨਾਖ਼ਤੀ ਕਾਰਡ ਬਣਾਏ ਗਏ ਸਨ ਪਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕਈ ਬੂਥਾਂ 'ਚ ਸ਼ਨਾਖ਼ਤੀ ਕਾਰਡ
ਹੋਣ ਦੇ ਬਾਵਜੂਦ ਪੱਤਰਕਾਰਾਂ ਨੂੰ ਬੂਥ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ | ਵਾਰਡ ਨੰਬਰ 44 'ਚ ਤਸਵੀਰਾਂ ਖਿੱਚ ਰਹੇ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨੂੰ ਪੁਲਿਸ ਮੁਲਾਜ਼ਮਾਂ ਨੇ ਧੱਕੇ ਮਾਰੇ ਤੇ ਉਸ ਨਾਲ ਬਦਸਲੂਕੀ ਕੀਤੀ | ਹੋਰ ਤਾਂ ਹੋਰ ਪੁਲਿਸ ਅਧਿਕਾਰੀ ਨੇ ਉਸ ਿਖ਼ਲਾਫ਼ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ | ਫ਼ੋਟੋ ਪੱਤਰਕਾਰ ਨੂੰ ਛੁਡਾਉਣ ਲਈ ਅੱਗੇ ਆਏ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਨੂੰ ਵੀ ਪੁਲਿਸ ਮੁਲਾਜ਼ਮਾਂ ਨੇ ਧੱਕੇ ਮਾਰੇ ਪਰ ਬਾਅਦ 'ਚ ਪੁਲਿਸ ਅਧਿਕਾਰੀ ਨੇ ਪੱਤਰਕਾਰ ਤੋਂ ਮੁਆਫ਼ੀ ਮੰਗੀ |

ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ-ਅਕਾਲੀ ਦਲ

ਚੰਡੀਗੜ੍ਹ, 24 ਫਰਵਰੀ (ਵਿਕਰਮਜੀਤ ਸਿੰਘ ਮਾਨ)- ਅੱਜ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਹਿੰਸਾ ਦਾ ਸਹਾਰਾ ਲੈਂਦਿਆਂ ਬੂਥਾਂ ਉੱਤੇ ਕਬਜ਼ੇ ਕਰ ਕੇ ਅਤੇ ਜਾਅਲੀ ਵੋਟਾਂ ਭੁਗਤਾ ਕੇ ਕਾਂਗਰਸ ਪਾਰਟੀ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ ¢ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ
ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ | ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਲੁਧਿਆਣਾ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਅਤੇ ਭਾਰਤ ਭੂਸ਼ਣ ਵਰਗੇ ਵਿਧਾਇਕਾਂ ਨੇ ਕਾਂਗਰਸੀਆਂ ਦੀ ਭੀੜ ਲਿਜਾ ਕੇ ਵੱਖ-ਵੱਖ ਬੂਥਾਂ ਤੋਂ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਨੂੰ ਖਦੇੜ ਦਿੱਤਾ ਅਤੇ ਜੀਅ ਭਰ ਕੇ ਜਾਅਲੀ ਵੋਟਾਂ ਭੁਗਤਾਈਆਂ ¢ ਕਾਂਗਰਸੀ ਵਰਕਰਾਂ ਤੇ ਸ਼ਰਾਰਤੀ ਅਨਸਰਾਂ ਦੀ ਗੁੰਡਾਗਰਦੀ ਦੀ ਸ਼ਿਕਾਇਤ ਕੀਤੀ ਗਈ ਸੀ, ਪਰ ਲੁਧਿਆਣਾ ਦੇ ਸਥਾਨਕ ਪ੍ਰਸ਼ਾਸਨ ਅਤੇ ਸੂਬਾਈ ਚੋਣ ਕਮਿਸ਼ਨ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ |

ਅਫ਼ਗਾਨਿਸਤਾਨ 'ਚ 2 ਆਤਮਘਾਤੀ ਹਮਲੇ ਤੇ ਬੰਬ ਧਮਾਕੇ-18 ਸੈਨਿਕਾਂ ਸਮੇਤ 23 ਮੌਤਾਂ

ਕਾਬਲ, 24 ਫਰਵਰੀ (ਏਜੰਸੀਆਂ)-ਅਫ਼ਗਾਨਿਸਤਾਨ 'ਚ ਅੱਜ ਹੋਏ 2 ਆਤਮਘਾਤੀ ਹਮਲਿਆਂ ਅਤੇ ਬੰਬ ਧਮਾਕਿਆਂ ਨਾਲ ਘੱਟ ਤੋਂ ਘੱਟ 23 ਲੋਕ ਮਾਰੇ ਗਏ, ਜਦਕਿ ਦਰਜਨ ਲੋਕ ਜ਼ਖ਼ਮੀ ਹੋ ਗਏ | ਸਥਾਨਕ ਅਧਿਕਾਰੀਆਂ ਨੇ ਉਕਤ ਜਾਣਕਾਰੀ ਦਿੱਤੀ | ਸਭ ਤੋਂ ਵੱਡਾ ਹਮਲਾ ਪੱਛਮੀ ਸੂਬੇ ਫਰਾਹ 'ਚ ਦੇਰ ਰਾਤ ਨੂੰ ਅਫ਼ਗਾਨ ਫ਼ੌਜ ਦੇ ਇਕ ਅੱਡੇ 'ਤੇ ਹੋਇਆ | ਜਿਥੇ ਤਾਲਿਬਾਨ ਅੱਤਵਾਦੀਆਂ ਦੇ ਹਮਲੇ ਨਾਲ ਘੱਟ ਤੋਂ ਘੱਟ 18 ਸੈਨਿਕਾਂ ਦੀ ਮੌਤ ਹੋ ਗਈ | ਪੱਛਮੀ ਸੂਬੇ ਫਰਾਹ 'ਚ ਬੀਤੀ ਦੇਰ ਰਾਤ ਅਫ਼ਗਾਨ ਸੈਨਿਕਾਂ ਦੇ ਇਕ ਅੱਡੇ 'ਤੇ ਤਾਲਿਬਾਨ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਜਿਸ ਨਾਲ 18 ਸੈਨਿਕਾਂ ਦੀ ਮੌਤ ਹੋ ਗਈ | ਰੱਖਿਆ ਮੰਤਰਾਲੇ ਦੇ ਬੁਲਾਰੇ ਦੌਲਤ ਵਜ਼ੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਰਾਤ ਫਰਾਹ ਦੇ ਬਾਲਾ ਬੁਲਕ ਜ਼ਿਲ੍ਹੇ 'ਚ ਫ਼ੌਜ ਦੇ ਇਕ ਅੱਡੇ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ | ਹਮਲੇ 'ਚ ਅਸੀਂ ਆਪਣੇ 18 ਸੈਨਿਕਾਂ ਨੂੰ ਖੋਹ ਲਿਆ | ਅਸੀਂ ਉਕਤ ਇਲਾਕੇ 'ਚ ਹੋਰ ਸੁਰੱਖਿਆ ਬਲ ਭੇਜੇ ਹਨ | ਤਾਲਿਬਾਨ ਨੇ ਉਕਤ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਦੂਤਘਰ ਦੇ ਕੋਲ ਅੱਜ ਇਕ ਹੋਏ ਆਤਮਘਾਤੀ ਹਮਲੇ 'ਚ ਘੱਟ ਤੋਂ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ | ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜੀਬ ਦਾਨਿਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਬਲ ਦੇ ਸ਼ਾਸ਼ ਦਰਾਕ ਖੇਤਰ 'ਚ ਅੱਜ ਸਵੇਰੇ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ, ਜਿਸ ਨਾਲ ਇਕ ਵਿਅਕਤੀ ਮਾਰਿਆ ਗਿਆ ਅਤੇ 6 ਹੋਰ ਜ਼ਖ਼ਮੀ ਹੋ ਗਏ | ਸੁਰੱਖਿਆ ਨਾਲ ਜੁੜੇ ਇਕ ਸੂਤਰ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਧਮਾਕਾ ਅਫ਼ਗਾਨ ਖ਼ੁਫ਼ੀਆ ਏਜੰਸੀ ਨੈਸ਼ਨਲ ਡਾਇਰੈਕਟੋਰੇਟ ਆਫ਼ ਸਕਿਉਰਿਟੀ (ਐਨ. ਡੀ. ਐਸ.) ਦੇ ਅਹਾਤੇ 'ਤੇ ਨੇੜੇ ਹੋਇਆ | ਐਨ.ਡੀ.ਐਸ. ਅਹਾਤਾ ਨਾਟੋ ਮੁੱਖ ਦਫ਼ਤਰ ਅਤੇ ਅਮਰੀਕੀ ਦੂਤਘਰ ਦੇ ਨੇੜੇ ਹੈ |

ਨੀਰਵ ਮੋਦੀ ਦੀ 523 ਕਰੋੜ ਦੀ ਜਾਇਦਾਦ ਜ਼ਬਤ

ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਪਾਸਪੋਰਟ ਰੱਦ
ਮੁੰਬਈ/ਨਵੀਂ ਦਿੱਲੀ, 24 ਫਰਵਰੀ (ਏਜੰਸੀ)-11,400 ਕਰੋੜ ਦੇ ਪੀ. ਐਨ. ਬੀ. ਘੁਟਾਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਨੀਰਵ ਮੋਦੀ ਦੇ ਇਕ ਫ਼ਾਰਮ ਹਾਊਸ, ਇਕ ਪੈਂਟਹਾਊਸ ਸਣੇ ਉਸ ਦੀਆਂ 21 ਜਾਇਦਾਦਾਂ ਨੂੰ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 523 ਕਰੋੜ ਤੋਂ ਜ਼ਿਆਦਾ ਬਣਦੀ ਹੈ | ਈ. ਡੀ. ਨੇ ਦੱਸਿਆ ਕਿ ਹਵਾਲਾ ਐਕਟ ਦੇ ਤਹਿਤ ਕੀਤੀ ਗਈ ਕਾਰਵਾਈ 'ਚ ਨੀਰਵ ਮੋਦੀ ਦਾ 81.16 ਕਰੋੜ ਦਾ ਪੈਂਟਹਾਊਸ ਅਤੇ ਮੁੰੰਬਈ ਦੇ ਵਰਲੀ 'ਚ ਸਥਿਤ ਸਮੁੰਦਰ ਮਹਿਲ ਅਪਾਰਟਮੈਂਟ ਵਿਚਲਾ ਇਕ ਫ਼ਲੈਟ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੀਮਤ 15.45 ਕਰੋੜ ਹੈ | ਈ. ਡੀ. ਵਲੋਂ ਜਾਰੀ ਬਿਆਨ ਅਨੁਸਾਰ ਨੀਰਵ ਮੋਦੀ ਅਤੇ ਉਸ ਦੀਆਂ ਕੰਪਨੀਆਂ ਦੀਆਂ 21 ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 523.72 ਕਰੋੜ ਹੈ | ਇਨ੍ਹਾਂ 'ਚ 6 ਰਿਹਾਇਸ਼ੀ ਜਾਇਦਾਦਾਂ, 10 ਦਫ਼ਤਰ, ਪੁਣੇ 'ਚ 2 ਫ਼ਲੈਟ, ਇਕ ਸੂਰਜੀ ਊਰਜਾ ਪਲਾਂਟ, ਅਲੀਬਾਗ 'ਚ ਇਕ ਫ਼ਾਰਮ ਹਾਊਸ ਅਤੇ ਅਹਿਮਦਨਗਰ ਦੇ ਕਰਜਾਤ 'ਚ 135 ਏਕੜ ਜ਼ਮੀਨ ਸ਼ਾਮਿਲ ਹੈ | ਦੱਸਣਯੋਗ ਹੈ ਕਿ ਹੁਣ ਤੱਕ ਇਸ ਮਾਮਲੇ 'ਚ ਨੀਰਵ ਮੋਦੀ ਦੀਆਂ ਮਹਿੰਗੀਆਂ ਕਾਰਾਂ, ਸ਼ੇਅਰ ਅਤੇ ਗਹਿਣਿਆਂ ਨੂੰ ਜ਼ਬਤ ਕਰ ਚੁੱਕੇ ਈ. ਡੀ. ਵਲੋਂ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ 'ਚ ਪਹਿਲੀ ਵਾਰ ਏਨੀ ਵੱਡੀ ਕਾਰਵਾਈ ਕੀਤੀ ਗਈ ਹੈ | ਸਮੁੰਦਰ ਮਹਿਲ ਵਿਚਲੀਆਂ ਜਾਇਦਾਦਾਂ ਅਤੇ ਪੁਣੇ 'ਚ ਦੋ ਫ਼ਲੈਟ ਮੋਦੀ ਅਤੇ ਉਸ ਦੀ ਪਤਨੀ ਐਮੀ ਦੇ ਨਾਂਅ 'ਤੇ ਹਨ ਜਦਕਿ ਮਹਾਰਾਸ਼ਟਰ ਦੇ ਕਾਲਾਘੋੜਾ ਅਤੇ ਓਪੇਰਾ ਹਾਊਸ ਇਲਾਕੇ 'ਚ ਜ਼ਬਤ ਕੀਤੀ ਜਾਇਦਾਦ ਨੀਰਵ ਮੋਦੀ ਦੀ ਹੀਰਿਆਂ ਦੀ ਕੰਪਨੀ ਫ਼ਾਈਰਸਟਾਰ ਡਾਇਮੰਡ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਨਾਂਅ 'ਤੇ ਹੈ | ਨੀਰਵ ਮੋਦੀ ਟਰੱਸਟ ਦੇ ਅਲੀਬਾਗ 'ਚ ਪੈਂਦੇ ਇਕ ਫ਼ਾਰਮ ਹਾਊਸ ਅਤੇ ਇਸ ਦੀ ਨਾਲ ਲੱਗਦੀ ਜ਼ਮੀਨ, ਜਿਸ ਦੀ ਕੀਮਤ 42.70 ਕਰੋੜ ਤੋਂ ਵੱਧ ਹੈ, ਨੂੰ ਵੀ ਜ਼ਬਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਅਹਿਮਦਨਗਰ ਜ਼ਿਲ੍ਹੇ ਦੇ ਕਰਜਾਤ ਇਲਾਕੇ 'ਚ 53 ਏਕੜ 'ਚ ਬਣੇ 70 ਕਰੋੜ ਦੇ ਸੂਰਜੀ ਊਰਜਾ ਪਲਾਂਟ ਅਤੇ ਮੁੰਬਈ ਦੇ ਲੋਅਰ ਪਾਰੇਲ ਇਲਾਕੇ 'ਚ ਬਣੇ ਦੋ ਦਫ਼ਤਰਾਂ ਦੀਆਂ ਜਾਇਦਾਦਾਂ, ਜਿਨ੍ਹਾਂ ਦੀ ਕੀਮਤ 80 ਕਰੋੜ ਬਣਦੀ ਹੈ, ਨੂੰ ਵੀ ਜ਼ਬਤ ਕੀਤਾ ਗਿਆ ਹੈ | ਇਸ ਤਾਜ਼ਾ ਕਾਰਵਾਈ ਤੋਂ ਬਾਅਦ ਈ. ਡੀ. ਹੁਣ ਤੱਕ ਇਸ ਘੁਟਾਲੇ ਦੇ ਮਾਮਲੇ 'ਚ 6,393 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰ ਚੁੱਕੀ ਹੈ | ਦੱਸਣਯੋਗ ਹੈ ਕਿ ਈ. ਡੀ. ਨੇ ਨੀਰਵ ਮੋਦੀ ਤੇ ਉਸ ਦੀ ਪਤਨੀ ਐਮੀ ਤੇ ਗੀਤਾਂਜਲੀ ਦੇ ਮਾਲਕ ਮੇਹੁਲ ਚੋਕਸੀ ਨੂੰ 26 ਫਰਵਰੀ ਨੂੰ ਤਲਬ ਕੀਤਾ ਹੈ |

ਹੁਣ ਓ.ਬੀ.ਸੀ. ਬੈਂਕ ਨਾਲ 389 ਕਰੋੜ ਦਾ ਘਪਲਾ

ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਲੋਂ ਪੀ. ਐਨ. ਬੀ. ਨਾਲ ਕੀਤੇ 11,400 ਕਰੋੜ ਦੇ ਘੁਟਾਲੇ ਦੇ ਮਾਮਲੇ ਤੋਂ ਬਾਅਦ ਹੁਣ ਇਕ ਹੋਰ ਹੀਰਾ ਕਾਰੋਬਾਰੀ ਵਲੋਂ ਓਰੀਐਾਟਲ ਬੈਂਕ ਆਫ਼ ਕਾਮਰਸ (ਓ. ਬੀ. ਸੀ.) ਨਾਲ 389.95 ਕਰੋੜ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ 'ਚ ਸੀ. ਬੀ. ਆਈ. ਨੇ ਦਿੱਲੀ ਦੇ ਇਕ ਹੀਰਾ ਬਰਾਮਦਕਾਰ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਸੀ. ਬੀ. ਆਈ. ਨੇ ਕਥਿਤ ਧੋਖ਼ਾਧੜੀ ਲਈ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ 'ਤੇ ਮਾਮਲਾ ਦਰਜ ਕੀਤਾ ਹੈ | ਜਨਤਕ ਖ਼ੇਤਰ ਦੇ ਬੈਂਕ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ 6 ਮਹੀਨੇ ਬਾਅਦ ਸੀ. ਬੀ. ਆਈ. ਨੇ ਕੰਪਨੀ, ਕੰਪਨੀ ਦੇ ਡਾਇਰੈਕਟਰਾਂ-ਸਾਭਿਆ ਸੇਠ, ਰੀਟਾ ਸੇਠ, ਕ੍ਰਿਸ਼ਨਾ ਕੁਮਾਰ ਸਿੰਘ, ਰਵੀ ਸਿੰਘ ਤੇ ਇਕ ਹੋਰ ਕੰਪਨੀ ਦਵਾਰਕਾ ਦਾਸ ਸੇਠ ਐਸ. ਈ. ਜ਼ੈੱਡ ਇਨਕਾਰਪੋਰੇਸ਼ਨ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਕੰਪਨੀ ਨੇ 2007-2012 ਦੇ ਵਿਚਾਲੇ ਓ. ਬੀ. ਸੀ. ਤੋਂ ਵੱਖ-ਵੱਖ ਕਰਜ਼ ਸੁਵਿਧਾਵਾਂ ਦਾ ਲਾਭ ਲਿਆ ਸੀ, ਜੋ ਇਸ ਸਮੇਂ ਦੌਰਾਨ ਵਧ ਕੇ 389 ਕਰੋੜ ਹੋ ਗਿਆ | ਬੈਂਕ ਵਲੋਂ ਕਰਵਾਈ ਗਈ ਜਾਂਚ 'ਚ ਪਾਇਆ ਗਿਆ ਕਿ ਕੰਪਨੀ ਨੇ ਲੈਟਰਜ਼ ਆਫ਼ ਕ੍ਰੈਡਿਟ (ਐਲ. ਓ. ਸੀ.) ਦਾ ਇਸਤੇਮਾਲ ਸੋਨੇ ਅਤੇ ਹੋਰ ਕੀਮਤੀ ਰਤਨਾਂ ਦੀ ਖ਼ਰੀਦ ਦਾ ਭੁਗਤਾਨ ਕਰਨ ਦੇ ਲਈ ਕੀਤਾ | ਕੰਪਨੀ ਨੇ ਫ਼ਰਜ਼ੀ ਲੈਣ-ਦੇਣ ਦਾ ਉਪਯੋਗ ਕਰ ਕੇ ਸੋਨੇ ਅਤੇ ਧਨ ਨੂੰ ਦੇਸ਼ ਤੋਂ ਬਾਹਰ ਭੇਜਿਆ | ਬੈਂਕ ਦੀ ਸ਼ਿਕਾਇਤ ਨੂੰ ਸੀ. ਬੀ. ਆਈ. ਦੀ ਐਫ਼. ਆਈ. ਆਰ. ਦਾ ਹਿੱਸਾ ਬਣਾਇਆ ਗਿਆ ਹੈ | ਕੰਪਨੀ ਕੁਝ ਅਜਿਹੀਆਂ ਕੰਪਨੀਆਂ ਦੇ ਨਾਲ ਵੀ ਲੈਣ-ਦੇਣ ਕਰ ਰਹੀ ਸੀ, ਜੋ ਗ਼ੈਰ-ਮੌਜੂਦ ਸੀ |
9.5 ਕਰੋੜ ਦਾ ਇਕ ਹੋਰ ਘਪਲਾ

ਬੈਂਕ ਆਫ਼ ਮਹਾਰਾਸ਼ਟਰ ਨੇ ਦਿੱਲੀ ਦੇ ਕਾਰੋਬਾਰੀ ਅਮਿਤ ਸਿੰਗਲਾ ਅਤੇ ਹੋਰਨਾਂ 'ਤੇ ਕਰਜ਼ ਧੋਖ਼ਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ | ਇਸ ਮਾਮਲੇ 'ਚ ਸੀ. ਬੀ. ਆਈ. ਨੇ ਕੇਸ ਦਰਜ ਕਰ ਲਿਆ ਹੈ | ਬੈਂਕ ਨੇ ਸ਼ਿਕਾਇਤ 'ਚ ਦੱਸਿਆ ਕਿ ਸਿੰਗਲਾ ਦੀ ਆਸ਼ੀਰਵਾਦ ਚੇਨ ਕੰਪਨੀ ਨੇ ਬੈਂਕ ਤੋਂ 9.5 ਕਰੋੜ ਦਾ ਕਰਜ਼ਾ ਲਿਆ ਸੀ |

ਪਤਨੀ ਤੇ 2 ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਫਾਹਾ ਲਿਆ

ਸੋਨੀਪਤ, 24 ਫਰਵਰੀ (ਅਜੀਤ ਬਿਊਰੋ)-ਸ਼ਹਿਰ ਦੇ ਸੈਕਟਰ-15 'ਚ ਇਕ ਵਿਅਕਤੀ ਨੇ ਪਤਨੀ ਅਤੇ 2 ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਵੀ ਫਾਹਾ ਲੈ ਲਿਆ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ ਅਤੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...

ਪੂਰੀ ਖ਼ਬਰ »

ਕੈਨੇਡਾ ਸਰਕਾਰ ਪੰਜਾਬ ਨਾਲ ਸਹਿਯੋਗ ਕਰੇਗੀ-ਟਰੂਡੋ

• ਲੱਖਾਂ ਕੈਨੇਡੀਅਨ ਪੰਜਾਬ ਨਾਲ ਸਾਂਝ ਵਧਾਉਣ ਦੇ ਹੱਕ 'ਚ • ਟਰੂਡੋ ਕੈਨੇਡਾ ਪਰਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਸਤਪਾਲ ਸਿੰਘ ਜੌਹਲ ਨਵੀਂ ਦਿੱਲੀ, 24 ਫਰਵਰੀ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸੱਤ ਦਿਨਾ ਭਾਰਤ ਫ਼ੇਰੀ ਦੀ ਸਫ਼ਲ ਸਮਾਪਤੀ ...

ਪੂਰੀ ਖ਼ਬਰ »

ਭਾਰਤ ਦੀ ਅਰੁਣਾ ਰੈੱਡੀ ਨੇ ਜਿਮਨਾਸਟਿਕ ਵਿਸ਼ਵ ਕੱਪ 'ਚ ਜਿੱਤਿਆ ਤਗਮਾ

ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਮੈਲਬੌਰਨ ਵਿਚ ਹੋ ਰਹੇ ਜਿਮਨਾਸਟਿਕ ਵਿਸ਼ਵ ਕੱਪ ਵਿਚ ਭਾਰਤ ਦੀ ਜਿਮਨਾਸਟਿਕ ਖਿਡਾਰਣ ਨੇ ਇਤਿਹਾਸ ਰਚ ਦਿੱਤਾ ਹੈ | ਹੈਦਰਾਬਾਦ ਦੀ ਬੀ. ਅਰੁਣਾ ਰੈੱਡੀ ਨੇ ਪਹਿਲੀ ਵਾਰ ਜਿਮਨਾਸਟਿਕ ਦੇ ਵਿਸ਼ਵ ਕੱਪ 'ਚ ਤਗਮਾ ਜਿੱਤਣ ਦਾ ਮਾਣ ਹਾਸਲ ਕੀਤਾ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 19 ਤੋਂ 29 ਮਾਰਚ ਤੱਕ ਸੰਭਵ

ਚੰਡੀਗੜ੍ਹ, 24 ਫਰਵਰੀ (ਐਨ. ਐਸ. ਪਰਵਾਨਾ)- ਸਰਕਾਰੀ ਹਲਕਿਆਂ ਨੇ ਸੰਕੇਤ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 19 ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜੋ ਲਗਪਗ 10 ਦਿਨ ਤੱਕ ਅਰਥਾਤ 29 ਮਾਰਚ ਤੱਕ ਚੱਲ ਸਕਦਾ ਹੈ | ਇਸ ਬਾਰੇ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ ...

ਪੂਰੀ ਖ਼ਬਰ »

ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ ਈ-ਵੇਅ ਬਿੱਲ ਪ੍ਰਣਾਲੀ

ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਦੇਸ਼ 'ਚ 50 ਹਜ਼ਾਰ ਤੋਂ ਵੱਧ ਦੇ ਮਾਲ ਦੀ ਅੰਤਰਰਾਜੀ ਆਵਾਜਾਈ ਲਈ ਈ-ਵੇਅ ਬਿੱਲ ਪ੍ਰਣਾਲੀ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਜੀ. ਐਸ. ਟੀ. ਨੈੱਟਵਰਕ 'ਤੇ ਵਿੱਤ ਮੰਤਰੀਆਂ ਦੇ ਸਮੂਹ ਦੀ ਬੈਠਕ ਤੋਂ ਬਾਅਦ ਲਏ ਗਏ ਇਸ ਫ਼ੈਸਲੇ ਦੀ ਜਾਣਕਾਰੀ ਬਿਹਾਰ ...

ਪੂਰੀ ਖ਼ਬਰ »

ਪਾਕਿ ਵਲੋਂ ਉੜੀ ਸੈਕਟਰ 'ਚ ਮੁੜ ਗੋਲਾਬਾਰੀ

ਸ੍ਰੀਨਗਰ, 24 ਫਰਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਉੜੀ ਸੈਕਟਰ 'ਚ ਪਾਕਿ ਵਲੋਂ ਸਨਿਚਰਵਾਰ ਨੂੰ ਵੀ ਗੋਲਾਬਾਰੀ ਦਾ ਸਿਲਸਿਲਾ ਜਾਰੀ ਰਿਹਾ | ਫ਼ੌਜ ਦੇ ਬੁਲਾਰੇ ਅਨੁਸਾਰ ਜ਼ਿਲ੍ਹਾ ਬਾਰਾਮੂਲਾ ਵਿਚ ਉੜੀ ਦੇ ਹਾਜੀਪੀਰ ਸੈਕਟਰ ਦੇ ਨਾਲ ਲਗਦੇ ਰਿਹਾਇਸ਼ੀ ਇਲਾਕਿਆਂ ...

ਪੂਰੀ ਖ਼ਬਰ »

ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਲਈ ਭਾਰਤ ਤੇ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ

ਵਾਸ਼ਿੰਗਟਨ, 24 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਭਾਰਤ ਅਤੇ ਚੀਨ 'ਤੇ ਦੋਸ਼ ਲਗਾਉਂਦੇ ਹੋਏ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਦੇ ਫ਼ੈਸਲੇ ਲਈ ਦੋਵੇਂ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਇਹ ...

ਪੂਰੀ ਖ਼ਬਰ »

ਲਾਭ ਦਾ ਅਹੁਦਾ 'ਆਪ' ਵਿਧਾਇਕਾਂ ਨੇ ਚੋਣ ਕਮਿਸ਼ਨ ਿਖ਼ਲਾਫ਼ ਦਾਖ਼ਲ ਪਟੀਸ਼ਨ ਵਾਪਸ ਲਈ

ਨਵੀਂ ਦਿੱਲੀ, 24 ਫਰਵਰੀ (ਜਗਤਾਰ ਸਿੰਘ)- ਲਾਭ ਦਾ ਅਹੁਦਾ ਰੱਖਣ ਲਈ ਚੋਣ ਕਮਿਸ਼ਨ ਦੀ ਸਿਫ਼ਾਰਸ਼ 'ਤੇ ਅਯੋਗ ਠਹਿਰਾਏ ਗਏ, ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੇ, ਪਿਛੋਕੜ 'ਚ ਚੋਣ ਕਮਿਸ਼ਨ ਿਖ਼ਲਾਫ਼ ਦਿੱਲੀ ਹਾਈਕੋਰਟ 'ਚ ਦਾਖ਼ਲ ਕੀਤੀ ਗਈ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ | ...

ਪੂਰੀ ਖ਼ਬਰ »

ਬੈਂਕਾਂ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ-ਅਰੁਣ ਜੇਤਲੀ

ਨਵੀਂ ਦਿੱਲੀ, 24 ਫਰਵਰੀ (ਏਜੰਸੀ)- ਵਿੱਤ ਮੰਤਰੀ ਅਰੁਣ ਜੇਤਲੀ ਨੇ ਪੀ.ਐਨ.ਬੀ. ਦੇ 11,400 ਕਰੋੜ ਰੁਪਏ ਦੇ ਹੋਏ ਮਹਾਘੁਟਾਲੇ ਤੋਂ ਬਾਅਦ ਬੈਂਕਾਂ ਦੇ ਨਿੱਜੀਕਰਨ ਦੀ ਮੰਗ ਨੂੰ ਖਾਰਜ ਕੀਤਾ ਹੈ | ਉਨ੍ਹਾਂ ਜਨਤਕ ਖੇਤਰ 'ਚ ਬੈਂਕਾਂ ਦੇ ਨਿੱਜੀਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ...

ਪੂਰੀ ਖ਼ਬਰ »

ਬਿਹਾਰ 'ਚ ਬੇਕਾਬੂ ਵਾਹਨ ਸਕੂਲ 'ਚ ਵੜਿਆ, 9 ਬੱਚਿਆਂ ਨੂੰ ਕੁਚਲਿਆ

ਮੁਜ਼ਫ਼ਰਪੁਰ, 24 ਫਰਵਰੀ (ਏਜੰਸੀਆਂ)-ਬਿਹਾਰ 'ਚ ਇਕ ਬੇਕਾਬੂ ਬੋਲੈਰੋ ਗੱਡੀ ਦੇ ਸਕੂਲ 'ਚ ਵੜਨ ਕਾਰਨ 9 ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 24 ਜ਼ਖ਼ਮੀ ਹੋ ਗਏ | ਘਟਨਾ ਬਿਹਾਰ ਦੇ ਮੁਜ਼ਫ਼ਰਪੁਰ ਇਲਾਕੇ ਦੀ ਹੈ | ਦੱਸਿਆ ਜਾ ਰਿਹਾ ਹੈ ਕਿ ਛੁੱਟੀ ਤੋਂ ਬਾਅਦ ਬੱਚੇ ...

ਪੂਰੀ ਖ਼ਬਰ »

'ਨੈਸ਼ਨਲ ਹੇਰਾਲਡ' ਦੇ ਮੁੱਖ ਸੰਪਾਦਕ ਨੀਲਾਭ ਮਿਸ਼ਰਾ ਦਾ ਦਿਹਾਂਤ

ਚੇਨਈ, 24 ਫਰਵਰੀ (ਏਜੰਸੀ)-ਸੀਨੀਅਰ ਪੱਤਰਕਾਰ ਅਤੇ ਨੈਸ਼ਨਲ ਹੇਰਾਲਡ ਦੇ ਮੁੱਖ ਸੰਪਾਦਕ ਨੀਲਾਭ ਮਿਸ਼ਰਾ ਦਾ ਚੇਨਈ 'ਚ ਦਿਹਾਂਤ ਹੋ ਗਿਆ | ਉਹ 57 ਵਰਿ੍ਹਆਂ ਦੇ ਸਨ | ਨੀਲਾਭ ਮਿਸ਼ਰਾ ਜਿਗਰ ਨਾਲ ਸਬੰਧਿਤ ਇਕ ਸਮੱਸਿਆ ਦੇ ਕਾਰਨ ਗੰਭੀਰ ਰੂਪ ਨਾਲ ਬਿਮਾਰ ਸੀ, ਜਿਸ ਕਰ ਕੇ ...

ਪੂਰੀ ਖ਼ਬਰ »

ਅਚਾਨਕ ਗੋਲੀ ਚੱਲਣ ਕਾਰਨ ਜਵਾਨ ਜ਼ਖ਼ਮੀ

ਸ੍ਰੀਨਗਰ, 24 ਫਰਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਵਿਖੇ ਸਰਵਿਸ ਰਾਇਫ਼ਲ 'ਚੋਂ ਗੋਲੀ ਚੱਲਣ ਕਾਰਨ ਇਕ ਪੁਲਿਸ ਕਰਮੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਸ਼ੋਪੀਆਂ ਦੇ ਇਕ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ...

ਪੂਰੀ ਖ਼ਬਰ »

ਵਾਦੀ 'ਚ ਉੱਚੀਆਂ ਪਹਾੜੀਆਂ 'ਤੇ ਬਰਫਬਾਰੀ ਤੇ ਮੈਦਾਨੀ ਇਲਾਕਿਆਂ 'ਚ ਮੀਂਹ

ਸ੍ਰੀਨਗਰ, 24 ਫਰਵਰੀ (ਮਨਜੀਤ ਸਿੰਘ)-ਕਸ਼ਮੀਰ ਵਾਦੀ ਦੇ ਉੱਚੇ ਪਹਾੜੀ ਖੇਤਰਾਂ 'ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਪੈਣ ਦੀਆਂ ਖਬਰਾਂ ਹਨ | ਸ੍ਰੀਨਗਰ ਸ਼ਹਿਰ ਸਮੇਤ ਵਾਦੀ ਦੇ ਹੋਰ ਮੈਦਾਨੀ ਇਲਾਕਿਆਂ 'ਚ ਸਵੇਰ ਤੋਂ ਬਾਰਿਸ਼ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਦਿਨ ...

ਪੂਰੀ ਖ਼ਬਰ »

ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਪਾਸਪੋਰਟ ਰੱਦ

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ 11,400 ਕਰੋੜ ਦੇ ਪੀ. ਐਨ. ਬੀ. ਘੁਟਾਲੇ 'ਚ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਗੀਤਾਂਜਲੀ ਦੇ ਮਾਲਕ ਮੇਹੁਲ ਚੋਕਸੀ ਦੇ ਪਾਸਪੋਰਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ | ਮੰਤਰਾਲੇ ਨੇ ਈ. ਡੀ. ਦੀ ਸਲਾਹ 'ਤੇ 16 ਫਰਵਰੀ ...

ਪੂਰੀ ਖ਼ਬਰ »

ਮੁੱਖ ਸਕੱਤਰ ਕੁੱਟਮਾਰ ਮਾਮਲਾ ਦਿੱਲੀ ਪੁਲਿਸ 'ਆਪ' ਦੇ 9 ਚਸ਼ਮਦੀਦ ਵਿਧਾਇਕਾਂ ਪਾਸੋਂ ਕਰੇਗੀ ਪੁੱਛਗਿੱਛ

'ਆਪ' ਵਲੋਂ ਦੇਸ਼ ਭਰ 'ਚ ਅੰਦੋਲਨ ਕਰਨ ਦਾ ਐਲਾਨ ਨਵੀਂ ਦਿੱਲੀ, 24 ਫਰਵਰੀ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ 9 ਚਸ਼ਮਦੀਦ ਵਿਧਾਇਕਾਂ ਪਾਸੋਂ ਸੋਮਵਾਰ ਨੂੰ ...

ਪੂਰੀ ਖ਼ਬਰ »

ਮਿਰਚ-ਮਸਾਲਾ

-ਤਿ੍ਦੀਬ ਰਮਨ

ਕਮਲ ਦੀ ਨਵੀਂ ਪਾਰਟੀ ਦਾ ਭਵਿੱਖ

63 ਸਾਲਾ ਤਮਿਲ ਸਟਾਰ ਕਮਲ ਹਾਸਨ ਦੀ ਰਾਜਨੀਤੀ 'ਚ ਆਉਣ ਦੀ ਇੱਛਾ ਪੁਰਾਣੀ ਹੈ | ਮੋਦੀ ਸਰਕਾਰ ਦੀਆਂ ਕੁਝ ਨੀਤੀਆਂ ਨੂੰ ਲੈ ਕੇ ਕਮਲ ਹਾਸਨ ਪਹਿਲਾਂ ਹੀ ਜਨਤਕ ਰੂਪ 'ਚ ਕੇਂਦਰ ਸਰਕਾਰ ਦੀ ਅਲੋਚਨਾ ਕਰ ਚੁੱਕੇ ਹਨ | ਬੀਤੇ ਦਿਨੀ ਤਾਮਿਲਨਾਡੂ ਦੇ ਮਦੁਰੈ 'ਚ ਕਮਲ ਹਾਸਨ ਨੇ ਆਪਣੀ ...

ਪੂਰੀ ਖ਼ਬਰ »

ਭਗਵਾਂ ਅਗਨ 'ਚ ਮਗਨ ਹੈ ਜਗਨ

ਚੰਦਰਬਾਬੂ ਤੇ ਭਾਜਪਾ ਦੇ ਦਰਮਿਆਨ ਰਿਸ਼ਤਿਆਂ 'ਚ ਜਦੋਂ ਤੋਂ ਤਲਖ਼ੀ ਆਉਣੀ ਸ਼ੁਰੂ ਹੋਈ ਹੈ, ਜਗਨ ਮੋਹਨ ਰੈਡੀ ਦੇ ਤਾਂ ਜਿਵੇਂ ਅੱਛੇ ਦਿਨ ਆ ਗਏ ਹਨ | ਸੂਤਰ ਦੱਸਦੇ ਹਨ ਕਿ ਆਮਦਨ ਕਰ ਵਿਭਾਗ ਤੇ ਈ.ਡੀ. ਦੇ ਝਮੇਲਿਆਂ 'ਚ ਬੁਰੀ ਤਰ੍ਹਾਂ ਉਲਝੇ ਜਗਨ ਨੇ ਆਪਣੇ ਇਕ ਖਾਸ ਵਫ਼ਾਦਾਰ ...

ਪੂਰੀ ਖ਼ਬਰ »

ਮੋਦੀ ਵਿਰੋਧ ਦੀ ਕੀਮਤ

ਭਾਜਪਾ ਅਤੇ ਸੰਘ ਪਰਿਵਾਰ 'ਚ ਇਸ ਗੱਲ ਨੂੰ ਲੈ ਕੇ ਇਕ ਤਰ੍ਹਾਂ ਨਾਲ ਆਮ ਸਹਿਮਤੀ ਬਣੀ ਹੋਈ ਹੈ ਕਿ ਪਾਰਟੀ ਜਾਂ ਸੰਘ ਦੇ ਕਿਸੇ ਮੈਂਬਰ ਵਲੋਂ ਪ੍ਰਧਾਨ ਮੰਤਰੀ 'ਤੇ ਕੀਤਾ ਸਿੱਧਾ ਹਮਲਾ, ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਹ ਗੱਲ ਪਹਿਲਾਂ ਵਿਹਿਪ ਦੇ ਪ੍ਰਵੀਨ ...

ਪੂਰੀ ਖ਼ਬਰ »

ਸਭ ਤੋਂ ਵੱਡੇ ਲੇਖਕ ਪੀ. ਐਮ.

ਨਰਿੰਦਰ ਮੋਦੀ ਵੱਡਿਆਂ-ਵੱਡਿਆਂ ਨੂੰ ਸਿਆਸਤ ਦਾ ਪਾਠ ਪੜ੍ਹਾਉਣ ਦੀ ਸਮਰੱਥਾ ਰੱਖਦੇ ਹਨ | ਆਪਣੀ ਸਾਖ ਨੂੰ ਬਰਕਰਾਰ ਰੱਖਦੇ ਹੋਏ, ਉਨ੍ਹਾਂ ਨੇ ਦੇਸ਼ ਦੇ ਨਾਮੀ ਪ੍ਰਧਾਨ ਮੰਤਰੀਆਂ ਜਿਵੇਂ ਨਹਿਰੂ, ਇੰਦਰਾ ਅਤੇ ਵਾਜਪਾਈ ਨੂੰ ਵੀ ਪਿੱਛੇ ਛੱਡ ਦਿੱਤਾ ਹੈ | ਇਹ ਗੱਲ ਇਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX