ਤਾਜਾ ਖ਼ਬਰਾਂ


ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੇ ਨਿਹੰਗ ਜਥੇਬੰਦੀਆਂ ਵੱਲੋਂ ਭਲਕੇ ਕੱਢਿਆ ਜਾਵੇਗਾ ਮਹੱਲਾ
. . .  13 minutes ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਜੇ.ਐਸ. ਨਿੱਕੂਵਾਲ) - ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲਾ ਮਹੱਲਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਭਲਕੇ 22 ਮਾਰਚ ਨੂੰ ਮਹੱਲਾ ਕੱਢਿਆ ਜਾ...
ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ 'ਚ ਕਰ ਸਕਦੇ ਨੇ ਪਾਰਟੀ ਉਮੀਦਵਾਰ ਦਾ ਐਲਾਨ
. . .  33 minutes ago
ਸੰਗਰੂਰ,21 ਮਾਰਚ(ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ.ਬਾਦਲ ਅੱਜ ਲੋਕ ਸਭਾ ਹਲਕਾ ਸੰਗਰੂਰ...
ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ
. . .  36 minutes ago
ਨਵੀਂ ਦਿੱਲੀ, 21 ਮਾਰਚ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਾਰੇ ਪ੍ਰਕਾਰ ਦੇ ਸੈਮੀ ਆਟੋਮੈਟਿਕ ਹਥਿਆਰਾਂ ਦੀ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਕ੍ਰਾਈਸਟਚਰਚ ਹਮਲੇ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਕ੍ਰਾਈਸਟਚਰਚ 'ਚ ਪਿਛਲੇ ਸ਼ੁੱਕਰਵਾਰ ਨੂੰ ਦੋ ਮਸਜਿਦਾਂ...
ਅਫਰੀਕੀ ਮੂਲ ਦੇ ਵਿਅਕਤੀ ਨੇ ਇਟਲੀ ਵਿਚ ਬੱਚਿਆਂ ਨਾਲ ਭਰੀ ਬੱਸ ਨੂੰ ਲਗਾਈ ਅੱਗ
. . .  about 1 hour ago
ਮਿਲਾਨ (ਇਟਲੀ ) 21 ਮਾਰਚ (ਇੰਦਰਜੀਤ ਸਿੰਘ ਲੁਗਾਣਾ) -ਇੱਕ ਅਪਰਾਧਕ ਰਿਕਾਰਡ ਵਾਲੇ ਓਸੇਨਿਆ ਸਈ ਜਿਹੜਾ ਕਿ ਮੂਲ ਰੁਪ ਵਿਚ ਅਫਰੀਕੀ ਮੁਲਕ ਸੈਨੇਗਲ ਦਾ ਹੈ ਪਰ 2004 ਤੋਂ ਇਟਾਲੀਅਨ ਨਾਗਰਿਕਤਾ ਹਾਸਲ ਕਰ ਚੁੱਕਾ ਹੈ,ਨੇ ਇਟਲੀ ਦੇ ਕਿਰਮੋਨਾ ਸ਼ਹਿਰ ਦੇ ਇੱਕ ਮਿਡਲ ਸਕੂਲ ਦੇ 51 ਮਾਸੂਮ...
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਨੇ ਡੇਰਾ ਮੁਖੀ ਤੋਂ ਪੁੱਛਗਿੱਛ ਲਈ ਅਦਾਲਤ ਤੋ ਲਈ ਇਜਾਜ਼ਤ
. . .  about 2 hours ago
ਫ਼ਰੀਦਕੋਟ, 21 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਥਾਨਕ ਇਲਾਕਾ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਤੋਂ ਡੇਰਾ ਮੁਖੀ ਕੋਲੋਂ ਪੁੱਛਗਿੱਛ ਦੀ ਇਜਾਜ਼ਤ ਲੈ ਲਈ ਹੈ। ਬੇਅਦਬੀ...
ਧਾਰਵਾੜ ਇਮਾਰਤ ਹਾਦਸਾ : ਹੁਣ ਤੱਕ 7 ਮੌਤਾਂ
. . .  about 2 hours ago
ਬੈਂਗਲੁਰੂ, 21 ਮਾਰਚ - ਕਰਨਾਟਕਾ ਦੇ ਧਾਰਵਾੜ 'ਚ ਇਕ ਨਿਰਮਾਣ ਅਧੀਨ ਇਮਾਰਤ ਡਿੱਗਣ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 7 ਹੋ ਗਈ। ਚਲਾਏ ਜਾ ਰਹੇ ਬਚਾਅ ਕਾਰਜਾਂ 60 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਗਿਆ...
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਨੇ ਹੋਲੀ ਦੀਆਂ ਦਿੱਤੀਆਂ ਵਧਾਈਆਂ
. . .  about 3 hours ago
ਨਵੀਂ ਦਿੱਲੀ, 21 ਮਾਰਚ - ਅੱਜ ਪੂਰੇ ਹਿੰਦੁਸਤਾਨ ਵਿਚ ਰੰਗਾਂ ਦੇ ਤਿਉਹਾਰ ਹੋਲੀ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਲੋਕ ਇਕ ਦੂਜੇ ਨੂੰ ਰੰਗ ਲਗਾ ਰਹੇ ਹਨ ਤੇ ਹੋਲੀ ਖੇਡ ਰਹੇ ਹਨ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ...
ਅਦਾਰਾ 'ਅਜੀਤ' ਵੱਲੋਂ ਹੋਲੀ ਤੇ ਹੋਲਾ ਮਹੱਲਾ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ
. . .  about 3 hours ago
ਹੋਲੀ ਤੇ ਹੋਲਾ ਮਹੱਲਾ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ...
ਅੱਜ ਦਾ ਵਿਚਾਰ
. . .  about 3 hours ago
ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਫੱਗਣ ਸੰਮਤ 547
ਵਿਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ ਮਹਾਪ੍ਰਯਗਿਆ

ਸਾਹਿਤ ਫੁਲਵਾੜੀ

ਰਾਜੇਸ਼ ਗੁਪਤਾ ਦੀ ਪੁਸਤਕ 'ਸਫ਼ੈਦ ਫੁੱਲਾਂ ਦੀ ਵੇਲ' ਦਾ ਵਿਮੋਚਨ

ਸਾਹਿਤਕ ਸਰਗਰਮੀਆਂ

ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੀਬੀ ਪ੍ਰਕਾਸ਼ ਕੌਰ ਹਮਦਰਦ ਟਰੱਸਟੀ 'ਅਜੀਤ ਪ੍ਰਕਾਸ਼ਨ ਸਮੂਹ' ਤੇ ਸੰਪਾਦਿਕਾ 'ਤਸਵੀਰ ਮੈਗਜ਼ੀਨ' ਅਤੇ ਪ੍ਰਸਿੱਧ ਉਰਦੂ ਸ਼ਾਇਰ ਉਲਫ਼ਤ ਬਟਾਲਵੀ ਸ਼ਾਮਿਲ ਹੋਏ | ਸਮਾਰੋਹ ਵਿਚ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ, ਦੂਰਦਰਸ਼ਨ ਕੇਂਦਰ ਜਲੰਧਰ ਦੇ ਆਗਿਆਪਾਲ ਸਿੰਘ ਰੰਧਾਵਾ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਖਾਲਿਦ ਹੁਸੈਨ, ਉਰਦੂ ਸ਼ਾਇਰ ਮੁਹੰਮਦ ਰਫ਼ੀ, ਉਰਦੂ ਸ਼ਾਇਰ ਜਨਕ ਰਾਜ ਕੰਵਲ, ਮੁਹੰਮਦ ਅਕਰਮ ਵੜੈਚ ਨੇ ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਨਿਭਾਈ | ਸਮਾਗਮ ਦਾ ਆਗਾਜ਼ ਕਾਲਜ ਦੀਆਂ ਲੜਕੀਆਂ ਕੋਮਲ, ਸਰਬਜੀਤ, ਰੀਤੂ, ਸਪਨਾ ਅਤੇ ਅਮਨ ਨੇ ਖੂਬਸੂਰਤ ਭਜਨ ਗਾਇਨ ਕਰਕੇ ਕੀਤਾ | ਰਾਜੇਸ਼ ਗੁਪਤਾ ਦੀ ਪੁਸਤਕ 'ਸਫ਼ੈਦ ਫੁੱਲਾਂ ਦੀ ਵੇਲ' ਉਪਰ ਆਲੋਚਨਾਤਮਕ ਪੱਤਰ ਡਾ: ਜਗੀਰ ਸਿੰਘ ਨੂਰ ਅਤੇ ਡਾ: ਰਾਜਵਿੰਦਰ ਕੌਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਪੜ੍ਹੇ | ਆਏ ਸਭ ਮਹਿਮਾਨਾਂ ਦਾ ਸਵਾਗਤ ਪਿੰ੍ਰ: ਡਾ: ਨੀਲਮ ਸੇਠੀ ਨੇ ਕੀਤਾ | ਮੁੱਖ ਮਹਿਮਾਨ ਬੀਬੀ ਪ੍ਰਕਾਸ਼ ਕੌਰ ਹਮਦਰਦ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਦੀ ਜ਼ਰੂਰਤ ਹੈ | ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਹੋਰਨਾਂ ਚੀਜ਼ਾਂ ਤੋਂ ਇਲਾਵਾ ਸਾਹਿਤ ਪੜ੍ਹਨ ਤੇ ਲਿਖਣ 'ਚ ਵੀ ਰੁਚੀ ਦਿਖਾਉਣ | ਵਿਸ਼ੇਸ਼ ਮਹਿਮਾਨ ਅਤੇ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ ਨੇ ਸੱਭਿਆਚਾਰ ਉੱਪਰ ਵਿਚਾਰ ਰੱਖਦੇ ਹੋਏ ਕਿਹਾ ਕਿ ਅੱਜ ਹਿੰਦੀ ਭਾਸ਼ਾ ਕਿਸ ਦਿਸ਼ਾ ਵੱਲ ਜਾ ਰਹੀ ਹੈ, ਇਸ ਵੱਲ ਧਿਆਨ ਦੇਣਾ ਸਮੇਂ ਦੀ ਜ਼ਰੂਰਤ ਹੈ | ਇਸ ਉਪਰੰਤ ਕਹਾਣੀਕਾਰ ਰਾਜੇਸ਼ ਗੁਪਤਾ ਦੀ ਪੁਸਤਕ 'ਸਫ਼ੈਦ ਫੁੱਲਾਂ ਦੀ ਵੇਲ' ਦਾ ਵਿਮੋਚਨ ਬੀਬੀ ਪ੍ਰਕਾਸ਼ ਕੌਰ ਹਮਦਰਦ, ਸ੍ਰੀ ਇਰਵਿਨ ਖੰਨਾ, ਆਗਿਆਪਾਲ ਸਿੰਘ ਰੰਧਾਵਾ, ਪਿੰ੍ਰ: ਅਵਤਾਰ ਸਿੰਘ ਸਿੱਧੂ, ਪਿੰ੍ਰ: ਨੀਲਮ ਸੇਠੀ, ਪ੍ਰੋ: ਕਿਰਪਾਲ ਸਿੰਘ ਯੋਗੀ, ਖਾਲਿਦ ਹੁਸੈਨ, ਬਲਵਿੰਦਰ ਬਾਲਮ, ਮੁਹੰਮਦ ਅਕਰਮ ਵੜੈਚ ਨੇ ਕੀਤਾ ਅਤੇ ਹਾਜ਼ਰ ਹੋਏ ਸਭ ਮਹਿਮਾਨਾਂ, ਲੇਖਕਾਂ ਤੇ ਕਵੀਆਂ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ |
ਦੂਸਰੇ ਦੌਰ ਦੇ ਤ੍ਰੈ-ਭਾਸ਼ੀ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਉਰਦੂ ਸ਼ਾਇਰ ਮੁਹੰਮਦ ਰਫ਼ੀ, ਕਮਲਜੀਤ ਸਿੰਘ ਕਮਲ, ਉਰਦੂ ਸ਼ਾਇਰ ਪੂਰਨ ਚੰਦ ਅਹਿਸਾਨ ਅਤੇ ਹਿੰਦੀ ਦੀ ਉੱਘੀ ਕਵਿੱਤਰੀ ਡਾ: ਨੀਲਮ ਸੇਠੀ ਨੇ ਕੀਤੀ | ਤ੍ਰੈ-ਭਾਸ਼ੀ ਕਵੀ ਦਰਬਾਰ ਵਿਚ ਸ਼ੁਰੂ ਹੋਏ ਰਚਨਾਵਾਂ ਦੇ ਦੌਰ ਵਿਚ ਬੀਬੀ ਪ੍ਰਕਾਸ਼ ਕੌਰ ਹਮਦਰਦ, ਜਨਾਬ ਉਲਫ਼ਤ ਬਟਾਲਵੀ, ਪ੍ਰਸਿੱਧ ਸ਼ਾਇਰ ਮੁਹੰਮਦ ਰਫ਼ੀ, ਬਲਵਿੰਦਰ ਬਾਲਮ, ਪਿੰ੍ਰ: ਅਵਤਾਰ ਸਿੰਘ ਸਿੱਧੂ, ਪਿੰ੍ਰ: ਨੀਲਮ ਸੇਠੀ, ਜਨਕ ਰਾਜ ਕੰਵਲ, ਪ੍ਰੋ: ਕਿਰਪਾਲ ਸਿੰਘ ਯੋਗੀ, ਕਮਲਜੀਤ ਸਿੰਘ ਕਮਲ, ਬਿਸ਼ਨ ਦਾਸ, ਪ੍ਰੀਤਮ ਸਰਪੰਚ, ਰੋਜ਼ੀ ਸਿੰਘ, ਮੱਖਣ ਕੁਹਾੜ, ਹਰਭਜਨ ਬਾਜਵਾ, ਜਸਵੰਤ ਹਾਂਸ, ਪੂਰਨ ਚੰਦ ਅਹਿਸਾਨ, ਸ਼ੈਲੀ ਬਲਜੀਤ, ਅਸ਼ਵਨੀ ਮਾਨਵ, ਫਰਤੂਲ ਚੰਦ ਫੱਕਰ, ਡਾ: ਅਸ਼ੋਕ ਹਸਤੀਰ, ਮਨਮੋਹਨ ਪੰਛੀ, ਵਿਕਾਸ ਸ਼ਰਮਾ, ਮਲਕੀਤ ਸਿੰਘ ਸੋਹਲ, ਵਿਜੇ ਤਾਲਿਬ, ਸੁਰਿੰਦਰ ਸਿੰਘ ਪਾਮਾ, ਮਿਸ ਕਾਲਜ, ਸ਼ੁੱਭਪ੍ਰੀਤ ਕੌਰ, ਸਤਵਿੰਦਰ ਸਿੰਘ ਬੇਗੋਵਾਲੀਆ, ਘਣਸ਼ਾਮ ਸਾਗਰ, ਸੰਜੀਵ ਮਹਾਜਨ, ਯਸ਼ਪਾਲ ਆਦਿ ਨੇ ਰਚਨਾਵਾਂ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲ ਕੇ ਖੂਬ ਵਾਹ-ਵਾਹ ਲੁੱਟੀ | ਮੰਚ ਦਾ ਸੰਚਾਲਨ ਬਲਵਿੰਦਰ ਬਾਲਮ ਨੇ ਬਾਖੂਬੀ ਨਿਭਾਇਆ |
-ਬਲਵਿੰਦਰ ਬਾਲਮ ਗੁਰਦਾਸਪੁਰ


ਖ਼ਬਰ ਸ਼ੇਅਰ ਕਰੋ

ਜੇ ਮੈਂ ਜਾਣਦੀ...

ਪੰਜਾਬੀ 'ਚ ਮੰਜੀ, ਹਰਿਆਣਵੀ 'ਚ ਖਾਟ | ਪੰਜਾਬੀ 'ਚ ਜੱਟ, ਹਰਿਆਣਵੀ 'ਚ ਜਾਟ | ਹੈ ਨਾ ਇਕੋ ਜਿਹੀ, ਦੋਵਾਂ ਦੀ ਠਾਠ-ਬਾਠ | ਮਿੱਠੇ ਤੇ ਮਿੱਠੜੇ, ਦੋਵੇਂ ਰੱਜ ਕੇ | ਜਦ ਹੋ ਜਾਣ ਗੁੱਸੇ... ਕੋਈ ਹੋ ਜਾਏ ਸਾਹਮਣੇ, ਕਿਸੇ ਦੀ ਕੀ ਔਕਾਤ | ਵੈਸੇ ਪੰਜਾਬ ਦੇ ਜੱਟਾਂ ਦੀ, ਹਰਿਆਣੇ ਦੇ ਜਾਟਾਂ ...

ਪੂਰੀ ਖ਼ਬਰ »

ਬੁਢਾਪਾ : ਕੁਦਰਤ ਦੀ ਦੇਣ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) • ਬਚਪਨ ਨੂੰ ਆਸਰੇ, ਨੌਜਵਾਨ ਨੂੰ ਦੋਸਤੀ ਅਤੇ ਬੁਢਾਪੇ ਨੂੰ ਇੱਜ਼ਤ ਦੀ ਲੋੜ ਪੈਂਦੀ ਹੈ | ਸਿਆਣੇ ਆਖਦੇ ਹਨ ਕਿ ਜੇ ਇਨਸਾਨੀ ਵਤੀਰੇ ਅਤੇ ਵਿਵਹਾਰ ਵਿਚ ਮੋਹ-ਤੇਹ ਨਾ ਹੋਵੇ ਤਾਂ ਮਨੁੱਖੀ ਰਿਸ਼ਤੇ ਘੁਣ ਲੱਗੇ ਰੁੱਖ ਵਾਂਗ ਸੁੱਕ ...

ਪੂਰੀ ਖ਼ਬਰ »

ਲਘੂ ਕਹਾਣੀ
ਫੋਕਾ ਧਰਵਾਸ

ਸਿਆਸੀ ਲੀਡਰ ਦੇ ਦਫਤਰ ਅੱਜ ਪੂਰੀ ਚਹਿਲ-ਪਹਿਲ ਸੀ | ਸਾਰੇ ਵਰਕਰ ਬੜੇ ਖੁਸ਼ ਸਨ ਕਿਉਂਕਿ ਵਿਰੋਧੀ ਧਿਰ ਦਾ ਇਕ ਸਰਪੰਚ ਅੱਜ ਇਨ੍ਹਾਂ ਦੀ ਪਾਰਟੀ ਵਿਚ ਸ਼ਾਮਿਲ ਹੋਇਆ ਸੀ | ਫੋਟੋਗ੍ਰਾਫਰ ਮੰਗਵਾਇਆ ਗਿਆ, ਹਾਰ ਪਾਏ ਗਏ, ਭੰਗੜੇ ਪਾ ਕੇ ਪੂਰੀ ਖੁਸ਼ੀ ਮਨਾਈ ਜਾ ਰਹੀ ਸੀ | ...

ਪੂਰੀ ਖ਼ਬਰ »

ਉਰਦੂ ਕਹਾਣੀ
ਨਵੀਂ ਯਾਰੀ

ਜਗੀਰੇ ਦੇ ਮੁਕਾਬਲੇ ਵਿਚ ਜਦ ਲੋਕਾਂ ਨੇ ਸੱਤਰ ਸਾਲ ਬੁੱਢੇ ਉਸਤਾਦ ਲਹਿਣਾ ਸਿਹੁੰ ਨੂੰ ਲੰਗੋਟ ਕੱਸਦੇ ਹੋਏ ਵੇਖਿਆ ਤਾਂ ਸਾਰਿਆਂ ਨੇ ਦੰਦਾਂ ਥੱਲੇ ਉਂਗਲ ਦਬਾ ਲਈ | ਉਨ੍ਹਾਂ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਸੀ ਆ ਰਿਹਾ | ਖੁਦ ਜਗੀਰੇ ਦਾ ਇਹ ਹਾਲ ਸੀ ਕਿ ...

ਪੂਰੀ ਖ਼ਬਰ »

ਮਿੰਨੀ ਕਹਾਣੀਆਂ

ਯਾਦ ਜਦੋਂ ਉਸ ਦੀ ਪਤਨੀਂ ਜਿਊਾਦੀ ਸੀ ਤਾਂ ਹਮੇਸ਼ਾ ਉਸ ਨੂੰ ਕਹਿੰਦੀ, 'ਮੈਂ ਕਿਹਾ ਜੀ ਆਹ ਤੁਸੀਂ ਕੀ ਅਖ਼ਬਾਰਾਂ ਦੀਆਂ ਕਾਤਰਾਂ ਤੇ ਰਸਾਲੇ ਜਿਹੇ ਜੋੜ-ਜੋੜ ਕੇ ਰੱਖਦੇ ਰਹਿੰਦੇ ਓ?' 'ਭਾਗਵਾਨੇ ਤੇਰੀ ਤੇ ਬੱਚਿਆਂ ਦੀ ਤਾਂ ਲਿਖਣ-ਪੜ੍ਹਨ 'ਚ ਕੋਈ ਰੁਚੀ ਹੈਨੀਂ | ਦੇਖੀਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX