ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਔਰਤਾਂ ਦੀ ਇੱਜ਼ਤ ਕਰਨਾ ਹਰ ਪੁਰਸ਼ ਦਾ ਫਰਜ਼ ਹੈ | ਬੇਸ਼ੱਕ ਉਹ ਉਸ ਦਾ ਭਰਾ-ਦੋਸਤ ਜਾਂ ਪਤੀ ਹੋਵੇ ਅਤੇ ਇਸ ਚਲਨ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ | ਇਹ ਸ਼ਬਦ ਹਨ ਅਦਾਕਾਰਾ ਪੂਨਮ ਢਿੱਲੋਂ ਦੇ ਜਿਨ੍ਹਾਂ ਨੇ ਭਾਰਤੀ ਮਹਿਲਾ ਗੌਰਵ ਸਨਮਾਨ ਦੇ ਆਯੋਜਿਤ ਇਕ ਸਮਾਰੋਹ ਵਿਚ ਕਹੇ | ਉਨ੍ਹਾਂ ਇਸ ਮੌਕੇ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਸਮਾਰੋਹ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਆਈਆਂ ਔਰਤਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ਹੈ | ਇਸ ਮੌਕੇ ਧਰਮ ਭੂਸ਼ਣ ਸਦਗੁਰੂ ਬ੍ਰਹਮਮੇਸ਼ਨੰਦ, ਅਚਾਰੀਆ ਸਵਾਮੀ ਮਹਾਰਾਜ, ਪੂਰਬੀ ਦਿੱਲੀ ਦੇ ਮੇਅਰ ਸੱਤਿਆ ਸ਼ਰਮਾ, ਸੰਤੋਸ਼ ਦੂਬੇ, ਡਾ: ਗੋਪਾਲ ਅਤੇ ਡਾ: ਆਮੋਦ ਸ਼ਰਮਾ ਵੀ ਹਾਜ਼ਰ ਸਨ | ਇਸ ਮੌਕੇ 'ਤੇ ਧਰਮ ਭੂਸ਼ਣ ਸਦਗੁਰੂ ਬ੍ਰਹਮ ਮੇਸ਼ਨੰਦ ਨੇ ਬੋਲਦਿਆਂ ਕਿਹਾ ਕਿ ਪ੍ਰਕਿਰਤੀ ਸਾਡੀ ਮਾਂ ਦੇ ਰੂਪ ਵਿਚ ਹੁੰਦੀ ਹੈ ਅਤੇ ਸਾਨੂੰ ਮਾਂ ਦਾ ਸਨਮਾਨ ਹਰ ਰੂਪ ਵਿਚ ਕਰਨਾ ਚਾਹੀਦਾ ਹੈ | ਮੇਅਰ ਸੱਤਿਆ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਔਰਤਾਂ ਅੱਜ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ | ਉਨ੍ਹਾਂ ਨੇ ਇਸ ਮੌਕੇ 'ਤੇ ਮੁਬਾਰਕਾਂ ਦਿੱਤੀਆਂ | ਡਾ: ਗੋਪਾਲ ਦਾਸ ਨੇ ਸਨਮਾਨਿਤ ਕੀਤੀਆਂ ਔਰਤਾਂ ਸਬੰਧੀ ਜਾਣਕਾਰੀ ਦਿੱਤੀ |
ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਪੰਜਾਬ ਲਿਟਰੇਰੀ ਫਾਰਮ, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਸਦਨ ਵਿਖੇ ਇਕ ਗੋਸ਼ਟੀ ਦੇ ਅਧੀਨ ਅੰਗਰੇਜ਼ੀ ਪੁਸਤਕ 'ਆਰਲ ਟਰੇਡੀਸ਼ੀਅਨ ਐਾਡ ਕਲਚਰਲ ਹੈਰੀਟੇਜ਼ ਆਫ ਪੰਜਾਬ' 'ਤੇ ਚਰਚਾ ਕੀਤੀ, ਜਿਸ ਦਾ ਆਰੰਭ ਡਾ: ਯਾਦਵਿੰਦਰ ...
ਕਰਨਾਲ, 20 ਮਾਰਚ (ਗੁਰਮੀਤ ਸਿੰਘ ਸੱਗੂ)-ਬੀਤੇ ਦਿਨ ਵਕੀਲਾਂ ਦੇ ਚੈਂਬਰ ਵਿਖੇ ਇਕ ਵਕੀਲ ਦੇ ਭਰਾ ਵੱਲੋਂ ਆਪਣੇ ਵਕੀਲ ਭਰਾ ਦੇ ਹੀ ਚੈਂਬਰ ਵਿਖੇ ਫਾਂਸੀ ਲਗਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ | ਖੁਦਕੁਸ਼ੀ ਦੇ ਮਾਮਲੇ ਵਿਚ ਪੁਲਿਸ ਵੱਲੋਂ ਵਕੀਲ ਭਰਾ ਖਿਲਾਫ ਮਿ੍ਤਕ ਦੇ ...
ਕੁਰੂਕਸ਼ੇਤਰ, 20 ਮਾਰਚ (ਸਟਾਫ਼ ਰਿਪੋਰਟਰ)-ਲੋਕ ਸਭਾ ਨਿਗਰਾਨੀ ਕਮੇਟੀ ਦੇ ਪ੍ਰਧਾਨ ਧਰਮਵੀਰ ਡਾਗਰ ਨੇ ਕਿਹਾ ਕਿ ਪ੍ਰਧਾਨਮੰਤਰੀ ਰਿਹਾਇਸ਼ ਯੋਜਨਾ ਗਰੀਬ ਵਰਗ ਲਈ ਵਰਦਾਨ ਸਾਬਿਤ ਹੋਵੇਗੀ | ਇਸ ਯੋਜਨਾ ਤਹਿਤ ਦੇਸ਼ ਦੇ ਕਰੋੜਾਂ ਗਰੀਬ ਲੋਕਾਂ ਨੂੰ ਛੱਤ ਨਸੀਬ ਹੋਵੇਗੀ | ...
ਕਰਨਾਲ, 20 ਮਾਰਚ (ਗੁਰਮੀਤ ਸਿੰਘ ਸੱਗੂ)-ਸਥਾਨਕ ਗੋਲਡਨ ਮੂਵਮੈਂਟ ਬੈਂਕੇਟ ਹਾਲ ਵਿਖੇ ਸਭਿਆਚਾਰਕ ਅਤੇ ਸਮਾਜਿਕ ਸੰਸਥਾ ਨੀਫਾ ਵੱਲੋਂ ਸੰਗੀਤਮਈ ਸ਼ਾਮ ਅਨਜੂਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਦਿੱਲੀ ਦੀ ਹੰਸ ਮਿਉਜਿਕ ਅਕਾਦਮੀ ਤੋ ਆਈ ਡਾਕਟਰ ਹਰਮੀਤ ਕੋਰ ਉਰਫ ਰਿਧਮ ...
ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਲੋਕ ਮੰਚ ਦਿੱਲੀ (ਰਜਿ:) ਦੀ ਸਾਹਿਤਕ ਇਕੱਤਰਤਾ 25 ਮਾਰਚ ਨੂੰ ਬਾਬਾ ਨਾਮਦੇਵ ਲਾਇਬ੍ਰੇਰੀ ਪਹਾੜ ਗੰਜ ਵਿਖੇ ਕੀਤੀ ਜਾ ਰਹੀ ਹੈ, ਜੋ ਕਿ ਪੰਜਾਬੀ ਦੇ ਇਨਸਾਈਕਲੋਪੀਡੀਆ ਵਜੋਂ ਜਾਣੇ ਜਾਂਦੇ ਸਵਰਗਵਾਸੀ ਚਰਨਜੀਤ ...
ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਵਿਚ ਭਾਜਪਾ ਦੇ ਕੌਾਸਲਰਾਂ ਦੀ ਰਾਤ ਦੀ ਨੀਂਦ ਵੀ ਹਰਾਮ ਹੋ ਚੁੱਕੀ ਹੈ ਅਤੇ ਉਹ ਕਹਿਣਾ ਤਾਂ ਬਹੁਤ ਕੁਝ ਚਾਹੁੰਦੇ ਹਨ, ਪ੍ਰੰਤੂ ਉਨ੍ਹਾਂ ਦੀ ਜ਼ੁਬਾਨ ਖੋਲ੍ਹਣ ਦੀ ਹਿੰਮਤ ਨਹੀਂ ਪੈ ਰਹੀ | ਉਹ ਚੁੱਪੀ ਬਾਬਾ ...
ਨਵੀਂ ਦਿੱਲੀ, 20 ਮਾਰਚ (ਸੁਮਨਦੀਪ ਕੌਰ)-ਦਿਲੀ ਵਿਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਸਰਗਰਮ ਹੁੰਦਾ ਜਾ ਰਿਹਾ ਹੈ | ਇਸ ਦੇ ਭਾਜਪਾ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ | ਭਾਜਪਾ ਵੱਲੋਂ ਚੋਣ ਪ੍ਰਬੰਧਕ ਕਮੇਟੀ ਦਾ ਵੀ ਗਟਨ ਕਰ ਦਿੱਤਾ ਗਿਆ ਹੈ | ਜਿਸ ਵਿਚ 5 ...
ਨਵੀਂ ਦਿੱਲੀ, 20 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਤਰੁਣ ਮਿੱਤਰ ਦੇ ਦੁਆਰਾ ਸਮਾਰੋਹ ਕਰਕੇ ਅਪਾਹਜਾਂ ਨੂੰ ਨਕਲੀ ਅੰਗ ਪ੍ਰਦਾਨ ਕੀਤੇ ਗਏ | ਇਸ ਮੌਕੇ ਤਰੁਣ ਮਿੱਤਰ ਪ੍ਰੀਸ਼ਦ ਦੇ ਜਨਰਲ ਸਕੱਤਰ ਅਸ਼ੋਕ ਜੈਨ ਨੇ ਦੱਸਿਆ ਕਿ ਨਿਥਲੇਸ਼ ...
ਗੁਹਲਾ ਚੀਕਾ, 20 ਮਾਰਚ (ਓ.ਪੀ. ਸੈਣੀ)- ਇੱਥੇ ਉਪਮੰਡਲ ਗੁਹਲਾ ਦੇ ਪਿੰਡ ਭਾਗਲ ਵਿਖੇ ਜਾਟਾਂ ਦਾ ਚਲ ਰਿਹਾ ਧਰਨਾਂ ਅੱਜ 20ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਅੱਜ ਦੇ ਧਰਨੇ ਦੀ ਪ੍ਰਧਾਨਗੀ ਗੁਰਪਾਲ ਸਿੰਘ ਨੇ ਕੀਤੀ | ਗੁਰਪਾਲ ਸਿੰਘ ਨੇ ਕਿਹਾ ਕਿ ਜਦ ਤੱਕ ਸਰਕਾਰ ਉਨ੍ਹਾਂ ਦੀ ...
ਕੁਰੂਕਸ਼ੇਤਰ/ਪਾਣੀਪਤ, 20 ਮਾਰਚ (ਸਟਾਫ਼ ਰਿਪੋਰਟਰ)- ਸੜਕ ਹਾਦਸੇ ਵਿਚ ਸਾਬਕਾ ਮੰਤਰੀ ਦੇ ਪੁੱਤਰ ਹਰਿਆਣਾ ਪੁਲਿਸ ਦੇ ਐਸ.ਐਚ.ਓ. ਦੀ ਮੌਤ ਹੋ ਗਈ | ਇਹ ਹਾਦਸਾ ਬੀਤੇ ਦਿਨ ਪਾਣੀਪਤ ਵਿਚ ਹੋਇਆ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ...
ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਐਸ.ਜੀ.ਪੀ.ਸੀ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸਾਰੇ 170 ਮੈਂਬਰਾਂ ਨੂੰ ਪੰਜਾਬ ਤੋਂ ਬਾਹਰ ਵੱਸਦੇ ...
ਕੁਰੂਕਸ਼ੇਤਰ/ਸ਼ਾਹਾਬਾਦ, 20 ਮਾਰਚ (ਸਟਾਫ਼ ਰਿਪੋਰਟਰ)- ਪੁਲਿਸ ਨੇ ਰਾਜਾ ਸਿੰਘ ਕਲੋਨੀ ਵਿਚ ਸੈਕਸ ਰੈਕੇਟ ਦਾ ਪਰਦਾਫ਼ਾਸ ਕਰਦੇ ਹੋਏ ਸਰਗਨਾ ਸਮੇਤ 3 ਔਰਤਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਤੋਂ ਇਲਾਵਾ ਇਕ ਵਿਅਕਤੀ ਫਰਾਰ ਹੋਣ ਵਿਚ ਸਫ਼ਲ ਹੋ ਗਿਆ | ਪੁਲਿਸ ਨੇ ਦੋਸ਼ੀਆਂ ...
ਪਾਉਂਟਾ ਸਾਹਿਬ, 20 ਮਾਰਚ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮ ਵਿਚ ਗੜਬੜੀ ਮਚਾਉਣ ਦੇ ਇਰਾਦੇ ਨਾਲ ਇਕ ਵਿਅਕਤੀ ਨੂੰ ਦੋ ਕੱਟੇ (ਪਿਸਤੌਲ) ਸਮੇਤ ਪੁਲਿਸ ਨੇ ਫੜ ਲਿਆ, ਜਿਸ ਕਾਰਨ ਵੱਡੀ ਸਾਜ਼ਿਸ਼ ਅਤੇ ਗੜਬੜੀ ਹੋਣ ਤੋਂ ਗੁਰੂ ਨਗਰੀ ਨੂੰ ਬਚਾਅ ...
ਕਰਨਾਲ, 20 ਮਾਰਚ (ਗੁਰਮੀਤ ਸਿੰਘ ਸੱਗੂ)-ਪੀ. ਓ. ਆਈ. ਸੀ. ਡੀ. ਐਸ. ਰਜਨੀ ਪਸਰੀਚਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਦੀ ਅਗਵਾਈ ਵਿਚ 29 ਮਾਰਚ ਨੂੰ ਸਵੇਰੇ 10 ਵਜੇ ਨਿਸਿੰਗ ਬਲਾਕ ਦੇ ਬੀ.ਡੀ.ਪੀ.ਓ. ਦਫ਼ਤਰ ਵਿਚ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਸਬੰਧ ਲੋਕ ...
ਕਰਨਾਲ, 20 ਮਾਰਚ (ਗੁਰਮੀਤ ਸਿੰਘ ਸੱਗੂ)-ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਸੱਟਾ ਖਾਈਵਾਲੀ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਮੁਹਿੰਮ ਚਲਾਈ | ਮੁਹਿੰਮ ਤਹਿਤ ਵੱਖ-ਵੱਖ ਥਾਂਵਾਂ ਤੇ ਛਾਪੇਮਾਰੀ ਕਰਕੇ 18 ਵਿਅਕਤੀਆਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿਚੋ 87 ਹਜਾਰ 750 ...
ਕੁਰੂਕਸ਼ੇਤਰ, 20 ਮਾਰਚ (ਸਟਾਫ਼ ਰਿਪੋਰਟਰ)-ਹਰਿਆਣਾ ਪੱਤਰਕਾਰ ਕਲਿਆਣ ਮੰਚ ਨੇ ਫਤਿਹਾਬਾਦ ਜ਼ਿਲ੍ਹੇ ਵਿਚ ਜਾਟ ਅੰਦੋਲਨਕਾਰੀਆਂ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕੀਤੀ ਹੈ | ਮੰਚ ਦੇ ਸੂਬਾਈ ਪ੍ਰਧਾਨ ਪਵਨ ਆਸ਼ਰੀ ਅਤੇ ਸੂਬਾਈ ਸਕੱਤਰ ਵਿਜੈ ਬਜਾਜ ...
ਅੰਬਾਲਾ ਕੈਂਟ, 20 ਮਾਰਚ (ਅਜੀਤ ਬਿਊਰੋ)- ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ 21 ਤੋਂ 23 ਮਾਰਚ ਤੱਕ ਸ਼ਹੀਦੇ ਆਜਮ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ ਵਾਰ ਹੀਰੋਜ ਮੈਮੋਰੀਅਲ ਸਟੇਡੀਅਮ ਵਿਚ ਹੋਣ ਵਾਲੇ ਭਾਰਤ ਕੇਸਰੀ ਦੰਗਲ 2017 ਨੂੰ ਓਲੰਪਿਕ ...
ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)- ਪਿੰਡ ਘੋੜਾਵਾਲੀ ਵਿਖੇ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਪਿੰਡ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਕਰਨ ਲਈ ਸਰਪੰਚ ਸੁਨੀਤਾ ਦੇਵੀ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਦਾ ਆਯੋਜਿਨ ਕੀਤਾ ਗਿਆ | ਇਸ ਮੌਕੇ ਪਿਛਲੇ ...
ਅੰਬਾਲਾ ਸ਼ਹਿਰ, 20 ਮਾਰਚ (ਚਰਨਜੀਤ ਸਿੰਘ ਟੱਕਰ)-ਹਰਿਆਣਾ ਉਰਦੂ ਅਕਾਦਮੀ ਵੱਲੋਂ ਅੰਬਾਲਾ ਦੇ ਸ਼ਾਇਰ ਡਾ. ਨਫ਼ਸ ਅੰਬਾਲਵੀ ਨੂੰ ਪੰਚਕੂਲਾ ਵਿਚ ਆਯੋਜਿਤ ਹਰਿਆਣਾ ਸਾਹਿਤ ਸੰਗਮ ਪ੍ਰੋਗਰਾਮ ਦੌਰਾਲ ਸਨਮਾਨਿਤ ਕੀਤਾ ਗਿਆ ਹੈ | ਨਫ਼ਸ ਅੰਬਾਲਵੀ ਨੂੰ ਇਹ ਪੁਰਸਕਾਰ ਉਰਦੂ ...
ਯਮੁਨਾਨਗਰ/ਜਗਾਧਰੀ, 20 ਮਾਰਚ (ਜੀ.ਐਸ. ਨਿਮਰ/ਜਗਜੀਤ ਸਿੰਘ)-ਡਿਪਟੀ ਕਮਿਸ਼ਨਰ ਰੋਹਤਾਸ਼ ਸਿੰਘ ਖਰਬ ਨੇ ਦੱਸਿਆ ਕਿ ਮੌਜੂਦਾ ਯੁਗ ਦੀ ਬੇਰੁਜ਼ਗਾਰੀ ਸਮੱਸਿਆ ਸੱਭ ਤੋਂ ਵੱਡੀ ਸਮੱਸਿਆ ਭਾਵੇਂ ਬਣ ਗਈ ਹੈ, ਪਰ ਪ੍ਰਤਿਭਾਸ਼ਾਲੀ ਵਿਅਕਤੀ ਸਵੈਰੁਜ਼ਗਾਰ ਸਥਾਪਿਤ ਕਰਕੇ ਆਪਣੀ ...
ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਭਗਵਾਨ ਪਰਸ਼ੂਰਾਮ ਕਾਲਜ ਵਿਚ ਮਹਿਲਾ ਸੈਲ ਵੱਲੋਂ ਮਹਿੰਦੀ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ ਵਿਦਿਆਰਥਣਾਂ ਨੇ ਆਪਣੇ ਹੁਨਰ ਦਾ ਬਖੂਬੀ ਵਿਖਾਵਾ ਕੀਤਾ | ਪਿੰ੍ਰਸੀਪਲ ਡਾ. ਯੋਗੇਸ਼ਵਰ ਜੋਸ਼ੀ ਨੇ ਪ੍ਰਤੀਭਾਗੀਆਂ ...
ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਨੰਬਰਦਾਰ ਐਸੋਸੀਏਸ਼ਨ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਇੱਕ ਮੀਟਿੰਗ ਅੱਜ ਸਵੇਰੇ ਟਾਊਨ ਪਾਰਕ ਵਿੱਚ ਹੋਈ, ਜਿਸ ਵਿੱਚ ਸਰਵਸੰਮਤੀ ਨਾਲ ਨਵੀਂ ਕਾਰਜਕਾਰਣੀ ਦਾ ਗਠਨ ਕੀਤਾ ਗਿਆ | ਐਸੋਸਿਏਸ਼ਨ ਦੇ ਸਾਬਕਾ ਜ਼ਿਲ੍ਹਾ ...
ਨਰਾਇਣਗੜ੍ਹ, 20 ਮਾਰਚ (ਪੀ ਸਿੰਘ)-ਇੱਥੋਂ ਦੀ ਨਾਮਦੇਵ ਸਭਾ ਵੱਲੋਂ ਸੰਤ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 747ਵੇਂ ਜਨਮ ਦਿਹਾੜੇ ਮੌਕੇ 'ਤੇ ਮਹਿਤਾ ਕਲੋਨੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿੱਚ ਡਾਕਟਰ ਸ਼ਾਮ ਲਾਲ ਕਪੂਰ ਨੇ ਬਤੌਰ ਮੁੱਖ ਮਹਿਮਾਨ ਵੱਜੋਂ ...
ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਬਾਲ ਕਲਿਆਣ ਸਮਿਤੀ ਅਤੇ ਜ਼ਿਲ੍ਹਾ ਬਾਲ ਸੰਰਖਿਅਣ ਸੁਸਾਇਟੀ ਵੱਲੋਂ ਆਪ੍ਰੇਸ਼ਨ ਮੁਸਕਾਨ ਤਹਿਤ ਇਕ 8 ਸਾਲਾ ਬੱਚੇ ਨੂੰ ਉਸ ਦੇ ਪਰਿਵਾਰ ਨੂੰ ਮਿਲਵਾਇਆ ਗਿਆ | ਚੇਅਰਮੈਨ ਵਿਰੇਂਦਰ ਕਾਜਲ ਨੇ ਦੱਸਿਆ ਕਿ ਰੇਲਵੇ ...
ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)-ਪਿੰਡ ਬਾਲਾਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਖਾਲਸਾ ਹੈਲਪ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਸਾਂਭ-ਸੰਭਾਲ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਸਕੂਲ ਵਿੱਚ ਕੂੜਾਦਾਨ ਦੀ ਵੰਡੇ ਗਏ ਅਤੇ ...
ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਅਖਿਲ ਭਾਰਤੀ ਨੌਜਵਾਨ ਸਭਾ ਦੀ ਸਿਰਸਾ ਸ਼ਾਖਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 'ਇਨਕਲਾਬ ਮਾਰਚ' 21 ਮਾਰਚ ਨੂੰ ਕੱਢਿਆ ਜਾਵੇਗਾ | ਇਹ ...
ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਭਾਰਤੀ ਜਨਤਾ ਪਾਰਟੀ ਪਛੜਾ ਵਰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਬਲਾਕ ਸਮਿਤੀ ਲਾਡਵਾ ਦੇ ਮੈਂਬਰ ਗੁਰਦੀਪ ਸਿੰਘ ਨਿਵਾਰਸੀ ਨੇ ਜਾਟ ਰਾਖਵਾਂਕਰਨ ਅੰਦੋਲਨ ਕਰ ਰਹੇ ਸਮਾਜ ਨਾਲ ਸਹਿਮਤੀ ਬਣਾਉਣ ਲਈ ਮੁੱਖ ਮੰਤਰੀ ਮਨੋਹਰ ...
ਜਾਖਲ, 20 ਮਾਰਚ (ਜਗਤਾਰ ਮੰਗੀ)-ਭਾਰਤੀ ਸਟੇਟ ਬੈਂਕ ਜਾਖਲ ਅਤੇ ਇੰਟਰਨੈਸ਼ਨਲ ਮਾਨਵ ਅਧਿਕਾਰ ਕੌਸਿਲ ਦੁਆਰਾ ਸਟੇਟ ਬੈਂਕ ਦੇ ਪੈਨਸਨ ਧਾਰਕਾਂ ਲਈ ਮਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਬੈਂਕ ਦੇ ਮੈਨੇਜਰ ਲਖਵਿੰਦਰ ਸਿੰਘ ਵੱਲੋਂ ਕੀਤਾ ਗਿਆ | ਕੈਂਪ ਵਿਚ ...
ਨਰਾਇਣਗੜ੍ਹ, 20 ਮਾਰਚ (ਪੀ. ਸਿੰਘ)- ਸਮਾਜ ਸੇਵਕ ਤੇ ਐਡਵੋਕੇਟ ਧਰਮਬੀਰ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਾਂ ਅਤੇ ਗੰਗਾ ਦੇਸ਼ ਦੀ ਪਛਾਣ ਹਨ ਅਤੇ ਸਰਕਾਰ ਦੀ ਅਣਦੇਖੀ ਤੇ ਗਲਤ ਨੀਤੀਆਂ ਕਾਰਨ ਭਾਰਤੀ ਨਸਲ ਦਾ ਗਊਵੰਸ਼ ਖਤਰੇ ਵਿੱਚ ਹੈ ਇਸ ਲਈ ਇਸ ...
ਮੋਰਿੰਡਾ, 20 ਮਾਰਚ (ਕੰਗ)- ਪਾਵਰਕਾਮ ਦੇ ਦਫ਼ਤਰ ਮੋਰਿੰਡਾ ਤੋਂ ਨੇੜਲੇ ਸਟੇਸ਼ਨ ਘੜੂੰਆਂ ਵਿਚ ਕੀਤੀ ਗਈ ਐਲ.ਡੀ.ਸੀ. ਗਗਨ ਰਾਣਾ ਦੀ ਬਦਲੀ ਨੂੰ ਲੈ ਕੇ ਟੈਕਨੀਕਲ ਸਰਵਿਸ ਯੂਨੀਅਨ ਪਾਵਰਕਾਮ ਦੇ ਅਧਿਕਾਰੀਆਂ ਦਾ ਲਗਾਤਾਰ ਵਿਰੋਧ ਕਰ ਰਹੀ ਹੈ | ਰੋਜ਼ਾਨਾ ਹੀ ਟੈਕਨੀਕਲ ...
ਸੁਖਸਾਲ, 20 ਮਾਰਚ (ਪੱਤਰ ਪ੍ਰੇਰਕ)- ਸਤਲੁਜ ਪ੍ਰੈੱਸ ਕਲੱਬ ਸੁਖਸਾਲ ਦੀ ਵਿਸ਼ੇਸ਼ ਮੀਟਿੰਗ ਸੁਖਸਾਲ ਵਿਖੇ ਕਲੱਬ ਦੇ ਪ੍ਰਧਾਨ ਸੀਨੀਅਰ ਪੱਤਰਕਾਰ ਮਾ: ਮਲਕੀਅਤ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਚਰਚਾ ਕੀਤੀ ...
ਨੂਰਪੁਰ ਬੇਦੀ, 20 ਮਾਰਚ (ਵਿੰਦਰਪਾਲ ਝਾਂਡੀਆਂ) - ਇਸ ਬਲਾਕ ਦੇ ਪਿੰਡ ਅਬਿਆਣਾ ਖੁਰਦ ਦੇ ਇਕ ਵਿਅਕਤੀ ਦਾ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਜਿੰਦਰ ਸਿੰਘ ਦਾ ...
ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਦੇ ...
ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਦੇ ...
ਪੁਰਖਾਲੀ, 20 ਮਾਰਚ (ਬੰਟੀ)-ਸਰਕਾਰੀ ਪ੍ਰਾਇਮਰੀ ਸਕੂਲ ਸੰਤੋਖਗੜ੍ਹ ਵਿਖੇ ਪੜ੍ਹਾਈ ਕਰਨ ਲਈ ਆਉਣ ਵਾਲੇ ਸਕੂਲੀ ਬੱਚਿਆਂ ਨੂੰ ਆਪਣੇ ਲੰਘਣ ਲਈ ਅਜੇ ਤੱਕ ਪੱਕਾ ਰਸਤਾ ਨਸੀਬ ਨਹੀਂ ਹੋਇਆ | ਜਿਸ ਕਾਰਨ ਇਹ ਬੱਚੇ ਕੱਚੇ ਰਸਤੇ ਰਾਹੀਂ ਗੁਜ਼ਰ ਕੇ ਸਕੂਲ ਪੜ੍ਹਨ ਲਈ ਆਉਂਦੇ ਹਨ | ...
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਅੱਜ ਪ੍ਰੈੱਸ ਕਲੱਬ ਰੂਪਨਗਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਲਕਾ ਰੂਪਨਗਰ ਦੇ ਨਵ-ਨਿਯੁਕਤ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਨਵੀਂ ਗਠਿਤ ਕਾਂਗਰਸ ਸਰਕਾਰ ਵੱਲੋਂ ਕੈਬਨਿਟ ਮੀਟਿੰਗ 'ਚ ਲਏ ਗਏ ਕੁਝ ...
ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਇਥੋਂ ਦੇ ਗੁਰਦੁਆਰਾ ਸ਼ਹੀਦੀ ਬਾਗ ਡੇਰਾ ਸੰਤ ਸੁਖਈ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ-ਛਾਇਆ ਹੇਠ ਬਾਬਾ ਹਰੀ ਸਿੰਘ ਜੀ ਸੁਖਈ ਦੀ 41ਵੀਂ ਸਾਲਾਨਾ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਇਆ ...
ਨੂਰਪੁਰ ਬੇਦੀ, 20 ਮਾਰਚ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਸਤਲੁਜ ਅਤੇ ਸੁਆਂ ਨਦੀਆਂ 'ਚ ਹੋਈ ਮਾਈਨਿੰਗ ਨਾਲ ਧਰਤੀ ਹੇਠਲਾ ਪਾਣੀ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਇਲਾਕੇ ਦੇ ਬਹੁਤੇ ਪਿੰਡਾਂ ਦੇ ਕਿਸਾਨਾਂ ਨੂੰ ਆਪਣੇ ਟਿਊਬਵੈੱਲ ਡੂੰਘੇ ...
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀ ਪੁਰਾਣੀ ਅਨਾਜ ਮੰਡੀ 'ਚ ਨਗਰ ਕੌਾਸਲ ਦੀਆਂ 28 ਦੁਕਾਨਾਂ ਦੇ ਕਾਬਜ਼ਕਾਰਾਂ 'ਚ ਕੌਾਸਲ ਪ੍ਰਬੰਧਕਾਂ ਦੇ ਨਵੇਂ ਫੁਰਮਾਨਾਂ ਕਾਰਨ ਰੋਸ ਫੈਲ ਗਿਆ ਹੈ | ਇਨ੍ਹਾਂ ਦੁਕਾਨਦਾਰਾਂ ਨੇ ਨਗਰ ਕੌਾਸਲ 'ਤੇ ਸਾਲ 2000-01 'ਚ ਦੁਕਾਨਾਂ ਦੀ ...
ਸ੍ਰੀ ਅਨੰਦਪੁਰ ਸਾਹਿਬ, 20 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਮਾਤਾ ਗੁਜਰੀ ਵੈੱਲਫੇਅਰ ਸਭਾ ਵਲੋਂ ਪ੍ਰਧਾਨ ਸੁਰਿੰਦਰ ਸਿੰਘ ਮਟੌਰ ਦੀ ਪ੍ਰਧਾਨਗੀ ਹੇਠ ਧੰਨਵਾਦੀ ਮੀਟਿੰਗ ਕੀਤੀ ਗਈ | ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਦੱਸਿਆ ...
ਰੂਪਨਗਰ, 20 ਮਾਰਚ (ਸਟਾਫ਼ ਰਿਪੋਰਟਰ)-ਵਿਧਾਨ ਸਭਾ ਹਲਕਾ ਰੂਪਨਗਰ ਵਿਚ ਪੈਂਦੇ ਸਰਕਲ ਰੋਪੜ ਸ਼ਹਿਰੀ ਅਤੇ ਰੋਪੜ ਸਦਰ ਦੇ ਅਕਾਲੀ-ਭਾਜਪਾ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ 21 ਮਾਰਚ ਨੂੰ ਗੁਰਦੁਆਰਾ ਭੱਠਾ ਸਾਹਿਬ ਵਿਖੇ ਸਦੀ ਗਈ ਹੈ | ਇਸ ਦੀ ਜਾਣਕਾਰੀ ਜ਼ਿਲ੍ਹਾ ਅਕਾਲੀ ...
ਸ੍ਰੀਨਗਰ, 20 ਮਾਰਚ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਜ਼ਿਲਾ ਅਨੰਤਨਾਗ ਦੇ ਸਿੱਖ ਵਸੋਂ ਵਾਲੇ ਛੱਤੀ ਸਿੰਘਪੁਰਾ ਵਿਖੇ 20 ਮਾਰਚ 2000 ਨੂੰ 35 ਨਿਹੱਥੇ ਸਿਖਾਂ ਨੂੰ ਅਣਪਛਾਤੇ ਵਰਦੀਧਾਰੀਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ ਸੀ | ਪੀੜਤ ਪਰਿਵਾਰ 17 ਵਰ੍ਹੇ ਬੀਤ ਜਾਣ ਦੇ ...
ਸ੍ਰੀਨਗਰ, 20 ਮਾਰਚ (ਮਨਜੀਤ ਸਿੰਘ)- ਰਾਜ ਦੇ ਮੁਖ ਵਿਰੋਧੀ ਧਿਰ ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਕਾਂਗਰੰਸ-ਨੈਸ਼ਨਲ ਗਠਜੋੜ ਦੇ ਸਾਂਝੇ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਡਾ.ਫਰੂਕ ਅਬਦੁਲਾ ਨੇ ਸੋਮਵਾਰ ਨੂੰ ਸ੍ਰੀਨਗਰ ਸੰਸਦ ਸੀਟ ਦੇ ਉਪ ਚੋਣ ਲਈ ਨਾਮਜ਼ਗਦੀ ਕਾਗਜ਼ਾਤ ...
ਊਨਾ, 20 ਮਾਰਚ (ਹਰਪਾਲ ਸਿੰਘ ਕੋਟਲਾ)- ਪ੍ਰਦੇਸ਼ ਭਾਜਪਾ ਦੇ ਸਹਾਇਕ ਮੀਡਿਆ ਪ੍ਰਭਾਰੀ ਅਤੇ ਸਾਬਕਾ ਕਰਮਚਾਰੀ ਨੇਤਾ ਹਰਿਓਮ ਭਨੋਟ ਨੇ ਕਿਹਾ ਕਿ ਰਾਜਨ ਸੁਸ਼ਾਾਤ ਵਰਗੇ ਭਸਮਾਸੁਰ ਸਵਾਰਥੀ ਵਿਅਕਤੀ ਨੂੰ ਭਾਜਪਾ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਪਰਹੇਜ ਕਰਣਾ ਚਾਹੀਦਾ ਹੈ ¢ ...
ਊਨਾ, 20 ਮਾਰਚ (ਹਰਪਾਲ ਸਿੰਘ ਕੋਟਲਾ)- ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ 23 ਮਾਰਚ ਦੇ ਮੌਕੇ ਉੱਤੇ ਅਮਬੋਟਾ ਗੁਰੂਦੁਆਰੇ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ ¢ ਸ਼ਹੀਦ ਭਗਤ ਸਿੰਘ ਕਲੱਬ ਅੰਬੋਟਾ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਦੀ 21 ...
ਊਨਾ, 20 ਮਾਰਚ (ਹਰਪਾਲ ਸਿੰਘ ਕੋਟਲਾ)- ਸਵਾਮੀ ਵਿਵੇਕਾ ਨੰਦ ਆਈ.ਟੀ.ਆਈ . ਬਢੇੜਾ ਵਿੱਚ ਸੋਮਵਾਰ ਨੂੰ ਨੈਤਿਕ ਸਿੱਖਿਆ ਉੱਤੇ ਇੱਕ ਜਾਗਰੂਕਤਾ ਕੈਂਪ ਦਾ ਪ੍ਰਬੰਧ ਕੀਤਾ ਗਿਆ ¢ ਕੈਂਪ ਵਿੱਚ ਗੀਤਾ ਸੰਦੇਸ਼ ਭਾਰਤੀ ਸੰਸਥਾ ਦੇ ਪ੍ਰਧਾਨ ਕਿ੍ਸ਼ਣ ਕੁਮਾਰ ਲਦਾਖੀ ਨੇ ਬਤੌਰ ਮੁੱਖ ...
ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)- ਆਰੀਅਨਜ਼ ਗਰੁੱਪ ਆਫ ਕਾਲਜਿਜ਼ ਚੰਡੀਗੜ੍ਹ ਦੇ ਐਪਲਾਇਡ ਸਾਇੰਸ ਅਤੇ ਐਗਰੀਕਲਚਰ ਵਿਭਾਗ ਵੱਲੋਂ ਕਾਲਜ ਕੈਂਪਸ ਵਿਖੇ 'ਐਪਲਾਈਡ ਸਾਇੰਸ 'ਚ ਹਾਲ ਦੀਆਂ ਖੋਜ਼ਾਂ' ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ...
ਮਾਜਰੀ, 20 ਮਾਰਚ (ਕੁਲਵੰਤ ਸਿੰਘ ਧੀਮਾਨ)- ਇੰਡੋ ਗਲੋਬਲ ਕਾਲਜ ਵਿਖੇ 10ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਦਿੱਲੀ ਕੌਾਸਲ ਆਫ਼ ਆਰਕੀਟੈਕਟ ਦੇ ਵਾਈਸ ਪ੍ਰੈਜ਼ੀਡੈਂਟ ਆਰਕੀਟੈਕਟ ਵਿਜੇ ਗਰਗ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਐਮ. ਬੀ. ...
ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)- ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਟੂਰਿਜ਼ਮ ਐਾਡ ਹੌਸਪੀਟੈਲਿਟੀ ਇੰਸਟੀਚਿਊਟ ਵੱਲੋਂ ਕਰਵਾਈ ਗਈ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਇੰਡੀਅਨ ਟੂਰਿਜ਼ਮ ਐਾਡ ਹੌਸਪੀਟੈਲਿਟੀ ਕਾਂਗਰਸ ਦੇ ਜਨਰਲ ਸਕੱਤਰ ਅਤੇ ...
ਪੰਚਕੂਲਾ, 20 ਮਾਰਚ (ਕਪਿਲ)- ਹਰਿਆਣਾ ਗੋਲਡਨ ਜੁਬਲੀ ਸਾਲ ਦੇ ਸਬੰਧ 'ਚ ਹਰਿਆਣਾ ਸਰਕਾਰ ਦੁਆਰਾ ਸੂਬੇ 'ਚ ਕਲਾ, ਸੰਗੀਤ, ਸਾਹਿਤ, ਸੱਭਿਆਚਾਰ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਪੰਚਕੂਲਾ ਵਿਖੇ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਸਾਹਿਤ ਸੰਗਮ ਪ੍ਰੋਗਰਾਮ ...
ਪੰਚਕੂਲਾ, 20 ਮਾਰਚ (ਕਪਿਲ)- ਹਰਿਆਣਾ ਗੋਲਡਨ ਜੁਬਲੀ ਪ੍ਰੋਗਰਾਮਾਂ ਦੀ ਲੜੀ ਤਹਿਤ ਪੰਚਕੂਲਾ ਦੇ ਸੈਕਟਰ-5 ਸਥਿਤ ਇੰਦਰਧਨੁਸ਼ ਆਡੀਟੋਰੀਅਮ ਵਿਖੇ ਤਿੰਨ ਰੋਜ਼ਾ ਸਾਹਿਤ ਸੰਗਮ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ¢ ਇਸਦੇ ਚਲਦਿਆਂ ਜਿਥੇ ਵੱਖ-ਵੱਖ ਭਾਸ਼ਾਵਾਂ ਨਾਲ ਸਬੰਧਿਤ ...
ਡੇਰਾਬੱਸੀ, 20 ਮਾਰਚ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)- ਸਥਾਨਕ ਏ. ਟੀ. ਐਸ. ਵੈਲੀ ਸਕੂਲ ਵਿਖੇ ਕੇ. ਜੀ. ਕਲਾਸ ਦੇ ਵਿਦਿਆਰਥੀਆਂ ਲਈ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਛੋਟੇ-ਛੋਟੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਰੰਗ-ਬਿਰੰਗੇ ...
ਡੇਰਾਬੱਸੀ, 20 ਮਾਰਚ (ਸ਼ਾਮ ਸਿੰਘ ਸੰਧੂ/ਗੁਰਮੀਤ ਸਿੰਘ)- ਡੇਰਾਬੱਸੀ ਵਾਸੀ ਸਰਫਰਾਜ ਨੂੰ ਸਰਬਸੰਮਤੀ ਨਾਲ ਮੁਸਲਿਮ ਵੈਲਫੇਅਰ ਅਤੇ ਰੋਜਾ ਕਮੇਟੀ ਡੇਰਾਬੱਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਕਮੇਟੀ ਦੇ ਸੀਨੀਅਰ ਮੈਂਬਰ ਤਾਜਦੀਨ ਦੀ ਪ੍ਰਧਾਨਗੀ ਹੇਠ ...
ਕੁਰਾਲੀ, 20 ਮਾਰਚ (ਹਰਪ੍ਰੀਤ ਸਿੰਘ)- ਪਿੰਡ ਪਪਰਾਲੀ ਦੇ ਨੌਜਵਾਨ ਕਲੱਬ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੌਰਾਨ 69 ਵਿਅਕਤੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ | ਇਸ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ...
ਲਾਲੜੂ, 20 ਮਾਰਚ (ਰਾਜਬੀਰ ਸਿੰਘ)- ਏਸ ਟੈਂਪੂ ਆਪ੍ਰੇਟਰ ਯੂਨੀਅਨ ਲਾਲੜੂ ਮੰਡੀ ਦੇ ਮੈਂਬਰਾਂ ਦੀ ਇਕ ਮੀਟਿੰਗ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਗੁਰਵਿੰਦਰ ਸਿੰਘ ਜਾਸਤਨਾਂ ਕਲਾਂ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ, ਜਦਕਿ ਮੋਹਨ ਸਿੰਘ ਨੂੰ ਖ਼ਜ਼ਾਨਚੀ, ...
ਲਾਲੜੂ, 20 ਮਾਰਚ (ਰਾਜਬੀਰ ਸਿੰਘ)- ਵੈਲਕਮ ਲਾਈਟ ਕਮਰਸ਼ੀਅਲ ਆਪ੍ਰੇਟਰ ਯੂਨੀਅਨ ਲਾਲੜੂ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ | ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ...
ਡੇਰਾਬੱਸੀ, 20 ਮਾਰਚ (ਗੁਰਮੀਤ ਸਿੰਘ/ਸ਼ਾਮ ਸਿੰਘ ਸੰਧੂ)- ਬਰਵਾਲਾ ਸੜਕ 'ਤੇ ਸਥਿਤ ਪਿੰਡ ਬੇਹੜਾ ਵਿਖੇ ਇਕ ਚੋਰ ਵੱਲੋਂ ਦਿਨ-ਦਿਹਾੜੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਵਾਸੀਆਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ...
ਲਾਲੜੂ, 20 ਮਾਰਚ (ਰਾਜਬੀਰ ਸਿੰਘ)- ਸੀ. ਪੀ. ਆਈ. (ਐਮ) ਸ਼ਾਖ਼ਾ ਲਾਲੜੂ ਦੀ ਅਹਿਮ ਮੀਟਿੰਗ ਪਾਰਟੀ ਆਗੂ ਕਾਮਰੇਡ ਲਾਭ ਸਿੰਘ ਲਾਲੜੂ ਦੇ ਗ੍ਰਹਿ ਵਿਖੇ ਹੋਈ, ਜਿਸ ਦੌਰਾਨ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਸਕੱਤਰ ਕਾਮਰੇਡ ਕੁਲਦੀਪ ਸਿੰਘ, ਡਾ: ਸ਼ੇਰ ਸਿੰਘ, ਬਲਬੀਰ ਸਿੰਘ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX