ਤਾਜਾ ਖ਼ਬਰਾਂ


ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  12 minutes ago
ਨਵੀਂ ਦਿੱਲੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਅਪ੍ਰੈਲ ਨੂੰ ਵਾਰਾਨਸੀ 'ਚ ਨਾਮਜ਼ਦਗੀ ਭਰਨ ਤੋਂ ਪਹਿਲਾ ਰੋਡ ਸ਼ੋਅ ਕੱਢਣਗੇ। ਇਹ ਰੋਡ ਸ਼ੋਅ ਕਰੀਬ 7 ਕਿੱਲੋਮੀਟਰ ਲੰਬਾ ਹੋਵੇਗਾ। ਇਸ ਦੌਰਾਨ ਭਾਜਪਾ ਦੇ 52 ਵੱਡੇ ਨੇਤਾ ਵੀ ਮੌਜੂਦ ਹੋਣਗੇ। ਨਾਮਜ਼ਦਗੀ ਦੀ ਪ੍ਰਕਿਰਿਆ 11 ਵੱਜ ਕੇ 30 ਮਿੰਟ...
ਅੱਜ ਦਾ ਵਿਚਾਰ
. . .  28 minutes ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਖਮਾਣੋਂ ਚ ਮੀਹ ਨਾਲ ਗੜੇਮਾਰੀ
. . .  1 day ago
ਖਮਾਣੋਂ, 24 ਅਪ੍ਰੈਲ (ਪਰਮਵੀਰ ਸਿੰਘ) - ਅੱਜ ਸ਼ਾਮ ਤੋਂ ਖਮਾਣੋਂ ਅਤੇ ਨਾਲ ਲਗਦੇ ਪੇਂਡੂ ਖੇਤਰਾਂ 'ਚ ਜ਼ੋਰਦਾਰ ਮੀਂਹ ਨਾਲ ਗੜੇਮਾਰੀ ਹੋ ਰਹੀ ਹੈ। ਹਾਲਾਤ ਇਹ ਹਨ ਕਿ ਵਾਹਨ ਚਾਲਕਾਂ...
ਹਫ਼ਤਾ ਪਹਿਲਾਂ ਪਏ ਮੀਂਹ ਨੇ ਗੁੰਮਟੀ ਖ਼ੁਰਦ ਦੇ ਸਕੂਲ ਦੀ ਪੁਰਾਣੀ ਬਿਲਡਿੰਗ 'ਚ ਪਈਆਂ ਤਰੇੜਾਂ
. . .  1 day ago
ਜੈਤੋ, 24 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਹਫ਼ਤਾ ਪਹਿਲੇ ਪਏ ਮੀਂਹ ਦਾ ਪਾਣੀ ਅੱਜ ਵੀ ਪਿੰਡ ਗੁਮਟੀ ਖ਼ੁਰਦ (ਸੇਵਾ ਵਾਲਾ) ਦੇ 'ਸ਼ਹੀਦ ਨਾਇਬ ਸੂਬੇਦਾਰ ਮੇਜਰ ਸਿੰਘ' ਸਰਕਾਰੀ ਹਾਈ ...
ਬੈਂਸ ਨੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਪੈਸਿਆਂ ਸਮੇਤ ਕੀਤਾ ਕਾਬੂ
. . .  1 day ago
ਲੁਧਿਆਣਾ, 24 ਅਪ੍ਰੈਲ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਪੰਜਾਬ ਜਮਹੂਰੀ ਗਠਜੋੜ (ਪੀ. ਡੀ. ਏ.) ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਿਰਤ ਵਿਭਾਗ ਦੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਇੱਕ ਕਾਰਖ਼ਾਨੇਦਾਰ ਤੋਂ 25 ਹਜ਼ਾਰ ਰੁਪਏ ਲੈਣ...
ਕੈਪਟਨ ਦੇ ਬਗ਼ੈਰ ਹੀ ਮੁਹੰਮਦ ਸਦੀਕ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਸ੍ਰੀ ਮੁਕਤਸਰ ਸਾਹਿਬ : ਤੇਜ਼ ਹਵਾਵਾਂ ਨੇ ਫਿਰ ਫ਼ਿਕਰਮੰਦ ਕੀਤੇ ਕਿਸਾਨ
. . .  1 day ago
ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਸਕੱਤਰ ਅਤੇ ਪੁਲਿਸ ਮੁਖੀ ਤੋਂ ਮੰਗਿਆ ਅਸਤੀਫ਼ਾ
. . .  1 day ago
ਅੱਗ ਲੱਗਣ ਕਾਰਨ ਤਿੰਨ ਕਿਸਾਨਾਂ ਦੀ ਕਣਕ ਫ਼ਸਲ ਸੜ ਕੇ ਹੋਈ ਸੁਆਹ
. . .  1 day ago
'ਆਪ' ਵਲੋਂ ਪੰਜਾਬ 'ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਫੱਗਣ ਸੰਮਤ 548
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। ਂਜੇਮਸ ਅਰਲ ਕਾਰਟ

ਫ਼ਿਲਮ ਅੰਕ

ਨਰਗਿਸ ਫਾਖਰੀ ਬਨਾਮ ਪੰਜ

ਵਿਆਹ ਅੱਜ ਵੀ ਨਰਗਿਸ ਫਾਖਰੀ ਆਪਣੇ ਹੀਰੋ ਰਿਤੇਸ਼ ਦੇਸ਼ਮੁਖ ਦੀਆਂ ਸਿਫ਼ਤਾਂ ਕਰ ਰਹੀ ਹੈ, ਹਾਲਾਂਕਿ ਰਿਤੇਸ਼ ਨਾਲ ਆਈ ਉਸ ਦੀ ਫ਼ਿਲਮ 'ਬੈਂਜੋ' ਠੀਕ ਨਹੀਂ ਸੀ ਰਹੀ। ਨਰਗਿਸ ਦੀ ਮੰਨੀਏ ਤਾਂ ਰਿਤੇਸ਼ ਜਿਹੇ ਠੰਢੇ ਸੁਭਾਅ ਦਾ ਹੀਰੋ ਪੈਰ-ਪੈਰ 'ਤੇ ਸਹਿਯੋਗ ਦੇਣ ਵਾਲਾ ਹੀਰੋ ਹੈ, ...

ਪੂਰੀ ਖ਼ਬਰ »

ਕਲਕੀ ਕੋਚਲਿਨ :

ਗੁੰਮਨਾਮ ਹੈ ਕੋਈ

ਅਭਿਨੇਤਰੀ ਕਲਕੀ ਕੋਚਲਿਨ ਨੂੰ ਇੰਡਸਟਰੀ ਵਿਚ ਚੰਗੇ ਅੰਦਾਜ਼ ਦੀ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਅਕਸਰ ਪੱਛਮੀ ਪਹਿਰਾਵੇ ਤੇ ਸੱਭਿਅਤਾ ਨੂੰ ਉਹ ਜ਼ਿਆਦਾ ਤਵੱਜੋਂ ਦਿੰਦੀ ਹੈ। ਨਵੀਂ ਦਿੱਲੀ ਦੀ ਇਕ ਫੈਸ਼ਨ ਕੰਪਨੀ ਨੇ ਇਸ ਕਾਰਨ ਹੀ ਕਲਕੀ ਨੂੰ ਆਪਣੀ ਬਰਾਂਡ ਅੰਬੈਸਡਰ ...

ਪੂਰੀ ਖ਼ਬਰ »

ਇਲੀਆਨਾ ਡਿਕਰੂਜ਼

ਸਮਾਂ ਗੰਭੀਰ ਹੋਣ ਦਾ

ਇਲੀਆਨਾ ਡਿਕਰੂਜ਼ ਦੀ ਨਜ਼ਰ ਵਿਚ ਔਰਤਾਂ ਦਾ ਸ਼ੋਸ਼ਣ ਤੇ ਉਨ੍ਹਾਂ ਨਾਲ ਛੇੜਖਾਨੀ ਭਾਰਤ ਵਿਚ ਆਮ ਜਿਹੀ ਗੱਲ ਹੈ। ਇਲੀ ਨੇ ਟਵੀਟ ਕੀਤਾ ਹੈ ਕਿ ਉਸ ਨਾਲ ਅਜਿਹੀਆਂ ਮਾੜੀਆਂ ਘਟਨਾਵਾਂ ਕਈ ਵਾਰ ਵਾਪਰੀਆਂ ਹਨ ਪਰ 'ਔਰਤ' ਹੋਣ ਤੇ 'ਇੱਜ਼ਤ' ਕਾਰਨ ਉਹ ਚੁੱਪ ਹੀ ਰਹੀ ਹੈ। ਵੈਸੇ ਆਪਣੀਆਂ ...

ਪੂਰੀ ਖ਼ਬਰ »

ਰਣਵੀਰ ਸਿੰਘ : ਨਹੀਂ ਰੀਸਾਂ ਤੇਰੀਆਂ

ਬਾਲੀਵੁੱਡ ਵਿਚ ਆਪਣੇ ਸਫ਼ਰ ਦੇ ਸਬੰਧ ਵਿਚ ਰਣਵੀਰ ਸਿੰਘ ਨੇ ਕਿਹਾ ਹੈ ਕਿ ਉਸ ਨੂੰ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਉਹ ਇਕ ਸੁਪਨੇ ਦੀ ਤਰ੍ਹਾਂ ਜੀਅ ਰਿਹਾ ਹੈ। ਹਰ ਦਿਨ ਜਦ ਉਹ ਸਵੇਰੇ ਜਾਗਦਾ ਹੈ ਤਾਂ ਹੈਰਾਨ ਹੁੰਦਾ ਹੈ ਕਿ ਉਹ ਅਭਿਨੇਤਾ ਹੈ ਜਾਂ ਫਿਰ ਇਹ ਇਕ ਸੁਪਨਾ ਹੈ। ...

ਪੂਰੀ ਖ਼ਬਰ »

ਖ਼ੂਬਸੂਰਤ ਅਦਾਕਾਰੀ ਅਤੇ ਸੁਰੀਲੀ ਗਾਇਕੀ ਦਾ ਸੁਮੇਲ-

ਨਿਸ਼ਾ ਬਾਨੋ

ਨਿਸ਼ਾ ਬਾਨੋ, ਜਿੱਥੇ ਆਪਣੀ ਸਹਿਜਮਈ ਅਦਾਕਾਰੀ ਅਤੇ ਸੋਹਣੀ ਦਿੱਖ ਨਾਲ ਪੰਜਾਬੀ ਸਿਨੇਮੇ 'ਚ ਨਿਵੇਕਲੀ ਪਹਿਚਾਣ ਬਣਾ ਰਹੀ ਹੈ, ਉੱਥੇ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਨਾਲ ਗਾਇਕੀ ਦੇ ਖੇਤਰ 'ਚ ਵੀ ਸਮਾਂਤਰ ਅੱਗੇ ਵਧ ਰਹੀ ਹੈ। ਨਿਸ਼ਾ ਬਾਨੋ ਦਰਜਨ ਦੇ ਕਰੀਬ ਪੰਜਾਬੀ ਫ਼ਿਲਮਾਂ 'ਚ ਵਰਨਣਯੋਗ ਭੂਮਿਕਾਵਾਂ ਨਿਭਾਉਣ ਦੇ ਨਾਲ-ਨਾਲ ਦੇਸ਼-ਵਿਦੇਸ਼ 'ਚ ਬਿੰਨੂ ਢਿੱਲੋਂ ਦੇ ਗਰੁੱਪ ਵੱਲੋਂ ਕੀਤੇ ਜਾ ਰਹੇ ਕਾਮੇਡੀ ਸ਼ੋਅਜ਼ 'ਚ ਵੀ ਆਪਣੀ ਅਦਾਕਾਰੀ ਦੀ ਚਮਕ ਦਿਖਾ ਰਹੀ ਹੈ।
ਮਾਨਸਾ ਸ਼ਹਿਰ ਦੇ ਜਨਾਬ ਈਦੂ ਖਾਨ ਅਤੇ ਨਜ਼ੀਰਾ ਬੇਗ਼ਮ ਦੀ ਸਪੁੱਤਰੀ ਨਿਸ਼ਾ ਬਾਨੋ ਨੇ ਪ੍ਰੋ: ਯੋਗੇਸ਼ ਮੈਮੋਰੀਅਲ ਪਬਲਿਕ ਸਕੂਲ ਮਾਨਸਾ ਵਿਖੇ ਪੜ੍ਹਦਿਆਂ ਹੀ ਗਿੱਧੇ ਅਤੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਖੇਤਰਾਂ 'ਚ ਐਸ.ਡੀ. ਕਾਲਜ ਮਾਨਸਾ ਵਿਖੇ ਨਿਸ਼ਾ ਨੂੰ ਆਪਣੀ ਪ੍ਰਤਿਭਾ ਹੋਰ ਨਿਖਾਰਨ ਦਾ ਮੌਕਾ ਮਿਲਿਆ। ਗਿੱਧੇ 'ਚ ਉਸ ਨੇ ਪੰਜਾਬੀ ਯੂਨੀਵਰਸਿਟੀ ਚੈਂਪੀਅਨ ਬਣਨ ਦਾ ਮਾਣ ਵੀ ਹਾਸਿਲ ਕੀਤਾ। ਇਸੇ ਦੌਰਾਨ ਨਿਸ਼ਾ ਨੇ ਭਗਵੰਤ ਮਾਨ ਦੇ ਲੜੀਵਾਰਾਂ 'ਚ ਕੰਮ ਕਰਕੇ ਟੀ. ਵੀ. 'ਤੇ ਪਹਿਲੀ ਪੁਲਾਂਘ ਪੁੱਟੀ। ਇਸ ਦੇ ਸਮਾਨਾਂਤਰ ਨਿਸ਼ਾ ਨੇ ਗਾਉਣਾ ਵੀ ਆਰੰਭ ਕਰ ਦਿੱਤਾ। ਉਸ ਨੇ ਐਮ.ਐਚ. ਵਨ ਚੈਨਲ ਦੇ ਸ਼ੋਅ 'ਹੱਸਦੇ-ਹਸਾਉਂਦੇ ਰਹੋ' 'ਚ ਵੀ ਸ਼ਾਨਦਾਰ ਕੰਮ ਕਰਕੇ ਆਪਣੀ ਪਹਿਚਾਣ ਵਧਾਈ, ਜਿਸ ਸਦਕਾ ਉਸ ਨੂੰ ਬਿੰਨੂ ਢਿੱਲੋਂ ਦੇ ਗਰੁੱਪ 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਗਰੁੱਪ ਨਾਲ ਉਸ ਨੇ 'ਐਨ.ਆਰ.ਆਈ' ਅਤੇ 'ਨਾਟੀ ਬਾਬਾ' ਸ਼ੋਅਜ਼ ਰਾਹੀਂ ਕੈਨੇਡਾ, ਆਸਟਰੇਲੀਆ, ਅਮਰੀਕਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ 'ਚ ਆਪਣੀ ਅਦਾਕਾਰੀ ਦੀ ਚਮਕ ਦਿਖਾਈ। ਇਸ ਦੇ ਸਮਾਨਾਂਤਰ ਹੀ ਨਿਸ਼ਾ ਬਾਨੋ ਨੇ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਦੋਗਾਣਾ ਗਾਇਕੀ ਦੇ ਸ਼ੋਅਜ਼ ਵੀ ਕਰਨੇ ਸ਼ੁਰੂ ਕਰ ਦਿੱਤੇ। ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਹੋਰਾਂ ਦੀ ਟੀਮ 'ਚ ਕੰਮ ਕਰਨ ਦੀ ਬਦੌਲਤ ਨਿਸ਼ਾ ਬਾਨੋ ਲਈ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਦੇ ਦੁਆਰ ਖੁੱਲ੍ਹ ਗਏ, ਜਿਸ ਤਹਿਤ ਉਸ ਨੇ 'ਜੱਟ ਐਂਡ ਜੂਲੀਅਟ' ਫ਼ਿਲਮ ਰਾਹੀਂ ਵੱਡੇ ਪਰਦੇ 'ਤੇ ਪਲੇਠਾ ਕਦਮ ਰੱਖਿਆ। ਇਸ ਉਪਰੰਤ ਉਸ ਨੇ 'ਜੱਟ ਏਅਰਵੇਜ਼', 'ਭਾਅ ਜੀ ਇਨ ਟਰਬਲ', 'ਪੁੱਤ ਜੱਟਾਂ ਦੇ- ਦ ਜੱਟ ਬੁਆਏਜ਼', 'ਅੰਗਰੇਜ਼', 'ਫੇਰ ਮਾਮਲਾ ਗੜਬੜ ਗੜਬੜ', 'ਬਾਜ', 'ਫ਼ਤਹਿ', 'ਮੈਂ ਤੇਰਾ ਤੂੰ ਮੇਰੀ', 'ਟੇਸ਼ਣ' ਅਤੇ 'ਨਿੱਕਾ ਜ਼ੈਲਦਾਰ' ਵਰਗੀਆਂ ਚਰਚਿਤ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾਅ ਕੇ ਆਪਣੀ ਪਹਿਚਾਣ ਗੂੜ੍ਹੀ ਕੀਤੀ। ਉਪਰੋਕਤ ਫ਼ਿਲਮਾਂ 'ਚੋਂ ਨਿਸ਼ਾ ਬਾਨੋ ਨੂੰ ਨਿੱਕਾ ਜ਼ੈਲਦਾਰ (ਸ਼ਾਂਤੀ) ਅਤੇ ਅੰਗਰੇਜ਼ (ਗੇਲੋ) ਵਿਚਲੇ ਕਿਰਦਾਰਾਂ ਨੇ ਬਹੁਚਰਚਿਤ ਅਦਾਕਾਰਾ ਬਣਾ ਦਿੱਤਾ। ਨਿਸ਼ਾ ਆਉਣ ਵਾਲੀ ਫ਼ਿਲਮ 'ਮੰਜੇ ਬਿਸਤਰੇ' 'ਚ ਵੀ ਅਹਿਮ ਕਿਰਦਾਰ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਨਿਸ਼ਾ ਆਪਣੇ ਸੋਲੋ ਗੀਤ 'ਮੋਰਨੀ', 'ਮੈਂ ਛੱਡਤਾ' ਅਤੇ 'ਮੇਰੇ ਵਾਲਾ ਜੱਟ' ਦੀ ਸਫ਼ਲਤਾ ਤੋਂ ਬਾਅਦ ਇਕ ਨਵਾਂ ਗੀਤ ਲੈ ਕੇ, ਜਲਦ ਹੀ ਸਰੋਤਿਆਂ ਦੇ ਰੂਬਰੂ ਹੋਵੇਗੀ। ਅੱਜਕਲ੍ਹ ਆਸਟਰੇਲੀਆ 'ਚ ਆਪਣੀ ਗਾਇਕੀ ਦੇ ਸ਼ੋਅ ਕਰਨ ਜਾ ਰਹੀ ਨਿਸ਼ਾ ਬਾਨੋ ਦਾ ਕਹਿਣਾ ਹੈ ਕਿ ਅਦਾਕਾਰੀ ਦੇ ਖੇਤਰ 'ਚ ਉਹ ਕਦੇ ਵੀ ਮੁੱਖ ਭੂਮਿਕਾ ਵੱਲ ਨਹੀਂ ਭੱਜਦੀ, ਸਗੋਂ ਉਸ ਦਾ ਨਿਸ਼ਾਨਾ ਪਹਿਚਾਣ ਦਿਵਾਉਣ ਵਾਲੇ ਕਿਰਦਾਰ ਨਿਭਾਉੇਣ ਦਾ ਰਹਿੰਦਾ ਹੈ। ਗਾਇਕੀ ਵਿਚ ਵੀ ਉਹ ਸਾਫ਼-ਸੁਥਰੇ ਗੀਤਾਂ ਰਾਹੀਂ ਅੱਗੇ ਵਧਣ ਲਈ ਵਚਨਬੱਧ ਹੈ। ਪੰਜਾਬੀ ਫ਼ਿਲਮਾਂ ਬਾਰੇ ਨਿਸ਼ਾ ਦਾ ਕਹਿਣਾ ਹੈ ਕਿ ਸਾਡੇ ਸਿਨੇਮੇ ਨੂੰ ਜਿੱਥੇ ਚੰਗੇ ਬਜਟ ਦੀ ਜ਼ਰੂਰਤ ਹੈ, ਉੱਥੇ ਪ੍ਰਤਿਭਾਵਾਨ ਅਦਾਕਾਰਾਂ ਅਤੇ ਤਕਨੀਕੀ ਅਮਲੇ ਦੀ ਵੀ ਜ਼ਰੂਰਤ ਹੈ। ਆਪਣੇ ਇਕਲੌਤੇ ਵੀਰ ਰਹਿਮਾਨ ਦੀ ਬੇਵਕਤੀ ਮੌਤ ਦਾ ਦਰਦ ਦਿਲ 'ਚ ਸਮੋਈ ਬੈਠੀ ਨਿਸ਼ਾ ਬਾਨੋ ਅੱਜਕਲ੍ਹ ਚੰਡੀਗੜ੍ਹ ਵਿਖੇ ਰਹਿ ਰਹੀ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ ਪਟਿਆਲਾ।


ਖ਼ਬਰ ਸ਼ੇਅਰ ਕਰੋ

ਮੇਰੇ ਪੀਆ ਗਏ 'ਰੰਗੂਨ' ਕੰਗਨਾ ਰਾਣਾਵਤ

ਕੰਗਨਾ ਰਾਣਾਵਤ ਦੀ ਇਸ ਸਮੇਂ ਫ਼ਿਲਮ 'ਰੰਗੂਨ' ਆ ਰਹੀ ਹੈ। ਸਟਾਰ ਵਰਲਡ ਨੇ 'ਰੰਗੂਨ' ਦਾ ਜਿਹੜਾ ਟ੍ਰੇਲਰ ਰਿਲੀਜ਼ ਕੀਤਾ ਹੈ, ਉਸ 'ਚ ਕੰਗਨਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਕੰਗਨਾ ਨੇ ਇਥੋਂ ਤੱਕ ਕਿਹਾ ਕਿ ਕਰਨ ਜੌਹਰ ਘੁਮੰਡੀ ਹੈ ਤੇ ਬਾਹਰ ਦੇ ਲੋਕਾਂ ਦੀ ਥਾਂ ਆਪਣਿਆਂ ਨੂੰ ...

ਪੂਰੀ ਖ਼ਬਰ »

ਅੱਜ ਦੇ ਪੰਜਾਬ ਦੀ ਦਾਸਤਾਂ ਹੈ ਗੀਤ

ਪੰਜਾਬ

ਪੰਜਾਬੀਆਂ ਦੇ ਚਹੇਤੇ ਗਾਇਕ ਗੁਰਦਾਸ ਮਾਨ ਨੇ ਮਰ ਰਹੇ ਪੰਜਾਬ ਦੀ ਪੀੜ ਨੂੰ ਆਪਣੇ ਸਾਢੇ ਸੱਤ ਕੁ ਮਿੰਟਾਂ ਦੇ ਇਕ ਗੀਤ ਦੇ ਬੋਲਾਂ ਤੇ ਫ਼ਿਲਮਾਂਕਣ ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਸਰੋਤਿਆਂ ਦੇ ਢਿੱਡ ਵਿਚ ਹਓਕੇ, ਅੱਖਾਂ ਵਿਚ ਪਾਣੀ ਅਤੇ ਸੋਚਾਂ ਵਿਚ ਫ਼ਿਕਰ ਆ ਖੜ੍ਹਾ ...

ਪੂਰੀ ਖ਼ਬਰ »

ਪਾਲੀਵੁੱਡ ਚਮਨ ਦੀ ਬਸੰਤ ਬਹਾਰ : ਮਨਪ੍ਰੀਤ ਕੌਰ

ਪਾਲੀਵੁੱਡ ਦੇ ਵਿਹੜੇ ਵਿਚ ਚੰਦਰਮਾ ਦੀ ਚਾਂਦਨੀ ਬਣ ਲੋਅ ਕਰਨ ਆਈ ਹੈ ਮਨਪ੍ਰੀਤ ਕੌਰ ਜੋ ਬੰਗਲਾ ਦੇਸ਼ ਦੇ 'ਮਾਲ ਸੈਂਟਰ' ਦੀ ਬਰਾਂਡ ਅੰਬੈਸਡਰ ਹੈ। ਸੋਹਣੇ ਮੁਖੜੇ, ਆਕਰਸ਼ਕ ਨਕਸ਼ ਤੇ ਮੋਟੀਆਂ ਅੱਖੀਆਂ ਵਾਲੀ ਮਨਪ੍ਰੀਤ ਦੀ ਪਛਾਣ ਸਲੀਮ ਦੇ ਵੀਡੀਓ ਗੀਤ 'ਤੇਰੇ ਨਾਂਅ', ਨਛੱਤਰ ...

ਪੂਰੀ ਖ਼ਬਰ »

ਪੇਸ਼ਵਾ ਬਾਜੀਰਾਓ ਰਾਹੀਂ ਆਪਣੀ ਖ਼ਾਸ ਪਹਿਚਾਣ ਬਣਾਉਣ ਵਾਲਾ-ਰੁਦਰ ਸੋਨੀ

ਇਨ੍ਹੀਂ ਦਿਨੀਂ ਸਟਾਰ ਟੀ.ਵੀ. 'ਤੇ ਚੱਲ ਰਹੇ ਲੜੀਵਾਰ 'ਪੇਸ਼ਵਾ ਬਾਜੀਰਾਓ' 'ਚ ਆਪਣੇ ਪ੍ਰਭਾਵਸ਼ਾਲੀ ਸੰਵਾਦਾਂ, ਸਟੰਟ ਦ੍ਰਿਸ਼ਾਂ ਤੇ ਸੰਵੇਦਨਸ਼ੀਲ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਸਥਾਨ ਬਣਾਉਣ 'ਚ ਕਾਮਯਾਬ ਹੋਇਆ ਬਾਲ ਅਦਾਕਾਰ ਰੁਦਰ ਸੋਨੀ 10 ਨਵੰਬਰ, 2004 ਨੂੰ ਪਿਤਾ ...

ਪੂਰੀ ਖ਼ਬਰ »

'ਤੇਰੇ ਰੰਗ' ਨਾਲ ਸੰਗੀਤ ਦੁਨੀਆ ਰੰਗਣ ਲੱਗੀ ਦਿਲਜੋਤ

ਬੋਲਦੀਆਂ ਅੱਖਾਂ, ਚਿਹਰਾ ਕਿ ਨਜ਼ਰ ਹੀ ਨਾ ਹਟੇ ਤੇ ਅਦਾਵਾਂ ਦਿਲਕਸ਼ ਜਦਕਿ ਅਭਿਨੈ ਸਿਰ ਚੜ੍ਹ ਕੇ ਬੋਲਣ ਵਾਲਾ ਤੇ ਹੁਣ ਕੁਦਰਤੀ ਮਿੱਠੀ ਆਵਾਜ਼ ਨੂੰ ਸਾਜ਼ਾਂ ਦੀ ਲੈਅ 'ਚ ਪਰੋਅ ਕੇ ਜ਼ੁਬਾਂ 'ਤੇ ਚੜ੍ਹਨ ਵਾਲੇ ਬੋਲਾਂ ਨੂੰ ਬੋਲ ਕੇ ਦਿਲਜੋਤ ਗਾਇਕਾ ਬਣ ਗਈ ਹੈ। 'ਟੇਸ਼ਣ' 'ਯਾਰ ...

ਪੂਰੀ ਖ਼ਬਰ »

ਰੰਗਮੰਚ ਤੋਂ ਫ਼ਿਲਮਾਂ ਤੱਕ ਸਫਰ ਕਰਨ ਵਾਲੀ ਅਭਿਨੇਤਰੀ ਸੁਰਿੰਦਰ ਖਿਲਚੀਆਂ

ਪੰਜਾਬੀ ਫ਼ਿਲਮਾਂ 'ਜਨਮ ਤੁਮਹਾਰੇ ਲੇਖੇ', 'ਲਵ ਪੰਜਾਬ' ਅਤੇ 'ਜੁਦਾਈਆਂ' ਵਿਚ ਅਹਿਮ ਭੂਮਿਕਾਵਾਂ ਨਿਭਾਉਣ ਵਾਲੀ ਰੰਗਮੰਚ ਦੀ ਮੰਝੀ ਹੋਈ ਅਦਾਕਾਰਾ ਸੁਰਿੰਦਰ ਖਿਲਚੀਆਂ ਦਾ ਜਨਮ ਧਾਰਮਿਕ ਖਿਆਲਾਂ ਵਾਲੇ ਪਰਿਵਾਰ ਵਿਚ ਜ਼ਿਲ੍ਹਾ ਰਾਜਸਥਾਨ ਦੇ ਪਿੰਡ ਧੌਲਪੁਰ ਵਿਖੇ ਹੋਇਆ ...

ਪੂਰੀ ਖ਼ਬਰ »

'ਰੁੱਤ ਪਿਆਰ ਦੀ' ਵਾਲੇ ਗਾਇਕ ਨਛੱਤਰ ਛੱਤਾ ਨੂੰ ਚੇਤੇ ਕਰਦਿਆਂ"

ਪਿਛਲੇ ਦਿਨੀਂ ਮੈਂ ਅਨਾਜ ਮੰਡੀ ਘੱਲ ਖੁਰਦ ਵਿਖੇ ਕਿਸੇ ਕਿਸਾਨ ਦੇ ਟਰੈਕਟਰ 'ਤੇ ਗੀਤ ਵੱਜਦਾ ਸੁਣਿਆ, ਜਿਸ ਦੇ ਬੋਲ ਸਨ 'ਇਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ' ਇਸ ਗੀਤ ਦੇ ਬੋਲ ਮੇਰੇ ਕੰਨੀਂ ਪਏ ਤਾਂ ਮੇਰੇ ਰੌਂਗਟੇ ਖੜ੍ਹੇ ਹੋ ਗਏ। ਉਸ ਗਾਇਕ ਦੀ ਜਿਸ ਵੇਲੇ ਇਹ ਕੈਸੇਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX