ਤਾਜਾ ਖ਼ਬਰਾਂ


ਜੰਮੂ ਕਸ਼ਮੀਰ : ਪੀਰ ਪੰਜਾਲ਼ 'ਚ ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  23 minutes ago
ਸ੍ਰੀਨਗਰ, 1 ਮਈ - ਜੰਮੂ-ਕਸ਼ਮੀਰ ਦੇ ਪੀਰ ਪੰਜਾਲ਼ 'ਚ ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ ਕਰ ਦਿੱਤਾ...
ਮਜ਼ਦੂਰ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਮਜ਼ਦੂਰਾ ਨੂੰ ਕੀਤਾ ਸਲਾਮ
. . .  24 minutes ago
ਨਵੀਂ ਦਿੱਲੀ, 1 ਮਈ - ਮਜ਼ਦੂਰ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਜ਼ਦੂਰਾਂ ਨੂੰ ਸਲਾਮ ਕੀਤਾ ਹੈ। ਉਨ੍ਹਾਂ ਦੇਸ਼ ਦੇ ਵਿਕਾਸ 'ਚ ਮਜ਼ਦੂਰਾਂ ਦੇ ਯੋਗਦਾਨ...
ਨੇਪਾਲ 'ਚ ਗਹਿਰਾਇਆ ਸਿਆਸੀ ਸੰਕਟ
. . .  about 1 hour ago
ਕਾਠਮਾਂਡੂ, 1 ਮਈ - ਨੇਪਾਲ 'ਚ ਸਿਆਸੀ ਸੰਕਟ ਹੋਰ ਗਹਿਰਾ ਗਿਆ ਹੈ ਜਿਸ ਨੂੰ ਦੇਖਦੇ ਹੋਏ ਫ਼ੌਜ ਨੇ ਐਮਰਜੈਂਸੀ...
ਤੁਰਕੀ ਦੇ ਰਾਸ਼ਟਰਪਤੀ ਅੱਜ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 1 ਮਈ - ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਐਰਦੋਗਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਰਾਜਸਥਾਨ : ਟ੍ਰੈਕਟਰ-ਟਰਾਲੀ ਪਲਟਣ ਕਾਰਨ 4 ਮੌਤਾਂ
. . .  about 1 hour ago
ਜੈਪੁਰ, 1 ਮਈ - ਰਾਜਸਥਾਨ ਦੇ ਕਲਮੰਡਾ ਪਿੰਡ ਨੇੜੇ ਵਿਆਹ ਸਮਾਰੋਹ ਤੋਂ ਵਾਪਸ ਆ ਰਹੀ ਟ੍ਰੈਕਟਰ-ਟਰਾਲੀ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ...
ਦਿੱਲੀ ਦੀ ਅਦਾਲਤ 'ਚ ਵੀਰਭੱਦਰ ਮਾਮਲੇ ਦੀ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 1 ਮਈ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਦਿੱਲੀ ਦੀ ਅਦਾਲਤ 'ਚ ਅੱਜ ਸੁਣਵਾਈ ਹੋਵੇਗੀ। ਵੀਰਭੱਦਰ...
ਬਿਹਾਰ : ਟਰੇਨ ਹੇਠਾਂ ਕੁਚਲੇ ਜਾਣ ਕਾਰਨ 7 ਮੌਤਾਂ, 10 ਜਖਮੀ
. . .  about 1 hour ago
ਪਟਨਾ, 1 ਮਈ - ਬਿਹਾਰ ਦੇ ਸਿਰਾੜੀ ਰੇਲਵੇ ਸਟੇਸ਼ਨ ਨੇੜੇ ਟਰੇਨ ਹੇਠਾਂ ਕੁਚਲੇ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੋਕ...
ਨਵੀਂ ਦਿੱਲੀ : ਏ.ਐੱਸ.ਆਈ ਸਮੇਤ 3 ਦੀ ਗੋਲੀ ਮਾਰ ਕੇ ਹੱਤਿਆ
. . .  about 1 hour ago
ਨਵੀਂ ਦਿੱਲੀ, 1 ਮਈ - ਦਿੱਲੀ ਦੇ ਮਿਆਂਵਾਲੀ ਇਲਾਕੇ 'ਚ ਬੀਤੀ ਰਾਤ ਹਮਲਾਵਰਾਂ ਨੇ ਇੱਕ ਏ.ਐੱਸ.ਆਈ ਸਮੇਤ 3 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ...
ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉੱਤਰੇ
. . .  about 1 hour ago
ਨਵੀਂ ਦਿੱਲੀ : ਭਾਜਪਾ ਪ੍ਰਧਾਨ ਮਨੋਜ ਤਿਵਾਰੀ ਦੇ ਘਰ 'ਤੇ ਹੋਇਆ ਹਮਲਾ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਪਹਿਲਾ ਸਫ਼ਾ

ਮੇਰੀ ਸਫ਼ਲਤਾ ਗੁਰੂ ਸਾਹਿਬ ਦੀ ਬਖਸ਼ਿਸ਼-ਸੱਜਣ

ਕੈਨੇਡਾ ਦੇ ਰੱਖਿਆ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਅੰਮਿ੍ਤਸਰ, 20 ਅਪ੍ਰੈਲ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਕੈਨੇਡਾ ਦੇ ਰੱਖਿਆ ਮੰਤਰੀ ਜੋ ਇਨੀ ਦਿਨੀਂ ਭਾਰਤ ਦੌਰੇ 'ਤੇ ਹਨ, ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕੀਤੀ, ਇਸ ਉਪਰੰਤ ਉਹ ਭਗਤ ਪੂਰਨ ਸਿੰਘ ਵੱਲੋਂ ਵਰੋਸਾਏ ਪਿੰਗਲਵਾੜਾ ਦੇ ਮਾਨਾਂਵਾਲਾ ਸਮੂਹ ਵਿਖੇ ਪਹੁੰਚੇ, ਜਿਥੇ ਉਨ੍ਹਾਂ ਦਾ ਪਿੰਗਲਵਾੜਾ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ | ਇਸ ਉਪਰੰਤ ਉਹ ਜਲੰਧਰ ਵਿਖੇ ਯੂਨੀਕ ਹੋਮ ਪੁੱਜੇ, ਇੱਥੇ ਬੱਚੀਆਂ ਨਾਲ ਉਨ੍ਹਾਂ ਨੇ ਸਮਾਂ ਬਿਤਾਇਆ | ਦਿਨ ਦੇ ਆਖਰੀ ਪੜਾਅ ਤਹਿਤ ਉਹ ਆਪਣੇ ਜੱਦੀ ਪਿੰਡ ਬੰਬੇਲੀ ਪੁੱਜੇ, ਜਿਥੇ ਪਿੰਡ ਵਾਸੀਆਂ ਸਮੇਤ ਇਲਾਕਾ ਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ |
ਇਸ ਤੋਂ ਪਹਿਲਾਂ ਅੱਜ ਸਵੇਰੇ ਸ: ਹਰਜੀਤ ਸਿੰਘ ਸੱਜਣ ਸ਼ਰਧਾ ਸਹਿਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ | ਸ: ਸੱਜਣ ਕੈਨੇਡੀਅਨ ਦੂਤਾਵਾਸ ਦੇ ਅਧਿਕਾਰੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਵਿਖੇ ਪੁੱਜੇ ਜਿਥੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੰੂਗਰ ਅਤੇ ਹੋਰ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਬੀਤੀ ਸ਼ਾਮ ਉਨ੍ਹਾਂ ਦੀ ਅੰਮਿ੍ਤਸਰ ਆਮਦ ਵਾਂਗ ਅੱਜ ਵੀ ਪੰਜਾਬ ਸਰਕਾਰ ਵੱਲੋਂ ਕੋਈ ਮੰਤਰੀ, ਵਿਧਾਇਕ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਉ ੱਚ ਅਧਿਕਾਰੀ ਉਨ੍ਹਾਂ ਦੇ ਸਵਾਗਤ ਲਈ ਨਹੀਂ ਪੁੱਜਾ | ਦੂਜੇ ਪਾਸੇ ਕੁਝ ਗਰਮ ਦਲੀਆਂ ਵੱਲੋਂ ਸ: ਸੱਜਣ ਨੂੰ ਸੁਰੱਖਿਆ ਅਧਿਕਾਰੀਆਂ ਤੇ ਟਾਸਕ ਫੋਰਸ ਵੱਲੋਂ ਨਾ ਮਿਲਣ ਦੇਣ 'ਤੇ ਖਾਲਿਸਤਾਨ ਅਤੇ ਭਿੰਡਰਾਂਵਾਲਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਲਗਭਗ ਸਵੇਰੇ 6.20 ਵਜੇ ਜਦੋਂ ਰੱਖਿਆ ਮੰਤਰੀ ਘੰਟਾ ਘਰ ਡਿਉਢੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਪੁੱਜੇ ਤਾਂ ਉਸ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਸ਼ੁਰੂ ਹੋ ਚੁੱਕੀ ਸੀ | ਉਨ੍ਹਾਂ ਸ਼ਰਧਾਵਾਨ ਸਿੱਖ ਵਜੋਂ ਪਰਿਕਰਮਾ 'ਚ ਇਕਾਗਰ ਚਿੱਤ ਖੜ੍ਹੇ ਹੋ ਕੇ ਅਰਦਾਸ ਸਰਵਣ ਕੀਤੀ ਤੇ ਫਿਰ ਬੈਠ ਕੇ ਹੁਕਮਨਾਮਾ ਸਰਵਣ ਕੀਤਾ | ਸ੍ਰੀ ਹਰਿਮੰਦਰ ਸਾਹਿਬ ਦੀ ਪੂਰੀ ਪਰਿਕਰਮਾ ਕਰਦਿਆਂ ਸ: ਹਰਜੀਤ ਸਿੰਘ ਸੱਜਣ ਨੇ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਨ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਸੀਸ ਨਿਵਾਇਆ ਅਤੇ ਕੁਝ ਸਮਾਂ ਮੁੱਖ ਭਵਨ ਅੰਦਰ ਬੈਠ ਕੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਧੁਰ ਕੀ ਬਾਣੀ ਦਾ ਮਨੋਹਰ ਸ਼ਬਦ ਕੀਰਤਨ ਸਰਵਨ ਕੀਤਾ | ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ |
ਜਦੋਂ ਸ: ਸੱਜਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਤਾਂ ਉਸ ਵੇਲੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ ਦੇ ਜੱਥੇ ਵੱਲੋਂ ਸੰਗਤਾਂ ਦੀ ਗੁਰੂ ਦਰ 'ਤੇ ਆਮਦ ਸਬੰਧੀ ਭਾਵਨਾ ਪ੍ਰਗਟ ਕਰਦਾ ਗੁਰਬਾਣੀ ਸ਼ਬਦ 'ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ |' ਗਾਇਨ ਕੀਤਾ ਜਾ ਰਿਹਾ ਸੀ |
ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਣ ਪੁੱਜੇ, ਜਿਥੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਵੀ ਉਨ੍ਹਾਂ ਨੂੰ ਸਿਰੋਪਾਓ ਦਿੱਤਾ ਗਿਆ | ਕੈਨੇਡੀਅਨ ਰੱਖਿਆ ਮੰਤਰੀ ਜਦੋਂ ਪਰਿਕਰਮਾਂ 'ਚੋਂ ਲੰਘ ਰਹੇ ਸਨ, ਤਾਂ ਅਨੇਕਾਂ ਸ਼ਰਧਾਲੂਆਂ ਨੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਗੁਰ ਫ਼ਤਹਿ ਬੁਲਾਈ, ਜਿਨ੍ਹਾਂ ਦਾ ਉਨ੍ਹਾਂ ਮੁਸਕਰਾ ਕੇ ਤੇ ਹੱਥ ਜੋੜ ਕੇ ਜਵਾਬ ਦਿੱਤਾ | ਉਨ੍ਹਾਂ ਪਰਿਕਰਮਾ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਅਸਥਾਨਾਂ ਦੀ ਇਤਿਹਾਸਕ ਮਹਾਨਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ 'ਚ ਵੀ ਵਿਸ਼ੇਸ਼ ਰੁਚੀ ਦਿਖਾਈ | ਸ: ਸੱਜਣ ਨੇ ਲਗਭਗ ਸਵਾ ਘੰਟਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਤਾਇਆ |
ਗੁਰੂ ਸਾਹਿਬ ਦੀ ਬਖਸ਼ਿਸ਼-ਸੱਜਣ
ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰੀ ਪੁਤਸਕ 'ਚ ਉਨ੍ਹਾਂ ਆਪਣੀ ਰੁਹਾਨੀਅਤ ਦੇ ਕੇਂਦਰ ਵਿਖੇ ਫੇਰੀ ਉਪਰੰਤ ਆਪਣੇ ਮਨ ਦੀਆਂ ਭਾਵਨਾਵਾਂ 'ਮੇਰੀ ਸਫ਼ਲਤਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ' ਦਰਜ ਕਰਕੇ ਗੁਰੂ ਘਰ ਪ੍ਰਤੀ ਡੂੰਘੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ |
ਸਿੱਖ ਜਥੇਬੰਦੀਆਂ ਵੱਲੋਂ ਸਵਾਗਤ
ਇਸੇ ਦੌਰਾਨ ਸਾਬਤ ਸੂਰਤ ਕੈਨੇਡੀਅਨ ਰੱਖਿਆ ਮੰਤਰੀ ਹੁੰਦਿਆਂ ਸਿੱਖ ਕੌਮ ਤੇ ਪੰਜਾਬੀਆਂ ਦਾ ਨਾਂਅ ਪੂਰੀ ਦੁਨੀਆ 'ਚ ਉ ੱਚਾ ਕਰਨ ਵਾਲੇ ਸ: ਹਰਜੀਤ ਸਿੰਘ ਸੱਜਣ ਨੂੰ ਜੀਅ ਆਇਆਂ ਕਹਿਣ ਲਈ ਅਖੰਡ ਕੀਰਤਨੀ ਜਥਾ ਦੇ ਕੁਝ ਸਿੰਘਾਂ ਸਮੇਤ ਕਈ ਗੁਰਮਤਿ ਅਕੈਡਮੀਆਂ ਦੇ ਵਿਦਿਆਰਥੀ ਵੀ ਹੱਥਾਂ 'ਚ 'ਵੈੱਲਕਮ' ਦੇ ਬੈਨਰ ਫੜੀ ਘੰਟਾ ਘਰ ਪਲਾਜ਼ਾ ਵਿਖੇ ਲੱਗੇ ਫੁਆਰੇ ਨੇੜੇ ਖੜੇ੍ਹ ਸਨ |
ਨਾਅਰੇਬਾਜ਼ੀ
ਸ਼ੋ੍ਰਮਣੀ ਕਮੇਟੀ ਵੱਲੋਂ ਰੱਖਿਆ ਮੰਤਰੀ ਦੇ ਸਵਾਗਤ ਤੇ ਸਨਮਾਨ ਕਰਨ ਮੌਕੇ ਕੁਝ ਗਰਮ ਦਲੀਆਂ ਵੱਲੋਂ ਖ਼ਾਲਿਸਤਾਨ ਤੇ ਸੰਤ ਭਿੰਡਰਾਂਵਾਲਾ ਦੇ ਹੱਕ 'ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ |
ਨਹੀਂ ਪੁੱਜਾ ਕੋਈ ਸਰਕਾਰੀ ਨੁਮਾਇੰਦਾ
ਇਥੇ ਵਰਨਣਯੋਗ ਹੈ ਕਿ ਭਾਰਤੀ ਮੂਲ ਦੇ ਕੈਨੇਡੀਅਨ ਰੱਖਿਆ ਮੰਤਰੀ ਦੀ ਬੀਤੀ ਸ਼ਾਮ ਰਾਜਾਸਾਂਸੀ ਹਵਾਈ ਅੱਡਾ ਵਿਖੇ ਆਮਦ ਮੌਕੇ ਉਨ੍ਹਾਂ ਦੇ ਸਵਾਗਤ ਲਈ ਸ਼ਿਸ਼ਟਾਚਾਰ ਵਜੋਂ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਮੰਤਰੀ ਅਤੇ ਨਾ ਹੀ ਕੋਈ ਵਿਧਾਇਕ ਤੇ ਨਾ ਕੋਈ ਲੋਕ ਸਭਾ ਮੈਂਬਰ ਪੁੱਜਾ ਸੀ | ਹੋਰ ਤਾਂ ਹੋਰ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਵੀ ਸਵਾਗਤ ਲਈ ਹਾਜ਼ਰ ਨਹੀਂ ਸਨ, ਜਿਨ੍ਹਾਂ ਦੀ ਗੈਰ-ਹਾਜ਼ਰੀ 'ਚ ਅਜਨਾਲਾ ਦੀ ਐਸ. ਡੀ. ਐਮ. ਨੇ ਹੀ ਪੰਜਾਬ ਸਰਕਾਰ ਵੱਲੋਂ ਕੈਨੇਡਾ ਵਰਗੇ ਮਹੱਤਵਪੂਰਨ ਮੁਲਕ ਦੇ ਅਹਿਮ ਮੰਤਰਾਲੇ ਦੇ ਮੁਖੀ ਦੇ ਸਵਾਗਤ ਦੀ ਖਾਨਾਪੂਰਤੀ ਕੀਤੀ | ਪੰਜਾਬ ਦੇ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵੱਲੋਂ ਵੀ ਕੈਨੇਡੀਅਨ ਮੰਤਰੀ ਦੇ ਅੰਮਿ੍ਤਸਰ ਦੌਰੇ ਸਬੰਧੀ ਪੱਤਰਕਾਰਾਂ ਨੂੰ ਕੋਈ ਅਧਿਕਾਰਤ ਸੂਚਨਾ ਜਾਰੀ ਨਹੀਂ ਕੀਤੀ ਗਈ |


ਖ਼ਬਰ ਸ਼ੇਅਰ ਕਰੋ

ਗੌ ਾਡਰ ਤੇ ਸਾਥੀਆਂ ਵੱਲੋਂ ਦੋ ਗੈਂਗਸਟਰਾਂ ਦੀ ਹੱਤਿਆ

ਗੁਰਦਾਸਪੁਰ, 20 ਅਪ੍ਰੈਲ (ਆਰਿਫ਼)-ਅੱਜ ਦੁਪਹਿਰ ਕਰੀਬ ਡੇਢ ਵਜੇ ਸਥਾਨਕ ਸ਼ਹਿਰ ਦੇ ਕਾਹਨੂੰਵਾਨ ਰੋਡ 'ਤੇ ਪੈਂਦੇ ਪਿੰਡ ਕੋਠੇ ਨਜ਼ਦੀਕ ਫਲਾਈਓਵਰ ਦੇ ਹੇਠਾਂ ਗੁਰਦਾਸਪੁਰ ਤੋਂ ਤਰੀਕ ਭੁਗਤ ਕੇ ਜਾ ਰਹੇ ਨੌਜਵਾਨਾਂ ਦੀ ਗੱਡੀ ਰੋਕ ਕੇ ਉਨ੍ਹਾਂ ਉੱਪਰ ਵਿੱਕੀ ਗੌਾਡਰ ਦੀ ...

ਪੂਰੀ ਖ਼ਬਰ »

ਆਈ. ਐਸ. ਦੇ 4 ਸ਼ੱਕੀ ਅੱਤਵਾਦੀ ਗਿ੍ਫ਼ਤਾਰ-ਇਕ ਨੂੰ ਜਲੰਧਰ 'ਚੋਂ ਕੀਤਾ ਕਾਬੂ

ਮੁੰਬਈ/ਲਖਨਊ, 20 ਅਪ੍ਰੈਲ (ਏਜੰਸੀ)-ਪੰਜਾਬ, ਦਿੱਲੀ ਅਤੇ ਚਾਰ ਹੋਰਨਾਂ ਰਾਜਾਂ ਦੀ ਪੁਲਿਸ ਵਲੋਂ ਕੀਤੀ ਗਈ ਵੱਡੀ ਸਾਂਝੀ ਕਾਰਵਾਈ 'ਚ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਆਈ. ਐਸ. ਆਈ. ਐਸ. ਨਾਲ ਸਬੰਧਿਤ 4 ਸ਼ੱਕੀ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਜਦਕਿ ਛੇ ਵਿਅਕਤੀਆਂ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ ਖਿਲਾਫ਼ ਸਾਂਝੀ ਜਾਂਚ ਟੀਮ ਬਣਾਉਣ ਦਾ ਆਦੇਸ਼

ਇਸਲਾਮਾਬਾਦ, 20 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅੱਜ ਬੜੀ ਮੁਸ਼ਕਿਲ ਨਾਲ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਬਚਾਅ ਸਕੇ ਜਦੋਂ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ...

ਪੂਰੀ ਖ਼ਬਰ »

ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਜਾਣਗੇ ਸੁਪਰੀਮ ਕੋਰਟ

ਰਿਵਾੜੀ, 20 ਅਪ੍ਰੈਲ (ਅਜੀਤ ਬਿਊਰੋ)-ਖਰਾਬ ਖੁਰਾਕ ਦੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾਉਣ ਵਾਲੇ ਸੀਮਾ ਸੁਰੱਖਿਆ ਬਲ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਕਿਹਾ ਕਿ ਉਹ ਸੁਪਰੀਮ ਕੋਰਟ 'ਚ ਇਨਸਾਫ਼ ਲਈ ਸੰਘਰਸ਼ ਕਰੇਗਾ ਤੇ ਉਨ੍ਹਾਂ ਨੂੰ ਇਨਸਾਫ ਦਾ ਪੂਰਾ ਭਰੋਸਾ ਹੈ | ...

ਪੂਰੀ ਖ਼ਬਰ »

ਜਲੰਧਰ ਤੋਂ ਵੀ ਇਕ ਨੌਜਵਾਨ ਗਿ੍ਫ਼ਤਾਰ

ਜਲੰਧਰ, (ਐੱਮ. ਐੱਸ. ਲੋਹੀਆ)-ਨੋਇਡਾ (ਉੱਤਰ ਪ੍ਰਦੇਸ਼) ਦੀ ਏ. ਟੀ. ਐੱਸ., ਦਿੱਲੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਕਾਰਵਾਈ ਕਰਦੇ ਹੋਏ ਜਲੰਧਰ 'ਚੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ | ਗਿ੍ਫ਼ਤਾਰ ਨੌਜਵਾਨ ਦੀ ਪਹਿਚਾਣ ...

ਪੂਰੀ ਖ਼ਬਰ »

ਪੰਚਕੂਲਾ ਏ. ਜੇ. ਐਲ. ਮਾਮਲਾਈ. ਡੀ. ਵੱਲੋਂ ਹੁੱਡਾ ਤੇ ਮੋਤੀ ਲਾਲ ਵੋਰਾ ਤੋਂ ਪੁੱਛਗਿਛ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਲ 2005 'ਚ ਪੰਚਕੂਲਾ 'ਚ ਨੈਸ਼ਨਲ ਹੇਰਾਲਡ ਸਮਾਚਾਰ ਪੱਤਰ ਦੇ ਪ੍ਰਕਾਸ਼ਕ ਏ. ਜੇ. ਐਲ. ਨੂੰ ਇਕ ਪਲਾਟ ਦੇਣ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਹਵਾਲਾ ਦੀ ਜਾਂਚ ਦੇ ਸਬੰਧ 'ਚ ਸੀਨੀਅਰ ਕਾਂਗਰਸ ਨੇਤਾ ...

ਪੂਰੀ ਖ਼ਬਰ »

ਈ.ਡੀ. ਸਾਹਮਣੇ ਪੇਸ਼ ਹੋਏ ਵੀਰਭੱਦਰ ਸਿੰਘ

ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਆਮਦਨ ਤੋਂ ਵੱਧ ਅਸਾਸਿਆਂ ਦੇ ਮਾਮਲੇ 'ਚ ਅੱਜ ਈ.ਡੀ. ਦੇ ਸਾਹਮਣੇ ਪੇਸ਼ ਹੋਏ | ਇਸ ਤੋਂ ਪਹਿਲਾਂ ਈ.ਡੀ. ਨੇ ਵੀਰਭੱਦਰ ਸਿੰਘ ਨੂੰ 13 ਅਪ੍ਰੈਲ ਨੂੰ ਪੇਸ਼ ਹੋਣ ਨੂੰ ਕਿਹਾ ਸੀ ...

ਪੂਰੀ ਖ਼ਬਰ »

ਜੱਦੀ ਪਿੰਡ ਬੰਬੇਲੀ 'ਚ ਭਰਵਾਂ ਸਵਾਗਤ

ਮਾਹਿਲਪੁਰ, 20 ਅਪ੍ਰੈਲ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਆਪਣੇ ਭਾਰਤ ਦੌਰੇ ਦੌਰਾਨ ਅੱਜ ਬਾਅਦ ਦੁਪਹਿਰ 3.20 'ਤੇ ਆਪਣੇ ਜੱਦੀ ਪਿੰਡ ਬੰਬੇਲੀ ਪਹੁੰਚੇ ਕੈਨੇਡਾ ਦੇ ਰੱਿਖ਼ਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਪਿੰਡ ਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਦਿੱਲੀ ਮਹਿਲਾ ਕਾਂਗਰਸ ਪ੍ਰਧਾਨ ਬਰਖਾ ਸਿੰਘ ਵੱਲੋਂ ਅਸਤੀਫਾ

ਰਾਹੁਲ ਗਾਂਧੀ ਤੇ ਅਜੈ ਮਾਕਨ ਨੂੰ ਠਹਿਰਾਇਆ ਜ਼ਿੰਮੇਵਾਰ ਨਵੀਂ ਦਿੱਲੀ, 20 ਅਪ੍ਰੈਲ (ਸੁਮਨਦੀਪ ਕੌਰ)-ਕੌਮੀ ਰਾਜਧਾਨੀ ਦਿੱਲੀ 'ਚ ਨਿਗਮ ਚੋਣਾਂ ਦੇ ਦੌਰਾਨ ਕਾਂਗਰਸ ਵਿਚ ਆਪਸੀ ਖਿੱਚੋਤਾਣ ਵਧਦੀ ਜਾ ਰਹੀ ਹੈ | ਜਿਸ ਦੇ ਚਲਦਿਆਂ ਹੁਣ ਦਿੱਲੀ ਮਹਿਲਾ ਕਾਂਗਰਸ ਦੀ ਪ੍ਰਧਾਨ ...

ਪੂਰੀ ਖ਼ਬਰ »

ਜਲੰਧਰ ਦੇ ਯੂਨੀਕ ਹੋਮ 'ਚ ਬੇਸਹਾਰਾ ਬੱਚੀਆਂ ਨਾਲ ਬਿਤਾਏ 2 ਘੰਟੇ

ਜਲੰਧਰ, 20 ਅਪ੍ਰੈਲ (ਜਸਪਾਲ ਸਿੰਘ)-ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਅੱਜ ਜਦੋਂ ਸਮਾਜ 'ਚ ਔਰਤਾਂ ਨਾਲ ਹਰ ਪੱਧਰ 'ਤੇ ਵਿਤਕਰਾ ਹੋ ਰਿਹਾ ਹੈ ਅਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰਿਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ...

ਪੂਰੀ ਖ਼ਬਰ »

ਪਿੰਗਲਵਾੜਾ ਵੱਲੋਂ ਪੜ੍ਹਾਈ ਦੇ ਨਾਲ ਮਨੁੱਖਤਾ ਦੀ ਸੇਵਾ ਦਾ ਪਾਠ ਪੜ੍ਹਾਇਆ ਜਾਣਾ ਮਿਸਾਲੀ ਉਪਰਾਲਾ-ਸੱਜਣ

ਅੰਮਿ੍ਤਸਰ/ਮਾਨਾਂਵਾਲਾ, 20 ਅਪ੍ਰੈਲ (ਹਰਮਿੰਦਰ ਸਿੰਘ, ਗੁਰਦੀਪ ਸਿੰਘ ਨਾਗੀ)-ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਵੱਲੋਂ ਆਪਣੀ ਭਾਰਤ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਮਾਨਵਤਾ ਦੇ ਸੇਵਾਦਾਰ ਭਗਤ ਪੂਰਨ ਸਿੰਘ ...

ਪੂਰੀ ਖ਼ਬਰ »

ਸੱਜਣ ਦਾ ਰੱਖਿਆ ਮੰਤਰੀ ਬਣਨਾ ਸਮੁੱਚੀ ਕੌਮ ਲਈ ਫ਼ਖਰ ਦੀ ਗੱਲ-ਪ੍ਰੋ: ਬਡੂੰਗਰ

ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ: ਹਰਜੀਤ ਸਿੰਘ ਦਾ ਵਿਕਸਿਤ ਮੁਲਕ ਕੈਨੇਡਾ ਦੇ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਦੀ ਗੱਲ ਹੈ | ਇਸ ਮੌਕੇ ਰੱਖਿਆ ਮੰਤਰੀ ਨੂੰ ਸਿਰੋਪਾਓ, ਸ੍ਰੀ ਸਾਹਿਬ, ਸ੍ਰੀ ਹਰਿਮੰਦਰ ...

ਪੂਰੀ ਖ਼ਬਰ »

ਪੰਚਕੂਲਾ ਏ. ਜੇ. ਐਲ. ਮਾਮਲਾ

ਈ. ਡੀ. ਵੱਲੋਂ ਹੁੱਡਾ ਤੇ ਮੋਤੀ ਲਾਲ ਵੋਰਾ ਤੋਂ ਪੁੱਛਗਿਛ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਲ 2005 'ਚ ਪੰਚਕੂਲਾ 'ਚ ਨੈਸ਼ਨਲ ਹੇਰਾਲਡ ਸਮਾਚਾਰ ਪੱਤਰ ਦੇ ਪ੍ਰਕਾਸ਼ਕ ਏ. ਜੇ. ਐਲ. ਨੂੰ ਇਕ ਪਲਾਟ ਦੇਣ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਹਵਾਲਾ ਦੀ ਜਾਂਚ ਦੇ ਸਬੰਧ 'ਚ ਸੀਨੀਅਰ ਕਾਂਗਰਸ ਨੇਤਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX