ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਚੇਨਈ, 16 ਦਸੰਬਰ- ਯੂ.ਪੀ.ਏ.ਦੀ ਚੇਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਐਮ. ਕਰੁਣਾਨਿਧੀ ਦੀ ਮੂਰਤੀ ਦਾ ਚੇਨਈ 'ਚ ਉਦਘਾਟਨ ਕੀਤਾ। ਇਸ ਸਮਾਰੋਹ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ......
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  1 day ago
ਛੇਹਰਟਾ, 16 ਦਸੰਬਰ (ਸੁੱਖ ਵਡਾਲੀ)- ਐਕਸਾਈਜ਼ ਵਿਭਾਗ ਵੱਲੋਂ ਛਿਹਰਟਾ ਦੇ ਮਾਡਲ ਟਾਊਨ ਵਿਖੇ ਇਕ ਘਰ 'ਚੋਂ 512 ਪੇਟੀਆਂ (ਲਗਭਗ 6000 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀ ਗਈ ਹਨ। ਈ. ਟੀ ਓ. ਐਸ .ਐਸ .ਚਾਹਲ ਨੂੰ ਮਿਲੀ ਗੁਪਤ ......
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  1 day ago
ਵਰਸੋਲਾ, 16 ਦਸੰਬਰ (ਵਰਿੰਦਰ ਸਹੋਤਾ)- ਗੁਰਦਾਸਪੁਰ-ਹਰਦੋਛੰਨੀ ਸੜਕ 'ਤੇ ਅੱਡਾ ਵਰਸੋਲਾ ਅਤੇ ਸਰਾਵਾਂ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਛੋਟੇ ਬੱਚੇ ਅਤੇ ਪਤੀ ਗੰਭੀਰ.........
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਜਕਾਰਤਾ, 16 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਪੂਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਇੰਡੋਨੇਸ਼ੀਆ ਦੇ ਮੌਸਮ ਵਿਭਾਗ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਭੂਚਾਲ........
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  1 day ago
ਮਾਸਕੋ, 16 ਦਸੰਬਰ- ਰੂਸ 'ਚ ਵੱਖ-ਵੱਖ ਸ਼ਹਿਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰੂਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਘਟਨਾਵਾਂ 'ਚ ਮ੍ਰਿਤਕਾਂ 'ਚ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ.....
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  1 day ago
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  1 day ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  1 day ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਮਾਘ ਸੰਮਤ 547
ਵਿਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। -ਜੋਸਫ ਕਾਫਮੈਨ

ਅਜੀਤ ਮੈਗਜ਼ੀਨ

ਧਰਤੀ 'ਤੇ ਸਵਰਗ ਭੁਟਾਨ-IV

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਭੁਟਾਨ ਦੀਆਂ ਦਰਸ਼ਨੀ ਪਹਾੜੀਆਂ ਅਤੇ ਜੰਗਲਾਂ ਵਿਚ ਬਣੇ ਪਵਿੱਤਰ ਮੱਠ, ਹਵਾ ਵਿਚ ਲਹਿਰਾਉਂਦੀਆਂ ਰੰਗ-ਬਰੰਗੀਆਂ ਝੰਡੀਆਂ, ਸ਼ਾਨਦਾਰ ਚੌਲਾਂ ਦੇ ਖੇਤ ਅਤੇ ਨਿਰਾਲੇ ਪਿੰਡ, ਸਮੇਂ ਦੇ ਗੇੜ ਤੋਂ ਪਰੇ ਪ੍ਰਤੀਤ ਹੁੰਦੇ ਹਨ | ਸਵੱਛ ਝਰਨੇ, ...

ਪੂਰੀ ਖ਼ਬਰ »

ਪ੍ਰਦੇਸ ਗਏ ਪੁੱਤਾਂ ਨੂੰ ਉਡੀਕਦੀਆਂ ਮਾਵਾਂ ਦਾ ਰੁਦਨ

ਢੁਕਵੇਂ ਰੁਜ਼ਗਾਰ ਅਤੇ ਚੰਗੇ ਭਵਿੱਖ ਦੀ ਤਲਾਸ਼ ਮਨੁੱਖ ਨੂੰ ਸਦੀਆਂ ਤੋਂ ਰਹੀ ਹੈ | ਸਦੀਆਂ ਤੋਂ ਮਨੁੱਖ ਪ੍ਰਵਾਸ ਕਰਦਾ ਆਇਆ ਹੈ | ਕੇਵਲ ਮਨੁੱਖ ਹੀ ਨਹੀਂ, ਕੁਝ ਪਸ਼ੂ ਅਤੇ ਪੰਛੀ ਵੀ ਪ੍ਰਵਾਸ ਕਰਦੇ ਹਨ | ਕੁਝ ਪੰਛੀ ਅਜਿਹੇ ਹਨ ਜੋ ਹਰ ਸਾਲ ਹਜ਼ਾਰਾਂ ਕਿਲੋਮੀਟਰ ਦਾ ਸਫਰ ...

ਪੂਰੀ ਖ਼ਬਰ »

ਪ੍ਰਸਿੱਧ ਸਾਇੰਸਦਾਨਾਂ ਦੇ ਦਿਲਚਸਪ ਕਿੱ ਸੇ

ਵਿਗਿਆਨ ਦੇ ਸਿਤਾਰਿਆਂ ਦੀ ਦੁਨੀਆ ਦਿਲਚਸਪੀ ਤੋਂ ਖਾਲੀ ਨਹੀਂ, ਉਹ ਭੀ ਆਮ ਲੋਕਾਂ ਦੀ ਤਰ੍ਹਾਂ ਹੁੰਦੇ ਹਨ ਅਜਿਹੀਆਂ ਹਰਕਤਾਂ ਕਰਦੇ ਹਨ ਕਿ ਲੋਕਾਂ ਵਿਚ ਮਸ਼ਹੂਰ ਹੋ ਜਾਂਦੀਆਂ ਹਨ ਤੇ ਲੋਕ ਬਾਅਦ ਵਿਚ ਉਨਾਂ ਨੂੰ ਪੜ੍ਹ ਕੇ ਆਨੰਦ ਮਾਣਦੇ ਹਨ | ਆਓ, ਉਨ੍ਹਾਾ ਵਿਚੋਂ ਕੁਝ ...

ਪੂਰੀ ਖ਼ਬਰ »

ਹਵਾਈ ਫ਼ੌਜ ਦੇ ਇਤਿਹਾਸ ਦਾ ਇਕੋ-ਇਕ ਦੋਵੇਂ ਪੈਰਾਂ ਤੋਂ ਹੀਣਾ ਲੜਾਕਾ ਪਾਇਲਟ-2

ਅਲੈਕਸੇਈ ਮਾਰੇਸੇਯੇਵ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅਲੈਕਸੇਈ ਨੇ ਫੈਸਲਾ ਕੀਤਾ ਕਿ ਉਡਾਣ ਪ੍ਰੀਖਿਆ ਕੇਂਦਰ ਵਿਚ ਉਹ ਅੰਤ ਤੱਕ ਕਿਸੇ ਨੂੰ ਆਪਣੇ ਅੰਗਹੀਣ ਹੋਣ ਬਾਰੇ ਪਤਾ ਨਹੀਂ ਲੱਗਣ ਦੇਵੇਗਾ | ਉਸ ਨੇ ਆਪਣੇ ਬੂਟਾਂ ਲਈ ਖਾਸ ਕਿਸਮ ਦੀਆਂ ਛੋਟੀਆਂ ਬੈਲਟਾਂ ਬਣਵਾ ਲਈਆਂ ਜਿਨ੍ਹਾਂ ਨੂੰ ਉਹ ਕਾਕਪਿਟ ਵਿਚ ਬੈਠ ਕੇ ਬੂਟਾਂ ਨਾਲ ਜੋੜ ਲੈਂਦਾ ਅਤੇ ਇਨ੍ਹਾਂ ਦੀ ਵਰਤੋਂ ਕਰਕੇ ਪੈਰਾਂ ਨਾਲ ਹਵਾਈ ਜਹਾਜ਼ ਨੂੰ ਕਾਬੂ ਵਿਚ ਕਰਨ ਦੇ ਯੋਗ ਹੋ ਜਾਂਦਾ | ਇਕ ਪਾਇਲਟ ਵਜੋਂ ਉਸ ਵਿਚ ਤਜਰਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ | ਆਪਣੀ ਸਰੀਰਕ ਅਯੋਗਤਾ ਨੂੰ ਛੁਪਾ ਕੇ ਉਹ ਪਹਿਲੀ ਉਡਾਣ ਸਫਲਤਾ ਨਾਲ ਭਰ ਗਿਆ | ਮਹੀਨਿਆਂ ਬਾਅਦ ਭਰੀ ਇਸ ਉਡਾਣ ਤੋਂ ਉੱਤਰ ਕੇ ਉਹ ਖੁਸ਼ੀ ਨੂੰ ਬਰਦਾਸ਼ਤ ਨਾ ਕਰਦਾ ਰੋ ਪਿਆ | ਆਖਰ ਇੱਥੇ ਉਸ ਦੇ ਅੰਗਹੀਣ ਹੋਣ ਦੀ ਗੱਲ ਦਾ ਪਤਾ ਲੱਗ ਗਿਆ ਪਰ ਹੁਣ ਸਥਿਤੀ ਬਦਲ ਚੁੱਕੀ ਸੀ | ਉਹ ਆਪਣੀ ਪਹਿਲੀ ਉਡਾਣ ਸਫਲਤਾ ਨਾਲ ਭਰ ਚੁੱਕਾ ਸੀ | ਅਫਸਰਾਂ ਕੋਲ ਹੁਣ ਉਸ ਦੀ ਦਲੀਲ ਨੂੰ ਕੱਟਣ ਲਈ ਕੋਈ ਠੋਸ ਤਰਕ ਨਹੀਂ ਸਨ | ਉਸ ਦੀ ਲਗਨ ਅਤੇ ਮਿਹਨਤ ਨੂੰ ਵੇਖਦਿਆਂ ਉਸ ਨੂੰ ਅਗਲੀਆਂ ਪ੍ਰੀਖਿਆ ਉਡਾਣਾਂ 'ਤੇ ਜਾਣ ਦੀ ਆਗਿਆ ਮਿਲ ਗਈ |
ਜੰਗ ਦੌਰਾਨ ਉਸ ਨੇ ਕਈ ਮਹੀਨਿਆਂ ਦਾ ਲੰਮਾ ਵਕਤ ਹਸਪਤਾਲ ਵਿਚ ਬਿਤਾਇਆ ਸੀ | ਏਨੇ ਚਿਰ ਵਿਚ ਜੰਗੀ ਜਹਾਜ਼ਾਂ ਦੀ ਬਣਤਰ ਵਿਚ ਕਈ ਨਵੀਆਂ ਤਕਨੀਕਾਂ ਸ਼ਾਮਿਲ ਹੋ ਚੁੱਕੀਆਂ ਸਨ | ਨਵੀਂ ਤਕਨੀਕ ਦੀ ਜਾਣਕਾਰੀ ਲਈ ਉਹ ਨਵੇਂ ਜਹਾਜ਼ਾਂ ਦੀਆਂ ਉਡਾਣਾਂ ਭਰਨ ਲੱਗਾ | ਛੇਤੀ ਹੀ ਉਹ ਇਕ ਨਾਇਕ ਵਜੋਂ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ | ਇਕ ਐਸਾ ਪਾਇਲਟ ਜਿਸ ਦੇ ਦੋਵੇਂ ਪੈਰ ਕੱਟੇ ਜਾ ਚੁੱਕੇ ਸਨ ਪਰ ਉਹ ਵਧੀਆ ਢੰਗ ਨਾਲ ਲੜਾਕੂ ਜਹਾਜ਼ ਉਡਾਉਂਦਾ ਸੀ | ਉਸ ਵਰਗੀ ਮਿਸਾਲ ਪੂਰੀ ਦੁਨੀਆ ਦੀਆਂ ਹਵਾਈ ਫ਼ੌਜਾਂ ਵਿਚ ਕਿਧਰੇ ਵੀ ਮੌਜੂਦ ਨਹੀਂ ਸੀ | ਉਸ ਦਾ ਜਨੂੰਨ ਅਤੇ ਪਾਗਲਪਣ ਰੰਗ ਲਿਆ ਰਿਹਾ ਸੀ |
ਜਰਮਨੀ ਅਤੇ ਰੂਸ ਦੀ ਜੰਗ ਸਿਖਰ 'ਤੇ ਪਹੁੰਚ ਚੁੱਕੀ ਸੀ, ਜਿਸ ਕਾਰਨ ਜੰਗੀ ਮੁਹਾਜ਼ 'ਤੇ ਪਾਇਲਟਾਂ ਦੀ ਭਰਤੀ ਵਿਚ ਤੇਜ਼ੀ ਆ ਗਈ ਸੀ | ਆਖਰ ਅਲੈਕਸੇਈ ਦੇ ਦਿਲ ਦੀ ਰੀਝ ਪੂਰੀ ਹੋ ਗਈ ਜਦ 1943 ਦੀਆਂ ਗਰਮੀਆਂ ਵਿਚ ਉਸ ਨੂੰ ਜੰਗ ਦੇ ਮੁਹਾਜ਼ 'ਤੇ ਭੇਜਣ ਲਈ ਚੁਣ ਲਿਆ ਗਿਆ | ਜੰਗ ਦੇ ਦੌਰਾਨ ਇਸ ਜਾਂਬਾਜ਼ ਪਾਇਲਟ ਨੇ ਅਸਮਾਨ ਵਿਚ ਕਮਾਲ ਦੇ ਜੌਹਰ ਵਿਖਾਉਂਦਿਆਂ ਜਰਮਨ ਹਵਾਈ ਫ਼ੌਜ ਦੇ ਤਿੰਨ ਜੰਗੀ ਜਹਾਜ਼ਾਂ ਨੂੰ ਤਬਾਹ ਕੀਤਾ | ਉਹ ਬੜੀ ਮੜਕ ਨਾਲ ਆਪਣੇ ਹੱਥ ਵਿਚ ਡਾਕਟਰ ਵੈਸਿਲੀ ਵੱਲੋਂ ਤੋਹਫੇ ਵਿਚ ਦਿੱਤੀ ਆਬਨੂਸ ਦੀ ਖੂਬਸੂਰਤ ਸੋਟੀ ਲੈ ਕੇ ਚਲਦਾ | ਉਸ ਦੇ ਅੰਗਹੀਣ ਹੋਣ ਦਾ ਉਦੋਂ ਤੀਕ ਕਿਸੇ ਨੂੰ ਪਤਾ ਨਾ ਲਗਦਾ ਜਦ ਤੀਕ ਉਹ ਖੁਦ ਨਾ ਦੱਸਦਾ ਜਾਂ ਫਿਰ ਕੋਈ ਰਾਤ ਨੂੰ ਸੌਣ ਲੱਗਿਆਂ ਉਸ ਨੂੰ ਆਪਣੇ ਬਣਾਉਟੀ ਪੈਰ ਸਰੀਰ ਨਾਲੋਂ ਵੱਖ ਕਰਦਿਆਂ ਨਾ ਵੇਖ ਲੈਂਦਾ | ਆਪਣੇ ਸਾਰੇ ਜੰਗੀ ਸਫਰ ਦੌਰਾਨ ਉਸ ਨੇ 86 ਜੰਗੀ ਉਡਾਣਾਂ ਭਰੀਆਂ ਅਤੇ ਗਿਆਰਾਂ ਜਰਮਨ ਜੰਗੀ ਹਵਾਈ ਜਹਾਜ਼ ਤਬਾਹ ਕੀਤੇ | 1943 ਵਿਚ ਹੀ ਰੂਸ ਸਰਕਾਰ ਵੱਲੋਂ ਉਸ ਨੂੰ 'ਸੋਵੀਅਤ ਯੂਨੀਅਨ ਦਾ ਹੀਰੋ' ਖਿਤਾਬ ਨਾਲ ਸਨਮਾਨਿਆ ਗਿਆ |
1946 ਵਿਚ ਜੰਗ ਤੋਂ ਮਗਰੋਂ ਸੇਵਾ-ਮੁਕਤ ਹੋ ਜਦ ਉਹ ਵਾਪਸ ਆਪਣੇ ਘਰ ਵਾਪਸ ਪਹੁੰਚਿਆ ਤਾਂ ਉਸ ਦੀ ਮੰਗੇਤਰ ਓਲੀਆ ਅਜੇ ਵੀ ਉਸ ਦਾ ਇੰਤਜ਼ਾਰ ਕਰ ਰਹੀ ਸੀ | ਅਲੈਕਸੇਈ ਨੂੰ ਇਹ ਜਾਣ ਕੇ ਡਾਢੀ ਹੈਰਾਨੀ ਹੋਈ ਕਿ ਓਲੀਆ ਨੂੰ ਸ਼ੁਰੂ ਤੋਂ ਹੀ ਉਸ ਦੇ ਪੈਰਾਂ ਦੇ ਕੱਟੇ ਜਾਣ ਦੀ ਖਬਰ ਮਿਲ ਗਈ ਸੀ, ਪਰ ਉਸ ਨੇ ਅਲੈਕਸੇਈ ਨਾਲ ਹੀ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆ ਸੀ | ਦੋਹਾਂ ਨੇ ਵਿਆਹ ਕਰਵਾ ਲਿਆ | ਛੇਤੀ ਹੀ ਅਲੈਕਸੇਈ ਇਕ ਖੂਬਸੂਰਤ ਬੇਟੇ ਦਾ ਪਿਉੇ ਬਣ ਗਿਆ ਅਤੇ ਆਪਣੀ ਮਾਂ, ਪਤਨੀ ਅਤੇ ਬੇਟੇ ਨਾਲ ਉਹ ਖੁਸ਼ਹਾਲ ਜ਼ਿੰਦਗੀ ਦੇ ਰਾਹ ਪੈ ਗਿਆ | ਪਚਾਸੀ ਸਾਲ ਦੀ ਲੰਮੀ ਉਮਰ ਭੋਗ ਕੇ 2001 ਵਿਚ ਦਿਲ ਦੇ ਦੌਰੇ ਨਾਲ ਉਸ ਦੀ ਮੌਤ ਹੋਈ | ਉਸ ਸਮੇਂ ਉਸ ਦੇ 85ਵੇਂ ਜਨਮ ਦਿਨ ਦਾ ਕੇਕ ਕੱਟਣ ਦੀ ਤਿਆਰੀ ਹੋ ਰਹੀ ਸੀ |
ਮਸ਼ਹੂਰ ਰੂਸੀ ਪੱਤਰਕਾਰ ਬੋਰਿਸ ਪੋਲੇਵੇਈ ਨੇ ਉਸ ਦੇ ਜੀਵਨ ਤੇ ਆਧਾਰਿਤ 'ਦ ਸਟੋਰੀ ਆਫ ਰੀਅਲ ਮੈਨ' ਨਾਂਅ ਦਾ ਇਕ ਨਾਵਲ ਲਿਖਿਆ, ਜੋ ਵਿਸ਼ਵ ਪ੍ਰਸਿੱਧ ਰਚਨਾ ਵਜੋਂ ਮਸ਼ਹੂਰ ਹੋਇਆ | ਪੰਜਾਬ ਬੁੱਕ ਸੈਂਟਰ ਵੱਲੋਂ ਇਸ ਦਾ ਪੰਜਾਬੀ ਅਨੁਵਾਦ 'ਅਸਲੀ ਆਦਮੀ ਦੀ ਕਹਾਣੀ' ਨਾਂਅ ਹੇਠ ਕੀਤਾ ਗਿਆ ਹੈ | ਰੂਸ ਵਿਚ ਇਸ ਨਾਵਲ ਤੇ ਆਧਾਰਿਤ ਇਕ ਮਸ਼ਹੂਰ ਟੀ.ਵੀ. ਸੀਰੀਅਲ ਦੀ ਵੀ ਰਚਨਾ ਵੀ ਹੋਈ | ਅਲੈਕਸੇਈ ਨੇ ਇਹ ਸਿੱਧ ਕਰ ਦਿੱਤਾ ਕਿ ਜ਼ਿੰਦਗੀ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਸਾਡੇ ਤੋਂ ਕੁਝ ਵੀ ਖੋਹ ਲੈਣ ਪਰ ਜੇਕਰ ਅਸੀਂ ਹੌਸਲੇ ਨਾਲ ਭਰੇ ਹੋਏ ਦਿ੍ੜ੍ਹ ਵਿਸ਼ਵਾਸ਼ੀ ਹਾਂ ਤਾਂ ਕੋਈ ਵੀ ਸਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦਾ | ਅਲੈਕਸੇਈ ਦਾ ਬਹਾਦਰ ਅਤੇ ਜਾਂਬਾਜ਼ ਢੰਗ ਦਾ ਜੀਵਨ ਸਦਾ ਹੀ ਉਨ੍ਹਾਂ ਲੋਕਾਂ ਦਾ ਰਾਹ ਰੁਸ਼ਨਾਉਂਦਾ ਰਹੇਗਾ ਜੋ ਜੀਵਨ ਵਿਚ ਕਿਸੇ ਕਮੀ ਜਾਂ ਥੁੜ ਕਾਰਨ ਆਪਣੇ ਸੁਪਨੇ ਪੂਰੇ ਨਾ ਹੋ ਸਕਣ ਦੇ ਭੈ ਤੋਂ ਗ੍ਰਸੇ ਹੋਏ ਅੱਗੇ ਵਧਣ ਤੋਂ ਡਰਦੇ ਹਨ | (ਸਮਾਪਤ)
-ਵਾਰਸਾ, ਪੋਲੈਂਡ
ਮੋਬਾਈਲ : 0048-516732105
yadsatkoha0yahoo.com


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ
ਛੁੱਟੀਆਂ

ਕਦੇ-ਕਦੇ ਪਿੰ੍ਰਸੀਪਲ ਦੀ ਖੁਸ਼ਾਮਦ ਜਾਂ ਮਿੰਨਤ ਤਰਲਾ ਕਰਨ ਨਾਲ ਜੇਕਰ ਦੋ-ਢਾਈ ਘੰਟੇ ਦੀ 'ਛੁੱਟੀ' ਲੱਗ ਜਾਣ ਤੋਂ ਬਚਾਅ ਹੋ ਜਾਂਦਾ ਸੀ ਤਾਂ ਮੈਡਮ ਸੁਨੀਤਾ ਇਸ ਨੂੰ ਉੱਕਾ ਹੀ ਮਾੜਾ ਨਹੀਂ ਸੀ ਸਮਝਦੀ | ਤਿੰਨ ਸੌ ਪੈਂਹਠ ਦਿਨਾਂ ਦਾ ਲੰਮਾ ਸਾਲ ਤੇ ਅਚਨਚੇਤੀ ਛੁੱਟੀਆਂ ...

ਪੂਰੀ ਖ਼ਬਰ »

ਲਘੂ ਕਹਾਣੀ ਕਲੇਸ਼

ਸ਼ਾਮ ਪਈ 80 ਕੁ ਸਾਲ ਨੂੰ ਅੱਪੜ ਚੁੱਕੇ ਨੰਬਰਦਾਰ ਨੇ ਲੰਮਾ ਹਓਕਾ ਲਿਆ ਤੇ ਬੋਲਿਆ, 'ਅੱਛਾ ਬਈ, ਰੱਬਾ ਮਰਜ਼ੀ ਆ ਤੇਰੀ ਜੋ ਕੁਝ ਹੋਈ ਜਾ ਰਿਹਾ ਹੈ |' ਲਾਗੇ ਬੈਠੀ ਨੰਬਰਦਾਰਨੀ ਨੇ ਝੱਟ ਮੰਜੀ ਖਿੱਚੀ ਤੇ ਨੰਬਰਦਾਰ ਕੋਲ ਜਾ ਕੇ ਬੋਲੀ, 'ਕੀ ਹੋਇਆ ਤੁਹਾਨੂੰ, ਅੱਜ ਬੜੇ ...

ਪੂਰੀ ਖ਼ਬਰ »

ਗ਼ਜ਼ਲ

• ਕੁਲਵੰਤ ਜ਼ੀਰਾ • ਦੁਸ਼ਮਣ ਜਾਂ ਹਮਦਰਦ ਹੈ ਮੇਰਾ ਉਸ ਦੀ ਰਮਜ਼ ਨਾ ਜਾਣੀ | ਮੇਰੇ ਸੀਨੇ ਅੱਗ ਧੁਖਾ ਕੇ ਮੁੜ ਮੁੜ ਪੁੱਛੇ ਪਾਣੀ | ਕਿੰਨਾ ਤੀਬਰ ਵੇਗ ਸੀ ਉਸ ਦੇ ਅੰਦਰਲੀ ਪੀੜਾ ਦਾ, ਹਾਸੇ ਹੇਠ ਉਜਾਗਰ ਹੋਈ ਜਬਰਨ ਦਰਦ ਕਹਾਣੀ | ਖ੍ਹੌਰੂ ਪਾਈ ਰੱਖਦੇ ਨੇ ਹੁਣ ਮਨ ਵਿਚ ...

ਪੂਰੀ ਖ਼ਬਰ »

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-70

ਜੰਪਿੰਗ ਜੈਕ ਜਤਿੰਦਰ

ਇਥੋਂ ਹੀ ਜਤਿੰਦਰ ਦੇ ਦੱਖਣ-ਭਾਰਤੀ ਨਿਰਮਾਤਾਵਾਂ-ਨਿਰਦੇਸ਼ਕਾਂ ਨਾਲ ਗੂੜ੍ਹੇ ਸਬੰਧ ਹੋਣ ਦਾ ਆਧਾਰ ਬੱਝਦਾ ਹੈ | ਜਤਿੰਦਰ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਦੱਖਣ ਭਾਰਤੀ ਫ਼ਿਲਮਾਂ ਦਾ ਹੀ ਰੀ-ਮੇਕ ਸਨ | ਰਾਮਾ ਰਾਓ, ਕੇ. ਬੱਪਈਆ, ਕੇ. ਰਘੂਵੇਂਦਰ ਰਾਓ ਅਤੇ ਰਮੰਨਾ ਆਦਿ ...

ਪੂਰੀ ਖ਼ਬਰ »

ਅਨੋਖੇ ਤੇ ਹੈਰਾਨੀਜਨਕ ਪ੍ਰਸੰਗ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸਰਕਸ ਦੇ ਟਿਕਟ ਉਨ੍ਹਾਂ 26 ਸਾਲ ਮਗਰੋਂ ਵਰਤੇ ਇਹ ਉਨ੍ਹਾਂ ਦਿਨਾਂ ਦੀ ਘਟਨਾ ਹੈ, ਜਦੋਂ ਦੂਜਾ ਵਿਸ਼ਵ ਮਹਾਂਯੁੱਧ ਜ਼ੋਰਾਂ 'ਤੇ ਸੀ | ਐਮਸਟਰਡਮ 'ਚ 1944 'ਚ ਮਿਸਟਰ ਤੇ ਮਿਸਿਜ਼ ਵੇਲਸ ਨੇ ਤਮਾਸ਼ਾ ਦੇਖਣ ਲਈ ਸਰਕਸ ਦੇ ਦੋ ਟਿਕਟ ਖਰੀਦੇ, ਪਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX