ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ
. . .  3 minutes ago
ਅਟਲ ਜੀ ਨੇ ਸਮਰਾਟ ਦੀ ਤਰ੍ਹਾਂ ਹਰ ਇਕ ਦੇ ਦਿਲ 'ਤੇ ਰਾਜ ਕੀਤਾ - ਹਰਸਿਮਰਤ ਕੌਰ ਬਾਦਲ
. . .  about 1 hour ago
ਨਵੀਂ ਦਿੱਲੀ, 20 ਅਗਸਤ - ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਪ੍ਰਾਰਥਨਾ ਸਭਾ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ...
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  about 2 hours ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  about 3 hours ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  about 3 hours ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  about 3 hours ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  about 4 hours ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  about 4 hours ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  about 4 hours ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  about 4 hours ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  about 5 hours ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  about 5 hours ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  about 5 hours ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  about 5 hours ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  about 5 hours ago
ਦਿਸਪੁਰ, 20 ਅਗਸਤ- ਅਸਾਮ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਕੇਰਲ 'ਚ ਆਏ ਭਾਰੀ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਸੰਬੰਧੀ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ...
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  about 6 hours ago
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  about 6 hours ago
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 6 hours ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  about 7 hours ago
ਸਿੱਧੂ ਪਾਕਿਸਤਾਨ ਪੰਜਾਬ ਦੇ ਮੰਤਰੀ ਜਾਂ ਪਾਰਟੀ ਵਰਕਰ ਦੇ ਰੂਪ 'ਚ ਨਹੀਂ ਗਏ ਸਨ- ਕਾਂਗਰਸ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਪਹਿਲਾ ਸਫ਼ਾ

ਕੈਪਟਨ ਵੱਲੋਂ ਨਸ਼ਾ ਤਸਕਰਾਂ, ਭ੍ਰਿਸ਼ਟਾਚਾਰੀਆਂ, ਮਾਫੀਆ ਤੇ ਗੈਂਗਸਟਰਾਂ ਨੂੰ ਤੁਰੰਤ ਨੱਥ ਪਾਉਣ ਦੇ ਆਦੇਸ਼

* ਸਥਾਨਕ ਸਿਵਲ ਤੇ ਪੁਲਿਸ ਅਧਿਕਾਰੀ ਕਿਸੇ ਵੀ ਘਟਨਾ ਜਾਂ ਅਣਗਹਿਲੀ ਲਈ ਜ਼ਿੰਮੇਵਾਰ ਹੋਣਗੇ * ਭ੍ਰਿਸ਼ਟਾਚਾਰੀਆਂ ਵਿਰੁੱਧ 3 ਦਿਨਾਂ ਅੰਦਰ ਦੋਸ਼ ਪੱਤਰ ਦਾਇਰ ਕੀਤੇ ਜਾਣ

ਚੰਡੀਗੜ੍ਹ, 20 ਮਾਰਚ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ, ਡਵੀਜ਼ਨਲ ਕਮਿਸ਼ਨਰਾਂ, ਰੇਂਜਾਂ ਦੇ ਡੀ.ਆਈ.ਜੀ., ਜ਼ੋਨਲ ਆਈ.ਜੀ. ਅਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਨੂੰ ...

ਪੂਰੀ ਖ਼ਬਰ »

ਮੰਤਰੀ ਮੰਡਲ ਵੱਲੋਂ ਜੀ. ਐਸ. ਟੀ. ਨਾਲ ਸਬੰਧਤ 4 ਬਿੱਲ ਮਨਜ਼ੂਰ

ਨਵੀਂ ਦਿੱਲੀ, 20 ਮਾਰਚ (ਉਪਮਾ ਡਾਗਾ ਪਾਰਥ)-ਆਰਥਿਕ ਸੁਧਾਰਾਂ ਨੂੰ ਹੁਲਾਰਾ ਦਿੰਦੇ ਵਸਤਾਂ ਅਤੇ ਸੇਵਾਵਾਂ ਬਾਰੇ ਭਾਵ ਜੀ. ਐਸ. ਟੀ. ਨੂੰ ਜੁਲਾਈ 'ਚ ਲਾਗੂ ਕਰਨ ਲਈ ਇਕ ਹੋਰ ਪੜਾਅ ਪਾਰ ਕਰਦਿਆਂ ਕੇਂਦਰੀ ਮੰਤਰੀ ਮੰਡਲ ਨੇ ਇਸ ਨਾਲ ਜੁੜੇ 4 ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ...

ਪੂਰੀ ਖ਼ਬਰ »

ਅਕਾਲੀ ਦਲ ਕੋਰ ਕਮੇਟੀ ਵੱਲੋਂ ਸੁਖਬੀਰ ਦੀ ਅਗਵਾਈ 'ਚ ਭਰੋਸੇ ਦਾ ਪ੍ਰਗਟਾਵਾ

ਚੰਡੀਗੜ੍ਹ, 20 ਮਾਰਚ (ਗੁਰਸੇਵਕ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਚ ਪੂਰਨ ਭਰੋਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਕਾਲੀ ਦਲ, ਪੰਜਾਬ ਦੇ ਲੋਕਾਂ ਵੱਲੋਂ ਇਨ੍ਹਾਂ ਚੋਣਾਂ 'ਚ ਦਿੱਤੇ ਗਏ ਫਤਵੇ ...

ਪੂਰੀ ਖ਼ਬਰ »

ਸੁਖਬੀਰ ਵਿਧਾਇਕ ਦਲ ਦੇ ਨੇਤਾ ਚੁਣੇ ਗਏ

ਪਵਨ ਟੀਨੂੰ ਹੋਣਗੇ ਚੀਫ਼ ਵਿੱਪ

ਚੰਡੀਗੜ੍ਹ, 20 ਮਾਰਚ (ਸੋਹਲ)- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਇੱਥੇ ਹੋਈ ਬੈਠਕ ਵਿਚ ਪਾਰਟੀ ਪ੍ਰਧਾਨ ਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿਧਾਨ ਸਭਾ ਲਈ ਵਿਧਾਇਕ ਦਲ ਦੇ ਨੇਤਾ ਚੁਣ ਲਿਆ। ਇਸ ਤੋਂ ਇਲਾਵਾ ਪਾਰਟੀ ਦੇ ਆਦਮਪੁਰ ਤੋਂ ਵਿਧਾਇਕ ਪਵਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ

ਸ੍ਰੀਗੰਗਾਨਗਰ, 20 ਮਾਰਚ (ਦਵਿੰਦਰਜੀਤ ਸਿੰਘ)-ਜ਼ਿਲ੍ਹੇ ਦੀ ਰਾਵਲਾ ਮੰਡੀ ਨੇੜੇ ਇਕ ਸੜਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਅਨੂਪਗੜ੍ਹ ਦੇ ਡੀ.ਐੱਸ.ਪੀ. ਸੋਹਣ ਲਾਲ, ਰਾਵਲਾ ਥਾਣੇ ਦੇ ਮੁਖੀ ਕਰਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਕਾਰ ਨੂੰ ਕੱਟ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਰਾਵਲਾ-ਖਾਜੂਵਾਲਾ ਰੋਡ 'ਤੇ ਬੀਤੀ ਸ਼ਾਮ ਇਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਦਰੱਖ਼ਤ ਜੜ੍ਹੋਂ ਉੱਖੜ ਗਿਆ। ਕਾਰ 'ਚ ਸਵਾਰ 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨ੍ਹਾਂ 'ਚੋਂ 3 ਘੜਸਾਨਾ ਦੇ ਵਪਾਰੀ ਸੀ। ਕਾਰ ਰਾਵਲਾ ਵਾਲੇ ਪਾਸੇ ਤੋਂ ਘੜਸਾਨਾ ਆ ਰਹੀ ਸੀ ਕਿ ਕੇ.ਪੀ.ਡੀ. ਨਹਿਰ 'ਤੇ ਬਣੇ ਪੁਲ ਤੋਂ ਕਰੀਬ 500 ਮੀਟਰ ਦੂਰ ਇਹ ਹਾਦਸਾ ਹੋ ਗਿਆ। ਦੱਸਿਆ ਜਾਂਦਾ ਹੈ ਕਿ ਕਾਰ ਦੀ ਸਪੀਡ ਏਨੀ ਜ਼ਿਆਦਾ ਸੀ ਕਿ ਦਰੱਖ਼ਤ ਜੜ੍ਹੋਂ ਉੱਖੜ ਗਿਆ ਤੇ ਕਾਰ ਦਾ ਪੁਰਜ਼ਾ-ਪੁਰਜ਼ਾ ਖਿੱਲਰ ਗਿਆ। ਮ੍ਰਿਤਕਾਂ 'ਚ ਅਮਿਤ (25) ਪੁੱਤਰ ਅਸ਼ੋਕ ਅਰੋੜਾ ਘੜਸਾਨਾ, ਬੰਟੀ ਉਰਫ਼ ਅਮਨ ਮਿਗਲਾਨੀ (29) ਪੁੱਤਰ ਜਗਦੀਸ਼ ਮਿਗਲਾਨੀ ਸਖੀ ਰੋਡ ਘੜਸਾਨਾ, ਅੰਕੁਰ ਛਾਬੜਾ (26) ਪੁੱਤਰ ਰਮੇਸ਼ ਛਾਬੜਾ ਘੜਸਾਨਾ ਅਤੇ ਗਰਵਿਤ ਬਿਸ਼ਨੋਈ (22) ਪੁੱਤਰ ਦਿਪੇਂਦਰ ਬਿਸ਼ਨੋਈ ਨਿਵਾਸੀ 3ਐੱਸ.ਟੀ.ਆਰ. ਘੜਸਾਨਾ ਸ਼ਾਮਿਲ ਹਨ। ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ 'ਚ ਅਮਨ ਮਿਗਲਾਨੀ ਹੀ ਵਿਆਹਿਆ ਹੋਇਆ ਸੀ ਅਤੇ ਬਾਕੀ ਸਭ ਕੁਆਰੇ ਸਨ। ਹਾਦਸੇ ਕਾਰਨ ਸੜਕ 'ਤੇ ਕਰੀਬ ਇਕ ਘੰਟਾ ਜਾਮ ਲੱਗਿਆ ਰਿਹਾ।


ਖ਼ਬਰ ਸ਼ੇਅਰ ਕਰੋ

ਡਿੱਗੀ 'ਚ ਡੁੱਬਣ ਨਾਲ ਬੱਚੇ ਦੀ ਮੌਤ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਪੰਜਪੀਰ ਨਗਰ ਵਿਖੇ ਅੱਜ ਕਰੀਬ 8 ਸਾਲ ਦੇ ਬੱਚੇ ਦੀ ਡਿੱਗੀ ਵਿਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕ ਅੱਠ ਸਾਲਾ ਕਮਲਦੀਪ ਸਿੰਘ ਪੁੱਤਰ ਗੇਜਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲਦੀਪ ਦੀ ਮਾਂ ਕੁਝ ਸਮਾਨ ਲੈਣ ਲਈ ...

ਪੂਰੀ ਖ਼ਬਰ »

ਨਫ਼ਰਤੀ ਅਪਰਾਧ ਖਿਲਾਫ਼ ਭਾਰਤੀ-ਅਮਰੀਕੀਆਂ ਵੱਲੋਂ ਵਾਈਟ ਹਾਊਸ ਸਾਹਮਣੇ ਰੈਲੀ

ਵਾਸ਼ਿੰਗਟਨ, 20 ਮਾਰਚ (ਪੀ. ਟੀ. ਆਈ.)-ਅਮਰੀਕਾ ਵਿਖੇ ਨਫਰਤੀ ਅਪਰਾਧਾਂ ਖਿਲਾਫ਼ ਭਾਰਤੀ-ਅਮਰੀਕੀ ਭਾਈਚਾਰਿਆਂ ਵੱਲੋਂ ਸਾਂਝੇ ਰੂਪ 'ਚ ਵਾਈਟ ਹਾਊਸ ਦੇ ਸਾਹਮਣੇ ਇਕ ਜਾਗਰੂਕਤਾ ਰੈਲੀ ਦਾ ਪ੍ਰਬੰਧ ਕੀਤਾ ਗਿਆ। ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਦੱਸਿਆ ਕਿ ਇੱਥੇ ...

ਪੂਰੀ ਖ਼ਬਰ »

ਪਾਕਿ 'ਚ ਲਾਪਤਾ ਹੋਏ ਭਾਰਤੀ ਮੌਲਵੀ ਵਤਨ ਪਰਤੇ

* ਪਾਕਿਸਤਾਨੀ ਅਖ਼ਬਾਰ 'ਤੇ ਲਗਾਏ ਰਾਅ ਏਜੰਟ ਕਹਿਣ ਦੇ ਦੋਸ਼ * ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 20 ਮਾਰਚ (ਏਜੰਸੀਆਂ)-ਪਾਕਿਸਤਾਨ 'ਚ ਲਾਪਤਾ ਹੋਏ ਦੋਵੇਂ ਭਾਰਤੀ ਮੌਲਵੀ ਅੱਜ ਦਿੱਲੀ ਵਿਖੇ ਵਾਪਸ ਪਹੁੰਚ ਗਏ। ਉਕਤ ਜਾਣਕਾਰੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਦਿੱਤੀ। ਦਿੱਲੀ ਦੀ ਹਜ਼ਰਤ ਨਿਜ਼ਾਮੂਦੀਨ ਦਰਗਾਹ ਦੇ ਮੌਲਵੀ ਸਈਦ ਆਸਿਫ਼ ਅਲੀ ਨਿਜ਼ਾਮੀ (80) ...

ਪੂਰੀ ਖ਼ਬਰ »

ਦੇਸ਼ ਖ਼ਿਲਾਫ਼ ਕੰਮ ਕਰ ਰਹੇ ਸਨ ਮੌਲਵੀ-ਸੁਬਰਾਮਨੀਅਮ

ਨਵੀਂ ਦਿੱਲੀ, 20 ਮਾਰਚ (ਏਜੰਸੀਆਂ)-ਸੁਬਰਾਮਨੀਅਮ ਸਵਾਮੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਦੋਵੇਂ ਸਾਡੇ ਦੇਸ਼ ਖ਼ਿਲਾਫ਼ ਕੰਮ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਦੋਵੇਂ ਮੌਲਵੀ ...

ਪੂਰੀ ਖ਼ਬਰ »

ਰਾਸ਼ਟਰਪਤੀ ਵੱਲੋਂ ਬਹਾਦਰੀ ਪੁਰਸਕਾਰ ਪ੍ਰਦਾਨ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਸਰਹੱਦ ਪਾਰ ਜਾ ਕੇ ਸਰਜੀਕਲ ਸਟਰਾਈਕ ਨੂੰ ਅੰਜਾਮ ਦੇਣ ਵਾਲੇ ਫੌਜ ਦੇ ਬਹਾਦੁਰ ਨਾਇਕਾਂ ਨੂੰ ਅੱਜ ਰਾਸ਼ਟਰਪਤੀ ਭਵਨ ਵਿਖੇ ਹੋਏ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੱਲੋਂ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ...

ਪੂਰੀ ਖ਼ਬਰ »

ਥੈਰੇਸਾ ਮੇਅ 29 ਨੂੰ ਸ਼ੁਰੂ ਕਰੇਗੀ ਯੂਰਪੀਅਨ ਸੰਘ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ

ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਯੂਰਪੀਅਨ ਸੰਘ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ 29 ਮਾਰਚ ਨੂੰ ਸ਼ੁਰੂ ਕਰੇਗੀ। ਯੂਰਪੀ ਸੰਘ 'ਚ ਬਰਤਾਨੀਆ ਦੇ ਰਾਜਦੂਤ ਸਰ ਟਿਮ ਬੈਰੋ ਨੇ ਯੂਰਪੀ ਸੰਘ ਪ੍ਰੀਸ਼ਦ ਦੇ ਪ੍ਰਧਾਨ ...

ਪੂਰੀ ਖ਼ਬਰ »

ਪਹਿਲੀ ਵਾਰ ਪਾਕਿ 'ਚ ਔਰਤ ਵਿਦੇਸ਼ ਸਕੱਤਰ ਨੇ ਅਹੁਦਾ ਸੰਭਾਲਿਆ

ਇਸਲਾਮਾਬਾਦ, ਮਾਰਚ 20 (ਏਜੰਸੀ)-ਪਾਕਿਸਤਾਨੀ ਵਿਦੇਸ਼ ਮੰਤਰਾਲੇ 'ਚ ਪਹਿਲੀ ਵਾਰ ਕਿਸੇ ਔਰਤ ਵਿਦੇਸ਼ ਸਕੱਤਰ ਵਜੋਂ ਅੱਜ ਤਹਿਮੀਨਾ ਜੰਜੂਆ ਨੇ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਜੰਜੂਆ ਸੰਯੁਕਤ ਰਾਸ਼ਟਰ ਦੇ ਜਨੇਵਾ ਦਫ਼ਤਰ ਵਿਖੇ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਵਜੋਂ ...

ਪੂਰੀ ਖ਼ਬਰ »

ਦੱਖਣੀ ਸੁਡਾਨ 'ਚ ਹਵਾਈ ਜਹਾਜ਼ ਹਾਦਸਾਗ੍ਰਸਤ-45 ਮੌਤਾਂ

ਜੂਬਾ (ਸੁਡਾਨ), 20 ਮਾਰਚ (ਏਜੰਸੀਆਂ)-ਦੱਖਣੀ ਸੁਡਾਨ ਦੇ ਵਾਓ ਹਵਾਈ ਅੱਡੇ 'ਤੇ ਇਕ ਜਹਾਜ਼ ਦੇ ਉੱਤਰਨ ਸਮੇਂ ਹਾਦਸਾ ਹੋ ਗਿਆ, ਜਿਸ ਕਾਰਨ ਇਸ ਵਿਚ ਸਵਾਰ 45 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖ਼ਮੀ ਹੋ ਗਏ। ਉਕਤ ਜਹਾਜ਼ ਦੱਖਣੀ ਸੁਪਰੀਮ ਏਅਰਲਾਈਨਜ਼ ਦਾ ਸੀ। ਜਹਾਜ਼ ਦੇ ...

ਪੂਰੀ ਖ਼ਬਰ »

ਗੋਪਾਲ ਅੰਸਲ ਵੱਲੋਂ ਆਤਮ ਸਮਰਪਣ

ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 20 ਮਾਰਚ (ਸੁਮਨਦੀਪ ਕੌਰ)-ਉਪਹਾਰ ਅਗਨੀ ਕਾਂਡ ਵਿਚ ਦੋਸ਼ੀ ਕਰਾਰ ਦਿੱਤੇ ਗਏ ਗੋਪਾਲ ਅੰਸਲ ਨੇ ਅੱਜ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਕਾਰਨ ਤਿਹਾੜ ਜੇਲ੍ਹ ਪ੍ਰਸ਼ਾਸਨ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਲਈ ਸਮਾਂ ਦੇਣ ਤੋਂ ...

ਪੂਰੀ ਖ਼ਬਰ »

ਸੰਸਦ 'ਚ ਗੂੰਜਿਆ ਗੋਆ ਦਾ ਸਿਆਸੀ ਦੰਗਲ

ਨਵੀਂ ਦਿੱਲੀ, 20 ਮਾਰਚ (ਉਪਮਾ ਡਾਗਾ ਪਾਰਥ)-ਗੋਆ ਵਿਧਾਨ ਸਭਾ ਦੀਆਂ ਕੁੱਲ 40 ਸੀਟਾਂ 'ਤੇ ਹੋਈਆਂ ਚੋਣਾਂ 'ਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਵੀ ਰਾਜ 'ਚ ਸਰਕਾਰ ਕਾਇਮ ਕਰਨ 'ਚ ਨਾਕਾਮ ਰਹੀ ਕਾਂਗਰਸ ਨੇ ਭਾਜਪਾ 'ਤੇ 'ਅਸੰਵਿਧਾਨਕ ਢੰਗ' ਨਾਲ ਸਰਕਾਰ ਬਣਾਉਣ ਦਾ ਦੋਸ਼ ਲਾਇਆ। ਗੋਆ ...

ਪੂਰੀ ਖ਼ਬਰ »

ਬਾਜਵਾ ਨੇ ਚੁੱਕਿਆ ਪੰਜਾਬ ਸਰਹੱਦ ਦੀ ਸੁਰੱਖਿਆ ਦਾ ਮੁੱਦਾ

ਨਵੀਂ ਦਿੱਲੀ, 20 ਮਾਰਚ (ਉਪਮਾ ਡਾਗਾ ਪਾਰਥ)-ਰਾਜ ਸਭਾ ਸੰਸਦ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ 'ਚ ਪੰਜਾਬ ਸਰਹੱਦ ਦੀ ਸੁਰੱਖਿਆ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਰੱਖਿਆ ਦੇ ਢੁਕਵੇਂ ਅਤੇ ...

ਪੂਰੀ ਖ਼ਬਰ »

ਭਾਰਤ-ਪਾਕਿ ਦੇ ਅਧਿਕਾਰੀਆਂ ਵੱਲੋਂ ਸਿੰਧ ਪਾਣੀ ਮੁੱਦਿਆਂ 'ਤੇ ਚਰਚਾ

ਇਸਲਾਮਾਬਾਦ, 20 ਮਾਰਚ (ਪੀ. ਟੀ. ਆਈ.)-ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਅੱਜ ਸਿੰਧ ਪਾਣੀ ਕਮਿਸ਼ਨ ਦੀ ਦੋ ਦਿਨਾ ਮੀਟਿੰਗ ਵਿਖੇ ਸਿੰਧ ਬੇਸਿਨ ਨਾਲ ਸਬੰਧਤ ਸਮੱਸਿਆਵਾਂ 'ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਹ ਮੀਟਿੰਗ ਉੜੀ ਹਮਲੇ ਪਿੱਛੋਂ ਦੁਵੱਲੇ ਸਬੰਧਾਂ ਵਿਚ ਆਏ ...

ਪੂਰੀ ਖ਼ਬਰ »

ਈ. ਡੀ. ਵੱਲੋਂ ਜ਼ਾਕਿਰ ਨਾਇਕ ਦੀ 18.37 ਕਰੋੜ ਦੀ ਜਾਇਦਾਦ ਜ਼ਬਤ

ਮੁੰਬਈ, 20 ਮਾਰਚ (ਏਜੰਸੀ)-ਇਨਫੋਰਸਮੈਂਟ ਡਾਇਰੈਕਟਰ (ਈ.ਡੀ) ਨੇ ਇਸਲਾਮਿਕ ਰਿਸਰਚ ਫਾਊਡੇਸ਼ਨ ਦੀ 18.37 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ, ਜਿਸ 'ਤੇ ਗ੍ਰਹਿ ਮੰਤਰਾਲੇ ਪਹਿਲਾਂ ਹੀ ਪਾਬੰਦੀ ਲਗਾ ਚੁੱਕਿਆ ਹੈ। ਇਸ ਜਾਇਦਾਦ ਨੂੰ 'ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ' ...

ਪੂਰੀ ਖ਼ਬਰ »

ਚੋਣ ਕਮਿਸ਼ਨ ਦਾਗ਼ੀ ਨੇਤਾਵਾਂ 'ਤੇ ਉਮਰ ਭਰ ਲਈ ਪਾਬੰਦੀ ਦੇ ਹੱਕ 'ਚ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿਚ ਇਕ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ ਉਹ ਦਾਗੀ ਰਾਜਸੀ ਨੇਤਾਵਾਂ 'ਤੇ ਜ਼ਿੰਦਗੀ ਭਰ ਪਾਬੰਦੀ ਲਾਉਣ ਦੀ ਹਮਾਇਤ ਕਰਦਾ ਹੈ। ਕੇਂਦਰੀ ਚੋਣ ਕਮਿਸ਼ਨ ਨੇ ਆਪਣੇ ਹਲਫਨਾਮੇ ਵਿਚ ਕਿਹਾ ਕਿ ਦੋਸ਼ੀ ਠਹਿਰਾਏ ਗਏ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX