ਤਾਜਾ ਖ਼ਬਰਾਂ


ਪੰਜ ਡੇਰਾ ਪ੍ਰੇਮੀਆਂ ਨੂੰ 20 ਜੁਲਾਈ ਤੱਕ ਭੇਜਿਆ ਗਿਆ ਜੇਲ੍ਹ
. . .  2 minutes ago
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)-ਬੇਅਦਬੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਰਿਮਾਂਡ 'ਤੇ ਲਏ ਗਏ 5 ਡੇਰਾ ਪ੍ਰੇਮੀਆਂ ...
ਕ੍ਰਿਕਟ ਮੈਚ ਦਾ ਆਨਲਾਈਨ ਸੱਟਾ ਲਗਾਉਣ ਦੇ ਮਾਮਲੇ 'ਚ ਇਕ ਕਾਬੂ
. . .  5 minutes ago
ਐੱਸ.ਏ.ਐੱਸ ਨਗਰ, 6 ਜੁਲਾਈ (ਜਸਬੀਰ ਸਿੰਘ ਜੱਸੀ)- ਸ਼੍ਰੀ ਲੰਕਾ ਦੀ ਟੀ-20 ਟੀਮ ਕ੍ਰਿਕਟ ਮੈਚ ਜੋ ਕਿ ਫ਼ਰਜ਼ੀ ਮੈਚ ਮੁਹਾਲੀ ਦੇ ਪਿੰਡ ਸਵਾੜਾ ਵਿੱਚ ਕਰਵਾਇਆ ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਨਾਲ ਪਹਿਲੀ ਮੌਤ
. . .  28 minutes ago
ਫ਼ਤਿਹਗੜ੍ਹ ਸਾਹਿਬ, 6 ਜੁਲਾਈ (ਬਲਜਿੰਦਰ ਸਿੰਘ) - ਸਿਵਲ ਸਰਜਨ ਫ਼ਤਿਹਗੜ੍ਹ ਸਾਹਿਬ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਪੀੜਤ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਕਿ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸ਼ਾਮ ਨਗਰ...
ਪਾਕਿ ਰੇਲ ਹਾਦਸੇ 'ਚ ਮਾਰੇ ਗਏ ਸਿੱਖ ਸ਼ਰਧਾਲੂਆਂ ਨੂੰ ਐਸ.ਜੀ.ਪੀ.ਸੀ ਵੱਲੋਂ ਸ਼ਰਧਾਂਜਲੀ ਭੇਟ
. . .  41 minutes ago
ਅੰਮ੍ਰਿਤਸਰ 6 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਦਰਸ਼ਨ ਦੀਦਾਰੇ ਕਰਨ ਉਪਰੰਤ ਗੁਰਦਵਾਰਾ ਸੱਚਾ ਸੌਦਾ...
ਕਰਿਆਨਾ ਸਟੋਰ 'ਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  55 minutes ago
ਜਮਸ਼ੇਰ ਖ਼ਾਸ, 6 ਜੁਲਾਈ (ਰਾਜ ਕਪੂਰ) - ਸਥਾਨਕ ਕਸਬੇ ਦੇ ਇੱਕ ਸਟੋਰ 'ਚ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਦਾ ਕਰਿਆਨਾ ਸੜ...
ਜਲੰਧਰ 'ਚ ਤਿੰਨ ਬੱਚਿਆਂ ਸਮੇਤ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜਲੰਧਰ, 6 ਜੁਲਾਈ (ਐਮ. ਐੱਸ. ਲੋਹੀਆ) - ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ 5 ਕੋਰੋਨਾ ...
ਸੰਸਦ ਮੈਂਬਰ ਡਿੰਪਾ ਨੇ ਸੜਕ ਬਣਾਉਣ ਦਾ ਕੀਤਾ ਉਦਘਾਟਨ
. . .  about 1 hour ago
ਖਡੂਰ ਸਾਹਿਬ, 6 ਜੁਲਾਈ (ਰਸ਼ਪਾਲ ਸਿੰਘ ਕੁਲਾਰ) - ਖਡੂਰ ਸਾਹਿਬ ਤੋਂ ਨਾਗੋਕੇ ਮੋੜ ਵਾਇਆ ਖਲਚੀਆ ਨੂੰ ਜਾਂਦੀ ਟੁੱਟੀ ਸੜਕ ...
ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 1 hour ago
ਪਠਾਨਕੋਟ, 6 ਜੁਲਾਈ (ਸੰਧੂ)- ਪਠਾਨਕੋਟ 'ਚ ਅੱਜ ਸਿਹਤ ਵਿਭਾਗ ਨੂੰ 270 ਵਿਅਕਤੀਆਂ ਦੀ ਕੋਰੋਨਾ ਜਾਂਚ ਰਿਪੋਰਟ ਪ੍ਰਾਪਤ ਹੋਈ ਹੈ ਜਿਸ 'ਚ 268 ਲੋਕਾਂ...
ਸਿਧਵਾਂ ਬੇਟ ਦੇ ਪੰਚ ਲਖਵਿੰਦਰ ਸਿੰਘ ਬੱਬੂ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  about 1 hour ago
ਸਿਧਵਾਂ ਬੇਟ, 6 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਦੇ ਨਜ਼ਦੀਕੀ ਸਾਥੀ ਕਸਬਾ ਸਿਧਵਾਂ ਬੇਟ ਦੇ ਪੰਚ ਕਾਮਰੇਡ...
ਭਵਾਨੀਗੜ੍ਹ (ਸੰਗਰੂਰ) ਦੀ ਗਰਭਵਤੀ ਲੜਕੀ ਨੂੰ ਹੋਇਆ ਕੋਰੋਨਾ
. . .  about 1 hour ago
ਭਵਾਨੀਗੜ੍ਹ, 6 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਭਵਾਨੀਗੜ੍ਹ ਦੇ ਦਸਮੇਸ਼ ਨਗਰ ਦੀ ਗਰਭਵਤੀ ਲੜਕੀ ਨੂੰ ਕੋਰੋਨਾ...
ਨਸਰਾਲਾ ਨਜ਼ਦੀਕ ਟਰੱਕ ਅਤੇ ਇਨੋਵਾ ਵਿਚਾਲੇ ਹੋਈ ਟੱਕਰ 1 ਦੀ ਮੌਤ
. . .  about 2 hours ago
ਨਸਰਾਲਾ, 6 ਜੁਲਾਈ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ-ਜਲੰਧਰ ਰੋਡ ਤੇ ਸੋਨਾਲੀਕਾ ਟਰੈਕਟਰ ਫ਼ੈਕਟਰੀ ਨਸਰਾਲਾ ਦੇ ਗੇਟ ਅੱਗੇ ਵਾਪਰੇ ਸੜਕ ਹਾਦਸੇ '...
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਪੁੱਛਗਿੱਛ ਦੇ ਲਈ ਬਾਂਦਰਾ ਥਾਣੇ ਪਹੁੰਚੇ ਸੰਜੇ ਲੀਲਾ ਭੰਸਾਲੀ
. . .  about 2 hours ago
ਮੁੰਬਈ, 6 ਜੁਲਾਈ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਪੁੱਛਗਿੱਛ ...
ਸੁਖਬੀਰ ਸਿੰਘ ਬਾਦਲ ਪਹੁੰਚੇ ਬਰਨਾਲਾ ਦੇ ਪਿੰਡ ਬੀਹਲਾ
. . .  about 2 hours ago
ਟੱਲੇਵਾਲ, 6 ਜੁਲਾਈ (ਸੋਨੀ ਚੀਮਾ)- ਸੁਖਪਾਲ ਸਿੰਘ ਖਹਿਰਾ ਦੀ ਸੱਜੀ ਬਾਹ ਦਵਿੰਦਰ ਸਿੰਘ ਬੀਹਲਾ ਨੂੰ ...
ਯੂਥ ਅਕਾਲੀ ਦਲ ਦੇ ਵਰਕਰ 7 ਜੁਲਾਈ ਦੇ ਰੋਸ ਧਰਨਿਆਂ 'ਚ ਸ਼ਮੂਲੀਅਤ ਕਰਨਗੇ - ਅੰਮੂ ਚੀਮਾ
. . .  about 2 hours ago
ਘੁਮਾਣ, 6 ਜੁਲਾਈ(ਬੰਮਰਾਹ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠਾ ...
ਸਰਹੱਦ ਤੋਂ ਸਾਢੇ 7 ਕਿੱਲੋ ਹੈਰੋਇਨ, ਇੱਕ ਪਿਸਟਲ, ਮੈਗਜ਼ੀਨ, ਰਾਊਂਡ ਤੇ 2 ਸਿੰਮ ਬਰਾਮਦ
. . .  about 3 hours ago
ਸਿੱਖ ਨੌਜਵਾਨਾਂ ਨੂੰ ਆਈ.ਏ.ਐੱਸ ਆਦਿ ਦੀ ਕੋਚਿੰਗ ਮੁਹੱਈਆ ਕਰਵਾਏਗੀ ਐੱਸ.ਜੀ.ਪੀ.ਸੀ-ਲੌਂਗੋਵਾਲ
. . .  about 3 hours ago
ਤਲਵੰਡੀ ਸਾਬੋ, 6 ਜੁਲਾਈ (ਰਣਜੀਤ ਸਿੰਘ ਰਾਜੂ) - ਪੰਜਾਬ 'ਚ ਸਰਕਾਰੀ ਨੌਕਰੀਆਂ 'ਚ ਬਾਹਰਲੇ ਨੌਜਵਾਨਾਂ ਨੂੰ ਵੱਧ ਮੌਕੇ ਮਿਲਣ ਦੀਆਂ ...
ਕਾਂਗਰਸ ਨੂੰ ਅਲਵਿਦਾ ਕਹਿ ਢੀਂਡਸਾ ਗਰੁੱਪ 'ਚ ਸ਼ਾਮਲ ਹੋਏ ਤੇਜਿੰਦਰਪਾਲ ਸਿੰਘ ਸੰਧੂ
. . .  about 3 hours ago
ਬਹਾਦੁਰਗੜ੍ਹ, 6 ਜੁਲਾਈ (ਕੁਲਵੀਰ ਸਿੰਘ ਧਾਲੀਵਾਲ) - ਰਾਜਨੀਤੀ 'ਚ ਲਗਾਤਾਰ ਫੇਰਬਦਲ ਜਾਰੀ ਹੈ। ਉੱਥੇ ਹੀ ਅੱਜ ਕਾਂਗਰਸ ਦਾ ਪੱਲਾ ਛੱਡ ਕੇ ...
ਗੈੱਸ ਏਜੰਸੀ ਦੇ ਕਰਿੰਦੇ ਤੋਂ ਲੁਟੇਰੇ ਸਵਾ 11 ਲੱਖ ਦੀ ਨਗਦੀ ਲੁੱਟ ਕੇ ਹੋਏ ਫ਼ਰਾਰ
. . .  about 3 hours ago
ਟਰਾਲੇ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਦੀ ਮੌਤ
. . .  about 3 hours ago
ਬੀਜਾ, 6 ਜੁਲਾਈ (ਅਵਤਾਰ ਸਿੰਘ ਜੰਟੀ ਮਾਨ )-ਬੀਤੀ ਰਾਤ ਬੀਜਾਂ ਨੇੜੇ ਟਰਾਲੇ ਅਤੇ ਕਾਰ ਦੀ ਟੱਕਰ ਕਾਰਨ ਇਕ ਭਿਆਨਕ ਸੜਕ ਹਾਦਸਾ ਵਾਪਰ ...
ਦਿੱਲੀ ਹਾਈਕੋਰਟ ਨੇ ਇਕ ਪਟੀਸ਼ਨ 'ਤੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨੂੰ ਕੀਤਾ ਤਲਬ
. . .  about 3 hours ago
ਨਵੀਂ ਦਿੱਲੀ, 6 ਜੁਲਾਈ (ਜਗਤਾਰ ਸਿੰਘ)- ਨਿੱਜੀ ਹਸਪਤਾਲਾਂ ਅਤੇ ਨਰਸਿੰਗ ਹੋਮ ਚ ਕਥਿਤ ਤੌਰ 'ਤੇ ਨਰਸਾਂ ਨੂੰ ਪੀ.ਪੀ.ਈ ਕਿਟਸ ਅਤੇ ਮਾਸਕ ਨਾ....
ਸਿੱਖਿਆ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਆਨ-ਲਾਈਨ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ
. . .  about 3 hours ago
ਅੰਮ੍ਰਿਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ...
ਅਣਪਛਾਤੇ ਵਿਅਕਤੀਆਂ ਵੱਲੋਂ ਪਸ਼ੂ ਵਪਾਰੀ ਦੀ ਬੇਰਹਿਮੀ ਨਾਲ ਹੱਤਿਆ
. . .  about 4 hours ago
ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)- ਅੱਜ ਸਵੇਰੇ ਪਿੰਡ ਕਲਾਲਮਾਜਰਾ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸਵੇਰੇ ਕਰੀਬ ਪੌਣੇ 8 ਵਜੇ ਪਤਾ ...
800 ਗ੍ਰਾਮ ਹੈਰੋਇਨ ਸਮੇਤ 3 ਕਾਬੂ
. . .  about 4 hours ago
ਭਵਾਨੀਗੜ੍ਹ, 6 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਪੁਲਿਸ ਨੇ 800 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ...
ਪਿੱਛਲੇ 24 ਘੰਟਿਆਂ ਦੌਰਾਨ ਟੈਸਟ ਕੀਤੇ ਗਏ ਕੋਰੋਨਾ ਦੇ 1,80,595 ਨਮੂਨੇ : ਆਈ.ਸੀ.ਐਮ.ਆਰ
. . .  about 4 hours ago
ਨਵੀਂ ਦਿੱਲੀ, 6 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 5 ਜੁਲਾਈ ਤੱਕ ਕੋਰੋਨਾ....
ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 24,348 ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 6 ਜੁਲਾਈ- ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 24,248 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 23 ਹਾੜ ਸੰਮਤ 552
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਪਹਿਲਾ ਸਫ਼ਾ

ਚੀਨ ਨਾਲ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਹਾਲ ਹੀ 'ਚ ਲੇਹ ਦੌਰੇ ਤੋਂ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੱਦੇ 'ਤੇ ਰਾਸ਼ਟਰਪਤੀ ਭਵਨ ਪੁੱਜੇ, ਜਿਥੇ ਦੋਵਾਂ ਨੇਤਾਵਾਂ ਨੇ ਰਾਸ਼ਟਰੀ ਤੇ ਕੌਮਾਂਤਰੀ ਮਹੱਤਤਾ ਵਾਲੇ ਮੁੱਦਿਆਂ 'ਤੇ ਚਰਚਾ ਕੀਤੀ | ਇਸ ਮੁਲਾਕਾਤ ਨੂੰ ਗਲਵਾਨ ਘਾਟੀ 'ਚ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਇਹ ਬੈਠਕ ਕਰੀਬ ਅੱਧਾ ਘੰਟਾ ਚੱਲੀ | ਇਸ ਸਬੰਧੀ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਹੋਰ ਵੀ ਕਈ ਮੁੱਦਿਆਂ 'ਤੇ ਚਰਚਾ ਕੀਤੀ | ਜ਼ਿਕਰਯੋਗ ਹੈ ਕਿ ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੇਹ, ਜਿਥੇ 15 ਜੂਨ ਨੂੰ ਚੀਨ ਦੇ ਸੈਨਿਕਾਂ ਨਾਲ ਹੋਈ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, 'ਚ ਕੀਤੇ ਦੌਰੇ ਦੇ ਦੋ ਦਿਨਾਂ ਬਾਅਦ ਹੀ ਕੀਤੀ ਗਈ ਹੈ | ਇਸ ਹਫਤੇ ਦੀ ਸ਼ੁਰੂਆਤ 'ਚ ਕੀਤੇ ਲੇਹ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੀ ਸਰਹੱਦ 'ਤੇ ਤਾਇਨਾਤ ਭਾਰਤੀ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਨੂੰ ਸੰਬੋਧਨ ਕੀਤਾ ਸੀ | ਬੈਠਕ ਤੋਂ ਬਾਅਦ ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਪਤੀ ਰਾਮਨਾਥ ਕੋਵਿੰਦ ਦੇ ਸੱਦੇ 'ਤੇ ਰਾਸ਼ਟਪਤੀ ਭਵਨ ਪੁੱਜੇ, ਜਿਥੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਰਾਸ਼ਟਰੀ ਤੇ ਕੌਮਾਂਤਰੀ ਮੁੱਦਿਆਂ ਸਬੰਧੀ ਜਾਣਕਾਰੀ ਦਿੱਤੀ | ਹਾਲਾਂਕਿ ਦੋਵਾਂ ਨੇਤਾਵਾਂ 'ਚ ਕੀ ਗੱਲਬਾਤ ਹੋਈ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ | ਇਸੇ ਦੌਰਾਨ ਉੱਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਵੀ ਟਵੀਟ ਕੀਤਾ ਕਿ ਭਾਰਤ ਇਤਿਹਾਸ ਦੇ ਸਭ ਤੋਂ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ | ਅਸੀਂ ਇਕੋ ਸਮੇਂ ਕਈ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਪਰ ਸਾਨੂੰ ਜੋ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦਾ ਸਾਹਮਣਾ ਕਰਨ ਲਈ ਦਿ੍ੜ ਨਿਸ਼ਚੇ ਦੀ ਲੋੜ ਹੈ |

ਅਮਰੀਕਾ ਤੇ ਬਰਤਾਨੀਆ ਭੇਜ ਰਹੇ ਹਨ ਏਸ਼ਿਆਈ ਮੁਲਕਾਂ 'ਚ ਫ਼ੌਜਾਂ

- ਮਨਪ੍ਰੀਤ ਸਿੰਘ ਬੱਧਨੀ ਕਲਾਂ -
ਲੰਡਨ, 5 ਜੁਲਾਈ -ਭਾਰਤ ਸਮੇਤ ਏਸ਼ੀਆ ਦੇ ਗੁਆਂਢੀ ਦੇਸ਼ਾਂ ਨਾਲ ਚੀਨ ਦੀ ਵਧਦੀ ਧੱਕੇਸ਼ਾਹੀ ਤੇ ਜੰਗ ਦੇ ਖ਼ਤਰੇ ਕਾਰਨ ਅਮਰੀਕਾ ਜਾਪਾਨ ਤੋਂ ਲੈ ਕੇ ਆਸਟ੍ਰੇਲੀਆ ਤੱਕ ਆਪਣੇ ਹਜ਼ਾਰਾਂ ਸੈਨਿਕਾਂ ਨੂੰ ਏਸ਼ੀਆ ਭਰ 'ਚ ਤਾਇਨਾਤ ਕਰਨ ਜਾ ਰਿਹਾ ਹੈ | ਡੋਨਾਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ੀਤ ਯੁੱਧ ਤੋਂ ਬਾਅਦ ਇਹ ਸਭ ਤੋਂ ਮਹੱਤਵਪੂਰਨ ਭੂ-ਸਿਆਸੀ ਚੁਣੌਤੀ ਹੈ | ਇਸ ਤਾਇਨਾਤੀ ਤੋਂ ਬਾਅਦ ਅਮਰੀਕੀ ਸੈਨਾ ਆਪਣੇ ਵਿਸ਼ਵ ਪੱਧਰੀ ਦਬਦਬੇ ਨੂੰ ਮੁੜ ਸਥਾਪਤ ਕਰੇਗੀ | ਬਰਤਾਨੀਆ ਵੀ ਸਵੇਜ਼ ਨਦੀ ਨੇੜੇ ਆਪਣੇ ਹਜ਼ਾਰਾਂ ਕਮਾਂਡੋ ਤਾਇਨਾਤ ਕਰ ਰਿਹਾ ਹੈ | ਅਮਰੀਕਾ ਆਪਣੇ ਜਰਮਨੀ 'ਚ ਤਾਇਨਾਤ ਹਜ਼ਾਰਾਂ ਫ਼ੌਜੀਆਂ ਨੂੰ ਏਸ਼ੀਆ 'ਚ ਤਾਇਨਾਤ ਕਰਨ ਜਾ ਰਿਹਾ ਹੈ | ਇਹ ਫ਼ੌਜੀ ਗੁਆਮ, ਹਵਾਈ, ਅਲਾਸਕਾ, ਜਾਪਾਨ ਤੇ ਆਸਟੇਰਲੀਆ 'ਚ ਫ਼ੌਜੀ ਅੱਡਿਆਂ 'ਤੇ ਤਾਇਨਾਤ ਕੀਤੇ ਜਾਣਗੇ | ਜਾਪਾਨ ਦੀ ਨਿਕੇਈ ਏਸ਼ੀਅਨ ਰਿਵਿਊ ਦੀ ਰਿਪੋਰਟ ਅਨੁਸਾਰ, ਅਮਰੀਕਾ ਦੀ ਤਰਜੀਹ ਬਦਲ ਗਈ ਹੈ | ਸ਼ੀਤ ਯੁੱਧ ਦੌਰਾਨ ਅਮਰੀਕਾ ਦੇ ਮਾਹਿਰਾਂ ਦਾ ਵਿਸ਼ਵਾਸ ਸੀ ਕਿ ਸੋਵੀਅਤ ਯੂਨੀਅਨ ਨੂੰ ਕੰਟਰੋਲ ਕਰਨ ਲਈ ਵੱਡੀ ਗਿਣਤੀ 'ਚ ਸੈਨਿਕਾਂ ਨੂੰ ਯੂਰਪ 'ਚ ਰੱਖਣ ਦੀ ਲੋੜ ਸੀ | ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਨ 2000 'ਚ ਅਮਰੀਕਾ ਦਾ ਧਿਆਨ ਮੁੱਖ ਤੌਰ 'ਤੇ ਅੱਤਵਾਦ 'ਤੇ ਕੇਂਦਰਿਤ ਸੀ ਅਤੇ ਉਸ ਨੇ ਇਰਾਕ ਤੇ ਅਫ਼ਗਾਨਿਸਤਾਨ 'ਚ ਅੱਤਵਾਦ ਵਿਰੁੱਧ ਜੰਗ ਛੇੜੀ ਸੀ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਪਿਛਲੇ ਮਹੀਨੇ ਇਕ ਲੇਖ 'ਚ ਕਿਹਾ ਕਿ ਚੀਨ ਤੇ ਰੂਸ ਵਰਗੀਆਂ ਦੋ ਮਹਾਂਸ਼ਕਤੀਆਂ ਨਾਲ ਮੁਕਾਬਲਾ ਕਰਨ ਲਈ ਅਮਰੀਕਾ ਦੀ ਫ਼ੌਜ ਨੂੰ ਯਕੀਨੀ ਤੌਰ 'ਤੇ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਸੈਨਾ ਨੂੰ ਤਾਇਨਾਤ ਕਰਨਾ ਹੋਵੇਗਾ | ਇਸ ਟੀਚੇ ਨੂੰ ਹਾਸਲ ਕਰਨ ਲਈ ਅਮਰੀਕਾ ਜਰਮਨੀ ਤੋਂ ਆਪਣੇ 34500 ਸੈਨਿਕਾਂ ਨੂੰ ਘਟਾ ਕੇ 25000 ਕਰਨ ਜਾ ਰਿਹਾ ਹੈ | ਇਹ 9500 ਅਮਰੀਕੀ ਸੈਨਿਕ ਹਿੰਦ-ਪ੍ਰਸ਼ਾਂਤ ਖੇਤਰ 'ਚ ਤਾਇਨਾਤ ਕੀਤੇ ਜਾਣਗੇ ਜਾਂ ਅਮਰੀਕਾ ਦੇ ਇਕ ਫ਼ੌਜੀ ਅੱਡੇ 'ਤੇ ਭੇਜੇ ਜਾਣਗੇ | ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕੀ ਸੈਨਾ ਦੇ ਅੰਤਰਰਾਸ਼ਟਰੀ ਆਪਰੇਸ਼ਨਾਂ 'ਚ ਤਿੰਨ ਤਬਦੀਲੀਆਂ ਹੋਈਆਂ ਹਨ | ਸਭ ਤੋਂ ਪਹਿਲੀ ਤਬਦੀਲੀ 'ਚ ਅਮਰੀਕੀ ਫ਼ੌਜ ਨੇ ਯੂਰਪ ਅਤੇ ਪੱਛਮੀ ਏਸ਼ੀਆ ਦੇ ਏਸ਼ੀਆ ਪ੍ਰਸ਼ਾਂਤ ਖੇਤਰ 'ਤੇ ਧਿਆਨ ਕੇਂਦਰਿਤ ਕੀਤਾ ਹੈ | ਦੂਜਾ ਬਦਲਾਅ ਜ਼ਮੀਨੀ ਜੰਗ ਦੀ ਬਜਾਏ ਸਮੁੰਦਰ ਤੇ ਹਵਾ 'ਚ ਜੰਗ 'ਤੇ ਧਿਆਨ ਕੇਂਦਰਿਤ ਕੀਤਾ ਹੈ | ਤੀਜਾ ਟਰੰਪ ਪ੍ਰਸ਼ਾਸਨ ਹੁਣ ਅਮਰੀਕੀ ਫ਼ੌਜ 'ਤੇ ਖ਼ਰਚ ਘੱਟ ਕਰਨਾ ਚਾਹੁੰਦਾ ਹੈ | ਅਮਰੀਕਾ ਤੇਲ ਲਈ ਪੱਛਮੀ ਏਸ਼ੀਆ 'ਚ ਗਿਆ ਸੀ ਪਰ ਹੁਣ ਤੇਲ ਇਥੇ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ | ਸਾਲ 1987 'ਚ 184000 ਅਮਰੀਕੀ ਸੈਨਿਕ ਏਸ਼ੀਆ ਤੇ ਪ੍ਰਸ਼ਾਂਤ ਖੇਤਰ 'ਚ ਸਨ ਪਰ ਸਾਲ 2018 'ਚ ਇਹ ਘਟ ਕੇ 131000 ਹੋ ਗਏ ਸਨ | ਟਰੰਪ ਪ੍ਰਸ਼ਾਸਨ ਹੁਣ ਦੱਖਣੀ ਕੋਰੀਆ ਤੇ ਜਾਪਾਨ ਨਾਲ ਸੈਨਿਕਾਂ ਦੀ ਤਾਇਨਾਤੀ ਦੀ ਗੱਲਬਾਤ ਕਰ ਰਿਹਾ ਹੈ | ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਬਰਤਾਨੀਆ ਜੋ ਕਿ ਅਮਰੀਕਾ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਹੈ, ਚੀਨ ਦੀ ਧਮਕੀ ਨਾਲ ਨਜਿੱਠਣ ਲਈ ਆਪਣੇ ਸੈਨਿਕਾਂ ਨੂੰ ਏਸ਼ੀਆ ਭੇਜ ਰਿਹਾ ਹੈ | ਬਿ੍ਟਿਸ਼ ਫ਼ੌਜ ਦਾ ਮੰਨਣਾ ਹੈ ਕਿ ਏਸ਼ੀਆਈ ਸਹਿਯੋਗੀ ਦੇਸ਼ਾਂ ਨਾਲ ਨਜ਼ਦੀਕੀ ਸਬੰਧ ਰੱਖਣ, 'ਆਰਟੀਫੀਸ਼ੀਅਲ ਇੰਟੈਲੀਜੈਂਸ' ਦੀ ਵਰਤੋਂ ਕਰਕੇ ਤੇ ਸਵੇਜ਼ ਨਦੀ ਦੇ ਨੇੜੇ ਹੋਰ ਜਵਾਨਾਂ ਨੂੰ ਤਾਇਨਾਤ ਕਰਕੇ ਚੀਨ ਨੂੰ ਨੱਥ ਪਾਈ ਜਾ ਸਕਦੀ ਹੈ |

ਕੋਰੋਨਾ : ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਿਆ ਭਾਰਤ

ਪੰਜਾਬ ਸਮੇਤ 21 ਰਾਜਾਂ 'ਚ ਸਿਹਤਯਾਬ ਹੋਣ ਦੀ ਦਰ ਕੌਮੀ ਔਸਤ ਤੋਂ ਵੱਧ
ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਕੋਰੋਨਾ ਕੇਸਾਂ ਦੇ ਮਾਮਲੇ 'ਚ ਭਾਰਤ ਐਤਵਾਰ ਨੂੰ ਰੂਸ ਨੂੰ ਪਿੱਛੇ ਛੱਡ ਕੇ ਵਿਸ਼ਵ ਭਰ 'ਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚ ਤੀਜੇ ਨੰਬਰ 'ਤੇ ਆ ਗਿਆ | ਹੁਣ ਸਿਰਫ ਅਮਰੀਕਾ ਅਤੇ ਬ੍ਰਾਜ਼ੀਲ 'ਚ ਹੀ ਭਾਰਤ ਨਾਲੋਂ ਜ਼ਿਆਦਾ ਮਾਮਲੇ ਹਨ | ਰੂਸ 'ਚ 6, 81, 251 ਅਤੇ ਬ੍ਰਾਜ਼ੀਲ 'ਚ 15, 78, 376 ਅਤੇ ਅਮਰੀਕਾ 'ਚ ਸਭ ਤੋਂ ਵੱਧ 29,54,999 ਮਾਮਲੇ ਹਨ | ਭਾਰਤ ਵਿਚ ਐਤਵਾਰ ਨੂੰ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 6, 90, 349 ਹੋ ਗਈ | ਇਸ ਦੇ ਨਾਲ ਹੀ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ 21 ਰਾਜਾਂ 'ਚ ਕੋਵਿਡ-19 ਤੋਂ ਠੀਕ ਹੋਣ ਦੀ ਦਰ ਕੌਮੀ ਔਸਤ 60.77 ਫ਼ੀਸਦੀ ਦੀ ਤੁਲਨਾ 'ਚ ਜ਼ਿਆਦਾ ਹੈ | ਇਹ ਜਾਣਕਾਰੀ ਐਤਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ | ਭਾਰਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਸੰਖਿਆ 6.73 ਲੱਖ ਤੋਂ ਵੱਧ ਤੇ ਮਿ੍ਤਕਾਂ ਦੀ ਸੰਖਿਆ 19 ਹਜ਼ਾਰ ਤੋਂ ਵੱਧ ਹੋ ਗਈ ਹੈ | ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਕੋਵਿਡ-19 ਤੋਂ ਨਿਪਟਣ ਲਈ ਕੀਤੇ ਗਏ ਸਮੂਹਿਕ ਯਤਨਾਂ ਕਾਰਨ ਅਜੇ ਤੱਕ 409082 ਮਰੀਜ਼ ਜਾਨਲੇਵਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ | ਮੰਤਰਾਲੇ ਵਲੋਂ ਸਵੇਰੇ ਜਾਰੀ ਕੀਤੇ ਅੰਕੜੇ ਮੁਤਾਬਕ ਵਰਤਮਾਨ 'ਚ ਦੇਸ਼ 'ਚ ਕੋਰੋਨਾ ਵਾਇਰਸ ਤੋਂ ਪੀੜਤ 244814 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਤੇ ਠੀਕ ਹੋ ਚੁੱਕੇ ਲੋਕਾਂ ਦੀ ਸੰਖਿਆ ਇਲਾਜ ਕਰਵਾ ਰਹੇ ਲੋਕਾਂ ਤੋਂ 164268 ਵੱਧ ਹੈ | ਪਿਛਲੇ 24 ਘੰਟਿਆਂ ਦੌਰਾਨ 14856 ਮਰੀਜ਼ ਠੀਕ ਹੋ ਚੁੱਕੇ ਹਨ | ਮੰਤਰਾਲੇ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੇਸ਼ 'ਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 60.77 ਫ਼ੀਸਦੀ ਹੈ, ਜਦੋਂਕਿ 21 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕੌਮੀ ਔਸਤ ਤੋਂ ਜ਼ਿਆਦਾ ਹੈ | ਇਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਚੰਡੀਗੜ੍ਹ (85.9 ਫ਼ੀਸਦੀ), ਲੱਦਾਖ (82.2 ਫ਼ੀਸਦੀ), ਉੱਤਰਾਖੰਡ (80.9 ਫ਼ੀਸਦੀ), ਛੱਤੀਸਗੜ੍ਹ (80.6 ਫ਼ੀਸਦੀ), ਰਾਜਸਥਾਨ (80 ਫ਼ੀਸਦੀ), ਮਿਜ਼ੋਰਮ (79.3 ਫ਼ੀਸਦੀ), ਤਿ੍ਪੁਰਾ (77.7 ਫ਼ੀਸਦੀ), ਮੱਧ ਪ੍ਰਦੇਸ਼ (76.9 ਫ਼ੀਸਦੀ), ਝਾਰਖੰਡ (74.3 ਫ਼ੀਸਦੀ), ਬਿਹਾਰ (74.2 ਫ਼ੀਸਦੀ), ਹਰਿਆਣਾ (74.1 ਫ਼ੀਸਦੀ), ਗੁਜਰਾਤ (71.9 ਫ਼ੀਸਦੀ), ਪੰਜਾਬ (70.5 ਫ਼ੀਸਦੀ), ਦਿੱਲੀ (70.2 ਫ਼ੀਸਦੀ), ਮੇਘਾਲਿਆ (69.4 ਫ਼ੀਸਦੀ), ਓਡੀਸ਼ਾ (69.0 ਫ਼ੀਸਦੀ), ਉੱਤਰ ਪ੍ਰਦੇਸ਼ (68.4 ਫ਼ੀਸਦੀ), ਹਿਮਾਚਲ ਪ੍ਰਦੇਸ਼ (67.3 ਫ਼ੀਸਦੀ), ਪੱਛਮੀ ਬੰਗਾਲ (66.7 ਫ਼ੀਸਦੀ), ਅਸਾਮ (62.4 ਫ਼ੀਸਦੀ) ਤੇ ਜੰਮੂ ਕਸ਼ਮੀਰ (62.4 ਫ਼ੀਸਦੀ) ਸ਼ਾਮਿਲ ਹਨ | ਦੇਸ਼ ਭਰ 'ਚ ਅੱਜ ਇਕੋ ਦਿਨ 613 ਮੌਤਾਂ ਹੋਈਆਂ |
ਦੇਸ਼ 'ਚ 7 ਲੱਖ ਦੇ ਕਰੀਬ ਪੁੱਜੇ ਮਾਮਲੇ
ਦੇਸ਼ ਭਰ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਕੁੱਲ ਮਾਮਲੇ ਸੱਤ ਲੱਖ ਦੇ ਕਰੀਬ ਪੁੱਜ ਗਏ ਹਨ, ਜੋ ਮੌਜੂਦਾ ਸਮੇ 6,90,349 ਹਨ | ਬੀਤੇ 24 ਘੰਟਿਆਂ ਦੌਰਾਨ 23205 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 415 ਮਰੀਜ਼ਾਂ ਦੀ ਮੌਤ ਹੋਈ ਹੈ | ਕੁੱਲ ਮੌਤਾਂ ਦਾ ਅੰਕੜਾ 19683 ਤੱਕ ਪੁੱਜ ਗਿਆ ਹੈ | ਹੁਣ ਤੱਕ 4,22,586 ਮਰੀਜ਼ ਸਿਹਤਯਾਬ ਵੀ ਹੋਏ ਹਨ |

ਕਾਨਪੁਰ ਮੁਕਾਬਲਾ-ਵਿਕਾਸ ਦੁਬੇ ਦਾ ਮੁੱਖ ਸਹਿਯੋਗੀ ਗਿ੍ਫ਼ਤਾਰ

ਐਸ.ਡੀ.ਓ. ਤੇ ਇਕ ਹੋਰ ਬਿਜਲੀ ਮੁਲਾਜ਼ਮ ਹਿਰਾਸਤ 'ਚ
ਲਖਨਊ/ ਕਾਨਪੁਰ, 5 ਜੁਲਾਈ (ਏਜੰਸੀ)-ਖਤਰਨਾਕ ਅਪਰਾਧੀ ਵਿਕਾਸ ਦੁਬੇ ਦੇ ਮੁੱਖ ਸਹਿਯੋਗੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਦੁਬੇ ਨੂੰ ਗਿ੍ਫ਼ਤਾਰ ਕਰਨ ਲਈ ਉਸ ਦੇ ਸਿਰ 'ਤੇ ਇਨਾਮ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਹੈ | ਕਾਨਪੁਰ ਦੇ ਆਈ.ਜੀ. ਮੋਹਿਤ ਅਗਰਵਾਲ ਨੇ ਦੱਸਿਆ ਕਿ ਇਕ ਮੁਕਾਬਲੇ ਦੌਰਾਨ ਵਿਕਾਸ ਦੁਬੇ ਦੇ ਮੁੱਖ ਸਹਿਯੋਗੀ ਦਿਆਸ਼ੰਕਰ ਅਗਨੀਹੋਤਰੀ ਉਰਫ਼ ਕਾਲੂ ਨੂੰ ਗਿ੍ਫ਼ਤਾਰ ਕੀਤਾ ਗਿਆ | ਅਗਨੀਹੋਤਰੀ ਨੂੰ ਫੜਨ ਲਈ 25 ਹਜ਼ਾਰ ਦਾ ਇਨਾਮ ਰੱਖਿਆ ਸੀ ਤੇ ਉਹ ਪੁਲਿਸ ਮੁਲਾਜ਼ਮਾਂ 'ਤੇ ਕੀਤੀ ਗੋਲੀਬਾਰੀ ਦੀ ਘਟਨਾ 'ਚ ਸ਼ਾਮਿਲ ਸੀ | ਕਾਨਪੁਰ ਦੇ ਕਲਿਆਣਪੁਰ ਇਲਾਕੇ 'ਚ ਕਰੀਬ ਸਵੇਰੇ 4.30 ਵਜੇ ਹੋਏ ਮੁਕਾਬਲੇ 'ਚ ਅਗਨੀਹੋਤਰੀ ਦੀ ਲੱਤ 'ਤੇ ਗੋਲੀ ਲੱਗ ਗਈ | ਉਸ ਨੂੰ ਲਾਲਾ ਲਾਜਪਤ ਰਾਏ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਸ ਦੇ ਕਬਜ਼ੇ 'ਚੋਂ ਇਕ ਦੇਸੀ ਪਿਸਤੌਲ ਤੇ ਦੋ ਰੌਾਦ ਬਰਾਮਦ ਕੀਤੇ ਗਏ ਹਨ | ਅਗਨੀਹੋਤਰੀ ਨੇ ਖੁਲਾਸਾ ਕੀਤਾ ਕਿ ਪੁਲਿਸ ਵਿਭਾਗ ਤੋਂ ਕਿਸੇ ਨੇ ਦੁਬੇ ਨੂੰ ਸੂਚਨਾ ਦੇ ਦਿੱਤੀ ਸੀ ਕਿ ਉਸ ਦੀ ਜਲਦ ਗਿ੍ਫ਼ਤਾਰੀ ਹੋਣ ਵਾਲੀ ਹੈ ਅਤੇ ਇਸ ਤੋਂ ਬਾਅਦ ਉਸ ਨੇ ਪੁਲਿਸ ਨਾਲ ਆਹਮਣੇ ਸਾਹਮਣੇ ਮੁਕਾਬਲਾ ਕਰਨ ਲਈ ਆਪਣੇ ਆਦਮੀਆਂ ਨੂੰ ਬੁਲਾ ਲਿਆ | ਉਸ ਨੇ ਦੱਸਿਆ ਕਿ ਦੁਬੇ ਦੇ ਘਰ ਬਹੁਤ ਸਾਰੇ ਲੋਕ ਮੌਜੂਦ ਸਨ, ਜਿਨ੍ਹਾਂ ਕੋਲ ਨਾਜਾਇਜ਼ ਹਥਿਆਰ ਸਨ ਤੇ ਇਨ੍ਹਾਂ ਹਥਿਆਰਾਂ ਨਾਲ ਹੀ ਪੁਲਿਸ 'ਤੇ ਗੋਲੀਆਂ ਚਲਾਈਆਂ | ਉਧਰ ਪੁਲਿਸ ਨੇ ਪਾਵਰ ਸਬ ਸਟੇਸ਼ਨ ਦੇ ਐਸ.ਡੀ.ਓ. ਤੇ ਇਕ ਹੋਰ ਬਿਜਲੀ ਕਰਮੀ ਨੂੰ ਵੀ ਹਿਰਾਸਤ 'ਚ ਲਿਆ ਹੈ, ਕਿਉਂਕਿ ਬਿਕਰੂ ਪਿੰਡ 'ਚ ਦੁਬੇ ਦੇ ਘਰ 'ਤੇ ਪੁਲਿਸ ਛਾਪੇ ਸਮੇਂ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇਸ ਸਟੇਸ਼ਨ ਨੇ ਬਿਜਲੀ ਬੰਦ ਕਰ ਦਿੱਤੀ ਸੀ |

ਚੀਨ ਨੇ ਨਹੀਂ ਦਿੱਤੀ ਸੀ ਕੋਰੋਨਾ ਦੀ ਜਾਣਕਾਰੀ

ਜੇਨੇਵਾ, 5 ਜੁਲਾਈ (ਇੰਟ.)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਚੀਨ ਤੇ ਕੋਰੋਨਾ ਦੇ ਮਾਮਲੇ 'ਚ ਆਪਣੇ ਦਾਅਵੇ ਤੋਂ ਪਿੱਛੇ ਹਟ ਗਿਆ ਹੈ | ਕੋਵਿਡ-19 ਸਾਹਮਣੇ ਆਉਣ ਤੋਂ ਬਾਅਦ ਡਬਲਿਊ.ਐਚ.ਓ. ਨੇ ਦੱਸਿਆ ਸੀ ਕਿ ਚੀਨ ਸਰਕਾਰ ਨੇ ਮਹਾਂਮਾਰੀ ਫੈਲਣ ਦੀ ਜਾਣਕਾਰੀ ਸੰਯੁਕਤ ਰਾਸ਼ਟਰ ਨੂੰ ਦਿੱਤੀ ਸੀ, ਪਰ ਹੁਣ ਸਿਹਤ ਸੰਗਠਨ ਨੇ ਆਪਣੇ ਹੀ ਦਾਅਵੇ ਤੋਂ ਪਾਸਾ ਵੱਟ ਲਿਆ ਹੈ | ਅਮਰੀਕੀ ਹਫਤਾਵਰੀ ਮੈਗਜ਼ੀਨ 'ਵਾਸ਼ਿੰਗਟਨ ਐਗਜ਼ਾਮੀਨਰ' ਮੁਤਾਬਿਕ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਆਪਣੀ ਵੈਬਸਾਈਟ ਤੋਂ ਇਹ ਸੂਚਨਾ ਹਟਾ ਲਈ ਹੈ, ਜਿਸ 'ਚ ਚੀਨ ਵਲੋਂ ਵੁਹਾਨ 'ਚ ਮਹਾਂਮਾਰੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਸੀ | ਖਬਰ ਮੁਤਾਬਿਕ ਵੈਬਸਾਈਟ 'ਤੇ 'ਟਾਈਮਲਾਈਨ ਆਫ ਡਬਲਿਊ. ਐਚ. ਓ.'ਜ਼ ਰਿਸਪਾਂਸ ਟੂ ਕੋਵਿਡ-19' ਨੂੰ ਚੁੱਪਚਾਪ ਅੱਪਡੇਟ ਕਰ ਦਿੱਤਾ ਗਿਆ ਹੈ ਤੇ ਇਸ ਦੀ ਜਗ੍ਹਾ ਕੋਵਿਡ-19 ਦੇ ਕੌਮਾਂਤਰੀ ਮਾਮਲਿਆਂ ਦੀ ਕਮੇਟੀ ਦੀ ਅੰਦਰੂਨੀ ਰਿਪੋਰਟ ਦਿੱਤੀ ਗਈ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਲੋਕਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਚੀਨ ਨੇ ਕਦੇ ਵੀ ਵੁਹਾਨ 'ਚ ਮਹਾਂਮਾਰੀ ਫੈਲਣ ਦੀ ਜਾਣਕਾਰੀ ਸਿਹਤ ਸੰਗਠਨ ਨੂੰ ਨਹੀਂ ਦਿੱਤੀ | ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਹ ਉਸ ਪ੍ਰੀਖਣ ਨੂੰ ਸਮਾਪਤ ਕਰ ਰਿਹਾ ਹੈ, ਜਿਸ 'ਚ ਕਿਹਾ ਗਿਆ ਸੀ ਕਿ ਮਲੇਰੀਆ ਵਿਰੋਧੀ ਦਵਾਈ 'ਹਾਈਡ੍ਰੋਕਸੀਕਲੋਰੋਕੁਈਨ' ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਲਾਭਦਾਇਕ ਹੈ |

ਓਡੀਸ਼ਾ 'ਚ ਮੁਕਾਬਲੇ ਦੌਰਾਨ 4 ਨਕਸਲੀ ਹਲਾਕ

ਭੁਬਨੇਸ਼ਵਰ, 5 ਜੁਲਾਈ (ਏਜੰਸੀ)-ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਸੰਘਣੇ ਜੰਗਲ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ 4 ਨਕਸਲੀ ਮਾਰੇ ਗਏ | ਡੀ.ਜੀ.ਪੀ. ਅਭੈ ਨੇ ਦੱਸਿਆ ਕਿ ਕਈ ਨਕਸਲੀ ਜ਼ਖਮੀ ਵੀ ਹੋਏ ਹਨ | ਉਨ੍ਹਾਂ ਦੱਸਿਆ ਕਿ ਇਕ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਤੇ ਡਿਸਟਿ੍ਕਟ ਵਲੰਟੀਅਰ ਫੋਰਸ ਦੀ ਸਾਂਝੀ ਟੀਮ ਨੇ ਕੰਧਮਾਲ ਦੇ ਤੁਮੁਡੀਬੰਧਾ 'ਚ ਪੈਂਦੇ ਜੰਗਲ 'ਚ ਤਲਾਸ਼ ਮੁਹਿੰਮ ਚਲਾਈ ਅਤੇ ਜਦੋਂ ਟੀਮ ਨਕਸਲੀਆਂ ਦੇ ਟਿਕਾਣੇ ਨੇੜੇ ਪੁੱਜੀ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਸੁਰੱਖਿਆ ਬਲਾਂ ਵਲੋਂ ਚਲਾਈਆਂ ਗੋਲੀਆਂ ਨਾਲ 4 ਨਕਸਲੀ ਮਾਰੇ ਗਏ | ਡੀ.ਜੀ.ਪੀ. ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ 'ਚ ਹਥਿਆਰ ਤੇ ਅਸਲਾ ਬਰਾਮਦ ਕੀਤਾ ਗਿਆ ਹੈ | ਕੰਧਮਾਲ ਦੇ ਐਸ.ਪੀ. ਪ੍ਰਤੀਕ ਸਿੰਘ ਜਿਹੜੇ ਸੀਨੀਅਰ ਅਧਿਕਾਰੀਆਂ ਨਾਲ ਮੁਕਾਬਲੇ ਵਾਲੀ ਥਾਂ 'ਤੇ ਪਹੁੰਚੇ, ਨੇ ਕਿਹਾ ਕਿ ਮਾਰੇ ਗਏ ਨਕਸਲੀਆਂ 'ਚ ਇਕ ਮਹਿਲਾ ਕੇਡਰ ਵੀ ਸ਼ਾਮਿਲ ਸੀ |

ਸਿਹਤਯਾਬ ਹੋਇਆ 106 ਸਾਲਾ ਬਜ਼ੁਰਗ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਉਮਰ ਦਾ ਸੈਂਕੜਾ ਲਗਾ ਚੁੱਕਾ ਦਿੱਲੀ ਦਾ ਇਕ ਬਜ਼ੁਰਗ, ਜੋ 1918 'ਚ ਫੈਲੇ ਸਪੈਨਿਸ਼ ਫਲੂ ਸਮੇਂ 4 ਸਾਲ ਦਾ ਸੀ, ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ ਤੇ ਉਮਰ ਦਾ 70ਵਾਂ ਸਾਲ ਹੰਡਾਅ ਰਹੇ ਆਪਣੇ ਪੁੱਤਰ ਤੋਂ ਤੇਜ਼ੀ ਨਾਲ ਠੀਕ ਹੋਇਆ ਹੈ | ਜਾਣਕਾਰੀ ਅਨੁਸਾਰ ਪੁਰਾਣੀ ਦਿੱਲੀ ਦੇ ਵਾਸੀ 106 ਸਾਲਾਂ ਬਜ਼ੁਰਗ ਨੂੰ ਸਿਹਤਯਾਬ ਹੋਣ ਉਪਰੰਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ | ਡਾਕਟਰਾਂ ਅਨੁਸਾਰ ਬਜ਼ੁਰਗ ਦੀ ਪਤਨੀ, ਪੁੱਤਰ ਤੇ ਪਰਿਵਾਰ ਦੇ ਹੋਰ ਮੈਂਬਰ, ਜੋ ਕੋਰੋਨਾ ਵਾਇਰਸ ਤੋਂ ਪੀੜਤ ਸਨ, ਵੀ ਸਿਹਤਯਾਬ ਹੋ ਚੁੱਕੇ ਹਨ | ਡਾਕਟਰਾਂ ਨੇ ਦੱਸਿਆ ਕਿ ਉਕਤ ਬਜ਼ੁਰਗ ਨੂੰ ਅਪ੍ਰੈਲ ਦੇ ਮੱਧ 'ਚ ਹਸਪਤਾਲ ਲਿਆਂਦਾ ਗਿਆ ਸੀ ਤੇ ਉਸ ਨੂੰ ਮਈ ਦੀ ਸ਼ੁਰੂਆਤ 'ਚ ਛੁੱਟੀ ਦੇ ਦਿੱਤੀ ਗਈ ਸੀ | ਉਨ੍ਹਾਂ ਨੇ ਦੱਸਿਆ ਕਿ ਬਜ਼ੁਰਗ ਨੇ ਆਪਣੇ ਪੁੱਤਰ, ਜੋ ਉਮਰ ਦੇ 70ਵਿਆਂ 'ਚ ਹੈ ਤੋਂ ਜਲਦੀ ਕੋਰੋਨਾ ਨੂੰ ਮਾਤ ਦਿੱਤੀ |

ਸੂਬੇ 'ਚ 3 ਹੋਰ ਮੌਤਾਂ-232 ਮਾਮਲੇ

ਚੰਡੀਗੜ੍ਹ, 5 ਜੁਲਾਈ (ਬਿਊਰੋ ਚੀਫ)-ਸੂਬੇ 'ਚ ਕੋਰੋਨਾ ਨਾਲ ਤਿੰਨ ਹੋਰ ਮੌਤਾਂ ਹੋਣ ਦੀ ਖ਼ਬਰ ਹੈ ਅਤੇ ਦੇਰ ਸ਼ਾਮ ਤੱਕ ਵੱਖ-ਵੱਖ ਥਾਵਾਂ ਤੋਂ 232 ਨਵੇਂ ਮਾਮਲੇ ਸਾਹਮਣੇ ਆਏ ਹਨ | ਤਿੰਨ ਮੌਤਾਂ 'ਚੋਂ ਇਕ ਜ਼ਿਲ੍ਹਾ ਲੁਧਿਆਣਾ, ਇਕ ਤਰਨ ਤਾਰਨ ਤੇ ਇਕ ਸ੍ਰੀ ਮੁਕਤਸਰ ਸਾਹਿਬ ਨਾਲ ...

ਪੂਰੀ ਖ਼ਬਰ »

ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਦੀ ਜ਼ਿੰਮੇਵਾਰੀ ਲੈਣੀ ਹੀ ਪਵੇਗੀ-ਟਰੰਪ

ਅਮਰੀਕਾ ਦੇ ਆਜ਼ਾਦੀ ਦਿਹਾੜੇ 'ਤੇ ਮੋਦੀ ਵਲੋਂ ਦਿੱਤੀ ਵਧਾਈ ਦਾ ਕੀਤਾ ਧੰਨਵਾਦ ਵਾਸ਼ਿੰਗਟਨ, 5 ਜੁਲਾਈ (ਪੀ. ਟੀ. ਆਈ.)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਦੁਨੀਆ ਭਰ 'ਚ ਫੈਲਾਉਣ ਲਈ ਚੀਨ ਨੂੰ ਜ਼ਿੰਮੇਵਾਰ ...

ਪੂਰੀ ਖ਼ਬਰ »

ਸਿੱਖ ਕਤਲੇਆਮ ਦੇ ਦੋਸ਼ੀ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਮੌਤ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ਦੀ ਇਥੇ ਹਸਪਤਾਲ 'ਚ ਕੋਰੋਨਾ ਕਾਰਨ ਮੌਤ ਹੋ ਗਈ | ਇਹ ਮੰਡੋਲੀ ਜੇਲ੍ਹ ਦਾ ਦੂਸਰਾ ਕੈਦੀ ਹੈ, ਜਿਸ ਦੀ ਕੋਰੋਨਾ ਨਾਲ ਮੌਤ ਹੋਈ | ਮਹਿੰਦਰ ਯਾਦਵ (70) ...

ਪੂਰੀ ਖ਼ਬਰ »

ਕੇਂਦਰ ਵਲੋਂ ਸਿੱਖਸ ਫਾਰ ਜਸਟਿਸ ਨਾਲ ਸਬੰਧਿਤ 40 ਵੈੱਬਸਾਈਟਾਂ ਬੰਦ

ਨਵੀਂ ਦਿੱਲੀ, 5 ਜੁਲਾਈ (ਏਜੰਸੀ)- ਕੇਂਦਰ ਸਰਕਾਰ ਨੇ ਵੱਖਵਾਦੀ ਗਤੀਵਿਧੀਆਂ ਦੇ ਚਲਦਿਆਂ ਜਲਾਵਤਨੀ ਹੰਢਾ ਰਹੇ ਸੰਗਠਨ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਨਾਲ ਸਬੰਧਿਤ 40 ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ...

ਪੂਰੀ ਖ਼ਬਰ »

ਪੰਜਾਬ ਦੀਆਂ ਸਰਕਾਰੀ ਨੌਕਰੀਆਂ 'ਤੇ ਬਾਹਰੀ ਰਾਜਾਂ ਦੇ ਨੌਜਵਾਨਾਂ ਦਾ ਹੋਣ ਲੱਗਾ ਕਬਜ਼ਾ

• ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜੂਨੀਅਰ ਇੰਜੀਨੀਅਰਾਂ ਦੀ ਕੀਤੀ ਜਾ ਰਹੀ ਭਰਤੀ 'ਚ ਹੋਰਨਾਂ ਸੂਬਿਆਂ ਦੇ ਸੈਂਕੜੇ ਨੌਜਵਾਨਾਂ ਨੇ ਮੈਰਿਟ ਸੂਚੀ 'ਚ ਪੰਜਾਬੀਆਂ ਨੂੰ ਪਛਾੜਿਆ • ਸੂਬੇ ਦੇ 55 ਲੱਖ ਪਰਿਵਾਰਾਂ ਦੇ 30 ਲੱਖ ਨੌਜਵਾਨ ਬੇਰੁਜ਼ਗਾਰੀ ਦੇ ਆਲਮ ...

ਪੂਰੀ ਖ਼ਬਰ »

ਏਅਰ ਇੰਡੀਆ ਦੀਆਂ ਅਮਰੀਕਾ ਲਈ ਵਿਸ਼ੇਸ਼ 36 ਉਡਾਣਾਂ 11 ਤੋਂ

ਲੁਧਿਆਣਾ, 5 ਜੁਲਾਈ (ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ 'ਵੰਦੇ ਭਾਰਤ ਮਿਸ਼ਨ' ਤਹਿਤ ਭਾਰਤ ਤੋਂ ਅਮਰੀਕਾ ਲਈ 11 ਤੋਂ 19 ਜੁਲਾਈ ਤੱਕ 36 ਉਡਾਣਾਂ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਭਾਰਤ ਵਿਚ ਫ਼ਸੇ ਅਮਰੀਕੀਆਂ ਨੂੰ ਵਾਪਸ ਭੇਜਿਆ ਜਾ ਸਕੇਗਾ | ਕੇਂਦਰੀ ਸ਼ਹਿਰੀ ...

ਪੂਰੀ ਖ਼ਬਰ »

ਕੋਵਿਡ-19 ਵੈਕਸੀਨ 2021 ਤੋਂ ਪਹਿਲਾਂ ਆਉਣ ਦੀ ਸੰਭਾਵਨਾ ਨਹੀਂ-ਵਿਗਿਆਨ ਮੰਤਰਾਲਾ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ.ਸੀ.ਐਮ.ਆਰ.) ਦੇ ਕੋਵਿਡ-19 ਵੈਕਸੀਨ ਨੂੰ 15 ਅਗਸਤ ਤੱਕ ਜਾਰੀ ਕੀਤੇ ਜਾਣ ਦੇ ਦਾਅਵੇ ਦੇ ਵਿਚਕਾਰ ਵਿਗਿਆਨ ਮੰਤਰਾਲੇ ਨੇ ਕਿਹਾ ਕਿ ਕੋਈ ਵੀ ਵੈਕਸੀਨ 2021 ਤੋਂ ਪਹਿਲਾਂ ਉਪਲਬਧ ਹੋਣ ਦੀ ਸੰਭਾਵਨਾ ਨਹੀਂ ਹੈ | ...

ਪੂਰੀ ਖ਼ਬਰ »

ਘਾਤਕ ਕਮਾਂਡੋ ਨਾਂਅ ਸੁਣ ਕੇ ਹੀ ਕੰਬ ਜਾਂਦਾ ਹੈ ਦੁਸ਼ਮਣ

ਲੱਦਾਖ 'ਚ ਚੀਨ ਨਾਲ ਚੱਲ ਰਹੇ ਰੇੜਕੇ ਦੌਰਾਨ ਜਿੱਥੇ ਚੀਨ ਨੇ ਆਪਣੀ ਫ਼ੌਜ ਨੂੰ 'ਮਾਰਸ਼ਲ ਆਰਟ' ਸਿਖਾਉਣ ਲਈ ਮਾਹਿਰਾਂ ਦੀ ਟੀਮ ਭੇਜੀ ਹੈ, ਉਥੇ ਹੀ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਭਾਰਤੀ ਫ਼ੌਜ ਨੇ ਵੀ ਗਲਵਾਨ ਘਾਟੀ ਤੇ ਹੋਰ ਇਲਾਕਿਆਂ 'ਚ ਆਪਣੀ ਚੋਟੀ ਦੀ ਪਲਟੂਨ 'ਘਾਤਕ' ...

ਪੂਰੀ ਖ਼ਬਰ »

ਰਾਜਨਾਥ, ਸ਼ਾਹ ਤੇ ਕੇਜਰੀਵਾਲ ਵਲੋਂ ਨਵੇਂ ਬਣਾਏ ਕੋਵਿਡ-19 ਹਸਪਤਾਲ ਦਾ ਦੌਰਾ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 1000 ਬੈੱਡਾਂ ਵਾਲੇ ਨਵੇਂ ਬਣੇ ਆਰਜ਼ੀ ਹਸਪਤਾਲ ਦਾ ਦੌਰਾ ਕੀਤਾ | ਇਹ ਹਸਪਤਾਲ ਰੱਖਿਆ ਮੰਤਰਾਲੇ ਨਾਲ ਸਬੰਧਿਤ ਜ਼ਮੀਨ 'ਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ...

ਪੂਰੀ ਖ਼ਬਰ »

ਦਿੱਲੀ 'ਚ ਦੁਨੀਆ ਦਾ ਸਭ ਤੋਂ ਵੱਡਾ 10 ਹਜ਼ਾਰ ਬੈੱਡਾਂ ਵਾਲਾ ਕੋਵਿਡ ਕੇਅਰ ਸੈਂਟਰ ਸ਼ੁਰੂ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਇੱਥੇ ਰਾਧਾ ਸੁਆਮੀ ਸਤਸੰਗ ਬਿਆਸ ਵਿਖੇ 10,000 ਬੈੱਡਾਂ ਵਾਲੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦਾ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਉਦਘਾਟਨ ਕੀਤਾ | ਇਹ ਸੈਂਟਰ ਦੁਨੀਆ ਦੇ ਸਹੂਲਤਮਈ ਸੈਂਟਰਾਂ 'ਚ ਸਭ ਤੋਂ ਵੱਡਾ ਹੈ | ਬੈਜਲ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX