ਤਾਜਾ ਖ਼ਬਰਾਂ


ਕਸ਼ਮੀਰ 'ਚ ਫੌਜ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣਗੇ ਜਵਾਨ
. . .  9 minutes ago
ਨਵੀਂ ਦਿੱਲੀ, 21 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ 'ਚ ਨੀਮ ਫੌਜੀ ਬਲਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮੁਤਾਬਕ ਹੁਣ ਹਰ ਜਵਾਨ ਅਤੇ ਹਰ ਅਫ਼ਸਰ ਦਿੱਲੀ-ਸ੍ਰੀਨਗਰ, ਸ੍ਰੀਨਗਰ...
ਮਮਦੋਟ ਵਿਖੇ ਕਰਿਆਨੇ ਦੀ ਦੁਕਾਨ 'ਚੋਂ ਲੱਖਾਂ ਦੇ ਸਮਾਨ ਦੀ ਚੋਰੀ ਕਰ ਕੇ ਫ਼ਰਾਰ ਹੋਏ ਲੁਟੇਰੇ
. . .  23 minutes ago
ਮਮਦੋਟ 21 ਫਰਵਰੀ (ਸੁਖਦੇਵ ਸਿੰਘ ਸੰਗਮ) - ਲੰਘੀ ਰਾਤ ਨੂੰ ਮਮਦੋਟ ਵਿਖੇ ਚੋਰਾਂ ਵੱਲੋਂ ਮੇਨ ਰੋਡ ਸਥਿਤ ਕੱਕੜ ਜਨਰਲ ਸਟੋਰ 'ਤੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਟੋਰ ਮਾਲਕਾਂ ਮੁਤਾਬਿਕ, ਅੱਧੀ ਰਾਤ ਤੋਂ ਬਾਅਦ ਦੁਕਾਨ ਅੰਦਰ ਦਾਖਲ....
ਪੰਜਾਬ ਦੇ ਸਕੂਲਾਂ 'ਚ ਅਜੇ ਤੱਕ ਵੀ ਨਹੀਂ ਸੁਧਰੇ ਹਾਲਾਤ- ਰਾਜਾ ਵੜਿੰਗ
. . .  32 minutes ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਦੀ ਕਾਰਵਾਈ ਮੌਕੇ ਸਦਨ 'ਚ ਵਿਧਾਇਕ ਰਾਜਾ ਵੜਿੰਗ ਨੇ ਪ੍ਰਸਤਾਵ ਰੱਖਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਹੋਰ ਢਾਂਚੇ ਲਈ ਮਾਸਟਰ ਪਲਾਨ...
ਬਠਿੰਡਾ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆ ਗਈਆਂ ਪੁਲਿਸ ਟੀਮਾਂ
. . .  36 minutes ago
ਬਠਿੰਡਾ, 21 ਫਰਵਰੀ (ਕਮਲਜੀਤ) - ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਅਤੇ ਰਿਸਰਚ ਕੇਂਦਰ ਵਿਖੇ ਮੈਡੀਕਲ ਅਤੇ ਪੈਰਾਮੈਡੀਕਲ ਕੋਰਸਾਂ ਦੀ ਸਿੱਖਿਆ ਲੈ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੇ ਕਾਲਜ ਦੇ ਬਾਹਰ ਪੁਲਿਸ ਸੁਰੱਖਿਆ .....
ਮੁੱਖ ਮੰਤਰੀ ਦੇ ਓ. ਐੱਸ. ਡੀ. ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ
. . .  46 minutes ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਮਿਲਣ ਮੁੱਖ ਮੰਤਰੀ ਦੇ ਓ. ਐੱਸ. ਡੀ. ਜਗਦੀਪ ਸਿੱਧੂ ਧਰਨਾ ਸਥਾਨ 'ਤੇ ਪਹੁੰਚੇ। ਇਸ ਮੌਕੇ ਮੰਗ ਪੱਤਰ ਲੈਣ ਉਪਰੰਤ ਜਗਦੀਪ ਸਿੱਧੂ ਵਲੋਂ...
ਸੁਖਬੀਰ ਬਾਦਲ ਮਲੌਦ ਵਿਖੇ ਰੂਬਰੂ ਸਮਾਗਮ 'ਚ ਹੋਏ ਸ਼ਾਮਲ
. . .  48 minutes ago
ਮਲੌਦ, 21 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਬਲੈਸਿੰਗ ਪੈਰਾਡਾਈਜ਼ ਮਲੌਦ ਵਿਖੇ ਵਰਕਰ ਮਿਲਣੀ ....
ਆਬਕਾਰੀ ਵਿਭਾਗ ਦਾ ਹਵਾਲਦਾਰ ਤੇ ਉਸ ਦਾ ਸਾਥੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 1 hour ago
ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ) - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਆਬਕਾਰੀ ਵਿਭਾਗ 'ਚ ਤਾਇਨਾਤ ਹਵਲਦਾਰ ਕਮਲਜੀਤ ਸਿੰਘ ਅਤੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦੇ ਬਖ਼ਸ਼ੀਸ਼ ਸਿੰਘ ਨੂੰ ਪੀੜਤ ਜੱਗਾ ਸਿੰਘ ਦੀ ਸ਼ਿਕਾਇਤ ਤੇ 5 ਹਜ਼ਾਰ ਰੁਪਏ ਦੀ ....
ਮਨਿਸਟਰੀਅਲ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਚੋਣਾਂ ਦੇ ਕੰਮ ਦਾ ਕੀਤਾ ਜਾਵੇਗਾ ਮੁਕੰਮਲ ਬਾਈਕਾਟ - ਪਰਗਟ ਹੇਰ
. . .  about 1 hour ago
ਅਜਨਾਲਾ, 21 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੇ ਰੋਸ ਵਜੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਦਿੱਤੇ ਸੱਦੇ ਦੇ ਚੱਲਦਿਆਂ ਅੱਜ 9ਵੇਂ ਦਿਨ ਵੀ ਐੱਸ.ਡੀ.ਐਮ, ਤਹਿਸੀਲ ....
ਐੱਸ.ਜੀ.ਪੀ.ਸੀ. ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਹੋਈ ਸ਼ੁਰੂ
. . .  about 1 hour ago
ਅੰਮ੍ਰਿਤਸਰ, 21 ਫਰਵਰੀ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਸ਼ੁਰੂ ਹੋ ਗਈ ਹੈ। ਇਸ 'ਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ....
ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਦੇ ਲਈ ਲੋਕਾਂ ਨੂੰ ਵੇਚਣੇ ਪੈ ਰਹੇ ਹਨ ਆਪਣੇ ਘਰ - ਕੁਲਤਾਰ ਸੰਧਵਾਂ
. . .  about 1 hour ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਦਨ 'ਚ ਕਿਹਾ ਕਿ ਪੰਜਾਬ 'ਚ ਬਿਜਲੀ ਦੇ ਬਿੱਲ ਇੰਨੇ -ਇੰਨੇ ਵੱਡੇ....
ਆਮਦਨ ਕਰ ਵਿਭਾਗ ਵੱਲੋਂ ਏ. ਸੀ. ਮਾਰਕੀਟ ਵਿਖੇ ਦਸਤਕ
. . .  about 1 hour ago
ਲੁਧਿਆਣਾ, 21 ਫ਼ਰਵਰੀ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਵੱਲੋਂ ਅੱਜ ਲੁਧਿਆਣਾ ਦੇ ਭਦੌੜ ਹਾਊਸ ਵਿਖੇ ਸਥਿਤ ਏ.ਸੀ. ਮਾਰਕੀਟ ਵਿਚਲੀਆਂ ਦੁਕਾਨਾਂ 'ਤੇ ਦਸਤਕ ਦਿੱਤੀ ਗਈ ਹੈ। ਵਿਭਾਗ ਦੀ ਟੀਮ ਵੱਲੋਂ ਪੜਤਾਲ ਦਾ ਕੰਮ...
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਦੇਹਾਂਤ
. . .  about 1 hour ago
ਮੁੰਬਈ, 21 ਫਰਵਰੀ- ਰਾਜਸ੍ਰੀ ਫ਼ਿਲਮ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਮੁੰਬਈ 'ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਸਰ ਐੱਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਆਖ਼ਰੀ ਸਾਹ...
ਮਨਮਾੜ ਸਟੇਸ਼ਨ ਵਿਖੇ ਅੱਜ ਵੀ ਪ੍ਰਚੰਡ ਹੈ ਬਾਬੇ ਨਾਨਕ ਦਾ 'ਸੱਚਾ ਸੌਦਾ' (2)
. . .  about 2 hours ago
ਮਨਮਾੜ ਸਟੇਸ਼ਨ ਵਿਖੇ ਅੱਜ ਵੀ ਪ੍ਰਚੰਡ ਹੈ ਬਾਬੇ ਨਾਨਕ ਦਾ 'ਸੱਚਾ ਸੌਦਾ'..........
ਸਰਹੱਦੀ ਖੇਤਰ 'ਚ ਰਾਤ ਭਰ ਪਏ ਮੀਂਹ ਨੇ ਕਰਾਈ ਜਲ-ਥਲ
. . .  about 2 hours ago
ਭਿੰਡੀ ਸੈਦਾਂ(ਅੰਮ੍ਰਿਤਸਰ) 21ਫਰਵਰੀ (ਪ੍ਰਿਤਪਾਲ ਸਿੰਘ ਸੂਫ਼ੀ)- ਸਰਹੱਦੀ ਖੇਤਰ 'ਚ ਬੀਤੇ ਕੱਲ੍ਹ ਸਵੇਰ ਤੋਂ ਲੈ ਕੇ ਰੁੱਕ-ਰੁੱਕ ਹੋ ਰਹੀ ਬਾਰਸ਼ ਤੇ ਪੂਰੀ ਰਾਤ ਤਕਰੀਬਨ 10 ਘੰਟੇ ਪਏ ਮੋਹਲ਼ੇਧਾਰ ਮੀਂਹ ਨੇ ਇਲਾਕੇ 'ਚ ਜਲ-ਥਲ ਕਰਵਾ....
ਮਨਮਾੜ ਸਟੇਸ਼ਨ ਵਿਖੇ ਅੱਜ ਵੀ ਪ੍ਰਚੰਡ ਹੈ ਬਾਬੇ ਨਾਨਕ ਦਾ 'ਸੱਚਾ ਸੌਦਾ'(1)
. . .  about 2 hours ago
ਮਨਮਾੜ ਸਟੇਸ਼ਨ ਵਿਖੇ ਅੱਜ ਵੀ ਪ੍ਰਚੰਡ ਹੈ ਬਾਬੇ ਨਾਨਕ ਦਾ 'ਸੱਚਾ ਸੌਦਾ'..........
ਡੀ. ਪੀ. ਆਰ. ਓ. ਵਿਭਾਗ 'ਚ ਕੀਤੇ ਗਏ ਤਬਾਦਲੇ
. . .  about 2 hours ago
ਜੋਧਪੁਰ ਅਦਾਲਤ ਨੇ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  about 2 hours ago
ਦਲਿਤ ਭਾਈਚਾਰੇ ਨੂੰ ਦਿੱਤੀ ਜਾਂਦੀ ਬਿਜਲੀ ਦੀਆਂ ਮੁਫ਼ਤ ਯੂਨਿਟਾਂ 'ਚ ਹੇਰ ਫੇਰ ਕਰਨ ਦੇ ਮਸਲੇ 'ਤੇ ਅਕਾਲੀ-ਭਾਜਪਾ ਵੱਲੋਂ ਸਦਨ 'ਚੋਂ ਵਾਕ ਆਊਟ
. . .  about 2 hours ago
ਅਕਾਲੀ ਦਲ ਵੱਲੋਂ ਐੱਸ.ਸੀ/ਐੱਸ.ਟੀ. ਭਾਈਚਾਰੇ ਦੇ ਬਿਜਲੀ ਦੇ ਬਿੱਲਾਂ ਦੇ ਮਸਲੇ 'ਤੇ ਸਦਨ 'ਚ ਨਾਅਰੇਬਾਜ਼ੀ
. . .  about 2 hours ago
ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੇਖਣ ਆਏ ਹਰਿਆਣਾ ਦੇ ਖ਼ਜ਼ਾਨਾ ਮੰਤਰੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਚੇਤ ਸੰਮਤ 549
ਵਿਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਲੁਧਿਆਣਾ

ਲੁਧਿਆਣਾ ਪੁਲਿਸ ਦਾ ਵੱਡਾ ਫੈਸਲਾ: ਸ਼ਹਿਰ ਦੇ ਥਾਣਿਆਂ ਦੀ ਮੁੜ ਤੋਂ ਹੱਦਬੰਦੀ ਹੋਵੇਗੀ-ਕੰਵਰ ਵਿਜੈ ਪ੍ਰਤਾਪ ਸਿੰਘ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਵ ਨਿਯੁਕਤ ਕਮਿਸ਼ਨਰ ਸ੍ਰੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਕਮਿਸ਼ਨਰੇਟ ਦੇ ਅਧੀਨ ਪੈਂਦੇ ਥਾਣਿਆਂ ਦੀ ਮੁੜ ਤੋਂ ਹੱਦਬੰਦੀ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਨਵੀਂ ਹੱਦਬੰਦੀ ਦਾ ਕੰਮ 7 ਅਪ੍ਰੈਲ ਤੱਕ ...

ਪੂਰੀ ਖ਼ਬਰ »

-ਹੈਦਰਾਬਾਦ ਵਿਚ ਹੋਈ ਵਿਦਿਆਰਥੀ ਦੀ ਮੌਤ ਦਾ ਮਾਮਲਾ-

ਪੀੜਤ ਪਰਿਵਾਰ ਨੇ ਕਤਲ ਦੇ ਸ਼ੱਕ ਕਾਰਨ ਮੁੱਖ ਮੰਤਰੀ ਨੰੂ ਦਖਲ ਦੇਣ ਦੀ ਕੀਤੀ ਅਪੀਲ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ੱਕੀ ਹਾਲਾਤ ਵਿਚ ਹੈਦਰਾਬਾਦ ਵਿਚ ਹੋਈ ਵਿਦਿਆਰਥੀ ਦੀ ਮੌਤ ਦੇ ਮਾਮਲੇ ਵਿਚ ਪੀੜ੍ਹਤ ਪਰਿਵਾਰ ਨੇ ਕਤਲ ਕਰਨ ਦਾ ਸ਼ੱਕ ਕਾਰਨ ਪੰਜਾਬ ਦੇ ਮੁੱਖ ਮੰਤਰੀ ਤੋਂ ਦਖਲ ਦੇਣ ਦੀ ਅਤੇ ਕੇਂਦਰ ਸਰਕਾਰ ਤੋਂ ਸੀ. ਬੀ. ਆਈ. ਜਾਂਚ ਦੀ ਮੰਗ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਸ਼ੱਕੀ ਹਾਲਾਤ ਵਿਚ ਦੋ ਬੱਚੇ ਲਾਪਤਾ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਸ਼ੱਕੀ ਹਾਲਾਤ ਵਿਚ ਦੋ ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਬੱਚਿਆਂ ਦੇ ਮਾਪਿਆਂ ਨੇ ਅਣਪਛਾਤੇ ਵਿਅਕਤੀਆਂ 'ਤੇ ਉਨ੍ਹਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦਾ ...

ਪੂਰੀ ਖ਼ਬਰ »

ਔਰਤ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜਨ ਨੰਬਰ 6 ਦੇ ਘੇਰੇ ਅੰਦਰ ਪੈਂਦੇ ਇਲਾਕੇ ਹਰਗੋਬਿੰਦ ਨਗਰ ਵਿਚ ਇਕ ਔਰਤ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾ ਦੀ ਸ਼ਨਾਖਤ ਸਵਿਤਾ ਵਜੋਂ ਕੀਤੀ ਗਈ | ਸਵਿਤਾ ਇਥੇ ...

ਪੂਰੀ ਖ਼ਬਰ »

ਮੋਬਾਈਲ ਖੋਹਣ ਦੇ ਮਾਮਲੇ ਵਿਚ ਦੋ ਨੌਜਵਾਨਾਂ ਖਿਲਾਫ ਕੇਸ ਦਰਜ

ਲੁਧਿਆਣਾ, 19 ਮਾਰਚ (ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਇਲਾਕੇ ਸੁਰਜੀਤ ਸਿੰਘ ਨਗਰ ਵਿਚ ਮੋਬਾਇਲ ਖੋਹਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਗਿਆਸਪੁਰਾ ਦੇ ਰਹਿਣ ਵਾਲੇ ਨੀਰਜ ਕੁਮਾਰ ਦੀ ਸ਼ਿਕਾਇਤ 'ਤੇ ਅਮਲ ...

ਪੂਰੀ ਖ਼ਬਰ »

ਗਿੱਲ ਰੋਡ ਸੜਕ 'ਤੇ ਪਾੜ ਪੈਣ ਕਾਰਨ ਪਿਆ ਟੋਆ

ਲੁਧਿਆਣਾ, 19 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜੋਨ ਸੀ ਅਧੀਨ ਪੈਂਦੀ ਗਿੱਲ ਰੋਡ 'ਤੇ ਅਰੋੜਾ ਪੈਲੇਸ ਚੌਾਕ ਨਜਦੀਕ ਐਤਵਾਰ ਨੂੰ ਸੜਕ 'ਚ ਅਚਾਨਕ ਪਾੜ ਪੈ ਜਾਣ ਕਾਰਨ ਬਣੇ ਟੋਏ ਕਾਰਨ ਦਹਿਸ਼ਤ ਫੈਲ ਗਈ, ਕੁਝ ਰਾਹਗੀਰ ਜਿਨ੍ਹਾਂ ਵਿਚ ਇਕ ਸਕੂਟਰ ਸਵਾਰ ਵੀ ਸ਼ਾਮਿਲ ਸੀ, ...

ਪੂਰੀ ਖ਼ਬਰ »

ਮਸ਼ੀਨ ਦੀ ਲਪੇਟ ਵਿਚ ਆਉਣ ਕਾਰਨ ਵਰਕਰ ਦੀ ਮੌਤ

• ਮਾਲਕਾਂ ਸਮੇਤ 5 ਖਿਲਾਫ ਕੇਸ ਦਰਜ ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੋਕਲ ਪੁਆਇੰਟ ਵਿਚ ਮਸ਼ੀਨ ਦੀ ਲਪੇਟ ਵਿਚ ਆਉਣ ਕਾਰਨ ਇਕ ਵਰਕਰ ਦੀ ਮੌਤ ਹੋ ਗਈ ਹੈ | ਪੁਲਿਸ ਨੇ ਇਸ ਸਬੰਧੀ ਫੈਕਟਰੀ ਦੇ ਤਿੰਨ ਮਾਲਕਾਂ ਸਮੇਤ 5 ਵਿਅਕਤੀਆਂ ਖਿਲਾਫ ਕੇਸ ਦਰਜ ਕਰ ...

ਪੂਰੀ ਖ਼ਬਰ »

ਸਾਡੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੇ ਆਪਣੀਆਂ ਜ਼ਮਾਨਤਾਂ ਨਾ ਬਚਾ ਸਕੇ-ਬੈਂਸ

ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਹਲਕਾ ਆਤਮ ਨਗਰ ਤੋਂ ਲਗਾਤਾਰ ਦੂਸਰੀ ਵਾਰ ਵਿਧਾਇਕ ਬਣੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਦੌਰਾਨ ਸਾਡੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਦੀਆਂ ਗੱਲਾਂ ਕਰਨ ...

ਪੂਰੀ ਖ਼ਬਰ »

ਸੜਕ ਵਿਚਾਲੇ ਖੜੇ ਵਾਹਨਾਂ ਦੇ ਇਕ ਮਹੀਨੇ ਤੱਕ ਚਾਲਾਨ ਨਾ ਕਰਨ ਦੇ ਪੁਲਿਸ ਕਮਿਸ਼ਨਰ ਵੱਲੋਂ ਹੁਕਮ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਦੇ ਨਵ ਨਿਯੁਕਤ ਕਮਿਸ਼ਨਰ ਸ੍ਰੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਟਰੈਫਿਕ ਪੁਲਿਸ ਨੂੰ ਲੋਕਾਂ ਨਾਲ ਨਰਮ ਵਤੀਰਾ ਵਰਤਣ ਅਤੇ ਸੜਕਾਂ ਵਿਚਾਲੇ ਖੜੀਆਂ ਕਾਰਾਂ ਨੂੰ ਕਬਜ਼ੇ ਵਿਚ ਨਾ ਲੈਣ ਅਤੇ ਨਾ ਹੀ ਉਨ੍ਹਾਂ ...

ਪੂਰੀ ਖ਼ਬਰ »

ਮਾਲ ਗੱਡੀ ਦਾ ਡੱਬਾ ਪੱਟੜੀ ਤੋਂ ਲੱਥਾ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੰਡਾਰੀ ਕਲਾਂ ਸਟੇਸ਼ਨ 'ਤੇ ਅੱਜ ਸਵੇਰੇ ਮਾਲ ਗੱਡੀ ਦਾ ਇਕ ਡੱਬਾ ਪੱਟੜੀ ਤੋਂ ਹੇਠਾਂ ਲੱਥ ਗਿਆ, ਜਿਸ ਕਾਰਨ ਉਥੇ ਮਾਲ ਗੱਡੀਆਂ ਦੀ ਆਵਾਜਾਈ ਕੁਝ ਸਮੇਂ ਤੱਕ ਪ੍ਰਭਾਵਿਤ ਹੋਈ | ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਵੱਲੋਂ ਅਦਾਲਤਾਂ ਦੇ ਅਨਿਆਂ ਵਿਰੁੱਧ ਮੁਹਿੰਮ ਚਲਾਉਣ ਦਾ ਫ਼ੈਸਲਾ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਸਕੱਤਰੇਤ ਦੀ ਮੀਟਿੰਗ ਸੂਬਾ ਪ੍ਰਧਾਨ ਪ੍ਰੋਫੈਸਰ ਏ. ਕੇ. ਮਲੇਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਦੇਸ਼ ਅੰਦਰ ਚੋਣ ਪ੍ਰਣਾਲੀ ਦੀ ਮਦਦ ਨਾਲ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਵੱਲੋਂ ਸੱਤਾ ...

ਪੂਰੀ ਖ਼ਬਰ »

ਪੀ.ਏ.ਯੂ 'ਚ ਦਰਖ਼ੱਤਾਂ ਤੇ ਚੱਲੀ ਆਰੀ, ਸੈਂਕੜੇ ਪੰਛੀ ਹੋਏ ਬੇਘਰੇ-ਮੋਰ ਵੀ ਭਟਕਣ ਲੱਗੇ

ਲੁਧਿਆਣਾ, 19 ਮਾਰਚ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿੱਥੇ ਕਿਸਾਨਾਂ ਦਾ ਮੱਕਾ ਹੈ ਉਥੇ ਨਾਲ ਹੀ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਚਾਨਣ ਮੁਨਾਰਾ ਵੀ ਹੈ | ਯੂਨੀਵਰਸਿਟੀ ਵਿਚ ਸੈਂਕੜੇ ਹੀ ਕਿਸਮਾਂ ਦੇ ਲੱਗੇ ਹਜ਼ਾਰਾਂ ਦਰਖ਼ਤ ਆਪਣੀ ...

ਪੂਰੀ ਖ਼ਬਰ »

ਪਛੜ ਚੁੱਕਿਆ ਪੰਜਾਬ ਕੈਪਟਨ ਦੀ ਅਗਵਾਈ ਵਿੱਚ ਹੋਵੇਗਾ ਖੁਸ਼ਹਾਲ-ਗਿੱਲ

ਭਾਮੀਆਂ ਕਲਾ 19 ਮਾਰਚ ( ਰਜਿੰਦਰ ਸਿੰਘ ਮਹਿਮੀ )-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਪੱਖੋ ਪੱਛੜ ਚੁੱਕੇ ਪੰਜਾਬ ਨੂੰ ਨੰਬਰ ਇੱਕ ਤੇ ਖੁਸ਼ਹਾਲ ਸੂਬਾ ਬਣਾ ਦੇਵਗੀ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਹਲਕਾ ਸਾਹਨੇਵਾਲ ਦੇ ਪ੍ਰਧਾਨ ...

ਪੂਰੀ ਖ਼ਬਰ »

'ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ' ਸਤਪਾਲ ਭੀਖੀ ਨੂੰ ਪ੍ਰਦਾਨ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਇਸ ਸਾਲ ਦਾ 'ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ' ਪੰਜਾਬੀ ਦੇ ਉੱਘੇ ਕਵੀ ਅਤੇ ਬਾਲ ਸਾਹਿਤ ਲੇਖਕ ਸਤਪਾਲ ਭੀਖੀ ਦੀ ਪੁਸਤਕ 'ਸਾਰੇ ਅੱਖਰ ਬੋਲੇ' ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰਦਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪਿ੍ੰ. ਸਰਵਣ ਸਿੰਘ, ਡਾ. ਹਰਸ਼ਿੰਦਰ ਕੌਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ.ਗੁਰਪਾਲ ਸਿੰਘ, ਪਿ੍ੰ. ਪ੍ਰੇਮ ਸਿੰਘ ਬਜਾਜ ਸ਼ਾਮਿਲ ਹੋਏ | ਇਸ ਮੌਕੇ ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸਵਾਗਤੀ ਸ਼ਬਦ ਕਹੇ ਜਦੋਂ ਕਿ ਅਨਿਲ ਆਦਿਮ ਨੇ ਸਤਪਾਲ ਭੀਖੀ ਦੀ ਸਾਹਿਤਕ ਘਾਲਣਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਤਪਾਲ ਭੀਖੀ ਬਾਲਾਂ ਦੀ ਮਾਨਸਿਕਤਾ ਸਮਝ ਕੇ ਆਪਣੀ ਸਾਹਿਤ ਰਚਨਾ ਕਰਦਾ ਹੈ, ਉਹ ਆਪਣੇ ਅਨੁਭਵ ਅਤੇ ਸਮਝ ਨੂੰ ਬੱਚਿਆਂ ਲਈ ਕੁਰਬਾਨ ਕਰ ਦਿੱਤਾ ਹੈ | ਇਸ ਮੌਕੇ ਸਤਪਾਲ ਭੀਖੀ ਬਾਰੇ ਸ਼ੋਭਾ ਪੱਤਰ ਸੁਰਿੰਦਰ ਕੈਲੇ ਨੇ ਪੇਸ਼ ਕੀਤਾ | ਇਸ ਮੌਕੇ ਸਨਮਾਨ ਵਿਚ ਸਤਪਾਲ ਭੀਖੀ ਨੂੰ ੂ ਅਕਾਦਮੀ ਵੱਲੋਂ ਪੁਸਤਕਾਂ ਦਾ ਸੈੱਟ, ਸ਼ੋਭਾ ਪੱਤਰ, ਦੋਸ਼ਾਲਾ ਅਤੇ ਦਸ ਹਜ਼ਾਰ ਰੁਪਏ ਦੀ ਰਾਸ਼ੀ ਭੇਟਾ ਕੀਤੀ ਗਈ | ਇਸ ਮੌਕੇ ਡਾ. ਸਿਰਸਾ ਨੇ ਕਿਹਾ ਕਿ ਸਤਪਾਲ ਭੀਖੀ ਦੀ ਸ਼ਾਇਰੀ ਤੇ ਸਾਹਿਤ ਨਵੀਂ ਪੀੜ੍ਹੀ ਦੀ ਬੁਲੰਦ ਸ਼ਾਇਰੀ ਦੀ ਟੋਹ ਲਾਉਂਦਾ ਹੈ, ਯਾਦ ਰਹੇ ਕਿ ਇਹ ਪੁਰਸਕਾਰ ਪ੍ਰੋ. ਪ੍ਰੀਤਮ ਸਿੰਘ ਹੋਰਾਂ ਨੇ ਆਪਣੀ ਮਾਤਾ ਦੀ ਯਾਦ ਵਿਚ ਸਥਾਪਿਤ ਕੀਤਾ ਸੀ | ਪ੍ਰੋ. ਪ੍ਰੀਤਮ ਸਿੰਘ ਦੀ ਬੇਟੀ ਡਾ. ਹਰਸ਼ਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਡਾ. ਗੁਰਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਪਹੁੰਚੇ | ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਅੱਜ ਇਸ ਮੌਕੇ ਸਾਡੇ ਫਿਕਰਾਂ ਵਿਚ ਇਹ ਗੱਲਾਂ ਵਿਚ ਸ਼ਾਮਿਲ ਹੋ ਰਹੀਆਂ ਹਨ ਕਿ ਬੱਚਿਆਂ ਦੀ ਪੰਜਾਬੀ ਮਾਤ ਭਾਸ਼ਾ ਦੀ ਸ਼ਬਦਾਵਲੀ ਦਾ ਘੇਰਾ ਸੁੰਗੜ ਰਿਹਾ ਹੈ ਅਤੇ ਅਸੀਂ ਵਿਕਸਤ ਲੋਕਾਂ ਦੀ ਤਰ੍ਹਾਂ ਬੱਚਿਆਂ ਦੀ ਉਮਰ ਨੂੰ ਧਿਆਨ ਵਿਚ ਰੱਖ ਕੇ ਮਾਤ ਭਾਸ਼ਾ ਨਾਲ ਨਹੀਂ ਜੋੜ ਰਹੇ | ਇਸ ਮੌਕੇ ਤ੍ਰੈਲੋਚਨ ਲੋਚੀ, ਡਾ. ਸਰੂਪ ਸਿੰਘ ਅਲੱਗ, ਡਾ. ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਹਰਵਿੰਦਰ ਸਿੰਘ ਸਿਰਸਾ, ਸਿਰੀ ਰਾਮ ਅਰਸ਼, ਗੁਲਜ਼ਾਰ ਸਿੰਘ ਸ਼ੌਾਕੀ, ਜਸਵੰਤ ਸਿੰਘ ਜ਼ਫ਼ਰ, ਜਨਮੇਜਾ ਸਿੰਘ ਜੌਹਲ, ਨਿੰਦਰ ਗਿੱਲ, ਸੁਖਜੀਤ, ਡਾ. ਸੁਸ਼ੀਲ ਦੁਸਾਂਝ, ਜਸਵੀਰ ਝੱਜ, ਅਰਤਿੰਦਰ ਸੰਧੂ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਹਰਵਿੰਦਰ ਕੌਰ, ਦਲਵੀਰ ਲੁਧਿਆਣਵੀ, ਰਜਿੰਦਰ ਸਿੰਘ, ਡਾ. ਗੁਰਮੀਤ ਸਿੰਘ ਹੁੰਦਲ, ਡਾ. ਫਕੀਰ ਚੰਦ ਸ਼ੁਕਲਾ, ਗੁਰਸ਼ਰਨ ਸਿੰਘ ਨਰੂਲਾ, ਜਸਵੰਤ ਸਿੰਘ ਸੰਧੂ, ਕਰਨਲ ਦਲਵਿੰਦਰ ਸਿੰਘ ਗਰੇਵਾਲ, ਕਰਮਜੀਤ ਸਿੰਘ ਔਜਲਾ, ਦੇਵਿੰਦਰ ਦੀਦਾਰ, ਹਰਬੰਸ ਸਿੰਘ ਅਖਾੜਾ, ਮਲਕੀਅਤ ਸਿੰਘ ਔਲਖ, ਦਵਿੰਦਰ ਸਿੰਘ ਸੇਖਾ, ਸੂਬਾ ਸੁਰਿੰਦਰ ਕੌਰ, ਡਾ. ਮਨੂੰ ਸ਼ਰਮਾ, ਭਗਵਾਨ ਢਿੱਲੋਂ, ਕੁਲਵਿੰਦਰ ਸਿੰਘ ਆਹਲੂਵਾਲੀਆ, ਸਤੀਸ਼ ਗੁਲਾਟੀ, ਸਰਦਾਰ ਪੰਛੀ, ਡਾ. ਸਰਜੀਤ ਸਿੰਘ ਗਿੱਲ, ਰਵਿੰਦਰ ਰਵੀ,ਤਰਲੋਚਨ ਝਾਂਡੇ, ਦਲਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਸਾਹਿਤਕਾਰ/ਲੇਖਕ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸ੍ਰੀ ਸੰਕਟ ਮੋਚਨ ਬਾਲਾ ਜੀ ਸੇਵਾ ਪਰਿਵਾਰ ਵੱਲੋਂ ਧਾਰਮਿਕ ਸਮਾਗਮ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਸ੍ਰੀ ਸੰਕਟ ਮੋਚਨ ਬਾਲਾ ਜੀ ਸੇਵਾ ਪਰਿਵਾਰ ਦੇ ਮੈਂਬਰਾਂ ਵੱਲੋਂ ਮਹਾਂ ਰਿਸ਼ੀ ਵਾਲਮੀਕਿ ਨਗਰ ਸਥਿਤ ਸਮਾਜ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਉਕਤ ਸੰਸਥਾ ਦੇ ਮੈਂਬਰਾਂ ਵੱਲੋਂ ਸ੍ਰੀ ਸੰੁਦਰ ਕਾਂਡ ਦਾ ਪਾਠ ਕੀਤਾ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਨਨਕਾਣਾ ਸਾਹਿਬ ਟਰੱਸਟ ਦੇ ਮੈਂਬਰ ਨਾਮਜ਼ਦ

ਡੇਹਲੋਂ/ਆਲਮਗੀਰ, 19 ਮਾਰਚ (ਅੰਮਿ੍ਤਪਾਲ ਸਿੰਘ ਕੈਲੇ )-ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਕਿ੍ਪਾਲ ਸਿੰਘ ਬਡੂੰਗਰ ਵੱਲੋਂ ਸ਼੍ਰੋਮਣੀ ਮੈਂਬਰ ਚਰਨ ਸਿੰਘ ਆਲਮਗੀਰ ਨੂੰ ਨਨਕਾਣਾ ਸਾਹਿਬ ਐਜ਼ੂਕੇਸ਼ਨ ਟਰੱਸਟ ਲੁਧਿਆਣਾ ਦੀਆਂ ਵੱਖ-ਵੱਖ ਕਮੇਟੀਆਂ ਦਾ ਮੈਂਬਰ ...

ਪੂਰੀ ਖ਼ਬਰ »

ਬਾਬਾ ਮਹਿੰਦਰ ਸਿੰਘ ਤੇ ਬਾਬਾ ਬਲਵੰਤ ਸਿੰਘ ਦੀ ਬਰਸੀ ਸਬੰਧੀ ਸਮਾਗਮ

ਲੁਧਿਆਣਾ 19 ਮਾਰਚ (ਪਰਮੇਸ਼ਰ ਸਿੰਘ)- ਜੱਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 18ਵੀਂ ਅਤੇ ਬਾਬਾ ਬਲਵੰਤ ਸਿੰਘ ਰਾੜਾ ਸਾਹਿਬ ਲੰਗਰ ਵਾਲਿਆਂ ਦੀ ਯਾਦ 'ਚ ਸੰਤ ਬਾਬਾ ਹਰਜਿੰਦਰ ਸਿੰਘ ਗੁਰਦੁਆਰਾ ਸੰਤ ਆਸਰਮ ਧਬਲਾਨ ਅਤੇ ਭਾਈ ਦਇਆ ਸਿੰਘ ਸੰਤ ਸੇਵਕ ...

ਪੂਰੀ ਖ਼ਬਰ »

ਮਨਜੀਤ ਸਿੰਘ ਗਿੱਲ ਮਿਲਕ ਪਲਾਂਟ ਮੁਲਾਜ਼ਮ/ਪ੍ਰੋਜੈਕਟਸ ਕੰਨਫੈਡਰੇਸ਼ਨ ਦੇ ਮੁੜ ਪ੍ਰਧਾਨ ਬਣੇ

ਲੁਧਿਆਣਾ, 19 ਮਾਰਚ (ਪੁਨੀਤ ਬਾਵਾ)- ਮਿਲਕ ਪਲਾਂਟ ਮੁਲਾਜ਼ਮ/ਪ੍ਰੋਜੈਕਟਸ ਕੰਨਫੈਡਰੇਸ਼ਨ ਦੀ ਇਕ ਅਹਿਮ ਮੀਟਿੰਗ ਮਿਲਕ ਪਲਾਂਟ ਲੁਧਿਆਣਾ ਵਿਖੇ ਪ੍ਰਧਾਨ ਮਨਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਭਰ ਦੇ ਸਾਰੇ ਮਿਲਕ ਪਲਾਂਟਾਂ ਦੇ ਮੁਲਾਜ਼ਮ ...

ਪੂਰੀ ਖ਼ਬਰ »

ਅੱਜ ਤੋਂ ਨੀਲੇ ਕਾਰਡ ਧਾਰਕਾਂ ਨੂੰ ਸਸਤੀ ਕਣਕ ਮਿਲਣ ਦੀ ਸੰਭਾਵਨਾ

ਲੁਧਿਆਣਾ, 19 ਮਾਰਚ (ਜੁਗਿੰਦਰ ਸਿੰਘ ਅਰੋੜਾ)-ਨੀਲੇ ਕਾਰਡ ਧਾਰਕਾਂ ਨੂੰ ਅੱਜ ਤੋਂ ਸਸਤੀ ਕਣਕ ਮਿਲਣ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਜਿਹੜੇ ਨੀਲੇ ਕਾਰਡ ਧਾਰਕਾਂ ਨੂੰ ਪਿਛਲੀ ਵਾਰ ਵੰਡੀ ਗਈ ਕਣਕ ਮੌਕੇ ਸਸਤੀ ਕਣਕ ਨਹੀਂ ਸੀ ਮਿਲੀ ਉਨ੍ਹਾਂ ਲਈ ਇਹ ਰਾਹਤ ਵਾਲੀ ...

ਪੂਰੀ ਖ਼ਬਰ »

ਖੂਬਸੂਰਤ ਅਤੇ ਸੋਹਣੇ ਦੰਦ ਸ਼ਖ਼ਸੀਅਤ ਨੰੂ ਨਿਖਾਰਦੇ ਹਨ-ਡਾ: ਅਜ਼ਾਦ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਦੰਦ ਸਾਡੇ ਸਰੀਰ ਦਾ ਬਹੁਤ ਹੀ ਮਹੱਤਵ ਪੂਰਵਨ ਅੰਗ ਹਨ, ਇਸ ਲਈ ਇਨ੍ਹਾਂ ਦੀ ਸਾਂਭ ਸੰਭਾਲ ਅਤੇ ਮਜ਼ਬੂਤੀ ਬਣਾਈ ਰੱਖਣਾ ਬਹੁਤ ਜਰੂਰੀ ਹੈ | ਇਹ ਵਿਚਾਰ ਦੰਦ ਰੋਗਾਂ ਦੇ ਮਾਹਿਰ ਡਾਕਟਰ ਅਤੇ ਕਲੋਵ ਡੈਂਟਲ ਇੰਸਟੀਚਿਊਟ ਦੇ ਕਲੀਨਿਕ ...

ਪੂਰੀ ਖ਼ਬਰ »

ਡਾਕਟਰੀ ਜਾਂਚ ਕੈਂਪ ਦੌਰਾਨ ਸੈਕੜੇ ਮਰੀਜ਼ਾਂ ਦਾ ਨਿਰੀਖਣ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਡੰਡੀ ਸੁਆਮੀ ਮੰਦਿਰ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਹਸਪਤਾਲਾਂ ਦੇ ਸਹਿਯੋਗ ਨਾਲ ਡੰਡੀ ਸੁਆਮੀ ਮੰਦਿਰ ਲੁਧਿਆਣਾ ਵਿਖੇ ਵਿਸ਼ਾਲ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਹੀਰੋ ਡੀ. ਐਮ. ਸੀ ਹਾਰਟ ਇੰਸਟੀਚਿਊਟ ਵੱਲੋਂ ...

ਪੂਰੀ ਖ਼ਬਰ »

ਸੰਤ ਬਾਬਾ ਮਲਕੀਤ ਸਿੰਘ ਦੀ 12ਵੀਂ ਬਰਸੀ 'ਤੇ ਸਮਾਗਮ

ਹੰਬੜਾਂ, 19 ਮਾਰਚ (ਸਲੇਮਪੁਰੀ)-ਗੁਰਦੁਆਰਾ ਸਾਹਿਬ ਪਿੰਡ ਪੁੜੈਣ ਵਿਖੇ ਸੰਤ ਬਾਬਾ ਮਲਕੀਤ ਸਿੰਘ ਦੀ 12ਵੀਂ ਬਰਸੀ 'ਤੇ ਪਾਠਾਂ ਦੇ ਭੋਗ ਉਪਰੰਤ ਖਾਲਸਾ ਕਾਲਜ ਦੀਆਂ ਵਿਦਿਆਰਣਾਂ ਨੇ ਰੱਬੀ ਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਧਾਰਮਿਕ ...

ਪੂਰੀ ਖ਼ਬਰ »

ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 19 ਮਾਰਚ (ਪਰਮੇਸ਼ਰ ਸਿੰਘ)- ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਜੱਥੇਦਾਰ ਅਵਤਾਰ ਸਿੰਘ ਮੱਕੜ ਦੀ ਪ੍ਰੇਰਣਾ ਸਦਕਾ ਹਫਤਾਵਰੀ ਗੁਰਮਿਤ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ...

ਪੂਰੀ ਖ਼ਬਰ »

ਨਸ਼ਾ ਅਨੇਕਾਂ ਬਿਮਾਰੀਆਂ ਨੰੂ ਜਨਮ ਦਿੰਦਾ ਹੈ- ਏ. ਆਈ. ਜੀ. ਗਿੱਲ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਨਸ਼ੇ ਸਾਡੇ ਜੀਵਨ ਨੰੂ ਬਰਬਾਦ ਕਰ ਦਿੰਦੇ ਹਨ ਇਸ ਲਈ ਇਨ੍ਹਾਂ ਤੋਂ ਬਚ ਕੇ ਰਹਿਣਾ ਹੀ ਬਹੁਤ ਵੱਡੀ ਸਮਝਦਾਰੀ ਹੈ | ਇਹ ਵਿਚਾਰ ਇਕਬਾਲ ਸਿੰਘ ਗਿੱਲ ਆਈ. ਪੀ. ਐਸ, ਏ. ਆਈ. ਜੀ ਪੰਜਾਬ ਪੁਲਿਸ ਨੇ ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮਟਾਬਰੀ ...

ਪੂਰੀ ਖ਼ਬਰ »

ਮੁਫਤ ਪੋਲਿਓ ਆਪ੍ਰੇਸ਼ਨ ਕੈਂਪ ਸ਼ੁਰੂ-16 ਮਰੀਜ਼ਾਂ ਦਾ ਹੋਵੇਗਾ ਇਲਾਜ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਭਾਰਤ ਵਿਕਾਸ ਪਰਿਸ਼ਦ ਡਾ. ਕਿਚਲੂ ਸ਼ਾਖਾ ਲੁਧਿਆਣਾ ਦੁਆਰਾ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਮਹਾਂਰਿਸ਼ੀ ਵਾਲਮੀਕਿ ਨਗਰ ਸਥਿਤ ਵਿਕਲਾਂਗ ਸਹਾਇਤਾ ਕੇਂਦਰ ਵਿਚ ਮੁਫ਼ਤ ਪੋਲੀਓ ਅਪਰੇਸ਼ਨ ਕੈਂਪ ਸ਼ੁਰੂ ਹੋ ...

ਪੂਰੀ ਖ਼ਬਰ »

ਵੈਟਰਨਰੀ 'ਵਰਸਿਟੀ ਨੇ ਮੁੱਖ ਮੰਤਰੀ ਪੁਰਸਕਾਰਾਂ ਦੀ ਸ਼੍ਰੇਣੀ ਤੇ ਨਗਦ ਰਾਸ਼ੀ 'ਚ ਕੀਤਾ ਵਾਧਾ

ਲੁਧਿਆਣਾ,19 ਮਾਰਚ (ਬੀ.ਐਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਪਿੰਡਾਂ ਦੇ ਪ੍ਰਗਤੀਸ਼ੀਲ ਅਤੇ ਮੋਹਰੀ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਮੁੱਖ ਮੰਤਰੀ ਪੁਰਸਕਾਰਾਂ ਦੀ ਸਥਾਪਨਾ ਕੀਤੀ ਹੋਈ ...

ਪੂਰੀ ਖ਼ਬਰ »

23 ਮਾਰਚ ਦੇ ਸ਼ਹੀਦਾਂ ਦੀ ਯਾਦ ਨੰੂ ਸਮਰਪਿਤ ਪੰਦਰਵਾੜਾ ਸ਼ੁਰੂ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਇਨਕਲਾਬੀ ਕੇਂਦਰ ਪੰਜਾਬ ਲੁਧਿਆਣਾ ਵੱਲੋਂ 23 ਮਾਰਚ ਦੇ ਕੌਮੀ ਸ਼ਹੀਦਾਂ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਪੰਦਰਵਾੜਾ ਮਨਉਣ ਦਾ ਫੈਸਲਾ ਕੀਤਾ ਗਿਆ | ਜਿਸ ਤਹਿਤ ਅੱਜ ਸੰਸਥਾ ਦੇ ਪ੍ਰਧਾਨ ਜਸਵੰਤ ਜੀਰਖ ਦੀ ਅਗਵਾਈ ਹੇਠ ਪ੍ਰੋਗਰਾਮ ਸ਼ੁਰੂ ...

ਪੂਰੀ ਖ਼ਬਰ »

-ਸਮਾਰਟ ਸਿਟੀ ਮਿਸ਼ਨ- ਘੁਮਾਰ ਮੰਡੀ ਮਾਰਕੀਟ 'ਚ ਰਾਹਗਿਰੀ ਡੇਅ ਮਨਾਇਆ

ਲੁਧਿਆਣਾ, 19 ਮਾਰਚ (ਅਮਰੀਕ ਸਿੰਘ ਬੱਤਰਾ)-ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਵਿਚ ਲਾਗੂ ਹੋਣ ਵਾਲੇ ਪ੍ਰੋਜੈਕਟਾਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਸਲਾਹਕਾਰ ਕੰਪਨੀ ਏ. ਈ. ਕਾਮ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਐਤਵਾਰ ਨੂੰ ਘੁਮਾਰ ...

ਪੂਰੀ ਖ਼ਬਰ »

ਹੌਜ਼ਰੀ 'ਚ ਅੱਗ ਲੱਗਣ ਨਾਲ਼ ਲੱਖਾਂ ਦਾ ਸਮਾਨ ਸੜਿਆ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਅਹੂਜਾ)- ਸ਼ਹਿਰ ਦੇ ਹੀਰਾ ਨਗਰ ਇਲਾਕੇ ਵਿਚ ਅੱਜ ਸਵੇਰੇ ਇਕ ਹੌਜ਼ਰੀ ਕਾਰਖਾਨੇ ਨੂੰ ਅੱਗ ਲੱਗਣ ਨਾਲ਼ ਲੱਖਾਂ ਰੁਪਏ ਦੀ ਉਨ, ਮਸ਼ੀਨਰੀ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਖੁਸ਼ਕਿਸਮਤੀ ਨਾਲ਼ ਰਾਤ ਦੀ ਸ਼ਿਫਟ ਖਤਮ ਕਰਕੇ ...

ਪੂਰੀ ਖ਼ਬਰ »

ਰਾਜਗੁਰੂ ਨਗਰ ਵਿਚ ਗੇਟ ਲਗਾਉਣ ਦਾ ਵਿਵਾਦ ਹੱਲ ਨਾ ਹੋਣ ਦੇ ਬਾਵਜੂਦ ਲਗਾਇਆ ਇਕ ਹੋਰ ਗੇਟ

ਲੁਧਿਆਣਾ, 19 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵੱਲੋਂ ਵਿਕਸਤ ਕੀਤੀ ਕਲੋਨੀ ਰਾਜਗੁਰੂ ਨਗਰ ਬਲਾਕ ਸੀ ਵਿਚ ਪਿਛਲੇ ਹਫਤੇ ਲਗਾਏ ਦੋ ਸੁਰੱਖਿਆ ਗੇਟਾਂ ਦਾ ਚੱਲ ਰਿਹਾ ਵਿਵਾਦ ਖਤਮ ਨਾ ਹੋਣ ਦੇ ਬਾਵਜੂਦ ਐਤਵਾਰ ਨੂੰ ਇਕ ਹੋਰ ਗਲੀ ਵਿਚ ਲੋਹੇ ਦਾ ਵੱਡਅਕਾਰੀ ...

ਪੂਰੀ ਖ਼ਬਰ »

ਛੋਟੀ ਉਮਰ 'ਚ ਹੀ ਗਠੀਏ ਦੀ ਸਮੱਸਿਆ ਚਿੰਤਾ ਵਾਲੀ ਗੱਲ-ਡਾ: ਭੁਟਾਨੀ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਇੱਕ ਜਮਾਨਾ ਸੀ, ਜਦੋਂ 60 ਸਾਲ ਤੋਂ ਬਾਦ ਹੀ ਗਠੀਆ ਰੋਗ ਦੀ ਸਮੱਸਿਆ ਹੁੰਦੀ ਸੀ ਪਰੰਤੁ ਮੌਜੂਦਾ ਦੌਰ ਵਿਚ ਬਦਲੀ ਜੀਵਨ ਸ਼ੈਲੀ ਕਾਰਨ ਹੁਣ ਛੋਟੀ ਉਮਰ ਵਿਚ ਵੀ ਗਠੀਏ ਦਾ ਦਰਦ ਹੋਣ ਲੱਗ ਪਿਆ ਹੈ | ਗੋਡੇ ਦੀ ਗਰੀਸ ਨਰਮ ਹੋਣ ਦੇ ਕਾਰਨ ਦਰਦ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਸਾਥੀ ਤੇਜਾ ਸਿੰਘ ਸੁਤੰਤਰ ਮੁੱਹਲਾ ਸੁਧਾਰ ਕਮੇਟੀ ਲੁਧਿਆਣਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ ਭਾਰਤੀ ਕਮਿਉਨਿਸਟ ਪਾਰਟੀ ਦੇ ਸਹਿਯੋਗ ਨਾਲ ਮੇਹਰ ਸਿੰਘ ਨਗਰ ਅਤੇ ਚਾਂਦ ਕਲੋਨੀ ਹੈਬੋਵਾਲ ਖੁਰਦ ...

ਪੂਰੀ ਖ਼ਬਰ »

ਚੀਨ ਜਾਣ ਵਾਲੇ ਫਿਕੋ ਦੇ 66 ਮੈਂਬਰੀ ਵਫ਼ਦ ਲਈ ਐਮ.ਐਸ.ਐਮ.ਈ. ਵਿਭਾਗ ਵੱਲੋਂ 20 ਲੱਖ ਦੀ ਸਬਸਿਡੀ ਮਨਜ਼ੂਰ

ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦਾ 66 ਮੈਂਬਰੀ ਵਫ਼ਦ 27ਵੇਂ ਚੀਨ ਇੰਟਰਨੈਸ਼ਨਲ ਸਾਈਕਲ ਮੇਲੇ ਵਿਚ ਹਿੱਸਾ ਲੈਣ ਲਈ ਜਾ ਰਿਹਾ ਹੈ, ਜਿੰਨ੍ਹਾਂ ਨੂੰ ਕੇਂਦਰ ਸਰਕਾਰ ਦੇ ਐਮ.ਐਸ.ਐਮ.ਈ. ਵਿਭਾਗ ...

ਪੂਰੀ ਖ਼ਬਰ »

ਵੂਲ ਮਾਰਕ ਕੰਪਨੀ ਵੱਲੋਂ ਉਨ ਦੀ ਵਰਤੋਂ ਵਧਾਉਣ ਲਈ ਵਿਸ਼ੇਸ਼ ਪ੍ਰੋਗਰਾਮ

ਲੁਧਿਆਣਾ, 19 ਮਾਰਚ (ਪੁਨੀਤ ਬਾਵਾ)-ਵੂਲ ਮਾਰਕ ਕੰਪਨੀ ਵੱਲੋਂ ਉਨ ਦੀ ਵਰਤੋਂ ਨੂੰ ਵਧਾਉਣ ਦੇ ਲਈ ਪੰਜ ਸਿਤਾਰਾ ਹੋਟਲ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਕਰ ਤੇ ਆਬਕਾਰੀ ਕਮਿਸ਼ਨਰ ਜੇ.ਕੇ.ਜੈਨ ਵਿਸ਼ੇਸ਼ ਤੌਰ 'ਤੇ ਪੱੁਜੇ | ਕੰਪਨੀ ਵੱਲੋਂ ...

ਪੂਰੀ ਖ਼ਬਰ »

ਬਲਾਕ ਪੱਧਰੀ ਯੂਥ ਪਾਰਲੀਮੈਂਟ ਜਾਗਰੂਕਤਾ ਸਮਾਗਮ ਕਰਵਾਇਆ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਨਹਿਰੂ ਯੂਵਾ ਕੇਂਦਰ ਲੁਧਿਆਣਾ ਅਤੇ ਡਾ. ਬੀ. ਆਰ. ਅੰਬੇਡਕਰ ਮੈਮੋਰੀਅਲ ਯੂਥ ਕਲੱਬ ਵੱਲੋਂ ਪਿੰਡ ਮੰੁੰਡੀਆ ਕਲਾਂ ਵਿਚ ਬਲਾਕ ਪੱਧਰੀ ਯੂਥ ਪਾਰਲੀਮੈਂਟ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਨੌਜਵਾਨਾਂ ਦੇ ਵੱਖ-ਵੱਖ ਮੁੱਦਿਆਂ ...

ਪੂਰੀ ਖ਼ਬਰ »

ਦਰਜਾ ਚਾਰ ਮੁਲਾਜ਼ਮ ਯੂਨੀਅਨ ਦੀ ਮੀਟਿੰਗ

ਲੁਧਿਆਣਾ, 19 ਮਾਰਚ (ਸਲੇਮਪੁਰੀ)-ਚਤਰ ਸਿੰਘ ਪਾਰਕ ਲੁਧਿਆਣਾ ਵਿਖੇ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਸਟੇਟ ਸਬ ਕਮੇਟੀ ਪੰਜਾਬ ਦੀ ਸੂਬਾ ਕਾਰਜਕਾਰਨੀ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ...

ਪੂਰੀ ਖ਼ਬਰ »

ਲੱਖਾਂ ਦੀ ਹੈਰੋਇਨ ਸਮੇਤ ਇਕ ਕਾਬੂ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਐਾਟੀਨਾਰਕੋਟਿਕ ਸੈੱਲ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਰਵਿਸ਼ ਕੁਮਾਰ ਵਾਸੀ ਰਾਹੋਂ ਰੋਡ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋਂ 10 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਉਹ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ...

ਪੂਰੀ ਖ਼ਬਰ »

ਨਗਰ ਨਿਗਮ ਦੀ ਮਨਜ਼ੂਰੀ ਬਿਨਾਂ ਸੜਕਾਂ ਪੁੱਟਣ ਕਾਰਨ ਹਰ ਸਾਲ ਹੋ ਰਿਹਾ ਹੈ ਕਰੋੜਾਂ ਰੁਪਏ ਦਾ ਨੁਕਸਾਨ

ਲੁਧਿਆਣਾ, 19 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਬੀ ਐਾਡ ਆਰ ਸ਼ਾਖਾ ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਕਾਰਨ ਸਰਕਾਰੀ ਖਜਾਨੇ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਜਿਆਦਾਤਰ ਟੈਲੀਫੋਨ ਕੰਪਨੀਆਂ ਬਿਨ੍ਹਾਂ ਮਨਜੂਰੀ ਅਤੇ ਰਕਮ ...

ਪੂਰੀ ਖ਼ਬਰ »

ਵਪਾਰ ਦੇ ਮਾਮਲੇ ਵਿਚ ਵਿਧਵਾ ਨਾਲ ਲੱਖਾਂ ਦੀ ਠੱਗੀ ਕਰਨ ਤੇ ਕੇਸ ਦਰਜ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਪਾਰ ਦੇ ਮਾਮਲੇ ਵਿਚ ਵਿਧਵਾ ਨਾਲ 31 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਗੁਰਸਿਮਰਤ ਕੌਰ ਵਾਸੀ ਭਾਈ ਰਣਧੀਰ ਸਿੰਘ ਨਗਰ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਜੂਆ ਖੇਡਦੇ 4 ਵਿਅਕਤੀ ਕਾਬੂ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਜੂਆ ਖੇਡਦੇ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ 50 ਹਜਾਰ 600 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਚ. ਓ. ਮੁਹੰਮਦ ਜਮੀਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚੋਂ ਗੁਜਰਦੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ

ਲੁਧਿਆਣਾ, 19 ਮਾਰਚ (ਬੱਤਰਾ)-ਸ਼ਹਿਰ ਦੇ ਅੰਦੂਰਨੀ ਇਲਾਕਿਆਂ ਤਲਾਬ ਬਾਜ਼ਾਰ, ਸਦਰ ਬਾਜ਼ਾਰ, ਅਕਾਲਗੜ੍ਹ ਮਾਰਕੀਟ, ਨਿਗਰ ਮੰਡੀ, ਭਦੌੜ ਹਾਊਸ, ਭਗਵਾਨ ਵਾਲਮੀਕਿ ਨਗਰ ਅਤੇ ਆਸ ਪਾਸ ਦੇ ਇਲਾਕਿਆਂ ਵਿਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਨਾਲੇ ਵਿਚ ਭਰੀ ਗੰਦਗੀ ਦੀ ...

ਪੂਰੀ ਖ਼ਬਰ »

ਗੁਰ ਸ਼ਬਦ ਸੰਗੀਤ ਅਕੈਡਮੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

ਲੁਧਿਆਣਾ, 19 ਮਾਰਚ (ਪਰਮੇਸ਼ਰ ਸਿੰਘ)- ਗੁਰਮਤਿ ਸੰਗੀਤ ਅਤੇ ਗੁਰਮਤਿ ਦੇ ਪ੍ਰਚਾਰ ਲਈ ਗੁਰਪੁਰ ਵਾਸੀ ਸੰਤ ਬਾਬਾ ਸੁੱਚਾ ਸਿੰੰਘ ਵੱਲੋਂ ਸਥਾਪਿਤ ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੀ ਗੁਰ ਸ਼ਬਦ ਸੰਗੀਤ ਅਕੈਡਮੀ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਦਾ ਬੰਦ ਸੀਵਰੇਜ਼ ਟਰੀਟਮੈਂਟ ਪਲਾਂਟ ਚਾਲੂ­ ਲੋਕਾਂ ਲਿਆ ਸੁੱਖ ਦਾ ਸਾਹ

ਮੁੱਲਾਂਪੁਰ-ਦਾਖਾ, 19 ਮਾਰਚ (ਨਿਰਮਲ ਸਿੰਘ ਧਾਲੀਵਾਲ)- ਮਿਊਾਸਪਲ ਕੌਾਸਲ ਮੰਡੀ ਮੁੱਲਾਂਪੁਰ-ਦਾਖਾ ਦੀ ਹਦੂਦ ਅੰਦਰ ਵਾਟਰ ਸਪਲਾਈ ਸੀਵਰੇਜ਼ ਬੋਰਡ ਅਧੀਨ ਟਿਊਬਵੈੱਲ ਮੋਟਰਾਂ ਦੇ ਪਾਵਰਕਾਮ ਵੱਲੋਂ ਬਿਜਲੀ ਬਿੱਲ ਬਕਾਏ ਬਾਅਦ ਕੁਨੈਕਸ਼ਨ ਕੱਟ ਦੇਣ ਨਾਲ ਚਿੱਟਾ ਹਾਥੀ ...

ਪੂਰੀ ਖ਼ਬਰ »

ਨਰੋਏ ਸਮਾਜ ਦੀ ਸਿਰਜਣਾ ਅਤਿ ਜ਼ਰੂਰੀ-ਜਥੇ: ਆਸਾ ਸਿੰਘ ਬਿੱਟੂ

ਲੁਧਿਆਣਾ, 19 ਮਾਰਚ (ਜੁਗਿੰਦਰ ਸਿੰਘ ਅਰੋੜਾ)-ਨਰੋਏ ਸਮਾਜ ਦੀ ਸਿਰਜਣਾ ਕਰਨਾ ਅਤਿ ਜਰੂਰੀ ਹੈ ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਵਿਚ ਫੈਲੇ ਹੋਏ ਨਸ਼ੇ, ਭਰੂਣ ਹੱਤਿਆ ਅਤੇ ਦਹੇਜ ਪ੍ਰਥਾ ਜਿਹੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰੀਏ | ਇੱਕ ਗੱਲਬਾਤ ...

ਪੂਰੀ ਖ਼ਬਰ »

ਖਤਰਨਾਕ ਹੋ ਸਕਦਾ ਹੈ ਮਿਆਦ ਲੰਘਾ ਚੁੱਕੇ ਸਲੰਡਰ ਦੀ ਵਰਤੋਂ ਕਰਨਾ

ਲੁਧਿਆਣਾ, 19 ਮਾਰਚ (ਜੁਗਿੰਦਰ ਸਿੰਘ ਅਰੋੜਾ)-ਮਿਆਦ ਲੰਘਾ ਚੁੱਕੇ ਘਰੇਲੂ ਰਸੋਈ ਗੈਸ ਸਲੰਡਰ ਦੀ ਵਰਤੋਂ ਕਰਨਾ ਖਤਰਨਾਕ ਹੋ ਸਕਦਾ ਹੈ | ਗੈਸ ਕੰਪਨੀਆਂ ਵੱਲੋਂ ਹਰੇਕ ਘਰੇਲੂ ਰਸੋਈ ਗੈਸ ਸਲੰਡਰ ਉਪਰ ਇਸ ਦੇ ਮਿਆਦ ਖਤਮ ਹੋਣ ਸਬੰਧੀ ਸੰਨ ਦੇ ਨਾਲ ਕੋਡ ਵੀ ਲਿਖਿਆ ਹੁੰਦਾ ਹੈ | ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਸ਼ੱਕੀ ਹਾਲਾਤ ਵਿਚ ਦੋ ਬੱਚੇ ਲਾਪਤਾ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਸ਼ੱਕੀ ਹਾਲਾਤ ਵਿਚ ਦੋ ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਬੱਚਿਆਂ ਦੇ ਮਾਪਿਆਂ ਨੇ ਅਣਪਛਾਤੇ ਵਿਅਕਤੀਆਂ 'ਤੇ ਉਨ੍ਹਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦਾ ...

ਪੂਰੀ ਖ਼ਬਰ »

ਧਾਰਮਿਕ ਅਸਹਿਣਸ਼ੀਲਤਾ, ਵਿਸ਼ਵ ਸ਼ਾਂਤੀ ਤੇ ਆਪਸੀ ਭਾਈਚਾਰੇ ਲਈ ਸਭ ਤੋਂ ਵੱਡਾ ਖਤਰਾ- ਡਾ: ਐਸ. ਪੀ. ਸਿੰਘ

ਲੁਧਿਆਣਾ, 19 ਮਾਰਚ (ਬੀ.ਐਸ.ਬਰਾੜ)-ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਗੁਰਮਤਿ ਸਭਾ ਦੇ ਵਲੋਂ ਕਾਲਜ ਡਿਵੈਲਪਮੈਂਟ ਕੌਾਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ...

ਪੂਰੀ ਖ਼ਬਰ »

ਸਰਕਾਰੀ ਕਾਲਜ ਲੜਕੀਆਂ ਦਾ ਸਾਲਾਨਾ ਖੇਡ ਸਮਾਗਮ ਸਮਾਪਤ

ਲੁਧਿਆਣਾ, 19 ਮਾਰਚ (ਬੀ.ਐਸ.ਬਰਾੜ)-ਸਰਕਾਰੀ ਕਾਲਜ ਲੜਕੀਆਂ ਵਿਖੇ 74ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ | ਸਮਾਗਮ ਦੇ ਦੂਸਰੇ ਦਿਨ ਡਾ. ਪਰਮਿੰਦਰ ਸਿੰਘ ਆਹਲੂਵਾਲੀਆ ਡਾਇਰੈਕਟਰ ਸਪੋਰਟਸ ਪੰਜਾਬ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਜੀ.ਜੀ.ਐਨ.ਆਈ.ਐਮ.ਟੀ. ਦੇ ਵਿਦਿਆਰਥੀਆਂ ਨੇ ਕੀਤਾ ਬੀ.ਐਸ.ਐਨ.ਐਲ. ਦਾ ਦੌਰਾ

ਲੁਧਿਆਣਾ, 19 ਮਾਰਚ (ਬੀ.ਐਸ.ਬਰਾੜ)-ਜੀ. ਜੀ. ਐਨ. ਆਈ. ਐਮ. ਟੀ. ਦੇ ਵਿਦਿਆਰਥੀਆਂ ਨੇ ਬੀ.ਐਸ.ਐਨ.ਐਲ. ਵਿਚ ਉਦਯੋਗਿਕ ਦਾ ਦੌਰਾ ਕੀਤਾ | ਦੌਰੇ ਦਾ ਮਕਸਦ ਸਿਰਫ਼ ਵਿਦਿਆਰਥੀਆਂ ਨੂੰ ਸੰਚਾਰ ਕਿਵੇਂ ਕੰਮ ਕਰ ਕਰਦਾ ਹੈ, ਉਸ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਰਜਿੰਦਰ ਸਿੰਘ ਸਹਾਇਕ ...

ਪੂਰੀ ਖ਼ਬਰ »

ਸਿੰਡੀਕੇਟ ਬੈਂਕ ਨੇ ਕੀਤੀ ਅਨੰਨਿਆ ਸ਼ਾਖਾ ਦੀ ਸ਼ੁਰੂਆਤ

ਲੁਧਿਆਣਾ, 19 ਮਾਰਚ (ਭੁਪਿੰਦਰ ਸਿੰਘ ਬਸਰਾ)-ਸਿੰਡੀਕੇਟ ਬੈਂਕ ਦੀ ਸੁੰਦਰ ਨਗਰ ਵਿਖੇ ਅਨੰਨਿਆ ਸ਼ਾਖਾ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਬੈਂਕ ਦੇ ਖੇਤਰੀ ਪ੍ਰਬੰਧਕ ਰਾਕੇਸ਼ ਨੈਨਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਅਧਿਆਪਕਾਂ ਲਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਗਾਈ

ਲੁਧਿਆਣਾ, 19 ਮਾਰਚ (ਪਰਮੇਸ਼ਰ ਸਿੰਘ)- ਐਚ. ਵੀ. ਐਮ. ਕਾਨਵੈਂਟ ਸੀਨੀ: ਸੈਕੰ: ਸਕੂਲ ਕਰਮਸਰ ਕਲੋਨੀ ਬਸਤੀ ਜੋਧੇਵਾਲ ਵਿਖੇ ਅਧਿਆਪਕਾਂ ਲਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਾਈ ਗਈ ਜਿਸ ਵਿਚ ਮੁੱਖ ਵਕਤਾ ਵਜੋਂ ਪਹੁੰਚੇ ਨਾਮਵਰ ਸਿੱਖਿਆ ਮਾਹਿਰ ਅਨੀਤਾ ਭਦੌੜ ਨੇ ਅਧਿਆਪਕਾਂ ...

ਪੂਰੀ ਖ਼ਬਰ »

ਵੱਡੇ ਘੁਰਾਣਿਆਂ ਦੇ ਕਰਜ਼ਿਆਂ 'ਤੇ ਲੀਕ ਮਾਰਨ 'ਤੇ ਸੰਤੁਲਨ ਕਿਉਂ ਨਹੀਂ ਵਿਗੜਦਾ-ਲੱਖੋਵਾਲ

ਲੁਧਿਆਣਾ, 19 ਮਾਰਚ (ਬੀ.ਐਸ.ਬਰਾੜ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਸੁਖਰਾਜਵਿੰਦਰ ਸਿੰਘ ਗਿੱਲ ਨੇ ਪ੍ਰੈੱਸ ਨੋਟ ਜਾਰੀ ਕਰਕੇ ਭਾਰਤੀ ਸਟੇਟ ਬੈਂਕ ਦੇ ਚੈਅਰਪਰਸਨ ਅਰੰੁਧਤੀ ਭੱਟਾਚਾਰੀਆ ਦੇ ਉਸ ਬਿਆਨ ਦੀ ਨਿਖੇਧੀ ਕੀਤੀ ...

ਪੂਰੀ ਖ਼ਬਰ »

ਸੜਕ ਨਿਰਮਾਣ 'ਚ ਵਰਤੀਆਂ ਬੇਨਿਯਮੀਆਂ ਵਿਰੁੱਧ ਮੇਅਰ ਅਤੇ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ

ਲੁਧਿਆਣਾ, 19 ਮਾਰਚ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ 57 ਅਧੀਨ ਪੈਂਦੀ ਕਲੋਨੀ ਭਾਈ ਰਣਧੀਰ ਸਿੰਘ ਨਗਰ ਬਲਾਕ-ਬੀ ਦੀਆਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਸੜਕਾਂ ਦੇ ਨਿਰਮਾਣ 'ਚ ਵਰਤੀਆਂ ਬੇਨਿਯਮੀਆਂ ਦੀ ਸ਼ਿਕਾਇਤ ਕੌਾਸਲਰ ਸ੍ਰੀਮਤੀ ਵੀਰਾਂ ਬੇਦੀ ਵੱਲੋਂ ਬੀ. ...

ਪੂਰੀ ਖ਼ਬਰ »

ਲੁਧਿਆਣਾ ਮਸ਼ੀਨ ਟੂਲਜ਼ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਨਵੇਂ ਦਫ਼ਤਰ ਦੀ ਉਸਾਰੀ ਦਾ ਕੰਮ ਜਲਦੀ-ਭੰਬਰ

ਢੰਡਾਰੀ ਕਲਾਂ, 19 ਮਾਰਚ (ਪਰਮਜੀਤ ਸਿੰਘ ਮਠਾੜੂ)-ਲੁਧਿਆਣਾ ਮਸ਼ੀਨ ਟੂਲਜ਼ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਭੰਬਰ ਨੇ ਢੰਡਾਰੀ ਕਲਾਂ ਦਫ਼ਤਰ ਵਿਚ ਬੋਲਦੇ ਹੋਏ ਕਿਹਾ ਕਿ ਐਲ. ਐਮ. ਟੀ. ਐਮ ਏ ਦੇ ਨਵੇਂ ਦਫ਼ਤਰ ਦੀ ਬਿਲਡਿੰਗ ਬਣਾਉਣ ਦਾ ਕੰਮ ...

ਪੂਰੀ ਖ਼ਬਰ »

ਵਪਾਰੀ ਦੀ ਕਾਰ ਵਿਚੋਂ ਲੱਖਾਂ ਦੀ ਨਕਦੀ ਤੇ ਸਮਾਨ ਚੋਰੀ

ਲੁਧਿਆਣਾ, 19 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਸੜਕ ਤੋਂ ਬੀਤੀ ਰਾਤ ਚੋਰ ਵਪਾਰੀ ਦੀ ਕਾਰ ਵਿਚੋਂ ਉਸ ਦਾ ਸਮਾਨ ਅਤੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਹਨ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਆਤਮ ਨਗਰ ਦੇ ਰਹਿਣ ਵਾਲੇ ਤਰੁਨ ਮਲਹੋਤਰਾ ...

ਪੂਰੀ ਖ਼ਬਰ »

200 ਗ੍ਰਾਮ ਚਿੱਟੇ ਸਣੇ ਔਰਤ ਕਾਬੂ

ਸਮਰਾਲਾ, 19 ਮਾਰਚ (ਬਰਮਾਲੀਪੁਰ)- ਪੁਲਿਸ ਜ਼ਿਲ੍ਹਾ ਖੰਨਾ ਦੇ ਨਵ-ਨਿਯੁਕਤ ਐੱਸ. ਐੱਸ. ਪੀ. ਰਾਜਦੀਪ ਸਿੰਘ ਵੱਲੋਂ ਅਹੁਦਾ ਸੰਭਾਲਦਿਆਂ ਹੀ ਇਲਾਕੇ ਵਿਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ | ਸਮਰਾਲਾ ਪੁਲਿਸ ਵੱਲੋਂ ਸਥਾਨਕ ਡੀ. ਐੱਸ. ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਵੱਖ-ਵੱਖ ਪੜ੍ਹਾਈ ਗਰੁੱਪਾਂ 'ਚ ਸਿੱਖਿਆ ਬੋਰਡ ਦੀ ਦੋਗਲੀ ਨੀਤੀ-ਹੋਣਾ ਪੈਂਦਾ ਹੈ ਪ੍ਰੇਸ਼ਾਨ

ਸ੍ਰੀ ਮਾਛੀਵਾੜਾ ਸਾਹਿਬ, 19 ਮਾਰਚ (ਮਨੋਜ ਕੁਮਾਰ)- ਨਕਲ ਨੂੰ ਰੋਕਣ ਲਈ ਭਾਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਵੀਂ ਆਧੁਨਿਕ ਨੀਤੀ ਕਾਫੀ ਕਾਰਗਰ ਸਾਬਿਤ ਹੋ ਰਹੀ ਹੈ, ਜਿਸ ਵਿਚ ਪੇਪਰਾਂ ਦੌਰਾਨ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵਿਚ ਏ., ਬੀ., ਸੀ. ਅਤੇ ਡੀ. ਦੇ ...

ਪੂਰੀ ਖ਼ਬਰ »

ਸ਼ਿਵਾਲਾ ਮੰਦਿਰ ਦੇ ਕਰੋੜਾਂ ਰੁਪਏ ਗ਼ਬਨ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ

ਬੀਜਾ, 19 ਮਾਰਚ (ਰਣਧੀਰ ਸਿੰਘ ਧੀਰਾ)- ਪਿੰਡ ਰੁਪਾਲੋਂ ਦੇ ਬਲਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਤੇ ਉਸ ਦੇ ਭਰਾ ਜੌਹਨਪ੍ਰੀਤ ਸਿੰਘ ਵਿਰੁੱਧ ਸਮਰਾਲਾ ਪੁਲਿਸ ਨੇ ਪਿੰਡ ਦੇ ਸ਼ਿਵਾਲਾ ਮੰਦਿਰ ਦੇ ਪੈਸਿਆਂ ਨੂੰ ਹੇਰਾ-ਫੇਰੀ ਕਰਕੇ ਖ਼ੁਰਦ-ਬੁਰਦ ਕਰਨ ਦੇ ਦੋਸ਼ 'ਚ ...

ਪੂਰੀ ਖ਼ਬਰ »

ਡੀ. ਸੀ. ਹੁਕਮਾਂ ਦਾ ਅਸਰ! ਦਾਖਾ ਪੁਲਿਸ ਵੱਲੋਂ ਮੂੰਹ ਬੰਨ੍ਹ ਕੇ ਵਾਹਨ ਚਲਾਉਣ ਵਾਲਿਆਂ ਖਿਲਾਫ਼ ਸਖ਼ਤੀ

ਮੁੱਲਾਂਪੁਰ-ਦਾਖਾ, 19 ਮਾਰਚ (ਨਿਰਮਲ ਸਿੰਘ ਧਾਲੀਵਾਲ)- ਮੂੰਹ ਉੱਪਰ ਕੱਪੜਾ ਬੰਨ੍ਹ ਕੇ ਦੋਪਹੀਆ ਵਾਹਨ ਚਲਾਉਣ ਉੱਪਰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪੂਰਨ ਪਬੰਦੀ ਦੇ ਹੁਕਮਾਂ ਤਹਿਤ ਅਜਿਹਾ ਰੋਕਣ ਲਈ ਦਾਖਾ ਪੁਲਿਸ ਸਬ-ਡਵੀਜ਼ਨ ਦੇ ਮਾਡਲ ਥਾਣਾ ਦਾਖਾ ਐੱਸ. ਐੱਚ. ਓ. ...

ਪੂਰੀ ਖ਼ਬਰ »

ਐਜੂਕੇਸ਼ਨ ਮਸਟ ਸੁਸਾਇਟੀ ਅਹਿਮਦਗੜ੍ਹ ਨੇ ਮੈਰਾਥਨ ਦੌੜ ਕਰਵਾਈ

ਅਹਿਮਦਗੜ੍ਹ, 19 ਮਾਰਚ (ਮਹੋਲੀ, ਸੋਢੀ, ਪੁਰੀ)- ਐਜ਼ੂਕੇਸ਼ਨ ਮਸਟ ਸੁਸਾਇਟੀ ਅਹਿਮਦਗੜ੍ਹ ਵੱਲੋਂ ਸ਼ਹਿਰ ਅੰਦਰ ਕਰਵਾਈ ਗਈ ਪਹਿਲੀ ਮੈਰਾਥਨ ਦੌੜ ਯਾਦਗਾਰੀ ਹੋ ਨਿੱਬੜੀ | ਸ਼ਹੀਦ ਭਗਤ ਸਿੰਘ ਚੌਾਕ ਤੋਂ ਸ਼ੁਰੂ ਹੋਈ ਮੈਰਾਥਨ ਦੌੜ 'ਚ ਇਲਾਕੇ ਦੇ 700 ਦੇ ਕਰੀਬ ਲੋਕਾਂ ਨੇ ਭਾਗ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ 'ਚ ਅਧਿਆਪਕਾਂ ਲਈ ਸਿਖਲਾਈ ਸੈਮੀਨਾਰ

ਸਮਰਾਲਾ, 19 ਮਾਰਚ (ਬੰਗੜ, ਬੰਟੀ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਸ਼ਹਿਰ ਦੀ ਵਿੱਦਿਅਕ ਸੰਸਥਾ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਸ਼ਾਨਦਾਰ ਨਤੀਜੇ 'ਤੇ ਸਮੂਹ ਸਟਾਫ਼ ਅਤੇ ਮਾਪਿਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ | ਨਵੇਂ ਸੈਸ਼ਨ ...

ਪੂਰੀ ਖ਼ਬਰ »

ਭੁਵਨੇਸ਼ਵਰੀ ਦੇਵੀ ਨੇ ਸਤਿਸੰਗ 'ਚ ਭਗਤ ਮੰਤਰ-ਮੁਗਧ ਕੀਤੇ

ਅਹਿਮਦਗੜ੍ਹ, 19 ਮਾਰਚ (ਪੁਰੀ, ਮਹੋਲੀ)- ਭਾਰਤ 'ਚ ਸਨਾਤਨ ਧਰਮ ਦੀ ਪ੍ਰਸਿੱਧ ਪ੍ਰਚਾਰਕ ਸ੍ਰੀ ਭੁਵਨੇਸ਼ਵਰੀ ਦੇਵੀ ਨੇ ਅੱਜ ਇੱਥੇ ਵਿਸ਼ਾਲ ਸੰਗਤ ਦੌਰਾਨ ਪ੍ਰਭੂ ਦਾ ਗੁਣਗਾਣ ਕਰਦਿਆਂ ਅਤੇ ਭਜਨਾਂ ਦੁਆਰਾ ਸੰਗਤ ਨੂੰ ਮੰਤਰ-ਮੁਗਧ ਕਰ ਦਿੱਤਾ | ਇਕ ਸ਼ਾਮ ਰਾਧਾ ਗੋਬਿੰਦ ਦੇ ...

ਪੂਰੀ ਖ਼ਬਰ »

ਪਪੜੌਦੀ ਨਿਵਾਸੀਆਂ ਵੱਲੋਂ ਵਿਧਾਇਕ ਢਿੱਲੋਂ ਦਾ ਸਨਮਾਨ

ਸਮਰਾਲਾ, 19 ਮਾਰਚ (ਬਰਮਾਲੀਪੁਰ)- ਪਿੰਡ ਪਪੜੌਦੀ ਨਿਵਾਸੀਆਂ ਵੱਲੋਂ ਸਮਰਾਲਾ ਵਿਖੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਚੌਥੀ ਵਾਰ ਚੋਣ ਜਿੱਤਣ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਜਸਵਿੰਦਰ ਸਿੰਘ ਗੋਗੀ ਪਪੜੌਦੀ ਨੇ ਕਿਹਾ ਕਿ ਸ੍ਰੀ ਢਿੱਲੋਂ ਵੱਲੋਂ ਲੰਮੇ ...

ਪੂਰੀ ਖ਼ਬਰ »

ਵਫ਼ਾਦਾਰ ਵਰਕਰ ਹੀ ਪਾਰਟੀ ਦੀ ਅਸਲ ਪੂੰਜੀ ਹੁੰਦੇ ਹਨ-ਵਿਧਾਇਕ ਲੱਖਾ

ਮਲੌਦ, 19 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕਾਂਗਰਸ ਪਾਰਟੀ ਦੇ ਵਰਕਰ ਹੀ ਮੇਰੀ ਜ਼ਿੰਦਗੀ ਦਾ ਅਸਲ ਪਿਆਰ ਹੈ, ਜਿਨ੍ਹਾਂ ਦੀ ਬਦੌਲਤ ਅੱਜ ਮੈਨੂੰ ਹਲਕਾ ਪਾਇਲ ਤੋਂ ਵਿਧਾਇਕ ਬਣ ਕੇ ਸੇਵਾ ਕਰਲ ਦਾ ਮੌਕਾ ਪ੍ਰਾਪਤ ਹੋਇਆ ਹੈ | ਇਹ ਪ੍ਰਗਟਾਵਾ ਕਰਦਿਆਂ ਵਿਧਾਇਕ ਲਖਵੀਰ ...

ਪੂਰੀ ਖ਼ਬਰ »

ਸਬ-ਇੰਸਪੈਕਟਰ ਕੁਲਵੰਤ ਕੌਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਸਮਰਾਲਾ, 19 ਮਾਰਚ (ਬਰਮਾਲੀਪੁਰ)- ਪੁਲਿਸ ਸਾਂਝ ਕੇਂਦਰ ਸਮਰਾਲਾ ਵਿਖੇ ਬਤੌਰ ਇੰਚਾਰਜ ਲੰਮਾ ਸੇਵਾਵਾਂ ਨਿਭਾਉਣ ਵਾਲ਼ੀ ਸਬ-ਇੰਸਪੈਕਟਰ ਕੁਲਵੰਤ ਕੌਰ ਦੀ ਮੌਤ 'ਤੇ ਸਮਰਾਲਾ ਸ਼ਹਿਰ ਵਿਚ ਸੋਗ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ | ਇਸ ਸਬੰਧੀ ਸਮੂਹ ਸਟਾਫ, ਮੈਂਬਰ ਅਤੇ ...

ਪੂਰੀ ਖ਼ਬਰ »

ਅਵਤਾਰ ਸਿੰਘ ਸਿਆੜ ਸੇਵਾ-ਮੁਕਤ ਹੋਣ 'ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ

ਡੇਹਲੋਂ/ਆਲਮਗੀਰ, 19 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਪੰਚਾਇਤੀ ਰਾਜ ਵਿਭਾਗ ਅੰਦਰ ਹੈੱਡ ਡਰਾਫਟਮੈਨ ਵਜੋਂ ਲੰਮਾ ਸਮਾਂ ਸੇਵਾ ਨਿਭਾਉਣ ਵਾਲੇ ਅਵਤਾਰ ਸਿੰਘ ਸਿਆੜ ਦੀ ਸੇਵਾ-ਮੁਕਤੀ 'ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ...

ਪੂਰੀ ਖ਼ਬਰ »

ਸਮਰਾਲਾ ਰੋਡ ਤੇ ਅਮਲੋਹ ਰੋਡ ਦਾ ਬੁਰਾ ਹਾਲ

ਖੰਨਾ, 19 ਮਾਰਚ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਅਤੇ ਅਮਲੋਹ ਰੋਡ ਦੀ ਸੜਕ ਦਾ ਬੁਰਾ ਹਾਲ, ਵੱਡੇ-ਵੱਡੇ ਖੱਡੇ ਹੋਣ ਦੇ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ | ਇਹ ਗੱਲ ਅੱਜ ਇੱਥੇ ਆਲ ਇੰਡੀਆ ਹਿੰਦੂ ਸਟੂਡੈਂਟ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਰਾਧੇ ਸ਼ਿਆਮ ਕਮੇਟੀ ਵੱਲੋਂ ਸ਼ਿਆਮ ਕੀਰਤਨ ਤੇ ਭੰਡਾਰਾ

ਮੁੱਲਾਂਪੁਰ-ਦਾਖਾ, 19 ਮਾਰਚ (ਨਿਰਮਲ ਸਿੰਘ ਧਾਲੀਵਾਲ)- ਸ੍ਰੀ ਰਾਧੇ ਸ਼ਿਆਮ ਲੰਗਰ ਕਮੇਟੀ ਮੰਡੀ ਮੁੱਲਾਂਪੁਰ ਵੱਲੋਂ ਸੰਗਤ ਦੇ ਸਹਿਯੋਗ ਨਾਲ ਨਵੀਂ ਦਾਣਾ ਮੰਡੀ ਵਿਖੇ ਏਕ ਸ਼ਾਮ ਠਾਕੁਰ ਜੀ ਕੇ ਨਾਮ, 5ਵਾਂ ਸ਼ਿਆਮ ਕੀਰਤਨ ਤੇ ਭੰਡਾਰਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜੱਥਾ ਰਵਾਨਾ

ਜਗਰਾਉਂ, 19 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)- ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਦਸਮੇਸ਼ ਸੇਵਾ ਸੁਸਾਇਟੀ ਨੇ ਸ਼ਰਧਾਲੂਆਂ ਦੇ ਇਕ ਜਥੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਯਾਤਰਾ ਲਈ ਸਥਾਨਕ ਗੁਰਦੁਆਰਾ ਗੁਰੂ ਨਾਨਕਪੁਰਾ ਮੌਰੀ ਗੇਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX