ਤਾਜਾ ਖ਼ਬਰਾਂ


ਫਾਜ਼ਿਲਕਾ ਜ਼ਿਲ੍ਹੇ ਵਿਚ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਟੀਮਾਂ ਵੱਲੋਂ ਛਾਪੇਮਾਰੀ
. . .  24 minutes ago
ਫਾਜ਼ਿਲਕਾ, 23 ਮਾਰਚ -ਪੰਜਾਬ ਸਰਕਾਰ ਵੱਲੋਂ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਮਿਲੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹੇ ਵਿਚ ਰੇਤੇ ਦੀ ਮਾਈਨਿੰਗ ਨੂੰ ਰੋਕਣ ਲਈ...
ਪ੍ਰਧਾਨ ਮੰਤਰੀ ਮੋਦੀ ਨੇ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਿਵਸ ਦੀ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ , 23 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਿਵਸ ਦੀ ਵਧਾਈ ਦਿੱਤੀ ਹੈ ।
ਸ੍ਰੀਲੰਕਾਈ ਜਲ ਸੈਨਾ ਨੇ 16 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
. . .  about 2 hours ago
ਕੋਲੰਬੋ, 23 ਮਾਰਚ - ਸ੍ਰੀਲੰਕਾਈ ਜਲ ਸੈਨਾ ਨੇ ਆਪਣੇ ਜਲ ਖੇਤਰ ਤੋਂ ਗੈਰ ਕਾਨੂੰਨੀ ਰੂਪ 'ਚ ਮਛਲੀਆਂ ਫੜ ਰਹੇ 16 ਭਾਰਤੀ ਮਛੇਰਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਸ੍ਰੀਲੰਕਾ ਦੀ ਨਿਊਜ਼ ਏਜੰਸੀ ਅਨੁਸਾਰ ਇਹ ਮਛੇਰੇ...
ਆਈ.ਐੱਸ.ਆਈ.ਐੱਸ ਨੇ ਲਈ ਲੰਡਨ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ
. . .  about 3 hours ago
ਲੰਡਨ, 23 ਮਾਰਚ - ਬਰਤਾਨੀਆ ਸੰਸਦ ਦੇ ਬਾਹਰ ਬੀਤੇ ਦਿਨ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ...
ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਅਧਿਕਾਰੀਆਂ ਨੂੰ ਛੁੱਟੀ ਨਾ ਲੈਣ ਦੀ ਹਿਦਾਇਤ
. . .  about 3 hours ago
ਲੁਧਿਆਣਾ, 23 ਮਾਰਚ (ਸਲੇਮਪੁਰੀ) - ਪੰਜਾਬ ਵਿਧਾਨ ਸਭਾ ਦੇ 24 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਪਹਿਲੇ ਸੈਸ਼ਨ ਨੂੰ ਲੈ ਕੇ ਕੈਟਾਗਰੀ ਵਰਗ ਏ ਅਤੇ ਬੀ ਅਧੀਨ ਆਉਂਦੇ ਅਧਿਕਾਰੀਆਂ ਨੂੰ ਜਾਰੀ ਪੱਤਰ ਅਨੁਸਾਰ ਹਿਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਅਧਿਕਾਰੀ...
ਬਰਤਾਨੀਆ 'ਚ ਜੰਮਿਆ ਸੀ ਹਮਲਾਵਰ - ਥੈਰੇਸਾ ਮੇਅ ।
. . .  about 3 hours ago
ਲੰਡਨ, 23 ਮਾਰਚ - ਬਰਤਾਨੀਆ ਦੀ ਸੰਸਦ ਦੇ ਬਾਹਰ ਹੋਏ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਹਮਲਾਵਰ ਬਰਤਾਨੀਆ 'ਚ ਜੰਮਿਆ ਸੀ ਤੇ ਉਸ...
ਕਾਂਗਰਸ ਦੇ ਮੈਂਬਰਾਂ ਨੇ ਰਾਜ ਸਭਾ ਤੋਂ ਕੀਤਾ ਵਾਕ ਆਊਟ
. . .  about 4 hours ago
ਨਵੀਂ ਦਿੱਲੀ, 23 ਮਾਰਚ - ਚੋਣ ਸੁਧਾਰਾਂ 'ਤੇ ਚਰਚਾ ਦੌਰਾਨ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਦੇ ਜਵਾਬ ਤੋਂ ਨਾਰਾਜ਼ ਹੋ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਜ...
ਮੈਡੀਕਲ ਟੀਚਰਜ਼ ਐਸੋਸੀਏਸ਼ਨ ਨੇ ਦਿੱਤੀ ਸਮੂਹਿਕ ਅਸਤੀਫ਼ੇ ਦੀ ਧਮਕੀ
. . .  about 4 hours ago
ਮੁੰਬਈ, 23 ਮਾਰਚ - ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ 48 ਘੰਟੇ 'ਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ...
ਸੁਸ਼ਮਾ ਸਵਰਾਜ ਨੇ ਵਿਦੇਸ਼ 'ਚ ਫਸੇ ਇੱਕ ਹੋਰ ਭਾਰਤੀ ਦੀ ਕੀਤੀ ਮਦਦ
. . .  about 4 hours ago
ਪੰਛੀ ਨਾਲ ਟਕਰਾਉਣ ਕਰ ਕੇ ਏਅਰ ਇੰਡੀਆ ਦਾ ਜਹਾਜ਼ ਲੰਡਨ ਉਤਾਰਿਆ ਗਿਆ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਸਨਅਤ ਤੇ ਵਪਾਰ

ਵੋਡਾਫੋਨ ਅਤੇ ਆਇਡੀਆ ਦੇ ਰਲੇਵੇਂ ਦਾ ਐਲਾਨ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਕੁਮਾਰ ਮੰਗਲਮ ਬਿਡਲਾ ਦੀ ਮਾਲਕੀ ਵਾਲੀ ਦੇਸ਼ ਦੀ ਤੀਸਰੇ ਨੰਬਰ ਦੀ ਟੈਲੀਕਾਮ ਕੰਪਨੀ ਆਈਡੀਆ ਨੇ ਵੋਡਾਫੋਨ ਦੇ ਨਾਲ ਰਲੇਵਾਂ ਕਰਨ ਦਾ ਐਲਾਨ ਕੀਤਾ ਹੈ | ਕੰਪਨੀ ਨੇ ਅੱਜ ਦੱਸਿਆ ਕਿ ਉਸ ਦੇ ਬੋਰਡ ਨੇ ਇਸ ਪ੍ਰਸਤਾਵ 'ਤੇ ਮੋਹਰ ਲਗਾ ਦਿੱਤੀ ਹੈ | ਇਸ ਦੇ ਤਹਿਤ ਵੋਡਾਫੋਨ ਇੰਡੀਆ ਅਤੇ ਇਸ ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਵੋਡਾਫੋਨ ਮੋਬਾਈਲ ਸਰਵਿਸਜ਼ ਲਿਮਟਿਡ ਅਤੇ ਅਦਿੱਤਿਆ ਬਿਡਲਾ ਗਰੁੱਪ ਦੀ ਆਈਡੀਆ ਕੰਪਨੀ ਦਾ ਰਲੇਵਾਂ ਹੋ ਜਾਵੇਗਾ ਅਤੇ ਨਵੀਂ ਕੰਪਨੀ ਭਾਰਤੀ ਏਅਰਟੈਲ ਨੂੰ ਪਛਾੜ ਕੇ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਵੇਗੀ | ਅੱਜ ਦੇ ਐਲਾਨ ਮੁਤਾਬਿਕ ਆਈਡੀਆ ਅਤੇ ਵੋਡਾਫੋਨ ਦੇ ਰਲੇਵੇਂ ਦੀ ਪ੍ਰਕਿਰਿਆ ਅਗਲੇ ਸਾਲ ਪੂਰੀ ਹੋ ਜਾਵੇਗੀ | ਨਵੀਂ ਕੰਪਨੀ 'ਚ ਵੋਡਾਫੋਨ ਦੀ ਹਿੱਸਾਦਾਰੀ 45 ਫੀਸਦੀ ਜਦਕਿ ਆਈਡੀਆ ਦੀ ਹਿੱਸੇਦਾਰੀ 26 ਫੀਸਦੀ ਹੋਵੇਗੀ ਅਤੇ ਅੱਗੇ ਜਾ ਕੇ ਅਦਿੱਤਿਆ ਬਿਡਲਾ ਗਰੁੱਪ ਅਤੇ ਵੋਡਾਫੋਨ ਦਾ ਹਿੱਸਾ ਬਰਾਬਰ ਹੋ ਜਾਵੇਗਾ | ਪਹਿਲੇ ਇਕ ਰਿਪੋਰਟ 'ਚ ਇਕਨਾਮਿਕਸ ਟਾਈਮਸ ਨੇ ਅਨੁਮਾਨ ਲਗਾਇਆ ਸੀ ਕਿ ਰਲੇਵੇਂ ਦੀ ਵਜ੍ਹਾ ਨਾਲ ਟੈਲੀਕਾਮ ਇੰਡਸਟਰੀ 'ਚ 10 ਹਜ਼ਾਰ ਰੋਜ਼ਗਾਰ ਘੱਟ ਹੋ ਸਕਦੇ ਹਨ | ਇਹ ਨੌਕਰੀਆਂ ਕਈ ਟੈਲੀਕਾਮ ਅਪਰੇਟਰ ਅਤੇ ਇਨਫ੍ਰਾਸਟਰਕਚਰ ਕੰਪਨੀਆਂ 'ਚੋਂ ਖਤਮ ਹੋ ਸਕਦੀਆਂ ਹਨ | ਇਸ ਸਬੰਧ 'ਚ ਕੁਝ ਬ੍ਰੈਂਡ ਅਤੇ ਬਾਜ਼ਾਰੀ ਖਰਚਾਂ ਨੂੰ ਵੀ ਰੋਕ ਦਿੱਤਾ ਗਿਆ ਹੈ |


ਖ਼ਬਰ ਸ਼ੇਅਰ ਕਰੋ

ਐਫ.ਡੀ.ਏ. ਨੇ ਕੋਕਾ ਕੋਲਾ ਜ਼ੀਰੋ ਦੀ ਵਿਕਰੀ 'ਤੇ ਲਗਾਈ ਪੂਰੇ ਮਹਾਂਰਾਸ਼ਟਰ 'ਚ ਰੋਕ

ਪੁਏ/ਮੁੰਬਈ, 20 ਮਾਰਚ (ਏਜੰਸੀ)- ਫੂਡ ਐਾਡ ਡਰੱਗ ਐਡਮਿਨੀਸਟਰੇਸ਼ਨ ਨੇ ਕੋਕਾ ਕੋਲਾ ਜੀਰੋ ਦੀ ਵਿਕਰੀ 'ਤੇ ਪੂਰੇ ਮਹਾਂਰਾਸ਼ਟਰ 'ਚ ਰੋਕ ਲਗਾ ਦਿੱਤੀ ਹੈ | ਐਫ.ਡੀ.ਏ. ਨੇ ਕੋਕਾ ਕੋਲਾ ਜੀਰੋ 'ਤੇ ਇਹ ਸਖਤੀ ਬਨਾਵਟੀ ਸਵੀਟਵਨ ਹੋਣ ਦੇ ਬਾਵਜੂਦ ਗਾਹਕਾਂ ਨੂੰ ਵਿਧਾਨਿਕ ਚਿਤਾਵਨੀ ...

ਪੂਰੀ ਖ਼ਬਰ »

ਈ-ਕਾਮਰਸ ਦੀ ਪ੍ਰਮੁੱਖ ਕੰਪਨੀ ਸਨੈਪਡੀਲ.......

 ਈ-ਕਾਮਰਸ ਦੀ ਪ੍ਰਮੁੱਖ ਕੰਪਨੀ ਸਨੈਪਡੀਲ ਨੇ ਸੋਮਵਾਰ ਨੂੰ ਆਪਣੀ ਡਿਜੀਟਲ ਭੁਗਤਾਨ ਸੇਵਾ ਫ੍ਰੀ ਚਾਰਜ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਤੌਰ 'ਤੇ ਜੇਸਨ ਕੋਠਾਰੀ ਨੂੰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸੀ.ਈ.ਓ. ਦੀ ...

ਪੂਰੀ ਖ਼ਬਰ »

ਕੱਚੇ ਤੇਲ ਦੀ ਕੀਮਤ 50.44 ਡਾਲਰ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਭਾਰਤੀ ਬਾਸਕੇਟ ਦੇ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ 50.44 ਡਾਲਰ ਪ੍ਰਤੀ ਬੈਰਲ ਦਰਜ ਕੀਤੀ ਗਈ | ਜਦਕਿ ਬੀਤੇ ਦਿਨ ਦਰਜ ਕੀਤੀ ਗਈ ਕੀਮਤ 50.76 ਡਾਲਰ ਪ੍ਰਤੀ ਬੈਰਲ ਤੋਂ ਘੱਟ ਹੈ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ...

ਪੂਰੀ ਖ਼ਬਰ »

ਅਪ੍ਰੈਲ ਦੇ ਬਾਅਦ ਵੀ ਜੀਓ ਸਰਵਿਸ ਰਹੇਗੀ ਮੁਫ਼ਤ

ਮੁੰਬਈ, 20 ਮਾਰਚ (ਏਜੰਸੀ)- 31 ਮਾਰਚ 2017 ਰਿਲਾਇੰਸ ਜੀਓ ਦੀ ਮੁਫਤ ਸਰਵਿਸ ਦਾ ਆਖਰੀ ਦਿਨ ਹੈ | ਇਕ ਅਪ੍ਰੈਲ 2017 ਨੂੰ ਉਪਭੋਗਤਾਵਾਂ ਨੂੰ ਜੀਓ ਸਰਵਿਸ ਲਈ ਰਿਚਾਰਜ਼ ਕਰਾਉਣਾ ਪਵੇਗਾ | ਇਸ ਦੇ ਨਾਲ ਹੀ ਉਨ੍ਹਾਂ ਨੂੰ 99 ਰੁਪਏ ਦਾ ਪ੍ਰਾਈਮ ਵੀ ਲੈਣਾ ਪਵੇਗਾ | ਜੀਓ ਇਸਤੇਮਾਲ ਕਰਨ ਦੇ ...

ਪੂਰੀ ਖ਼ਬਰ »

ਸੈਂਸੈਕਸ 29519 ਅੰਕਾਂ 'ਤੇ ਬੰਦ

ਮੁੰਬਈ, 20 ਮਾਰਚ (ਏਜੰਸੀ)- ਦਿਨਭਰ ਦੇ ਉਤਰਾਅ ਚੜ੍ਹਾਅ ਦੇ ਬਾਅਦ ਅੱਜ ਹਫਤੇ ਦੇ ਪਹਿਲੇ ਦਿਨ ਸੈਂਸੈਕਸ ਗਿਰਾਵਟ ਦੇ ਨਾਲ ਬੰਦ ਹੋਇਆ | ਬੀ.ਏ.ਐਸ.ਈ. ਦਾ 30 ਸ਼ੇਅਰਾਂ ਵਾਲਾ ਇੰਡੈਕਸ ਅੱਜ ਗਿਰਾਵਟ ਦੇ ਨਾਲ ਖੁੱਲਿ੍ਹਆ ਅਤੇ ਦਿਨ ਭਰ ਦੇ ਕਾਰੋਬਾਰ ਦਾ ਬਾਅਦ ਵੀ ਗਿਰਾਵਟ ਤੋਂ ਉਭਰ ...

ਪੂਰੀ ਖ਼ਬਰ »

ਫਰਵਰੀ 'ਚ 15.77 ਫੀਸਦੀ ਵਧੇ ਹਵਾਈ ਯਾਤਰੀ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਸੰਖਿਆ ਫਰਵਰੀ ਮਹੀਨੇ 'ਚ 15.77 ਫੀਸਦੀ ਵਧੀ, ਜੋ 17 ਮਹੀਨਿਆਂ ਦਾ ਸਭ ਤੋਂ ਘੱਟ ਵਾਧਾ ਹੈ | ਅੰਕੜਿਆਂ ਦੇ ਅਨੁਸਾਰ ਦਸੰਬਰ 2015 ਬਾਅਦ 14 ਮਹੀਨਿਆਂ 'ਚ ਅਜਿਹਾ ਪਹਿਲਾ ਵਾਰ ਹੋਇਆ ਹੈ ਜਦ ਇਹ 20 ਫੀਸਦੀ ਤੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX