ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  18 minutes ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਭਾਰਤ-ਪਾਕਿਸਤਾਨ ਮੈਚ : ਮੀਂਹ ਕਾਰਨ ਰੁਕੀ ਖੇਡ
. . .  1 day ago
ਭਾਰਤ-ਪਾਕਿਸਤਾਨ ਮੈਚ - 35 ਓਵਰਾਂ ਤੋਂ ਬਾਅਦ ਪਾਕਿਸਤਾਨ 166/6
. . .  1 day ago
ਭਾਰਤ-ਪਾਕਿਸਤਾਨ ਮੈਚ : ਪਾਕਿਸਤਾਨ ਦਾ 6ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - 30 ਓਵਰਾਂ ਤੋਂ ਬਾਅਦ ਪਾਕਿਸਤਾਨ 140/5
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ 5ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੂੰ ਮਿਲੀ ਚੌਥੀ ਸਫਲਤਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਤੀਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਦੂਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦੇ ਫਖਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਪਾਕਿਸਤਾਨ ਮੈਚ - 16 ਓਵਰਾਂ ਤੋਂ ਬਾਅਦ ਪਾਕਿਸਤਾਨ 64/1
. . .  1 day ago
ਭਾਰਤ-ਪਾਕਿਸਤਾਨ ਮੈਚ - 10 ਓਵਰਾਂ ਤੋਂ ਬਾਅਦ ਪਾਕਿਸਤਾਨ 38/1
. . .  1 day ago
ਭਾਰਤ-ਪਾਕਿਸਤਾਨ ਮੈਚ - 5 ਓਵਰਾਂ ਤੋਂ ਬਾਅਦ ਪਾਕਿਸਤਾਨ 14/1
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ ਪਹਿਲਾ ਖਿਡਾਰੀ ਆਊਟ
. . .  1 day ago
ਜਨਰਲ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਕਾਰ ਦੇ ਦਰਖਤ ਨਾਲ ਟਕਰਾਉਣ ਕਾਰਨ ਬੱਚੀ ਸਮੇਤ ਤਿੰਨ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਵਿਸ਼ਵ ਕੱਪ 2019 : ਭਾਰਤ ਨੇ ਪਾਕਿਸਤਾਨ ਨੂੰ ਜਿੱਤ ਲਈ ਦਿੱਤਾ 337 ਦੌੜਾਂ ਦਾ ਟੀਚਾ
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  1 day ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549

ਖੇਡ ਸੰਸਾਰ

ਮਾਰਸ਼ ਤੇ ਹੈਾਡਸਕਾਂਬ ਨੇ ਆਸਟ੍ਰੇਲੀਆ ਦੀ ਬਚਾਈ ਲਾਜ

ਰਾਂਚੀ, 20 ਮਾਰਚ (ਏਜੰਸੀ)-ਪੀਟਰ ਹੈਾਡਸਕਾਂਬ (ਨਾਬਾਦ-72) ਅਤੇ ਸ਼ਾਨ ਮਾਰਸ਼ (52) ਵਿਚਾਲੇ 5ਵੇਂ ਵਿਕਟ ਲਈ 124 ਦੌੜਾਂ ਦੀ ਸਾਂਝੇਦਾਰੀ ਬਦੌਲਤ ਆਸਟਰੇਲੀਆ ਰਾਂਚੀ 'ਚ ਭਾਰਤ ਖਿਲਾਫ ਖੇਡਿਆ ਗਿਆ ਤੀਸਰਾ ਟੈਸਟ ਮੈਚ ਡਰਾਅ ਕਰਾਉਣ 'ਚ ਸਫਲ ਰਿਹਾ | ਆਸਟ੍ਰੇਲੀਆ ਨੇ ਮੈਚ ਦੇ ਆਖਰੀ ਦਿਨ ਅੱਜ ਆਪਣੀ ਦੂਸਰੀ ਪਾਰੀ 'ਚ 6 ਵਿਕਟਾਂ ਗੁਆ ਕੇ 204 ਦੌੜਾਂ ਬਣਾਉਂਦੇ ਹੋਏ ਮੈਚ ਡਰਾਅ ਕਰਾ ਲਿਆ | ਹੈਾਡਸਕਾਂਬ ਦੇ ਨਾਲ ਮੈਥਿਊ ਵੇਡ 9 ਦੌੜਾਂ ਬਣਾ ਕੇ ਨਾਬਾਦ ਪਰਤੇ | ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 451 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ ਸੀ | ਭਾਰਤ ਨੇ ਇਸ ਦਾ ਮਜ਼ਬੂਤ ਜਵਾਬ ਦਿੰਦੇ ਹੋਏ ਚੇਤੇਸ਼ਵਰ ਪੁਜਾਰਾ (202) ਦੀ ਮੈਰਾਥਨ ਪਾਰੀ ਤੇ ਰਿਧੀਮਨ ਸਾਹਾ (117) ਦੀ ਜੁਝਾਰੂ ਪਾਰੀ ਦੇ ਦਮ 'ਤੇ ਆਪਣੀ ਪਹਿਲੀ ਪਾਰੀ 9 ਵਿਕਟਾਂ ਗੁਆ ਕੇ 603 ਦੌੜਾਂ 'ਤੇ ਐਲਾਨਦੇ ਹੋਏ 152 ਦੌੜਾਂ ਦੀ ਬੜਤ ਲੈ ਲਈ ਸੀ | ਭਾਰਤ ਨੇ ਮੈਚ ਦੇ ਚੌਥੇ ਦਿਨ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ ਸੀ ਅਤੇ ਆਸਟ੍ਰੇਲੀਆ ਦੇ 23 ਦੌੜਾਂ 'ਤੇ ਹੀ 2 ਵਿਕਟ ਝਟਕਾ ਕੇ ਮੈਚ ਜਿੱਤਣ ਦੀਆਂ ਉਮੀਦਾਂ ਨੂੰ ਜਿੰਦਾ ਰੱਖਿਆ ਸੀ | ਐਤਵਾਰ ਦੇ ਆਪਣੇ ਸਕੋਰ ਤੋਂ ਅੱਗੇ ਖੇਡਣ ਉਤਰੀ ਆਸਟ੍ਰੇਲੀਆ ਟੀਮ ਨੇ 5ਵੇਂ ਦਿਨ ਦੇ ਪਹਿਲੇ ਸੈਸ਼ਨ ਮੈਟ ਰੇਨਸ਼ਾ (15) ਅਤੇ ਕਪਤਾਨ ਸਟੀਵਨ ਸਮਿਥ (21) ਦੇ ਵਿਕਟ ਗੁਆ ਦਿੱਤੇ ਸਨ | ਰੇਨਸ਼ਾ ਨੂੰ ਇਸ਼ਾਂਤ ਸ਼ਰਮਾ ਤੇ ਸਮਿਥ ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ | ਲੱਗ ਰਿਹਾ ਸੀ ਭਾਰਤ ਆਸਟ੍ਰੇਲੀਆ ਨੂੰ ਆਪਣੀ ਬੜਤ ਤੋਂ ਪਹਿਲਾਂ ਹੀ ਸਮੇਟ ਕੇ ਜਿੱਤ ਹਾਸਿਲ ਕਰ ਲਵੇਗਾ, ਪਰ ਮਾਰਸ਼ ਤੇ ਹੈਾਡਸਕਾਂਬ ਨੇ ਵਿਕਟ 'ਤੇ ਆਪਣੇ ਪੈਰ ਜਮਾਏ ਤੇ ਸਾਂਝੇਦਾਰੀ ਕਰਦੇ ਹੋਏ ਭਾਰਤ ਵੱਲੋਂ ਬਣਾਈ ਬੜਤ ਨੂੰ ਪਾਰ ਕੀਤਾ ਅਤੇ ਫਿਰ ਭਾਰਤ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਖਤਮ ਕਰਦੇ ਹੋਏ ਮੈਚ ਨੂੰ ਡਰਾਅ ਕਰ ਦਿੱਤਾ | ਹੈਾਡਸਕਾਂਬ ਨੇ ਆਪਣੀ ਪਾਰੀ 'ਚ 200 ਗੇਂਦਾਂ ਖੇਡੀਆਂ ਤੇ 7 ਚੌਕੇ ਲਗਾਏ | ਭਾਰਤ ਵੱਲੋਂ ਜਡੇਜਾ ਨੇ ਸਭ ਤੋਂ ਜਿਆਦਾ 4 ਵਿਕਟਾਂ ਲਈਆਂ | ਰਵੀਚੰਦਰਨ ਅਸ਼ਵਿਨ ਤੇ ਇਸ਼ਾਂਤ ਨੂੰ ਇਕ ਇਕ ਵਿਕਟ ਮਿਲੀ | ਇਸ ਚਾਰ ਟੈਸਟ ਮੈਚਾਂ ਦੀ ਲੜੀ 'ਚ ਦੋਨੋਂ ਟੀਮਾਂ 1-1 ਦੀ ਬਰਾਬਰੀ 'ਤੇ ਹਨ | ਲੜੀ ਦਾ ਫੈਸਲਾਕੁੰਨ ਮੁਕਾਬਲਾ ਧਰਮਸ਼ਾਲਾ 'ਚ 25 ਮਾਰਚ ਤੋਂ ਖੇਡਿਆ ਜਾਵੇਗਾ |
ਕੋਹਲੀ ਵੱਲੋਂ ਪੁਜਾਰਾ, ਜਡੇਜਾ ਤੇ ਸਾਹਾ ਦੀ ਤਾਰੀਫ
ਕਪਤਾਨ ਵਿਰਾਟ ਕੋਹਲੀ ਨੇ ਤੀਜੇ ਟੈਸਟ ਮੈਚ ਦੇ ਬੇਨਤੀਜਾ ਸਮਾਪਤ ਹੋਣ ਬਾਅਦ ਆਪਣੇ ਤਿੰਨਾਂ ਸਾਥੀਆਂ ਚੇਤੇਸ਼ਵਰ ਪੁਜਾਰਾ, ਰਿਧੀਮਾਨ ਸਾਹਾ ਤੇ ਰਵਿੰਦਰ ਜਡੇਜਾ ਦੀ ਰੱਜ ਕੇ ਤਾਰੀਫ ਕੀਤੀ | ਸਾਹਾ ਨੇ ਇਸ ਮੈਚ 'ਚ ਸੈਂਕੜਾ (117) ਲਗਾਇਆ ਜਦੋਂ ਕਿ ਪੁਜਾਰਾ ਨੇ 202 ਦੌੜਾਂ ਦੀ ਪਾਰੀ ਖੇਡੀ, ਜਡੇਜਾ ਨੇ ਇਸ ਮੈਚ 'ਚ 9 ਵਿਕਟ ਲੈਣ ਦੇ ਇਲਾਵਾ ਅਰਧ ਸੈਂਕੜਾ ਵੀ ਲਗਾਇਆ | ਕੋਹਲੀ ਨੇ ਕਿਹਾ ਕਿ ਪੁਜਾਰਾ ਭਾਰਤੀ ਬੱਲੇਬਾਜੀ ਦੀ ਧੁਰੀ ਹਨ ਤੇ ਇਸ ਨੂੰ ਉਨ੍ਹਾਂ ਕਈ ਵਾਰ ਸਾਬਿਤ ਕੀਤਾ ਹੈ | ਸਾਹਾ ਬਾਰੇ ਉਸ ਨੇ ਕਿਹਾ ਕਿ ਸਾਹਾ ਚੰਗੇ ਦਿਲ ਦੇ ਇਨਸਾਨ ਹਨ ਤੇ ਹਮੇਸ਼ਾ ਖੁਸ਼ ਰਹਿੰਦੇ ਹਨ ਅਤੇ ਮੈਂ ਖੁਸ਼ ਹਾਂ ਕਿ ਉਹ ਸਫਲ ਹੋ ਰਿਹਾ ਹੈ | ਕੋਹਲੀ ਨੇ ਜਡੇਜਾ ਬਾਰੇ ਕਿਹਾ ਕਿ ਉਹ ਆਪਣੀਆਂ ਕਮੀਆਂ 'ਤੇ ਜਿੱਤ ਹਾਸਿਲ ਕਰਦੇ ਹੋਏ ਆਪਣੀ ਮਜ਼ਬੂਤੀ ਦੇ ਦਮ 'ਤੇ ਟੀਮ ਅਤੇ ਆਪਣੇ ਲਈ ਸਫਲਤਾ ਹਾਸਿਲ ਕਰਦੇ ਹਨ |
ਅਗਲੇ ਮੈਚ ਲਈ ਉਤਸ਼ਾਹਿਤ ਹਾਂ-ਸਮਿਥ
ਆਸਟ੍ਰੇਲੀਆ ਦੇ ਕਪਤਾਨ ਸਟੀਵਨ ਸਮਿਥ ਨੇ ਕਿਹਾ ਕਿ ਉਹ ਧਰਮਸ਼ਾਲਾ 'ਚ ਖੇਡੇ ਜਾਣ ਵਾਲੇ ਚੌਥੇ ਤੇ ਆਖਰੀ ਟੈਸਟ ਮੈਚ ਲਈ ਉਤਸ਼ਾਹਿਤ ਹੈ | ਉਨ੍ਹਾਂ ਕਿਹਾ ਕਿ ਇਹ ਟੀਮ ਲਈ ਮਹੱਤਵਪੂਰਨ ਮੈਚ ਹੈ, ਜੋ ਇਸ ਲੜੀ ਦੇ ਜੇਤੂ ਦਾ ਐਲਾਨ ਕਰੇਗਾ | ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਆਪਣੀ ਹਰ ਸੰਭਵ ਕੋਸ਼ਿਸ਼ ਕੀਤੀ | ਸਟੀਵਨ ਨੇ ਕਿਹਾ ਕਿ ਮੈਕਸਵੈੱਲ ਇਕ ਸੰਵੇਦਨਸ਼ੀਲ ਖਿਡਾਰੀ ਹਨ ਅਤੇ ਕਮਿੰਸ ਨੇ ਚੰਗੀ ਗੇਂਦਬਾਜੀ ਦਾ ਸਬੂਤ ਦਿੱਤਾ |
ਅਸ਼ਵਿਨ ਵੱਲੋਂ ਸਟੇਨ ਦੇ ਰਿਕਾਰਡ ਦੀ ਬਰਾਬਰੀ
ਭਾਰਤ ਦੇ ਫਿਰਕੀ ਗੇਂਦਬਾਜ ਰਵੀਚੰਦਰਨ ਅਸ਼ਵਿਨ ਨੇ ਇਸ ਸੀਜਨ 'ਚ ਸਭ ਤੋਂ ਜਿਆਦਾ ਵਿਕਟ ਲੈਣ ਵਾਲੇ ਦੱਖਣੀ ਅਫਰੀਕਾ ਦੇ ਗੇਂਦਬਾਜ ਡੇਲ ਸਟੇਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਅਸ਼ਵਿਨ ਨੇ ਤੀਸਰੇ ਟੈਸਟ ਮੈਚ ਦੇ ਆਖਰੀ ਦਿਨ ਅੱਜ ਇਕ ਵਿਕਟ ਲੈ ਕੇ ਇਹ ਰਿਕਾਰਡ ਬਣਾਇਆ। ਸਟੇਨ ਨੇ 2007-8 ਸੀਜਨ 'ਚ 12 ਮੈਚਾਂ 'ਚ ਕੁੱਲ 78 ਵਿਕਟ ਲਏ ਸਨ, ਉਥੇ ਹੀ ਅਸ਼ਵਿਨ ਨੇ 2016-17 ਦੇ ਸੀਜਨ 'ਚ ਹੁਣ ਤੱਕ ਖੇਡੇ ਗਏ 13 ਮੈਚਾਂ 'ਚ ਕੁੱਲ 78 ਵਿਕਟ ਲਏ ਹਨ। ਅਸ਼ਵਿਨ ਨੂੰ ਸਟੇਨ ਦੇ ਰਿਕਾਰਡ ਨੂੰ ਤੋੜਨ ਲਈ ਕੇਵਲ ਇਕ ਵਿਕਟ ਦੀ ਲੋੜ ਹੈ ਅਤੇ ਧਰਮਸ਼ਾਲਾ 'ਚ ਹੋਣ ਵਾਲੇ ਚੌਥੇ ਤੇ ਆਖਰੀ ਟੈਸਟ 'ਚ ਉਹ ਇਹ ਰਿਕਾਰਡ ਪੂਰਾ ਕਰ ਸਕਦੇ ਹਨ।
 


ਖ਼ਬਰ ਸ਼ੇਅਰ ਕਰੋ

ਵੇਸਨੀਨਾ ਨੇ ਜਿੱਤਿਆ ਇੰਡੀਅਨ ਵੇਲਸ ਦਾ ਿਖ਼ਤਾਬ

ਇੰਡੀਅਨ ਵੇਲਸ, 20 ਮਾਰਚ (ਏਜੰਸੀ)-ਰੂਸ ਦੀ ਟੈਨਿਸ ਖਿਡਾਰਨ ਏਲੀਨਾ ਵੇਸਨੀਨਾ ਨੇ ਉਲਟ ਫੇਰ ਕਰਦੇ ਹੋਏ ਆਪਣੀ ਹਮਰੁਤਬਾ ਤੇ ਵਿਸ਼ਵ ਦੀ 7ਵਾਂ ਦਰਜਾ ਪ੍ਰਾਪਤ ਖਿਡਾਰਨ ਸਵੇਤਲਾਨਾ ਕੁਜਨੇਤਸੋਵਾ ਨੂੰ ਹਾਰ ਦੇ ਕੇ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ | ...

ਪੂਰੀ ਖ਼ਬਰ »

ਦਿੱਲੀ 'ਚ ਨਗਰ ਨਿਗਮ ਚੋਣਾਂ ਕਾਰਨ ਆਈ. ਪੀ. ਐਲ. ਮੈਚਾਂ ਦੇ ਪ੍ਰੋਗਰਾਮਾਂ 'ਚ ਬਦਲਾਅ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਦਿੱਲੀ 'ਚ ਨਗਰ ਨਿਗਮ ਚੋਣਾਂ ਕਾਰਨ ਅਗਲੇ ਮਹੀਨੇ ਇੰਡੀਅਨ ਪ੍ਰੀਮੀਅਰ ਲੀਗ-2017 (ਆਈ.ਪੀ.ਐਲ.) 'ਚ ਖੇਡੇ ਜਾਣ ਵਾਲੇ ਕੁਝ ਮੈਚਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅੱਜ ਇਸ ਦੀ ਜਾਣਕਾਰੀ ...

ਪੂਰੀ ਖ਼ਬਰ »

ਤਾਮਿਲਨਾਡੂ ਨੇ ਬੰਗਾਲ ਨੂੰ ਹਰਾ ਕੇ ਜਿੱਤਿਆ ਿਖ਼ਤਾਬ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਵਿਜੇ ਹਜਾਰੇ ਟਰਾਫੀ ਦੇ ਫਾਈਨਲ 'ਚ ਦਿਨੇਸ਼ ਕਾਰਤਿਕ ਦੇ ਸ਼ਾਨਦਾਰ ਸੈਂਕੜੇ ਦੇ ਦਮ 'ਤੇ ਤਾਮਿਲਨਾਡੂ ਨੇ ਬੰਗਾਲ ਨੂੰ 91 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜਾ ਜਮਾ ਲਿਆ | ਦਿਨੇਸ਼ ਕਾਰਤਿਕ ਦੀ ਸੰਘਰਸ਼ਭਰੀ ਪਾਰੀ ਇਲਾਵਾ ਤਾਮਿਲਨਾਡੂ ਦੇ ...

ਪੂਰੀ ਖ਼ਬਰ »

ਡੁਮਿਨੀ ਵੱਲੋਂ ਦਿੱਲੀ ਡੇਅਰਡੇਵਿਲਸ ਤੋਂ ਨਾਂਅ ਵਾਪਸ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਖਣੀ ਅਫਰੀਕਾ ਦੇ ਦਿਗਜ ਆਲ ਰਾਊਾਡਰ ਜੇ.ਪੀ. ਡੁਮਿਨੀ ਨੇ ਨਿੱਜੀ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਿਸ ਲੈ ਲਿਆ ਤੇ ਹੁਣ ਉਹ ਇਸ ਸੀਜਨ 'ਚ ਨਹੀਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਕਬੱਡੀ ਟੂਰਨਾਮੈਂਟ 24 ਤੋਂ

ਜਲੰਧਰ, 20 ਮਾਰਚ (ਸਟਾਫ ਰਿਪੋਰਟਰ)-ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਪਿੰਡ ਕੋਟ ਕਲਾਂ ਵਲੋਂ 9ਵਾਂ 3-ਦਿਨਾ ਕਬੱਡੀ ਟੂਰਨਾਮੈਂਟ 24 ਤੋਂ 26 ਮਾਰਚ ਤੱਕ ਨਵੇਂ ਉਸਾਰੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਸਬੰਧੀ ਪ੍ਰਬੰਧਕ ਕਮੇਟੀ ਮੈਂਬਰਾਂ ਦੀ ...

ਪੂਰੀ ਖ਼ਬਰ »

ਕਾਰਤਿਕ ਦੇ ਸੈਂਕੜੇ ਬਦੌਲਤ ਤਾਮਿਲਨਾਡੂ ਨੇ ਜਿੱਤਿਆ ਿਖ਼ਤਾਬ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਵਿਜੇ ਹਜਾਰੇ ਟਰਾਫੀ ਦੇ ਫਾਈਨਲ 'ਚ ਦਿਨੇਸ਼ ਕਾਰਤਿਕ ਦੇ ਸ਼ਾਨਦਾਰ ਸੈਂਕੜੇ ਦੇ ਦਮ 'ਤੇ ਤਾਮਿਲਨਾਡੂ ਨੇ ਬੰਗਾਲ ਨੂੰ 91 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜਾ ਜਮਾ ਲਿਆ | ਦਿਨੇਸ਼ ਕਾਰਤਿਕ ਦੀ ਸੰਘਰਸ਼ਭਰੀ ਪਾਰੀ ਇਲਾਵਾ ਤਾਮਿਲਨਾਡੂ ਦੇ ...

ਪੂਰੀ ਖ਼ਬਰ »

ਕ੍ਰਿਕਟ ਖੇਡਣ ਲਈ ਜਾਣ-ਬੁੱਝ ਕੇ ਇਮਤਿਹਾਨ 'ਚੋਂ ਹੋਇਆ ਸੀ ਫ਼ੇਲ੍ਹ

ਅੰਮਿ੍ਤਸਰ, 20 ਮਾਰਚ (ਸੁਰਿੰਦਰ ਕੋਛੜ)-ਮੇਰੇ ਪਿਤਾ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ, ਪਰ ਮੇਰੀ ਇੱਛਾ ਕਿ੍ਕਟਰ ਬਣਨ ਦੀ ਸੀ ਅਤੇ ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਮੈਂ ਆਪਣੀ ਪੜ੍ਹਾਈ ਨੂੰ ਵੀ ਕੁਰਬਾਨ ਕਰ ਦਿੱਤਾ | ਇਸ ਖ਼ੁਲਾਸਾ ਪਾਕਿਸਤਾਨੀ ਤੇਜ਼ ਗੇਂਦਬਾਜ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX