ਤਾਜਾ ਖ਼ਬਰਾਂ


ਨਕਸਲੀਆਂ ਨਾਲ ਮੁੱਠਭੇੜ 'ਚ 1 ਜਵਾਨ ਸ਼ਹੀਦ , 5 ਜ਼ਖ਼ਮੀ
. . .  1 day ago
ਰਾਏਪੁਰ 18 ਮਾਰਚ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ 'ਚ ਸੀ ਆਰ ਪੀ ਐਫ ਦਾ ਇਕ ਜਵਾਨ ਹੋ ਸ਼ਹੀਦ ਗਿਆ ਅਤੇ 5 ਜਵਾਨ ਜ਼ਖ਼ਮੀ ਹੋਏ ਹਨ ।
ਅਫ਼ਗ਼ਾਨਿਸਤਾਨ : ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ 45 ਅੱਤਵਾਦੀ ਢੇਰ
. . .  1 day ago
ਮਾਸਕੋ, 18 ਮਾਰਚ- ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 45 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਹਨ। ਇਸ ਦੌਰਾਨ ਕਾਫੀ ਮਾਤਰਾ 'ਚ ਹਥਿਆਰ ਅਤੇ ਗੋਲਾ ...
ਦਾਂਤੇਵਾੜਾ 'ਚ ਹੋਏ ਆਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ
. . .  1 day ago
ਰਾਏਪੁਰ, 18 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ ਦੇ ਦੌਰਾਨ ਹੋਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ .....
ਕੱਲ੍ਹ ਹੋਵੇਗੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ
. . .  1 day ago
ਨਵੀਂ ਦਿੱਲੀ, 18 ਮਾਰਚ- ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ 5.30 ਵਜੇ ਦਿੱਲੀ 'ਚ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਕੱਲ੍ਹ ਹੀ ਜਾਰੀ ਹੋ.....
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਹਰ ਪਾਰੀਕਰ
. . .  1 day ago
ਪਣਜੀ, 18 ਮਾਰਚ- ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਨੋਹਰ ਪਾਰੀਕਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ .....
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫ਼ਿਕੇਸ਼ਨ ਜਾਰੀ
. . .  1 day ago
ਨਵੀਂ ਦਿੱਲੀ, 18 ਮਾਰਚ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ...
20 ਮਾਰਚ ਨੂੰ ਹੋਵੇਗੀ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 18 ਮਾਰਚ- ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਪੰਚਕੂਲਾ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਅਗਲੀ ਸੁਣਵਾਈ 20 ਮਾਰਚ ਨੂੰ.....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਨਾਭਾ, 18 ਮਾਰਚ (ਕਰਮਜੀਤ ਸਿੰਘ)- ਨਾਭਾ ਦੇ ਨੇੜੇ ਰੋਹਟੀ ਪੁਲ ਨਾਲ ਲੱਗਦੀ ਇੱਕ ਕਾਲੋਨੀ 'ਚ 20 ਸਾਲਾ ਵਿਜੇ ਕੁਮਾਰ ਨਾਮੀ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿੰਦੀਆਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕਰਨ ਤੋਂ...
ਪਟਿਆਲਾ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  1 day ago
ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਪਹੁੰਚੇ ਹਨ । ਇੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ .....
ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ
. . .  1 day ago
ਨੂਰਪੁਰ ਬੇਦੀ 18 ਮਾਰਚ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਅੱਜ ਅੱਗ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ...
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਜਲੰਧਰ, 18 ਮਾਰਚ- ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਰੋਡ 'ਤੇ ਅੱਜ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 24 ਸਾਲਾ ਰਜਿੰਦਰ ਕੁਮਾਰ ਵਾਸੀ ਪਿੰਡ ਢਿਲਵਾਂ ਦੇ ਰੂਪ 'ਚ ਹੋਈ ਹੈ...
ਸੰਗਰੂਰ 'ਚ ਕਿਸਾਨਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਸੰਗਰੂਰ, 18 ਮਾਰਚ (ਧੀਰਜ ਪਸ਼ੋਰੀਆ)- ਧੂਰੀ ਦੀ ਸ਼ੂਗਰ ਮਿੱਲ ਵੱਲ ਕਿਸਾਨਾਂ ਦੇ ਪਏ 70 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਸਵੇਰ ਤੋਂ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਸਥਾਨਕ ਮਹਾਂਬੀਰ ਚੌਕ 'ਚ ਪੁੱਜ ਕੇ...
ਨੀਦਰਲੈਂਡ 'ਚ ਗੋਲੀਬਾਰੀ, ਕਈ ਲੋਕ ਜ਼ਖ਼ਮੀ
. . .  1 day ago
ਐਮਸਟਰਡਮ, 18 ਮਾਰਚ- ਨੀਦਰਲੈਂਡ ਦੇ ਯੂਟ੍ਰੇਕਟ ਸ਼ਹਿਰ 'ਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਹੋਈ ਇਸ ਗੋਲੀਬਾਰੀ 'ਚ ਕਈ ਲੋਕ ਜ਼ਖ਼ਮੀ...
ਵਿਲੱਖਣ ਬਿਮਾਰੀ ਤੋਂ ਪੀੜਤ ਹਨ ਪਰਵੇਜ਼ ਮੁਸ਼ੱਰਫ਼, ਦੁਬਈ ਦੇ ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਇਸਲਾਮਾਬਾਦ, 18 ਮਾਰਚ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਦੁਬਈ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਕਿਸੇ ਵਿਲੱਖਣ ਬਿਮਾਰੀ ਤੋਂ ਪੀੜਤ ਹਨ। ਇਸ ਬਾਰੇ ਮੁਸ਼ੱਰਫ਼ ਦੀ ਪਾਰਟੀ 'ਆਲ...
ਭਾਜਪਾ ਨੂੰ ਹਰਾਉਣ ਦੇ ਲਈ ਸਾਡਾ ਗੱਠਜੋੜ ਹੀ ਕਾਫ਼ੀ ਹੈ- ਅਖਿਲੇਸ਼
. . .  1 day ago
ਲਖਨਊ, 18 ਮਾਰਚ- ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਹਰਾਉਣ ਦੇ ਲਈ ਗੱਠਜੋੜ ਬਣਾਉਣ ਤੋਂ ਬਾਅਦ ਮਾਇਆਵਤੀ ਦੇ ਨਾਲ ਅਖਿਲੇਸ਼ ਯਾਦਵ ਵੀ ਸਰਗਰਮ ਹਨ। ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ....
ਪ੍ਰਧਾਨ ਮੰਤਰੀ ਮੋਦੀ ਨੇ ਗੋਆ ਪਹੁੰਚ ਕੇ ਪਾਰੀਕਰ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪੰਜਾਬ ਬਿਜਲੀ ਨਿਗਮ ਨੇ ਲੋਕ ਨਿਰਮਾਣ ਆਰਾਮ ਘਰ ਦਾ ਕੱਟਿਆ ਬਿਜਲੀ ਕੁਨੈਕਸ਼ਨ
. . .  1 day ago
ਇੱਕ ਹੋਰ ਜਵਾਨ ਦੀ ਸ਼ਹੀਦੀ ਦੀ ਖ਼ਬਰ ਨਾਲ ਮੋਗੇ 'ਚ ਪਸਰਿਆ ਸੋਗ
. . .  1 day ago
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਆਪਣੇ ਅਸਲੀ ਰੰਗ ਦਿਖਾਉਣ ਲੱਗਾ- ਸੁਖਬੀਰ ਬਾਦਲ
. . .  1 day ago
30 ਨੂੰ ਦਸੂਹਾ ਵਿਖੇ ਹੋਵੇਗਾ ਭਾਜਪਾ ਕਿਸਾਨ ਮੋਰਚੇ ਦਾ ਸੂਬਾ ਪੱਧਰੀ ਸਮਾਗਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਫੱਗਣ ਸੰਮਤ 547
ਵਿਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ ਮਹਾਪ੍ਰਯਗਿਆ

ਸਾਹਿਤ ਫੁਲਵਾੜੀ

ਰਾਜੇਸ਼ ਗੁਪਤਾ ਦੀ ਪੁਸਤਕ 'ਸਫ਼ੈਦ ਫੁੱਲਾਂ ਦੀ ਵੇਲ' ਦਾ ਵਿਮੋਚਨ

ਸਾਹਿਤਕ ਸਰਗਰਮੀਆਂ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੀਬੀ ਪ੍ਰਕਾਸ਼ ਕੌਰ ...

ਪੂਰੀ ਖ਼ਬਰ »

ਜੇ ਮੈਂ ਜਾਣਦੀ...

ਪੰਜਾਬੀ 'ਚ ਮੰਜੀ, ਹਰਿਆਣਵੀ 'ਚ ਖਾਟ |
ਪੰਜਾਬੀ 'ਚ ਜੱਟ, ਹਰਿਆਣਵੀ 'ਚ ਜਾਟ |
ਹੈ ਨਾ ਇਕੋ ਜਿਹੀ, ਦੋਵਾਂ ਦੀ ਠਾਠ-ਬਾਠ |
ਮਿੱਠੇ ਤੇ ਮਿੱਠੜੇ, ਦੋਵੇਂ ਰੱਜ ਕੇ | ਜਦ ਹੋ ਜਾਣ ਗੁੱਸੇ... ਕੋਈ ਹੋ ਜਾਏ ਸਾਹਮਣੇ, ਕਿਸੇ ਦੀ ਕੀ ਔਕਾਤ |
ਵੈਸੇ ਪੰਜਾਬ ਦੇ ਜੱਟਾਂ ਦੀ, ਹਰਿਆਣੇ ਦੇ ਜਾਟਾਂ ਦੀ... ਕਯਾ ਬਾਤ ਹੈ | ਕਯਾ ਬਾਤ | ਲਾਲ ਬਹਾਦਰ ਸ਼ਾਸਤਰੀ ਨੇ ਐਨਾ ਹੀ ਆਖਿਆ ਸੀ 'ਜੈ ਜਵਾਨ, ਜੈ ਕਿਸਾਨ |'
ਪੰਜਾਬ ਦੇ ਜੱਟਾਂ ਨੇ, ਹਰਿਆਣਾ ਦੇ ਜਾਟਾਂ ਨੇ, ਐਸਾ ਕਾਰਨਾਮਾ ਕਰ ਵਿਖਾਇਆ, ਹਰਿਤ-ਕ੍ਰਾਂਤੀ ਲਿਆਂਦੀ, ਐਨਾ ਅੰਨਾ ਉਗਾਇਆ ਕਿ ਭਾਰਤ ਸਰਕਾਰ ਕੋਲ ਸਾਂਭਣ ਯੋਗ ਥਾਂ ਨਹੀਂ | ਅੰਨ ਭੰਡਾਰ ਬਣਾ ਦਿੱਤਾ ਭਾਰਤ ਦਾ | ਨਾਲੇ ਭਾਰਤ ਦੀ ਫ਼ੌਜ ਵਿਚ ਵੀ ਸੁਖ ਨਾਲ ਹੈ, ਸਿੱਖ ਰੈਜੀਮੈਂਟ, ਜਾਟ ਰੈਜੀਮੈਂਟ |
ਪੰਜਾਬ ਦੇ ਜੱਟ, ਹਰਿਆਣੇ ਦੇ ਜਾਟ |
ਇਕਨਾ ਦੀ ਮੰਜੀ, ਇਕਨਾ ਦੀ ਖਾਟ |
ਅਹਿ ਕੀ ਹੋਇਆ? ਹਰਿਆਣੇ ਦੇ ਜਾਟਾਂ ਦੀ ਖਾਟ, ਉਨ੍ਹਾਂ ਦੇ ਵਿਹੜਿਆਂ 'ਚੋਂ ਨਿਕਲ ਕੇ ਸੜਕਾਂ ਵਿਚਾਲੇ ਆ ਡੱਠੀ |
ਜੱਟ ਨੂੰ ਤਪਾੲੀਂ ਨਾ, ਜਾਟ ਨੂੰ ਖਪਾੲੀਂ ਨਾ, ਝੂਠਾ ਲਾਰਾ ਲਾੲੀਂ ਨਾ |
ਰਾਹ-ਰਸਤੇ ਰੋਕ ਕੇ, ਭਾਵੇਂ ਗੱਡੀਆਂ ਦੇ ਹੋਣ, ਭਾਵੇਂ ਵਾਹਨਾਂ ਦੇ, ਵੰਗਾਰ ਕੇ ਕਹਿੰਦੇ ਨੇ...
'ਹਿੰਮਤ ਹਈ ਤਾਂ ਲੰਘ ਕੇ ਵਿਖਾ', ਉਹ ਦੂਜੇ ਦੀ ਮੰਜੀ, ਖਾਟ, ਉਲਟੀ ਖੜ੍ਹੀ ਕਰ ਦਿੰਦੇ ਨੇ |
ਪੰਜਾਬੀ 'ਚ ਇਹ ਕਹਾਵਤ ਆਮ ਹੈ: 'ਜੇ ਮੈਂ ਜਾਣਦੀ ਜੱਟਾਂ ਦੇ ਵੱਸ ਪੈਣਾ...'
ਅਗਲੀ ਲਾਈਨ ਮੈਂ ਕਾਹਨੂੰ ਲਿਖਣੀ ਏ, ਪੁੱਛੋਂ ਹਰਿਆਣਾ ਦੀ ਭਾਜਪਾ ਖੱਟੜ ਸਰਕਾਰ ਤੋਂ...'ਜਾਟਾਂ ਦੇ ਵੱਸ ਪੈ ਕੇ ਪਹਿਲਾਂ ਕਿਵੇਂ ਨਿਹਾਲ ਹੋਈ, ਹੁਣ ਕਿਵੇਂ ਬੇਹਾਲ ਹੋਈ |'
ਕਾਹਨੂੰ ਵਾਅਦਾ ਕੀਤਾ ਸੀ ਕਿ ਸਾਨੂੰ ਵੋਟਾਂ ਦਿਓ, ਅਸੀਂ ਹਰਿਆਣਾ ਮੇਂ ਜਾਟੋਂ ਕੋ ਰਿਜ਼ਰਵੇਸ਼ਨ ਮੇਂ ਕੋਟਾ ਦੇਂਗੇ | ਕੋਟੇ 'ਚ ਟੋਟਾ | ਪਤੈ ਕਿ ਸੁਪਰੀਮ ਕੋਰਟ ਨੇ 'ਕੋਟੇ 'ਚੋਂ ਟੋਟਾ' ਪਹਿਲਾਂ ਹੀ ਖਾਰਜ ਕੀਤਾ ਹੋਇਐ | ਫਿਰ ਕਾਹਨੂੰ ਵਾਅਦਾ ਕਰਨਾ ਸੀ:
ਵਾਅਦਾ ਤੇਰਾ ਵਾਅਦਾ
ਝੂਠਾ ਤੇਰਾ ਵਾਅਦਾ |
ਯਮਲਾ ਜੱਟ, ਇਕਤਾਰਾ ਵਜਾ ਕੇ ਗਾਉਂਦਾ ਸੀ ਨਾ, 'ਤੇਰੇ ਨੀ ਕਰਾਰਾਂ ਮੈਨੂੰ ਪੱਟਿਆ |'
ਹੁਣ ਜਾਟਾਂ ਦੀ ਵੀ ਇਹੋ ਸ਼ਿਕਾਇਤ ਏ ਕਿ ਇਨ੍ਹਾਂ ਨੂੰ ਕਦੇ ਕਾਂਗਰਸੀਆਂ ਦੀ ਸਰਕਾਰ ਨੇ ਤੇ ਹੁਣ ਭਾਜਪਾ ਦੀ ਸਰਕਾਰ ਨੇ, ਹਰਿਆਣਾ 'ਚ ਲਾਰੇ ਲਾ-ਲਾ ਪੱਟਿਆ... |
ਮਨੋਹਰ ਲਾਲ ਖੱਟੜ ਮੂਲਤਨ ਪੰਜਾਬੀ ਨੇ, ਇਸ ਲਈ ਉਹ ਯਮਲਾ ਜੱਟ ਦੇ ਗੀਤ ਦਾ ਮਤਲਬ ਆਰਾਮ ਨਾਲ ਸਮਝਣਗੇ... ਪਹਿਲਾਂ ਕਿਉਂ ਭਰੋਸਾ ਦਿੱਤਾ ਕਿ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਰਿਜ਼ਰਵੇਸ਼ਨ ਦਿਆਂਗੇ |
ਸਰਕਾਰ ਝੁਕਤੀ ਹੈ, ਝੁਕਾਨੇ ਵਾਲਾ ਚਾਹੀਏ... |
ਅਬ ਕੈਸੇ ਕਹਿ ਰਹੇ ਹੈਂ, ਆਕਰਸ਼ਣ ਲੇ ਲੋ, ਚੌਧਰੀ ਜੀ ਲੇ ਲੋ | ਅਬ ਕਯਾ ਸੁਪਰੀਮ ਕੋਰਟ ਸੇ ਪੂਛ ਕਰ ਆਏ ਹੈਂ? ਸੱਚੀਂ ਕਈਆਂ ਜਾਟਾਂ ਨੂੰ ਹੀ, ਪਤਾ ਹੀ ਨਹੀਂ ਹੈ ਰਿਜ਼ਰਵੇਸ਼ਨ ਹੁੰਦੀ ਕੀ ਹੈ?
ਇਕ ਨੂੰ ਕਿਸੇ ਪੁੱਛਿਆ, 'ਕਿਉਂ ਚੌਧਰੀ ਜੀ, ਰਿਜ਼ਰਵੇਸ਼ਨ ਕਯਾ ਹੋਤੀ ਹੈ?'
'ਅਰੇ, ਹਮਨੇ ਜੀ.ਟੀ. ਐਕਸਪ੍ਰੈਸ ਸੇ ਦਿੱਲੀ ਜਾਣਾ ਥਾ, ਗਾਡੀ ਮੇਂ ਚੜ੍ਹਨੇ ਲਗੇ ਤੋ ਟੀ. ਟੀ. ਨੇ ਕਹਾ, 'ਯੇ ਰਿਜ਼ਰਵਡ ਡਿੱਬਾ ਹੈ, ਆਪਕੀ ਰਿਜ਼ਰਵੇਸ਼ਨ ਨਹੀਂ ਹੈ | ਹਮਾਰੇ ਤੋ ਤਨ ਬਦਨ ਮੇਂ ਆਗ ਲਗ ਗਈ, ਬਈ ਜਿਤਨੇ ਅੰਦਰ ਬੈਠੇ ਹੈਂ, ਸਭ ਕੀ ਰਿਜ਼ਰਵੇਸ਼ਨ ਹੈ, ਹਮਾਰੀ ਕਿਉਂ ਨਹੀਂ? ਧੱਕਾ ਦੀਆ ਟੀ.ਟੀ. ਕੋ, ਸਵਾਰ ਹੋ ਗਏ ਡਿੱਬੇ ਮੇਂ, ਏਕ ਸੀਟ ਪਰ ਬੈਠ ਗਏ, ਬੋਲੇ, ਲੇ ਟੀ.ਟੀ. ਯੇਹ ਹਮਾਰੀ ਰਿਜ਼ਰਵੇਸ਼ਨ ਹੈ, ਹਿੰਮਤ ਹੈ ਤੋ ਉਠਾ ਕੇ ਦੇਖ |'
ਕਮਾਲ ਹੈ ਨਾ, ਪੰਜਾਬ ਦੇ ਜੱਟ ਸਰਦਾਰ ਨੇ ਤੇ ਹਰਿਆਣਾ ਕੇ ਜਾਟ ਚੌਧਰੀ ਨੇ | ਚੌਧਰੀਆਂ ਦਾ ਚੌਧਰਪਾ...
ਸੜਕ 'ਤੇ ਧਰਨੇ 'ਤੇ ਬੈਠੇ ਇਕ ਚੌਧਰੀ ਨੂੰ ਕਿਸੇ ਨੇ ਪੁੱਛਿਆ, 'ਚੌਧਰੀ ਜੀ ਕਬ ਤਕ ਧਰਨੇ ਪੇ ਬੈਠੋਗੇ?'
'ਜਬ ਤਕ ਰਿਜ਼ਰਵੇਸ਼ਨ ਨਹੀਂ ਮਿਲ ਜਾਤੀ |'
'ਮਿਲ ਗਈ ਤੋ ਕਯਾ ਕਰੋਗੇ?'
'ਟਰੈਕਟਰ ਹੈ ਅਪਨਾ, ਘਰ ਸੇ ਮੰਗਾ ਲੇਂਗੇ, ਉਸਮੇਂ ਰਿਜ਼ਰਵੇਸ਼ਨ ਲਾਦ ਕਰ ਘਰ ਲੇ ਜਾਏਾਗੇ ਔਰ ਕਯਾ?'
ਮਹਿਮਾਨ ਨਵਾਜ਼ ਕਮਾਲ ਦੇ ਨੇ ਜੱਟ ਪੰਜਾਬੀ ਤੇ ਜਾਟ ਹਰਿਆਣਵੀ |
ਦੁੱਧ ਮੰਗੋ ਤਾਂ ਖੀਰ ਦੇਣਗੇ |
ਰਿਜ਼ਰਵੇਸ਼ਨ ਨਾ ਦਿੱਤੀ ਤਾਂ ਚੀਰ ਦੇਣਗੇ |
ਬਹੁਤਿਆਂ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬੀ ਸਿੱਖ, ਪਛੜੀਆਂ ਸ਼੍ਰੇਣੀਆਂ ਨੂੰ ਰਿਜ਼ਰਵੇਸ਼ਨ ਦਿਵਾਉਣ ਲਈ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ 'ਚ ਅਕਾਲੀ ਦਲ ਨੂੰ ਬੜੀ ਜੱਦੋ-ਜਹਿਦ ਕਰਨੀ ਪਈ ਸੀ | ਉਨ੍ਹਾਂ ਵੀ ਆਖਰ ਭਾਰਤ ਸਰਕਾਰ ਤੋਂ ਇਹ ਰਿਜ਼ਰਵੇਸ਼ਨ ਲੈ ਕੇ ਹੀ ਉਹਦਾ ਖਹਿੜਾ ਛੱਡਿਆ ਸੀ ਜਾਂ ਇਉਂ ਆਖਣਾ ਵਧੇਰੇ ਉਚਿਤ ਹੋਵੇਗਾ ਕਿ ਉਨ੍ਹਾਂ ਨੂੰ ਰਿਜ਼ਰਵੇਸ਼ਨ ਕੋਟਾ ਦੇ ਕੇ ਭਾਰਤ ਸਰਕਾਰ ਨੇ ਉਨ੍ਹਾਂ ਤੋਂ ਆਪਣਾ ਪਿੱਛਾ ਛੁਡਾਇਆ ਸੀ |
ਰੋਹਤਕ ਤੇ ਸੋਨੀਪਤ ਸ਼ਹਿਰਾਂ ਦਾ ਬੁਰਾ ਹਾਲ ਕਰ ਛੱਡਿਐ ਇਨ੍ਹਾਂ ਨੇ... ਐਨਾ ਨੁਕਸਾਨ ਤਾਂ ਸੀਰੀਆ 'ਚ ਰੂਸ ਵੱਲੋਂ ਹੋਈ ਤਬਾਹੀ-ਬੰਬਾਰੀ ਨਾਲ ਵੀ ਨਹੀਂ ਹੋਇਆ ਹੋਣਾ | ਸੜੀਆਂ ਦੁਕਾਨਾਂ, ਰਸਦੇ-ਵਸਦੇ ਵਪਾਰੀ ਨਾਗਰਿਕਾਂ ਨੂੰ ਬਿਨਾਂ ਰਿਜ਼ਰਵੇਸ਼ਨ ਦੇ ਕੌਡੀ-ਕੌਡੀ ਲਈ ਮਜਬੂਰ ਕਰ ਦਿੱਤਾ ਹੈ | ਮੋਦੀ ਦੀ 'ਸਮਾਰਟ ਸਿਟੀ' 'ਚ ਰੋਹਤਕ ਤੇ ਪਾਣੀਪਤ ਦਾ ਨਾਂਅ ਨਹੀਂ ਹੈ, ਹੁਣ ਬੇਸ਼ੱਕ ਲਿਖ ਲਓ |
ਕੀ ਕੁਰੱਪਸ਼ਨ ਦੂਰ ਹੋ ਸਕੇਗੀ? ਇਸ ਸਮੇਂ ਦੇਸ਼ ਧ੍ਰੋਹ ਤੇ ਦੇਸ਼ ਭਗਤੀ ਦਾ ਮੁਜ਼ਾਹਰਾ ਹੋ ਰਿਹਾ ਹੈ, ਦਿੱਲੀ 'ਚ ਕਨੱ੍ਹਈਆ ਤੇ ਖਾਲਿਦ ਦੀ ਚਰਚਾ ਹੈ, ਪਰ ਇਥੇ ਜਦ ਬਲੈਕ ਮਾਰਕੀਟੀਆਂ ਨੇ, ਸੌ-ਸੌ ਰੁਪਏ 'ਚ ਪਾਣੀ ਦੀਆਂ ਬੋਤਲਾਂ ਵੇਚੀਆਂ? ਸਬਜ਼ੀਆਂ ਸੋਨੇ ਦੇ ਮੁੱਲ ਵੇਚੀਆਂ... ਕਿੱਥੇ ਗਈ ਦੇਸ਼ ਭਗਤੀ?
ਅਹਿ ਵੇਖੋ, ਸਾਡੀਆਂ ਹਵਾਈ ਕੰਪਨੀਆਂ ਦੀ ਦੇਸ਼ ਭਗਤੀ ਵੀ... ਸਭ ਤੋਂ ਵੱਡੇ ਬਲੈਕ ਮਾਰਕੀਟੀਏ ਇਹ ਸਾਬਤ ਹੋਏ | ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਦੀ ਟਿਕਟ 70-70 ਹਜ਼ਾਰ ਰੁਪਏ ਵਿਚ |
ਹਰਿਆਣਾ ਦੇ ਜਾਟਾਂ ਨੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ, ਲੁੱਟ ਮਚਾਉਣ ਵਾਲੇ ਬਲੈਕ ਮਾਰਕੀਟੀਆਂ ਨੂੰ ਅਤਿਅੰਤ ਖੁਸ਼ੀ ਪ੍ਰਦਾਨ ਕੀਤੀ ਹੈ |
ਬਜਟ ਸੈਸ਼ਨ ਪਾਰਲੀਮੈਂਟ 'ਚ ਸ਼ੁਰੂ ਹੈ | ਰੇਲ ਬਜਟ...?
ਬ...ਜਾਟ! ਹੋ ਗਿਆ ਹੈ | ਜਾਟਾਂ ਐਨੇ ਰੇਲਵੇ ਸਟੇਸ਼ਨ ਸਾੜੇ ਹਨ, ਐਨੀਆਂ ਗੱਡੀਆਂ ਰੋਕੀਆਂ ਹਨ ਕਿ ਪਹਿਲਾਂ ਹੀ ਘਾਟੇ 'ਚ ਚਲ ਰਹੇ ਰੇਲ ਮੰਤਰਾਲੇ ਦਾ ਜਾਟਾਂ ਨੇ ਹੁਲੀਆ ਹੀ ਖਰਾਬ ਕਰ ਦਿੱਤਾ ਹੈ | ਕੀ ਕਰੇਗਾ ਰੇਲ ਮੰਤਰੀ ਸੁਰੇਸ਼ ਪ੍ਰਭੂ? ਰਿਜ਼ਰਵੇਸ਼ਨ ਤਾਂ ਰੇਲ ਗੱਡੀਆਂ 'ਚ ਵੀ ਹੈ ਪਰ ਜਾਟਾਂ ਨੇ ਰੇਲ ਬਜਟ ਦਾ ਹਾਲ ਬਿਨਾਂ ਰਿਜ਼ਰਵੇਸ਼ਨ 'ਚ ਸਫ਼ਰ ਕਰ ਰਹੇ ਵਿਚਾਰੇ ਮੁਸਾਫ਼ਰਾਂ ਦੀ ਹਾਲਤ ਵਾਲਾ ਕਰ ਦਿੱਤਾ ਹੈ |
ਸਭ ਕਾ ਸਾਥ, ਸਭ ਕਾ ਵਿਕਾਸ |
ਜਾਟਾਂ ਦਾ ਹਾਥ, ਸਭ ਦਾ ਨਾਸ |
ਹਰਿਆਣਾ ਦੀ ਖੱਟੜ ਸਰਕਾਰ..
'ਜੇ ਮੈਂ ਜਾਣਦੀ ਜਾਟਾਂ ਦੇ ਵਸ ਪੈਣਾ... ਤੇ ਹੈਰਾਨ ਪ੍ਰੇਸ਼ਾਨ ਹੈ | ਐਦਾਂ ਲਾਹ-ਪਾਹ ਹੋ ਜਾਏਗੀ... ਐਨਾ ਨੁਕਸਾਨ ਹੋ ਜਾਏਗਾ | ਹੋਸ਼ ਹੀ ਨਹੀਂ ਸੰਭਾਲਣ 'ਚ ਆ ਰਹੀ... ਇਸ ਸਰਕਾਰ ਲਈ, ਸਵਰਗੀ ਸ਼ਾਇਰ ਲੁਧਿਆਣਵੀ ਦੀ ਇਕ ਨਸੀਹਤ ਅਰਜ਼-ਏ-ਿਖ਼ਦਮਤ ਹੈ:
ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ
ਕਯਾ ਕੀਆ |
ਦਿਨ ਮੇਂ ਅਗਰ ਚਿਰਾਗ ਚਲਾਏ ਤੋ,
ਕਯਾ ਕੀਆ |


ਖ਼ਬਰ ਸ਼ੇਅਰ ਕਰੋ

ਬੁਢਾਪਾ : ਕੁਦਰਤ ਦੀ ਦੇਣ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) • ਬਚਪਨ ਨੂੰ ਆਸਰੇ, ਨੌਜਵਾਨ ਨੂੰ ਦੋਸਤੀ ਅਤੇ ਬੁਢਾਪੇ ਨੂੰ ਇੱਜ਼ਤ ਦੀ ਲੋੜ ਪੈਂਦੀ ਹੈ | ਸਿਆਣੇ ਆਖਦੇ ਹਨ ਕਿ ਜੇ ਇਨਸਾਨੀ ਵਤੀਰੇ ਅਤੇ ਵਿਵਹਾਰ ਵਿਚ ਮੋਹ-ਤੇਹ ਨਾ ਹੋਵੇ ਤਾਂ ਮਨੁੱਖੀ ਰਿਸ਼ਤੇ ਘੁਣ ਲੱਗੇ ਰੁੱਖ ਵਾਂਗ ਸੁੱਕ ...

ਪੂਰੀ ਖ਼ਬਰ »

ਲਘੂ ਕਹਾਣੀ
ਫੋਕਾ ਧਰਵਾਸ

ਸਿਆਸੀ ਲੀਡਰ ਦੇ ਦਫਤਰ ਅੱਜ ਪੂਰੀ ਚਹਿਲ-ਪਹਿਲ ਸੀ | ਸਾਰੇ ਵਰਕਰ ਬੜੇ ਖੁਸ਼ ਸਨ ਕਿਉਂਕਿ ਵਿਰੋਧੀ ਧਿਰ ਦਾ ਇਕ ਸਰਪੰਚ ਅੱਜ ਇਨ੍ਹਾਂ ਦੀ ਪਾਰਟੀ ਵਿਚ ਸ਼ਾਮਿਲ ਹੋਇਆ ਸੀ | ਫੋਟੋਗ੍ਰਾਫਰ ਮੰਗਵਾਇਆ ਗਿਆ, ਹਾਰ ਪਾਏ ਗਏ, ਭੰਗੜੇ ਪਾ ਕੇ ਪੂਰੀ ਖੁਸ਼ੀ ਮਨਾਈ ਜਾ ਰਹੀ ਸੀ | ...

ਪੂਰੀ ਖ਼ਬਰ »

ਉਰਦੂ ਕਹਾਣੀ
ਨਵੀਂ ਯਾਰੀ

ਜਗੀਰੇ ਦੇ ਮੁਕਾਬਲੇ ਵਿਚ ਜਦ ਲੋਕਾਂ ਨੇ ਸੱਤਰ ਸਾਲ ਬੁੱਢੇ ਉਸਤਾਦ ਲਹਿਣਾ ਸਿਹੁੰ ਨੂੰ ਲੰਗੋਟ ਕੱਸਦੇ ਹੋਏ ਵੇਖਿਆ ਤਾਂ ਸਾਰਿਆਂ ਨੇ ਦੰਦਾਂ ਥੱਲੇ ਉਂਗਲ ਦਬਾ ਲਈ | ਉਨ੍ਹਾਂ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਸੀ ਆ ਰਿਹਾ | ਖੁਦ ਜਗੀਰੇ ਦਾ ਇਹ ਹਾਲ ਸੀ ਕਿ ...

ਪੂਰੀ ਖ਼ਬਰ »

ਮਿੰਨੀ ਕਹਾਣੀਆਂ

ਯਾਦ ਜਦੋਂ ਉਸ ਦੀ ਪਤਨੀਂ ਜਿਊਾਦੀ ਸੀ ਤਾਂ ਹਮੇਸ਼ਾ ਉਸ ਨੂੰ ਕਹਿੰਦੀ, 'ਮੈਂ ਕਿਹਾ ਜੀ ਆਹ ਤੁਸੀਂ ਕੀ ਅਖ਼ਬਾਰਾਂ ਦੀਆਂ ਕਾਤਰਾਂ ਤੇ ਰਸਾਲੇ ਜਿਹੇ ਜੋੜ-ਜੋੜ ਕੇ ਰੱਖਦੇ ਰਹਿੰਦੇ ਓ?' 'ਭਾਗਵਾਨੇ ਤੇਰੀ ਤੇ ਬੱਚਿਆਂ ਦੀ ਤਾਂ ਲਿਖਣ-ਪੜ੍ਹਨ 'ਚ ਕੋਈ ਰੁਚੀ ਹੈਨੀਂ | ਦੇਖੀਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX