ਤਾਜਾ ਖ਼ਬਰਾਂ


ਚੌਕਸੀ ਵਿਭਾਗ ਦੀ ਟੀਮ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਕਾਬੂ
. . .  about 1 hour ago
ਕੋਟਕਪੂਰਾ, 22 ਫ਼ਰਵਰੀ (ਮੋਹਰ ਸਿੰਘ ਗਿੱਲ) - ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਚੌਕਸੀ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਅਚਾਨਕ ਮਾਰੇ ਛਾਪੇ ਦੌਰਾਨ ਇਕ ਏ.ਐਸ.ਆਈ ਨੂੰ 8 ਹਜ਼ਾਰ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਸੂਚਨਾ...
ਵਿਸ਼ਵ ਕੱਪ 'ਚ ਮੁਕਾਬਲੇ ਤੋਂ ਹਟਣ ਦੀ ਬਜਾਏ ਪਾਕਿਸਤਾਨ ਨੂੰ ਹਰਾਉਣਾ ਬਿਹਤਰ - ਸਚਿਨ ਤੇਂਦੁਲਕਰ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਮੈਚ ਨਾਲ ਖੇਡ ਕੇ ਦੋ ਅੰਕ ਗੁਆਉਣਾ ਠੀਕ ਨਹੀਂ ਲੱਗ ਰਿਹਾ। ਕਿਉਂਕਿ ਇਸ ਨਾਲ ਵਿਸ਼ਵ ਕੱਪ 'ਚ ਵਿਰੋਧੀ ਟੀਮ ਨੂੰ ਹੀ ਫ਼ਾਇਦਾ ਹੋਵੇਗਾ। ਤੇਂਦੁਲਕਰ...
ਸਾਡਾ ਦੇਸ਼ ਜੰਗ ਨਹੀਂ ਚਾਹੁੰਦਾ, ਜੇ ਹੋਈ ਤਾਂ ਭਾਰਤ ਨੂੰ ਹੋਵੇਗੀ ਹੈਰਾਨਗੀ - ਪਾਕਿਸਤਾਨ
. . .  about 2 hours ago
ਇਸਲਾਮਾਬਾਦ, 22 ਫਰਵਰੀ - ਪਾਕਿਸਤਾਨੀ ਫੌਜ ਨੇ ਪੁਲਵਾਮਾ ਹਮਲੇ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ। ਪਾਕਿਸਤਾਨ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਜੰਮੂ...
ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  about 2 hours ago
ਮਾਹਿਲਪੁਰ 22 ਫਰਵਰੀ (ਦੀਪਕ ਅਗਨੀਹੋਤਰੀ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਜਿਲਾ ਸਿਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਅਜਿਹੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਅਧਿਆਪਕਾਂ ਨੇ ਪੜ੍ਹੋ...
ਸੋਪੋਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 22 ਫਰਵਰੀ - ਜੰਮੂ ਕਸ਼ਮੀਰ ਮੁੱਠਭੇੜ 'ਚ ਪੁਲਿਸ ਮੁਤਾਬਿਕ ਦੋ ਅੱਤਵਾਦੀ ਢੇਰ ਹੋ ਗਏ ਹਨ। ਗੋਲਾ ਬਰੂਦ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਪਹਿਚਾਣ ਤੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਤਹਿਤ ਬੱਚਿਆ ਦਾ ਟੈਸਟ ਲੈਣ ਆਈ ਟੀਮ ਦਾ ਅਧਿਆਪਕਾਂ ਵੱਲੋਂ ਬਾਈਕਾਟ
. . .  about 2 hours ago
ਧਮਾਕਾਖ਼ੇਜ਼ ਸਮਗਰੀ ਰੱਖਣ ਦੇ ਮਾਮਲੇ 'ਚੋਂ ਭਾਈ ਜਗਤਾਰ ਸਿੰਘ ਤਾਰਾ ਬਰੀ
. . .  about 2 hours ago
ਬਠਿੰਡਾ, 22 ਫਰਵਰੀ (ਸੁਖਵਿੰਦਰ ਸਿੰਘ ਸੁੱਖਾ) - ਧਮਾਕਾਖ਼ੇਜ਼ ਸਮਗਰੀ ਰੱਖਣ, ਗੈਰ ਕਾਨੂੰਨੀ ਕਾਰਵਾਈਆਂ ਕਰਨ ਅਤੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਵਿਚ ਅੱਜ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੇ. ਐਸ. ਬਾਜਵਾ ਦੀ ਅਦਾਲਤ ਨੇ ਭਾਈ ਜਗਤਾਰ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਦੀ ਟੈਸਟਿੰਗ ਖ਼ਿਲਾਫ਼ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕੀਤਾ
. . .  about 3 hours ago
ਖਮਾਣੋਂ 22 ਫਰਵਰੀ (ਮਨਮੋਹਨ ਸਿੰਘ ਕਲੇਰ)- ਪੰਜਾਬ ਭਰ 'ਚ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੜ੍ਹੋ ਪੰਜਾਬ ,ਪੜਾਓ ਪੰਜਾਬ ਦੀ ਪਹਿਲੀ ਤੋ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਸਬੰਧਿਤ ਸਕੂਲਾਂ 'ਚ ਚੱਲ ਰਹੀ ਟੈਸਟਿੰਗ ਦੇ ਅੱਜ ਬਾਈਕਾਟ ਦੇ ਸੱਦੇ 'ਤੇ ਜਿੱਥੇ ....
ਅਧਿਆਪਕ ਸੰਘਰਸ਼ ਕਮੇਟੀ ਨੇ ਅਜਨਾਲਾ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਾੜਿਆ ਪੁਤਲਾ
. . .  about 3 hours ago
ਅਜਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨਣ ਦੇ ਵਿਰੋਧ 'ਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਅੱਜ ਬਲਾਕ ਅਜਨਾਲਾ ਨਾਲ ਸੰਬੰਧਿਤ ਅਧਿਆਪਕਾਂ ਵੱਲੋਂ ਰੋਸ ਮਾਰਚ ਕਰਨ ....
ਜਲੰਧਰ 'ਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸ਼ੁਰੂ ਹੋਈ ਪੋਸਟਰ ਜੰਗ
. . .  about 3 hours ago
ਜਲੰਧਰ, 22 ਫਰਵਰੀ (ਅ.ਬ)- ਅੱਜ ਸਵੇਰੇ ਜਲੰਧਰ ਸ਼ਹਿਰ ਦੇ ਕੁੱਝ ਹਿੱਸਿਆ 'ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਪੋਸਟਰ ਲਗਵਾਏ ਗਏ ਸਨ ਤੇ ਉਸ ਤੋਂ ਬੀਤੀ ਦਿਨੀਂ ਅਕਾਲੀ ਦੀ ਲੀਡਰਸ਼ਿਪ ਦੇ ਖ਼ਿਲਾਫ਼ ਪੋਸਟਰ ਲਗਵਾਏ ਜਾਣ ਨਾਲ ਇਕ ਤਰ੍ਹਾਂ ....
ਪਟਨਾ ਸਾਹਿਬ ਪਹੁੰਚੀ ਪੰਜ ਤਖਤ ਐਕਸਪ੍ਰੈੱਸ, ਦੇਖੋ ਤਸਵੀਰਾਂ
. . .  about 3 hours ago
ਪਟਨਾ ਸਾਹਿਬ ਪਹੁੰਚੀ ਪੰਜ ਤਖਤ ਐਕਸਪ੍ਰੈੱਸ.....
ਅਧਿਆਪਕ ਸੰਘਰਸ਼ ਕਮੇਟੀ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ
. . .  about 4 hours ago
ਖੇਮਕਰਨ, 22 ਫਰਵਰੀ (ਸੰਦੀਪ ਮਹਿਤਾ) - ਅਧਿਆਪਕ ਸੰਘਰਸ਼ ਕਮੇਟੀ ਨੇ ਪੰਜਾਬ ਦੇ ਸੱਦੇ 'ਤੇ ਅਧਿਆਪਕ ਯੂਨੀਅਨ ਬਲਾਕ ਵਲਟੋਹਾ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਧਿਆਪਕਾ ਨੇ ਪੰਜਾਬ ਸਰਕਾਰ ਤੋਂ ਕ੍ਰਿਸ਼ਨ ....
ਐਫ.ਏ.ਟੀ.ਐਫ ਦਾ ਫ਼ੈਸਲਾ : ਅਕਤੂਬਰ ਤੱਕ 'ਗ੍ਰੇ ਲਿਸਟ' 'ਚ ਰਹੇਗਾ ਪਾਕਿਸਤਾਨ
. . .  about 4 hours ago
ਨਵੀਂ ਦਿੱਲੀ, 22 ਫਰਵਰੀ- ਪੈਰਿਸ 'ਚ ਹੋਈ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ) ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ। ਐਫ.ਏ.ਟੀ.ਐਫ. ਵੱਲੋਂ ਲਿਆ ਗਿਆ ਇਹ ਫ਼ੈਸਲਾ ਇਸ ਸਾਲ ....
ਬੀ.ਐੱਸ.ਐਫ. ਸੈਕਟਰ ਮਮਦੋਟ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
. . .  about 4 hours ago
ਮਮਦੋਟ, 22 ਫਰਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਸੈਕਟਰ ਵਿਖੇ ਤਾਇਨਾਤ ਬੀ.ਐੱਸ.ਐਫ. ਦੀ 29 ਬਟਾਲੀਅਨ ਅਧੀਨ ਆਉਂਦੀ ਚੈੱਕ ਮੱਬੋ ਕੇ ਦੇ ਨੇੜਿਉਂ ਬੀ.ਐਸ.ਐਫ ਨੇ 4 ਪੈਕਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ ਵਜ਼ਨ 1 ਕਿੱਲੋ 600 ਗ੍ਰਾਮ ਦੇ ਕਰੀਬ ....
ਅਗਸਤਾ ਵੈਸਟਲੈਂਡ ਮਾਮਲਾ : ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ 25 ਫਰਵਰੀ ਤੱਕ ਵਧਾਈ ਗਈ
. . .  about 5 hours ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਮਾਮਲੇ 'ਚ ਦੋਸ਼ੀ ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ ਦੀ ਮਿਆਦ 25 ਫਰਵਰੀ ਤੱਕ ਲਈ ਵਿਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਏਮਜ਼ ਦੀ ਮੈਡੀਕਲ ਰਿਪੋਰਟ...
ਜਨ ਔਸ਼ਧੀ ਕੇਂਦਰਾਂ ਦੀਆਂ ਸਸਤੀਆਂ ਦਵਾਈਆਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ
. . .  about 5 hours ago
ਥਰੂਰ ਨੇ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੀ ਕੀਤੀ ਵਕਾਲਤ
. . .  about 5 hours ago
'ਆਪ' ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਕੈਪਟਨ ਨੇ ਦਿੱਤਾ ਆਸ਼ੀਰਵਾਦ
. . .  about 6 hours ago
ਅਧਿਆਪਕਾਂ ਨੂੰ ਧਮਕੀਆਂ ਦੇਣ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ 'ਚ ਕੀਤਾ ਬੰਦ
. . .  about 6 hours ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ 25 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ

ਜਲੰਧਰ

ਖੁਦ ਸਹਾਇਤਾ ਲਈ ਤਰਸ ਰਹੀਆਂ ਨੇ ਪੁਲਿਸ ਸਹਾਇਤਾ ਲਾਈਨਾਂ

ਐੱਮ. ਐੱਸ. ਲੋਹੀਆ ਜਲੰਧਰ, 20 ਮਾਰਚ - ਕਿਸੇ 'ਤੇ ਅਚਾਨਕ ਕੋਈ ਅਜਿਹੀ ਵਿਪਤਾ ਆ ਪਵੇ ਜਦੋਂ ਉਸ ਤੱਕ ਨਾ ਤਾਂ ਕੋਈ ਰਿਸ਼ਤੇਦਾਰ ਅਤੇ ਨਾ ਹੀ ਕੋਈ ਜਾਣਕਾਰ ਸਹਾਇਤਾ ਲੈ ਕੇ ਆ ਸਕਦਾ ਹੋਵੇ ਤਾਂ ਉਸ ਮੁਸੀਬਤ ਦੇ ਮਾਰੇ ਕੋਲ ਇਕੋ-ਇਕ ਸਹਾਰਾ ਬਚਦਾ ਹੈ 'ਪੁਲਿਸ ਸਹਾਇਤਾ' | ਇਸ ਲਈ ...

ਪੂਰੀ ਖ਼ਬਰ »

ਬਿਨਾਂ ਤਾਲੇ ਤੋੜੇ ਜੁੱਤੀਆਂ ਦੀ ਦੁਕਾਨ 'ਚੋਂ ਕੀਤੀ ਲੱਖਾਂ ਰੁਪਏ ਦੀ ਚੋਰੀ

ਜਲੰਧਰ, 20 ਮਾਰਚ (ਐੱਮ. ਐੱਸ. ਲੋਹੀਆ)- ਰੈਣਕ ਬਾਜ਼ਰ 'ਚ ਚੱਲ ਰਹੀ ਜੁੱਤੀਆਂ ਦੀ ਦੁਕਾਨ ਪਰਮਜੀਤ ਸ਼ੂ ਸੈਂਟਰ 'ਚੋਂ ਕਿਸੇ ਨੇ 4 ਲੱਖ ਰੁਪਏ ਦੀ ਨਕਦੀ, ਇਕ ਡੀ. ਵੀ. ਆਰ. ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਦੁਕਾਨ ਮਾਲਕ ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਗੁਰੂ ਗੋਬਿੰਦ ...

ਪੂਰੀ ਖ਼ਬਰ »

ਡਰਾਈਵਿੰਗ ਟਰੈਕ 'ਤੇ ਕੰਮ ਬੰਦ ਕਰਵਾਇਆ

ਸ਼ਿਵ ਸ਼ਰਮਾ ਜਲੰਧਰ, 20 ਮਾਰਚ- ਡੀ. ਟੀ. ਓ. ਦੇ ਅਹੁਦੇ ਖ਼ਤਮ ਹੋਣ ਦੀ ਨੋਟੀਫ਼ਿਕੇਸ਼ਨ ਨਹੀਂ ਆਈ ਪਰ ਡਰਾਈਵਿੰਗ ਟਰੈਕ 'ਤੇ ਟੈੱਸਟ ਲੈਣ ਦਾ ਕੰਮ ਬਿਨਾਂ ਹੁਕਮਾਂ ਤੋਂ ਪਹਿਲਾਂ ਬੰਦ ਕਰਵਾ ਦਿੱਤਾ ਗਿਆ ਤੇ ਕੋਈ ਸਥਿਤੀ ਸਾਫ਼ ਨਾ ਹੋਣ ਤੋਂ ਬਾਅਦ ਕੰਮ ਦੁਪਹਿਰੋਂ ਬਾਅਦ ...

ਪੂਰੀ ਖ਼ਬਰ »

ਚੈਸੀ ਘੁਟਾਲੇ ਤੋਂ ਬਾਅਦ ਹੁਣ ਇੱਟ ਘੁਟਾਲਾ

18 ਕਰੋੜ ਦੇ ਨਵੇਂ ਕੰਮ ਵਿਚ ਲੱਗ ਰਹੀਆਂ ਪੁਰਾਣੀਆਂ ਇੱਟਾਂ

ਸ਼ਿਵ ਸ਼ਰਮਾ ਜਲੰਧਰ, 20 ਮਾਰਚ-ਨਿਗਮ ਵੱਲੋਂ 18 ਕਰੋੜ ਦੀ ਲਾਗਤ ਨਾਲ ਸੁੰਦਰੀਕਰਨ ਦੇ ਚੱਲ ਰਹੇ ਕੰਮ ਲਈ ਸਿਟੀ ਸਕੇਪ ਪ੍ਰਾਜੈਕਟ ਵਿਚ ਕੇਂਦਰ ਤੋਂ ਆਈ ਰਕਮ ਦੀ ਜੰਮ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ | ਨਿਗਮ ਵਿਚ ਚੈਸੀ ਘੁਟਾਲੇ ਦਾ ਵਿਵਾਦ ਬੰਦ ਹੋਣ ਦਾ ਨਾਂਅ ਨਹੀਂ ਲੈ ...

ਪੂਰੀ ਖ਼ਬਰ »

ਕਤਲ ਦੇ ਮਾਮਲੇ 'ਚ ਤਿੰਨ ਬਰੀ

ਜਲੰਧਰ, 20 ਮਾਰਚ (ਚੰਦੀਪ ਭੱਲਾ)-ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ ਤੇ ਤਿੰਨ ਵਿਅਕਤੀਆਂ ਗੁਰਜੀਤ ਸਿੰਘ ਪੁੱਤਰ ਮੋਹਿੰਦਰ ਸਿੰਘ, ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਅਵਤਾਰ ਚੰਦ ਪੁੱਤਰ ਮਨੋਹਰ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਣਕ ਦੀ ਕਟਾਈ ਨੂੰ ਲੈ ਕੇ ਪਾਬੰਦੀਆਂ ਦੇ ਹੁਕਮ

ਜਲੰਧਰ, 20 ਮਾਰਚ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਮੈਜਿਸਟਰੇਟ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਵਿਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 10 ...

ਪੂਰੀ ਖ਼ਬਰ »

ਅਚਾਨਕ ਇਕੋ ਰਾਤ 'ਚ ਤਿੰਨ ਪਸ਼ੂਆਂ ਦੀ ਮੌਤ

ਕਠਾਰ, 20 ਮਾਰਚ (ਰਾਜੋਵਾਲੀਆ)- ਬੀਤੀ ਰਾਤ ਪਿੰਡ ਮਸਾਣੀਆਂ ਦੇ ਇਕ ਵਿਅਕਤੀ ਦੇ ਤਿੰਨ ਪਸ਼ੁਆਂ ਦੀ ਅਚਾਨਕ ਮੌਤ ਹੋ ਗਈ ਤੇ ਇਕ ਦੀ ਹਾਲਤ ਨਾਜੁਕ ਬਣੀ ਹੋਈ ਹੈ | ਇਸ ਸਬੰਧੀ ਪੀੜਤ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਸਾਣੀਆਂ ਨੇ ਦੱਸਿਆ ਕੇ ਬੀਤੀ ਰਾਤ ਪਹਿਲਾਂ 9 ਵਜੇ ...

ਪੂਰੀ ਖ਼ਬਰ »

ਸਤਿੰਦਰ ਸਿੰਘ ਨੇ ਐੱਸ. ਐੱਸ. ਪੀ. ਵਿਜੀਲੈਂਸ ਦਾ ਅਹੁਦਾ ਸੰਭਾਲਿਆ

ਜਲੰਧਰ, 20 ਮਾਰਚ (ਐੱਮ. ਐੱਸ. ਲੋਹੀਆ)- ਐੱਸ. ਐ ੱਸ. ਪੀ. ਵਿਜੀਲੈਂਸ ਆਪਣੀਆਂ ਸੇਵਾਵਾਂ ਦੇ ਰਹੇ ਸ. ਗੁਰਮੀਤ ਸਿੰਘ ਦੇ ਕਮਿਸ਼ਨਰੇਟ ਪੁਲਿਸ 'ਚ ਬਤੌਰ ਡੀ. ਸੀ. ਪੀ. (ਕ੍ਰਾਈਮ) ਬਣ ਜਾਣ 'ਤੇ ਐੱਸ. ਐੱਸ. ਪੀ. ਖੰਨਾ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਅਧਿਕਾਰੀ ਸਤਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਟਰਾਂਸਪੋਰਟ ਮਹਿਕਮੇ ਵਿਚ ਫੈਲੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਕੇ ਅਫਸਰਸ਼ਾਹੀ ਨੂੰ ਨੱਥ ਪਾਈ ਜਾਵੇ

ਜਲੰਧਰ, 20 ਮਾਰਚ (ਪਿ੍ਤਪਾਲ ਸਿੰਘ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਬਾਨੀ ਅਤੇ ਕਿਰਤੀ ਜਮਾਤ ਦੇ ਆਗੂ ਕਾਮਰੇਡ ਜਸਵੰਤ ਸਿੰਘ ਸਮਰਾ ਦੀ 13ਵੀਂ ਬਰਸੀ ਅੱਜ ਜਸਵੰਤ ਸਿੰਘ ਸਮਰਾ ਹਾਲ ਦੇ ਵਿਹੜੇ, ਨੇੜੇ ਬੱਸ ਸਟੈਂਡ ਜਲੰਧਰ ਵਿਖੇ ਮਨਾਈ ਗਈ | ਸਮਾਗਮ ਦੇ ...

ਪੂਰੀ ਖ਼ਬਰ »

ਮੇਜਰ ਸੰਤੋਖ ਸਿੰਘ ਢਿੱਲੋਂ ਦਾ ਦਿਹਾਂਤ, ਸਸਕਾਰ ਅੱਜ

ਜਲੰਧਰ, 20 ਮਾਰਚ (ਜਸਪਾਲ ਸਿੰਘ)- ਮਾਂ ਖੇਡ ਕਬੱਡੀ ਨੂੰ ਦੇਸ਼ਾਂ-ਵਿਦੇਸ਼ਾਂ 'ਚ ਵੱਖਰੀ ਪਛਾਣ ਦਿਵਾਉਣ ਵਾਲੇ ਢਿੱਲੋਂ ਪਰਿਵਾਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਕਰਨਲ ਅੰਮਿ੍ਤਪਾਲ ਸਿੰਘ ਢਿੱਲੋਂ ਦੇ ਭਰਾ ਅਤੇ ਸ. ਜਸਪਾਲ ਸਿੰਘ ਢਿੱਲੋਂ ਦੇ ਸਤਿਕਾਰਯੋਗ ...

ਪੂਰੀ ਖ਼ਬਰ »

ਕੈਪੀਟਲ ਬੈਂਕ ਦੀ ਫਤਿਹਗੜ੍ਹ ਸਾਹਿਬ ਸ਼ਾਖਾ ਦਾ ਉਦਘਾਟਨ

ਜਲੰਧਰ, 20 ਮਾਰਚ (ਸਟਾਫ ਰਿਪੋਰਟਰ)-ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ ਫਤਹਿਗੜ੍ਹ ਸਾਹਿਬ ਸ਼ਾਖਾ ਦਾ ਉਦਘਾਟਨ ਸ. ਅਮਰਜੀਤ ਸਿੰਘ ਸਮਰਾ, ਸਾਬਕਾ ਕੈਬਨਿਟ ਮੰਤਰੀ ਅਤੇ ਪ੍ਰਮੁੱਖ ਪ੍ਰਮੋਟਰ ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ਸਿਟੀ ਟਾਵਰ, ਬੱਸੀ ਰੋਡ, ਨੇੜੇ ਆਮ-ਖਾਸ ਬਾਗ ਵਿਖੇ ਕੀਤਾ ਗਿਆ | ਇਸ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ. ਸਰਵਜੀਤ ਸਿੰਘ ਸਮਰਾ ਨੇ ਦੱਸਿਆ ਪਿਛਲੇ ਸਾਲ ਬਤੌਰ ਸਮਾਲ ਫਾਈਨਾਂਸ ਬੈਂਕ ਕਾਰੋਬਾਰ ਸ਼ੁਰੂ ਕਰਕੇ ਕੈਪੀਟਲ ਬੈਂਕ ਭਾਰਤ ਦਾ ਪਹਿਲਾ ਸਮਾਲ ਫਾਈਨਾਂਸ ਬੈਂਕ ਬਣ ਗਿਆ ਹੈ | ਮੌਜੂਦਾ ਸਮੇਂ ਬੈਂਕ ਦੀਆਂ ਕੁੱਲ ਸ਼ਾਖਾਵਾਂ ਦੀ ਗਿਣਤੀ 72 ਹੈ ਅਤੇ ਬੈਂਕ ਦਾ ਕੁੱਲ ਕਾਰੋਬਾਰ 3625 ਕਰੋੜ ਰੁਪਏ ਨੂੰ ਪਾਰ ਕਰ ਚੁੱਕਾ ਹੈ ਅਤੇ ਗ੍ਰਾਹਕਾਂ ਦੀ ਗਿਣਤੀ 430000 ਤੋਂ ਵੱਧ ਹੈ | 31 ਮਾਰਚ, 2021 ਤੱਕ ਬੈਂਕ ਦਾ ਕੁੱਲ ਕਾਰੋਬਾਰ ਵਧਾ ਕੇ 12000 ਕਰੋੜ ਰੁਪਏ ਅਤੇ ਬ੍ਰਾਂਚਾਂ ਦੀ ਗਿਣਤੀ 220 ਕਰਨ ਦਾ ਟੀਚਾ ਰੱਖਿਆ ਗਿਆ ਹੈ | ਅਗਲੇ ਵਿੱਤੀ ਵਰ੍ਹੇ ਦੌਰਾਨ ਹਰਿਆਣਾ ਵਿੱਚ 10-15 ਬ੍ਰਾਂਚਾਂ, ਦਿੱਲੀ ਐਨ.ਸੀ.ਆਰ. ਵਿੱਚ 2-3 ਬ੍ਰਾਂਚਾਂ ਅਤੇ ਪੰਜਾਬ ਦੇ ਬਾਕੀ ਰਾਜਾਂ ਵਿੱਚ ਵੀ ਵੱਧ ਤੋਂ ਵੱਧ ਬ੍ਰਾਂਚਾਂ ਖੋਲ੍ਹੀਆਂ ਜਾਣਗੀਆਂ |
ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਗੱਲਬਾਤ ਕਰਦਿਆਂ ਸ. ਸਮਰਾ ਨੇ ਦੱਸਿਆ ਕਿ ਕੈਪੀਟਲ ਬੈਂਕ ਵੱਲੋਂ ਆਪਣੇ ਗ੍ਰਾਹਕਾਂ ਨੂੰ ਹਫਤੇ ਦੇ 7 ਦਿਨ ਬੈਂਕਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਉਦਘਾਟਨ ਮੌਕੇ ਸ. ਸਰਵਜੀਤ ਸਿੰਘ ਸਮਰਾ, ਸ. ਅਮਰਦੀਪ ਸਿੰਘ ਸਮਰਾ, ਸ੍ਰੀ ਦਿਨੇਸ਼ ਗੁਪਤਾ, ਸ. ਅਮਰਿੰਦਰ ਸਿੰਘ ਲਿਬੜਾ, ਸ. ਸ਼ੇਰ ਸਿੰਘ ਪ੍ਰਧਾਨ, ਸ. ਕੁਲਵੰਤ ਸਿੰਘ, ਸ. ਲਖਵੀਰ ਸਿੰਘ, ਸ. ਇੰਦਰਜੀਤ ਸਿੰਘ ਸੰਧੂ, ਸ੍ਰੀ ਅਸ਼ੋਕ ਸੂਦ, ਪੰਡਤ ਨਰੇਸ਼ ਸ਼ਰਮਾ, ਸ. ਸਤਨਾਮ ਸਿੰਘ ਟਿਵਾਣਾ, ਸ. ਅਮਰਦੀਪ ਸਿੰਘ ਬੈਨੀਪਾਲ, ਸ. ਕੁਲਦੀਪ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਪਿਰਾਮਿਡ ਕਾਲਜ 'ਚ ਕੈਨੇਡਾ ਤੋਂ ਆਏ ਕਾਰਜ ਅਧਿਕਾਰੀ ਦਾ ਭਰਵਾਂ ਸਵਾਗਤ

ਜਲੰਧਰ, 20 ਮਾਰਚ (ਅ.ਬ.)-ਪਿਰਾਮਿਡ ਕਾਲਜ ਵਿਚ ਅੱਜ ਕੈਨੇਡਾ ਦੇ ਫੈਨਸੋ ਕਾਲਜ ਤੋਂ ਆਏ ਵੈਂਡੀ ਕਰਟਿਸ ਕਾਰਜ ਅਧਿਕਾਰੀ ਪਹੁੰਚੇ ਤੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ 'ਤੇ ਮਾਣਯੋਗ ਪ੍ਰੋ: ਜਤਿੰਦਰ ਸਿੰਘ ਬੇਦੀ ...

ਪੂਰੀ ਖ਼ਬਰ »

ਜਲੰਧਰ ਪੁਸਤਕ ਮੇਲੇ ਦੇ ਤੀਸਰੇ ਦਿਨ ਵੀ ਪਾਠਕਾਂ 'ਚ ਰਿਹਾ ਭਾਰੀ ਉਤਸ਼ਾਹ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਦੇਸ਼ ਭਗਤ ਯਾਦਗਾਰ ਹਾਲ ਵਿਖੇ ਚੱਲ ਰਹੇ ਪੁਸਤਕ ਉਤਸਵ ਦੇ ਅੱਜ ਤੀਸਰੇ ਦਿਨ ਵੀ ਪਾਠਕਾਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਹ ਜਾਣਕਾਰੀ ਦਿੰਦੇ ਹੋਏ ਪੁਸਤਕ ਉਤਸਵ ਦੇ ਕਨਵੀਨਰ ਡਾ.ਬਲਦੇਵ ਸਿੰਘ ਬੱਧਨ ਨੇ ਦੱਸਿਆ ਕਿ ਤਿੰਨ ...

ਪੂਰੀ ਖ਼ਬਰ »

ਫ਼ੈਸਲਾ ਕਰਵਾਉਣ ਆਈਆਂ ਦੋ ਧਿਰਾਂ ਥਾਣੇ ਸਾਹਮਣੇ ਭਿੜੀਆਂ

ਪੁਲਿਸ ਨੇ ਦੋਵਾਂ ਧਿਰਾਂ ਨੂੰ ਖਿੰਡਾਇਆ ਮਕਸੂਦਾਂ, 20 ਮਾਰਚ (ਵੇਹਗਲ)-ਥਾਣਾ ਡਵੀਜ਼ਨ ਨੰ: 1 ਦੇ ਬਾਹਰ ਉਸ ਵੇਲੇ ਵਿਵਾਦ ਪੈਦਾ ਹੋ ਗਿਆ, ਜਦ ਦੋ ਧਿਰਾਂ ਪੈਸੇ ਦੇ ਲੈਣ-ਦੇਣ ਦੇ ਮਾਮਲੇ ਨੂੰ ਸੁਲਝਾਉਣ ਆਈਆਂ ਆਹਮੋ-ਸਾਹਮਣੇ ਹੋਈਆਂ | ਦੋਵਾਂ ਧਿਰਾਂ ਦੇ ਲੋਕ ਇਕ-ਦੂਜੇ ਨੂੰ ...

ਪੂਰੀ ਖ਼ਬਰ »

8 ਸੰਗਰੂਰ 21 ਪਿੰਡਾਂ 'ਚੋਂ ਠੇਕੇ ਬੰਦ ਹੋਣ ਕਾਰਨ ਸਭ ਤੋਂ ਮੋਹਰੀ ਆਬਕਾਰੀ ਤੇ ਕਰ ਵਿਭਾਗ ਨੇ ਪੰਜਾਬ ਦੇ 81 ਪਿੰਡਾਂ ਦੇ ਸ਼ਰਾਬ ਦੇ ਠੇਕੇ ਕੀਤੇ ਬੰਦ

ਧੂਰੀ, 20 ਮਾਰਚ (ਸੰਜੇ ਲਹਿਰੀ)-ਸਮਾਜਸੇਵੀ ਜਥੇਬੰਦੀਆਂ ਦੀ ਮਿਹਨਤ ਸਦਕਾ ਇਸ ਸਾਲ ਸੂਬੇ ਦੀਆਂ 7 ਡਵੀਜ਼ਨਾਂ ਦੀਆਂ 92 ਪੰਚਾਇਤਾਂ ਵੱਲੋਂ ਉਨ੍ਹਾਂ ਦੇ ਪਿੰਡਾਂ 'ਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਏ ਗਏ ਮਤਿਆਂ ਦੀ ਪੈਰ੍ਹਵੀ ਕਰਦਿਆਂ ਨਵੀਂ ਬਣੀ ਸਰਕਾਰ ਨੇ ਸਾਲ ...

ਪੂਰੀ ਖ਼ਬਰ »

ਆਈ. ਵੀ. ਵਰਲਡ ਸਕੂਲ 'ਚ ਮਨਾਇਆ ਗਰੈਜੂਏਸ਼ਨ ਡੇਅ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਵਾਸਲ ਐਜੂਕੇਸ਼ਨ ਸੁਸਾਇਟੀ ਦੀ ਵਿੱਦਿਅਕ ਸੰਸਥਾ ਆਈ. ਵੀ. ਵਰਲਡ ਸਕੂਲ ਵਿਚ ਕਿੰਡਰਗਾਰਡਨ ਕੇ.ਜੀ-2 ਦੇ ਵਿਦਿਆਰਥੀਆਂ ਲਈ ਗਰੈਜੂਏਸ਼ਨ ਸੈਰਾਮਨੀ ਕਰਵਾਈ ਗਈ ਜਿਸ ਵਿਚ 120 ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰੋਗਰਾਮ ਵਿਚ ਸਭ ਤੋਂ ...

ਪੂਰੀ ਖ਼ਬਰ »

ਬਕਾਇਆ ਨਾ ਦੇਣ ਵਾਲੇ ਬੂਥ ਮਾਲਕਾਂ ਖਿਲਾਫ ਛੇਤੀ ਹੀ ਹੋ ਸਕਦੀ ਹੈ ਪ੍ਰਸ਼ਾਸਨ ਦੀ ਕਾਰਵਾਈ

ਜਲੰਧਰ, 20 ਮਾਰਚ (ਚੰਦੀਪ ਭੱਲਾ)- ਡੀ.ਏ.ਸੀ (ਡਿਸਟਿ੍ਕਟ ਐਡਮਨਿਸਟ੍ਰੇਸ਼ਨ ਕੰਪਲੈਕਸ ਯਾਨੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ) ਦੇ ਅੰਦਰ ਬਣੇ ਹੋਏ ਬੂਥ ਜਿਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਬੋਲੀ ਕਰਕੇ ਦੇਣ ਤੋਂ ਬਾਅਦ ਕਿਰਾਏ 'ਤੇ ਦੇ ਦਿੱਤਾ ਜਾਂਦਾ ਹੈ ਤੇ ਉਨ੍ਹਾਂ ...

ਪੂਰੀ ਖ਼ਬਰ »

ਬਕਾਇਆ ਨਾ ਦੇਣ ਵਾਲੇ ਬੂਥ ਮਾਲਕਾਂ ਖਿਲਾਫ ਛੇਤੀ ਹੀ ਹੋ ਸਕਦੀ ਹੈ ਪ੍ਰਸ਼ਾਸਨ ਦੀ ਕਾਰਵਾਈ

ਜਲੰਧਰ, 20 ਮਾਰਚ (ਚੰਦੀਪ ਭੱਲਾ)- ਡੀ.ਏ.ਸੀ (ਡਿਸਟਿ੍ਕਟ ਐਡਮਨਿਸਟ੍ਰੇਸ਼ਨ ਕੰਪਲੈਕਸ ਯਾਨੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ) ਦੇ ਅੰਦਰ ਬਣੇ ਹੋਏ ਬੂਥ ਜਿਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਬੋਲੀ ਕਰਕੇ ਦੇਣ ਤੋਂ ਬਾਅਦ ਕਿਰਾਏ 'ਤੇ ਦੇ ਦਿੱਤਾ ਜਾਂਦਾ ਹੈ ਤੇ ਉਨ੍ਹਾਂ ...

ਪੂਰੀ ਖ਼ਬਰ »

ਸਫ਼ਾਈ ਮਜ਼ਦੂਰ ਯੂਨੀਅਨ ਵੱਲੋਂ ਚੈਸੀ ਘੁਟਾਲਾ ਦੱਬਣ ਦਾ ਖਦਸ਼ਾ

ਜਲੰਧਰ, 20 ਮਾਰਚ (ਸ਼ਿਵ)- ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਨਿਗਮ ਦੇ ਚੈਸੀ ਘੁਟਾਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਨਿਗਮ ਦੀ ਸਫ਼ਾਈ ਮਜ਼ਦੂਰ ਯੂਨੀਅਨ ਨੇ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਅਫ਼ਸਰਾਂ ਦੇ ਸ਼ਾਮਿਲ ਹੋਣ ਕਰਕੇ ਹੁਣ ਇਸ ਨੂੰ ...

ਪੂਰੀ ਖ਼ਬਰ »

ਕਬਜ਼ਿਆਂ, ਵਿਗੜੀ ਟ੍ਰੈਫਿਕ ਨੂੰ ਲੈ ਕੇ ਨਿਗਰਾਨੀ ਕਮੇਟੀ ਸਖ਼ਤ

ਜਲੰਧਰ, 20 ਮਾਰਚ (ਸ਼ਿਵ)- ਸੀ. ਜੇ. ਐਮ. ਗੁਰਮੀਤ ਸਿੰਘ ਟਿਵਾਣਾ ਦੀ ਪ੍ਰਧਾਨਗੀ ਵਿਚ ਨਿਗਰਾਨੀ ਕਮੇਟੀ ਦੀ ਮੀਟਿੰਗ ਵਿਚ ਸ਼ਹਿਰ ਵਿਚ ਕਈ ਥਾਵਾਂ 'ਤੇ ਟ੍ਰੈਫਿਕ ਅਤੇ ਸਥਾਈ ਅਤੇ ਅਸਥਾਈ ਕਬਜ਼ਿਆਂ ਦੇ ਮਾਮਲੇ ਵਿਚ ਸਖ਼ਤ ਹਦਾਇਤਾਂ ਦੇ ਕੇ ਇਸ ਵਿਚ ਸੁਧਾਰ ਕਰਨ ਦੇ ਨਿਰਦੇਸ਼ ...

ਪੂਰੀ ਖ਼ਬਰ »

ਅਦਾਲਤੀ ਕੰਪਲੈਕਸ 'ਚ ਮਧੂ ਮੱਖੀਆਂ ਦਾ ਹਮਲਾ

ਜਲੰਧਰ, 20 ਮਾਰਚ (ਚੰਦੀਪ ਭੱਲਾ)-ਜਲੰਧਰ ਦੇ ਅਦਾਲਤੀ ਕੰਪਲੈਕਸ ਦੇ ਵਿਹੜੇ ਉਸ ਵੇਲੇ ਵਕੀਲਾਂ ਅਤੇ ਲੋਕਾਂ 'ਚ ਅਚਾਨਕ ਭਾਜੜਾ ਪੈ ਗਈਆਂ ਜਦੋਂ ਵਿਹੜੇ 'ਚ ਲੱਗੇ ਕਾਫੀ ਪੁਰਾਣੇ ਦਰਖਤ 'ਤੇ ਲੱਗੇ ਮਧੂ ਮੱਖੀਆਂ ਦੇ ਛੱਤੇ ਨੂੰ ਕਿਸੇ ਨੇ ਤੋੜ ਦਿੱਤਾ ਤੇ ਇਸ ਤੋਂ ਬਾਅਦ ਮੱਖੀਆਂ ...

ਪੂਰੀ ਖ਼ਬਰ »

ਰਵੀ ਭਗਤ ਨੇ ਪੁੱਡਾ ਦੇ ਨਵੇਂ ਮੁੱਖ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਿਆ

ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਰਵੀ ਭਗਤ ਨੇ ਮਨਵੇਸ਼ ਸਿੰਘ ਸਿੱਧੂ ਦੇ ਸਥਾਨ 'ਤੇ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਉਨ੍ਹਾਂ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਲਾਚੋਵਾਲ, ਉਪ ਪ੍ਰਧਾਨ ਅਨੁਜ ...

ਪੂਰੀ ਖ਼ਬਰ »

ਵਿਧਾਇਕ ਰਜਿੰਦਰ ਬੇਰੀ ਦਾ ਸਨਮਾਨ

ਚੁਗਿੱਟੀ/ਜੰਡੂਸਿੰਘਾ, 20 ਮਾਰਚ (ਨਰਿੰਦਰ ਲਾਗੂ)-ਸਥਾਨਕ ਲੱਧੇਵਾਲੀ ਵਿਖੇ ਜਲੰਧਰ ਸੈਂਟਰਲ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਦੇ ਵਿਧਾਇਕ ਬਣੇ ਸ੍ਰੀ ਰਜਿੰਦਰ ਬੇਰੀ ਦੀ ਜਿੱਤ ਦੀ ਖੁਸ਼ੀ ਵਿਚ ਸ੍ਰੀ ਪੰਕਜ ਗੁਪਤਾ, ਡਾ: ਐਚ. ਐਸ. ਬੱਧਣ, ਆਜਾਦ ਹਿੰਦ ਸੈਨਾ ...

ਪੂਰੀ ਖ਼ਬਰ »

ਪੰਜਾਬ ਲਲਿਤ ਕਲਾ ਅਕੈਡਮੀ ਤੇ ਏ. ਪੀ. ਜੇ. ਕਾਲਜ ਵੱਲੋਂ ਸਾਲਾਨਾ ਪ੍ਰਦਰਸ਼ਨੀ ਸ਼ੁਰੂ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਉੱਤਰੀ ਭਾਰਤ 'ਚ ਕਲਾ ਤੇ ਸੰਸਕ੍ਰਿਤੀ ਦੇ ਪ੍ਰਚਾਰ ਤੇ ਪਸਾਰ ਲਈ ਏ. ਪੀ. ਜੇ ਕਾਲਜ ਤੇ ਪੰਜਾਬ ਲਲਿਤ ਕਲਾ ਅਕੈਡਮੀ ਦੇ ਸਾਂਝੇ ਉਪਰਾਲੇ ਸਦਕਾ ਸੱਤਿਆ ਪਾਲ ਆਰਟ ਗੈਲਰੀ ਵਿਰਸਾ ਵਿਹਾਰ 'ਚ ਪੰਜ ਦਿਨਾਂ ਸਾਲਾਨਾ ਕਲਾ ਪ੍ਰਦਰਸ਼ਨੀ ...

ਪੂਰੀ ਖ਼ਬਰ »

ਅਜੋਕਾ ਥੀਏਟਰ ਲਾਹੌਰ ਵੱਲੋਂ ਨਾਟਕ 'ਅੰਨ੍ਹੀ ਮਾਈ ਦਾ ਸੁਪਨਾ' ਦਾ ਮੰਚਨ ਅੱਜ

ਜਲੰਧਰ, 20 ਮਾਰਚ (ਜਸਪਾਲ ਸਿੰਘ)-ਪੰਜਾਬ ਜਾਗਿ੍ਤੀ ਮੰਚ ਅਤੇ ਏ. ਪੀ. ਜੇ. ਕਾਲਜ ਵੱਲੋਂ ਦੇਸ਼ ਦੀ ਵੰਡ ਦੀ 70ਵੀਂ ਵਰ੍ਹੇਗੰਢ ਦੇ ਸੰਦਰਭ ਵਿਚ 'ਅੰਨ੍ਹੀ ਮਾਈ ਦਾ ਸੁਪਨਾ' ਨਾਟਕ 21 ਮਾਰਚ ਦਿਨ ਮੰਗਲਵਾਰ ਨੂੰ ਸਥਾਨਕ ਏ. ਪੀ. ਜੇ. ਕਾਲਜ ਦੇ ਹਾਲ ਵਿਚ ਸ਼ਾਮ ਨੂੰ 6. 30 ਵਜੇ ਕਰਵਾਇਆ ਜਾ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਕੈਦ

ਜਲੰਧਰ, 20 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕਪੂਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਇਕਬਾਲ ਸਿੰਘ ਵਾਸੀ ਸਗਰਾਂਵਾਲਾ ਨੂੰ 3 ਮਹੀਨੇ ਦੀ ਕੈਦ ਅਤੇ 500 ਰੁਪਏ ਜ਼ੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ...

ਪੂਰੀ ਖ਼ਬਰ »

ਮਤਰੇਏ ਬਾਪ ਵੱਲੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ

ਲਾਂਬੜਾ, 20 ਮਾਰਚ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ 'ਚ ਪੈਂਦੇ ਪਿੰਡ ਚਿੱਟੀ 'ਚ ਅੱਜ ਇਕ ਮਤਰੇਏ ਬਾਪ ਵੱਲੋਂ ਆਪਣੀ 14 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲਾਂਬੜਾ ਪੁਲਿਸ ਵੱਲੋਂ ਨਾਬਾਲਗ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਬਾਪ ਦੇ ...

ਪੂਰੀ ਖ਼ਬਰ »

ਅਕਾਲੀ ਦਲ 'ਚ ਕੱਦਾਵਰ ਦਲਿਤ ਆਗੂ ਬਣਕੇ ਉੱਭਰੇ ਚੀਫ ਵਿਪ੍ਹ ਬਣੇ ਪਵਨ ਟੀਨੂੰ

ਜਲੰਧਰ, 20 ਮਾਰਚ (ਜਸਪਾਲ ਸਿੰਘ)-ਵਿਧਾਇਕ ਸ੍ਰੀ ਪਵਨ ਟੀਨੂੰ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਵਿਪ੍ਹ ਬਣਨ ਨਾਲ ਪਾਰਟੀ ਅੰਦਰ ਕੱਦਾਵਰ ਦਲਿਤ ਆਗੂ ਵਜੋਂ ਉੱਭਰੇ ਹਨ | ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਖਿਲਾਫ ਚੱਲ ਰਹੀ ਸਥਾਪਤੀ ਵਿਰੋਧੀ ਲਹਿਰ ਦੇ ...

ਪੂਰੀ ਖ਼ਬਰ »

ਛਾਉਣੀ 'ਚ ਫਲਾਵਰ ਸ਼ੋਅ ਅੱਜ

ਜਲੰਧਰ ਛਾਉਣੀ, 20 ਮਾਰਚ (ਪਵਨ ਖਰਬੰਦਾ)-ਛਾਉਣੀ 'ਚ ਸਥਿਤ ਜਵਾਹਰ ਗਾਰਡਨ ਵਿਖੇ ਕੈਂਟੋਨਮੈਂਟ ਬੋਰਡ ਵੱਲੋਂ ਸਾਲਾਨਾ ਫਲਾਵਰ ਸ਼ੋ 21 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਲੈਫ਼ ਜਨਰਲ ਬੀ.ਐਸ.ਸਹਾਰਾਵਾਤ ਵੱਲੋਂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਸੈਨਾ, ...

ਪੂਰੀ ਖ਼ਬਰ »

ਜਨਤਾ ਦਲ (ਸੈਕੂਲਰ) ਪੰਜਾਬ ਦੇ ਆਗੂਆਂ ਵੱਲੋਂ ਕੈਪਟਨ ਵਜ਼ਾਰਤ ਦੇ ਫ਼ੈਸਲਿਆਂ ਦੀ ਸ਼ਲਾਘਾ

ਜਲੰਧਰ, 20 ਮਾਰਚ (ਪਿ੍ਤਪਾਲ ਸਿੰਘ)-ਜਨਤਾ ਦਲ (ਸੈਕੂਲਰ) ਪੰਜਾਬ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਚੇਅਰਮੈਨ ਪਾਰਲੀਮੈਂਟਰੀ ਬੋਰਡ ਸ੍ਰੀ ਪ੍ਰੀਤਮ ਦਾਸ ਗਿੱਲ, ਜਥੇਬੰਦਕ ਸਕੱਤਰ ਪੰਜਾਬ ਸ੍ਰੀ ਅਸ਼ੋਕ ਗਿੱਲ ਤੇ ਦਫ਼ਤਰ ਸਕੱਤਰ ਮਹਿੰਦਰਪਾਲ ਸਿੰਘ ਸਕੱਤਰ ਨੇ ਇਕ ਸਾਂਝੇ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ 'ਚ ਕੰਪਿਊਟਰ ਖਰਾਬ ਹੋਣ ਕਰਕੇ ਕੰਮ ਰੁਕਿਆ

ਜਲੰਧਰ, 20 ਮਾਰਚ (ਚੰਦੀਪ ਭੱਲਾ)- ਅੱਜ ਤਹਿਸੀਲ ਜਲੰਧਰ-1 ਅਤੇ 2 'ਚ ਕੰਪਿਊਟਰ ਖਰਾਬ ਹੋਣ ਕਰਕੇ ਰਜਿਸਟ੍ਰੇਸ਼ਨ ਦਾ ਕੰਮ ਕਾਫੀ ਦੇਰ ਤੱਕ ਰੁਕਿਆ ਰਿਹਾ ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ,ਪਰ ਲੋਕਾਂ ਨੂੰ ਉਸ ਵੇਲੇ ਰਾਹਤ ਮਹਿਸੂਸ ਹੋਈ ਜਦੋਂ ...

ਪੂਰੀ ਖ਼ਬਰ »

ਡਿਊਟੀ 'ਤੇ ਜਾ ਰਹੀ ਅਧਿਆਪਕਾ ਦੀ ਕਾਰ ਦੀ ਟੱਕਰ 'ਚ ਕਾਰ ਡਿਵਾਈਡਰ ਤੇ ਚੜ੍ਹੀ

ਆਦਮਪੁਰ, 20 ਮਾਰਚ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਅੱਜ ਸਵੇਰੇ ਕਰੀਬ 9 ਵਜੇਂ ਆਦਮਪੁਰ- ਮੇਹਟੀਆਣਾਂ ਜੀ.ਟੀ. ਰੋਡ 'ਤੇ ਆਪਣੀ ਕਾਰ 'ਚ ਡਿਊਟੀ 'ਤੇ ਜਾ ਰਹੀ ਅਧਿਆਪਕਾ ਨੂੰ ਅਣਪਛਾਤੀ ਕਾਰ ਨੇ ਜ਼ਬਰ ਦਸਤ ਟੱਕਰ ਮਾਰ ਦਿੱਤੀ, ਪਰ ਇਸ ਟੱਕਰ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ | ...

ਪੂਰੀ ਖ਼ਬਰ »

ਪੰਜਾਬ ਅੰਦਰ ਡੀ.ਟੀ.ਓ. ਸਿਸਟਮ ਖ਼ਤਮ ਕਰ ਕੇ ਕਾਂਗਰਸ ਨੇ ਦਿੱਤਾ ਸੂਬੇ ਦੀ ਟਰਾਂਸਪੋਰਟ ਨੂੰ ਬਿਹਤਰੀਨ ਤੋਹਫ਼ਾ– ਸਰਵਣ ਸਿੰਘ ਫਿਲੌਰ

ਫਿਲੌਰ, 20 ਮਾਰਚ (ਇੰਦਰਜੀਤ ਚੰਦੜ੍ਹ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਲੇਠੀ ਕੈਬਨਿਟ ਮੀਟਿੰਗ ਦੌਰਾਨ ਹੀ ਪੰਜਾਬ ਅੰਦਰ ਡੀ.ਟੀ.ਓ ਸਿਸਟਮ ਬੰਦ ਕਰਦੇ ਹੋਏ ਸਾਰੇ ਅਧਿਕਾਰ ਲੋਕਲ ਐਸ.ਡੀ.ਐਮ ਨੂੰ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਥਾਨਕ ...

ਪੂਰੀ ਖ਼ਬਰ »

ਬਾਬਾ ਜੋਗਿੰਦਰ ਸਿੰਘ ਦੀ 21ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਆਦਮਪੁਰ, 20 ਮਾਰਚ (ਹਰਪ੍ਰੀਤ ਸਿੰਘ)- ਗੁਰਦੁਆਰਾ ਅੰਗੀਠਾਂ ਸਾਹਿਬ ਪਿੰਡ ਫਤਹਿਪੁਰ ਵਿਖੇ ਬਾਬਾ ਜੋਗਿੰਦਰ ਸਿੰਘ ਜੀ21ਵੀਂ ਬਰਸੀ ਮੁੱਖ ਸੇਵਾਦਾਰ ਬਾਬਾ ਮੰਗਲ ਸਿੰਘ ਦੀ ਅਗਵਾਈ ਹੇਠ ਪਿੰਡ ਰਾਮ ਨਗਰ ਤੇ ਫਤਹਿਪੁਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ...

ਪੂਰੀ ਖ਼ਬਰ »

ਪਵਨ ਟੀਨੂੰ ਦੇ ਜਿੱਤਣ 'ਤੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏੇ

ਆਦਮਪੁਰ 20 ਮਾਰਚ (ਰਮਨ ਦਵੇਸਰ)-ਆਦਮਪੁਰ ਦੇ ਰਣਜੀਤ ਨਗਰ ਵਿਖੇ ਪਵਨ ਟੀਨੂੰ ਦੀ ਜਿੱਤ ਦੀ ਖੁਸ਼ੀ 'ਚ ਜਨਤਾ ਨੇ ਸ਼ੀ ਗੁਰਦੁਆਰਾ ਸਾਹਿਬ 'ਚ ਪ੍ਰਮਾਤਮਾ ਪਾਸ ਅਰਦਾਸ ਕੀਤੀ ਅਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਪਵਨ ਕੁਮਾਰ ਟੀਨੂੰ ਕਿਹਾ ਕਿ ਮੈਂ ...

ਪੂਰੀ ਖ਼ਬਰ »

ਪਿੰਡ ਕੋਟਲਾ ਸੂਰਜ ਮੱਲ 'ਚ ਆਯੁਰਵੈਦਿਕ ਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ

ਸ਼ਾਹਕੋਟ, 20 ਮਾਰਚ (ਸਚਦੇਵਾ)- ਪੰਜਾਬ ਦੇ ਆਯੁਰਵੈਦ ਅਤੇ ਹੋਮੀਓਪੈਥੀ ਵਿਭਾਗ ਦੀਆਂ ਹਦਾਇਤਾਂ 'ਤੇ ਆਯੂਸ਼ ਸਪੈਸ਼ਲ ਆਊਟਰੀਚ ਕੈਂਪਾਂ ਦੀ ਲੜੀ ਤਹਿਤ ਜ਼ਿਲ੍ਹਾ ਜਲੰਧਰ ਦਾ ਦੂਸਰਾ ਮੈਡੀਕਲ ਕੈਂਪ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਅਸ਼ਵਨੀ ਕੁਮਾਰ ਸ਼ਰਮਾ ਅਤੇ ...

ਪੂਰੀ ਖ਼ਬਰ »

ਸਥਾਨਕ ਸਰਕਾਰਾਂ ਵਿਭਾਗ 'ਚ ਭਿ੍ਸ਼ਟਾਚਾਰ ਦੀ ਨਿਰਪੱਖ ਜਾਂਚ ਹੋਵੇ- ਜਨਕ ਰਾਜ

ਮਲਸੀਆਂ, 20 ਮਾਰਚ (ਸੁਖਦੀਪ ਸਿੰਘ)- ਪੰਜਾਬ ਮਿੳਾੂਸੀਪਲ ਵਰਕਰਜ਼ ਯੂਨੀਅਨ ਨੇ ਪੰਜਾਬ ਰਾਜ ਅੰਦਰ ਕਾਂਗਰਸ ਦੀ ਸਰਕਾਰ ਬਣਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਮੀਦ ਕੀਤੀ ਹੈ ਕਿ ਹੁਣ ਆਉਂਦੇ ਸਮੇਂ ਵਿੱਚ ਪੰਜਾਬ ਦੇ ਮਿੳਾੂਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਮਹਿਤਪੁਰ, 20 ਮਾਰਚ (ਰੰਧਾਵਾ)- ਮਹਿਤਪੁਰ ਥਾਣੇ ਅਧੀਨ ਪਿੰਡ ਉੱਧੋਵਾਲ ਤੋਂ ਪ੍ਰੀਖਿਆ ਦੇਣ ਆਏ ਵਿਦਿਆਰਥੀ ਦੇ ਮੋਟਰ ਸਾਈਕਲ ਦੇ ਚੋਰੀ ਹੋਣ ਦਾ ਸਮਾਚਾਰ ਮਿੱਲਆ ਹੈ | ਹਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਨੇ ਦੱਸਿਆ ਕਿ ਉਹ ਪ੍ਰੀਖਿਆ ਦੇਣ ਲਈ ...

ਪੂਰੀ ਖ਼ਬਰ »

ਸਤਿਅਮ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਤੀਸਰੀ ਮਿੰਨੀ ਮੈਰਾਥਨ 26 ਮਾਰਚ ਨੂੰ

ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)- ਸਤਿਅਮ ਗਰੁੱਪ ਆਫ਼ ਇੰਸਟੀਚਿਊਟ ਅਤੇ ਇੰਡੋ ਸਵਿਸ ਕਾਨਵੈਂਟ ਸਕੂਲ ਨਕੋਦਰ ਵਿਖੇ 26 ਮਾਰਚ ਨੂੰ ਰੇਸ ਚੈਰਟੀ ਦੇ ਬੈਨਰ ਹੇਠ ਤੀਸਰੀ ਮੈਰਾਥਨ ਕਰਵਾਈ ਜਾ ਰਹੀ ਹੈ | ਚੇਅਰਮੈਨ ਵਿਪਨ ਸ਼ਰਮਾ ਨੇ ਦੱਸਿਆ ਕਿ ਸਵੇਰੇ 6 ਵਜੇ ਕੇ 30 ਮਿੰਟ ਤੇ ...

ਪੂਰੀ ਖ਼ਬਰ »

ਕਬੂਤਰ ਉਡਾ ਰਹੇ ਵਿਅਕਤੀ ਦੀ ਹਾਈਵੋਲਟ ਤਾਰ ਨਾਲ ਮੌਤ

ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)- ਮੁਹੱਲਾ ਕਮਾਲਪੁਰਾ ਵਿਚ ਕਬੂਤਰਾਂ ਨੂੰ ਉਡਾ ਰਹੇ ਇੱਕ ਵਿਅਕਤੀ ਦੇ ਬਿਜਲੀ ਦੀ ਤਾਰ ਨਾਲ ਛੂਹਣ ਨਾਲ ਮੌਤ ਹੋ ਗਈ | ਮਿ੍ਤਕ ਦੇ ਭਰਾ ਸੋਨੂੰ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾ ਹਵਾਲੇ ਕਰ ਦਿੱਤੀ ਗਈ | ...

ਪੂਰੀ ਖ਼ਬਰ »

ਸਾਢੇ ਚਾਰ ਲੱਖ ਦੀ ਠੱਗੀ ਮਾਰਨ ਵਾਲਾ ਦੋਸ਼ੀ ਗਿ੍ਫ਼ਤਾਰ

ਆਦਮਪੁਰ, 20 ਮਾਰਚ (ਰਮਨ ਦਵੇਸਰ)- ਆਦਮਪੁਰ ਪੁਲਿਸ ਨੇ ਪਿੰਡ ਚੂਹੜਵਾਲੀ 'ਚ ਵਿਦੇਸ਼ ਭੇਜਣ ਦੇ ਨਾਮ 'ਤੇ ਧੋਖਾ ਦੇ ਕੇ ਸਾਢੇ ਚਾਰ ਲੱਖ ਠੱਗਣ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ 17-2-17 ਨੂੰ ...

ਪੂਰੀ ਖ਼ਬਰ »

ਪੁਲਿਸ ਵੱਲੋਂ ਪਿੰਡਾਂ 'ਚ ਨਸ਼ੇ ਵੇਚਣ ਵਾਲਿਆ ਵਿਰੁੱਧ ਅਨਾੳਾੂਸਮੈਂਟ

ਬਿਲਗਾ, 20 ਮਾਰਚ (ਰਾਜਿੰਦਰ ਸਿੰਘ ਬਿਲਗਾ)-ਪੰਜਾਬ ਸਰਕਾਰ ਵੱਲੋਂ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਐਲਾਨ ਨੂੰ ਲਾਗੂ ਕਰਨ ਲਈ ਪੁਲਿਸ ਹੋਈ ਸਖ਼ਤ | ਥਾਣਾ ਬਿਲਗਾ ਅਧੀਨ 36 ਪਿੰਡਾਂ ਦੇ ਧਾਰਮਿਕ ਅਸਥਾਨਾਂ ਤੋਂ ਨਸ਼ੇ ਦਾ ਕਾਰੋਬਾਰ ਬੰਦ ਕਰਵਾਉਣ ਲਈ ਅਨਾੳਾੂਸਮੈਂਟ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਆਦਮਪੁਰ, 20 ਮਾਰਚ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਸੈਮੀਨਾਰ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਪਿੰ੍ਰਸੀਪਲ ਡਾ.ਸਾਹਿਬ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਆਦਮਪੁਰ, 20 ਮਾਰਚ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਸੈਮੀਨਾਰ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਪਿੰ੍ਰਸੀਪਲ ਡਾ.ਸਾਹਿਬ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗੜਿਆਂ ਤੋਂ ਬਾਅਦ ਜੰਗਲੀ ਸੂਰਾਂ ਨੇ ਮੱਕੀ ਦੀ ਫ਼ਸਲ ਕੀਤੀ ਤਬਾਹ

ਲੋਹੀਆਂ, 20 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪਿਛਲੇ ਦਿਨੀਂ ਲੋਹੀਆਂ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੋਈ ਬਾਰਿਸ਼ ਅਤੇ ਭਾਰੀ ਗੜੇਮਾਰੀ ਨੇ ਫ਼ਸਲਾਂ ਦੇ ਕੀਤੇ ਨੁਕਸਾਨ ਦੀ ਭਰਪਾਈ ਹਾਲੇ ਹੋਈ ਨਹੀਂ ਸੀ ਕਿ ਕਿਸਾਨਾਂ ਦੀ ਮੱਕੀ ਦੀ ਫ਼ਸਲ ਨੂੰ ਆਵਾਰਾ ਫਿਰ ਰਹੇ ...

ਪੂਰੀ ਖ਼ਬਰ »

ਸਾਨ੍ਹ ਨੂੰ ਕਾਬੂ ਕਰਕੇ ਗਊਸ਼ਾਲਾ ਛੱਡਿਆ

ਮਹਿਤਪੁਰ, 20 ਮਾਰਚ (ਪਰਮਜੀਤ ਸਿੰਘ ਮਾਨ)- ਪਿੰਡ ਉੱਧੋਵਾਲ ਵਿਖੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਬਿੰਨਾ ਕੱੁਟਮਾਰ ਦੇ ਭੂਤਰੇ ਸਾਨ੍ਹ ਨੂੰ ਕਾਬੂ ਕੀਤਾ ਗਿਆ | ਸਿਵਲ ਹਸਪਤਾਲ ਮਹਿਤਪੁਰ ਦੇ ਵੈਟਰਨਰੀ ਅਫ਼ਸਰ ਡਾ. ਬੱਗਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਸਮਾਪਤ

ਬੜਾ ਪਿੰਡ, 20 ਮਾਰਚ (ਚਾਵਲਾ)- ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਐਨ ਆਰ ਆਈ ਵੀਰ ਇਲਾਕਾ ਨਿਵਾਸੀਆਂ ਵੱਲੋਂ ਦਸਹਿਰਾ ਗਰਾਊਾਡ ਨੇੜੇ ਵੇਟ ਲਿਫ਼ਟਿੰਗ ਹਾਲ ਵਿਖੇ ਚੌਥੀ ਚੈਂਪੀਅਨਸ਼ਿਪ ਦੇ ਮੁਕਾਬਲੇ ਕਰਵਾਏ ਗਏ | 56 ਕਿੱਲੋ ਵਰਗ ਨਿਤਿਨ ਭੰਵਰ ਖੰਨਾ, 62 ਕਿੱਲੋ ਵਰਗ ...

ਪੂਰੀ ਖ਼ਬਰ »

ਨਗਰ ਕੌਾਸਲ ਦੇ ਪ੍ਰਧਾਨ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਨੋਟਿਸ ਜਾਰੀ, ਜਤਾਇਆ ਰੋਸ

ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)- ਨਗਰ ਕੌਾਸਲ ਨਕੋਦਰ ਪ੍ਰਾਪਰਟੀ ਟੈਕਸ ਦੇ ਬਕਾਏ ਲੈਣ ਲਈ ਸਖ਼ਤ ਨਜ਼ਰ ਆ ਰਹੀ ਹੈ | ਨਗਰ ਕੌਾਸਲ ਵੱਲੋਂ 3013-13 ਤੋਂ ਲੈ ਕੇ 2016-17 ਦੇ ਪ੍ਰਾਪਟੀ ਟੈਕਸ ਬਕਾਏ ਦੀ ਰਕਮ ਜਮ੍ਹਾ ਕਰਵਾਉਣ ਨੂੰ ਲੈ ਕੇ ਸਬੰਧਿਤ ਪ੍ਰਾਪਟੀ ਮਾਲਕਾ ਨੂੰ ਨੋਟਿਸ ...

ਪੂਰੀ ਖ਼ਬਰ »

ਮੁਠੱਡਾ ਕਲਾਂ 'ਚ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ

ਗੁਰਾਇਆ, 20 ਮਾਰਚ (ਚਰਨਜੀਤ ਦੁਸਾਂਝ)- ਨਜ਼ਦੀਕੀ ਪਿੰਡ ਮੁਠੱਡਾ ਕਲਾਂ ਦੇ ਦੋਆਬਾ ਆਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕਵੈਂਟਰੀ ਵੱਲੋਂ ਇੱਕ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ | ਇਸ ਦੌਰਾਨ ਕਰੀਬ 383 ਮਰੀਜ਼ਾਂ ਦੀ ਜਾਂਚ ...

ਪੂਰੀ ਖ਼ਬਰ »

ਵਿਧਾਇਕ ਰਜਿੰਦਰ ਬੇਰੀ ਦਾ ਸਨਮਾਨ

ਚੁਗਿੱਟੀ/ਜੰਡੂਸਿੰਘਾ, 20 ਮਾਰਚ (ਨਰਿੰਦਰ ਲਾਗੂ)-ਸਥਾਨਕ ਲੱਧੇਵਾਲੀ ਵਿਖੇ ਜਲੰਧਰ ਸੈਂਟਰਲ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਦੇ ਵਿਧਾਇਕ ਬਣੇ ਸ੍ਰੀ ਰਜਿੰਦਰ ਬੇਰੀ ਦੀ ਜਿੱਤ ਦੀ ਖੁਸ਼ੀ ਵਿਚ ਸ੍ਰੀ ਪੰਕਜ ਗੁਪਤਾ, ਡਾ: ਐਚ. ਐਸ. ਬੱਧਣ, ਆਜਾਦ ਹਿੰਦ ਸੈਨਾ ...

ਪੂਰੀ ਖ਼ਬਰ »

ਨਿਯਮਾਂ ਨੂੰ ਛਿੱਕੇ ਟੰਗ ਕੇ ਕਣਕ ਵੰਡਣ ਦੀ ਹੋ ਸਕਦੀ ਹੈ ਜਾਂਚ

ਬਿਲਗਾ, 20 ਮਾਰਚ (ਰਾਜਿੰਦਰ ਸਿੰਘ ਬਿਲਗਾ)—ਨਗਰ ਬਿਲਗਾ 'ਚ ਚੋਣਾਂ ਤੋਂ ਕੁੱਝ ਦਿਨ ਪਹਿਲਾ ਆਟਾ ਦਾਲ ਸਕੀਮ ਤਹਿਤ ਨਿਯਮਾਂ ਨੂੰ ਛਿੱਕੇ ਟੰਗ ਕੇ ਵੰਡੀ ਗਈ ਕਣਕ ਦੀ ਜਾਂਚ ਪੜਤਾਲ ਕਰਵਾਉਣ ਦੇ ਰੌਾ 'ਚ ਹਨ ਕਾਂਗਰਸੀ ਵਰਕਰ | 1300 ਦੇ ਕਰੀਬ ਨੀਲੇ ਕਾਰਡਾਂ ਵਾਲੇ ਇਸ ਨਗਰ ਵਿਚ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਆਦਮਪੁਰ ਸਾਲ 2017-18 ਲਈ 4 ਕਰੋੜ 1 ਲੱਖ 54 ਹਜਾਰ ਦਾ ਬਜਟ ਪਾਸ

ਆਦਮਪੁਰ, 20 ਮਾਰਚ (ਹਰਪ੍ਰੀਤ ਸਿੰਘ)- 2017-18 ਦਾ ਬਜਟ ਪਾਸ ਕਰਨ ਸੰਬੰਧੀ ਇੱਕ ਅਹਿਮ ਮੀਟਿੰਗ ਮਾਰਕੀਟ ਕਮੇਟੀ ਦੇ ਦਫਤਰ ਆਦਮਪੁਰ ਵਿਖੇ ਚੇਅਰਮੈਨ ਹਰਮਾਨ ਸਿੰਘ ਅਲਾਵਲਪੁਰ ਦੀ ਅਗਵਾਈ ਹੇਠ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਹਰਨਾਮ ਸਿੰਘ ਨੇ ਦੱਸਿਆ ਕਿ 2017-18 ...

ਪੂਰੀ ਖ਼ਬਰ »

ਗੁਰਪਾਲ ਸਿੰਘ ਸਮਰਾ ਸਾਥੀਆ ਸਣੇ ਵਿਧਾਇਕ ਪ੍ਰਗਟ ਸਿੰਘ ਨੂੰ ਮਿਲੇ

ਜੰਡਿਆਲਾ ਮੰਜ਼ਕੀ, 20 ਮਾਰਚ (ਸੁਰਜੀਤ ਸਿੰਘ ਜੰਡਿਆਲਾ)- ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੰਬਰਦਾਰ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਮਿਲੇ ਅਤੇ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ...

ਪੂਰੀ ਖ਼ਬਰ »

85 ਗਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ

ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)- ਸਦਰ ਪੁਲਿਸ ਨਕੋਦਰ ਨੇ 85 ਗਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ ਐਸ ਆਈ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਕਿ ਮੋਟਰ ਸਾਈਕਲ ਸਵਾਰ ਜੋ ਗਗੜੇ ...

ਪੂਰੀ ਖ਼ਬਰ »

ਪੰਜਾਬ ਬੇਸਬਾਲ ਟੀਮ ਦੀ ਨੈਸ਼ਨਲ ਚੈਂਪੀਅਨਸ਼ਿਪ ਮੁਕਾਬਲੇ ਲਈ ਚੋਣ

ਨਕੋਦਰ, 20 ਮਾਰਚ (ਭੁਪਿੰਦਰਅਜੀਤ ਸਿੰਘ)- ਪੰਜਾਬ ਬੇਸਬਾਲ ਸੀਨੀਅਰ ਨੈਸ਼ਨਲ ਟੀਮ ਦਾ ਕੈਂਪ ਸਥਾਨਕ ਗੁਰੂ ਨਾਨਕ ਕਾਲਜ 'ਚ ਲਗਾਇਆ ਗਿਆ ਜਿਸ ਵਿਚ ਕਟਕ ਉੜੀਸਾ ਵਿਖੇ ਹੋ ਰਹੀ ਬੇਸਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਅਤੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ ਟੀਮ ਦੀ ...

ਪੂਰੀ ਖ਼ਬਰ »

ਅਸ਼ੋਕ ਗਿੱਲ ਵਤਨ ਪਰਤੇ

ਕਾਲਾ ਸੰਘਿਆਂ, 20 ਮਾਰਚ (ਸੰਘਾ)- ਮੋਰਨੀ ਅਤੇ ਹੋ ਗਿਆ ਸਰਾਬੀ ਫੇਮ ਗਾਇਕ ਅਸ਼ੋਕ ਗਿੱਲ ਇਗਲੈਂਡ ਦੌਰੇ ਤੇ ਵੱਖ ਵੱਖ ਸ਼ਹਿਰਾਂ 'ਚ ਸਫਲ ਸ਼ੋਅ ਕਰਨ ਉਪੰਰਤ ਅੱਜ ਵਾਪਸ ਵਤਨ ਪਰਤ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੇ ਪ੍ਰੋਮਟਰ ਵਿੱਕੀ ਨਾਗਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਂਗਰਸ ਦੀ ਜਿੱਤ ਤੇ ਦੁਸਾਂਝ ਕਲਾਂ 'ਚ ਵੰਡੇ ਲੱਡੂ

ਦੁਸਾਂਝ ਕਲਾਂ, 20 ਮਾਰਚ (ਰਾਮ ਪ੍ਰਕਾਸ਼ ਟੋਨੀ)- ਪੰਜਾਬ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਨੂੰ ਮਿਲੀ ਸ਼ਾਨਦਾਰ ਜਿੱਤ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਦੁਸਾਂਝ ਕਲਾਂ ਦੇ ਕਾਂਗਰਸ ਯੂਨਿਟ ਵੱਲੋਂ ਦਲਜੀਤ ਸਿੰਘ ਦੀ ਪ੍ਰਧਾਨੀ ਵਿਚ ਦੁਸਾਂਝ ...

ਪੂਰੀ ਖ਼ਬਰ »

ਸੀ.ਐਚ.ਸੀ. ਆਦਮਪੁਰ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ

ਆਦਮਪੁਰ, 20ਮਾਰਚ (ਹਰਪ੍ਰੀਤ ਸਿੰਘ)- ਸਿਵਲ ਸਰਜਨ ਜਲੰਧਰ ਮਨਿੰਦਰ ਮਿਨਹਾਸ ਤੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਗੁਰਿੰਦਰ ਕੌਰ ਜਲੰਧਰ ਦੇ ਦਿਸਾਂ ਨਿਰਦੇਸ਼ਾਂ 'ਤੇ ਸੀਨੀਅਰ ਮੈਡੀਕਲ ਅਫਸਰ ਡਾ.ਅਮਰਦੀਪ ਸਿੰਘ ਦੁੱਗਲ ਆਦਮਪੁਰ ਦੀ ਅਗਵਾਈ 'ਚ ਵਿਸਵ ਉਰਲ ਹੈਲਥ ਦਿਵਸ ...

ਪੂਰੀ ਖ਼ਬਰ »

ਸੰਤ ਸਰਵਣ ਦਾਸ ਚੈਰੀਟੇਬਲ ਅੱਖਾਂ ਦੇ ਹਸਪਤਾਲ 'ਚ ਅੱਖਾਂ ਦੀਆਂ ਬਿਮਾਰੀਆਂ 'ਤੇ ਵਿਚਾਰ ਗੋਸ਼ਟੀ

ਕਿਸ਼ਨਗੜ੍ਹ, 20 ਮਾਰਚ (ਸੰਦੀਪ ਵਿਰਦੀ)-ਸੰਤ ਸਰਵਣ ਦਾਸ ਚੈਰੀਟੇਬਲ ਆਈਜ਼ ਹਸਪਤਾਲ ਬੱਲਾਂ ਵਿਖੇ ਕਾਲੇ ਮੋਤੀਏ ਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਸਬੰਧੀ ਮਾਹਿਰ ਡਾਕਟਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਸੰਤ ਨਰੰਜਣ ਦਾਸ ਗੱਦੀ ਨਸ਼ੀਨ ਡੇਰਾ ਬੱਲਾਂ ਵੱਲੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX