ਤਾਜਾ ਖ਼ਬਰਾਂ


ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  9 minutes ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 1 hour ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 2 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਣਜੀਤ ਸਿੰਘ ਢਿੱਲੋਂ) - ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ ਹੈ। ਇਸੇ ਤਹਿਤ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  about 3 hours ago
ਨਵੀਂ ਦਿੱਲੀ, 23 ਮਾਰਚ- ਮੇਜਰ ਸੁਰਿੰਦਰ ਪੂਨੀਆ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਸੀਨੀਅਰ ਭਾਜਪਾ ਨੇਤਾਵਾਂ ਜੇ. ਪੀ. ਨੱਡਾ ਅਤੇ ਰਾਮਲਾਲ ਦੀ ਮੌਜੂਦਗੀ 'ਚ...
10ਵੀਂ ਜਮਾਤ ਦੇ ਗਣਿਤ ਦੇ ਪੇਪਰ 'ਚ ਅਣਛਪੇ ਪ੍ਰਸ਼ਨ ਬਦਲੇ ਵਿਦਿਆਰਥੀਆਂ ਨੂੰ ਮਿਲਣਗੇ ਗ੍ਰੇਸ ਅੰਕ
. . .  about 3 hours ago
ਐੱਸ. ਏ. ਐੱਸ. ਨਗਰ, 23 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ 'ਚ ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ...
ਦਿੱਲੀ 'ਚ ਪੇਪਰ ਫੈਕਟਰੀ 'ਚ ਲੱਗੀ ਅੱਗ
. . .  about 3 hours ago
ਨਵੀਂ ਦਿੱਲੀ, 23 ਮਾਰਚ- ਦਿੱਲੀ ਦੇ ਦਿਲਸ਼ਾਦ ਗਾਰਡਨ ਇਲਾਕੇ 'ਚ ਅੱਜ ਇੱਕ ਪੇਪਰ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ, ਫੈਕਟਰੀ ਦੇ ਬੇਸਮੈਂਟ 'ਚ ਦੁਪਹਿਰ ਕਰੀਬ ਦੋ ਵਜੇ ਲੱਗੀ। ਘਟਨਾ ਦੀ ਸੂਚਨਾ ਮਿਲਣ ਤੋਂ...
ਲੋਕ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 3 hours ago
ਨਵੀਂ ਦਿੱਲੀ, 23 ਮਾਰਚ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਭਾਜਪਾ ਨੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਵਲੋਂ ਜਾਰੀ ਕੀਤੀ ਗਈ ਇਸ ਸੂਚੀ 'ਚ 11 ਉਮੀਦਵਾਰਾਂ ਦੇ ਨਾਵਾਂ 'ਤੇ ਮੋਹਰ ਲਾਈ ਗਈ ਹੈ। ਇਨ੍ਹਾਂ 11 ਉਮੀਦਵਾਰਾਂ 'ਚ 6 ਤੇਲੰਗਾਨਾ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ
. . .  about 3 hours ago
ਢਿਲਵਾਂ, 23 ਮਾਰਚ (ਪ੍ਰਵੀਨ ਕੁਮਾਰ, ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਅੱਜ ਦੁਪਹਿਰ ਕਰੀਬ ਤਿੰਨ ਵਜੇ ਜੀ. ਡੀ. ਰੋਡ 'ਤੇ ਆਰਮੀ ਪਬਲਿਕ ਸਕੂਲ ਗੁਡਾਨਾ ਦੇ ਸਾਹਮਣੇ ਇੱਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ...
ਡੋਡਿਆਂ ਦੀ ਖੇਤੀ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ
. . .  about 4 hours ago
ਮਲੋਟ, 23 ਮਾਰਚ (ਗੁਰਮੀਤ ਸਿੰਘ ਮੱਕੜ)- ਸਥਾਨਕ ਥਾਣਾ ਸਦਰ ਪੁਲਿਸ ਨੇ ਖੇਤ 'ਚ ਬੀਜੀ ਹੋਈ ਡੋਡਿਆਂ ਦੀ ਫ਼ਸਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀ ਕੋਲੋਂ ਬੀਜੀ ਹੋਈ ਡੋਡਿਆਂ ਦੀ ਫ਼ਸਲ ਦੇ 2 ਕੁਇੰਟਲ, 30 ਕਿਲੋਗ੍ਰਾਮ ਪੌਦੇ...
ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਦਿੱਤੀ ਚੁਣੌਤੀ
. . .  about 4 hours ago
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸਿਜਦਾ
. . .  about 4 hours ago
ਝਾਰਖੰਡ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਤਿੰਨ ਦੀ ਮੌਤ, 18 ਜ਼ਖ਼ਮੀ
. . .  about 5 hours ago
ਅੰਮ੍ਰਿਤਸਰ 'ਚ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਮਨਾਇਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 5 hours ago
ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਸਾਉਣ ਸੰਮਤ 548
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਬਾਲ ਸੰਸਾਰ

ਬਾਲ ਕਹਾਣੀ

ਖੂਹ ਲਈ ਇਨਸਾਫ਼

ਇਕ ਦਿਨ ਮਨਦੀਪ ਸਿੰਘ ਅਧਿਆਪਕ ਆਪਣੇ ਸਕੂਲ ਦੇ ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ 'ਤੇ ਲੈ ਗਏ। ਪਹਿਲਾਂ ਉਨ੍ਹਾਂ ਨੇ ਬੱਚਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ, ਫਿਰ ਦੁਪਹਿਰ ...

ਪੂਰੀ ਖ਼ਬਰ »

ਵਿਸ਼ਵ ਦਾ ਸਭ ਤੋਂ ਠੰਢਾ-ਸੀਤ ਪਿੰਡ

ਓਮੇਕੋ-ਪੋਲ ਆਫ਼ ਕੋਲਡ

ਪਿਆਰੇ ਬਾਲ ਦੋਸਤੋ! ਜਿਥੇ ਸਾਰਾ ਸਾਲ ਬਰਫ਼ ਦੀ ਮੋਟੀ ਤਹਿ ਵਿਛੀ ਰਹਿੰਦੀ ਹੋਵੇ, ਤਾਪਮਾਨ ਹਮੇਸ਼ਾ ਮਨਫ਼ੀ ਭਾਵ 0 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਰਹਿੰਦਾ ਹੋਵੇ, ਕੱਪੜੇ ਧੋ ਕੇ ਸੁੱਕਣਾ ਪਾਉਂਦਿਆਂ ਹੀ ਜੰਮ ਜਾਂਦੇ ਹੋਣ, ਕਾਰਾਂ-ਗੱਡੀਆਂ ਬੰਦ ਕਰਨ ਤੋਂ ਬਾਅਦ ਸਟਾਰਟ ਨਾ ਹੋ ਸਕਦੀਆਂ ਹੋਣ ਕਰਕੇ ਇੰਜਣ ਨੂੰ ਹਮੇਸ਼ਾ ਸਟਾਰਟ ਕਰਕੇ ਹੀ ਰੱਖਣਾ ਪੈਂਦਾ ਹੋਵੇ, ਪੈੱਨ ਵਿਚਲੀ ਸਿਆਹੀ ਠੰਢ ਨਾਲ ਜੰਮ ਜਾਂਦੀ ਹੋਵੇ ਤਾਂ ਕਲਪਨਾ ਕਰੋ ਕਿ ਉਥੋਂ ਦੇ ਲੋਕਾਂ ਦੀ ਹਾਲਤ, ਕੰਮਕਾਰ, ਰਹਿਣ-ਸਹਿਣ ਕਿਹੋ ਜਿਹਾ ਹੋਵੇਗਾ? ...ਅਤੇ ਆਓ ਦੋਸਤੋ! ਅਸੀਂ ਅੱਜ ਅਜਿਹੇ ਹੀ ਵਿਸ਼ਵ ਦੇ ਸਭ ਤੋਂ ਠੰਢੇ ਪਿੰਡ 'ਓਮੇਕੋ-ਪੋਲ ਆਫ਼ ਕੋਲਡ', ਜੋ ਕਿ ਰੂਸ ਦੇਸ਼ ਵਿਚ ਸਥਿਤ ਹੈ, ਬਾਰੇ ਦਿਲਚਸਪ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਬੱਚਿਓ! ਇਸ ਪਿੰਡ ਦੀ ਕੁੱਲ ਆਬਾਦੀ 500 ਦੇ ਕਰੀਬ ਅਤੇ ਸਮੁੰਦਰੀ ਤਲ ਤੋਂ ਉਚਾਈ 750 ਮੀਟਰ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਥੇ ਜੂਨ ਮਹੀਨੇ 'ਚ ਸਿਰਫ 3 ਘੰਟੇ ਅਤੇ ਦਸੰਬਰ ਮਹੀਨੇ 'ਚ 21 ਘੰਟੇ ਦਾ ਦਿਨ ਹੁੰਦਾ ਹੈ। ਮੌਸਮ ਵਿਭਾਗ ਹਰ ਸਮੇਂ ਇਥੋਂ ਦਾ ਤਾਪਮਾਨ ਰਿਕਾਰਡ ਕਰਦਾ ਰਹਿੰਦਾ ਹੈ। ਸੰਨ 1993 ਵਿਚ ਇਥੋਂ ਦਾ ਤਾਪਮਾਨ ਮਨਫ਼ੀ 67.7 ਡਿਗਰੀ ਸੈਲਸੀਅਸ ਅਤੇ 1924 'ਚ ਮਨਫ਼ੀ 71.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਜੋ ਕਿ ਉੱਤਰੀ ਧਰੁਵ ਖਿੱਤੇ ਦਾ ਰਿਕਾਰਡ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ ਹੈ।
ਇਸ ਪਿੰਡ ਵਿਚ ਰਹਿਣ ਵਾਲੀ ਆਬਾਦੀ ਮੂਲ ਰੂਪ ਤੋਂ ਆਦੀਵਾਸੀ ਲੋਕਾਂ ਦੀ ਹੈ। ਕਿਹਾ ਜਾਂਦਾ ਹੈ ਕਿ ਸੰਨ 1920-30 ਤੋਂ ਪਹਿਲਾਂ ਦੂਰ-ਦੁਰਾਡੇ ਦੇ ਲੋਕ ਆਪਣੇ ਪਾਲਤੂ ਪਸ਼ੂਆਂ ਨੂੰ ਇਸ ਸਥਾਨ 'ਤੇ ਸਥਿਤ ਗਰਮ ਪਾਣੀ ਵਾਲੇ ਚਸ਼ਮੇ 'ਓਮੇਕੋਨ' ਤੋਂ ਪਾਣੀ ਪਿਲਾਉਣ ਲਈ ਆਉਂਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਲੰਮੀ ਦੂਰੀ ਤੈਅ ਕਰਨੀ ਪੈਂਦੀ ਸੀ, ਜਿਸ ਤੋਂ ਬਚਣ ਲਈ ਆਲੇ-ਦੁਆਲੇ ਦੇ ਲੋਕ ਹੌਲੀ-ਹੌਲੀ ਇਥੇ ਵਸਣੇ ਸ਼ੁਰੂ ਹੋਏ ਅਤੇ ਪਿੰਡ ਦੀ ਸਿਰਜਣਾ ਹੋ ਗਈ। ਇਥੇ ਰਹਿਣ ਵਾਲੇ 500 ਦੇ ਕਰੀਬ ਪਿੰਡ ਵਾਸੀਆਂ ਨੂੰ ਜੀਵਨ ਬਸਰ ਕਰਨ ਲਈ ਅਨੇਕਾਂ ਮੁਸ਼ਕਿਲ ਸਥਿਤੀਆਂ 'ਚੋਂ ਗੁਜ਼ਰਨਾ ਪੈਂਦਾ ਹੈ। ਇਥੇ ਕੋਈ ਫ਼ਸਲ ਨਹੀਂ ਹੁੰਦੀ ਪਰ ਕੁਝ ਅਜਿਹੇ ਰੁੱਖ, ਬਨਸਪਤੀ ਜ਼ਰੂਰ ਹੈ ਜੋ ਕਿ ਏਨੀ ਬਰਫ਼, ਸਰਦੀ ਵਿਚ ਵੀ ਹਰੀ-ਭਰੀ ਰਹਿਣ ਅਤੇ ਵਧਣ-ਫੁੱਲਣ ਦੇ ਸਮਰੱਥ ਹੈ। ਘਰਾਂ 'ਚ ਖਾਣਾ ਬਣਾਉਣ, ਗਰਮੀ ਪੈਦਾ ਕਰਨ ਲਈ ਜ਼ਿਆਦਾਤਰ ਕੋਲੇ, ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ। ਝੀਲਾਂ ਉਪਰਲੀ ਜੰਮੀ ਬਰਫ਼ ਦੀ ਤਹਿ 'ਚ ਸੁਰਾਖ, ਖੁਦਾਈ ਕਰਕੇ ਹੇਠਲੇ ਪਾਣੀ 'ਚੋਂ ਮੱਛੀਆਂ ਫੜੀਆਂ ਜਾਂਦੀਆਂ ਹਨ। ਪਿੰਡ ਵਾਸੀਆਂ ਦੀਆਂ ਰੋਜ਼ਾਨਾ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ ਦੁਕਾਨ ਵੀ ਹੈ। ਆਮ ਤੌਰ 'ਤੇ ਲੋਕ ਰੇਨਡੀਅਰ ਤੇ ਘੋੜੇ ਤੇ ਘੋੜੀਆਂ ਪਾਲ ਕੇ ਉਨ੍ਹਾਂ ਦਾ ਦੁੱਧ ਪੀਂਦੇ ਅਤੇ ਮਾਸ ਵੀ ਖਾਂਦੇ ਹਨ।
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਥੇ ਮੱਛਰ, ਮੱਖੀਆਂ, ਹਾਨੀਕਾਰਕ ਵਾਇਰਸ, ਕੀੜੇ-ਮਕੌੜੇ ਆਦਿ ਨਾ ਹੋਣ ਕਰਕੇ ਲੋਕ ਕਦੇ ਵੀ ਕੁਪੋਸ਼ਣ ਦਾ ਸ਼ਿਕਾਰ ਨਹੀਂ ਹੁੰਦੇ। ਸਕੂਲ ਸਿਰਫ ਉਨ੍ਹਾਂ ਦਿਨਾਂ 'ਚ ਹੀ ਬੰਦ ਹੁੰਦੇ ਹਨ ਜਦੋਂ ਇਥੋਂ ਦਾ ਤਾਪਮਾਨ ਮਨਫ਼ੀ 55 ਦਰਜੇ ਸੈਂਟੀਗ੍ਰੇਡ ਜਾਂ ਇਸ ਤੋਂ ਵੀ ਵੱਧ ਠੰਢਾ ਹੁੰਦਾ ਹੈ। ਜੁਲਾਈ, ਅਗਸਤ ਮਹੀਨਿਆਂ ਵਿਚ ਆਮ ਕਰਕੇ ਤਾਪਮਾਨ ਮਨਫ਼ੀ 30 ਡਿਗਰੀ ਸੈਲਸੀਅਸ ਹੀ ਰਹਿੰਦਾ ਹੈ।
ਇਸ ਪਿੰਡ ਦੇ ਵਾਸੀਆਂ ਨੇ ਹੌਲੀ-ਹੌਲੀ ਆਪਣੇ-ਆਪ ਨੂੰ ਇਥੋਂ ਦੇ ਮੌਸਮ ਅਨੁਕੂਲ ਢਾਲਦਿਆਂ ਇਥੇ ਰਹਿਣ ਦੀ ਜੀਵਨ ਜਾਚ ਸਿੱਖ ਲਈ ਹੈ। ਉਨ੍ਹਾਂ ਦੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਭਾਂਪਦਿਆਂ ਭਾਵੇਂ ਰੂਸ ਦੀ ਸਰਕਾਰ ਵੱਲੋਂ ਜੀਵਨ ਸਬੰਧੀ ਲੋੜੀਂਦੀਆਂ ਸਭ ਸੁੱਖ-ਸਹੂਲਤਾਂ ਪ੍ਰਦਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਭ ਕਾਸੇ ਦੇ ਬਾਵਜੂਦ ਇਸ ਵਿਸ਼ਵ ਦੇ ਸਭ ਤੋਂ ਠੰਢੇ ਪਿੰਡ 'ਓਮੇਕੋ-ਪੋਲ ਆਫ਼ ਕੋਲਡ' ਵਾਸੀਆਂ ਦਾ ਜੀਵਨ ਸੱਚਮੁੱਚ ਮੁਸ਼ਕਿਲ ਅਤੇ ਚੁਣੌਤੀਆਂ ਭਰਪੂਰ ਹੁੰਦਾ ਹੈ।


-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)।
ਮੋਬਾ: 98726-48140


ਖ਼ਬਰ ਸ਼ੇਅਰ ਕਰੋ

ਚੁਟਕਲੇ

ੲ ਭਾਰਤ ਵਿਚ ਜੇ ਦੁਰਘਟਨਾਵਾਂ ਘੱਟ ਕਰਨੀਆਂ ਹਨ ਤਾਂ ਹੈਲਮਟ ਨਾ ਪਾਉਣ 'ਤੇ 250 ਰੁਪਏ ਜੁਰਮਾਨਾ ਕਰਨ ਦੀ ਬਜਾਏ ਹੈਲਮਟ ਪਾਉਣ ਵਾਲੇ ਨੂੰ ਸੌ ਰੁਪਏ ਇਨਾਮ ਦਿਓ ਹਰ ਹਫਤੇ। ਫਿਰ ਦੇਖਿਓ ਸਭ ਦੇ ਹੈਲਮਟ ਪਾਏ ਹੋਣਗੇ, ਪੈਦਲ ਤੁਰਨ ਵਾਲਿਆਂ ਦੇ ਵੀ। ੲ ਟੀ. ਟੀ.-ਟਿਕਟ ...

ਪੂਰੀ ਖ਼ਬਰ »

ਬਾਲ ਸਾਹਿਤ

ਚਿੜੀਏ! ਚਿੜੀਏ!! ਆ ਜਾ ਲੇਖਕ : ਨਵਦੀਪ ਸਿੰਘ ਬਦੇਸ਼ਾ ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ (ਹੁਸ਼ਿਆਰਪੁਰ)। ਮੁੱਲ : 70 ਰੁਪਏ, ਸਫੇ : 48 ਸੰਪਰਕ : 98151-18124 ਪੁਸਤਕ 'ਚਿੜੀਏ! ਚਿੜੀਏ!! ਆ ਜਾ' ਦੇ ਜ਼ਿਆਦਾ ਗੀਤ ਪੰਛੀਆਂ ਬਾਰੇ ਹਨ ਜੋ ਬਾਲ ਪਾਠਕਾਂ ਦਾ ਮਨੋਰੰਜਨ ਵੀ ...

ਪੂਰੀ ਖ਼ਬਰ »

ਅਨਮੋਲ ਬਚਨ

ੲ ਅਨੁਮਾਨ ਗ਼ਲਤ ਹੋ ਸਕਦਾ ਹੈ, ਅਨੁਭਵ ਨਹੀਂ। ੲ ਜ਼ਿੰਦਗੀ ਦਾ ਇਕ ਤਜਰਬਾ ਇਹ ਵੀ ਹੈ ਕਿ ਜ਼ਿੰਮੇਵਾਰੀਆਂ ਮਨੁੱਖ ਨੂੰ ਵਕਤ ਤੋਂ ਪਹਿਲਾਂ ਵੱਡਾ ਕਰ ਦਿੰਦੀਆਂ ਹਨ। ੲ ਅੱਜ ਜਿਸਮ ਵਿਚ ਜਾਨ ਹੈ ਤਾਂ ਦੇਖਦੇ ਹਨ ਲੋਕ, ਜਦੋਂ ਰੂਹ ਨਿਕਲ ਜਾਵੇਗੀ ਤਾਂ ਕਫਨ ਚੁੱਕ-ਚੁੱਕ ਕੇ ...

ਪੂਰੀ ਖ਼ਬਰ »

ਸਭ ਤੋਂ ਘੱਟ ਬੋਲਣ ਵਾਲਾ ਰਾਸ਼ਟਰਪਤੀ ਸੀ ਕਾਲਵਿਨ ਕੂਲਿਜ਼

3 ਅਗਸਤ, 1923 ਦੀ ਸਵੇਰ ਨੂੰ 2.30 ਵਜੇ ਜਦੋਂ ਕਾਲਵਿਨ ਕੂਲਿਜ਼ ਵਰਮੌਂਟ ਦਾ ਦੌਰਾ ਕਰ ਰਿਹਾ ਸੀ ਤਾਂ ਉਸ ਨੂੰ ਇਕ ਸੰਦੇਸ਼ ਮਿਲਿਆ ਕਿ ਉਹ ਰਾਸ਼ਟਰਪਤੀ ਬਣ ਗਿਆ ਹੈ। ਮਿੱਟੀ ਦੇ ਤੇਲ ਦੇ ਦੀਵੇ ਸਾਹਮਣੇ ਆਪਣੇ ਹੱਥ ਵਿਚ ਪਰਿਵਾਰਕ ਬਾਈਬਲ ਫੜ ਕੇ ਕੂਲਿਜ਼ ਦੇ ਪਬਲਿਕ ਨੋਟਰੀ ਨੇ ਉਸ ਨੂੰ ...

ਪੂਰੀ ਖ਼ਬਰ »

ਮਿਹਨਤ

ਪਿਆਰੇ ਬੱਚਿਓ ਮਿਹਨਤ ਕਰੋ, ਮਿਹਨਤ ਤੋਂ ਨਾ ਤੁਸੀਂ ਡਰੋ। ਜਿਨ੍ਹਾਂ ਬੱਚਿਆਂ ਮਿਹਨਤ ਕਰੀ, ਪ੍ਰਾਪਤੀਆਂ ਨਾਲ ਝੋਲੀ ਭਰੀ। ਮਿਹਨਤ ਦੇ ਨਾਲ ਹੋਵੋ ਪਾਸ, ਨਕਲ ਦੇ ਉੱਤੇ ਰੱਖੋ ਨਾ ਆਸ। ਮਿਹਨਤ ਵਾਲੇ ਦੀ ਬੱਲੇ-ਬੱਲੇ, ਵਿਹਲੜ ਜਾਵਣ ਥੱਲੇ-ਥੱਲੇ। ਮਿਹਨਤ ਵਾਲਾ ਲੱਗੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX