ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਨੇ ਪਾਈ ਵੋਟ
. . .  4 minutes ago
ਗਾਂਧੀਨਗਰ, 23 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਪੈਂਦੇ ਰਾਏਸਨ 'ਚ ਇੱਕ ਪੋਲਿੰਗ...
ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਚੜ੍ਹੀ ਗੱਡੀ, 11 ਦੀ ਮੌਤ
. . .  16 minutes ago
ਆਬੁਜਾ, 23 ਅਪ੍ਰੈਲ- ਨਾਈਜੀਰੀਆ 'ਚ ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਗੱਡੀ ਚੜ੍ਹਨ ਕਾਰਨ 11 ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਦੇਸ਼ ਦੇ...
ਲੋਕ ਸਭਾ ਚੋਣਾਂ 2019 : ਸਵੇਰੇ 9.30 ਵਜੇ ਤੱਕ ਛੱਤੀਸਗੜ੍ਹ 'ਚ 12 ਫ਼ੀਸਦੀ ਵੋਟਿੰਗ
. . .  36 minutes ago
ਲੋਕ ਸਭਾ ਚੋਣਾਂ 2019 : ਸਵੇਰੇ 9.30 ਵਜੇ ਤੱਕ ਛੱਤੀਸਗੜ੍ਹ 'ਚ 12 ਫ਼ੀਸਦੀ ਵੋਟਿੰਗ........
ਲੋਕ ਸਭਾ ਚੋਣਾਂ 2019 : ਉੱਤਰ ਪ੍ਰਦੇਸ਼ ਵਿਚ 9 ਵਜੇ ਤੱਕ 10.24 ਫੀਸਦੀ ਪੋਲਿੰਗ
. . .  51 minutes ago
ਲੋਕ ਸਭਾ ਚੋਣਾਂ 2019 : ਉੱਤਰ ਪ੍ਰਦੇਸ਼ ਵਿਚ 9 ਵਜੇ ਤੱਕ 10.24 ਫੀਸਦੀ ਪੋਲਿੰਗ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਹਿਮਦਾਬਾਦ ਵਿਖੇ ਪਾਈ ਵੋਟ
. . .  about 1 hour ago
ਅਹਿਮਦਾਬਾਦ, 23 ਅਪ੍ਰੈਲ - ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਉਨ੍ਹਾਂ ਦੀ ਪਤਨੀ ਸੋਨਲ ਸ਼ਾਹ ਨੇ ਅਹਿਮਦਾਬਾਦ ਸਥਿਤ ਨਾਰਾਨਪੁਰਾ ਸਬ ਜੋਨਲ ਆਫਿਸ ਵਿਖੇ ਪੋਲਿੰਗ ਬੂਥ 'ਤੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਅਮਿਤ ਸ਼ਾਹ ਗਾਂਧੀਨਗਰ ਤੋਂ ਲੋਕ ਸਭਾ ਉਮੀਦਵਾਰ...
ਅੱਤਵਾਦ ਦਾ ਹਥਿਆਰ ਆਈ.ਈ.ਡੀ. ਹੈ ਤੇ ਲੋਕਤੰਤਰ ਦੀ ਤਾਕਤ ਵੋਟਰ ਆਈ.ਡੀ. ਹੈ - ਮੋਦੀ
. . .  about 1 hour ago
ਅਹਿਮਦਾਬਾਦ, 23 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟ ਪਾਉਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੋਟ ਪਾਉਣ ਮਗਰੋਂ ਉਨ੍ਹਾਂ ਨੂੰ ਕੁੰਭ ਇਸ਼ਨਾਨ ਵਰਗੀ ਪਵਿੱਤਰਤਾ ਦਾ ਅਹਿਸਾਸ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਤਵਾਦ ਦਾ ਹਥਿਆਰ ਆਈ.ਈ.ਡੀ. ਹੈ ਤੇ ਜਦਕਿ...
ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
. . .  about 2 hours ago
ਗਾਂਧੀਨਗਰ, 23 ਅਪ੍ਰੈਲ - ਆਪਣੀ ਮਾਂ ਤੋਂ ਆਸ਼ੀਰਵਾਦ ਲੈਣ ਤੋਂ ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਸੀਟ ਦੇ ਰਾਨਿਪ ਪੋਲਿੰਗ ਬੂਥ 'ਤੇ ਵੋਟ...
ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਅਕਾਲੀ ਦਲ ਦੇ ਉਮੀਦਵਾਰ
. . .  about 2 hours ago
ਅਬੋਹਰ, 23 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨਿਆ । ਅੱਜ ਸਵੇਰੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਐਲਾਨ...
ਵੋਟ ਪਾਉਣ ਤੋਂ ਪਹਿਲਾ ਮੋਦੀ ਨੇ ਆਪਣੀ ਮਾਂ ਤੋਂ ਲਿਆ ਆਸ਼ੀਰਵਾਦ
. . .  about 2 hours ago
ਅਹਿਮਦਾਬਾਦ, 23 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੋਟ ਪਾਉਣ ਤੋਂ ਪਹਿਲਾ ਗੁਜਰਾਤ ਦੇ ਗਾਂਧੀਨਗਰ ਵਿਖੇ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਹਨ ਤੇ ਫਿਰ ਥੋੜੇ ਸਮੇਂ ਬਾਅਦ ਉਹ ਅਹਿਮਦਾਬਾਦ 'ਚ ਆਪਣੀ ਵੋਟ...
ਤੀਸਰੇ ਪੜਾਅ ਤਹਿਤ 116 ਸੀਟਾਂ 'ਤੇ ਵੋਟਿੰਗ ਸ਼ੁਰੂ
. . .  about 3 hours ago
ਨਵੀਂ ਦਿੱਲੀ, 23 ਅਪ੍ਰੈਲ - ਲੋਕ ਸਭਾ ਚੋਣਾਂ 2019 ਤਹਿਤ ਤੀਸਰੇ ਪੜਾਅ ਦਾ ਮਤਦਾਨ ਅੱਜ ਸੱਤ ਵਜੇ ਸ਼ੁਰੂ ਹੋ ਗਿਆ। ਇਸ ਤਹਿਤ ਅੱਜ 13 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 116 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ 'ਚ ਕਈ ਦਿਗਜਾਂ ਦੀਆਂ ਕਿਸਮਤ ਅੱਜ ਈਵੀਐਮ 'ਚ ਕੈਦ ਹੋਵੇਗੀ...
ਅੱਜ ਦਾ ਵਿਚਾਰ
. . .  about 3 hours ago
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਚੇਤ ਸੰਮਤ 548
ਵਿਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਬਾਲ ਸੰਸਾਰ

ਉਹ ਮੈਂ ਹੀ ਸੀ

ਲੇਖਕ : ਜਗਦੀਪ ਸਿੰਘ ਜਵਾਹਰਕੇ ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ ਪੰਨੇ : 24, ਮੁੱਲ : 40 ਰੁਪਏ ਸੰਪਰਕ : 99151-03490 ਪਿਛਲੇ ਕੁਝ ਅਰਸੇ ਤੋਂ ਸਕੂਲੀ ਵਿਦਿਆਰਥੀਆਂ ਦੀਆਂ ਪੰਜਾਬੀ ਪੁਸਤਕਾਂ ਛਪ ਕੇ ਆਉਣ ਲੱਗੀਆਂ ਹਨ | ਇਹ ਪ੍ਰਵਿਰਤੀ ਪੰਜਾਬੀ ਬਾਲ ਸਾਹਿਤ ਦੇ ਵਿਕਾਸ ...

ਪੂਰੀ ਖ਼ਬਰ »

ਬਾਲ ਗੀਤ- ਭਗਤ ਸਿੰਘ

ਜੋਸ਼ੀਲਾ ਸੀ ਉਹ ਨੌਜਵਾਨ, ਜਿਸ ਨੇ ਕੀਤਾ ਆਪਾ ਕੁਰਬਾਨ | ਵਿਦਿਆਵਤੀ ਦਾ ਜਾਇਆ ਸੀ ਉਹ, ਕਿਸ਼ਨ ਸਿੰਘ ਦਾ ਸਾਇਆ ਸੀ ਉਹ | 'ਰੰਗ ਦੇ ਬਸੰਤੀ' ਗਾਉਂਦਾ ਸੀ ਉਹ, ਅੱਖਾਂ 'ਚ ਸੀ ਅੰਤਾਂ ਦਾ ਰੋਹ | ਫਿਰੰਗੀਆਂ ਨੂੰ ਸੀ ਉਹ ਕੁਝ ਨਾ ਜਾਣਦਾ, ਸਭ ਦੇ ਮਨ ਨੂੰ ਭਾਉਂਦਾ ਸੀ ਉਹ | ਉਹ ...

ਪੂਰੀ ਖ਼ਬਰ »

ਪੁੱਤਰ ਦੇ ਕਤਲ ਪਿੱਛੋਂ ਉਦਾਸ ਮਨ ਨਾਲ ਫਰੈਂਕਲਿਨ ਪਾਇਰਸ ਬਣਿਆ ਸੀ ਰਾਸ਼ਟਰਪਤੀ

ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਫਰੈਂਕਲਿਨ ਪਾਇਰਸ ਐਨ ਸ਼ਾਂਤਮਈ ਸਮੇਂ ਵਿਚ ਰਾਸ਼ਟਰਪਤੀ ਬਣਿਆ ਪਰ ਪਦ ਸੰਭਾਲਣ ਤੋਂ ਦੋ ਮਹੀਨੇ ਪਹਿਲਾਂ ਉਸ ਨੇ ਅਤੇ ਉਸ ਦੀ ਪਤਨੀ ਨੇ ਆਪਣੇ ਗਿਆਰਾਂ ਸਾਲਾ ਪੁੱਤਰ ਦਾ ਕਤਲ ਹੁੰਦਾ ਵੇਖਿਆ, ਜਦੋਂ ਉਨ੍ਹਾਂ ਦੀ ਗੱਡੀ ਨਸ਼ਟ ਕਰ ਦਿੱਤੀ ...

ਪੂਰੀ ਖ਼ਬਰ »

ਬਾਲ ਕਹਾਣੀ
ਹੱਥ ਦੀ ਕਿਰਤ ਦੀ ਮਹਾਨਤਾ

ਪਿਆਰੇ ਬੱਚਿਓ! ਬੰਦੇ ਨੂੰ ਜੋ ਸੱਚਾ ਸੁਖ ਅਤੇ ਸ਼ਾਂਤੀ ਹੱਥੀਂ ਕਿਰਤ ਕਰਨ ਵਿਚੋਂ ਪ੍ਰਾਪਤ ਹੁੰਦੀ ਹੈ, ਉਹ ਹੋਰ ਕਿਧਰੋਂ ਵੀ ਨਹੀਂ ਮਿਲਦੀ | ਇਸੇ ਸੱਚ ਨੂੰ ਪ੍ਰਗਟਾਉਂਦੀ ਇਸ ਕਹਾਣੀ ਅਨੁਸਾਰ ਇਕ ਵਾਰੀ ਇਕ ਜੰਗਲ ਵਿਚ ਅਚਾਨਕ ਮਾਇਆ ਅਤੇ ਕਰਮ ਦਾ ਮੇਲ ਹੋ ਗਿਆ | ਦੋਵੇਂ ...

ਪੂਰੀ ਖ਼ਬਰ »

ਚੁਟਕਲੇ

• ਰੇਲ ਗੱਡੀ ਵਿਚ ਟਿਕਟਾਂ ਚੈੱਕ ਕਰਦਾ-ਕਰਦਾ ਟੀ. ਟੀ. ਇਕ ਸਾਧੂ ਕੋਲ ਆ ਕੇ ਬੋਲਿਆ, 'ਕਿਥੇ ਜਾਣਾ ਬਾਬਾ?' ਸਾਧੂ-'ਜਿਥੇ ਰਾਮ ਦਾ ਜਨਮ ਹੋਇਆ ਸੀ |' ਟੀ. ਟੀ.-'ਟਿਕਟ ਹੈ?' ਸਾਧੂ-'ਨਹੀਂ |' ਟੀ. ਟੀ.-'ਚਲੋ |' ਸਾਧੂ-'ਕਿਥੇ?' ਟੀ. ਟੀ.-'ਜਿਥੇ ਕ੍ਰਿਸ਼ਨ ਦਾ ਜਨਮ ਹੋਇਆ ਸੀ |' • ਬਿੱਟੂ ...

ਪੂਰੀ ਖ਼ਬਰ »

ਵੀਡੀਓ ਖੇਡਾਂ ਦਾ ਬਾਲ-ਮਨ 'ਤੇ ਪ੍ਰਭਾਵ

ਕੋਈ ਵੀ ਖੇਡ ਬਾਲ-ਮਨ ਦੀ ਪਹਿਲੀ ਪਸੰਦ ਹੋ ਸਕਦੀ ਹੈ, ਕਿਉਂਕਿ ਬਾਲ-ਮਨ ਹੁੰਦਾ ਹੀ ਚੰਚਲ ਹੈ | ਮਨ ਕਿਸੇ ਵੀ ਖੇਡ ਨੂੰ ਖੇਡਣ ਪਿੱਛੇ ਬੜੀ ਵੱਡੀ ਭੂਮਿਕਾ ਅਦਾ ਕਰਦਾ ਹੈ | ਖੇਡਾਂ ਬਾਲ-ਮਨਾਂ 'ਚ ਛੇਤੀ ਫ਼ੈਸਲਾ ਲੈਣ ਦੀ ਸਮਰੱਥਾ 'ਚ ਭਰਪੂਰ ਵਾਧਾ ਕਰਦੀਆਂ ਹਨ | ਬਾਲ-ਮਨ ਵਿਚ ...

ਪੂਰੀ ਖ਼ਬਰ »

ਕਿਵੇਂ ਹੋਈ ਕਿਤਾਬਾਂ ਦੀ ਸ਼ੁਰੂਆਤ

ਮਨੁੱਖ ਦੀ ਜ਼ਿੰਦਗੀ ਵਿਚ ਕਿਤਾਬਾਂ ਦੀ ਬਹੁਤ ਵੱਡੀ ਮਹੱਤਤਾ ਹੈ | ਕਿਤਾਬਾਂ ਕਿਸੇ ਵੀ ਵਿਅਕਤੀ ਦੇ ਜੀਵਨ ਨੂੰ ਬਦਲਣ ਦੇ ਸਮਰੱਥ ਹੁੰਦੀਆਂ ਹਨ | ਕਿਤਾਬਾਂ ਦੀ ਸ਼ੁਰੂਆਤ ਕਿਵੇਂ ਹੋਈ? ਆਓ ਇਸ ਸਬੰਧੀ ਜਾਣੀਏ | ਅੱਜ ਦੀ ਸਥਿਤੀ ਵਿਚ ਪਹੁੰਚਣ ਲਈ ਕਿਤਾਬਾਂ ਨੂੰ ਸੈਂਕੜੇ ਵਰ੍ਹੇ ਲੱਗੇ ਹਨ | ਮੱਧ ਯੁੱਗ ਤੱਕ ਕੋਈ ਕਿਤਾਬਾਂ ਨਹੀਂ ਸਨ ਹੁੰਦੀਆਂ | ਲੋਕੀਂ ਪੇਪੀਰਸ (ਰੁੱਖਾਂ ਦਾ ਛਿਲਕਾ) ਉੱਪਰ ਲਿਖਿਆ ਕਰਦੇ ਸਨ ਅਤੇ ਉਨ੍ਹਾਂ ਨੂੰ ਲਪੇਟ ਲੈਂਦੇ ਸਨ | ਰੋਮਨ ਲੋਕੀਂ ਇਸ ਨੂੰ ਵਾਲੂਮੈਨ ਆਖਦੇ ਸਨ, ਜਿਸ ਸ਼ਬਦ ਤੋਂ ਵਾਲਿਊਮ ਹੋਂਦ ਵਿਚ ਆਇਆ ਹੈ | ਪੰਜਵੀਂ ਸਦੀ ਦੇ ਅੱਧ ਤੱਕ ਲੋਕਾਂ ਨੇ ਪਾਰਚਮੈਂਟ ਅਤੇ ਵੈਲੱਮ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ ਸੀ | ਪਾਰਚਮੈਂਟ ਭੇਡਾਂ ਅਤੇ ਬੱਕਰੀਆਂ ਦੀ ਖੱਲ ਤੋਂ ਬਣਾਇਆ ਜਾਂਦਾ ਸੀ, ਜਦੋਂ ਕਿ ਵੈਲੱਮ ਵੱਛਿਆਂ ਦੀ ਖੱਲ ਤੋਂ ਤਿਆਰ ਕੀਤੇ ਜਾਂਦੇ ਸਨ | ਇਨ੍ਹਾਂ ਖੱਲਾਂ ਨੂੰ ਇਕੋ ਜਿਹਾ ਆਕਾਰ ਦੇ ਕੇ ਟੁਕੜਿਆਂ ਵਿਚ ਕੱਟ ਲਿਆ ਜਾਂਦਾ ਸੀ ਅਤੇ ਫਿਰ ਇਨ੍ਹਾਂ ਨੂੰ ਕਿਤਾਬਾਂ ਦੇ ਰੂਪ ਵਿਚ ਜਿਲਦਾਂ ਵਿਚ ਬੰਨ੍ਹ ਲਿਆ ਜਾਂਦਾ ਸੀ ਅਤੇ ਲੋਕੀਂ ਇਨ੍ਹਾਂ ਸੀਟਾਂ ਦੇ ਇਕ ਪਾਸੇ ਹੀ ਲਿਖਿਆ ਕਰਦੇ ਸਨ | ਅਸਲ ਵਿਚ ਇਹੋ ਹੀ ਕਿਤਾਬਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ |
ਮੱਧ ਯੁੱਗ ਵਿਚ ਜਦੋਂ ਕਿਤਾਬਾਂ ਦਾ ਲਿਖਣਾ ਸ਼ੁਰੂ ਹੋਇਆ ਤਾਂ ਬਹੁਤੀਆਂ ਕਿਤਾਬਾਂ ਲਾਤੀਨੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ | ਕਾਗਜ਼ ਦੀ ਗੁਣਵੱਤਾ ਪਿੰ੍ਰਟਿੰਗ (ਛਪਾਈ) ਵਿਚ ਹੋਏ ਵਿਕਾਸ ਨੇ ਕਿਤਾਬ ਦੇ ਰੂਪ ਵਿਚ ਬੇਹੱਦ ਨਿਖਾਰ ਲੈ ਆਂਦਾ | ਹੁਣ ਤਾਂ ਰੰਗ-ਬਰੰਗੀਆਂ ਕਿਤਾਬਾਂ ਨੂੰ ਦੇਖਣਾ ਤੇ ਪੜ੍ਹਨਾ ਇਕ ਖੁਸ਼ੀਦਾਇਕ ਅਨੁਭਵ ਹੈ | ਸੰਸਾਰ ਦੀ ਸਭ ਤੋਂ ਵੱਡੀ ਪੁਸਤਕ 'ਦ ਲਿਟਲ ਰੈੱਡ ਐਲਫ' ਵਿਲੀਅਮ ਪੀ ਵੁੱਡ ਨੇ ਲਿਖੀ ਅਤੇ ਪ੍ਰਕਾਸ਼ਿਤ ਕੀਤੀ ਸੀ | ਇਹ 7 ਫੁੱਟ 2 ਇੰਚ ਉੱਚੀ/ਮੋਟੀ ਹੈ ਅਤੇ ਖੁੱਲ੍ਹਣ ਵਾਲੇ ਪਾਸੇ ਤੋਂ ਇਸ ਦੀ ਲੰਬਾਈ 10 ਫੁੱਟ ਹੈ | ਬਰਤਾਨਵੀ ਪਾਰਲੀਮੈਂਟ ਨਾਲ ਸਬੰਧਤ 1800-1900 ਤੱਕ ਦੇ ਪੇਪਰ ਈਰਸ ਯੂਨੀਵਰਸਿਟੀ ਪ੍ਰੈੱਸ ਵੱਲੋਂ 1200 ਹਿੱਸਿਆਂ ਵਿਚ ਛਾਪੇ ਗਏ ਸਨ | ਇਕੋ ਵਿਸ਼ੇ ਬਾਰੇ ਲਿਖੀਆਂ ਗਈਆਂ ਪੁਸਤਕਾਂ ਦਾ ਇਹ ਸਭ ਤੋਂ ਵੱਡਾ ਸੈੱਟ ਹੈ | ਇਸ ਦਾ ਭਾਰ 3.64 ਮੀਟਿ੍ਕ ਟਨ ਅਤੇ ਇਸ ਦੀ ਕੀਮਤ ਲਗਪਗ ਪੰਜ ਲੱਖ ਰੁਪਏ ਹੈ | ਇਹ 1967-1971 ਦੌਰਾਨ ਛਾਪੇ ਗਏ ਸਨ | ਜੇਕਰ ਤੁਸੀਂ ਹਰ ਰੋਜ਼ 10 ਘੰਟੇ ਲਾਵੋ ਤਾਂ ਤੁਹਾਨੂੰ ਇਸ ਸੈੱਟ ਨੂੰ ਪੜ੍ਹਨ ਲਈ ਪੂਰੇ 6 ਸਾਲ ਲੱਗਣਗੇ | ਪਿਆਰੇ ਬੱਚਿਓ, ਸਾਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਹਮੇਸ਼ਾ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਚੰਗੇ ਨਾਗਰਿਕ ਬਣ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿਚ ਆਪਣਾ ਯੋਗਦਾਨ ਪਾ ਸਕੀਏ |
-ਪਿੰਡ ਸੱਤੂਨੰਗਲ, ਡਾਕ: ਚੇਤਨਪੁਰਾ (ਅੰਮਿ੍ਤਸਰ) | ਮੋਬਾ: 98144-16722


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX