ਤਾਜਾ ਖ਼ਬਰਾਂ


ਬੱਸ ਮੈਨੇਜਰ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਾਂਝੀ ਐਕਸ਼ਨ ਕਮੇਟੀ ਵਲੋਂ ਮੁਜ਼ਾਹਰਾ
. . .  21 minutes ago
ਸ੍ਰੀ ਮੁਕਤਸਰ ਸਾਹਿਬ, 19 ਦਸੰਬਰ (ਰਣਜੀਤ ਸਿੰਘ ਢਿੱਲੋਂ)- ਚੰਡੀਗੜ੍ਹ ਨੂੰ ਜਾਂਦੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਦੀ ਵਾਲਵੋ ਬੱਸ ਨੂੰ ਰੋਕਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਰੋਡਵੇਜ਼ ਕਾਮਿਆਂ ਅਤੇ ਆਰਬਿਟ ਬੱਸ ਦੇ ਮੈਨੇਜਰ ਵਿਚਕਾਰ ਤਖ਼ਲਕਲਾਮੀ ਹੋਈ। ....
ਪੰਚਾਇਤੀ ਚੋਣਾਂ 'ਚ ਵਰਤੀ ਜਾਣ ਵਾਲੀ 200 ਪੇਟੀ ਨਜਾਇਜ਼ ਸ਼ਰਾਬ ਬਰਾਮਦ
. . .  25 minutes ago
ਟਾਂਡਾ ਉੜਮੁੜ, 19 ਦਸੰਬਰ (ਦੀਪਕ ਬਹਿਲ)- ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਵੋਟਰਾਂ ਨੂੰ ਕਥਿਤ ਤੌਰ 'ਤੇ ਜਾਅਲੀ ਸ਼ਰਾਬ ਤਿਆਰ ਕਰ ਕੇ ਠੇਕਿਆਂ 'ਚ ਸਪਲਾਈ ਕਰਨ ਦੇ ਮੰਤਵ ਨਾਲ ਵਰਤੀ ਜਾਣ ਵਾਲੀ ਸ਼ਰਾਬ ਦੀ ਇਕ ਵੱਡੀ ਖੇਪ ਜਿਸ 'ਚ .....
ਬਰਗਾੜੀ ਮੋਰਚੇ ਦੀ ਸਮਾਪਤੀ ਦੇ ਐਲਾਨ 'ਤੇ ਭਾਈ ਹਵਾਰਾ ਨੇ ਲਿਖਿਆ ਪੱਤਰ
. . .  30 minutes ago
ਚੰਡੀਗੜ੍ਹ, 19 ਦਸੰਬਰ (ਅਜਾਇਬ ਸਿੰਘ ਔਜਲਾ)- ਤਿਹਾੜ ਜੇਲ੍ਹ ਦਿੱਲੀ 'ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ ਪੱਤਰ ਅੱਜ ਚੰਡੀਗੜ੍ਹ 'ਚ ਐਡਵੋਕੇਟ ਅਮਰ ਸਿੰਘ ਚਾਹਲ ਵੱਲੋਂ ਪੱਤਰਕਾਰਾਂ ਨੂੰ ਸੌਂਪਿਆ ਗਿਆ। ਇਸ 'ਚ ਭਾਈ ਜਗਤਾਰ ਸਿੰਘ ਹਵਾਰਾ ਨੇ ਲਿਖਿਆ .....
'84 ਸਿੱਖ ਕਤਲੇਆਮ : ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਜਾਵੇਗਾ ਸਨਮਾਨਿਤ- ਲੌਂਗੋਵਾਲ
. . .  44 minutes ago
ਚੰਡੀਗੜ੍ਹ, 19 ਦਸੰਬਰ (ਵਿਕਰਮਜੀਤ ਸਿੰਘ ਮਾਨ)- 1984 ਦੇ ਸਿੱਖ ਕਤਲੇਆਮ ਮਾਮਲੇ 'ਚ 34 ਸਾਲ ਗਵਾਹ ਬਣੇ ਰਹੇ ਗਵਾਹਾਂ, ਵਕੀਲਾਂ ਅਤੇ ਇਸ ਕੇਸ 'ਚ ਮੌਜੂਦ ਲੋਕਾਂ ਅਤੇ ਐਚ.ਐਸ. ਫੂਲਕਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ 26 ਦਸੰਬਰ ਨੂੰ ਅਕਾਲ ਤਖਤ 'ਚ ਸਨਮਾਨਿਤ .....
ਐਮਾਜ਼ੋਨ ਨੇ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਦੀ ਕੀਤੀ ਬੇਅਦਬੀ, ਐਸ.ਜੀ.ਪੀ.ਸੀ. ਨੇ ਭੇਜਿਆ ਨੋਟਿਸ
. . .  50 minutes ago
ਜਲੰਧਰ, 19 ਦਸੰਬਰ -ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਨ ਲਾਈਨ ਚੀਜ਼ਾਂ-ਵਸਤਾਂ ਵੇਚਣ ਵਾਲੀ ਕੰਪਨੀ ਐਮਾਜ਼ੋਨ ਡਾਟ ਕਾਮ ਨੂੰ ਨੋਟਿਸ ਭੇਜਿਆ ਗਿਆ.....
ਇਸਰੋ ਨੇ ਸ੍ਰੀਹਰੀਕੋਟਾ ਤੋਂ ਜੀ.ਸੈਟ-7ਏ ਨੂੰ ਕੀਤਾ ਲਾਂਚ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ 'ਚ ਇਸਰੋ (ਭਾਰਤੀ ਪੁਲਾੜ ਖੋਜ ਸੰਸਥਾ) ਨੇ ਜੀ.ਸੈਟ-7ਏ ਨੂੰ ਲਾਂਚ ਕਰ ਦਿੱਤਾ ਹੈ। ਜੀ.ਸੈਟ-7ਏ ਇਕ ਭੂਗੋਲਿਕ ਉਪਗ੍ਰਹਿ ਹੈ ਜੋ ਭਾਰਤ ਦੀ ਸੰਚਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ.....
ਲੋਕ ਸਭਾ 'ਚ ਪਾਸ ਹੋਇਆ ਸਰੋਗੇਸੀ ਬਿਲ
. . .  about 1 hour ago
ਬਠਿੰਡਾ ਫ਼ੈਕਟਰੀ ਧਮਾਕਾ: ਸੂਬਾ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਅਤੇ ਜ਼ਖਮੀ ਵਿਅਕਤੀ ਨੂੰ ਮੁਆਵਜ਼ਾ ਦੇਣ ਦਾ ਐਲਾਨ
. . .  about 1 hour ago
ਬਠਿੰਡਾ, 19 ਦਸੰਬਰ (ਵਿਕਰਮ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਹੋਏ ਧਮਾਕੇ 'ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 3 ਲੱਖ ਅਤੇ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ 50 ....
ਪੰਜਾਬ ਸਰਕਾਰ ਵੱਲੋਂ ਨਵੇਂ ਵਰ੍ਹੇ ਦੇ ਸਬੰਧ 'ਚ ਸਰਕਾਰੀ ਛੁੱਟੀਆਂ ਦਾ ਐਲਾਨ
. . .  about 1 hour ago
ਚੰਡੀਗੜ੍ਹ, 19 ਦਸੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਸਰਕਾਰ ਵੱਲੋਂ ਅੱਜ ਆਗਾਮੀ ਨਵੇਂ ਵਰ੍ਹੇ ਦੇ ਸਬੰਧ 'ਚ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ।ਸਰਕਾਰ ਵੱਲੋਂ ਇਸ ਬਾਰੇ ਬਕਾਇਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ
ਰਾਫੇਲ 'ਤੇ ਮੁਆਫ਼ੀ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਭਾਜਪਾ ਦਾ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 19 ਦਸੰਬਰ (ਰੁਪੇਸ਼)- ਰਾਫੇਲ ਮੁੱਦੇ 'ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਕਾਂਗਰਸ ਪਾਰਟੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸ ਪਾਰਟੀ ਨੂੰ ਇਕ ਝੂਠੀ ਪਾਰਟੀ ਕਰਾਰ ਦੇ ਹੋਏ ਭਾਜਪਾ ਵਰਕਰਾਂ .....
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਮਿਸ਼ੇਲ ਨੂੰ 28 ਦਸੰਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 19 ਦਸੰਬਰ- ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਨੂੰ ਦਿੱਲੀ ਦੀ ਅਦਾਲਤ ਨੇ 28 ਦਸੰਬਰ ਤੱਕ ਦੇ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ....
ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਦੇ ਜੇ.ਈ. ਨੂੰ ਰੰਗੇ ਹੱਥੀਂ ਕੀਤਾ ਕਾਬੂ
. . .  about 2 hours ago
ਢਿਲਵਾਂ, 19 ਦਸੰਬਰ (ਸੁਖੀਜਾ, ਪਲਵਿੰਦਰ ਪ੍ਰਵੀਨ)- ਵੀ.ਡੀ.ਪੀ.ਓ. ਦਫ਼ਤਰ ਢਿਲਵਾਂ 'ਚ ਵਿਜੀਲੈਂਸ ਵਿਭਾਗ ਵੱਲੋਂ ਜੇ.ਈ. ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਜੇ.ਈ. ਦੀ ਪਹਿਚਾਣ ਮੋਹਨ ਲਾਲ ਵਜੋਂ ਹੋਈ ਹੈ। ਇਸ ਮੌਕੇ ਡੀ.ਐਸ.ਪੀ. ਵਿਜੀਲੈਂਸ ....
ਟੁਆਇਲਟ ਸੀਟ 'ਤੇ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ, ਸੰਗਤਾਂ 'ਚ ਭਾਰੀ ਰੋਸ
. . .  about 2 hours ago
ਜਲੰਧਰ, 19 ਦਸੰਬਰ - ਦੁਨੀਆ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਰੂਹਾਨੀਅਤ ਦਾ ਕੇਂਦਰ ਮੰਨਣ ਵਾਲੇ ਸਮੂਹ ਲੋਕਾਂ ਨੂੰ ਇਹ ਜਾਣ ਕੇ ਦੁੱਖ ਹੋਵੇਗਾ ਕਿ ਆਨ ਲਾਈਨ ਚੀਜ਼ਾਂ-ਵਸਤਾਂ ਵੇਚਣ ਵਾਲੀ ਕੰਪਨੀ ਐਮਾਜ਼ੋਨ ਡਾਟ ਕਾਮ ਵਲੋਂ ਭਾਰਤ ਵਿਚ ਅਜਿਹੀਆਂ ਟੁਆਇਲਟ ਸੀਟਾਂ ਵੇਚਣ...
ਸਕੂਲ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ, ਦੋ ਅਧਿਆਪਕ ਜ਼ਖਮੀ
. . .  about 2 hours ago
ਕੋਲਕਾਤਾ, 19 ਦਸੰਬਰ- ਪੱਛਮੀ ਬੰਗਾਲ ਦੇ ਕੂਚ ਬਿਹਾਰ 'ਚ ਸਥਿਤ ਇਕ ਪ੍ਰਾਈਵੇਟ ਸਕੂਲ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਬਾਰੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਇਸ ਘਟਨਾ 'ਚ ਦੋ ਅਧਿਆਪਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ.....
ਬਠਿੰਡਾ-ਕੋਟਕਪੂਰਾ ਰੋਡ 'ਤੇ ਲੋਕਾਂ ਵੱਲੋਂ ਧਰਨਾ ਲਗਾ ਕੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ
. . .  about 3 hours ago
ਜੈਤੋ, 19 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਢੈਪਈ ਦੇ ਲੋਕਾਂ ਨੇ ਬਠਿੰਡਾ-ਕੋਟਕਪੂਰਾ ਰੋਡ 'ਤੇ ਸਥਿਤ ਦਾਣਾ ਮੰਡੀ ਦੇ ਸਾਹਮਣੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ.....
ਰਾਫੇਲ ਡੀਲ 'ਚ ਹੋਣ ਜਾ ਰਿਹੈ ਮਹਾਂ ਘੋਟਾਲਾ- ਨਰੇਸ਼ ਯਾਦਵ
. . .  about 3 hours ago
ਬੌਬੇ ਹਾਈਕੋਰਟ ਨੇ ਮਰਾਠਾ ਰਾਖਵਾਂਕਰਨ ਮਾਮਲੇ ਨੂੰ 23 ਜਨਵਰੀ ਤੱਕ ਕੀਤਾ ਮੁਲਤਵੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ: ਕਾਗ਼ਜ਼ ਦਾਖਲ ਕਰਨ ਦੇ ਆਖ਼ਰੀ ਦਿਨ ਚਾਹਵਾਨ ਉਮੀਦਵਾਰਾਂ ਦੇ ਲੱਗੇ ਮੇਲੇ
. . .  about 4 hours ago
ਗ੍ਰਾਮੀਣ ਡਾਕ ਸੇਵਕਾਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਪਿੰਡਾਂ 'ਚ ਡਾਕ ਸੇਵਾਵਾਂ ਹੋਈਆਂ ਪ੍ਰਭਾਵਿਤ
. . .  about 4 hours ago
'84 ਸਿੱਖ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਦੀ ਪਟੀਸ਼ਨ 'ਤੇ 29 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਫੱਗਣ ਸੰਮਤ 547
ਵਿਚਾਰ ਪ੍ਰਵਾਹ: ਆਦਰਸ਼ਾਂ ਅਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਕਾਯਮਾਬੀ ਹਾਸਲ ਨਹੀਂ ਹੁੰਦੀ ਹੈ। -ਜਵਾਹਰ ਲਾਲ ਨਹਿਰੂ

ਦਿਲਚਸਪੀਆਂ

ਵੈਲੇਨਟਾਈਨ ਡੇਅ 'ਤੇ ਵਿਸ਼ੇਸ਼

ਡਿਜੀਟਲ ਮੁਹੱਬਤ

ਨਵੀਨਤਮ ਤਕਨਾਲੋਜੀ ਦੇ ਆਉਣ ਨਾਲ ਹੁਣ ਡਿਜੀਟਲ “ਯੁੱਗ ਆ ਗਿਆ ਹੈ | ਜ਼ਿਆਦਾਤਰ ਪ੍ਰੇਮੀ ਵੀ ਹੁਣ ਇਸ ਤਕਨਾਲੋਜੀ ਦੁਆਰਾ ਮੁਹੱਬਤ ਕਰ ਰਹੇ ਹਨ | ਇਸ ਕਰਕੇ ਅਸੀਂ ਇਸ ਮੁਹੱਬਤ ਨੂੰ 'ਡਿਜੀਟਲ ਮੁਹੱਬਤ' ਤੇ ਇਹ ਮੁਹੱਬਤ ਕਰਨ ਵਾਲੇ ਪ੍ਰੇਮੀਆਂ ਨੂੰ 'ਡਿਜੀਟਲ ਪ੍ਰੇਮੀਆਂ' ਦਾ ...

ਪੂਰੀ ਖ਼ਬਰ »

ਕਹਾਣੀ--

ਧਰਮ ਦੀ ਧੀ

ਕੁਲਦੀਪ ਯਾਰ ਹੁਣ ਤਾਂ ਤੂੰ ਵੀ ਕਾਰ ਲੈ ਸਕਦਾ ਏਾ, ਚਲਾਉਣ ਦੀ ਜਾਚ ਤਾਂ ਮੈਂ ਤੈਨੂੰ ਸਿਖਾ ਹੀ ਦਿੱਤੀ ਹੈ | ਤੇਰੇ ਪਿਤਾ ਜੀ ਅਤੇ ਮਾਤਾ ਜੀ ਦੋਵੇਂ ਇਕੱਠੇ ਪਿੰ੍ਰਸੀਪਲ ਸੇਵਾਮੁਕਤ ਹੋਏ ਹਨ ਅਤੇ ਤੂੰ ਵੀ ਤਾਂ ਪੁਲਿਸ ਇੰਸਪੈਕਟਰ ਹੈਂ ਤੇ ਤੇਰਾ ਭਰਾ ਵੀ ਤਹਿਸੀਲਦਾਰ ਹੈ ...

ਪੂਰੀ ਖ਼ਬਰ »

ਯਾਦਾਂ ਦੀ ਮਹਿਕ

ਨੌਜਵਾਨਾਂ 'ਚ ਚੜ੍ਹਦੀ ਉਮਰੇ ਵੱਖ-ਵੱਖ ਸ਼ੌਕ ਪਣਪਦੇ ਨੇ | ਅਸੀਂ ਜਦੋਂ ਚੜ੍ਹਦੀ ਜਵਾਨੀ ਦੀ ਰੁੱਤ 'ਚੋਂ ਲੰਘੇ ਸਾਂ ਤਾਂ ਸ਼ਾਮ ਨੂੰ ਖਾਸ ਕਰਕੇ ਖਿੱਦੋ ਖੂੰਡੀ ਖੇਡਣ ਦੀ ਤਾਂਘ ਸਾਨੂੰ ਸਵੇਰ ਤੋਂ ਹੀ ਸਤਾਉਣ ਲੱਗ ਪੈਂਦੀ ਸੀ | ਸਕੂਲੋਂ ਛੁੱਟੀ ਹੁੰਦਿਆਂ ਹੀ ਸਕੂਲ ਤੇ ਘਰ ...

ਪੂਰੀ ਖ਼ਬਰ »

ਦਰਦ

'ਬਾਬੂ ਜੀ, ਮੈਂ ਇਹ ਪੈਂਟ-ਕੋਟ ਕਿਸੇ ਮੰਗਣ ਵਾਲੇ ਨੂੰ ਦੇ ਦਵਾਂ?', ਘਰ ਦੀ ਨੌਕਰਾਣੀ ਰੰਬਾ ਨੇ ਮੈਨੂੰ ਸੋਚਾਂ 'ਚ ਪਏ ਨੂੰ ਹਲੂਣਦਿਆਂ ਕਿਹਾ | ਮੈਂ ਜਿਵੇਂ ਹੀ ਪੈਂਟ-ਕੋਟ ਨੂੰ ਦੇਖਿਆ, ਮੇਰਾ ਕਲੇਜਾ ਮੂੰਹ ਨੂੰ ਆ ਗਿਆ | ਮੈਂ ਉਸ ਨੂੰ ਘੂਰਦੇ ਹੋਏ ਕੰਬਦੀ ਆਵਾਜ਼ 'ਚ ਕਿਹਾ, ...

ਪੂਰੀ ਖ਼ਬਰ »

ਮਿੰਨੀ ਕਹਾਣੀਆਂ

ਸਿਰ
ਮੈਂ ਆਪਣੇ ਦੋਸਤ ਨੂੰ ਮਿਲਣ ਗਿਆ | ਸਾਰਾ ਪਰਿਵਾਰ ਗ਼ਮ ਵਿਚ ਡੁੱਬਿਆ ਹੋਇਆ ਸੀ | ਇੰਜ ਲਗਦਾ ਸੀ ਜਿਵੇਂ ਕਿਸੇ ਨਜ਼ਦੀਕੀ ਦੀ ਮੌਤ ਹੋ ਗਈ ਹੋਵੇ |
'ਸੁੱਖ ਤਾਂ ਹੈ, ਕਰਤਾਰ ਸਿਹਾਂ?'
'ਨਹੀਂ, ਸੁੱਖ ਨਹੀਂ ਯਾਰ |'
'ਕੀ ਹੋ ਗਿਆ?'
'ਕਾਲਾ ਮਰ ਗਿਆ |'
'ਕੀ ਬਕਵਾਸ ਮਾਰੀ ਜਾਨੈਂ ਯਾਰ, ਕਾਲਾ ਤਾਂ ਮੋਟਰਸਾਈਕਲ 'ਤੇ ਜਾਂਦਾ ਮੈਨੂੰ ਹੁਣ ਮਿਲਿਆ |'
'ਤੈਨੂੰ ਉਹਦਾ ਮੋਟਰ ਸਾਈਕਲ ਤਾਂ ਦਿਖ ਗਿਆ, ਸਿਰ ਨੀ ਦਿਖਿਆ? ਜਿਸ ਸਿੱਖ ਦੇ ਬੱਚੇ ਨੇ ਕੇਸ ਹੀ ਕਟਾ ਲਏ, ਫੇਰ ਬਚਿਆ ਕੀ?'

-ਰਘਬੀਰ ਸਿੰਘ ਮਹਿਮੀ
ਮੋਬਾਈਲ : 96460-24321.

ਕਵਿਤਾ ਸਿਸਕ ਪਈ
'ਤੂੰ ਸਾਡੇ ਵਿਹੜੇ ਆਵੀਂ ਕਵਿਤਾ ! ਅਸੀਂ ਤੇਰੇ ਸਰੂਪ ਬਾਰੇ ਕਈ ਗੱਲ ਕਰਨੀ ਚਾਹੁੰਦੇ ਹਾਂ... |'
ਕਵਿਤਾ ਉਨ੍ਹਾਂ ਦਾ ਸੱਦਾ ਕਬੂਲ ਕਰਕੇ ਉਨ੍ਹਾਂ ਦੇ ਵਿਹੜੇ ਗਈ | ਰਾਤ ਨੂੰ ਗੋਸ਼ਟੀ ਹੋਈ | ਸ਼ਰਾਬ ਦਾ ਦੌਰ ਵੀ ਚੱਲਿਆ... ਤੇ ਕਵਿਤਾ ਨੂੰ ਆਪਣੇ ਹੀ ਹਾਲ 'ਤੇੇ ਛੱਡ ਕੇ ਆਪ ਉਹ ਸ਼ਰਾਬ ਪੀਂਦੇ ਰਹੇ |
ਸ਼ਰਾਬ ਨੇ ਰੰਗ ਫੜਿਆ |
'ਤੂੰ ਸਾਲਾ ਵੱਡਾ ਕਵੀ... |'
'ਤੈਨੂੰ.... ਪਤਾ ਕਵਿਤਾ ਕੀ ਸ਼ੈਅ ਹੈ?'
ਕਵਿਤਾ ਇਕ ਖੂੰਜੇ ਲੱਗੀ, ਆਪਣੀ ਹੋ ਰਹੀ ਨਿਰਾਦਰੀ ਚੁੱਪ-ਚਾਪ ਜ਼ਰਦੀ ਰਹੀ, ਬੇਬੱਸ ਡਰਦੀ ਰਹੀ ਅਤੇ ਬੱਸ ਸਿਸਕਦੀ ਹੀ ਰਹੀ... |
'ਕੋਈ ਕਵਿਤਾ ਬਾਰੇੇ ਵੀ ਗੱਲ ਛੇੜੋ...', ਇਕ ਸਿਆਣੇ ਦੀ ਸਲਾਹ ਸੀ |
'ਕੋਈ ਨਹੀਂ, ਸਾਡੇ ਕੋਲ ਇਕ 'ਨਾਮਾਨਿਗਾਰ' ਜੋ ਬੈੈਠਾ, ਇਹਨੇ ਆਪੇ ਖਬਰ ਛਪਵਾ ਦੇਣੀ ਹੈ ਕਵਿਤਾ ਗੋਸ਼ਟੀ ਦੀ ਅਖਬਾਰਾਂ ਵਿਚ | ਕਵਿਤਾ ਬਾਰੇ ਹੋਰ ਖਾਸ ਗੱਲ ਦੀ ਕੀ ਲੋੜ....?'
ਦੇਰ ਰਾਤ ਤਾਈਾ ਸ਼ਰਾਬ ਦਾ ਦੌਰ ਅਤੇ 'ਮਾਂ ਦੀ-ਭੈਣ ਦੀ ਗਾਲ੍ਹ' ਚਲਦੀ ਰਹੀ | ਕੁਝ ਦਿਨਾਂ ਬਾਅਦ ਇਸ ਹੋਈ ਗੋਸ਼ਟੀ ਦੀ ਅਹਿਮ ਰਿਪੋਰਟ ਛਪੀ ਸੀ 'ਕਵਿਤਾ ਸਾਹਿਤ ਦੀ ਅਨਮੋਲ ਵਿਧਾ ਹੈ, ਇਸ ਉੱਪਰ ਅਜਿਹੀਆਂ ਹੋਰ ਵੀ ਗੋਸ਼ਟੀਆਂ ਦੀ ਲੜੀ ਤੋਰੀ ਜਾਵੇਗੀ |'
ਇਹ ਪੜ੍ਹ ਕੇ ਕਵਿਤਾ ਤਾਂ ਇਕ ਵਾਰ ਫਿਰ ਜਾਰ-ਜਾਰ ਰੋ ਰਹੀ ਸੀ |

-ਸ਼ੇਲਿੰਦਰਜੀਤ ਸਿੰਘ ਰਾਜਨ
ਮੋਬਾਈਲ : 98157-69164,

ਮੰਦਿਰ
ਪ੍ਰੀਤ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਵਿਚ ਸਵੇਰੇ-ਸਵੇਰੇ ਜਦੋਂ ਪੁੱਜੀ ਤਾਂ ਉਸ ਨੇ ਦੇਖਿਆ ਕਿ ਇਕ ਵਿਦਿਆਰਥਣ ਸਵੇਰੇ-ਸਵੇਰੇ ਸਕੂਲ ਦੇ ਵਿਹੜੇ ਵਿਚ ਝਾੜੂ ਫੇਰ ਰਹੀ ਸੀ |
ਦੋ-ਤਿੰਨ ਦਿਨਾਂ ਤੋਂ ਪ੍ਰੀਤ ਨੇ ਦੇਖਿਆ ਕਿ ਇਹ ਵਿਦਿਆਰਥਣ ਰੋਜ਼ ਝਾੜੂ ਫੇਰਦੀ ਹੈ ਤਾਂ ਇਕ ਦਿਨ ਪ੍ਰੀਤ ਨੇ ਬਹੁਤ ਹੀ ਪਿਆਰ ਨਾਲ ਪੁੱਛਿਆ ਕਿ ਤੂੰ ਇਕੱਲੀ ਹੀ ਰੋਜ਼ ਝਾੜੂ ਫੇਰਦੀ ਹੈਂ ਕਿ ਤੈਨੂੰ ਕੋਈ ਕਹਿੰਦਾ ਹੈ ਕਿ ਤੂੰ ਝਾੜੂ ਫੇਰ? ਤਾਂ ਉਹ ਬਹੁਤ ਹੀ ਭੋਲੇ ਮਨ ਵਿਚ ਜਵਾਬ ਦੇਣ ਲੱਗੀ ਕਿ, 'ਮੈਡਮ ਜੀ, ਮੈਂ ਸਕੂਲ ਨੂੰ ਨਹੀਂ, ਮੰਦਿਰ ਨੂੰ ਸਾਫ਼ ਕਰਦੀ ਹਾਂ | ਸਵੱਛ ਭਾਰਤ ਮੁਹਿੰਮ ਅਧੀਨ ਜਿਸ ਦਿਨ ਅਸੀਂ ਸਾਰਿਆਂ ਨੇ ਸਹੁੰ ਚੁੱਕੀ ਸੀ, ਉਸ ਦਿਨ ਹੀ ਮੈਂ ਆਪਣੇ ਮਨ ਵਿਚ ਪ੍ਰਣ ਕਰ ਲਿਆ ਸੀ ਕਿ ਮੈਂ ਆਪਣੇ ਸਕੂਲ ਨੂੰ ਸਾਫ਼ ਰੱਖਾਂਗੀ, ਸੋ ਮੈਂ ਆਪਣੇ ਸਕੂਲ ਨੂੰ ਸਕੂਲ ਸਮਝ ਕੇ ਨਹੀਂ ਸਗੋਂ ਮੰਦਿਰ ਸਮਝ ਕੇ ਸਾਫ਼ ਕਰਦੀ ਹਾਂ |' ਪ੍ਰੀਤ ਮਨ ਹੀ ਮਨ ਵਿਚ ਸੋਚ ਰਹੀ ਸੀ ਕਿ, 'ਕਾਸ਼! ਇਹ ਮੰਦਿਰ ਦੀ ਸੋਚ ਉਨ੍ਹਾਂ ਵਿਦਿਆਰਥੀਆਂ ਵਿਚ ਵੀ ਆਵੇ ਜਾਵੇ ਜੋ ਕੰਮ ਨੂੰ ਬੋਝ ਸਮਝ ਕੇ ਕੱਲ੍ਹ ਦੇ ਜ਼ਿੰਮੇਵਾਰ ਨਾਗਰਿਕ ਬਣਨ ਤੋਂ ਭੱਜ ਰਹੇ ਹਨ |'

-ਵਰਿੰਦਰਪ੍ਰੀਤ ਕੌਰ ਸੰਧੂ
ਮੋਬਾਈਲ : 94635-21693.
varindersandhu720gmail.com


ਖ਼ਬਰ ਸ਼ੇਅਰ ਕਰੋ

ਕਾਵਿ-ਵਿਅੰਗ

ਬਹਿੱਸ਼ਤ • ਨਵਰਾਹੀ ਘੁਗਿਆਣਵੀ r ਮੇਰੇ ਪਿੰਡ ਦੇ ਲਾਗਿਉਂ ਨਹਿਰ ਲੰਘੀ, ਲੋਕਾਂ ਸੋਚਿਆ, ਨਵੀਂ ਬਹਾਰ ਆਈ | ਸੜਕ ਆਈ ਤਾਂ ਇਹ ਮਹਿਸੂਸ ਹੋਇਆ, ਆਉਣ-ਜਾਣ ਦੇ ਵਿਚ ਰਫ਼ਤਾਰ ਆਈ | ਬਿਜਲੀ ਆਉਣ ਦੇ ਨਾਲ ਬਹਿੱਸ਼ਤ ਬਣਿਆ, ਵਧੀ ਉਪਜ ਤੇ ਜੀਣ ਦੀ ਸਾਰ ਆਈ | ਖੁੱਲ੍ਹ ਗਏ ਸਕੂਲ, ...

ਪੂਰੀ ਖ਼ਬਰ »

ਵਿਅੰਗ-- ਲੋਕ ਲਹਿਰ

ਮਈ ਦਾ ਮਹੀਨਾ ਸੀ | ਗਰਮੀ ਦਾ ਪ੍ਰਕੋਪ ਸਿਖਰਾਂ 'ਤੇ ਸੀ | ਮਾਸਟਰ ਜਸਕਰਨ ਸਿੰਘ ਨੇ ਨੌਵੀਂ ਜਮਾਤ ਦੇ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਇਕ-ਇਕ ਬੂਟਾ ਲਗਾਉਣ ਤੇ ਸੰਭਾਲਣ ਦਾ ਦਿੱਤਾ | ਨਵਜੋਤ ਨੇ ਮਾਸਟਰ ਜੀ ਤੋਂ ਪੁੱਛਿਆ, 'ਇਹ ਵੀ ਕੋਈ ਕੰਮ ਹੋਇਐ?' ਮਾਸਟਰ ਜੀ ਨੇ ਕਿਹਾ, 'ਨਹੀਂ ...

ਪੂਰੀ ਖ਼ਬਰ »

ਅਜਨਬੀ

ਚਾਰ ਕੁ ਮਹੀਨੇ ਪਹਿਲਾਂ ਦੀ ਗੱਲ ਐ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਸੀ ਇਕ ਸ੍ਰੀਮਾਨ ਜੀ ਨੂੰ ਉਹ ਆਪਣਾ ਸੇਵਾ ਕਾਲ ਪੂਰਾ ਕਰਕੇ ਜਾ ਰਹੇ ਸਨ | ਮੇਰੀ ਕਦੇ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ ਉਨ੍ਹਾਂ ਨਾਲ, ਬਸ ਸਤਿ ਸ੍ਰੀ ਅਕਾਲ ਤੱਕ ਸੀ | ਜਿਸ ਦਿਨ ਪਾਰਟੀ ਸੀ ਉਨ੍ਹਾਂ ਦੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX